ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਸਵੀਡਨ ਨੇ ਦੱਖਣ ਕੋਰੀਆ ਨੂੰ 1-0 ਨਾਲ ਹਰਾਇਆ
. . .  about 1 hour ago
ਸੀ.ਬੀ.ਆਈ. ਨੇ ਨੀਰਵ ਮੋਦੀ ਦਾ ਪਾਸਪੋਰਟ ਰੱਦ ਕੀਤੇ ਜਾਣ ਦੀ ਦਿੱਤੀ ਜਾਣਕਾਰੀ
. . .  about 1 hour ago
ਨਵੀਂ ਦਿੱਲੀ, 18 ਜੂਨ - ਸੀ.ਬੀ.ਆਈ. ਨੇ 15 ਫਰਵਰੀ ਤੋਂ ਬਾਅਦ ਇਕ ਵਾਰ ਫਿਰ ਅਮਰੀਕਾ, ਫਰਾਂਸ , ਸਿੰਗਾਪੁਰ, ਯੂ.ਏ.ਈ ਅਤੇ ਇੰਗਲੈਂਡ ਨੂੰ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦਾ ਪਾਸਪੋਰਟ ਰੱਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ...
ਦਾਤੀ ਮਹਾਰਾਜ ਨੂੰ ਪੇਸ਼ ਹੋਣ ਲਈ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਦਾ ਦਿੱਤਾ ਸਮਾਂ
. . .  about 1 hour ago
ਨਵੀਂ ਦਿੱਲੀ, 18 ਜੂਨ - ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਦਾਤੀ ਮਹਾਰਾਜ ਨੂੰ ਇਕ ਔਰਤ ਨਾਲ ਜਬਰ ਜਨਾਹ ਮਾਮਲੇ 'ਚ ਉਨ੍ਹਾਂ ਸਾਹਮਣੇ ਪੇਸ਼ ਹੋਣ ਲਈ ਬੁੱਧਵਾਰ ਦਾ ਸਮਾਂ ਦਿੱਤਾ...
25 ਜੂਨ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਏਗੀ ਭਾਜਪਾ
. . .  about 2 hours ago
ਨਵੀਂ ਦਿੱਲੀ, 18 ਜੂਨ -ਭਾਰਤੀ ਜਨਤਾ ਪਾਰਟੀ 25 ਜੂਨ ਦੇ ਦਿਨ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਏਗੀ। ਦੱਸ ਦੇਈਏ ਕਿ 25 ਜੂਨ 1975 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਭਰ ਵਿਚ ਐਮਰਜੈਂਸੀ ਲਗਾਈ...
ਹੋਟਲ ਵਿਚ ਠਹਿਰੇ ਨੌਜਵਾਨ ਨੇ ਸ਼ੱਕੀ ਹਾਲਤਾਂ ਵਿਚ ਕੀਤੀ ਆਤਮ ਹੱਤਿਆ
. . .  about 2 hours ago
ਪਠਾਨਕੋਟ, 18 ਜੂਨ (ਆਰ. ਸਿੰਘ)-ਢਾਂਗੂ ਰੋਡ ਪਠਾਨਕੋਟ ਸਥਿਤ ਇਕ ਹੋਟਲ ਵਿਚ ਠਹਿਰੇ ਇਕ ਵਿਅਕਤੀ ਨੇ ਹੋਟਲ ਦੇ ਕਮਰੇ ਵਿਚ ਸ਼ੱਕੀ ਹਾਲਤਾਂ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਸ ...
ਐਚ.ਡੀ ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 18 ਜੂਨ - ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਦਿੱਲੀ 'ਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕੁਮਾਰ ਸਵਾਮੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ...
ਚੰਡੀਗੜ੍ਹ ਤੋਂ ਸ਼ਿਮਲਾ ਵਿਚਾਲੇ 1 ਜੁਲਾਈ ਤੋਂ ਸ਼ੁਰੂ ਹੋਵੇਗੀ ਹੈਲੀ ਟੈਕਸੀ ਸੇਵਾ
. . .  about 3 hours ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਤੋਂ ਸ਼ਿਮਲਾ ਦੇ ਵਿਚਕਾਰ 1 ਜੁਲਾਈ ਤੋਂ ਹੈਲੀ ਟੈਕਸੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਹ ਹੈਲੀ ਟੈਕਸੀ ਸੇਵਾ ਹਫ਼ਤੇ 'ਚ ਤਿੰਨ ਦਿਨ ...
ਹਰੀਕੇ ਪੱਤਣ 'ਤੇ ਖ਼ਰਚੇ ਜਾਣਗੇ 50 ਕਰੋੜ ਰੁਪਏ : ਨਵਜੋਤ ਸਿੰਘ ਸਿੱਧੂ
. . .  about 3 hours ago
ਹਰੀਕੇ ਪੱਤਣ, 18 ਜੂਨ- ਹਰੀਕੇ ਪੰਛੀ ਸੁਰੱਖਿਆ ਲਈ ਵਿਸ਼ਵ ਪੱਧਰੀ ਵਾਤਾਵਰਣ ਪੱਖੀ ਪ੍ਰਾਜੈਕਟ ਦੀ ਘੋਸ਼ਣਾ ਕਰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਰੀਕੇ ਪੱਤਣ ਨੂੰ ਸੂਬੇ 'ਚ ਸੈਲਾਨੀਆਂ...
ਏਮਜ਼ ਦੀ ਪ੍ਰੀਖਿਆ 'ਚ ਚੰਡੀਗੜ੍ਹ ਦਾ ਨਤੀਜਾ ਰਿਹਾ ਸ਼ਾਨਦਾਰ
. . .  about 3 hours ago
ਚੰਡੀਗੜ੍ਹ, 18 ਜੂਨ (ਮਨਜੋਤ ਸਿੰਘ)- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵੱਲੋਂ ਐਲਾਨੇ ਨਤੀਜੇ 'ਚ ਚੰਡੀਗੜ੍ਹ ਦੀ ਮਹਿਕ ਅਰੋੜਾ ਨੇ ਤੀਜਾ, ਸਾਗਰ ਮਿਸ਼ਰਾ ਨੇ 15ਵਾਂ, ਪਾਰੁਲ ਬੇਰੀ ਨੇ 30ਵਾਂ...
ਪੰਜਾਬ 'ਚ ਕੋਈ ਰੈਫਰੈਡੰਮ ਨਹੀਂ ਹੋਵੇਗਾ- ਕੈਪਟਨ ਅਮਰਿੰਦਰ ਸਿੰਘ
. . .  about 3 hours ago
ਚੰਡੀਗੜ੍ਹ, 18 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਰੈਫਰੈਡੰਮ 2020 'ਤੇ ਦਿੱਤੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਇਹ ਸਿਰਫ਼ ਵਿਦੇਸ਼ ਦੇ ਲੋਕਾਂ ਦੀ ਕਲਪਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ...
ਈ. ਡੀ. ਨੇ ਵਿਜੇ ਮਾਲਿਆ ਵਿਰੁੱਧ ਦਾਇਰ ਕੀਤਾ ਦੋਸ਼-ਪੱਤਰ
. . .  about 4 hours ago
ਨਵੀਂ ਦਿੱਲੀ, 18 ਜੂਨ- ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕੋਰੇਟ (ਈ. ਡੀ.) ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਿਰੁੱਧ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼-ਪੱਤਰ ਦਾਇਰ ਕੀਤਾ ਹੈ...
ਏਮਜ਼ ਦੀ ਪ੍ਰੀਖਿਆ 'ਚੋਂ ਪਟਿਆਲਾ ਦੀ ਵਿਦਿਆਰਥਣ ਨੇ ਹਾਸਿਲ ਕੀਤਾ ਪਹਿਲਾ ਸਥਾਨ
. . .  about 4 hours ago
ਪਟਿਆਲਾ, 18 ਜੂਨ (ਧਰਮਿੰਦਰ ਸਿੰਘ ਸਿੱਧੂ) - ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ) ਦੀ ਪ੍ਰੀਖਿਆ 'ਚੋਂ ਪਟਿਆਲਾ ਦੀ ਵਿਦਿਆਰਥਣ ਆਲੀਜ਼ਾ ਨੇ ਭਾਰਤ ਵਿਚੋਂ ਪਹਿਲਾ ਸਥਾਨ ਹਾਸਿਲ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 4 hours ago
ਐਥਨਜ਼, 18 ਜੂਨ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਗ੍ਰੀਸ ਦੇ ਪ੍ਰਧਾਨ ਮੰਤਰੀ ਐਲਿਕਸ ਸਿਪਾਰਸ ਨਾਲ ਐਥਨਜ਼ 'ਚ ਮੁਲਾਕਾਤ ਕੀਤੀ। ਦੱਸ ਦਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਜੂਨ ਨੂੰ ਗ੍ਰੀਸ, ਸੂਰੀਨਾਮ ਅਤੇ ਕਿਊਬਾ ਦੀ ਯਾਤਰਾ 'ਤੇ ਗਏ ਹਨ...
ਕਰਨਾਟਕ ਦੇ ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 18 ਜੂਨ - ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ ਨੇ ਅੱਜ ਦਿੱਲੀ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ...
ਈ. ਡੀ. ਨੇ ਪੀ. ਚਿਦੰਬਰਮ ਦੀ ਪਤਨੀ ਨੂੰ ਭੇਜਿਆ ਸੰਮਨ
. . .  about 4 hours ago
ਨਵੀਂ ਦਿੱਲੀ, 18 ਜੂਨ- ਇਨਫੋਰਸਮੈਂਟ ਡਾਇਰੈਕੋਰੇਟ (ਈ. ਡੀ.) ਨੇ ਸਾਰਦਾ ਪੋਂਜੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਨੂੰ ਫਿਰ ਤੋਂ ਸੰਮਨ ਭੇਜਿਆ ਹੈ। ਅਧਿਕਾਰੀਆਂ ਨੇ...
6 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਮਨੀਸ਼ ਸਿਸੌਦੀਆ ਦੀ ਵਿਗੜੀ ਸਿਹਤ
. . .  about 4 hours ago
'ਆਪ' ਨੇ ਧਰਨੇ ਨੂੰ ਹੋਰ ਵਿਆਪਕ ਕਰਨ ਦਾ ਕੀਤਾ ਐਲਾਨ
. . .  about 4 hours ago
ਸੁਸ਼ਮਾ ਸਵਰਾਜ ਨੇ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 5 hours ago
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 5 hours ago
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਪੰਚਮੀ
. . .  about 6 hours ago
ਸ਼ਿਵਸੈਨਾ ਨੇ ਵੀ ਦਿੱਤਾ ਕੇਜਰੀਵਾਲ ਨੂੰ ਸਮਰਥਨ
. . .  about 6 hours ago
ਮੰਗੋਲੀਆ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 7 hours ago
ਚੀਨ ਨੇ ਕਿਹਾ- ਅਸੀਂ ਡੋਕਲਾਮ ਵਰਗੀ ਹੋਰ ਘਟਨਾ ਨਹੀਂ ਬਰਦਾਸ਼ਤ ਕਰ ਸਕਦੇ
. . .  about 7 hours ago
ਇਵਾਨ ਡੁਕ ਬਣੇ ਕੋਲੰਬੀਆ ਦੇ ਨਵੇਂ ਰਾਸ਼ਟਰਪਤੀ
. . .  about 7 hours ago
ਸੀਰੀਆ 'ਚ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ
. . .  about 7 hours ago
ਅੱਠ ਮਾਓਵਾਦੀਆਂ ਨੇ ਕੀਤਾ ਆਤਮ ਸਮਰਪਣ
. . .  about 7 hours ago
ਅਮਰਨਾਥ ਯਾਤਰਾ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ- ਐਸ. ਪੀ. ਵੈਦ
. . .  about 7 hours ago
ਫ਼ੌਜ ਮੁਖੀ ਨੇ ਕੀਤੀ ਸ਼ਹੀਦ ਔਰੰਗਜ਼ੇਬ ਦੇ ਪਰਿਵਾਰ ਨਾਲ ਮੁਲਾਕਾਤ
. . .  about 8 hours ago
ਦਿੱਲੀ ਹਾਈਕੋਰਟ ਨੇ ਕੇਜਰੀਵਾਲ ਦੇ ਧਰਨੇ 'ਤੇ ਚੁੱਕੇ ਸਵਾਲ
. . .  about 8 hours ago
ਦਿੱਲੀ 'ਚ ਦੋ ਗਿਰੋਹਾਂ ਵਿਚਕਾਰ ਹੋਈ ਮੁੱਠਭੇੜ 'ਚ 3 ਹਲਾਕ ਅਤੇ 5 ਜ਼ਖਮੀ
. . .  about 6 hours ago
ਕੇਜਰੀਵਾਲ ਦੀ ਹੜਤਾਲ ਖ਼ਤਮ ਕਰਾਉਣ ਲਈ ਹਾਈਕੋਰਟ ਪਹੁੰਚੇ ਵਿਜੇਂਦਰ ਗੁਪਤਾ
. . .  about 8 hours ago
ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਚਾਰ ਅੱਤਵਾਦੀ ਢੇਰ
. . .  about 8 hours ago
ਘੱਗਰ ਦਰਿਆ 'ਚੋਂ ਮਿਲੀ ਵਿਅਕਤੀ ਦੀ ਲਾਸ਼
. . .  about 9 hours ago
ਜਾਪਾਨ 'ਚ ਆਏ ਭੂਚਾਲ ਕਾਰਨ ਤਿੰਨ ਦੀ ਮੌਤ, ਸੈਂਕੜੇ ਜ਼ਖ਼ਮੀ
. . .  about 9 hours ago
ਲੁਟੇਰਿਆਂ ਵਲੋਂ ਲੁੱਟ ਦੀ ਨੀਅਤ ਨਾਲ ਚਲਾਈਆਂ ਗੋਲੀਆਂ 'ਚ ਦੋ ਮੌਤਾਂ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਫਰੀਦਕੋਟ / ਮੁਕਤਸਰ

ਖੰਡ ਮਿੱਲ ਬਚਾਓ ਸੰਘਰਸ਼ ਕਮੇਟੀ ਵਲੋਂ ਅਣਮਿਥੇ ਸਮੇਂ ਲਈ ਧਰਨੇ ਦਾ ਐਲਾਨ

ਫ਼ਰੀਦਕੋਟ, 15 ਅਪ੍ਰੈਲ (ਸਰਬਜੀਤ ਸਿੰਘ)- ਫ਼ਰੀਦਕੋਟ ਸਹਿਕਾਰੀ ਖੰਡ ਮਿੱਲ ਦੀ ਮਸ਼ੀਨਰੀ ਨੂੰ ਇੱਥੋਂ ਭੋਗਪੁਰ ਤਬਦੀਲ ਕਰਨ ਨੂੰ ਰੋਕਣ ਲਈ ਖੰਡ ਮਿੱਲ ਬਚਾਓ ਸੰਘਰਸ਼ ਕਮੇਟੀ ਵਲੋਂ ਪੰਜਾਬ ਸਰਕਾਰ ਵਿਰੁੱਧ ਵਿੱਢੇ ਗਏ ਸੰਘਰਸ਼ ਨੂੰ ਅੱਗੇ ਤੋਰਦੇ ਹੋਏ ਕਮੇਟੀ ਆਗੂਆਂ ਵਲੋਂ ਅੱਜ ਸਥਾਨਕ ਸੱਭਿਆਚਾਰਕ ਕੇਂਦਰ ਵਿਖੇ ਬੈਠਕ ਕੀਤੀ ਗਈ | ਬੈਠਕ ਨੂੰ ਸੰਬੋਧਨ ਕਰਦਿਆਂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਜ਼ਿਸ਼ ਤਹਿਤ ਇੱਥੋਂ ਦੀ ਅਤਿ-ਆਧੁਨਿਕ ਖੰਡ ਮਿੱਲ ਨੂੰ ਬੰਦ ਕੀਤਾ ਗਿਆ ਹੈ | ਇਸ ਮਿੱਲ ਦੇ ਬੰਦ ਹੋਣ ਨਾਲ ਫ਼ਰੀਦਕੋਟ ਜ਼ਿਲ੍ਹੇ ਦੀ ਇਕਲੌਤੀ ਸਨਅਤ ਇਸ ਤੋਂ ਖੁੱਸ ਗਈ ਹੈ | ਜ਼ਿਲ੍ਹੇ ਦੇ ਵਿਕਾਸ ਵਿਚ ਸਹਾਈ ਸਿੱਧ ਹੋ ਰਹੀ ਇਸ ਮਿੱਲ ਦੇ ਬੰਦ ਹੋਣ ਨਾਲ ਇੱਥੋਂ ਦੀ ਵਿਕਾਸ ਦਰ 'ਚ ਵੱਡੀ ਕਮੀ ਆਈ ਹੈ | ਬੈਠਕ ਨੂੰ ਸੰਬੋਧਨ ਕਰਦਿਆਂ ਸਵਿੰਦਰਪਾਲ ਸਿੰਘ ਸੰਧੂ, ਮਾਸਟਰ ਸੂਰਜ ਭਾਨ, ਮਜ਼ਦੂਰ ਆਗੂ ਬੂਟਾ ਸਿੰਘ, ਕਿਸਾਨ ਆਗੂ ਬਲਦੀਪ ਸਿੰਘ ਰੋਮਾਣਾ, ਸਰਦੂਲ ਸਰਾਂ, ਮਾਸਟਰ ਮੱਖਣ ਸਿੰਘ ਤੇ ਕਾ. ਦਲੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ 12 ਅਪ੍ਰੈਲ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਕਰਵਾਈ ਤੇ ਨਾ ਹੀ ਮਸ਼ੀਨਰੀ ਤਬਦੀਲ ਕਰਨ ਦੇ ਹੁਕਮ ਵਾਪਸ ਲਏ ਹਨ | ਆਗੂਆਂ ਨੇ ਕਿਹਾ ਕਿ ਬੁੱਧਵਾਰ ਤੋਂ ਸ਼ੂਗਰ ਮਿੱਲ ਸਾਹਮਣੇ ਪੱਕਾ ਰੋਸ ਧਰਨਾ ਲਾਇਆ ਜਾਵੇਗਾ | ਜਿਸ ਵਿਚ ਇਲਾਕੇ ਦੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਡੀ ਪੱਧਰ 'ਤੇ ਸ਼ਿਰਕਤ ਕਰਨਗੀਆਂ | ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਸਮੁੱਚੇ ਮਸਲੇ ਦੇ ਹੱਲ ਲਈ ਪ੍ਰਸ਼ਾਸਨ ਯਤਨਸ਼ੀਲ ਹੈ ਅਤੇ ਇਹ ਮਾਮਲਾ ਜਲਦ ਹੀ ਨਿਪਟਾ ਲਿਆ ਜਾਵੇਗਾ | ਇਸ ਮੌਕੇ ਸੰਦੀਪ ਸਿੰਘ ਧਾਲੀਵਾਲ, ਜਗਤਾਰ ਸਿੰਘ ਵਿਰਦੀ, ਕੁਲਦੀਪ ਸ਼ਰਮਾ, ਮਲਕੀਤ ਸਿੰਘ ਮਾਨ, ਗੁਰਸੇਵਕ ਸਿੰਘ, ਅਮਨਦੀਪ ਸਿੰਘ, ਬੱਬੂ ਸਰਾਂ ਆਦਿ ਹਾਜ਼ਰ ਸਨ |

ਨਹਿਰੀ ਪਾਣੀ ਦੀ ਬੰਦੀ ਕਾਰਨ ਸ਼ਹਿਰ ਤੇ ਪਿੰਡਾਂ ਦੇ ਜਲਘਰਾਂ ਤੋਂ ਪਾਣੀ ਦੀ ਸਪਲਾਈ ਬੰਦ

ਕੋਟਕਪੂਰਾ, 15 ਅਪੈ੍ਰਲ (ਮੇਘਰਾਜ)- ਬੀਤੇ ਕਈ ਦਿਨਾਂ ਤੋਂ ਨਹਿਰੀ ਪਾਣੀ ਦੀ ਬੰਦੀ ਕਾਰਨ ਕੋਟਕਪੂਰਾ ਸ਼ਹਿਰ ਤੇ ਪਿੰਡਾਂ ਦੇ ਜਲਘਰਾਂ ਦੇ ਪਾਣੀ ਦੀ ਸਪਲਾਈ ਠੱਪ ਪਈ ਹੈ, ਜਿਸ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ | ਪਿਛਲੇ ਕਰੀਬ 12 ਦਿਨਾਂ ...

ਪੂਰੀ ਖ਼ਬਰ »

ਪਿੰਡ ਰੋੜੀ ਕਪੂਰਾ ਦੇ ਖ਼ਰੀਦ ਕੇਂਦਰ 'ਚ ਬੋਲੀ ਸ਼ੁਰੂ ਨਾ ਹੋਣ 'ਤੇ ਕਿਸਾਨਾਂ 'ਚ ਭਾਰੀ ਰੋਸ

ਜੈਤੋ, 15 ਅਪ੍ਰੈਲ (ਗਾਬੜੀਆ)- ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਣਕ ਦੀ ਖ਼ਰੀਦ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਉਸ ਵਕਤ ਫ਼ੂਕ ਨਿਕਲ ਗਈ, ਜਦ ਪਿੰਡ ਰੋੜੀ ਕਪੂਰਾ ਦੇ ਖ਼ਰੀਦ ਕੇਂਦਰ ਵਿਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਪਣੀ ਜਿਨਸ ਵੇਚਣ ਲਈ ਬੋਲੀ ਦੀ ਉਡੀਕ ਵਿਚ ਹਨ ਪਰ ...

ਪੂਰੀ ਖ਼ਬਰ »

ਹੰਸ ਰਾਜ ਸਕੂਲ 'ਚ ਵਿਸਾਖੀ ਦਾ ਤਿਉਹਾਰ ਮਨਾਇਆ

ਬਾਜਾਖਾਨਾ, 15 ਅਪ੍ਰੈਲ (ਜੀਵਨ ਗਰਗ)- ਹੰਸ ਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਵਿਖੇ ਸਿੱਖ ਪੰਥ ਦਾ ਮਾਣਮੱਤਾ ਇਤਿਹਾਸਕ ਦਿਹਾੜਾ ਤੇ ਪੰਜਾਬੀਅਤ ਦਾ ਵਿਰਾਸਤੀ ਤਿਉਹਾਰ ਵਿਸਾਖੀ ਮਨਾਇਆ ਗਿਆ | ਇਸ ਦਾ ਅਨੰਦ ਮਾਣਨ ਤੇ ਇਸ ਦੇ ਇਤਿਹਾਸਕ ਪੱਖ ਨੂੰ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਸਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ-ਭਾਰਦਵਾਜ

ਬਰਗਾੜੀ, 15 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)- ਕਣਕ ਦੀ ਖ਼ਰੀਦ ਸਬੰਧੀ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ, ਬਸ਼ਰਤੇ ਕਿਸਾਨ ਸੁੱਕੀ ਤੇ ਸਾਫ਼-ਸੁਥਰੀ ਕਣਕ ਮੰਡੀ 'ਚ ਲੈ ਕੇ ਆਉਣ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਹੈਰੋਇਨ ਤੇ 1.45 ਲੱਖ ਦੀ ਕਰੰਸੀ ਸਮੇਤ ਇਕ ਕਾਬੂ

ਕੋਟਕਪੂਰਾ, 15 ਅਪੈ੍ਰਲ (ਮੇਘਰਾਜ, ਮੋਹਰ ਗਿੱਲ)- ਥਾਣਾ ਸਿਟੀ ਕੋਟਕਪੂਰਾ ਪੁਲਿਸ ਪਾਰਟੀ ਵਲੋਂ ਇਕ ਵਿਅਕਤੀ ਨੂੰ 16 ਗਰਾਮ ਹੈਰੋਇਨ, ਇਕ ਕੰਪਿਊਟਰ ਕੰਡਾ ਤੇ 1 ਲੱਖ 45 ਹਜ਼ਾਰ ਦੀ ਨਗਦੀ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ...

ਪੂਰੀ ਖ਼ਬਰ »

ਕੇ. ਐੱਮ. ਐੱਸ ਤੋਂ ਬਿਨਾਂ ਡਰਾਈਵਿੰਗ ਲਾਇਸੰਸ, ਮੋਟਰ ਗੱਡੀਆਂ ਦੀ ਰਜਿਸਟ੍ਰੇਸ਼ਨ ਹੈ ਕਾਨੂੰਨੀ- ਏ. ਡੀ. ਟੀ. ਓ

ਫ਼ਰੀਦਕੋਟ, 15 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਖੇਤਰੀ ਟਰਾਂਸਪੋਰਟ ਅਥਾਰਿਟੀ ਫ਼ਰੀਦਕੋਟ ਦੇ ਧਿਆਨ 'ਚ ਆਇਆ ਹੈ ਕਿ ਡਰਾਈਵਿੰਗ ਲਾਇਸੰਸ ਤੇ ਮੋਟਰ ਗੱਡੀਆਂ ਦੀ ਰਜਿਸਟ੍ਰੇਸ਼ਨ ਜਿਨ੍ਹਾਂ ਦਾ ਕੇ.ਐੱਮ.ਐੱਸ. (ਆਨਲਾਈਨ ਕੀ ਮੈਨੇਜਮੈਂਟ ਸਿਸਟਮ) ਨਹੀਂ ਹੋਇਆ ਹੈ, ਉਹ ਸਾਰੇ ...

ਪੂਰੀ ਖ਼ਬਰ »

ਵਜ਼ੀਫ਼ੇ ਰੋਕਣ ਦੇ ਵਿਰੋਧ 'ਚ ਸਟੂਡੈਂਟਸ ਯੂਨੀਅਨ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਕੋਟਕਪੂਰਾ, 15 ਅਪੈ੍ਰਲ (ਮੇਘਰਾਜ)- ਅੱਜ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਦੇ ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਅਨੁਸੂਚਿਤ ਤੇ ਪਛੜੀਆਂ ਸ਼ੇ੍ਰਣੀਆਂ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਰੋਕਣ ਦੇ ਵਿਰੋਧ ...

ਪੂਰੀ ਖ਼ਬਰ »

ਖੱਤਰੀ ਸਭਾ ਵਲੋਂ ਫਾਇਰ ਸੇਫ਼ਟੀ ਮੁਹਿੰਮ ਦਾ ਉਦਘਾਟਨ

ਕੋਟਕਪੂਰਾ, 15 ਅਪੈ੍ਰਲ (ਮੇਘਰਾਜ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਫਾਇਰ ਸੇਫ਼ਟੀ ਮੁਹਿੰਮ ਦਾ ਅੱਜ ਆਲ ਇੰਡੀਆ ਖੱਤਰੀ ਸਭਾ ਤੇ ਹਿੰਦੂ ਵੈੱਲਫੇਅਰ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ...

ਪੂਰੀ ਖ਼ਬਰ »

ਐਡ: ਸੰਧੂ ਤੇ ਗੋਂਦਾਰਾ ਵਲੋਂ ਪਿੰਡ ਚਹਿਲ ਵਿਖੇ ਕਣਕ ਦੀ ਖ਼ਰੀਦ ਦਾ ਉਦਘਾਟਨ

ਕੋਟਕਪੂਰਾ, 15 ਅਪ੍ਰੈਲ (ਮੇਘਰਾਜ)- ਅੱਜ ਪੇਂਡੂ ਖ਼ਰੀਦ ਕੇਂਦਰ ਪਿੰਡ ਚਹਿਲ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਗੁਰਬੀਰ ਸਿੰਘ ਸੰਧੂ ਤੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਕੱਤਰ ਸੰਦੀਪ ਸਿੰਘ ਗੋਂਦਾਰਾ ਨੇ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਬਾਡੀ ਬਿਲਡਿੰਗ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸਥਾਨਕ ਰੈੱਡ ਕਰਾਸ ਭਵਨ ਵਿਖੇ ਸ਼ਿਵ ਹੈਲਥ ਕਲੱਬ ਤੇ ਜਨਰਲ ਸਕੱਤਰ ਅਸ਼ੋਕ ਕੁਮਾਰ ਸ਼ੌਾਕੀ ਵਲੋਂ ਕਰਵਾਏ ਗਏ ਬਾਡੀ ਬਿਲਡਰ ਮੁਕਾਬਲੇ ਵਿਚ ਰੈੱਡ ਕਰਾਸ ਜਿੰਮ ਦੇ ਤਿੰਨ ਵਿਦਿਆਰਥੀਆਂ ਨੇ ਮੱਲ੍ਹਾ ਮਾਰੀਆਂ ...

ਪੂਰੀ ਖ਼ਬਰ »

ਬੱਚਿਆਂ ਨੂੰ ਕੇਸ ਰੱਖਣ ਤੇ ਦਸਤਾਰ ਸਜਾਉਣ ਲਈ ਪੇ੍ਰਰਨਾ ਸਾਡਾ ਮੁੱਢਲਾ ਫ਼ਰਜ਼- ਗੁਰਤੇਜ ਸਿੰਘ

ਜੈਤੋ, 15 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)- ਗੁਰਦੁਆਰਾ ਪ੍ਰਬੰਧਕ ਕਮੇਟੀ ਚੰਦਭਾਨ ਦੇ ਪ੍ਰਧਾਨ ਗੁਰਤੇਜ ਸਿੰਘ ਤੇ ਖ਼ਜ਼ਾਨਚੀ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਬੱਚਿਆਂ ਨੂੰ ਗੁਰਬਾਣੀ ਤੇ ਕੇਸ ਰੱਖਣ ਦੇ ਤਹਿਤ ਪ੍ਰੇਰਿਆ ਗਿਆ | ਜਿਨ੍ਹਾਂ ਬੱਚਿਆਂ ਨੇ ਕੇਸ ਰੱਖੇ ਹੋਏ ...

ਪੂਰੀ ਖ਼ਬਰ »

ਪਿੰਡ ਪਹਿਲੂਵਾਲਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਫ਼ਰੀਦਕੋਟ, 15 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)- ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਪਹਿਲੂਵਾਲਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਗਈ, ਜਿਸ ਦਾ ਉਦਘਾਟਨ ਰਣਜੀਤ ਸਿੰਘ ਬਰਾੜ ਭੋਲੂਵਾਲਾ ਤੇ ਗਿੰਦਰਜੀਤ ਸਿੰਘ ਸੇਖੋਂ ਨੇ ਸਾਂਝੇ ਰੂਪ ਵਿਚ ਫੀਤਾ ਕੱਟ ਕੇ ਕੀਤਾ ...

ਪੂਰੀ ਖ਼ਬਰ »

ਭਾਜਪਾ ਨੇ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਪੰਜਗਰਾਈਾ ਕਲਾਂ, 15 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)- ਭਾਰਤ ਰਤਨ, ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਦਿਨ ਭਾਜਪਾ ਮੰਡਲ ਪੰਜਗਰਾਈਾ ਕਲਾਂ ਵਲੋਂ ਦਲਿਤ ਪਰਿਵਾਰ ਨਾਲ ਸਬੰਧਿਤ ਹਾਕਮ ਸਿੰਘ ਮੌੜ ਦੇ ਗ੍ਰਹਿ ਵਿਖੇ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

'ਬੀੜ' ਸੁਸਾਇਟੀ ਨੇ ਪਿੰਡ ਮਾਨੀ ਸਿੰਘ ਵਾਲਾ ਵਿਖੇ ਹਰਬਲ ਗਾਰਡਨ ਬਣਾਇਆ

ਫ਼ਰੀਦਕੋਟ, 15 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਖ਼ਾਲਸਾ ਸਾਜਣਾ ਦਿਵਸ ਤੇ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ 'ਪੰਛੀ ਬਚਾਓ-ਫ਼ਰਜ਼ ਨਿਭਾਓ, ਰੁੱਖ ਲਾਓ-ਧਰਤੀ ਬਚਾਓ ਮੁਹਿੰਮ' ਤਹਿਤ 'ਬੀੜ' ਸੁਸਾਇਟੀ ਫ਼ਰੀਦਕੋਟ ਨੇ ਪਿੰਡ ਮਾਨੀ ਸਿੰਘ ਵਾਲਾ ਦੇ ਮਨਰੇਗਾ ਪਾਰਕ ਵਿਚ ਹਰਬਲ ...

ਪੂਰੀ ਖ਼ਬਰ »

ਹੈਲਥ ਫ਼ਾਰ ਆਲ ਨੇ ਕੁਸ਼ਟ ਆਸ਼ਰਮ ਵਿਖੇ ਆਰ. ਓ. ਲਗਵਾਇਆ

ਫ਼ਰੀਦਕੋਟ, 15 ਅਪ੍ਰੈਲ (ਸਤੀਸ਼ ਬਾਗ਼ੀ)- ਹੈਲਥ ਫ਼ਾਰ ਆਲ ਦੇ ਪ੍ਰਧਾਨ ਡਾ. ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਸੰਸਥਾ ਦੇ ਮੈਂਬਰ ਬਲਦੇਵ ਰਾਜ ਗਰੋਵਰ ਦੇ ਸਹਿਯੋਗ ਨਾਲ ਸਥਾਨਕ ਕੁਸ਼ਟ ਆਸ਼ਰਮ ਵਿਖੇ ਆਰ. ਓ. ਸਿਸਟਮ ਲਗਵਾਇਆ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਕੁਸ਼ਟ ਆਸ਼ਰਮ ...

ਪੂਰੀ ਖ਼ਬਰ »

ਗੱਡੀ ਦੀ ਥਾਂ ਗੱਡੇ 'ਤੇ ਵਿਸਾਖੀ ਮੇਲਾ ਦੇਖਣ ਆਏ ਕਿਸਾਨ

ਬਰਗਾੜੀ, 15 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)- ਅੱਜ ਮਸ਼ੀਨਰੀ ਦਾ ਯੁੱਗ ਹੈ ਹਰ ਕੋਈ ਸਫ਼ਰ ਕਰਨ ਲਈ ਸਕੂਟਰ, ਮੋਟਰ ਸਾਈਕਲ ਤੇ ਕਾਰਾਂ ਆਦਿ ਦੀ ਵਰਤੋਂ ਕਰਨ ਨੂੰ ਪਹਿਲ ਦਿੰਦਾ ਹੈ | ਇਸ ਕਰਕੇ ਆਵਾਜਾਈ ਦੇ ਪੁਰਾਣੇ ਸਾਧਨ ਤਾਂ ਅਜਾਇਬ ਘਰਾਂ ਦੀ ਸੋਭਾ ਬਣ ਕੇ ਰਹਿ ਗਏ ਹਨ ਪਰ ...

ਪੂਰੀ ਖ਼ਬਰ »

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਕੋਟਕਪੂਰਾ, 15 ਅਪ੍ਰੈਲ (ਮੋਹਰ ਸਿੰਘ ਗਿੱਲ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਪਿੰਡ ਬੀੜ ਸਿੱਖਾਂ ਵਾਲਾ ਵਿਖੇ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾਈ ਆਗੂ ਬੋਹੜ ਸਿੰਘ ਘਾਰੂ ਦੀ ਅਗਵਾਈ ਹੇਠ ਵਰਕਰਾਂ ਅਤੇ ਪਿੰਡ ਵਾਸੀਆਂ ...

ਪੂਰੀ ਖ਼ਬਰ »

ਫੇਰਅਸਟੋਨ ਨੇ ਲਗਵਾਇਆ ਕੈਨੇਡਾ ਦਾ ਵੀਜ਼ਾ

ਸਾਦਿਕ, 15 ਅਪ੍ਰੈਲ (ਆਰ.ਐੱਸ.ਧੰੁਨਾ)- ਇਲਾਕੇ ਦੀ ਮਸ਼ਹੂਰ ਕੰਪਨੀ ਫੇਅਰਸਟੋਨ ਇਮੀਗੇ੍ਰਸ਼ਨ ਸਰਵਿਸਿਜ਼ ਜੋ ਸਟੂਡੈਂਟਸ ਵੀਜ਼ੇ ਦੇ ਨਾਲ-ਨਾਲ ਮਲਟੀਪਲ ਵੀਜ਼ੇ, ਟੂਰਿਸਟ ਵੀਜ਼ੇ ਤੇ ਓਪਨ ਸਪਾਊਸ ਵਰਕ ਪਰਮਿਟ ਲਗਵਾਉਣ ਵਿਚ ਮੋਹਰੀ ਹੈ, ਵਲੋਂ ਇਕ ਹੋਰ ਮਾਰਕਾ ਮਾਰਦਿਆਂ ...

ਪੂਰੀ ਖ਼ਬਰ »

ਭਾਈ ਰਾਹੁਲ ਸਿੱਧੂ ਨੇ ਮੁਹੱਲਾ ਨਿਵਾਸੀ ਦੀਆਂ ਸਮੱਸਿਆਵਾਂ ਸੁਣੀਆਂ

ਕੋਟਕਪੂਰਾ, 15 ਅਪ੍ਰੈਲ (ਮੋਹਰ ਸਿੰਘ ਗਿੱਲ)-ਅਮਨ ਸਿੰਘ ਬਰਾੜ ਦੀ ਅਗਵਾਈ 'ਚ ਸਥਾਨਕ ਸਿੱਖਾਂ ਵਾਲਾ ਸੜਕ 'ਤੇ ਸਥਿਤ ਵਾਰਡ ਨੰਬਰ 5 ਦੇ ਮੁਹੱਲਾ ਨਿਵਾਸੀਆਂ ਨੇ ਆਪਣੀਂਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਦੇ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜੀ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

ਫ਼ਰੀਦਕੋਟ, 15 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਵਿੱਦਿਅਕ ਸੰਸਥਾ ਮਾਊਾਟ ਲਿਟਰਾ ਜੀ ਸਕੂਲ ਵਿਚ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਸਕੂਲ ਦੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਬੱਚਿਆਂ ਨੇ ਪੇਂਟਿੰਗ ਪ੍ਰਤੀਯੋਗਤਾ ਵਿਚ ਭਾਗ ਲਿਆ ...

ਪੂਰੀ ਖ਼ਬਰ »

ਕੁਰਾਹੇ ਪਏ ਪੰਜਾਬੀ ਨੌਜਵਾਨ ਮੁੜ ਸਿੱਖ ਸਿਧਾਂਤਾਂ ਵੱਲ ਪਰਤਣ ਲੱਗੇ- ਮਹੀਪ ਇੰਦਰ ਸਿੰਘ

ਫ਼ਰੀਦਕੋਟ, 15 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਖ਼ਾਲਸਾ ਪੰਥ ਦੇ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਪਿੰਡ ਪੱਕਾ ਵਿਖੇ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਪਿੰਡ ਵਾਸੀਆਂ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿਚ 100 ਤੋਂ ਵੱਧ ਨੌਜਵਾਨਾਂ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕੁਸ਼ਤੀ ਅਖਾੜਾ ਦੇ ਪਹਿਲਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ

ਫ਼ਰੀਦਕੋਟ, 15 ਅਪ੍ਰੈਲ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਨਹਿਰੂ ਸਟੇਡੀਅਮ ਦੇ ਫ਼ਰੀਦ ਇੰਨਡੋਰ ਜਿਮਨੇਜੀਅਮ 'ਚ ਬਾਬਾ ਫ਼ਰੀਦ ਕੁਸ਼ਤੀ ਅਖਾੜਾ ਦੇ 24 ਪਹਿਲਵਾਨਾ ਨੂੰ ਤਿੰਨ ਹਜ਼ਾਰ ਰੁਪਏ ਪ੍ਰਤੀ ਖੇਡ ਕਿੱਟਾਂ ਸਪੋਰਟਸ ਅਥਾਰਟੀ ਆਫ਼ ਇੰਡੀਆ ਵਲੋਂ ਵੰਡੀਆਂ ਗਈਆਂ | ...

ਪੂਰੀ ਖ਼ਬਰ »

ਵਿਵੇਕ ਆਸ਼ਰਮ ਜੈਤੋ ਵਿਚ ਲਗਾਇਆ ਮੁਫ਼ਤ ਹੋਮਿਓਪੈਥਿਕ ਕੈਂਪ

ਜੈਤੋ, 15 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)- ਵਿਵੇਕ ਆਸ਼ਰਮ (ਚੈਨਾ ਰੋਡ) ਜੈਤੋ ਵਿਖੇ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜੈਤੋ ਦੇ ਇੰਚਾਰਜ ਸੰਤ ਰਿਸ਼ੀ ਰਾਮ ਨੇ ਆਪਣੇ ਕਰ ਕਮਲਾ ਨਾਲ ...

ਪੂਰੀ ਖ਼ਬਰ »

ਨੌਜਵਾਨਾਂ ਨੇ ਸਫ਼ਾਈ ਕਰਕੇ ਮਨਾਈ ਵਿਸਾਖੀ

ਬਰਗਾੜੀ, 15 ਅਪ੍ਰੈਲ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਅਨੇਕਾਂ ਨੌਜਵਾਨਾਂ ਨੇ ਕਸਬਾ ਬਰਗਾੜੀ ਵਿਖੇ ਪਿਛਲੇ ਲੰਮੇ ਸਮੇਂ ਤੋਂ ਬਾਬਾ ਭੂੰਦੜ ਸ਼ਾਹ ਦੇ ਅਸਥਾਨ 'ਤੇ ਲਗਾਈ ਜਾਂਦੀ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਬਾਬਾ ਭੂੰਦੜ ਸ਼ਾਹ ਅਤੇ ਹੋਰਨਾਂ ਥਾਵਾਂ ਦੀ ਸਾਫ਼ ...

ਪੂਰੀ ਖ਼ਬਰ »

ਖਾਰਾ ਵਿਖੇ ਪੋਸ਼ਣ ਦਿਵਸ ਮਨਾਇਆ

ਕੋਟਕਪੂਰਾ, 15 ਅਪ੍ਰੈਲ (ਮੋਹਰ ਸਿੰਘ ਗਿੱਲ)-ਸਬ-ਸੈਂਟਰ ਖਾਰਾ ਵਿਖੇ ਪੋਸ਼ਣ ਦਿਵਸ ਮਨਾਇਆ ਗਿਆ | ਇਸ ਮੌਕੇ ਸਿਹਤ ਵਰਕਰਾਂ ਨੇ ਪਿੰਡ ਦੀਆਂ ਗਰਭਵਤੀ ਔਰਤਾਂ ਨੂੰ ਟੀਕਾਕਾਰਨ ਅਤੇ ਬੱਚਿਆਂ ਨੂੰ ਦੇਣ ਵਾਲੀ ਖ਼ੁਰਾਕ ਸਬੰਧੀ ਵਿਸਥਾਰ 'ਚ ਜਾਣਕਾਰੀ ਦਿੱਤੀ | ਸਿਹਤ ਵਰਕਰਾਂ ...

ਪੂਰੀ ਖ਼ਬਰ »

ਪਿੰਡ ਔਲਖ 'ਚ ਪੋਸ਼ਣ ਅਭਿਆਨ ਦਿਵਸ ਮਨਾਇਆ

ਪੰਜਗਰਾੲੀਂ ਕਲਾਂ, 15 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਪਿੰਡ ਔਲਖ ਦੇ ਆਂਗਣਵਾੜੀ ਕੇਂਦਰ ਨੰ: 5 ਵਿਖੇ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਤੇ ਸਿਹਤ ਵਿਭਾਗ ਵਲੋਂ ਪੋਸ਼ਣ ਅਭਿਆਨ ਦਿਵਸ ਮਨਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਵਰਕਰ ਜੋਤੀ ਅਤੇ ...

ਪੂਰੀ ਖ਼ਬਰ »

ਰਿਸ਼ੀ ਮਾਡਲ ਸਕੂਲ ਵਿਸਾਖੀ ਸਬੰਧੀ ਸਮਾਗਮ ਕਰਵਾਇਆ

ਪੰਜਗਰਾੲੀਂ ਕਲਾਂ, 15 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਸਥਾਨਕ ਰਿਸ਼ੀ ਮਾਡਲ ਸਕੂਲ 'ਚ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਗਈ | ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪਿ੍ੰਸੀਪਲ ...

ਪੂਰੀ ਖ਼ਬਰ »

ਐਸ.ਬੀ.ਆਰ.ਐਸ ਵਿੱਦਿਅਕ ਸੰਸਥਾਵਾਂ ਵਿਖੇ ਵਿਸਾਖੀ ਮਨਾਈ

ਸਾਦਿਕ, 15 ਅਪ੍ਰੈਲ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)- ਐੱਸ.ਬੀ.ਆਰ.ਐੱਸ ਵਿੱਦਿਅਕ ਸੰਸਥਾਵਾਂ ਘੁੱਦੂਵਾਲਾ ਵਿਖੇ ਵਿਸਾਖੀ ਪੂਰਵ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਇਸ ਸਮੇਂ ਐੱਸ.ਬੀ.ਆਰ.ਐੱਸ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਵਿਖੇ ਸਵੇਰ ਦੀ ਸਭਾ ...

ਪੂਰੀ ਖ਼ਬਰ »

ਡਾ: ਅੰਬੇਡਕਰ ਹਰੇਕ ਵਰਗ ਦੇ ਸਨ ਮਸੀਹਾ-ਅਸ਼ੋਕ ਮਹਿੰਦਰਾ

ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ (ਮਿਲਖ ਰਾਜ)-ਸੰਵਿਧਾਨ ਬਚਾਓ ਮੰਚ ਇਕਾਈ ਲੱਖੇਵਾਲੀ ਵਲੋਂ ਪਿੰਡ ਲੱਖੇਵਾਲੀ ਦੀ ਧਰਮਸ਼ਾਲਾ ਵਿਖੇ ਸੰਵਿਧਾਨ ਨਿਰਮਾਤਾ ਤੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਦਾ 127 ਵਾਂ ਜਨਮ ਦਿਵਸ ਬੜੀ ਧੂਮਧਾਮ ਤੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਨੰਨ੍ਹੇ ਬੱਚਿਆਂ ਦਾ ਭਾਰ ਤੋਲਿਆ ਅਤੇ ਮਾਵਾਂ ਨੂੰ ਦਿੱਤੀਆਂ ਹਿਦਾਇਤਾਂ

ਬਰਗਾੜੀ, 15 ਅਪ੍ਰੈਲ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੀਆਂ ਛੇ ਆਂਗਣਵਾੜੀ ਸੈਂਟਰਾਂ ਦੀਆਂ ਵਰਕਰਾਂ ਨੇ ਪੋਸ਼ਣ ਦਿਹਾੜਾ ਮਨਾਉਂਦਿਆਂ ਸਮੂਹ ਪਿੰਡ ਦੇ ਨਿੱਕੇ ਬੱਚਿਆਂ ਦਾ ਭਾਰ ਤੋਲਿਆ ਅਤੇ ਮਾਵਾਂ ਨੂੰ ਬੱਚਿਆਂ ਦੀ ਸਾਂਭ ਸੰਭਾਲ, ਖਾਣ-ਪੀਣ, ਸਿਹਤ ਨਿਰੀਖਣ ਆਦਿ ...

ਪੂਰੀ ਖ਼ਬਰ »

ਚੇਤਨਾ ਮਿਸ਼ਨ ਨੇ ਡਾ: ਬੀ.ਆਰ. ਅੰਬੇਡਕਰ ਦੀ ਜੈਅੰਤੀ ਮਨਾਈ

ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬਾਬਾ ਸਾਹਿਬ ਚੇਤਨਾ ਮਿਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਜੈਯੰਤੀ ਸ਼ਰਧਾ ਤੇ ਧੂਮਧਾਮ ਨਾਲ ਸਥਾਨਕ ਸ੍ਰੀ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਘੁਗਿਆਣਾ ਵਿਖੇ ਸਮਾਗਮ ਕਰਵਾਇਆ

ਫ਼ਰੀਦਕੋਟ, 15 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਰਕਾਰੀ ਐਲੀਮੈਂਟਰੀ ਸਕੂਲ ਘੁਗਿਆਣਾ ਵਿਖੇ ਬੀਤੇ ਦਿਨੀਂ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜਸਕੇਵਲ ਸਿੰਘ ਗੋਲੇਵਾਲੀਆ ਮੁੱਖ ਅਧਿਆਪਕ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਤੇ ਪ੍ਰਾਪਤੀਆਂ ...

ਪੂਰੀ ਖ਼ਬਰ »

ਐਾਟੀ ਬਾਇਓਟੈੱਕ ਦੀ ਗ਼ਲਤ ਵਰਤੋਂ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਫ਼ਰੀਦਕੋਟ, 15 ਅਪ੍ਰੈਲ (ਚਰਨਜੀਤ ਸਿੰਘ ਗੋਂਦਾਰਾ)- ਐਾਟੀ ਬਾਇਓਟੈਕ ਦੀ ਗ਼ਲਤ ਵਰਤੋਂ ਵਿਸ਼ੇ 'ਤੇ ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਦੇ ਸਾਂਝੇ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ 'ਚ ਮੁਫ਼ਤ ਕਿਤਾਬਾਂ ਵੰਡੀਆਂ

ਫ਼ਰੀਦਕੋਟ, 15 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਚ ਪੜ੍ਹਦੀਆਂ 6ਵੀਂ ਤੋਂ 8ਵੀਂ ਜਮਾਤ ਦੀ ਹਰੇਕ ਵਿਦਿਆਰਥਣ ਭਾਵੇਂ ਉਹ ਕਿਸੇ ਵੀ ਜਾਤ ਵਰਗ ਨਾਲ ਸਬੰਧਿਤ ਸੀ ਨੂੰ ਸਕੂਲ ਵਿਖੇ ਵਿਭਾਗ ਵਲੋਂ ਭੇਜੀਆਂ ਗਈਆਂ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ

ਫ਼ਰੀਦਕੋਟ, 15 ਅਪ੍ਰੈਲ (ਸਤੀਸ਼ ਬਾਗ਼ੀ)- ਕੇਂਦਰੀ ਵਿਦਿਆਲਿਆ ਦੇ ਪਿ੍ੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ਹੇਠ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ | ਜਿਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ...

ਪੂਰੀ ਖ਼ਬਰ »

ਭਾਰਤ ਤਿੱਬਤ ਸਹਿਯੋਗ ਮੰਚ ਇਕਾਈ ਨੇ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਭਾਰਤ ਤਿੱਬਤ ਸਹਿਯੋਗ ਮੰਚ ਪੰਜਾਬ ਦੀ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਉਨੀਵੇਂ ਕਾਸ਼ੁਕ ਬੁਕਲਾ ਰਿਮਪੋਸ਼ੇ ਦੇ 100ਵੇਂ ਜਨਮ ਦਿਨ ਸਬੰਧੀ ਸਥਾਨਕ ਆਦਰਸ਼ ਮਾਡਲ ਸਕੂਲ ਵਿਖੇ ਸਮਾਗਮ ਕਰਵਾਇਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX