ਤਾਜਾ ਖ਼ਬਰਾਂ


ਕਾਰਗੁਜ਼ਾਰੀ ਦੇ ਆਧਾਰ 'ਤੇ ਕੈਬਨਿਟ 'ਚ ਫੇਰਬਦਲ ਹੋਣਾ ਚਾਹੀਦਾ ਹੈ- ਰਾਜਾ ਵੜਿੰਗ
. . .  13 minutes ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਚੰਗੀ ਕਾਰਗੁਜ਼ਾਰੀ ਵਾਲਿਆਂ...
ਔਰੰਗਾਬਾਦ 'ਚ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਐਲਾਨ
. . .  21 minutes ago
ਮੁੰਬਈ, 12 ਦਸੰਬਰ- ਮਹਾਰਾਸ਼ਟਰ ਦੀ ਭਾਜਪਾ ਨੇਤਾ ਪੰਕਜ ਮੁੰਡੇ ਨੇ ਇੱਕ ਦਿਨਾਂ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ...
ਝਾਰਖੰਡ ਵਿਧਾਨ ਸਭਾ ਚੋਣਾਂ : ਧੋਨੀ ਨੇ ਰਾਂਚੀ 'ਚ ਪਾਈ ਵੋਟ
. . .  27 minutes ago
ਰਾਂਚੀ, 12 ਦਸੰਬਰ- ਝਾਰਖੰਡ ਵਿਧਾਨ ਸਭਾ ਚੋਣਾਂ ਲਈ ਅੱਜ ਤੀਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਵਿਚਾਲੇ ਅੱਜ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ...
ਬਿਜਲੀ ਵਿਭਾਗ 'ਚ ਠੇਕੇ ਤੇ ਭਰਤੀ ਕੀਤੇ ਲਾਈਨਮੈਨਾਂ ਨੂੰ ਰੈਗੂਲਰ ਕਰਨ ਦੇ ਲਏ ਫ਼ੈਸਲੇ ਦਾ ਟੀ.ਐਸ.ਯੂ ਵੱਲੋਂ ਸਵਾਗਤ
. . .  38 minutes ago
ਢਿਲਵਾਂ, 12 ਦਸੰਬਰ (ਪ੍ਰਵੀਨ ਕੁਮਾਰ)- ਪੰਜਾਬ ਸਟੇਟ ਪਾਵਰ ਕਾਮ ਵੱਲੋਂ ਸੀ.ਆਰ.ਏ 281/13 ਅਧੀਨ ਬਿਜਲੀ ਵਿਭਾਗ 'ਚ ਠੇਕੇ 'ਤੇ ਭਰਤੀ ਕੀਤੇ ਗਏ ਲਾਈਨਮੈਨਾਂ ਨੂੰ ਰੈਗੂਲਰ...
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਰੱਦ ਕੀਤਾ ਭਾਰਤ ਦਾ ਦੌਰਾ
. . .  59 minutes ago
ਨਵੀਂ ਦਿੱਲੀ, 12 ਦਸੰਬਰ- ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ ਨੇ ਆਪਣਾ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਉਹ...
ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੋਜ਼ਾਨਾ ਭੇਜੇਗੀ ਇੱਕ ਕੀਰਤਨੀ ਜਥਾ
. . .  44 minutes ago
ਬਟਾਲਾ, 12 ਦਸੰਬਰ (ਡਾ. ਕਮਲ ਕਾਹਲੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਯਤਨਾਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ...
ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਮੁੱਖ ਅਧਿਆਪਕਾਂ ਕੱਲ੍ਹ ਅਲਾਟ ਕੀਤੇ ਜਾਣਗੇ ਸਟੇਸ਼ਨ
. . .  about 1 hour ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਗਏ ਮੁੱਖ ਅਧਿਆਪਕਾਂ ਨੂੰ ਕੱਲ੍ਹ ਭਾਵ ਕਿ 13 ਦਸੰਬਰ ਨੂੰ ਸਟੇਸ਼ਨ...
ਜਾਖੜ ਨੇ ਲੰਚ 'ਤੇ ਬੁਲਾਏ ਜਲਾਲਾਬਾਦ ਹਲਕੇ ਦੇ ਕਾਂਗਰਸੀ ਆਗੂ
. . .  about 1 hour ago
ਚੰਡੀਗੜ੍ਹ, 12 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸੀ ਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲਾਲਾਬਾਦ ਹਲਕਾ ਫਤਹਿ ਕਰਨ 'ਤੇ ਧੰਨਵਾਦ ਕਰਨ ਲਈ ਹਲਕੇ ਦੇ...
ਹਲਕੀ ਕਿਣ-ਮਿਣ ਨਾਲ ਠੰਢ 'ਚ ਹੋਇਆ ਵਾਧਾ
. . .  about 1 hour ago
ਢਿਲਵਾਂ, 12 ਦਸੰਬਰ (ਪ੍ਰਵੀਨ ਕੁਮਾਰ)- ਸਥਾਨਕ ਅਤੇ ਆਸ-ਪਾਸ ਦੇ ਖੇਤਰਾਂ 'ਚ ਰਾਤ ਤੋਂ ਸ਼ੁਰੂ ਹੋਈ ਹਲਕੀ ਕਿਣ-ਮਿਣ ਨਾਲ ਜਿੱਥੇ ਠੰਢ 'ਚ ਵਾਧਾ ਹੋਇਆ ਹੈ, ਉੱਥੇ ਹੀ ਇਸ ਨਾਲ ਆਮ ਜਨ ਜੀਵਨ...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 12 ਦਸੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨੀ ਫੌਜ ਨੇ ਪੁਣਛ ਦੇ ਸ਼ਾਹਪੁਰ, ਕਿਰਨੀ ਅਤੇ ਕਸਬਾ...
ਨਾਗਰਿਕਤਾ ਬਿੱਲ 'ਤੇ ਆਸਾਮ 'ਚ ਬਵਾਲ, ਗੁਹਾਟੀ 'ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
. . .  about 2 hours ago
ਦਿਸਪੁਰ, 12 ਦਸੰਬਰ- ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਆਸਾਮ 'ਚ ਹਿੰਸਕ ਪ੍ਰਦਰਸ਼ਨ ਜਾਰੀ ਹੈ। ਇਸੇ ਵਿਚਾਲੇ ਗੁਹਾਟੀ 'ਚ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੇ ਜਾਣ ਦੀ...
ਝਾਰਖੰਡ ਵਿਧਾਨ ਸਭਾ ਚੋਣਾਂ : ਦੁਪਹਿਰ 1 ਵਜੇ ਤੱਕ 45.14 ਫ਼ੀਸਦੀ ਵੋਟਿੰਗ
. . .  about 2 hours ago
ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੜ੍ਹਸ਼ੰਕਰ ਵਿਖੇ ਧਰਨਾ, ਆਵਾਜਾਈ ਪ੍ਰਭਾਵਿਤ
. . .  about 2 hours ago
ਗੜ੍ਹਸ਼ੰਕਰ, 12 ਦਸੰਬਰ (ਧਾਲੀਵਾਲ)- ਬੀਤੇ ਦਿਨ ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿਖੇ ਕੁਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਤੋਂ ਬਾਅਦ ਅੱਜ ਮ੍ਰਿਤਕ ਦੇ ਵਾਰਸਾਂ...
ਯੂ. ਕੇ. 'ਚ ਵੋਟਾਂ ਪੈਣ ਦਾ ਕੰਮ ਸ਼ੁਰੂ
. . .  about 2 hours ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. 'ਚ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਿਆ ਹੈ। 46 ਮਿਲੀਅਨ ਵੋਟਰ 3322 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ...
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 2 hours ago
ਸ਼ਿਮਲਾ, 12 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਧੂੰਦੀ ਇਲਾਕੇ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ। ਬਰਫ਼ਬਾਰੀ ਕਾਰਨ ਇੱਥੇ...
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 3 hours ago
ਦਰਦਨਾਕ ਸੜਕ ਹਾਦਸੇ 'ਚ ਦੋ ਔਰਤਾਂ ਦੀ ਮੌਤ, ਦੋ ਜ਼ਖ਼ਮੀ
. . .  about 3 hours ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਅੱਜ ਫਿਰ ਪੈਦਾ ਹੋਈ ਤਣਾਅਪੂਰਨ ਸਥਿਤੀ
. . .  about 3 hours ago
ਹੈਦਰਾਬਾਦ ਮੁਠਭੇੜ : ਜਾਂਚ ਲਈ ਸੁਪਰੀਮ ਕੋਰਟ ਨੇ ਬਣਾਇਆ ਤਿੰਨ ਮੈਂਬਰੀ ਕਮਿਸ਼ਨ
. . .  about 3 hours ago
ਅਕਾਲੀ ਆਗੂਆਂ ਕੀਤੀ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ
. . .  about 4 hours ago
ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਕਾਰਨ ਆਸਾਮ ਅਤੇ ਤ੍ਰਿਪੁਰਾ 'ਚ ਰਣਜੀ ਟਰਾਫ਼ੀ ਮੈਚ ਰੱਦ
. . .  about 4 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਸੁਪਰੀਮ ਕੋਰਟ 'ਚ ਦਾਇਰ ਹੋਈ ਪਹਿਲੀ ਪਟੀਸ਼ਨ
. . .  about 4 hours ago
ਅਕਾਲੀ ਦਲ ਵਲੋਂ ਜੋੜੇ ਝਾੜਨ ਦੀ ਸੇਵਾ ਆਰੰਭ
. . .  about 5 hours ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 12.89 ਫ਼ੀਸਦੀ ਵੋਟਿੰਗ
. . .  about 5 hours ago
ਆਸਾਮ : ਤਣਾਅਪੂਰਨ ਹਾਲਾਤ ਦੇ ਚੱਲਦਿਆਂ ਇੰਡੀਗੋ ਨੇ ਦਿਬਰੂਗੜ੍ਹ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ
. . .  about 5 hours ago
ਆਸਾਮ ਦੇ ਭੈਣ-ਭਰਾਵਾਂ ਨੂੰ ਨਾਗਰਿਕਤਾ ਬਿੱਲ ਨਾਲ ਡਰਨ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਮੋਦੀ
. . .  about 5 hours ago
ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ, ਸੁਖਬੀਰ ਬਾਦਲ ਸਮੇਤ ਹੋਰ ਆਗੂ ਹਾਜ਼ਰ
. . .  about 6 hours ago
ਆਈ.ਯੂ.ਐਮ.ਐਲ ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਦਾਇਰ ਕਰੇਗੀ ਪਟੀਸ਼ਨ
. . .  about 6 hours ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਰਖਵਾਇਆ ਜਾ ਰਿਹਾ ਸ੍ਰੀ ਅਖੰਡ ਪਾਠ ਸਾਹਿਬ
. . .  about 7 hours ago
ਪਹਾੜਾਂ ਦੀ ਰਾਣੀ ਸ਼ਿਮਲਾ 'ਚ ਹੋਈ ਬਰਫ਼ਬਾਰੀ,ਦੇਖੋ ਖ਼ੂਬਸੂਰਤ ਨਜ਼ਾਰਾ
. . .  about 7 hours ago
ਝਾਰਖੰਡ ਵਿਧਾਨ ਸਭਾ ਚੋਣਾਂ : ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਵੋਟਿੰਗ ਜਾਰੀ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਭਾਰਤ ਨੇ ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਨਸ਼ਾ ਤਸਕਰੀ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ 'ਤੇ ਹਮਲਾ-ਪੰਜ ਜ਼ਖ਼ਮੀ
. . .  1 day ago
ਭਾਰਤ - ਵੈਸਟ ਇੰਡੀਜ਼ ਟੀ-20 : ਭਾਰਤ ਨੇ ਵੈਸਟ ਇੰਡੀਜ਼ ਨੂੰ ਦਿੱਤਾ 241 ਦੌੜਾਂ ਦਾ ਟੀਚਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ 2019
. . .  1 day ago
ਭਾਰਤ - ਵੈਸਟ ਇੰਡੀਜ਼ ਟੀ-20 : ਕੋਹਲੀ ਨੇ ਲਗਾਇਆ ਅਰਧ ਸੈਂਕੜਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਲ 14 ਸੋਧਾਂ 'ਤੇ ਵੋਟਿੰਗ ਜਾਰੀ
. . .  1 day ago
ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  1 day ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  1 day ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  1 day ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  1 day ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  1 day ago
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  1 day ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  1 day ago
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਚੇਤ ਸੰਮਤ 550

ਜਲੰਧਰ

ਆਮਦਨ ਕਰ ਨੂੰ ਲੈ ਕੇ 2 ਗਿ੍ਫ਼ਤਾਰੀ ਵਾਰੰਟਾਂ ਸਮੇਤ ਹੋਰ ਮਾਮਲਿਆਂ ਵਿਚ ਲੁੱਕ ਆਊਟ ਸਰਕੂਲਰ ਜਾਰੀ

ਜਲੰਧਰ, 21 ਮਾਰਚ (ਸ਼ਿਵ ਸ਼ਰਮਾ)-ਆਮਦਨ ਕਰ ਵਿਭਾਗ ਨੇ ਕਰ ਵਸੂਲੀ ਨੂੰ ਲੈ ਕੇ ਸਖ਼ਤ ਕਾਰਵਾਈ ਕਰਦੇ ਹੋਏ ਦੋ ਮਾਮਲਿਆਂ ਵਿਚ ਗਿ੍ਫ਼ਤਾਰੀ ਵਾਰੰਟ ਜਾਰੀ ਕਰਵਾ ਦਿੱਤੇ ਹਨ ਜਦਕਿ ਹੋਰ ਮਾਮਲਿਆਂ ਵਿਚ ਕਰ ਦਾਤਾ ਦੇ ਬਿਨਾਂ ਕਰ ਦੇਣ ਤੋਂ ਰੋਕਣ ਲਈ ਲੁੱਕ ਆਊਟ ਸਰਕੁਲਰ ਜਾਰੀ ਕਰਵਾ ਦਿੱਤੇ ਹਨ | ਪ੍ਰਧਾਨ ਆਮਦਨ ਕਰ ਕਮਿਸ਼ਨਰ ਸ੍ਰੀ ਟੀ. ਐਮ. ਸ਼ਿਵਾ ਕੁਮਾਰ ਨੇ ਦੱਸਿਆ ਕਿ ਵਿਭਾਗ ਨੇ ਕਰ ਵਸੂਲੀ ਦੇ ਮਾਮਲੇ ਵਿਚ ਕਾਫ਼ੀ ਸਖ਼ਤੀ ਵਰਤੀ ਹੈ ਤੇ ਕਰ ਚੋਰੀ ਅਤੇ ਰਿਟਰਨ ਨਾ ਭਰਨ ਜਾਂ ਬਕਾਇਆ ਮੰਗ ਜਮ੍ਹਾ ਨਾ ਕਰਵਾਉਣ ਦੇ ਕਾਰਨ 50 ਦੇ ਕਰੀਬ ਮਾਮਲਿਆਂ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰਵਾਈ ਗਈ ਹੈ | ਦੋ ਮਾਮਲਿਆਂ ਵਿਚ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਜਦਕਿ ਕੁਝ ਮਾਮਲਿਆਂ ਵਿਚ ਤਾਂ ਬਕਾਇਆ ਜਮ੍ਹਾ ਨਾ ਕਰਨ ਕਰਕੇ ਵਿਭਾਗ ਨੇ ਲੁੱਕ ਆਊਟ ਸਰਕੁਲਰ ਜਾਰੀ ਕੀਤੇ ਹਨ ਤੇ ਕੁਝ ਹੋਰ ਮਾਮਲਿਆਂ ਵਿਚ ਇਹੋ ਸਰਕੁਲਰ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਹੈ ਜਿਸ ਤੋਂ ਬਾਅਦ ਕਰ ਦਾਤਾ ਨੂੰ ਵਿਦੇਸ਼ ਜਾਣ ਲਈ ਪਹਿਲਾਂ ਆਮਦਨ ਕਰ ਵਿਭਾਗ ਦੀ ਮਨਜ਼ੂਰੀ ਲੈਣੀ ਪੈਂਦੀ ਹੈ | ਸ੍ਰੀ ਸ਼ਿਵਾ ਕੁਮਾਰ ਨੇ ਦੱਸਿਆ ਕਿ ਇਸ ਵਿੱਤੀ ਵਰੇ੍ਹ 'ਚ ਕਰ ਵਸੂਲੀ ਵਿਚ ਕਾਫ਼ੀ ਸਫ਼ਲਤਾ ਮਿਲੀ ਹੈ ਤੇ ਉਸ ਨੇ ਇਸ ਵਿੱਤੀ ਵਰੇ੍ਹ ਵਿਚ 27 ਫ਼ੀਸਦੀ ਵਾਧੇ ਨਾਲ 734 ਕਰੋੜ ਆਮਦਨ ਕਰ ਦੀ ਵਸੂਲੀ ਕੀਤੀ ਹੈ | ਪ੍ਰਧਾਨ ਆਮਦਨ ਕਰ ਕਮਿਸ਼ਨਰ ਨੇ ਸਾਰੇ ਕਰਦਾਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਾਲ ਉਹ ਆਮਦਨ ਕਰ ਦੀਆਂ ਰਿਟਰਨਾਂ 31 ਮਾਰਚ ਤੋਂ ਪਹਿਲਾਂ ਜਮ੍ਹਾ ਕਰਵਾਉਣ ਤੇ ਸਾਰੇ ਕਰਾਂ ਦਾ ਭੁਗਤਾਨ ਸਮੇਂ ਸਿਰ ਕਰਨ | ਸਹਾਇਕ ਆਮਦਨ ਕਰ ਕਮਿਸ਼ਨਰ ਸ੍ਰੀ ਅੰਕਿਤ ਕੁਮਾਰ ਅਗਰਵਾਲ ਨੇ ਇਨਕਮ ਟੈਕਸ ਭਰਨ ਅਤੇ ਵਿਭਾਗ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਵਿਸਥਾਰ ਨਾਲ ਦਿੱਤੀ | ਸ੍ਰੀਮਤੀ ਬਲਵਿੰਦਰ ਕੌਰ ਅਪਰ ਆਮਦਨ ਕਰ ਕਮਿਸ਼ਨਰ ਨੇ ਨਵੇਂ ਆਮਦਨ ਕਰਦਾਤਾਵਾਂ ਦੀ ਸਹੂਲਤ ਲਈ ਖੋਲੇ ਗਏ ਕਾਊਾਟਰ ਬਾਰੇ ਦੱਸਿਆ ਤੇ ਕਈ ਲੋਕਾਂ ਨੇ ਇੱਥੇ ਆਮਦਨ ਕਰ ਦੀਆਂ ਰਿਟਰਨਾਂ ਵੀ ਭਰੀਆਂ | ਇਸ ਮੌਕੇ ਅਪਰ ਆਮਦਨ ਕਰ ਕਮਿਸ਼ਨਰ ਏ. ਐਨ. ਮਿਸ਼ਰਾ ਸਮੇਤ ਹੋਰ ਅਧਿਕਾਰੀ, ਇਨਕਮ ਟੈਕਸ ਬਾਰ ਐਸੋਸੀਏਸ਼ਨ, ਕਈ ਟਰੇਡ ਜਥੇਬੰਦੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ | ਸਮਾਗਮ ਦਾ ਸੰਚਾਲਨ ਸੰਦੀਪ ਵਿਜ ਨੇ ਕੀਤਾ | ਅਨਿਲ ਵਰਮਾ ਨੇ ਸਾਰੇ ਮਹਿਮਾਨਾਂ ਦਾ ਆਉਣ 'ਤੇ ਧੰਨਵਾਦ ਕੀਤਾ | ਇਸ ਤੋਂ ਪਹਿਲਾਂ ਅਸ਼ਵਨੀ ਗੁਪਤਾ, ਅਸ਼ਵਨੀ ਜਿੰਦਲ, ਰਾਜੇਸ਼ ਕੱਕੜ, ਸ੍ਰੀ ਭਸੀਨ ਨੇ ਕਈ ਮੁੱਦਿਆਂ 'ਤੇ ਸਵਾਲ ਪੁੱਛੇ ਤੇ ਸਮੱਸਿਆਵਾਂ ਬਾਰੇ ਜਾਣੰੂ ਕਰਵਾਇਆ | ਸਮਾਗਮ ਵਿਚ ਵਪਾਰੀ ਵਰਗ ਵਲੋਂ ਸ੍ਰੀ ਨੀਰਜ ਅਰੋੜਾ, ਵਿਕਾਸ ਅਰੋੜਾ, ਪੀ. ਐਮ. ਚੱਢਾ, ਪਵਿੰਦਰ ਬਹਿਲ, ਆਰ. ਕੇ. ਹਰਜਾਈ ਤੇ ਹੋਰ ਵੀ ਹਾਜ਼ਰ ਸਨ |
ਵਪਾਰਕ ਅਦਾਰੇ ਵਲੋਂ 1.75 ਸਰੰਡਰ
ਵਡਾਲਾ ਚੌਕ ਦੇ ਲਾਗੇ ਪਲਾਈਵੱੁਡ, ਸੈਨੀਟੇਸ਼ਨ ਦਾ ਕੰਮ ਕਰਦੇ ਇਕ ਵਪਾਰਕ ਅਦਾਰੇ ਵਲੋਂ 1.75 ਕਰੋੜ ਰੁਪਏ ਦੀ ਰਕਮ ਆਮਦਨ ਕਰ ਵਿਭਾਗ ਸਾਹਮਣੇ ਸਰੰਡਰ ਕੀਤੀ ਗਈ ਹੈ | ਪ੍ਰਧਾਨ ਆਮਦਨ ਕਰ ਕਮਿਸ਼ਨਰ ਸ੍ਰੀ ਟੀ. ਐਮ. ਸ਼ਿਵਾ ਕੁਮਾਰ ਅਤੇ ਸ੍ਰੀ ਬਲਵਿੰਦਰ ਕੌਰ ਦੇ ਮਾਰਗ ਦਰਸ਼ਨ ਵਿਚ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਬੀਤੇ ਦਿਨੀਂ ਉਕਤ ਵਪਾਰਕ ਅਦਾਰਿਆਂ 'ਤੇ ਛਾਪੇਮਾਰੀ ਕਰਕੇ ਸਰਵੇਖਣ ਦਾ ਕੰਮ ਕੀਤਾ ਸੀ ਤੇ ਦਸਤਾਵੇਜ਼ਾਂ ਦੀ ਲੰਬੀ ਜਾਂਚ ਚੱਲਦੀ ਰਹੀ ਸੀ | ਵਪਾਰਕ ਅਦਾਰੇ ਨੇ ਅੱਜ ਵਿਭਾਗ ਦੀਆਂ ਟੀਮਾਂ ਸਾਹਮਣੇ 1.75 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦਿਖਾ ਦਿੱਤੀ ਹੈ ਜਿਸ ਤੋਂ 30 ਫ਼ੀਸਦੀ ਦੇ ਕਰੀਬ ਟੈਕਸ ਸਮੇਤ ਜੁਰਮਾਨਾ ਵਸੂਲ ਕੀਤਾ ਜਾ ਸਕਦਾ ਹੈ | ਦੱਸਿਆ ਜਾਂਦਾ ਹੈ ਕਿ ਵਿਭਾਗ ਦੀਆਂ ਨਜ਼ਰਾਂ ਹੋਰ ਵੀ ਕਈ ਵਪਾਰਕ ਅਦਾਰਿਆਂ 'ਤੇ ਹਨ ਜਿਨ੍ਹਾਂ 'ਤੇ ਆਉਂਦੇ ਦਿਨਾਂ ਵਿਚ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਚਾਹੇ ਵਿਭਾਗ ਨੇ ਆਮਦਨ ਦੇ ਆਪਣੇ ਟੀਚੇ ਪੂਰੇ ਕਰ ਲਏ ਹਨ ਪਰ ਇਸ ਮਾਮਲੇ ਵਿਚ ਪੂਰਾ ਕਰ ਨਾ ਦੇਣ ਅਤੇ ਬਕਾਇਆ ਮੰਗ ਦੀ ਰਕਮ ਜਮ੍ਹਾਂ ਨਾ ਕਰਵਾਉਣ ਨੂੰ ਲੈ ਕੇ ਵਿਭਾਗ ਪਹਿਲਾਂ ਹੀ ਕਾਫ਼ੀ ਸਖ਼ਤ ਹੋ ਗਿਆ ਹੈ ਤੇ ਜੇਕਰ ਆਉਂਦੇ ਸਮੇਂ ਵਿਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ |

ਡੀ.ਸੀ. ਅਤੇ ਐੱਸ.ਐੱਸ.ਪੀ. ਵਲੋਂ ਇਰਾਕ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ

ਜਲੰਧਰ, 21 ਮਾਰਚ (ਚੰਦੀਪ ਭੱਲਾ, ਪਵਨ ਖਰਬੰਦਾ)-ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਦਿਹਾਤੀ ਸ੍ਰੀ ਗੁਰਪ੍ਰੀਤ ਸਿੰਘ ਭੂਲਰ ਨੇ ਅੱਜ ਇਰਾਕ ਵਿਖੇ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਨਾਲ ਇਸ ...

ਪੂਰੀ ਖ਼ਬਰ »

19 ਸਾਲਾ ਲੜਕੀ 45 ਗ੍ਰਾਮ ਹੈਰੋਇਨ ਸਮੇਤ ਕਾਬੂ

ਲੋਹੀਆਂ ਖਾਸ, 21 ਮਾਰਚ (ਬਲਵਿੰਦਰ ਸਿੰਘ ਵਿੱਕੀ/ਦਿਲਬਾਗ ਸਿੰਘ)-ਆਈ. ਪੀ. ਐਸ. ਸੰਦੀਪ ਕੁਮਾਰ ਮਲਿਕ ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ਾ ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਲੋਹੀਆਂ ਖਾਸ ਵੱਲੋਂ 19 ਸਾਲਾ ਕੁਆਰੀ ਲੜਕੀ ਨੂੰ ਹੈਰੋਇਨ ਵੇਚਣ ...

ਪੂਰੀ ਖ਼ਬਰ »

ਜਨਨਾਇਕ ਗੱਡੀ 'ਚੋਂ ਉੱਤਰਦੇ ਸਮੇਂ ਵਿਅਕਤੀ ਦੀ ਮੌਤ

ਜਲੰਧਰ ਛਾਉਣੀ 21 ਮਾਰਚ (ਪਵਨ ਖਰਬੰਦਾ)- ਸਥਾਨਕ ਰੇਲਵੇ ਸਟੇਸ਼ਨ 'ਤੇ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਪਹੁੰਚੀ ਜਨਨਾਇਕ ਗੱਡੀ ਚੋਂ ਉੱਤਰਦੇ ਸਮੇਂ ਇਕ ਪ੍ਰਵਾਸੀ ਵਿਅਕਤੀ ਦੀ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਜਿਸ ਦੀ ਲਾਸ਼ ਜੀ .ਆਰ .ਪੀ ਵਲੋਂ ਕਬਜ਼ੇ 'ਚ ਲੈ ਕੇ 174 ...

ਪੂਰੀ ਖ਼ਬਰ »

ਠੰਢੀਆਂ ਹਵਾਵਾਂ ਤੇ ਬਰਸਾਤ ਨੇ ਮੁੜ ਠਾਰੇ ਲੋਕ

ਜਲੰਧਰ, 21 ਮਾਰਚ (ਮਦਨ ਭਾਰਦਵਾਜ)- ਤੜਕਸਾਰ ਠੰਢੀਆਂ ਹਵਾਵਾਂ ਅਤੇ ਬਰਸਾਤ ਨੇ ਜਿੱਥੇ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ ਉੱਥੇ ਅੱਜ ਸਾਰਾ ਦਿਨ ਬੱਦਲਵਾਈ ਛਾਈ ਰਹੀ ਤੇ ਰੁਕ-ਰੁਕ ਕੇ ਬਰਸਾਤ ਹੁੰਦੀ ਰਹੀ | ਜਿੱਥੇ ਬਰਸਾਤ ਅਤੇ ਤੇਜ਼ ਹਵਾਵਾਂ ਕਾਰਨ ...

ਪੂਰੀ ਖ਼ਬਰ »

ਰਿਸ਼ਵਤ ਲੈਣ ਦੇ ਮਾਮਲੇ 'ਚ ਈ.ਟੀ.ਓ. ਗੁਰਜੀਤ ਸਿੰਘ ਦੀ ਜ਼ਮਾਨਤ ਅਰਜ਼ੀ ਮਨਜ਼ੂਰ

ਜਲੰਧਰ, 21 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸ਼ਾਮ ਲਾਲ ਦੀ ਅਦਾਲਤ ਨੇ ਵਕੀਲ ਰਾਜੂ ਅੰਬੇਡਕਰ ਪੁੱਤਰ ਰਾਮ ਹਰੀ ਕੋਲੋਂ ਉਸ ਦੇ ਕੰਮ ਦੇ ਬਦਲੇ ਰਿਸ਼ਵਤ ਲੈਣ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਰੰਗੇ ਹੱਥੀ ਗਿ੍ਫ਼ਤਾਰ ਕੀਤੇ ਗਏ ਈ.ਟੀ.ਓ ਹੁਣ ਸਟੇਟ ...

ਪੂਰੀ ਖ਼ਬਰ »

ਵੱਖ-ਵੱਖ ਮੁਕੱਦਮਿਆਂ ਤਹਿਤ 2 ਭਗੌੜੇ ਗਿ੍ਫ਼ਤਾਰ

ਜਲੰਧਰ, 21 ਮਾਰਚ (ਐੱਮ.ਐੱਸ. ਲੋਹੀਆ)- ਕਮਿਸ਼ਨਰੇਟ ਪੁਲਿਸ ਦੇ ਪੀ.ਓ. ਸਟਾਫ਼ ਨੇ ਵੱਖ-ਵੱਖ ਥਾਣਿਆਂ 'ਚ ਦਰਜ 2 ਮੁਕੱਦਮਿਆਂ ਤਹਿਤ ਭਗੌੜੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਏ.ਸੀ.ਪੀ. ਕ੍ਰਾਈਮ ਗੁਰਮੇਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੀ.ਓ. ਸਟਾਫ਼ ਦੇ ਮੁਖੀ ਜਗਦੇਵ ...

ਪੂਰੀ ਖ਼ਬਰ »

ਕਾਂਗਰਸੀ ਆਗੂ 'ਤੇ ਹਮਲਾ ਕਰਨ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ

ਜਲੰਧਰ, 21 ਮਾਰਚ (ਐੱਮ.ਐੱਸ. ਲੋਹੀਆ) - ਗਾਜ਼ੀਗੁਲਾ ਦੇ ਓਵਰ ਬਿ੍ਜ ਨੇੜੇ ਜਾ ਰਹੇ ਕਾਂਗਰਸੀ ਆਗੂ 'ਤੇ ਲੁੱਟ ਦੇ ਇਰਾਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਵਾਲੇ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਹਮਲਾਵਰਾਂ 'ਚੋਂ 2 ਦੀ ਪਹਿਚਾਣ ਹੋ ਗਈ ਹੈ, ...

ਪੂਰੀ ਖ਼ਬਰ »

ਰੰਜਿਸ਼ ਤਹਿਤ ਹਮਲਾ ਕਰ ਕੇ ਕੀਤਾ ਗੰਭੀਰ ਜ਼ਖ਼ਮੀ

ਜਲੰਧਰ, 21 ਮਾਰਚ (ਐੱਮ.ਐੱਸ. ਲੋਹੀਆ)- ਮੁਹੱਲਾ ਨੀਲਾ ਮਹਿਲ ਦੇ ਨਾਲ ਲਗਦੀ ਕ੍ਰਿਸ਼ਨਾ ਕਾਲੋਨੀ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਪੁੱਤਰ ਬੰਸੀ ਲਾਲ ਨੂੰ ਦੇਰ ਰਾਤ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਗਿਆ | ਬੰਸੀ ਲਾਲ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਮੁਹੱਲੇ ...

ਪੂਰੀ ਖ਼ਬਰ »

ਐਲ. ਪੀ. ਯੂ. ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਦੀ ਕਰਵਾ ਰਿਹੈ ਤਿਆਰੀ

ਜਲੰਧਰ, 21 ਮਾਰਚ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਦੇਸ਼ ਦੇ ਉੱਚ ਅਧਿਕਾਰੀ ਬਣਨ ਵੱਲ ਪ੍ਰੇਰਿਤ ਕਰ ਰਹੀ ਹੈ ਤਾਂ ਕਿ ਉਹ ਆਈ.ਏ.ਐੱਸ, ਆਈ.ਪੀ.ਐੱਸ, ਆਈ.ਆਰ.ਐੱਸ ਅਤੇ ਆਈ.ਐਫ.ਐੱਸ ਜਿਹੇ ਪ੍ਰਸਿੱਧ ਅਹੁਦਿਆਂ 'ਤੇ ਸੇਵਾ ਕਰ ਕੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਨੇ ਗਣਿਤ ਫੈਸਟ 'ਚ ਓਵਰਆਲ ਟਰਾਫ਼ੀ ਜਿੱਤੀ

ਜਲੰਧਰ, 21 ਮਾਰਚ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਕਾਲਜ ਜਲੰਧਰ ਦੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਮੈਥੇਮੈਟਿਕਸ ਨੇ ਪਿਛਲੇ ਦਿਨੀਂ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਮੈਥ ਫੈਸਟ-2018 'ਚ ਓਵਰਆਲ ਟਰਾਫ਼ੀ ਪ੍ਰਾਪਤ ਕੀਤੀ | ਪਿ੍ੰਸੀਪਲ ਡਾ. ਐੱਸ. ਕੇ. ਅਰੋੜਾ ਨੇ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ ਵਾਲਾਂ ਦੀ ਸੰ ਭਾਲ ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ

ਜਲੰਧਰ, 21 ਮਾਰਚ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਦੇ ਕਾਸਮੋਟੋਲੌਜੀ ਵਿਭਾਗ ਵਲੋਂ ਵਾਲਾਂ ਦੀ ਸੰਭਾਲ ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ | ਸ੍ਰੀ ਸ਼ੋਏਬ ਨੇ ਇਸ ਵਰਕਸ਼ਾਪ ਵਿਚ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਕਾਕਟੇਲ ਅਤੇ ਮਾਕਟੇਲ ਬਣਾਉਣ ਦੇ ਗੁਰ ਸਿੱਖੇ

ਜਲੰਧਰ, 21 ਮਾਰਚ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਾਡ ਕੈਟਰਿੰਗ ਟੈਕਨਾਲੋਜੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਕ ਦਿਨਾ ਮਾਕਟੇਲ ਅਤੇ ਕਾਕਟੇਲ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਗੁਰਚਰਨ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਅੰਤਰਰਾਸ਼ਟਰੀ ਵਣ ਦਿਵਸ ਮਨਾਇਆ

ਜਲੰਧਰ, 21 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਜਲੰਧਰ ਵਿਚ ਅੰਤਰਰਾਸ਼ਟਰੀ ਵਣ ਦਿਵਸ ਮਨਾਇਆ ਗਿਆ, ਜਿਸ ਦੇ ਅੰਤਰਗਤ ਕਾਲਜ ਦੀਆਂ ਵਿਦਿਆਰਥਣਾਂ ਨੂੰ ਵਾਤਾਵਰਨ ਵਿਗਿਆਨ ਵਿਭਾਗ ਦੀ ਮੈਡਮ ਡਾ. ਮੁਕਤਾ ਨਿਸਤੰਦ੍ਰ ਨੇ ਬੂਟਿਆਂ ਅਤੇ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਵਿਖੇ ਨਵੀਂ ਇਮਾਰਤ ਦਾ ਉਦਘਾਟਨ

ਜਲੰਧਰ, 21 ਮਾਰਚ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਕੈਂਟ-ਜੰਡਿਆਲਾ ਰੋਡ ਵਿਖੇ ਸੈਸ਼ਨ 2018-19 ਵਿਚ ਨਵੀਂ ਇਮਾਰਤ ਦਾ ਉਦਘਾਟਨ ਹਵਨ-ਯੱਗ ਰਾਹੀਂ ਕੀਤਾ ਗਿਆ | ਇਸ ਮੌਕੇ ਸੀ.ਜੇ.ਆਰ. ਬਰਾਂਚ ਦਾ ਸਮੂਹ ਸਟਾਫ਼ ਹਾਜ਼ਰ ਸੀ | ਇਸ ਹਵਨ ਵਿਚ ਸ਼ੈਲੀ ਬੌਰੀ (ਕਾਰਜਕਾਰੀ ਡਾਇਰੈਕਟਰ ...

ਪੂਰੀ ਖ਼ਬਰ »

ਮੀਜ਼ਲ-ਰੁਬੈਲਾ ਮੁਹਿੰਮ 'ਚ ਨਿੱਜੀ ਸਕੂਲਾਂ ਦਾ ਸਹਿਯੋਗ ਜ਼ਰੂਰੀ

ਜਲੰਧਰ, 21 ਮਾਰਚ (ਐੱਮ.ਐੱਸ. ਲੋਹੀਆ) —ਮੀਜ਼ਲ-ਰੁਬੈਲਾ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਈ ਰੱਖਣ ਲਈ ਸ਼ੁਰੂ ਕੀਤੀ ਜਾਣ ਵਾਲੀ ਟੀਕਾਕਰਣ ਮੁਹਿੰਮ ਦੀ ਕਾਮਯਾਬੀ ਲਈ ਸਰਕਾਰੀ ਅਤੇ ਨਿੱਜੀ ਸਕੂਲਾਂ ਦਾ ਪੂਰਨ ਸਹਿਯੋਗ ਬਹੁਤ ਜ਼ਰੂਰੀ ਹੈ¢ ਇਸ ਗੱਲ 'ਤੇ ਸਿਵਲ ਸਰਜਨ ਡਾ. ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਪਾਤਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਸਾਲਾਨਾ ਸਮਾਗਮ

ਚੁਗਿੱਟੀ/ਜੰਡੂਸਿੰਘਾ, 21 ਮਾਰਚ (ਨਰਿੰਦਰ ਲਾਗੂ)-ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਪਿੰਡ ਜੰਡੂਸਿੰਘਾ ਵਿਖੇ ਬਣੇ ਹੋਏ ਗੁਰਦੁਆਰਾ ਸ਼ਹੀਦਾਂ ਪਾਤਸ਼ਾਹੀ ਛੇਵੀਂ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਾਤਾ ਸਾਹਿਬ ਕੌਰ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਐਲ. ਐਾਡ ਟੀ. ਕੰਸਟ੍ਰੱਕਸ਼ਨਜ਼ ਵਲੋਂ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਾਂਝੀ ਕੈਂਪਸ ਪਲੇਸਮੈਂਟ ਡਰਾਈਵ

ਜਲੰਧਰ, 21 ਮਾਰਚ (ਰਣਜੀਤ ਸਿੰਘ ਸੋਢੀ)-ਲਾਰਸਨ ਅਤੇ ਟੂਬਰੋ ਲਿਮਟਿਡ (ਐਲ ਐਾਡ ਟੀ) ਨੇ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਸਾਂਝੀ ਕੈਂਪਸ ਪਲੇਸਮੈਂਟ ਡਰਾਈਵ ਦਾ ਪ੍ਰਬੰਧ ਕੀਤਾ ਗਿਆ | ਇਸ ਪਲੇਸਮੈਂਟ ਡਰਾਈਵ ਵਿਚ ਡਿਪਲੋਮਾ (ਸਿਵਲ, ਐਮ. ਈ, ਈ. ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਸੋਨ ਤਗ਼ਮਾ ਜਿੱਤਿਆ

ਜਲੰਧਰ, 21 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਦੇ ਵਿਦਿਆਰਥੀ ਪਵਨਦੀਪ ਸੋਂਧੀ ਨੇ ਰਿਆਤ ਬਾਹਰਾ ਯੂਨੀਵਰਸਿਟੀ, ਰੋਪੜ ਵਿਚ ਹੋਏ ਇੰਟਰ ਕਾਲਜ ਸਪੋਰਟਸ ਮੀਟ ਵਿਚ ਸੋਨੇ ਦਾ ਤਗ਼ਮਾ ਜਿੱਤਿਆ | ਪਵਨਦੀਪ ਲਾਇਲਪੁਰ ਖ਼ਾਲਸਾ ਕਾਲਜ ਆਫ਼ ...

ਪੂਰੀ ਖ਼ਬਰ »

ਵਿਰੋਧੀ ਧਿਰ ਦੀਆਂ ਨਜ਼ਰਾਂ ਹੁਣ ਸਵੀਪਿੰਗ ਮਸ਼ੀਨ ਦੇ ਮੁੱਦੇ 'ਤੇ

ਸ਼ਿਵ ਸ਼ਰਮਾ ਜਲੰਧਰ, 21 ਮਾਰਚ- ਨਿਗਮ ਦੀ ਪਹਿਲੀ ਬਜਟ ਮੀਟਿੰਗ ਵਿਚ ਹੀ ਵਿਰੋਧੀ ਧਿਰ ਵਲੋਂ ਮੇਅਰ ਸ੍ਰੀ ਰਾਜਾ ਵਲੋਂ ਜਾਇਦਾਦ ਟੈਕਸ ਮੁਆਫ਼ ਕਰਨ ਦੇ ਵਾਅਦੇ ਵਾਲਾ ਮੁੱਦਾ ਉਠਾ ਕੇ ਵਿਰੋਧੀ ਧਿਰ ਆਉਂਦੇ ਦਿਨਾਂ ਵਿਚ ਸ੍ਰੀ ਰਾਜਾ ਦੇ ਹੀ ਹੋਰ ਮੁੱਦੇ ਉਠਾ ਸਕਦੀ ਹੈ ਜਿਸ ...

ਪੂਰੀ ਖ਼ਬਰ »

ਪੀ.ਐਨ.ਬੀ. ਨੇ 38.65 ਕਰੋੜ ਦੇ ਕਰਜ਼ੇ ਵੰਡੇ

ਜਲੰਧਰ, 21 ਮਾਰਚ (ਮਦਨ ਭਾਰਦਵਾਜ)- ਪੰਜਾਬ ਨੈਸ਼ਨਲ ਬੈਂਕ ਨੇ ਵੱਖ-ਵੱਖ ਯੋਜਨਾਵਾਂ ਅਧੀਨ 38.65 ਕਰੋੜ ਰੁਪਏ ਦੇ ਕਰਜ਼ੇ ਵੰਡੇ | ਇਹ ਕਰਜ਼ੇ ਮੰਡਲ ਪ੍ਰਮੁੱਖ ਸ੍ਰੀ ਅਜੇ ਵਰਮਾਨੀ ਦੀ ਪ੍ਰਧਾਨਗੀ ਹੇਠ ਬੈਂਕ ਦੀਆਂ 48 ਬਰਾਂਚਾਂ ਦੇ 171 ਲੋਕਾਂ ਨੂੰ ਵੰਡੇ ਗਏ | ਮੰਡਲ ਪ੍ਰਮੁੱਖ ...

ਪੂਰੀ ਖ਼ਬਰ »

ਲੁੱਟ ਦੀ ਵਾਰਦਾਤ ਕਰਨ ਆਏ 3 'ਚੋਂ 1 ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

ਜਲੰਧਰ, 21 ਮਾਰਚ (ਐੱਮ. ਐੱਸ. ਲੋਹੀਆ) - ਸਥਾਨਕ ਮਾਸਟਰ ਮੋਤਾ ਸਿੰਘ ਨਗਰ ਮਾਰਕੀਟ 'ਚ ਲੁੱਟ ਦੀ ਵਾਰਦਾਤ ਕਰਨ ਆਏ 3 ਮੋਟਰਸਾਈਕਲ ਸਵਾਰਾਂ 'ਚੋਂ 1 ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਲੁੱਟ ਦੇ ਸ਼ਿਕਾਰ ਵਿਅਕਤੀ ਨੇ ਦੱਸਿਆ ਕਿ ਉਹ ਇਕ ਨਿੱਜ ...

ਪੂਰੀ ਖ਼ਬਰ »

ਗਾਖਲ ਵਿਖੇ ਪਹਿਲੀ ਅਪ੍ਰੈਲ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ 'ਤੇ

ਮੰਡ (ਜਲੰਧਰ), 21 ਮਾਰਚ (ਬਲਜੀਤ ਸਿੰਘ ਸੋਹਲ)-ਪਿੰਡ ਗਾਖਲ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ, ਐਨ. ਆਰ. ਆਈਜ਼., ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲੀ ਅਪ੍ਰੈਲ ਨੂੰ ਸ੍ਰੀ ਹਰਿਗੋਬਿੰਦ ਸਾਹਿਬ ਸਟੇਡੀਅਮ ਵਿਚ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਕੋਟ ਸਦੀਕ 'ਚ 'ਬੇਟੀ ਬਚਾਓ ਬੇਟੀ ਪੜ੍ਹਾਓ' ਸਬੰਧੀ ਜਾਗਰੂਕਤਾ ਕੈਂਪ ਲਾਇਆ

ਜਲੰਧਰ, 21 ਮਾਰਚ (ਫੁੱਲ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਅਮਰਜੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਲੰਧਰ ਦੇ ਨਿਰਦੇਸ਼ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਗੀਤਾ ਰਾਣੀ ਦੀ ਯੋਗ ਅਗਵਾਈ ਹੇਠ ਪਿੰਡ ਕੋਟ ਸਦੀਕ, ਕਾਲਾ ਸੰਘਿਆਂ ...

ਪੂਰੀ ਖ਼ਬਰ »

ਜੀ.ਆਰ.ਈ., ਜੀ.ਐਮ.ਏ.ਟੀ. ਤੋਂ ਬਿਨਾਂ ਯੂਨੀਵਰਸਿਟੀ ਆਫ਼ ਕੈਨੇਡਾ ਵੈਸਟ 'ਚ ਐਮ.ਬੀ.ਏ. ਕਰੋ - ਪਿਰਾਮਿਡ

ਜਲੰਧਰ, 21 ਮਾਰਚ (ਅ.ਬ.)- ਪਿਰਾਮਿਡ-ਈ-ਸਰਵਿਸਿਜ਼ ਦੇ ਸਥਾਨਕ ਦਫ਼ਤਰ 'ਚ ਯੂਨੀਵਰਸਿਟੀ ਆਫ਼ ਕੈਨੇਡਾ ਵੈਸਟ ਦੇ ਸਿੱਖਿਆ ਅਧਿਕਾਰੀ ਸ੍ਰੀ ਕਮਲਪ੍ਰੀਤ ਨੇ ਪਿਰਾਮਿਡ ਦਫ਼ਤਰ ਦਾ ਵਿਸ਼ੇਸ਼ ਦੌਰਾ ਕੀਤਾ | ਸ੍ਰੀ ਕਮਲਪ੍ਰੀਤ ਨੇ ਦੱਸਿਆ ਕਿ ਯੂਨੀਵਰਸਿਟੀ ਆਫ਼ ਕੈਨੇਡਾ ਵੈਸਟ, ...

ਪੂਰੀ ਖ਼ਬਰ »

ਸੂਖਮ ਕਿੱਤੇ ਵੱਡੇ ਪ੍ਰੋਜੈਕਟਾਂ ਦਾ ਆਧਾਰ ਬਣਦੇ ਹਨ- ਪ੍ਰੋ. ਲਖਬੀਰ ਸਿੰਘ

ਜਲੰਧਰ, 21 ਮਾਰਚ (ਹਰਵਿੰਦਰ ਸਿੰਘ ਫੁੱਲ)-ਯੁਵਕਰਮੀ ਸੰਸਥਾ ਪਹਿਲ ਨੇ ਭਾਰਤ ਸਰਕਾਰ ਦੇ ਖ਼ੁਦ ਮੁਖਤਾਰ ਅਦਾਰੇ ਰਾਸ਼ਟਰੀ ਖ਼ੇਤੀ ਅਤੇ ਪੇਂਡੂ ਵਿਕਾਸ ਬੈਂਕ ਦੀ ਸਹਾਇਤਾ ਨਾਲ ਪਛੜੇ ਪੇਂਡੂ ਖੇਤਰਾਂ ਵਿਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਸੈਲਫ਼ ਹੈਲਪ ਗਰੁੱਪ ਬਣਾ ਕੇ, ...

ਪੂਰੀ ਖ਼ਬਰ »

ਕਮਿਸ਼ਨਰ ਦੀਆਂ ਹਦਾਇਤਾਂ ਦੀ ਵੀ ਪਰਵਾਹ ਨਹੀਂ ਕਰਦੀ ਬਿਲਡਿੰਗ ਬਰਾਂਚ

ਜਲੰਧਰ, 21 ਮਾਰਚ (ਮਦਨ ਭਾਰਦਵਾਜ)- ਨਗਰ ਨਿਗਮ ਦੀ ਬਿਲਡਿੰਗ ਬਰਾਂਚ ਕਮਿਸ਼ਨਰ ਦੀਆਂ ਹਦਾਇਤਾਂ ਦੀ ਵੀ ਪ੍ਰਵਾਹ ਨਹੀਂ ਕਰਦੀ ਅਤੇ ਇਸ ਦੀ ਮਿਸਾਲ ਉਸ ਸਮੇਂ ਮਿਲੀ ਜਦੋਂ ਦੋ ਹਫ਼ਤੇ ਪਹਿਲਾਂ ਨਿਗਮ ਕਮਿਸ਼ਨਰ ਨੇ ਵੈਸਟ ਹਲਕੇ 'ਚ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਨ ...

ਪੂਰੀ ਖ਼ਬਰ »

ਦੋ ਹਫ਼ਤੇ ਪਹਿਲਾਂ ਦਿੱਤੀਆਂ ਸੀ ਕਮਿਸ਼ਨਰ ਨੇ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਦੀਆਂ ਹਦਾਇਤਾਂ ਕਮਿਸ਼ਨਰ ਦੀਆਂ ਹਦਾਇਤਾਂ ਦੀ ਵੀ ਪਰਵਾਹ ਨਹੀਂ ਕਰਦੀ ਬਿਲਡਿੰਗ ਬਰਾਂਚ

ਜਲੰਧਰ, 21 ਮਾਰਚ (ਮਦਨ ਭਾਰਦਵਾਜ)- ਨਗਰ ਨਿਗਮ ਦੀ ਬਿਲਡਿੰਗ ਬਰਾਂਚ ਕਮਿਸ਼ਨਰ ਦੀਆਂ ਹਦਾਇਤਾਂ ਦੀ ਵੀ ਪ੍ਰਵਾਹ ਨਹੀਂ ਕਰਦੀ ਅਤੇ ਇਸ ਦੀ ਮਿਸਾਲ ਉਸ ਸਮੇਂ ਮਿਲੀ ਜਦੋਂ ਦੋ ਹਫ਼ਤੇ ਪਹਿਲਾਂ ਨਿਗਮ ਕਮਿਸ਼ਨਰ ਨੇ ਵੈਸਟ ਹਲਕੇ 'ਚ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਨ ...

ਪੂਰੀ ਖ਼ਬਰ »

ਬਸਤੀਆਂ ਦੇ ਖੇਤਰ 'ਚ ਰਾਤ ਸਮੇਂ ਲੁੱਟਾਂ-ਖੋਹਾਂ ਕਰਨ ਵਾਲੇ 2 ਗਿ੍ਫ਼ਤਾਰ

ਜਲੰਧਰ, 21 ਮਾਰਚ (ਐੱਮ.ਐੱਸ. ਲੋਹੀਆ) - ਬਸਤੀਆਂ ਦੇ ਖੇਤਰ 'ਚ ਰਾਤ ਸਮੇਂ ਕੰਮ ਕਾਜ ਤੋਂ ਜਾਣ ਵਾਲੇ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੇ 2 ਨੌਜਵਾਨਾਂ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਸੁਮਿਤ ਕੁਮਾਰ ਉਰਫ਼ ...

ਪੂਰੀ ਖ਼ਬਰ »

ਮਜ਼ਦੂਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਲੇਬਰ ਕਮਿਸ਼ਨਰ ਦੇ ਦਫ਼ਤਰ ਬਾਹਰ ਦਿੱਤਾ ਧਰਨਾ

ਜਲੰਧਰ, 21 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੀ ਸੂਬਾਈ ਕਮੇਟੀ ਦੇ ਫ਼ੈਸਲੇ ਅਨੁਸਾਰ 15 ਮਾਰਚ ਤੋਂ 21 ਮਾਰਚ ਤੱਕ ਲਗਾਤਾਰ ਸਹਾਇਕ ਲੇਬਰ ਕਮਿਸ਼ਨਰ ਦੇ ਦਫ਼ਤਰ ਅੱਗੇ ਆਫ਼ ਲਾਇਨ ਨੂੰ ਵੀ ਜਾਰੀ ਰੱਖਣ ਲਈ ਧਰਨਿਆਂ ਦੀ ਲੜੀ ਵਿਚ ਅੱਜ ਪਠਾਨਕੋਟ ...

ਪੂਰੀ ਖ਼ਬਰ »

ਸੂਫ਼ੀ ਗਾਇਕਾਵਾਂ ਨੂਰਾਂ ਭੈਣਾਂ ਦੇ ਭਰਾ 'ਤੇ ਹਮਲਾ, ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ

ਜਲੰਧਰ, 21 ਮਾਰਚ (ਐੱਮ.ਐੱਸ. ਲੋਹੀਆ) - ਸੂਫ਼ੀ ਗਾਇਕਾਵਾਂ ਨੂਰਾਂ ਭੈਣਾਂ ਦੇ ਭਰਾ ਸਾਹਿਲ ਮੀਰ 'ਤੇ ਅੱਜ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ | ਇਸ ਸਬੰਧੀ ਸਾਹਿਲ ਮੀਰ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ | ਅੱਜ ਇਕ ਪੱਤਰਕਾਰ ਸੰਮੇਲਨ ਕਰਕੇ ਸਾਹਿਲ ...

ਪੂਰੀ ਖ਼ਬਰ »

ਟਰੈਕ ਦੇ ਕੈਮਰੇ ਖ਼ਰਾਬ

ਜਲੰਧਰ, 21 ਮਾਰਚ (ਅ.ਪ੍ਰਤੀ.)- ਆਟੋਮੈਟਿਡ ਡਰਾਈਵਿੰਗ ਟੈੱਸਟ ਟਰੈਕ 'ਤੇ ਕੈਮਰੇ ਖ਼ਰਾਬ ਹੋਣ ਕਰਕੇ ਟੈੱਸਟ ਦੇਣ ਆਏ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀ ਹੋਈ | ਟਰੈਕ 'ਤੇ ਪਹਿਲਾਂ ਵੀ ਕਈ ਵਾਰ ਕੈਮਰੇ ਖ਼ਰਾਬ ਹੋ ਜਾਂਦੇ ਹਨ ਜਿਸ ਕਰਕੇ ਟੈੱਸਟ ਦੇਣ ਆਏ ਲੋਕਾਂ ਨੂੰ ਹੀ ...

ਪੂਰੀ ਖ਼ਬਰ »

ਹੈਰੋਇਨ ਸਮੇਤ 2 ਕਾਬੂ

ਨੂਰਮਹਿਲ, 21 ਮਾਰਚ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਦੋ ਵੱਖ-ਵੱਖ ਮੁਕੱਦਮਿਆਂ ਵਿਚ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਨਾਲ ਚੀਮਾ ਚੌਕ ਕੋਲ ਨਾਕਾ ਲਾਇਆ ਹੋਇਆ ਸੀ | ਗੁਮਟਾਲੇ ...

ਪੂਰੀ ਖ਼ਬਰ »

ਰਿਕਸ਼ੇ ਤੋਂ ਡਿੱਗੇ ਬੈਗ ਨੂੰ ਅਣਪਛਾਤਾ ਵਿਅਕਤੀ ਲੈ ਕੇ ਹੋਇਆ ਫ਼ਰਾਰ

ਚੁਗਿੱਟੀ/ਜੰਡੂਸਿੰਘਾ, 21 ਮਾਰਚ (ਨਰਿੰਦਰ ਲਾਗੂ)-ਬੁੱਧਵਾਰ ਦੀ ਸ਼ਾਮ ਨੂੰ ਸਥਾਨਕ ਗੁਰੂ ਨਾਨਕ ਰੇਲਵੇ ਫਾਟਕ ਦੇ ਨਜ਼ਦੀਕ ਇਕ ਰਿਕਸ਼ੇ 'ਤੇ ਜਾ ਰਹੀ ਔਰਤ ਦੇ ਸੜਕ 'ਤੇ ਡਿੱਗੇ ਬੈਗ ਨੂੰ ਚੁੱਕ ਕੇ ਕੋਈ ਅਣਪਛਾਤਾ ਵਿਅਕਤੀ ਫ਼ਰਾਰ ਹੋ ਗਿਆ | ਇਸ ਸਬੰਧੀ ਇਕ ਰਿਕਸ਼ਾ ਚਾਲਕ ...

ਪੂਰੀ ਖ਼ਬਰ »

ਬਾਰ ਕੌ ਾਸਲ ਵਲੋਂ ਸੀਨੀਅਰ ਵਕੀਲਾਂ ਦੇ ਸਨਮਾਨ ਸਬੰਧੀ ਸਮਾਰੋਹ ਅੱਜ

ਜਲੰਧਰ, 21 ਮਾਰਚ (ਚੰਦੀਪ ਭੱਲਾ)-ਬਾਰ ਕੌਾਸਲ ਪੰਜਾਬ ਅਤੇ ਹਰਿਆਣਾ ਵਲੋਂ ਵੱਖ-ਵੱਖ ਬਾਰ ਐਸੋਸੀਏਸ਼ਨ ਦੇ ਮੈਂਬਰ ਅਤੇ ਪਿਛਲੇ 50 ਸਾਲਾਂ ਤੋਂ ਸੇਵਾਵਾਂ ਦੇਣ ਵਾਲੇ ਸੀਨੀਅਰ ਵਕੀਲਾਂ ਦੇ ਸਨਮਾਨ ਸਬੰਧੀ ਅੱਜ ਇਕ ਵਿਸ਼ੇਸ਼ ਸਨਮਾਨ ਸਮਾਰੋਹ ਅੱਜ 22 ਮਾਰਚ ਨੂੰ ਸਥਾਨਕ ਰੈੱਡ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਬਲਦੇਵ ਬਾਠ ਨੇ ਹਰਦੋ ਪ੍ਰੋਹਲਾ ਸਮੇਤ ਕਈ ਸਕੂਲਾਂ ਨੂੰ ਦਿੱਤੀ ਆਰਥਿਕ ਸਹਾਇਤਾ

ਜਲੰਧਰ ਛਾਉਣੀ, 21 ਮਾਰਚ (ਪਵਨ ਖਰਬੰਦਾ)-ਪ੍ਰਵਾਸੀ ਭਾਰਤੀ ਤੇ ਨਿੱਧੜਕ ਸ਼ਖ਼ਸੀਅਤ ਸ. ਬਲਦੇਵ ਸਿੰਘ ਬਾਠ ਨੇ ਆਪਣੇ ਇਲਾਕੇ ਦੇ ਸਕੂਲਾਂ 'ਚ ਵਿੱਦਿਆਂ ਦੇ ਮਿਆਰ ਨੂੰ ਹੋਰ ਉੱਪਰ ਚੁੱਕਣ ਤੇ ਆਪਣਾ ਸੁਪਨਾ ਪੂਰਾ ਕਰਨ ਲਈ ਮਹੇੜੂ, ਚਾਚੋਵਾਲ, ਹਰਦੋ ਪ੍ਰੋਹਲਾ, ਰਾਏਪੁਰ ਤੇ ...

ਪੂਰੀ ਖ਼ਬਰ »

ਸ਼ਰਾਬ, ਬੀਅਰ ਦੀ ਸਪਲਾਈ ਦੇ ਪਰਮਿਟ ਦੇਣ ਦਾ ਰੋਕਿਆ ਕੰਮ

ਸ਼ਿਵ ਸ਼ਰਮਾ ਜਲੰਧਰ, 21 ਮਾਰਚ- ਇਸ ਵਾਰ 31 ਮਾਰਚ ਨੂੰ ਸ਼ਰਾਬ ਦੇ ਸ਼ੌਕੀਨਾਂ ਨੂੰ ਸਸਤੀ ਸ਼ਰਾਬ ਨਹੀਂ ਮਿਲੇਗੀ ਕਿਉਂਕਿ ਮੌਜੂਦਾ ਠੇਕਿਆਂ ਨੂੰ ਪੂਰੀ ਤਰ੍ਹਾਂ ਨਾਲ ਖ਼ਾਲੀ ਕਰਨ ਲਈ ਹਰ ਤਰ੍ਹਾਂ ਦੀ ਸ਼ਰਾਬ, ਬੀਅਰ ਦੇ ਪਰਮਿਟ ਦੇਣ ਦਾ ਕੰਮ ਐਕਸਾਈਜ਼ ਵਿਭਾਗ ਨੇ ਬੰਦ ਕਰ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲੰਧਰ ਵਿਖੇ ਸ਼ਾਂਤਮਈ ਧਰਨਿਆਂ ਲਈ 9 ਥਾਵਾਂ ਨਿਰਧਾਰਤ

ਜਲੰਧਰ, 21 ਮਾਰਚ (ਚੰਦੀਪ ਭੱਲਾ, ਫੁੱਲ)-ਸਿਆਸੀ ਪਾਰਟੀਆਂ ਅਤੇ ਹੋਰ ਸੰਸਥਾਵਾਂ ਵਲੋਂ ਦਿੱਤੇ ਜਾਂਦੇ ਧਰਨਿਆਂ ਦੌਰਾਨ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਜਲੰਧਰ ਵਿਚ ਸ਼ਾਂਤਮਈ ਧਰਨਿਆ ਲਈ ਨੌ ਥਾਵਾਂ ਨਿਰਧਾਰਤ ਕੀਤੀਆਂ | ਇਸ ਬਾਰੇ ...

ਪੂਰੀ ਖ਼ਬਰ »

ਲੰਗਰ ਤੋਂ ਜੀ.ਐਸ.ਟੀ. ਹਟਾਉਣ ਲਈ ਕੈਪਟਨ ਸਰਕਾਰ ਦੇ ਫ਼ੈਸਲੇ ਦੀ ਸਿੰਘ ਸਭਾਵਾਂ ਵਲੋਂ ਸ਼ਲਾਘਾ

ਜਲੰਧਰ, 21 ਮਾਰਚ (ਹਰਵਿੰਦਰ ਸਿੰਘ ਫੁੱਲ)-ਸ਼ਹਿਰ ਦੀਆਂ ਸਿੰਘ ਸਭਾਵਾਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਚਲ ਰਹੇ ਲੰਗਰ ਤੋਂ ਪੰਜਾਬ ਸਰਕਾਰ ਦੇ ਹਿੱਸੇ ਦਾ ਜੀ.ਐੱਸ.ਟੀ. ਹਟਾਉਣ ਦੇ ਕੈਪਟਨ ਸਰਕਾਰ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ | ਸਿੰਘ ਸਭਾਵਾਂ ਦੇ ਬੁਲਾਰੇ ਹਰਜੋਤ ...

ਪੂਰੀ ਖ਼ਬਰ »

ਜਮਸ਼ੇਰ ਵਿਖੇ ਬਲਾਕ ਪੱਧਰੀ ਲੜਕੀਆਂ ਦਾ ਖੇਡ ਮੇਲਾ 24 ਤੋਂ

ਜਮਸ਼ੇਰ ਖਾਸ, 21 ਮਾਰਚ (ਕਪੂਰ)-ਨਹਿਰੂ ਯੁਵਾ ਕੇਂਦਰ ਪੰਜਾਬ ਦੇ ਸੰਗਠਨ ਜਲੰਧਰ ਦੇ ਜ਼ਿਲ੍ਹਾ ਯੂਥ ਕੁਆਰਡੀਨੇਟਰ ਸ੍ਰੀ ਸੈਮਸਨ ਮਸੀਹ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਸਮੇਸ਼ ਯੂਥ ਕਲੱਬ ਦੇ ਸਹਿਯੋਗ ਨਾਲ ਬਲਾਕ ਪੱਧਰੀ ਲੜਕੀਆਂ ਦਾ ਟੂਰਨਾਮੈਂਟ ਜਮਸ਼ੇਰ ਖਾਸ ਵਿਖੇ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ 3 ਸਾਲ ਦੀ ਕੈਦ

ਜਲੰਧਰ, 21 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਗੁਰਮੋਹਨ ਸਿੰਘ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੋਨੂੰ ਉਰਫ਼ ਫਿੱਡਾ ਪੁੱਤਰ ਫੰਨਾ ਵਾਸੀ ਮਾਲੜੀ, ਨਕੋਦਰ ਨੂੰ 3 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ...

ਪੂਰੀ ਖ਼ਬਰ »

ਬੈਂਕ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਨੂੰ ਆਸਾਨ ਕਰਜ਼ੇ ਮੁਹੱਈਆ ਕਰਵਾਉਣ-ਏ.ਡੀ.ਸੀ

ਜਲੰਧਰ, 21 ਮਾਰਚ (ਚੰਦੀਪ ਭੱਲਾ, ਫੁੱਲ)-ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਭੁਪਿੰਦਰਪਾਲ ਸਿੰਘ ਨੇ ਅੱਜ ਬੈਂਕਾਂ ਨੂੰ ਆਖਿਆ ਕਿ ਉਹ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਾ ਨੂੰ ਨਰਮ ਅਤੇ ਆਸਾਨ ਕਰਜ਼ੇ ਮੁਹੱਈਆ ਕਰਵਾ ਕੇ ਜ਼ਿਲ੍ਹੇ ਦੇ ਵਿਕਾਸ ਦੀ ਗਤੀ ਨੂੰ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ 33ਵੀਂ ਅਥਲੈਟਿਕ ਮੀਟ ਕਰਵਾਈ

ਫਿਲੌਰ, 21 ਮਾਰਚ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ) - ਸਥਾਨਕ ਡੀ.ਏ.ਵੀ. ਕਾਲਜ ਵਿਖੇ ਸਾਲਾਨਾ 33ਵੀ ਅਥਲੈਟਿਕ ਮੀਟ ਪਿ੍ੰਸਪੀਲ ਡਾ. ਵਿਸ਼ਵ ਬੰਧੂ ਦੀ ਦੇਖ-ਰੇਖ ਹੇਠ ਕਰਵਾਈ ਗਈ | ਅਥਲੈਟਿਕ ਮੀਟ ਦਾ ਉਦਘਾਟਨ ਕਾਲਜ ਕਮੇਟੀ ਦੇ ਚੇਅਰਮੈਨ ਸ੍ਰੀ ਐੱਸ.ਕੇ. ਮਲਹੋਤੰਰਾ, ਪਿੰਸੀਪਲ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ 41ਵਾਂ ਅੱਖਾਂ ਦਾ ਕੈਪ ਲਗਾਇਆ

ਫਿਲੌਰ, 21 ਮਾਰਚ (ਸੁਰਜੀਤ ਸਿੰਘ ਬਰਨਾਲਾ)-ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਵਿਖੇ ਸ੍ਰੀ ਕੀਰਤਨ ਸੇਵਾ ਸੁਸਾਇਟੀ ਵਲੋਂ ਅਤੇ ਸੰਤ ਬਾਬਾ ਅਮੀਰ ਸਿਾੰਘ ਮੁਖੀ ਜਵੱਦੀ ਟਕਸਾਲ ਦੇ ਵਿਸ਼ੇਸ਼ ਉਪਰਾਲੇ ਸਦਕਾ 41 ਵਾਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਅਤੇ ਜਰਨਲ ...

ਪੂਰੀ ਖ਼ਬਰ »

'ਦ ਇੰਪੀਰੀਅਲ ਸਕੂਲ' ਅਤੇ ਯੂਰੋ ਕਿਡਸ ਬਣਿਆ ਰਾਸ਼ਟਰ ਰੱਖਿਆ ਮਹਾਂਯੱਗ ਦਾ ਹਿੱਸਾ

ਆਦਮਪੁਰ, 21 ਮਾਰਚ (ਰਮਨ ਦਵੇਸਰ)- ਰਾਸ਼ਟਰ ਰੱਖਿਆ ਮਹਾਂਯੱਗ ਯੋਗਿਨੀ ਪੀਠ ਅਤੇ ਕੰਫਰਡੇ੍ਰਸ਼ਨ ਆਫ ਐਜ਼ੂਕੇਸ਼ਨ ਐਕਸੀਲੈਂਸ ਵਲੋਂ ਕਰਵਾਏ ਜਾ ਰਹੇ ਮਹਾਂਯੱਗ 'ਚ 'ਦ ਇੰਪਰੀਅਲ ਸਕੂਲ' ਅਤੇ ਯੂਰੋ ਕਿਡਸ ਦੀ ਟੀਮ ਪਹੁੰਚੀ | ਦ ਇੰਪਰੀਅਲ ਸਕੂਲ ਦੇ ਚੇਅਰਮੈਨ ਜਗਦੀਸ਼ ਪਸਰੀਚਾ ...

ਪੂਰੀ ਖ਼ਬਰ »

ਪੁਲਿਸ ਨੇ ਦੋ ਰੇਤਾ ਟਰਾਲੀਆਂ ਫੜੀਆਂ ਡਰਾਈਵਰਾਂ ਵਿਰੁੱਧ ਮਾਮਲਾ ਦਰਜ

ਬਿਲਗਾ, 21 ਮਾਰਚ (ਰਾਜਿੰਦਰ ਸਿੰਘ ਬਿਲਗਾ)—ਥਾਣਾ ਬਿਲਗਾ ਦੀ ਪੁਲਿਸ ਨੇ ਰੇਤੇ ਦੀਆਂ ਦੋ ਟਰੈਕਟਰ ਟਰਾਲੀਆਂ ਸਮੇਤ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ | ਥਾਣਾ ਬਿਲਗਾ ਦੇ ਐੱਸ.ਐੱਚ.ਓ ਸੁਲੱਖਣ ਸਿੰਘ ਨੇ ਦੱਸਿਆ ਕਿ ਐੱਸ.ਆਈ ਪਿ੍ਥੀ ਰਾਜ ਸਮੇਤ ਸਾਥੀ ...

ਪੂਰੀ ਖ਼ਬਰ »

ਗੁਰਦੁਆਰਾ ਸੈਦਰਾਣਾ ਸਾਹਿਬ ਬਿੱਲੀ ਬੜੈਚ ਵਿਖੇ ਮੁਫ਼ਤ ਹੋਮਿਓਪੈਥਿਕ ਕੈਂਪ

ਲੋਹੀਆਂ ਖਾਸ, 21 ਮਾਰਚ (ਦਿਲਬਾਗ ਸਿੰਘ)- ਸਤਵੇਂ ਪਾਸਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੈਦਰਾਣਾ ਸਾਹਿਬ ਬਿੱਲੀ ਬੜੈਚ (ਜਲੰਧਰ) ਵਿਖੇ ਮੁੱਖ ਸੇਵਾਦਾਰ ਬਾਬਾ ਗੁਰਮੇਜ ਸਿੰਘ ਦੀ ਦੇਖ-ਰੇਖ 'ਚ ਸਰਬੱਤ ਦਾ ਭਲਾ ਸੰਸਥਾ (ਰਜਿ:) ...

ਪੂਰੀ ਖ਼ਬਰ »

ਬੀ.ਆਰ. ਮਾਡਲ ਸਕੂਲ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ

ਮਹਿਤਪੁਰ, 21 ਮਾਰਚ (ਰੰਧਾਵਾ)- ਬੀ.ਆਰ. ਮਾਡਲ ਸਕੂਲ ਮਹਿਤਪੁਰ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੂੰ ਵਿੱਦਿਆ, ਸਹਿ ਵਿੱਦਿਆ ਤੇ ਖੇਡਾਂ ਵਿਚ ਮੱਲਾਂ ਮਾਰਨ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ 'ਚ ਉੱਘੇ ਸਮਾਜ ਸੇਵਕ ਸ੍ਰੀ ਰਾਮ ...

ਪੂਰੀ ਖ਼ਬਰ »

ਇਰਾਕ 'ਚ ਮਾਰੇ ਗਏ ਰੂਪ ਲਾਲ ਦੇ ਪਰਿਵਾਰ ਵਲੋਂ ਮਦਦ ਦੀ ਗੁਹਾਰ

ਮਹਿਤਪੁਰ, 21 ਮਾਰਚ (ਰੰਧਾਵਾ)- ਪਿਛਲੇ 6 ਸਾਲ ਤੋਂ ਇਰਾਕ 'ਚ ਲਾਪਤਾ ਭਾਰਤੀਆਂ 'ਚੋਂ ਰੂਪ ਲਾਲ ਪੁੱਤਰ ਗੁਰਦੇਵ ਲਾਲ ਵਾਸੀ ਬਾਠ ਕਲਾਂ (ਨੇੜੇ ਮਹਿਤਪੁਰ), ਤਹਿਸੀਲ ਨਕੋਦਰ ਦੀ ਪਤਨੀ ਕਮਲਜੀਤ ਕੌਰ (36) ਨੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਸਰਕਾਰ ਕੋਲੋਂ ਮਦਦ ਦੀ ਗੁਹਾਰ ...

ਪੂਰੀ ਖ਼ਬਰ »

ਨੂਰਮਹਿਲ ਵਿਚ ਅਵਾਰਾ ਪਸ਼ੂਆਂ ਕਾਰਨ ਲੋਕ ਪ੍ਰੇਸ਼ਾਨ

ਨੂਰਮਹਿਲ, 21 ਮਾਰਚ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਸ਼ਹਿਰ ਅਤੇ ਆਲੇ-ਦੁਆਲੇ ਪਿੰਡਾਂ ਵਿਚ ਅਵਾਰਾ ਪਸ਼ੂਆਂ ਤੋਂ ਕਿਸਾਨ ਤੇ ਲੋਕ ਪ੍ਰੇਸ਼ਾਨ ਹਨ | ਇਨ੍ਹਾਂ ਪਸ਼ੂਆਂ ਦੀ ਦਿਨੋਂ-ਦਿਨ ਵਧ ਰਹੀ ਗਿਣਤੀ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਇਹ ਪਸ਼ੂ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਵਿਖੇ ਪੇਰੈਂਟ ਓਰੀਅਨਟੇਸ਼ਨ ਦਾ ਆਯੋਜਨ

ਨਕੋਦਰ, 21 ਮਾਰਚ (ਗੁਰਵਿੰਦਰ ਸਿੰਘ)-ਸਟੇਟ ਪਬਲਿਕ ਸਕੂਲ ਨਕੋਦਰ ਦੇ ਨਰਸਰੀ ਵਿੰਗ ਵਿਖੇ ਨਰਸਰੀ ਕਲਾਸ ਦੀ ਸ਼ੁਰੂਆਤ ਕਰਦੇ ਹੋਏ ਪੇਰੈਂਟ ਓਰੀਅਨਟੇਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮਾਤਾ-ਪਿਤਾ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦਾ ਆਰੰਭ ਸਕੂਲ ਦੀ ...

ਪੂਰੀ ਖ਼ਬਰ »

ਘਟੀਆ ਮਟੀਰੀਅਲ ਵਰਤਣ 'ਤੇ ਪ੍ਰਧਾਨ ਸਤੀਸ਼ ਰਿਹਾਨ ਨੇ ਸੀਵਰੇਜ ਦਾ ਕੰਮ ਕਰਵਾਇਆ ਬੰਦ

ਸ਼ਾਹਕੋਟ 21 ਮਾਰਚ (ਸਿਮਰਨਜੀਤ ਸਿੰਘ ਲਵਲੀ)- ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸ੍ਰੀ ਸਤੀਸ਼ ਰਿਹਾਨ ਨੇ ਸਬਜ਼ੀ ਮੰਡੀ ਨਜਦੀਕ ਗਲੀ ਵਿਚ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਕਾਰਨ ਸੀਵਰੇਜ ਦਾ ਕੰਮ ਬੰਦ ਕਰਵਾ ਦਿੱਤਾ¢ ਜਾਣਕਾਰੀ ਅਨੁਸਾਰ ਸਬਜ਼ੀ ਮੰਡੀ ਨਜਦੀਕ ਪਾਏ ਜਾ ...

ਪੂਰੀ ਖ਼ਬਰ »

ਕਾਂਗਰਸੀਆਂ ਦੇ ਤਸ਼ੱਦਦ ਿਖ਼ਲਾਫ਼ ਅਕਾਲੀ ਤਿਆਰ-ਬਰ-ਤਿਆਰ-ਜੱਥੇ ਪੱਡਾ

ਲੋਹੀਆਂ ਖਾਸ, 21 ਮਾਰਚ (ਬਲਵਿੰਦਰ ਸਿੰਘ ਵਿੱਕੀ)-ਅਕਾਲੀਆਂ 'ਤੇ ਕੀਤੇ ਜਾ ਰਹੇ ਹਰ ਤਸ਼ਦੱਦ ਦਾ ਜਵਾਬ ਠੋਸ ਢੰਗ ਨਾਲ ਦਿੱਤਾ ਜਾਵੇਗਾ ਤੇ ਇਸ ਲਈ ਅਕਾਲੀ ਵਰਕਰ ਹਰ ਸਮੇਂ ਤਿਆਰ ਬਰ ਤਿਆਰ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਪਲਰਾਂ 26 ਨੂੰ ਕਰਨਗੀਆਂ ਪੰਜਾਬ ਵਿਧਾਨ ਸਭਾ ਦਾ ਘਿਰਾਓ-ਸੁਨੀਤਾ ਰਾਣੀ

ਮਲਸੀਆਂ, 21 ਮਾਰਚ (ਸੁਖਦੀਪ ਸਿੰਘ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ, ਜ਼ਿਲ੍ਹਾ ਜਲੰਧਰ ਸ਼ਾਹਕੋਟ ਦੀ ਇਕਾਈ ਅਤੇ ਬਲਾਕ ਲੋਹੀਆਂ ਖਾਸ ਦੀ ਪ੍ਰਧਾਨ ਸੁਨੀਤਾ ਰਾਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ...

ਪੂਰੀ ਖ਼ਬਰ »

ਕੈਪਟਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ 'ਤੇ ਜੀ.ਐਸ.ਟੀ. 'ਚ ਛੋਟ ਦੇਣਾ ਸ਼ਲਾਘਾਯੋਗ-ਆਹਲੂਵਾਲੀਆ

ਸ਼ਾਹਕੋਟ, 21 ਮਾਰਚ (ਬਾਂਸਲ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ 'ਤੇ ਲਗਦੇ ਜੀ.ਐਸ.ਟੀ. 'ਚੋਂ ਸੂਬੇ ਦੇ ਹਿੱਸੇ ਦੇ ਜੀ.ਐਸ.ਟੀ. ਤੋਂ ਰਾਹਤ ਦੇਣ ਦਾ ਜੋ ਐਲਾਨ ਕੀਤਾ ਹੈ, ਉਹ ਬਹੁਤ ਹੀ ਸਵਾਗਤਯੋਗ ਕਦਮ ਹੈ | ਇਨ੍ਹਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਤਿੰਨ ਜ਼ਖ਼ਮੀ

ਡਰੋਲੀ ਕਲਾਂ, 21 ਮਾਰਚ (ਸੰਤੋਖ ਸਿੰਘ, ਰਮਨ ਦਵੇਸਰ)- ਪਿੰਡ ਕੰਦੋਲਾ ਨੇੜੇ ਹੋਏ ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ 7:30 ਵਜੇ ਦੇ ਕਰੀਬ ਪਿੰਡ ਡਰੋਲੀ ਵਲੋਂ ਆ ਰਹੇ ਰੇਹੜੇ ਅਤੇ ਮੋਟਰ ਸਾਈਕਲ ਦੀ ਟੱਕਰ ਹੋ ਗਈ | ਜਿਸ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨਾਂ ਨੇ ਇਕ ਨੌਜਵਾਨ 'ਤੇ ਹਮਲਾ ਕਰ ਕੀਤਾ ਜ਼ਖ਼ਮੀ

ਆਦਮਪੁਰ, 21 ਮਾਰਚ (ਰਮਨ ਦਵੇਸਰ)- ਆਦਮਪੁਰ ਮੁਹੱਲਾ ਰਣਜੀਤ ਨਗਰ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਨੇ ਇਕ ਨੌਜਵਾਨ 'ਤੇ ਕਿਰਪਾਨ ਅਤੇ ਦਾਤ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਹਰਦੀਪ ਸਿੰਘ ਪੁਤਰ ਅਮੋਲਕ ਸਿੰਘ ਨੇ ਦੱਸਿਆ ਕਿ ਰੋਜ਼ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX