ਤਾਜਾ ਖ਼ਬਰਾਂ


ਕਪਿਲ-ਗਿੰਨੀ ਦੀ ਰਿਸੈੱਪਸ਼ਨ ਪਾਰਟੀ ਦੀ ਫ਼ੋਟੋ
. . .  59 minutes ago
ਕਪਿਲ -ਗਿੰਨੀ ਦੀ ਰਿਸੈੱਪਸ਼ਨ ਪਾਰਟੀ 'ਚ ਮਲਕੀਤ , ਸਰਤਾਜ ਤੇ ਦਲੇਰ ਮਹਿੰਦੀ ਵੀ ਪੁੱਜੇ
. . .  about 1 hour ago
ਮੁੰਬਈ : ਈਸ਼ਾ ਅੰਬਾਨੀ ਅਤੇ ਆਨੰਦ ਪੀਰਮਲ ਦੀ ਜੀਓ ਹੋਟਲ 'ਚ ਰਿਸੈੱਪਸ਼ਨ ਪਾਰਟੀ
. . .  about 1 hour ago
ਕਪਿਲ-ਗਿੰਨੀ ਦੀ ਰਿਸੈਪਸ਼ਨ ਪਾਰਟੀ 'ਚ ਗਾਇਕ ਅਤੇ ਕਲਾਕਾਰ ਵੀ ਪੁੱਜੇ
. . .  about 2 hours ago
ਮੁੰਬਈ : ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਰਿਸੈਪਸ਼ਨ ਦੀਆਂ ਤਸਵੀਰਾਂ
. . .  about 2 hours ago
ਪੇਸ਼ੀ ਲਈ ਲਿਆਂਦਾ ਮੁਜਰਮ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  about 2 hours ago
ਘੁਮਾਣ ,14 ਦਸੰਬਰ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਵਿਚ ਪੰਜਾਬ ਪੁਲਿਸ ਦੀ ਨਾਲਾਇਕੀ ਉਸ ਵੇਲੇ ਸਾਹਮਣੇ ਆਈ ਜਿਸ ਵੇਲੇ ਘੁਮਾਣ ਪੁਲਸ ਵੱਲੋਂ ਪੇਸ਼ੀ ਤੋਂ ਬਾਅਦ ਲਿਆਂਦਾ ਜਾ ਰਿਹਾ ਮੁਜਰਮ ਅੱਡਾ ਪੰਜ ਗਰਾਈਂਆਂ ...
ਕਪਿਲ-ਗਿੰਨੀ ਦੇ ਵਿਆਹ ਦੀ ਰਿਸੈੱਪਸ਼ਨ ਪਾਰਟੀ ਸ਼ੁਰੂ
. . .  about 3 hours ago
ਅੰਮ੍ਰਿਤਸਰ, 14 ਦਸੰਬਰ (ਹਰਮਿੰਦਰ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਵਿਆਹ ਦੀ ਰਿਸੈੱਪਸ਼ਨ ਪਾਰਟੀ ਰਾਜਾਸਾਂਸੀ ਕੌਮਾਂਤਰੀ ਹਵਾਈ ਨੇੜੇ ਸਥਿਤ ਇੱਕ ਹੋਟਲ...
ਸ੍ਰੀਲੰਕਾ ਦੇ ਵਿਵਾਦਗ੍ਰਸਤ ਪ੍ਰਧਾਨ ਕੱਲ੍ਹ ਨੂੰ ਦੇਣਗੇ ਅਸਤੀਫ਼ਾ
. . .  about 4 hours ago
ਕੋਲੰਬੋ, 14 ਦਸੰਬਰ - ਸ੍ਰੀਲੰਕਾ ਦੇ ਵਿਵਾਦਗ੍ਰਸਤ ਪ੍ਰਧਾਨ ਮੰਤਰੀ ਮਹੇਂਦਾ ਰਾਜਪਕਸ਼ੇ 15 ਦਸੰਬਰ ਨੂੰ ਅਸਤੀਫ਼ਾ ਦੇਣਗੇ। ਇਸ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਨਮਲ ਰਾਜਪਕਸ਼ੇ ਨੇ...
ਕਰਨਾਟਕ : ਜ਼ਹਿਰੀਲਾ ਪ੍ਰਸਾਦ ਨਾਲ 5 ਮੌਤਾਂ, 82 ਹਸਪਤਾਲ ਭਰਤੀ
. . .  about 4 hours ago
ਬੈਂਗਲੁਰੂ, 14 ਦਸੰਬਰ - ਕਰਨਾਟਕ ਦੇ ਚਾਮਰਾਜਨਗਰ ਵਿਖੇ ਜ਼ਹਿਰੀਲਾ ਪਦਾਰਥ ਖਾਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦਕਿ 82 ਜਣਿਆ ਨੂੰ ਹਸਪਤਾਲ ਭਰਤੀ ਕਰਵਾਇਆ...
ਰਾਫੇਲ ਮੁੱਦੇ 'ਤੇ ਰਾਹੁਲ ਗਾਂਧੀ ਦੀ ਪ੍ਰੈੱਸ ਵਾਰਤਾ
. . .  1 minute ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮੁੱਦੇ 'ਤੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਰਾਫੇਲ ਡੀਲ 'ਤੇ ਉਨ੍ਹਾਂ ਦੇ ਸਵਾਲ ਅਜੇ ਵੀ ਬਰਕਰਾਰ ਹਨ। ਉਨ੍ਹਾਂ...
ਵਿਸਫੋਟ ਸਮਗਰੀ ਸਮੇਤ ਇੱਕ ਗ੍ਰਿਫ਼ਤਾਰ
. . .  about 5 hours ago
ਸ੍ਰੀਨਗਰ, 14 ਦਸੰਬਰ - ਜੰਮੂ ਕਸ਼ਮੀਰ ਪੁਲਿਸ ਨੇ ਪੁਲਵਾਮਾ ਤੋਂ ਭਾਰੀ ਮਾਤਰਾ 'ਚ ਵਿਸਫੋਟਕ ਸਮਗਰੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ...
ਵਿਆਹ ਦੇ ਬੰਧਨ 'ਚ ਬੱਝੇ ਸਾਇਨਾ ਨੇਹਵਾਲ ਅਤੇ ਪੀ. ਕਸ਼ਯਪ
. . .  about 5 hours ago
ਨਵੀਂ ਦਿੱਲੀ, 14 ਦਸੰਬਰ- ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੇ ਪੀ. ਕਸ਼ਯਪ ਅੱਜ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਹਨ। ਇਹ ਜਾਣਕਾਰੀ ਸਾਇਨਾ ਨੇਹਵਾਲ ਨੇ ਆਪਣੇ ਟਵਿੱਟਰ ਆਕਾਊੰਟ 'ਤੇ ਤਸਵੀਰਾਂ ਸਾਂਝੀਆਂ ਕਰ ਕੇ ਦਿੱਤੀ....
20 ਦਸੰਬਰ ਤੱਕ ਮੁਲਤਵੀ ਰਾਕੇਸ਼ ਅਸਥਾਨਾ ਮਾਮਲੇ ਦੀ ਸੁਣਵਾਈ
. . .  about 5 hours ago
ਨਵੀਂ ਦਿੱਲੀ, 14 ਦਸੰਬਰ- ਦਿੱਲੀ ਹਾਈਕੋਰਟ ਨੇ ਰਾਕੇਸ਼ ਅਸਥਾਨਾ ਅਤੇ ਦਵਿੰਦਰ ਕੁਮਾਰ ਦੀ ਐਫ਼.ਆਈ.ਆਰ ਰੱਦ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀ .....
ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਮੋਹਾਲੀ ਅਦਾਲਤ 'ਚ ਕੀਤਾ ਸਰੈਂਡਰ
. . .  about 6 hours ago
ਮੋਹਾਲੀ, 14 ਦਸੰਬਰ (ਜਸਬੀਰ ਜੱਸੀ)- ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਮਹਾਲੀ ਦੀ ਅਦਾਲਤ 'ਚ ਸਰੈਂਡਰ ਕਰ ਦਿੱਤਾ....
1 ਕਿੱਲੋ ਹੈਰੋਇਨ ਸਮੇਤ 2 ਵਿਅਕਤੀ ਨੂੰ ਕੀਤਾ ਕਾਬੂ
. . .  about 7 hours ago
ਅਬੋਹਰ, 14 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਪੁਲਿਸ ਦੇ ਸੀ.ਆਈ.ਏ ਸਟਾਫ਼ ਦੀ ਟੀਮ ਵੱਲੋਂ 2 ਵਿਅਕਤੀਆਂ ਨੂੰ 1 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ ਜਦਕਿ ਇਕ ਵਿਅਕਤੀ ਮੌਕੇ ਤੋਂ ਹੀ ਫ਼ਰਾਰ .....
ਰਾਫੇਲ ਡੀਲ 'ਤੇ ਝੂਠ ਫੈਲਾਉਣ ਵਾਲਿਆਂ ਦੀ ਹੋਈ ਹਾਰ- ਜੇਤਲੀ
. . .  about 6 hours ago
ਅਸ਼ੋਕ ਗਹਿਲੋਤ ਹੋਣਗੇ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਪਾਇਲਟ ਹੋਣਗੇ ਉਪ ਮੁੱਖ ਮੰਤਰੀ
. . .  about 6 hours ago
ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ
. . .  about 6 hours ago
ਬ੍ਰਹਮਪੁਰਾ, ਅਜਨਾਲਾ, ਸੇਖਵਾਂ ਵੱਲੋਂ ਨਵੀ ਬਣਾਈ ਪਾਰਟੀ ਦੇ ਮੁਤੱਲਕ ਪ੍ਰੈੱਸ ਕਾਨਫ਼ਰੰਸ ਆਯੋਜਿਤ
. . .  about 7 hours ago
ਜੀ.ਕੇ ਖਿਲਾਫ ਮਾਮਲਾ ਦਰਜ ਕਰਨ 'ਤੇ ਅਦਾਲਤ ਨੇ ਲਗਾਈ ਰੋਕ
. . .  about 7 hours ago
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ
. . .  about 8 hours ago
ਸਮਝੌਤੇ ਤੋਂ ਬਾਅਦ ਕੰਮ 'ਤੇ ਪਰਤੇ ਸੂਬੇ ਦੇ ਪਟਵਾਰੀ
. . .  about 8 hours ago
ਵਸਤਾਂ ਅਤੇ ਸੇਵਾਵਾਂ ਸੋਧ ਬਿਲ 2018 ਸੰਬੰਧੀ ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਪ੍ਰਸਤਾਵ
. . .  about 8 hours ago
ਪੰਚਾਇਤੀ ਰਾਜ ਸੋਧ ਬਿਲ 2018 ਪੰਜਾਬ ਵਿਧਾਨ ਸਭਾ 'ਚ ਪਾਸ
. . .  about 8 hours ago
ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ- ਤ੍ਰਿਪਤ ਬਾਜਵਾ
. . .  about 8 hours ago
ਟਕਸਾਲੀ ਆਗੂਆਂ ਨੂੰ ਨਵੀ ਪਾਰਟੀ ਦੇ ਗਠਨ ਤੋਂ ਪਹਿਲਾਂ ਮਿਲਿਆ ਭਰਵਾਂ ਹੁੰਗਾਰਾ
. . .  about 8 hours ago
ਪੰਚਾਇਤੀ ਰਾਜ ਸੋਧ ਬਿੱਲ ਪਾਸ ਕਰਨ ਮੌਕੇ ਨਾਗਰਾ ਅਤੇ ਮਜੀਠੀਆ ਵਿਚਾਲੇ ਤਿੱਖੀਆਂ ਝੜਪਾਂ
. . .  about 8 hours ago
ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ ਦੀ ਅੰਦਰੂਨੀ ਧੜੇ ਬੰਦੀ ਖੁੱਲ ਕੇ ਆਈ ਸਾਹਮਣੇ
. . .  about 8 hours ago
ਬਟਾਲਾ ਨੇੜਲੇ ਪਿੰਡ ਸੈਦਪੁਰ ਕਲਾਂ 'ਚ ਚਲੀਆਂ ਗੋਲੀਆਂ, ਇਕ ਔਰਤ ਸਮੇਤ ਹੋਰ ਜ਼ਖ਼ਮੀ
. . .  about 9 hours ago
ਨੇਪਾਲ ਸਰਕਾਰ ਨੇ ਭਾਰਤੀ ਨੋਟਾਂ 'ਤੇ ਲਗਾਈ ਰੋਕ, ਨਹੀਂ ਚੱਲਣਗੇ 200, 500 ਤੇ 2000 ਦੇ ਨੋਟ
. . .  about 9 hours ago
ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਦੇ ਰਾਖਵਾਂਕਰਨ ਬਿੱਲ 'ਤੇ ਸਰਬਸੰਮਤੀ ਲਈ ਕੈਪਟਨ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ
. . .  about 9 hours ago
ਰਾਫੇਲ ਡੀਲ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਾਫ਼ੀ ਮੰਗਣ ਰਾਹੁਲ - ਅਮਿਤ ਸ਼ਾਹ
. . .  about 9 hours ago
ਕਰਤਾਰਪੁਰ ਲਾਂਘੇ ਦਾ ਪ੍ਰਸਤਾਵ ਕੈਪਟਨ ਵੱਲੋਂ ਵਿਧਾਨ ਸਭਾ 'ਚ ਪੇਸ਼
. . .  about 9 hours ago
ਪੰਜਾਬ ਦੀ ਸੁਰੱਖਿਆ ਲਈ ਸਰਕਾਰ ਅਤੇ ਵਿਰੋਧੀ ਧਿਰ ਨੂੰ ਆਉਣਾ ਚਾਹੀਦੈ ਅੱਗੇ- ਕੈਪਟਨ
. . .  about 10 hours ago
ਲੋਕ ਮਸਲਿਆਂ 'ਤੇ ਚਰਚਾ ਤੋਂ ਬਚਣ ਲਈ ਇਕ ਦਿਨ ਦਾ ਸੈਸ਼ਨ ਰੱਖੇ ਸਰਕਾਰ- ਸੁਖਬੀਰ ਬਾਦਲ
. . .  about 10 hours ago
ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਪੰਜਾਬ ਭਰ 'ਚ ਸਮਾਗਮ
. . .  about 10 hours ago
ਸੁਪਰੀਮ ਕੋਰਟ ਨੇ ਰਾਫੇਲ ਸੌਦੇ ਦੇ ਨਾਲ ਸੰਬੰਧਿਤ ਪਟੀਸ਼ਨਾਂ ਕੀਤੀਆਂ ਖ਼ਾਰਜ
. . .  about 10 hours ago
ਛੱਪੜ 'ਚੋਂ ਮਿਲੀ ਗੁੰਮ ਹੋਏ 10 ਸਾਲਾ ਬੱਚੇ ਦੀ ਲਾਸ਼
. . .  about 11 hours ago
ਕੈਪਟਨ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਸਦਨ 'ਚ ਰੱਖਿਆ ਗਿਆ ਪ੍ਰਸਤਾਵ
. . .  about 10 hours ago
ਬਿੱਲ ਪਾਸ ਕਰਨ ਮੌਕੇ ਆਪ ਤੇ ਅਕਾਲੀ ਦਲ ਵੱਲੋਂ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਸਦਨ 'ਚ ਹੰਗਾਮਾ
. . .  about 11 hours ago
ਪੰਜਾਬ ਵਿਧਾਨ ਸਭਾ 'ਚ ਬਿਲ ਪਾਸ ਕਰਨ ਦੀ ਕਾਰਵਾਈ ਸ਼ੁਰੂ, ਪਾਸ ਕੀਤੇ ਜਾਣਗੇ 4 ਬਿਲ
. . .  about 11 hours ago
ਅਕਾਲੀ ਦਲ ਵੱਲੋਂ ਸਦਨ 'ਚ ਮੁੜ ਵਾਪਸੀ ਦੌਰਾਨ ਚੁੱਕਿਆ ਗਿਆ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ
. . .  about 11 hours ago
84 ਦੇ ਸਿੱਖ ਦੰਗਿਆਂ ਦੇ ਮਸਲੇ 'ਤੇ ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕ ਆਊਟ
. . .  about 11 hours ago
ਅਕਾਲੀ ਦਲ ਵੱਲੋਂ ਸਦਨ 'ਚ ਸੱਜਣ ਕੁਮਾਰ ਅਤੇ ਟਾਈਟਲਰ ਖ਼ਿਲਾਫ਼ ਨਾਅਰੇਬਾਜ਼ੀ
. . .  about 11 hours ago
84 ਦੇ ਸਿੱਖ ਦੰਗਿਆਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਸਦਨ 'ਚ ਨਾਅਰੇਬਾਜ਼ੀ ਜਾਰੀ
. . .  about 11 hours ago
ਕਮਲ ਨਾਥ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਸਦਨ 'ਚ ਹੰਗਾਮਾ
. . .  about 12 hours ago
ਕਾਂਗਰਸ ਦੇ ਧਾਰਮਿਕ ਸਲਾਹਕਾਰ ਨੂੰ ਸਰਕਾਰ ਬਚਾਉਣ ਦੀ ਕਰ ਰਹੀ ਹੈ ਕੋਸ਼ਿਸ਼- ਮਜੀਠੀਆ
. . .  about 12 hours ago
ਮਜੀਠੀਆ ਨੇ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ 'ਤੇ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦਾ ਚੁੱਕਿਆ ਮੁੱਦਾ
. . .  about 12 hours ago
ਲੋਧੀ ਨੰਗਲ ਨੇ ਨਹਿਰਾਂ ਦੇ ਜ਼ਹਿਰੀਲੇ ਪਾਣੀ ਅਤੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
. . .  about 12 hours ago
ਅਕਾਲੀ ਦਲ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਰੂਪਨਗਰ

ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਵਲੋਂ ਸਿਹਤ ਸੁਰੱਖਿਆ ਬੀਮਾ ਸਰਵੇ ਦਾ ਬਾਈਕਾਟ

ਨੂਰਪੁਰ ਬੇਦੀ, 23 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ (ਸੀਟੂ) ਪੰਜਾਬ ਦੀ ਨੂਰਪੁਰ ਬੇਦੀ ਬਲਾਕ ਦੀ ਇਕਾਈ ਵਲੋਂ ਅੱਜ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਬੀਮਾ ਯੋਜਨਾ ਸਰਵੇ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧ ਵਿਚ ਯੂਨੀਅਨ ਆਗੂਆਂ ਨੇ ਇਕ ਮੀਟਿੰਗ ਕਰਕੇ ਇਹ ਫ਼ੈਸਲਾ ਲਿਆ ਹੈ | ਯੂਨੀਅਨ ਦੀ ਬਲਾਕ ਪ੍ਰਧਾਨ ਕਮਲੇਸ਼ ਰਾਣੀ ਝੱਜ ਅਤੇ ਮੀਤ ਪ੍ਰਧਾਨ ਪਰਮਜੀਤ ਕੌਰ ਪਲਾਟਾ ਨੇ ਦੱਸਿਆ ਕਿ ਸਮੁੱਚੇ ਪੰਜਾਬ ਦੀ ਜਥੇਬੰਦੀ ਨੇ ਇਸ ਸਰਵੇ ਦਾ ਬਾਈਕਾਟ ਕੀਤਾ ਹੈ | ਇਕੱਤਰ ਆਗੂਆਂ ਨੇ ਇਕ ਮੰਗ ਪੱਤਰ ਐਸ. ਐਮ. ਓ. ਨੂਰਪੁਰ ਬੇਦੀ ਡਾ: ਸ਼ਿਵ ਕੁਮਾਰ ਨੂੰ ਦੇ ਕੇ ਫ਼ੈਸਲੇ ਤੋਂ ਜਾਣੂ ਕਰਵਾਇਆ | ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਇਸ ਸਰਵੇ ਦੀ ਡਿਊਟੀ ਉਨ੍ਹਾਂ ਦੀ ਲਗਾਈ ਹੈ ਜਿਸ ਨੂੰ ਕਰਨ ਲਈ ਕਈ ਦਿਨ ਦਾ ਸਮਾਂ ਲੱਗੇਗਾ ਅਤੇ ਇਸ ਨੂੰ ਆਨ ਲਾਈਨ ਕਰਨ ਦੀ ਜ਼ਿੰਮੇਵਾਰੀ ਵੀ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਸੌਾਪੀ ਗਈ ਹੈ ਪਰ ਇਸ ਬਦਲੇ ਉਨ੍ਹਾਂ ਨੂੰ ਕਈ ਵੀ ਵਾਧੂ ਭੱਤਾ ਦੇਣ ਦੀ ਕੋਈ ਵੀ ਗ੍ਰਾਂਟੀ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ ਕਾਰਡ ਬਣਾਉਣ ਸਮੇਂ ਵੀ ਆਸ਼ਾ ਵਰਕਰਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ | ਟਰੇਡ ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਵਰਕਰਾਂ ਪਹਿਲਾਂ ਹੀ ਬਹੁਤ ਨਿਗੂਣੇ ਮਾਣ ਭੱਤੇ 'ਤੇ ਕੰਮ ਕਰ ਰਹੀਆਂ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਵੀ ਨਹੀਂ ਕੀਤਾ ਜਾ ਸਕਦਾ | ਇਸ ਸਰਵੇ ਦਾ ਪਹਿਲਾਂ ਹੀ ਆਂਗਣਵਾੜੀ ਵਰਕਰਾਂ ਤੇ ਪੈਰਾ ਮੈਡੀਕਲ ਸਿਹਤ ਕਾਮਿਆਂ ਨੇ ਬਾਈਕਾਟ ਕੀਤਾ ਹੋਇਆ ਹੈ | ਇਸ ਮੌਕੇ ਵਿਜੇ ਕੁਮਾਰੀ ਸਕੱਤਰ, ਮਨਪ੍ਰੀਤ ਕੌਰ ਭਟੋਲੀ, ਅੰਜਲੀ ਪਚਰੰਡਾ, ਸੁਰਿੰਦਰ ਕੌਰ ਮੀਰਪੁਰ, ਬਲਜੀਤ ਕੌਰ ਬੜਵਾ, ਅੰਜਨਾ, ਅਨੀਤਾ ਕਰੂਰਾ, ਰੇਨੂੰ ਬਾਲਾ ਰੌਲੀ, ਰਚਨਾ ਦੇਵੀ ਸਬੌਰ, ਕਰਮਜੀਤ ਕੌਰ ਬਸੀ, ਦਰਸ਼ਨਾ ਸਸਕੌਰ, ਸੁਨੀਤਾ ਸੈਣੀ ਖੇੜੀ, ਸੁਦੇਸ਼ ਝਿੰਜੜੀ ਅਤੇ ਹੋਰ ਵਰਕਰਾਂ ਵੀ ਹਾਜ਼ਰ ਸਨ |

ਗੁਰਮਤਿ ਪ੍ਰਚਾਰ ਲਹਿਰ ਤਹਿਤ ਦੋਆਬਾ ਜ਼ੋਨ 'ਚ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ

ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਗੁਰਮਤਿ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਅੱਜ ਦੋਆਬਾ ...

ਪੂਰੀ ਖ਼ਬਰ »

ਸੰਨ ਇੰਨਕਲੇਵ ਕਾਲੋਨੀ ਦੀ ਕਮੇਟੀ ਦਾ ਗਠਨ

ਰੂਪਨਗਰ, 23 ਅਪ੍ਰੈਲ (ਮਨਜਿੰਦਰ ਸਿੰਘ ਚੱਕਲ)- ਰੂਪਨਗਰ ਦੇ ਸੰਨ ਇੰਨਕਲੇਵ ਕਾਲੋਨੀ ਦੇ ਵਸਨੀਕਾਂ ਵਲੋਂ 'ਰੈਂਜ਼ੀਡੈਂਸ਼ੀਅਲ ਵੈੱਲਫੇਅਰ ਐਸੋਸੀਏਸ਼ਨ' ਦੀ ਨਵੀਂ ਕਮੇਟੀ ਦਾ ਗਠਨ ਸਰਬਸੰਮਤੀ ਨਾਲ 2 ਸਾਲਾਂ ਲਈ ਕੀਤਾ ਗਿਆ ਜਿਸ ਵਿਚ ਗੁਰਨਾਮ ਸਿੰਘ ਪ੍ਰਧਾਨ, ਰਣਜੀਤ ਸਿੰਘ ...

ਪੂਰੀ ਖ਼ਬਰ »

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਮਈ ਦਿਵਸ ਕਾਨਫ਼ਰੰਸ 1 ਨੂੰ

ਨੂਰਪੁਰ ਬੇਦੀ, 23 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਨੂਰਪੁਰ ਬੇਦੀ ਉਪ ਤਹਿਸੀਲ ਸਾਹਮਣੇ ਮਈ ਦਿਵਸ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ ਹੈ | ਜ਼ਿਲ੍ਹਾ ਸਕੱਤਰ ਰਮੇਸ਼ ਕੁਮਾਰ ...

ਪੂਰੀ ਖ਼ਬਰ »

ਅੰਬਾਂ ਨੂੰ ਬੜਾ ਪਿਆ ਸੀ ਬੂਰ, ਪਰ ਹਨੇਰੀ ਨੇ ਕੀਤੇ ਲੋਕਾਂ ਦੇ ਸੁਪਨੇ ਚੂਰ

ਪੁਰਖਾਲੀ, 23 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਅੰਬ ਨੂੰ ਸਾਰੇ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅੰਬ ਖਾਣਾ ਭਲਾ ਕੌਣ ਪਸੰਦ ਨਹੀਂ ਕਰਦਾ, ਅੰਬ ਖਾਣ ਨੂੰ ਸਿਹਤ ਪੱਖੋਂ ਗੁਣਕਾਰੀ ਮੰਨਿਆ ਗਿਆ ਹੈ ਜਿਸ ਨਾਲ ਸਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ | ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਰਨ ਵਾਲੇ ਤਿੰਨ ਟਿੱਪਰ ਕਾਬੂ, ਮਾਮਲਾ ਦਰਜ

ਕੀਰਤਪੁਰ ਸਾਹਿਬ, 23 ਅਪ੍ਰੈਲ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਪੁਲਿਸ ਵਲੋਂ ਛੋਟੇ ਖਣਿਜ ਪਦਾਰਥਾਂ ਦੇ ਭਰੇ ਤਿੰਨ ਟਿੱਪਰਾਂ ਨੂੰ ਕਾਬੂ ਕੀਤਾ ਕੀਤਾ ਗਿਆ, ਜਿਨ੍ਹਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ | ਥਾਣਾ ...

ਪੂਰੀ ਖ਼ਬਰ »

ਸ: ਜੱਸਾ ਸਿੰਘ ਆਹਲੂਵਾਲੀਆ ਦੀ ਤ੍ਰੈ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਖ਼ਾਲਸਾਈ ਜਾਹੋ-ਜਲਾਲ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਬੀਤੇ ਦਿਨੀਂ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮਿ੍ਤਸਰ ਸਾਹਿਬ ਤੋਂ ਆਰੰਭ ਹੋਇਆ ਸਿੱਖ ਕੌਮ ਦੇ ਮਹਾਨ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ...

ਪੂਰੀ ਖ਼ਬਰ »

ਨੌਸਰਬਾਜ਼ ਔਰਤਾਂ ਨੇ ਔਰਤ ਦੀ ਬਾਂਹ 'ਚੋਂ ਲਾਹੀਆਂ ਦੋ ਸੋਨੇ ਦੀਆਂ ਚੂੜੀਆਂ

ਸ੍ਰੀ ਚਮਕੌਰ ਸਾਹਿਬ, 23 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)- ਸਥਾਨਕ ਮੁੱਖ ਬਾਜ਼ਾਰ ਵਿਚ ਸਵੇਰੇ ਸਵਾ ਅੱਠ ਵਜੇ ਦੇ ਕਰੀਬ ਕਾਰ ਸਵਾਰ ਨੌਸਰਬਾਜ਼ਾਂ ਨੇ ਇਕ ਔਰਤ ਦੇ ਹੱਥ ਵਿਚੋਂ ਦੋ ਸੋਨੇ ਦੀਆਂ ਚੂੜੀਆਂ ਲਾਹ ਕੇ ਫ਼ਰਾਰ ਹੋ ਗਏ | ਉਕਤ ਪੀੜਤਾ ਦਰਸ਼ਨ ਕੌਰ ਪਤਨੀ ਕੁਲਦੀਪ ...

ਪੂਰੀ ਖ਼ਬਰ »

ਪਵਿੱਤਰ ਧਾਲੀਵਾਲ ਦੀ ਕਾਵਿ-ਪੁਸਤਕ 'ਸਮੇਂ ਦਾ ਰਾਗ' ਲੋਕ ਅਰਪਨ

ਮੋਰਿੰਡਾ, 23 ਅਪ੍ਰੈਲ (ਕੰਗ)- ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵਲੋਂ ਮੋਰਿੰਡਾ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਡਾ: ਗੁਰਪਾਲ ਸਿੰਘ ਸੰਧੂ ਡੀਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੀਤੀ | ਇਸ ਮੌਕੇ ਪਵਿੱਤਰ ਧਾਲੀਵਾਲ ਦੀ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਕੀਰਤਪੁਰ ਸਾਹਿਬ ਵਿਖੇ ਪਹੁੰਚਣ 'ਤੇ ਨਿੱਘਾ ਸੁਆਗਤ

ਕੀਰਤਪੁਰ ਸਾਹਿਬ, 23 ਅਪ੍ਰੈਲ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)- ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਤ੍ਰੈ ਸ਼ਤਾਬਦੀ ਦੇ ਸਬੰਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁ. ਸ੍ਰੀ ਬੰਗਲਾ ਸਾਹਿਬ ਦਿੱਲੀ ਲਈ ਸਜਾਏ ਗਏ ਨਗਰ ਕੀਰਤਨ ਦਾ ਅੱਜ ਕੀਰਤਪੁਰ ਸਾਹਿਬ ਵਿਖੇ ...

ਪੂਰੀ ਖ਼ਬਰ »

ਸ਼ਿਵ ਮੰਦਰ ਵਿਖੇ ਮਾਤਾ ਬਗਲਾਮੁਖੀ ਦੀ ਮੂਰਤੀ ਸਥਾਪਨਾ ਹੋਈ

ਰੂਪਨਗਰ, 23 ਅਪ੍ਰੈਲ (ਮਨਜਿੰਦਰ ਸਿੰਘ ਚੱਕਲ)- ਜੈ ਮਾਂ ਸਿੱਧ ਪੀਠ ਸ਼ਿਵ ਕਾਂਵੜ ਸੇਵਾ ਮੰਡਲ ਰੂਪਨਗਰ ਵਲੋਂ ਅੱਜ ਸ਼ਿਵ ਮੰਦਰ ਗਊਸ਼ਾਲਾ ਰੋਡ, ਰੂਪਨਗਰ ਵਿਖੇ ਮਾਤਾ ਬਗਲਾਮੁਖੀ ਦੀ ਮੂਰਤੀ ਸਥਾਪਨਾ ਸਬੰਧੀ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਸਵੇਰੇ ਹਵਨ ਪੂਜਾ ਕਰਵਾਈ ...

ਪੂਰੀ ਖ਼ਬਰ »

ਟਿੱਬਾ ਟੱਪਰੀਆਂ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ

ਨੂਰਪੁਰ ਬੇਦੀ, 23 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਸਰਕਾਰੀ ਸੀ: ਸੈ: ਸਕੂਲ ਟਿੱਬਾ ਟੱਪਰੀਆਂ ਵਿਖੇ ਪਿ੍ੰ: ਮੈਡਮ ਅਨੀਤਾ ਸ਼ਰਮਾ ਦੀ ਅਗਵਾਈ 'ਚ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ ਜਿਸ ਵਿਚ ਮੈਡਮ ਸ਼ਰਮਾ ਨੇ ਧਰਤੀ ਦੀ ਮਹੱਤਤਾ ਸਬੰਧੀ ਵਿਸਥਾਰ ਨਾਲ ਦੱਸਦਿਆ ਕਿਹਾ ਕਿ ...

ਪੂਰੀ ਖ਼ਬਰ »

ਵੀਰਾਂ ਦੇਵੀ ਪਬਲਿਕ ਸਕੂਲ ਵਿਚ ਧਰਤ ਦਿਵਸ ਮਨਾਇਆ

ਮੋਰਿੰਡਾ, 23 ਅਪ੍ਰੈਲ (ਕੰਗ)- ਵੀਰਾਂ ਦੇਵੀ ਪਬਲਿਕ ਸਕੂਲ ਮੰੁਡੀਆ ਵਿਖੇ ਧਰਤ ਦਿਵਸ ਮਨਾਇਆ | ਸਕੂਲ ਦੇ ਪਿ੍ੰ: ਸ਼ਾਰਦਾ ਪ੍ਰਸ਼ਾਦ ਮੌਰੀਆ ਨੇ ਧਰਤ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਧਰਤੀ ਨੂੰ ਪ੍ਰਦੂਸ਼ਣ ...

ਪੂਰੀ ਖ਼ਬਰ »

ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ

ਨੰਗਲ, 23 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)- ਡਾਕਟਰ ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਨੰਗਲ, ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਅਤੇ ਐਸ. ਸੀ. ਬੀ. ਸੀ. ਇੰਪਲਾਈਜ਼ ਫੈੱਡਰੇਸ਼ਨ ਨੰਗਲ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ...

ਪੂਰੀ ਖ਼ਬਰ »

ਚੇਅਰਮੈਨ ਵਲੋਂ ਨੰਗਲ ਖਾਦੀ ਭੰਡਾਰ ਦੀ ਨਵੀਂ ਏਅਰ ਕੰਡੀਸ਼ਨ ਇਮਾਰਤ ਦਾ ਕੀਤਾ ਉਦਘਾਟਨ

ਨੰਗਲ, 23 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)- ਕਸ਼ੇਤੀਆ ਪੰਜਾਬ ਖਾਦੀ ਮੰਡਲ ਦੀ ਨੰਗਲ ਇਕਾਈ (ਖਾਦੀ ਭੰਡਾਰ) ਨੂੰ ਸਮੇਂ ਦਾ ਹਾਣੀ ਬਣਾਉਣ ਦੇ ਮਕਸਦ ਨਾਲ ਸਮੁੱਚੀ ਏਅਰ ਕੰਡੀਸ਼ਨ ਬਣਾਇਆ ਗਿਆ ਹੈ ਅਤੇ ਇਸ ਦਾ ਅੱਜ ਰਸਮੀ ਉਦਘਾਟਨ ਕਸ਼ੇਤੀਆ ਪੰਜਾਬ ਖਾਦੀ ਮੰਡਲ ਦੇ ਚੇਅਰਮੈਨ ...

ਪੂਰੀ ਖ਼ਬਰ »

ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਭੋਗਪੁਰ, 23 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਲੋਂ ਅੱਜ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਡੱਲੀ ...

ਪੂਰੀ ਖ਼ਬਰ »

ਚਾਈਲਡ ਐਬਰੋਡ ਦੇ ਮਈ ਸੈਸ਼ਨ ਦੇ ਸ਼ਾਨਦਾਰ ਨਤੀਜੇ

ਚੰਡੀਗੜ੍ਹ, 23 ਅਪ੍ਰੈਲ (ਅ.ਬ.)-ਵਿਦੇਸ਼ ਜਾਣ ਲਈ 18 ਸਾਲ ਦੀ ਉਮਰ ਜਾਂ 12ਵੀਂ ਪਾਸ ਕਰਨ ਤੱਕ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ | ਹੁਣ ਵਿਦੇਸ਼ ਵਿਚ ਸਟੱਡੀ ਵੀਜ਼ਾ ਦੇ ਆਧਾਰ 'ਤੇ ਨਾਬਾਲਗ ਬੱਚੇ (ਉਮਰ 3 ਤੋਂ 18 ਸਾਲ) ਲਈ ਵੀਜ਼ੇ ਖੁੱਲ੍ਹ ਗਏ ਹਨ | ਇਥੇ ਇਹ ਗੱਲ ਵਰਣਨਯੋਗ ਹੈ ਕਿ ...

ਪੂਰੀ ਖ਼ਬਰ »

ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਸਮਰਪਿਤ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ

ਰੂਪਨਗਰ, 23 ਅਪ੍ਰੈਲ (ਸਟਾਫ਼ ਰਿਪੋਰਟਰ)-ਨਵਾਬ ਜੱਸਾ ਸਿੰਘ ਜੀ ਆਹਲੂਵਾਲੀਆ ਦੀ 300 ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਹੰਗ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਇਆ ਪਰਿਵਾਰਕ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ

ਨੰਗਲ, 23 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)- ਐੱਨ. ਐੱਫ. ਐੱਲ. ਸਟੇਡੀਅਮ ਵਿਖੇ ਨਵਾਂ ਨੰਗਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੰਗਲ ਯੂਨਿਟ ਵਲੋਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ 11ਵਾਂ ਪਰਿਵਾਰਕ ਖੇਡ ਮੇਲਾ ਕਰਵਾਇਆ ਗਿਆ ਜੋ ਕਿ ...

ਪੂਰੀ ਖ਼ਬਰ »

ਸ੍ਰੀ ਨੈਣਾ ਦੇਵੀ ਮੰਦਰ 'ਚ 4 ਰੋਜ਼ਾ ਮੂਰਤੀ ਸਥਾਪਨਾ ਸਮਾਗਮ ਜਾਗਰਣ ਨਾਲ ਸਮਾਪਤ

ਰੂਪਨਗਰ, 23 ਅਪ੍ਰੈਲ (ਸਟਾਫ਼ ਰਿਪੋਰਟਰ)-ਕੌਮੀ ਰਾਜ ਮਾਰਗ 'ਤੇ ਪਿੰਡ ਮਲਿਕਪੁਰ ਵਿਖੇ ਸ੍ਰੀ ਨੈਣਾ ਦੇਵੀ ਮੰਦਰ ਧਰਮਸ਼ਾਲਾ ਟਰੱਸਟ ਵੱਲੋਂ ਬਣਾਏ ਆਲੀਸ਼ਾਨ ਮੰਦਰ ਵਿਚ ਆਰੰਭ ਹੋਏ ਚਾਰ ਰੋਜ਼ਾ ਮੂਰਤੀ ਸਥਾਪਨਾ ਸਮਾਗਮ ਮਾਂ ਭਗਵਤੀ ਜਾਗਰਣ ਨਾਲ ਸਮਾਪਤ ਹੋ ਗਏ | ਮਾਂ ...

ਪੂਰੀ ਖ਼ਬਰ »

ਨੂਰਪੁਰ ਬੇਦੀ ਤੋਂ ਝੱਜ ਮਾਰਗ ਦੇ ਨਿਰਮਾਣ ਆਰੰਭ ਹੋਣ ਦਾ ਸਿਹਰਾ 'ਆਪ' ਆਗੂ ਵਿਧਾਇਕ ਦੇ ਸਿਰ ਬੰਨ੍ਹਣ ਲੱਗੇ

ਨੂਰਪੁਰ ਬੇਦੀ, 23 ਅਪ੍ਰੈਲ (ਰਾਜੇਸ਼ ਚੌਧਰੀ)-ਰੂਪਨਗਰ ਤੋਂ ਨੂਰਪੁਰ ਬੇਦੀ ਤੇ ਨੂਰਪੁਰ ਬੇਦੀ ਤੋਂ ਝੱਜ ਮਾਰਗ ਦਾ ਪਿਛਲੇ ਡੇਢ ਸਾਲ ਤੋਂ ਲਟਕਿਆ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦਿਆਂ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਬੀ. ਬੀ. ਐਮ. ਬੀ. ਡੇਲੀਵੇਜ ਯੂਨੀਅਨ ਨੇ ਕੱਢਿਆ ਰੋਸ ਮਾਰਚ

ਨੰਗਲ, 23 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਡੇਲੀਵੇਜ਼ ਯੂਨੀਅਨ ਨੰਗਲ ਵਲੋਂ ਪ੍ਰਧਾਨ ਰਾਮ ਹਰਖ ਦੀ ਅਗਵਾਈ ਹੇਠ ਬੀਤੀ ਰਾਤ ਲੋਕਲ ਮੈਨੇਜਮੈਂਟ ਤੋਂ ਪ੍ਰੇਸ਼ਾਨ ਹੋ ਕੇ ਨੰਗਲ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ | ਆਗੂਆਂ ਵਲੋਂ ਲੋਕਲ ਮੈਨੇਜਮੈਂਟ ...

ਪੂਰੀ ਖ਼ਬਰ »

ਨੂਰਪੁਰ ਬੇਦੀ-ਝੱਜ ਮਾਰਗ ਦੀ ਅੱਧੀ ਸੜਕ ਬਣਨ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋਣ ਲੱਗੇ

ਨੂਰਪੁਰ ਬੇਦੀ, 23 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਤੋਂ ਝੱਜ ਮਾਰਗ ਦੀ ਕਰੀਬ 6 ਕਿ: ਮੀ: ਸੜਕ ਦੇ ਇਕ ਪਾਸੇ ਪ੍ਰੀਮਿਕਸ ਪੈਣ ਨਾਲ ਜਿੱਥੇ ਲੋਕਾਂ ਨੂੰ ਟੁੱਟੀ ਸੜਕ ਤੋਂ ਕੁਝ ਰਾਹਤ ਮਿਲੀ ਸੀ ਉੱਥੇ ਹੁਣ ਚੌੜਾਈ ਵਿਚ ਸੜਕ ਦਾ ਅੱਧਾ ਹਿੱਸਾ ਮੁਕੰਮਲ ਨਾ ਹੋਣ ...

ਪੂਰੀ ਖ਼ਬਰ »

ਵੱਖੋ-ਵੱਖਰੀਆਂ 5 ਲੜਾਈਆਂ 'ਚ 8 ਵਿਅਕਤੀ ਜ਼ਖ਼ਮੀ -ਇਕ ਮੁਕੱਦਮਾ ਦਰਜ

ਮੋਰਿੰਡਾ, 23 ਅਪ੍ਰੈਲ (ਕੰਗ)-ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹੋਏ ਵੱਖੋ-ਵੱਖਰੇ 5 ਲੜਾਈ ਝਗੜਿਆਂ ਦੇ ਮਾਮਲਿਆਂ ਵਿਚ 8 ਵਿਅਕਤੀ ਜ਼ਖ਼ਮੀ ਹੋ ਗਏ | ਜੋ ਕਿ ਸਰਕਾਰੀ ਹਸਪਤਾਲ ਮੋਰਿੰਡਾ ਵਿਚ ਜ਼ੇਰੇ ਇਲਾਜ ਹਨ | ਜਦੋਂ ਕਿ ਇਕ ਦੀ ਹਾਲਤ ਗੰਭੀਰ ਵੇਖਦਿਆਂ ਡਾਕਟਰਾਂ ਨੇ ...

ਪੂਰੀ ਖ਼ਬਰ »

8 ਸਾਲਾ ਮਾਸੂਮ ਬੱਚੀ ਦੇ ਹੱਕ 'ਚ ਇਨਸਾਫ਼ ਰੋਸ ਮਾਰਚ

ਰੂਪਨਗਰ, 23 ਅਪੈ੍ਰਲ (ਮਨਜਿੰਦਰ ਸਿੰਘ ਚੱਕਲ)-ਜੰਮੂ-ਕਸ਼ਮੀਰ ਵਿਚ ਕਠੂਆ ਕਾਂਡ ਦੀ ਪੀੜਤਾ 8 ਸਾਲਾ ਮਾਸੂਮ ਬੱਚੀ ਨਾਲ ਵਾਪਰੀ ਦੁਸ਼ਕਰਮ ਅਤੇ ਕਤਲ ਦੀ ਘਿਨਾਉਣੀ ਹਰਕਤ ਦੇ ਰੋਸ ਵਜੋਂ, ਗਰੀਨ ਐਵੇਨਿਊ ਰੈਜ਼ੀਡੈਂਟਸ ਵੈੱਲਫੇਅਰ ਕਮੇਟੀ ਅਤੇ ਦਸਮੇਸ਼ ਯੁਵਕ ਸੇਵਾਵਾਂ ਕਲੱਬ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਇਕ ਰੋਜ਼ਾ ਹੜਤਾਲ

ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਬੀਤੇ ਦਿਨੀਂ ਜੰਮੂ ਕਸ਼ਮੀਰ ਅੰਦਰ ਨਾਬਾਲਗ ਬਾਲੜੀ ਨਾਲ ਹੋਏ ਜਬਰ ਜਨਾਹ ਤੋਂ ਬਾਅਦ ਦੇਸ਼ ਅੰਦਰ ਵਾਪਰੀਆਂ ਘਟਨਾਵਾਂ ਦੇ ਵਿਰੋਧ ਵਿਚ ...

ਪੂਰੀ ਖ਼ਬਰ »

ਕਰੀਬ 1.50 ਲੱਖ ਰੁਪਏ ਦੇ ਚੋਰੀ ਹੋਏ ਕਰੈਸ਼ਰ ਦੇ ਪਟੇ, ਕਬਾੜੀਏ ਕੋਲੋਂ ਬਰਾਮਦ

ਭਰਤਗੜ੍ਹ, 23 ਅਪ੍ਰੈਲ (ਜਸਬੀਰ ਸਿੰਘ ਬਾਵਾ)- ਭਰਤਗੜ੍ਹ ਪੁਲਿਸ ਨੇ ਕੱਲ੍ਹ ਸ਼ਾਮੀਂ ਭਰਤਗੜ੍ਹ-ਪੰਜੇਹਰਾ ਸੜਕ 'ਤੇ ਇਕ ਕਬਾੜੀਏ ਕੋਲੋਂ ਕਰੀਬ 1.50 ਲੱਖ ਰੁਪਏ ਦੇ ਚੋਰੀ ਹੋਏ ਪਟੇ ਬਰਾਮਦ ਕਰ ਲਏ ਹਨ | ਇੰਚਾਰਜ ਇੰਦਰਜੀਤ ਸਿੰਘ ਧਨੋਆ ਨੇ ਦੱਸਿਆ ਕਿ 20-21 ਅਪ੍ਰੈਲ ਦੀ ਦਰਮਿਆਨੀ ...

ਪੂਰੀ ਖ਼ਬਰ »

ਘਨੌਲੀ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ

ਘਨੌਲੀ, 23 ਅਪ੍ਰੈਲ (ਜਸਵੀਰ ਸਿੰਘ ਸੈਣੀ)-ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਦਰਸ਼ ਪਿੰਡ ਘਨੌਲੀ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ | ਗੁਰਿੰਦਰ ਸਿੰਘ ਗੋਗੀ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਮਾਤਾ ਸਰਪੰਚ ਜਸਪਾਲ ਕੌਰ ...

ਪੂਰੀ ਖ਼ਬਰ »

ਮੀਟਿੰਗ ਦਾ ਏਜੰਡਾ ਵੈੱਬਸਾਈਟ 'ਤੇ ਪਾਉਣ ਦੀ ਮੰਗ

ਨੰਗਲ, 23 ਅਪ੍ਰੈਲ (ਗੁਰਪ੍ਰੀਤ ਗਰੇਵਾਲ)- ਭਿ੍ਸ਼ਟਾਚਾਰ ਵਿਰੋਧੀ ਕੌਾਸਲਰ ਅਤੇ ਬੇਬਾਕ ਟਿੱਪਣੀਕਾਰ ਸ਼ਿਵਾਨੀ ਠਾਕੁਰ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਨਗਰ ਕੌਾਸਲਾਂ ਨੂੰ ਮੀਟਿੰਗ ਏਜੰਡਾ, ਕਾਰਵਾਈ ...

ਪੂਰੀ ਖ਼ਬਰ »

ਦਾਣਾ ਮੰਡੀ ਮੋਰਿੰਡਾ 'ਚ ਕਣਕ ਦੀ ਚੁਕਾਈ ਦਾ ਮੰਦਾ ਹਾਲ

ਮੋਰਿੰਡਾ, 23 ਅਪ੍ਰੈਲ (ਕੰਗ)-ਦਾਣਾ ਮੰਡੀ ਮੋਰਿੰਡਾ ਵਿਚ ਇਸ ਸੀਜ਼ਨ ਵਿਚ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਬਹੁਤ ਮੰਦਾ ਹਾਲ ਹੈ | ਇਸ ਮੰਡੀ ਵਿਚ ਸਭ ਤੋਂ ਮਾੜਾ ਹਾਲ ਕਣਕ ਦੀ ਚੁਕਾਈ ਨੂੰ ਲੈ ਕੇ ਹੋ ਚੁੱਕਾ ਹੈ ਜਿਸ ਨਾਲ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕਣਕ ਸੁੱਟਣ ਲਈ ਕੋਈ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਰਕਿੰਗ ਵਿਚੋਂ ਇਕ ਮੋਟਰਸਾਈਕਲ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ | ਰਾਮ ਪਾਲ ਪੁੱਤਰ ਬਾਲ ਕਿ੍ਸ਼ਨ ਵਾਸੀ ਨਾਨੋਵਾਲ ਨੇ ਦੱਸਿਆ ਕਿ ਉਸ ਨੇ ਆਪਣਾ ਸਪਲੈਂਡਰ ...

ਪੂਰੀ ਖ਼ਬਰ »

ਯੂਥ ਕਲੱਬ ਨੇ ਮਾਸੂਮ ਬੱਚੀ ਦੀ ਆਤਮਿਕ ਸ਼ਾਂਤੀ ਲਈ ਪੀ.ਜੀ.ਆਈ. ਲਈ ਲੰਗਰ ਭੇਜਿਆ

ਨੂਰਪੁਰ ਬੇਦੀ, 23 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਬੀਤੇ ਦਿਨੀਂ ਕਠੂਆ ਵਿਖੇ ਨਾਬਾਲਗ ਬੱਚੀ ਦੀ ਹੋਈ ਹੱਤਿਆ ਦੀ ਆਤਮਿਕ ਸ਼ਾਂਤੀ ਲਈ ਪਿੰਡ ਲੈਹੜੀਆਂ ਦੇ ਯੂਥ ਕਲੱਬ ਦੇ ਨੌਜਵਾਨਾਂ ਨੇ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਲੰਗਰ ਵਰਤਾਇਆ ਗਿਆ ਤੇ ਨੌਜਵਾਨਾਂ ਨੇ ...

ਪੂਰੀ ਖ਼ਬਰ »

ਨੈਸ਼ਨਲ ਲੋਕ ਅਦਾਲਤ 'ਚ 778 ਕੇਸਾਂ ਦਾ ਨਿਪਟਾਰਾ

8 ਕਰੋੜ ਦੇ ਐਵਾਰਡ ਪਾਸ ਰੂਪਨਗਰ, 23 ਅਪੈ੍ਰਲ (ਸਤਨਾਮ ਸਿੰਘ ਸੱਤੀ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ.ਏ.ਐਸ. ਨਗਰ (ਮੁਹਾਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਅਦਾਲਤਾਂ ਰੂਪਨਗਰ ਵਿਖੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਲਵਿੰਦਰ ਸਿੰਘ ਸੰਧੂ ...

ਪੂਰੀ ਖ਼ਬਰ »

ਵਿਗਿਆਨ ਵਿਸ਼ੇ ਦੇ ਅਧਿਆਪਕਾਂ ਦਾ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਟੇਟ ਕੁਆਰਡੀਨੇਟਰ ਰਾਜੇਸ਼ ਜੈਨ ਦੀ ਯੋਗ ਅਗਵਾਈ ਹੇਠ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਿੰਮਤ ਸਿੰਘ ਹੁੰਦਲ ਤੇ ...

ਪੂਰੀ ਖ਼ਬਰ »

ਨੂਰਪੁਰ ਬੇਦੀ ਸਬ ਤਹਿਸੀਲ 'ਚ ਲੋਕਾਂ ਨੂੰ ਫ਼ਰਦ ਲੈਣ ਲਈ ਬਣੀ ਵੱਡੀ ਸਮੱਸਿਆ

ਨੂਰਪੁਰ ਬੇਦੀ, 23 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵੱਲੋਂ ਪਿੰਡ 'ਚ ਬਣੀਆਂ ਦੀ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾਵਾਂ ਨੂੰ ਕਿਸਾਨਾਂ ਦੇ ਹੱਦ ਕਰਜ਼ੇ ਬਣਾਉਣ ਲਈ ਸਭਾਵਾਂ ਨੂੰ ਨਵੀਆਂ ਫ਼ਰਦਾਂ ਜਮ੍ਹਾਂ ਕਰਵਾਉਣ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਯੂਥ ਕਲੱਬ ਘਨੌਲੀ ਵਲੋਂ ਕਬੱਡੀ ਟੂਰਨਾਮੈਂਟ

ਘਨੌਲੀ, 23 ਅਪ੍ਰੈਲ (ਜਸਵੀਰ ਸਿੰਘ ਸੈਣੀ)-ਸ਼ਹੀਦ ਊਧਮ ਸਿੰਘ ਯੂਥ ਕਲੱਬ ਘਨੌਲੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ 'ਚ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਸਬੰਧੀ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਗੋਨੀ ਨੇ ਦੱਸਿਆ ਕਿ ਦੋ ...

ਪੂਰੀ ਖ਼ਬਰ »

ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਭਰਵਾਂ ਸਵਾਗਤ

ਸ੍ਰੀ ਚਮਕੌਰ ਸਾਹਿਬ, 23 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਧਰਮ ਪ੍ਰਚਾਰ ਕਮੇਟੀ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਸਿੰਘ ਸਾਹਿਬ ...

ਪੂਰੀ ਖ਼ਬਰ »

ਖੱਡ ਰਾਜਗੀਰੀ ਵਿਖੇ ਇੰਦਰਧਨੁਸ਼ ਮਿਸ਼ਨ ਤਹਿਤ ਟੀਕਾਕਰਨ ਕੈਂਪ

ਨੂਰਪੁਰ ਬੇਦੀ, 23 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਸਿਹਤ ਵਿਭਾਗ ਵਲੋਂ ਆਰੰਭੇ ਇੰਦਰ ਧਨੁਸ਼ ਮਿਸ਼ਨ ਤਹਿਤ ਅੱਜ ਸਬ ਸੈਂਟਰ ਟਿੱਬਾ ਟੱਪਰੀਆਂ ਅਧੀਨ ਪੈਂਦੇ ਪਿੰਡ ਖੱਡ ਰਾਜਗੀਰੀ ਵਿਖੇ ਟੀਕਾਕਰਨ ਕੈਂਪ ਲਗਾ ਕੇ ਮਮਤਾ ਦਿਵਸ ਮਨਾਇਆ ਗਿਆ | ਐਸ.ਐਮ.ਓ. ਡਾ: ਸ਼ਿਵ ਕੁਮਾਰ ਦੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਭਰਵੀਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 23 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)- ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸਥਾਨਕ ਰਾਜਪੂਤ ਧਰਮਸ਼ਾਲਾ ਵਿਚ ਹਲਕਾ ਇੰਚਾਰਜ ਡਾ: ਚਰਨਜੀਤ ਸਿੰਘ ਅਤੇ ਗੁਰਚਰਨ ਸਿੰਘ ਮਾਣੇਮਾਜਰਾ ਜ਼ਿਲ੍ਹਾ ਉਪ ਪ੍ਰਧਾਨ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX