ਤਾਜਾ ਖ਼ਬਰਾਂ


ਮਾਮੂਨ ਪਠਾਨਕੋਟ ਵਿਖੇ ਸ਼ੱਕੀ ਹਾਲਤਾਂ 'ਚ ਘੁੰਮਦੇ ਦੋ ਨੌਜਵਾਨ ਕਾਬੂ
. . .  1 day ago
ਪਠਾਨਕੋਟ,22ਮਈ (ਆਰ .ਸਿੰਘ )-ਮਾਮੂਨ ਚੌਂਕ ਪਠਾਨਕੋਟ ਵਿਖੇ ਪੈਂਦੇ ਬਾਜਾਰ ਵਿਚ ਸ਼ੱਕੀ ਹਾਲਤਾਂ ਵਿਚ ਘੁੰਮਦੇ ਦੋ ਨੌਜਵਾਨ ਦੇਖ ਕੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਸ ਸਬੰਧੀ ਸਥਾਨਕ ਦੁਕਾਨਦਾਰਾਂ ਨੇ ਇਸ ਸਬੰਧੀ ...
ਆਈ ਪੀ ਐੱਲ 2018 : ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਚੇਨਈ 50/4
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਚੌਥਾ ਝਟਕਾ , ਕਪਤਾਨ ਧੋਨੀ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 140 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ 2018: 15 ਓਵਰਾਂ ਬਾਅਦ ਸਨਰਾਈਜਰਜ਼ ਹੈਦਰਾਬਾਦ 88/6
. . .  1 day ago
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਪੰਜਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  1 day ago
ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਲੱਗੀ ਅੱਗ
. . .  1 day ago
ਸ੍ਰੀਨਗਰ, 22 ਮਈ-ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜੰਗਲਾਤ ਰੇਂਜ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅੱਗ ਜੰਗਲ ਦੇ ਅਲੱਗ-ਅਲੱਗ ਸਥਾਨਾਂ 'ਤੇ...
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  1 day ago
ਆਈ.ਪੀ.ਐਲ-2018 : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ            
. . .  1 day ago
ਨਿਪਾਹ ਵਾਈਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੀ ਸਿਹਤ ਮੰਤਰੀ
. . .  1 day ago
ਨਵੀਂ ਦਿੱਲੀ, 22 ਮਈ- ਕੋਝੀਕੋਡ ਤੇ ਮਲਪਪੁਰਮ ਕੇਰਲ ਦੇ ਅਜਿਹੇ ਸ਼ਹਿਰ ਹਨ ਜਿਸ 'ਚ ਨਿਪਾਹ ਵਾਈਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਵਾਇਰਸ ਹੁਣ ਤੱਕ 10 ਲੋਕਾਂ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ ਪ੍ਰਤੀ ਗੰਭੀਰ ਹੈ ਸਰਕਾਰ-ਅਮਿਤ ਸ਼ਾਹ
. . .  1 day ago
ਵੇਦਾਂਤਾ ਦੀ ਸਟਰਲਾਈਟ ਕਾਪਰ ਯੂਨਿਟ ਦੇ ਪ੍ਰਦਰਸ਼ਨ 'ਚ 9 ਲੋਕਾਂ ਦੀ ਮੌਤ
. . .  1 day ago
ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ : ਜੇਲ੍ਹ ਮੰਤਰੀ ਨੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਦਿੱਤਾ ਹੁਕਮ
. . .  1 day ago
ਰਾਜਸਥਾਨ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ
. . .  1 day ago
ਪੈਟਰੋਲੀਅਮ ਉਤਪਾਦ ਜੀ. ਐਸ. ਟੀ. ਦੇ ਅੰਦਰ ਆਉਣੇ ਚਾਹੀਦੇ ਹਨ
. . .  1 day ago
ਦਿਗਵਿਜੈ ਸਿੰਘ ਬਣੇ ਤਾਲਮੇਲ ਕਮੇਟੀ ਦੇ ਚੇਅਰਮੈਨ
. . .  1 day ago
ਅਕਾਲ ਤਖ਼ਤ ਸਾਹਿਬ ਵਲੋਂ 21 ਮੈਂਬਰੀ ਸਿੱਖ ਸੈਂਸਰ ਬੋਰਡ ਦਾ ਗਠਨ
. . .  1 day ago
ਰਾਬੜੀ ਦੇਵੀ ਦੇ ਘਰ ਪਹੁੰਚੀ ਸੀ. ਬੀ. ਆਈ. ਦੀ ਟੀਮ
. . .  1 day ago
ਕਾਰਖਾਨੇ ਦੇ ਪ੍ਰਦੂਸ਼ਨ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, ਪੁਲਿਸ ਵਲੋਂ ਗੋਲੀਬਾਰੀ
. . .  1 day ago
ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਨ 53 ਯਾਤਰੀ ਜ਼ਖ਼ਮੀ
. . .  1 day ago
ਨਿਪਾਹ ਵਾਈਰਸ ਤੋਂ ਹੁਣ ਤੱਕ ਨਰਸ ਸਮੇਤ 10 ਦੀ ਮੌਤ
. . .  1 day ago
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚਣਗੇ ਕਈ ਵੱਡੇ ਨੇਤਾ
. . .  1 day ago
32 ਖੇਤਰੀ ਪਾਰਟੀਆਂ ਨੇ 321.03 ਕਰੋੜ ਦੀ ਦਿਖਾਈ ਆਮਦਨੀ
. . .  1 day ago
ਹਵਾਈ ਸਫ਼ਰ ਕਰਨ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ
. . .  1 day ago
ਪਾਕਿਸਤਾਨ ਦੀ ਗੋਲੀਬਾਰੀ 'ਚ ਤਿੰਨ ਹੋਰ ਜ਼ਖ਼ਮੀ
. . .  1 day ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਸਰਕਾਰ ਕਰ ਸਕਦੀ ਹੈ ਐਲਾਨ
. . .  1 day ago
ਅਫਗਾਨਿਸਤਾਨ 'ਚ ਤਾਲਿਬਾਨੀ ਹਮਲਿਆਂ 'ਚ 14 ਪੁਲਿਸ ਅਧਿਕਾਰੀਆਂ ਦੀ ਮੌਤ
. . .  1 day ago
ਅਣਪਛਾਤਿਆਂ ਵੱਲੋਂ ਬਜ਼ੁਰਗ ਦੀ ਹੱਤਿਆ
. . .  1 day ago
ਨਵਜੋਤ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸਰਕਾਰ ਦਾ ਇਕ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁੱਕ
  •     Confirm Target Language  

ਸੰਪਾਦਕੀ

ਨਵੇਂ ਮੰਤਰੀਆਂ ਤੋਂ ਆਸ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਮਾਰਚ ਦੇ ਮਹੀਨੇ ਵਿਚ ਸਹੁੰ ਚੁੱਕੀ ਸੀ। ਉਸ ਸਮੇਂ ਉਨ੍ਹਾਂ ਦੇ ਨਾਲ 7 ਕੈਬਨਿਟ ਮੰਤਰੀਆਂ ਅਤੇ ਦੋ ਰਾਜ ਮੰਤਰੀਆਂ ਨੇ ਸਹੁੰ ਚੁੱਕੀ ਸੀ। ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਅਨੁਸਾਰ ਮੁੱਖ ਮੰਤਰੀ ਸਮੇਤ ਕੁੱਲ 18 ਵਜ਼ੀਰ ਮੰਤਰੀ ਬਣ ਸਕਦੇ ਹਨ। ਪਿਛਲਾ ਲਗਪਗ ਇਕ ਸਾਲ ਕੈਪਟਨ ਅਮਰਿੰਦਰ ਸਿੰਘ 9 ਮੰਤਰੀਆਂ ਨਾਲ ਹੀ ਸਰਕਾਰ ਚਲਾਉਂਦੇ ਰਹੇ, ਜਦੋਂ ਕਿ ਇਸ ਸਮੇਂ ਵਿਚ ਉਨ੍ਹਾਂ ਕੋਲ 42 ਵਿਭਾਗ ਸਨ। ਇਕ ਸੀਮਤ ਸਮੇਂ ਵਿਚ ਏਨੇ ਵਿਭਾਗਾਂ ਨੂੰ ਸੰਭਾਲ ਸਕਣਾ ਲਗਪਗ ਅਸੰਭਵ ਸੀ ਪਰ ਆਪਣੇ ਮੰਤਰੀ ਮੰਡਲ ਵਿਚ ਵਾਧਾ ਨਾ ਕਰਨ ਵਿਚ ਉਨ੍ਹਾਂ ਦੀ ਵੱਡੀ ਹਿਚਕਿਚਾਹਟ ਵੇਖੀ ਜਾ ਸਕਦੀ ਸੀ, ਕਿਉਂਕਿ ਇਨ੍ਹਾਂ ਅਹੁਦਿਆਂ ਦੇ ਚਾਹਵਾਨ ਵਿਧਾਇਕਾਂ ਦੀ ਕਤਾਰ ਲੰਮੀ ਦਿਖਾਈ ਦਿੰਦੀ ਸੀ। ਇਸ ਲਈ ਪਿਛਲਾ ਸਾਰਾ ਸਮਾਂ ਉਹ ਗਿਣਤੀਆਂ-ਮਿਣਤੀਆਂ ਵਿਚ ਹੀ ਲੱਗੇ ਰਹੇ ਪਰ ਅਖ਼ੀਰ ਸਰਕਾਰੀ ਕੰਮਕਾਜ ਵਿਚ ਚੁਸਤੀ ਲਿਆਉਣ ਲਈ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਵਾਧਾ ਕਰਨ ਲਈ ਫ਼ੈਸਲਾ ਲੈਣਾ ਪਿਆ। ਪਰ ਨਵੇਂ ਮੰਤਰੀਆਂ ਦੀ ਚੋਣ ਦਾ ਮਾਮਲਾ ਬੜਾ ਟੇਢਾ ਸੀ। ਉੱਪਰ ਤੋਂ ਲੈ ਕੇ ਹੇਠਾਂ ਤੱਕ ਉਨ੍ਹਾਂ 'ਤੇ ਅਨੇਕਾਂ ਤਰ੍ਹਾਂ ਦੇ ਦਬਾਅ ਸਨ।
ਅਖ਼ੀਰ ਕਾਫੀ ਲੰਮੀ ਸੋਚ-ਵਿਚਾਰ ਤੋਂ ਬਾਅਦ ਮੰਤਰੀਆਂ ਸਬੰਧੀ ਫ਼ੈਸਲਾ ਕਰਕੇ ਉਨ੍ਹਾਂ ਨੂੰ ਸਹੁੰ ਚੁਕਾਈ ਗਈ ਹੈ। ਚਾਹੇ ਇਸ ਚੋਣ ਵਿਚ ਤਜਰਬੇਕਾਰ, ਲੰਮੇ ਸਿਆਸੀ ਜੀਵਨ, ਸਿਆਸੀ ਪ੍ਰਭਾਵ, ਖੇਤਰ ਅਤੇ ਜਾਤ ਬਰਾਦਰੀ ਆਦਿ ਨੂੰ ਵੀ ਸਾਹਮਣੇ ਰੱਖਿਆ ਗਿਆ ਹੈ। ਪਰ ਫਿਰ ਵੀ ਮੰਤਰੀਆਂ ਦੇ ਅਹੁਦਿਆਂ ਲਈ ਦਾਅਵੇ ਕਰਨ ਵਾਲੇ ਅਨੇਕਾਂ ਹੀ ਕਾਂਗਰਸ ਵਿਧਾਇਕ ਹਨ, ਜਿਨ੍ਹਾਂ ਅੰਦਰ ਆਪਣੇ 'ਤੇ ਗੁਣਾ ਨਾ ਪੈਣ ਕਾਰਨ ਨਿਰਾਸ਼ਾ ਅਤੇ ਨਾਰਾਜ਼ਗੀ ਦੀ ਭਾਵਨਾ ਵੇਖੀ ਜਾ ਸਕਦੀ ਹੈ। ਆਉਂਦੇ ਸਮੇਂ ਵਿਚ ਇਹ ਨਾਰਾਜ਼ਗੀ ਕਿਸ ਤਰ੍ਹਾਂ ਪ੍ਰਗਟ ਹੋਵੇਗੀ, ਇਸ ਦਾ ਹਾਲ ਦੀ ਘੜੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋਵੇਗਾ। ਪਰ ਅਜਿਹੇ ਹਾਲਾਤ ਨੂੰ ਵੇਖਦਿਆਂ ਹੀ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਕੁਝ ਵਿਧਾਇਕਾਂ ਨੂੰ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਜਗ੍ਹਾ ਦਿੱਤੀ ਜਾਏਗੀ। ਕੁਝ ਹੋਰਨਾਂ ਨੂੰ ਵਿਧਾਨਕ ਸਹਾਇਕ ਵੀ ਲਗਾਇਆ ਜਾ ਸਕਦਾ ਹੈ। ਪਰ ਹੁਣ ਤੱਕ ਟਾਂਡੇ ਤੋਂ ਤਿੰਨ ਵਾਰ ਵਿਧਾਇਕ ਬਣੇ ਸੰਗਤ ਸਿੰਘ ਗਿਲਜੀਆਂ, ਬੱਲੂਆਣਾ ਤੋਂ ਨੱਥੂ ਰਾਮ ਅਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਐਲਾਨ ਕਰ ਦਿੱਤਾ ਹੈ। ਗੱਲ ਇਥੇ ਹੀ ਖ਼ਤਮ ਹੋਣ ਵਾਲੀ ਦਿਖਾਈ ਨਹੀਂ ਦਿੰਦੀ, ਸਗੋਂ ਆਉਂਦੇ ਦਿਨਾਂ ਵਿਚ ਇਨ੍ਹਾਂ ਵਜ਼ੀਰਾਂ ਵਿਚ ਵਿਭਾਗਾਂ ਦੀ ਵੰਡ ਨੂੰ ਲੈ ਕੇ ਵੀ ਖਿੱਚੋਤਾਣ ਵਧਣ ਦੇ ਆਸਾਰ ਬਣੇ ਦਿਖਾਈ ਦਿੰਦੇ ਹਨ। ਅਜਿਹਾ ਕੁਝ ਪਾਰਟੀ ਵਿਚ ਵੀ ਅਤੇ ਸਰਕਾਰ ਵਿਚ ਵੀ ਪਾਟੋਧਾੜ ਦੀ ਸਥਿਤੀ ਬਣਾ ਸਕਦਾ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਪਾਰਟੀ ਅਤੇ ਸਰਕਾਰ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਥਿਤੀ ਨੂੰ ਕਿਸ ਤਰ੍ਹਾਂ ਸੰਭਾਲਿਆ ਜਾ ਸਕਦਾ ਹੈ, ਇਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ 'ਤੇ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਹੋਵੇਗੀ। ਇਸ ਦੇ ਨਾਲ-ਨਾਲ ਇਹ ਗੱਲ ਵੀ ਯਕੀਨੀ ਬਣਾਉਣੀ ਜ਼ਰੂਰੀ ਹੈ ਕਿ ਸਰਕਾਰ ਦੀ ਹਰ ਪੱਖੋਂ ਕਾਰਗੁਜ਼ਾਰੀ ਬਿਹਤਰ ਹੋਵੇ। ਪਿਛਲੇ ਇਕ ਸਾਲ ਵਿਚ ਪੰਜਾਬ ਦੇ ਲੋਕਾਂ ਨੇ ਜਿੰਨੀਆਂ ਉਮੀਦਾਂ ਕਾਂਗਰਸ ਸਰਕਾਰ 'ਤੇ ਲਗਾਈਆਂ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਇਨ੍ਹਾਂ 'ਚੋਂ ਅਹਿਮ ਗੱਲ ਇਹ ਵੀ ਹੈ ਕਿ ਜੋ ਵਾਅਦੇ ਸਰਕਾਰ ਨੇ ਲੋਕਾਂ ਨਾਲ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨਾ ਜਾਂ ਆਪਣੇ ਵਚਨਾਂ 'ਤੇ ਖਰਾ ਉਤਰਨਾ ਇਸ ਸਮੇਂ ਅਮਲੀ ਰੂਪ ਵਿਚ ਬੇਹੱਦ ਮੁਸ਼ਕਿਲ ਜਾਪਦਾ ਹੈ, ਕਿਉਂਕਿ ਸਰਕਾਰ ਦੇ ਸਿਰ 'ਤੇ ਹਮੇਸ਼ਾ ਹੀ ਆਰਥਿਕਤਾ ਦੇ ਸੰਕਟ ਛਾਏ ਰਹੇ ਹਨ। ਸੂਬੇ ਦੀ ਆਰਥਿਕ ਮਜ਼ਬੂਤੀ ਤੋਂ ਬਗੈਰ ਨਾ ਤਾਂ ਕੀਤੇ ਵਾਅਦਿਆਂ ਨੂੰ ਹੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਿਕਾਸ ਦੇ ਮਿੱਥੇ ਗਏ ਨਿਸ਼ਾਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਚੁਣੇ ਗਏ ਨਵੇਂ ਵਜ਼ੀਰ ਆਉਣ ਵਾਲੇ ਸਮੇਂ ਵਿਚ ਸਰਕਾਰ ਦੀ ਬਿਹਤਰ ਕਾਰਗੁਜ਼ਾਰੀ ਵਿਚ ਆਪਣਾ ਠੋਸ ਯੋਗਦਾਨ ਪਾਉਣ ਵਿਚ ਸਹਾਈ ਹੋਣਗੇ। ਅਜਿਹਾ ਕਰਨ ਲਈ ਉਨ੍ਹਾਂ ਨੂੰ ਮਿਲਣ ਵਾਲੇ ਆਪਣੇ ਵਿਭਾਗਾਂ ਨੂੰ ਬਿਹਤਰ ਢੰਗ ਨਾਲ ਚਲਾਉਣਾ ਪਵੇਗਾ। ਨਵੇਂ ਮੰਤਰੀਆਂ 'ਚੋਂ ਬਹੁਤੇ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਖੇਤਰ ਵਿਚ ਸਰਗਰਮ ਰਹੇ ਹਨ। ਉਨ੍ਹਾਂ ਕੋਲ ਚੋਖਾ ਤਜਰਬਾ ਵੀ ਹੈ, ਜਿਸ ਨਾਲ ਉਹ ਆਪਣੇ ਵਿਭਾਗਾਂ ਦੇ ਕੰਮਕਾਜ ਲਈ ਅਹਿਮ ਯੋਗਦਾਨ ਪਾ ਸਕਦੇ ਹਨ। ਅਸੀਂ ਇਸ ਸਮੇਂ ਨਵੇਂ ਚੁਣੇ ਗਏ ਮੰਤਰੀਆਂ ਨੂੰ ਵਧਾਈ ਦਿੰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਤੋਂ ਵਧੀਆ ਕਾਰਗੁਜ਼ਾਰੀ ਦੀ ਆਸ ਰੱਖਦੇ ਹਾਂ।


-ਬਰਜਿੰਦਰ ਸਿੰਘ ਹਮਦਰਦ

'ਐਮਰਜੈਂਸੀ ਤੋਂ ਵੀ ਗੰਭੀਰ ਹੈ ਦੇਸ਼ ਦੀ ਅਜੋਕੀ ਸਥਿਤੀ'

'ਅਜੋਕੇ ਦੌਰ 'ਚ ਲੋਕਤੰਤਰ ਇਕ ਅਜਿਹਾ ਅਮਲ ਬਣ ਕੇ ਰਹਿ ਗਿਆ ਹੈ, ਜਿਸ 'ਚ ਸਿਰਫ ਗਿਣਤੀ ਭਾਵ ਨੰਬਰਾਂ/ਸੀਟਾਂ ਦੀ ਅਹਿਮੀਅਤ ਰਹਿ ਗਈ ਹੈ, ਜਦ ਕਿ ਲੀਡਰਸ਼ਿਪ ਦੀ ਕਵਾਲਿਟੀ ਕਿਤੇ ਪਿੱਛੇ ਛੁੱਟਦੀ ਜਾ ਰਹੀ ਹੈ। ਤਕਨੀਕ ਦੇ ਪਸਾਰ ਕਾਰਨ ਸੋਸ਼ਲ ਮੀਡੀਆ ਦੀ ਵਧ ਰਹੀ ਵਰਤੋਂ ਨੇ ...

ਪੂਰੀ ਖ਼ਬਰ »

ਪੱਤਰਕਾਰ ਸੁਰਿੰਦਰ ਨਿਹਾਲ ਸਿੰਘ ਨੂੰ ਚੇਤੇ ਕਰਦਿਆਂ

ਐਸ. ਨਿਹਾਲ ਸਿੰਘ ਵਜੋਂ ਜਾਣਿਆ ਜਾਂਦਾ ਸੁਰਿੰਦਰ ਨਿਹਾਲ ਸਿੰਘ ਧੀਮੇ ਬੋਲਾਂ ਪਰ ਦ੍ਰਿੜ੍ਹ ਇਰਾਦੇ ਵਾਲਾ ਪੱਤਰਕਾਰ ਸੀ। ਮੈਂ ਉਸ ਨੂੰ ਪਹਿਲੀ ਤੇ ਆਖਰੀ ਵਾਰ ਇੰਡੀਆ ਕਾਫ਼ੀ ਹਾਊਸ ਨਵੀਂ ਦਿੱਲੀ ਵਿਚ ਸਤਿੰਦਰ ਸਿੰਘ ਟ੍ਰਿਬਿਊਨ ਵਾਲੇ ਦੀ ਸੰਗਤ ਵਿਚ ਮਿਲਿਆ। ਸਤਿੰਦਰ ...

ਪੂਰੀ ਖ਼ਬਰ »

ਮਾਣਯੋਗ ਪੰਜਾਬੀ ਰਜਿੰਦਰ ਸੱਚਰ ਦਾ ਵਿਛੋੜਾ

ਇਸ ਧਰਤੀ 'ਤੇ ਕਰੋੜਾਂ ਲੋਕ ਜਨਮ ਲੈਂਦੇ ਹਨ ਅਤੇ ਆਪਣਾ ਜੀਵਨ ਬਸਰ ਕਰਕੇ ਰੁਖ਼ਸਤ ਹੋ ਜਾਂਦੇ ਹਨ। ਹਰ ਵਿਅਕਤੀ ਅਤੇ ਹਰ ਪ੍ਰਾਣੀ ਦਾ ਆਪਣਾ ਮਹੱਤਵ ਹੁੰਦਾ ਹੈ। ਪਰ ਕੁਝ ਲੋਕਾਂ ਦੇ ਸਰੋਕਾਰ ਆਪਣੇ-ਆਪ ਤੱਕ, ਆਪਣੇ ਪਰਿਵਾਰਾਂ ਤੱਕ ਜਾਂ ਆਪਣੇ ਰਿਸ਼ਤੇ-ਨਾਤੇਦਾਰਾਂ ਤੱਕ ਸੀਮਤ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਗੱਠਜੋੜ ਦੀਆਂ ਸੰਭਾਵਨਾਵਾਂ ਵੇਖ ਰਹੀ ਹੈ ਕਾਂਗਰਸ

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਸਾਹਮਣਾ ਕਰਨ ਲਈ ਕਾਂਗਰਸ ਵਲੋਂ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਦੀ ਪੜਤਾਲ ਕੀਤੀ ਜਾ ਰਹੀ ਹੈ। 2013 ਵਿਚ ਹੋਈਆਂ ਚੋਣਾਂ ਸਮੇਂ ਬਸਪਾ ਦਾ ਵੋਟ ਫ਼ੀਸਦੀ ਮੱਧ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX