ਤਾਜਾ ਖ਼ਬਰਾਂ


ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  23 minutes ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  40 minutes ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਫ਼ੌਜ ਵਿਚ ਖ਼ਰਾਬ ਭੋਜਨ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨ ਵਾਲੇ ਬੀ.ਐਸ.ਐਫ. ਜਵਾਨ ਤੇਜ਼ ਬਹਾਦੁਰ ਯਾਦਵ ਦੇ ਬੇਟੇ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਤੇਜ ਬਹਾਦੁਰ ਦੇ 22 ਸਾਲ ਦੇ ਬੇਟੇ ਰੋਹਿਤ ਰੇਵਾੜੀ ਦੇ ਸ਼ਾਂਤੀ ਵਿਹਾਰ ਰਿਹਾਇਸ਼ 'ਤੇ...
ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 5 ਮੌਤਾਂ, 5 ਲਾਪਤਾ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਜੰਮੂ ਕਸ਼ਮੀਰ ਦੇ ਲਦਾਖ ਸਥਿਤ ਖਾਰਡੁੰਗ ਲਾ 'ਚ ਅੱਜ ਸਵੇਰੇ ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 10 ਲੋਕ ਫਸ ਗਏ ਸਨ। ਜਿਨ੍ਹਾਂ ਵਿਚੋਂ 5 ਲੋਕਾਂ ਦੀ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਪੰਜ ਲੋਕ...
ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  about 2 hours ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  about 2 hours ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  about 2 hours ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 3 hours ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 3 hours ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 3 hours ago
ਮੈਲਬੌਰਨ, 18 ਜਨਵਰੀ - ਭਾਰਤ ਨੇ ਟੈਸਟ ਲੜੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਪਹਿਲੀ ਵਾਰ ਇੱਕ ਦਿਨਾਂ ਲੜੀ ਵੀ ਜਿੱਤ ਲਈ ਹੈ। ਤੀਸਰੇ ਇੱਕ ਦਿਨਾਂ ਮੈਚ ਵਿਚ ਭਾਰਤ...
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 3 hours ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਦਿੱਲੀ ਕਮੇਟੀ ਦੇ ਹੀ ਇੱਕ ....
ਚੱਲਦੀ ਕਾਰ 'ਚ ਲੱਗੀ ਅੱਗ, ਕਾਰ ਚਾਲਕ ਦੀ ਮੌਤ
. . .  about 3 hours ago
ਐਸ. ਏ. ਐਸ. ਨਗਰ, 18 ਜਨਵਰੀ (ਜੱਸੀ) - ਸੈਕਟਰ-79 ਤੋਂ 80 ਵੱਲ ਜਾਂਦੀ ਸੜਕ 'ਤੇ ਇੱਕ ਚੱਲਦੀ ਕਾਰ 'ਚ ਅੱਗ ਲੱਗਣ ਦੀ ਖ਼ਬਰ ਹੈ ਜਿਸ 'ਚ ਕਾਰ ਚਾਲਕ ਮਾਧਵ ਚਤੁਰਵੇਦੀ ਦੇ ਸੜਨ ਨਾਲ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਮਾਧਵ ਚਤੁਰਵੇਦੀ ਕੰਪਨੀ .....
ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, 2-1 ਨਾਲ ਜਿੱਤੀ ਲੜੀ
. . .  about 4 hours ago
ਭਾਰਤ ਨੂੰ ਆਖਰੀ ਓਵਰ 'ਚ ਜਿੱਤਣ ਲਈ ਇੱਕ ਦੌੜ ਦੀ ਲੋੜ
. . .  about 4 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਕੇਦਾਰ ਜਾਧਵ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਭਾਰਤ ਨੂੰ 12 ਗੇਂਦਾ 'ਚ ਜਿੱਤਣ ਲਈ 14 ਦੌੜਾਂ ਦੀ ਲੋੜ
. . .  about 4 hours ago
ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ
. . .  about 4 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 187/3
. . .  about 4 hours ago
ਚੰਡੀਗੜ੍ਹ ਮੇਅਰ ਦੀ ਚੋਣ ਸ਼ੁਰੂ, ਕਾਂਗਰਸ ਉਮੀਦਵਾਰ ਨੇ ਵਾਪਸ ਲਿਆ ਨਾਂਅ
. . .  about 4 hours ago
ਕਾਂਗਰਸ ਦੇ ਇਸ਼ਾਰੇ 'ਤੇ ਬਣ ਰਹੀਆਂ ਹਨ ਸਿਆਸੀ ਪਾਰਟੀਆਂ - ਮਜੀਠੀਆ
. . .  about 4 hours ago
ਲਦਾਖ਼ 'ਚ ਆਏ ਬਰਫ਼ੀਲਾ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 4
. . .  about 4 hours ago
ਪੰਜਾਬ ਦੇ ਡੀ. ਜੀ. ਪੀ. ਨੇ 31 ਜਨਵਰੀ ਤੱਕ ਅਹੁਦੇ ਤੋਂ ਫ਼ਾਰਗ ਹੋਣ ਦੀ ਕੀਤੀ ਮੰਗ
. . .  about 4 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਧੋਨੀ ਦੀਆਂ 50 ਦੌੜਾਂ ਪੂਰੀਆਂ
. . .  about 5 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 133/3
. . .  about 5 hours ago
ਮੁਗਲਸਰਾਏ ਤਹਿਸੀਲ ਦਾ ਨਾਂਅ ਪੰਡਿਤ ਦੀਨ ਦਿਆਲ ਉਪਾਧਿਆਇ ਤਹਿਸੀਲ ਕਰਨ ਨੂੰ ਮਨਜ਼ੂਰੀ
. . .  about 5 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 113/3
. . .  about 5 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਕਪਤਾਨ ਵਿਰਾਟ ਕੋਹਲੀ 46 ਦੌੜਾਂ ਬਣਾ ਕੇ ਆਊਟ
. . .  about 5 hours ago
ਉੱਤਰ ਪ੍ਰਦੇਸ਼ ਸਰਕਾਰ ਵਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  about 5 hours ago
ਕੋਲਿਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਪਤੀ-ਪਤਨੀ ਦੀ ਮੌਤ
. . .  about 4 hours ago
ਭਾਰਤ-ਆਸਟ੍ਰੇਲੀਆ ਇਕ ਦਿਨਾ ਮੈਚ : 27ਵੇਂ ਓਵਰ 'ਚ 2 ਵਿਕਟਾਂ ਦੇ ਨੁਕਸਾਨ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  about 6 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 93/2
. . .  about 6 hours ago
ਬਠਿੰਡਾ 'ਚ ਕਿਸਾਨ ਜਥੇਬੰਦੀਆਂ ਨੇ ਲਾਇਆ ਧਰਨਾ
. . .  about 5 hours ago
ਸ੍ਰੀਨਗਰ ਦੇ ਲਾਲ ਚੌਂਕ 'ਚ ਹੋਇਆ ਗਰਨੇਡ ਹਮਲਾ
. . .  about 6 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 77/2
. . .  about 6 hours ago
ਪੀ. ਸ੍ਰੀਨਿਵਾਸ ਰੈੱਡੀ ਨੂੰ ਤੇਲੰਗਾਨਾ ਵਿਧਾਨਸਭਾ ਦਾ ਚੁਣਿਆ ਗਿਆ ਸਪੀਕਰ
. . .  about 6 hours ago
ਕੋਲੰਬੀਆ 'ਚ ਕਾਰ ਬੰਬ ਧਮਾਕੇ 'ਚ 21 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 6 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਭਾਰਤ ਨੂੰ ਲੱਗਿਆ ਦੂਜਾ ਝਟਕਾ
. . .  about 6 hours ago
ਇੱਕ ਕਿੱਲੋ ਹੈਰੋਇਨ ਸਮੇਤ ਔਰਤ ਤੇ ਇੱਕ ਮਰਦ ਕਾਬੂ
. . .  about 6 hours ago
ਪੰਜ ਸਾਲਾਂ 'ਚ ਪੂਰਾ ਹੋਵੇਗਾ ਰਾਮ ਮੰਦਰ ਦੀ ਉਸਾਰੀ ਦਾ ਕੰਮ : ਭੈਆਜੀ
. . .  1 minute ago
ਮਮਤਾ ਬੈਨਰਜੀ ਦੀ ਰੈਲੀ ਨੂੰ ਰਾਹੁਲ ਗਾਂਧੀ ਦਾ ਸਮਰਥਨ
. . .  1 minute ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 27/1
. . .  about 7 hours ago
ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 9 ਦੌੜਾਂ ਬਣਾ ਕੇ ਆਊਟ
. . .  about 7 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 9/0
. . .  about 7 hours ago
ਸਬਰੀਮਾਲਾ ਮੰਦਰ 'ਚ ਦਾਖਲ ਹੋਈਆਂ ਦੋ ਔਰਤਾਂ ਨੂੰ ਦਿੱਤੀ ਜਾਵੇ ਢੁਕਵੀਂ ਸੁਰੱਖਿਆ - ਸੁਪਰੀਮ ਕੋਰਟ
. . .  about 7 hours ago
ਲਦਾਖ਼ 'ਚ ਬਰਫ਼ੀਲੇ ਤੂਫ਼ਾਨ ਕਾਰਨ 3 ਲੋਕਾਂ ਦੀ ਮੌਤ, 7 ਅਜੇ ਵੀ ਲਾਪਤਾ
. . .  about 7 hours ago
ਤੇਜ਼ ਰਫ਼ਤਾਰ ਬੱਸ ਨੇ ਬੱਚੇ ਨੂੰ ਦਰੜਿਆ, ਰੋਹ 'ਚ ਆਏ ਲੋਕਾਂ ਵਲੋਂ ਬੱਸ ਦੀ ਭੰਨ-ਤੋੜ
. . .  about 7 hours ago
ਤੇਲੰਗਾਨਾ 'ਚ ਸਿਲੰਡਰ ਫਟਣ ਕਾਰਨ ਇੱਕ ਦੀ ਮੌਤ ਅਤੇ ਕਈ ਜ਼ਖ਼ਮੀ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਪਹਿਲਾ ਸਫ਼ਾ

ਮਹਿੰਗੇ ਪੈਟਰੋਲ ਤੇ ਡੀਜ਼ਲ ਤੋਂ ਖਪਤਕਾਰਾਂ ਨੂੰ ਰਾਹਤ ਨਹੀਂ

ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਵਿੱਤ ਮੰਤਰਾਲਾ ਆਮ ਆਦਮੀ ਨੂੰ ਰਾਹਤ ਦੇਣ ਲਈ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਪੱਖ ਵਿਚ ਨਹੀਂ ਅਤੇ ਚਾਹੁੰਦਾ ਹੈ ਕਿ ਸੂਬੇ ਵਿਕਰੀ ਕਰ ਜਾਂ ਵੈਟ ਘੱਟ ਕਰਨ। ਕੌਮੀ ਰਾਜਧਾਨੀ ਵਿਚ ਅੱਜ ਪੈਟਰੋਲ ਦੀ ਕੀਮਤ ਪਿਛਲੇ 55 ਮਹੀਨਿਆਂ ਦੇ ਰਿਕਾਰਡ 74.50 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ ਜਦਕਿ ਡੀਜ਼ਲ ਦੀ ਕੀਮਤ 65.75 ਰੁਪਏ ਹੋ ਗਈ ਹੈ। ਵਿਚ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ ਸਰਕਾਰ ਬਜਟ ਘਾਟੇ ਦਾ ਭਾਰ ਘਟਾਉਣ ਦੇ ਰਸਤੇ 'ਤੇ ਸਖਤੀ ਨਾਲ ਤੁਰਦੀ ਹੈ ਤਾਂ ਐਕਸਾਈਜ਼ ਡਿਊਟੀ ਵਿਚ ਕਟੌਤੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਬਜਟ ਵਿਚ ਨਿਰਧਾਰਤ ਵਿਤ ਘਾਟੇ ਨੂੰ ਘਟਾਉਣ ਦੇ ਰਾਹ 'ਤੇ ਰਹਿਣਾ ਹੈ ਤਾਂ ਐਕਸਾਈਜ਼ ਡਿਊਟੀ ਵਿਚ ਕਟੌਤੀ ਰਾਜਸੀ ਸੱਦਾ ਹੋਵੇਗੀ ਨਾ ਕਿ ਸਹੀ ਸਲਾਹ।

ਬਰਤਾਨੀਆ 'ਚ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਲੰਡਨ, 23 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀਕਲਾਂ)-ਬਰਤਾਨੀਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫ਼ਤੇ ਦੌਰੇ ਦੌਰਾਨ ਪਾਰਲੀਮੈਂਟ ਸੁਕੇਅਰ 'ਤੇ ਭਾਰਤੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਦਬਾਅ ਵੱਧ ਰਿਹਾ ਹੈ। ਹਾਊਸ ਆਫ਼ ਕਾਮਨਜ਼ 'ਚ ਇਹ ਮੁੱਦਾ ਚੁੱਕਣ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬੌਬ ਬਲੈਕਮੈਨ ਵਲੋਂ ਪੁਲਿਸ ਜਾਂਚ ਦੀ ਮੰਗ ਨੂੰ ਲੈ ਕੇ ਯੂ.ਕੇ. ਦੇ ਗ੍ਰਹਿ ਮੰਤਰੀ ਐਂਬਰ ਰੂਡ ਅਤੇ ਸਦਨ ਦੀ ਮੰਤਰੀ ਨੂੰ ਚਿੱਠੀ ਲਿਖੀ ਜਾ ਰਹੀ ਹੈ। ਇਸ ਕੰਮ ਨੂੰ ਅੰਜ਼ਾਮ ਦੇਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਇਕ ਜਨਤਕ ਆਨਲਾਈਮ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਤੇ ਇਕ ਦਿਨ 'ਚ ਹੀ 9000 ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ। ਫਰੈਂਡਸ ਆਫ਼ ਇੰਡੀਆ ਸੁਸਾਇਟੀ ਇੰਟਰਨੈਸ਼ਨਲ ਯੂ.ਕੇ. ਵਲੋਂ ਇਹ ਪਹਿਲ ਕੀਤੀ ਗਈ ਹੈ।

ਤਾਲਿਬਾਨ ਹਮਲਿਆਂ 'ਚ 14 ਸੈਨਿਕ ਤੇ ਪੁਲਿਸ ਮੁਲਾਜ਼ਮ ਹਲਾਕ

ਕਾਬੁਲ, 23 ਅਪ੍ਰੈਲ (ਏਜੰਸੀ)-ਪੱਛਮੀ ਅਫਗਾਨਿਸਤਾਨ 'ਚ ਕੱਟੜਪੰਥੀ ਸੰਗਠਨ ਤਾਲਿਬਾਨ ਵਲੋਂ ਅੱਜ ਕੀਤੇ ਹਮਲਿਆਂ 'ਚ 14 ਸੈਨਿਕ ਤੇ ਪੁਲਿਸ ਮੁਲਾਜ਼ਮ ਮਾਰੇ ਗਏ ਹਨ, ਇਹ ਹਮਲੇ ਉਸ ਸਮੇਂ ਹੋਏ ਜਦੋਂ ਲੋਕ ਬੀਤੇ ਦਿਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ.) ਵਲੋਂ ਇਕ ਵੋਟਰ ਰਜਿਸਟਰੇਸ਼ਨ ਕੇਂਦਰ 'ਤੇ ਕੀਤੇ ਆਤਮਘਾਤੀ ਹਮਲੇ 'ਚ ਮਾਰੇ ਗਏ 57 ਲੋਕਾਂ ਨੂੰ ਕਬਰਾਂ 'ਚ ਦਫਨਾਉਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਅਧਿਕਾਰੀ ਸੁਲਾਮ ਸਰਵਰ ਹੈਦਰੀ ਨੇ ਦੱਸਿਆ ਕਿ ਤਾਲਿਬਾਨ ਹਮਲਾਵਰਾਂ ਵਲੋਂ ਪੱਛਮੀ ਬਦਘੀਸ ਸੂਬੇ ਦੇ ਅਬ ਕਮਰੀ ਜ਼ਿਲ੍ਹੇ 'ਚ ਕੀਤੇ ਪਹਿਲੇ ਹਮਲੇ 'ਚ 9 ਸੈਨਿਕ ਮਾਰੇ ਗਏ ਤੇ ਉਸ ਤੋਂ ਕੁਝ ਸਮਾਂ ਬਾਅਦ ਤਾਲਿਬਾਨ ਕੱਟੜਪੰਥੀਆਂ ਦੇ ਟੋਲੇ ਵਲੋਂ ਕੁਦੀਸ ਜ਼ਿਲ੍ਹੇ 'ਚ ਪੁਲਿਸ 'ਤੇ ਕੀਤੇ ਹਮਲੇ 'ਚ 5 ਪੁਲਿਸ ਮੁਲਾਜ਼ਮ ਮਾਰੇ ਗਏ ਹਨ। ਇਸ ਦੌਰਾਨ ਸੂਬਾ ਗਵਰਨਰ ਦੇ ਬੁਲਾਰੇ ਮੁਹੰਮਦ ਨਸੀਰ ਮੇਹਰੀ ਨੇ ਬਾਲਾ ਬੁਲੁਕ ਜ਼ਿਲ੍ਹੇ 'ਚ ਹੋਏ ਮੁਕਾਬਲੇ ਦੌਰਾਨ 3 ਤਾਲਿਬਾਨ ਲੜਾਕਿਆਂ ਦੇ ਮਾਰੇ ਜਾਣ ਤੇ 2 ਹੋਰਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ।

ਪੰਜਾਬ ਵਿਕਾਸ ਟੈਕਸ ਬਾਰੇ ਨੋਟੀਫਿਕੇਸ਼ਨ ਅਗਲੇ ਹਫ਼ਤੇ ਸੰਭਵ-ਮਨਪ੍ਰੀਤ ਸਿੰਘ ਬਾਦਲ

ਚੰਡੀਗੜ੍ਹ, 23 ਅਪ੍ਰੈਲ (ਪੀ. ਟੀ. ਆਈ.)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਅਗਲੇ ਹਫ਼ਤੇ ਪੰਜਾਬ ਵਿਕਾਸ ਟੈਕਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ 150-200 ਕਰੋੜ ਰੁਪਏ ਮਾਲੀਆ ਇਕੱਠਾ ਹੋਣ ਦੀ ਆਸ ਹੈ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਦੱਸਿਆ ਕਿ ਨਿਯਮ ਬਣਾਏ ਜਾ ਰਹੇ ਹਨ ਅਤੇ ਅਗਲੇ ਇਕ ਹਫ਼ਤੇ ਦੇ ਅੰਦਰ-ਅੰਦਰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਮੁੜ ਲੀਹ 'ਤੇ ਆ ਗਿਆ ਹੈ ਅਤੇ ਵਿੱਤੀ ਹਾਲਤ ਬਿਹਤਰ ਦਿਸ ਰਹੀ ਹੈ। ਪਿਛਲੇ ਮਹੀਨੇ ਸਰਕਾਰ ਨੇ ਬਜਟ ਇਜਲਾਸ ਵਿਚ 200 ਰੁਪਏ ਪ੍ਰਤੀ ਮਹੀਨਾ ਪੰਜਾਬ ਵਿਕਾਸ ਟੈਕਸ ਲਾਗੂ ਕਰਨ ਦਾ ਐਲਾਨ ਕੀਤਾ ਸੀ। ਆਮਦਨ ਦੇ ਵਾਧੂ ਵਸੀਲੇ ਜੁਟਾਉਣ ਦੇ ਹਿੱਸੇ ਵਜੋਂ ਸੂਬਾ ਸਰਕਾਰ ਨੇ ਉਨ੍ਹਾਂ ਆਮਦਨ ਕਰ ਦਾਤਾਵਾਂ 'ਤੇ ਵਿਕਾਸ ਟੈਕਸ ਲਾਇਆ ਸੀ ਜਿਹੜੇ 30 ਹਜ਼ਾਰ ਪ੍ਰਤੀ ਮਹੀਨਾ ਜਾਂ ਇਸ ਤੋਂ ਵੱਧ ਕਮਾਈ ਕਰ ਰਹੇ ਹਨ।

ਕੀ ਕੋਈ ਵਿਗਿਆਨਕ ਮੁਲਾਂਕਣ ਹੋਇਆ ਕਿ ਮੌਤ ਦੀ ਸਜ਼ਾ ਜਬਰ ਜਨਾਹ ਰੋਕ ਸਕਦੀ ਹੈ?

ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਅੱਜ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ 12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ ਲਈ ਮੌਤ ਦੀ ਸਜ਼ਾ ਦੇਣ ਬਾਰੇ ਆਰਡੀਨੈਂਸ ਜਾਰੀ ਕਰਨ ਤੋਂ ਪਹਿਲਾਂ ਕੀ ਕੋਈ ਕੋਈ ਵਿਗਿਆਨਕ ਮੁਲਾਂਕਣ ਕੀਤਾ ਗਿਆ ਹੈ। ਹਾਈਕੋਰਟ ਇਕ ਪੁਰਾਣੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ ਜਿਸ ਵਿਚ ਅਪਰਾਧਿਕ ਕਾਨੂੰਨ (ਸੋਧ) ਐਕਟ 2013 ਨੂੰ ਚੁਣੌਤੀ ਦਿੱਤੀ ਗਈ ਜਿਸ ਵਿਚ ਇਕ ਜਬਰ ਜਨਾਹ ਲਈ ਘੱਟੋ ਘੱਟ 7 ਸਾਲ ਕੈਦ ਦੀ ਸਜ਼ਾ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਅਦਾਲਤ ਦਾ ਇਸ ਤੋਂ ਘੱਟ ਸਜ਼ਾ ਦੇਣ ਦਾ ਅਧਿਕਾਰ ਖੋਹ ਲਿਆ ਗਿਆ ਹੈ। ਐਕਟਿੰਗ ਚੀਫ਼ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ. ਹਰੀ ਸ਼ੰਕਰ ਦੇ ਬੈਂਚ ਨੇ ਪੁੱਛਿਆ ਕਿ ਕੀ ਤੁਸੀਂ ਕੋਈ ਅਧਿਐਨ, ਵਿਗਿਆਨਕ ਮੁਲਾਂਕਣ ਕੀਤਾ ਹੈ ਕਿ ਮੌਤ ਦੀ ਸਜ਼ਾ ਜਬਰ ਜਨਾਹ ਦੀਆਂ ਘਟਨਾਵਾਂ ਨੂੰ ਰੋਕ ਸਕਦੀ ਹੈ? ਕੀ ਤੁਸੀਂ ਪੀੜਤ ਦੇ ਸਿੱਟਿਆਂ ਬਾਰੇ ਸੋਚਿਆ ਹੈ? ਹੁਣ ਕਿੰਨੇ ਅਪਰਾਧੀ ਪੀੜਤਾਂ ਨੂੰ ਜਿਉਂਦੇ ਛੱਡਣਗੇ ਜਦੋਂ ਜਬਰ ਜਨਾਹ ਤੇ ਕਤਲ ਲਈ ਇਕੋ ਜਿਹੀ ਸਜ਼ਾ ਹੈ। ਕੇਂਦਰੀ ਮੰਤਰੀ ਮੰਡਲ ਨੇ ਦੋ ਦਿਨ ਪਹਿਲਾਂ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਕਰਨ 'ਤੇ ਘੱਟੋ ਘੱਟ 20 ਸਾਲ ਕੈਦ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਸਮੇਤ ਸਖਤ ਸਜ਼ਾਵਾਂ ਬਾਰੇ ਆਰਡੀਨੈਂਸ ਨੂੰ ਪ੍ਰਵਾਨਗੀ ਦਿੱਤੀ ਸੀ। ਹਾਈਕੋਰਟ ਨੇ ਕਿਹਾ ਕਿ ਸਰਕਾਰ ਨੇ ਮਾਮਲੇ ਦੀ ਜੜ੍ਹ ਬਾਰੇ ਜਾਂ ਲੋਕਾਂ ਨੂੰ ਸਿੱਖਿਅਤ ਕਰਨ ਬਾਰੇ ਨਹੀਂ ਸੋਚਿਆ ਕਿਉਂਕਿ ਅਪਰਾਧੀ ਅਕਸਰ 18 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ ਅਤੇ ਬਹੁਤੇ ਮਾਮਲਿਆਂ ਵਿਚ ਅਪਰਾਧੀ ਉਨ੍ਹਾਂ ਦੇ ਆਪਣੇ ਪਰਿਵਾਰ ਨਾਲ ਸਬੰਧਤ ਜਾਂ ਉਨ੍ਹਾਂ ਦਾ ਜਾਣਕਾਰ ਹੁੰਦੇ ਹਨ। ਬੈਂਚ ਨੇ ਇਹ ਟਿੱਪਣੀਆਂ ਜਨਹਿਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੇਂਦਰ ਵਲੋਂ ਜਾਰੀ ਕੀਤੇ ਤਾਜ਼ਾ ਆਰਡੀਨੈਂਸ ਬਾਰੇ ਜਾਣਕਾਰੀ ਦੇਣ ਪਿੱਛੋਂ ਕੀਤੀਆਂ।

ਕੇਂਦਰ ਨੇ ਮੇਘਾਲਿਆ 'ਚ ਪੂਰੀ ਤਰ੍ਹਾਂ ਤੇ ਅਰੁਣਾਚਲ ਦੇ ਕੁਝ ਹਿੱਸਿਆਂ 'ਚੋਂ 'ਅਫਸਪਾ' ਹਟਾਇਆ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਉੱਤਰ-ਪੂਰਬੀ ਸੂਬੇ ਮੇਘਾਲਿਆ 'ਚੋਂ ਪੂਰੀ ਤਰ੍ਹਾਂ ਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ 'ਅਫਸਪਾ' ਨੂੰ ਹਟਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਵਿਵਾਦਤ ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ (ਏ.ਐਫ.ਐਸ.ਪੀ.ਏ) ਜੋ ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨ ਲਈ ਕਾਨੂੰਨੀ ਤੌਰ 'ਤੇ ਵਿਸ਼ੇਸ਼ ਅਧਿਕਾਰ ਦਿੰਦਾ ਹੈ ਉਸ ਨੂੰ ਮੇਘਾਲਿਆ 'ਚੋਂ ਪੂਰੀ ਤਰ੍ਹਾਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਤੰਬਰ 2017 'ਚ ਮੇਘਾਲਿਆ ਦੇ 40 ਫ਼ੀਸਦੀ ਖੇਤਰ 'ਚ ਅਫਸਪਾ ਨੂੰ ਲਾਗੂ ਕੀਤਾ ਗਿਆ ਸੀ, ਸੂਬਾ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ 31 ਮਾਰਚ ਤੋਂ ਪੂਰੀ ਤਰ੍ਹਾਂ ਨਾਲ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸੁਰੱਖਿਆ ਸਥਿਤੀ 'ਚ ਸੁਧਾਰ ਨੂੰ ਵੇਖਦਿਆਂ ਅਰੁਨਾਚਲ ਪ੍ਰਦੇਸ਼ ਜਿਸ ਦੇ 16 ਪੁਲਿਸ ਥਾਣਾ ਖੇਤਰਾਂ 'ਚ ਅਫ਼ਸਪਾ ਲਾਗੂ ਸੀ, ਉਸ ਦੇ ਵੀ 8 ਪੁਲਿਸ ਥਾਣਾ ਖੇਤਰਾਂ 'ਚੋਂ ਇਸ ਨੂੰ ਹਟਾ ਲਿਆ ਗਿਆ ਹੈ ਤੇ ਹੁਣ ਇਥੋਂ ਦੇ 8 ਪੁਲਿਸ ਥਾਣਾ ਖੇਤਰਾਂ 'ਚ ਹੀ 'ਅਫਸਪਾ' ਲਾਗੂ ਰਹੇਗਾ।

ਦੇਸ਼ ਸੜ ਰਿਹੈ, ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਨ ਦੀ ਚਿੰਤਾ-ਰਾਹੁਲ

ਕਾਂਗਰਸ ਵਲੋਂ ਸੰਵਿਧਾਨ ਬਚਾਓ ਮੁਹਿੰਮ ਦੀ ਸ਼ੁਰੂਆਤ

ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ ਆਪਣੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ ਸਰੋਕਾਰ ਹੈ, ਦੇਸ਼ 'ਚ ਔਰਤਾਂ ਨਾਲ ਹੋ ਰਹੇ ਜਬਰ ਜਨਾਹ ਜਾਂ ਦਲਿਤਾਂ 'ਤੇ ਹੋਣ ਵਾਲੇ ਜ਼ੁਲਮਾਂ ਬਾਰੇ ਉਹ ਸਿਰਫ ਚੁੱਪ ਧਾਰ ਲੈਂਦੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਰਾਸ਼ਟਰਵਿਆਪੀ ਮੁਹਿੰਮ 'ਸੰਵਿਧਾਨ ਬਚਾਓ' ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ 'ਤੇ ਤਿੱਖ਼ਾ ਹਮਲਾ ਬੋਲਦਿਆਂ ਉਕਤ ਬਿਆਨ ਦਿੱਤਾ। ਰਾਹੁਲ ਗਾਂਧੀ ਨੇ ਭਾਜਪਾ 'ਤੇ ਸਾਰੇ ਸੰਵਿਧਾਨਕ ਸੰਸਥਾਨਾਂ 'ਚ ਆਰ. ਐਸ. ਐਸ. ਦੇ ਲੋਕ ਬਿਠਾ ਕੇ ਸੰਸਥਾਨਾਂ ਨੂੰ ਬਰਬਾਦ ਕਰਨ ਦਾ ਇਲਜ਼ਾਮ ਲਾਉਂਦਿਆ ਕਿਹਾ ਕਿ ਸੁਪਰੀਮ ਕੋਰਟ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਸੰਸਦ ਨੂੰ ਬੰਦ ਰੱਖਿਆ ਜਾ ਰਿਹਾ ਹੈ। ਹਾਲ 'ਚ ਖ਼ਤਮ ਹੋਏ ਬਜਟ ਇਜਲਾਸ, ਜਿਸ ਦੇ ਦੂਜੇ ਪੜਾਅ 'ਚ ਰੌਲੇ-ਰੱਪੇ ਕਾਰਨ ਕੋਈ ਕੰਮ ਨਹੀਂ ਹੋ ਸਕਿਆ, ਦਾ ਹਵਾਲਾ ਦਿੰਦਿਆ ਰਾਹੁਲ ਗਾਂਧੀ ਨੇ ਕਿਹਾ ਕਿ ਆਮ ਤੌਰ 'ਤੇ ਵਿਰੋਧੀ ਧਿਰ ਸੰਸਦ ਚੱਲਣ 'ਚ ਅੜਿੱਕਾ ਪਾਉਂਦੀ ਹੈ ਪਰ ਪਹਿਲੀ ਵਾਰ ਹੈ ਕਿ ਸਰਕਾਰ ਨੇ ਸੰਸਦ ਨੂੰ ਰੋਕ ਰੱਖਿਆ ਹੈ। ਜ਼ਿਕਰਯੋਗ ਹੈ ਕਿ 'ਸੰਵਿਧਾਨ ਬਚਾਓ ਮੁਹਿੰਮ' ਨੂੰ ਅਗਲੇ ਸਾਲ ਬਾਬਾ ਅੰਬੇਡਕਰ ਦੀ ਜੈਅੰਤੀ (14 ਅਪ੍ਰੈਲ) ਤੱਕ ਚਲਾਇਆ ਜਾਵੇਗਾ, ਜਿਸ 'ਚ ਸਰਕਾਰ ਵਲੋਂ ਸੰਵਿਧਾਨ ਖ਼ਿਲਾਫ਼ ਕੀਤੀਆਂ ਕਾਰਵਾਈਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਕਾਂਗਰਸ ਇਸ ਮੁਹਿੰਮ ਜ਼ਰੀਏ ਦੇਸ਼ ਦੇ 17 ਫ਼ੀਸਦੀ ਦਲਿਤ ਤਬਕੇ ਨੂੰ ਆਪਣੇ ਨਾਲ ਮੁੜ ਜੋੜਨ ਦਾ ਯਤਨ ਕਰ ਰਹੀ ਹੈ। ਸੁਪਰੀਮ ਕੋਰਟ ਵਲੋਂ ਮਾਰਚ 'ਚ ਐਸ. ਸੀ./ਐਸ. ਟੀ. ਕਾਨੂੰਨ 'ਚ ਕੀਤੀ ਤਰਮੀਮ ਤੋਂ ਬਾਅਦ ਕਾਂਗਰਸ ਵਲੋਂ ਭਾਜਪਾ 'ਤੇ ਦਲਿਤ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ ਗਿਆ ਸੀ, ਜਿਸ ਨੂੰ ਹੁਣ ਮੁਹਿੰਮ ਬਣਾ ਕੇ ਦੇਸ਼ ਭਰ ਦੇ ਹਰ ਇਲਾਕੇ 'ਚ ਚਲਾਇਆ ਜਾਵੇਗਾ। ਤਾਲਕਟੋਰਾ ਸਟੇਡੀਅਮ 'ਚ ਆਪਣੇ ਭਾਸ਼ਣ ਦੀ ਸ਼ੁਰੂਆਤ ਹੀ ਪ੍ਰਧਾਨ ਮੰਤਰੀ ਦੀ ਲਿਖੀ ਕਿਤਾਬ 'ਕਰਮਯੋਗੀ' 'ਚੋਂ ਲਏ ਸ਼ਬਦਾਂ ਨਾਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਲੋਕਾਂ ਦਾ ਮੈਲਾ ਢੋਹਣ ਵਾਲਾ ਵਾਲਮੀਕਿ ਸਮਾਜ ਇਹ ਕੰਮ ਸਿਰਫ ਆਪਣਾ ਪੇਟ ਭਰਨ ਲਈ ਨਹੀਂ, ਸਗੋਂ ਅਧਿਆਤਮ ਵਜੋਂ ਕੀਤਾ ਜਾਂਦਾ ਹੈ। ਰਾਹੁਲ ਗਾਂਧੀ ਨੇ ਦਲਿਤਾਂ ਪ੍ਰਤੀ ਅਜਿਹੀ ਸੋਚ ਰੱਖਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹੀ ਕਾਰਨ ਹੈ ਕਿ ਦੇਸ਼ ਦੇ ਦਲਿਤ ਮੋਦੀ ਤੋਂ ਨਾਰਾਜ਼ ਹਨ। ਦਲਿਤਾਂ ਨਾਲ ਹੋਏ ਜ਼ੁਲਮਾਂ ਲਈ ਰਾਹੁਲ ਗਾਂਧੀ ਨੇ ਊਨਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆ ਕਿਹਾ ਕਿ ਦਲਿਤਾਂ 'ਤੇ ਏਨੇ ਜ਼ੁਲਮ ਹੋਣ 'ਤੇ ਵੀ ਪ੍ਰਧਾਨ ਮੰਤਰੀ ਨੇ ਲੰਮੀ ਚੁੱਪੀ ਧਾਰੀ ਹੋਈ ਹੈ।
ਦੁਨੀਆ 'ਚ ਦਿੱਖ਼ ਖਰਾਬ ਕੀਤੀ
ਰਾਹੁਲ ਗਾਂਧੀ ਨੇ 70 ਸਾਲਾਂ 'ਚ ਹੋਏ ਕਈ ਪ੍ਰਧਾਨ ਮੰਤਰੀਆਂ ਦੇ ਕਾਰਜਕਾਲਾਂ ਦਾ ਹਵਾਲਾ ਦਿੰਦਿਆਂ ਜਿਸ 'ਚ ਨਾ ਸਿਰਫ਼ ਨਹਿਰੂ ਅਤੇ ਨਰਸਿਮ੍ਹਾ ਰਾਓ ਦਾ ਜ਼ਿਕਰ ਸੀ, ਸਗੋਂ ਅਟਲ ਬਿਹਾਰੀ ਵਾਜਪਾਈ ਦਾ ਵੀ ਨਾਂਅ ਲੈਂਦਿਆਂ ਕਿਹਾ ਕਿ ਦੁਨੀਆ ਭਰ ਦੇ ਲੋਕ ਸਫ਼ਲ ਲੋਕਤਾਂਤਰਿਕ ਦੇਸ਼ ਵਜੋਂ ਭਾਰਤ ਵੱਲ ਵੇਖਦੇ ਸੀ ਪਰ ਪ੍ਰਧਾਨ ਮੰਤਰੀ ਮੋਦੀ ਦੇ 4 ਸਾਲ ਦੇ ਸਾਸ਼ਨ ਨੇ ਇਸ ਦਿੱਖ ਨੂੰ ਬਰਬਾਦ ਕਰ ਦਿੱਤਾ ਹੈ, ਜਦਕਿ ਹੁਣ ਦੁਨੀਆ 'ਚ ਸਿਰਫ ਘੱਟ ਗਿਣਤੀਆਂ ਅਤੇ ਦਲਿਤਾਂ 'ਤੇ ਜ਼ੁਲਮਾਂ ਦੀ ਚਰਚਾ ਹੁੰਦੀ ਹੈ।
ਸਿਰਫ ਮੋਦੀ ਕਰਦੇ ਹਨ 'ਮਨ ਕੀ ਬਾਤ'
ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ (ਮੋਦੀ) ਸਿਰਫ਼ ਆਪਣੇ 'ਮਨ ਕੀ ਬਾਤ' ਕਰਦੇ ਹਨ। ਉਨ੍ਹਾਂ ਦੇ ਮੰਤਰੀਆਂ ਤੱਕ ਨੂੰ ਵੀ ਗੱਲ ਜਾਂ ਸਵਾਲ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਂਦੀ। ਰਾਹੁਲ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਆਈ. ਐਮ. ਐਫ. ਦੀ ਮੁਖੀ ਨੇ ਕਿਹਾ ਕਿ ਭਾਰਤ 'ਚ ਔਰਤਾਂ ਲਈ ਸਹੀ ਕੰਮ ਨਹੀਂ ਹੋ ਰਿਹਾ। ਕਾਂਗਰਸ ਪ੍ਰਧਾਨ ਨੇ ਸੁਪਰੀਮ ਕੋਰਟ ਦੇ 4 ਜੱਜਾਂ ਵਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਦਾ ਵੀ ਜ਼ਿਕਰ ਕਰਦਿਆ ਕਿਹਾ ਕਿ ਪਹਿਲੀ ਵਾਰ ਹੈ ਕਿ ਜੱਜ ਜਨਤਾ ਕੋਲ ਨਿਆਂ ਦੀ ਗੁਹਾਰ ਲਾ ਰਹੇ ਹਨ।

ਸੁਪਰੀਮ ਕੋਰਟ ਵਲੋਂ ਜਾਤੀ ਟਿੱਪਣੀ ਮਾਮਲੇ 'ਚ ਸਲਮਾਨ ਖ਼ਿਲਾਫ਼ ਕਾਰਵਾਈ 'ਤੇ ਰੋਕ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਵਾਲਮੀਕਿ ਭਾਈਚਾਰੇ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸਲਮਾਨ ਖ਼ਿਲਾਫ਼ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਦੇਸ਼ ਭਰ ਦੀਆਂ ਕਈ ਅਦਾਲਤਾਂ 'ਚ ਉਸ ਖ਼ਿਲਾਫ਼ ਐਸ.ਸੀ./ ਐਸ.ਟੀ. ਐਕਟ ...

ਪੂਰੀ ਖ਼ਬਰ »

ਭੈਣ ਨੇ ਜੈਸਿਕਾ ਦੇ ਹੱਤਿਆਰੇ ਨੂੰ ਕੀਤਾ ਮੁਆਫ਼

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਜੈਸਿਕਾ ਲਾਲ ਦੀ ਹੱਤਿਆ ਦੇ ਲਗਪਗ ਦੋ ਦਹਾਕੇ ਬਾਅਦ ਉਨ੍ਹਾਂ ਦੀ ਭੈਣ ਸਬਰੀਨਾ ਨੇ ਦੋਸ਼ੀ ਮਨੂ ਸ਼ਰਮਾ ਨੂੰ ਮੁਆਫ਼ ਕਰ ਦਿੱਤਾ ਹੈ। ਸਿੱਧਾਰਥ ਵਸ਼ਿਸ਼ਟ ਉਰਫ਼ ਮਨੂ ਸ਼ਰਮਾ ਦੇ ਤਿਹਾੜ ਦੇ ਓਪਨ ਜੇਲ੍ਹ 'ਚ ਤਬਦੀਲ ਕਰਨ ਦੇ ਫ਼ੈਸਲੇ 'ਤੇ ਸਬਰੀਨਾ ਨੂੰ ...

ਪੂਰੀ ਖ਼ਬਰ »

ਰਾਮ ਰਹੀਮ ਵਿਰੁੱਧ ਕਤਲ ਕੇਸਾਂ 'ਚ ਖੱਟਾ ਸਿੰਘ ਦੇ ਸਕੇਗਾ ਨਵੇਂ ਬਿਆਨ

ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ 'ਚ ਸਜ਼ਾਯਾਫਤਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਅਰਜ਼ੀਆਂ ਮਨਜ਼ੂਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸ ਨੂੰ ਰਣਜੀਤ ਸਿੰਘ ਕਤਲ ਕੇਸ ਤੇ ...

ਪੂਰੀ ਖ਼ਬਰ »

ਪੁਨਰਗਠਿਤ ਮੰਤਰੀ ਮੰਡਲ ਦੀ ਬੈਠਕ 30 ਨੂੰ

ਚੰਡੀਗੜ੍ਹ, 23 ਅਪ੍ਰੈਲ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਪੁਨਰਗਠਿਤ ਮੰਤਰੀ ਮੰਡਲ, ਜਿਸ ਦੀ ਗਿਣਤੀ ਮੁੱਖ ਮੰਤਰੀ ਸਮੇਤ ਹੁਣ 18 'ਤੇ ਪੁੱਜ ਗਈ ਹੈ, ਦੀ ਇਕ ਬੈਠਕ 30 ਅਪ੍ਰੈਲ ਨੂੰ ਸੱਦੀ ਹੈ, ਜੋ ਕਿ ਮੰਤਰੀ ਮੰਡਲ 'ਚ ਸ਼ਾਮਿਲ ਹੋਏ ਸਾਰੇ ...

ਪੂਰੀ ਖ਼ਬਰ »

ਪੈਰਿਸ ਹਮਲਿਆਂ ਦੇ ਦੋਸ਼ੀ ਨੂੰ ਬੈਲਜੀਅਮ ਦੀ ਅਦਾਲਤ ਵਲੋਂ 20 ਸਾਲ ਕੈਦ

ਬਰੱਸਲਜ਼, 23 ਅਪ੍ਰੈਲ (ਏ. ਐਫ. ਪੀ.)-ਅੱਜ ਬੈਲਜੀਅਮ ਦੀ ਅਦਾਲਤ ਨੇ ਪੈਰਿਸ ਹਮਲਿਆਂ ਦੇ ਦੋਸ਼ੀ ਸਾਲਾਹ ਅਬਦੇਸਲਾਮ ਨੂੰ 2016 ਵਿਚ ਉਸ ਦੇ ਫੜੇ ਜਾਣ ਤੋਂ ਪਹਿਲਾਂ ਬਰੱਸਲਜ਼ ਵਿਚ ਪੁਲਿਸ ਨਾਲ ਗੋਲੀਬਾਰੀ ਕਰਨ ਲਈ ਕਸੂਰਵਾਰ ਪਾਉਂਦੇ ਹੋਏ 20 ਸਾਲ ਕੈਦ ਦੀ ਸਜ਼ਾ ਸੁਣਵਾਈ ਹੈ। ਉਸ ਉੱਪਰ ...

ਪੂਰੀ ਖ਼ਬਰ »

ਟੋਰਾਂਟੋ 'ਚ ਪੈਦਲ ਯਾਤਰੀਆਂ 'ਤੇ ਚੜ੍ਹੀ ਵੈਨ-4 ਮੌਤਾਂ

ਟੋਰਾਂਟੋ, 23 ਅਪ੍ਰੈਲ (ਏਜੰਸੀਆਂ)-ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਇਕ ਚਿੱਟੇ ਰੰਗ ਦੀ ਵੈਨ ਨੇ ਸੜਕ 'ਤੇ ਪੈਦਲ ਜਾ ਰਹੇ ਕਈ ਲੋਕਾਂ ਨੂੰ ਕੁਚਲ ਦਿੱਤਾ। ਸਥਾਨਕ ਮੀਡੀਆ ਅਨੁਸਾਰ ਇਸ ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਗਈ ਤੇ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਵੈਨ ਦਾ ਚਾਲਕ ...

ਪੂਰੀ ਖ਼ਬਰ »

ਪੁਲਿਸ ਦੇ ਉੱਚ-ਅਫ਼ਸਰਾਂ 'ਤੇ ਦਬਾਅ ਬਣਾ ਰਹੇ ਨੇ ਕੈਪਟਨ-ਚਟੋਪਾਧਿਆਏ ਨੇ ਹਾਈਕੋਰਟ ਨੂੰ ਦੱਸਿਆ

* ਐਸ.ਐਸ.ਪੀ. ਰਾਜਜੀਤ ਸਬੰਧੀ ਅੰਤਿਮ ਰਿਪੋਰਟ ਤਲਬ * ਅਗਲੀ ਸੁਣਵਾਈ 23 ਮਈ ਨੂੰ

ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਮੋਗਾ ਦੇ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਵਲੋਂ ਡਰੱਗਸ ਕੇਸ ਦੀ ਜਾਂਚ ਕਰ ਰਹੇ ਐਸ.ਆਈ.ਟੀ. ਮੁਖੀ ਹਰਪ੍ਰੀਤ ਸਿੰਘ ਸਿੱਧੂ 'ਤੇ ਲਗਾਏ ਇਲਜ਼ਾਮਾਂ ਦੀ ਜਾਂਚ ਕਰ ਰਹੇ ਡੀ. ਜੀ. ਪੀ. ਐਸ. ਚਟੋਪਾਧਿਆਏ ਵਲੋਂ ਪੰਜਾਬ ਤੇ ਹਰਿਆਣਾ ...

ਪੂਰੀ ਖ਼ਬਰ »

ਸੁਸ਼ਮਾ ਵਲੋਂ ਸ਼ੀ ਜਿਨਪਿੰਗ ਨਾਲ ਮੁਲਾਕਾਤ

ਬੀਜਿੰਗ, 23 ਅਪ੍ਰੈਲ (ਏਜੰਸੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ਼ੀ ਨੇ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਕਾਸ ਨੂੰ ਚੀਨ ਆਪਣੀ ਰਣਨੀਤਿਕ ਪਹਿਲ ਮੰਨਦਾ ਹੈ। ਸ਼ੰਘਾਈ ਸਹਿਯੋਗ ਸੰਗਠਨ ...

ਪੂਰੀ ਖ਼ਬਰ »

ਜਥੇ 'ਚੋਂ ਲਾਪਤਾ ਹੋਇਆ ਨੌਜਵਾਨ ਪਾਕਿ 'ਚ ਗ੍ਰਿਫ਼ਤਾਰ

ਅੰਮ੍ਰਿਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਵਿਸਾਖੀ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਅੰਮ੍ਰਿਤਸਰ ਦੇ ਪਿੰਡ ਨਿਰੰਜਨਪੁਰ ਦੇ ਨਿਵਾਸੀ ਅਮਰਜੀਤ ਸਿੰਘ (24 ਸਾਲ) ਨੂੰ ...

ਪੂਰੀ ਖ਼ਬਰ »

ਪਹਿਲੇ 10 ਸਥਾਨਾਂ 'ਤੇ ਰਹਿਣ ਵਾਲੇ ਜ਼ਿਆਦਾਤਰ ਵਿਦਿਆਰਥੀ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ

ਐੱਸ. ਏ. ਐੱਸ. ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਸ਼੍ਰੇਣੀ ਦੇ ਨਤੀਜੇ 'ਚੋਂ ਅਕਾਦਮਿਕ ਅੰਕਾਂ ਤੇ ਖੇਡ ਕੋਟੇ ਵਾਲੀਆਂ ਪਹਿਲੀਆਂ 10 ਪੁਜ਼ੀਸ਼ਨਾਂ 'ਤੇ ਕਾਬਜ਼ ਰਹਿਣ ਵਾਲੇ ਵਿਦਿਆਰਥੀਆਂ 'ਚੋਂ ਜ਼ਿਆਦਾਤਰ ਵਿਦਿਆਰਥੀ ...

ਪੂਰੀ ਖ਼ਬਰ »

ਪਿਛਲੇ ਕਈ ਸਾਲਾਂ ਤੋਂ ਮੋਹਰੀ ਰਹੇ ਜ਼ਿਲ੍ਹਿਆਂ ਦਾ ਨਤੀਜਾ ਮੂਧੇ ਮੂੰਹ ਡਿੱਗਾ

ਸਿੱਖਿਆ ਮੰਤਰੀ ਰਹਿ ਚੁਕੀ ਅਰੁਣਾ ਚੌਧਰੀ ਦਾ ਜ਼ਿਲ੍ਹਾ ਰਿਹਾ 21ਵੇਂ ਨੰਬਰ 'ਤੇ

- ਡਾ: ਕਾਹਲੋਂ - ਬਟਾਲਾ, 23 ਅਪ੍ਰੈਲ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਸ ਨਤੀਜੇ ਵਿਚ ਪਾਸ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ 3.61 ਫ਼ੀਸਦੀ ਵੱਧ ਰਹੀ। ਵੇਖਿਆ ਜਾਵੇ ਤਾਂ 2016 ਵਿਚ ਪਾਸ ਫ਼ੀਸਦੀ 76.77 ਸੀ, 2017 ਵਿਚ 62.36 ਰਹੀ ਤੇ ...

ਪੂਰੀ ਖ਼ਬਰ »

ਲੁਧਿਆਣਾ ਦੀ ਪੂਜਾ ਜੋਸ਼ੀ ਪੰਜਾਬ 'ਚੋਂ ਅੱਵਲ

ਲੁਧਿਆਣਾ ਦਾ ਵਿਵੇਕ ਦੂਜੇ ਤੇ ਸ੍ਰੀ ਮੁਕਤਸਰ ਸਾਹਿਬ ਦੀ ਜਸਨੂਰ ਕੌਰ ਤੀਸਰੇ ਸਥਾਨ 'ਤੇ

ਤਰਵਿੰਦਰ ਸਿੰਘ ਬੈਨੀਪਾਲ ਐੱਸ. ਏ. ਐੱਸ. ਨਗਰ, 23 ਅਪ੍ਰੈਲ -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ (ਵੋਕੇਸ਼ਨਲ ਗਰੁੱਪ ਦੇ 14314 ਪ੍ਰੀਖਿਆਰਥੀਆਂ ਤੇ ਨਕਲ ਕਾਰਨ ਮੁੜ ਹੋਈ ਪ੍ਰੀਖਿਆ ਵਾਲੇ 3852 ਪ੍ਰੀਖਿਆਰਥੀਆਂ ਦੇ ...

ਪੂਰੀ ਖ਼ਬਰ »

ਉਪ ਰਾਸ਼ਟਰਪਤੀ ਵਲੋਂ ਚੀਫ਼ ਜਸਟਿਸ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਖ਼ਾਰਜ

ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ ਕਾਂਗਰਸ

ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਵਿਰੋਧੀ ਧਿਰਾਂ ਵਲੋਂ ਦਿੱਤੇ ਮਹਾਂਦੋਸ਼ ਦੇ ਨੋਟਿਸ ਨੂੰ ਸੰਸਦੀ ਪ੍ਰੰਪਰਾਵਾਂ ਦੇ ਖ਼ਿਲਾਫ਼ ਕਰਾਰ ਦਿੰਦਿਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX