ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੁਲਿਸ ਚੌਕੀ 'ਤੇ ਅੱਤਵਾਦੀਆਂ ਨੇ ਗਰਨੇਡ ਨਾਲ ਕੀਤਾ ਹਮਲਾ
. . .  1 day ago
ਥਾਈਲੈਂਡ ਗੁਫ਼ਾ ਤੋਂ ਬਚਾਏ ਬੱਚਿਆਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  1 day ago
ਅਮਰੀਕਾ 'ਚ ਰੂਸੀ ਏਜੰਟ ਗ੍ਰਿਫ਼ਤਾਰ
. . .  1 day ago
ਵਾਸ਼ਿੰਗਟਨ, 18ਜੁਲਾਈ - ਹਾਲ ਹੀ ਵਿਚ ਫਿਨਲੈਂਡ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਵਿਚਕਾਰ ਹੋਈ ਗੱਲਬਾਤ ਦੇ ਨਤੀਜਿਆਂ ਨੂੰ ਕਮਜ਼ੋਰ ਕਰਨ ਲਈ ਅਮਰੀਕਾ...
ਮੋਟਰ ਚਲਾਉਣ ਸਮੇਂ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
. . .  1 day ago
ਮਮਦੋਟ, 18 ਜੁਲਾਈ ( ਸੁਖਦੇਵ ਸਿੰਘ ਸੰਗਮ -) ਮਮਦੋਟ ਨੇੜਲੇ ਪਿੰਡ ਝੋਕ ਨੌਧ ਸਿੰਘ ਵਾਲਾ ਵਿਖੇ ਖੇਤਾਂ 'ਚ ਮੋਟਰ ਚਲਾਉਣ ਸਮੇਂ ਕਰੰਟ ਲੱਗਣ ਨਾਲ ਕਿਸਾਨ ਜਸਵੰਤ ਸਿੰਘ (65) ਪੁੱਤਰ ਇੰਦਰ ਸਿੰਘ ਦੀ ਮੌਤ ਹੋ ਜਾਣ ...
ਪ੍ਰਿਅੰਕਾ ਨੇ ਆਪਣੇ ਦੋਸਤ ਨਿਕ ਜਾਨਸ ਨਾਲ ਮਨਾਇਆ ਆਪਣਾ ਜਨਮ ਦਿਨ
. . .  1 day ago
ਲੰਡਨ, 18 ਜੁਲਾਈ - ਹਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਅੱਜ 36ਵਾਂ ਜਨਮ ਦਿਨ ਹੈ। ਇਨ੍ਹੀਂ ਦਿਨੀਂ ਪ੍ਰਿਅੰਕਾ ਚੋਪੜਾ ਆਪਣੇ ਦੋਸਤ ਨਿਕ ਜਾਨਸ ਨਾਲ ਲੰਡਨ 'ਚ ਹੈ, ਜਿੱਥੇ ਕਿ ਦੋਵਾਂ ਨੇ...
ਗੈਂਗਵਾਰ ਦੇ ਚੱਲਦਿਆਂ ਕਾਰ ਸਵਾਰਾਂ ਵਲੋਂ ਨੌਜਵਾਨ ਦੇ ਮਾਰੀਆਂ ਗੋਲੀਆਂ - ਹਾਲਤ ਗੰਭੀਰ
. . .  1 day ago
ਹੁਸ਼ਿਆਰਪੁਰ, 18 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਚੰਡੀਗੜ੍ਹ ਮਾਰਗ 'ਤੇ ਪਿੰਡ ਬਾਹੋਵਾਲ ਨਜ਼ਦੀਕ ਗੈਂਗਵਾਰ ਦੇ ਚੱਲਦਿਆਂ ਕਾਰ ਸਵਾਰ ਹਥਿਆਰਬੰਦ ਨੌਜਵਾਨਾਂ ਵਲੋਂ ਮੋਟਰਸਾਈਕਲ ਸਵਾਰ ...
ਅਮਰੀਕਾ 'ਚ ਰੂਸੀ ਏਜੰਟ ਗ੍ਰਿਫ਼ਤਾਰ
. . .  1 day ago
ਵਾਸ਼ਿੰਗਟਨ, 18ਜੁਲਾਈ - ਹਾਲ ਹੀ ਵਿਚ ਫਿਨਲੈਂਡ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਵਿਚਕਾਰ ਹੋਈ ਗੱਲਬਾਤ ਦੇ ਨਤੀਜਿਆਂ...
ਪੰਚਾਇਤੀ ਸੰਸਥਾਵਾਂ ਦੇ ਚੁਣੇ ਹੋਏ ਢਾਂਚੇ ਨੂੰ ਭੰਗ ਕਰਕੇ ਸਰਕਾਰ ਨੇ ਚੋਣਾਂ ਤੱਕ ਲਾਏ ਪ੍ਰਸ਼ਾਸ਼ਕ
. . .  1 day ago
ਅਜਨਾਲਾ, 18 ਜੁਲਾਈ (ਐਸ. ਪ੍ਰਸ਼ੋਤਮ)- ਪੰਜਾਬ ਸਰਕਾਰ ਨੇ ਸੂਬੇ ਭਰ ਦੀਆਂ 150 ਪੰਚਾਇਤ ਸੰਮਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਤੋਂ ਇਲਾਵਾ 13 ਹਜ਼ਾਰ ਤੋਂ ਵਧੇਰੇ ਗ੍ਰਾਮ ਪੰਚਾਇਤਾਂ ਦੀਆਂ 30 ਸਤੰਬਰ ਤੱਕ ਆਮ ਚੋਣਾਂ ਕਰਾਏ ਜਾਣ ਦੇ ਫੈਸਲੇ ਦੇ ਮੱਦੇਨਜ਼ਰ ਲੋਕਤੰਤਰ ਦੀ...
ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
. . .  1 day ago
ਮੱਲਾਂਵਾਲਾ, 18 ਜੁਲਾਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਕਾਲੇ ਕੇ ਹਿਥਾੜ 'ਚ ਇੱਕ ਨੌਜਵਾਨ ਨਸ਼ਿਆਂ ਕਾਰਨ ਮੌਤ ਦੀ ਹੋ ਗਈ। ਪਰਿਵਾਰ ਮੈਂਬਰਾਂ ਮੁਤਾਬਕ ਮ੍ਰਿਤਕ ਤੋਤਾ ਸਿੰਘ (20) ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ...
ਕੈਪਟਨ ਅਮਰਿੰਦਰ ਸਿੰਘ ਨੇ ਰਾਜਸਥਾਨ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭਾਪ ਦੀ ਪੰਜਾਬ ਦੀ ਜੇਲ੍ਹ 'ਚ ਤਬਾਦਲੇ 'ਚ ਤੇਜ਼ੀ ਲਿਆਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਦਰਾ ਰਾਜੇ ਨੂੰ ਚਿੱਠੀ ਲਿਖੀ ਹੈ। ਹਰਨੇਕ ਸਿੰਘ ਮੌਜੂਦਾ ਸਮੇਂ...
ਅੱਤਵਾਦੀ ਗੁਰਦੀਪ ਖਹਿਰਾ ਦੀ ਰਿਹਾਈ ਲਈ ਕੈਪਟਨ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀ ਗੁਰਦੀਪ ਸਿੰਘ ਖਹਿਰਾ ਦੀ ਚੰਗੇ ਵਤੀਰੇ ਦੇ ਆਧਾਰ 'ਤੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੂੰ ਚਿੱਠੀ ਲਿਖੀ ਹੈ। ਦਿੱਲੀ ਅਤੇ ਬਿਹਾਰ...
ਅੰਮ੍ਰਿਤਸਰ ਦੇ ਸੁੰਦਰੀਕਰਨ ਅਤੇ ਸਰਵਪੱਖੀ ਵਿਕਾਸ ਲਈ 150 ਕਰੋੜ ਰੁਪਏ ਦੀ ਲਾਗਤ ਦੇ ਪ੍ਰਾਜੈਕਟ ਦਾ ਜਲਦ ਹੋਵੇਗਾ ਟੈਂਡਰ- ਸਿੱਧੂ
. . .  1 day ago
ਚੰਡੀਗੜ੍ਹ, 18 ਜੁਲਾਈ- ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਸਮੂਹ ਮਾਪਦੰਡਾਂ ਪੱਖੋਂ ਉੱਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵਲੋਂ 150 ਕਰੋੜ ਰੁਪਏ ਦੀ ਲਾਗਤ ਨਾਲ...
ਬਾਬਾ ਬਜਿੰਦਰ ਸਿੰਘ ਮਾਸਟਰ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 18 ਜੁਲਾਈ- ਮੁਰਦਿਆਂ ਨੂੰ ਜਿਊਂਦਾ ਕਰਨ ਦਾ ਦਾਅਵਾ ਕਰਨ ਵਾਲੇ ਬਾਬਾ ਬਜਿੰਦਰ ਸਿੰਘ ਮਾਸਟਰ ਨੂੰ ਮੋਹਾਲੀ ਪੁਲਿਸ ਨੇ ਇੱਕ ਲੜਕੀ ਨਾਲ ਜਬਰ-ਜਨਾਹ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਅੱਜ ਦਿੱਲੀ ਹਵਾਈ ਅੱਡੇ ਤੋਂ...
15 ਸਾਲਾ ਮੰਦਬੁੱਧੀ ਲੜਕੀ ਨਾਲ ਤਿੰਨ ਵਿਅਕਤੀਆਂ ਨੇ ਕੀਤਾ ਜਬਰ-ਜਨਾਹ
. . .  1 day ago
ਪਟਿਆਲਾ, 18 ਜੁਲਾਈ- 15 ਸਾਲਾ ਮੰਦਬੁੱਧੀ ਲੜਕੀ ਨਾਲ 3 ਵਿਅਕਤੀਆਂ ਵਲੋਂ ਸਮੂਹਿਕ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਗੁਜ਼ਰਹੇੜੀ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ...
ਸਰਕਾਰ ਨੇ ਗੰਨਾ ਕੀਮਤ 'ਚ ਕੀਤਾ ਵਾਧਾ
. . .  1 day ago
ਨਵੀਂ ਦਿੱਲੀ, 18 ਜੁਲਾਈ - ਸੂਤਰਾਂ ਮੁਤਾਬਿਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਲੇ ਮਾਰਕਿਟਿੰਗ ਸਾਲ 'ਚ ਸ਼ੂਗਰ ਮਿਲਾਂ ਵਲੋਂ ਘੱਟੋ ਘੱਟ ਕੀਮਤ 20 ਰੁਪਏ ਪ੍ਰਤੀ ਕੁਇੰਟਲ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਗੰਨਾ ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ। ਘਟੋ ਘੱਟ ਕੀਮਤ ਵਧਾਉਣ...
ਅਸਾਮ ਸਰਕਾਰ ਨੇ ਹਿਮਾ ਦਾਸ ਨੂੰ ਸੂਬੇ ਦੀ ਸਪੋਰਟਸ ਅੰਬੈਸਡਰ ਬਣਾਉਣ ਦਾ ਕੀਤਾ ਐਲਾਨ
. . .  1 day ago
ਬੇਭਰੋਸਗੀ ਮਤੇ 'ਤੇ 20 ਜੁਲਾਈ ਨੂੰ ਸਪੱਸ਼ਟ ਬਹੁਮਤ ਸਾਬਤ ਕਰਾਂਗੇ- ਅਠਵਲੇ
. . .  1 day ago
ਕਾਂਗੜਾ ਜਹਾਜ਼ ਹਾਦਸਾ : ਹਵਾਈ ਫੌਜ ਨੇ ਜਾਂਚ ਦੇ ਦਿੱਤੇ ਹੁਕਮ
. . .  1 day ago
ਬੇਭਰੋਸਗੀ ਮਤੇ 'ਤੇ ਬੋਲੀ ਸੋਨੀਆ- ਕੌਣ ਕਹਿੰਦਾ ਹੈ ਸਾਡੇ ਕੋਲ ਬਹੁਮਤ ਨਹੀਂ
. . .  1 day ago
ਸਰਕਾਰੀ ਸਕੂਲਾਂ 'ਚ ਨਿੱਜੀ ਪਬਲਿਸ਼ਰਜ਼ ਦੀਆਂ ਗਾਈਡਾਂ ਵਰਤਣ 'ਤੇ ਰੋਕ
. . .  1 day ago
ਲੜਾਕੂ ਜਹਾਜ਼ ਹਾਦਸਾਗ੍ਰਸਤ : ਪਾਈਲਟ ਦੀ ਹੋਈ ਮੌਤ
. . .  1 day ago
ਅਫ਼ਸਰਾਂ ਦਾ ਅਪਰਾਧੀਆਂ ਨਾਲ ਗਠਜੋੜ ਤੋੜਨ ਲਈ ਪੰਜਾਬ ਪੁਲਿਸ ਨੇ ਬਣਾਈ ਨਵੀਂ ਨੀਤੀ
. . .  1 day ago
ਹਿਮਾਚਲ ਪ੍ਰਦੇਸ਼ 'ਚ ਹਾਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, ਪਠਾਨਕੋਟ ਤੋਂ ਭਰੀ ਸੀ ਉਡਾਣ
. . .  1 day ago
ਮਾਨਸੂਨ ਇਜਲਾਸ : ਬੇਭਰੋਸਗੀ ਮਤੇ 'ਤੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਹੋਵੇਗੀ ਬਹਿਸ
. . .  1 day ago
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅੰਮ੍ਰਿਤਸਰ 'ਚ ਅਣ-ਅਧਿਕਾਰਕ ਉਸਾਰੀਆਂ 'ਤੇ ਨਗਰ ਨਿਗਮ ਨੇ ਕੀਤੀ ਕਾਰਵਾਈ
. . .  1 day ago
ਨਸ਼ਾ ਤਸਕਰੀ 'ਤੇ ਠੱਲ੍ਹ ਪਾਉਣ ਲਈ ਫ਼ਾਜ਼ਿਲਕਾ ਪੁਲਿਸ ਨੇ ਜਾਰੀ ਕੀਤਾ ਟੋਲ ਫਰੀ ਨੰਬਰ
. . .  1 day ago
ਸ਼ਤੰਰਜ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਮਲਿੱਕਾ ਹਾਂਡਾ ਦਾ ਘਰ ਪਹੁੰਚਣ 'ਤੇ ਹੋਇਆ ਨਿੱਘਾ ਸਵਾਗਤ
. . .  1 day ago
ਮਾਨਸੂਨ ਇਜਲਾਸ : ਲੋਕ ਸਭਾ 'ਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਮਨਜ਼ੂਰ
. . .  1 day ago
ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ
. . .  1 day ago
ਦਿੱਲੀ ਹਾਈਕੋਰਟ ਨੇ ਜੇ. ਐਨ. ਯੂ. ਨੂੰ ਕਨ੍ਹੱਈਆ ਵਿਰੁੱਧ ਕਾਰਵਾਈ ਨਾ ਕਰਨ ਦਾ ਦਿੱਤਾ ਨਿਰਦੇਸ਼
. . .  1 day ago
ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  1 day ago
ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ ਦਾ ਦੇਹਾਂਤ
. . .  1 day ago
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਖ਼ਾਲੀ ਭਾਂਡੇ ਲੈ ਕੇ ਮੰਗੀ ਭੀਖ
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਇਨਾਮੀ ਮਹਿਲਾ ਨਕਸਲੀ ਢੇਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਕੁਰਸੀ ਤੇ ਸਿਆਸੀ ਜ਼ੁਮਲੇ

ਡੇਢ ਦਹਾਕੇ ਬਾਅਦ ਵੀ ਟੈਕਸੀ ਸਟੈਂਡ ਈ-ਟੈਂਡਰ ਪ੍ਰਕਿਰਿਆ ਸਿਆਸੀ ਦਖ਼ਲ 'ਤੇ ਰੁਕਣ ਦੇ ਸੰਕੇਤ

ਚੰਡੀਗੜ੍ਹ, 15 ਅਪੈ੍ਰਲ (ਆਰ. ਐਸ. ਲਿਬਰੇਟ)- ਨਗਰ ਨਿਗਮ ਚੰਡੀਗੜ੍ਹ ਵਲੋਂ ਪਛਾਣ ਕੀਤੇ ਸਮੁੱਚੇ ਟੈਕਸੀ ਸਟੈਂਡਾਂ ਦੇ ਮਾਲਕਾਂ ਨੂੰ 31 ਮਾਰਚ 2018 ਤੱਕ ਦਿੱਤੀਆਂ ਥਾਵਾਂ ਖ਼ਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ | ਡੇਢ ਦਹਾਕੇ ਬਾਅਦ ਵੀ ਈ-ਟੈਂਡਰ ਨੀਤੀ ਅਧੀਨ ਨਿਗਮ ਨਿਗਮ ਚੰਡੀਗੜ੍ਹ ਟੈਕਸੀ ਸਟੈਂਡ ਅਲਾਟਮੈਂਟ ਕਰਨ ਦੀ ਪ੍ਰਕਿਰਿਆ ਸਿਆਸੀ ਦਖ਼ਲ ਬਾਅਦ ਰੁਕਣ ਦੇ ਸੰਕੇਤ ਮਿਲ ਰਹੇ ਹਨ | ਇਸ ਪ੍ਰਕਿਰਿਆ ਨੂੰ ਰੋਕਣ ਲਈ ਲੋਕ ਸਭਾ ਮੈਂਬਰ ਕਿਰਨ ਖੇਰ ਤੇ ਸਾਬਕਾ ਲੋਕ ਸਭਾ ਮੈਂਬਰ ਸਤਪਾਲ ਜੈਨ ਨੂੰ ਦਿੱਤੇ ਟੈਕਸੀ ਸਟੈਂਡ ਸਮੂਹ ਵਲੋਂ ਦਿੱਤੇ ਮੰਗ ਪੱਤਰ ਵਿਚਾਰਨ ਦੀ ਸਿਫ਼ਾਰਸ਼ ਨੂੰ ਅਧਾਰ ਬਣਾ ਕੇ ਏਜੰਡਾ ਭਲਕੇ ਸਦਨ ਵਿਚ ਪੇਸ਼ ਕੀਤਾ ਜਾ ਰਿਹਾ ਹੈ | ਸ਼ਾਮਿਲ ਕੀਤੇ ਪੱਤਰਾਂ ਅਨੁਸਾਰ ਟੈਕਸੀ ਮਾਲਕਾਂ ਦੀ ਮੰਗ ਹੈ ਕਿ ਡੇਢ ਦਹਾਕੇ ਦੇ ਜ਼ਿਆਦਾ ਸਮੇਂ ਤੋਂ ਇਸ ਧੰਦੇ ਨਾਲ ਰੁਜ਼ਗਾਰ ਚਲਾ ਰਹੇ ਹਨ ਤੇ ਇਨ੍ਹਾਂ ਲੋੜ ਅਨੁਸਾਰ ਅਲਾਟ ਕੀਤੀਆਂ ਥਾਵਾਂ 'ਤੇ ਦਫ਼ਤਰਾਂ ਦੀ ਉਸਾਰੀ ਕੀਤੀ ਹੋਈ ਹੈ ਜਿਸ ਤਹਿਤ ਇਸ ਪ੍ਰਕਿਰਿਆ ਨੂੰ ਘੱਟੋ-ਘੱਟ 2 ਸਾਲ ਅੱਗੇ ਪਾਉਣ ਦੀ ਮੰਗ ਕੀਤੀ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਟੈਕਸੀ ਸਟੈਂਡ ਅਲਾਟ ਕਰਨ ਸਬੰਧੀ ਤੈਅ ਕੀਤੀ ਨੀਤੀ ਵਿਚ ਕੁਝ ਸੋਧਾਂ ਕਰਨ ਦੀ ਮੰਗ ਜ਼ੋਰ ਫੜਦੀ ਰਹੀ ਪਰ ਸਿਆਸੀ ਧਿਰਾਂ ਦੇ ਦਬਾਅ ਕਾਰਨ ਇਹ ਅਮਲ ਸਿਰੇ ਨਾ ਚੜਿ੍ਹਆ | ਇਸ ਤੋਂ ਪਹਿਲਾਂ ਇਸ ਸਬੰਧੀ ਏਜੰਡਾ ਵਿਸ਼ੇਸ਼ ਤੌਰ 'ਤੇ ਬਣਾਈ ਗਈ ਕਮੇਟੀ ਵਿਚ ਪੇਸ਼ ਹੁੰਦਾ ਰਿਹਾ ਹੈ ਤੇ ਸਾਹਮਣੇ ਆਉਂਦੀਆਂ ਖ਼ਾਮੀਆਂ ਪੂਰੀਆਂ ਕਰਨ ਤੋਂ ਬਾਅਦ ਪੇਸ਼ ਕਰਨ ਦੇ ਨਿਰਦੇਸ਼ 'ਤੇ ਅੱਗੇ ਪਾਇਆ ਜਾਂਦਾ ਰਿਹਾ | ਇਸ ਦੌਰਾਨ ਟੈਕਸੀ ਸਟੈਂਡਾਂ ਦੀ ਅਸਲ ਤਸਵੀਰ ਪੇਸ਼ ਕਰਨ ਲਈ ਸਕਰੀਨਿੰਗ ਕਮੇਟੀ ਬਣਾਉਣ ਦੇ ਵੀ ਨਿਰਦੇਸ਼ ਹੋਏ | ਮਿਲੇ ਵੇਰਵਿਆਂ ਵਿਚ ਸ਼ਹਿਰ ਦੇ ਬਹੁਤੇ ਟੈਕਸੀ ਸਟੈਂਡਾਂ 'ਤੇ ਕਾਰਾਂ ਜਾਂ ਲੋੜੀਂਦੇ ਵਾਹਨ ਨਜ਼ਰ ਹੀ ਨਹੀਂ ਆ ਰਹੇ ਜਦਕਿ ਉਥੇ ਸਿਰਫ਼ ਦਫ਼ਤਰ ਜ਼ਰੂਰ ਨਜ਼ਰ ਆ ਰਹੇ ਹਨ | ਇਸ ਸਬੰਧੀ ਏਜੰਡਾ ਵਿੱਤ ਤੇ ਠੇਕਾ ਕਮੇਟੀ ਵਿਚ ਨਵੀਂ ਨੀਤੀ ਤੇ ਫ਼ੀਸ ਵਧਾਉਣ ਲਈ ਪੇਸ਼ ਕੀਤਾ ਗਿਆ ਸੀ ਪਰ ਨਗਰ ਨਿਗਮ ਇਨ੍ਹਾਂ ਸਬੰਧੀ ਕੋਈ ਠੋਸ ਫ਼ੈਸਲਾ ਨਹੀਂ ਲੈ ਸਕਿਆ ਜਿਸ ਕਾਰਨ ਇਸ ਵਸੀਲੇ ਤੋਂ ਮਿਲਣ ਵਾਲਾ ਵੱਡੀ ਮਾਤਰਾ 'ਚ ਮਾਲੀਆ ਹੱਥੋਂ ਖੱੁਸਣ ਦਾ ਕਾਰਨ ਬਣਿਆ | ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇ ਈ-ਟੈਂਡਰ ਜਾਂ ਦੁਬਾਰਾ ਖੁੱਲ੍ਹੀ ਬੋਲੀ 'ਤੇ ਟੈਕਸੀ ਸਟੈਂਡ ਦਿੱਤੇ ਜਾਂਦੇ ਹਨ ਤਾਂ ਇਸ ਮਾਲੀਏ ਵਿਚ ਹੈਰਾਨੀਜਨਕ ਵਾਧਾ ਹੋ ਸਕਦਾ ਹੈ |
3 ਅਪੈ੍ਰਲ 2000 ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਨਗਰ ਨਿਗਮ ਦੇ ਅਧਿਕਾਰ ਹੇਠ 37 ਟੈਕਸੀ ਸਟੈਂਡਾਂ ਨੂੰ ਕਰ ਦਿੱਤਾ ਸੀ | ਨਿਗਮ ਨੇ ਇਹ ਟੈਕਸੀ ਸਟੈਂਡ 1 ਅਪ੍ਰੈਲ 2003 ਤੋਂ 31 ਮਾਰਚ 2006 ਲਈ ਅਲਾਟ ਕੀਤੇ | ਇਨ੍ਹਾਂ ਅਲਾਟੀਆਂ ਨੂੰ ਹੀ 31 ਮਾਰਚ 2007 ਤੱਕ ਦੁਬਾਰਾ ਅਲਾਟ ਕਰ ਦਿੱਤੇ | ਫਿਰ 1 ਅਪ੍ਰੈਲ 2007 ਨੂੰ ਤਿੰਨ ਸਾਲ, 31 ਮਾਰਚ 2010 ਨੂੰ ਦੋ ਸਾਲ, 31 ਮਾਰਚ 2012 ਨੂੰ ਤਿੰਨ ਮਹੀਨਿਆਂ ਲਈ ਸਮਾਂ ਵਧਾਇਆ ਗਿਆ ਜਦਕਿ 1 ਅਕਤੂਬਰ 2012 ਤੋਂ 30 ਸਤੰਬਰ 2015 ਤੱਕ ਤਿੰਨ ਸਾਲਾਂ ਲਈ ਚੋਣਵੇਂ 13 ਟੈਕਸੀ ਸਟੈਂਡਾਂ ਦਾ ਸਮਾਂ ਵਧਾਇਆ ਗਿਆ | ਇਨ੍ਹਾਂ ਵਿਚ ਉਹ ਟੈਕਸੀ ਸਟੈਂਡ ਹੀ ਲਏ ਗਏ ਸਨ ਜੋ ਟੈਕਸੀ ਸਟੈਂਡ ਮਾਲਕ ਚਾਰ ਕਾਰਾਂ ਆਪਣੇ ਨਾਂਅ ਹੋਣ ਦੀ ਸ਼ਰਤ ਪੂਰੇ ਕਰਦੇ ਸਨ, ਟੈਕਸੀ ਸਟੈਂਡ ਅਲਾਟ ਕਰਨ ਸਬੰਧੀ ਬਣਾਈ ਗਈ ਨੀਤੀ 'ਚ ਇਹੀ ਨੀਤੀ ਦੀ ਬੁਨਿਆਦੀ ਸ਼ਰਤ ਅਧਾਰ ਰੱਖੀ ਗਈ ਸੀ |
ਲੱਖਾਂ ਰੁਪਏ ਬਕਾਇਆ
31 ਮਾਰਚ 2018 ਤੱਕ 9, 71, 876 ਰੁਪਏ ਦਾ ਬਕਾਇਆ 7 ਟੈਕਸੀ ਸਟੈਂਡਾਂ ਵੱਲ ਬਕਾਇਆ ਹੈ | ਇਨ੍ਹਾਂ ਵਿਚ ਸੈਕਟਰ 22-ਬੀ, ਸੈਕਟਰ 26, ਸੈਕਟਰ 43 ਬੀ, ਸੈਕਟਰ 1, ਸੈਕਟਰ 18, ਸੈਕਟਰ 17 ਆਨੰਦ ਸਿਨੇਮਾ ਅਤੇ ਸੈਕਟਰ 30 ਦੇ ਟੈਕਸੀ ਸਟੈਂਡਾਂ ਵੱਲ ਕ੍ਰਮਵਾਰ 37443, 118458, 37403, 76929, 78449, 304320 ਅਤੇ 318874 ਰੁਪਏ ਬਕਾਇਆ ਹਨ | ਇਹ ਟੈਕਸੀ ਸਟੈਂਡ ਕ੍ਰਮਵਾਰ ਜਗਦੇਵ ਸਿੰਘ, ਇਕਬਾਲ ਸਿੰਘ, ਸੱਜਣ ਸਿੰਘ, ਕੁਲਦੀਪ ਸਿੰਘ ਸੰਧੂ, ਚੁੰਨੀ ਲਾਲ, ਨਰੇਸ਼ ਠਾਕੁਰ ਤੇ ਰਮੇਸ਼ ਸਿੰਘ ਝੱਜ ਦੇ ਨਾਂਅ ਹਨ | ਟੈਕਸੀ ਸਟੈਂਡ ਮਾਲਕ ਦੇ ਨਾਂਅ ਚਾਰ ਕਾਰਾਂ ਦੀ ਮਾਲਕੀ ਦੀ ਸ਼ਰਤ ਪੂਰੀ ਨਾ ਕਰਨ ਵਾਲੇ 24 ਟੈਕਸੀ ਸਟੈਂਡਾਂ ਦੀ ਅਲਾਟਮੈਂਟ 17 ਅਗਸਤ 2012 ਦੀ ਵਿੱਤ ਅਤੇ ਠੇਕਾ ਕਮੇਟੀ ਨੇ ਰੱਦ ਕਰ ਦਿੱਤੇ ਸਨ, ਸਬੰਧਤ ਟੈਕਸੀ ਸਟੈਂਡ ਮਾਲਕ ਹਾਈ ਕੋਰਟ ਚਲੇ ਗਏ ਤੇ 15 ਜੁਲਾਈ 2013 ਨੂੰ ਹਾਈ ਕੋਰਟ ਨੇ ਅਗਲੇ ਸਬੰਧਤ ਅਦਾਰੇ ਦੇ ਹੁਕਮਾਂ ਤੱਕ ਉਸ ਸਮੇਂ ਦੀ ਸਥਿਤੀ ਮੁਤਾਬਿਕ ਇੰਨਬਿੰਨ ਚੱਲੇ ਜਾਣ ਦਾ ਹੁਕਮ ਜਾਰੀ ਕਰ ਦਿੱਤੇ ਸਨ ਜਦਕਿ ਨਗਰ ਨਿਗਮ ਅਨੁਸਾਰ ਪੂਰੇ ਚੰਡੀਗੜ੍ਹ ਵਿਚ ਹੁਣ 61 ਟੈਕਸੀ ਸਟੈਂਡ ਚੱਲ ਰਹੇ ਹਨ |

ਭਾਜਪਾ ਪਾਰਕਿੰਗ ਦਰਾਂ ਘਟਾਵੇ ਜਾਂ ਕੰਪਨੀ ਦਾ ਠੇਕਾ ਰੱਦ ਕਰੇ-ਕਾਂਗਰਸ

ਚੰਡੀਗੜ੍ਹ, 15 ਅਪੈ੍ਰਲ (ਆਰ. ਐਸ. ਲਿਬਰੇਟ)- ਭਾਜਪਾ ਵਾਹਨ ਪਾਰਕਿੰਗ ਦਰਾਂ ਘਟਾਵੇ ਜਾਂ ਕੰਪਨੀ ਦਾ ਠੇਕਾ ਰੱਦ ਕਰੇ | ਪੱਤਰਕਾਰ ਮਿਲਣੀ ਦੌਰਾਨ ਕਾਂਗਰਸ ਇਕਾਈ ਚੰਡੀਗੜ੍ਹ ਨੇ ਇਹ ਮੰਗ ਭਲਕੇ ਸਦਨ ਦੀ ਮਹੀਨਾਵਾਰ ਹੋਣ ਵਾਲੀ ਬੈਠਕ ਨੂੰ ਦੇਖਦਿਆਂ ਕੀਤੀ | ਸਾਬਕਾ ਕੇਂਦਰੀ ...

ਪੂਰੀ ਖ਼ਬਰ »

ਕਿੰਗਜ਼ ਇਲੈਵਨ ਪੰਜਾਬ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡੇ ਗਏ ਮੈਚ ਦੌਰਾਨ ਦਰਸ਼ਕਾਂ ਦਾ ਆਇਆ ਹੜ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਪੀ. ਸੀ. ਏ. ਸਟੇਡੀਅਮ ਮੁਹਾਲੀ ਵਿਖੇ ਆਈ. ਪੀ. ਐੱਲ-ਸੀਜ਼ਨ-11 ਦੇ ਕਿੰਗਜ਼ ਇਲੈਵਨ ਪੰਜਾਬ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡੇ ਗਏ ਮੈਚ ਦੌਰਾਨ ਕ੍ਰਿਕਟ ਪ੍ਰੇਮੀਆਂ ਦਾ ਉਤਸ਼ਾਹ ਦੇਖਣ ਲਾਇਕ ਸੀ | ਸਾਰਾ ...

ਪੂਰੀ ਖ਼ਬਰ »

ਜਬਰ-ਜੁਲਮ ਦਾ ਸ਼ਿਕਾਰ ਹੋਈਆਂ ਬੱਚੀਆਂ ਤੇ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ

ਜ਼ੀਰਕਪੁਰ, 15 ਅਪ੍ਰੈਲ (ਅਵਤਾਰ ਸਿੰਘ)- ਸ੍ਰੀ ਹਿੰਦੂ ਤਖ਼ਤ ਅਤੇ ਉੱਤਰਾਖੰਡ ਪਰਵਤੀਆ ਸਭਾ ਵਲੋਂ ਦੇਰ ਸ਼ਾਮ ਜਬਰ-ਜੁਲਮ ਦਾ ਸ਼ਿਕਾਰ ਹੋਈਆਂ ਬੱਚੀਆਂ ਤੇ ਔਰਤਾਂ ਨੂੰ ਇਨਸਾਫ਼ ਦਿਵਾਉਣ ਦੇ ਮਕਸਦ ਨਾਲ ਕੈਂਡਲ ਮਾਰਚ ਕੱਢਿਆ ਗਿਆ | ਇਹ ਕੈਂਡਲ ਮਾਰਚ ਪਾਰਵਤੀ ਇਨਕਲੇਵ ...

ਪੂਰੀ ਖ਼ਬਰ »

ਸਿੱਖੀ ਮਿਸ਼ਨ ਵਲੋਂ ਗੁਰਬਾਣੀ ਪ੍ਰੀਖਿਆ ਤੇ ਦਸਤਾਰ ਮੁਕਾਬਲੇ

ਮੁੱਲਾਂਪੁਰ ਗਰੀਬਦਾਸ, 15 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)- ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਨਿਊ ਚੰਡੀਗੜ੍ਹ ਸਿੱਖੀ ਮਿਸ਼ਨ ਵਲੋਂ ਵਿਸਾਖੀ ਨੂੰ ਸਮਰਪਿਤ ਗੁਰਬਾਣੀ ਤੇ ਦਸਤਾਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਇਲਾਕੇ ਦੇ ਵੱਡੀ ਗਿਣਤੀ ਬੱਚਿਆਂ ਤੇ ...

ਪੂਰੀ ਖ਼ਬਰ »

ਪੀ.ਜੀ.ਆਈ. ਦੀ ਐਮਰਜੈਂਸੀ ਵਿਚ ਆਪ੍ਰੇਸ਼ਨ ਮੁੜ ਸ਼ੁਰੂ

ਚੰਡੀਗੜ੍ਹ, 15 ਅਪ੍ਰੈਲ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਦੇ ਐਮਰਜੈਂਸੀ ਵਾਰਡ ਵਿਚ ਬੀਤੇ ਬੁੱਧਵਾਰ ਦੀ ਰਾਤ ਨੂੰ ਅੱਗ ਲੱਗਣ ਕਾਰਨ ਨੁਕਸਾਨੇ 7 ਅਪ੍ਰੇਸ਼ਨ ਥੀਏਟਰਾਂ ਵਿਚੋਂ 5 ਦੀ ਮੁਰੰਮਤ ਤੋਂ ਬਾਅਦ ਅਪ੍ਰੇਸ਼ਨ ਮੁੜ ਸ਼ੁਰੂ ਕਰ ਦਿੱਤੇ ਗਏ | ਇਨ੍ਹਾਂ ਅਪ੍ਰੇਸ਼ਨ ...

ਪੂਰੀ ਖ਼ਬਰ »

ਕੈਂਪਸ 'ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ

ਚੰਡੀਗੜ੍ਹ, 15 ਅਪ੍ਰੈਲ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਹਿਮਾਚਲ ਪ੍ਰਦੇਸ਼ ਸਟੂਡੈਂਟ ਯੂਨੀਅਨ (ਹਿਮਸੂ) ਵਲੋਂ ਕੈਂਪਸ ਵਿਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਜਿਸ ਤਹਿਤ ਸੈਕਟਰ-25 ਸਾਊਥ ਕੈਂਪਸ ਵਿਚ 70 ਦੇ ਕਰੀਬ ਬੂਟੇ ਲਗਾਏ ਗਏ | ...

ਪੂਰੀ ਖ਼ਬਰ »

ਲਾਇਨਜ਼ ਕਲੱਬ ਖਰੜ ਸਿਟੀ ਨੂੰ ਸਮਾਜ ਸੇਵੀ ਕੰਮਾਂ ਲਈ ਮਿਲੇ 11 ਐਵਾਰਡ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)- ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ 321-ਐਫ ਦੇ ਰਿਜ਼ਨ-1 ਅਤੇ ਰਿਜ਼ਨ-2 ਦੀ ਹੋਈ 'ਸਦਭਾਵਨਾ-2018' ਦੇ ਬੈਨਰ ਲਾਇਨਜ਼ ਭਵਨ ਸੈਕਟਰ-18 ਚੰਡੀਗੜ੍ਹ ਵਿਖੇ ਹੋਏ ਰੀਜ਼ਨ ਕਾਨਫ਼ਰੰਸ ਵਿਚ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਮਾਜ ਸੇਵੀ ਅਤੇ ...

ਪੂਰੀ ਖ਼ਬਰ »

ਪੰਜਾਬ ਭਾਜਪਾ ਨੇ ਸੂਬੇ 'ਚ 114 ਥਾਵਾਂ 'ਤੇ ਮਨਾਈ ਡਾ: ਅੰਬੇਡਕਰ ਜੈਅੰਤੀ

ਚੰਡੀਗੜ੍ਹ, 15 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਸੰਵਿਧਾਨ ਦੇ ਰਚੇਤਾ ਡਾ: ਭੀਮ ਰਾਵ ਅੰਬੇਡਕਰ ਦੇ ਵਿਚਾਰ ਤੇ ਸੰਘਰਸ਼ ਭਰੇ ਜੀਵਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਭਾਜਪਾ ਵਲੋਂ ਸੂਬੇ 'ਚ 114 ਥਾਵਾਂ 'ਤੇ ਡਾ: ਅੰਬੇਡਕਰ ਜੈਅੰਤੀ ਮਨਾਈ ਗਈ | ਪੰਜਾਬ ਭਾਜਪਾ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਾਦਲ ਵਿਰੋਧੀ ਧਿਰਾਂ ਇੱਕਜੁੱਟ ਹੋਣ-ਬਡਹੇੜੀ

ਚੰਡੀਗੜ੍ਹ, 15 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਬਡਹੇੜੀ ਨੇ ਸੰਤ ਸਮਾਜ ਦੇ ਪ੍ਰਮੁੱਖ ਬਾਬਾ ਸਰਬਜੋਤ ਸਿੰਘ ਬੇਦੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ 'ਪੰਥਕ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ 'ਨੌਜਵਾਨਾਂ 'ਚ ਸਹਿਣਸ਼ੀਲਤਾ' ਵਿਸ਼ੇ 'ਤੇ ਵਰਕਸ਼ਾਪ

ਚੰਡੀਗੜ੍ਹ, 15 ਅਪ੍ਰੈਲ (ਮਨਜੋਤ ਸਿੰਘ ਜੋਤ)- ਡੀ. ਏ. ਵੀ. ਕਾਲਜ ਸੈਕਟਰ 10 ਵਲੋਂ ਨੌਜਵਾਨਾਂ ਵਿਚ ਸਹਿਣਸ਼ੀਲਤਾ ਤੇ ਸੁਭਾਅ ਵਿਚ ਲਚਕੀਲਾਪਣ ਲਿਆਉਣ ਲਈ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ ਜਿਸ ਦੌਰਾਨ ਲਗਪਗ 80 ਵਿਦਿਆਰਥੀਆਂ ਤੇ ਕਾਲਜ ਅਧਿਆਪਕਾਂ ਨੇ ਭਾਗ ਲਿਆ¢ ਵਰਕਸ਼ਾਪ ...

ਪੂਰੀ ਖ਼ਬਰ »

ਕਾਲਜ ਦੇ ਦਿਨਾਂ ਤੋਂ ਹੀ ਫ਼ਿਲਮੀ ਦੁਨੀਆ 'ਚ ਜਾਣ ਲਈ ਤਿਆਰੀ ਕਰ ਲਈ ਸੀ-ਸਮਾਇਰਾ

ਚੰਡੀਗੜ੍ਹ, 15 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਬਾਲੀਵੁੱਡ ਅਦਾਕਾਰਾ ਸਮਾਇਰਾ ਸੰਧੂ ਨੇ ਚੰਡੀਗੜ੍ਹ ਵਿਖੇ ਇਕ ਨਿੱਜੀ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਲਜ ਦੇ ਦਿਨਾਂ ਤੋਂ ਹੀ ਉਨ੍ਹਾਂ ਫ਼ਿਲਮੀ ਦੁਨੀਆ 'ਚ ਜਾਣ ਬਾਰੇ ਤਿਆਰੀ ਕਰ ਲਈ ਸੀ ਅਤੇ ...

ਪੂਰੀ ਖ਼ਬਰ »

ਕਲੱਬ ਦੇ ਬਾਹਰ ਲੜਕੇ ਨਾਲ ਕੁੱਟਮਾਰ

ਚੰਡੀਗੜ੍ਹ, 15 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)- ਲੁਧਿਆਣਾ ਦੇ ਰਹਿਣ ਵਾਲੇ ਲੜਕੇ ਨਾਲ ਸੈਕਟਰ 26 ਦੇ ਇਕ ਕਲੱਬ ਸਾਹਮਣੇ ਸ਼ਨੀਵਾਰ ਰਾਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕਾ ਆਪਣੀ ਇਕ ਦੋਸਤ ਨਾਲ ਸੈਕਟਰ 26 ਦੇ ਕਲੱਬ ਵਿਚ ਪਾਰਟੀ ਲਈ ਆਇਆ ਸੀ ਜਿਸ ਦੇ ਸਿਰ ਤੇ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲੇ ਗਿ੍ਫ਼ਤਾਰ

ਚੰਡੀਗੜ੍ਹ, 15 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)- ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਿਖ਼ਲਾਫ਼ ਪੁਲਿਸ ਦੀ ਵਿਸ਼ੇਸ਼ ਮੁਹਿੰਮ ਜਾਰੀ ਹੈ ਜਿਸ ਤਹਿਤ 17 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਜਿਨ੍ਹਾਂ ਨੂੰ ਬਾਅਦ 'ਚ ਜਮਾਨਤ 'ਤੇ ਰਿਹਾ ਕਰ ਦਿੱਤਾ ਗਿਆ | ...

ਪੂਰੀ ਖ਼ਬਰ »

ਫਾਰਚੂਨਰ ਨੇ ਮਾਰੀ 3 ਕਾਰਾਂ ਨੂੰ ਟੱਕਰ

ਚੰਡੀਗੜ੍ਹ, 15 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)- ਕਾਲੋਨੀ ਨੰਬਰ ਚਾਰ ਨੇੜੇ ਫਾਰਚੂਨਰ ਕਾਰ ਨੇ ਤਿੰਨ ਕਾਰਾਂ ਨੂੰ ਟੱਕਰ ਮਾਰ ਦਿੱਤੀ | ਇਸ ਦੌਰਾਨ ਮੁਹਾਲੀ ਦੀ ਰਹਿਣ ਵਾਲੀ ਇਕ ਔਰਤ ਵੀ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਸੈਕਟਰ 32 ਦੇ ਸਰਕਾਰੀ ਹਸਪਤਾਲ ਦਾਖ਼ਲ ...

ਪੂਰੀ ਖ਼ਬਰ »

ਸਾਬਕਾ ਰਜਿਸਟਰਾਰ ਡਾ: ਢਿੱਲੋਂ ਯੂਨੀਵਰਸਲ ਕਾਲਜ 'ਚ ਕੈਂਪਸ ਡਾਇਰੈਕਟਰ ਨਿਯੁਕਤ

ਲਾਲੜੂ, 15 ਅਪ੍ਰੈਲ (ਰਾਜਬੀਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਾਬਕਾ ਰਜਿਸਟਰਾਰ ਡਾ: ਸ਼ਰਨਜੀਤ ਸਿੰਘ ਢਿੱਲੋਂ ਨੇ ਯੂਨੀਵਰਸਲ ਕਾਲਜ ਦੇ ਕੈਂਪਸ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੇ ਗਰੁੱਪ ਵਿਚ ਸ਼ਾਮਿਲ ਹੋਣ 'ਤੇ ਕਾਲਜ ...

ਪੂਰੀ ਖ਼ਬਰ »

ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵਲੋਂ ਰੋਸ ਧਰਨਾ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)- ਪੰਚਾਇਤੀ ਰਾਜ ਪੈਨਸ਼ਨਰਜ ਯੂਨੀਅਨ ਵਲੋਂ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਦੇ ਦਫ਼ਤਰ ਸਾਹਮਣੇ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਦੀ ਅਗਵਾਈ 'ਚ ਧਰਨਾ ਦੇ ਕੇ ਵਿਭਾਗ ਦੀ ਸਬੰਧਿਤ ਅਫਸਰਸ਼ਾਹੀ ਤੇ ...

ਪੂਰੀ ਖ਼ਬਰ »

ਕੌਮੀ ਮਾਸਟਰਜ਼ ਖੇਡਾਂ ਕੁਲਵਿੰਦਰ ਸਿੰਘ ਨੇ ਜਿੱਤਿਆ ਸੋਨੇ ਦਾ ਤਗਮਾ

ਖਰੜ, 15 ਅਪ੍ਰੈਲ (ਮਾਨ)- ਕਰਨਾਟਕ ਦੇ ਬੈਂਗਲੁਰੂ ਸ਼ਹਿਰ ਵਿਚ ਹੋਈ 'ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ-2018' ਵਿਚ ਪਿੰਡ ਬਡਾਲਾ ਦੇ 67 ਸਾਲਾ ਕੁਲਵਿੰਦਰ ਸਿੰਘ ਨੇ ਡਿਸਕਸ ਥ੍ਰੋਅ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਜਿੱਤ ਕੇ ...

ਪੂਰੀ ਖ਼ਬਰ »

ਬਲੌ ਾਗੀ ਦੇ ਮੁੱਖ ਬਾਜ਼ਾਰ 'ਚ ਗੰਦਗੀ ਦੀ ਭਰਮਾਰ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)- ਬਲੌਾਗੀ ਦੇ ਮੁੱਖ ਬਾਜ਼ਾਰ ਵਾਲੀ ਮੁੱਖ ਸੜਕ ਦੀ ਪਿਛਲੇ ਕਈ ਮਹੀਨਿਆਂ ਤੋਂ ਸਾਫ਼-ਸਫ਼ਾਈ ਨਾ ਹੋਣ ਕਾਰਨ ਹਰ ਪਾਸੇ ਗੰਦਗੀ ਫੈਲੀ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਮੈਂਬਰ ਬਲਜੀਤ ਸਿੰਘ ਤੇ ਸਮਾਜ ...

ਪੂਰੀ ਖ਼ਬਰ »

ਅਧਿਆਪਕਾਵਾਂ ਦੀ ਸਿਖਲਾਈ ਵਰਕਸ਼ਾਪ ਦਾ ਪਹਿਲਾ ਗੇੜ ਸਮਾਪਤ

ਐੱਸ. ਏ. ਐੱਸ. ਨਗਰ 15 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ ਸਰੀਰਕ ਸਿੱਖਿਆ ਦੇ ਮਹਿਲਾ ਲੈਕਚਰਾਰਾਂ, ਡੀ. ਪੀ. ਈ. ਤੇ ਪੀ. ਟੀ. ਆਈਜ਼ ਦੀ ਸਵੈ-ਸੁਰੱਖਿਆ ਤੇ ਆਤਮ ਵਿਸ਼ਵਾਸ ਦੇ ਗੁਰ ਸਿਖਾਉਂਦੀ ...

ਪੂਰੀ ਖ਼ਬਰ »

ਰੈਜੀਡੈਂਟਸ ਐਸੋਸੀਏਸ਼ਨ ਦਾ ਵਫ਼ਦ ਵਿਧਾਇਕ ਸਿੱਧੂ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)- ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸਾਢੇ ਸੱਤ ਮਰਲਾ ਫੇਜ਼ 3 ਬੀ 1 ਦੇ ਇਕ ਵਫ਼ਦ ਨੇ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਵਿਧਾਇਕ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ | ਸੰਸਥਾ ਦੇ ਚੇਅਰਮੈਨ ਅਮਿਤ ਮਰਵਾਹਾ ਨੇ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਵਲੋਂ ਵਿਧਾਇਕ ਸਿੱਧੂ ਨੂੰ ਮੰਗ-ਪੱਤਰ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)- ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਦੇ ਵਫਦ ਨੇ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਵਿਚ ਵਿਧਾਇਕ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਦਿਆਂ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਪੰਚਾਇਤ ਸੰਮਤੀ ਤੇ ...

ਪੂਰੀ ਖ਼ਬਰ »

ਯੂਥ ਕਾਂਗਰਸੀਆਂ ਵਲੋਂ ਕੇਂਦਰ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਖਿਜ਼ਰਾਬਾਦ, 15 ਅਪ੍ਰੈਲ (ਰੋਹਿਤ ਗੁਪਤਾ)- ਸਥਾਨਕ ਕਸਬੇ ਵਿਖੇ ਰਾਣਾ ਕੁਸ਼ਲਪਾਲ ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਖਰੜ ਦੀ ਅਗਵਾਈ ਹੇਠ ਯੂਥ ਕਾਂਗਰਸੀਆਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਐੱਸ. ਸੀ./ਐੱਸ. ਟੀ. ਵਰਗ ਦੇ ਵਿਦਿਆਰਥੀਆਂ ਲਈ ਬਣੀ ਪੋਸਟ ...

ਪੂਰੀ ਖ਼ਬਰ »

ਸਕਿਊਰਿਟੀ ਗਾਰਡਾਂ ਦਾ ਸ਼ੋਸ਼ਣ ਬੰਦ ਕਰਵਾਉਣ ਦੀ ਮੰਗ

ਖਰੜ, 15 ਅਪੈ੍ਰਲ (ਜੰਡਪੁਰੀ)- ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਲਾਕੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਈ ਸਕਿਊਰਿਟੀ ਠੇਕੇਦਾਰਾਂ ਵਲੋਂ ਸਕਿਊਰਿਟੀ ਗਾਰਡਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਜਿਸ ਨੂੰ ਤੁਰੰਤ ਰੋਕਿਆ ਜਾਵੇ | ਉਨ੍ਹਾਂ ...

ਪੂਰੀ ਖ਼ਬਰ »

ਕੈਪਟਨ ਸਿੱਧੂ ਵਲੋਂ ਪਿੰਡ ਸੰਭਾਲਕੀ, ਰਾਏਪੁਰ ਖੁਰਦ ਤੇ ਸੁਖਗੜ੍ਹ ਦਾ ਦੌਰਾ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)- ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਤੋਂ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵਲੋਂ ਪਿੰਡ ਸੰਭਾਲਕੀ, ਰਾਏਪੁਰ ਖੁਰਦ ਅਤੇ ਸੁਖਗੜ੍ਹ ਦਾ ਦੌਰਾ ਕੀਤਾ ਗਿਆ ਤੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ...

ਪੂਰੀ ਖ਼ਬਰ »

ਹੈਾਡਰਸਨ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

ਖਰੜ, 15 ਅਪ੍ਰੈਲ (ਗੁਰਮੁੱਖ ਸਿੰਘ ਮਾਨ)- ਹੈਾਡਰਸਨ ਜੁਬਲੀ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਸੱਭਿਆਚਾਰਕ ਗਤੀਵਿਧੀਆਂ ਦੀ ਇੰਚਾਰਜ ਵਨੀਤਾ ਅਗਰਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਗਿੱਧੇ ਤੇ ਭੰਗੜੇ ਸਮੇਤ ...

ਪੂਰੀ ਖ਼ਬਰ »

ਜਗਤਪੁਰਾ ਸਮੇਤ ਕਈ ਪਿੰਡਾਂ ਨੂੰ ਜੋੜਦੀ ਸੰਪਕਰ ਸੜਕ ਦੀ ਹਾਲਤ ਤਰਸਯੋਗ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)- ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ਦੇ ਨਾਲ ਲਗਦੇ ਪਿੰਡ ਜਗਤਪੁਰਾ ਤੋਂ ਕੰਡਾਲਾ, ਨੰਡਿਆਲੀ, ਸਫੀਪੁਰ, ਧਰਮਗੜ੍ਹ ਸਮੇਤ ਕਈ ਪਿੰਡਾਂ ਨੂੰ ਜਾਂਦੀ ਸੰਪਰਕ ਸੜਕ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਨਾ ਤਾਂ ਅਕਾਲੀ-ਭਾਜਪਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਖਰੜ ਦੇ ਸਮੇਂ 'ਚ ਤਬਦੀਲੀ

ਖਰੜ, 15 ਅਪੈ੍ਰਲ (ਜੰਡਪੁਰੀ)- ਪੰਜਾਬ ਸਰਕਾਰ ਵਲੋਂ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ 16 ਅਪੈ੍ਰਲ ਨੂੰ ਸਿਵਲ ਹਸਪਤਾਲ ਖਰੜ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਸੁਰਿੰਦਰ ਸਿੰਘ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX