ਤਾਜਾ ਖ਼ਬਰਾਂ


ਨਵੀਂ ਦਿੱਲੀ : ਬਹਿਰੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਐਮਓਯੂ 'ਤੇ ਕੀਤੇ ਦਸਤਖ਼ਤ
. . .  1 day ago
ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  1 day ago
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ 23 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਮ੍ਰਿਤਕ ਦੇਹ ਅੱਜ ਜਿਉਂ ਹੀ ਉਸ ਦੇ ਘਰ ਪੁੱਜੀ ਤਾਂ ਘਰ 'ਚ ...
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  1 day ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਖ਼ੁਰਾਕ, ਸਿਵਲ ਤੇ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪੰਜਾਬ....
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  1 day ago
ਸਮਾਧ ਭਾਈ, 24 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਘੋਲੀਆ ਖ਼ੁਰਦ ਦੀ ਦਾਣਾ ਮੰਡੀ 'ਚ ਨਸ਼ਾ ਮੁਕਤ ਕਰਨ ...
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਕ ਪੱਤਰ...
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ...
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  1 day ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ ਦਿੱਤੀ ਪਹੁੰਚ ਗਿਆ...
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  1 day ago
ਸ੍ਰੀਨਗਰ, 24 ਅਗਸਤ- ਜੰਮੂ-ਕਸ਼ਮੀਰ ਦੇ ਪ੍ਰਮੁੱਖ ਯੋਜਨਾ ਸਕੱਤਰ ਰੋਹਿਤ ਕਾਂਸਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  1 day ago
ਸ੍ਰੀਨਗਰ, 24 ਅਗਸਤ- ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਅੱਜ ਸ੍ਰੀਨਗਰ ਆਉਣ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ, ''ਹੁਣ ਉਨ੍ਹਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ, ਉਨ੍ਹਾਂ ਦੀ ਲੋੜ ਉਸ ਸਮੇਂ ਸੀ, ਜਦੋਂ ਉਨ੍ਹਾਂ ਦੇ ਸਹਿਯੋਗੀ ਸੰਸਦ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਮੈਚ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇਗੀ ਭਾਰਤੀ ਟੀਮ
. . .  1 day ago
ਨਵੀਂ ਦਿੱਲੀ, 24 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਭਾਰਤੀ ਟੀਮ ਵੈਸਟ ਇੰਡੀਜ਼ ਦੇ ਖ਼ਿਲਾਫ਼ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 24 ਅਗਸਤ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਅੱਜ ਜੇਤਲੀ ਦਾ...
ਹੁਣ ਤਕਨੀਕੀ ਸਿੱਖਿਆ ਅਦਾਰਿਆਂ 'ਚ ਵਿਦਿਆਰਥੀਆਂ ਦੀ ਵੀ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ
. . .  1 day ago
ਚੰਡੀਗੜ੍ਹ, 24 ਅਗਸਤ- ਤਕਨੀਕੀ ਸਿੱਖਿਆ ਵਿਭਾਗ ਵਲੋਂ ਇਸ ਸਾਲ ਵਿਦਿਆਰਥੀਆਂ ਲਈ ਬਾਇਓਮੈਟ੍ਰਿਕ ਹਾਜ਼ਰੀ ਲਾਉਣ ਦੀ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਇਸ ਸੰਬੰਧੀ ਫ਼ੈਸਲਾ ਅੱਜ ਇੱਥੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ...
ਕੈਮੀਕਲ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  1 day ago
ਡੇਰਾਬਸੀ, 24 ਅਗਸਤ (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਨੈਕਟਰ ਲਾਈਫ਼ ਸਾਇੰਸਿਜ਼ ਕੈਮੀਕਲ ਫ਼ੈਕਟਰੀ ਦੇ ਯੂਨਿਟ 2 'ਚ ਅੱਜ ਰਿਏਕਟਰ ਫਟਣ...
ਸਰਕਾਰੀਆ ਨੇ ਲਿਆ ਫਿਲੌਰ ਵਿਖੇ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ
. . .  1 day ago
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਸਿਮਰਨਜੀਤ ਮਾਨ ਖ਼ਿਲਾਫ਼ ਕਾਰਵਾਈ ਦੀ ਮੰਗ
. . .  1 day ago
ਅਰੁਣ ਜੇਤਲੀ ਦੀ ਰਿਹਾਇਸ਼ 'ਤੇ ਲਿਆਂਦੀ ਗਈ ਉਨ੍ਹਾਂ ਦੀ ਮ੍ਰਿਤਕ ਦੇਹ
. . .  1 day ago
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਯੂ.ਏ.ਈ ਦੇ ਸਰਬਉੱਚ ਨਾਗਰਿਕ ਦਾ ਸਨਮਾਨ
. . .  1 day ago
ਕਾਂਗੜ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਭੇਜੀ ਰਾਹਤ ਸਮੱਗਰੀ
. . .  1 day ago
ਰੋਹਟੀ ਪੁਲ ਨਾਭਾ ਦੇ ਚੌਕੀ ਇੰਚਾਰਜ 'ਤੇ ਲੱਗੇ ਨਸ਼ਾ ਵਿੱਕਰੀ ਦੇ ਇਲਜ਼ਾਮ
. . .  1 day ago
ਕੱਲ੍ਹ ਹੋਵੇਗਾ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  1 day ago
ਰੇਤ ਮਾਫ਼ੀਆ ਖ਼ਿਲਾਫ਼ ਪੁਲਿਸ ਵੱਲੋਂ ਵੱਡੀ ਕਾਰਵਾਈ, ਟਿੱਪਰ, ਟਰੈਕਟਰਾਂ ਤੇ ਜੇ.ਬੀ.ਸੀ ਮਸ਼ੀਨਾਂ ਸਣੇ 13 ਕਾਬੂ
. . .  1 day ago
ਵਿਰੋਧੀ ਧਿਰਾਂ ਦੇ ਨੇਤਾਵਾਂ ਸਣੇ ਸ੍ਰੀਨਗਰ ਤੋਂ ਵਾਪਸ ਭੇਜੇ ਗਏ ਰਾਹੁਲ ਗਾਂਧੀ
. . .  1 day ago
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫ਼ੌਜੀ ਦਸਤੇ ਹਥਿਆਰਾਂ ਸਮੇਤ ਕਸ਼ਮੀਰ ਲਈ ਰਵਾਨਾ
. . .  1 day ago
ਜਨਤਕ ਜੀਵਨ 'ਚ ਅਰੁਣ ਜੇਤਲੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ- ਸੋਨੀਆ ਗਾਂਧੀ
. . .  1 day ago
ਸੰਗਰੂਰ ਬੇਅਦਬੀ ਮਾਮਲੇ 'ਚ ਤਿੰਨ ਨੂੰ 14 ਦਿਨਾਂ ਲਈ ਭੇਜਿਆ ਗਿਆ ਜੇਲ੍ਹ
. . .  1 day ago
ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ
. . .  1 day ago
ਜੇਤਲੀ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੋਮ ਪ੍ਰਕਾਸ਼
. . .  1 day ago
ਗੁਰਦੁਆਰਾ ਕਮੇਟੀ ਭਾਈ ਮਨੀ ਸਿੰਘ ਲੌਂਗੋਵਾਲ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਰਵਾਨਾ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਕੈਪਟਨ, ਅਮਿਤ ਸ਼ਾਹ ਅਤੇ ਸੰਨੀ ਦਿਓਲ ਸਮੇਤ ਕਈ ਨੇਤਾਵਾਂ ਨੇ ਜਤਾਇਆ ਦੁੱਖ
. . .  1 day ago
ਨਿਊ ਅੰਮ੍ਰਿਤਸਰ ਵਿਖੇ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ਕੇ ਲੁੱਟਿਆ
. . .  1 day ago
ਆਵਾਰਾ ਗਾਂ ਨਾਲ ਟਕਰਾਈ ਸਕੂਟਰੀ, ਚਾਲਕ ਦੀ ਮੌਤ
. . .  1 day ago
ਬੈਂਸ ਦੀ ਅਗਵਾਈ 'ਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਮਾਰਚ ਸ਼ੁਰੂ
. . .  1 day ago
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
. . .  1 day ago
ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ
. . .  1 day ago
ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਸ੍ਰੀਨਗਰ ਰਵਾਨਾ ਹੋਏ ਰਾਹੁਲ ਗਾਂਧੀ
. . .  1 day ago
ਜੰਮੂ ਕਸ਼ਮੀਰ ਨੂੰ 70 ਸਾਲ ਬਾਅਦ ਬਣਾਇਆ ਗਿਆ ਭਾਰਤ ਦਾ ਅਟੁੱਟ ਹਿੱਸਾ - ਅਮਿਤ ਸ਼ਾਹ
. . .  1 day ago
ਸ੍ਰੀਸੰਥ ਦੇ ਕੋਚੀ ਸਥਿਤ ਘਰ 'ਚ ਲੱਗੀ ਅੱਗ
. . .  1 day ago
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਉਤਸੁਕ ਹਨ ਟਰੰਪ
. . .  1 day ago
ਹੜ੍ਹ ਦੇ ਪਾਣੀ 'ਚ ਰੁੜ੍ਹੇ ਨੌਜਵਾਨ ਦੀ ਮਿਲੀ ਲਾਸ਼
. . .  1 day ago
ਏਅਰਪੋਰਟ ਲਈ ਰਵਾਨਾ ਹੋਏ ਰਾਹੁਲ ਗਾਂਧੀ
. . .  1 day ago
ਆਜ਼ਾਦ ਦਾ ਸਰਕਾਰ ਨੂੰ ਸਵਾਲ- ਜੇਕਰ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਾਂਗ ਹਨ ਤਾਂ ਨੇਤਾ ਕਿਉਂ ਹਨ ਨਜ਼ਰਬੰਦ?
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਪੰਜ ਮਾਓਵਾਦੀ ਢੇਰ
. . .  1 day ago
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ, ਦੋ ਜਵਾਨ ਜ਼ਖ਼ਮੀ
. . .  1 day ago
ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਅੱਜ ਕਸ਼ਮੀਰ ਜਾਣਗੇ ਰਾਹੁਲ ਗਾਂਧੀ
. . .  1 day ago
ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪਟਵਾਰੀਆਂ ਵਲੋਂ ਸੰਘਰਸ਼ ਦਾ ਐਲਾਨ
. . .  1 day ago
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਦਿੱਤੀਆਂ ਵਧਾਈਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਮੰਡੀਆਂ 'ਚ ਨਾ-ਮਾਤਰ ਚੁਕਾਈ ਹੋਣ ਕਰਕੇ ਆੜ੍ਹਤੀਏ ਪ੍ਰੇਸ਼ਾਨ

ਕਾਹਨੂੰਵਾਨ, 23 ਅਪ੍ਰੈਲ (ਹਰਜਿੰਦਰ ਸਿੰਘ ਜੱਜ)-ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਪੈਂਦੀਆਂ ਸਮੂਹ ਮੰਡੀਆਂ 'ਚ ਪਿਛਲੇ ਇਕ ਹਫ਼ਤੇ ਤੋਂ ਧੜਾ-ਧੜ ਕਿਸਾਨਾਂ ਵਲੋਂ ਲਿਆਂਦੀ ਜਾ ਰਹੀ ਕਣਕ ਦੀ ਸਰਕਾਰੀ ਖ਼ਰੀਦ ਦੀ ਸਮੱਸਿਆ ਖ਼ਤਮ ਹੁੰਦੇ ਹੀ ਜਿੱਥੇ ਆੜ੍ਹਤੀਆਂ ਨੂੰ ਬਾਰਦਾਨੇ ਦੀ ਮੁਸ਼ਕਿਲ ਆਈ ਸੀ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿਚ ਆ ਕੇ ਆੜ੍ਹਤੀਆਂ ਦੇ ਪਾਸ ਬਾਰਦਾਨਾ ਪਹੁੰਚਾਇਆ ਤੇ ਇਸ ਸਮੱਸਿਆ ਤੋਂ ਆੜ੍ਹਤੀਆਂ ਨੂੰ ਮਿਲੀ ਰਾਹਤ ਤੋਂ ਬਾਅਦ ਹੁਣ ਕਿਸਾਨਾਂ ਦੀ ਖ਼ਰੀਦੀ ਹੋਈ ਕਣਕ ਮੰਡੀਆਂ 'ਚ ਭਰੀਆਂ ਬੋਰੀਆਂ ਦੀ ਚੁਕਾਈ ਸਹੀ ਨਾ ਹੋਣ ਕਰਕੇ ਹਰੇਕ ਮੰਡੀ ਵਿਚ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਜਿਸ ਤੋਂ ਆੜ੍ਹਤੀ ਫਿਰ ਤੋਂ ਪ੍ਰੇਸ਼ਾਨ ਹੋ ਰਹੇ ਹਨ | ਇਸ ਸਬੰਧੀ ਜਦੋਂ ਇਸ ਪ੍ਰਤੀਨਿਧ ਵਲੋਂ ਕਾਹਨੂੰਵਾਨ ਦਾਣਾ ਮੰਡੀ, ਸਿੱਧਵਾਂ ਮੰਡੀ, ਲਾਧੂਪੁਰ, ਭੱਟੀਆਂ ਅਤੇ ਕੋਟ ਧੰਦਲ ਮੰਡੀਆਂ ਦਾ ਦੌਰਾ ਕਰਕੇ ਵੇਖਿਆ ਤਾਂ ਜ਼ਿਆਦਾਤਰ ਆੜ੍ਹਤੀਆਂ ਦੀਆਂ ਮੰਡੀਆਂ ਵਿਚ ਬੋਰੀਆਂ ਦੀਆਂ ਦੀਵਾਰਾਂ ਬਣਾ ਕੇ ਇਕੱਠੀਆਂ ਕੀਤੀਆਂ ਹੋਈਆਂ ਹਨ ਤੇ ਬਹੁਤੀਆਂ ਮੰਡੀਆਂ ਵਿਚ ਪੱਧਰੇ ਮੈਦਾਨੇ ਜਿਉਂ ਦੀਆਂ ਤਿਉਂ ਹੀ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਮੰਡੀਆਂ 'ਚੋਂ ਕੁਝ ਤਾਂ ਆੜ੍ਹਤੀ ਆਪਣੇ ਸੰਦਾਂ ਨਾਲ ਕਣਕ ਦੀ ਥੋੜ੍ਹੀ-ਬਹੁਤੀ ਚੁਕਾਈ ਕਰਵਾ ਰਹੇ ਹਨ ਪਰ ਜ਼ਿਆਦਾਤਰ ਆੜ੍ਹਤੀ ਸਬੰਧਿਤ ਚੁਕਾਈ ਦੇ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਹੋਏ ਪਏ ਹਨ | ਇਸ ਸਬੰਧੀ ਜਦੋਂ ਪੱਤਰਕਾਰ ਨੇ ਕੁਝ ਆੜ੍ਹਤੀਆਂ ਨਾਲ ਗੱਲ ਕਰਕੇ ਚੁਕਾਈ ਨਾ ਹੋਣ ਦੇ ਕਾਰਨਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਕ ਤਾਂ ਸਬੰਧਿਤ ਠੇਕੇਦਾਰ ਵੈਸੇ ਵੀ ਚੁਕਾਈ ਲਈ ਇਕ ਹਫ਼ਤਾ ਲੇਟ ਆਇਆ, ਜੇਕਰ ਆਇਆਂ ਤਾਂ ਚੁਕਾਈ ਕਰਨ ਵਾਲੇ ਟਰੱਕਾਂ ਨਾਲ ਉਸ ਦਾ ਸਹੀ ਵਤੀਰਾ ਨਾ ਹੋਣ ਕਰਕੇ ਟਰੱਕਾਂ ਵਾਲੇ ਮੰਡੀਆਂ ਵੱਲ ਕਣਕ ਚੁੱਕਣ ਲਈ ਮੂੰਹ ਨਹੀਂ ਕਰ ਰਹੇ | ਜਾਣਕਾਰੀ ਅਨੁਸਾਰ ਟਰੱਕਾਂ ਦਾ ਮੰਡੀਆਂ 'ਚ ਨਾ ਆਉਣਾ ਇਹ ਮਸਲਾ ਬਣਿਆ ਹੋਇਆ ਹੈ ਕਿ ਸਬੰਧਿਤ ਠੇਕੇਦਾਰ ਚੁਕਾਈ ਕਰਨ ਵਾਲੇ ਟਰੱਕਾਂ ਵਾਲਿਆਂ ਨੂੰ ਸਾਰੇ ਬਿੱਲ ਪਾਸ ਹੋਣ 'ਤੇ ਅਦਾਇਗੀ ਕਰਨ ਦੀ ਅੜੀ 'ਤੇ ਡੱਟਿਆ ਹੋਇਆ, ਜਦੋਂ ਕਿ ਟਰੱਕਾਂ ਵਾਲੇ ਥੋੜ੍ਹਾ ਬਹੁਤਾ ਖ਼ਰਚਾ ਪਹਿਲਾਂ ਮੰਗਦੇ ਹਨ | ਇਸ ਕਰਕੇ ਮੰਡੀਆਂ ਚੋਂ ਕਣਕ ਦੀ ਚੁਕਾਈ ਸਹੀ ਨਹੀਂ ਹੋ ਰਹੀ | ਦੂਸਰੇ ਪਾਸੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਜੋ ਨੀਤੀ ਸਰਕਾਰ ਨੇ ਕਣਕ ਦੀ ਚੁਕਾਈ ਲਈ ਬਣਾਈ, ਇਹ ਸਰਾਸਰ ਗ਼ਲਤ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਜੇਕਰ ਟਰੱਕਾਂ ਦੇ ਚੁਕਾਈ ਦੇ ਖ਼ਰਚੇ ਦੀ ਪੇਮੈਂਟ ਸਿੱਧੀ ਆੜ੍ਹਤੀਆਂ ਦੇ ਖਾਤੇ ਵਿਚ ਭੇਜਣ ਦੀ ਸਹੀ ਤਜਵੀਜ਼ ਬਣਾਈ ਹੁੰਦੀ ਤਾਂ ਟਰੱਕਾਂ ਵਾਲਿਆਂ ਨੂੰ ਇਹ ਨੌਬਤ ਨਹੀਂ ਸੀ ਆਉਣੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਤਾਂ ਮੰਡੀਆਂ 'ਚ ਪਈ ਕਣਕ ਦੀ ਬਰਬਾਦੀ ਹੋਣੀ ਤੈਅ ਹੈ |

ਅੱਗ ਲੱਗਣ ਨਾਲ 25 ਏਕੜ ਕਣਕ ਅਤੇ 9 ਏਕੜ ਨਾੜ ਸੁਆਹ

ਧਾਰੀਵਾਲ, 23 ਅਪ੍ਰੈਲ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਪੀਰ ਦੀ ਸੈਨ ਦੇ ਵਿਖੇ ਕਣਕ ਦੀ ਫ਼ਸਲ ਨੂੰ ਅਚਾਨਕ ਲੱਗੀ ਅੱਗ ਨਾਲ ਲਗਪਗ 25 ਏਕੜ ਕਣਕ ਅਤੇ ਲਗਪਗ 9 ਏਕੜ ਨਾੜ ਦੇ ਸੜ ਦੇ ਸੁਆਹ ਹੋ ਗਿਆ ਹੈ | ਮਾਮਲੇ ਨੂੰ ਲੈ ਕੇ ਮੌਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਫਿਰ ਵਾਪਰੀ ਸ਼ਰਮਨਾਕ ਘਟਨਾ

ਬਟਾਲਾ, 23 ਅਪ੍ਰੈਲ (ਸੁਖਦੇਵ ਸਿੰਘ, ਹਰਦੇਵ ਸਿੰਘ ਸੰਧੂ)-ਅੱਜ ਬਟਾਲਾ ਦੇ ਅਲੀਵਾਲ ਰੋਡ ਅਜੀਤ ਨਗਰ 'ਚ ਤੜਕਸਾਰ ਇਕ 9 ਸਾਲਾ ਬੱਚੀ ਨਾਲ ਇਕ ਨੌਜਵਾਨ ਵਲੋਂ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ...

ਪੂਰੀ ਖ਼ਬਰ »

ਸਰੀਰਕ ਸਿੱਖਿਆ ਦੇ ਅਧਿਆਪਕਾਂ ਵਲੋਂ ਸਰਕਾਰੀ ਫ਼ਰਮਾਨ ਦਾ ਡਟਵਾਂ ਵਿਰੋਧ

ਗੁਰਦਾਸਪੁਰ, 23 ਅਪ੍ਰੈਲ (ਗੁਰਪ੍ਰਤਾਪ ਸਿੰਘ)-ਸਰੀਰਕ ਸਿੱਖਿਆ ਦੇ ਅਧਿਆਪਕਾਂ ਵਲੋਂ ਮੀਟਿੰਗ ਕਰਕੇ ਪੰਜਾਬ ਸਰਕਾਰ ਵਲੋਂ ਨੌਵੀਂ ਤੇ ਦਸਵੀਂ ਜਮਾਤ ਦੇ ਸਿਲੇਬਸ 'ਚ ਸਰੀਰਕ ਸਿੱਖਿਆ ਦੇ ਵਿਸ਼ੇ ਨੰੂ ਚੋਣਵਾਂ ਵਿਸ਼ਾ ਬਣਾਉਣ ਦੇ ਕੀਤੇ ਫ਼ਰਮਾਨ ਦੀ ਸਖ਼ਤ ਸ਼ਬਦਾਂ 'ਚ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਦੋ ਨੌਜਵਾਨ ਜ਼ਖ਼ਮੀ

ਗੁਰਦਾਸਪੁਰ, 23 ਅਪ੍ਰੈਲ (ਗੁਰਪ੍ਰਤਾਪ ਸਿੰਘ)-ਜੇਲ੍ਹ ਰੋਡ ਗੁਰਦਾਸਪੁਰ ਸਥਿਤ ਹੈਪੀ ਹਾਈ ਸਕੂਲ ਦੇ ਸਾਹਮਣੇ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਨੌਜਵਾਨਾਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਾਹਿਲ ਪੁੱਤਰ ਰਮੇਸ਼ ਕੁਮਾਰ ਵਾਸੀ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਵਿਖੇ ਸਜ਼ਾ ਕੱਟ ਰਹੇ ਕੈਦੀ ਦੀ ਹੋਈ ਮੌਤ

ਗੁਰਦਾਸਪੁਰ, 23 ਅਪ੍ਰੈਲ (ਗੁਰਪ੍ਰਤਾਪ ਸਿੰਘ)-ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਕਤਲ ਦੇਸ 'ਚ ਸਜ਼ਾ ਕੱਟ ਰਹੇ ਇਕ ਕੈਦੀ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਲੀਮ ਮਸੀਹ ਪੁੱਤਰ ਦਾਰਾ ਮਸੀਹ ਵਾਸੀ ਕਾਲਾ ਅਫ਼ਗਾਨਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲਦਾ ਆ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰ ਲੋਕਾਂ ਨੇ ਭਜਾਏ

ਕਾਦੀਆਂ, 23 ਅਪ੍ਰੈਲ (ਕੁਲਵਿੰਦਰ ਸਿੰਘ)-ਬੀਤੀ ਰਾਤ ਕਸਬਾ ਕਾਦੀਆਂ ਦੇ ਬੁੱਟਰ ਰੋਡ ਮੁਹੱਲਾ ਧਰਮਪੁਰਾ ਵਿਖੇ ਚੋਰ ਗਰੋਹ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਤਿੰਨ ਤੋਂ ਚਾਰ ਮੋਟਰਸਾਈਕਲ ਚੋਰ ਬੁੱਟਰ ਰੋਡ ਮੁਹੱਲਾ ਧਰਮਪੁਰਾ ਵਿਖੇ ਇਕ ਗਲੀ ਵਿਚ ਘਰ ਦੇ ਬਾਹਰ ਖੜ੍ਹੇ ...

ਪੂਰੀ ਖ਼ਬਰ »

ਅਵਾਰਾ ਕੁੱਤੇ ਨੇ ਬੱਚੀ ਨੰੂ ਨੋਚ-ਨੋਚ ਕੀਤਾ ਜ਼ਖ਼ਮੀ

ਗੁਰਦਾਸਪੁਰ, 23 ਅਪ੍ਰੈਲ (ਆਲਮਬੀਰ ਸਿੰਘ)-ਇਥੋਂ ਨਜ਼ਦੀਕੀ ਪਿੰਡ ਔਜਲੇ ਵਿਖੇ ਅਵਾਰਾ ਕੁੱਤੇ ਵਲੋਂ ਇਕ ਬੱਚੀ ਨੰੂ ਨੋਚ-ਨੋਚ ਕੇ ਜ਼ਖ਼ਮੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਛੋਟੀ ਬੱਚੀ ਸਿਮਰਨ ਦੇ ਪਿਤਾ ਰੁਪਿੰਦਰ ਸਿੰਘ ਵਾਸੀ ਔਜਲਾ ...

ਪੂਰੀ ਖ਼ਬਰ »

ਏ.ਐਨ.ਐਮ. ਅਤੇ ਐਲ.ਐਚ.ਵੀ. ਯੂਨੀਅਨ ਵਲੋਂ ਪ੍ਰਦਰਸ਼ਨ

ਗੁਰਦਾਸਪੁਰ, 23 ਅਪ੍ਰੈਲ (ਗੁਰਪ੍ਰਤਾਪ ਸਿੰਘ)-ਏ.ਐਨ.ਐਮ. ਅਤੇ ਐਲ.ਐਚ.ਵੀ. ਯੂਨੀਅਨ ਵਲੋਂ ਗ਼ੈਰ-ਵਿਭਾਗੀ ਕੰਮ ਨਾ ਕਰਨ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਨੰੂ ਮੰਗ-ਪੱਤਰ ਦਿੱਤਾ ਗਿਆ | ਜਨਰਲ ਸਕੱਤਰ ਪਲਵਿੰਦਰ ਕੌਰ ਅਤੇ ਖ਼ਜ਼ਾਨਚੀ ਸੁਖਜੀਤ ਕੌਰ ਨੇ ਦੱਸਿਆ ਕਿ ਏ.ਐਨ.ਐਮ. ...

ਪੂਰੀ ਖ਼ਬਰ »

ਜਣੇਪੇ ਲਈ ਆਈ ਔਰਤ ਦੀ 13 ਘੰਟੇ ਕਿਸੇ ਡਾਕਟਰ ਨੇ ਨਹੀਂ ਲਈ ਸਾਰ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼/ਗੁਰਪ੍ਰਤਾਪ ਸਿੰਘ)-ਸਿਵਲ ਹਸਪਤਾਲ ਗੁਰਦਾਸਪੁਰ ਆਏ ਦਿਨ ਇਲਾਜ ਨੰੂ ਲੈ ਕੇ ਡਾਕਟਰਾਂ ਦੀਆਂ ਅਣਗਹਿਲੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਅੱਜ ਇਕ ਗਰਭਵਤੀ ਔਰਤ ਦੇ ਵਾਰਸਾਂ ਨੇ ਹਸਪਤਾਲ ਅੰਦਰ ਜ਼ਬਰਦਸਤ ਨਾਅਰੇਬਾਜ਼ੀ ਕਰਦੇ ...

ਪੂਰੀ ਖ਼ਬਰ »

ਪਿੰਡ ਚਾਵਾ 'ਚ ਮੀਟ ਵਿਕਰੇਤਾ ਵਲੋਂ ਨਾਜਾਇਜ਼ ਠੇਕੇ ਦੀ ਬਰਾਂਚ ਚਲਾਉਣ ਦਾ ਦੋਸ਼

ਪੁਰਾਣਾ ਸ਼ਾਲਾ, 23 ਅਪ੍ਰੈਲ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੰੂ ਰੋਕਣ ਲਈ ਸਖ਼ਤ ਕਾਨੰੂਨ ਬਣਾਏ ਜਾਣ ਤੋਂ ਬਾਅਦ ਵੀ ਪਿੰਡਾਂ ਅਤੇ ਕਸਬਿਆਂ ਵਿਚ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਦੀ ਕਥਿਤ ਮਿਲੀ-ਭੁਗਤ ਨਾਲ ਠੇਕੇ ਦੀਆਂ ਨਾਜਾਇਜ਼ ਬਰਾਂਚਾਂ ਚੱਲ ...

ਪੂਰੀ ਖ਼ਬਰ »

ਐਸ.ਪੀ. ਬਟਾਲਾ ਦੀ ਕੋਠੀ 'ਚ ਭਿਆਨਕ ਅੱਗ

ਬਟਾਲਾ, 23 ਅਪ੍ਰੈਲ (ਹਰਦੇਵ ਸਿੰਘ ਸੰਧੂ)-ਅੱਜ ਦੁਪਹਿਰ ਵੇਲੇ ਬਟਾਲਾ ਦੇ ਐਸ.ਪੀ. ਅਪ੍ਰੇਸ਼ਨ ਸ: ਬਲਜੀਤ ਸਿੰਘ ਢਿੱਲੋਂ ਦੀ ਕੋਠੀ 'ਚ ਸ਼ਾਰਟ-ਸ਼ਰਕਟ ਨਾਲ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ | ਐਸ.ਪੀ. ਢਿੱਲੋਂ ਦੇ ਰੀਡਰ ਰਮੇਸ਼ ਕੁਮਾਰ ਨੇ ਦੱਸਿਆ ਕਿ ਸਾਡੇ ਅਫ਼ਸਰ ਢਿੱਲੋਂ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਸਠਿਆਲੀ ਦਾ ਸਰਪੰਚ ਸਤਨਾਮ ਸਿੰਘ ਵਿਭਾਗ ਵਲੋਂ ਮੁਅੱਤਲ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪਿੰਡ ਸਠਿਆਲੀ ਦੇ ਸਰਪੰਚ ਸਤਨਾਮ ਸਿੰਘ ਨੰੂ ਮੁਅੱਤਲ ਕਰ ਦਿੱਤਾ ਹੈ | ਇਸ ਸਰਪੰਚ ਿਖ਼ਲਾਫ਼ ਪਿੰਡ ਵਾਸੀਆਂ ਨੇ ਨਾਜਾਇਜ਼ ਕਬਜ਼ੇ ਕਰਨ ਦੀ ਸ਼ਿਕਾਇਤ ਕੀਤੀ ਹੋਈ ਸੀ | ਬਲਦੇਵ ...

ਪੂਰੀ ਖ਼ਬਰ »

ਭੱਠਾ ਮਜ਼ਦੂਰ ਯੂਨੀਅਨ ਨਾਲ ਸਬੰਧਿਤ ਇਫਟੂ ਵਲੋਂ ਰੋਸ ਰੈਲੀ

ਗੁਰਦਾਸਪੁਰ, 23 ਅਪ੍ਰੈਲ (ਆਲਮਬੀਰ ਸਿੰਘ/ਗੁਰਪ੍ਰਤਾਪ ਸਿੰਘ)-ਭੱਠਾ ਮਜ਼ਦੂਰ ਯੂਨੀਅਨ ਨਾਲ ਸਬੰਧਿਤ ਇਫ਼ਟੂ ਵਲੋਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਦਿੱਤੇ ਮੰਗ-ਪੱਤਰ ਦੇ ਸਬੰਧ ਵਿਚ ਗੁਰਦਾਸਪੁਰ ਅਤੇ ਦੀਨਾਨਗਰ ਦੇ ਸਾਰੇ ਭੱਠਿਆਂ ਉੱਪਰ ਰੋਸ ਰੈਲੀਆਂ ਕੀਤੀਆਂ ...

ਪੂਰੀ ਖ਼ਬਰ »

ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਨੌਜਵਾਨ ਜ਼ਖ਼ਮੀ

ਗੁਰਦਾਸਪੁਰ, 23 ਅਪ੍ਰੈਲ (ਆਲਮਬੀਰ ਸਿੰਘ/ਸੁਖਵੀਰ ਸਿੰਘ ਸੈਣੀ)-ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਰਵੀ ਕੁਮਾਰ ਪੁੱਤਰ ਜੀਤ ਲਾਲ ਵਾਸੀ ਭੁੱਕਰਾ ਜੋ ਬਰਨਾਲਾ ਪਿੰਡ ਵਿਖੇ ਆਪਣੇ ...

ਪੂਰੀ ਖ਼ਬਰ »

ਬਾਬਾ ਚਰਨਜੀਤ ਸਿੰਘ ਬੇਦੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਡੇਰਾ ਬਾਬਾ ਨਾਨਕ, 23 ਅਪ੍ਰੈਲ (ਵਿਜੇ ਕੁਮਾਰ ਸ਼ਰਮਾ)-ਪੋਲੀਟੀਕਲ ਇਨਫਰਮੇਸ਼ਨ ਸੈੱਲ ਪੰਜਾਬ ਦੇ ਉਪ ਚੇਅਰਮੈਨ ਦਵਿੰਦਰਪਾਲ ਸਿੰਘ ਪਾਲੀ, ਨਵਨੀਤ ਸਿੰਘ ਗੋਲਡੀ ਅਤੇ ਸੁਖਵਿੰਦਰ ਸਿੰਘ ਸ਼ੈਰੀ ਬੇਦੀ ਦੇ ਪਿਤਾ ਬਾਬਾ ਚਰਨਜੀਤ ਸਿੰਘ ਬੇਦੀ ਨਮਿਤ ਭੋਗ ਉਪਰੰਤ ਕੀਰਤਨ, ...

ਪੂਰੀ ਖ਼ਬਰ »

ਪਿੰਡ ਬੜੋਏ ਵਾਸੀ ਦੀ ਜ਼ਹਿਰੀਲੀ ਦਵਾਈ ਖਾਣ ਨਾਲ ਮੌਤ

ਧਾਰੀਵਾਲ, 23 ਅਪ੍ਰੈਲ (ਸਵਰਨ ਸਿੰਘ)-ਇਥੋਂ ਨਜ਼ੀਦੀਕ ਪਿੰਡ ਬੜੋਏ ਦੇ ਰਹਿਣ ਵਾਲੇ ਇਕ ਵਿਆਹੇ ਵਿਅਕਤੀ ਦੀ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਈ ਹੈ | ਇਸ ਸਬੰਧ ਵਿਚ ਮਿ੍ਤਕ ਦੀ ਪਤਨੀ ਰਜਵੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਖ਼ਜ਼ਾਨ ਸਿੰਘ 17 ਅਪ੍ਰੈਲ ਤੋਂ ਘਰੋਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਕਰਮਚਾਰੀਆਂ ਨੇ ਪ੍ਰਸ਼ਾਸਨ ਿਖ਼ਲਾਫ਼ ਕੱਢੀ ਭੜਾਸ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਗਿਆਰਾਂ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ 'ਚ ਕੰਮ ਕਰਦੇ ਕਰਮਚਾਰੀਆਂ ਵਲੋਂ ਏ.ਡੀ.ਸੀ. ਵਿਕਾਸ ਦੇ ਦਫ਼ਤਰ ਬਾਹਰ ...

ਪੂਰੀ ਖ਼ਬਰ »

ਟੋਕੇ 'ਚ ਹੱਥ ਆਉਣ ਨਾਲ ਬੱਚਾ ਗੰਭੀਰ ਜ਼ਖ਼ਮੀ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਪਿੰਡ ਸਿਧਵਾਂ ਵਿਖੇ ਟੋਕੇ ਵਿਚ ਹੱਥ ਆਉਣ ਕਾਰਨ ਇਕ ਬੱਚੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜ਼ੇਰੇ ਇਲਾਜ ਏਕਮ ਦੇ ਪਿਤਾ ਰਿੰਪੀ ਵਾਸੀ ਸਿਧਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਏਕਮ ਘਰ ਦੇ ...

ਪੂਰੀ ਖ਼ਬਰ »

ਗੁਰੂ ਸਾਗਰ ਪਬਲਿਕ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ

ਫ਼ਤਹਿਗੜ੍ਹ ਚੂੜੀਆਂ, 23 ਅਪ੍ਰੈਲ (ਐਮ.ਐਸ. ਫੁੱਲ)-ਗੁਰੂ ਸਾਗਰ ਪਬਲਿਕ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰਪਾਲ ਕੌਰ ਕੰਗ, ਪਿੰ੍ਰਸੀਪਲ ਆਰਤੀ ਅਤੇ ...

ਪੂਰੀ ਖ਼ਬਰ »

ਸੇਖਵਾਂ ਿਖ਼ਲਾਫ਼ ਦਰਜ ਮਾਮਲੇ ਸਬੰਧੀ ਜ਼ਿਲ੍ਹਾ ਬੀ.ਸੀ. ਵਿੰਗ ਵਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ

ਬਟਾਲਾ, 23 ਅਪ੍ਰੈਲ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੀ ਵਿਸ਼ੇਸ਼ ਬੈਠਕ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸੇਖਵਾਂ ਦੀ ਅਗਵਾਈ 'ਚ ਹੋਈ | ਬੈਠਕ ਦੌਰਾਨ ਪ੍ਰਧਾਨ ਸੇਖਵਾਂ ਤੇ ਹਾਜ਼ਰ ਪਤਵੰਤਿਆਂ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ...

ਪੂਰੀ ਖ਼ਬਰ »

ਬੱਚਿਆਂ ਦੇ ਬੌਧਿਕ ਵਿਕਾਸ ਲਈ ਸੰਤ ਜੇਵੀਅਰ ਸਕੂਲ ਸਤਕੋਹਾ ਵਲੋਂ ਮੁਕਾਬਲੇ

ਨੌਸ਼ਹਿਰਾ ਮੱਝਾ ਸਿੰਘ, 23 ਅਪ੍ਰੈਲ (ਤਰਸੇਮ ਸਿੰਘ ਤਰਾਨਾ)-ਬੱਚਿਆਂ ਦੇ ਬੌਧਿਕ ਵਿਕਾਸ ਲਈ ਵਿਦਿਆਰਥੀਆਂ ਨੂੰ ਸਕੂਲੀ ਵਿਦਿਆ ਗ੍ਰਹਿਣ ਕਰਵਾਉਣ ਦੇ ਨਾਲ-ਨਾਲ ਪ੍ਰਸ਼ਨੋਤਰੀ, ਸੰੁਦਰ ਲਿਖਾਈ ਤੇ ਸਮਾਜਿਕ ਚੇਤਨਾ ਸਬੰਧੀ ਸਿੱਖਿਅਤ ਕਰਨਾ ਅਜੋਕੇ ਸਮੇਂ ਦੀ ਲੋੜ ਹੈ | ...

ਪੂਰੀ ਖ਼ਬਰ »

ਸੀ.ਐਚ.ਸੀ. ਨੌਸ਼ਹਿਰਾ ਮੱਝਾ ਸਿੰਘ ਤਹਿਤ ਆਉਂਦੇ ਡਾਕਟਰ ਤੇ ਸਿਹਤ ਮੁਲਾਜ਼ਮ ਤਨਖ਼ਾਹਾਂ ਤੋਂ ਵਾਂਝੇ

ਨੌਸ਼ਹਿਰਾ ਮੱਝਾ ਸਿੰਘ, 23 ਅਪ੍ਰੈਲ (ਤਰਸੇਮ ਸਿੰਘ ਤਰਾਨਾ)-ਸਥਾਨਕ ਕੰਮਿਊਨਟੀ ਹੈਲਥ ਸੈਂਟਰ ਨੌਸ਼ਹਿਰਾ ਮੱਝਾ ਸਿੰਘ ਤਹਿਤ 118 ਪਿੰਡਾਂ ਅੰਦਰ ਸਿਹਤ ਸਹੂਲਤਾਂ ਮੁਹੱਈਆਂ ਕਰਦੇ ਸਿਹਤ ਮੁਲਾਜ਼ਮਾਂ ਨੂੰ ਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਬੀਤੇ ਮਾਰਚ ਮਹੀਨੇ ਦੀ ...

ਪੂਰੀ ਖ਼ਬਰ »

ਕੰਵਲਪ੍ਰੀਤ ਸਿੰਘ ਕਾਕੀ 'ਤੇ ਦਰਜ ਕੀਤਾ ਮਾਮਲਾ ਕਾਂਗਰਸ ਦੀ ਕੋਝੀ ਹਰਕਤ-ਰਾਣਾ

ਪਠਾਨਕੋਟ, 23 ਅਪ੍ਰੈਲ (ਆਰ. ਸਿੰਘ)-ਅਕਾਲੀ ਆਗੂ ਤੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਅਤੇ ਜਗਰੂਪ ਸਿੰਘ ਸੇਖਵਾਂ 'ਤੇ ਝੂਠਾ ਮਾਮਲਾ ਦਰਜ ਕਰਵਾ ਕੇ ਕਾਂਗਰਸ ਨੇ ਸਾਬਤ ਕਰ ਦਿੱਤਾ ਕਿ ਕਿਵੇਂ ਲੋਕਾਂ ਦੀ ਆਵਾਜ਼ ਦੱਬੀ ਜਾ ਸਕਦੀ ਹੈ | ਇਹ ...

ਪੂਰੀ ਖ਼ਬਰ »

ਪਿੰਡ ਹਰਪੁਰਾ ਦੀ ਗਲੀਆਂ ਨੇ ਧਾਰਿਆ ਨਰਕ ਦਾ ਰੂਪ

ਪੰਜਗਰਾਈਆਂ, 23 ਅਪ੍ਰੈਲ (ਬਲਵਿੰਦਰ ਸਿੰਘ)-ਪਿੰਡ ਹਰਪੁਰਾ ਦੀਆਂ ਗਲੀਆਂ, ਜੋ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ, ਨੇ ਨਰਕ ਦਾ ਰੂਪ ਧਾਰਨ ਕਰ ਲਿਆ ਹੈ | ਜਦੋਂ ਪਿੰਡ ਹਰਪੁਰਾ ਦਾ ਦੌਰਾ ਕਰਕੇ ਦੇਖਿਆ ਗਿਆ ਤਾਂ ਪਿੰਡ ਦੀਆਂ ਗਲੀਆਂ ਟੁੱਟੀਆਂ ਹੋਈਆਂ ਸਨ ਅਤੇ ਗਲੀਆਂ ਵਿਚ ...

ਪੂਰੀ ਖ਼ਬਰ »

ਆਰ.ਡੀ. ਖੋਸਲਾ ਸਕੂਲ ਦੇ ਬੱਚਿਆਂ ਨੇ ਕੱਢੀ ਰੈਲੀ

ਬਟਾਲਾ, 23 ਅਪ੍ਰੈਲ (ਕਾਹਲੋਂ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀ.ਸੈ. ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਪਲਾਸਟਿਕ ਨੂੰ ਬੈਨ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਏ.ਐੱਸ.ਆਈ. ਿਖ਼ਲਾਫ਼ ਧਰਨਾ

ਸ੍ਰੀ ਹਰਿਗੋਬਿੰਦਪੁਰ, 23 ਮਾਰਚ (ਕੰਵਲਜੀਤ ਸਿੰਘ ਚੀਮਾ, ਘੁੰਮਣ)-ਸ੍ਰੀ ਹਰਿਗੋਬਿੰਦਪੁਰ ਪੀ.ਐੱਸ.ਪੀ.ਸੀ.ਐੱਲ. ਉਪ ਮੰਡਲ ਦਫ਼ਤਰ ਮੂਹਰੇ ਅੱਜ ਬਿਜਲੀ ਮੁਲਾਜ਼ਮਾਂ ਵਲੋਂ ਪੁਲਿਸ ਿਖ਼ਲਾਫ਼ ਰੋਸ ਵਜੋਂ ਧਰਨਾ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ | ਲਖਵਿੰਦਰ ਸਿੰਘ ਮੂੜ ...

ਪੂਰੀ ਖ਼ਬਰ »

ਰੰਧਾਵਾ ਦਾ ਮੰਤਰੀ ਬਣਨਾ ਹਲਕੇ ਲਈ ਮਾਣ ਵਾਲੀ ਗੱਲ-ਜਸਬੀਰ ਮਾਲੋਗਿੱਲ

ਵਡਾਲਾ ਬਾਂਗਰ, 23 ਅਪ੍ਰੈਲ (ਭੁੰਬਲੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਬੀਰ ਸਿੰਘ ਮਾਲੋਗਿੱਲ ਨੇ ਆਪਣੇ ਪਿੰਡ ਮਾਲੋਗਿੱਲ ਵਿਚ ਕਾਂਗਰਸੀ ਵਰਕਰਾਂ ਦੀ ਇਸ ਬੈਠਕ ਨੂੰ ਸੰਬੋਧਨ ਕਰਨ ਉਪਰੰਤ ਗੱਲਬਾਤ ਕਰਦਿਆਂ ਆਖਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ...

ਪੂਰੀ ਖ਼ਬਰ »

ਰੰਧਾਵਾ ਦੇ ਕੈਬਨਿਟ ਮੰਤਰੀ ਬਣਨ 'ਤੇ ਪਿੰਡਾਂ ਦੇ ਕਾਂਗਰਸੀ ਮੁਹਤਬਰਾਂ ਵਲੋਂ ਖੁਸ਼ੀਆਂ ਮਨਾ ਕੇ ਵੰਡੇ ਲੱਡੂ

ਕਲਾਨੌਰ, 23 ਅਪ੍ਰੈਲ (ਪੁਰੇਵਾਲ)-ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹਿਕਾਰਤਾ ਤੇ ਜੇਲ੍ਹਾਂ ਦੇ ਕੈਬਨਿਟ ਮੰਤਰੀ ਬਨਾਉਣ ਦੀ ਖ਼ੁਸ਼ੀ 'ਚ ਬਲਾਕ ਕਲਾਨੌਰ ਦੇ ਵੱਖ-ਵੱਖ ਪਿੰਡਾਂ 'ਚ ਮੁਹਤਬਰ ਕਾਂਗਰਸੀਆਂ ਵਲੋਂ ਖੁਸ਼ੀਆਂ ਮਨਾਈਆਂ ...

ਪੂਰੀ ਖ਼ਬਰ »

ਸਰਕਲ ਪ੍ਰਧਾਨ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਸਰਪੰਚਾਂ ਵਲੋਂ ਰੰਧਾਵਾ ਦਾ ਸਨਮਾਨ

ਵਡਾਲਾ ਬਾਂਗਰ, 23 ਅਪ੍ਰੈਲ (ਭੁੰਬਲੀ)-ਕਾਂਗਰਸ ਦੇ ਸਰਕਲ ਪ੍ਰਧਾਨ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਇਲਾਕੇ ਪੰਚ ਤੇ ਸਰਪੰਚਾਂ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਮੰਤਰੀ ਬਣਨ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਕੈਲੇ ਕਲਾਂ, ...

ਪੂਰੀ ਖ਼ਬਰ »

ਮੰਤਰੀ ਰੰਧਾਵਾ ਨੂੰ ਮਿਲੇ ਵਿਭਾਗਾਂ 'ਚ ਸੁਧਾਰ ਦੀਆਂ ਸੂਬਾ ਵਾਸੀਆਂ ਨੂੰ ਵੱਡੀਆਂ ਆਸਾਂ-ਸਾਬੀ ਬਿਸ਼ਨਕੋਟ

ਕਲਾਨੌਰ, 23 ਅਪ੍ਰੈਲ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੂਬਾ ਸਰਕਾਰ ਵਲੋਂ ਵਜ਼ਾਰਤ 'ਚ ਸ਼ਾਮਿਲ ਕਰਨ ਅਤੇ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇਣ 'ਤੇ ਹਲਕਾ ਵਾਸੀਆਂ ਨਾਲ ਖੁਸ਼ੀ ਸਾਂਝੀ ਕਰਨ ਅਤੇ ਧੰਨਵਾਦ ...

ਪੂਰੀ ਖ਼ਬਰ »

ਕਾਕੀ ਅਤੇ ਸੇਖਵਾਂ 'ਤੇ ਕਾਂਗਰਸ ਨੇ ਬਦਲਾਖ਼ੋਰੀ ਨਾਲ ਕੀਤਾ ਪਰਚਾ ਦਰਜ ਵਾਹਲਾ

ਬਟਾਲਾ, 23 ਅਪ੍ਰੈਲ (ਕਾਹਲੋਂ)-ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਲੀਡਰ ਕੰਵਲਪ੍ਰੀਤ ਸਿੰਘ ਕਾਕੀ ਅਤੇ ਜਗਰੂਪ ਸਿੰਘ ਸੇਖਵਾਂ 'ਤੇ ਦਰਜ ਪਰਚਿਆਂ ਸਬੰਧੀ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਨੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਝੂਠੇ ਲਾਰਿਆਂ ...

ਪੂਰੀ ਖ਼ਬਰ »

ਜਗਰੂਪ ਸਿੰਘ ਸੇਖਵਾਂ ਿਖ਼ਲਾਫ਼ ਮਾਮਲਾ ਦਰਜ ਕਰਨਾ ਕਾਂਗਰਸ ਦੀ ਘਟੀਆ ਰਾਜਨੀਤੀ ਦਾ ਸਿੱਟਾ- ਬਿਜਲੀਵਾਲ

ਬਟਾਲਾ, 23 ਅਪ੍ਰੈਲ (ਕਾਹਲੋਂ)-ਪੰਜਾਬ ਦੇ ਸਾਬਕਾ ਮੰਤਰੀ ਜਥੇ: ਸੇਵਾ ਸਿੰਘ ਸੇਖਵਾਂ ਦੇ ਵਕੀਲ ਪੁੱਤਰ ਤੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸ: ਜਗਰੂਪ ਸਿੰਘ ਸੇਖਵਾਂ 'ਤੇ ਦਰਜ ਕੀਤਾ ਮਾਮਲਾ ਕਾਂਗਰਸ ਦੀ ਘਟੀਆ ਰਾਜਨੀਤੀ ਦਾ ਸਿੱਟਾ ਹੈ | ਇਹ ਪ੍ਰਗਟਾਵਾ ਗੁਰਜੀਤ ...

ਪੂਰੀ ਖ਼ਬਰ »

ਜਗਰੂਪ ਸੇਖਵਾਂ 'ਤੇ ਕੰਵਲਪ੍ਰੀਤ ਕਾਕੀ ਿਖ਼ਲਾਫ਼ ਪਰਚਾ ਸਿਆਸਤ ਤੋਂ ਪ੍ਰੇਰਿਤ-ਪੱਖੋਕੇ

ਡੇਰਾ ਬਾਬਾ ਨਾਨਕ, 23 ਅਪ੍ਰੈਲ (ਵਿਜੇ ਕੁਮਾਰ ਸ਼ਰਮਾ)-ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਸਪੱੁਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਕੰਵਲਪ੍ਰੀਤ ਸਿੰਘ ਕਾਕੀ ਿਖ਼ਲਾਫ਼ ਮਾਇਨਿੰਗ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ...

ਪੂਰੀ ਖ਼ਬਰ »

ਜਗਰੂਪ ਸੇਖਵਾਂ ਅਤੇ ਕਾਕੀ ਿਖ਼ਲਾਫ਼ ਝੂਠਾ ਮਾਮਲਾ ਦਰਜ ਕਰਕੇ ਕਾਂਗਰਸ ਨੇ ਕੋਝੀ ਹਰਕਤ ਕੀਤੀ-ਮੰਗਲ ਸਿੰਘ

ਬਟਾਲਾ, 23 ਅਪ੍ਰੈਲ (ਕਾਹਲੋਂ)-ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਸਪੁੱਤਰ ਸ: ਜਗਰੂਪ ਸਿੰਘ ਸੇਖਵਾਂ ਅਤੇ ਕੰਵਲਜੀਤ ਸਿੰਘ ਕਾਕੀ ਿਖ਼ਲਾਫ਼ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਪੰਜਾਬ ਦੀ ਕਾਂਗਰਸ ...

ਪੂਰੀ ਖ਼ਬਰ »

ਕੰਵਲਜੀਤ ਸਿੰਘ ਕਾਕੀ ਿਖ਼ਲਾਫ਼ ਦਰਜ ਮਾਮਲੇ ਦੇ ਮੇਰੇ ਕੋਲ ਪੁਖ਼ਤਾ ਸਬੁੂਤ ਹਨ-ਭਿੰਦਾ ਨੈਨੇਕੋਟ

ਬਟਾਲਾ, 23 ਅਪ੍ਰੈਲ (ਬੁੱਟਰ)-ਬੀਤੇ ਦਿਨੀਂ ਅਕਾਲੀ ਆਗੂ ਕੰਵਲਜੀਤ ਸਿੰਘ ਕਾਕੀ 'ਤੇ ਨਾਜਾਇਜ਼ ਮਾਈਨਿੰਗ ਤਹਿਤ ਦਰਜ ਹੋਇਆ ਮਾਮਲਾ ਜਿੱਥੇ ਤੱਥਾਂ ਤੇ ਪੁਖਤਾ ਸਬੂਤਾਂ ਦੇ ਆਧਾਰ 'ਤੇ ਹੋਇਆ ਉੱਥੇ ਅਕਾਲੀ-ਭਾਜਪਾ ਦੀ ਸਰਕਾਰ ਦੇ ਰਾਜ ਵਿਚ ਕਾਕੀ ਵਲੋਂ ਸ਼ਰੇਆਮ ਚਲਾਏ ਜਾਂਦੇ ...

ਪੂਰੀ ਖ਼ਬਰ »

ਐਮਬੀਸ਼ਨ ਕਲਾਸਿਜ਼ ਵਿਖੇ ਗਿਆਰ੍ਹਵੀਂ, ਬਾਰ੍ਹਵੀਂ ਮੈਡੀਕਲ, ਨਾਨ ਮੈਡੀਕਲ ਦੇ ਬੈਚ ਅੱਜ ਤੋਂ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਸਥਾਨਿਕ ਐਮਬੀਸ਼ਨ ਕਲਾਸਿਜ਼ ਵਿਖੇ ਗਿਆਰ੍ਹਵੀਂ, ਬਾਰ੍ਹਵੀਂ ਦੇ ਮੈਡੀਕਲ, ਨਾਨ ਮੈਡੀਕਲ ਦੇ ਵਿਦਿਆਰਥੀਆਂ ਲਈ ਆਈ.ਆਈ.ਟੀ., ਜੇ.ਈ.ਈ. ਤੇ ਨੀਟ, ਏਮਜ਼, ਐਨ.ਡੀ.ਏ. ਦੇ ਟੈਸਟ ਦੀ ਤਿਆਰੀ ਲਈ ਨਵੇਂ ਬੈਚ 24 ਅਪ੍ਰੈਲ ਤੋਂ ਸ਼ੁਰੂ ਕੀਤੇ ਜਾ ਰਹੇ ਹਨ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰਾਂ ਚੋਂ ਗੈਸ ਸਿਲੰਡਰ ਚੋਰੀ

ਕਾਹਨੂੰਵਾਨ, 23 ਅਪ੍ਰੈਲ (ਹਰਜਿੰਦਰ ਸਿੰਘ ਜੱਜ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪ੍ਰਾਇਮਰੀ ਸਕੂਲ ਕੋਟ ਧੰਦਲ ਵਿਖੇ ਚਲ ਰਹੇ ਦੋ ਆਂਗਣਵਾੜੀ ਸੈਂਟਰਾਂ ਵਿਚੋਂ ਗੈਸ ਸਿਲੰਡਰ ਤੇ ਰੈਗੂਲੇਟਰ ਚੋਰੀ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ...

ਪੂਰੀ ਖ਼ਬਰ »

ਕਿਸਾਨ ਨਾੜ ਨੂੰ ਅੱਗ ਲਾਉਣ ਦੀ ਬਜਾਏ ਜ਼ਮੀਨ 'ਚ ਵਹਾ ਕੇ ਫ਼ਸਲ ਦੀ ਬਿਜਾਈ ਕਰਨ-ਡੀ.ਸੀ.

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੀ ਵਢਾਈ ਤੋਂ ਬਾਅਦ ਨਾੜ ਨੂੰ ਅੱਗ ਨਾ ਲਾਉਣ ਸਗੋਂ ਨਾੜ ਜ਼ਮੀਨ 'ਚ ਵਹਾ ਕੇ ਹੀ ਅਗਲੀ ਫ਼ਸਲ ਉਗਾਉਣ | ਉਨ੍ਹਾਂ ਨੇ ਕਿਹਾ ਕਿ ਜ਼ਿਲੇ੍ਹ ...

ਪੂਰੀ ਖ਼ਬਰ »

ਕਾਕੀ ਅਤੇ ਸੇਖਵਾਂ 'ਤੇ ਕੀਤੇ ਪਰਚੇ ਰੱਦ ਕੀਤੇ ਜਾਣ-ਚੰਦਰਭਾਨ

ਪੁਰਾਣਾ ਸ਼ਾਲਾ, 23 ਅਪ੍ਰੈਲ (ਅਸ਼ੋਕ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਸਰਕਲ ਪੁਰਾਣਾ ਸ਼ਾਲਾ ਦੇ ਪ੍ਰਧਾਨ ਤਰਸੇਮ ਸਿੰਘ ਚੰਦਰਭਾਨ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਨਿੱਜੀ ਰੰਜਿਸ਼ ਕਾਰਨ ਜਗਰੂਪ ਸਿੰਘ ਸੇਖਵਾਂ ਅਤੇ ਕੰਵਲਪ੍ਰੀਤ ਸਿੰਘ ਕਾਕੀ ਿਖ਼ਲਾਫ਼ ਦਰਿਆ ਬਿਆਸ ...

ਪੂਰੀ ਖ਼ਬਰ »

ਬਾਗੋਵਾਂਣੀ ਵਾਸੀਆਂ ਨੇ ਰੰਧਾਵਾ ਨਾਲ ਮੰਤਰੀ ਬਣਨ ਸਬੰਧੀ ਖੁਸ਼ੀ ਸਾਂਝੀ ਕੀਤੀ

ਵਡਾਲਾ ਬਾਂਗਰ, 23 ਅਪ੍ਰੈਲ (ਭੁੰਬਲੀ)-ਇਸ ਇਲਾਕੇ ਦੇ ਪ੍ਰਸਿੱਧ ਪਿੰਡ ਬਾਗੋਵਾਂਣੀ ਦੀ ਸਮੱੁਚੀ ਗ੍ਰਾਮ ਪੰਚਾਇਤ ਤੇ ਹੋਰ ਮੁਹਤਬਰਾਂ, ਜਿਨ੍ਹਾਂ 'ਚ ਐਡਵੋਕੇਟ ਬਲਜਿੰਦਰ ਸਿੰਘ ਸਰਪੰਚ ਬਾਗੋਵਾਂਣੀ, ਸਾ: ਸਰਪੰਚ ਸਰਦੂਲ ਸਿੰਘ ਖੱਦਰ, ਯੂਥ ਆਗੂ ਅਮਰਬੀਰ ਸਿੰਘ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਿਖ਼ਲਾਫ਼ ਦਹੇਜ ਮੰਗਣ ਦੇ ਦੋਸ਼ ਹੇਠ ਮਾਮਲਾ ਦਰਜ

ਪੁਰਾਣਾ ਸ਼ਾਲਾ, 23 ਅਪ੍ਰੈਲ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਤਿੱਬੜ ਅਧੀਨ ਪੈਂਦੇ ਪਿੰਡ ਮਾਨ ਚੋਪੜਾ ਦੀ ਇਕ ਵਿਆਹੁਤਾ ਔਰਤ ਸ਼ਰਨਦੀਪ ਕੌਰ ਪੁੱਤਰੀ ਪ੍ਰਕਾਸ਼ ਸਿੰਘ ਨੇ ਆਪਣੇ ਪ੍ਰਵਾਸੀ ਪਤੀ ਿਖ਼ਲਾਫ਼ ਮਾਰ-ਕੁਟਾਈ ਤੇ ਵੱਧ ਦਹੇਜ ਮੰਗਣ ਦੇ ਦੋਸ਼ ਹੇਠ 498ਏ. ਤਹਿਤ ...

ਪੂਰੀ ਖ਼ਬਰ »

ਬਟਾਲਾ ਕਾਲਜ ਆਫ਼ ਐਜੂਕੇਸ਼ਨ ਦੇ 21 ਵਿਦਿਆਰਥੀਆਂ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਕੀਤਾ ਪਾਸ

ਬਟਾਲਾ, 23 ਅਪ੍ਰੈਲ (ਕਾਹਲੋਂ)-ਬਟਾਲਾ ਕਾਲਜ ਆਫ਼ ਐਜੂਕੇਸ਼ਨ ਬੁਲੋਵਾਲ (ਨੇੜੇ ਅਲੀਵਾਲ) ਦੇ 21 ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਵਲੋਂ ਲਏ ਜਾਂਦੇ ਅਧਿਆਪਕ ਯੋਗਤਾ ਟੈਸਟ ਨੂੰ ਪਾਸ ਕਰਕੇ ਇਕ ਨਵੀਂ ਮਿਸਾਲ ਪੈਦਾ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰ: ...

ਪੂਰੀ ਖ਼ਬਰ »

ਦੀ ਬਿ੍ਟਿਸ਼ ਲਾਇਬ੍ਰੇਰੀ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਲਗਵਾਇਆ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਸਥਾਨਿਕ ਦੀ ਬਿ੍ਟਿਸ਼ ਲਾਇਬ੍ਰੇਰੀ ਵਲੋਂ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ | ਐਮ.ਡੀ.ਦੀਪਕ ਅਬਰੋਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਿਦਿਆਰਥਣ ਮਨਜਿੰਦਰ ਕੌਰ ਵਾਸੀ ਗੁਰਦਾਸਪੁਰ ਦਾ ਸਿਰਫ਼ 10 ...

ਪੂਰੀ ਖ਼ਬਰ »

ਹਾਈ ਲੈਵਲ ਪੁਲ ਨੰੂ ਮਿਲਾਉਣ ਲਈ ਤਿੰਨ ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਜਾਰੀ

ਘਰੋਟਾ, 23 ਅਪ੍ਰੈਲ (ਸੰਜੀਵ ਗੁਪਤਾ)-90 ਲੱਖ ਰੁਪਏ ਦੀ ਲਾਗਤ ਨਾਲ ਚੱਕੀ ਦਰਿਆ ਦੇ ਹਾਈ ਲੈਵਲ ਪੁਲ ਨੰੂ ਮਿਲਾਉਂਦੇ ਦੀਨਾਨਗਰ ਹਲਕੇ ਦੀਆਂ 3 ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਚਾਲੂ ਹੈ, ਜਿਸ ਨਾਲ ਹੁਣ ਘਰੋਟਾ ਇਲਾਕੇ ਦੇ ਬੇਟ ਦੇ 50 ਤੋਂ ਜ਼ਿਆਦਾ ਪਿੰਡਾਂ ਦੀ ਚਿਰਾਂ ਤੋਂ ...

ਪੂਰੀ ਖ਼ਬਰ »

ਡਾਕਟਰ ਦੀ ਅਣਗਹਿਲੀ ਕਾਰਨ ਦੁਧਾਰੂ ਗਾਂ ਦੀ ਮੌਤ

ਵਡਾਲਾ ਬਾਂਗਰ, 23 ਅਪ੍ਰੈਲ (ਮਨਪ੍ਰੀਤ ਸਿੰਘ ਘੁੰਮਣ)-ਨਜ਼ਦੀਕ ਪਿੰਡ ਭੰਡਵਾਂ ਵਿਖੇ ਦੁਧਾਰੂ ਗਾਂ ਦਾ ਇਲਾਜ ਨਾ ਕਰਨ 'ਤੇ ਗਾਂ ਦੀ ਮੌਤ ਹੋਣ ਦਾ ਰੋੋਸ ਵਜੋਂ ਪਸ਼ੂਆਂ ਦੇ ਸਰਜਨ ਡਾਕਟਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਅਣਗਹਿਲੀ ਕਰਨ ਵਾਲੇ ਡਾਕਰਟਰ ...

ਪੂਰੀ ਖ਼ਬਰ »

ਟੀਮ ਗਲੋਬਲ ਨੇ ਇਕ ਹੋਰ ਵਿਦਿਆਰਥੀ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਟੀਮ ਗਲੋਬਲ ਵਲੋਂ ਇਕ ਹੋਰ ਵਿਦਿਆਰਥੀ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ ਹੈ | ਇਸ ਸਬੰਧੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਸ਼ਿਵਮ ਪੁੱਤਰ ਮੋਹਣ ਲਾਲ ਵਾਸੀ ਪਿੰਡ ਘੁਰਾਲਾ ਨੇ ਸਾਲ 2017 ਵਿਚ ਬਾਰ੍ਹਵੀਂ ਨਾਨ ਮੈਡੀਕਲ ਨਾਲ ...

ਪੂਰੀ ਖ਼ਬਰ »

ਕਣਕ ਦੇ ਖੇਤਾਂ 'ਚ ਗੰਦਾ ਪਾਣੀ ਆਉਣ ਕਾਰਨ ਫ਼ਸਲ ਹੋ ਰਹੀ ਹੈ ਬਰਬਾਦ

ਪੁਰਾਣਾ ਸ਼ਾਲਾ, 23 ਅਪ੍ਰੈਲ (ਅਸ਼ੋਕ ਸ਼ਰਮਾ)-ਇੱਥੋਂ ਨਜ਼ਦੀਕੀ ਪਿੰਡ ਮੱਲੋਵਾਲ 'ਚ ਗੰਦੇ ਪਾਣੀ ਦਾ ਕੋਈ ਵੀ ਨਿਕਾਸ ਨਹੀਂ ਹੈ ਅਤੇ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਜਾਣ ਕਰਕੇ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਰਹੀ ਹੈ | ਇਸ ਨਾਲ ਕਿਸਾਨਾਂ ਦਾ ...

ਪੂਰੀ ਖ਼ਬਰ »

ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਵਿਖੇ ਧਰਤੀ ਦਿਵਸ ਮਨਾਇਆ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਧਰਤੀ ਦਿਵਸ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਸਭ ਤੋਂ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ | ਪਿ੍ੰਸੀਪਲ ਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਧਰਤੀ ...

ਪੂਰੀ ਖ਼ਬਰ »

ਟੀ.ਸੀ.ਇੰਟਰਨੈਸ਼ਨਲ ਸਕੂਲ ਵਿਖੇ ਧਰਤੀ ਦਿਵਸ ਮਨਾਇਆ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਸਥਾਨਿਕ ਟੀ.ਸੀ. ਇੰਟਰਨੈਸ਼ਨਲ ਸਕੂਲ ਵਿਖੇ ਧਰਤੀ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਦੀ ਗਲੋਬਲ ਵਾਰਮਿੰਗ 'ਤੇ ਚਿੱਤਰ ਕਲਾ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ 'ਚ ਸਾਇੰਸ ਵਿਸ਼ੇ 'ਤੇ ਦੋ ਰੋਜ਼ਾ ਸੈਮੀਨਾਰ

ਬਟਾਲਾ, 23 ਅਪ੍ਰੈਲ (ਕਾਹਲੋਂ)-ਬਟਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਪਿ੍ੰਸੀਪਲ ਪਰਮਜੀਤ ਕੌਰ ਦੀ ਅਗਵਾਈ 'ਚ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਵਿਗਿਆਨ ਵਿਸ਼ੇ ਸਬੰਧੀ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀਆਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 'ਆਸ਼ੀਰਵਾਦ' ਸਕੀਮ ਤਹਿਤ 112.78 ਕਰੋੜ ਦੀ ਰਾਸ਼ੀ ਜਾਰੀ-ਪਾਹੜਾ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਅਨੁਸੂਚਿਤ ਜਾਤੀਆਂ/ਪਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ 'ਆਸ਼ੀਰਵਾਦ' ਸਕੀਮ ਤਹਿਤ ਦਿੱਤੇ ਜਾਂਦੇ ਸ਼ਗਨ ਦੀ ...

ਪੂਰੀ ਖ਼ਬਰ »

ਰੰਧਾਵਾ ਦੇ ਮੰਤਰੀ ਬਣਨ ਦੀ ਖੁਸ਼ੀ 'ਚ ਪਿੰਡ ਫੱਤੂਪੁਰ 'ਚ ਕਾਂਗਰਸੀ ਵਰਕਰਾਂ ਨੇ ਵੰਡੇ ਲੱਡੂ

ਕੋਟਲੀ ਸੂਰਤ ਮੱਲ੍ਹੀ, 23 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਹਲਕਾ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ 'ਚ ਨੇੜਲੇ ਪਿੰਡ ਫੱਤੂਪੁਰ 'ਚ ਕਾਂਗਰਸੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਨੌਜਵਾਨ ...

ਪੂਰੀ ਖ਼ਬਰ »

ਰੰਧਾਵਾ ਦੇ ਮੰਤਰੀ ਬਣਨ ਨਾਲ ਸਰਹੱਦੀ ਇਲਾਕੇ ਦੀਆਂ ਮੁਸ਼ਕਿਲਾਂ ਦਾ ਹੱਲ ਹੋਵੇਗਾ-ਲੱਕੀ ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 23 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਕਾਂਗਰਸ ਹਾਈਕਮਾਨ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਬਨਿਟ ਮੰਤਰੀ ਬਣਾਉਣ ਨਾਲ ਜ਼ਿਲ੍ਹੇ ਅੰਦਰ ਹਰ ਵਰਗ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਸ: ਰੰਧਾਵਾ ...

ਪੂਰੀ ਖ਼ਬਰ »

ਸੇਂਟ ਸੋਲਜਰ ਸਕੂਲ 'ਚ ਧਰਤੀ ਦਿਵਸ ਮੌਕੇ ਲਗਾਏ ਬੂਟੇ

ਬਟਾਲਾ, 23 ਅਪ੍ਰੈਲ (ਹਰਦੇਵ ਸਿੰਘ ਸੰਧੂ)-ਸਥਾਨਕ ਕਾਹਨੂੰਵਾਨ ਰੋਡ 'ਤੇ ਸੇਂਟ ਸੋਲਜਰ ਸਕੂਲ 'ਚ ਧਰਤੀ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਸਕੂਲ ਚੇਅਰਪਰਸਨ ਅਮਰਜੀਤ ਕੌਰ ਪੱਦਮ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਬੱਚਿਆਂ ਵਲੋਂ ਭਾਸ਼ਣ, ਕਵਿਤਾਵਾਂ ...

ਪੂਰੀ ਖ਼ਬਰ »

ਸ਼ਹੀਦ ਜਤਿੰਦਰ ਸਿੰਘ ਖੇਡ ਮੈਦਾਨ ਘੁੰਮਣ ਕਲਾਂ 'ਚ ਬੁੂਟੇ ਲਾਏ

ਨਿੱਕੇ ਘੁੰਮਣ, 23 ਅਪ੍ਰੈਲ (ਸਤਬੀਰ ਸਿੰਘ ਘੁੰਮਣ)-ਉੱਘੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਮਾਸਟਰ ਰਣਜੀਤ ਸਿੰਘ ਛੀਨਾ ਵਲੋਂ ਸ਼ਹੀਦ ਜਤਿੰਦਰ ਸਿੰਘ ਘੁੰਮਣ ਖੇਡ ਮੈਦਾਨ ਘੁੰਮਣ ਕਲਾਂ ਵਿਖੇ ਸਜਾਵਟੀ ਅਤੇ ਛਾਂਦਾਰ ਬੂਟੇ ਲਗਾਏ ਗਏ | ਡਾ: ਤਰਲੋਚਨ ਸਿੰਘ ਚੀਮਾ, ਮੰਗਲ ...

ਪੂਰੀ ਖ਼ਬਰ »

ਲਵ ਕੁਸ਼ ਸੈਨਾ ਨੇ ਪੈਦਲ ਯਾਤਰਾ ਕੱਢੀ

ਬਟਾਲਾ, 23 ਅਪ੍ਰੈਲ (ਬੁੱਟਰ)-ਲਵ ਕੁਸ਼ ਸੈਨਾ ਪੰਜਾਬ ਵਲੋਂ ਭਗਵਾਨ ਵਾਲਮੀਕਿ ਮੰਦਰ ਅੱਚਲੀ ਗੇਟ ਬਟਾਲਾ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਦਿਨ ਸੂਬਾ ਪ੍ਰਧਾਨ ਬਾਊ ਸੱਜੀਤ ਦੈਤਿਆ ਦੀ ਅਗਵਾਈ 'ਚ ਮਨਾਇਆ ਗਿਆ | ਇਸ ਦੇ ਸਬੰਧ ਵਿਚ ਪੈਦਲ ...

ਪੂਰੀ ਖ਼ਬਰ »

ਤਹਿਸੀਲਦਾਰ ਨੇ ਲਿਆ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਕਲਾਨੌਰ, 23 ਅਪ੍ਰੈਲ (ਕਾਹਲੋਂ/ਪੁਰੇਵਾਲ)-ਸਥਾਨਕ ਅਨਾਜ ਮੰਡੀ 'ਚ ਤਹਿਸੀਲਦਾਰ ਅਰਵਿੰਦ ਸਲਵਾਨ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਵੱਖ-ਵੱਖ ਆੜ੍ਹਤਾਂ ਤੇ ਪਹੁੰਚ ਕੇ ਤੋਲ, ਕੰਡੇ, ਤੋਲਿਆਂ ਦੇ ਲਾਇਸੈਂਸ, ਪਾਣੀ ਦੇ ਪ੍ਰਬੰਧਾਂ, ਛਾਂ ਆਦਿ ਦਾ ...

ਪੂਰੀ ਖ਼ਬਰ »

ਐਚ.ਆਰ.ਏ. ਸਕੂਲ ਵਿਖੇ ਵੱਖ-ਵੱਖ ਮੁਕਾਬਲੇ

ਗੁਰਦਾਸਪੁਰ, 23 ਅਪ੍ਰੈਲ (ਗੁਰਪ੍ਰਤਾਪ ਸਿੰਘ)-ਐੱਚ.ਆਰ.ਏ.ਸਕੂਲ ਵਿਖੇ ਪਿ੍ੰਸੀਪਲ ਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਸਲੋਗਨ ਤੇ ਮੈਥ ਦੇ ਕੁਇੰਜ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਕਲਾ ...

ਪੂਰੀ ਖ਼ਬਰ »

ਕਸ਼ਯਪ ਰਾਜਪੂਤ ਸਭਾ ਬਟਾਲਾ ਇਕਾਈ ਦੀ ਸਰਬਸੰਮਤੀ ਨਾਲ ਚੋਣ

ਬਟਾਲਾ, 23 ਅਪ੍ਰੈਲ (ਹਰਦੇਵ ਸਿੰਘ ਸੰਧੂ)-ਦੀ ਪੰਜਾਬ ਕਸ਼ਯਪ ਰਾਜਪੂਤ ਸਭਾ ਇਕਾਈ ਬਟਾਲਾ ਦੀ ਇਕ ਅਹਿਮ ਬੈਠਕ ਹੋਈ, ਜਿਸ ਵਿਚ ਸੂਬਾ ਪ੍ਰਧਾਨ ਸੁਖਬੀਰ ਸਿੰਘ ਸ਼ਾਲੀਮਾਰ ਤੇ ਸੂਬਾ ਸਰਪ੍ਰਸਤ ਰਣਬੀਰ ਸਿੰਘ ਠੇਕੇਦਾਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਬੈਠਕ ਦੌਰਾਨ ਕਸ਼ਯਪ ...

ਪੂਰੀ ਖ਼ਬਰ »

ਆਕਸ ਫੋਰਡ ਸਕੂਲ ਕੋਟਲੀ ਵਿਖੇ ਬੱਚਿਆਂ ਵਲੋਂ ਜਾਗਰੂਕਤਾ ਰੈਲੀ

ਨਰੋਟ ਮਹਿਰਾ, 23 ਅਪ੍ਰੈਲ (ਰਾਜ ਕੁਮਾਰੀ)-ਆਕਸ ਫੋਰਡ ਸਕੂਲ ਕੋਟਲੀ ਵਿਖੇ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਿਖ਼ਲਾਫ਼ ਅਤੇ ਵਾਤਾਵਰਨ ਨੰੂ ਸ਼ੁੱਧ ਰੱਖਣ ਲਈ ਸਕੂਲ ਦੇ ਬੱਚਿਆਂ ਵਲੋਂ ਸ਼ਾਂਤੀ ਪੂਰਵਕ ਰੈਲੀ ਕੱਢੀ ਗਈ | ਪੈਦਲ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੰੂ ਔਰਤਾਂ ਦੇ ...

ਪੂਰੀ ਖ਼ਬਰ »

ਰਸੂਲਪੁਰ ਬੇਟ ਵਿਖੇ ਮਹਾਂਮਾਈ ਦਾ ਜਾਗਰਣ

ਪੁਰਾਣਾ ਸ਼ਾਲਾ, 23 ਅਪ੍ਰੈਲ (ਗੁਰਵਿੰਦਰ ਸਿੰਘ ਗੁਰਾਇਆ)-ਬਾਬਾ ਸੁਰਗਲ ਨਾਗ ਦੇਵਤਾ ਦੇ ਮੰਦਰ ਰਸੂਲਪੁਰ ਬੇਟ ਵਿਖੇ ਬੀਤੀ ਰਾਤ ਵਿਰਦੀ ਨੌਜਵਾਨ ਸਭਾ ਵਲੋਂ ਸੇਵਾਦਾਰ ਬਾਬਾ ਬਖ਼ਸ਼ੀਸ਼ ਸਿੰਘ ਦੇ ਪ੍ਰਬੰਧਾਂ ਹੇਠ 17ਵਾਂ ਮਹਾਂਮਾਈ ਦਾ ਭਗਵਤੀ ਜਾਗਰਣ ਕਰਵਾਇਆ ਗਿਆ | ...

ਪੂਰੀ ਖ਼ਬਰ »

ਸਮਾਜ ਸੇਵੀ ਤਰਸੇਮ ਸਿੰਘ ਬੱਲਪੁਰੀਆਂ ਵਲੋਂ ਨਿਵੇਕਲਾ ਉਪਰਾਲਾ

ਅੱਚਲ ਸਾਹਿਬ, 23 ਅਪ੍ਰੈਲ (ਗੁਰਚਰਨ ਸਿੰਘ)-ਸਮਾਜ ਸੇਵੀ ਜਥੇਦਾਰ ਤਰਸੇਮ ਸਿੰਘ ਬੱਲਪੁਰੀਆਂ ਵਲੋਂ ਨਿਵੇਕਲਾ ਕੰਮ ਕੀਤਾ ਜਾ ਰਿਹਾ ਹੈ | ਇਸ ਮੌਕੇ ਜਥੇ: ਤਰਸੇਮ ਸਿੰਘ ਨੇ ਦੱਸਿਆ ਕਿ ਮੁੱਖ ਦਫ਼ਤਰ ਬਿਜਲੀ ਘਰ ਉਮਰਪੁਰਾ ਵਿਖੇ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਸਾਨੂੰ ...

ਪੂਰੀ ਖ਼ਬਰ »

ਪਿੰਡ ਬਰਿਆਰ ਅੰਦਰ ਪਖਾਨਿਆਂ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਗੁਰਦਾਸਪੁਰ, 23 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਪਿੰਡ ਬਰਿਆਰ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਬਣ ਰਹੇ ਪਖ਼ਾਨਿਆਂ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਪਿੰਡ ਵਾਸੀਆਂ ਵਿਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਅੰਦਰ ਗ਼ਰੀਬ ਲੋਕਾਂ ...

ਪੂਰੀ ਖ਼ਬਰ »

ਗ੍ਰਾਮ ਸਵਰਾਜ ਅਭਿਆਨ ਮਨਾਉਣ ਦੀ ਕੀਤੀ ਸ਼ੁਰੂਆਤ

ਫ਼ਤਹਿਗੜ੍ਹ ਚੂੜੀਆਂ, 23 ਅਪ੍ਰੈਲ (ਐਮ.ਐਸ. ਫੁੱਲ)-ਪੰਚਾਇਤ ਰਾਜ ਮੰਤਰਾਲਾ ਭਾਰਤ ਸਰਕਾਰ ਵਲੋਂ 14 ਅਪ੍ਰੈਲ ਤੋਂ 5 ਮਈ ਤੱਕ ਚਲਾਏ ਜਾ ਰਹੇ ਗ੍ਰਾਮ ਸਵਰਾਜ ਅਭਿਆਨ ਦੀ ਸ਼ੁਰੂਆਤ ਕਰਦਿਆਂ ਪਿੰਡ ਸ਼ਮਸ਼ੇਰਪੁਰ ਫ਼ਤਹਿਗੜ੍ਹ ਚੂੜੀਆਂ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਦੀ ਬੈਠਕ

ਗੁਰਦਾਸਪੁਰ, 23 ਅਪ੍ਰੈਲ (ਆਲਮਬੀਰ ਸਿੰਘ)-ਤਰਕਸ਼ੀਲ ਸੁਸਾਇਟੀ ਇਕਾਈ ਗੁਰਦਾਸਪੁਰ ਦੀ ਬੈਠਕ ਜਥੇਬੰਦਕ ਮੁਖੀ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 8 ਅਪ੍ਰੈਲ ਨੰੂ ਹੋਏ ਤਰਕਸ਼ੀਲ ਨਾਟਕ ਮੇਲੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਇਸ ...

ਪੂਰੀ ਖ਼ਬਰ »

ਐਸ.ਜੀ.ਆਰ.ਡੀ. ਇੰਟਰਨੈਸ਼ਨਲ ਸਕੂਲ ਮੇਹੜੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ

ਕਾਹਨੂੰਵਾਨ, 23 ਅਪ੍ਰੈਲ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਮੇਹੜੇ ਦੇ ਐਸ.ਜੀ.ਆਰ.ਡੀ. ਇੰਟਰਨੈਸ਼ਨਲ ਸਕੂਲ ਵਿਖੇ ਸੈਸ਼ਨ ਦੀ ਸ਼ੁਰੂਆਤ ਲਈ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ | ਭੋਗ ਪਾਉਣ ਉਪਰੰਤ ਸ਼ਬਦ ਕੀਰਤਨ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਨੰਗਲ ਨੇ ਮਨਾਇਆ ਭਗਵਾਨ ਪਰਸ਼ੂ ਰਾਮ ਦਾ ਜਨਮ ਦਿਨ

ਡਮਟਾਲ, 23 ਅਪ੍ਰੈਲ (ਰਾਕੇਸ਼ ਕੁਮਾਰ)-ਪਿੰਡ ਨੰਗਲ ਵਿਚ ਬ੍ਰਾਹਮਣ ਸਭਾ ਨੰਗਲ ਨੇ ਭਗਵਾਨ ਪਰਸ਼ੂਰਾਮ ਦਾ ਜਨਮ ਦਿਨ ਮਨਾਇਆ | ਇਸ ਮੌਕੇ ਸਾਧਵੀ ਪਿ੍ਅੰਕਾ ਬਾਵਾ ਨੇ ਭਗਵਾਨ ਪਰਸ਼ੂਰਾਮ ਦੇ ਜੀਵਨ ਅਤੇ ਉਨ੍ਹਾਂ ਵਲੋਂ ਦਿੱਤੀਆਂ ਸਿੱਖਿਆ ਨੰੂ ਇਸ ਮੌਕੇ ਹਾਜ਼ਰ ਸੰਗਤ ਨੰੂ ...

ਪੂਰੀ ਖ਼ਬਰ »

ਕਸ਼ਯਪ ਰਾਜਪੂਤ ਸਭਾ ਦੇ ਸੁਰੇਸ਼ ਬਿੱਟਾ ਬਣੇ ਪ੍ਰਧਾਨ

ਪਠਾਨਕੋਟ, 23 ਅਪ੍ਰੈਲ (ਸੰਧੂ)-ਕਸ਼ਯਪ ਰਾਜਪੂਤ ਸਭਾ ਵੈਸ਼ਨੋ ਮਾਤਾ ਮੰਦਰ ਦੇ ਪ੍ਰਧਾਨ ਦੀ ਚੋਣ ਚੇਅਰਮੈਨ ਸ਼ਿਵ ਚਰਨ ਦੀ ਦੇਖ-ਰੇਖ ਹੇਠ ਹੋਇਆ | ਪ੍ਰਧਾਨਗੀ ਦੇ ਅਹੁਦੇ ਲਈ ਤਿੰਨ ਉਮੀਦਵਾਰਾਂ ਸੁਰੇਸ਼ ਬਿੱਟਾ, ਮੋਹਨ ਲਾਲ ਤੇ ਰਵੀ ਵਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਜਿਸ ...

ਪੂਰੀ ਖ਼ਬਰ »

ਦਲਿਤ ਭਾਈਚਾਰੇ 'ਤੇ ਹੋ ਰਹੇ ਜ਼ੁਲਮਾਂ ਿਖ਼ਲਾਫ਼ ਬਹੁਜਨ ਸਮਾਜ ਪਾਰਟੀ ਨੇ ਦਿੱਤਾ ਮੰਗ-ਪੱਤਰ

ਪਠਾਨਕੋਟ, 23 ਅਪ੍ਰੈਲ (ਆਸ਼ੀਸ਼ ਸ਼ਰਮਾ)-ਐਸ.ਸੀ./ਐਸ.ਟੀ. ਐਕਟ ਅਤੇ ਬੀਤੇ ਦਿਨੀਂ ਫਗਵਾੜੇ ਵਿਚ ਦਲਿਤ ਭਾਈਚਾਰੇ 'ਤੇ ਹੋਏ ਅੱਤਿਆਚਾਰ ਦੇ ਸਬੰਧ ਵਿਚ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਸੰਸਾਰ ਚੰਦ ਦੀ ਅਗਵਾਈ ਹੇਠ ਮਾਨਯੋਗ ਰਾਜਪਾਲ ਪੰਜਾਬ ਦੇ ਨਾਂਅ ...

ਪੂਰੀ ਖ਼ਬਰ »

ਰੋਟਰੀ ਕਲੱਬ ਪਠਾਨਕੋਟ ਵਲੋਂ ਡਿਸਟਿ੍ਕ ਗਵਰਨਰ ਦੀ ਆਫਿਸ਼ੀਅਲ ਵਿਟ ਦੇ ਸਬੰਧ 'ਚ ਸਮਾਗਮ

ਪਠਾਨਕੋਟ, 23 ਅਪ੍ਰੈਲ (ਸੰਧੂ)-ਰੋਟਰੀ ਕਲੱਬ ਪਠਾਨਕੋਟ ਵਲੋਂ ਡਿਸਟਿ੍ਕ ਗਵਰਨਰ ਦੀ ਆਫਿਸ਼ੀਅਲ ਵਿਟ ਦੇ ਸਬੰਧ 'ਚ ਪ੍ਰਧਾਨ ਮੋਹਿਤ ਸ਼ਰਮਾ ਦੀ ਪ੍ਰਧਾਨਗੀ ਹੇਠ ਬੈਠਕ ਹੋਈ, ਜਿਸ ਵਿਚ ਰੋਟਰੀ ਇੰਟਰਨੈਸ਼ਨਲ ਦੀ ਡਿ੍ਸਟਿਕ 3070 ਦੇ ਗਵਰਨਰ ਪਰਵਿੰਦਰ ਜੀਤ ਸਿੰਘ ਮੁੱਖ ਮਹਿਮਾਨ ...

ਪੂਰੀ ਖ਼ਬਰ »

ਮੈਂਬਰ ਕੌਮੀ ਘੱਟ ਗਿਣਤੀਆਂ ਕਮਿਸ਼ਨ ਵਲੋਂ ਜ਼ਿਲੇ੍ਹ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ

ਪਠਾਨਕੋਟ, 23 ਅਪ੍ਰੈਲ (ਆਰ. ਸਿੰਘ/ਚੌਹਾਨ)-ਸਰਕਾਰ ਵਲੋਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਹਰੇਕ ਵਿਅਕਤੀ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਾ ਪਠਾਨਕੋਟ ਦੇ ਘੱਟ ਗਿਣਤੀ ਕਮਿਸ਼ਨ ਭਾਈਚਾਰੇ ਦੇ ਲੋਕ ਇਸ ...

ਪੂਰੀ ਖ਼ਬਰ »

ਗੀਤਾ ਠਾਕੁਰ ਨੇ ਕੀਤਾ ਸਕੂਲ ਦੇ ਕਮਰਿਆਂ ਦਾ ਉਦਘਾਟਨ

ਸੁਜਾਨਪੁਰ, 23 ਅਪ੍ਰੈਲ (ਜਗਦੀਪ ਸਿੰਘ)-ਸੁਜਾਨਪੁਰ ਨਾਲ ਲਗਦੇ ਪਿੰਡ ਫਿਰੋਜ਼ਪੁਰ ਕਲਾਂ ਦੇ ਚੂਨੀ ਲਾਲ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਕਲਾਂ ਵਿਖੇ ਪ੍ਰੋਗਰਾਮ ਪਿ੍ੰਸੀਪਲ ਨੀਰਾ ਕੁਮਾਰੀ ਦੀ ਦੇਖ-ਰੇਖ ਹੇਠ ਕੀਤਾ ਗਿਆ | ਕਾਂਗਰਸ ਦੇ ਸੂਬਾ ਸਕੱਤਰ ਸਾਹਿਬ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਪਠਾਨਕੋਟ 'ਚ ਪ੍ਰੋਗਰਾਮ ਇੰਟੈਨਸੀਫਾਇਡ ਮਿਸ਼ਨ ਇੰਦਰ ਧਨੁਸ਼ ਦੀ ਸ਼ੁਰੂਆਤ

ਪਠਾਨਕੋਟ, 23 ਅਪ੍ਰੈਲ (ਆਰ. ਸਿੰਘ)-ਸਿਹਤ ਵਿਭਾਗ ਪਠਾਨਕੋਟ ਵਲੋਂ ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੇ ਦਿਸ਼ਾ-ਨਿਰਦੇਸ਼ਾਾ ਅਨੁਸਾਰ ਗਰਾਮ ਸਵਰਾਜ ਮੁਹਿੰਮ ਤਹਿਤ ਪ੍ਰੋਗਰਾਮ ਇੰਟੈਨਸੀਫਾਇਡ ਮਿਸ਼ਨ ਇੰਦਰ ਧਨੁਸ਼ ਦੀ ਸ਼ੁਰੂਆਤ ਪਿੰਡ ਲਾਡੋ ਚੱਕ ਵਿਖੇ ਕੀਤੀ ਗਈ | ਹਾਜ਼ਰ ...

ਪੂਰੀ ਖ਼ਬਰ »

ਲੁਟੇਰੇ ਔਰਤ ਦੀ ਵਾਲੀ ਝਪਟ ਕੇ ਫ਼ਰਾਰ

ਨਰੋਟ ਮਹਿਰਾ, 23 ਅਪ੍ਰੈਲ (ਰਾਜ ਕੁਮਾਰੀ)-ਜ਼ਿਲ੍ਹਾ ਪਠਾਨਕੋਟ ਵਿਚ ਲੁੱਟਾਂ-ਖੋਹਾਂ ਦਾ ਦਿਨ ਪ੍ਰਤੀ ਦਿਨ ਬੋਲਬਾਲਾ ਵੱਧ ਰਿਹਾ ਹੈ | ਬੀਤੇ ਦਿਨ ਪਿੰਡ ਕਟਾਰੂਚੱਕ ਦੀ ਔਰਤ ਦੀ ਲੁਟੇਰੇ ਕੰਨੀ ਦੀ ਸੋਨੇ ਦੀ ਵਾਲੀ ਝਪਟ ਕੇ ਫ਼ਰਾਰ ਹੋ ਗਏ | ਸੁਸ਼ਮਾ ਦੇਵੀ ਪਤਨੀ ਮੋਹਨ ਲਾਲ ...

ਪੂਰੀ ਖ਼ਬਰ »

ਚੱਕੀ ਦਰਿਆ 'ਚੋਂ ਅਣਪਛਾਤੀ ਲਾਸ਼ ਮਿਲੀ

ਪਠਾਨਕੋਟ, 23 ਅਪ੍ਰੈਲ (ਚੌਹਾਨ)-ਭਦਰੋਆ ਕੋਲ ਚੱਕੀ ਦਰਿਆ 'ਚ ਇਕ ਲਾਸ਼ ਮਿਲੀ ਹੈ | ਲਾਸ਼ ਪਾਣੀ 'ਚ ਤੈਰ ਰਹੀ ਸੀ ਕਿ ਦੇਖ ਕੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੰੂ ਦਿੱਤੀ | ਸੂਚਨਾ ਮਿਲਦੇ ਹੀ ਥਾਣਾ ਪ੍ਰਭਾਰੀ ਉਂਕਾਰ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ ਤੇ ਲਾਸ਼ ਨੰੂ ...

ਪੂਰੀ ਖ਼ਬਰ »

ਪਠਾਨਕੋਟ ਕਾਲਜ ਆਫ਼ ਗਰੁੱਪ ਐਜੂਕੇਸ਼ਨ ਵਿਖੇ ਸਨਮਾਨ ਸਮਾਗਮ

ਪਠਾਨਕੋਟ, 23 ਅਪ੍ਰੈਲ (ਆਰ. ਸਿੰਘ)-ਪਠਾਨਕੋਟ ਕਾਲਜ ਆਫ਼ ਗਰੁੱਪ ਐਜੂਕੇਸ਼ਨ ਵਿਖੇ ਪਿ੍ੰਸੀਪਲ ਰੁਪਿੰਦਰ ਕੌਰ ਅਤੇ ਇੰਚਾਰਜ ਰਜਨੀਸ਼ ਬਾਲਾ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਕਾਲਜ ਦੇ ਚੇਅਰਮੈਨ ਡਾ: ਸੁਭਾਸ਼ ਮਹਾਜਨ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ ...

ਪੂਰੀ ਖ਼ਬਰ »

ਰੰਜਿਸ਼ ਦੇ ਚਲਦੇ ਪਰਿਵਾਰ 'ਤੇ ਹਮਲਾ ਕਰਨ ਦਾ ਦੋਸ਼

ਪਠਾਨਕੋਟ, 23 ਅਪ੍ਰੈਲ (ਆਸ਼ੀਸ਼ ਸ਼ਰਮਾ)-ਬੀਤੀ ਰਾਤ ਸ਼ਾਮ ਪਠਾਨਕੋਟ ਦੇ ਮੁਹੱਲਾ ਅੰਗੂਰਾਂ ਵਾਲੇ ਬਾਗ਼ ਵਾਰਡ ਨੰਬਰ-32 'ਚ ਉਸ ਵੇਲੇ ਮਾਹੌਲ ਤਣਾਅ ਭਰਿਆ ਬਣ ਗਿਆ ਜਦੋਂ 6-7 ਲੋਕਾਂ ਵਲੋਂ, ਜਿਨ੍ਹਾਂ ਵਿਚ ਤਿੰਨ ਔਰਤਾਂ ਵੀ ਸ਼ਾਮਿਲ ਸਨ ਨੇ ਇਕ ਘਰ 'ਤੇ ਹਮਲਾ ਕਰ ਦਿੱਤਾ | ਪੀੜਤ ...

ਪੂਰੀ ਖ਼ਬਰ »

ਐਮ.ਈ.ਐਸ. ਬਿਲਡਰ ਐਸੋਸੀਏਸ਼ਨ ਵਲੋਂ ਸਮਾਗਮ

ਪਠਾਨਕੋਟ, 23 ਅਪ੍ਰੈਲ (ਸੰਧੂ)-ਐਮ.ਈ.ਐਸ. ਬਿਲਡਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਚੇਅਰਮੈਨ ਤਰੁਣਪਾਲ ਸਿੰਘ ਸ਼ੰਟੀ ਦੀ ਦੇਖ-ਰੇਖ ਹੇਠ ਵਿੱਤ ਸਾਲ 2018 ਨੂੰ ਲੈ ਕੇ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ 'ਚ ਜਨਰਲ ਸਕੱਤਰ ਵਿਵੇਕ ਮਾਡੀਆ ਨੇ ਆਏ ਹੋਏ ਸਮੂਹ ਮੈਂਬਰਾਂ ਦਾ ...

ਪੂਰੀ ਖ਼ਬਰ »

ਗੋਬਿੰਦਸਰ ਦੇ ਲੋਕਾਂ ਨੇ ਠੇਕਾ ਬੰਦ ਕਰਵਾਉਣ ਲਈ ਕੀਤਾ ਪ੍ਰਦਰਸ਼ਨ

ਨਰੋਟ ਮਹਿਰਾ, 23 ਅਪ੍ਰੈਲ (ਰਾਜ ਕੁਮਾਰੀ)-ਪਿੰਡ ਗੋਬਿੰਦਸਰ ਦੇ ਲੋਕਾਂ ਨੇ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਪ੍ਰਸ਼ਾਸਨ ਅਤੇ ਠੇਕਾ ਠੇਕੇਦਾਰਾਂ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨ ਸਰਪੰਚ ਦੇਵ ਰਾਜ ਮਾਨਾ ਦੀ ਅਗਵਾਈ 'ਚ ਕੀਤਾ ਗਿਆ | ਇਸ ਮੌਕੇ ਸੋਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX