ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸ਼ਹਿਰ ਦੇ ਵਸਨੀਕ ਲੈਫ. ਕਰਨਲ ਅਭੈਜੀਤ ਸਿੰਘ ਸੇਖੋਂ ਵੀਰ ਚੱਕਰ (ਮਰਨ ਉਪਰੰਤ) ਜੋ ਕਿ ਅੱਜ ਤੋਂ 30 ਸਾਲ ਪਹਿਲਾਂ 21 ਅਪ੍ਰੈਲ 1988 ਨੂੰ ਸ੍ਰੀਲੰਕਾ 'ਚ ਅਪ੍ਰੇਸ਼ਨ ਪਵਨ ਦੌਰਾਨ ਸ਼ਾਂਤੀ ਸੈਨਾ ਦੀ ਅਗਵਾਈ ਕਰਦੇ ਸ਼ਹੀਦੀ ਜਾਮ ਪੀ ਗਏ ਸਨ | ਸ਼ਹੀਦ ਦੇ ਪਰਿਵਾਰ ਵਲੋਂ ਫ਼ਰੀਦਕੋਟ ਵਿਖੇ ਉਨ੍ਹਾਂ ਦੀ ਯਾਦ ਵਿਚ ਬਣਾਏ ਗਏ ਸ਼ਹੀਦ ਅਭੈਜੀਤ ਸਿੰਘ ਸੇਖੋਂ ਚੌਾਕ ਵਿਖੇ ਮਿਲਟਰੀ ਸਟੇਸ਼ਨ ਫ਼ਰੀਦਕੋਟ ਅਤੇ ਸਿਵਲ ਪ੍ਰਸ਼ਾਸਨ ਵਲੋਂ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਹੀਦ ਦੀ ਧਰਮ ਪਤਨੀ ਕਮਲਜੀਤ ਕੌਰ ਸੇਖੋਂ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ ਫ਼ਰੀਦਕੋਟ ਗੁਰਜੀਤ ਸਿੰਘ, ਐਸ.ਡੀ.ਐਮ ਗੁਰੂ ਹਰਸਹਾਏ ਚਰਨਦੀਪ ਸਿੰਘ, ਫ਼ਰੀਦਕੋਟ ਛਾਉਣੀ ਦੇ 53 ਫ਼ੀਲਡ ਰੈਜੀਮੈਂਟ ਦੇ ਬਿ੍ਗੇਡੀਅਰ ਬੀ.ਪਰੀਡਾ ਅਤੇ ਸ਼ਹੀਦ ਰੈਜੀਮੈਂਟ ਨਾਲ ਸਬੰਧਿਤ 7 ਮਦਰਾਸ ਰੈਜੀਮੈਂਟ ਦੇ ਨਾਇਬ ਸੂਬੇਦਾਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਦਲ ਨੇ ਸ਼ਹੀਦ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ | ਇਸ ਉਪਰੰਤ ਸੈਨਾ ਦੀ ਟੁਕੜੀ ਵਲੋਂ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਗਈ ਤੇ ਸ਼ਹੀਦ ਦੀ ਯਾਦ ਵਿਚ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ | ਸ਼ਰਧਾਂਜਲੀ ਸਮਾਰੋਹ ਵਿਚ ਸ਼ਿਰਕਤ ਕਰਨ ਵਾਲਿਆਂ 'ਚ ਲੈਫ਼ਟੀਨੈਂਟ ਜਨਰਲ ਏ.ਕੇ ਚੋਪੜਾ (ਸੇਵਾ-ਮੁਕਤ), ਕਰਨਲ ਰਾਜੇਸ਼ ਮਿਸ਼ਰਾ (ਸੇਵਾ-ਮੁਕਤ), ਐਕਸ 7 ਮਦਰਾਸ ਰੈਜੀਮੈਂਟ, ਕੈਪਟਨ ਵੀ ਐਨ ਗੌਤਮ-1964 ਕਮਿਸ਼ਨ 7 ਮਦਰਾਸ (ਸੀਨੀਅਰ ਮੋਸਟ) ਬਿ੍ਗੇਡੀਅਰ ਐਮ.ਐਸ ਵਿਰਕ (ਸੇਵਾ-ਮੁਕਤ), ਕਰਨਲ ਐਸ ਐਸ ਬਮਰਾਹ (ਸੇਵਾ-ਮੁਕਤ), ਕਰਨਲ ਬੀ.ਐਸ ਧਾਲੀਵਾਲ (ਸੇਵਾ-ਮੁਕਤ), ਕਰਨਲ ਕੰਵਰ ਚੰਦ (ਸੇਵਾ-ਮੁਕਤ) ਸ਼ਹੀਦ ਦੇ ਪਰਿਵਾਰਕ ਮੈਂਬਰ, ਕਮਾਂਡਿੰਗ ਅਫ਼ਸਰ ਕਰਨਲ ਜਤਿਨ ਨਾਥ, ਮੇਜਰ ਨਜੀਬ ਫ਼ਿਰੋਜ਼, ਵਧੀਕ ਐਸ.ਐਚ.ਓ ਐਨ.ਐਸ. ਢਿੱਲੋਂ, ਟਰੈਫ਼ਿਕ ਇੰਚਾਰਜ ਸੁਖਜਿੰਦਰ ਸਿੰਘ ਬੇਦੀ, ਮਿਲਟਰੀ ਦੇ ਸੇਵਾ-ਮੁਕਤ ਅਧਿਕਾਰੀ ਅਤੇ ਜ਼ਿਲ੍ਹਾ ਸੈਨਿਕ ਬੋਰਡ ਦਾ ਸਟਾਫ਼ ਵੀ ਹਾਜ਼ਰ ਸੀ |
ਫ਼ਰੀਦਕੋਟ, 21 ਅਪ੍ਰੈਲ (ਚਰਨਜੀਤ ਸਿੰਘ ਗੋਂਦਾਰਾ)-ਰੇਲਵੇ ਸਟੇਸ਼ਨ ਫ਼ਰੀਦਕੋਟ ਵਿਖੇ ਓਵਰ ਬਿ੍ਜ ਨਾ ਬਣਿਆ ਹੋਣ ਕਰਕੇ ਰੇਲਵੇ ਯਾਤਰੀਆਂ ਅਤੇ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ 'ਤੇ ਓਵਰ ...
ਫ਼ਰੀਦਕੋਟ, 21 ਅਪ੍ਰੈਲ (ਸਰਬਜੀਤ ਸਿੰਘ)-ਥਾਣਾ ਸਿਟੀ ਪੁਲਿਸ ਫ਼ਰੀਦਕੋਟ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਵਿਅਕਤੀ ਤੋਂ 12 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ | ਜਿਸ ਤਹਿਤ ਉਸ ...
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਫ਼ਰੀਦਕੋਟ ਦੇ ਵੱਖ-ਵੱਖ ਸਕੂਲਾਂ 'ਚ ਨੈਸ਼ਨਲ ਗਰੀਨ ਕਾਰਪਸ ਅਧੀਨ ਚੱਲਦੇ 250 ਈਕੋ ਕਲੱਬਾਂ ਦੇ ਇੰਚਾਰਜਾਂ ਨੂੰ ਦੋ ਸੈਸ਼ਨਾਂ 'ਚ ਵਿਸ਼ੇਸ਼ ਸਿਖਲਾਈ ਦਿੱਤੀ ਗਈ ...
ਕੋਟਕਪੂਰਾ, 21 ਅਪ੍ਰੈਲ (ਮੋਹਰ ਸਿੰਘ ਗਿੱਲ)-ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਰੀਦਕੋਟ ਦੀ ਅਦਾਲਤ ਨੇ ਕਿ੍ਮੀਨਲ ਫਾਈਲ ਆਰ.ਟੀ ਨੰਬਰ 75 ਮਿਤੀ: 4-7-2014 / 16-4-2015 ਸੀ.ਆਈ.ਐੱਸ ਨੰਬਰ ਸੀ.ਓ. ਐਮ.ਆਈ / 186/2014 'ਚ ਸੁਨੀਲ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਮੁਹੱਲਾ ਪੇ੍ਰਮ ...
ਫ਼ਰੀਦਕੋਟ, 21 ਅਪ੍ਰੈਲ (ਸਰਬਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਫ਼ਰੀਦਕੋਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਵਿਖੇ 'ਅਸਲ ਵਿੱਦਿਆ ਦਾ ਮੰਤਵ ਹੈ ਇਨਸਾਨ ਬਣਾਉਣਾ' ਵਿਸ਼ੇ 'ਤੇ ਆਧਾਰਿਤ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ...
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪੰਜਾਬ ਦੇ ਸਮੂਹ ਵਿਭਾਗਾਂ ਦੇ ਅਹੁਦੇਦਾਰਾਂ ਦੀ ਇਕ ...
ਫ਼ਰੀਦਕੋਟ, 21 ਅਪ੍ਰੈਲ (ਸਰਬਜੀਤ ਸਿੰਘ)-ਬੱਚਿਆਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕਰਨ ਹਿਤ ਅੱਜ ਸਥਾਨਕ ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਵਾਤਾਵਰਨ ਬਚਾਓ ਮੁਹਿੰਮ ਤਹਿਤ ਤੀਸਰੀ ਤੋਂ ਨੌਵੀਂ ਤੱਕ ਸ਼੍ਰੇਣੀ ਅਨੁਸਾਰ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਜਿਸ ...
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਐਸ.ਐਮ.ਡੀ ਵਰਲਡ ਸਕੂਲ ਕੋਟ ਸੁਖੀਆ ਦੇ ਵਿਹੜੇ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਚ ਆਏ ਨਵੇਂ ਬੱਚਿਆਂ ਲਈ ਪਾਰਟੀ ਕੀਤੀ ਗਈ | ਇਹ ਜਾਣਕਾਰੀ ਦਿੰਦੇ ਹੋਏ ਕੋਆਰਡੀਨੇਟਰ ਮੇਘਾ ਥਾਪਰ ਨੇ ਦੱਸਿਆ ਕਿ ਇਸ ਪਾਰਟੀ ਦੌਰਾਨ ...
ਫ਼ਰੀਦਕੋਟ, 21 ਅਪੈ੍ਰਲ (ਜਸਵੰਤ ਸਿੰਘ ਪੁਰਬਾ)-ਸੁਸਾਇਟੀ ਫ਼ਾਰ ਇਕਾਲੋਜੀਕਲ ਐਾਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ) ਵਲੋਂ ਧਰਤੀ ਦਿਵਸ ਦੇ ਸਬੰਧ ਵਿਚ ਬੇਸਿਕ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਬਲਬੀਰ ਮਿਡਲ ਸਕੂਲ ਫ਼ਰੀਦਕੋਟ ਵਿਖੇ ਬੱਚਿਆਂ ਨੂੰ ਜਾਗਰੂਕ ਕਰਨ ਲਈ ...
ਬਾਜਾਖਾਨਾ, 21 ਅਪ੍ਰੈਲ (ਜੀਵਨ ਗਰਗ)-ਪਿੰਡ ਮੱਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਚੱਲਦੇ ਆਂਗਣਵਾੜੀ ਸੈਂਟਰ ਕੋਡ ਨੰਬਰ 22, 23 ਅਤੇ 24 'ਚ ਗਰਭਵਤੀ ਔਰਤਾਂ ਦੇ ਪੋਸ਼ਣ, ਗੋਦ ਭਰਾਈ ਅਤੇ ਬੱਚਿਆਂ ਦੇ ਭਾਰ ਤੋਲਣ ਦਾ ਦਿਵਸ ਮਨਾਇਆ ਗਿਆ | ਇਸ ਮੌਕੇ ਗਰਭਵਤੀ ਔਰਤਾਂ ਨੂੰ ...
ਗੋਲੇਵਾਲਾ, 21 ਅਪ੍ਰੈਲ (ਅਮਰਜੀਤ ਬਰਾੜ)-ਕਿਸਾਨਾਂ ਦੀ ਸਮੁੱਚੀ ਆਰਥਿਕ ਅਤੇ ਸਮਾਜਿਕ ਡਾਵਾਂਡੋਲ ਹਾਲਤ ਲਈ ਅਤੇ ਹਰ ਰੋਜ਼ ਵਿਲਕ ਵਿਲਕ ਕੇ ਮਰ ਰਹੀ ਕਿਸਾਨੀ ਨੂੰ ਦੋਸ਼ੀ ਕਹਿਣ ਵਾਲੀਆਂ ਸਰਕਾਰਾਂ ਖ਼ੁਦ ਵੱਡੀਆਂ ਦੋਸ਼ੀ ਹਨ | ਜਦਕਿ ਸਰਕਾਰਾਂ ਕਿਸਾਨ ਦੀ ਅਗਿਆਨਤਾ ਅਤੇ ...
ਫ਼ਰੀਦਕੋਟ, 21 ਅਪ੍ਰੈਲ (ਸਤੀਸ਼ ਬਾਗ਼ੀ)-ਸਥਾਨਕ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਜੀ ਦੇ ਮੁੱਖ ਸੇਵਾਦਾਰ ਸੇਵਾ-ਮੁਕਤ ਕੈਪਟਨ ਧਰਮ ਸਿੰਘ ਗਿੱਲ ਨੇ ਦੱਸਿਆ ਕਿ ਇਕ ਲਾਵਾਰਸ ਵਿਅਕਤੀ ਜਿਸ ਦੀ ਉਮਰ ਲਗਪਗ 60 ਸਾਲ ਹੈ, ਉਹ 2 ਅਪ੍ਰੈਲ ਤੋਂ ਸਥਾਨਕ ਗੁਰੂ ...
ਬਰਗਾੜੀ, 21 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਰੁਲੀਆ ਸਿੰਘ ਨਗਰ ਬਰਗਾੜੀ ਦੇ ਟਕਸਾਲੀ ਕਾਂਗਰਸੀ ਆਗੂ, ਸਾਬਕਾ ਪੰਚ ਅਤੇ ਆਪਣੇ ਸਮੇਂ ਦੇ ਨਾਮਵਰ ਕਬੱਡੀ ਖਿਡਾਰੀ ਲਖਵੀਰ ਸਿੰਘ ਘੱਕੀ ਦੇ ਪਿਤਾ ਸੁਖਚੈਨ ਸਿੰਘ ਢਿੱਲੋਂ (77) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ...
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮੈਡੀਕਲ ਕਾਲਜ ਵਿਖੇ ਮੀਟਿੰਗ ਹਾਲ ਵਿਚ ਕੀਤੀ ਗਈ | ਮੀਟਿੰਗ 'ਚ ...
ਕੋਟਕਪੂਰਾ, 21 ਅਪ੍ਰੈਲ (ਮੇਘਰਾਜ, ਮੋਹਰ ਗਿੱਲ)-ਅੱਜ ਸਥਾਨਕ ਨਗਰ ਕੌਾਸਲ ਪਾਰਕ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. ਬਲਾਕ ਕੋਟਕਪੂਰਾ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਸੁਖਚੈਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਮਾਣਯੋਗ ਸੁਪਰੀਮ ਕੋਰਟ ...
ਕੋਟਕਪੂਰਾ, 21 ਅਪ੍ਰੈਲ (ਮੇਘਰਾਜ, ਮੋਹਰ ਗਿੱਲ)-ਸਰਕਾਰੀ ਸੀਨੀਅਰ ਸਕੂਲ ਪਿੰਡ ਕੋਹਾਰਵਾਲਾ ਦੇ ਵਿਖੇ ਨੈਸ਼ਨਲ ਗਰੀਨ ਕੋਰਜ਼ ਪ੍ਰੋਗਰਾਮ ਅਧੀਨ ਚੱਲ ਰਹੇ ਕਮਲ ਈਕੋ ਕਲੱਬ ਦੇ ਸਹਿਯੋਗ ਨਾਲ ਧਰਤ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਈਕੋ ਕਲੱਬ ਦੇ ...
ਬਰਗਾੜੀ, 21 ਅਪ੍ਰੈਲ (ਲਖਵਿੰਦਰ ਸ਼ਰਮਾ)-ਪਰਮਜੀਤ ਕੌਰ ਸਿੱਧੂ ਅਤੇ ਸਤਵੰਤ ਕੌਰ ਸਿੱਧੂ ਦੇ ਸਮੂਹ ਪਰਿਵਾਰ ਵਲੋਂ ਸੁਰਜੀਤ ਸਿੰਘ ਸ਼ੇਖ਼ਾ ਖ਼ੁਰਦ ਦੀ ਪ੍ਰੇਰਨਾ ਨਾਲ ਸਰਕਾਰੀ ਮਿਡਲ ਸਕੂਲ ਸ਼ੇਖ਼ਾ ਖ਼ੁਰਦ ਨੂੰ ਪੀਣ ਵਾਲੇ ਪਾਣੀ ਦੀ ਸ਼ੁੱਧਾਈ ਕਰਨ ਵਾਲੀ ਮਸ਼ੀਨ ਭੇਟ ...
ਪੰਜਗਰਾਈਾ ਕਲਾਂ, 21 ਅਪੈ੍ਰਲ (ਸੁਖਮੰਦਰ ਸਿੰਘ ਬਰਾੜ)-ਪਿੰਡ ਪੰਜਗਰਾਈਾ ਕਲਾਂ ਦੀ ਬਾਬਾ ਚੂਹੜ ਸਿੰਘ ਧਰਮਸ਼ਾਲਾ ਵਿਖੇ ਸਿਮਰਨਜੀਤ ਗੈਸ ਵਿਕਰੇਤਾ ਏਜੰਸੀ ਵਲੋਂ ਭਾਰਤ ਗੈਸ ਦੇ ਸਹਿਯੋਗ ਨਾਲ ਉੱਜਵਲ ਯੋਜਨਾ ਦਿਵਸ ਮਨਾਇਆ ਗਿਆ | ਇਸ ਮੌਕੇ ਏਜੰਸੀ ਵਲੋਂ 20 ਪਰਿਵਾਰਾਂ ...
ਬਰਗਾੜੀ, 21 ਅਪ੍ਰੈਲ (ਲਖਵਿੰਦਰ ਸ਼ਰਮਾ)-ਕੋਆਪਰੇਟਿਵ ਸੁਸਾਇਟੀ ਸਰਾਂਵਾਂ ਅਧੀਨ 93 ਕਿਸਾਨਾਂ ਦੇ 35 ਲੱਖ 38 ਹਜ਼ਾਰ ਰੁਪਏ ਕਰਜ਼ਾ ਮੁਆਫ਼ੀ ਦੀ ਸੂਚੀ ਸੁਸਾਇਟੀ ਪ੍ਰਧਾਨ ਅਜੈਬ ਸਿੰਘ, ਜਨਰਲ ਸਕੱਤਰ ਕਾਂਗਰਸ ਕਮੇਟੀ ਦੀ ਦੇਖ ਰੇਖ ਹੇਠ ਜਾਰੀ ਕੀਤੀ ਗਈ | ਪ੍ਰਧਾਨ ਅਜੈਬ ਸਿੰਘ ...
ਬਰਗਾੜੀ, 21 ਅਪ੍ਰੈਲ (ਲਖਵਿੰਦਰ ਸ਼ਰਮਾ)-ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਦਕਰ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਨੇ ਬੱਚਿਆਂ ਨੂੰ ਡਾ: ਭੀਮ ਰਾਓ ਜੀ ...
ਜਲੰਧਰ, 21 ਅਪ੍ਰੈਲ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਫ਼ਰੀਦਕੋਟ, 21 ਅਪੈ੍ਰਲ (ਜਸਵੰਤ ਸਿੰਘ ਪੁਰਬਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ 'ਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਵਿਦਿਆਰਥਣਾਂ ਨੂੰ ਜਾਣਕਾਰੀ ਦੇਣ ਵਾਸਤੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ...
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਆਲਮ ਵਾਲਾ ਵਿਖੇ ਗਤਕਾ ਗੋਲਡ ਕੱਪ ਕਰਵਾਇਆ ਗਿਆ | ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਜ਼ਿਲ੍ਹਾ ਫ਼ਰੀਦਕੋਟ ਗਤਕਾ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਤੇ ਬਾਬਾ ...
ਕੋਟਕਪੂਰਾ, 21 ਅਪੈ੍ਰਲ (ਮੇਘਰਾਜ)-ਪਿੰਡ ਢੈਪਈ ਵਿਖੇ ਕੋਟਕਪੂਰਾ ਇੰਡੇਨ ਗੈਸ ਸਰਵਿਸ ਅਤੇ ਪੰਚਾਇਤ ਵਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਿਵਸ ਮਨਾਇਆ ਗਿਆ | ਇਸ ਸਮਾਗਮ ਵਿਚ ਲੋੜਵੰਦ ਪਰਿਵਾਰਾਂ ਨੂੰ ਗੈੱਸ ਕੁਨੈਕਸ਼ਨ ਵੰਡੇ ਗਏ | ਗੈਸ ਕੰਪਨੀ ਦੇ ਸੰਚਾਲਕ ਰਮਨਦੀਪ ...
ਕੋਟਕਪੂਰਾ, 21 ਅਪ੍ਰੈਲ (ਮੇਘਰਾਜ)-ਵਿੱਦਿਅਕ ਸੰਸਥਾ ਆਕਸਬਰਿੱਜ ਵਰਲਡ ਸਕੂਲ ਵਿਖੇ ਪਿੰ੍ਰਸੀਪਲ ਯੋਗੇਸ਼ ਸ਼ਰਮਾ ਦੀ ਯੋਗ ਅਗਵਾਈ 'ਚ ਵਿਦਿਆਰਥੀਆਂ ਵਲੋਂ ਪੌਦੇ ਲਾ ਕੇ ਕੌਮੀ ਧਰਤੀ ਦਿਵਸ ਮਨਾਇਆ ਗਿਆ ਅਤੇ ਵੱਖ ਵੱਖ ਤਰ੍ਹਾਂ ਦੀਆਂ ਇੰਟਰ ਹਾਊਸ ਗਤੀਵਿਧੀਆਂ ਵਿਚ ਸਾਰੇ ...
ਜੈਤੋ, 21 ਅਪ੍ਰੈਲ (ਭੋਲਾ ਸ਼ਰਮਾ)-ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਹੋਣਹਾਰ ਵਿਦਿਆਰਥੀ ਰਿਤੇਸ਼ ਬਾਂਸਲ ਵਲੋਂ ਜ਼ਿਲ੍ਹਾ ਇੰਸਪਾਇਰ ਐਵਾਰਡ 'ਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਬਦਲੇ ਮਾਨਯੋਗ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਸ਼ਾਂਤ ਗੋਇਲ ਵਲੋਂ ...
ਫ਼ਰੀਦਕੋਟ, 21 ਅਪ੍ਰੈਲ (ਸਤੀਸ਼ ਬਾਗ਼ੀ)-ਸਥਾਨਕ ਕੇਂਦਰੀ ਵਿਦਿਆਲਿਆ ਵਿਖੇ ਪਿ੍ੰਸੀਪਲ ਡਾ. ਹਰਜਿੰਦਰ ਕੌਰ ਦੀ ਦੇਖ ਰੇਖ ਹੇਠ ਖਸਰਾ ਤੇ ਰੁਬੇਲਾ ਦਾ ਟੀਕਾਕਰਨ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ | ਜਿਸ ਦੌਰਾਨ ਸਿਵਲ ਹਸਪਤਾਲ ਦੇ ਡਾ. ਦੀਪਕ ਗਰਗ ਅਤੇ ਡਾ. ਕਮਲਦੀਪ ...
ਫ਼ਰੀਦਕੋਟ, 21 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਘੰਟਾ ਘਰ ਚੌਾਕ ਸਾਹਮਣੇ ਕੋਤਵਾਲੀ ਵਿਖੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਡੀਸਨ ਇਮੀਗੇ੍ਰਸ਼ਨ ਐਾਡ ਐਜੂਕੇਸ਼ਨ ਸਰਵਿਸਿਜ਼ ਵਲੋਂ ਪੋ੍ਰਫੈਸ਼ਨਲ ਟਰੇਡ ਕੋਰਸਾਂ ਸਬੰਧੀ ਵਿਦਿਆਰਥੀਆਂ ਲਈ ਜਾਗਰੂਕਤਾ ...
ਜੈਤੋ, 21 ਅਪ੍ਰੈਲ (ਭੋਲਾ ਸ਼ਰਮਾ)-ਸਰਕਾਰੀ ਸਕੂਲਾਂ 'ਚ ਕੰਮ ਕਰਦੇ ਸਾਇੰਸ ਅਧਿਆਪਕਾਂ ਦਾ ਰੋਜ਼ਾ ਸੈਮੀਨਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਸ਼ੁਰੂ ਹੋਇਆ | ਇਸ ਮੌਕੇ ਜ਼ਿਲ੍ਹਾ ਮੈਂਟਰ ਬਿਹਾਰੀ ਲਾਲ ਨੇ ਦੱਸਿਆ ਕਿ ਜੈਤੋ ਬਲਾਕ ਦੇ ਅਧਿਆਪਕ ...
ਬਾਜਾਖਾਨਾ, 21 ਅਪ੍ਰੈਲ (ਜੀਵਨ ਗਰਗ)-ਬਾਜਾਖਾਨਾ ਇਲਾਕੇ 'ਚ ਲਗਾਤਾਰ ਕਣਕ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਐਮਰਜੈਂਸੀ ਅੱਗ 'ਤੇ ਕਾਬੂ ਪਾਉਣ ਲਈ ਕੋਟਕਪੂਰਾ ਵਿਖੇ ਖੜ੍ਹੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਜਦੋਂ ਤੱਕ ਬਾਜਾਖਾਨਾ ਇਲਾਕੇ 'ਚ ...
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸੰਸਥਾ ਕੈਨੇਡੀਅਨ ਅਕੈਡਮੀ ਜੋ ਕਿ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਦੇ ਵਿਦੇਸ਼ (ਆਸਟੇ੍ਰਲੀਆ, ਕੈਨੇਡਾ) ਵਿਚ ਪੜ੍ਹਨ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ | ਇਸ ਸੰਸਥਾ ਨੇ ਅੱਜ ਇਕ ਹੋਰ ਸਫਲਤਾ ਪ੍ਰਾਪਤ ਕਰਦੇ ਹੋਏ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX