ਤਾਜਾ ਖ਼ਬਰਾਂ


ਮੇਰੇ ਨਿਕਲਣ ਦੇ ਬਾਅਦ 15 ਮਿੰਟ ਬਾਅਦ ਹੋਇਆ ਟਰੇਨ ਹਾਦਸਾ - ਨਵਜੋਤ ਕੌਰ ਸਿੱਧੂ ਨੇ ਦਿੱਤੀ ਸਫ਼ਾਈ
. . .  10 minutes ago
ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  about 2 hours ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ...
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਜਲੰਧਰ, 19 ਅਕਤੂਬਰ - ਜਲੰਧਰ ਦੇ ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਇੱਕ ਰਬੜ ਫ਼ੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ...
ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ - ਦੇਸ਼ ਭਰ ਵਿਚ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਸ੍ਰੀਰਾਮ ਚੰਦਰ ਜੀ ਦੇ ਜੀਵਨ ਕਾਲ...
ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਵਾਂ ਫ਼ਰਮਾਨ ਜਾਰੀ
. . .  about 3 hours ago
ਇਸਲਾਮਾਬਾਦ, 19 ਅਕਤੂਬਰ - ਪੰਜਾਬ ਸਿਵਲ ਸਕੱਤਰੇਤ ਨੇ ਪੰਜਾਬ(ਪਾਕਿਸਤਾਨ) ਦੇ ਲਾਹੌਰ ਸੂਬੇ 'ਚ ਇਹ ਹੁਕਮ ਜਾਰੀ ਕੀਤਾ ਹੈ ਕਿ ਮਹਿਲਾਵਾਂ ਨੂੰ ਬਿਨਾਂ ਦੁਪੱਟੇ ਦੇ ਸਰਕਾਰੀ ਇਮਾਰਤਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਫ਼ਰਮਾਨ ਪੰਜਾਬ ਦੇ ਪ੍ਰਾਇਮਰੀ ਅਤੇ...
23 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਬਾਦਲ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ
. . .  1 minute ago
ਪਟਿਆਲਾ, 19 ਅਕਤੂਬਰ (ਆਤਿਸ਼ ਗੁਪਤਾ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਸਮਾਣਾ ਦੀ ਅਦਾਲਤ 'ਚ ਪੇਸ਼ ਕੀਤਾ.....
ਖੈਰੜ 'ਚ ਸ਼ੱਕੀ ਪੰਜ ਮੁਸਲਮਾਨ ਨੌਜਵਾਨ ਲੋਕਾਂ ਵੱਲੋਂ ਕਾਬੂ ਕਰਕੇ ਕੀਤੇ ਗਏ ਪੁਲਿਸ ਹਵਾਲੇ
. . .  about 4 hours ago
ਕੋਟ ਫ਼ਤੂਹੀ (ਅਵਤਾਰ ਸਿੰਘ ਅਟਵਾਲ) - ਪਿੰਡਾਂ 'ਚ ਲੁੱਟ-ਖੋਹ ਦੀਆ ਚੱਲ ਰਹੀਆਂ ਅਫ਼ਵਾਹਾਂ ਤਹਿਤ ਬਾਅਦ ਦੁਪਹਿਰ ਪਿੰਡ 'ਚ ਪੰਜ ਮੁਸਲਮਾਨ ਨੌਜਵਾਨ ਗੱਡੀ 'ਚ ਆਏ ਤੇ ਪਿੰਡ 'ਚ ਘਰ-ਘਰ 'ਚ 350 ਰੁਪਏ ਦਾ ਇੱਕ ਕੂਪਨ ਵੇਚਦੇ ਸਨ ਜੋ ਮੌਕੇ ਉੱਪਰ ਸਕਰੈਚ ਕਰਨ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਮੌਤਾਂ, 12 ਜ਼ਖਮੀ
. . .  about 4 hours ago
ਭੋਪਾਲ, 19 ਅਕਤੂਬਰ -ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਇਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ....
ਕੱਲ੍ਹ ਤੇਲੰਗਾਨਾ ਜਾਣਗੇ ਰਾਹੁਲ ਗਾਂਧੀ
. . .  about 5 hours ago
ਹੈਦਰਾਬਾਦ, 19 ਅਕਤੂਬਰ- 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਤੇਲੰਗਾਨਾ ਜਾਣਗੇ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸ਼੍ਰਵਣ ਦਾਸੋਜੂ ਨੇ ਦੱਸਿਆ ਕਿ ਰਾਹੁਲ ਆਦਿਲਾਬਾਦ ਜ਼ਿਲ੍ਹੇ ਦੇ...
ਸ੍ਰੀ ਮੁਕਤਸਰ ਸਾਹਿਬ: ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪਿੰਡ ਖਿੜਕੀਆਂ ਵਾਲਾ ਵਿਖੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ....
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੇ ਇਕ ਧੜੇ ਨੇ ਦੁਸਹਿਰਾ ਕਾਲੇ ਦਿਵਸ ਵਜੋਂ ਮਨਾਇਆ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ 'ਚ ਅਜੇ ਤੱਕ ਇਨਸਾਫ਼ ਨਾ ਮਿਲਣ ਕਰ ਕੇ ਸ਼ੋਕ ਵਜੋਂ ਕਾਂਗਰਸ ਪਾਰਟੀ ਦੇ ਇਕ ਧੜੇ ਨੇ....
ਦੁਸਹਿਰੇ ਮੌਕੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਹੁਕਮ ਜਾਰੀ
. . .  about 5 hours ago
ਗੁਰਦਾਸਪੁਰ, 19 ਅਕਤੂਬਰ (ਆਰਿਫ਼)- ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵੱਲੋਂ ਅੱਜ ਦੁਸਹਿਰੇ ਦੇ ਮੌਕੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੀ ਪਟਾਕੇ...
ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਜੰਮੂ-ਕਸ਼ਮੀਰ 'ਚ ਬੀ. ਐੱਸ. ਐੱਫ. ਕੈਂਪ 'ਚ ਕੀਤੀ ਸ਼ਾਸਤਰ ਪੂਜਾ
. . .  about 6 hours ago
ਸ੍ਰੀਨਗਰ, 19 ਅਕਤੂਬਰ- ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਅੱਜ ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਹੁਮਹਾਮਾ 'ਚ ਬੀ. ਐੱਸ. ਐੱਫ. ਦੇ ਕੈਂਪ 'ਚ ਸ਼ਾਸਤਰ ਪੂਜਾ...
ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਓਵਰ ਡੋਜ਼ ਕਾਰਨ ਹੋਈ ਮੌਤ
. . .  about 6 hours ago
ਜ਼ੀਰਾ 19 ਅਕਤੂਬਰ (ਜਗਤਾਰ ਸਿੰਘ ਮਨੇਸ) - ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ੇ ਤੇ ਕਾਬੂ ਪਾ ਲੈ ਜਾਣ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਪੰਜਾਬ ਵਿਚ ਰੋਜ਼ਾਨਾ ਕਿਤੇ ਨਾ ਕਿਤੇ ਨਸ਼ੇ ਦੀ ਓਵਰ ਡੋਜ਼ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਸਰਕਾਰ ਦੇ ਇਨ੍ਹਾਂ....
ਭਾਈ ਲੌਂਗੋਵਾਲ ਨੇ 22 ਅਕਤੂਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ
. . .  about 6 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਬਾਅਦ ਅਤੇ ਨਵਾਂ ਜਥੇਦਾਰ ਨਿਯੁਕਤ ਕਰਨ ਸੰਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ....
ਜੰਮੂ-ਕਸ਼ਮੀਰ 'ਚ ਦੋ ਅੱਤਵਾਦੀ ਢੇਰ
. . .  about 6 hours ago
ਅਦਾਲਤ ਨੇ ਖ਼ਾਰਜ ਕੀਤੀ ਆਸ਼ੀਸ਼ ਪਾਂਡੇ ਦੀ ਜ਼ਮਾਨਤ ਪਟੀਸ਼ਨ
. . .  about 7 hours ago
ਸੀਤਾਰਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਕੀਤੀ ਮੁਲਾਕਾਤ
. . .  about 7 hours ago
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨੀਲ ਵਿਕਰਮਾਸਿੰਘੇ ਨੇ ਕਈ ਕਾਂਗਰਸ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  about 8 hours ago
ਟਰੇਨ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  about 8 hours ago
ਐਨ.ਡੀ. ਤਿਵਾਰੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਾਂਗਰਸ ਦੇ ਕਈ ਨੇਤਾ
. . .  about 8 hours ago
ਤੇਜ਼ ਰਫ਼ਤਾਰ ਜੀਪ ਨੇ ਛੇ ਲੋਕਾਂ ਨੂੰ ਕੁਚਲਿਆ, ਦੋ ਮੌਤਾਂ
. . .  about 8 hours ago
ਸਾਡੀ ਸਰਕਾਰ ਨੇ ਪਿਛਲੇ ਚਾਰ ਸਾਲਾਂ 'ਚ ਬਣਾਏ 1 ਕਰੋੜ, 25 ਲੱਖ ਘਰ- ਮੋਦੀ
. . .  about 6 hours ago
ਟਰੇਨ 'ਚੋਂ ਮੋਬਾਈਲ ਚੋਰੀ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਸੱਤ-ਸੱਤ ਸਾਲ ਦੀ ਕੈਦ
. . .  about 9 hours ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਕੀਤੇ ਆਈ. ਈ. ਡੀ. ਧਮਾਕੇ 'ਚ ਕਈ ਜਵਾਨ ਜ਼ਖ਼ਮੀ
. . .  about 9 hours ago
ਬਾਦਲ 'ਤੇ ਹਮਲੇ ਦੀ ਸਾਜ਼ਿਸ਼ 'ਚ ਉੱਤਰ ਪ੍ਰਦੇਸ਼ 'ਚ ਹੋਈ ਇੱਕ ਹੋਰ ਗ੍ਰਿਫ਼ਤਾਰੀ
. . .  about 10 hours ago
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ
. . .  about 10 hours ago
ਜੰਮੂ-ਕਸ਼ਮੀਰ : ਘੁਸਪੈਠ ਦੀ ਕੋਸ਼ਿਸ਼ ਨਾਕਾਮ, 3 ਅੱਤਵਾਦੀ ਢੇਰ
. . .  about 10 hours ago
ਨਹੀਂ ਬਣ ਸਕਿਆ ਇਤਿਹਾਸ, ਭਾਰੀ ਵਿਰੋਧ ਤੋਂ ਬਾਅਦ ਸਰਬੀਮਾਲਾ ਮੰਦਰ ਤੋਂ ਵਾਪਸ ਪਰਤੀਆਂ ਦੋਵੇਂ ਔਰਤਾਂ
. . .  about 10 hours ago
ਕਸ਼ਮੀਰ 'ਚ ਪਾਕਿਸਤਾਨ ਤੋਂ ਆ ਰਹੇ ਹਨ ਅੱਤਵਾਦੀ- ਰਾਜਨਾਥ ਸਿੰਘ
. . .  about 11 hours ago
ਆਈ. ਐੱਸ. ਨੇ ਸੀਰੀਆ 'ਚ ਸੈਂਕੜੇ ਲੋਕਾਂ ਨੂੰ ਬਣਾਇਆ ਬੰਦੀ
. . .  about 11 hours ago
ਸ਼ਿਰਡੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 11 hours ago
ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ
. . .  about 12 hours ago
ਰਾਜਸਥਾਨ : ਦੁਸਹਿਰੇ ਮੌਕੇ ਗ੍ਰਹਿ ਮੰਤਰੀ ਨੇ ਬੀ. ਐੱਸ. ਐੱਫ. ਹੈੱਡਕੁਆਟਰ 'ਚ ਕੀਤੀ ਸ਼ਾਸਤਰ ਪੂਜਾ
. . .  about 11 hours ago
ਤੇਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਹੋਈ ਮਾਮੂਲੀ ਕਟੌਤੀ
. . .  about 13 hours ago
ਅੱਜ ਸ਼ਿਰਡੀ ਸਾਈਂ ਧਾਮ ਜਾਣਗੇ ਮੋਦੀ
. . .  about 13 hours ago
ਦੇਸ਼ ਭਰ 'ਚ ਅੱਜ ਮਨਾਇਆ ਜਾਵੇਗਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ
. . .  about 11 hours ago
ਅੱਜ ਦਾ ਵਿਚਾਰ
. . .  about 13 hours ago
ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਾਉਂਦੇ 3 ਵਿਅਕਤੀ ਨਗਦੀ ਸਮੇਤ ਪੁਲਿਸ ਅੜਿੱਕੇ
. . .  1 day ago
ਪੁਲਵਾਮਾ ਆਈ ਡੀ ਧਮਾਕੇ 'ਚ 7 ਜਵਾਨ ਜ਼ਖ਼ਮੀ
. . .  about 1 hour ago
ਜੰਡਿਆਲਾ ਗੁਰੂ ਵਿਖੇ ਚੱਲੀ ਗੋਲੀ , ਇਕ ਜ਼ਖਮੀ
. . .  about 1 hour ago
ਵਿਜਿਲੈਂਸ ਵੱਲੋਂ ਐੱਸ.ਡੀ.ਓ. ਪ੍ਰਦੂਸ਼ਨ ਬੋਰਡ ਤੇ ਇੱਕ ਹੋਰ ਵਿਅਕਤੀ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕੀਤਾ ਕਾਬੂ
. . .  about 1 hour ago
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਕੀਤੀ ਜ਼ਾਹਿਰ
. . .  20 minutes ago
ਦੇਸ਼ ਭਰ 'ਚ ਫੂਕੇ ਗਏ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ
. . .  1 day ago
ਅਫ਼ਗ਼ਾਨਿਸਤਾਨ : ਕੰਧਾਰ ਪੁਲਿਸ ਦੇ ਮੁਖੀ, ਗਵਰਨਰ, ਤੇ ਖ਼ੁਫ਼ੀਆ ਪ੍ਰਮੁੱਖ ਦੀ ਹੱਤਿਆ
. . .  1 day ago
ਉੱਤਰਾਖੰਡ ਸਰਕਾਰ ਵੱਲੋਂ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਛੱਤੀਸਗੜ੍ਹ ਚੋਣਾਂ ਲਈ ਕਾਂਗਰਸ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ
. . .  1 day ago
ਅਧਿਆਪਕਾਂ ਨੇ ਫੂਕਿਆ ਸਰਕਾਰ ਦਾ ਰਾਵਣ ਰੂਪੀ ਪੁਤਲਾ
. . .  1 day ago
13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸਰਕਾਰ ਦਾ ਇਕ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁੱਕ

ਪਹਿਲਾ ਸਫ਼ਾ

9 ਨਵੇਂ ਮੰਤਰੀਆਂ ਨੇ ਲਿਆ ਹਲਫ਼-ਵਿਭਾਗਾਂ ਦੀ ਵੰਡ

• ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਬਣੇ • ਸਾਰਿਆਂ ਨੇ ਪੰਜਾਬੀ 'ਚ ਚੁੱਕੀ ਸਹੁੰ
ਹਰਕਵਲਜੀਤ ਸਿੰਘ

ਚੰਡੀਗੜ੍ਹ, 21 ਅਪ੍ਰੈਲ -ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵਲੋਂ ਸਨਿਚਰਵਾਰ ਸ਼ਾਮ ਨੂੰ ਪੰਜਾਬ ਰਾਜ ਭਵਨ 'ਚ ਇਕ ਵਿਸ਼ੇਸ਼ ਸਮਾਗਮ ਦੌਰਾਨ 9 ਨਵੇਂ ਕੈਬਨਿਟ ਮੰਤਰੀਆਂ ਤੇ ਦੋ ਮੌਜੂਦਾ ਰਾਜ ਮੰਤਰੀਆਂ ਨੂੰ ਕੈਬਨਿਟ ਮੰਤਰੀਆਂ ਵਜੋਂ ਅਹੁਦੇ ਦੀ ਸਹੁੰ ਚੁਕਾਈ ਗਈ | ਸਹੁੰ ਚੁੱਕਣ ਤੋਂ ਬਾਅਦ ਦੇਰ ਰਾਤ ਨਵੇਂ ਬਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ, ਜਿਸ ਤਹਿਤ ਮੁੱਖ ਮੰਤਰੀ ਸਕੱਤਰੇਤ ਵਲੋਂ ਜਾਰੀ ਸੂਚੀ ਅਨੁਸਾਰ ਮੁੱਖ ਮੰਤਰੀ ਵਲੋਂ ਹੁਣ ਆਪਣੇ ਕੋਲ ਪ੍ਰਸ਼ਾਸਨਿਕ ਸੁਧਾਰ, ਖੇਤੀ ਤੇ ਕਿਸਾਨਾਂ ਦਾ ਕਲਿਆਣ, ਬਾਗ਼ਬਾਨੀ, ਸ਼ਹਿਰੀ ਹਵਾਬਾਜ਼ੀ, ਜ਼ਮੀਨ ਦਾ ਬਚਾਅ, ਜਲ, ਰੱਖਿਆ ਸੇਵਾਵਾਂ ਵੈਲਫੇਅਰ, ਕਰ ਤੇ ਆਬਕਾਰੀ, ਗ੍ਰਹਿ ਤੇ ਜਸਟਿਸ, ਪ੍ਰਾਹੁਣਾਚਾਰੀ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਸੂਬੇ ਲਈ ਨਿਵੇਸ਼, ਵਿਜੀਲੈਂਸ, ਵਾਤਾਵਰਨ, ਕਾਨੂੰਨੀ ਤੇ ਵਿਧਾਨਿਕ ਮਾਮਲੇ, ਪਰਸਨਲ, ਐਨ. ਆਈ. ਆਰ. ਮਾਮਲੇ ਤੇ ਫੂਡ ਪ੍ਰੋਸੈਸਿੰਗ ਵਿਭਾਗ ਰੱਖੇ ਗਏ ਹਨ | ਬ੍ਰਹਮ ਮਹਿੰਦਰਾ ਕੋਲ ਸਿਹਤ ਤੇ ਪਰਿਵਾਰ ਕਲਿਆਣ, ਡਾਕਟਰੀ ਸਿੱਖਿਆ ਤੇ ਖੋਜ,
ਪਾਰਲੀਮਾਨੀ ਮਾਮਲੇ, ਚੋਣਾਂ ਤੇ ਸ਼ਿਕਾਇਤਾਂ ਦੇ ਨਿਵਾਰਨ ਦੇ ਵਿਭਾਗ ਦਿੱਤੇ ਗਏ ਹਨ ਜਦਕਿ ਨਵਜੋਤ ਸਿੰਘ ਸਿੱਧੂ ਕੋਲ ਪਹਿਲਾਂ ਵਾਂਗ ਸਥਾਨਕ ਸਰਕਾਰਾਂ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਰਹਿਣਗੇ | ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਕੋਲ ਵਿੱਤ ਵਿਭਾਗ, ਸੂਚਨਾ ਵਿਭਾਗ, ਪ੍ਰੋਗਰਾਮਾਂ ਨੂੰ ਲਾਗੂ ਕਰਨਾ ਤੇ ਪ੍ਰਸ਼ਾਸਨਿਕ ਸੁਧਾਰ ਦੇ ਵਿਭਾਗ ਉਸੇ ਤਰ੍ਹਾਂ ਰਹਿਣਗੇ | ਸਾਧੂ ਸਿੰਘ ਧਰਮਸੋਤ ਕੋਲ ਜੰਗਲਾਤ, ਅਨੁਸੂਚਿਤ ਜਾਤਾਂ ਤੇ ਪਛੜੀਆਂ ਸ਼ੇ੍ਰਣੀਆਂ ਦਾ ਕਲਿਆਣ, ਪਿੰ੍ਰਟਿੰਗ ਤੇ ਸਟੇਸ਼ਨਰੀ ਵਿਭਾਗ ਰਹਿਣਗੇ | ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਦਿਹਾਤੀ ਵਿਕਾਸ, ਪੰਚਾਇਤਾਂ ਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦੇ ਵਿਭਾਗ ਦਿੱਤੇ ਗਏ ਹਨ | ਚਰਨਜੀਤ ਸਿੰਘ ਚੰਨੀ ਨੂੰ ਤਕਨੀਕੀ ਸਿੱਖਿਆ ਤੇ ਸਨਅਤੀ ਟਰੇਨਿੰਗ, ਰੁਜ਼ਗਾਰ ਪੈਦਾ ਕਰਨਾ ਤੇ ਸਾਇੰਸ ਤੇ ਤਕਨਾਲੋਜੀ ਦੇ ਵਿਭਾਗ ਦਿੱਤੇ ਗਏ ਹਨ | ਨਵੇਂ ਬਣਾਏ ਮੰਤਰੀਆਂ 'ਚ ਓਮ ਪ੍ਰਕਾਸ਼ ਸੋਨੀ ਨੂੰ ਸਕੂਲੀ ਸਿੱਖਿਆ ਤੇ ਆਜ਼ਾਦੀ ਸੰਗਰਾਮੀਆਂ ਦਾ ਵਿਭਾਗ ਦਿੱਤਾ ਗਿਆ ਹੈ | ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਡਾਂ ਤੇ ਨੌਜਵਾਨਾਂ ਦੇ ਮਾਮਲੇ | ਸ੍ਰੀਮਤੀ ਅਰੁਣਾ ਚੌਧਰੀ ਨੂੰ ਸਮਾਜਿਕ ਸੁਰੱਖਿਆ, ਔਰਤਾਂ ਤੇ ਬੱਚਿਆਂ ਦਾ ਵਿਕਾਸ ਤੇ ਟਰਾਂਸਪੋਰਟ ਵਿਭਾਗ ਦਿੱਤੇ ਗਏ ਹਨ | ਸ੍ਰੀਮਤੀ ਰਜ਼ੀਆ ਸੁਲਤਾਨਾਂ ਨੂੰ ਸਰੀਰਕ ਸਿੱਖਿਆ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਵਿਭਾਗ ਦਿੱਤੇ ਗਏ ਹਨ ਜਦਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹਿਕਾਰਤਾ ਤੇ ਜੇਲ੍ਹਾਂ ਦਾ ਵਿਭਾਗ ਦਿੱਤਾ ਗਿਆ ਹੈ | ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਮਾਲ ਤੇ ਮੁੜ ਵਸੇਬਾ ਤੇ ਹੰਗਾਮੀ ਸਥਿਤੀ ਦਾ ਪ੍ਰਬੰਧਨ, ਜਲ ਸਰੋਤ ਤੇ ਖਾਣਾਂ ਤੇ ਯੂਲੋਜੀ ਦਾ ਵਿਭਾਗ ਦਿੱਤਾ ਗਿਆ ਹੈ | ਗੁਰਪ੍ਰੀਤ ਸਿੰਘ ਕਾਂਗੜ ਨੂੰ ਬਿਜਲੀ ਤੇ ਵੀਨੀਊਵਲ ਵਿਭਾਗ ਦਿੱਤੇ ਗਏ ਹਨ ਜਦਕਿ ਬਲਬੀਰ ਸਿੰਘ ਸਿੱਧੂ ਨੂੰ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਤੇ ਲੇਬਰ ਵਿਭਾਗ ਦਿੱਤਾ ਗਿਆ ਹੈ | ਵਿਜੇਇੰਦਰ ਸਿੰਗਲਾ ਨੂੰ ਪਬਲਿਕ ਵਰਕਸ ਤੇ ਸੂਚਨਾ ਟੈਕਨਾਲੋਜੀ, ਸੁੰਦਰ ਸ਼ਾਮ ਅਰੋੜਾ ਨੂੰ ਸਨਅਤ ਤੇ ਵਪਾਰ ਤੇ ਭਾਰਤ ਭੂਸ਼ਣ ਆਸ਼ੂ ਨੂੰ ਖ਼ੁਰਾਕ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਦਿੱਤੇ ਗਏ ਹਨ | ਸਹੰੁ ਚੁੱਕਣ ਵਾਲੇ ਇਨ੍ਹਾਂ ਸਾਰੇ ਮੰਤਰੀਆਂ ਜਿਨ੍ਹਾਂ 'ਚ ਅੰਮਿ੍ਤਸਰ ਤੋਂ ਵਿਧਾਇਕ ਸ੍ਰੀ ਓ. ਪੀ. ਸੋਨੀ, ਗੁਰੂਹਰਸਹਾਇ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਤੇ ਮੌਜੂਦਾ ਰਾਜ ਮੰਤਰੀ ਅਰੁਣਾ ਚੌਧਰੀ ਤੇ ਸ੍ਰੀਮਤੀ ਰਜ਼ੀਆ ਸੁਲਤਾਨਾ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸ. ਸੁਖਜਿੰਦਰ ਸਿੰਘ ਰੰਧਾਵਾ, ਰਾਜਾਸਾਂਸੀ ਤੋਂ ਵਿਧਾਇਕ ਸ. ਸੁਖਬਿੰਦਰ ਸਿੰਘ ਸਰਕਾਰੀਆ, ਰਾਮਪੂਰਾ ਫੂਲ ਤੋਂ ਵਿਧਾਇਕ ਸ. ਗੁਰਪ੍ਰੀਤ ਸਿੰਘ ਕਾਂਗੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ, ਸੰਗਰੂਰ ਤੋਂ ਵਿਧਾਇਕ ਵਿਜੇ ਇੰਦਰ ਸਿੰਗਲਾ, ਹੁਸ਼ਿਆਰਪੁਰ ਤੋਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਤੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਆਪਣੀ ਸਹੰੁ ਪੰਜਾਬੀ 'ਚ ਚੁੱਕੀ ਗਈ ਜਦਕਿ ਪਹਿਲਾਂ ਰਾਜ ਮੰਤਰੀ ਵਜੋਂ ਸਹੁੰ ਚੁੱਕਣ ਮੌਕੇ ਸ੍ਰੀਮਤੀ ਅਰੁਣਾ ਚੌਧਰੀ ਵਲੋਂ ਆਪਣੀ ਸਹੁੰ ਹਿੰਦੀ ਤੇ ਸ੍ਰੀਮਤੀ ਰਜ਼ੀਆ ਸੁਲਤਾਨਾ ਵਲੋਂ ਸਹੁੰ ਉਰਦੂ 'ਚ ਚੁੱਕੀ ਗਈ ਸੀ | ਕੋਈ ਅੱਧਾ ਘੰਟਾ ਚੱਲੇ ਇਸ ਸਮਾਗਮ ਲਈ ਸ਼ਾਮਿਲ ਹੋਏ ਨਵੇਂ ਮੰਤਰੀਆਂ ਦੇ ਪਰਿਵਾਰਕ ਮੈਂਬਰ ਤੇ ਸਮਰਥਕ ਪੰਜਾਬ ਭਰ ਤੋਂ ਪੁੱਜੇ ਹੋਏ ਸਨ | ਜਦੋਂ ਕਿ ਰਾਜ ਦੇ ਮੌਜੂਦਾ ਸਾਰੇ ਮੰਤਰੀ ਸੀਨੀਅਰ ਅਧਿਕਾਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੋਂ ਇਲਾਵਾ ਪਾਰਟੀ ਕਮਾਂਡ ਵਲੋਂ ਸ੍ਰੀ ਹਰੀਸ਼ ਚੌਧਰੀ ਤੇ ਆਸ਼ਾ ਕੁਮਾਰੀ ਵੀ ਸਮਾਗਮ 'ਚ ਸ਼ਾਮਿਲ ਹੋਏ | ਪਰ ਕਾਂਗਰਸ ਵਿਧਾਇਕਾਂ ਦੀ ਇਸ ਸਮਾਗਮ 'ਚ ਸ਼ਮੂਲੀਅਤ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਰਹੀ ਕਿਉਂਕਿ ਇਕ ਦਰਜਨ ਵਿਧਾਇਕ ਹੀ ਇਸ ਸਮਾਗਮ ਲਈ ਪੁੱਜੇ ਹੋਏ ਸਨ, ਜਿਨ੍ਹਾਂ 'ਚ ਸ. ਕੁਲਜੀਤ ਸਿੰਘ ਨਾਗਰਾ, ਸ. ਫਤਿਹ ਜੰਗ ਸਿੰਘ ਬਾਜਵਾ, ਹਰਮੰਦਰ ਸਿੰਘ ਗਿੱਲ, ਸੁਖਪਾਲ ਸਿੰਘ ਭੁੱਲਰ, ਵੈਦ ਕੁਲਦੀਪ ਸਿੰਘ, ਸੁਰਿੰਦਰ ਡਾਬਰ, ਦਵਿੰਦਰ ਸਿੰਘ ਘੁਬਾਇਆ, ਅੰਗਦ ਸੈਣੀ ਤੇ ਬੱਬੀ ਮੁਕੇਰੀਆਂ ਸ਼ਾਮਿਲ ਸਨ | ਜਿਨ੍ਹਾਂ ਕੁਝ ਵਿਧਾਇਕਾਂ ਵਲੋਂ ਮੰਤਰੀ ਮੰਡਲ 'ਚ ਸ਼ਮੂਲੀਅਤ ਨਾ ਹੋਣ ਵਿਰੁੱਧ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ ਉਨ੍ਹਾਂ 'ਚੋਂ ਕੋਈ ਵੀ ਵਿਧਾਇਕ ਅੱਜ ਦੇ ਸਮਾਗਮ 'ਚ ਹਾਜ਼ਰ ਨਹੀਂ ਸੀ | ਸਹੁੰ ਚੁੱਕ ਸਮਾਗਮ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਮੰਤਰੀਆਂ ਦੀ ਚੋਣ 'ਚ ਸੀਨੀਆਰਤਾ ਨੂੰ ਮੁੱਖ ਮੁੱਦਾ ਰੱਖ ਕੇ ਸਾਰੇ ਖ਼ੇਤਰਾਂ ਤੇ ਵਰਗਾਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਨ੍ਹਾਂ ਮੰਤਰੀਆਂ ਦੀ ਚੋਣ 'ਚ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਧਾਇਕ ਨਿਰਾਸ਼ ਜਾਂ ਪਾਰਟੀ ਦੇ ਫ਼ੈਸਲੇ ਤੋਂ ਬਾਗੀ ਨਹੀਂ ਹੈ | ਪ੍ਰੰਤੂ ਕੁਝ ਇਕ ਵਿਧਾਇਕਾਂ ਨੇ ਗ਼ੈਰ-ਰਸਮੀ ਗੱਲਬਾਤ ਦੌਰਾਨ ਕੁਝ ਵਿਚਾਰ ਦਿੱਤੇ |
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੰਤਰੀ ਮੰਡਲ 'ਚ ਚਾਰ ਮੰਤਰੀ ਪਹਿਲਾਂ ਹੀ ਦਲਿਤ ਸਨ ਜਿਸ ਕਾਰਨ ਹੋਰ ਦਲਿਤ ਮੰਤਰੀ ਸ਼ਾਮਿਲ ਨਹੀਂ ਕੀਤਾ ਜਾ ਸਕਿਆ, ਪ੍ਰੰਤੂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਮੰਡਲ 'ਚ ਦਲਿਤ ਮੰਤਰੀਆਂ ਨੂੰ 25 ਪ੍ਰਤੀਸ਼ਤ ਨੁਮਾਇੰਦਗੀ ਮਿਲੀ ਹੋਈ ਹੈ | ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਿਸੇ ਵੀ ਪਾਰਟੀ ਵਿਧਾਇਕ ਵਲੋਂ ਆਪਣੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਗਿਆ ਪਰ ਅਜਿਹੇ ਸਾਰੇ ਮੁੱਦਿਆਂ ਨੂੰ ਪਾਰਟੀ ਪੱਧਰ 'ਤੇ ਸੁਲਝਾ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਦੇ ਪੁਨਰਗਠਨ 'ਚ ਵੱਖ-ਵੱਖ ਖ਼ੇਤਰਾਂ ਤੇ ਜਾਤਾਂ ਨੂੰ ਵੀ ਬਰਾਬਰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਸਮੁੱਚੇ ਸੂਬੇ ਦਾ ਬਰਾਬਰ ਵਿਕਾਸ ਹੋ ਸਕੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਨਹੀਂ ਕੀਤਾ ਜਾ ਸਕਿਆ ਉਨ੍ਹਾਂ ਨੂੰ ਬੋਰਡਾਂ, ਕਾਰਪੋਰੇਸ਼ਨਾਂ 'ਚ ਅਹੁਦੇ ਦਿੱਤੇ ਜਾਣਗੇ | ਮੁੱਖ ਮੰਤਰੀ ਨੇ ਕਿਹਾ ਕਿ ਸਾਰੇ 77 ਕਾਂਗਰਸ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਕਰਨਾ ਮੇਰੇ ਲਈ ਸੰਭਵ ਨਹੀਂ ਕਿਉਂਕਿ ਮੰਤਰੀ ਬਣਾਉਣ ਲਈ ਗਿਣਤੀ ਨਿਸਚਿਤ ਹੈ | ਉਨ੍ਹਾਂ ਕਿਹਾ ਕਿ ਰਾਜ ਸਰਕਾਰ 'ਚ ਮਾਰਕੀਟ ਕਮੇਟੀਆਂ, ਯੋਜਨਾ ਬੋਰਡਾਂ ਤੇ ਹੋਰ ਕਈ ਪੱਧਰਾਂ 'ਤੇ ਕੋਈ 7 ਹਜ਼ਾਰ ਪਾਰਟੀ ਵਰਕਰਾਂ ਨੂੰ ਕੰਮ ਦਿੱਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਦਾ ਵਾਧਾ ਉਨ੍ਹਾਂ ਲਈ ਜ਼ਰੂਰੀ ਬਣ ਗਿਆ ਸੀ ਕਿਉਂਕਿ ਉਨ੍ਹਾਂ ਕੋਲ ਕੋਈ 48 ਵਿਭਾਗ ਸਨ ਜਿਨ੍ਹਾਂ ਦਾ ਉਹ ਕੰਮ ਨਹੀਂ ਦੇਖ ਸਕਦੇ ਸਨ | ਇਹ ਪੁੱਛੇ ਜਾਣ 'ਤੇ ਕਿ ਸ. ਨਵਜੋਤ ਸਿੰਘ ਸਿੱਧੂ ਦੇ ਕੇਸ ਨੂੰ ਲੈ ਕੇ ਪੈਦਾ ਸਥਿਤੀ ਸਬੰਧੀ ਉਹ ਕੀ ਮਹਿਸੂਸ ਕਰਦੇ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਮੁਤਾਬਿਕ ਫ਼ੈਸਲਾ ਸ. ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਨਹੀਂ ਜਾ ਸਕਦਾ ਕਿਉਂਕਿ ਰਿਕਾਰਡ 'ਤੇ ਉਨ੍ਹਾਂ ਵਿਰੁੱਧ ਕੁਝ ਹੈ ਹੀ ਨਹੀਂ |
ਸਮਾਗਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ
ਸਹੁੰ ਚੁੱਕ ਸਮਾਗਮ ਲਈ ਚੰਡੀਗੜ੍ਹ ਕੇਂਦਰੀ ਪ੍ਰਸ਼ਾਸਨ ਤੇ ਪੰਜਾਬ ਵਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਤੇ ਸੱਦੇ ਪੱਤਰ 'ਤੇ ਆਉਣ ਵਾਲੇ ਆਮ ਲੋਕਾਂ ਤੇ ਵਿਸ਼ੇਸ਼ ਮਹਿਮਾਨਾਂ ਨੂੰ ਵੱਖੋ-ਵੱਖ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਇੱਥੋਂ ਤੱਕ ਕਿ ਸਮਾਗਮ ਤੋਂ ਬਾਅਦ ਰੱਖੀ ਗਈ ਚਾਹ ਪਾਰਟੀ ਲਈ ਵੀ ਵਿਸੇਸ਼ ਮਹਿਮਾਨਾਂ ਵਾਲੇ ਪਾਸੇ ਆਉਣਾ ਆਮ ਮਹਿਮਾਨਾਂ ਲਈ ਸੰਭਵ ਨਹੀਂ ਸੀ ਜਿਸ ਕਾਰਨ ਸਹੁੰ ਚੁੱਕਣ ਵਾਲੇ ਮੰਤਰੀਆਂ ਦੇ ਬਹੁਤੇ ਸਮਰਥਕ ਮੰਤਰੀਆਂ ਨੂੰ ਵਧਾਈ ਦੇਣ ਲਈ ਰਾਜ ਭਵਨ ਦੇ ਬਾਹਰ ਇੰਤਜ਼ਾਰ ਕਰਦੇ ਰਹੇ | ਰਾਜਪਾਲ ਵੀ. ਪੀ. ਸਿੰਘ ਬਦਨੌਰ ਵਲੋਂ ਨਵੇਂ ਬਣੇ ਸਾਰੇ ਮੰਤਰੀਆਂ ਨਾਲ ਇਕ ਰਵਾਇਤੀ ਤਸਵੀਰ ਵੀ ਖਿਚਵਾਈ ਗਈ |
ਮੁੱਖ ਸਕੱਤਰ ਕਾਂਗੜ ਦਾ ਨਾਂਅ ਪਹਿਲਾਂ ਪੜ੍ਹ ਗਏ
ਰਾਜ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਜੋ ਅੱਜ ਦੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾ ਰਹੇ ਸਨ ਗਲਤੀ ਨਾਲ ਰਾਮਪੁਰਾ ਫੂਲ ਤੋਂ ਵਿਧਾਇਕ ਸ. ਗੁਰਪ੍ਰੀਤ ਸਿੰਘ ਕਾਂਗੜ ਦਾ ਨਾਂਅ ਸ. ਸਖਵਿੰਦਰ ਸਿੰਘ ਸਰਕਾਰੀਆ ਤੋਂ ਪਹਿਲਾਂ ਪੜ੍ਹ ਗਏ ਜਿਸ ਕਾਰਨ ਉਹ ਸਟੇਜ 'ਤੇ ਆ ਗਏ ਅਤੇ ਉਨ੍ਹਾਂ ਨੂੰ ਸਹੁੰ ਪਹਿਲਾਂ ਚੁਕਾ ਦਿੱਤੀ | ਪਰ ਉਨ੍ਹਾਂ ਗਲਤੀ ਸਾਹਮਣੇ ਆਉਣ 'ਤੇ ਇਸ ਸਬੰਧੀ ਮੁੱਖ ਮੰਤਰੀ ਤੇ ਰਾਜਪਾਲ ਨੂੰ ਵੀ ਸੂਚਿਤ ਕੀਤਾ ਕਿਉਂਕਿ ਸੌਾਪੀ ਗਈ ਸੂਚੀ 'ਚ ਸੁਖਵਿੰਦਰ ਸਿੰਘ ਸਰਕਾਰੀਆਂ ਦਾ ਨਾਂਅ ਉਨ੍ਹਾਂ ਤੋਂ ਪਹਿਲਾਂ ਸੀ |

ਸੁਰਜੀਤ ਸਿੰਘ ਧੀਮਾਨ ਤੇ ਨੱਥੂ ਰਾਮ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਦਿੜ੍ਹਬਾ ਮੰਡੀ/ਅਬੋਹਰ, 21 ਅਪ੍ਰੈਲ (ਹਰਬੰਸ ਸਿੰਘ ਛਾਜਲੀ, ਸੁਖਜਿੰਦਰ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਮੰਤਰੀ ਮੰਡਲ 'ਚ ਵਾਧੇ ਤੋਂ ਨਿਰਾਸ਼ ਹੋ ਕੇ ਕਾਂਗਰਸ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਪੀ. ਪੀ. ਸੀ. ਸੀ. ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸ. ਧੀਮਾਨ ਨੇ ਕਿਹਾ ਕਿ ਮੰਤਰੀ ਮੰਡਲ 'ਚ ਵਾਧੇ ਮੌਕੇ ਬੀ. ਸੀ. ਅਤੇ ਐਸ. ਸੀ. ਵਰਗ ਨੂੰ ਯੋਗ ਨੁਮਾਇੰਦਗੀ ਨਹੀਂ ਦਿੱਤੀ ਗਈ | ਦਿੜ੍ਹਬਾ ਵਿਖੇ ਸ. ਧੀਮਾਨ ਕੋਲ ਪੁੱਜੇ ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੇ ਵੀ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ | ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਤੇ ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ
ਨੇ ਕਿਹਾ ਕਿ ਪਾਰਟੀ ਵਲੋਂ ਮੰਤਰੀ ਮੰਡਲ 'ਚ ਐਸ. ਸੀ. ਤੇ ਬੀ.ਸੀ. ਵਰਗ ਨੂੰ ਯੋਗ ਨੁਮਾਇੰਦਗੀ ਨਾ ਦਿੱਤੇ ਜਾਣ ਕਰਕੇ ਉਕਤ ਭਾਈਚਾਰੇ 'ਚ ਰੋਸ ਹੈ | ਬੀ. ਸੀ. ਤੇ ਐਸ. ਸੀ. ਵਰਗ ਨੇ ਕਾਂਗਰਸ ਨੂੰ ਹਮੇਸ਼ਾ ਡਟਵੀਂ ਹਮਾਇਤ ਦਿੱਤੀ ਹੈ ਪਰ ਕਾਂਗਰਸ ਨੇ ਮੰਤਰੀ ਮੰਡਲ 'ਚ ਬੀ. ਸੀ. ਤੇ ਐਸ. ਸੀ. ਵਰਗ 'ਚੋਂ ਬਣਦੇ 2-3 ਹੋਰ ਮੰਤਰੀ ਨਹੀਂ ਬਣਾਏ | ਸ. ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਪੰਜਾਬ 'ਚ 42 ਫ਼ੀਸਦੀ ਆਬਾਦੀ ਪਛੜੀਆਂ ਸ਼੍ਰੇਣੀਆਂ ਦੀ ਹੈ | ਜਿਸ 'ਚੋਂ ਇਕ ਵਿਧਾਇਕ ਨੂੰ ਵੀ ਮੰਤਰੀ ਮੰਡਲ 'ਚ ਸ਼ਾਮਿਲ ਨਹੀਂ ਕੀਤਾ ਗਿਆ | ਜਦ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ 'ਚ ਪਛੜੀਆਂ ਸ਼ੇ੍ਰਣੀਆਂ ਵਰਗ ਦੇ ਲੋਕਾਂ ਨੂੰ ਕਾਂਗਰਸ ਨਾਲ ਵੱਡੀ ਪੱਧਰ 'ਤੇ ਜੋੜਨ ਲਈ ਸਰਗਰਮੀਆਂ ਕੀਤੀਆਂ ਗਈਆ | ਪਰ ਪਾਰਟੀ ਨੇ ਭਾਈਚਾਰੇ ਦੇ ਲੋਕਾਂ ਦਾ ਮੁੱਲ ਨਹੀਂ ਪਾਇਆ | ਉਨ੍ਹਾਂ ਭਾਈਚਾਰੇ ਦੇ ਮੈਂਬਰਾਂ ਦੇ ਰੋਸ ਨੂੰ ਦੇਖਦਿਆਂ ਕਾਂਗਰਸ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ | ਉਹ ਕਾਂਗਰਸ ਪਾਰਟੀ ਦੇ ਆਮ ਮੈਂਬਰ ਬਣ ਕੇ ਪਾਰਟੀ ਤੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ |
ਨੱਥੂ ਰਾਮ ਦੇ ਹਮਾਇਤੀਆਂ 'ਚ ਰੋਸ
ਹਲਕਾ ਬੱਲੂਆਣਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸ੍ਰੀ ਨੱਥੂ ਰਾਮ ਵਲੋਂ ਕੈਬਨਿਟ 'ਚ ਜਗ੍ਹਾ ਨਾ ਮਿਲਣ ਅਤੇ ਐਸ. ਸੀ./ਬੀ. ਸੀ. ਸਮਾਜ ਨੂੰ ਬਣਦਾ ਸਨਮਾਨ ਨਾ ਦਿੱਤੇ ਜਾਣ ਤੋਂ ਦੁਖੀ ਹੋ ਕੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ | ਉਹ ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਨ | ਸ੍ਰੀ ਨੱਥੂ ਰਾਮ ਦਾ ਨਾਂਅ ਰਾਖਵਾਂਕਰਨ ਸ਼ੇ੍ਰਣੀ 'ਚ ਕੈਬਨਿਟ ਮੰਤਰੀ ਲਈ ਕਤਾਰ 'ਚ ਸੀ | ਦੱਸਣਯੋਗ ਹੈ ਕਿ ਸ੍ਰੀ ਨੱਥੂ ਰਾਮ 2002 ਦੀ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਚੱਟਾਨ ਵਾਂਗ ਖੜ੍ਹੇ ਰਹੇ ਸਨ | ਉਨ੍ਹਾਂ ਦੇ ਅਸਤੀਫ਼ੇ ਦਿੱਤੇ ਜਾਣ ਬਾਅਦ ਹਲਕਾ ਬੱਲੂਆਣਾ ਦੇ ਉਨ੍ਹਾਂ ਦੇ ਹਮਾਇਤੀਆਂ 'ਚ ਰੋਸ ਦਾ ਮਾਹੌਲ ਹੈ | ਉਧਰ ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੂੰ ਕੋਈ ਅਸਤੀਫ਼ਾ ਨਹੀਂ ਮਿਲਿਆ ਹੈ |

ਬੱਚੀਆਂ ਨਾਲ ਜਬਰ ਜਨਾਹ ਲਈ ਹੁਣ ਮੌਤ ਦੀ ਸਜ਼ਾ

ਕੇਂਦਰੀ ਮੰਤਰੀ ਮੰਡਲ ਵਲੋਂ ਆਰਡੀਨੈਂਸ ਨੂੰ ਪ੍ਰਵਾਨਗੀ
ਨਵੀਂ ਦਿੱਲੀ, 21 ਅਪ੍ਰੈਲ (ਉਪਮਾ ਡਾਗਾ ਪਾਰਥ)-ਅੱਜ ਕੇਂਦਰੀ ਮੰਡਲ ਨੇ ਜਿਣਸੀ ਹਮਲਿਆਂ, ਕਠੂਆ ਅਤੇ ਸੂਰਤ ਵਿਚ ਨਾਬਾਲਗ ਲੜਕੀਆਂ ਦੇ ਜਬਰ ਜਨਾਹ ਪਿੱਛੋਂ ਕਤਲ ਅਤੇ ਉਨਾਓ ਵਿਚ ਲੜਕੀ ਨਾਲ ਜਬਰ ਜਨਾਹ ਦੇ ਮਾਮਲਿਆਂ ਨੂੰ ਲੈ ਕੇ ਦੇਸ਼ ਭਰ ਚਲ ਰਹੇ ਮੁਜ਼ਾਹਰਿਆਂ ਦਰਮਿਆਨ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਲਈ ਦੋਸ਼ੀ ਠਹਿਰਾਏ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇਣ ਸਮੇਤ ਸਖਤ ਸਜ਼ਾ ਵਾਲੇ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਪ੍ਰਵਾਣਤ ਕੀਤੇ ਆਰਡੀਨੈਂਸ ਮੁਤਾਬਕ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਲੰਬੇ ਸਮੇਂ ਵਿਚ ਸਾਰੇ ਪੁਲਿਸ ਥਾਣਿਆਂ ਅਤੇ ਹਸਪਤਾਲਾਂ ਨੂੰ ਜਬਰ ਜਨਾਹ ਮਾਮਲਿਆਂ ਵਿਸ਼ੇਸ਼ ਫੌਰੈਂਸਿਕ ਕਿੱਟਾਂ ਦਿੱਤੀਆਂ ਜਾਣਗੀਆਂ | ਆਰਡੀਨੈਂਸ ਦੇ ਹਵਾਲੇ ਨਾਲ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚ ਜਬਰ ਜਨਾਹ ਖਾਸਕਰ 16 ਅਤੇ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਔਰਤਾਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਘੱਟੋ-ਘੱਟ ਬਾ-ਮੁਸ਼ੱਕਤ 7 ਸਾਲ ਦੀ ਸਜ਼ਾ ਨੂੰ ਵਧਾ ਕੇ 10 ਸਾਲ ਕੀਤਾ ਗਿਆ ਹੈ ਅਤੇ ਇਸ ਨੂੰ ਉਮਰ ਕੈਦ ਤਕ ਵੀ ਵਧਾਇਆ ਜਾ ਸਕਦਾ ਹੈ | 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਘੱਟੋ-ਘੱਟ ਸਜ਼ਾ 10 ਸਾਲ ਤੋਂ ਵਧਾ ਕੇ 20 ਸਾਲ ਕੀਤੀ ਗਈ ਹੈ ਅਤੇ ਉਸ ਨੂੰ ਬਾਕੀ ਰਹਿੰਦੀ ਜਿੰਦਗੀ ਤਕ ਵਧਾਇਆ ਜਾ ਸਕਦਾ ਹੈ ਜਿਸ ਦਾ ਮਤਲਬ ਦੋਸ਼ੀ ਦੀ ਕੁਦਰਤੀ ਮੌਤ ਹੋਣ ਤਕ ਉਹ ਜੇਲ੍ਹ ਵਿਚ ਬੰਦ ਰਹੇਗਾ | 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਲਈ ਦੋਸ਼ੀਆਂ ਨੂੰ ਇਕੋ ਇਕ ਕੁਦਰਤੀ ਮੌਤ ਤਕ ਕੈਦ ਦੀ ਸਜ਼ਾ ਹੋਵੇਗੀ | ਉਨ੍ਹਾਂ ਦੱਸਿਆ ਕਿ 12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ ਲਈ ਘੱਟੋ-ਘੱਟ 20 ਸਾਲ ਕੈਦ ਦੀ ਸਜ਼ਾ ਹੋਵੇਗੀ ਜਿਸ ਨੂੰ ਉਮਰ ਕੈਦ ਜਾਂ ਫਾਂਸੀ ਵਿਚ ਬਦਲਿਆ ਜਾ ਸਕਦਾ ਹੈ | ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਵਾਨਗੀ ਪਿੱਛੋਂ ਆਰਡੀਨੈਂਸ ਜਾਰੀ ਹੋਣ 'ਤੇ ਭਾਰਤੀ ਦੰਡਾਵਲੀ (ਆਈ. ਪੀ. ਸੀ.) ਐਵੀਡੈਂਸ ਐਕਟ, ਸੀ. ਆਰ. ਪੀ. ਸੀ ਅਤੇ ਬੱਚਿਆਂ ਨੂੰ ਜਿਣਸੀ ਅਪਰਾਧਾਂ ਤੋਂ ਸੁਰੱਖਿਆ ਬਾਰੇ ਕਾਨੂੰਨ (ਪੋਸਕੋ) ਵਿਚ ਸੋਧ ਕੀਤੀ ਜਾਵੇਗੀ | ਇਸ ਵਿਚ ਤੇਜ਼ੀ ਨਾਲ ਜਾਂਚ ਅਤੇ ਕੇਸ ਚਲਾਉਣ ਦੀ ਵਿਵਸਥਾ ਹੈ | ਜਬਰ ਜਨਾਹ ਦੇ ਸਾਰੇ ਮਾਮਲਿਆਂ ਦੀ ਜਾਂਚ ਲਈ ਸਮੇਂ ਦੀ ਹੱਦ ਨਿਸਚਤ ਕੀਤੀ ਗਈ ਹੈ ਅਤੇ ਇਸ ਨੂੰ ਦੋ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰਨਾ ਪਵੇਗਾ | ਇਸੇ ਤਰ੍ਹਾਂ ਜਬਰ ਜਨਾਹ ਮਾਮਲਿਆਂ ਵਿਚ ਅਪੀਲਾਂ ਲਈ ਨਿਪਟਾਰੇ ਲਈ ਸਮੇਂ ਦੀ ਹੱਦ 6 ਮਹੀਨੇ ਤੈਅ ਕੀਤੀ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ ਜਾਂ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਲਈ ਪੇਸ਼ਗੀ ਜ਼ਮਾਨਤ ਲਈ ਕੋਈ ਵਿਵਸਥਾ ਨਹੀਂ |
ਸਰਕਾਰ ਵਲੋਂ ਇਹ ਫ਼ੈਸਲਾ ਉਸ ਵੇਲੇ ਸਾਹਮਣੇ ਆਇਆ ਹੈ, ਜਦ ਕਠੂਆ 'ਚ 8 ਸਾਲ ਦੀ ਬੱਚੀ ਨਾਲ ਹੋਏ ਜਬਰ ਜਨਾਹ ਦੇ ਕੇਸ 'ਚ ਨਾ ਸਿਰਫ਼ ਦੇਸ਼ ਭਰ 'ਚ ਰੋਸ ਮੁਜ਼ਾਹਰੇ ਹੋ ਰਹੇ ਹਨ, ਸਗੋਂ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨੂੰ ਵਿਦੇਸ਼ਾਂ 'ਚ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ | ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਵੀ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਦੀ ਚੁੱਪੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਸੀ ਕਿ ਸਰਕਾਰ ਨੂੰ ਸਹੀ ਸਮੇਂ 'ਤੇ ਸਹੀ ਕਦਮ ਚੁੱਕਣਾ ਚਾਹੀਦਾ ਹੈ | ਇਥੇ ਜ਼ਿਕਰਯੋਗ ਹੈ ਕਿ ਹਾਲੇ ਤੱਕ ਕੁਝ ਰਾਜਾਂ ਨੇ ਆਪਣੇ ਤੌਰ 'ਤੇ ਇਹ ਕਾਨੂੰਨ ਬਣਾਇਆ ਹੈ, ਜਿਥੇ ਬੱਚੀਆਂ ਨਾਲ ਜਬਰ ਜਨਾਹ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ | ਮੱਧ ਪ੍ਰਦੇਸ਼ ਅਜਿਹਾ ਕਾਨੂੰਨ ਲਿਆਉਣ ਵਾਲਾ ਪਹਿਲਾ ਰਾਜ ਸੀ | ਹਰਿਆਣਾ 'ਚ ਵੀ ਅਜਿਹੇ ਦੋਸ਼ੀ ਲਈ ਮੌਤ ਦਾ ਪ੍ਰਬੰਧ ਹੈ | ਰਾਜਸਥਾਨ ਸਰਕਾਰ ਨੇ ਵੀ ਇਸੇ ਸਾਲ ਮਾਰਚ 'ਚ ਅਜਿਹੇ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸੀ | ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਮੇਨਕਾ ਗਾਂਧੀ ਨੇ ਪਿਛਲੇ ਹਫ਼ਤੇ ਕਾਨੂੰਨ 'ਚ ਬਦਲਾਅ ਦੇ ਸੰਕੇਤ ਦਿੱਤੇ ਸਨ | ਸਨਿਚਰਵਾਰ ਨੂੰ ਹੋਈ ਇਸ ਬੈਠਕ 'ਚ ਗ੍ਰਹਿ ਮੰਤਰਾਲੇ ਵਲੋਂ ਇਸ ਆਰਡੀਨੈਂਸ ਨੂੰ ਪੇਸ਼ ਕੀਤਾ ਗਿਆ | ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਦਸੰਬਰ 2012 'ਚ ਨਿਰਭੈਆ ਮਾਮਲੇ ਤੋਂ ਬਾਅਦ ਜਦ ਕਾਨੂੰਨਾਂ 'ਚ ਤਰਮੀਮ ਕੀਤੀ ਗਈ ਸੀ ਤਾਂ ਜਬਰ ਜਨਾਹ ਤੋਂ ਬਾਅਦ ਔਰਤ ਦੀ ਮੌਤ ਹੋ ਜਾਣ ਜਾਂ ਉਸ ਦੀ ਮਰਨ ਵਾਲੀ ਹਾਲਤ ਹੋਣ ਦੇ ਮਾਮਲੇ 'ਚ ਇਕ ਆਰਡੀਨੈਂਸ ਰਾਹੀਂ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਸੀ | ਹਾਲ 'ਚ ਕਠੂਆ, ਉਨਾਓ, ਸੂਰਤ ਅਤੇ ਇੰਦੌਰ 'ਚ ਹੋਈਆਂ ਘਟਨਾਵਾਂ ਤੋਂ ਬਾਅਦ ਅਜਿਹੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਮੁੜ ਉੱਠ ਰਹੀ ਸੀ |

ਭਗੌੜੇ ਆਰਥਿਕ ਅਪਰਾਧੀਆਂ ਦੀ ਸੰਪਤੀ ਹੋਵੇਗੀ ਜ਼ਬਤ

ਆਰਥਿਕ ਜੁਰਮ ਕਰ ਕੇ ਦੇਸ਼ ਛੱਡ ਕੇ ਭੱਜਣ ਵਾਲੇ ਮੁਜਰਮਾਂ 'ਤੇ ਸਖ਼ਤੀ ਕਰਦਿਆਂ ਸਰਕਾਰ ਨੇ ਅਜਿਹੇ ਭਗੌੜਿਆਂ ਦੀ ਸੰਪਤੀ ਜ਼ਬਤ ਕਰਨ ਨਾਲ ਜੁੜੇ ਆਰਥਿਕ ਜੁਰਮਾਂ ਬਾਰੇ ਆਰਡੀਨੈਂਸ 2018 ਨੂੰ ਮਨਜ਼ੂਰੀ ਦੇ ਦਿੱਤੀ ਹੈ | ਜਿਸ ਤੋਂ ਬਾਅਦ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਜਿਹੇ ਦੋਸ਼ੀਆਂ ਦੇ ਿਖ਼ਲਾਫ਼ ਕਾਰਵਾਈ 'ਚ ਆਸਾਨੀ ਹੋ ਜਾਵੇਗੀ | ਆਰਡੀਨੈਂਸ ਮੁਤਾਬਿਕ ਆਰਥਿਕ ਘੁਟਾਲਾ ਕਰ ਕੇ ਰਕਮ ਲੁਕਾਉਣ ਤੋਂ ਇਨਕਾਰ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾ ਸਕੇਗੀ | ਇਸ ਤੋਂ ਇਲਾਵਾ 100 ਕਰੋੜ ਤੋਂ ਵੱਧ ਬਕਾਇਆ ਵਾਲੇ ਬੈਂਕ ਕਰਜ਼ਾ ਦੇਣ ਵਾਲੇ ਡਿਫ਼ਾਲਟਰਾਂ ਅਤੇ ਆਰਥਿਕ ਜੁਰਮਾਂ 'ਚ ਜਿਨ੍ਹਾਂ ਦੇ ਿਖ਼ਲਾਫ਼ ਗਿ੍ਫ਼ਤਾਰੀ ਦੇ ਵਰੰਟ ਜਾਰੀ ਕੀਤੇ ਗਏ ਹੋਣ, ਉਨ੍ਹਾਂ ਿਖ਼ਲਾਫ਼ ਕਾਰਵਾਈ ਕੀਤੀ ਜਾ ਸਕੇਗੀ ਅਤੇ ਨਾਲ ਹੀ ਇਨ੍ਹਾਂ ਭਗੌੜੇ ਮੁਜਰਮਾਂ ਦੀਆਂ ਸੰਪਤੀਆਂ ਵੇਚ ਕੇ ਵੀ ਕਰਜ਼ ਦੀ ਰਕਮ ਚੁਕਾਈ ਜਾਵੇਗੀ | ਆਰਡੀਨੈਂਸ ਮੁਤਾਬਿਕ ਡਾਇਰੈਕਟਰ ਜਾਂ ਡਿਪਟੀ ਡਾਇਰੈਕਟਰ ਪੱਧਰ ਦਾ ਅਧਿਕਾਰੀ ਕਿਸੇ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਕਰ ਸਕੇਗਾ, ਜਿਸ ਲਈ ਵਿਸ਼ੇਸ਼ ਅਦਾਲਤ 'ਚ ਪਟੀਸ਼ਨ ਅਤੇ ਸਬੂਤ ਦੇਣੇ ਹੋਣਗੇ | ਵਿਸ਼ੇਸ਼ ਅਦਾਲਤ ਦੋਸ਼ੀ ਨੂੰ 6 ਹਫ਼ਤੇ ਦੇ ਅੰਦਰ ਪੇਸ਼ ਹੋਣ ਲਈ ਨੋਟਿਸ ਜਾਰੀ ਕਰੇਗਾ | ਜੇਕਰ ਮੁਜਰਮ ਤੈਅ ਸਥਾਨ 'ਤੇ ਪੇਸ਼ ਹੋ ਜਾਂਦਾ ਤਾਂ ਅਦਾਲਤ ਭਗੌੜਾ ਆਰਥਿਕ ਅਪਰਾਧ ਬਿੱਲ ਤਹਿਤ ਕਾਰਵਾਈ ਨਹੀਂ ਕਰੇਗੀ | ਇਥੇ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਲੋਕ ਸਭਾ 'ਚ 12 ਮਾਰਚ ਨੂੰ ਭਗੌੜਾ ਆਰਥਿਕ ਅਪਰਾਧੀ ਬਿੱਲ 2018 ਪੇਸ਼ ਕੀਤਾ ਸੀ, ਪਰ ਹੰਗਾਮੇ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ ਸੀ |

ਲਾਹੌਰ ਹਾਈ ਕੋਰਟ ਵਲੋਂ ਕਿਰਨ ਬਾਲਾ ਦੇ ਵੀਜ਼ੇ 'ਚ 30 ਦਿਨ ਦਾ ਵਾਧਾ

ਲਾਹੌਰ, 21 ਅਪ੍ਰੈਲ (ਪੀ. ਟੀ. ਆਈ.)-ਅੱਜ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੂੰ ਹਦਾਇਤ ਕੀਤੀ ਕਿ ਉਹ ਭਾਰਤੀ ਔਰਤ ਕਿਰਨ ਬਾਲਾ ਵਲੋਂ ਇਸਲਾਮ ਧਰਮ ਅਪਣਾ ਕੇ ਇਕ ਸਥਾਨਕ ਵਾਸੀ ਨਾਲ ਨਿਕਾਹ ਕਰਵਾਉਣ ਪਿੱਛੋਂ ਉਸ ਵਲੋਂ ਪਾਕਿਸਤਾਨੀ ਨਾਗਰਿਕਤਾ ਦੇਣ ਅਤੇ ਆਪਣਾ ਵੀਜ਼ਾ ਵਧਾਉਣ ਲਈ ਦਿੱਤੀ ਅਰਜ਼ੀ 'ਤੇ 30 ਦਿਨਾਂ ਦੇ ਅੰਦਰ-ਅੰਦਰ ਫ਼ੈਸਲਾ ਕਰੇ | ਹਾਈ ਕੋਰਟ ਨੇ ਉਸ ਦਾ 30 ਦਿਨ ਲਈ ਵੀਜ਼ਾ ਵਧਾਉਂਦੇ ਹੋਏ ਗ੍ਰਹਿ ਮੰਤਰਾਲੇ ਨੂੰ ਹਦਾਇਤ ਕੀਤੀ ਕਿ ਉਹ ਇਸ ਬਾਰੇ ਫ਼ੈਸਲਾ ਕਰੇ ਕਿ ਕਿਰਨ ਬਾਲਾ ਉਰਫ ਅਮਨਾ ਬੀਬੀ ਦਾ ਵੀਜ਼ਾ 6 ਮਹੀਨੇ ਤਕ ਵਧਾਇਆ ਜਾ ਸਕਦਾ ਹੈ ਜਾਂ ਨਹੀਂ | ਕਾਨੂੰਨ ਮੁਤਾਬਕ ਕਿਰਨ ਹੁਣ ਇਕ ਮਹੀਨੇ ਲਈ ਪਾਕਿਸਤਾਨ ਵਿਚ ਰਹਿ ਸਕਦੀ ਹੈ ਅਤੇ ਜੇਕਰ ਉਸ ਨੂੰ 6 ਮਹੀਨਿਆਂ ਦਾ ਹੋਰ ਵੀਜ਼ਾ ਮਿਲ ਜਾਂਦਾ ਹੈ ਤਾਂ ਉਹ ਨਾਗਰਿਕਤਾ ਹਾਸਲ ਕਰਨ ਦੇ ਯੋਗ ਹੋ ਸਕਦੀ ਹੈ | ਭਾਰਤ-ਪਾਕਿਸਤਾਨ ਦੀ ਸੰਧੀ ਇਹ ਸੰਕੇਤ ਦਿੰਦੀ ਹੈ ਕਿ ਉਨ੍ਹਾਂ ਚੋਂ ਕਿਸੇ ਇਕ ਦੇਸ਼ ਦਾ ਨਾਗਰਿਕ ਦੂਸਰੇ ਦੇਸ਼ ਦੀ ਨਾਗਰਿਕਤਾ 7 ਸਾਲਾਂ ਬਾਅਦ ਲੈ ਸਕਦਾ ਹੈ | ਇਸ ਦਾ ਮਤਲਬ ਕਿਰਨ ਨੂੰ 7 ਸਾਲ ਹਰੇਕ 6 ਮਹੀਨਿਆਂ ਪਿੱਛੋਂ ਵੀਜ਼ੇ ਦੇ ਮਿਆਦ ਵਧਾਉਣੀ ਪਵੇਗੀ ਅਤੇ ਜੇਕਰ ਕਾਨੂੰਨ ਜਾਂ ਸੰਵਿਧਾਨਕ ਉਲੰਘਣਾ ਦੀ ਉਸ ਦੇ ਖਿਲਾਫ ਕੋਈ ਸ਼ਿਕਾਇਤ ਨਾ ਹੋਈ ਤਾਂ ਉਹ ਪਾਕਿਸਤਾਨ ਦੀ ਨਾਗਰਿਕ ਬਣ ਸਕਦੀ ਹੈ |

ਚੀਮਾ ਤੇ ਕੋਟਲੀ ਵੀ ਨਾਰਾਜ਼

ਚੰਡੀਗੜ੍ਹ, 21 ਅਪ੍ਰੈਲ (ਪੀ. ਟੀ. ਆਈ.)-ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਸਮੇਂ ਨਜ਼ਰਅੰਦਾਜ਼ ਕੀਤੇ ਜਾਣ 'ਤੇ ਕਾਂਗਰਸ ਦੇ ਦੋ ਹੋਰ ਵਿਧਾਇਕਾਂ ਗੁਰਕੀਰਤ ਸਿੰਘ ਕੋਟਲੀ ਤੇ ਨਵਤੇਜ ਸਿੰਘ ਚੀਮਾ ਨੇ ਨਿਰਾਸ਼ਾ ਜ਼ਾਹਿਰ ਕੀਤੀ ਹੈ | ਸੁਲਤਾਨਪੁਰ ਲੋਧੀ ਹਲਕੇ ਦੀ ਪੰਜਾਬ ਵਿਧਾਨ ਸਭਾ ਵਿਚ ਨੁਮਾਇੰਦਗੀ ਕਰ ਰਹੇ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਦੋਆਬਾ ਖੇਤਰ ਨੂੰ
ਮੰਤਰੀ ਮੰਡਲ ਵਿਚ ਸਿਰਫ ਇਕ ਥਾਂ ਦਿੱਤੀ ਗਈ ਹੈ ਜਦਕਿ ਅੰਮਿ੍ਤਸਰ ਤੇ ਗੁਰਦਾਸਪੁਰ ਜ਼ਿਲਿ੍ਹਆਂ ਤੋਂ ਤਿੰਨ-ਤਿੰਨ ਵਿਧਾਇਕ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਗਏ ਹਨ | ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਨ, ਨੇ ਕਿਹਾ ਕਿ ਪੁਰਾਣੇ ਅਤੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੂੰ ਮੰਤਰੀ ਮੰਡਲ ਵਿਚ ਥਾਂ ਦੇਣ 'ਤੇ ਵਿਚਾਰ ਕਰਨੀ ਚਾਹੀਦੀ ਸੀ | ਇਨ੍ਹਾਂ ਤੋਂ ਪਹਿਲਾਂ ਟਾਂਡਾ ਤੋਂ ਕਾਂਗਰਸੀ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਮੰਤਰੀ ਮੰਡਲ 'ਚ ਸ਼ਾਮਿਲ ਨਾ ਕੀਤੇ ਜਾਣ ਤੋਂ ਨਿਰਾਸ਼ ਹੋ ਕੇ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ |

ਨੀਰਵ ਮੋਦੀ ਿਖ਼ਲਾਫ਼ ਹਾਂਗਕਾਂਗ ਦੀ ਅਦਾਲਤ 'ਚ ਪੁੱਜਾ ਪੀ. ਐਨ. ਬੀ.

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਹਜ਼ਾਰਾਂ ਕਰੋੜ ਰੁਪਏ ਦੇ ਪੀ. ਐਨ. ਬੀ. ਘੁਟਾਲੇ ਦੇ ਮੁੱਖ ਸਾਜਿਸ਼ਕਾਰ ਨੀਰਵ ਮੋਦੀ ਦੇ ਿਖ਼ਲਾਫ਼ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਨੇ ਹਾਂਗਕਾਂਗ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ | ਇਸ ਦੇ ਇਲਾਵਾ ਬੈਂਕ ਨੇ ਉਨ੍ਹਾਂ ਸਾਰੇ ਦੇਸ਼ਾਂ 'ਚ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਹੈ ਜਿੱਥੇ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀਆਂ ਸੰਪਤੀਆਂ ਤੇ ਕਾਰੋਬਾਰ ਹਨ | ਜਾਣਕਾਰੀ ਮੁਤਾਬਿਕ ਇਸ ਅਰਜ਼ੀ 'ਚ ਨੀਰਵ ਦੇ ਿਖ਼ਲਾਫ਼ 50 ਲੱਖ ਡਾਲਰ ਦੀ ਵਸੂਲੀ 'ਚ ਮਦਦ ਦੀ ਮੰਗ ਕੀਤੀ ਗਈ ਹੈ | ਨੀਰਵ ਦੀ ਕੰਪਨੀ ਫ਼ਾਈਰਸਟਾਰ ਡਾਇਮੰਡ ਇੰਟਰਨੈਸ਼ਨਲ ਦੇ ਿਖ਼ਲਾਫ਼ ਇਹ ਅਰਜ਼ੀ ਦਾਖ਼ਲ ਕੀਤੀ ਗਈ ਹੈ | ਕੁਝ ਖ਼ਬਰਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਨੀਰਵ ਮੋਦੀ ਆਪਣੇ ਪਰਿਵਾਰ ਦੇ ਨਾਲ ਹਾਂਗਕਾਂਗ 'ਚ ਰਹਿ ਰਿਹਾ ਹੈ ਅਤੇ ਉੱਥੋਂ ਆਪਣਾ ਕਾਰੋਬਾਰ ਵੀ ਚਲਾ ਰਿਹਾ ਹੈ | ਉਧਰ ਭਾਰਤ ਸਰਕਾਰ ਨੀਰਵ ਮੋਦੀ ਨੂੰ ਗਿ੍ਫ਼ਤਾਰ ਕਰਨ ਦੀ ਅਪੀਲ 'ਤੇ ਹਾਂਗਕਾਂਗ ਦੇ ਅਧਿਕਾਰੀਆਂ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੀ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਭਾਰਤ ਨੇ ਹਾਂਗਕਾਂਗ ਤੋਂ ਭਗੌੜੇ ਅਪਰਾਧੀਆਂ ਦੇ ਆਤਮ ਸਮਰਪਣ ਲਈ ਹਵਾਲਗੀ ਸਮਝੌਤੇ ਦੇ ਤਹਿਤ ਨੀਰਵ ਮੋਦੀ ਨੂੰ ਸੌਾਪਣ ਦੀ ਅਪੀਲ ਕੀਤੀ ਹੈ |

ਕਾਂਗਰਸ ਲਈ ਸਟਾਰ ਪ੍ਰਚਾਰਕ ਬਣਨਗੇ ਅਖਿਲੇਸ਼ ਅਤੇ ਤੇਜਸਵੀ

ਸਿੱਧੂ ਤੇ ਰਾਜਾ ਵੜਿੰਗ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਨਵੀਂ ਦਿੱਲੀ, 21 ਅਪ੍ਰੈਲ (ਉਪਮਾ ਡਾਗਾ ਪਾਰਥ)-ਕਰਨਾਟਕ ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਕਾਂਗਰਸ ਅਤੇ ਭਾਜਪਾ ਆਪਣੀ ਪੂਰੀ ਵਾਹ ਲਾ ਰਹੀਆਂ ਹਨ | ਜਿਥੇ ਭਾਜਪਾ ਦੇ ਚੋਣ ਪ੍ਰਚਾਰ ਲਈ ਤਕਰੀਬਨ ਪੂਰਾ ਮੰਤਰੀ ...

ਪੂਰੀ ਖ਼ਬਰ »

ਹਿਟ ਐਾਡ ਰਨ ਮਾਮਲੇ 'ਚ ਸਲਮਾਨ ਖਾਨ ਿਖ਼ਲਾਫ਼ ਗਿ੍ਫ਼ਤਾਰੀ ਵਾਰੰਟ ਰੱਦ

ਮੁੰਬਈ, 21 ਅਪ੍ਰੈਲ (ਪੀ. ਟੀ. ਆਈ.)-2002 ਦੇ ਹਿਟ ਐਾਡ ਰਨ ਮਾਮਲੇ 'ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਿਖ਼ਲਾਫ਼ ਇਕ ਜ਼ਮਾਨਤਯੋਗ ਗਿ੍ਫ਼ਤਾਰੀ ਵਾਰੰਟ ਨੂੰ ਮੁੰਬਈ ਦੀ ਇਕ ਅਦਾਲਤ ਨੇ ਰੱਦ ਕਰ ਦਿੱਤਾ | ਇਸ ਮਾਮਲੇ 'ਚ ਮਹਾਰਾਸ਼ਟਰ ਸਰਕਾਰ ਦੀ ਸਲਮਾਨ ਦੇ ਬਰੀ ਹੋਣ ਿਖ਼ਲਾਫ਼ ...

ਪੂਰੀ ਖ਼ਬਰ »

ਨਕਸਲੀਆਂ ਨਾਲ ਮੁਕਾਬਲੇ 'ਚ ਸੀ. ਆਰ. ਪੀ. ਐਫ਼. ਦਾ ਜਵਾਨ ਸ਼ਹੀਦ

ਰਾਏਪੁਰ, 21 ਅਪ੍ਰੈਲ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਸੰਘਣੇ ਜੰਗਲ ਵਾਲੇ ਇਲਾਕੇ 'ਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਸੀ. ਆਰ. ਪੀ. ਐਫ਼. ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ | ਦੱਖਣੀ ਬਸਤਰ ਰੇਂਜ ਦੇ ਪੁਲਿਸ ਡੀ. ਆਈ. ਜੀ. ਪੀ. ਸੁੰਦਰਰਾਜ ਨੇ ਦੱਸਿਆ ਕਿ ...

ਪੂਰੀ ਖ਼ਬਰ »

ਉੱਤਰੀ ਕੋਰੀਆ ਵਲੋਂ ਹੋਰ ਪ੍ਰਮਾਣੂ ਜਾਂ ਮਿਜ਼ਾਈਲ ਤਜਰਬੇ ਨਾ ਕਰਨ ਦਾ ਐਲਾਨ

ਸਿਓਲ, 21 ਅਪ੍ਰੈਲ (ਏ. ਐਫ. ਪੀ.)-ਉੱਤਰੀ ਕੋਰੀਆ ਦੇ ਨੇਤਾ ਕਿਮ ਯਾਂਗ ਉਨ ਨੇ ਕਿਹਾ ਕਿ ਉਹ ਪ੍ਰਮਾਣੂ ਹਥਿਆਰਾਂ ਅਤੇ ਅੰਤਰਮਹਾਦੀਪ ਮਿਜ਼ਾਈਲ ਤਜਰਬੇ ਰੋਕ ਦੇਣਗੇ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਉੱਤਰੀ ਕੋਰੀਆ ਵਲੋਂ ਕੀਤੇ ਇਸ ਐਲਾਨ ਦਾ ਸਵਾਗਤ ਕੀਤਾ ਹੈ | ...

ਪੂਰੀ ਖ਼ਬਰ »

ਪੁਣਛ 'ਚ ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ

ਸ੍ਰੀਨਗਰ, 21 ਅਪ੍ਰੈਲ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਨਾਲ ਲਗਦੀ ਸਰਹੱਦ 'ਤੇ ਪਾਕਿ ਫ਼ੌਜ ਵਲੋਂ ਗੋਲੀਬਾਰੀ ਦੀ ਇਕ ਹੋਰ ਘਟਨਾ ਵਾਪਰੀ ਜਿਸ ਦਾ ਸਿਲਸਿਲਾ ਸਨਿਚਰਵਾਰ ਨੂੰ ਰੁਕ-ਰੁਕ ਕੇ ਜਾਰੀ ਰਿਹਾ | ਰੱਖਿਆ ਬੁਲਾਰੇ ਅਨੁਾਸਰ ਸਵੇਰ ਸਮੇਂ ਹਲਕੇ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਜ਼ਖ਼ਮੀ ਹੌਲਦਾਰ ਨੇ ਦਮ ਤੋੜਿਆ

ਸ੍ਰੀਨਗਰ , 21 ਅਪ੍ਰੈਲ (ਮਨਜੀਤ ਸਿੰਘ)- ਪਿਛਲੇ ਦਿਨੀ ਪਾਕਿ ਫ਼ੌਜ ਵਲੋਂ ਜੰਗਬੰਦੀ ਦੀ ਉਲੰਘਣਾਂ 'ਚ ਗੰਭੀਰ ਜ਼ਖ਼ਮੀ ਹੋਏ ਜਵਾਨ ਨੇ ਹਸਪਤਾਲ 'ਚ ਦਮ ਤੋੜ ਦਿੱਤਾ | ਹੌਲਦਾਰ ਚਰਨਜੀਤ ਸਿੰਘ ਪਾਕਿ ਫ਼ੌਜ ਵਲੋਂ ਕੀਤੀ ਗੋਲੀਬਾਰੀ 'ਚ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ 'ਚ ਇਲਾਜ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਵਲੋਂ ਕਰਨਾਟਕ 'ਚ ਕਰੋੜਾਂ ਦੀ ਨਕਦੀ ਜ਼ਬਤ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਕਰਨਾਟਕ 'ਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮਦਨ ਕਰ ਵਿਭਾਗ ਨੇ ਇਥੋਂ ਹੁਣ ਤੱਕ 4.13 ਕਰੋੜ ਦੀ ਨਗਦੀ ਜ਼ਬਤ ਕੀਤੀ ਹੈ | ਜ਼ਬਤ ਕੀਤੀ ਗਈ ਰਾਸ਼ੀ 'ਚੋਂ 97 ਫ਼ੀਸਦੀ ਰਾਸ਼ੀ 2000 ਰੁਪਏ ਅਤੇ 500 ਰੁਪਏ ਦੇ ਨੋਟਾਂ ਦੇ ਤੌਰ 'ਤੇ ਹੈ | ...

ਪੂਰੀ ਖ਼ਬਰ »

ਸਰਕਾਰੀ ਨੀਤੀਆਂ ਨੂੰ ਲਾਗੂ ਕਰਨ ਲਈ ਤਕਨੀਕ ਦਾ ਬਿਹਤਰ ਇਸਤੇਮਾਲ ਕੀਤਾ ਜਾਵੇ-ਮੋਦੀ

ਪ੍ਰਧਾਨ ਮੰਤਰੀ ਨੇ ਨੌਕਰਸ਼ਾਹਾਂ ਨੂੰ ਕੀਤਾ ਸੰਬੋਧਨ ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰੀ ਨੌਕਰਸ਼ਾਹਾਂ ਨੂੰ ਕਿਹਾ ਕਿ ਉਹ ਸਰਕਾਰੀ ਨੀਤੀਆਂ ਨੂੰ ਲਾਗੂ ਕਰਨ ਲਈ ਤਕਨੀਕ ਦਾ ਬਿਹਤਰ ਤਰੀਕੇ ਨਾਲ ਇਸਤੇਮਾਲ ਕਰਨ | ...

ਪੂਰੀ ਖ਼ਬਰ »

ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ

ਦੇਹਰਾਦੂਨ, 21 ਅਪ੍ਰੈਲ (ਕਮਲ ਸ਼ਰਮਾ)-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ 25 ਮਈ ਨੂੰ ਸ਼ੁਰੂ ਹੋਣ ਵਾਲੀ ਯਾਤਰਾ ਲਈ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਯਾਤਰਾ ਟਰੱਸਟ ਨੇ ਤਿਆਰੀਆਂ ਲਗਪਗ ਮੁਕੰਮਲ ਕਰ ਲਈਆਂ ਹਨ | ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ 'ਚ ...

ਪੂਰੀ ਖ਼ਬਰ »

ਬੱਚੀਆਂ ਨਾਲ ਜਬਰ ਜਨਾਹ ਦੇ ਮਾਮਲਿਆਂ ਦਾ ਅੱਜਕਲ੍ਹ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ- ਹੇਮਾ ਮਾਲਿਨੀ

ਮûਰਾ, 21 ਅਪ੍ਰੈਲ (ਏਜੰਸੀ)-ਨਾਬਾਲਗ ਬੱਚੀਆਂ ਿਖ਼ਲਾਫ਼ ਜਬਰ ਜਨਾਹ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਪੁੱਛੇ ਇਕ ਸਵਾਲ 'ਤੇ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਇਕ ਹੈਰਾਨ ਕਰਨ ਵਾਲਾ ਬਿਆਨ ਦਿੰਦਿਆਂ ਕਿਹਾ ਕਿ ਨਾਬਾਲਗ ਬੱਚੀਆਂ ਤੇ ...

ਪੂਰੀ ਖ਼ਬਰ »

ਯਸ਼ਵੰਤ ਸਿਨਹਾ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਪਾਰਟੀ ਰਾਜਨੀਤੀ ਤੋਂ ਲਿਆ ਸੰਨਿਆਸ

ਪਟਨਾ, 21 ਅਪ੍ਰੈਲ (ਏਜੰਸੀਆਂ ਰਾਹੀਂ)-ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਅੱਜ ਐਲਾਨ ਕੀਤਾ ਕਿ ਉਹ ਭਾਜਪਾ ਅਤੇ ਪਾਰਟੀ ਰਾਜਨੀਤੀ ਛੱਡ ਰਹੇ ਹਨ ਅਤੇ ਹੁਣ ਉਹ ਦੇਸ਼ ਵਿਚ ਲੋਕਤੰਤਰ ਨੂੰ ਬਚਾਉਣ ਲਈ ਕੰਮ ਕਰਨਗੇ | ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਉਹ ਕਿਸੇ ...

ਪੂਰੀ ਖ਼ਬਰ »

ਅਬੂ ਸਲੇਮ ਨੂੰ ਵਿਆਹ ਕਰਵਾਉਣ ਲਈ ਪੈਰੋਲ ਦੇਣ ਤੋਂ ਇਨਕਾਰ

ਮੁੰਬਈ, 21 ਅਪ੍ਰੈਲ (ਪੀ. ਟੀ. ਆਈ.)-1993 ਮੁੰਬਈ ਬੰਬ ਧਮਾਕਿਆਂ ਦੇ ਮਾਮਲੇ 'ਚ ਦੋਸ਼ੀ ਅਬੂ ਸਲੇਮ ਨੂੰ ਆਪਣਾ ਵਿਆਹ ਕਰਵਾਉਣ ਲਈ ਮੰਗੀ 40 ਦਿਨ ਦੀ ਪੈਰੋਲ ਦੇਣ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵੀਂ ...

ਪੂਰੀ ਖ਼ਬਰ »

ਨੋਟਬੰਦੀ ਤੋਂ ਬਾਅਦ ਜਾਰੀ ਰਿਪੋਰਟ ਮੁਤਾਬਿਕ ਸ਼ੱਕੀ ਲੈਣ-ਦੇਣ 'ਚ ਹੋਇਆ 480 ਫ਼ੀਸਦੀ ਇਜ਼ਾਫਾ

ਨਵੀਂ ਦਿੱਲੀ, 21 ਅਪ੍ਰੈਲ (ਉਪਮਾ ਡਾਗਾ ਪਾਰਥ)-ਨੋਟਬੰਦੀ ਤੋਂ ਬਾਅਦ ਬੈਂਕਾਂ 'ਚ ਜਮ੍ਹਾਂ ਹੋਈ ਸ਼ੱਕੀ ਲੈਣ-ਦੇਣ 'ਤੇ ਜਾਰੀ ਹੋਈ ਪਹਿਲੀ ਰਿਪੋਰਟ 'ਚ ਇਹ ਖੁਲਾਸਾ ਕੀਤਾ ਗਿਆ ਕਿ 8 ਨਵੰਬਰ, 2016 ਤੋਂ ਬਾਅਦ ਦੇਸ਼ ਨੂੰ ਨਾ ਸਿਰਫ਼ ਸਭ ਤੋਂ ਵੱਧ ਮਾਤਰਾ 'ਚ ਜਾਅਲੀ ਨੋਟ ਮਿਲੇ ਹਨ, ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX