ਕੁਰੂਕਸ਼ੇਤਰ/ਸ਼ਾਹਾਬਾਦ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਵਕਫ਼ ਬੋਰਡ ਦੇ ਕਿਰਾਏਦਾਰਾਂ ਨੇ ਰੋਸ ਮਾਰਚ ਕੱਢਦੇ ਹੋਏ ਪੁਤਲਾ ਸਾੜਿਆ | ਪ੍ਰਦਰਸ਼ਨਕਾਰੀਆਂ ਨੇ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਸੌਾਪਿਆ | ਪ੍ਰਦਰਸ਼ਨਕਾਰੀਆਂ ਨੇ ਰੋਸ ਮਾਰਚ ਕੱਢ ਕੇ ਵਕਫ਼ ਬੋਰਡ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀ ਦੇਵੀ ਮੰਦਿਰ 'ਚ ਇੱਕਠੇ ਹੋਏ ਅਤੇ ਵਕਫ਼ ਬੋਰਡ ਿਖ਼ਲਾਫ਼ ਨਾਅਰੇਬਾਜੀ ਕਰਦੇ ਹੋਏ ਵੱਖ-ਵੱਖ ਬਾਜ਼ਾਰਾਂ ਤੋਂ ਲੰਘਦੇ ਹੋਏ ਸ਼ਾਹਾਬਾਦ ਬੱਸ ਸਟੈਂਡ ਦੇ ਨੇੜੇ ਪੁੱਜੇ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਵਕਫ਼ ਬੋਰਡ ਦਾ ਪੁਤਲਾ ਫੂਕਿਆ ਤੇ ਤਹਿਸੀਲ 'ਚ ਪੁੱਜ ਕੇ ਮੁੱਖ ਮੰਤਰੀ ਦੇ ਨਾਂਅ ਤਹਿਸੀਲਦਾਰ ਨੂੰ ਮੰਗ ਪੱਤਰ ਸੌਾਪਿਆ | ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕੁਲਵੰਤ ਸਿੰਘ, ਨਗਰਪਾਲਿਕਾ ਵਾਈਸ ਚੈਅਰਮੈਨ ਡਾ. ਗੁਲਸ਼ਨ ਕਵਾਤਰਾ, ਹਰਭਜਨ ਸਿੰਘ ਸੇਠੀ, ਦੀਪਕ ਆਨੰਦ, ਆਸ਼ੁ ਬੰਸਲ, ਬਿੱਟੂ ਸ਼ਰਮਾ, ਸ਼ੁਭਮ ਸਾਹਨੀ, ਰਾਜਨ ਸ਼ਰਮਾ, ਸਤਪਾਲ ਬੁੱਧੀਰਾਜਾ, ਕੁਲਦੀਪ ਸਿੰਘ, ਗੁਲਸ਼ਨ, ਆਸ਼ੁ ਅਰੋਡਾ, ਮਹੇਸ਼ ਭਗਤ ਨੇ ਮੰਗ ਪੱਤਰ 'ਚ ਮੰਗ ਕੀਤੀ ਹੈ ਕਿ ਵਕਫ਼ ਬੋਰਡ ਦਾ ਕਾਲਾ ਕਾਨੂੰਨ ਵਾਪਿਸ ਲਿਆ ਜਾਵੇ ਅਤੇ ਨਗਰਪਾਲਿਕਾ ਦੇ ਬਦਾਏ ਗਏ ਨਵੇਂ ਕਾਨੂੰਨ ਦੀ ਤਰ੍ਹਾਂ ਮਾਲਿਕਾਨਾ ਹੱਕ ਦਿੱਤਾ ਜਾਵੇ | ਵਕਫ਼ ਬੋਰਡ ਵਲੋਂ ਕੀਤੇ ਜਾ ਰਹੇ ਜੁਰਮਾਂ 'ਤੇ ਰੋਕ ਲਗਾਈ ਜਾਵੇ, ਤਾਂ ਜੋ ਇਨ੍ਹਾਂ ਘਰਾਂ 'ਚ ਰਹਿਣ ਵਾਲੇ ਲੋਕ ਸੁਰੱਖਿਅਤ ਰਹਿ ਸਕਣ | ਵਪਾਰੀ ਵਰਗ ਨੂੰ ਵੀ ਵਕਫ਼ ਬੋਰਡ ਤੋਂ ਛੁਟਕਾਰਾ ਦਿਲਵਾਇਆ ਜਾਵੇ | ਪੱਤਰਕਾਰਾਂ ਨਾਲ ਗੱਲਬਾਤ ਵਿਚ ਕੁਲਵੰਤ ਸਿੰਘ ਅਤੇ ਡਾ. ਗੁਲਸ਼ਨ ਕਵਾਤਰਾ ਨੇ ਦੱਸਿਆ ਕਿ ਵਕਫ਼ ਬੋਰਡ ਦੀ ਮਨਮਰਜ਼ੀ ਦੀਆਂ ਨੀਤੀਆਂ ਕਾਰਣ ਅੱਜ ਬੇਕਸੂਰ ਅਤੇ ਗ਼ਰੀਬ ਲੋਕਾਂ ਨੂੰ ਆਪਦੇ ਮਕਾਨਾਂ 'ਚ ਕਿਰਾਏਦਾਰ ਵਜੋਂ ਰਹਿਣਾ ਪੈੈ ਰਿਹਾ ਹੈ ਅਤੇ ਉਨ੍ਹਾਂ ਦਾ ਮਾਲੀ ਸ਼ੋਸ਼ਣ ਕੀਤਾ ਜਾ ਰਿਹਾ ਹੈ | ਵਕਫ਼ ਬੋਰਡ ਵਲੋਂ ਆਪਣੇ ਹੀ ਮਕਾਨਾਂ 'ਚ ਰਹਿ ਰਹੇ ਲੋਕਾਂ ਨੂੰ ਆਪਦੇ ਹੀ ਘਰਾਂ ਤੋਂ ਬਾਹਰ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਹੁਣ ਇਸ ਨੀਤੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਤੇ ਇਸਦਾ ਵਿਰੋਧ ਹੋਵੇਗਾ | ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਨੂੰ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ, ਕਿਉਂਕਿ ਲੋਕਕ 50-50 ਸਾਲ ਅਤੇ ਉਸ ਤੋਂ ਵੱਧ ਸਮੇਂ ਤੋਂ ਮਕਾਨਾਂ ਦੇ ਕਿਰਾਏ ਦੇ ਰਹੇ ਹਨ | ਅਜਿਹੇ 'ਚ ਹੁਣ ਵਕਫ਼ ਬੋਰਡ ਦਾ ਕੋਈ ਦਖ਼ਲ ਨਹੀਂ ਹੋਣਾ ਚਾਹੀਦਾ | ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੋਕਾ ਨੇ ਪਾਕਿਸਤਾਨ ਤੋਂ ਇੱਥੇ ਪੁੱਜ ਕੇ ਕੰਮ ਸ਼ੁਰੂ ਕੀਤਾ ਅਤੇ ਮਕਾਨ ਬਣਾ ਕੇ ਜ਼ਿੰਦਗੀ ਜੀ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਇਹ ਜਮੀਨਾਂ ਭਾਰਤ ਸਰਕਾਰ ਦੀਆਂ ਹਨ ਅਤੇ 1954 ਤੋਂ ਵਜੂਦ 'ਚ ਆਇਆ ਵਕਫ਼ ਬੋਰਡ ਇਨ੍ਹਾਂ ਜ਼ਮੀਨਾਂ 'ਤੇ ਆਪਣਾ ਹੱਕ ਜਤਾਉਣ ਲੱਗਾ ਹੈ | ਉਨ੍ਹਾਂ ਨੇ ਕਿਹਾ ਕਿ ਸਾਲ 2013-14 'ਚ ਸ਼ੁਰੂ ਕੀਤੇ ਗਏ ਕਾਲੇ ਕਾਨੂੰਨ ਨੂੰ ਵੀ ਰੱਦ ਕੀਤਾ ਜਾਵੇ |
ਸੋਨੀਪਤ, 21 ਅਪ੍ਰੈਲ (ਅਜੀਤ ਬਿਊਰੋ)-ਵੱਖ-ਵੱਖ ਥਾਵਾਂ 'ਤੇ ਹੋਈ ਅੱਗ ਦੀਆਂ ਘਟਨਾਵਾਂ 'ਚ ਕਣਕ ਦੀ ਕਰੀਬ 100 ਏਕੜ ਕਣਕ ਦੀ ਫ਼ਸਲ ਅਤੇ ਕਰੀਬ 450 ਏਕੜ ਨਾੜ ਸੜ ਕੇ ਸੁਆਹ ਹੋ ਗਿਆ | ਕਿਸਾਨ ਦਿਨ ਭਰ ਅੱਗ ਬੁਝਾਉਣ ਲਈ ਭੱਜਨਠ ਕਰਦੇ ਰਹੇ, ਪਰ ਤੇਜ਼ ਹਵਾ ਕਾਰਣ ਅੱਗ ਬੁਝਾਉਣ 'ਚ ਸਫ਼ਲ ...
ਟੋਹਾਣਾ, 21 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਬੀਤੀ ਰਾਤ ਇਥੋਂ ਦੀ ਸ਼ਾਂਤੀ ਕਪਾਹ ਮਿੱਲ 'ਚ ਅੱਗ ਲੱਗਣ 'ਤੇ ਕਰੀਬ 45 ਲੱਖ ਦਾ ਨਰਮਾ ਸੜ ਕੇ ਸੁਆਹ ਹੋ ਗਿਆ | ਇਸ ਤੋਂ ਇਲਾਵਾ ਮਿੱਲ 'ਚ ਲੱਗੀ ਮਸ਼ੀਨਰੀ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈੇ | ਮਿਲ ਮਾਲਕਾਂ ਮੁਤਾਬਿਕ ਅੱਗ ਨਾਲ ...
ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਪਿਪਲੀ ਮੋੜ ਤੋਂ ਲੈ ਕੇ ਜੀ.ਟੀ. ਰੋਡ ਤੇ ਸੈਕਟਰ-3 ਤੱਕ ਦੀ ਸਰਵਿਸ ਲੇਨ ਤੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ | ਹਿ ਮੁਹਿੰਮ ਸਿਟੀ ਮੈਜਿਸਟ੍ਰੇਟ ਅਤੇ ਆਰ.ਟੀ.ਏ. ਸਕੱਤਰ ਕੰਵਰ ਸਿੰਘ ਦੀ ਦੇਖਰੇਖ 'ਚ ਚਲਾਈ ਗਈ | ਉਨ੍ਹਾਂ ਨੇ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਸ਼ਾਹਾਬਾਦ ਮਾਰਕੰਡਾ ਬਲਾਕ ਦੇ ਪਿੰਡ ਮਛਰੌਲੀ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਸਵਰਾਜ ਮੁਹਿੰਮ ਤਹਿਤ ਖੁਲ੍ਹਾ ਦਰਬਾਰ ਲਾਇਆ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਪਿੱਪਲੀ ਦੇ ਉੱਪ-ਮੰਡਲ ਅਧਿਕਾਰੀ ...
ਕਾਲਾਂਵਾਲੀ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਮਾਰਕੀਟ ਕਮੇਟੀ ਕਾਲਾਂਵਾਲੀ ਦੇ ਚੇਅਰਮੈਨ ਗੁਰਚਰਨ ਸਿੰਘ ਮੱਤੜ ਵਲੋਂ ਅਲੀਕਾਂ, ਸੂਰਤੀਆਂ ਅਤੇ ਬੱਪਾਂ ਦੇ ਖ਼ਰੀਦ ਕੇਂਦਰਾਂ ਦਾ ਅਚਾਨਕ ਨਿਰੀਖਣ ਕੀਤਾ, ਇਸ ਦੌਰਾਨ ਮੌਕੇ 'ਤੇ ਕੇਂਦਰ 'ਚ ਕਣਕ ਦੇ ਚੱਲ ਰਹੇ ਤੋਲ ਦਾ ...
ਕੁਰੂਕਸ਼ੇਤਰ/ਪਾਣੀਪਤ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਨੌਕਰੀ ਦਾ ਝਾਂਸਾ ਦੇ ਕੇ ਜ਼ਿਲ੍ਹਾ ਪਾਣੀਪਤ 'ਚ ਰਹਿਣ ਵਾਲੀ ਇਕ ਔਰਤ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਔਰਤ ਨੇ ਦੋਸ਼ ਲਗਾਇਆ ਕਿ ਸੈਕਟਰ-22 'ਚ ਉਸ ਨਾਲ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਮਾਮਲਾ ...
ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਪਿੰਡ ਦਬਖੇੜੀ ਨੇੜੇ ਨਹਿਰ 'ਚੋਂ ਇਕ ਔਰਤ ਦੀ ਲਾਸ਼ ਮਿਲੀ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਘਟਨਾ ਵਾਲੀ ਥਾਂ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ | ਜਾਂਚ 'ਚ ਮਿ੍ਤਕਾ ...
ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੂਲੀਆ ਨੇ ਕਿਹਾ ਕਿ ਸਾਰੇ ਸਿਖਲਾਈ ਲੈਣ ਵਾਲਿਆਂ ਨੂੰ ਕਿਸੇ ਵੀ ਕਰੋਪੀ ਨਾਲ ਨਿਪਟਣ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਕਰੋਪੀ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ | ਇਸ ਲਈ ਹਰ ਤਰ੍ਹਾਂ ...
ਟੋਹਾਣਾ, 21 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਪੰਜ ਮਹੀਨੇ ਪਹਿਲਾਂ ਮਾਡਲ ਟਾਉਨ ਦੀ ਕੋਠੀ 'ਚੋਂ 30 ਲੱਖ ਦੀ ਡਕੈਤੀ ਮਾਮਲੇ 'ਚ 5 ਮੈਂਬਰੀ ਗਰੋਹ ਦੇ ਤੀਜੇ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਡੀ.ਐਸ.ਪੀ. ਜੋਗਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਿਤੇਂਦਰ ਉਰਫ਼ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕਣਕ ਦੇ ਸੀਜ਼ਨ ਦੇ ਚੱਲਦਿਆਂ ਅਨਾਜ ਮੰਡੀ 'ਚ ਕਣਕ ਦੀ ਆਮਦ ਜ਼ੋਰਾਂ 'ਤੇ ਹੈ | ਪਰ ਮੌਸਮ 'ਚ ਬਦਲਾਅ ਦੇ ਚਲਦਿਆਂ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਲ | ਪਿਛਲੇ 2 ਦਿਨ 'ਚ ਆਸਮਾਨ ...
ਗਨੌਰ, 21 ਅਪ੍ਰੈਲ (ਅਜੀਤ ਬਿਊਰੋ)-ਦਾਤੌਲੀ-ਚਿਰਸਮੀ ਰੋਡ ਤੇ ਅਹੀਰਾ ਮਾਜਰ ਦੇ ਖੇਤਾਂ 'ਚ ਅੱਗ ਲੱਗਣ ਕਾਰਨ 2 ਏਕੜ ਕਣਕ ਅਤੇ ਤਕਰੀਬਨ 27 ਏਕੜ ਫਾਨੇ ਸੜ ਗਏ | ਪਿੰਡ ਵਾਸੀਆਂ ਨੇ ਫਾਇਰ ਬਿ੍ਗੇਡ ਨੂੰ ਸੂਚਨਾ ਦਿੰਤੀ, ਪਰ ਫਾਇਰ ਬਿ੍ਗੇਡ ਦੀ ਗੱਡੀ ਤਕਨੀਕੀ ਖ਼ਰਾਬੀ ਕਾਰਨ ਰਸਤੇ ...
ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਾਂਗਰਸ ਵਿਧਾਇਕ ਦਲ ਦੀ ਆਗੂ ਕਿਰਣ ਚੌਧਰੀ ਦੀ ਅਪੀਲ 'ਤੇ ਹਲਕਾ ਥਾਨੇਸਰ ਦੇ ਕਾਂਗਰਸ ਵਰਕਰਾਂ ਦੀ ਇਕ ਬੈਠਕ ਸੱਦੀ ਗਈ | ਬੈਠਕ ਨੂੰ ਸੰਬੋਧਨ ਕਰਦਿਆਂ ਹਰਿਆਣਾ ਸੂਬੇ ਦੇ ਸੰਗਠਨ ਸਕੱਤਰ ਸੁਭਾਸ਼ ਪਾਲੀ ਨੇ ...
ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਰਾਜਪਾਲ ਵਲੋਂ ਨਿਯੁਕਤ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮਾਨਦ ਸਕੱਤਰ ਮਦਨ ਮੋਹਨ ਛਾਬਡਾ ਨੇ ਦਫ਼ਤਰ 'ਚ ਆਪਣਾ ਕਾਰਜਭਾਰ ਸੰਭਾਲ ਲਿਆ ਹੈ | ਕੇ.ਡੀ.ਬੀ. ਦਫ਼ਤਰ 'ਚ ਸਾਦੇ ਪੋ੍ਰਗਰਾਮ ਦੌਰਾਨ ਉਨ੍ਹਾਂ ਨੇ ...
ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੂਲੀਆ ਨੇ ਕਿਹਾ ਕਿ ਕੁਦਰਤੀ ਕਰੋਪੀ ਦੇ ਫੌਰੀ ਬਾਅਦ ਸਬੰਧੀ ਅਧਿਕਾਰੀ ਗਿਰਦਾਵਰੀ ਕਰਵਾਉਣ | ਇਸ ਕੰਮ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਮਾਲ ਅਧਿਕਾਰੀ ਦੀ ਹੋਵੇਗੀ | ਇਸ ...
ਸਿਰਸਾ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀਆਂ ਮੰਡੀਆਂ ਤੇ ਖ਼ਰੀਦ ਕੇਂਦਰਾਂ 'ਚ ਪੌਣੇ 7 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ ਹੈ | ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਤੇ ਖ਼ਰੀਦ ਕੇਂਦਰਾਂ 'ਚ ਅੰਬਾਰ ਲੱਗ ਗਏ ਹਨ | ਪੌਣੇ 7 ਲੱਖ ਚੋਂ ਸਿਰਫ ਸਵਾ 2 ਲੱਖ ...
ਏਲਨਾਬਾਦ, 21 ਅਪ੍ਰੈਲ (ਜਗਤਾਰ ਸਮਾਲਸਰ)-ਨਗਰ ਪਾਲਿਕਾ ਵਲੋਂ ਭਾਵੇ ਸਫ਼ਾਈ ਦੇ ਨਾਮ ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਪਰ ਸ਼ਹਿਰ ਦੀਆਂ ਬਹੁਤੀਆਂ ਥਾਵਾਂ ਅਜਿਹੀਆਂ ਹਨ, ਜਿੱਥੇ ਸਫ਼ਾਈ ਨਾਮ ਦੀ ਕੋਈ ਚੀਜ਼ ਹੀ ਵਿਖਾਈ ਨਹੀਂ ਦਿੰਦੀ | ਇੱਥੋਂ ਦੀ ਸਿਰਸਾ-ਡੱਬਵਾਲੀ ...
ਅੰਬਾਲਾ ਸ਼ਹਿਰ, 21 ਅਪ੍ਰੈਲ (ਭੁਪਿੰਦਰ ਸਿੰਘ)-ਕੱੁਝ ਵਸੀਕਾ ਨਵੀਸ ਤੇ ਤਹਿਸੀਲ 'ਚ ਕੰਮ ਕਰਦੇ ਮੁਲਾਜ਼ਮਾਂ ਦੀ ਆਪਸੀ ਗੰਢ ਤੁੱਪ (ਮਿਲੀ ਭੁਗਤ) ਨਾਲ ਰਾਤ ਦੇ ਸਮੇ ਰਜਿਸਟਰੀਆਂ ਕੀਤੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ 5 ਵਜੇ ਤੋਂ ਬਾਅਦ ...
ਟੋਹਾਣਾ, 21 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਬੀਤੇ ਕੱਲ੍ਹ ਦੇਰ ਰਾਤ ਤੱਕ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਸਬ ਡਿਵੀਜ਼ਨ ਟੋਹਾਣਾ ਤੇ ਕਰੀਬ 25 ਪਿੰਡਾਂ ਦੇ ਖੇਤਾਂ ਵਿਚ ਅੱਗ ਨਾਲ ਤਬਾਹ ਹੋਈ ਫ਼ਸਲ ਤੇ ਨਾੜ ਸੜਨ ਦੀ ਰਿਪੋਰਟਾਂ ਬਾਰੇ ਨਾਇਬ ਤਹਿਸੀਲਦਾਰ ਕ੍ਰਿਸਨ ਕੁਮਾਰ ਨੇ ...
ਸਿਰਸਾ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਸ਼ਡਿਯੂਲ ਕਾਸਟ ਆਫਿਸਰ ਐਾਡ ਇੰਪਲਾਈਜ਼ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਮਨੀ ਰਾਮ ਬਹਲਾਨ ਨੇ ਕਿਹਾ ਹੈ ਕਿ ਭਾਜਪਾ ਦੀ ਸਰਕਾਰ ਐੱਸ.ਈ./ਐੱਸ.ਟੀ. ਦੇ ਕਰਮਚਾਰੀਆਂ ਨੂੰ ਤਰਕੀ ਦੇਣ 'ਚ ਵਿਤਕਰਾ ਕਰ ਰਹੀ ਹੈ | ਆਈ.ਟੀ.ਆਈ. ਵਿਭਾਗ 'ਚ ...
ਕਾਲਾਂਵਾਲੀ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਸੀ.ਐਮ. ਵਿੰਡੋ 'ਤੇ ਆਉਣ ਵਾਲੀ ਸ਼ਿਕਾਇਤਾਂ ਦਾ ਨਬੇੜਾ ਕਰਨ ਲਈ ਨਿਗਰਾਨੀ ਕਮੇਟੀ ਹਲਕਾ ਡੱਬਵਾਲੀ ਦੀ ਇਕ ਮੀਟਿੰਗ ਕਮੇਟੀ ਚੇਅਰਮੈਨ ਪਵਨ ਗਰਗ ਔਢਾਂ ਦੀ ਪ੍ਰਧਾਨਗੀ ਹੇਠ 'ਚ ਬਲਾਕ ਦਫ਼ਤਰ ਔਢਾਂ ਦੇ ਮੀਟਿੰਗ ਹਾਲ 'ਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX