ਪਟਿਆਲਾ, 15 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਮੁੱਖ ਮੰਤਰੀ ਦੇ ਸ਼ਹਿਰ 'ਚ ਹਜ਼ਾਰਾਂ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸੂਬੇ ਪੱਧਰ 'ਤੇ ਇਕੱਠੇ ਹੋ ਕੇ ਵਿਸ਼ਾਲ ਰੈਲੀ ਕਰਕੇ ਸਰਕਾਰ ਨੂੰ ਚੁਨੌਤੀ ਦਿੱਤੀ ਗਈ | ਵਿਸ਼ਾਲ ਇਕੱਠ ਦੇ ਮਾਹੌਲ ਨੂੰ ਭਖਦਿਆਂ ਦੇਖ ਆਖ਼ਰ ਸਰਕਾਰੀ ਅਧਿਕਾਰੀਆਂ ਨੇ ਦਖ਼ਲ ਅੰਦਾਜ਼ੀ ਕਰਕੇ ਅਧਿਆਪਕਾਂ ਨੂੰ ਮੁੱਖ ਮੰਤਰੀ ਦੇ ਨਾਲ ਬੈਠਕ ਦਾ ਸਮਾਂ ਦੇ ਕੇ ਧਰਨੇ ਨੂੰ ਖ਼ਤਮ ਕਰਵਾਇਆ | ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚਲੇ ਜੱਸੋਵਾਲ ਖੇਡ ਮੈਦਾਨ ਵਿਚ ਸੂਬੇ ਭਰ 'ਚੋ ਪਹੁੰਚੇ ਹਜ਼ਾਰਾਂ ਅਧਿਆਪਕਾਂ ਨੂੰ ਆਪਣੇ ਸੰਬੋਧਨ ਰਾਹੀ ਸੂਬਾ ਕਨਵੀਨਰਾਂ ਕੁਲਵੰਤ ਸਿੰਘ ਗਿੱਲ, ਬਲਕਾਰ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਭੁਪਿੰਦਰ ਸਿੰਘ ਵੜੈਚ ਅਤੇ ਬਾਜ਼ ਸਿੰਘ ਖਹਿਰਾ ਨੇ ਅਧਿਆਪਕ ਏਕਤਾ ਨੂੰ ਵੱਡੇ ਸੰਘਰਸ਼ਾਂ ਰਾਹੀ ਲੋਕ ਲਹਿਰ ਬਣਾ ਕੇ ਸਰਕਾਰ ਨੂੰ ਜਨਤਕ ਸਿੱਖਿਆ ਤੇ ਅਧਿਆਪਕ ਪੱਖੀ ਫ਼ੈਸਲੇ ਕਰਨ ਲਈ ਜ਼ੋਰ ਦਿੱਤਾ | ਇਸ ਮੌਕੇ ਅਧਿਆਪਕ ਆਗੂਆਂ ਨੇ ਮੰਗ ਉਠਾਈ ਕਿ ਠੇਕਾ ਆਧਾਰਿਤ ਸਰਵ ਸਿੱਖਿਆ ਅਭਿਆਨ, ਰਮਸਾ ਅਧਿਆਪਕਾਂ ਤੇ ਕਰਮਚਾਰੀਆਂ, ਆਈ.ਈ.ਆਰ.ਟੀ, ਸਿੱਖਿਆ ਵਿਭਾਗ ਦੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ, ਸੇਵਾ ਸ਼ਰਤਾਂ ਤਹਿਤ ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਕੱਚੇ ਵਿਭਾਗੀ 5178 ਅਧਿਆਪਕਾਂ, ਸਰਕਾਰੀ ਆਦਰਸ਼, ਮਾਡਲ ਤੇ ਆਦਰਸ਼ (ਪੀ. ਪੀ. ਪੀ. ਮੋਡ) ਅਤੇ ਓ.ਡੀ.ਐੱਲ ਅਧਿਆਪਕਾਂ ਨੂੰ ਪੂਰੇ ਤਨਖ਼ਾਹ ਸਕੇਲ ਤੇ ਵਿਭਾਗ 'ਚ ਰੈਗੂਲਰ ਕਰਕੇ ਹੀ ਜਨਤਕ ਸਿੱਖਿਆ ਦੇ ਖੇਤਰ ਵਿਚ ਚੰਗੀ ਪ੍ਰਤਿਭਾ ਦੀ ਆਸ ਕੀਤੀ ਜਾ ਸਕਦੀ ਹੈ | ਸੂਬਾ ਕੋ-ਕਨਵੀਨਰਾਂ ਜਗਸੀਰ ਸਹੋਤਾ, ਪ੍ਰਦੀਪ ਮਲੂਕਾ, ਦੀਦਾਰ ਮੁੱਦਕੀ, ਗੁਰਵਿੰਦਰ ਤਰਨਤਾਰਨ, ਗੁਰਜਿੰਦਰਪਾਲ ਸਿੰਘ, ਅੰਮਿ੍ਤਪਾਲ ਸਿੱਧੂ, ਸੁਖਰਾਜ ਕਾਹਲੋਂ, ਇੰਦਰਜੀਤ ਮਲੇਰਕੋਟਲਾ, ਹਰਦੀਪ ਟੋਡਰਪੁਰ, ਹਰਵਿੰਦਰ ਬਿਲਗਾ, ਹਾਕਮ ਸਿੰਘ, ਸੁਖਜਿੰਦਰ ਹਰੀਕਾ, ਜਸਵੰਤ ਸਿੰਘ ਪੰਨੂ, ਸੁਖਰਾਜ ਸਿੰਘ, ਸਤਨਾਮ ਸਿੰਘ ਸ਼ੇਰੋਂ ਅਤੇ ਵਨੀਤ ਕੁਮਾਰ ਨੇ ਕਿਹਾ ਕਿ ਕਈ ਸਾਲਾਂ ਤੋਂ ਵਿਦਿਆਰਥੀਆਂ ਦਾ ਭਵਿੱਖ ਸਵਾਰਨ 'ਚ ਲੱਗੇ ਈ.ਜੀ.ਐੱਸ, ਏ. ਆਈ. ਈ, ਐੱਸ.ਟੀ.ਆਰ, ਏ. ਆਈ. ਈ., ਆਈ. ਈ. ਵੀ, ਵਲੰਟੀਅਰਾਂ ਅਤੇ ਸਿੱਖਿਆ ਪੋ੍ਰਵਾਈਡਰਾਂ ਨੂੰ ਪੱਕੇ ਅਤੇ ਰੈਗੂਲਰ ਅਧਿਆਪਕ ਵਾਲੀਆਂ ਸੇਵਾਵਾਂ ਦੇਣ ਤੋਂ ਵੀ ਇਨਕਾਰੀ ਹੋ ਰਿਹਾ ਹੈ | ਇਸ ਮੌਕੇ ਹਰਜੀਤ ਸਿੰਘ ਬਸੋਤਾ, ਸੁਰਿੰਦਰ ਪੁਆਰੀ, ਕੁਲਦੀਪ ਸਿੰਘ ਦੌੜਕਾ, ਦਵਿੰਦਰ ਸਿੰਘ ਪੂਨੀਆ, ਗੁਰਨੈਬ ਸਿੰਘ ਸੰਧੂ, ਬਿਕਰਮਜੀਤ ਅੰਮਿ੍ਤਸਰ, ਪ੍ਰੇਮ ਚਾਵਲਾ, ਰਣਜੀਤ ਸਿੰਘ ਮਾਨ, ਦਿਗਵਿਜੇਪਾਲ ਮੋਗਾ, ਗੁਰਸਿਮਰਤ ਜਖੇਪਲ, ਦਵਿੰਦਰ ਰਹਿਲ, ਗੁਰਦੀਪ ਬੈਂਸ, ਰਾਜਵੀਰ ਸਮਰਾਲਾ, ਪਰਮਵੀਰ ਪਟਿਆਲਾ, ਰਾਮ ਚੰਦਰ, ਵਿਸ਼ਵਾਸ਼ ਕਪਿਲਾ, ਅਮਨਦੀਪ ਮਾਨਸਾ, ਜਸਵਿੰਦਰ ਔਜਲਾ, ਸੁਖਦੀਪ ਤਪਾ, ਬਿਕਰਮਜੀਤ ਕੱਦੋਂ, ਸੁਖਦੇਵ ਲਾਲ, ਹਰਜੀਤ ਜੁਨੇਜਾ, ਸੁਭਾਸ਼ ਗਨੋਟਾ, ਰੇਨੂੰ ਕੰਵਰ, ਨਵਨੀਤ ਬਰਾੜ, ਬਿਪਨ ਸ਼ਰਮਾ ਵੀ ਸ਼ਾਮਿਲ ਸਨ |
ਇਸ ਮੌਕੇ ਸਾਂਸਦ ਧਰਮਵੀਰ ਗਾਂਧੀ ਅਧਿਆਪਕਾਂ ਦੀ ਰੋਸ ਰੈਲੀ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਇਕ ਘੰਟੇ ਦੇ ਲਗ-ਪਗ ਅਧਿਆਪਕਾਂ ਨਾਲ ਪੰਡਾਲ 'ਚ ਬੈਠ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਇਆ | ਉਨ੍ਹਾਂ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਧਿਆਪਕਾਂ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਬਲਕਿ ਉਨ੍ਹਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ |
ਰਾਜਪੁਰਾ, 15 ਅਪ੍ਰੈਲ (ਜੀ.ਪੀ. ਸਿੰਘ, ਰਣਜੀਤ ਸਿੰਘ)-ਲੰਘੀ ਦੇਰ ਰਾਤ ਰਾਜਪੁਰਾ-ਪਟਿਆਲਾ ਰੋਡ 'ਤੇ ਪੈਂਦੇ ਪਿੰਡ ਖੰਡੋਲੀ ਦੇ ਟੀ-ਪੁਆਇੰਟ 'ਤੇ ਤਿੰਨ ਵਾਹਨਾਂ ਇੱਕ ਬਲੈਰੋ ਜੀਪ, ਵਰਨਾ ਕਾਰ ਅਤੇ ਇੱਕ ਮੋਟਰ ਸਾਈਕਲ ਦੀ ਟੱਕਰ ਵਿਚ ਇੱਕ ਔਰਤ ਸਮੇਤ 4 ਜਣੇ ਜ਼ਖ਼ਮੀ ਹੋ ਗਏ | ...
ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਿਟੀ ਪੁਲਿਸ ਨੇ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਜਾਣ ਦੇ ਦੋਸ਼ ਵਿਚ ਕਾਰ ਡਰਾਈਵਰ ਦੇ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਜਸਵਿੰਦਰ ਸਿੰਘ ਪੁੱਤਰ ...
ਪਟਿਆਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਿਚ ਅੱਜ ਪਟਿਆਲਾ ਵਿਖੇ ਕਠੂਆ 'ਚ ਬੱਚੀ ਨਾਲ ਹੋਏ ਜਬਰ ਵਿਰੁੱਧ ਮੋਮਬੱਤੀ ਮਾਰਚ ਕੱਢਿਆ ਗਿਆ | ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ | ਉੱਘੀ ...
ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਿਟੀ ਪੁਲਿਸ ਨੇ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਨੀਲਪੁਰ ਵਿਖੇ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ...
ਸ਼ੁਤਰਾਣਾ/ਅਰਨੋਂ, 15 ਅਪ੍ਰੈਲ (ਮਹਿਰੋਕ/ ਪਰਮਾਰ) -ਨੇੜਲੇ ਪਿੰਡ ਗੁਲਜਾਰਪੁਰਾ ਠਰੂਆ ਵਿਖੇ ਇਕ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਹੈ | ਜਾਣਕਾਰੀ ਮੁਤਾਬਿਕ ਥਾਣਾ ਮੁਖੀ ਸ਼ੁਤਰਾਣਾ ਸਬ ਇੰਸ: ਦਰਸ਼ਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਗੁਲਜਾਰਪੁਰਾ ...
ਪਟਿਆਲਾ, 15 ਅਪ੍ਰੈਲ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਸਥਾਨਕ ਸ਼ਹਿਰ ਦੇ ਮੁਹੱਲਾ ਸ਼ਿੰਗਾਰਾ ਨੇੜੇ ਸ਼ੀਤਲਾ ਮਾਤਾ ਮੰਦਰ ਦੇ ਨਜ਼ਦੀਕ ਰਹਿਣ ਵਾਲੇ ਵਿਅਕਤੀ ਵਲੋਂ ਖ਼ੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਛਾਣ ਪਰਵਿੰਦਰ ਸਿੰਘ ਪੁੱਤਰ ਰਜਿੰਦਰ ...
ਪਾਤੜਾਂ, 15 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਬੀਤੀ ਰਾਤ ਪਾਤੜਾਂ ਦੀ ਇੱਕ ਫ਼ੈਕਟਰੀ ਵਿਚੋਂ ਚੋਰੀ ਹੋਏ ਸਮਾਨ ਸਬੰਧੀ ਪਾਤੜਾਂ ਪੁਲਿਸ ਵੱਲੋਂ ਕੇਸ ਦਰਜ ਕਰਕੇ ਚੋਰਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ | ਪਾਤੜਾਂ ਦੀ ਸੁਨਿਆਰ ਬਸਤੀ ਵਿਚ ਰਹਿੰਦੇ ਪੁਨੀਤ ਗੋਇਲ ਪੁੱਤਰ ...
ਪਟਿਆਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਮੌਜੂਦਾ ਹਾੜੀ ਦੇ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਵਿਚ ਸਥਾਪਤ 105 ਮੰਡੀਆਂ ਵਿਚੋਂ 103 ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ | ਜਿਨ੍ਹਾਂ ਵਿਚ ਅੱਜ ਤੱਕ 278458 ਮੀਟਰਿਕ ਟਨ ਕਣਕ ਪੁੱਜੀ ਹੈ ਜਿਸ ਵਿਚੋਂ ਹੁਣ ਤੱਕ 263933 ...
ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ)-ਇੱਥੋਂ ਦੇ ਵਾਰਡ ਨੰ. 17 ਵਿਚ ਖੁੱਲੇ੍ਹ ਨਵੇਂ ਸੈਲੂਨ ਨੇ ਮੁਹੱਲਾ ਵਾਸੀਆਂ ਦੇ ਨੱਕ ਵਿਚ ਦਮ ਕਰ ਦਿੱਤਾ ਹੈ | ਇਸ ਗੱਲ ਤੋਂ ਦੁਖੀ ਮੁਹੱਲਾ ਵਾਸੀਆਂ ਨੇ ਅੱਜ ਰਮੇਸ਼ ਬਬਲਾ ਦੀ ਅਗਵਾਈ ਵਿਚ ਇਕ ਮੀਟਿੰਗ ਕੀਤੀ | ਇਸ ਦੇ ਸਬੰਧ ਵਿਚ ਫੈਸਲਾ ...
ਪਟਿਆਲਾ, 15 ਅਪ੍ਰੈਲ (ਮਨਦੀਪ ਸਿੰਘ ਖਰੋੜ)-ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਮਾਡਲ ਟਾਊਨ ਚੌਕੀ ਇੰਚਾਰਜ ਨੂੰ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਜਿਹੜੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕੱਲ੍ਹ ਰਾਤੀਂ ਆਰਥੋਪੈਡਿਕ ਤੇ ਸਰਜਰੀ ...
ਪਟਿਆਲਾ, 15 ਅਪ੍ਰੈਲ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਪਟਿਆਲਾ ਦੇ ਨਜ਼ਦੀਕੀ ਪਿੰਡ ਧਾਮੋਮਾਜਰਾ ਵਿਖੇ ਸਥਿਤ ਘਰ ਵਿਚ ਦਾਖਲ ਹੋ ਕੇ ਕੁਝ ਵਿਅਕਤੀਆਂ ਵਲੋਂ ਪਹਿਲਾਂ ਹੱਥ ਸਾਫ਼ ਕੀਤਾ ਗਿਆ ਉਸ ਤੋਂ ਬਾਅਦ ਉਨ੍ਹਾਂ ਵਲੋਂ ਹੀ ਘਰ ਨੂੰ ਅੱਗ ਲਗਾ ਦਿੱਤੀ ਗਈ ਜਿਸ ਨੂੰ ...
ਬਹਾਦਰਗੜ੍ਹ, 15 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਭਾਰਤ ਸਰਕਾਰ ਵਲੋਂ ਡਾ. ਅੰਬੇਡਕਰ ਜਯੰਤੀ ਨੂੰ ਪੋਸ਼ਣ ਅਭਿਆਨ ਦਿਵਸ ਵਜੋਂ ਮਨਾਉਣ ਸਬੰਧੀ ਦਿੱਤੀਆਂ ਹਦਾਇਤਾਂ ਦੇ ਆਧਾਰ 'ਤੇ ਅੱਜ ਮੁੱਢਲਾ ਸਿਹਤ ਕੇਂਦਰ ਕੌਲੀ ਵਿਚ ਐਸ.ਐਮ.ਓ ਡਾ. ਕਿਰਨ ਵਰਮਾ ਦੀ ਅਗਵਾਈ ਹੇਠ ...
ਬਹਾਦਰਗੜ੍ਹ, 15 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਭਾਰਤ ਸਰਕਾਰ ਵਲੋਂ ਡਾ. ਅੰਬੇਡਕਰ ਜਯੰਤੀ ਨੂੰ ਪੋਸ਼ਣ ਅਭਿਆਨ ਦਿਵਸ ਵਜੋਂ ਮਨਾਉਣ ਸਬੰਧੀ ਦਿੱਤੀਆਂ ਹਦਾਇਤਾਂ ਦੇ ਆਧਾਰ 'ਤੇ ਅੱਜ ਮੁੱਢਲਾ ਸਿਹਤ ਕੇਂਦਰ ਕੌਲੀ ਵਿਚ ਐਸ.ਐਮ.ਓ ਡਾ. ਕਿਰਨ ਵਰਮਾ ਦੀ ਅਗਵਾਈ ਹੇਠ ...
ਨਾਭਾ, 15 ਅਪ੍ਰੈਲ (ਅਮਨਦੀਪ ਸਿੰਘ ਲਵਲੀ)-ਮਹਾਨ ਕੋਸ਼ ਦੀ ਲਿਖਤ ਦੇ ਰਚੇਤਾ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਦੀ ਇਤਿਹਾਸਕ ਅਤੇ ਵਿਰਾਸਤੀ ਨਗਰੀ ਦੇ ਗੁਰਦੁਆਰਾ ਬੁਰਜ ਸ਼ਹੀਦਾਂ, ਟਿੱਬੀ ਸਾਹਿਬ, ਸ੍ਰੀ ਅਕਾਲਗੜ੍ਹ ਸਾਹਿਬ, ਗੁ. ਡੇਰਾ ਬਾਬਾ ਅਜਾਪਾਲ ਸਿੰਘ ਜੀ ...
ਭੁੱਨਰਹੇੜੀ, 15 ਅਪ੍ਰੈਲ (ਧਨਵੰਤ ਸਿੰਘ)-ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਵੱਖ ਵੱਖ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਸਵੇਰ ਤੋਂ ਹੀ ਸੰਗਤਾਂ ਦੀ ਗੁਰੂ ਘਰ 'ਚ ਆਮਦ ਸ਼ੁਰੂ ਹੋ ਗਈ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...
ਸਮਾਣਾ, 15 ਅਪ੍ਰੈਲ (ਗੁਰਦੀਪ ਸ਼ਰਮਾ)-ਡੀ.ਏ.ਵੀ. ਸਕੂਲ ਸਮਾਣਾ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਤਹਿਤ ਬੱਚਿਆਂ ਵੱਲੋਂ ਬੜੇ ਸੁਚੱਜੇ ਢੰਗ ਨਾਲ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ...
ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਅਤੇ ਆਲ਼ੇ ਦੁਆਲੇ ਦੇ ਪਿੰਡਾਂ ਦੇ ਗੁਰਦਵਾਰਿਆਂ ਵਿਚ ਖ਼ਾਲਸੇ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਰਾਗੀ ਸਿੰਘਾਂ ਨੇ ਆਈਆਂ ਸੰਗਤਾਂ ਨੂੰ ਗੁਰੂ ਜਸ ਨਾਲ ...
ਮਲੌਦ-ਤਹਿਸੀਲ ਪਾਇਲ 'ਚ ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਸੁਸ਼ੋਭਿਤ ਹੈ | ਸਾਖੀ ਸਾਹਿਤ ਅਨੁਸਾਰ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੱਨ ਸਿੱਖ ਬਾਬਾ ਸੀਹਾਂ ਗਿੱਲ ਗੁਰੂ ਸਾਹਿਬਾਨ ਨੂੰ ਦੀਵਾਨ ਸਜਾਉਣ ...
ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ)-ਇੱਥੋਂ ਦੇ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਦੀ ਚੋਣ ਸਰਬਸੰਮਤੀ ਨਾਲ ਹੋਈ | ਚੋਣ ਵਿਚ ਸ. ਕਰਨੈਲ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ. ...
ਸਮਾਣਾ, 15 ਅਪ੍ਰੈਲ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਕੁਲਾਰਾਂ ਦੇ ਜਥੇਦਾਰ ਰਣਧੀਰ ਸਿੰਘ ਮਵੀ ਅਤੇ ਰਘਬੀਰ ਸਿੰਘ ਦੀ ਮਾਤਾ ਭਜਨ ਕੌਰ ਪਤਨੀ ਲਾਭ ਸਿੰਘ ਨੰਬਰਦਾਰ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਮਵੀ ਕਲਾਂ ਵਿਖੇ ...
ਨਾਭਾ, 15 ਅਪ੍ਰੈਲ (ਕਰਮਜੀਤ ਸਿੰਘ)-ਨਾਭਾ ਦੀ ਰਾਜਨੀਤੀ ਸ਼ਾਸਤਰ ਦੀ ਵਿਦਿਆਰਥਣ ਅਰਸ਼ਦੀ ਕੌਰ ਅਤੇ ਥੂਹੀ ਪਿੰਡ ਦੀਆਂ ਦੋ ਲੜਕੀਆਂ ਕੁਲਵੰਤ ਕੌਰ ਅਤੇ ਸੁਖਦੀਪ ਕੌਰ ਨੇ ਰਾਸ਼ਟਰਪਤੀ ਦੇ ਨਾਮ ਨਾਇਬ ਤਹਿਸੀਲਦਾਰ ਨਾਭਾ ਨੂੰ ਮੰਗ ਪੱਤਰ ਦਿੱਤਾ | ਉਨ੍ਹਾਂ ਨੇ ਮੰਗ ਕੀਤੀ ਕਿ ...
ਪਟਿਆਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਰਾਖਵੇਂਕਰਨ ਸਬੰਧੀ ਮੰਗਾਂ ਨੂੰ ਲੈ ਕੇ ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਨੇ ਫ਼ੈਕਟਰੀ ਏਰੀਆ ਵਿਖੇ ਕਨਵੈਨਸ਼ਨ ਕੀਤੀ | ਇਸ ਵਿਚ ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਸ਼ਿਰਕਤ ਕੀਤੀ | ਜਨਰਲ ...
ਜਲੰਧਰ, 15 ਅਪ੍ਰੈਲ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਘੱਗਾ, 15 ਅਪ੍ਰੈਲ (ਬਾਜਵਾ)-ਜੁਆਇੰਟ ਡਾਇਰੈਕਟਰ ਵਿਜੀਲੈਂਸ ਪਰਮਜੀਤ ਸਿੰਘ ਗੋਰਾਇਆ ਅਤੇ ਉਪ ਪੁਲਿਸ ਕਪਤਾਨ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਦੇ ਸਹੁਰਾ ਸਾਹਿਬ ਅਗਾਂਹਵਧੂ ਕਿਸਾਨ, ਧੜੱਲੇਦਾਰ ਆਗੂ ਤੇ ਉੱਘੇ ਸਮਾਜ ਸੇਵਕ ਪ੍ਰੀਤਮ ਸਿੰਘ ਢਿੱਲੋਂ ਨੂੰ ਅੱਜ ...
ਸਮਾਣਾ, 15 ਅਪ੍ਰੈਲ (ਪ੍ਰੀਤਮ ਸਿੰਘ ਨਾਗੀ)-ਥਾਣਾ ਸਦਰ ਸਮਾਣਾ ਦੇ ਪਿੰਡ ਖੇੜੀ ਭੀਮਾਂ ਵਿਖੇ ਕਣਕ ਨੂੰ ਵੱਢਣ ਤੋਂ ਪੈਦਾ ਹੋਏ ਤਕਰਾਰ ਕਾਰਨ ਹੋਏ ਝਗੜੇ ਦੌਰਾਨ ਗੋਲੀ ਚੱਲਣ ਦੀ ਸੂਚਨਾ ਹੈ | ਪੁਲਿਸ ਨੇ 11 ਆਦਮੀਆਂ ਿਖ਼ਲਾਫ਼ ਭਾਰਤੀ ਦੰਡਾਵਲੀ ਦੀਆਂ ਸੰਗੀਨ ਧਰਾਵਾਂ ਅਧੀਨ ...
ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ)-ਅੱਜ ਦੇ ਜ਼ਮਾਨੇ ਵਿਚ ਨੌਜਵਾਨਾਂ ਨੂੰ ਸਾਡਾ ਵਿਰਸੇ ਨਾਲ ਜੋੜਨ ਦੀ ਲੋੜ ਹੈ ਕਿਉਂਕਿ ਸਾਡਾ ਵਿਰਸਾ ਬਹੁਤ ਅਮੀਰ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਅੱਜ ਇੱਥੇ ਗੁਰਦਵਾਰਾ ਸਾਹਿਬ ਨੀਲਪੁਰ ...
ਪਟਿਆਲਾ, 15 ਅਪੈ੍ਰਲ (ਜ.ਸ. ਢਿੱਲੋਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਕੇਂਦਰੀ ਬਿਜਲੀ ਬਚਾਓ ਸਰਵਿਸ ਲਿਮਟਿਡ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ 1261 ਪਿੰਡਾਂ ਵਿਚ ਬਿਜਲੀ ਦੀ ਖਪਤ ਘੱਟ ਕਰਨ ਦੇ ਮੰਤਵ ਨਾਲ ਗਰਾਮ ਸਵਰਾਜ ਅਭਿਆਨ ਸਕੀਮ ਤਹਿਤ 64 ਮੋਬਾਈਲ ਵੈਨਾਂ ਰਾਹੀ ...
ਬਹਾਦਰਗੜ੍ਹ, 15 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਬਹਾਦਰਗੜ੍ਹ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਅੱਜ ਵਿਸਾਖੀ ਦਾ ਤਿਉਹਾਰ ਅਤੇ ਖਾਲਸਾ ਸਾਜਨਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਜਿਸ ਸਬੰਧੀ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ...
ਪਟਿਆਲਾ, 15 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਗੁਰਮਤਿ ਵਿਖਿਆਨ ਵਿਸ਼ੇਸ਼ ਭਾਸ਼ਣ ਲੜੀ ਤਹਿਤ ਪ੍ਰੋਗਰਾਮ ਦੀ 10ਵੀਂ ਕੜੀ ਦੇ ਅੰਤਰਗਤ 'ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸੰਗੀਤ ਨੂੰ ਦੇਣ : ...
ਭੁੱਨਰਹੇੜੀ, 15 ਅਪ੍ਰੈਲ (ਧਨਵੰਤ ਸਿੰਘ)-ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅਨਾਜ ਮੰਡੀ ਭੁਨਰਹੇੜੀ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਕਣਕ ਦੀ ਫ਼ਸਲ ਵੇਚਣ ਆਏ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ...
ਘਨੌਰ, 15 ਅਪ੍ਰੈਲ (ਬਲਜਿੰਦਰ ਸਿੰਘ ਗਿੱਲ)-ਸਥਾਨਕ ਅਨਾਜ ਮੰਡੀ ਵਿਚ ਅਚਾਨਕ ਕਣਕ ਦੀ ਖ਼ਰੀਦ ਅਤੇ ਲਿਫ਼ਟਿੰਗ ਦੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਕਰ ...
ਦੇਵੀਗੜ੍ਹ, 15 ਅਪ੍ਰੈਲ (ਮੁਖ਼ਤਿਆਰ ਸਿੰਘ ਨੌਗਾਵਾਂ)-ਸਰਕਾਰ ਦੇ ਦਾਅਵਿਆਂ ਦੀ ਪੋਲ ਬਲਬੇੜ੍ਹਾ, ਭੁੱਨਰਹੇੜੀ ਤੇ ਸਨੌਰ 'ਚ ਕਿਸਾਨਾਂ ਦੀ ਮੰਡੀਆਂ ਵਿਚ ਰੁਲ ਰਹੀ ਕਣਕ ਨੇ ਖੋਲ੍ਹੀ, ਜਿੱਥੇ ਬਾਰਦਾਨੇ ਦਾ ਕੋਈ ਪ੍ਰਬੰਧ ਨਹੀਂ, ਨਾ ਹੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ ਅਤੇ ...
ਸਮਾਣਾ, 15 ਅਪ੍ਰੈਲ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਕਣਕ ਦੀ ਢੋਆ-ਢੁਆਈ ਵਿਚ ਪਾਉਣ ਅਤੇ ਅਮਨ-ਸ਼ਾਂਤੀ ਭੰਗ ਹੋਣ ਦੇ ਖ਼ਤਰੇ ਨੂੰ ਧਿਆਨ ਰੱਖਦਿਆਂ ਪੰਜ ਟਰੱਕ ਓਪਰੇਟਰਾਂ ਨੂੰ ਗਿ੍ਫ਼ਤਾਰ ਕੀਤਾ ਜਿਨ੍ਹਾਂ ਨੂੰ ਉਪਮੰਡਲ ਮੈਜਿਸਟ੍ਰੇਟ ਦੀ ਅਦਾਲਤ ਨੇ ...
ਦੇਵੀਗੜ੍ਹ, 15 ਅਪ੍ਰੈਲ (ਮੁਖਤਿਆਰ ਸਿੰਘ ਨੌਗਾਵਾਂ)-ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਏ ਕਣਕ ਦੇ ਸੀਜ਼ਨ ਦੇ ਮੱਦੇ ਨਜ਼ਰ ਅਨਾਜ ਮੰਡੀ ਦੇਵੀਗੜ੍ਹ ਤੇ ਦੁਧਨਸਾਧਾਂ ਵਿਚ ਤੇਜੀ ਨਾਲ ਆ ਰਹੀ ਕਣਕ ਦੀ ਆਮਦ ਤੇ ਖ਼ਰੀਦ ਦੇ ਪ੍ਰਬੰਧਾਂ ਅਤੇ ਨਿਰਵਿਘਨ ਲਿਫ਼ਟਿੰਗ ਲਈ ਅੱਜ ...
ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ, ਜੀ.ਪੀ. ਸਿੰਘ)-ਸ਼ੰਭੂ ਪੁਲਿਸ ਨੇ ਬਿਜਲੀ ਦਾ ਕਰੰਟ ਲੱਗ ਜਾਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਰਾਮ ਸਿੰਘ ਪੁੱਤਰ ਬਚਨਾ ਸਿੰਘ ਵਾਸੀ ਹਰੀਗੜ੍ਹ ਨੇ ਸ਼ਿਕਾਇਤ ਦਰਜ ...
ਨਾਭਾ, 15 ਅਪ੍ਰੈਲ (ਕਰਮਜੀਤ ਸਿੰਘ)-ਪ੍ਰਸਿੱਧ ਦੋਗਾਣਾ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੇ ਅੱਜ ਇੱਥੇ ਬਲਦੇਵ ਕਲੋਨੀ ਵਿਖੇ ਸਾਬਕਾ ਸਰਪੰਚ ਤੇ ਗੀਤਕਾਰ ਜੱਸੀ ਸੋਹੀਆਂ ਵਾਲਾ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮਾਰਕੀਟ ਵਿਚ ਹੁਣ ਤੱਕ ...
ਪਟਿਆਲਾ, 15 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਲੇਡੀਜ਼ ਕੁਇਨ ਕਲੱਬ ਵੱਲੋਂ ਅੱਜ ਮਹਿੰਦਰਾ ਕਲੱਬ ਵਿਖੇ ਵਿਸਾਖੀ ਮੌਕੇ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਵੱਲੋਂ ਅੱਜ ਇਸ ਕਲੱਬ ...
ਪਟਿਆਲਾ, 15 ਅਪੈ੍ਰਲ (ਅਜੀਤ ਬਿਊਰੋ)-ਪਟਿਆਲਾ ਦੇ ਵਾਤਾਵਰਣ ਪਾਰਕ ਵਿਖੇ ਅੱਜ ਕਾਰਸੇਵਾ ਕੀਤੀ ਗਈ | ਜਿਸ ਵਿਚ ਸਾਬਕਾ ਸੀਨੀਅਰ ਕੌਾਸਲਰ ਸ. ਗੁਰਜੀਤ ਸਿੰਘ ਗੁਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਆਖਿਆ ਕਿ ਇਹ ਪਾਰਕ ਆਪਣੇ ਆਪ 'ਚ ਮਹਾਨ ਹੈ ਕਿਉਂਕਿ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX