ਤਾਜਾ ਖ਼ਬਰਾਂ


ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਦੀ 13 ਦੌੜਾਂ ਨਾਲ ਜਿੱਤ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਛੇਵਾਂ ਝਟਕਾ , ਮਨੋਜ 1 ਦੌੜ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪੰਜਵਾ ਝਟਕਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ , ਕਰੁਣ ਨਾਇਰ 13 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ , ਮਿਆਂਕ ਅਗਰਵਾਲ ਆਊਟ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 67/2
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ ,ਕ੍ਰਿਸ ਗੇਲ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : 5 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 35/0
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਪੰਜਾਬ ਨੂੰ ਦਿੱਤਾ 133 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ , ਸ਼ਾਕਿਬ ਅਲ ਹਸਨ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ 10 ਓਵਰਾਂ ਦੇ ਬਾਅਦ 57/3
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਜਾ ਝਟਕਾ , ਰਿਧੀਮਾਨ ਸਾਹਾ 6 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਜਾ ਝਟਕਾ , ਸ਼ਿਖਰ ਧਵਨ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ , ਕਪਤਾਨ ਵਿੱਲਿਅਮਸਨ ਬਿਨਾਂ ਦੌੜ ਬਣਾਏ ਆਊਟ
. . .  1 day ago
ਲੁਧਿਆਣਾ : ਸਲੰਡਰ ਧਮਾਕੇ 'ਚ ਜ਼ਖ਼ਮੀ ਮਹਿਲਾ ਸੁਨੀਤਾ ਦੀ ਹੋਈ ਮੌਤ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਵੱਲੋਂ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਥੋੜ੍ਹੀ ਦੇਰ ਬਾਅਦ
. . .  1 day ago
ਪਿੰਡ ਲੌਹੁਕਾ ਖੁਰਦ ਵਿਖੇ ਹੋਈ ਗੋਲਾਬਾਰੀ 'ਚ 6 ਵਿਅਕਤੀ ਜ਼ਖਮੀ
. . .  1 day ago
ਪੱਛਮੀ ਬੰਗਾਲ ਵਿਖੇ ਇੱਕ ਹੀ ਗੇੜ 'ਚ ਪੰਚਾਇਤੀ ਚੋਣਾਂ 14 ਮਈ ਨੂੰ
. . .  1 day ago
ਕੁਸ਼ੀਨਗਰ ਹਾਦਸਾ : ਡਿਵਾਈਨ ਸਕੂਲ ਦਾ ਪ੍ਰਿੰਸੀਪਲ ਗ੍ਰਿਫ਼ਤਾਰ
. . .  1 day ago
ਕਰਨਾਟਕ ਚੋਣਾਂ : ਰਾਹੁਲ ਗਾਂਧੀ ਨੇ ਕੁਮਟਾ 'ਚ ਰੈਲੀ ਨੂੰ ਕੀਤਾ ਸੰਬੋਧਨ
. . .  1 day ago
ਲੁਟੇਰਿਆ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ 2 ਬੈਂਕ ਅਧਿਕਾਰੀਆਂ ਦੀ ਮੌਤ
. . .  1 day ago
ਪ੍ਰਧਾਨ ਮੰਤਰੀ ਮੋਦੀ ਵੁਹਾਨ ਲਈ ਹੋਏ ਰਵਾਨਾ
. . .  1 day ago
3 ਸੂਬਿਆ ਦੀ ਲੋਕ ਸਭਾ ਤੇ 9 ਸੂਬਿਆ ਦੀਆਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ 28 ਮਈ ਨੂੰ
. . .  1 day ago
ਕਾਂਗਰਸ ਅਤੇ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
. . .  1 day ago
ਸ਼ਾਹਕੋਟ ਜ਼ਿਮਨੀ ਚੋਣ 28 ਮਈ ਨੂੰ
. . .  1 day ago
ਕੁਸ਼ੀਨਗਰ ਹਾਦਸਾ : ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
. . .  1 day ago
ਸੰਗਰੂਰ 'ਚ ਜਲਦ ਖੁੱਲ੍ਹੇਗਾ ਪਾਸਪੋਰਟ ਸੇਵਾ ਕੇਂਦਰ
. . .  1 day ago
ਵਾਰਿਸ ਭਰਾਵਾਂ ਨੂੰ ਸਦਮਾ, ਪਿਤਾ ਦਾ ਦੇਹਾਂਤ
. . .  1 day ago
ਰਿਸ਼ਵਤ ਮਾਮਲੇ 'ਚ ਐੱਸ.ਆਈ ਸੰਜੀਵ ਕੁਮਾਰ ਨੂੰ 2 ਸਾਲ ਕੈਦ
. . .  1 day ago
ਆਈ.ਡੀ.ਬੀ.ਆਈ. ਬੈਂਕ ਦੇ 15 ਸੀਨੀਅਰ ਅਧਿਕਾਰੀਆਂ ਦੇ ਖਿਲਾਫ ਸੀ.ਬੀ.ਆਈ. ਨੇ ਦਰਜ ਕੀਤਾ ਮਾਮਲਾ
. . .  1 day ago
ਪਾਕਿ ਵਿਦੇਸ਼ ਮੰਤਰੀ ਅਯੋਗ ਕਰਾਰ
. . .  1 day ago
ਗਣਿਤ ਲੈਕਚਰਾਰ ਡਾ. ਸੰਜੀਵ ਕੁਮਾਰ ਨੂੰ ਮਿਲਿਆ ਮਾਲਤੀ ਗਿਆਨ ਪੀਠ ਐਵਾਰਡ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਪਹਿਲਾ ਸਫ਼ਾ



ਰਾਸ਼ਟਰਮੰਡਲ ਖੇਡਾਂ ਸਮਾਪਤ

26 ਸੋਨ ਸਮੇਤ ਭਾਰਤ ਨੇ ਜਿੱਤੇ ਕੁੱਲ 66 ਤਗਮੇ

ਗੋਲਡ ਕੋਸਟ, 15 ਅਪ੍ਰੈਲ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਗੋਲਡ ਕੋਸਟ ਸ਼ਹਿਰ ਵਿਚ 21ਵੀਆਂ ਰਾਸ਼ਟਰਮੰਡਲ ਖੇਡਾਂ ਸਮਾਪਤ ਹੋ ਗਈਆਂ | ਇਸ ਵਾਰ ਭਾਰਤ ਨੇ 26 ਸੋਨ ਸਮੇਤ ਕੁੱਲ 66 ਤਗਮੇ ਜਿੱਤੇ | ਆਖਰੀ ਦਿਨ ਇਕ ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਗਮਿਆਂ ਨਾਲ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਨੂੰ ਅਲਵਿਦਾ ਆਖਿਆ | ਇਸ ਤਰ੍ਹਾਂ ਭਾਰਤ ਇਸ ਵਾਰ ਦੀਆਂ ਰਾਸ਼ਟਰਮੰਡਲ ਖੇਡਾਂ 'ਚ 26 ਸੋਨ, 20 ਚਾਂਦੀ, 20 ਕਾਂਸੀ ਦੇ ਤਗਮੇ ਅਤੇ ਕੁੱਲ 66 ਤਗਮੇ ਹਾਸਲ ਕਰਕੇ ਤਗਮਾ ਸੂਚੀ 'ਚ ਤੀਜੇ ਸਥਾਨ 'ਤੇ ਰਿਹਾ, ਜੋ ਗਲਾਸਗੋ 'ਚ 2014 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਤੁਲਨਾ 'ਚ 2 ਸਥਾਨ ਉੱਪਰ ਹੈ | ਭਾਰਤ ਦੇ ਨੌਜਵਾਨ ਤੇ ਅਨੁਭਵੀ ਖਿਡਾਰੀਆਂ ਦੇ ਮਿਸ਼ਰਣ ਨੇ ਇਸ ਵਾਰ ਸ਼ਾਨਦਾਰ ਨਤੀਜੇ ਦਿੱਤੇ ਹਨ | ਅੱਜ ਭਾਰਤ ਦੀਆਂ ਸਟਾਰ ਬੈਡਮਿੰਟਨ ਖਿਡਾਰਨਾਂ ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਵਿਚਕਾਰ ਸੋਨ ਤਗਮੇ ਲਈ ਮੁਕਾਬਲਾ ਹੋਇਆ ਜਿਸ ਵਿਚ ਸਾਇਨਾ ਨੇਹਵਾਲ ਨੇ ਪੀ.ਵੀ. ਸਿੰਧੂ ਨੂੰ ਹਰਾ ਕੇ ਸੋਨ ਤਗਮੇ 'ਤੇ ਕਬਜ਼ਾ ਕੀਤਾ, ਜਦਕਿ ਵਿਸ਼ਵ ਨੰਬਰ ਇਕ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ | ਇਨ੍ਹਾਂ ਤੋਂ ਇਲਾਵਾ ਸਕੁਐਸ਼ 'ਚ ਦੀਪਿਕਾ ਪੱਲੀਕਲ ਤੇ ਜੋਸ਼ਨਾ ਚਿਨੱਪਾ ਅਤੇ ਸਾਤਵਿਕ ਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈਟੀ ਨੂੰ ਚਾਂਦੀ ਦੇ ਤਗਮੇ, ਜਦਕਿ ਟੇਬਲ ਟੈਨਿਸ ਜੋੜੀ ਮਨਿਕਾ ਬੱਤਰਾ ਤੇ ਸਾਥਿਆਨ ਗਣਾਸ਼ੇਕਰਨ
ਅਤੇ ਅਚੰਤਾ ਸ਼ਰਥ ਨੂੰ ਟੇਬਲ ਟੈਨਿਸ ਸਿੰਗਲ ਵਰਗ ਵਿਚ ਕਾਂਸੀ ਦੇ ਤਗਮੇ ਮਿਲੇ | ਸਮਾਪਤੀ ਸਮਾਰੋਹ ਦੌਰਾਨ ਭਾਰਤੀ ਦਲ ਦੀ ਅਗਵਾਈ ਮੁੱਕੇਬਾਜ਼ ਮੈਰੀ ਕਾਮ ਨੇ ਕੀਤੀ | ਉਹ ਭਾਰਤੀ ਦਲ ਦੀ ਝੰਡਾਬਰਦਾਰ ਸੀ | ਇਸ ਤੋਂ ਪਹਿਲਾਂ ਲੰਡਨ ਉਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਇਨਾ ਨੇਹਵਾਲ ਨੇ ਰੀਓ ਉਲੰਪਿਕ ਦੀ ਚਾਂਦੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਬੈਡਮਿੰਟਨ ਦੇ ਮਹਿਲਾ ਸਿੰਗਲ ਵਰਗ ਮੁਕਾਬਲੇ 'ਚ 56 ਮਿੰਟ ਤੱਕ ਚੱਲੇ ਮੈਚ ਵਿਚ 21-18, 23-21 ਦੇ ਫ਼ਰਕ ਨਾਲ ਮਾਤ ਦੇ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ | ਸਾਇਨਾ ਨੇ ਪਹਿਲੇ ਸੈੱਟ 'ਚ ਸ਼ਾਨਦਾਰ ਸ਼ੁਰੂਆਤ ਕਰਦਿਆਂ 8-4 ਦੀ ਬੜ੍ਹਤ ਹਾਸਲ ਕੀਤੀ | ਜ਼ਿਆਦਾ ਅਨੁਭਵੀ ਹੋਣ ਕਾਰਨ ਸਾਇਨਾ ਨੇ ਸਿੰਧੂ ਨੂੰ ਜ਼ਿਆਦਾ ਅੰਕ ਨਹੀਂ ਲੈਣ ਦਿੱਤੇ ਤੇ 21-18 ਨਾਲ ਇਹ ਸੈੱਟ ਜਿੱਤ ਲਿਆ | ਦੂਜੇ ਸੈੱਟ ਵਿਚ ਸਿੰਧੂ ਨੇ ਵਧੀਆ ਸ਼ੁਰੂਆਤ ਕੀਤੀ ਤੇ 7-5 ਦੀ ਬੜ੍ਹਤ ਬਣਾਈ, ਪਰ ਸਾਇਨਾ ਨੇ ਆਪਣੇ ਅਨੁਭਵ ਦਾ ਫ਼ਾਇਦਾ ਲੈਂਦਿਆਂ ਇਹ ਸੈੱਟ 23-21 ਨਾਲ ਆਪਣੇ ਕਬਜ਼ੇ ਕਰ ਲਿਆ ਤੇ ਇਸ ਦੇ ਨਾਲ ਹੀ ਸਾਇਨਾ ਨੇ ਸੋਨ ਤਗਮੇ 'ਤੇ ਵੀ ਆਪਣਾ ਕਬਜ਼ਾ ਕੀਤਾ ਅਤੇ ਸਿੰਧੂ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਰਹਿਣਾ ਪਿਆ, ਹਾਲਾਂਕਿ ਉਹ ਗਲਾਸਗੋ ਰਾਸ਼ਟਰਮੰਡਲ ਖੇਡਾਂ-2014 ਦੇ ਮੁਕਾਬਲੇ ਜਿਸ ਵਿਚ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ, ਇਸ ਵਾਰ ਤਗਮੇ ਦਾ ਰੰਗ ਬਦਲਣ 'ਚ ਕਾਮਯਾਬ ਰਹੀ |

ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਨੂੰ ਭਾਰਤੀ ਰਾਜਦੂਤ ਨੂੰ ਮਿਲਣ ਤੋਂ ਰੋਕਿਆ

ਭਾਰਤ ਨੇ ਦਰਜ ਕਰਵਾਇਆ ਸਖ਼ਤ ਰੋਸ
ਨਵੀਂ ਦਿੱਲੀ, 15 ਅਪ੍ਰੈਲ (ਉਪਮਾ ਡਾਗਾ ਪਾਰਥ)-ਭਾਰਤ ਨੇ ਸਿੱਖ ਸ਼ਰਧਾਲੂਆਂ ਨੂੰ ਤਿੰਨ ਮੌਕਿਆਂ 'ਤੇ ਪਾਕਿਸਤਾਨ ਵਲੋਂ ਉਸ ਦੇ ਦੇਸ਼ ਅੰਦਰ ਭਾਰਤੀ ਕੂਟਨੀਤਕਾਂ ਨਾਲ ਮੁਲਾਕਾਤ ਕਰਨ ਤੋਂ ਰੋਕਣ ਅਤੇ ਇਥੋਂ ਤਕ ਗੁਰਦੁਆਰਾ ਪੰਜਾ ਸਾਹਿਬ ਨੂੰ ਜਾ ਰਹੇ ਭਾਰਤੀ ਰਾਜਦੂਤ ਨੂੰ ਰਸਤੇ ਵਿੱਚੋਂ ਮੁੜਨ ਲਈ ਮਜਬੂਰ ਕਰਨ 'ਤੇ ਸਖ਼ਤ ਰੋਸ ਦਰਜ ਕਰਵਾਇਆ ਹੈ | ਵਿਦੇਸ਼ ਮੰਤਰਾਲੇ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕੂਟਨੀਤਕ ਰਿਸ਼ਤਿਆਂ ਬਾਰੇ ਵਿਆਨਾ ਸੰਧੀ ਦੀ ਸਪੱਸ਼ਟ ਉਲੰਘਣਾ ਹੈ | ਮੰਤਰਾਲੇ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਦੁਵੱਲੇ ਸਮਝੌਤੇ ਤਹਿਤ 1800 ਸਿੱਖ ਸ਼ਰਧਾਲੂਆਂ ਦਾ ਜਥਾ 12 ਅਪ੍ਰੈਲ ਨੂੰ ਪਾਕਿਸਤਾਨ ਗਿਆ ਸੀ ਪਰ 12 ਅਪ੍ਰੈਲ ਨੂੰ ਵਾਹਘਾ ਸਰਹੱਦ 'ਤੇ ਪਹੁੰਚੇ ਇਸ ਜਥੇ ਨੂੰ ਭਾਰਤੀ ਕੂਟਨੀਤਕਾਂ ਦੀ ਟੀਮ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ | ਦੋ ਦਿਨ ਬਾਅਦ 14 ਅਪ੍ਰੈਲ ਨੂੰ ਜਥੇ ਨਾਲ ਟੀਮ ਦੀ ਮੀਟਿੰਗ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਣੀ ਸੀ ਜਿਥੇ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰਿਆ ਨੇ ਵਿਸਾਖੀ ਮੌਕੇ ਭਾਰਤੀ ਤੀਰਥ ਯਾਤਰੀਆਂ ਨੂੰ ਵਧਾਈ ਦੇਣ ਆਉਣਾ ਸੀ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਦਾ ਬਹਾਨਾ ਲਾ ਕੇ ਉਨ੍ਹਾਂ ਨੂੰ ਰਸਤੇ ਵਿਚੋਂ ਹੀ ਵਾਪਸ ਮੁੜਨ ਲਈ ਮਜ਼ਬੂਰ ਕਰ ਦਿੱਤਾ ਜਦੋਂ ਉਹ ਗੁਰਦੁਆਰਾ ਪੰਜਾ ਸਾਹਿਬ ਨੂੰ ਜਾ ਰਹੇ ਸੀ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਇਕ ਸਧਾਰਨ ਜਿਹਾ ਅਮਲ ਹੈ ਕਿ ਭਾਰਤੀ ਕੂਟਨੀਤਕਾਂ ਨੂੰ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਤੀਰਥ ਸਥਾਨਾਂ ਤੇ ਜਾਣ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਛੋਟ ਹੁੰਦੀ ਹੈ ਜਿਸ ਦਾ ਮਕਸਦ ਮੈਡੀਕਲ ਐਮਰਜੈਂਸੀ ਅਤੇ ਮੁਸ਼ਕਿਲ ਹਾਲਤ ਵਿਚ ਮਦਦ ਕਰਨਾ ਹੁੰਦਾ ਹੈ ਪਰ ਭਾਰਤੀ ਕੌਾਸਲਰਾਂ ਨੂੰ ਉਨ੍ਹਾਂ ਦੀ ਪ੍ਰੋਟੋਕੋਲ ਡਿਊਟੀ ਨਹੀਂ ਨਿਭਾਉਣ ਦਿੱਤੀ ਗਈ | ਮੰਤਰਾਲੇ ਨੇ ਪਾਕਿਸਤਾਨ ਦੇ ਇਸ ਰਵੱਈਏ ਨੂੰ ਮਾੜਾ ਕਰਾਰ ਦਿੱਤਾ ਹੈ | ਇਸ ਤੋਂ ਪਹਿਲਾਂ ਪਿਛਲੇ ਮਹੀਨੇ ਭਾਰਤ ਨੇ ਸੂਫ਼ੀ ਸੰਤ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਦੇ ਦਰਸ਼ਨਾਂ ਲਈ ਆਉਣ ਦੇ ਚਾਹਵਾਨ 500 ਪਾਕਿਸਤਾਨੀ ਸ਼ਰਧਾਲੂਆਂ ਦੇ ਵੀਜ਼ੇ 'ਤੇ ਰੋਕ ਲਾ ਦਿੱਤੀ ਸੀ | ਹੁਣ ਪਾਕਿਸਤਾਨ ਵਲੋਂ ਅਪਣਾਏ ਰਵੱਈਏ ਕਾਰਨ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਵਿਚ ਕੁੜੱਤਣ ਹੋਰ ਵਧ ਗਈ ਹੈ | ਕਿ ਭਾਰਤ ਨੇ ਸਿੱਖ ਤੀਰਥ ਯਾਤਰੀਆਂ ਨੂੰ ਭਾਰਤੀ ਕੂਟਨੀਤਕਾਂ ਅਤੇ ਕੌਾਸਲਰਾਂ ਨੂੰ ਮਿਲਣ ਤੋਂ ਰੋਕਣ ਨੂੰ ਲੈ ਕੇ ਪਾਕਿਸਤਾਨ ਕੋਲ ਸਖ਼ਤ ਰੋਸ ਦਰਜ ਕਰਵਾਇਆ ਹੈ | ਇਕ ਦੂਸਰੇ ਦੇ ਕੂਟਨੀਤਕਾਂ ਨੂੰ ਪ੍ਰੇਸ਼ਾਨ ਕਰਨ ਦੇ ਦਾਅਵੇ ਤੇ ਜਵਾਬੀ ਦਾਅਵਿਆਂ ਪਿੱਛੋਂ ਕੂਟਨੀਤਕਾਂ ਅਤੇ ਰਾਜਦੂਤਾਂ ਨਾਲ ਵਰਤਾਅ ਨਾਲ ਸਬੰਧਿਤ ਮਾਮਲਿਆਂ ਨੂੰ ਭਾਰਤ ਅਤੇ ਪਾਕਿਸਤਾਨ ਵਲੋਂ ਹੱਲ ਕਰਨ ਲਈ ਸਹਿਮਤ ਹੋਣ ਤੋਂ ਮਹਿਜ ਦੋ ਹਫ਼ਤਿਆਂ ਬਾਅਦ ਹੀ ਇਹ ਘਟਨਾਵਾਂ ਸਾਹਮਣੇ ਆਈਆਂ ਹਨ |
ਇਸਲਾਮਾਬਾਦ, (ਏਜੰਸੀ)-ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ ਭਾਰਤ ਦੇ ਕੂਟਨੀਤਕਾਂ ਨਾਲ ਨਾ ਮਿਲਣ ਦੇਣ ਦੇ ਮੁੱਦੇ 'ਤੇ ਪਾਕਿ ਨੇ ਸਫ਼ਾਈ ਦਿੰਦਿਆਂ ਭਾਰਤ 'ਤੇ ਦੋਸ਼ ਲਾ ਦਿੱਤੇ | ਇਕ ਬਿਆਨ 'ਚ ਪਾਕਿਸਤਾਨ ਨੇ ਕਿਹਾ ਕਿ ਗੁਰਦੁਆਰੇ ਦੇ ਪ੍ਰੋਗਰਾਮ 'ਚ ਭਾਰਤ ਦੇ ਹਾਈ ਕਮਿਸ਼ਨਰ ਦਾ ਪ੍ਰੋਗਰਾਮ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਰੱਦ ਹੋਇਆ ਸੀ |

ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਲਿਆ ਹਲਫ਼

ਨਵੀਂ ਦਿੱਲੀ, 15 ਅਪ੍ਰੈਲ (ਉਪਮਾ ਡਾਗਾ ਪਾਰਥ)-ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਦੇ ਦਫ਼ਤਰ 'ਚ ਹਲਫ ਲਿਆ | ਜੇਤਲੀ ਹਾਲ 'ਚ ਰਾਜ ਸਭਾ ਮੈਂਬਰਾਂ ਲਈ ਹੋਈਆਂ ਚੋਣਾਂ 'ਚ ਉੱਤਰ ਪ੍ਰਦੇਸ਼ 'ਚੋਂ ਚੁਣੇ ਗਏ ਸਨ | ਰਾਜ ਸਭਾ ਦੇ ਜ਼ਿਆਦਾਤਰ ਚੁਣੇ ਹੋਏ ਮੈਂਬਰ ਪਹਿਲਾਂ ਹੀ ਸਦਨ 'ਚ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਲੈ ਚੁੱਕੇ ਹਨ ਪਰ ਗੁਰਦੇ ਦੇ ਇਲਾਜ ਕਾਰਨ ਜੇਤਲੀ ਤੈਅ ਸਮੇਂ ਭਾਵ 2 ਅਪ੍ਰੈਲ ਨੂੰ ਹਲਫ਼ ਨਹੀਂ ਲੈ ਸਕੇ ਸਨ | ਜੇਤਲੀ ਨੂੰ ਇਕ ਵਾਰ ਫਿਰ ਸਦਨ ਦਾ ਨੇਤਾ ਚੁਣਿਆ ਗਿਆ ਹੈ | ਜੇਤਲੀ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੀ ਅੱਜ ਹੀ ਸਹੁੰ ਚੁੱਕੀ | ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਵੀ ਅੱਜ ਸਹੁੰ ਚੁੱਕਣ ਵਾਲੇ ਮੈਂਬਰਾਂ 'ਚ ਸ਼ਾਮਿਲ ਸਨ | ਜ਼ਿਕਰਯੋਗ ਹੈ ਕਿ ਜੇਤਲੀ ਸ਼ੁੱਕਰਵਾਰ ਨੂੰ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਦੋ ਦਿਨ ਦੀ ਪੜਤਾਲ ਤੋਂ ਬਾਅਦ ਉਨ੍ਹਾਂ ਦਾ ਡਾਇਲਸਿਸ ਕੀਤਾ ਸੀ |

ਮੌਸੂਲ ਕਤਲੇਆਮ ਦੇ ਬਾਵਜੂਦ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ 'ਚ ਅਜੇ ਵੀ ਇਰਾਕ ਜਾਣ ਦੀ ਖਿੱਚ

ਦੁਬਈ ਨਾਲੋਂ ਇਰਾਕ 'ਚ ਕਈ ਗੁਣਾ ਵੱਧ ਤਨਖ਼ਾਹ ਮਿਲਦੀ ਹੈ ਉਸਾਰੀ ਮਜ਼ਦੂਰਾਂ ਨੂੰ
ਚੰਡੀਗੜ੍ਹ, 15 ਅਪ੍ਰੈਲ (ਏਜੰਸੀ)-ਚੰਗੀ ਜ਼ਿੰਦਗੀ ਲਈ ਆਪਣਾ ਘਰ-ਬਾਹਰ ਛੱਡ ਕੇ ਇਰਾਕ ਗਏ 39 ਭਾਰਤੀਆਂ ਨੂੰ ਆਖਿਰਕਾਰ ਤਾਬੂਤਾਂ 'ਚ ਦੇਸ਼ ਪਰਤਣਾ ਪਿਆ, ਪਰ ਇਰਾਕ ਦੇ ਮੌਸੂਲ 'ਚ ਵਾਪਰੇ ਕਤਲੇਆਮ ਦੇ ਬਾਵਜੂਦ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਅਜੇ ਵੀ ਇਸ ਜੰਗ ਪ੍ਰਭਾਵਿਤ ਦੇਸ਼ 'ਚ ਰੁਜ਼ਗਾਰ ਦੀ ਉਮੀਦ ਹੈ ਤੇ ਬਹੁਤ ਸਾਰੇ ਅਜੇ ਵੀ ਗ਼ੈਰ-ਕਾਨੂੰਨੀ ਤਰੀਕਿਆਂ ਰਾਹੀਂ ਇਰਾਕ ਵਰਗੇ ਦੇਸ਼ਾਂ 'ਚ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਇਰਾਕ ਦੇ ਮੌਸੂਲ 'ਚ ਆਈ.ਐਸ. ਦੇ ਅੱਤਵਾਦੀਆਂ ਵਲੋਂ ਮਾਰੇ ਗਏ 39 ਭਾਰਤੀਆਂ 'ਚੋਂ 27 ਪੰਜਾਬ ਦੇ ਰਹਿਣ ਵਾਲੇ ਸਨ | ਇਸ ਸਬੰਧੀ ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਖਤਰਿਆਂ ਦੇ ਬਾਵਜੂਦ ਅਜੇ ਵੀ ਹਜ਼ਾਰਾਂ ਨੌਜਵਾਨ ਕੰਮ ਦੀ ਭਾਲ ਲਈ ਇਰਾਕ ਵਰਗੇ ਜੰਗ ਪ੍ਰਭਾਵਿਤ ਦੇਸ਼ਾਂ 'ਚ ਜਾਣ ਦੀ ਯੋਜਨਾ ਬਣਾ ਰਹੇ ਹਨ | ਪੰਜਾਬ 'ਚ ਖੁੰਬਾਂ ਦੀ ਤਰ੍ਹਾਂ ਉੱਗ ਰਹੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ਲਈ ਸਖ਼ਤ ਲਾਈਸੈਂਸਿੰਗ ਪ੍ਰਣਾਲੀ ਦਾ ਸੱਦਾ ਦਿੱਦਿਆਂ ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਨੌਜਵਾਨ ਇਨ੍ਹਾਂ ਟਰੈਵਲ ਏਜੰਟਾਂ ਰਾਹੀਂ ਹੀ ਗੈਰ-ਕਾਨੂੰਨੀ ਤਰੀਕਿਆਂ ਨਾਲ ਇਰਾਕ ਵਰਗੇ ਦੇਸ਼ਾਂ 'ਚ ਕੰਮ ਦੀ ਭਾਲ 'ਚ ਜਾ ਰਹੇ ਹਨ | ਇਸ ਸਬੰਧੀ ਪੰਜਾਬ ਟਰੈਵਲ ਏਜੰਟਸ ਐਸੋਸੀਏਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਦਾ ਕੰਮ ਦੀ ਭਾਲ 'ਚ ਦੂਸਰੇ ਦੇਸ਼ਾਂ 'ਚ ਜਾਣ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ | ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਹ ਗੈਰ-ਕਾਨੂੰਨੀ ਏਜੰਟਾਂ ਰਾਹੀਂ ਇਨ੍ਹਾਂ ਦੇਸ਼ਾਂ 'ਚ ਜਾਂਦੇ ਹਨ ਤਾਂ ਉਥੇ ਜਾ ਕੇ ਫਸ ਜਾਂਦੇ ਹਨ | ਗੈਰ-ਕਾਨੂੰਨੀ ਤਰੀਕੇ ਨਾਲ ਇਰਾਕ ਭੇਜਣ ਵਾਲੇ ਟਰੈਵਲ ਏਜੰਟਾਂ ਦੀ ਗਿਣਤੀ ਬਾਰੇ ਕੋਈ ਨਿਸ਼ਚਿਤ ਅੰਕੜਾ ਨਹੀਂ ਹੈ, ਪਰ ਇਸ ਉਦਯੋਗ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੈਰ-ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਹਜ਼ਾਰਾਂ ਹੋ ਸਕਦੇ ਹਨ | ਇਸ ਸਬੰਧੀ ਜਲੰਧਰ ਆਧਾਰਿਤ ਮਨਜ਼ੂਰਸ਼ੁਦਾ ਕੰਸਲਟੈਂਸੀ ਫਰਮ ਦੇ ਰਜਿਸਟਰਡ ਏਜੰਟ ਨੇ ਦੱਸਿਆ ਲੋਕ ਇਰਾਕ 'ਚ ਕੰਮ ਕਰਨ ਨੂੰ ਇਸ ਲਈ ਵੀ ਮਹੱਤਵ ਦਿੰਦੇ ਹਨ ਕਿਉਂਕਿ ਇਥੇ ਦੁਬਈ ਤੇ ਹੋਰ ਦੇਸ਼ਾਂ ਨਾਲੋਂ ਤਨਖਾਹ ਦੋ ਜਾਂ ਤਿੰਨ ਗੁਣਾ ਵੱਧ ਹੈ | ਇਸ ਸਬੰਧੀ ਪੁੱਛੇ ਸਵਾਲ ਕਿ ਕੀ ਇਰਾਕ ਦੇ ਮੌਸੂਲ 'ਚ ਵਾਪਰੀ ਘਟਨਾ ਤੋਂ ਬਾਅਦ ਖਾੜੀ ਦੇਸ਼ਾਂ 'ਚ ਕੰਮ ਕਰਨ ਵਾਲੇ ਲੋਕਾਂ 'ਚ ਕਮੀ ਆਈ ਹੈ ਜਾਂ ਨਹੀਂ, ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਜੇ ਵੀ ਕਈ ਲੋਕ ਇਰਾਕ ਜਾ ਰਹੇ ਹਨ ਤੇ ਬਹੁਤ ਸਾਰੇ ਪੈਸੇ ਬਣਾਉਣ ਦੀ ਖਾਤਰ ਅਜਿਹੇ ਦੇਸ਼ਾਂ 'ਚ ਜਾਣ ਲਈ ਖਤਰਾ ਮੁੱਲ ਲੈ ਰਹੇ ਹਨ | ਇਸ ਸਬੰਧੀ ਇਕ ਏਜੰਟ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਬਹੁਤ ਸਾਰੀਆਂ ਅੰਤਰਰਾਸ਼ਟਰੀ ਕੰਪਨੀਆਂ ਨੂੰ ਜੰਗ ਪ੍ਰਭਾਵਿਤ ਦੇਸ਼ਾਂ 'ਚ ਬਣ ਰਹੇ ਜਾਂ ਬਣਾਏ ਜਾਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਉਸਾਰੀ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ | ਉਨ੍ਹਾਂ ਦੱਸਿਆ ਕਿ ਇਕ ਉਸਾਰੀ ਮਜਦੂਰ ਦੁਬਈ ਦੇ 1200 ਦਿਰ੍ਹਾਮ (22000 ਰੁਪਏ) ਪ੍ਰਤੀ ਮਹੀਨਾ ਦੇ ਮੁਕਾਬਲੇ ਇਰਾਕ 'ਚ ਮਹੀਨੇ ਦੇ 800-1000 ਅਮਰੀਕੀ ਡਾਲਰ (50-65000 ਰੁਪਏ) ਕਮਾ ਲੈਂਦਾ ਹੈ | ਉਨ੍ਹਾਂ ਦੱਸਿਆ ਕਿ ਗੈਰ-ਕਨੂੰਨੀ ਟਰੈਵਲ ਏਜੰਟਾਂ ਦੇ ਬਾਵਜੂਦ ਜਿਹੜੇ ਲੋਕ ਇਰਾਕ 'ਚ ਮੌਜੂਦ ਖਤਰਿਆਂ ਨੂੰ ਜਾਨਣ ਦੇ ਬਾਵਜੂਦ ਇਥੇ ਗ਼ੈਰ-ਕਨੂੰਨੀ ਤਰੀਕੇ ਨਾਲ ਜਾਂਦੇ ਹਨ ਉਨ੍ਹਾਂ 'ਚ ਵੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਉਹ ਅਜੇ ਵੀ ਇਰਾਕ ਵਰਗੇ ਦੇਸ਼ਾਂ 'ਚ ਜਾ ਰਹੇ ਹਨ | ਹਾਲਾਂਕਿ ਇਰਾਕ 'ਚੋਂ 39 ਭਾਰਤੀਆਂ ਦੀਆਂ ਲਾਸ਼ਾਂ ਲਿਆਉਣ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਦੱਸਿਆ ਸੀ ਕਿ ਇਨ੍ਹਾਂ 39 ਭਾਰਤੀਆਂ ਜਾਂ ਉਥੋਂ ਬਚ ਕੇ ਨਿਕਲੇ ਲੋਕਾਂ ਦਾ ਕਿਸੇ ਵੀ ਭਾਰਤੀ ਅੰਬੈਸੀ ਕੋਲ ਕੋਈ ਰਿਕਾਰਡ ਨਹੀਂ ਹੈ ਕਿਉਂਕਿ ਉਹ ਗੈਰ-ਕਾਨੂੰਨੀ ਏਜੰਟਾਂ ਰਾਹੀਂ ਇਰਾਕ ਗਏ ਸਨ | ਉਨ੍ਹਾਂ ਕਿਹਾ ਸੀ ਕਿ ਲੋਕਾਂ ਦੀ ਜ਼ਿਦੰਗੀ ਨੂੰ ਖਤਰੇ 'ਚ ਪਾਉਣ ਵਾਲੇ ਅਜਿਹੇ ਏਜੰਟਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਾਕਿ ਸੈਨਾ ਮੁਖੀ ਵਲੋਂ ਭਾਰਤ ਨਾਲ ਗੱਲਬਾਤ ਦੀ ਹਮਾਇਤ

ਇਸਲਾਮਾਬਾਦ, 15 ਅਪ੍ਰੈਲ (ਪੀ. ਟੀ. ਆਈ.)-ਪਾਕਿਸਤਾਨ ਦੇ ਸੈਨਾ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਕਸ਼ਮੀਰ ਸਮੇਤ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਵਾਲੇ ਮੁੱਦਿਆਂ ਦਾ ਸ਼ਾਂਤਮਈ ਹੱਲ ਵਿਆਪਕ ਤੇ ਅਰਥ ਭਰਪੂਰ ਗੱਲਬਾਤ ਰਾਹੀਂ ਲੱਭਿਆ ਜਾ ਸਕਦਾ ਹੈ | ਬਾਜਵਾ ਨੇ ਇਹ ਬਿਆਨ ਕੱਲ੍ਹ ਕਾਕੁਲ ਵਿਚ ਪਾਕਿਸਤਾਨ ਸੈਨਿਕ ਅਕਾਦਮੀ ਵਿਖੇ ਕੈਡਿਟਾਂ ਦੀ ਪਾਸਿੰਗ ਆਊਟ ਪਰੇਡ ਵਿਖੇ ਭਾਸ਼ਣ ਦਿੰਦਿਆਂ ਆਖੀ | ਬਾਜਵਾ ਨੇ ਕਿਹਾ ਕਿ ਇਹ ਸਾਡਾ ਪੱਕਾ ਵਿਸ਼ਵਾਸ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਮੁੱਖ ਮੁੱਦੇ ਕਸ਼ਮੀਰ ਸਮੇਤ ਵਿਵਾਦਾਂ ਦਾ ਸ਼ਾਂਤਮਈ ਹੱਲ ਦਾ ਰਸਤਾ ਵਿਆਪਕ ਅਤੇ ਅਰਥ ਭਰਪੂਰ ਗੱਲਬਾਤ ਰਾਹੀਂ ਲੱਭਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਤਰ੍ਹਾਂ ਦੀ ਗੱਲਬਾਤ ਲਈ ਵਚਨਬੱਧ ਹੈ ਪਰ ਇਹ ਕੇਵਲ ਪ੍ਰਭੂਸਤਾ ਸਮਾਨਤਾ, ਸ਼ਾਨ ਅਤੇ ਸਨਮਾਨ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ | 57 ਸਾਲਾ ਬਾਜਵਾ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਸ਼ਾਂਤੀ ਪਸੰਦ ਮੁਲਕ ਹੈ ਅਤੇ ਇਹ ਉਹ ਸਾਰੇ ਮੁਲਕਾਂ ਖਾਸਕਰ ਆਪਣੇ ਗੁਆਂਢੀਆਂ ਨਾਲ ਸਦਭਾਵਨਾ ਤੇ ਸ਼ਾਂਤੀ ਚਾਹੁੰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸ਼ਾਂਤੀ ਲਈ ਇਸ ਦੀ ਇੱਛਾ ਨੂੰ ਕਮਜ਼ੋਰੀ ਦਾ ਚਿੰਨ੍ਹ ਨਹੀਂ ਸਮਝਿਆ ਜਾਣਾ ਚਾਹੀਦਾ | ਸਾਡੀਆਂ ਬਹਾਦਰ ਹਥਿਆਰਬੰਦ ਸੈਨਾਵਾਂ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ |

ਰਾਈਜ਼ਿੰਗ ਸਟਾਰ 2 ਦਾ ਤਾਜ ਹੇਮੰਤ ਬਿ੍ਜਵਾਸੀ ਸਿਰ ਸਜਿਆ

ਪੰਜਾਬ ਦਾ ਰੋਹਨਪ੍ਰੀਤ ਦੂਸਰੇ ਨੰਬਰ 'ਤੇ ਰਿਹਾ
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ) -ਕਲਰਸ ਚੌਨਲ 'ਤੇ ਚੱਲਦੇ ਗਾਇਕੀ ਦੇ ਰਿਐਲਿਟੀ ਸ਼ੋਅ ' ਰਾਈਜ਼ਿੰਗ ਸਟਾਰ - 2' ਦੇ ਫਾਈਨਲ 'ਚ ਹੇਮੰਤ ਬਿ੍ਜਵਾਸੀ ਦੇ ਸਿਰ ਜੇਤੂ ਦਾ ਤਾਜ ਸਜਿਆ ਹੈ ਜਦਕਿ ਪੰਜਾਬ ਦੇ ਪਟਿਆਲਾ ਦਾ ਰੋਹਨਪ੍ਰੀਤ ਦੂਸਰੇ ਨੰਬਰ 'ਤੇ ਰਿਹਾ ਹੈ | ਕਰੀਬ 3 ਮਹੀਨੇ ਤੱਕ ਚੱਲੇ ਇਸ ਸ਼ੋਅ ਦੇ ਗ੍ਰੈਂਡ ਫਾਈਨਲ 'ਚ 4 ਕੰਟੈਸਟੈਂਟ ਚੁਣੇ ਗਏ, ਜਿਨ੍ਹਾਂ ਨੂੰ ਪਛਾੜਦੇ ਹੇਮੰਤ ਬਿ੍ਜਵਾਸੀ ਨੇ ਜੇਤੂ ਦਾ ਤਾਜ ਆਪਣੇ ਸਿਰ ਸਜਾਇਆ | ਗ੍ਰੈਂਡ ਫਿਨਾਲੇ 'ਚ ਰੋਹਨਪ੍ਰੀਤ, ਵਿਸ਼ਨੂਮਾਇਆ, ਜੈਦ ਅਲੀ ਤੇ ਹੇਮੰਤ ਨੇ ਜਗ੍ਹਾ ਬਣਾਈ | ਸ਼ੋਅ ਦਾ ਥੀਮ 'ਉਠਾਓ ਸੋਚ ਕੀ ਦੀਵਾਰ' ਸੀ | ਇਸ ਥੀਮ 'ਤੇ ਦੇਸ਼ ਤੋਂ ਚੁਣੇ ਹੋਏ ਪ੍ਰਤੀਭਾਗੀਆਂ ਨੇ ਦਰਜ਼ਨਾਂ ਵਾਰ ਆਪਣੀ ਮੰਤਰ-ਮੁਗਧ ਪੇਸ਼ਕਾਰੀ ਨਾਲ ਜੱਜਾਂ ਤੇ ਦਰਸ਼ਕਾਂ ਦਾ ਦਿਲ ਜਿੱਤਿਆ | ਦੱਸ ਦੇਈਏ ਕਿ ਪਿਛਲੇ ਹਫਤੇ ਹੀ ਹੇਮੰਤ ਨੇ ਫਾਈਨਲ 'ਚ ਜਗ੍ਹਾ ਬਣਾਈ ਸੀ | ਰੋਹਨਪ੍ਰੀਤ ਨੇ ਤੁਮ ਹੀ ਹੋ ਗੀਤ ਗਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਤੇ ਕਰੀਬ 89 ਫੀਸਦੀ ਵੋਟ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ | ਹੇਮੰਤ ਦੇ ਗੀਤਾਂ ਨੇ ਆਲੀਆ ਭੱਟ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ |

ਸਰਹੱਦ 'ਤੇ ਅਫ਼ਗਾਨ ਤੇ ਪਾਕਿ ਫ਼ੌਜਾਂ ਵਿਚਾਲੇ ਗੋਲੀਬਾਰੀ, 3 ਮੌਤਾਂ

ਖੋਸਟ (ਅਫ਼ਗਾਨਿਸਤਾਨ), 15 ਅਪ੍ਰੈਲ (ਏਜੰਸੀ)-ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਸਰਹੱਦ ਨੂੰ ਲੈ ਕੇ ਪੈਦਾ ਹੋਏ ਤਨਾਅ ਦੇ ਚਲਦਿਆਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਲੋਂ ਇਕ ਦੂਜੇ 'ਤੇ ਕੀਤੀ ਗਈ ਗੋਲੀਬਾਰੀ ਦੌਰਾਨ ਦੋ ਪਾਕਿਸਤਾਨੀ ਸੈਨਿਕਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ | ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਖੋਸਟ ਦੇ ਕਾਰਜਕਾਰੀ ਪੁਲਿਸ ਮੁਖੀ ਅਬਦੁਲ ਹੈਨਨ ਨੇ ਦੱਸਿਆ ਕਿ ਇਸ ਝੜਪ 'ਚ ਇਕ ਅਫ਼ਗਾਨ ਨਾਗਰਿਕ ਤੇ ਦੋ ਪਾਕਿਸਤਾਨੀ ਸੈਨਿਕ ਮਾਰੇ ਗਏ | ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਕਬਾਇਲੀ ਇਲਾਕੇ ਨੇੜੇ ਸਰਹੱਦ ਨਾਲ ਪੈਂਦੇ ਅਫ਼ਗਾਨਿਸਤਾਨ ਦੇ ਪਾਸੇ ਤੋਂ ਦੋ ਪਾਕਿਸਤਾਨੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 3 ਨਾਗਰਿਕ ਵੀ ਜ਼ਖਮੀ ਹੋਏ ਹਨ | ਖੋਸਟ ਸੂਬੇ ਦੇ ਗਵਰਨਰ ਦੇ ਬੁਲਾਰੇ ਤਾਲਿਬ ਮੰਗਲ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਦੋ ਅਫ਼ਗਾਨ ਨਾਗਰਿਕ ਤੇ 4 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ | ਦੂਜੇ ਪਾਸੇ ਪਕਿਸਤਾਨੀ ਸੈਨਾ ਨੇ ਕਿਹਾ ਕਿ ਉਨ੍ਹਾਂ ਦੇ ਸੈਨਿਕ ਸਰਹੱਦ ਦੇ ਨਾਲ ਆਮ ਰੂਟੀਨ ਵਾਂਗ ਗਸ਼ਤ ਕਰ ਰਹੇ ਸਨ ਤਾਂ ਅਫ਼ਗਾਨਿਸਤਾਨ ਸੈਨਾ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੇ ਦੋ ਸੈਨਿਕ ਮਾਰੇ ਗਏ ਤੇ 4 ਹੋਰ ਜ਼ਖਮੀ ਹੋ ਗਏ |

ਵਾਹਨਾਂ ਦੀ ਗਤੀ ਵੱਧ ਤੋਂ ਵੱਧ 120 ਤੇ ਘੱਟੋ-ਘੱਟ 50 ਕਿਲੋਮੀਟਰ ਪ੍ਰਤੀ ਘੰਟਾ ਤੈਅ

ਲੁਧਿਆਣਾ, 15 ਅਪ੍ਰੈਲ (ਪੁਨੀਤ ਬਾਵਾ)-ਭਾਰਤ ਸਰਕਾਰ ਦੇ ਸੜਕ ਤੇ ਟਰਾਂਸਪੋਰਟ ਵਿਭਾਗ ਵਲੋਂ ਦੇਸ਼ ਦੀਆਂ ਵੱਖ-ਵੱਖ ਸੜਕਾਂ 'ਤੇ ਵਾਹਨ ਚਲਾਉਣ ਲਈ ਗਤੀ ਸੀਮਾ ਦੀ ਸੂਚੀ ਜਾਰੀ ਕੀਤੀ ਹੈ, ਜਿਸ ਤਹਿਤ ਹੁਣ ਦੇਸ਼ ਭਰ 'ਚ ਸੜਕਾਂ 'ਤੇ ਵਾਹਨ ਚਲਾਉਣੇ ਕਾਨੂੰਨੀ ਤੌਰ 'ਤੇ ਸਹੀ ਹੋਣਗੇ ...

ਪੂਰੀ ਖ਼ਬਰ »

ਪੁੱਤ ਵਲੋਂ ਮਾਂ ਦਾ ਕਤਲ

ਲੁਧਿਆਣਾ, 15 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜੋਧੇਵਾਲ ਦੇ ਇਲਾਕੇ ਟਿੱਬਾ ਰੋਡ 'ਤੇ ਇਕ ਕਲਯੁੱਗੀ ਪੁੱਤਰ ਵਲੋਂ ਆਪਣੀ ਮਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਸਤੀ ਜੋਧੇਵਾਲ ਦੇ ...

ਪੂਰੀ ਖ਼ਬਰ »

ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾ ਉਪ ਪ੍ਰਧਾਨ ਸਮੇਤ ਚਾਰ ਗਿ੍ਫ਼ਤਾਰ

• ਫਗਵਾੜਾ 'ਚ ਸਥਿਤੀ ਤਣਾਅਪੂਰਨ • ਕੁਝ ਸਕੂਲਾਂ ਨੇ ਕੀਤੀ ਅੱਜ ਛੁੱਟੀ ਫਗਵਾੜਾ, 15 ਅਪ੍ਰੈਲ (ਹਰੀਪਾਲ ਸਿੰਘ)-ਫਗਵਾੜਾ ਵਿਖੇ ਇਕ ਫਲੈਕਸ ਬੋਰਡ ਨੂੰ ਲੈ ਕਿ ਦੋ ਫ਼ਿਰਕਿਆਂ ਵਿਚ ਹੋਏ ਤਕਰਾਰ ਦੇ ਤੀਸਰੇ ਦਿਨ ਵੀ ਸ਼ਹਿਰ ਵਿਚ ਸਥਿਤੀ ਤਣਾਅਪੂਰਨ ਬਣੀ ਰਹੀ | ਅੱਜ ਪੁਲਿਸ ...

ਪੂਰੀ ਖ਼ਬਰ »

4 ਜ਼ਿਲਿ੍ਹਆਂ 'ਚ ਅੱਜ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਰਹਿਣਗੀਆਂ ਠੱਪ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਫਗਵਾੜਾ 'ਚ 2 ਭਾਈਚਾਰਿਆਂ ਦਰਮਿਆਨ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਲੋਕਾਂ 'ਚ ਅਮਨ-ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਰੋਕਣ ਲਈ 4 ਜ਼ਿਲਿ੍ਹਆਂ 'ਚ ਮੋਬਾਈਲ ...

ਪੂਰੀ ਖ਼ਬਰ »

ਡੀ.ਜੀ.ਪੀ. ਵਲੋਂ ਹਾਲਾਤ ਦਾ ਜਾਇਜ਼ਾ

ਜਲੰਧਰ, 15 ਅਪ੍ਰੈਲ (ਮੇਜਰ ਸਿੰਘ)-ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜਾ ਨੇ ਪੀ. ਏ. ਪੀ. ਜਲੰਧਰ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੁਆਬਾ ਖੇਤਰ ਵਿਚ ਅਮਨ-ਕਾਨੂੰਨ ਦੇ ਹਾਲਤ ਦਾ ਜਾਇਜ਼ਾ ਲਿਆ ਤੇ ਪੂਰੇ ਦੁਆਬਾ ਖੇਤਰ ਵਿਚ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਕੈਪਟਨ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਸੁਪਰੀਮ ਕੋਰਟ ਵਿਚਲੇ ਕੇਸ ਵਿਚ ਪੰਜਾਬ ਸਰਕਾਰ ਵਲੋਂ ਆਪਣੇ ਹੀ ਕੈਬਨਿਟ ਮੰਤਰੀ ਦੀ 3 ਸਾਲਾ ਮੁਲਤਵੀ ਸਜ਼ਾ ਨੂੰ ਬਹਾਲ ਰੱਖਣ ਸਬੰਧੀ ਲਏ ਗਏ ਹੈਰਾਨੀਜਨਕ ਸਟੈਂਡ ...

ਪੂਰੀ ਖ਼ਬਰ »

ਪਰਮੀਸ਼ ਵਰਮਾ 'ਤੇ ਹਮਲੇ ਸਬੰਧੀ ਹਿਮਾਚਲ ਤੋਂ ਹਰਵਿੰਦਰ ਸਿੰਘ ਗਿ੍ਫ਼ਤਾਰ

ਪੰਜਾਬ ਪੁਲਿਸ ਨੇ ਖ਼ੁਫ਼ੀਆ ਆਪ੍ਰੇਸ਼ਨ ਤਹਿਤ ਕੀਤਾ ਕਾਬੂ ਬੱਦੀ, 15 ਅਪ੍ਰੈਲ (ਰਿਸ਼ੀ ਠਾਕੁਰ)-ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹੋਏ ਹਮਲੇ ਦੇ ਤਾਰ ਦੂਨ ਵਿਧਾਨ ਸਭਾ ਦੇ ਬੱਦੀ ਨਾਲ ਜੁੜੇ ਹਨ | ਸ਼ੁੱਕਰਵਾਰ ਨੂੰ ਪਰਮੀਸ਼ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ...

ਪੂਰੀ ਖ਼ਬਰ »

- ਕਠੂਆ ਜਬਰ ਜਨਾਹ -

ਮਹਿਬੂਬਾ ਮੁਫ਼ਤੀ ਵਲੋਂ ਭਾਜਪਾ ਮੰਤਰੀਆਂ ਦੇ ਅਸਤੀਫ਼ੇ ਪ੍ਰਵਾਨ

ਸ੍ਰੀਨਗਰ, 15 ਅਪ੍ਰੈਲ (ਏਜੰਸੀ)-ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਸਬੰਧ 'ਚ ਗਿ੍ਫ਼ਤਾਰ ਕੀਤੇ ਗਏ ਲੋਕਾਂ ਦੇ ਸਮਰਥਨ 'ਚ ਕੀਤੀ ਰੈਲੀ 'ਚ ਭਾਗ ਲੈਣ ਵਾਲੇ ਦੋ ਵਿਵਾਦਤ ਭਾਜਪਾ ਮੰਤਰੀਆਂ ਦੇ ਅਸਤੀਫ਼ਿਆਂ ਨੂੰ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਨੂੰ ਅਯੋਗ ਠਹਿਰਾਉਣ ਵਾਲੇ ਜੱਜ ਦੇ ਘਰ 'ਤੇ ਗੋਲੀਬਾਰੀ

ਲਾਹੌਰ, 15 ਅਪ੍ਰੈਲ (ਏਜੰਸੀ)- ਪਾਕਿਸਤਾਨੀ ਸੁਪਰੀਮ ਕੋਰਟ ਦੇ ਜੱਜ ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਯੋਗ ਠਹਿਰਾਇਆ ਸੀ, ਉਨ੍ਹਾਂ ਦੇ ਘਰ ਬਾਹਰ ਅਣਪਛਾਤੇ ਬੰਦੂਕਧਾਰੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ | ਸੁਪਰੀਮ ਕੋਰਟ ਵਲੋਂ ਜਾਰੀ ਹੋਏ ਬਿਆਨ ...

ਪੂਰੀ ਖ਼ਬਰ »

ਗੁਜਰਾਤ 'ਚ ਸੜਕ ਹਾਦਸਾ-7 ਔਰਤਾਂ ਸਮੇਤ 10 ਦੀ ਮੌਤ

ਗਾਂਧੀਧਾਮ (ਗੁਜਰਾਤ), 15 ਅਪ੍ਰੈਲ (ਪੀ. ਟੀ. ਆਈ.)-ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਇਕ ਬੱਸ ਅਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋਣ ਤੋਂ ਬਾਅਦ 7 ਔਰਤਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ | ਮਿ੍ਤਕਾਂ 'ਚ ਇਕ ਨਾਬਾਲਗ ਬੱਚਾ ਵੀ ਸ਼ਾਮਿਲ ਹੈ | ਬਾਚਾਓ ਪੁਲਿਸ ਥਾਣੇ ਦੇ ਇਕ ...

ਪੂਰੀ ਖ਼ਬਰ »

ਪਾਕਿਸਤਾਨ 'ਚ ਗਿਰਜਾਘਰ 'ਤੇ ਹਮਲਾ 2 ਹਲਾਕ, 5 ਜ਼ਖ਼ਮੀ

ਕਰਾਚੀ, 15 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕੋਇਟਾ ਵਿਖੇ ਅੱਜ ਇਕ ਗਿਰਜਾਘਰ 'ਚ ਪ੍ਰਾਰਥਨਾ ਸਭਾ ਤੋਂ ਬਾਅਦ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਵਲੋਂ ਕੀਤੀ ਅਨ੍ਹੇਵਾਹ ਗੋਲੀਬਾਰੀ 'ਚ 2 ਲੋਕ ਮਾਰੇ ਗਏ ਤੇ 5 ਹੋਰ ਜ਼ਖਮੀ ਹੋ ਗਏ ਹਨ | ਐਕਸਪ੍ਰੈਸ ...

ਪੂਰੀ ਖ਼ਬਰ »

ਹੱਤਿਆ ਤੋਂ ਪਹਿਲਾਂ ਬੱਚੀ ਨੂੰ ਤਸੀਹੇ ਦੇ ਕੇ ਜਬਰ ਜਨਾਹ ਕੀਤਾ ਗਿਆ-ਸੂਰਤ ਪੁਲਿਸ

ਸੂਰਤ, 15 ਅਪ੍ਰੈਲ (ਏਜੰਸੀ)- ਸੂਰਤ ਪੁਲਿਸ ਨੇ ਦੱਸਿਆ ਕਿ ਨਾਬਾਲਗ ਲੜਕੀ ਨੂੰ ਮਾਰਨ ਤੋਂ ਪਹਿਲਾਂ ਅਗਵਾ ਕੀਤਾ ਗਿਆ ਸੀ ਤੇ ਹੋਰ ਕਈ ਤਸੀਹੇ ਦਿੱਤੇ ਗਏ ਸਨ | ਉਨ੍ਹਾਂ ਦੱਸਿਆ ਕਿ ਇਥੋਂ ਦੇ ਬੇਸਤਨ ਇਲਾਕੇ 'ਚੋਂ ਜਿਸ ਅਣਪਛਾਤੀ ਲੜਕੀ ਦੀ ਲਾਸ਼ ਮਿਲੀ ਹੈ, ਉਸ ਦੀ ਉਮਰ 9 ਤੋਂ 11 ...

ਪੂਰੀ ਖ਼ਬਰ »

ਭਾਰਤੀ ਹਵਾਈ ਸੈਨਾ ਵਲੋਂ ਗਗਨ ਸ਼ਕਤੀ ਅਭਿਆਸ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਪਾਕਿਸਤਾਨ ਤੇ ਚੀਨ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਸਾਰੇ ਤਰ੍ਹਾਂ ਦੇ ਯੁੱਧ ਖੇਤਰਾਂ 'ਚ ਆਪਣੀਆਂ ਤਿਆਰੀਆਂ ਨੂੰ ਪਰਖਣ ਲਈ ਅਭਿਆਸ 'ਚ ਜੁੱਟੀ ਹਵਾਈ ਸੈਨਾ ਨੇ ਥਲ ਸੈਨਾ ਦੀ ਪੈਰਾਸ਼ੂਟ ਬਿ੍ਗੇਡ ਨਾਲ ਮਿਲ ...

ਪੂਰੀ ਖ਼ਬਰ »

ਇੰਗਲੈਂਡ ਤੇ ਸਵੀਡਨ ਨਾਲ ਮਜ਼ਬੂਤ ਸਬੰਧਾਂ ਲਈ ਵਚਨਬੱਧ ਹੈ ਭਾਰਤ-ਮੋਦੀ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)- ਸਵੀਡਨ ਤੇ ਇੰਗਲੈਂਡ ਦੇ ਦੌਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਨਾਲ ਵਪਾਰ, ਨਿਵੇਸ਼ ਤੇ ਊਰਜਾ ਸਮੇਤ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਵਚਨਬੱਧ ਹੈ | ਪ੍ਰਧਾਨ ...

ਪੂਰੀ ਖ਼ਬਰ »

-ਕਠੂਆ ਜਬਰ ਜਨਾਹ ਮਾਮਲਾ-

ਪਰਿਵਾਰ ਮਾਮਲੇ ਨੂੰ ਬਾਹਰਲੇ ਰਾਜ 'ਚ ਤਬਦੀਲ ਕਰਨ ਲਈ ਸੁਪਰੀਮ ਕੋਰਟ 'ਚ ਅਪੀਲ ਕਰੇਗਾ

ਸ੍ਰੀਨਗਰ, 15 ਅਪ੍ਰੈ©ਲ (ਮਨਜੀਤ ਸਿੰਘ)- ਕਠੂਆ ਵਿਖੇ ਬਕਰਵਾਲ ਭਾਈਚਾਰੇ ਦੀ ਨਾਬਾਲਗ ਬੱਚੀ ਆਸਿਫਾ (8) ਨਾਲ ਜਬਰ ਜਨਾਹ ਦੇ ਮਾਮਲੇ ਨੂੰ ਪੀੜਤ ਪਰਿਵਾਰ ਨੇ ਬਾਹਰਲੇ ਰਾਜ 'ਚ ਤਬਦੀਲ ਕਰਨ ਲਈ ਸੁਪਰੀਮ ਕੋਰਟ 'ਚ ਅਪੀਲ ਕਰਨ ਦਾ ਫੈਸਲਾ ਕੀਤਾ ਹੈ | ਪੀੜਤ ਪਰਿਵਾਰ ਨੇ ਇਸ ਮਾਮਲੇ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਮਾਮਲੇ 'ਚ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ-ਜਾਵੜੇਕਰ

ਨਵੀਂ ਦਿੱਲੀ, 15 ਅਪ੍ਰੈਲ (ਉਪਮਾ ਡਾਗਾ ਪਾਰਥ)-ਕਠੂਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਰਾਸ਼ਟਰ ਵਿਆਪੀ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਹਮਲਾਵਰ ਹੋਈ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ | ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਪ੍ਰਕਾਸ਼ ...

ਪੂਰੀ ਖ਼ਬਰ »

-ਖਜੂਰੀਆ ਦੀ ਮੰਗੇਤਰ ਨੇ ਕਿਹਾ- ਦੋਸ਼ੀ ਸਾਬਤ ਹੋਇਆ ਤਾਂ ਨਹੀਂ ਕਰਾਂਗੀ ਵਿਆਹ

ਸ੍ਰੀਨਗਰ, 15 ਅਪ੍ਰੈਲ (ਏਜੰਸੀ)-ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਕਥਿਤ ਦੋਸ਼ੀ ਪੁਲਿਸ ਕਰਮੀ ਦੀਪਕ ਖਜੂਰੀਆ ਦੀ ਮੰਗੇਤਰ ਆਪਣੇ ਭਵਿੱਖ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਇਕ ਵਾਰ ਜੇਲ੍ਹ 'ਚ ਦੀਪਕ ਨੂੰ ਮਿਲਣਾ ਚਾਹੁੰਦੀ ਹੈ ਤੇ ਆਪਣੇ ਮਨ 'ਚ ਉਭਰ ਰਹੇ ਸਵਾਲਾਂ ਦਾ ...

ਪੂਰੀ ਖ਼ਬਰ »

ਖੁੰਢ-ਚਰਚਾ

ਸਰਕਾਰੀ ਨੌਕਰੀ ਜੇਕਰ ਅਜੋਕੇ ਸਮੇੇਂ ਦੇ ਨੌਜਵਾਨ ਵਰਗ ਦਾ ਨੌਕਰੀ ਪ੍ਰਤੀ ਰੁਝਾਨ ਵੇਖਣਾ ਹੋਵੇ ਤਾਂ ਸਰਕਾਰੀ ਅਦਾਰਿਆਂ 'ਚ ਮੰਗੀਆਂ ਅਸਾਮੀਆਂ ਨੂੰ ਭਰਨ ਲਈ ਭੇਜੀਆਂ ਅਰਜ਼ੀਆਂ 'ਚੋਂ ਆਸਾਨੀ ਨਾਲ ਵਾਚਿਆ ਜਾ ਸਕਦਾ ਹੈ | ਪਿਛਲੇ ਦਿਨੀਂ ਪੰਜਾਬ ਦੇ ਜ਼ਿਲ੍ਹਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX