ਤਾਜਾ ਖ਼ਬਰਾਂ


ਭਾਰਤ ਨੂੰ ਅਮਰੀਕਾ ਦੇ ਨੇੜਲੇ ਸਹਿਯੋਗੀਆਂ 'ਚੋਂ ਇਕ ਹੋਣਾ ਚਾਹੀਦੈ - ਅਮਰੀਕਾ
. . .  9 minutes ago
ਵਾਸ਼ਿੰਗਟਨ, 25 ਮਈ - ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਊ ਨੇ ਕਾਨੂੰਨੀ ਘਾੜਿਆਂ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਜੋ ਵੀ ਦੱਖਣੀ ਤੇ ਕੇਂਦਰੀ ਏਸ਼ੀਆ ਵਿਚ ਕਰ ਰਿਹਾ ਹੈ, ਇਸ ਲਈ ਭਾਰਤ ਨੂੰ ਕੇਂਦਰ ਵਿਚ ਹੋਣਾ ਚਾਹੀਦਾ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਭਾਰਤ ਨੂੰ...
ਕੁਮਾਰਸਵਾਮੀ ਨੂੰ ਅੱਜ ਕਰਨਾ ਪਵੇਗਾ ਬਹੁਮਤ ਸਾਬਤ
. . .  38 minutes ago
ਬੈਂਗਲੁਰੂ, 25 ਮਈ - ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਅੱਜ ਬਹੁਮਤ ਪ੍ਰੀਖਣ ਦਾ ਸਾਹਮਣਾ ਕਰਨਗੇ ਤੇ ਅਜਿਹੀ ਉਮੀਦ ਹੈ ਕਿ ਰਾਜ 'ਚ 10 ਦਿਨਾਂ ਦੀ ਸਿਆਸੀ ਅਸਥਿਰਤਾ ਦਾ ਅੰਤ ਹੋ ਜਾਵੇਗਾ। ਦੁਪਹਿਰ 12:15 ਵਜੇ ਵਿਧਾਨ ਸਭਾ ਦਾ...
ਅੱਜ ਦਾ ਵਿਚਾਰ
. . .  52 minutes ago
ਪਿੰਡ ਭਾਗੀਵਾਂਦਰ ਵਿਚ ਟਾਇਰ ਫ਼ੈਕਟਰੀ ਨੂੰ ਲੱਗੀ ਅੱਗ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 24 ਮਈ (ਲੱਕਵਿੰਦਰ ਸ਼ਰਮਾ) -ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ,ਜਦੋਂ ਲਾਲੇਆਣਾਂ ਸੜਕ ਤੇ ਸਥਿਤ ਇੱਕ ਟਾਇਰ ...
ਕਿਸਾਨ ਤੋਂ 3 ਲੱਖ ਦੀ ਨਕਦੀ ਖੋਹਣ ਵਾਲਾ ਭੀਖੀ ਦਾ ਚੇਅਰਮੈਨ ਨਿਕਲਿਆ
. . .  1 day ago
ਮਾਨਸਾ, 24 ਮਈ- (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ 'ਚ ਉਦੋਂ ਹਫੜਾ-ਦਫੜੀ ਮੱਚ ਗਈ ਜਦੋਂ ਕਾਰ ਸਵਾਰ ਲੁਟੇਰੇ ਇਕ ਕਿਸਾਨ ਤੋਂ 3 ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ...
ਤਿੰਨ ਦਿਨਾਂ ਤੋਂ ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ 'ਤੇ ਜੰਗਲੀ ਰਕਬਾ ਅੱਗ ਦੀ ਲਪੇਟ 'ਚ
. . .  1 day ago
ਮਾਹਿਲਪੁਰ ,24 ਮਈ (ਦੀਪਕ ਅਗਨੀਹੋਤਰੀ)-ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ ਦੇ ਨਾਲ ਲਗਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿਚ ਜੰਗਲੀ ਰਕਬੇ ਨੂੰ...
ਸ਼ੈਲ ਬਾਲਾ ਹੱਤਿਆ ਮਾਮਲਾ : ਚਾਰ ਪੁਲਿਸ ਅਧਿਕਾਰੀ ਮੁਅੱਤਲ
. . .  1 day ago
ਸ਼ਿਮਲਾ, 24 ਮਈ- ਸ਼ੈਲ ਬਾਲਾ ਹੱਤਿਆ ਮਾਮਲੇ 'ਚ ਚਾਰ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੀ 1 ਮਈ ਨੂੰ ਹਿਮਾਚਲ ਦੇ ਕਸੌਲੀ 'ਚ ਸੁਪਰੀਮ ਕੋਰਟ ਦੇ ਹੁਕਮ 'ਤੇ ਗ਼ੈਰ-ਕਾਨੂੰਨੀ ਨਿਰਮਾਣ 'ਤੇ..
ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਮਾਛੀਵਾੜਾ ਸਾਹਿਬ, 24 ਮਈ (ਮਨੋਜ ਕੁਮਾਰ )- ਅੱਜ ਇੱਥੇ ਨਸ਼ੇ ਦੀ ਦਲਦਲ 'ਚ ਫਸੇ ਇੱਕ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਸਵੇਰੇ 10 ਵਜੇ ਦੇ ਕਰੀਬ ਨਸ਼ੇ ਨਾ ਮਿਲਣ 'ਤੇ ਪੈਦਾ ਹੋਈ ਤੋੜ 'ਚ...
ਦਸਵੀਂ ਦੀ ਪ੍ਰੀਖਿਆ 'ਚੋਂ ਦੂਜੇ ਨੰਬਰ 'ਤੇ ਰਹੀ ਜੈਸਮੀਨ ਕੌਰ ਨੂੰ ਕੀਤਾ ਗਿਆ ਸਨਮਾਨਿਤ
. . .  1 day ago
ਚੰਡੀਗੜ੍ਹ, 24 ਮਈ (ਐਨ. ਐਸ. ਪਰਵਾਨਾ)- ਪੰਜਾਬ ਪੁਲਿਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਆਈ. ਸੀ. ਐਸ. ਈ. ਦੀ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ 'ਚੋਂ ਪੂਰੇ ਦੇਸ਼ 'ਚ ਦੂਜੇ ਨੰਬਰ 'ਤੇ ਆਈ ਵਿਦਿਆਰਥਣ ਜੈਸਮੀਨ ਕੌਰ ਚਾਹਲ ਦਾ ਪੁਲਿਸ ਹੈੱਡ ਕੁਆਰਟਰ...
25 ਮਈ ਤੋਂ ਲਾਗੂ ਹੋਵੇਗਾ ਈ-ਵੇਅ ਬਿੱਲ ਸਿਸਟਮ
. . .  1 day ago
ਨਵੀਂ ਦਿੱਲੀ, 24 ਮਈ- ਇੱਕ ਹੀ ਸੂਬੇ ਦੇ ਅੰਦਰ ਮਾਲ ਦੀ ਆਵਾਜਾਈ ਲਈ ਈ-ਵੇਅ ਬਿੱਲ ਸਿਸਟਮ ਮਹਾਰਾਸ਼ਟਰ, ਮਣੀਪੁਰ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਤੇ ਦੀਪ ਅਤੇ ਲਕਸ਼ਦੀਪ 'ਚ 25 ਮਈ ਤੋਂ ਲਾਗੂ...
ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ
. . .  1 day ago
ਜੰਮੂ, 24 ਮਈ- ਤ੍ਰਿਕੁਟ ਦੀਆਂ ਪਹਾੜੀਆਂ 'ਤੇ ਜੰਗਲ 'ਚ ਲੱਗੀ ਅੱਗ ਕਾਰਨ ਰੁਕੀ ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਜੰਗਲ 'ਚ ਅੱਗ ਲੱਗਣ ਤੋਂ ਬਾਅਦ ਵੈਸ਼ਣੋ ਦੇਵੀ ਯਾਤਰਾ ਰੋਕੀ ਗਈ ਸੀ, ਜਿਸ ਨੂੰ ਵੀਰਵਾਰ...
ਤੂਤੀਕੋਰਨ ਹਿੰਸਾ : 65 ਲੋਕਾਂ ਦੀ ਹੋਈ ਗ੍ਰਿਫ਼ਤਾਰ
. . .  1 day ago
ਚੇਨਈ, 24 ਮਈ- ਤੂਤੀਕੋਰਨ 'ਚ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਨੂੰ ਲੈ ਕੇ ਹੋਈ ਹਿੰਸਾ 'ਚ ਸ਼ਾਮਲ ਹੋਣ 'ਤੇ 65 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਸੰਦੀਪ ਨਾਂਦੂਰੀ ਨੇ ਦੱਸਿਆ ਕਿ 68...
ਉੱਤਰੀ ਕੋਰੀਆ ਨੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਕੀਤਾ ਨਸ਼ਟ
. . .  1 day ago
ਨਵੀਂ ਦਿੱਲੀ, 24 ਮਈ- ਉੱਤਰੀ ਕੋਰੀਆ ਨੇ ਆਪਣੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕੀਤਾ ਹੈ। ਉੱਤਰੀ ਕੋਰੀਆ ਨੇ ਪ੍ਰਮਾਣੂੰ ਨਿਸ਼ਸਤਰੀਕਰਨ ਦੇ ਵੱਲ ਕਦਮ ਵਧਾਉਂਦਿਆਂ ਅੱਜ ਦੇਸ਼ ਦੇ ਮੱਧ ਪੁੰਗਏ-ਰੀ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕਰ ਦਿੱਤਾ। ਉੱਤਰੀ ਕੋਰੀਆ ਨੇ ਹਾਲ...
ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਮੋਦੀ ਆਉਣ ਵਾਲੀ 29 ਮਈ ਤੋਂ 2 ਜੂਨ ਤੱਕ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ। ਵਿਦੇਸ਼ ਮੰਤਰਾਲੇ ਮੁਤਾਬਕ ਦੌਰੇ ਦੌਰਾਨ ਉਹ 1 ਜੂਨ ਨੂੰ ਸਿੰਗਾਪੁਰ 'ਚ ਸ਼ਾਂਗਰੀ-ਲਾ ਗੱਲਬਾਤ 'ਚ ਮੁੱਖ ਭਾਸ਼ਣ...
ਰੂਸੀ ਮਿਜ਼ਾਈਲ ਨੇ ਸੁੱਟਿਆ ਸੀ ਐਮ.ਐਚ.17
. . .  1 day ago
ਯੂਟ੍ਰੇਕਟ, 24 ਮਈ- ਮਲੇਸ਼ੀਆਈ ਜਹਾਜ਼ ਐਮ.ਐਚ.17 ਨੂੰ ਸੁੱਟੇ ਜਾਣ ਦੀ ਜਾਂਚ ਕਰ ਰਹੀ ਕੌਮਾਂਤਰੀ ਟੀਮ ਨੇ ਅੱਜ ਪਹਿਲੀ ਵਾਰ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਜਹਾਜ਼ ਨੂੰ ਸੁੱਟਣ ਲਈ ਜਿਸ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਸੀ, ਉਹ ਰੂਸੀ ਫੌਜ ਬ੍ਰਿਗੇਡ ਦੀ...
ਪੀ.ਐਨ.ਬੀ. ਘੁਟਾਲਾ : ਈ.ਡੀ. ਨੇ ਨੀਰਵ ਮੋਦੀ ਖਿਲਾਫ ਦੋਸ਼ ਪੱਤਰ ਕੀਤਾ ਦਾਖਲ
. . .  1 day ago
ਸੁਨੰਦਾ ਪੁਸ਼ਕਰ ਮੌਤ ਮਾਮਲਾ ਨਾਮਜ਼ਦ ਅਦਾਲਤ 'ਚ ਤਬਦੀਲ
. . .  1 day ago
ਪਠਾਨਕੋਟ ਸਬ ਜੇਲ੍ਹ 'ਚ ਕੈਦੀਆਂ ਵਿਚਾਲੇ ਲੜਾਈ
. . .  1 day ago
ਵਿਰਾਟ ਮਗਰੋਂ ਰਾਹੁਲ ਗਾਂਧੀ ਨੇ ਵੀ ਮੋਦੀ ਨੂੰ ਦਿੱਤੀ ਵੱਡੀ ਚੁਣੌਤੀ
. . .  1 day ago
ਮੋਦੀ ਅਤੇ ਰੁੱਟੇ ਸੀ. ਈ. ਓ. ਕਾਨਫਰੰਸ 'ਚ ਹੋਏ ਸ਼ਾਮਲ
. . .  1 day ago
ਸੱਟ ਕਾਰਨ ਕੋਹਲੀ ਨਹੀਂ ਖੇਡ ਸਕਣਗੇ ਕਾਊਂਟੀ
. . .  1 day ago
ਜੰਮੂ-ਕਸ਼ਮੀਰ : ਪਹਾੜੀਆਂ 'ਤੇ ਲੱਗੀ ਭਿਆਨਕ ਅੱਗ
. . .  1 day ago
ਲੁਧਿਆਣਾ 'ਚ ਫੈਕਟਰੀ ਨੂੰ ਲੱਗੀ ਅੱਗ
. . .  1 day ago
ਗੈਂਗਸਟਰ ਤੋਂ ਸਮਾਜ ਸੁਧਾਰਕ ਬਣਿਆ ਲੱਖਾ ਸਧਾਣਾ ਮੋਗਾ ਪੁਲਿਸ ਵਲੋਂ ਗ੍ਰਿਫ਼ਤਾਰ
. . .  1 day ago
ਜੇ 'ਆਪ' ਕਾਂਗਰਸ ਨਾਲ ਗੱਠਜੋੜ ਕਰਦੀ ਹੈ ਤਾਂ ਪਾਰਟੀ ਛੱਡ ਦੇਵਾਂਗਾ- ਫੂਲਕਾ
. . .  1 day ago
ਮਹਾਰਾਸ਼ਟਰ ਕੌਂਸਲ ਚੋਣਾਂ 'ਚ ਕਾਂਗਰਸ ਨੂੰ ਝਟਕਾ
. . .  1 day ago
ਤੂਤੀਕੋਰਨ ਹਿੰਸਾ 'ਤੇ ਰਾਜਨਾਥ ਸਿੰਘ ਨੇ ਪ੍ਰਗਟਾਇਆ ਦੁੱਖ
. . .  1 day ago
ਸੀਰੀਆ ਦੇ ਫੌਜੀ ਟਿਕਾਣਿਆਂ 'ਤੇ ਅਮਰੀਕਾ ਨੇ ਕੀਤਾ ਹਮਲਾ
. . .  1 day ago
ਇਟਲੀ 'ਚ ਟਰੇਨ ਹਾਦਸਾਗ੍ਰਸਤ, 2 ਦੀ ਮੌਤ
. . .  1 day ago
ਮੋਦੀ ਤੇ ਰੁੱਟੇ ਵਿਚਕਾਰ ਹੋਈ ਮੁਲਾਕਾਤ
. . .  1 day ago
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  1 day ago
ਚੱਢਾ ਦੇ ਵਕੀਲ ਨੇ ਕਾਹਨ ਸਿੰਘ ਪੰਨੂ ਨੂੰ ਸੌਂਪੀ ਰਿਪੋਰਟ
. . .  1 day ago
ਮੋਦੀ ਨੇ ਵਿਰਾਟ ਦੀ ਚੁਣੌਤੀ ਕੀਤੀ ਪ੍ਰਵਾਨ
. . .  1 day ago
ਡੀ.ਐਮ.ਕੇ ਦਾ ਤੂਤੀਕੋਰਨ ਹਿੰਸਾ 'ਤੇ ਪ੍ਰਦਰਸ਼ਨ
. . .  1 day ago
ਬਗਦਾਦ 'ਚ ਆਤਮਘਾਤੀ ਹਮਲਾ, ਸੱਤ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸਰਕਾਰ ਦਾ ਇਕ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁੱਕ
  •     Confirm Target Language  

ਜਗਰਾਓਂ

ਢੋਆ-ਢੁਆਈ ਦੇ ਮਾੜੇ ਪ੍ਰਬੰਧਾਂ ਦਾ ਐੱਸ. ਡੀ. ਐੱਮ. ਨੇ ਲਿਆ ਜਾਇਜ਼ਾ

ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਦਾਖਾ ਮਾਰਕੀਟ ਕਮੇਟੀ ਦੇ ਮੁੱਖ ਯਾਰਡ ਦਾਣਾ ਮੰਡੀ ਮੁੱਲਾਂਪੁਰ ਸਮੇਤ 10 ਹੋਰ ਖ਼ਰੀਦ ਕੇਂਦਰ ਸਵੱਦੀ, ਸੁਧਾਰ, ਹੰਬੜਾਂ, ਤਲਵੰਡੀ ਕਲਾਂ, ਨੂਰਪੁਰ ਬੇਟ, ਮਨਸੂਰਾਂ, ਸਰਾਭਾ, ਹਲਵਾਰਾ, ਪੁੜੈਣ, ਚੱਕ ਕਲਾਂ ਮਿਲਾ ਕੇ ਅੱਜ ਤੱਕ ਕੁੱਲ ਦਾਣਾ ਮੰਡੀਆਂ 'ਚ 5 ਲੱਖ 25 ਹਜ਼ਾਰ 200 ਕੁਇੰਟਲ ਕਣਕ ਦੀ ਆਮਦ ਹੋਈ, ਜਿਸ 'ਚ 5 ਲੱਖ 15 ਹਜ਼ਾਰ ਕੁਇੰਟਲ ਕਣਕ ਏਜੰਸੀਆਂ ਵਲੋਂ ਖ਼ਰੀਦੀ ਗਈ | ਦਾਖਾ ਮਾਰਕੀਟ ਕਮੇਟੀ ਅਧੀਨ ਕੁੱਲ 11 ਖ਼ਰੀਦ ਕੇਂਦਰਾਂ 'ਚ ਏਜੰਸੀਆਂ ਵਲੋਂ ਖ਼ਰੀਦ ਤੋਂ ਬਾਅਦ ਬੋਰੀਆਂ 'ਚ ਭਰੀ ਗਈ ਕਣਕ ਦੀਆਂ ਮੰਡੀ 'ਚ ਧਾਕਾਂ ਦੂਰੋਂ ਹੀ ਦਿਖਾਈ ਦਿੰਦੀਆਂ ਹਨ | ਦਾਖਾ ਮਾਰਕੀਟ ਕਮੇਟੀ ਦੀਆਂ ਦਾਣਾ ਮੰਡੀਆਂ 'ਚ 4 ਲੱਖ 25 ਹਜ਼ਾਰ ਕੁਇੰਟਲ ਭਾਵ 8 ਲੱਖ 50 ਹਜ਼ਾਰ ਬੋਰੀ ਢੋਆ-ਢੁਆਈ (ਲਿਫਟਿੰਗ) ਪੱਖੋਂ ਮੰਡੀਆਂ 'ਚ ਪਈ ਹੋਣ ਕਰਕੇ ਪ੍ਰਸ਼ਾਸਨ ਪੂਰਾ ਦਿਨ ਹਰਕਤ 'ਚ ਰਿਹਾ | ਦਾਣਾ ਮੰਡੀ ਮੁੱਲਾਂਪੁਰ ਪਹਿਲਾਂ ਐੱਸ. ਡੀ. ਐੱਮ. ਲੁਧਿਆਣਾ ਪੱਛਮੀ-ਕਮ ਪ੍ਰਬੰਧਕ ਮਾਰਕੀਟ ਕਮੇਟੀ ਦਾਖਾ ਦਮਨਜੀਤ ਸਿੰਘ ਮਾਨ ਤੇ ਜ਼ਿਲ੍ਹਾ ਮੰਡੀ ਅਫ਼ਸਰ ਵਲੋਂ ਏਜੰਸੀ ਇੰਸਪੈਕਟਰਾਂ ਤੇ ਟਰੱਕ ਉਪਰੇਟਰ ਐਸੋਸੀਏਸ਼ਨ ਮੰਡੀ ਮੁੁੱਲਾਂਪੁਰ-ਦਾਖਾ ਪ੍ਰਧਾਨ ਗੁਰਜੀਤ ਸਿੰਘ ਬਿੱਟੂ, ਅਰਵਿੰਦ ਖੁੱਲ੍ਹਰ, ਹੋਰਨਾਂ ਟਰੱਕ ਉਪਰੇਟਰਾਂ ਨਾਲ ਮੀਟਿੰਗ ਕਰਕੇ ਤਾੜਨਾ ਕੀਤੀ ਕਿ ਢੋਆ-ਢੁਆਈ 'ਚ ਕਿਸੇ ਵੀ ਵਿਘਨ ਨੂੰ ਰੋਕਿਆ ਜਾਵੇ | ਟਰੱਕ ਉਪਰੇਟਰਾਂ ਵਲੋਂ ਚੌਲਾਂ ਦੀ ਸਪੈਸ਼ਲ ਹੋਣ ਕਰਕੇ ਦਾਣਾ ਮੰਡੀਆਂ 'ਚੋਂ ਅੰਨ ਭੰਡਾਰ ਤੱਕ ਕਣਕ ਲਿਜਾਣ 'ਚ ਹੋ ਰਹੀ ਦੇਰੀ ਬਾਰੇ ਐੱਸ. ਡੀ. ਐੱਮ. ਨੂੰ ਦੱਸਿਆ ਗਿਆ | ਦੇਰ ਸ਼ਾਮ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਵਲੋਂ ਵੀ ਦਾਣਾ ਮੰਡੀ ਮੁੱਲਾਂਪੁਰ 'ਚ (ਲਿਫਟਿੰਗ) ਢੋਆ-ਢੁਆਈ ਪੱਖੋਂ ਪਈ ਲੱਖਾਂ ਬੋਰੀ ਦਾ ਜਾਇਜ਼ਾ ਲੈਂਦਿਆਂ ਖ਼ਰੀਦ ਏਜੰਸੀ ਇੰਸਪੈਕਟਰਾਂ, ਟਰੱਕ ਉਪਰੇਟਰਾਂ ਤੇ ਆੜ੍ਹਤੀਆਂ ਨੂੰ ਕਿਹਾ ਕਿ ਰਲ-ਮਿਲ ਕੇ ਢੋਆ-ਢੁਆਈ 'ਚ ਦੇਰੀ ਹੋਣ ਤੋਂ ਰੋਕੀ ਜਾਵੇ | ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਚੰਦਰਭਾਨ ਜੈਨ, ਸੈਕਟਰੀ ਰਜਿੰਦਰ ਸਿੰਘ ਮਾਜਰੀ, ਮਨਜੀਤ ਸਿੰਘ ਭਰੋਵਾਲ, ਆੜ੍ਹਤੀ ਮਹਾਂਵੀਰ ਬਾਂਸਲ, ਅਨਿਲ ਜੈਨ, ਰਾਮ ਪ੍ਰਤਾਪ ਗੋਇਲ ਵਲੋਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਭਰੋਸਾ ਦਿੱਤਾ ਕਿ ਉਹ ਢੋਆ-ਢੁਆਈ ਲਈ ਹਰ ਸੰਭਵ ਸਹਾਇਤਾ ਲਈ ਉਹ ਪਾਬੰਦ ਹਨ | ਦਾਣਾ ਮੰਡੀ ਮੁੱਲਾਂਪੁਰ-ਦਾਖਾ 'ਚ ਪਹੁੰਚੇ ਲੁਧਿਆਣਾ ਪੱਛਮੀ ਐੱਸ. ਡੀ. ਐੱਮ. ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਹਾੜ੍ਹੀ ਦੀ ਫ਼ਸਲ ਕਣਕ ਇਕੋ ਸਮੇਂ ਮੰਡੀਆਂ 'ਚ ਆਉਣ ਦੇ ਨਾਲ ਰੇਲਵੇ ਰੈਕ ਚੌਲਾਂ ਦੀ ਢੋਆ-ਢੁਆਈ ਲਈ 2 ਸਪੈਸ਼ਲਾਂ ਆ ਜਾਣ ਨਾਲ ਲਿਫਟਿੰਗ 'ਚ ਥੋੜ੍ਹਾ ਵਿਘਨ ਪਿਆ, ਸੋਮਵਾਰ ਤੱਕ ਮੰਡੀਆਂ 'ਚ ਪਈ ਕਣਕ ਦੀ ਲੱਖਾਂ ਬੋਰੀ ਅੰਨ ਭੰਡਾਰ ਵਿਚ ਹੋਵੇਗੀ, ਭਾਵੇਂ ਅਜਿਹਾ ਕਰਨ ਲਈ ਟਰੱਕਾਂ ਦੇ ਨਾਲ ਭਾੜੇ ਵਾਲੇ ਟਰੈਕਟਰ-ਟਰਾਲੀਆਂ ਦਾ ਸਹਾਰਾ ਕਿਉਂ ਨਾ ਲੈਣਾ ਪਵੇ |

ਅੰਗਹੀਣ ਲੜਕੀਆਂ ਦੀ ਪੰਜਾਬੀ ਸਟੈਨੋਗ੍ਰਾਫ਼ੀ ਤੇ ਕੰਪਿਊਟਰ ਦੀ ਸਿਖਲਾਈ ਲਈ ਇੰਟਰਵਿਊ 26 ਨੂੰ

ਮਲੌਦ, 21 ਅਪ੍ਰੈਲ (ਸਹਾਰਨ ਮਾਜਰਾ)-ਪੰਜਾਬ ਸਰਕਾਰ ਵਲੋਂ ਅੰਗਹੀਣਾਂ ਨੂੰ ਆਪਣੇ ਪੈਰਾਂ 'ਤੇ ਖੜੇ੍ਹ ਹੋਣ 'ਚ ਸਹਾਇਤਾ ਕਰਨ ਹਿੱਤ ਖੋਲ੍ਹੇ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ, ਜਮਾਲਪੁਰ (ਲੁਧਿਆਣਾ) ਵਿਖੇ 18 ਤੋਂ 40 ਸਾਲ ਉਮਰ ਵਰਗ ਦੀਆਂ ਅੰਗਹੀਣ ਲੜਕੀਆਂ/ਔਰਤਾਂ ਨੂੰ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਲੁਧਿਆਣਾ ਵਲੋਂ ਵੱਖ-ਵੱਖ ਮੰਡੀਆਂ ਦਾ ਦੌਰਾ

ਹੰਬੜਾਂ, 21 ਅਪ੍ਰੈਲ (ਕੁਲਦੀਪ ਸਿੰਘ ਸਲੇਮਪੁਰੀ)-ਬਲਾਕ ਵਿਕਾਸ ਪੰਚਾਇਤ ਅਫ਼ਸਰ ਲੁਧਿਆਣਾ-1 ਸ੍ਰੀਮਤੀ ਰੁਪਿੰਦਰਜੀਤ ਕੌਰ (ਪੀ. ਸੀ. ਐਸ.) ਨੇ ਅਨਾਜ ਮੰਡੀ ਪ੍ਰਤਾਪ ਸਿੰਘ ਵਾਲਾ, ਹੰਬੜਾਂ ਤੇ ਹੋਰ ਮੰਡੀਆਂ ਦਾ ਅਚਨਚੇਤ ਦੌਰਾ ਕਰਦਿਆਂ ਜਿਣਸ ਦੀ ਤੁਲਾਈ, ਪੀਣ ਵਾਲੇ ਪਾਣੀ ...

ਪੂਰੀ ਖ਼ਬਰ »

ਮੰਡੀ 'ਚ ਫ਼ਸਲ ਸੁੱਟਣ ਆਏ ਕਿਸਾਨ ਦੀ ਮੌਤ

ਸਮਰਾਲਾ, 21 ਅਪ੍ਰੈਲ (ਬਲਜੀਤ ਸਿੰਘ ਬਘੌਰ/ਸੁਰਜੀਤ ਸਿੰਘ ਵਿਸ਼ਦ)-ਨਵੀਂ ਦਾਣਾ ਮੰਡੀ ਸਮਰਾਲਾ ਵਿਖੇ ਸ਼ਿਵਾ ਟਰੇਡਿੰਗ ਫ਼ਰਮ 'ਤੇ ਫ਼ਸਲ ਸੁੱਟਣ ਆਏ ਕਿਸਾਨ ਧਰਮਿੰਦਰ ਸਿੰਘ (28) ਵਾਸੀ ਘੁੰਗਰਾਲੀ ਸਿੱਖਾਂ ਦੀ ਦੌਰਾ ਪੈਣ ਕਾਰਨ ਮੌਤ ਹੋ ਗਈ | ਪਿੰਡ ਦੇ ਸਰਪੰਚ ਗੁਰਪਾਲ ...

ਪੂਰੀ ਖ਼ਬਰ »

8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਖੰਨਾ, 21 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਜਦ ਕਿ ਕਥਿਤ ਦੋਸ਼ੀ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ ਦੱਸਿਆ ਗਿਆ ਹੈ | ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ | ਹਵਾਲਦਾਰ ਸਤਵੰਤ ਸਿੰਘ ਨੇ ਦੱਸਿਆ ਕਿ ਅੱਜ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸਿੱਧਵਾਂ ਬੇਟ ਦੇ ਖ਼ਰੀਦ ਕੇਂਦਰ ਦਾ ਅਚਨਚੇਤ ਦੌਰਾ

ਸਿੱਧਵਾਂ ਬੇਟ, 21 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਨੇ ਅੱਜ ਸ਼ਾਮ ਮਾਰਕਿਟ ਕਮੇਟੀ ਸਿੱਧਵਾਂ ਬੇਟ ਦੇ ਸਥਾਨਕ ਖ਼ਰੀਦ ਕੇਂਦਰ ਦਾ ਦੌਰਾ ਕੀਤਾ | ਉਨ੍ਹਾਂ ਦੇ ਨਾਲ ਏ. ਡੀ. ਸੀ. ਨੀਰੂ ਕਤਿਆਲ ਤੇ ਐਸ. ਡੀ. ਐਮ. ...

ਪੂਰੀ ਖ਼ਬਰ »

ਲੁਧਿਆਣਾ 'ਚ ਤੀਜਾ 'ਆਤਮਾ ਕਿਸਾਨ ਬਾਜ਼ਾਰ' ਅੱਜ-ਮੁੱਖ ਖੇਤੀਬਾੜੀ ਅਫ਼ਸਰ

ਲੋਹਟਬੱਦੀ, 21 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਆਤਮਾ ਗਵਰਨਿੰਗ ਬੋਰਡ ਲੁਧਿਆਣਾ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਐਗਰੀਕਲਚਰ ਟੈਕਨੌਲੋਜੀ ਮੈਨੇਜਮੈਂਟ ਏਜੰਸੀ (ਆਤਮਾ), ਖੇਤੀਬਾੜੀ ਤੇ ਕਿਸਾਨ ਭਲਾਈ ...

ਪੂਰੀ ਖ਼ਬਰ »

ਵਿਧਾਇਕ ਜੱਗਾ ਹਿੱਸੋਵਾਲ ਨੇ ਸੜੀਆਂ ਫ਼ਸਲਾਂ ਦਾ ਲਿਆ ਜਾਇਜ਼ਾ

ਰਾਏਕੋਟ, 21 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਬੀਤੀ ਕੱਲ੍ਹ ਪਿੰਡ ਦੱਧਾਹੂਰ ਦੇ ਕਿਸਾਨਾਂ ਦੇ ਖੇਤਾਂ 'ਚ ਕਣਕ ਤੇ ਨਾੜ ਅੱਗ ਲੱਗਣ ਨਾਲ ਸੜ ਗਿਆ ਸੀ, ਜਿਸ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਪਿੰਡ ਦੱਧਾਹੂਰ ਦੇ ਕਿਸਾਨਾਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕਣਕ ਦੀ ਖ਼ਰੀਦ ਲਈ 378.53 ਕਰੋੜ ਦੀ ਆਨਲਾਈਨ ਅਦਾਇਗੀ-ਡੀ. ਸੀ.

ਜਗਰਾਉਂ, 21 ਅਪ੍ਰੈਲ (ਅਜੀਤ ਸਿੰਘ ਅਖਾੜਾ)-ਕਣਕ ਦੀ ਖ਼ਰੀਦ ਦੇ ਚੱਲਦਿਆਂ ਜ਼ਿਲ੍ਹਾ ਲੁਧਿਆਣਾ 'ਚ ਮਿਤੀ 20 ਅਪ੍ਰੈਲ ਤੱਕ 378.53 ਕਰੋੜ ਰੁਪਏ ਦੀ ਅਦਾਇਗੀ ਆਨਲਾਈਨ ਵਿਧੀ ਰਾਹੀਂ ਕਰ ਦਿੱਤੀ ਗਈ ਹੈ | ਇਸ ਸਾਲ ਜ਼ਿਲ੍ਹਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ 'ਚ ਹੁਣ ਤੱਕ ਕੁੱਲ 447711 ...

ਪੂਰੀ ਖ਼ਬਰ »

ਸਿੱਧਵਾਂ ਕਾਲਜ ਦਾ ਬੀ. ਐਸ. ਸੀ. ਭਾਗ ਤੀਸਰਾ (ਸਮੈਸਟਰ ਪੰਜਵਾਂ) ਦਾ ਨਤੀਜਾ ਸ਼ਾਨਦਾਰ

ਚੌਾਕੀਮਾਨ, 21 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਐਸ. ਸੀ. ਭਾਗ ਤੀਸਰਾ (ਸਮੈਸਟਰ ਪੰਜਵਾਂ) ਦੇ ਨਤੀਜਿਆਂ ਦੌਰਾਨ 100 ਫੀਸਦੀ ਨਤੀਜਾ ਪ੍ਰਾਪਤ ਕਰ ਆਪਣਾ ਦਬਦਬਾ ਕਾਇਮ ...

ਪੂਰੀ ਖ਼ਬਰ »

ਚੱਕ ਵਲੋਂ ਕਣਕ ਦੇ ਖੇਤ ਨੂੰ ਅੱਗ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ

ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਹਾੜ੍ਹੀ ਦੀ ਫ਼ਸਲ ਕਣਕ ਦੀ ਕਟਾਈ-ਗਹਾਈ ਦਾ ਕੰਮ ਜਿਥੇ ਜ਼ੋਰਾਂ 'ਤੇ ਚੱਲ ਰਿਹਾ, ਉਥੇ ਪਿੰਡ ਚੱਕ ਕਲਾਂ-ਬਾਸੀਆਂ ਬੇਟ ਸੜਕ 'ਤੇ ਖੇਤਾਂ 'ਚ ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਣ ਬਾਅਦ ਡੇਢ ਦਰਜਨ ਏਕੜ ਕਣਕ ਦੀ ਫ਼ਸਲ ਤੇ ...

ਪੂਰੀ ਖ਼ਬਰ »

ਕਠੂਆ ਘਟਨਾ ਨੂੰ ਲੈ ਕੇ ਰਕਬਾ 'ਚ ਕੈਂਡਲ ਮਾਰਚ

ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਕਠੂਆ ਜਬਰ ਜਨਾਹ ਮਾਮਲੇ 'ਚ ਮਿ੍ਤਕ ਬੱਚੀ ਦੇ ਪਰਿਵਾਰ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਫਾਂਸੀ ਸਜ਼ਾ ਦੀ ਮੰਗ ਕਰਦਿਆਂ ਨੌਜਵਾਨ ਸਭਾ ਰਕਬਾ ਤੇਜਿੰਦਰ ਸਿੰਘ, ਪ੍ਰਗਟ ਸਿੰਘ, ਗੁਰਮੁਖ ਸਿੰਘ, ਤਲਵਿੰਦਰ ਸਿੰਘ, ...

ਪੂਰੀ ਖ਼ਬਰ »

ਜਬਰ ਜਨਾਹ ਦੀਆਂ ਘਟਨਾਵਾਂ ਿਖ਼ਲਾਫ਼ ਰੋਸ ਰੈਲੀ ਕੱਢੀ

ਚੌਾਕੀਮਾਨ, 21 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ 'ਚ ਬੀਤੇ ਦਿਨੀਂ ਪਿੰਡ ਚੌਾਕੀਮਾਨ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋਏ ਨੌਜਵਾਨਾਂ ਨੇ ਦੇਸ਼ ਭਰ ਅੰਦਰ ਵਾਪਰ ਰਹੀਆਂ ਬੱਚੀਆਂ ਤੇ ਔਰਤਾਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਿਖ਼ਲਾਫ਼ ...

ਪੂਰੀ ਖ਼ਬਰ »

ਜ਼ੋਨਲ ਪੱਧਰੀ ਖੇਡਾਂ 'ਚ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਨੇ ਜਿੱਤਿਆ ਸੋਨੇ ਤੇ ਤਾਂਬੇ ਦਾ ਤਗਮਾ

ਸਿੱਧਵਾਂ ਬੇਟ, 21 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਆਈ. ਸੀ. ਐਸ. ਸੀ. ਦੀਆਂ (ਜਮਾਲਪੁਰ) ਲੁਧਿਆਣਾ ਵਿਖੇ ਹੋਈਆਂ ਜ਼ੋਨਲ ਪੱਧਰੀ ਅਥਲੈਟਿਕਸ ਖੇਡਾਂ ਦੌਰਾਨ ਇਕ ਸੋਨੇ ਤੇ ਇਕ ਤਾਂਬੇ ਦਾ ਤਗਮਾ ਹਾਸਲ ਕਰਕੇ ਜ਼ਿਲ੍ਹੇ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ਅੱਗ ਬੁਝਾਊ ਯੰਤਰ ਸਬੰਧੀ ਦਿੱਤੀ ਜਾਣਕਾਰੀ

ਸਿੱਧਵਾਂ ਬੇਟ, 21 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਸਕੂਲ ਦੇ ਪ੍ਰਧਾਨ ਤੇ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਹੇਠ ਬੱਚਿਆਂ ਨੂੰ ਅੱਗ ਬੁਝਾਉ ਯੰਤਰ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ ਦੀ ਅਗਵਾਈ ਹੇਠ ਨੀਲੇ ਕਾਰਡ ਬਣਾਉਣ ਸਬੰਧੀ ਮੀਟਿੰਗ

ਸਿੱਧਵਾਂ ਬੇਟ, 21 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਪਿੰਡ ਤਿਹਾੜਾ ਕਾਕੜ ਵਿਖੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਬਣਾਉਣ ਸਬੰਧੀ ਇਕ ਜ਼ਰੂਰੀ ਮੀਟਿੰਗ ਬੇਟ ਇਲਾਕੇ ਦੇ ਕਾਂਗਰਸੀ ਆਗੂ ਤੇ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ...

ਪੂਰੀ ਖ਼ਬਰ »

ਅਣਸੁਖਾਵੀਂ ਘਟਨਾ ਰੋਕਣ ਲਈ ਲਾਈ ਰੇਿਲੰਗ ਦਾ ਮੁਹੱਲਾ ਵਾਸੀਆਂ ਵਲੋਂ ਵਿਰੋਧ

ਖੰਨਾ, 21 ਅਪ੍ਰੈਲ (ਲਾਲ/ਧੀਮਾਨ)-ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਦੀ ਕਵਾਇਦ ਦੇ ਅਧੀਨ ਰੇਲਵੇ ਵਿਭਾਗ ਵਲੋਂ ਸਥਾਨਕ ਦਲੀਪ ਨਗਰ ਵਾਰਡ ਨੰਬਰ 3 ਦੇ ਕੋਲ ਸਥਿਤ ਰੇਲਵੇ ਟਰੈਕ ਨਾਲ ਰੇਿਲੰਗ ਲਗਾ ਦਿੱਤੀ ਤਾਂ ਕਿ ਕੋਈ ਜਾਨਵਰ ਜਾਂ ਵਿਅਕਤੀ ਉਥੋਂ ਰੇਲਵੇ ਲਾਈਨ ਪਾਰ ...

ਪੂਰੀ ਖ਼ਬਰ »

ਹਰ ਪਾਰਟੀ 'ਚ ਅਨੁਸ਼ਾਸਨ ਕਾਇਮ ਰੱਖਣ ਲਈ ਸਖ਼ਤ ਫੈਸਲੇ ਲੈਣੇ ਜ਼ਰੂਰੀ-ਖੰਗੂੜਾ

*ਲਾਪਰਾਂ ਦੀ ਪ੍ਰਧਾਨਗੀ ਸਬੰਧੀ ਮਾਮਲਾ ਕੀਤਾ ਸਪੱਸ਼ਟ ਸਵੱਦੀ ਕਲਾਂ, 21 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)-ਵਿਧਾਨ ਸਭਾ ਹਲਕਾ ਦਾਖਾ 'ਚ ਕਾਂਗਰਸੀ ਆਗੂਆਂ ਦਰਮਿਆਨ ਚੱਲ ਰਹੀ ਕਸ਼ਮਕਸ਼ ਦੌਰਾਨ ਬੀਤੇ ਦਿਨੀਂ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੁਆਰਾ ਜ਼ਿਲ੍ਹਾ ...

ਪੂਰੀ ਖ਼ਬਰ »

ਰਾਜੋਆਣਾ ਪਬਲਿਕ ਸਕੂਲ 'ਚ ਕੌਮਾਂਤਰੀ ਵਿਰਾਸਤ ਦਿਵਸ ਮਨਾਇਆ

ਰਾਏਕੋਟ, 21 ਅਪ੍ਰੈਲ (ਸੁਸ਼ੀਲ)-ਪਿੰਡ ਰਾਜੋਆਣਾ ਖੁਰਦ ਵਿਖੇ ਸਥਿਤ ਰਾਜੋਆਣਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਕੌਮਾਂਤਰੀ ਵਿਰਾਸਤ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਇੰਚਾਰਜ ਸਤਨਾਮ ਸਿੰਘ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

'ਸਮਾਰਟ ਕਲਾਸ ਰੂਮ ਬਣਾਉਣ' ਤਹਿਤ ਬਾਸੀਆਂ, ਰਾਣਕੇ, ਕੋਟਲੀ, ਵਲੀਪੁਰ ਖੁਰਦ ਸਕੂਲਾਂ 'ਚ ਪ੍ਰੋਜੈਕਟ ਲਗਾਏ

ਹੰਬੜਾਂ, 21 ਅਪ੍ਰੈਲ (ਜਗਦੀਸ਼ ਸਿੰਘ ਗਿੱਲ)-ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਤੇ ਪਬਲਿਕ ਸਕੂਲਾਂ ਦੇ ਮੁਕਾਬਲੇ ਵਿੱਦਿਅਕ ਖੇਤਰ 'ਚ ਮੋਹਰੀ ਬਣਾਉਣ ਲਈ ਹਲਕਾ ਦਾਖਾ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ...

ਪੂਰੀ ਖ਼ਬਰ »

ਜਗਰਾਉਂ 'ਚ ਕਾਂਗਰਸ ਦੀ ਧੜੇਬੰਦੀ ਹੋਰ ਤੇਜ਼

ਜਗਰਾਉਂ, 21 ਅਪ੍ਰੈਲ (ਗੁਰਦੀਪ ਸਿੰਘ ਮਲਕ)-ਕਾਂਗਰਸੀ ਆਗੂ ਤੇ ਸੈਂਟਰਲ ਵਾਲਮੀਕਿ ਸਭਾ ਦੇ ਪ੍ਰਧਾਨ ਗੇਜਾ ਰਾਮ ਵਾਲਮੀਕਿ ਿਖ਼ਲਾਫ਼ ਜਗਰਾਉਂ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਵਲੋਂ ਜਾਤੀਵਾਦ, ਫਿਰਕਾਪ੍ਰਤੀ ਤੇ ਰਾਜਨੀਤੀ ਚੌਧਰ ਲਈ ਭਾਈਚਾਰਕ ਸਾਂਝ 'ਚ ਵੰਡੀਆਂ ਪਾਉਣ ...

ਪੂਰੀ ਖ਼ਬਰ »

ਬੁਰਜ ਹਰੀ ਸਿੰਘ ਵਿਖੇ ਬਿਜਲੀ ਸਪਲਾਈ ਦੇ ਮੀਟਰ ਲਗਾਉਣ ਲਈ ਫਾਰਮ ਭਰੇ

ਰਾਏਕੋਟ, 21 ਅਪ੍ਰੈਲ (ਲਿੱਤਰ)-ਪਿੰਡ ਬੁਰਜ ਹਰੀ ਸਿੰਘ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਸਕੀਮ ਤਹਿਤ ਪਿੰਡ ਦੇ ਗਰੀਬ ਵਰਗ ਨੂੰ ਮੀਟਰ ਕੁਨੈਕਸ਼ਨ ਲਗਾਉਣ ਦੇ ਏ. ਐਾਡ. ਏ. ਐਕਸੀਅਨ ਰਵੀ ਚੋਪੜਾ ਐਸ. ਡੀ. ਓ., ਨਰਿੰਦਰ ਸਿੰਘ, ਜੇ. ਈ. ਛਿੰਦਰਪਾਲ ਸਿੰਘ ਕਲੇਰ ਵਲੋਂ 35 ਦੇ ...

ਪੂਰੀ ਖ਼ਬਰ »

ਗੁਰੂ ਹਰਗੋਬਿੰਦ ਪਬਲਿਕ ਸਕੂਲ ਰਕਬਾ 'ਚ ਇਨਾਮ ਵੰਡ ਸਮਾਰੋਹ

ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗੁਰੂ ਹਰਗੋਬਿੰਦ ਪਬਲਿਕ ਮਾਡਲ ਸਕੂਲ ਰਕਬਾ (ਲੁਧਿ:) ਪਿ੍ੰਸੀਪਲ ਸੁਖਜੀਤ ਕੌਰ ਸਿੱਧੂ ਦੇ ਆਦੇਸ਼ਾਂ ਨਾਲ ਸਕੂਲ ਸਟਾਫ਼ ਵਲੋਂ ਵਿਦਿਆਰਥੀਆਂ ਨਾਲ ਮਿਲ ਕੇ ਸਕੂਲ ਅੰਦਰ ਪੜ੍ਹਾਈ, ਖੇਡਾਂ ਤੇ ਹੋਰ ਗਤੀਵਿਧੀਆਂ ਦੇ ...

ਪੂਰੀ ਖ਼ਬਰ »

ਦਾਣਾ ਮੰਡੀ ਸਮਰਾਲਾ 'ਚ ਕਣਕ ਦੀ ਆਮਦ ਜਾਰੀ, ਢੋਆ-ਢੁਆਈ ਮੱਠੀ

ਸਮਰਾਲਾ, 21 ਅਪ੍ਰੈਲ (ਸੁਰਜੀਤ ਸਿੰਘ ਵਿਸ਼ਦ/ਬਲਜੀਤ ਸਿੰਘ ਬਘੌਰ)-ਕਣਕ ਦੀ ਵਾਢੀ ਪੂਰੇ ਜ਼ੋਰਾਂ 'ਤੇ ਹੋਣ ਕਾਰਨ ਮੰਡੀ 'ਚ ਕਣਕ ਦੀ ਆਮਦ ਆਪਣੀ ਚਰਮ ਸੀਮਾ 'ਤੇ ਹੈ | ਮਾਰਕੀਟ ਦੇ ਸਕੱਤਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੰਡੀ 'ਚ ਅੱਜ ਤੱਕ 30,260 ਮੀਟਰਕ ਟਨ ਕਣਕ ਆ ਚੁੱਕੀ ਹੈ, ...

ਪੂਰੀ ਖ਼ਬਰ »

ਜੀ. ਐੱਚ. ਜੀ. ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ ਕਾਲਜ ਮੁਕਾਬਲਿਆਂ 'ਚ ਮੱਲਾਂ ਮਾਰੀਆਂ

ਰਾਏਕੋਟ, 21 ਅਪ੍ਰੈਲ (ਸੁਸ਼ੀਲ)-ਜੀ. ਐੱਚ. ਜੀ. ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਪ੍ਰੋ: ਸ੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ 'ਚ ਸਵਾਮੀ ਗੰਗਾ ਗਿਰੀ ਗਰਲਜ਼ ਕਾਲਜ 'ਚ ਹੋਏ ਅੰਤਰ ਕਾਲਜ ਮੁਕਾਬਲਿਆਂ 'ਚ ਵੱਖ-ਵੱਖ ਮੁਕਾਬਲਿਆਂ 'ਚ ਭਾਗ ਲੈਂਦੇ ਹੋਏ ਸ਼ਾਨਦਾਰ ...

ਪੂਰੀ ਖ਼ਬਰ »

ਕੌਮਾਂਤਰੀ ਮਜ਼ਦੂਰ ਦਿਵਸ ਸਬੰਧੀ ਜਗਰਾਉਂ 'ਚ ਕਾਨਫਰੰਸ ਕੀਤੀ ਜਾਵੇਗੀ-ਰਸੂਲਪੁਰ

ਜਗਰਾਉਂ, 21 ਅਪ੍ਰੈਲ (ਅਜੀਤ ਸਿੰਘ ਅਖਾੜਾ)-ਕੌਮਾਂਤਰੀ ਮਜ਼ਦੂਰ ਦਿਵਸ 'ਤੇ ਪਹਿਲੀ ਮਈ ਨੂੰ ਸੀ. ਪੀ. ਆਈ. (ਮਾ. ਲੈ) ਨਿਊਫਡੈਮੋਕਰੇਸੀ ਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਕਮੇਟੀ ਪਾਰਕ ਜਗਰਾਉਂ ਵਿਖੇ ਕਾਨਫਰੰਸ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਤਾਰੀ ...

ਪੂਰੀ ਖ਼ਬਰ »

ਅਖਾੜਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੰਡੇ

ਜਗਰਾਉਂ, 21 ਅਪ੍ਰੈਲ (ਅਜੀਤ ਸਿੰਘ ਅਖਾੜਾ)-ਪਿੰਡ ਅਖਾੜਾ ਵਿਖੇ ਬਾਬਾ ਸਾਹਿਬ ਸਿੰਘ ਬੇਦੀ ਯਾਦਗਾਰੀ ਸਟੇਡੀਅਮ 'ਚ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੰਡਣ ਤਹਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬਾਂਸਲ ਗੈਸ ...

ਪੂਰੀ ਖ਼ਬਰ »

ਖ਼ਾਲਸਾ ਵਲੋਂ ਸਾਬਕਾ ਕੌਾਸਲਰ ਬੁੱਧਰਾਜ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ

ਰਾਏਕੋਟ, 21 ਅਪ੍ਰੈਲ (ਸੁਸ਼ੀਲ)-ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸਾਬਕਾ ਕੌਾਸਲਰ ਬੁੱਧਰਾਜ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਸੰਸਦੀ ਸਕੱਤਰ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਬਿਕਰਮਜੀਤ ਸਿੰਘ ਖ਼ਾਲਸਾ ਅੱਜ ਉਨ੍ਹਾਂ ਦੇ ...

ਪੂਰੀ ਖ਼ਬਰ »

ਭਾਰਤ ਭੂਸ਼ਣ ਆਸ਼ੂ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਲੱਡੂ ਵੰਡੇ

ਜਗਰਾਉਂ, 21 ਅਪ੍ਰੈਲ (ਗੁਰਦੀਪ ਸਿੰਘ ਮਲਕ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਵਜਾਰਤ 'ਚ ਕੀਤੇ 9 ਕੈਬਨਿਟ ਮੰਤਰੀ ਦੇ ਕੀਤੇ ਵਾਧੇ ਦਾ ਜਗਰਾਉਂ ਕਾਂਗਰਸੀਆਂ ਵਲੋਂ ਭਰਵਾ ਸਵਾਗਤ ਕੀਤਾ ਹੈ | ਇਸ ਸਬੰਧੀ ਜਗਰਾਉਂ ਸ਼ਹਿਰੀ ਕਾਂਗਰਸ ਪ੍ਰਧਾਨ ਗੋਪਾਲ ਸ਼ਰਮਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਬਾਰਦੇਕੇ 'ਚ ਵਰਦੀਆਂ ਵੰਡੀਆਂ

ਜਗਰਾਉਂ, 21 ਅਪ੍ਰੈਲ (ਅਜੀਤ ਸਿੰਘ ਅਖਾੜਾ)-ਸਰਕਾਰੀ ਪ੍ਰਾਇਮਰੀ ਸਕੂਲ ਬਾਰਦੇਕੇ ਵਿਖੇ ਕਰਨੈਲ ਸਿੰਘ ਬਾਰਦੇਕੇ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਵਰਦੀਆਂ ਵੰਡਣ ਸਬੰਧੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਆਂਗਣਵਾੜੀ ਦੇ ਬੱਚਿਆਂ ਨੂੰ ...

ਪੂਰੀ ਖ਼ਬਰ »

ਉਜਵਲਾ ਯੋਜਨਾ ਤਹਿਤ ਕਾਉਂਕੇ ਕਲਾਂ 'ਚ ਗੈਸ ਕੁਨੈਕਸ਼ਨ ਵੰਡੇ

ਜਗਰਾਉਂ, 21 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਾਹਿਤ ਪਿੰਡ ਕਾਉਂਕੇ ਕਲਾਂ ਵਿਖੇ ਰੰਧਾਵਾ ਗੈਸ ਸਰਵਿਸ ਵਲੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੰਡੇ ਗਏ, ਜਿਸ ਦੀ ਰਸਮੀ ਸ਼ੁਰੂਆਤ ਸਾਬਕਾ ਮੰਤਰੀ ਮਲਕੀਤ ਸਿੰਘ ...

ਪੂਰੀ ਖ਼ਬਰ »

ਸੰਤ ਅਜਾਇਬ ਸਿੰਘ ਖ਼ਾਲਸਾ ਸਕੂਲ ਵਿਖੇ ਧਾਰਮਿਕ ਮੁਕਾਬਲੇ ਤੇ ਗੁਰਮਤਿ ਕਲਾਸਾਂ ਦੀ ਸ਼ੁਰੂਆਤ

ਰਾਏਕੋਟ, 21 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸੰਤ ਅਜਾਇਬ ਸਿੰਘ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੰਮਾ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਮੁਕਾਬਲੇ ਕਰਵਾਏ ਤੇ ਗੁਰਮਤਿ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਬੱਚਿਆਂ ...

ਪੂਰੀ ਖ਼ਬਰ »

ਵਿਧਾਇਕ ਆਸ਼ੂ ਤੇ ਕਾਂਗੜ ਨੂੰ ਮੰਤਰੀ ਬਣਨ 'ਤੇ ਵਧਾਈ

ਚੌਾਕੀਮਾਨ, 21 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਤੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਨੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਤਰੀ ...

ਪੂਰੀ ਖ਼ਬਰ »

ਇਲੈਕਟ੍ਰੀਸ਼ਨ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜਿਆ

ਰਾਏਕੋਟ, 21 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿੰਡ ਤਾਜਪੁਰ ਵਿਖੇ ਟਰਾਂਸਫਰਮਰ ਤੋਂ ਵੱਧ ਵੋਲਟੇਜ ਆਉਣ ਕਾਰਨ ਇਲੈਕਟ੍ਰੀਸ਼ਨ ਦੀ ਦੁਕਾਨ 'ਚ ਅੱਗ ਲੱਗੀ | ਇਸ ਮੌਕੇ ਪਨੇਸਰ ਇਲੈਕਟ੍ਰੀਸ਼ਨ ਵਰਕਸ ਦੇ ਮਾਲਕ ਗੁਰਪ੍ਰੀਤ ਸਿੰਘ ਪਨੇਸਰ ਵਾਸੀ ਤਾਜਪੁਰ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ 'ਧਰਤੀ ਦਿਵਸ' ਮਨਾਇਆ

ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ 'ਚ ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਕੌਮਾਂਤਰੀ 'ਧਰਤੀ ਦਿਵਸ' ਨੂੰ ਸਮਰਪਿਤ ਹੁੰਦਿਆਂ ਸਕੂਲ ਸਟਾਫ਼, ਵਿਦਿਆਰਥੀਆਂ ਵਲੋਂ 'ਈਕੋ ਕਲੱਬ' ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX