ਤਾਜਾ ਖ਼ਬਰਾਂ


ਮਾਮੂਨ ਪਠਾਨਕੋਟ ਵਿਖੇ ਸ਼ੱਕੀ ਹਾਲਤਾਂ 'ਚ ਘੁੰਮਦੇ ਦੋ ਨੌਜਵਾਨ ਕਾਬੂ
. . .  1 day ago
ਪਠਾਨਕੋਟ,22ਮਈ (ਆਰ .ਸਿੰਘ )-ਮਾਮੂਨ ਚੌਂਕ ਪਠਾਨਕੋਟ ਵਿਖੇ ਪੈਂਦੇ ਬਾਜਾਰ ਵਿਚ ਸ਼ੱਕੀ ਹਾਲਤਾਂ ਵਿਚ ਘੁੰਮਦੇ ਦੋ ਨੌਜਵਾਨ ਦੇਖ ਕੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਸ ਸਬੰਧੀ ਸਥਾਨਕ ਦੁਕਾਨਦਾਰਾਂ ਨੇ ਇਸ ਸਬੰਧੀ ...
ਆਈ ਪੀ ਐੱਲ 2018 : ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਚੇਨਈ 50/4
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਚੌਥਾ ਝਟਕਾ , ਕਪਤਾਨ ਧੋਨੀ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 140 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ 2018: 15 ਓਵਰਾਂ ਬਾਅਦ ਸਨਰਾਈਜਰਜ਼ ਹੈਦਰਾਬਾਦ 88/6
. . .  1 day ago
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਪੰਜਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  1 day ago
ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਲੱਗੀ ਅੱਗ
. . .  1 day ago
ਸ੍ਰੀਨਗਰ, 22 ਮਈ-ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜੰਗਲਾਤ ਰੇਂਜ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅੱਗ ਜੰਗਲ ਦੇ ਅਲੱਗ-ਅਲੱਗ ਸਥਾਨਾਂ 'ਤੇ...
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  1 day ago
ਆਈ.ਪੀ.ਐਲ-2018 : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ            
. . .  1 day ago
ਨਿਪਾਹ ਵਾਈਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੀ ਸਿਹਤ ਮੰਤਰੀ
. . .  1 day ago
ਨਵੀਂ ਦਿੱਲੀ, 22 ਮਈ- ਕੋਝੀਕੋਡ ਤੇ ਮਲਪਪੁਰਮ ਕੇਰਲ ਦੇ ਅਜਿਹੇ ਸ਼ਹਿਰ ਹਨ ਜਿਸ 'ਚ ਨਿਪਾਹ ਵਾਈਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਵਾਇਰਸ ਹੁਣ ਤੱਕ 10 ਲੋਕਾਂ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ ਪ੍ਰਤੀ ਗੰਭੀਰ ਹੈ ਸਰਕਾਰ-ਅਮਿਤ ਸ਼ਾਹ
. . .  1 day ago
ਵੇਦਾਂਤਾ ਦੀ ਸਟਰਲਾਈਟ ਕਾਪਰ ਯੂਨਿਟ ਦੇ ਪ੍ਰਦਰਸ਼ਨ 'ਚ 9 ਲੋਕਾਂ ਦੀ ਮੌਤ
. . .  1 day ago
ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ : ਜੇਲ੍ਹ ਮੰਤਰੀ ਨੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਦਿੱਤਾ ਹੁਕਮ
. . .  1 day ago
ਰਾਜਸਥਾਨ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ
. . .  1 day ago
ਪੈਟਰੋਲੀਅਮ ਉਤਪਾਦ ਜੀ. ਐਸ. ਟੀ. ਦੇ ਅੰਦਰ ਆਉਣੇ ਚਾਹੀਦੇ ਹਨ
. . .  1 day ago
ਦਿਗਵਿਜੈ ਸਿੰਘ ਬਣੇ ਤਾਲਮੇਲ ਕਮੇਟੀ ਦੇ ਚੇਅਰਮੈਨ
. . .  1 day ago
ਅਕਾਲ ਤਖ਼ਤ ਸਾਹਿਬ ਵਲੋਂ 21 ਮੈਂਬਰੀ ਸਿੱਖ ਸੈਂਸਰ ਬੋਰਡ ਦਾ ਗਠਨ
. . .  1 day ago
ਰਾਬੜੀ ਦੇਵੀ ਦੇ ਘਰ ਪਹੁੰਚੀ ਸੀ. ਬੀ. ਆਈ. ਦੀ ਟੀਮ
. . .  1 day ago
ਕਾਰਖਾਨੇ ਦੇ ਪ੍ਰਦੂਸ਼ਨ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, ਪੁਲਿਸ ਵਲੋਂ ਗੋਲੀਬਾਰੀ
. . .  1 day ago
ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਨ 53 ਯਾਤਰੀ ਜ਼ਖ਼ਮੀ
. . .  1 day ago
ਨਿਪਾਹ ਵਾਈਰਸ ਤੋਂ ਹੁਣ ਤੱਕ ਨਰਸ ਸਮੇਤ 10 ਦੀ ਮੌਤ
. . .  1 day ago
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚਣਗੇ ਕਈ ਵੱਡੇ ਨੇਤਾ
. . .  1 day ago
32 ਖੇਤਰੀ ਪਾਰਟੀਆਂ ਨੇ 321.03 ਕਰੋੜ ਦੀ ਦਿਖਾਈ ਆਮਦਨੀ
. . .  1 day ago
ਹਵਾਈ ਸਫ਼ਰ ਕਰਨ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ
. . .  1 day ago
ਪਾਕਿਸਤਾਨ ਦੀ ਗੋਲੀਬਾਰੀ 'ਚ ਤਿੰਨ ਹੋਰ ਜ਼ਖ਼ਮੀ
. . .  1 day ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਸਰਕਾਰ ਕਰ ਸਕਦੀ ਹੈ ਐਲਾਨ
. . .  1 day ago
ਅਫਗਾਨਿਸਤਾਨ 'ਚ ਤਾਲਿਬਾਨੀ ਹਮਲਿਆਂ 'ਚ 14 ਪੁਲਿਸ ਅਧਿਕਾਰੀਆਂ ਦੀ ਮੌਤ
. . .  1 day ago
ਅਣਪਛਾਤਿਆਂ ਵੱਲੋਂ ਬਜ਼ੁਰਗ ਦੀ ਹੱਤਿਆ
. . .  1 day ago
ਨਵਜੋਤ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸਰਕਾਰ ਦਾ ਇਕ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁੱਕ
  •     Confirm Target Language  

ਅਜੀਤ ਮੈਗਜ਼ੀਨ

ਸ਼ਹਿਰ ਜੋ ਤਬਾਹੀ ਤੋਂ ਬਾਅਦ ਮੁੜ ਉੱਭਰੇ

1939 ਤੋਂ 1945 ਤਾੲੀਂ ਚੱਲੀ ਦੂਜੀ ਵਿਸ਼ਵ ਜੰਗ ਦੇ ਦਰਮਿਆਨ ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ਭਾਰੀ ਬੰਬਾਰੀ ਬਰਤਾਨੀਆ ਦੇ ਵਿਰੋਧੀ ਜਰਮਨੀ ਵਲੋਂ ਕੀਤੀ ਗਈ | ਇਸ ਬੰਬਾਰੀ ਦਾ ਸਭ ਤੋਂ ਵੱਧ ਪ੍ਰਭਾਵ ਪੂਰਬੀ ਲੰਡਨ ਵਿਚ ਵੇਖਣ ਨੂੰ ਮਿਲਿਆ | ਇਸ ਇਲਾਕੇ ਵਿਚ ਚੰਦ ਇਕ ਹੀ ਇਮਾਰਤਾਂ ਦਾ ਵਜੂਦ ਬਚਿਆ, ਬਾਕੀ ਸਾਰੀਆਂ ਇਮਾਰਤਾਂ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈਆਂ | ਇਸ ਤੋਂ ਤਿੰਨ ਸਾਲ ਬਾਅਦ ਲੰਡਨ ਨੂੰ 1948 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ | ਅਮਰੀਕਾ ਨੇ ਬਰਤਾਨਵੀ ਸਰਕਾਰ ਨੂੰ ਮਸ਼ਵਰਾ ਦਿੱਤਾ ਕਿ ਖ਼ਰਚੇ ਵਿਚ ਕਿਫਾਇਤ ਕੀਤੀ ਜਾਵੇ, ਕੋਈ ਉਲੰਪਿਕ ਪਿੰਡ ਨਾ ਉਸਾਰਿਆ ਜਾਵੇ | ਜੋ ਸਟੇਡੀਅਮ ਸ਼ਹਿਰ ਵਿਚ ਮੌਜੂਦ ਹਨ, ਉਨ੍ਹਾਂ ਨੂੰ ਹੀ ਕੁਝ ਰੱਦੋ-ਬਦਲ ਕਰਕੇ ਉਲੰਪਿਕ ਮੁਕਾਬਲਿਆਂ ਲਈ ਇਸਤੇਮਾਲ ਕੀਤਾ ਜਾਵੇ | ਬਰਤਾਨੀਆ ਦੀ ਸਰਕਾਰ ਨੇ ਅਮਰੀਕਾ ਦਾ ਆਖਾ ਮੰਨ ਕੇ ਸਾਰੇ ਕਹਿੰਦੇ-ਕਹਾਉਂਦੇ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀਆਂ ਕਰਕੇ ਸਾਰੇ ਹੋਸਟਲ ਕਮਰਿਆਂ ਨੂੰ ਖਾਲੀ ਕਰਵਾ ਲਿਆ | ਸਾਰੇ ਖਿਡਾਰੀਆਂ ਨੂੰ ਇਨ੍ਹਾਂ ਕਮਰਿਆਂ ਵਿਚ ਠਹਿਰਾਇਆ ਗਿਆ | ਗ਼ੈਰ-ਮੁਲਕੀ ਖੇਡ ਪ੍ਰਬੰਧਕਾਂ ਨੂੰ ਹੋਟਲਾਂ ਵਿਚ ਠਹਿਰਾਇਆ | ਖੇਡਾਂ ਬੇਹੱਦ ਕਾਮਯਾਬ ਰਹੀਆਂ ਅਤੇ ਲੰਡਨ ਦੀ ਮੁੜ ਸੁਰਜੀਤੀ ਦੀ ਸ਼ੁਰੂਆਤ ਧੂਮ-ਧੜੱਕੇ ਨਾਲ ਹੋ ਗਈ | ਅੱਜ ਲੰਡਨ ਦੁਨੀਆ ਦਾ ਦੂਜਾ ਸਭ ਤੋਂ ਅਹਿਮ ਸ਼ਹਿਰ ਬਣ ਕੇ ਉੱਭਰਿਆ ਹੈ |
1947 ਵਿਚ ਪੰਜਾਬ ਦੀ ਵੰਡ ਨਾਲ ਭਾਰਤ ਨੇ ਆਪਣਾ ਜਸ਼ਨ-ਏ-ਆਜ਼ਾਦੀ ਮਨਾਇਆ | ਪੰਜਾਬ ਸੜ ਰਿਹਾ ਸੀ, ਦੱਖਣੀ ਭਾਰਤ ਨੂੰ ਇਸ ਦਾ ਪਤਾ ਥਹੁ ਵੀ ਨਹੀਂ ਸੀ | ਉਹ ਖ਼ੁਸ਼ੀਆਂ ਮਨਾ ਰਹੇ ਸਨ | ਪੰਜਾਬ ਦੀ ਰਾਜਧਾਨੀ ਲਾਹੌਰ ਬਰਬਾਦ ਹੋ ਰਹੀ ਸੀ | ਇਸ ਦਾ ਖ਼ੁਸ਼ਹਾਲ ਹਿੰਦੂ ਅਤੇ ਸਿੱਖ ਫਿਰਕਾ ਲੁੱਟਿਆ-ਪੁੱਟਿਆ ਅਤੇ ਉਜਾੜਿਆ ਜਾ ਰਿਹਾ ਸੀ | ਫ਼ਿਲਮ ਸਨਅਤ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਰਹੀ ਸੀ | ਸਾਰੇ ਵੱਡੇ ਫ਼ਿਲਮ ਨਿਰਮਾਤਾ, ਨਿਰਦੇਸ਼ਕ, ਅਭਿਨੇਤਾ-ਅਭਿਨੇਤਰੀਆਂ, ਸੰਗੀਤਕਾਰ, ਗੀਤਕਾਰ ਅਤੇ ਗਾਇਕ ਸ਼ਹਿਰ ਛੱਡ ਕੇ ਜਾ ਰਹੇ ਸਨ | ਭਾਰਤ ਵਾਲੇ ਪਾਸਿਓਾ ਲੁੱਟੇ-ਪੁੱਟੇ ਮੁਸਲਮਾਨ ਹਿਜਰਤ ਕਰਕੇ ਲਾਹੌਰ ਜਾ ਰਹੇ ਸਨ | ਪਰ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਬੜੀ ਦਾਨਿਸ਼ਵਰੀ ਵਿਖਾਈ | ਸਰਹੱਦ 'ਤੇ ਹੋਣ ਦੇ ਬਾਵਜੂਦ ਪੰਜਾਬ ਦਾ ਕੋਈ ਵੀ ਦਫ਼ਤਰ ਲਾਹੌਰੋਂ ਬਾਹਰ ਨਹੀਂ ਜਾਣ ਦਿੱਤਾ | ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਨੂੰ ਖੁੱਲ੍ਹ ਕੇ ਮਦਦ ਜਾਰੀ ਕੀਤੀ ਗਈ | ਮੈਕਲੈਗਨ ਕਾਲਜ ਆਫ਼ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜ ਨੂੰ ਮਾਲੀ ਮਦਦ ਵਧਾ ਦਿੱਤੀ ਗਈ | ਇਨ੍ਹਾਂ ਸਾਰੇ ਪ੍ਰਬੰਧਾਂ ਦੇ ਕਾਰਨ ਲਾਹੌਰ ਮੁੜ ਆਪਣੇ ਪੈਰਾਂ 'ਤੇ ਖਲੋਣ ਵਿਚ ਸਫ਼ਲ ਰਿਹਾ | ਇਹ ਸ਼ਹਿਰ ਅੱਜ ਇਕ ਕਰੋੜ ਤੋਂ ਵੱਧ ਵਸੋਂ ਵਾਲਾ ਮਹਾਂਨਗਰ ਬਣ ਚੁੱਕਿਆ ਹੈ ਅਤੇ ਪਾਕਿਸਤਾਨ ਦਾ ਦੂਜਾ ਸਭ ਤੋਂ ਅਹਿਮ ਸ਼ਹਿਰ ਬਣ ਗਿਆ ਹੈ |
ਨਿਊਯਾਰਕ
11 ਸਤੰਬਰ, 2001 ਨੂੰ ਅਮਰੀਕਾ ਦੀ ਜਿੰਦ-ਜਾਨ, ਇਸ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਉੱਪਰ ਦਹਿਸ਼ਤੀ ਹਮਲਾ ਹੋਇਆ | ਸ਼ਹਿਰ ਦੀ ਸਭ ਤੋਂ ਅਹਿਮ ਇਮਾਰਤ ਵਿਸ਼ਵ ਵਪਾਰ ਕੇਂਦਰ ਦੇ ਦੋ ਭਵਨਾਂ ਨਾਲ ਹਵਾਈ ਜਹਾਜ਼ ਜਾ ਟਕਰਾਏ | ਅਮਰੀਕਾ ਦਾ ਰੱਖਿਆ ਪ੍ਰਬੰਧ ਸਾਰੀ ਦੁਨੀਆ ਤੋਂ ਬਿਹਤਰ ਹੈ | ਰੂਸ, ਲੀਬੀਆ, ਈਰਾਨ, ਚੀਨ, ਉੱਤਰੀ ਕੋਰੀਆ ਸਮੇਤ ਕੋਈ ਵੀ ਦੇਸ਼ ਅਮਰੀਕਾ ਉੱਪਰ ਹਵਾਈ ਹਮਲਾ ਨਹੀਂ ਕਰ ਸਕਦਾ |
ਜੇਕਰ ਹਮਲਾ ਆਪਣੇ ਹੀ ਮੁਲਕ ਦੇ ਇਕ ਘਰੇਲੂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋ ਜਾਏ, ਉਸ ਹਾਲਤ ਵਾਸਤੇ ਅਮਰੀਕਾ ਤਿਆਰ ਨਹੀਂ ਸੀ | ਹੋਇਆ ਇਸ ਤਰ੍ਹਾਂ ਕਿ ਕੁਝ ਵਿਦੇਸ਼ੀ ਦਹਿਸ਼ਤਗਰਦਾਂ ਨੇ ਰਿਆਸਤ ਮੈਸਾਚੂਸੈਟਸ ਦੇ ਬੋਸਟਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਲੀਫੋਰਨੀਆ ਜਾਂਦੇ ਤਿੰਨ ਵੱਡੇ ਹਵਾਈ ਜਹਾਜ਼ ਅਗਵਾ ਕਰਕੇ ਉਨ੍ਹਾਂ ਦਾ ਰੁਖ਼ ਨਿਊਯਾਰਕ ਅਤੇ ਵਾਸ਼ਿੰਗਟਨ ਡੀ.ਸੀ. ਵੱਲ ਮੋੜ ਲਿਆ | ਇਨ੍ਹਾਂ ਵਿਚੋਂ ਦੋ ਅਮਰੀਕਾ ਦੀਆਂ ਸਭ ਤੋਂ ਵੱਧ ਅਹਿਮ ਇਮਾਰਤਾਂ ਵਿਸ਼ਵ ਵਪਾਰ ਕੇਂਦਰ ਨਾਲ ਜਾ ਟਕਰਾਏ ਅਤੇ ਸ਼ਹਿਰ ਵਿਚ ਹਾਹਾਕਾਰ ਮਚਾ ਦਿੱਤੀ | ਉਸ ਸਮੇਂ ਬਹੁਤ ਸਾਰੇ ਧਨਾਢ ਕਾਰੋਬਾਰੀ ਲੋਕਾਂ ਦਾ ਵਿਸ਼ਵਾਸ ਨਿਊਯਾਰਕ ਦੀ ਸੁਰੱਖਿਆ ਤੋਂ ਉੱਠ ਗਿਆ ਅਤੇ ਉਹ ਸ਼ਹਿਰ ਛੱਡ ਕੇ ਜਾਣ ਲੱਗੇ | ਇਹ ਹਾਲਤ ਦੋ ਕੁ ਸਾਲ ਚੱਲੀ | ਇਸ ਤੋਂ ਬਾਅਦ ਅਮੀਰ ਤਬਕੇ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਨਿਊਯਾਰਕ ਦਾ ਸਹੀ ਬਦਲ ਕੋਈ ਨਹੀਂ | ਅੱਜ ਨਿਊਯਾਰਕ ਮੁੜ ਕੇ ਦੁਨੀਆ ਦਾ ਸਭ ਤੋਂ ਰਮਣੀਕ ਸ਼ਹਿਰ ਬਣ ਕੇ ਉੱਭਰਿਆ ਹੈ | ਦੁਨੀਆ ਭਰ ਵਿਚ ਜ਼ਮੀਨਾਂ ਅਤੇ ਜਾਇਦਾਦਾਂ ਦੀਆਂ ਕੀਮਤਾਂ ਘਟੀਆ ਹੋਣਗੀਆਂ, ਪਰ ਮੈਨਹਟਨ ਵਿਚ ਨਹੀਂ |
ਅੰਮਿ੍ਤਸਰ
ਅਸੀਂ ਹੁਣ ਆਪਣੀ ਗੱਲ ਕਰੀਏ | ਅੰਗਰੇਜ਼ਾਂ ਨੂੰ ਇਲਮ ਸੀ ਕਿ ਪੰਜਾਬ ਦਾ ਦਿਲ ਕਿਸ ਸ਼ਹਿਰ ਵਾਸਤੇ ਧੜਕਦਾ ਹੈ | ਜਿਸ ਵਕਤ ਅੰਗਰੇਜ਼ਾਂ ਨੇ ਫ਼ੈਸਲਾ ਕੀਤਾ ਕਿ ਲਾਹੌਰ ਪਾਕਿਸਤਾਨ ਨੂੰ ਦੇਣਾ ਹੈ, ਉਸੇ ਹੀ ਵਕਤ ਇਹ ਵੀ ਫ਼ੈਸਲਾ ਕਰ ਲਿਆ ਕਿ ਪੰਜਾਬ ਦੀ ਉਦਯੋਗਿਕ ਅਤੇ ਵਪਾਰਕ ਰਾਜਧਾਨੀ ਅੰਮਿ੍ਤਸਰ ਭਾਰਤ ਨੂੰ ਦੇਣੀ ਹੈ | ਜੇ ਅੰਗਰੇਜ਼ਾਂ ਦਾ ਵੱਸ ਚਲਦਾ ਤਾਂ ਉਨ੍ਹਾਂ ਨੇ ਅੰਮਿ੍ਤਸਰ ਨੂੰ ਪੂਰਬੀ ਪੰਜਾਬ ਦੀ ਰਾਜਧਾਨੀ ਵੀ ਬਣਾ ਦੇਣਾ ਸੀ | ਰਾਜ ਪ੍ਰਬੰਧ ਦੀ ਅਦਲਾ-ਬਦਲੀ ਵੀ ਸੌਖੀ ਸੀ | ਕੇਵਲ 35 ਮੀਲ 55 ਕਿਲੋਮੀਟਰ ਦੀ ਦੂਰੀ 'ਤੇ ਹੀ ਰਿਕਾਰਡ ਤਬਦੀਲ ਕਰਨਾ ਪੈਣਾ ਸੀ | ਸ਼ੁਰੂ-ਸ਼ੁਰੂ ਵਿਚ ਪੰਜਾਬ ਦਾ ਪ੍ਰਬੰਧ ਸ਼ਿਮਲਾ ਅਤੇ ਜਲੰਧਰ ਤੋਂ ਕੀਤਾ ਜਾਂਦਾ ਰਿਹਾ | ਫਿਰ ਸਰਦਾਰ ਬਲਦੇਵ ਸਿੰਘ ਦੇ ਮਸ਼ਵਰੇ 'ਤੇ ਰਾਜਧਾਨੀ ਬਣਾਉਣ ਦਾ 1951 ਵਿਚ ਫ਼ੈਸਲਾ ਕੀਤਾ ਗਿਆ ਅਤੇ ਰਾਜਧਾਨੀ ਅੰਬਾਲਾ ਜ਼ਿਲ੍ਹੇ ਦੀ ਖਰੜ ਤਹਿਸੀਲ ਵਿਚ ਚੰਡੀਗੜ੍ਹ ਵਿਖੇ ਬਣਾਈ ਗਈ ਪਰ ਵਣਜ ਅਤੇ ਉਦਯੋਗ ਦੀ ਰਾਜਧਾਨੀ ਅੰਮਿ੍ਤਸਰ ਹੀ ਰਹੀ |
ਅੰਮਿ੍ਤਸਰ ਨੂੰ ਪਹਿਲਾ ਝਟਕਾ 1965 ਦੀ ਜੰਗ ਦੇ ਖ਼ਾਤਮੇ ਸਮੇਂ ਲੱਗਿਆ, ਜਦੋਂ ਜੰਗਬੰਦੀ ਦੇ ਸਮੇਂ ਹੀ ਪਾਕਿਸਤਾਨੀ ਹਵਾਈ ਜਹਾਜ਼ਾਂ ਨੇ ਛੇਹਰਟਾ ਦੇ ਉਦਯੋਗਿਕ ਖੇਤਰ ਵਿਚ ਭਾਰੀ ਬੰਬਾਰੀ ਕੀਤੀ | ਇਸ ਦੇ ਫਲਸਰੂਪ ਤਕਰੀਬਨ ਇਕ ਲੱਖ ਧਨਾਢ ਉਦਯੋਗਪਤੀ ਅਤੇ ਕਾਰੋਬਾਰੀ ਅੰਮਿ੍ਤਸਰੀਏ ਇਸ ਸ਼ਹਿਰ ਨੂੰ ਛੱਡ ਕੇ ਹੋਰ ਥਾੲੀਂ ਵਸ ਗਏ | ਇਸ ਦੇ ਬਾਵਜੂਦ ਥੋਕ ਵਪਾਰ ਤੇ ਉੱਨ ਦੀ ਸਨਅਤ ਦਾ ਭਾਰਤ ਦਾ ਪ੍ਰਮੁੱਖ ਕੇਂਦਰ ਅੰਮਿ੍ਤਸਰ ਹੀ ਰਿਹਾ |
ਅੰਮਿ੍ਤਸਰ ਦੇ ਨਾਲ ਧੱਕਾ 1947 ਵਿਚ ਵੀ ਹੋਇਆ | ਉਸ ਸਮੇਂ ਅੰਮਿ੍ਤਸਰ ਦੀ ਵਸੋਂ ਤਕਰੀਬਨ ਚਾਰ ਲੱਖ ਸੀ, ਜਿਸ ਵਿਚੋਂ ਅੱਧੇ ਮੁਸਲਮਾਨ ਸਨ | ਦੂਜੇ ਪਾਸੇ ਲਾਹੌਰ ਦੀ ਵਸੋਂ ਤਕਰੀਬਨ 7 ਲੱਖ ਸੀ, ਜਿਸ ਵਿਚੋਂ ਤਕਰੀਬਨ ਅੱਧੇ ਹਿੰਦੂ ਅਤੇ ਸਿੱਖ ਸਨ | ਪਾਕਿਸਤਾਨ ਬਣਨ ਦੇ ਸਮੇਂ ਤਕਰੀਬਨ ਸਾਢੇ ਤਿੰਨ ਲੱਖ ਹਿੰਦੂ ਅਤੇ ਸਿੱਖ ਲਾਹੌਰੋਂ ਹਿਜ਼ਰਤ ਕਰਕੇ ਭਾਰਤ ਆਏ ਅਤੇ ਤਕਰੀਬਨ ਦੋ ਲੱਖ ਮੁਸਲਮਾਨ ਅੰਮਿ੍ਤਸਰ ਤੋਂ ਰੁਖ਼ਸਤ ਹੋ ਕੇ ਲਾਹੌਰ ਗਏ | ਜਿਹੜੇ ਹਿੰਦੂ ਅਤੇ ਸਿੱਖ ਲਾਹੌਰ ਛੱਡ ਕੇ ਆਏ ਸਨ, ਉਹ ਮੁਕਾਬਲਤਨ ਜ਼ਿਆਦਾ ਅਮੀਰ ਸਨ | ਇਨ੍ਹਾਂ ਦੀ ਤੁਲਨਾ ਵਿਚ ਅੰਮਿ੍ਤਸਰ ਤੋਂ ਉਜੜਨ ਵਾਲੇ ਮੁਸਲਮਾਨ ਵਧੇਰੇ ਕਰਕੇ ਗ਼ਰੀਬ ਸਨ, ਕੁਝ ਅਮੀਰ ਵੀ ਸਨ | ਅੰਮਿ੍ਤਸਰ ਦੇ ਮੁਸਲਮਾਨਾਂ ਨੂੰ ਲਾਹੌਰ ਵਿਚ ਵਸਾਉਣ ਵਿਚ ਪਾਕਿਸਤਾਨ ਨੂੰ ਕੋਈ ਦਿੱਕਤ ਨਹੀਂ ਸੀ, ਕਿਉਂਕਿ ਜਾਣ ਵਾਲੇ ਮਹਿਲ ਤੇ ਮਾੜੀਆਂ ਪਿੱਛੇ ਛੱਡ ਕੇ ਆਏ ਸਨ | ਭਾਰਤ ਸਿਰਫ਼ 50,000 ਲਾਹੌਰੀਆਂ ਨੂੰ ਅੰਮਿ੍ਤਸਰ ਵਿਚ ਵਸਾ ਸਕਿਆ |
ਦਿੱਲੀ ਵਿਚ ਤਕਰੀਬਨ ਡੇਢ ਲੱਖ (1,50,000) ਲਾਹੌਰੀਏ ਅਤੇ ਪੰਜ ਲੱਖ ਹੋਰ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਵਸਾਇਆ ਗਿਆ | ਇਨ੍ਹਾਂ ਦੇ ਮੁੜ ਵਸੇਬੇ ਵਾਸਤੇ ਕਰੋਲ ਬਾਗ਼, ਪਟੇਲ ਨਗਰ, ਵਿਨੈ ਨਗਰ, ਅਤੇ ਲਾਜਪਤ ਨਗਰ ਜਿਹੇ ਉਪਨਗਰ ਵਸਾਏ ਗਏ, ਜਿਨ੍ਹਾਂ ਉੱਪਰ ਅਰਬਾਂ ਰੁਪਏ ਖਰਚ ਕੀਤੇ ਗਏ | ਪਰ ਪੰਜਾਬ ਦੇ ਇਕ ਵੀ ਨਗਰ ਵਿਚ ਅਜਿਹੀਆਂ ਬਸਤੀਆਂ ਵਸਾਉਣ ਦਾ ਯਤਨ ਨਹੀਂ ਕੀਤਾ ਗਿਆ | ਇੰਜ ਕਰਨ ਨਾਲ ਦਿੱਲੀ ਦੀ 1947 ਦੀ ਪੰਜ ਲੱਖ ਵਸੋਂ ਵਧ ਕੇ 11 ਲੱਖ ਹੋ ਗਈ | ਅੰਮਿ੍ਤਸਰ ਦੀ ਵਸੋਂ ਚਾਰ ਲੱਖ ਤੋਂ ਘਟ ਕੇ ਪੌਣੇ ਚਾਰ ਲੱਖ ਰਹਿ ਗਈ | ਇੰਜ ਹੋਣ ਨਾਲ ਪੰਜਾਬੀਆਂ ਦਾ ਸੱਭਿਆਚਾਰਕ ਨੁਕਸਾਨ ਵੀ ਚੋਖਾ ਹੋਇਆ | ਪਹਿਲੀ ਪੀੜ੍ਹੀ ਤਾਂ ਕੁਝ ਹੱਦ ਤਾੲੀਂ ਆਪਣੇ ਸੱਭਿਆਚਾਰ ਨਾਲ ਜੁੜੀ ਰਹੀ, ਪਰ ਦੂਜੀ ਅਤੇ ਤੀਜੀ ਪੀੜ੍ਹੀ ਪੰਜਾਬੀ ਸੱਭਿਆਚਾਰ ਨਾਲੋਂ ਪੂਰੀ ਤਰ੍ਹਾਂ ਟੁੱਟ ਕੇ ਰਹਿ ਗਈ ਹੈ | ਹੁਣ ਦਿੱਲੀ ਦੇ ਨੌਜਵਾਨ ਪੰਜਾਬੀ ਵੀ ਹਿੰਦੀ ਬੋਲਦੇ ਹਨ |
ਅੰਮਿ੍ਤਸਰ ਦਾ ਸਭ ਤੋਂ ਵੱਧ ਨੁਕਸਾਨ 1978 ਤੋਂ 1997 ਦੇ ਦਰਮਿਆਨ ਪੁਲਿਸ ਅਤੇ ਖਾੜਕੂਆਂ ਦੇ ਵਿਚਕਾਰ ਚੱਲੀ ਦੋ ਦਹਾਕੇ ਲੰਬੀ ਜੰਗ ਵਿਚ ਹੋਇਆ | ਇਸ ਭਿਆਨਕ ਹਾਲਤ ਵਾਸਤੇ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਰਾਇ ਹੈ | ਕੋਈ ਪੁਲਿਸ ਨੂੰ ਕਸੂਰਵਾਰ ਠਹਿਰਾਉਂਦਾ ਹੈ ਅਤੇ ਕੋਈ ਖਾੜਕੂ ਤਬਕੇ ਨੂੰ | ਕਸੂਰ ਭਾਵੇਂ ਕਿਸੇ ਦਾ ਵੀ ਹੋਵੇ, ਨੁਕਸਾਨ ਅੰਮਿ੍ਤਸਰ ਦਾ ਬਹੁਤ ਹੋਇਆ | ਸ਼ਹਿਰ ਦੀ ਅੱਧੀ ਤੋਂ ਵੱਧ ਸਨਅਤ ਇਥੋਂ ਪਲਾਇਨ ਕਰ ਗਈ | ਸਭ ਤੋਂ ਵੱਧ ਨੁਕਸਾਨ ਉੱਨ ਦੀ ਸਨਅਤ ਦਾ ਹੋਇਆ | ਥੋਕ ਦਾ ਵਪਾਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ |
ਸਭ ਤੋਂ ਵੱਧ ਖੂਨ ਖਰਾਬਾ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਚ ਹੋਇਆ | ਪਰ ਅੰਮਿ੍ਤਸਰ ਦੀ ਮੁੜ ਸੁਰਜੀਤੀ ਵੀ ਸ੍ਰੀ ਹਰਿਮੰਦਰ ਸਾਹਿਬ ਨੇ ਹੀ ਕੀਤੀ ਹੈ | ਵੱਖ-ਵੱਖ ਅਨੁਮਾਨਾਂ ਅਨੁਸਾਰ ਅੱਜਕਲ੍ਹ, ਹਰ ਰੋਜ਼ 80,000 ਤੋਂ ਸਵਾ ਲੱਖ ਦੇ ਕਰੀਬ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ | ਇਨ੍ਹਾਂ ਵਿਚੋਂ ਚੰਦ ਇਕ ਜਲਿ੍ਹਆਂਵਾਲਾ ਬਾਗ਼, ਦੁਰਗਿਆਨਾ ਮੰਦਰ, ਰਾਮ ਤੀਰਥ ਅਤੇ ਸਰਹੱਦ 'ਤੇ ਝੰਡੇ ਦੀ ਰਸਮ ਵੇਖਣ ਵੀ ਜਾਂਦੇ ਹਨ | ਅੰਮਿ੍ਤਸਰ ਵਿਚ ਪੂਰਾ ਦਿਨ ਬਿਤਾਉਣ ਦੀ ਪ੍ਰਵਿਰਤੀ ਲਗਾਤਾਰ ਵਧ ਰਹੀ ਹੈ | ਇਸੇ ਕਾਰਨ ਅੰਮਿ੍ਤਸਰ ਵਿਚ ਛੋਟੇ ਅਤੇ ਵੱਡੇ ਹੋਟਲਾਂ ਦੀ ਉਸਾਰੀ ਦੀ ਹੋੜ ਲੱਗੀ ਹੋਈ ਹੈ |
ਅੱਜ ਤੋਂ ਪੰਜ ਸਾਲ ਪਹਿਲਾਂ ਇਕ ਅੰਦਾਜ਼ਾ ਸੀ ਕਿ ਅੰਮਿ੍ਤਸਰ ਵਿਚ ਜਾਇਜ਼ ਅਤੇ ਨਾਜਾਇਜ਼ ਹੋਟਲਾਂ ਦੀ ਗਿਣਤੀ 300 ਤੋਂ ਵਧ ਗਈ ਹੈ | ਅੱਜ ਦਾ ਅੰਦਾਜ਼ਾ ਹੈ ਕਿ ਇਹ ਗਿਣਤੀ 650 ਹੋ ਚੁੱਕੀ ਹੈ | ਉਹ ਅੰਮਿ੍ਤਸਰ ਜੋ 1997 ਤਾੲੀਂ ਉਜੜਿਆ ਹੋਇਆ ਸ਼ਹਿਰ ਸੀ, ਅੱਜਕਲ੍ਹ ਵਸਦਾ-ਰਸਦਾ ਮਹਾਂਨਗਰ ਹੈ | ਅੱਜ ਦੀ ਤਾਰੀਖ ਵਿਚ ਜਿੰਨੇ ਪੰਜ ਤਾਰਾ ਅਤੇ ਚਾਰ ਤਾਰਾ ਹੋਟਲ ਅੰਮਿ੍ਤਸਰ ਵਿਚ ਹਨ, ਓਨੇ ਇਕ ਕਰੋੜ ਤੋਂ ਵੱਧ ਆਬਾਦੀ ਵਾਲੇ ਗੁਆਂਢੀ ਸ਼ਹਿਰ ਲਾਹੌਰ ਵਿਚ ਨਹੀਂ ਹਨ | ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਐੈਨੇ ਹੋਟਲ ਨਹੀਂ ਹਨ | ਅੰਮਿ੍ਤਸਰ ਦਾ ਪੰਜ ਤਾਰਾ ਹੋਟਲ ਤਾਜ ਸਵਰਨ ਦਿੱਲੀ ਤੋਂ ਉੱਤਰ-ਪੱਛਮ ਵਿਚ ਸਭ ਤੋਂ ਵੱਧ ਮਿਆਰੀ ਹੋਟਲ ਹੈ | ਅਜੇ ਹੋਰ ਕਈ ਅਮਰੀਕਨ ਅਤੇ ਯੂਰਪੀ ਚੇਨਾਂ ਦੇ ਬਿਹਤਰੀਨ ਹੋਟਲ ਅੰਮਿ੍ਤਸਰ ਵਿਚ ਬਣਨ ਜਾ ਰਹੇ ਹਨ | ਦੁਆਬਾ, ਮਾਝਾ, ਫਿਰੋਜ਼ਪੁਰ ਅਤੇ ਮੋਗਾ ਦੇ ਪ੍ਰਵਾਸੀ ਭਾਰਤੀਆਂ ਦੀ ਵੀ ਬੜੀ ਵੱਡੀ ਗਿਣਤੀ ਮੀਲਾਨ (ਇਟਲੀ), ਲੰਦਨ, ਬਰਮਿੰਘਮ (ਯੂ. ਕੇ.), ਟੋਰਾਂਟੋ (ਕੈਨੇਡਾ), ਵੈਨਕੂਵਰ (ਕੈਨੇਡਾ), ਸਾਨਫਰਾਂਸਿਸਕੋ (ਕੈਲੇਫੋਰਨੀਆ), ਲਾਸਏਾਜਲਸ (ਕੈਲੀਫੋਰਨੀਆ ਯੂ.ਐਸ.ਏ.) ਅਤੇ ਮੈਲਬੌਰਨ (ਆਸਟ੍ਰੇਲੀਆ) ਵਿਚ ਵਸੇਬਾ ਕਰ ਰਹੀ ਹੈ | ਇਨ੍ਹਾਂ ਪੰਜਾਬੀਆਂ ਦਾ ਮਨਪਸੰਦ ਹਵਾਈ ਅੱਡਾ ਅੰਮਿ੍ਤਸਰ ਹੈ | ਪਰ ਦਿੱਲੀ ਹਵਾਈ ਅੱਡੇ ਦਾ ਐਨਾ ਜ਼ੋਰ ਹੈ ਕਿ ਅੰਮਿ੍ਤਸਰ ਨੂੰ ਇਨ੍ਹਾਂ ਥਾਵਾਂ ਵਾਸਤੇ ਉਡਾਣਾਂ ਨਹੀਂ ਮਿਲ ਰਹੀਆਂ | ਜੇ ਅੰਮਿ੍ਤਸਰ ਤੋਂ ਮੀਲਾਨ, ਲੰਡਨ, ਬਰਮਿੰਘਮ, ਟੋਰਾਂਟੋ, ਵੈਨਕੂਵਰ, ਸਾਨਫਰਾਂਸਿਸਕੋ, ਲਾਸਏਾਜਲਸ, ਨਿਊਯਾਰਕ ਅਤੇ ਮੈਲਬੌਰਨ ਵਾਸਤੇ ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਘੱਟ ਤੋਂ ਘੱਟ ਹਰ ਰੋਜ਼ 3000 ਤੋਂ ਵੱਧ ਸਵਾਰੀਆਂ ਅੰਮਿ੍ਤਸਰ ਪੁੱਜ ਸਕਦੀਆਂ ਹਨ | ਇਸ ਕਾਰਨ ਹੋਟਲਾਂ ਦੀ ਮੰਗ ਹੋਰ ਵੀ ਵਧੇਗੀ |
ਜੇ ਅੰਮਿ੍ਤਸਰ ਦੀਆਂ ਸਨਅਤਾਂ ਉੱਜੜ ਗਈਆਂ ਹਨ ਤਾਂ ਉਨ੍ਹਾਂ ਦੀ ਥਾਂ ਹੋਟਲ ਉਦਯੋਗ ਨੇ ਲੈ ਲਈ ਹੈ | ਪਿਛਲੀ ਸਰਕਾਰ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਵਿਰਾਸਤੀ ਮਾਰਗ ਬੇਹੱਦ ਦਿਲਕਸ਼ ਬਣਾ ਦਿੱਤਾ ਹੈ | ਇਹ ਦਿੱਖ ਭਰਾਵਾਂ ਦੇ ਢਾਬੇ ਤੋਂ ਸ਼ੁਰੂ ਹੋ ਕੇ ਸਾਬਕਾ ਮਲਿਕਾ ਵਿਕਟੋਰੀਆ ਦੇ ਬੁੱਤ (ਅੱਜਕਲ੍ਹ ਦਾ ਫੁਆਰਾ ਚੌਕ) ਅਤੇ ਬਰਾਸਤਾ ਜਲਿ੍ਹਆਂਵਾਲਾ ਬਾਗ਼ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਤਾੲੀਂ ਸੁਧਾਰੀ ਗਈ ਹੈ | ਹਰ ਇਕ ਯਾਤਰੀ ਇਸ ਦਿਲਕਸ਼ ਰਸਤੇ ਦੀਆਂ ਸਿਫ਼ਤਾਂ ਕਰ ਰਿਹਾ ਹੈ | ਜੇ ਅੰਮਿ੍ਤਸਰ ਸਫ਼ਾਈ ਦਾ ਪ੍ਰਬੰਧ ਬਿਹਤਰ ਕਰ ਲਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਬਣ ਸਕਦੀ ਹੈ | ਪੰਜਾਬ ਵਿਚ ਸੈਰ-ਸਪਾਟੇ ਲਈ ਇਨਕਲਾਬ ਦੀ ਨੀਂਹ ਅੰਮਿ੍ਤਸਰ ਵਿਚ ਰੱਖੀ ਜਾ ਚੁੱਕੀ ਹੈ | ਅਗਲੇ ਪੜਾਓ ਵਿਚ ਕਪੂਰਥਲਾ ਅਤੇ ਜਲੰਧਰ ਆਉਂਦੇ ਹਨ | ਕਪੂਰਥਲਾ ਦਾ ਸ਼ਾਹੀ ਮਹੱਲ ਬੜਾ ਆਕਰਸ਼ਿਕ ਹੈ | ਜਲੰਧਰ ਨੇੜੇ ਕਰਤਾਰਪੁਰ ਵਿਚ ਜੰਗ-ਏ-ਆਜ਼ਾਦੀ ਯਾਦਗਾਰ ਦੀ ਦਿੱਖ ਆਧੁਨਿਕ ਹੈ ਪਰ ਯਾਦਾਂ ਅਤੀਤ ਦੀਆਂ ਸਮੇਟੀ ਬੈਠੀ ਹੈ | ਇਸ ਨੂੰ ਅੰਮਿ੍ਤਸਰ ਦੇ ਸੈਰ-ਸਪਾਟਾ ਖੇਤਰ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ |
ਪੰਜਾਬ ਵਿਚ ਸੈਰ-ਸਪਾਟਾ ਇਨਕਲਾਬ ਦੀ ਦੂਜੀ ਕੜੀ ਜਲੰਧਰ ਤੋਂ ਸ਼ੁਰੂ ਹੋਵੇਗੀ | ਇਸ ਵਿਚ ਜੰਗ-ਏ-ਆਜ਼ਾਦੀ ਯਾਦਗਾਰ, ਜਲੰਧਰ ਸ਼ਹਿਰ ਦੇ ਪੁਰਾਤਨ ਖੇਤਰ, ਨੂਰਮਹਿਲ ਦੀ ਸਰਾਂ, ਨਕੋਦਰ ਦੇ ਮਕਬਰੇ, ਪਿੰਡ ਜਹਾਂਗੀਰ ਦੀ ਦੱਖਣੀ ਸਰਾਂ, ਸੁਲਤਾਨਪੁਰ ਲੋਧੀ ਦੇ ਗੁਰ ਅਸਥਾਨ ਅਤੇ ਕਪੂਰਥਲੇ ਦੇ ਮਹੱਲ ਸ਼ਾਮਿਲ ਹਨ |
ਫਿਲਹਾਲ ਅੰਮਿ੍ਤਸਰ ਦਾ ਸੈਰ-ਸਪਾਟਾ ਆਪਣੇ ਜੋਬਨ 'ਤੇ ਹੈ | ਪੁਰਾਣੇ ਟਾਊਨ ਹਾਲ ਨੂੰ ਅੰਮਿ੍ਤਸਰ ਨਿਗਮ ਤੋਂ ਖਾਲੀ ਕਰਵਾ ਕੇ ਉਥੇ ਵੰਡ ਦਾ ਅਜਾਇਬ ਘਰ ਬਣਾਇਆ ਜਾ ਰਿਹਾ ਹੈ | ਇਹ ਅਜਾਇਬ ਘਰ ਅਜੇ ਨਵਾਂ ਹੈ, ਅਧੂਰਾ ਹੈ, ਪਰ ਯਾਤਰੂਆਂ ਨੂੰ ਬਾਖੂਬੀ ਖਿੱਚ ਰਿਹਾ ਹੈ | ਅੰਮਿ੍ਤਸਰ ਦਾ ਗੋਬਿੰਦਗੜ੍ਹ ਕਿਲ੍ਹਾ ਫ਼ੌਜ ਨੇ ਖਾਲੀ ਕਰ ਦਿੱਤਾ ਹੈ ਅਤੇ ਉਸ ਨੂੰ ਬਤੌਰ ਅਜਾਇਬ ਘਰ ਤਾਮੀਰ ਕੀਤਾ ਜਾ ਰਿਹਾ ਹੈ | ਇਥੇ ਕੋਹਿਨੂਰ ਹੀਰਾ ਤਾਂ ਨਹੀਂ ਸੁਸ਼ੋਭਿਤ ਕੀਤਾ ਜਾ ਸਕਦਾ, ਪਰ ਉਸ ਦੀ ਨਕਲ ਇਥੇ ਪ੍ਰਦਰਸ਼ਿਤ ਕੀਤੀ ਗਈ ਹੈ | ਅਫ਼ਗਾਨਿਸਤਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮਸ਼ਹੂਰ ਤੋਪ 'ਜ਼ਮਜ਼ਮ' ਦਾ ਇਕ ਨਮੂਨਾ ਵੀ ਇਥੇ ਪ੍ਰਦਰਸ਼ਿਤ ਕੀਤਾ ਗਿਆ ਹੈ | ਇਹ ਕਿਲ੍ਹਾ ਵੀ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣ ਚੁੱਕਿਆ ਹੈ | ਅੰਮਿ੍ਤਸਰ ਦਾ ਫ਼ੌਜੀ ਅਜਾਇਬ ਘਰ ਸ਼ਹਿਰ ਤੋਂ ਕਾਫ਼ੀ ਦੂਰ ਹੈ ਪਰ ਸੈਲਾਨੀ ਉਥੇ ਵੀ ਪੁੱਜ ਰਹੇ ਹਨ | ਮੈਨੂੰ ਹੈਰਾਨੀ ਹੈ ਕਿ ਅੰਮਿ੍ਤਸਰ ਦਾ 'ਸਾਡਾ ਪਿੰਡ' ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ |
ਮੁੱਕਦੀ ਗੱਲ ਇਹ ਹੈ ਕਿ ਅੰਮਿ੍ਤਸਰ ਇਕ ਸੈਰ-ਸਪਾਟੇ ਦੇ ਇਨਕਲਾਬ ਵਿਚੋਂ ਦੀ ਗੁਜ਼ਰ ਰਿਹਾ ਹੈ | ਇਸ ਪਵਿੱਤਰ ਸ਼ਹਿਰ ਦੀ ਖਿੱਚ ਦਾ ਕੇਂਦਰੀ ਬਿੰਦੂ ਸ੍ਰੀ ਹਰਿਮੰਦਰ ਸਾਹਿਬ ਹੈ, ਜੋ ਦਰਸ਼ਕਾਂ ਵਾਸਤੇ ਚੰੁਬਕ ਦਾ ਕੰਮ ਕਰ ਰਿਹਾ ਹੈ | ਹਾਲ ਦੀ ਘੜੀ ਅੰਮਿ੍ਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਰ ਮਹੀਨੇ ਦੋ ਲੱਖ ਸਵਾਰੀਆਂ ਉਤਰਦੀਆਂ ਹਨ, ਜੋ ਵਧ ਕੇ ਤਿੰਨ ਲੱਖ ਹੋ ਸਕਦੀਆਂ ਹਨ | ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੰਮਿ੍ਤਸਰ ਦੁਨੀਆ ਦੇ ਮਹਾਨ ਸ਼ਹਿਰਾਂ ਵਿਚੋਂ ਇਕ ਹੈ | ਹੁਣ ਉਸ ਦੇ ਹੋਰ ਚੰਗੇ ਦਿਨਾਂ ਦਾ ਆਗਾਜ਼ ਹੋ ਰਿਹਾ ਹੈ |

harjapaujla@gmail.com

ਵਿਦਾਈ

ਵਿਦਾਈ ਦੀ ਗੱਲ ਕਰਦਿਆਂ ਭਾਵੁਕ ਜਿਹਾ ਮਾਹੌਲ ਬਣ ਜਾਂਦਾ ਹੈ | ਹਰ ਕੋਈ ਕਿਸੇ ਭੈਣ ਜਾਂ ਧੀ ਦੀ ਵਿਦਾਈ ਨੂੰ ਯਾਦ ਕਰਦਾ ਹੈ ਜਾਂ ਫਿਰ ਬਹੁਤ ਹੀ ਭਾਵੁਕਤਾ ਭਰਪੂਰ ਦੇਖੀ ਗਈ ਵਿਦਾਈ ਨੂੰ | ਹਰ ਔਰਤ ਆਪਣੀ ਵਿਦਾਇਗੀ ਦੇ ਪਲਾਂ ਨੂੰ ਇਸ ਤਰ੍ਹਾਂ ਮਹਿਸੂਸ ਕਰਦੀ ਰਹਿੰਦੀ ਹੈ ...

ਪੂਰੀ ਖ਼ਬਰ »

ਅੱਜ ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼

ਧਰਤੀ ਸਾਡਾ ਸਭਨਾਂ ਦਾ ਘਰ ਹੈ

ਧਰਤੀ ਦਾ ਵਿਹੜਾ ਉਦੋਂ ਫੁੱਲਾਂ ਨਾਲ ਭਰਿਆ ਹੁੰਦਾ ਹੈ | ਠੰਢ ਧਰਤੀ ਤੋਂ ਹੰੂਝੀ ਜਾ ਚੁੱਕੀ ਹੈ | ਅਪ੍ਰੈਲ ਮਹੀਨੇ 22 ਤਾਰੀਖ ਨੂੰ ਆਉਂਦਾ ਹੈ 'ਵਿਸ਼ਵ ਧਰਤੀ ਦਿਵਸ' | ਅੱਜ ਜਦੋਂ ਮਨੁੱਖ ਕੁਦਰਤੀ ਸਾਧਨਾਂ ਨੂੰ ਬੇਕਿਰਕ ਹੋ ਕੇ ਲੁੱਟ ਰਿਹਾ ਹੈ | ਪਾਣੀ ਜ਼ਹਿਰੀਲੇ ਹੋ ਗਏ ਹਨ | ...

ਪੂਰੀ ਖ਼ਬਰ »

ਸਮੰੁਦਰ ਵਿਚ ਕਿਵੇਂ ਦਫ਼ਨ ਹੋਇਆ ਟਾਈਟੈਨਿਕ ਜਹਾਜ਼?

ਦੁਨੀਆ ਵਿਚ ਉਂਗਲਾਂ 'ਤੇ ਗਿਣੀਆਂ ਜਾਣ ਵਾਲੀਆਂ ਕਈ ਅਜਿਹੀਆਂ ਘਟਨਾਵਾਂ ਹਨ, ਜੋ ਕਿ ਇਤਿਹਾਸ ਵਿਚ ਕਾਲੇ ਅਧਿਆਏ ਵਜੋਂ ਜਾਣੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਪੂਰਨ ਜਾਣਕਾਰੀ ਅਤੇ ਗਿਆਨ ਅੱਜ ਦੀ ਨਵੀਂ ਪੀੜ੍ਹੀ ਦੀ ਕਲਪਨਾ ਵਿਚੋਂ ਵੀ ਹੌਲੀ-ਹੌਲੀ ਅਲੋਪ ਹੁੰਦਾ ਜਾ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਵਾਰਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 5. ਰਾਜਕੁਮਾਰੀ ਸੋਫੀਆ ਅਲੈਗਜੈਂਡਰਾ ਦਲੀਪ ਸਿੰਘ - ਸੋਫੀਆ ਦਾ ਜਨਮ 8 ਅਗਸਤ 1876 ਨੂੰ ਐਲਵੇਡਨ ਹਾਲ, ਸਫੌਲਕ ਵਿਖੇ ਹੋਇਆ ਸੀ | ਉਹ ਕ੍ਰਾਂਤੀਕਾਰੀ ਅਤੇ ਬਾਗੀ ਸੁਭਾਅ ਵਾਲੀ ਔਰਤ ਸੀ | ਔਰਤਾਂ ਦੇ ਅਧਿਕਾਰਾਂ ਅਤੇ ਹੋਰ ਮੁੱਦਿਆਂ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਤਾਰੀਖ ਤਾਂ ਮੈਨੂੰ ਯਾਦ ਨਹੀਂ ਪਰ ਏਨਾ ਜ਼ਰੂਰ ਯਾਦ ਏ ਕਿ ਇਹ ਤਸਵੀਰ ਸ: ਅਮਰੀਕ ਸਿੰਘ 'ਅਮਨ' ਪਰਚਾ 'ਲੋਅ' ਦੇ ਮਾਲਕ ਦੇ ਪੁੱਤਰ ਦੀ ਸ਼ਾਦੀ ਦੀ ਪਾਰਟੀ ਦੀ ਹੈ | ਅਸੀਂ ਸਾਰੇ ਪਾਰਟੀ 'ਚ ਸ਼ਾਮਿਲ ਹੋਏ ਸੀ | ਉਸ ਵਕਤ ਕਹਾਣੀਕਾਰ ਤੇ ਕਵਿੱਤਰੀ ਸ੍ਰੀਮਤੀ ਸ਼ਰਨ ਮੱਕੜ ਜੀ ਵੀ ਆਏ ...

ਪੂਰੀ ਖ਼ਬਰ »

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-143: ਮੱਧ ਵਰਗੀ ਸਿਨੇਮਾ ਦਾ ਪੈਰੋਕਾਰ ਰਿਸ਼ੀਕੇਸ਼ ਮੁਕਰਜੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਰਿਸ਼ੀਕੇਸ਼ ਮੁਕਰਜੀ ਨੇ ਦੇਵ ਆਨੰਦ ਨੂੰ ਵੀ 'ਅਸਲੀ ਨਕਲੀ' ਲਈ ਸਾਈਨ ਕੀਤਾ ਸੀ | ਦੇਵ ਦੀ ਉਸ ਵੇਲੇ ਦੀ ਇਮੇਜ ਇਕ ਆਧੁਨਿਕ ਸ਼ਹਿਰੀ ਯੁਵਕ ਵਜੋਂ ਕੀਤੀ ਜਾਂਦੀ ਸੀ | ਇਸ ਇਮੇਜ ਨੂੰ ਰਿਸ਼ੀ ਦਾਦਾ ਨੇ ਬੜੇ ਢੰਗ ਨਾਲ ਤੋੜਿਆ | ...

ਪੂਰੀ ਖ਼ਬਰ »

ਛੋਟੀ ਕਹਾਣੀ: ਕੰਮ ਵਾਲੀ

ਭਾਂਡੇ ਮਾਂਜ ਕੇ, ਪਸੀਨੇ ਨਾਲ ਲੱਥ-ਪੱਥ ਤੇ ਘਬਰਾਈ ਹੋਈ, ਹੱਥ ਵਿਚ ਮੋਬਾਈਲ ਫੜੀ ਬੈਠੀ ਨਾਲੇ ਮੇਰੇ ਵੱਲ ਦੇਖੇ ਤੇ ਨਾਲੇ ਮੋਬਾਈਲ ਫੋਨ 'ਤੇ ਟੱਚ ਕਰਕੇ ਮਨਪਸੰਦ ਦਾ ਦੇਖਣ ਲਈ ਹੱਥ ਇਧਰ-ਉਧਰ ਮਾਰੇ | ਫੋਨ 'ਤੇ ਅਤੇ ਨਾਲ ਕਮਰੇ ਦੇ ਇਰਦ-ਗਿਰਦ ਤੇ ਫਰਸ਼ ਨੂੰ ਦੇਖ ਕੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX