ਤਾਜਾ ਖ਼ਬਰਾਂ


ਐਨ.ਆਈ.ਏ ਦੀ ਟੀਮ ਪਹੁੰਚੀ ਨਿਰੰਕਾਰੀ ਭਵਨ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਦਿੱਲੀ ਤੋਂ ਐਨ.ਆਈ.ਏ ਦੀ ਟੀਮ ਨਿਰੰਕਾਰੀ ਭਵਨ ਪਹੁੰਚ ਗਈ ਹੈ। ਜਿਸ ਨੇ ਕਿ...
ਗਰਨੇਡ ਹਮਲੇ 'ਚ ਸੀ.ਆਰ.ਪੀ.ਐੱਫ ਦਾ ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 18 ਨਵੰਬਰ - ਅੱਤਵਾਦੀਆਂ ਵੱਲੋਂ ਪੁਲਵਾਮਾ ਦੀ ਰੇਲਵੇ ਕਲੋਨੀ ਕਾਕਾਪੋਰਾ ਵਿਖੇ ਸੀ.ਆਰ.ਪੀ.ਐੱਫ ਕੈਂਪ 'ਤੇ ਕੀਤੇ ਗਏ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐੱਫ ਦਾ ਇੱਕ ਜਵਾਨ...
ਕਿਸਾਨਾਂ ਦਾ ਧਰਨਾ ਖ਼ਤਮ
. . .  1 day ago
ਟਾਂਡਾ ਉੜਮੁੜ, 18 ਨਵੰਬਰ (ਦੀਪਕ ਬਹਿਲ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ ਵਿਖੇ ਹੋਏ ਧਮਾਕੇ ਦੇ ਚੱਲਦਿਆਂ ਸਰਕਾਰ ਝੁਕ ਗਈ ਹੈ। ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਕਿਸਾਨਾਂ...
ਉੱਤਰਾਖੰਡ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਬੱਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ ਜਦਕਿ 13 ਲੋਕ ਜ਼ਖਮੀ ਹੋਏ....
ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼, ਮਹਾਰਾਸ਼ਟਰ ਸਰਕਾਰ ਨੇ ਬਿਲ ਨੂੰ ਦਿੱਤੀ ਮਨਜ਼ੂਰੀ
. . .  1 day ago
ਮੁੰਬਈ, 18 ਨਵੰਬਰ- ਮਹਾਰਾਸ਼ਟਰ 'ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਸੂਬੇ ਦੀ ਦਵੇਂਦਰ ਫੜਨਵੀਸ ਸਰਕਾਰ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਫੜਨਵੀਸ ਨੇ .....
ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਧਮਾਕੇ 'ਚ ਹੋ ਸਕਦਾ ਹੈ ਹੱਥ - ਕੈਪਟਨ
. . .  1 day ago
ਚੰਡੀਗੜ੍ਹ, 18 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ .....
ਤਿੰਨ ਕਰੋੜ ਦੇ ਸੋਨੇ ਸਮੇਤ ਇਕ ਯਾਤਰੀ ਕਾਬੂ
. . .  1 day ago
ਕੋਲਕਾਤਾ, 18 ਨਵੰਬਰ - ਮਾਲ ਖੂਫੀਆਂ ਡਾਇਰੈਕਟੋਰੇਟ (ਡੀ.ਆਰ.ਆਈ) ਨੇ ਸਿਲੀਗੁੜੀ ਖੇਤਰੀ ਇਕਾਈ ਵੱਲੋਂ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਇਕ ਯਾਤਰੀ ਨੂੰ 9.296 ਕਿੱਲੋਗਰਾਮ ਸੋਨੇ ਦੇ ਬਿਸਕੁਟ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਯਾਤਰੀ ਕੋਲੋਂ ਬਰਾਮਦ ....
ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀ ਭਵਨਾਂ ਦੀ ਵਧਾਈ ਗਈ ਸੁਰੱਖਿਆ
. . .  1 day ago
ਪਠਾਨਕੋਟ, 18 ਨਵੰਬਰ(ਚੌਹਾਨ)- ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪਠਾਨਕੋਟ ਦੇ ਮੁੱਖ ਨਿਰੰਕਾਰੀ ਭਵਨ ਸਿਆਲ਼ੀ ਕੁਲੀਆਂ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬੰਬ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਨਿਰੰਕਾਰੀ ਭਵਨ 'ਚ ਚਲ ਰਹੇ ....
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹੋਈ ਅਲਰਟ
. . .  1 day ago
ਤਪਾ ਮੰਡੀ,18 ਨਵੰਬਰ (ਪ੍ਰਵੀਨ ਗਰਗ)- ਅੱਜ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ਵਿਖੇ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹਰਕਤ 'ਚ ਆ ਗਈ ਹੈ, ਜਿਸ ਤਹਿਤ ਸੁਰੱਖਿਆ ਦੇ ਮੱਦੇਨਜ਼ਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ...
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਹੋਈ ਸ਼ਨਾਖ਼ਤ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ, ਖੀਵਾ) - ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ 'ਚ ਦੀ ਸ਼ਨਾਖ਼ਤ ਸੁਖਦੇਵ ਸਿੰਘ ਚੌਕ ਮੀਰਾ ਕੋਟ, ਕੁਲਦੀਪ ਸਿੰਘ ਵਾਸੀ ਬੱਗਾ ਕਲਾਂ ਅਤੇ ਸੰਦੀਪ ਸਿੰਘ(13) ਵਾਸੀ .....
ਉੱਤਰਾਖੰਡ ਬੱਸ ਹਾਦਸੇ 'ਚ 12 ਲੋਕਾਂ ਦੀ ਮੌਤ, 13 ਜ਼ਖਮੀ
. . .  1 day ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਾ ਕਾਸ਼ੀ ਜ਼ਿਲ੍ਹੇ 'ਚ ਬੰਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 13 ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਅਸ਼ੀਸ਼ ਚੌਹਾਨ ਨੇ....
ਰਾਜਾਸਾਂਸੀ ਬੰਬ ਧਮਾਕਾ : ਦੋਸ਼ੀਆਂ ਦੇ ਜਲਦ ਫੜੇ ਜਾਣ ਦੀ ਸੰਭਾਵਨਾ - ਡੀ.ਜੀ.ਪੀ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ)- ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੁਲਿਸ ਅਜੇ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ। ਉਨ੍ਹਾਂ.....
ਜ਼ਮੀਨ ਦੇ ਝਗੜੇ ਨੂੰ ਲੈ ਕੇ ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ, ਹਾਲਤ ਗੰਭੀਰ
. . .  1 day ago
ਫ਼ਰੀਦਕੋਟ, 18 ਨਵੰਬਰ (ਗਗਨਦੀਪ)- ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੱਗੇਆਣਾ 'ਚ ਸਹੁਰੇ ਵੱਲੋਂ ਵਿਧਵਾ ਨੂੰਹ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦੇਈਏ ਕਿ ਸਾਂਝੀ ਜ਼ਮੀਨ 'ਚੋਂ ਧੱਕੇ ਨਾਲ ਝੋਨਾ ਵੱਢਣ 'ਤੇ ਹੋਏ ਝਗੜੇ ਨੂੰ ਲੈ ਕੇ ਸਹੁਰੇ ਨੇ ਵਿਧਵਾ ਨੂੰਹ ਨੂੰ....
ਤੇਲੰਗਾਨਾ ਵਿਧਾਨ ਸਭਾ ਚੋਣਾਂ : ਭਾਜਪਾ ਨੇ ਉਮੀਦਵਾਰਾਂ ਦੀ ਪੰਜਵੀ ਸੂਚੀ ਕੀਤੀ ਜਾਰੀ
. . .  1 day ago
ਹੈਦਰਾਬਾਦ, 18 ਨਵੰਬਰ- ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਵੱਲੋਂ ਪੰਜਵੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ 'ਚ 19 ਉਮੀਦਵਾਰਾਂ ਦੇ ਨਾਂਅ ਸ਼ਾਮਲ ....
ਰਾਜਾਸਾਂਸੀ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸੁੱਖ ਸਰਕਾਰੀਆ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ,ਖੀਵਾ, ਹਰਮਿੰਦਰ, ਢਿੱਲੋਂ) - ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ-ਚਾਲ ਜਾਣਨ ਪੰਜਾਬ ਦੇ ਮਾਲ ਮਾਲ ਮੰਤਰੀ ਸੁਖ ਸਰਕਾਰੀਆ ਨੇ ਹਸਪਤਾਲ ਪਹੁੰਚੇ ਹਨ...
ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਕਤਲ
. . .  1 day ago
ਨਕਸਲੀਆਂ ਵੱਲੋਂ ਕੀਤੇ ਆਈ.ਡੀ. ਧਮਾਕੇ 'ਚ 3 ਜਵਾਨ ਜ਼ਖਮੀ
. . .  1 day ago
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਵਾਹਨਾਂ ਦੀ ਕੀਤੀ ਜਾ ਰਹੀ ਹੈ ਜਾਂਚ
. . .  1 day ago
ਅੰਮ੍ਰਿਤਸਰ ਬੰਬ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਚਾਰ
. . .  1 day ago
ਖਾੜਕੂ ਜਥੇਬੰਦੀ ਦੇ ਲੈਟਰਪੈਡ 'ਤੇ ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਡੀ.ਜੀ.ਪੀ. ਪੰਜਾਬ ਜਲਦ ਕਰਨਗੇ ਘਟਨਾ ਸਥਾਨ ਦਾ ਦੌਰਾ
. . .  1 day ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ
. . .  1 day ago
550 ਸਾਲਾ ਸ਼ਤਾਬਦੀ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ ਬਦਨੌਰ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਨੂੰ ਕੈਪਟਨ ਵੱਲੋਂ ਮੁਆਵਜ਼ਾ ਦੇਣ ਦਾ ਐਲਾਨ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਪੰਜਾਬ 'ਚ ਸ਼ਾਂਤੀ ਨੂੰ ਭੰਗ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ - ਜਾਖੜ
. . .  1 day ago
ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਸਰਹੱਦੀ ਖੇਤਰਾਂ 'ਚ ਵਧਾਈ ਗਈ ਚੌਕਸੀ
. . .  1 day ago
ਅੰਮ੍ਰਿਤਸਰ 'ਚ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ - ਡਾ.ਵੇਰਕਾ
. . .  1 day ago
ਉੱਤਰਾਖੰਡ : ਡੂੰਘੀ ਖੱਡ 'ਚ ਡਿੱਗੀ ਬੱਸ
. . .  1 day ago
ਰਾਜਾਸਾਂਸੀ ਵਿਖੇ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, ਕਈ ਜ਼ਖਮੀ
. . .  1 day ago
ਹੈਰੋਇਨ ਸਮੇਤ ਇਕ ਮਹਿਲਾ ਕਾਬੂ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਹਵਾਈ ਅੱਡੇ ਸਮੇਤ ਨੇੜਲਿਆਂ ਇਲਾਕਿਆਂ 'ਚ ਹਾਈ ਅਲਰਟ
. . .  1 day ago
ਰਾਜਾਸਾਂਸੀ : ਨਿਰੰਕਾਰੀ ਭਵਨ ਵਿਖੇ ਹੋਇਆ ਧਮਾਕਾ
. . .  1 day ago
ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਸਬੰਧੀ ਸਮਾਗਮ ਅੱਜ
. . .  1 day ago
ਟਰੰਪ ਦੀ ਚੇਤਾਵਨੀ - ਖਸ਼ੋਗੀ ਦੀ ਹੱਤਿਆ 'ਤੇ ਜਲਦ ਵੱਡਾ ਫੈਸਲਾ, ਮੁਸ਼ਕਿਲ 'ਚ ਸਾਊਦੀ ਅਰਬ
. . .  1 day ago
ਦਿੱਲੀ 'ਚ ਬਜ਼ੁਰਗ ਮਹਿਲਾ ਦਾ ਗਲਾ ਵੱਢ ਕੇ ਹੱਤਿਆ
. . .  1 day ago
ਸ਼ੋਪੀਆਂ ਤੋਂ ਨੌਜਵਾਨਾਂ ਦਾ ਅਗਵਾ ਹੋਣਾ ਜਾਰੀ
. . .  1 day ago
ਇਟਲੀ 'ਚ ਵਿਆਹ ਕਰਵਾ ਕੇ ਮੁੰਬਈ ਪਰਤੇ ਦੀਪਵੀਰ
. . .  1 day ago
ਪੈਟਰੋਲ 20 ਪੈਸੇ ਤੇ ਡੀਜ਼ਲ 18 ਪੈਸੇ ਹੋਇਆ ਸਸਤਾ
. . .  1 day ago
ਰਾਸ਼ਟਰਪਤੀ ਵੀਅਤਨਾਮ ਤੇ ਆਸਟ੍ਰੇਲੀਆ ਦੇ ਦੌਰੇ ਲਈ ਰਵਾਨਾ
. . .  1 day ago
ਸ਼ੋਪੀਆਂ 'ਚ ਮੁੱਠਭੇੜ 'ਚ ਮਾਰੇ ਗਏ ਦੋ ਅੱਤਵਾਦੀ
. . .  1 day ago
ਅਮਰੀਕਾ 'ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਦਾ ਕੀਤਾ ਕਤਲ
. . .  1 day ago
ਅੱਜ ਦਾ ਵਿਚਾਰ
. . .  1 day ago
ਮਹਿਲਾ 20 ਵਿਸ਼ਵ ਕ੍ਰਿਕਟ 'ਚ ਭਾਰਤ 48 ਦੌੜਾਂ ਨਾਲ ਜੇਤੂ
. . .  2 days ago
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਦਿੱਤਾ 168 ਦੌੜਾਂ ਦਾ ਟੀਚਾ
. . .  2 days ago
ਮਹਿਲਾ 20 ਸੈਮੀ ਫਾਈਨਲ 'ਚ ਭਾਰਤ ਦੀ ਵਧੀਆ ਸ਼ੁਰੂਆਤ , 118 'ਤੇ 3 ਆਊਟ
. . .  2 days ago
ਮਾਣਹਾਨੀ ਮਾਮਲੇ 'ਚ ਕੇਜਰੀਵਾਲ ਬਰੀ
. . .  2 days ago
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਕੀਤੀ ਮੁਲਾਕਾਤ
. . .  2 days ago
ਇਬਰਾਹੀਮ ਮੁਹੰਮਦ ਸੋਲਿਹ ਨੇ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਚੁੱਕਿਆ ਹਲਫ਼
. . .  2 days ago
ਪਿੰਡ ਨੰਗਲਾ 'ਚ ਪਾਣੀ ਦੀਆਂ ਪਾਈਪਾਂ ਨੂੰ ਲੱਗੀ ਭਿਆਨਕ ਅੱਗ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸਰਕਾਰ ਦਾ ਇਕ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁੱਕ

ਸਾਹਿਤ ਫੁਲਵਾੜੀ

ਡਰ ਦੀ ਇਕ ਰਾਤ

ਰਾਤ ਦਾ ਦੂਜਾ ਪਹਿਰ ਗੁਜ਼ਰ ਰਿਹਾ ਸੀ | ਅੰਦਰਲੀ ਕੋਠੜੀ ਚੋਂ ਬੱਚੇ ਦੀ ਡਰੀ-ਡਰੀ ਸਹਿਮੀ-ਸਹਿਮੀ ਰੋਣ ਦੀ ਆਵਾਜ਼ ਆਉਂਦੀ ਹੈ | ਬਾਬਾ ਰੁਲਦਾ ਜੋ ਆਪਣੇ ਛੋਟੇ ਜਿਹੇ ਵਿਹੜੇ ਵਿਚ ਢਿੱਲੀ ਜਿਹੀ ਮੰਜੀ 'ਤੇ ਪਿਆ ਹੈ, ਉਸ ਦੀ ਜਾਗ ਖੁੱਲ੍ਹ ਜਾਂਦੀ ਹੈ | ਉਹ ਕੁਝ ਸੋਚਦਾ ਹੋਇਆ ਬੈਠ ਜਾਂਦਾ ਹੈ | ਰੋਣ ਦੀ ਆਵਾਜ਼ ਇੰਨੀ ਸਹਿਮੀ ਅਤੇ ਡਰੀ-ਡਰੀ ਹੈ ਕਦੇ ਬੰਦ ਹੁੰਦੀ ਹੈ, ਕਦੇ ਫਿਰ ਆਉਣ ਲੱਗਦੀ ਹੈ | ਬਾਬਾ ਰੁਲਦਾ ਉੱਠਦਾ ਹੈ ਅਤੇ ਹੌਲੀ-ਹੌਲੀ ਉਸ ਕੋਠੜੀ ਵੱਲ ਵਧਦਾ ਹੈ, ਜਿਥੋਂ ਇਹ ਆਵਾਜ਼ ਆ ਰਹੀ ਹੈ | ਇਹ ਕੋਠੜੀ ਉਸ ਦੇ ਟੁੱਟੇ ਕਿਰਦੇ ਘਰ ਦੇ ਇਕ ਪਾਸੇ ਜਿਹੇ ਹੈ ਥੋੜ੍ਹੀ ਹਟਵੀਂ ਹੈ | ਉਸ ਤੋਂ ਪਹਿਲਾਂ ਦੋ ਕਮਰੇ ਹਨ, ਕਮਰਿਆਂ ਤੋਂ ਪਹਿਲਾਂ ਇਕ ਰਸੋਈ ਹੈ ਜਿਨ੍ਹਾਂ ਅੱਗੇ ਛੋਟਾ ਜਿਹਾ ਵਰਾਂਡਾ ਹੈ | ਇਹ ਛੋਟਾ ਕਮਰਾ ਜਿਸ ਨੂੰ ਕੋਠੜੀ ਕਹਿੰਦੇ ਹਨ, ਸਭ ਇਕ ਕਤਾਰ ਵਿਚ ਹਨ | ਇਹ ਕੋਠੜੀ ਜੋ ਸਭ ਦੇ ਪਿਛਲੇ ਪਾਸੇ ਹੈ, ਇਸ ਕੋਠੜੀ ਦੇ ਅੱਗੇ ਵਰਾਂਡਾ ਨਹੀਂ ਹੈ, ਇਸ ਦਾ ਛੋੋਟਾ ਜਿਹਾ ਦਰਵਾਜ਼ਾ ਵਰਾਂਡੇ ਤੋਂ ਪਰੇ ਹੈ | ਇਸ ਕੋਠੜੀ ਵਿਚ ਜਾਣ ਤੋਂ ਪਹਿਲਾਂ ਬਾਬੇ ਰੁਲਦੇ ਨੂੰ ਉਸ ਵਿਚਕਾਰਲੇ ਕਮਰੇ ਅੱਗਿਓਾ ਗੁਜਰਨਾ ਪੈਣਾ ਹੈ ਜਿਸ 'ਚੋੋਂ ਰਾਤ-ਬਰਾਤੇ ਉਸ ਨੂੰ ਭੈਅ ਜਿਹਾ ਆਉਂਦਾ ਹੈ | ਉਹ ਉਸ ਕਮਰੇ ਅੱਗਿਓਾ ਲੰਘਦਾ ਹੋਇਆ ਅਕਸਰ ਡਰ ਨਾਲ ਕੰਬ ਜਾਂਦਾ ਹੈ | ਉਸ ਕਮਰੇ ਵਿਚ ਜਿਹੜਾ ਪਿਛਲੇ ਸਾਲ ਕੁ ਤੋਂ ਖਾਲੀ ਪਿਆ ਸੀ | ਜਿਸ ਵਿਚ ਬਾਬੇ ਦੇ ਟੱਬਰ ਨੂੰ ਦਿਨੇ ਵੜਨ ਤੋਂ ਭੈਅ ਆਉਂਦਾ ਹੈ, ਉਸ ਵਿਚ ਬਾਬੇ ਦਾ ਮੁੰਡਾ ਕੈਲਾ ਬੇਖਬਰ ਘੂਕ ਨੀਂਦ ਇਸ ਤਰ੍ਹਾਂ ਸੁੱਤਾ ਪਿਆ ਹੈ ਜਿਸ ਤਰ੍ਹਾਂ ਕੁਝ ਵਾਪਰਿਆ ਹੀ ਨਾ ਹੋਵੇ | ਇਥੇ ਇਸ ਕਮਰੇ ਵਿਚ ਜਿਸ ਤੋਂ ਬਾਕੀ ਸਾਰਾ ਟੱਬਰ ਭੈਅ ਖਾਂਦਾ ਏ ਉਦੋਂ ਤੋਂ |
ਬਾਬਾ ਰੁਲਦਾ ਹੌਲੀ-ਹੌਲੀ ਉਸ ਕੋਠੜੀ ਵੱਲ ਵਧਦਾ ਹੈ ਜਿਥੋਂ ਰੋਣ ਦੀ ਅਵਾਜ਼ ਰੁਕ-ਰੁਕ ਕੇ ਆ ਰਹੀ ਹੈ | ਜਦੋਂ ਉਹ ਦਰਵਾਜ਼ੇ ਨੇੜੇ ਜਾਂਦਾ ਹੈ ਤਾਂ ਰੋਣਾ ਰੁਕ ਜਾਂਦਾ ਹੈ | ਅੰਦਰੋਂ ਸਹਿਮੀਆਂ ਆਵਾਜ਼ਾਂ ਆ ਰਹੀਆਂ ਹਨ | ਉਸ ਦੇ ਕੰਬਦੇ ਹੋਏ ਵਧਦੇ ਕਦਮ ਰੁਕ ਜਾਂਦੇ ਹਨ | ਅੰਦਰ ਸਹਿਮੀ-ਸਹਿਮੀ ਆਵਾਜ਼ ਆ ਰਹੀ ਹੈ, ਬਾਬਾ ਸੁਣਦਾ ਹੈ |
'ਵੀਲ-ਵੀਲ ਤਿਓ ਰੋਨਾ ਏ?' ਰਿੰਮੀ ਦੀ ਆਵਾਜ਼ ਆਉਂਦੀ ਹੈ |
'ਬਸ ਰਿੰਮੀ ਤੂੰ ਸੌਾ ਜਾ ਮੈਨੂੰ ਨੀਂਦ ਨੀ ਆਉਂਦੀ'' ਅਮੀ ਰੋਂਦਾ ਹੋਇਆ ਕਹਿੰਦਾ ਹੈ |
'ਵੀਲ, ਮੈਨੂੰ ਡਰ ਲੱਗਦੈ ਤੂੰ ਨਾ ਰੋ |'
'ਨਹੀਂ ਰੋਂਦਾ ਤੂੰ ਸੌ ਜਾ |'
'ਵੀਲ ਤੂੰ ਵੀ ਸੌ, ਵੀਲ ਬਾਬੇ ਕੋਲ ਚੱਲੀਏ |'
'ਨਹੀਂ ਤੂੰ ਜਾਹ, ਮੈਂ ਨੀ ਜਾਣਾ |'
'ਹੁਣ ਰਿੰਮੀ ਵੀ ਰੋਣ ਲੱਗਦੀ ਹੈ |'
'ਵੀਲ ਮੰਮੀ ਦੀ ਯਾਦ ਆਂਦੀ ਏ?'
'ਹਾਂ... |' ਇਕ ਚੀਕ ਜਿਹੀ ਉਠਦੀ ਹੈ ਸਹਿਮੀ-ਸਹਿਮੀ ਡਰੀ-ਡਰੀ | ਬਾਬੇ ਦੀਆਂ ਅੱਖਾਂ ਚੋਂ ਹੰਝੂ ਵਹਿ-ਵਹਿ ਉਸ ਦੀ ਬੀਬੀ ਦਾਹੜੀ ਵਿਚ ਸਮਾ ਰਹੇ ਹਨ | ਉਹ ਉਥੇ ਹੀ ਕੰਧ ਨਾਲ ਢੋਅ ਲਾ ਕੇ ਬੈਠ ਜਾਂਦਾ ਹੈ, ਜਿਵੇਂ ਲੱਤਾਂ ਵਿਚ ਸਾਹ-ਸਤ ਨਾ ਰਿਹਾ ਹੋਵੇ | ਡਰੀ-ਡਰੀ ਸਹਿਮੀ-ਸਹਿਮੀ ਰੋਣ ਦੀ ਆਵਾਜ਼ ਆ ਰਹੀ ਏ |
'ਵੀਲ ਆਪਾਂ ਡੈਡੀ ਕੋਲ ਜਾ ਕੇ ਸੌਾਈਏ'? ਰਿੰਮੀ ਕਹਿੰਦੀ ਹੈ |
''ਨ... ... ਨਈ... ਅਮੀ ਦੀ ਇਸ ਆਵਾਜ਼ ਨਾਲ ਹੀ ਉਸ ਦੇ ਰੋਣ ਦੀ ਆਵਾਜ਼ ਹੋਰ ਉੱਚੀ ਹੋ ਜਾਂਦੀ ਹੈ |
'ਵੀਲ ਮੰਮੀ ਸੋਹਨੀ ਸੀ, ਕਹੀ ਜੀ ਸੀ ਉਹ?'
'ਸੋਹਣੀ... ਇਕ ਚੀਸ ਜਿਹੀ ਕਮਰੇ 'ਚੋਂ ਉਘੜਦੀ ਹੈ, ਜੋ ਬਾਬੇ ਦੇ ਦਿਲ 'ਚ ਖੁੱਭ ਜਾਂਦੀ ਹੈ |
'ਵੀਲ ਮੰਮੀ ਕਿੱਥੇ ਗਈ?' ਰਿੰਮੀ ਦੀ ਆਵਾਜ਼ ਆਉਂਦੀ ਹੈ |
ਅੰਦਰੋੋਂ ਅਮੀ ਦੇ ਰੋਣ ਦੀ ਆਵਾਜ਼ ਲਗਾਤਾਰ ਆ ਰਹੀ ਹੈ ਜੋ ਬਾਬੇ ਨੂੰ ਲੈ ਜਾਂਦੀ ਹੈ ਭੂਤਕਾਲ, ਵੱਲ ਕੌੜੇ ਭੂਤਕਾਲ ਵੱਲ | ਬਾਬੇ ਨੂੰ ਯਾਦ ਆਉਂਦਾ ਹੈ, ਉਨ੍ਹਾਂ ਨੇ ਕੈਲੇ ਦਾ ਵਿਆਹ ਕਿੰਨੇ ਚਾਵਾਂ ਨਾਲ ਕੀਤਾ ਸੀ, ਉਸ ਦੀ ਘਰਵਾਲੀ ਚਰਨੋ ਉਸ ਦਿਨ ਬਹੁਤ ਖੁਸ਼ ਸੀ | ਸਭ ਸ਼ਗਨ ਕੀਤੇ ਸਨ ਬਾਬੇ ਰੁਲਦੇ ਨੇ ਆਪਣੇ ਮੁੰਡੇ ਕੈਲੇ ਦੇ ਵਿਆਹ 'ਤੇ, ਵਿਤੋਂ ਬਾਹਰ ਖਰਚ ਕੀਤਾ ਸੀ, ਵਿਆਹ ਸੁੱਖੀਂ ਸਾਂਦੀਂ ਹੋਇਆ | ਘਰ ਭਰਿਆ-ਭਰਿਆ ਲਗਦਾ | ਨਵੀਂ ਬਹੂ ਜਿੰਨੀ ਸੋਹਣੀ ਸੀ, ਉਨੀ ਹੀ ਵੱਧ ਸਿਆਣੀ ਕੰਮ-ਕਾਰ ਵਿਚ ਮਘਨ ਰਹਿਣ ਵਾਲੀ, ਹਰ ਸਮੇਂ ਹਰ ਕੰਮ ਨੂੰ ਚਾਵਾਂ ਨਾਲ ਕਰਨ ਵਾਲੀ | ਕੈਲਾ ਉਨ੍ਹਾਂ ਦਿਨਾਂ ਵਿਚ ਇਕ ਫੈਕਟਰੀ ਵਿਚ ਕੰਮ ਕਰਦਾ ਸੀ, ਸ਼ਾਮ ਨੂੰ ਜਦ ਉਹ ਘਰ ਆਉਂਦਾ ਤਾਂ ਵਹੁਟੀ ਉਸ ਦੀ ਅੱਖੀਆਂ ਵਿਛਾ ਕੇ ਉਡੀਕ ਕਰ ਰਹੀ ਹੁੰਦੀ |
ਦਿਨ ਗੁਜ਼ਰਦੇ ਗਏ | ਸਾਲ ਕੁ ਬਾਅਦ ਉਨ੍ਹਾਂ ਦੇ ਘਰ ਮੁੰਡੇ ਦਾ ਜਨਮ ਹੋਇਆ, ਉਨ੍ਹਾਂ ਚਾਵਾਂ ਨਾਲ ਉਸ ਦਾ ਨਾਂ ਰੱਖਿਆ ਅਮਨ, ਪਿਆਰ ਨਾਲ ਸਾਰੇ ਉਸ ਨੂੰ ਅਮੀ ਹੀ ਸੱਦਦੇ | ਕੈਲੇ ਨੇ ਉਸ ਦੇ ਜਨਮ 'ਤੇ ਖੂਬ ਸ਼ਗਨ ਕੀਤੇ, ਦੋਸਤਾਂ-ਮਿੱਤਰਾਂ ਆਂਢੀ ਗੁਆਂਢੀਆਂ ਨੂੰ ਵਧਾਈਆਂ ਵੰਡੀਆਂ, ਖੂਬ ਦਾਰੂ-ਸਿੱਕਾ ਚੱਲਿਆ | ਉਦੋਂ ਹੀ ਚੱਲਿਆ ਕੈਲੇ ਦੇ ਸ਼ਰਾਬ ਪੀਣ ਦਾ ਦੌਰ | ਹੁਣ ਕੈਲਾ ਕੰਮ ਕਰ ਕੇ ਆਉਂਦਾ ਤਾਂ ਅਕਸਰ ਉਸ ਦੀਆਂ ਲੱਤਾਂ ਲੜਖੜ੍ਹਾ ਰਹੀਆਂ ਹੁੰਦੀਆਂ, ਘਰ ਦੀ ਹਾਲਤ ਵਿਗੜਨ ਲੱਗੀ | ਘਰ ਵਿਚ ਕਲੇਸ਼ ਰਹਿਣ ਲੱਗਾ, ਕੈਲਾ ਘਰ ਦਾ ਸਾਮਾਨ ਵੇਚ-ਵੇਚ ਕੇ ਦਾਰੂ ਦੇ ਰਾਹੀਂ ਲੰਘਾਉਣ ਲੱਗਾ | ਬਾਬੇ ਲਈ ਘਰ ਦਾ ਖਰਚ ਚਲਾਉਣਾ ਮੁਸ਼ਕਿਲ ਹੋ ਗਿਆ | ਕੈਲੇ ਦਾ ਸਹੁਰਾ ਬੇਹੱਦ ਸਾਊ ਇਨਸਾਨ ਸੀ | ਉਹ ਉਨ੍ਹਾਂ ਦੀ ਵਿਤੋਂ ਬਾਹਰੀ ਮਦਦ ਕਰਦਾ | ਕਈ ਵਾਰੀ ਘਰ ਦਾ ਰੋਟੀ-ਪਾਣੀ ਵੀ ਉਸ ਦੇ ਦਿੱਤਿਆਂ ਹੀ ਚਲਦਾ |
ਫਿਰ ਚਾਰ ਕੁ ਸਾਲ ਬਾਅਦ ਕੈਲੇ ਦੇ ਘਰ ਰਿੰਮੀ ਦਾ ਜਨਮ ਹੋਇਆ, ਹੁਣ ਕੈਲੇ ਦਾ ਕਲੇਸ਼ ਹੱਦੋਂ ਵਧਣ ਲੱਗਾ | ਉਹ ਬਹੂ ਨੂੰ ਕੁੱਟਦਾ-ਮਾਰਦਾ | ਕਦੇ-ਕਦੇ ਤਾਂ ਮੁਹੱਲਾ ਕੱਠਾ ਹੋ ਜਾਂਦਾ | ਇਕ-ਇਕ ਕਰ ਕੇ ਉਹ ਉਸਦੇ ਗਹਿਣੇ ਵੀ ਦਾਰੂ ਰਾਹੀਂ ਪੀ ਗਿਆ |
ਇਕ ਦਿਨ ਸਵੇਰੇ ਜਦ ਉਹ ਉੱਠੇ ਤਾਂ ਘਰ 'ਚ ਸੰਨਾਟਾ ਸੀ | ਕੈਲਾ ਤੜਕੇ ਹੀ ਕਿਤੇ ਬਾਹਰ ਚਲਾ ਗਿਆ ਸੀ | ਉਸ ਸਵੇਰ ਤੜਕੇ ਤੋਂ ਹੀ ਅੱਜ ਵਾਂਗ ਦੋਵੇਂ ਬੱਚਿਆਂ ਦੇ ਰੋਣ ਦੀ ਆਵਾਜ਼ ਆ ਰਹੀ ਸੀ | ਚਰਨੋ ਬੱਚਿਆਂ ਦੀ ਆਵਾਜ਼ ਸੁਣ ਕੇ ਜਦ ਅੰਦਰ ਗਈ ਤਾਂ ਉਸ ਦੀ ਚੀਕ ਨੇ ਜਿਵੇਂ ਤਿੰਨੇ ਲੋਕ ਜਗਾ ਦਿੱਤੇ ਸਨ | ਬਾਬਾ ਡਰਦਾ-ਡਰਦਾ ਭੱਜਿਆ, ਅੰਦਰ ਗਿਆ, ਬਹੂ ਸ਼ਾਂਤ ਸਥਿਰ ਪਈ ਸੀ ਸਾਹ-ਸਤ ਹੀਣ | ਰਿੰਮੀਂ ਰੋਂਦੀ ਹੋਈ ਉਸ ਦੀਆਂ ਅਧਨੰਗੀਆਂ ਛਾਤੀਆਂ ਚੂੰਡ ਰਹੀ ਸੀ | ਇਕ ਕੋਨੇ ਵਿਚ ਅਮੀ ਧੱਸਿਆ ਬੈਠਾ ਸੀ ਜਿਵੇਂ ਉਸ ਵਿਚ ਸਾਹ-ਸਤ ਹੀ ਨਾ ਹੋਵੇ | ਚਰਨੋ ਦੋਵਾੇ ਗੋਡਿਆਂ ਭਾਰ ਬੈਠੀ ਆਪਣੀ ਛਾਤੀ ਪਿੱਟ ਰਹੀ ਸੀ |
ਵੇਖਦਿਆਂ-ਵੇਖਦਿਆਂ ਉਨ੍ਹਾਂ ਦਾ ਘਰ ਲੋਕਾਂ ਨਾਲ ਭਰ ਗਿਆ ਸੀ | ਬਾਬੇ ਨੇ ਅਮੀ ਨੂੰ ਹਲੂਣ-ਹਲੂਣ ਕੇ ਜਗਾਇਆ, ਉਹ ਕਿਸੇ ਡਰ ਨਾਲ ਕੰਬੀ ਜਾ ਰਿਹਾ ਸੀ | ਘੰਟੇ ਕੁ ਬਾਅਦ ਪੁਲਿਸ ਵੀ ਆ ਗਈ | ਪਤਾ ਨੀ ਕਿਵੇਂ ਪਤਾ ਲੱਗਾ ਪੁਲਿਸ ਨੂੰ | ਲਾਸ਼ ਦੀਆਂ ਮੌਕੇ ਦੀਆਂ ਫੋਟੋਆਂ ਲੈਣ ਅਤੇ ਮੌਕੇ ਦੀ ਲੋੜੀਂਦੀ ਤਫਤੀਸ਼ ਤੋਂ ਬਾਅਦ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ |
ਬਾਬੇ ਦੇ ਕੁੜਮ ਦੀ ਹਾਲਤ ਹਰ ਕਿਸੇ ਦਾ ਦਿਲ ਵਲੂੰਧਰ ਰਹੀ ਸੀ, ਉਸ ਦੇ ਹੰਝੂ ਰੁਕਣ ਦਾ ਨਾਂਅ ਨਹੀਂ ਸਨ ਲੈ ਰਹੇ | ਦੂਜੇ ਦਿਨ ਮੋਹਤਬਰਾਂ ਦੀ ਹਾਜ਼ਰੀ ਵਿਚ ਲਾਸ਼ ਨੂੰ ਲਾਂਬੂ ਲਾਇਆ ਗਿਆ, ਕੋਈ ਇਸ ਨੂੰ ਆਤਮ ਹੱਤਿਆ ਦੱਸ ਰਿਹਾ ਸੀ, ਕੋਈ ਕੁਝ ਹੋਰ...?
ਤਿੰਨ ਦਿਨ ਅਮੀ ਦੀ ਹਾਲਤ ਵਿਚ ਸੁਧਾਰ ਨਾ ਹੋਇਆ, ਚੌਥੇ ਦਿਨ ਜਦ ਉੁਹ ਸੰਭਲਿਆ ਤਾਂ ਥਾਣੇਦਾਰ ਨੇ ਪੁਚਕਾਰ-ਪਚਕਾਰ ਕੇ ਉਸ ਤੋਂ ਪੁੱਛਿਆ | ਅਮੀ ਨੇ ਡਰਦਿਆਂ-ਡਰਦਿਆਂ ਗਲ 'ਚ ਕੱਪੜਾ ਪਾ ਸਭ ਕੁਝ ਸਮਝਾ ਦਿੱਤਾ, ਉਸ ਦੱਸਿਆ ਕਿ ਮਾਂ ਆਪ ਨਹੀਂ ਮਰੀ ਬਲਕਿ ਕੈਲੇ ਨੇ ਚੁੰਨੀ ਨਾਲ... | ਪੁਲਿਸ ਕੈਲੇ ਨੂੰ ਫੜ ਕੇ ਲੈ ਗਈ | ਕਚਹਿਰੀ ਵਿਚ ਅਮੀ ਦੀ ਗਵਾਹੀ ਹੀ ਕੈਲੇ ਵਿਰੁੱਧ ਇਕੋ-ਇਕ ਸਬੂਤ ਸੀ | ਬਾਬੇ ਦੇ ਕੁੜਮਾਂ ਨੂੰ ਆਪਣੀ ਧੀ ਦੇ ਜਾਣ ਦਾ ਦੁੱਖ ਤਾਂ ਸੀ, ਪਰ ਉਹ ਕਹਿੰਦੇ, 'ਜੇ ਕੈਲਾ ਇਨ੍ਹਾਂ ਬੱਚਿਆਂ ਨੂੰ ਪਾਲੇ ਤਾਂ ਅਸੀ ਇਹ ਸਭ ਰੱਬ ਦਾ ਭਾਣਾ ਮੰਨ ਕੇ ਜਰ ਲਵਾਂਗੇ |'
ਅੰਤ ਸਹੁਰਿਆਂ ਦੀ ਢਿੱਲ ਮੱਠ, ਅਮੀ ਦੇ ਡਰ ਕਾਰਨ ਜਾਂ ਦਾਦਕੇ-ਨਾਨਕਿਆਂ ਦੇ ਕਹਿਣ ਕਾਰਨ ਬਿਆਨਾਂ 'ਚ ਫਰਕ ਪੈ ਗਿਆ ਅਤੇ ਕੈਲਾ ਕੱਲ੍ਹ ਬਰੀ ਹੋ ਕੇ ਆ ਗਿਆ ਸੀ | ਜੋ ਉਸੇ ਬੈਠਕ 'ਚ ਘੂਕ ਸੁੱਤਾ ਸੀ ਅਤੇ ਸ਼ਾਇਦ ਅਮੀ ਨੂੰ ਅੱਜ ਫਿਰ ਸਭ ਕੁਝ ਯਾਦ ਆ ਗਿਆ ਸੀ... |

-ਪਿੰਡ ਡਡਿਆਣਾ, ਡਾਕ: ਰੁਪਾਲਹੇੜੀ, ਵਾਇਆ ਸਰਹੰਦ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, 140406.
ਮੋਬਾਈਲ : 94177-33038

ਜਵਾਬ ਨਹੀਂ ਦਿੱਤਾ ਜਾਣਾ

ਮੈਂ ਇਕ ਧਾਰਮਿਕ ਥਾਂ 'ਤੇ ਵਚਨ ਸੁਣ ਰਿਹਾ ਸੀ, ਜਿਸ ਵਿਚ ਕਥਾਵਾਚਕ ਦੀ ਕਥਾ ਦਾ ਮੂਲ ਮੁੱਦਾ ਇਹੀ ਸੀ ਕਿ ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਰੇ ਜੀਵਾਂ ਨੂੰ ਪਰਮਾਤਮਾ ਹੀ ਬਣਾਉਂਦਾ ਹੈ ਤੇ ਸਾਰੇ ਜਾਨਦਾਰ ਜੀਵ ਉਸੇ ਪਰਮਾਤਮਾ ਦੀ ਔਲਾਦ ਹੁੰਦੇ ਹਨ ...

ਪੂਰੀ ਖ਼ਬਰ »

ਹੰਕਾਰਿਆ ਸੋ ਮਾਰਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) • ਦੁਨੀਆ ਵਿਚ ਕਈ ਲੋਕ ਅਜਿਹੇ ਹੁੰਦੇ ਹਨ ਜਿਹੜੇ ਕਿਸੇ ਨਾਲ ਵੀ ਚੰਗੀ ਤਰ੍ਹਾਂ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ | ਆਪਣੇ ਘੁਮੰਡ ਵਿਚ ਰਹਿਣਾ ਉਨ੍ਹਾਂ ਦੀ ਸੋਚ ਹੁੰਦੀ ਹੈ ਪਰ ਉਨ੍ਹਾਂ ਦੀ ਬਾਹਰ ਇੱਜ਼ਤ ਘੱਟ ਹੁੰਦੀ ਹੈ ...

ਪੂਰੀ ਖ਼ਬਰ »

ਗੁਨਾਹੇ ਅਜ਼ੀਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਹਰਿਆਣਾ 'ਚ ਜਦ ਜਾਟ ਅੰਦੋਲਨ ਚਲ ਰਿਹਾ ਸੀ, ਉਸ ਦੌਰਾਨ ਇਕ ਔਰਤ ਨੂੰ ਬੇਪਤ ਕਰਕੇ, ਉਸ ਦੀ ਲਾਸ਼ ਖੇਤਾਂ 'ਚ ਸੁੱਟ ਦਿੱਤੀ ਗਈ ਸੀ | ਲੱਖ ਨਾਂਹ-ਨੁੱਕਰ ਕਰਨ ਦੇ ਬਾਵਜੂਦ ਇਹ ਸੱਚ ਸਾਹਮਣੇ ਆ ਹੀ ਗਿਆ | ਕੱਲ੍ਹ ਦੇ ਅਖ਼ਬਾਰ 'ਚ ਫੇਰ ...

ਪੂਰੀ ਖ਼ਬਰ »

ਨਹਿਲੇ 'ਤੇ ਦਹਿਲਾ: ਮੁਲਾਕਾਤ ਦਾ ਬਹਾਨਾ

ਜਨਾਬ ਜ਼ਾਕਿਰ ਸਾਹਬ ਵੱਡੇ ਸਰਕਾਰੀ ਅਫ਼ਸਰ ਸਨ | ਉਨ੍ਹਾਂ ਦੀ ਅਕਸਰ ਬਦਲੀ ਹੁੰਦੀ ਰਹਿੰਦੀ ਸੀ | ਬਦਲੀ ਦੇ ਨਾਲ ਉਨ੍ਹਾਂ ਨੂੰ ਰਹਿਣ ਦੀ ਸਹੂਲਤ ਦਿੱਤੀ ਜਾਂਦੀ ਸੀ | ਇਸ ਕਰਕੇ ਉਹ ਕਦੇ ਖ਼ੁਸ਼ ਹੋ ਜਾਂਦੇ ਕਦੇ ਉਦਾਸ ਹੋ ਜਾਂਦੇ ਸਨ | ਇਕ ਵਾਰੀ ਉਨ੍ਹਾਂ ਦੀ ਬਦਲੀ ਹੋਈ ਤਾਂ ...

ਪੂਰੀ ਖ਼ਬਰ »

ਲਘੂ ਕਥਾ: ਬਰਕਤ ਹੀਣ ਸਿੱਕਾ

ਬੱਚਿਆਂ ਨੇ ਉਸ ਦਾ ਨਾਂਅ 'ਸ਼ਨੀ ਦੇਵੀ' ਰੱਖਿਆ ਹੋਇਆ ਹੈ | ਹਰ ਸਨਿੱਚਰਵਾਰ ਸੱਠ ਕੁ ਸਾਲ ਦੀ ਉਹ ਔਰਤ ਬਠਿੰਡੇ ਤੋਂ ਜਨਤਾ 'ਤੇ ਚੜਜ੍ਹ ਕੇ ਸਵੇਰੇ ਅੱਠ ਵਜੇ ਸਾਡੇ ਸ਼ਹਿਰ ਦੇ ਸਟੇਸ਼ਨ 'ਤੇ ਆ ਉੱਤਰਦੀ ਹੈ | ਸਟੇਸ਼ਨ 'ਤੇ ਉੱਤਰਨ ਸਾਰ ਉਸ ਦਾ ਕੰਮ ਸ਼ੁਰੂ ਹੋ ਜਾਂਦਾ ਹੈ | ਹਰ ...

ਪੂਰੀ ਖ਼ਬਰ »

ਮਿੰਨੀ ਕਹਾਣੀ: ਅੱਗੇ ਤੋਂ ਅੱਗੇ

'ਸਾਹਿਬ ਜੀ, ਥੋਡੇ ਮਾਸਟਰ ਨੇ, ਮੇਰਾ ਮੁੰਡਾ ਛੱਲੀਆਂ ਕੁੱਟਣ ਵਾਂਗ ਕੁੱਟ ਸੁੱਟਿਐ... ਮੈਂ ਤਾਂ ਇਹ ਲਾਲ ਪਿਛਲੀ ਉਮਰ ਵਿਚ ਹੀ ਦੇਖਿਐ... ਜ਼ਰਾ ਉਹਨੂੰ ਬੁਲਾ ਕੇ ਪੁੱਛੋ ਤਾਂ ਸਹੀ... ਏਨੀ ਮਾਰ ਮਾਰਨ ਦਾ ਕੀ ਕਾਰਨ ਸੀ?' ਵਿਦਿਆਰਥੀ ਦਾ ਪਿਉ, ਪਿ੍ੰਸੀਪਲ ਦੇ ਦਫ਼ਤਰ ਵਿਚ, ਦੋਵੇਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX