ਤਾਜਾ ਖ਼ਬਰਾਂ


ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  57 minutes ago
ਰਾਜਾਸਾਂਸੀ, 21,(ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਦੁਬਈ ਤੋਂ ਪੁੱਜੇ ਦੋ ਯਾਤਰੀ (ਸਕੇ ਭਰਾਵਾਂ) ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ 349 ਗ੍ਰਾਮ ਸੋਨਾ ਬਰਾਮਦ ...
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  about 1 hour ago
ਲੁਧਿਆਣਾ, 21 ਮਈ ( ਪੁਨੀਤ ਬਾਵਾ)-ਬਾਲੀਵੁੱਡ ਸਟਾਰ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਛੜਾ ਦਾ ਅੱਜ ਟਰੇਲਰ ਰਿਲੀਜ਼ ਕੀਤਾ ਗਿਆ ...
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  about 1 hour ago
ਨਵੀਂ ਦਿੱਲੀ, 21 ਮਈ- ਦਿੱਲੀ 'ਚ ਭਾਜਪਾ ਦੇ ਦਫ਼ਤਰ 'ਚ ਕੇਂਦਰੀ ਕੈਬਨਿਟ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ...
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  about 1 hour ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਨੇ ਡੀ. ਐੱਸ. ਪੀ. ਦਫ਼ਤਰ ਬਾਘਾਪੁਰਾਣਾ ਦੇ ਘਿਰਾਓ ਕਰੀਬ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਦੀ ਅਗਵਾਈ ਮੰਗਾ ਸਿੰਘ ਵੈਰਕੋ ਅਤੇ...
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  about 1 hour ago
ਪਟਿਆਲਾ, 21 ਮਈ (ਅਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਿਜਲੀ ਵਿਭਾਗ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਭਰਨ ਲਈ ਆਖਦਾ ਹੈ, ਜਿਸ ਦਾ ਅਸੀਂ ਕਿਸਾਨ ਵਿਰੋਧ...
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  about 2 hours ago
ਨਵੀਂ ਦਿੱਲੀ, 21 ਮਈ- ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਮੇਨਕਾ ਗਾਂਧੀ ਅਤੇ ਜਨਰਲ ਵੀ. ਕੇ. ਸਿੰਘ ਅੱਜ ਸ਼ਾਮੀਂ 5 ਵਜੇ ਹੋਣ ਵਾਲੀ ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ 'ਚ...
ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਨਾਲ ਮੈਂ ਚਿੰਤਾ 'ਚ ਹਾਂ- ਪ੍ਰਣਬ ਮੁਖਰਜੀ
. . .  about 3 hours ago
ਨਵੀਂ ਦਿੱਲੀ, 21 ਮਈ- ਦੇਸ਼ ਭਰ 'ਚ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ 'ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਤੋਂ ਉਹ ਚਿੰਤਤ ਹਨ...
ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ
. . .  about 3 hours ago
ਨਵੀਂ ਦਿੱਲੀ, 21 ਮਈ- ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ ਬੈਠਕ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹੁਣ ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ...
ਸ਼ੋਪੀਆਂ ਦੇ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 3 hours ago
ਸ੍ਰੀਨਗਰ, 21 ਮਈ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਯਾਰਵਾਨ ਇਲਾਕੇ ਦੇ ਜੰਗਲ 'ਚ...
ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  about 4 hours ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਿਓਂ ਅੱਜ ਲੁਟੇਰਿਆਂ ਵਲੋਂ ਇੱਕ ਇਨੋਵਾ ਗੱਡੀ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਘਾਪੁਰਾਣਾ ਨਿਵਾਸੀ ਹਿਮਾਂਸ਼ੂ ਮਿੱਤਲ ਆਪਣੇ ਇੱਕ ਹੋਰ ਸਾਥੀ ਨਾਲ...
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਈ. ਵੀ. ਐੱਮ.- ਚੋਣ ਕਮਿਸ਼ਨ
. . .  about 4 hours ago
ਨਵੀਂ ਦਿੱਲੀ, 21 ਮਈ- ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਕੁਝ ਥਾਵਾਂ 'ਤੇ ਈ. ਵੀ. ਐੱਮ. ਦੀ ਹੇਰਾ-ਫੇਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਗਲਤ ਦੱਸਦਿਆਂ ਕਿਹਾ ਹੈ ਕਿ ਈ. ਵੀ. ਐੱਮ. ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ...
ਪੱਲੇਦਾਰਾਂ ਦੇ ਦੋ ਧੜਿਆਂ 'ਚ ਹੋਈ ਲੜਾਈ, ਕਈ ਜ਼ਖ਼ਮੀ
. . .  about 4 hours ago
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)- ਅੱਜ ਇੱਥੇ ਪੱਲੇਦਾਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਲੋਡ ਭਰਨ ਨੂੰ ਲੈ ਕੇ ਦੋ ਧੜਿਆਂ ਦੇ ਪੱਲੇਦਾਰ ਆਪਸ 'ਚ ਉਲਝ ਗਏ...
ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ
. . .  about 5 hours ago
ਨਵੀਂ ਦਿੱਲੀ, 21 ਮਈ- ਰਾਜਧਾਨੀ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ, ਸੀ. ਪੀ. ਐੱਮ ਦੇ ਜਨਰਲ ਸਕੱਤਰ...
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਸੜ ਕੇ ਹੋਈਆਂ ਸੁਆਹ, ਦੋ ਮਾਸੂਮ ਬੱਚੀਆਂ ਦੀ ਮੌਤ
. . .  about 5 hours ago
ਬਲਾਚੌਰ, 21 ਮਈ (ਦੀਦਾਰ ਸਿੰਘ ਬਲਾਚੌਰੀਆ)- ਬੀਤੀ ਦੇਰ ਰਾਤ ਪੁਲਿਸ ਥਾਣਾ ਕਾਠਗੜ੍ਹ ਅਧੀਨ ਪੈਂਦੇ ਪਿੰਡ ਸੋਭੂਵਾਲ-ਜੀਓਵਾਲ ਬਛੁਆ ਵਿਚਾਲੇ ਖੇਤਾਂ 'ਚ ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਦੋ ਮਾਸੂਮ ਬੱਚੀਆਂ ਦੀ ਮੌਤ ਹੋ...
ਜੇਕਰ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਸੀ ਤਾਂ ਉਹ ਹਾਈਕਮਾਂਡ ਨਾਲ ਗੱਲਬਾਤ ਕਰ ਸਕਦੇ ਸਨ- ਪ੍ਰਨੀਤ ਕੌਰ
. . .  about 5 hours ago
ਪਟਿਆਲਾ, 21 ਮਈ (ਅਮਨਦੀਪ ਸਿੰਘ)- ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਲਗਾਤਾਰ ਸਿਆਸਤ ਭਖੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੋਰ ਕੈਬਨਿਟ ਮੰਤਰੀ ਵੀ ਉਨ੍ਹਾਂ ਵਿਰੁੱਧ ਖੁੱਲ੍ਹ ਕੇ ਬਿਆਨ ਦੇ ਰਹੇ ਹਨ। ਇਸੇ ਕੜੀ 'ਚ ਹੁਣ...
ਸੰਜੇ ਸਿੰਘ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਕਿਹਾ- ਦੇਸ਼ ਭਰ 'ਚੋਂ ਹੋਵੇਗਾ ਭਾਜਪਾ ਦਾ ਸਫ਼ਾਇਆ
. . .  about 5 hours ago
ਅਫ਼ਗ਼ਾਨਿਸਤਾਨ 'ਚ 9 ਤਾਲਿਬਾਨੀ ਅੱਤਵਾਦੀ ਢੇਰ
. . .  about 6 hours ago
ਐਗਜ਼ਿਟ ਪੋਲ ਵਿਰੋਧੀ ਧਿਰ ਦਾ ਹੌਂਸਲਾ ਤੋੜਨ ਦਾ ਹਥਿਆਰ- ਪ੍ਰਿਅੰਕਾ ਗਾਂਧੀ
. . .  about 6 hours ago
ਸਾਰੀਆਂ ਵੀ. ਵੀ. ਪੈਟ ਪਰਚੀਆਂ ਦੀ ਜਾਂਚ ਸੰਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ
. . .  about 7 hours ago
ਪੱਛਮੀ ਬੰਗਾਲ 'ਚ ਭਾਜਪਾ ਦੇ ਪੰਜ ਵਰਕਰ ਜ਼ਖ਼ਮੀ, ਟੀ. ਐੱਮ. ਸੀ. 'ਤੇ ਹਮਲੇ ਦਾ ਦੋਸ਼
. . .  about 7 hours ago
ਮੈਕਸੀਕੋ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ
. . .  about 7 hours ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 7 hours ago
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  about 8 hours ago
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  about 8 hours ago
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  about 8 hours ago
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  about 8 hours ago
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 9 hours ago
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  about 9 hours ago
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  about 10 hours ago
ਮੁਇਨੁਲ ਹੱਕ ਭਾਰਤ 'ਚ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  about 5 hours ago
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  about 10 hours ago
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  about 10 hours ago
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 10 hours ago
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  1 day ago
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  about 1 hour ago
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  about 1 hour ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  35 minutes ago
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  55 minutes ago
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  about 1 hour ago
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  about 1 hour ago
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  1 day ago
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  1 day ago
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  1 minute ago
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550

ਜਲੰਧਰ

ਅੱਗ ਲੱਗਣ ਕਾਰਨ 35 ਏਕੜ ਨਾੜ ਤੇ 20 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ

ਫਿਲੌਰ, 21 ਅਪ੍ਰੈਲ (ਬੀ.ਐਸ.ਕੈਨੇਡੀ, ਸੁਰਜੀਤ ਸਿੰਘ ਬਰਨਾਲਾ)- ਅੱਜ ਇਥੇ ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾ, ਅਚਾਣ ਚੱਕ ਦੇ ਖੇਤਾਂ ਵਿਚ 20 ਏਕੜ ਕਣਕ ਸੜ ਕੇ ਸੁਆਹ ਹੋ ਗਈ ਅਤੇ 35 ਏਕੜ ਦੇ ਕਰੀਬ ਕਣਕ ਦਾ ਨਾੜ ਅੱਗ ਦੀ ਭੇਟ ਚੜ੍ਹ ਗਿਆ | ਮੌਕੇ 'ਤੇ ਪੁੱਜੇ ਮੀਡੀਆ ਦੇ ਨੁਮਾਇੰਦਿਆਂ ਨੂੰ ਕਿਸਾਨਾਂ ਨੇ ਦੱਸਿਆ ਕਿ ਅੱਜ ਦੁਪਹਿਰੇ 12.30 ਵਜੇ ਦੇ ਤੇਜ਼ ਹਵਾਵਾਂ ਚੱਲਣ ਕਾਰਨ ਬਿਜਲੀ ਘਰ ਕੋਲ ਬਿਜਲੀ ਦੀਆਂ ਤਾਰਾਂ ਦੇ ਟਕਰਾਉਣ ਕਾਰਨ ਚਿੰਗਾੜੀਆਂ ਖੇਤਾਂ ਵਿਚ ਡਿੱਗਣ ਕਾਰਨ ਕਣਕ ਨੂੰ ਅੱਗ ਲੱਗ ਗਈ ਅਤੇ ਵੇਖਦਿਆਂ ਹੀ ਵੇਖਦਿਆਂ ਤੇਜ਼ ਹਵਾ ਚੱਲਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ | ਚੀਖ ਚਿਹਾੜਾ ਪੈਣ 'ਤੇ ਭਾਰੀ ਗਿਣਤੀ 'ਚ ਕਿਸਾਨ ਤੇ ਹੋਰ ਟਰੈਕਟਰ ਲੈ ਕੇ ਮੌਕੇ 'ਤੇ ਪੁੱਜ ਗਏ ਅਤੇ ਨਾੜ ਅਤੇ ਖੜ੍ਹੀ ਕਣਕ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ | ਜਿਉਂ-ਜਿਉਂ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ ਜਾ ਰਿਹਾ ਸੀ, ਹਵਾ ਦੇ ਤੇਜ਼ ਰੁਖ ਕਾਰਨ ਅੱਗ ਹੋਰ ਅੱਗੇ ਵਧਦੀ ਜਾ ਰਹੀ ਸੀ | ਕਿਸਾਨਾਂ ਨੇ ਪ੍ਰਸ਼ਾਸਨ ਅਤੇ ਫਾਇਰਬਿ੍ਗੇਡ ਨੂੰ ਵੀ ਸੂਚਿਤ ਕੀਤਾ ਪਰ ਕੁਝ ਫਾਇਦਾ ਨਹੀਂ ਹੋਇਆ | ਨਾਇਬ ਤਹਿਸੀਲਦਾਰ ਫਿਲੌਰ ਜੋਗਿੰਦਰ ਲਾਲ ਅਤੇ ਐਸ.ਐਚ.ਓ. ਫਿਲੌਰ ਜਸਵਿੰਦਰ ਸਿੰਘ ਆਪਣੇ ਸਾਥੀਆਾ ਸਮੇਤ ਮੌਕੇ 'ਤੇ ਪੁੱਜ ਗਏ ਪਰ ਅੱਗ 'ਤੇ ਕਾਬੂ ਪਾਉਣ ਲਈ ਕਿਸਾਨਾਂ ਨੇ ਹੀ ਆਪਣਾ ਪੂਰਾ ਤਾਣ ਲਾਇਆ ਤੇ ਟਰੈਕਟਰਾਂ ਨਾਲ ਜ਼ਮੀਨ ਵਾਹ ਸੁੱਟੀ ਜਿਸ ਕਾਰਨ ਅੱਗ ਅਗਾਂਹ ਵਧਣ ਤੋਂ ਰੋਕ ਲਈ ਗਈ | ਮੌਕੇ 'ਤੇ ਖੜ੍ਹੇ ਕਿਸਾਨਾਂ ਨੇ ਦੱਸਿਆ ਕਿ ਕਿ 20-22 ਏਕੜ ਦੇ ਕਰੀਬ ਕਣਕ ਲੂਹ ਹੋ ਗਈ ਹੈ ਤੇ 35 ਏਕੜ ਤੋਂ ਜ਼ਿਆਦਾ ਨਾੜ ਸੜ ਕੇ ਸੁਆਹ ਹੋ ਗਿਆ ਹੈ | ਇਕ ਨੌਜਵਾਨ ਕਿਸਾਨ ਆਗੂ ਨੇ ਦੱਸਿਆ ਕਿ ਮਹਿੰਗਾਈ ਦੇ ਇਸ ਯੁੱਗ ਵਿਚ ਨਾੜ ਅਤੇ ਤੂੜੀ ਦਾ ਭਾਅ ਵੀ 2 ਹਜ਼ਾਰ ਰੁਪਏ ਪ੍ਰਤੀ ਟਰਾਲੀ ਪੈਂਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੱਖਣ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਸੁਖਦੇਵ ਦਾਸ ਅਤੇ ਹੋਰਨਾਂ ਕਿਸਾਨਾਂ ਦੇ ਖੇਤਾਂ ਨੂੰ ਵੀ ਨੁਕਸਾਨ ਪੁੱਜਾ ਹੈ | ਕਾਮਰੇਡ ਕੁਲਦੀਪ ਨੇ ਮੰਗ ਕਰਦੇ ਹੋਏ ਕਿਹਾ ਕਿ ਫਿਲੌਰ 'ਚ ਫਾਇਰਬਿ੍ਗੇਡ ਦਾ ਪੱਕੇ ਤੌਰ 'ਤੇ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਤੁਰੰਤ ਉਚਿਤ ਮੁਆਵਜ਼ੇ ਦਿੱਤਾ ਜਾਵੇ |
ਦੁਸਾਂਝ ਕਲਾਂ ਵਿਖੇ 5 ਏਕੜ ਕਣਕ ਅਤੇ ਇੱਕ ਕਨਾਲ ਕਮਾਦ ਅੱਗ ਦੀ ਲਪੇਟ ਵਿਚ
ਗੁਰਾਇਆ, (ਬਲਵਿੰਦਰ ਸਿੰਘ)- ਦੁਸਾਂਝ ਕਲਾਂ ਵਿਚ ਕਣਕ ਦੇ 5 ਏਕੜ ਕਣਕ ਅਤੇ ਇਕ ਕਨਾਲ ਕਮਾਦ ਸੜ ਕੇ ਸੁਆਹ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਕਿਸਾਨ ਗੁਰਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਇੰਦਣਾ ਕਲਾਸਕੇ ਦੀ 5 ਏਕੜ ਕਣਕ ਤੇ ਇਕ ਕਨਾਲ ਕਮਾਦ ਬਿਜਲੀ ਦੀ ਸਪਾਰਕਿੰਗ ਨਾਲ ਲੱਗੀ ਅੱਗ ਕਾਰਨ ਸਵੇਰੇ 10 ਵਜੇ ਸੜ ਕੇ ਸੁਆਹ ਹੋ ਗਈ | ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਟਰੈਕਟਰ ਤੇ ਹੋਰ ਸਾਧਨਾਂ ਨਾਲ ਅੱਗ 'ਤੇ ਕਾਬੂ ਕੀਤਾ | ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ ਸੀ ਪਰ ਉਹ ਕਾਫ਼ੀ ਦੇਰ ਬਾਅਦ ਪੁੱਜੀ | ਪਿੰਡ ਵਾਸੀਆਂ ਨੇ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |
ਅੱਗ ਲੱਗਣ ਕਾਰਨ ਸਾਢੇ ਚਾਰ ਏਕੜ ਕਣਕ ਦੀ ਫਸਲ ਸੜ ਕੇ ਸੁਆਹ
ਕਠਾਰ, 21 ਅਪ੍ਰੈਲ (ਰਾਜੋਵਾਲੀਆ) ਕਠਾਰ ਸ਼ਾਮ ਚੌਰਾਸੀ ਮੁੱਖ ਮਾਰਗ 'ਤੇ ਪਿੰਡ ਭਗਵਾਨਪੁਰ ਨਜ਼ਦੀਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਦੋ ਕਿਸਾਨਾਂ ਦੀ ਸਾਢੇ ਚਾਰ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ | ਮੌਕੇ 'ਤੇ ਜਾਣਕਾਰੀ ਦਿਿੰਦਆਂ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਡੀਂਗਰੀਆਂ ਜਲੰਧਰ ਜਿਨ੍ਹਾਂ ਦੀ ਤਿੰਨ ਏਕੜ ਅਤੇ ਇਕਬਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੈਂਸਤਾਨੀ ਹੁਸ਼ਿਆਰਪੁਰ ਜਿਨ੍ਹਾਂ ਦੀ ਡੇਢ ਏਕੜ ਠੇਕੇ 'ਤੇ ਲਈ ਜ਼ਮੀਨ 'ਚ ਬੀਜੀ ਕਣਕ ਦੀ ਫਸਲ ਖੇਤ ਨੇੜੇ ਲੱਗੇ ਬਿਜਲੀ ਦੇ ਟਰਾਂਸਫਾਰਮਰ 'ਚੋਂ ਡਿਗੀ ਚਿੰਗਆੜੀ ਨਾਲ ਸੜ ਕੇ ਸੁਆਹ ਹੋ ਗਈ | ਤੇਜ਼ ਹਵਾ ਕਾਰਨ ਅੱਗ ਨੇ ਦੇਖਦਿਆਂ ਹੀ ਦੇਖਦਿਆਂ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਨੂੰ ਕਿਸਾਨ ਵੀਰਾਂ ਨੇ ਟਰੈਕਟਰਾਂ ਨਾਲ ਵਹਾਈ ਕਰਕੇ ਅੱਗ 'ਤੇ ਕਾਬੂ ਪਾਇਆ | ਕਣਕ ਨੂੰ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਪੁਲਿਸ ਚੌਕੀ ਸ਼ਾਮ ਚੌਰਾਸੀ ਥਾਣਾਂ ਬੁੱਲੋ੍ਹਵਾਲ ਹੁਸ਼ਿਆਰਪੁਰ ਕੇ ਇੰਚਾਰਜ ਪਰਮਜੀਤ ਸਿੰਘ ਵੀ ਆਪਣੀ ਪੁਲਿਸ ਪਾਰਟੀ ਨਾਲ ਕਿਸਾਨਾਂ ਦੀ ਮਦਦ ਲਈ ਪਹੁੰਚੇ |
ਪਿੰਡ ਟੁੱਟ ਕਲਾਂ 'ਚ ਕਿਸਾਨ ਨਿਰਮਲ ਸਿੰਘ ਦੀ 6 ਕਨਾਲ ਕਣਕ ਸੜੀ
ਮੱਲ੍ਹੀਆਂ ਕਲਾਂ, (ਮਨਜੀਤ ਮਾਨ)-ਨਕੋਦਰ-ਕਪੂਰਥਲਾ ਮਾਰਗ 'ਤੇ ਸਥਿਤ ਪਿੰਡ ਟੁੱਟ ਕਲਾਂ (ਜਲੰਧਰ) ਵਿਖੇ ਇਕ ਕਿਸਾਨ ਨਿਰਮਲ ਸਿੰਘ ਦੀ ਬਿਜਲੀ ਦੀਆਂ ਤਾਰਾਂ ਉੱਪਰ ਦਰੱਖਤ ਦਾ ਟਾਹਣਾ ਡਿੱਗਣ ਕਾਰਨ 6 ਕਨਾਲ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਅੱਜ ਇੱਥੇ ਪ੍ਰੈੱਸ ਨੂੰ ਜਾਣਕਾਰੀ ਪੀੜਤ ਕਿਸਾਨ ਨਿਰਮਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਟੁੱਟ ਕਲਾਂ ਨੇ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪੂਰੀ ਲਗਨ ਤੇ ਮਿਹਨਤ ਨਾਲ ਪਾਲੀ ਗਈ ਕਣਕ ਜਿਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਹੀ ਆਸਾਂ ਹਨ, ਉਨ੍ਹਾਂ ਦੇ ਖੇਤਾਂ ਉਪਰ ਹੀ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਉਪਰ ਦਰੱਖਤ ਦਾ ਟਾਹਣਾ ਡਿੱਗਣ ਕਾਰਨ ਤਾਰਾਂ ਦੀ ਆਪਸੀ ਸਪਾਰਕਿੰਗ ਹੋਣ ਦੇ ਕਾਰਨ ਉਨ੍ਹਾਂ ਦੀ 6 ਕਨਾਲ ਕਣਕ ਸੜ ਗਈ | ਇਸ ਘਟਨਾ ਨੂੰ ਸੁਣਦਿਆਂ ਸਾਰਾ ਪਿੰਡ ਇਕੱਠਾ ਹੋ ਗਿਆ | ਜਿਨ੍ਹਾਂ ਨੇ ਕਣਕ ਨੂੰ ਹਲਾਂ ਨਾਲ ਵਹਾ ਕੇ ਪਾਣੀ ਛਿੜਕ ਕੇ ਭਾਰੀ ਅੱਗ 'ਤੇ ਕਾਬੂ ਪਾਇਆ ਤੇ ਹੋਰ ਨੁਕਸਾਨ ਹੋ ਜਾਣ ਤੋਂ ਬਚਾਅ ਹੋ ਗਿਆ | ਇਸ ਮੌਕੇ ਕਾ: ਬਲਕਾਰ ਸਿੰਘ ਚੱਠਾ, ਕੁਲਦੀਪ ਸਿੰਘ ਕੈਲੇ, ਸੁਖਜਿੰਦਰ ਸਿੰਘ ਕੈਲੇ ਨੇ ਮੌਜੂਦਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ |

ਪਹਿਲਾ ਟਰੇਸਰ ਕੱਪ ਕ੍ਰਿਕਟ ਟੂਰਨਾਮੈਂਟ ਅੱਜ ਤੋਂ

ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ) - ਯੂਥ ਫ਼ਾਰ ਪਲੇਅ ਵੈੱਲਫੇਅਰ ਸੁਸਾਇਟੀ ਵਲੋਂ ਪਹਿਲਾ ਟਰੇਸਰ ਕੱਪ ਕ੍ਰਿਕਟ ਟੂਰਨਾਮੈਂਟ ਅੰਡਰ 14 ਸਾਲ ਵਰਗ ਵਿਚ 2 ਤੋਂ 29 ਅਪ੍ਰੈਲ ਤੱਕ ਸਾਂਈ ਦਾਸ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਸਮੀਰ ਮਰਵਾਹਾ ਤੇ ...

ਪੂਰੀ ਖ਼ਬਰ »

ਜ਼ਿਲ੍ਹੇ ਚ 2.17 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ-ਡੀ.ਸੀ.

ਜਲੰਧਰ, 21 ਅਪ੍ਰੈਲ (ਚੰਦੀਪ ਭੱਲਾ)- ਰਬੀ ਸਮੇਂ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਣ ਤੱਕ ਵੱਖ-ਵੱਖ ਮੰਡੀਆਂ ਵਿਚ 217924 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ | ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ...

ਪੂਰੀ ਖ਼ਬਰ »

ਕਾਂਗਰਸ ਲਈ ਟੇਢੀ ਖੀਰ ਸਾਬਤ ਹੋ ਸਕਦੈ ਮੰਤਰੀ ਮੰਡਲ 'ਚ ਜਲੰਧਰ ਨੂੰ ਨਜ਼ਰ ਅੰਦਾਜ਼ ਕਰਨਾ

ਜਸਪਾਲ ਸਿੰਘ ਜਲੰਧਰ, 21 ਅਪ੍ਰੈਲ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ ਦੇ ਕੀਤੇ ਗਏ ਵਿਸਤਾਰ ਦੌਰਾਨ ਜਲੰਧਰ ਨੂੰ ਬੁਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੈ | ਕਦੇ ਸੂਬੇ ਦੀ ਸਿਆਸਤ 'ਚ ਜਲੰਧਰ ਦੇ ਮੰਤਰੀਆਂ ਦੀ ਤੂਤੀ ਬੋਲਿਆ ਕਰਦੀ ਸੀ ਪਰ ...

ਪੂਰੀ ਖ਼ਬਰ »

ਸਟੇਸ਼ਨ 'ਤੇ ਲੱਗੇ ਰਿਜ਼ਰਵੇਸ਼ਨ ਚਾਰਟ ਡਿਸਪਲੇ ਸਿਸਟਮ ਖ਼ਰਾਬ

ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਜਲੰਧਰ ਰੇਲਵੇ ਸਟੇਸ਼ਨ 'ਤੇ ਡਿਜੀਟਲ ਇਲੈੱਕਟ੍ਰਾਨਿਕ ਰਿਜ਼ਰਵੇਸ਼ਨ ਚਾਰਟ ਡਿਸਪਲੇ ਸਿਸਟਮ ਖ਼ਰਾਬ ਹੋਣ ਕਾਰਨ ਰੇਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਲਗਪਗ 8 ਮਹੀਨੇ ਪਹਿਲਾਂ ਉਕਤ ...

ਪੂਰੀ ਖ਼ਬਰ »

ਨਿਗਮ ਦੀ ਵਿੱਤ ਤੇ ਠੇਕਾ ਸਬ-ਕਮੇਟੀ ਵਿਚ ਅਰੁਣਾ ਨੂੰ ਬਾਹਰ ਰੱਖਣ 'ਤੇ ਸਿਆਸਤ ਭਖੀ

ਸ਼ਿਵ ਜਲੰਧਰ, 21 ਅਪ੍ਰੈਲ - ਮੇਅਰ ਜਗਦੀਸ਼ ਰਾਜਾ ਵਲੋਂ ਨਿਗਮ ਦੀ ਸਭ ਤੋਂ ਅਹਿਮ ਬਣਾਈ ਗਈ ਵਿੱਤ ਅਤੇ ਠੇਕਾ ਸਬ-ਕਮੇਟੀ ਵਿਚ ਵਾਰਡ ਨੰਬਰ 27 ਦੀ ਕੌਾਸਲਰ ਅਰੁਣਾ ਅਰੋੜਾ ਨੂੰ ਬਾਹਰ ਰੱਖਣ ਦਾ ਮਾਮਲਾ ਤੂਲ ਫੜ ਗਿਆ ਹੈ ਕਿਉਂਕਿ ਕਮੇਟੀ ਵਿਚ ਅਰੁਣਾ ਅਰੋੜਾ ਨੂੰ ਬਾਹਰ ਰੱਖਣ ...

ਪੂਰੀ ਖ਼ਬਰ »

ਪਾਰਸ ਸੰਗੀਤ ਸਮਾਰੋਹ 2018 'ਚ ਕਲਾਕਾਰਾਂ ਨੇ ਬੰਨਿ੍ਹਆ ਰੰਗ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਪੰਜਾਬ ਦੇ ਮਹਾਨ ਸੰਗੀਤਕਾਰ ਬਲਵੰਤ ਰਾਏ ਜਸਵਾਲ 'ਪਾਰਸ' ਅਤੇ ਉਨ੍ਹਾਂ ਦੀ ਪਤਨੀ ਊਸ਼ਾ ਜਸਵਾਲ ਦੀ ਨਿੱਘੀ ਯਾਦ ਨੂੰ ਸਮਰਪਿਤ ਪਾਰਸ ਸੰਗੀਤ ਕਲਾ ਮੰਚ ਵਲੋਂ 'ਪਾਰਸ ਸੰਗੀਤ ਸਮਾਰੋਹ-2018' ਜਲੰਧਰ ਦੇ ਕੇ.ਐਲ. ਸਹਿਗਲ ਯਾਦਗਾਰ ਹਾਲ ...

ਪੂਰੀ ਖ਼ਬਰ »

ਬਕਾਇਆ ਨਾ ਮਿਲਣ 'ਤੇ ਆਸ਼ਾ ਵਰਕਰਾਂ ਨੇ ਸਿਵਲ ਹਸਪਤਾਲ 'ਚ ਲਗਾਇਆ ਧਰਨਾ

ਜਲੰਧਰ, 21 ਅਪ੍ਰੈਲ (ਐੱਮ.ਐੱਸ. ਲੋਹੀਆ) - ਸਰਕਾਰ ਦੀਆਂ ਸਿਹਤ ਸੇਵਾਵਾਂ ਨੂੰ ਘਰ-ਘਰ ਪਹੁੰਚਾਉਣ ਦਾ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੇ ਆਪਣੇ ਨਾਲ ਹੋ ਰਹੇ ਧੱਕੇ ਦੇ ਵਿਰੋਧ 'ਚ ਅੱਜ ਸਿਵਲ ਹਸਪਤਾਲ ਅੰਦਰ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ | ਅਸ਼ਾ ...

ਪੂਰੀ ਖ਼ਬਰ »

ਸੀ.ਟੀ. ਵਰਲਡ ਸਕੂਲ ਵਿਖੇ ਦੋ ਦਿਨਾ ਚੈਸ ਮੁਕਾਬਲਾ ਸ਼ੁਰੂ

ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ) - ਜ਼ਿਲ੍ਹਾ ਜਲੰਧਰ ਚੈਸ ਐਸੋਸੀਏਸ਼ਨ ਵਲੋਂ ਸੀ.ਟੀ. ਵਰਲਡ ਸਕੂਲ ਵਿਖੇ ਚੈਸ ਦੇ ਮੁਕਾਬਲੇ ਕਰਵਾਏ ਗਏ | ਇਸ ਵਿਚ 100 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ | ਸਮਾਗਮ ਦੇ ਉਦਘਾਟਨ ਮੌਕੇ ਸੀ.ਟੀ. ਦੇ ਐਮ.ਡੀ. ਮਨਬੀਰ ਸਿੰਘ, ਵਾਈਸ ਚੇਅਰਮੈਨ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਖ਼ਾਲਸਾ ਸਾਥੀਆਂ ਸਮੇਤ ਦਿੱਲੀ ਧਾਰਮਿਕ ਸਮਾਗਮ 'ਚ ਹੋਏ ਸ਼ਾਮਿਲ

ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਅਕਾਲੀ ਦਲ ਦਿੱਲੀ ਸਟੇਟ ਦੇ ਕੋਆਰਡੀਨੇਟਰ ਸ: ਭੁਪਿੰਦਰ ਸਿੰਘ ਖ਼ਾਲਸਾ ਸਾਥੀਆਂ ਸਮੇਤ ਵਿਸਾਖੀ ਦੇ ਦਿਹਾੜੇ ਸਬੰਧੀ ਕਰਵਾਏ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ | ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ...

ਪੂਰੀ ਖ਼ਬਰ »

ਨਿਗਮ ਨੇ ਬਾਇਓਮੈਟਿ੍ਕ ਹਾਜ਼ਰੀ ਦਾ ਮੁੜ ਰਿਕਾਰਡ ਮੰਗਿਆ

ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਨਗਰ ਨਿਗਮ ਨੇ ਬਾਇਓ ਮੈਟਿ੍ਕ ਹਾਜ਼ਰੀ ਨੂੰ ਰੈਗੂਲਰ ਕਰਨ ਲਈ ਨਿਗਮ ਦੇ ਦਫ਼ਤਰ ਅਤੇ ਜ਼ੋਨਾਂ 'ਚ ਕੰਮ ਕਰਦੇ ਕਰਮਚਾਰੀਆਂ ਦਾ ਸਾਰਾ ਰਿਕਾਰਡ ਮੰਗਿਆ ਹੈ | ਨਿਗਮ ਕਮਿਸ਼ਨਰ ਦਫ਼ਤਰ ਅਨੁਸਾਰ ਇਥੇ ਦੇ ਸਥਾਈ ਕਰਮਚਾਰੀਆਂ ਅਤੇ ਅਸਥਾਈ ...

ਪੂਰੀ ਖ਼ਬਰ »

ਦਾਤਾਰ ਨਗਰ ਪਾਰਕ 'ਚ ਓਪਨ ਜ਼ਿੰਮ ਦਾ ਚੌਧਰੀ ਤੇ ਬੇਰੀ ਵਲੋਂ ਉਦਘਾਟਨ

ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)- ਦਾਤਾਰ ਨਗਰ ਵੈਲਫੇਅਰ ਸੁਸਾਇਟੀ ਵਲੋਂ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਦਾਤਾਰ ਨਗਰ ਪਾਰਕ ਵਿਖੇ ਬਣਾਏ ਗਏ ਓਪਨ ਜ਼ਿੰਮ ਦਾ ਉਦਘਾਟਨ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਹਲਕਾ ਜਲੰਧਰ ਕੇਂਦਰੀ ਦੇ ਵਿਧਾਇਕ ਸ੍ਰੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਬਜ਼ੁਰਗ ਦੀ ਮੌਤ

ਲਾਂਬੜਾ, 21 ਅਪ੍ਰੈਲ (ਕੁਲਜੀਤ ਸਿੰਘ ਸੰਧੂ)-ਜਲੰਧਰ-ਨਕੋਦਰ ਸੜਕ 'ਤੇ ਅੱਜ ਸ਼ਾਮੀਂ ਹੋਏ ਇਕ ਸੜਕ ਹਾਦਸੇ 'ਚ ਇਕ 82 ਕੁ ਸਾਲਾ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਚਮਨ ਲਾਲ ਵਾਸੀ ਪਿੰਡ ਸਿੰਘਾਂ ਨੇ ਦੱਸਿਆ ਕਿ ਉਸ ਦਾ ਪਿਤਾ ਕਰਮ ਚੰਦ ਪੁੱਤਰ ਸਾਧੂ ਰਾਮ ਵਾਸੀ ਪਿੰਡ ...

ਪੂਰੀ ਖ਼ਬਰ »

ਕਾਫੀ ਲਮੇਂ ਸਮੇਂ ਬਾਅਦ ਅੱਜ ਐਤਵਾਰ ਨੂੰ ਲਗਾਈ ਜਾਵੇਗੀ ਲੋਕ ਅਦਾਲਤ

ਜਲੰਧਰ, 21 ਅਪ੍ਰੈਲ (ਚੰਦੀਪ ਭੱਲਾ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੰਜੀਵ ਕੁਮਾਰ ਗਰਗ ਦੀ ਰਹਿਨੁਮਾਈ ਹੇਠ ਕੌਮੀ ਲੋਕ ਅਦਾਲਤ ਹਰ ਵਾਰ ਸਨਿਚਰਵਾਰ ਦੀ ਥਾਂ ਇਸ ਵਾਰ ਐਤਵਾਰ ਨੂੰ ਜ਼ਿਲ੍ਹਾ ਅਦਾਲਤੀ ਕੰਪਲੈਕਸ ...

ਪੂਰੀ ਖ਼ਬਰ »

ਧੱਕੇਸ਼ਾਹੀ ਵਿਰੁੱਧ ਰੇਲ ਕਾਮਿਆਂ ਨੇ ਕੀਤਾ ਰੋਸ ਵਿਖਾਵਾ

ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਨੇ ਰੇਲ ਅਧਿਕਾਰੀਆਂ ਵਲੋਂ ਕਰਮਚਾਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ 'ਚ ਅੱਜ ਪਾਵਰ ਹਾਊਸ ਦੇ ਬਾਹਰ ਡੀ.ਆਰ. ਐਮ. ਅਤੇ ਡੀ. ਈ. ਐਨ.-1 ਦੇ ਿਖ਼ਲਾਫ਼ ਰੋਸ ਵਿਖਾਵਾ ਕੀਤਾ ਅਤੇ ਮੰਗ ਕੀਤੀ ...

ਪੂਰੀ ਖ਼ਬਰ »

ਲੋਕਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਸੁਚੇਤ ਕਰਨ ਲਈ ਕਵੀ ਦਰਬਾਰ ਕਰਵਾਇਆ

ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਲਗਾਤਾਰ ਮਾੜੀ ਹੁੰਦੀ ਜਾ ਰਹੀ ਵਾਤਾਵਰਨ ਦੀ ਹਾਲਤ ਪ੍ਰਤੀ ਤਮਾਮ ਲੋਕਾਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਸਨਿਚਰਵਾਰ ਨੂੰ ਉੱਘੇ ਕਵੀ ਚਰਨ ਸੀਚੇਵਾਲਵੀ ਦੇ ਵਿਸ਼ੇਸ਼ ਯਤਨਾਂ ਨਾਲ ਸਥਾਨਕ ਮੁਹੱਲਾ ਗੁਰੂ ...

ਪੂਰੀ ਖ਼ਬਰ »

ਇਨਕਲਾਬੀ ਲਹਿਰਾਂ ਲਈ ਚਾਨਣ ਮੁਨਾਰਾ ਹੈ ਜਲਿ੍ਹਆਂਵਾਲਾ ਬਾਗ: ਪ੍ਰੋ: ਟੁਟੇਜਾ

ਜਲੰਧਰ, 21 ਅਪ੍ਰੈਲ (ਜਸਪਾਲ ਸਿੰਘ)- 21 ਅਪ੍ਰੈਲ, 1913 ਨੂੰ ਅਮਰੀਕਾ ਦੀ ਧਰਤੀ 'ਤੇ ਜਥੇਬੰਦ ਹੋਈ ਗ਼ਦਰ ਪਾਰਟੀ ਦੇ ਸਥਾਪਨਾ ਦਿਹਾੜੇ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦੇਵ ਰਾਜ ਨਈਅਰ ...

ਪੂਰੀ ਖ਼ਬਰ »

ਆਸਿਫ਼ਾ ਦੇ ਕਾਤਲਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਦਿਆਂ ਕੈਂਡਲ ਮਾਰਚ ਕੱਢਿਆ

ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਵਾਰਡ ਨੰ. 16 ਦੇ ਕੌਾਸਲਰ ਮਨਮੋਹਨ ਸਿੰਘ ਦੀ ਅਗਵਾਈ 'ਚ ਸਥਾਨਕ ਲੋਕਾਂ ਵਲੋਂ ਆਸਿਫ਼ਾ ਦੇ ਕਾਤਲਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕਰਦਿਆਂ ਅੱਜ ਦੇਰ ਸ਼ਾਮ ਕੈਂਡਲ ਮਾਰਚ ਕੱਢਿਆ ਤੇ ਇਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਜਲੰਧਰ ਦੀਆਂ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਅੱਜ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਭਾਈ ਘਨ੍ਹੱਈਆ ਦੀ ਯਾਦ ਵਿਚ 1 ਮਈ ਨੂੰ ਕਰਵਾਏ ਜਾ ਰਹੇ ਸਮਾਰੋਹ ਦੇ ਸਬੰਧ ਵਿਚ ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਜੁਆਇੰਟ ਸਿੱਖ ਐਕਸ਼ਨ ਕਮੇਟੀ ਦੀ ਇਕ ਮੀਟਿੰਗ 22 ਅਪ੍ਰੈਲ ਨੂੰ ਗੁਰਦੁਆਰਾ ਨੌਵੀਂ ...

ਪੂਰੀ ਖ਼ਬਰ »

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 2 ਧਿਰਾਂ 'ਚ ਹੋਇਆ ਝਗੜਾ

ਜਲੰਧਰ, 21 ਅਪ੍ਰੈਲ (ਐੱਮ.ਐੱਸ. ਲੋਹੀਆ) - ਸਨਿਚਰਵਾਰ ਰਾਤ ਨੂੰ ਪੁੱਡਾ ਕੰਪਲੈਕਸ ਦੇ ਬਾਹਰ 2 ਧਿਰਾਂ 'ਚ ਝਗੜਾ ਹੋ ਗਿਆ, ਝਗੜੇ ਦਾ ਕਾਰਨ ਪੈਸੇ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ | ਝਗੜੇ ਦੀ ਸੂਚਨਾ ਮਿਲਦੇ ਹੀ ਥਾਣਾ ਨਵੀਂ ਬਾਰਾਂਦਰੀ ਦੇ ਮੁਖੀ ਬਲਬੀਰ ਸਿੰਘ ਤੁਰੰਤ ਪੁਲਿਸ ...

ਪੂਰੀ ਖ਼ਬਰ »

ਜਬਰ ਜਨਾਹ ਪੀੜਤ ਵਲੋਂ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼

ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਾਸੀ 36 ਸਾਲਾ ਪੀੜਤਾ, ਭਰਾ ਜਤਿੰਦਰ ਸਿੰਘ ਤੇ ਪਿਤਾ ਸ: ਸੁੱਚਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਸੁਲਤਾਨਪੁਰ ਲੋਧੀ ਪੁਲਿਸ ਹੁਕਮਰਾਨ ਪਾਰਟੀ ਦੇ ਸਿਆਸੀ ...

ਪੂਰੀ ਖ਼ਬਰ »

ਸਮਾਰਟ ਸਿਟੀ ਲਈ ਸੋਲਰ ਕਮਾਂਡ ਕੰਟਰੋਲ ਰੂਮ ਹੋਵੇਗਾ ਤਿਆਰ

ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਸਮਾਰਟ ਸਿਟੀ ਪ੍ਰਾਜੈਕਟ ਦੀ ਰਫ਼ਤਾਰ ਵਧਾਉਣ ਲਈ ਨਿਗਮ ਨੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਇਸ ਲਈ ਸੋਲਰ ਕਮਾਂਡ ਕੰਟਰੋਲ ਰੂਮ ਤਿਆਰ ਕਰਨ 'ਤੇ ਜ਼ੋਰ ਦਿੱਤਾ ਹੈ | ਇਸ ਸਬੰਧ 'ਚ ਸਮਾਰਟ ਸਿਟੀ ਦੇ ਇੰਚਾਰਜ ਸ: ਕੁਲਵਿੰਦਰ ...

ਪੂਰੀ ਖ਼ਬਰ »

ਆਹਲੂਵਾਲੀਆ ਭਾਈਚਾਰੇ ਵਲੋਂ ਨਗਰ ਕੀਰਤਨ ਦਾ ਅੱਜ ਕੀਤਾ ਜਾਵੇਗਾ

ਚੁਗਿੱਟ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਵ: ਜਥੇ ਜੱਸਾ ਸਿੰਘ ਆਹਲੂਵਾਲੀਆ ਦੇ 300 ਸਾਲਾ ਜਨਮ ਦਿਨ ਸਬੰਧੀ ਸ਼ਤਾਬਦੀ ਤੋਂ ਸਮਾਗਮ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਗੁ: ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੱਕ ਸਜਾਏ ਜਾ ਰਹੇ ਨਗਰ ...

ਪੂਰੀ ਖ਼ਬਰ »

ਐਕਟਿਵਾ ਪਿੱਛੇ ਬੈਠੀ ਔਰਤ ਦੀ ਮੋਟਰਸਾਈਕਲ ਸਵਾਰ ਨੇ ਵਾਲੀ ਝਪਟੀ

ਜਲੰਧਰ, 21 ਅਪ੍ਰੈਲ (ਐੱਮ.ਐੱਸ. ਲੋਹੀਆ) - ਸਨਿਚਰਵਾਰ ਦੀ ਦੁਪਹਿਰ ਨੂੰ ਕੂਲ ਰੋਡ 'ਤੇ ਆਪਣੀ ਨੂੰ ਹ ਦੇ ਨਾਲ ਐਕਟਿਵਾ 'ਤੇ ਜਾ ਰਹੀ ਇਕ ਔਰਤ ਦੀ ਮੋਟਰਸਾਈਕਲ ਸਵਾਰ ਨੇ ਵਾਲੀ ਝਪਟ ਲਈ ਤੇ ਫਰਾਰ ਹੋ ਗਿਆ | ਪੀੜਤ ਔਰਤ ਮਮਤਾ ਵਾਸੀ ਗੜ੍ਹਾ ਦੇ ਲੜਕੇ ਰੋਹਿਤ ਚੌਹਾਨ ਅਨੁਸਾਰ ਉਸ ਦੀ ...

ਪੂਰੀ ਖ਼ਬਰ »

2 ਅਪ੍ਰੈਲ ਦੇ ਬੰਦ ਦੌਰਾਨ ਦਰਜ ਕੇਸ ਤੁਰੰਤ ਵਾਪਸ ਹੋਣ-ਧੁੱਗਾ

ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਦੇ ਆਗੂ ਤੇ ਸਾਬਕਾ ਵਿਧਾਇਕ ਸ੍ਰੀ ਦੇਸ ਰਾਜ ਧੁੱਗਾ ਨੇ ਕਿਹਾ ਕਿ 2 ਅਪ੍ਰੈਲ ਨੂੰ ਬੰਦ 'ਚ ਸ਼ਾਮਿਲ ਹੋਣ ਵਾਲੇ ਦਲਿਤ ਭਾਈਚਾਰੇ ਦੇ ਆਗੂਆਂ ਵਿਰੁੱਧ ਦਰਜ ਕੇਸ ਅਜੇ ਵੀ ਵਾਪਸ ਨਹੀਂ ਹੋਏ ...

ਪੂਰੀ ਖ਼ਬਰ »

63ਵੀਆਂ ਨੈਸ਼ਨਲ ਸਕੂਲ ਖੇਡਾਂ ਦੀਆਂ ਤਿਆਰੀਆਂ ਮੁਕੰਮਲ-ਜਸਪਾਲ ਸਿੰਘ

ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜਲੰਧਰ ਦੇ ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਈਆਂ ਜਾ ਰਹੀਆਂ 63ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ...

ਪੂਰੀ ਖ਼ਬਰ »

ਅਮਰੀਕਾ ਤੇ ਬ੍ਰਾਜ਼ੀਲ ਦੇ ਰਿਸਰਚਾਂ ਨੇ ਐਲ.ਪੀ.ਯੂ. ਦੇ ਵਿਦਿਆਰਥੀਆਂ ਨੂੰ ਨਵੀ ਤਕਨਾਲੋਜੀ ਬਾਰੇ ਜਾਣਕਾਰੀ ਦਿੱਤੀ

ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ)- ਐਲ.ਪੀ.ਯੂ. ਵਿਖੇ ਸਕੂਲ ਆਫ਼ ਇਲੈਕਟ੍ਰੀਕਲ ਤੇ ਇਲੈਕਟ੍ਰਾਨਿਕਸ ਇੰਜੀਨੀਅਰ ਨੇ ਦੂਜੀ ਸਭ ਤੋਂ ਵੱਡੀ ਦੋ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਚ ਕਰਵਾਈ | ਇਸ ਮੌਕੇ ਅਮਰੀਕਾ ਤੋਂ ਪ੍ਰਸਿੱਧ ਰਿਸ ...

ਪੂਰੀ ਖ਼ਬਰ »

ਿਲੰਕ ਐਕਸਪ੍ਰੈੱਸ 'ਚ ਯਾਤਰੀ ਦੇ ਲੱਖਾਂ ਰੁਪਏ ਤੇ ਸੋਨੇ ਦੀ ਗਹਿਣੇ ਚੋਰੀ

ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ) - ਅਹਿਮਦਾਬਾਦ ਤੋਂ ਜੰਮੂ ਜਾਣ ਵਾਲੀ 19223 ਿਲੰਕ ਐਕਸਪ੍ਰੈੱਸ 'ਚ ਪਰਿਵਾਰ ਸਮੇਤ ਯਾਤਰਾ ਕਰ ਰਹੇ ਵਿਅਕਤੀ ਦੇ ਅਟੈਚੀ ਵਿਚੋਂ 2 ਲੱਖ ਦੀ ਨਕਦੀ ਅਤੇ ਅਤੇ ਡੇਢ ਲੱਖ ਰੁਪਏ ਦੇ ਸੋਨੇ ਦੀ ਗਹਿਣੇ ਚੋਰੀ ਹੋਣ ਦੀ ਰਿਪੋਰਟ ਜੀ. ਆਰ. ਪੀ. ਥਾਣਾ 'ਚ ...

ਪੂਰੀ ਖ਼ਬਰ »

ਨਾਰਥ ਇੰਡੀਆ ਰਿੰਗ ਫਾਈਟ ਚੈਂਪੀਅਨਸ਼ਿਪ ਲਈ ਪੰਜਾਬ ਦਾ ਕੋਚਿੰਗ ਕੈਂਪ 23 ਤੋਂ-ਸੀਮਾ ਥਾਪਰ

ਜਲੰਧਰ, 21 ਅਪ੍ਰੈਲ (ਜਤਿੰਦਰ ਸਾਬੀ) - ਪਹਿਲਾ ਨਾਰਥ ਇੰਡੀਆ ਰਿਗ ਫਾਈਟ ਮੁਕਾਬਲਾ 14 ਤੋਂ 18 ਜੂਨ ਤੱਕ ਹਰਿਆਣਾ ਦੇ ਵਿਚ ਕਰਵਾਇਆ ਜਾ ਰਿਹਾ ਹੈ | ਇਸ ਦੇ ਵਿਚ ਹਿੱਸਾ ਲੈਣ ਵਾਲੀਆਂ ਪੰਜਾਬ ਟੀਮਾਂ ਦਾ ਕੋਚਿੰਗ ਕੈਂਪ 23 ਅਪ੍ਰੈਲ ਤੋਂ 2 ਮਈ ਤੱਕ ਦੋਆਬਾ ਕਾਲਜ ਜਲੰਧਰ ਵਿਖੇ ...

ਪੂਰੀ ਖ਼ਬਰ »

ਕਮਿਸ਼ਨਰ ਦਫਤਰ ਨੇ ਪਾਵਰ ਕਾਮ ਨਾਲ 24 ਨੂੰ ਮੀਟਿੰਗ ਰੱਖੀ

ਜਲੰਧਰ, 21 ਅਪ੍ਰੈਲ (ਮਦਨ ਭਾਰਦਵਾਜ)- ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਲਗਾਈਆਂ ਗਈਆਂ ਐਲ. ਈ. ਡੀ. ਸਟਰੀਟ ਲਾਈਟਾਂ ਲਾਉਣ ਦੇ ਬਾਅਦ ਬਿਜਲੀ ਦਾ ਬਿਲ ਘਟਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ 24 ਅਪ੍ਰੈਲ ਨੂੰ ਮੀਟਿੰਗ ਰੱਖੀ ਹੈ | ਨਿਗਮ ਸੂਤਰਾਂ ਦੇ ...

ਪੂਰੀ ਖ਼ਬਰ »

ਜਿਵੇਸ਼ ਰਾਮਪਾਲ ਦੀ ਹਿੰਦੀ ਪੁਸਤਕ 'ਹਮਾਰੀ ਅਧੂਰੀ ਕਹਾਣੀ' ਦਾ ਡਾ: ਜੌਹਲ ਵਲੋਂ ਵਿਮੋਚਨ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਦੋਆਬਾ ਕਾਲਜ ਦੇ ਪੱਤਰਕਾਰਤਾ ਵਿਭਾਗ ਦੇ ਵਿਦਿਆਰਥੀ ਜਿਵੇਸ਼ ਰਾਮਪਾਲ ਦੁਆਰਾ ਲਿਖਤ ਹਿੰਦੀ ਪੁਸਤਕ 'ਹਮਾਰੀ ਅਧੂਰੀ ਕਹਾਣੀ' ਦੀ ਘੁੰਡ ਚੁਕਾਈ ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਕਰਵਾਏ ਗਏ ਇਕ ਸਾਦੇ ਅਤੇ ਪ੍ਰਭਾਵਸ਼ਾਲੀ ...

ਪੂਰੀ ਖ਼ਬਰ »

ਪਤਨੀ ਨੂੰ ਸਾੜ ਕੇ ਮਾਰਨ ਵਾਲੇ ਪਤੀ ਤੇ ਸੱਸ ਨੂੰ ਉਮਰ ਕੈਦ

ਜਲੰਧਰ, 21 ਅਪ੍ਰੈਲ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰੀਤ ਕੌਰ ਕਾਲੇਕਾ ਦੀ ਅਦਾਲਤ ਨੇ ਆਪਣੀ ਪਤਨੀ ਨੂੰ ਤੇਲ ਪਾ ਕੇ ਅੱਗ ਲਗਾ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿ੍ਤਕਾ ਦੇ ਪਤੀ ਜਗਜੀਤ ਸਿੰਘ ਪੁੱਤਰ ਸੌਦਾਗਰ ਰਾਮ ਤੇ ਉਸ ...

ਪੂਰੀ ਖ਼ਬਰ »

ਸਿਵਲ ਹਸਪਤਾਲ ਕਪੂਰਥਲਾ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਜਾਰੀ ਕਰੇਗਾ ਨੋਟਿਸ

ਸ਼ਿਵ ਜਲੰਧਰ, 21 ਅਪੈ੍ਰਲ- ਮਿਆਦ ਪੁੱਗੀਆਂ ਦਵਾਈਆਂ ਤੇ ਮੈਡੀਕਲ ਕੂੜੇ ਨੂੰ ਠਿਕਾਣੇ ਨਾ ਲਗਾਉਣ ਦੇ ਮਾਮਲੇ ਵਿਚ ਮਾਰੇ ਗਏ ਛਾਪੇ ਵਿਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿਵਲ ਹਸਪਤਾਲ ਕਪੂਰਥਲਾ ਸਮੇਤ ਜਲੰਧਰ ਦੇ ਦੋ ਹਸਪਤਾਲਾਂ ...

ਪੂਰੀ ਖ਼ਬਰ »

ਏ.ਐਨ.ਗੁਜਰਾਲ ਸਕੂਲ 'ਚ ਧਰਤੀ ਦਿਵਸ ਮਨਾਇਆ

ਜਲੰਧਰ, 21 ਅਪ੍ਰੈਲ (ਅ.ਬ.)-ਏ.ਐਨ.ਗੁਜਰਾਲ ਸੀ.ਸੈ.ਸਕੂਲ ਵਿਚ ਡਾਇਰੈਕਟਰ ਨਵਿਤਾ ਜੋਸ਼ੀ ਅਤੇ ਪਿ੍ੰਸੀਪਲ ਅਨੁਪਮਾ ਬਾਵਾ ਦੀ ਅਗਵਾਈ ਹੇਠ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਸਬੰਧ ਵਿਚ ਨਰਸਰੀ ਤੋਂ ਪੰਜਵੀ ਤੱਕ ਦੇ ਬੱਚਿਆਂ ਕੋਲੋਂ ਪੌਦੇ ਲਗਵਾਏ ਗਏ ਅਤੇ ਉਨ੍ਹਾਂ ਦੀ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਬਾਹਮਣੀਆਂ 'ਚ ਪ੍ਰਵਾਸੀ ਭਾਰਤੀਆਂ ਦੇ ਸਨਮਾਨ 'ਚ ਸਮਾਗਮ

ਸ਼ਾਹਕੋਟ, 21 ਅਪ੍ਰੈਲ (ਸਚਦੇਵਾ)- ਸਰਕਾਰੀ ਮਿਡਲ ਸਕੂਲ ਬਾਹਮਣੀਆਂ (ਸ਼ਾਹਕੋਟ) ਵਿਖੇ ਸਕੂਲ ਮੁਖੀ ਰਮਨਜੀਤ ਕੌਰ ਦੀ ਅਗਵਾਈ ਵਿਚ ਪ੍ਰਵਾਸੀ ਭਾਰਤੀਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਕੂਲ ਦੇ ਵਿਕਾਸ ਲਈ ਸਹਿਯੋਗ ਦੇਣ 'ਤੇ ਇਨ੍ਹਾਂ ਦੇ ਸਨਮਾਨ 'ਚ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਲਿਆ ਮਹਿਤਪੁਰ ਮੰਡੀ 'ਚ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ

ਮਹਿਤਪੁਰ, 21 ਅਪ੍ਰੈਲ ( ਰੰਧਾਵਾ ) ਮਹਿਤਪੁਰ ਮਾਰਕੀਟ ਕਮੇਟੀ ਅਧੀਨ ਇਲਾਕੇ 'ਚ ਮੌਸਮ ਦੇ ਬਦਲਦੇ ਮਿਜਾਜ਼ ਤੇ ਕਣਕ ਦੀ ਕਟਾਈ ਜ਼ੋਰਾਂ ਤੇ ਹੋਣ ਕਾਰਨ ਸ੍ਰੀਮਤੀ ਅੰਮਿ੍ਤਾ ਸਿੰਘ ਐਸ ਡੀ ਐਮ ਨਕੋਦਰ ਅਤੇ ਪ੍ਰਬੰਧਕ ਮਾਰਕੀਟ ਕਮੇਟੀ ਮਹਿਤਪੁਰ ਨੇ ਕਣਕ ਖਰੀਦ ਪ੍ਰਕ੍ਰਿਆ ਦੇ ...

ਪੂਰੀ ਖ਼ਬਰ »

ਆਸਿਫ਼ਾ ਮਾਮਲੇ 'ਚ ਕੇਂਦਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਵੇ-ਰੂਪ ਲਾਲ ਸ਼ਰਮਾ

ਸ਼ਾਹਕੋਟ, 21 ਅਪ੍ਰੈਲ (ਸਚਦੇਵਾ)- ਹਿਊਮਨ ਰਾਈਟਸ ਪ੍ਰੈੱਸ ਕਲੱਬ ਸ਼ਾਹਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੂਪ ਲਾਲ ਸ਼ਰਮਾ ਅਤੇ ਜਨਰਲ ਸਕੱਤਰ ਸਤਪਾਲ ਅਜ਼ਾਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕੁਝ ਦਿਨ ਪਹਿਲਾ ਜੰਮੂ ਦੇ ਸ਼ਹਿਰ ਕਠੂਆ ਵਿਖੇ ਇਕ ਅੱਠ ਸਾਲਾ ਦੀ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਨਰਵਾਲ ਵੱਲੋਂ ਕੰਧਾਲਾ ਗੁਰੂ ਮੰਡੀ ਦਾ ਦੌਰਾ

ਭੋਗਪੁਰ, 21 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਨਾਇਬ ਤਹਿਸੀਲਦਾਰ ਜਲੰਧਰ-2 ਹਰਮਿੰਦਰ ਸਿੰਘ ਨਰਵਾਲ ਵਲੋਂ ਮਾਰਕੀਟ ਕਮੇਟੀ ਭੋਗਪੁਰ ਅਧੀਨ ਆਉਂਦੇ ਕੰਧਾਲਾ ਗੁਰੂ ਫੋਕਲ ਪੁਆਇੰਟ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਜਿੱਥੇ ਖਰੀਦ ਅਧਿਕਾਰੀਆਂ ਤੋਂ ਇਸ ਸਬੰਧੀ ...

ਪੂਰੀ ਖ਼ਬਰ »

ਜਲੰਧਰ ਦੀਆਂ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਅੱਜ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਭਾਈ ਘਨ੍ਹੱਈਆ ਦੀ ਯਾਦ ਵਿਚ 1 ਮਈ ਨੂੰ ਕਰਵਾਏ ਜਾ ਰਹੇ ਸਮਾਰੋਹ ਦੇ ਸਬੰਧ ਵਿਚ ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਜੁਆਇੰਟ ਸਿੱਖ ਐਕਸ਼ਨ ਕਮੇਟੀ ਦੀ ਇਕ ਮੀਟਿੰਗ 22 ਅਪ੍ਰੈਲ ਨੂੰ ਗੁਰਦੁਆਰਾ ਨੌਵੀਂ ...

ਪੂਰੀ ਖ਼ਬਰ »

ਟਿੱਪਰ ਟਰਾਲਾ ਤੇ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ 'ਚ 2 ਜ਼ਖ਼ਮੀ

ਕਿਸ਼ਨਗੜ੍ਹ, 21 ਅਪ੍ਰੈਲ (ਹਰਬੰਸ ਸਿੰਘ ਹੋਠੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਰੀਬ ਰਾਤੀਂ 8 ਕੁ ਵਜੇ ਅੱਡਾ ਬੱਲਾਂ-ਸਰਮਸਤਪੁਰ ਚੌਕ 'ਚ ਰੇਤਾ ਨਾਲ ਲੱਦੇ ਟਿੰਪਰ-ਟਰਾਲੇ ਤੇ ਪੱਠਿਆਂ ਨਾਲ ਭਰੀ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ ਹੋ ਜਾਣ ਨਾਲ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ - ਕੋਹਾੜ

ਮਲਸੀਆਂ, 21 ਅਪ੍ਰੈਲ (ਸੁਖਦੀਪ ਸਿੰਘ) - ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ-ਚੋਣ ਸਬੰਧੀ ਅਕਾਲੀ-ਭਾਜਪਾ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਪੁੱਤਰ ਬਚਿੱਤਰ ਸਿੰਘ ਕੋਹਾੜ ਵਲੋਂ ਆਪਣੇ ਪਿਤਾ ਦੇ ਹੱਕ 'ਚ ਪਿੰਡਾਂ ਵਿਚ ਚੋਣ ਪ੍ਰਚਾਰ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਇਕ ਸਾਲ 'ਚ 20 ਫੀਸਦੀ ਬਿਜਲੀ ਦਰਾਂ ਵਧਾ ਕੇ ਅਗਲੇ ਪੰਜ ਸਾਲਾਂ 'ਚ 100 ਫੀਸਦੀ ਕਰਨ ਦੇ ਦਿੱਤੇ ਸੰਕੇਤ : ਡਾ. ਉਪਿੰਦਰਜੀਤ ਕੌਰ

ਲੋਹੀਆਂ ਖਾਸ, 21 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ 'ਤੇ ਇਕ ਸਾਲ 'ਚ 20 ਫੀਸਦੀ ਬਿਜਲੀ ਦਰਾਂ ਵਧਾ ਕੇ ਕਰੋੜਾਂ ਰੁਪਏ ਦਾ ਬੋਝ ਪਾ ਦਿੱਤਾ ਹੈ ਜੋ ਆਉਣ ਵਾਲੇ ਪੰਜਾਂ ਸਾਲਾਂ 'ਚ 100 ਫੀਸਦੀ ...

ਪੂਰੀ ਖ਼ਬਰ »

ਬਿਜਲੀ ਦਰਾਂ 'ਚ ਵਾਧੇ ਨੇ ਲੋਕਾਂ ਦਾ ਲੱਕ ਤੋੜਿਆ-ਡਾ.ਅਮਰਜੀਤ ਸਿੰਘ

ਮਹਿਤਪੁਰ, 21 ਅਪ੍ਰੈਲ (ਰੰਧਾਵਾ) - ਜਦੋਂ ਤੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦਾ ਸਿੰਘਾਸਨ ਮੱਲਿਆ ਹੈ ਜਿਥੇ ਬਿਜਲੀ ਦਰਾਂ 'ਚ ਕੀਤੇ ਵੱਡੇ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਉੱਥੇ ਇਕ ਸਾਲ ਦੀ ਨਾਂਹ ਬਰਾਬਰ ਕਾਰਗੁਜ਼ਾਰੀ ਕਾਰਨ ...

ਪੂਰੀ ਖ਼ਬਰ »

ਮੁਫ਼ਤ ਡਾਕਟਰੀ ਜਾਂਚ ਤੇ ਖੂਨਦਾਨ ਕੈਂਪ ਲਗਾਇਆ

ਡਰੋਲੀ ਕਲਾਂ, 21 ਅਪ੍ਰੈਲ (ਸੰਤੋਖ ਸਿੰਘ) - ਸਰਵ ਕਲਿਆਣ ਵੈਲਫੇਅਰ ਸੁਸਾਇਟੀ ਵਲੋਂ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਤੇ ਸਿਵਲ ਹਸਪਤਾਲ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਡਰੋਲੀ ਕਲਾਂ ਵਿਖੇ ਲਗਾਇਆ ਗਿਆ ...

ਪੂਰੀ ਖ਼ਬਰ »

ਐਕਟਿਵਾ ਪਿੱਛੇ ਬੈਠੀ ਔਰਤ ਦੀ ਮੋਟਰਸਾਈਕਲ ਸਵਾਰ ਨੇ ਵਾਲੀ ਝਪਟੀ

ਜਲੰਧਰ, 21 ਅਪ੍ਰੈਲ (ਐੱਮ.ਐੱਸ. ਲੋਹੀਆ) - ਸਨਿਚਰਵਾਰ ਦੀ ਦੁਪਹਿਰ ਨੂੰ ਕੂਲ ਰੋਡ 'ਤੇ ਆਪਣੀ ਨੂੰ ਹ ਦੇ ਨਾਲ ਐਕਟਿਵਾ 'ਤੇ ਜਾ ਰਹੀ ਇਕ ਔਰਤ ਦੀ ਮੋਟਰਸਾਈਕਲ ਸਵਾਰ ਨੇ ਵਾਲੀ ਝਪਟ ਲਈ ਤੇ ਫਰਾਰ ਹੋ ਗਿਆ | ਪੀੜਤ ਔਰਤ ਮਮਤਾ ਵਾਸੀ ਗੜ੍ਹਾ ਦੇ ਲੜਕੇ ਰੋਹਿਤ ਚੌਹਾਨ ਅਨੁਸਾਰ ਉਸ ਦੀ ...

ਪੂਰੀ ਖ਼ਬਰ »

ਉਜਵਲਾ ਦਿਵਸ ਮੌਕੇ 100 ਔਰਤਾਂ ਨੂੰ ਦਿੱਤੇ ਨਵੇਂ ਗੈਸ ਕਨੈਕਸ਼ਨ

ਆਦਮਪੁਰ, 21 ਅਪ੍ਰੈਲ (ਰਮਨ ਦਵੇਸਰ)- ਆਦਮਪੁਰ 'ਚ ਉਜਵਲਾ ਦਿਵਸ ਮੌਕੇ ਗ੍ਰਾਮ ਸਵਰਾਜ ਅਭਿਆਨ ਤਹਿਤ ਪ੍ਰਧਾਨ ਮੰਤਰੀ ਐਲ. ਪੀ. ਜੀ. ਯੋਜਨਾ ਤਹਿਤ ਕਰਵਲ ਗੈਸ ਏਜੰਸੀ ਵਲੋਂ ਔਰਤਾਂ ਨੂੰ ਗੈਸ ਕੰਨਕੈਸ਼ਨ ਦਿੱਤੇ ਗਏ | ਕਰਵਲ ਗੈਸ ਏਜੰਸੀ ਦੇ ਮਾਲਕ ਹਰਜਿੰਦਰ ਸਿੰਘ ਕਰਵਲ ਨੇ ...

ਪੂਰੀ ਖ਼ਬਰ »

ਮੇਜਰ ਇੰਦਰ ਸਿੰਘ ਪਬਲਿਕ ਸਕੂਲ ਮੋਤੀਪੁਰ 'ਚ ਧਰਤੀ ਦਿਵਸ ਨੂੰ ਸਮਰਪਿਤ ਸਮਾਗਮ

ਲੋਹੀਆਂ ਖਾਸ, 21 ਅਪ੍ਰੈਲ (ਦਿਲਬਾਗ ਸਿੰਘ) - ਮੇਜਰ ਇੰਦਰ ਸਿੰਘ ਪਬਲਿਕ ਸਕੂਲ ਮੋਤੀਪੁਰ (ਜਲੰਧਰ) ਵਿਖੇ ਪਿ੍ੰਸੀਪਲ ਮੈਡਮ ਅਨੁਪਮ ਡੋਗਰਾ ਦੀ ਅਗਵਾਈ 'ਚ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਕੂਲ ਕੈਂਪਸ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX