ਤਾਜਾ ਖ਼ਬਰਾਂ


ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ਆਏ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਬਾਲਿਆਂਵਾਲੀ, 13 ਨਵੰਬਰ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਦੌਲਤਪੁਰਾ ਵਿਖੇ ਨਵ ਵਿਆਹੇ ਨੌਜਵਾਨ ਅਮਨਪ੍ਰੀਤ ਸਿੰਘ ਉਰਫ਼ ਅਮਨ (21) ਪੁੱਤਰ ਮੇਜਰ ਸਿੰਘ ਦਾ ਟਰੈਕਟਰ ਤੋਂ ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ...
ਮੁਲਾਇਮ ਸਿੰਘ ਯਾਦਵ ਦੀ ਤਬੀਅਤ ਵਿਗੜੀ , ਹਸਪਤਾਲ ਭਰਤੀ
. . .  1 day ago
ਲਖਨਊ ,13 ਨਵੰਬਰ -ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਪੇਟ ਦਰਦ ਦੇ ਚੱਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ...
2 ਨਸ਼ਾ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਘਰ, ਸਾਮਾਨ, ਕਾਰ ਆਦਿ ਪੁਲਿਸ ਨੇ ਕੀਤਾ ਜ਼ਬਤ
. . .  1 day ago
ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਥਾਣਾ ਵਲਟੋਹਾ ਅਧੀਨ ਇਲਾਕੇ ਦੇ 2 ਨਾਮੀ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ...
ਸ਼ਿਵ ਸੈਨਾ ਦੀਆਂ ਮੰਗਾਂ ਸਾਨੂੰ ਮਨਜ਼ੂਰ ਨਹੀਂ - ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 13 ਅਕਤੂਬਰ - ਸ਼ਿਵ ਸੈਨਾ ਨਾਲ ਮਹਾਰਾਸ਼ਟਰ 'ਚ ਗੱਠਜੋੜ ਟੁੱਟਣ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ...
ਅਕਤੂਬਰ ਮਹੀਨੇ 'ਚ 4.62 ਫ਼ੀਸਦੀ 'ਤੇ ਹੈ ਪਰਚੂਨ ਮਹਿੰਗਾਈ
. . .  1 day ago
ਨਵੀਂ ਦਿੱਲੀ, 13 ਅਕਤੂਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ 'ਚ ਪਰਚੂਨ ਮਹਿੰਗਾਈ ਦਰ 4.62 ਫ਼ੀਸਦੀ...
ਕਿਸਾਨ ਆਗੂ ਨੂੰ ਆਇਆ ਧਮਕੀ ਭਰਿਆ ਪੱਤਰ
. . .  1 day ago
ਬਠਿੰਡਾ, 13 ਨਵੰਬਰ (ਨਾਇਬ ਸਿੱਧੂ) - ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਧਮਕੀ ਦਿੱਤੀ ਗਈ ਹੈ ਕਿ ਉਹ ਕਿਸਾਨਾਂ ਪੱਖੀ ਸਰਗਰਮੀਆਂ ਬੰਦ...
ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
. . .  1 day ago
ਗੁਰੂਹਰਸਹਾਏ, 13 ਨਵੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਪਿੰਡੀ 'ਚ ਅੱਜ ਇੱਕ 34 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਜੇ. ਐੱਨ. ਯੂ. : ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਅੱਗੇ ਝੁਕੀ ਸਰਕਾਰ, ਘੱਟ ਕੀਤੀ ਵਧੀ ਹੋਈ ਫ਼ੀਸ
. . .  1 day ago
ਨਵੀਂ ਦਿੱਲੀ, 13 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਖੀਰ ਫ਼ੀਸ 'ਚ ਵਾਧੇ ਦੇ ਫ਼ੈਸਲੇ ਨੂੰ...
ਪ੍ਰਿੰਸ ਚਾਰਲਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 13 ਨਵੰਬਰ- ਭਾਰਤ ਦੇ ਦੌਰੇ 'ਤੇ ਆਏ ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਨੇ ਅੱਜ ਰਾਸ਼ਟਰਪਤੀ ਰਾਮਨਾਥ...
ਜਗਰਾਉਂ 'ਚ ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲਿਜਾਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
. . .  1 day ago
ਲੁਧਿਆਣਾ, 13 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਜਗਰਾਉਂ ਦੇ ਥਾਣਾ ਸੁਧਾਰ ਖੇਤਰ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐੱਮ. ਨੂੰ ਪੁੱਟ ਕੇ ਲਿਜਾਣ ਵਾਲੇ ਇੱਕ ਗਿਰੋਹ...
ਅਦਾਲਤ ਨੇ ਚਿਦੰਬਰਮ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾਈ
. . .  1 day ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਦਿੱਲੀ ਦੀ ਰਾਉਜ ਅਵੈਨਿਊ ਅਦਾਲਤ ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਫ਼ੀਸ ਸ਼੍ਰੋਮਣੀ ਕਮੇਟੀ ਦੇਵੇ- ਕੈਪਟਨ
. . .  1 day ago
ਚੰਡੀਗੜ੍ਹ, 13 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ, ਘੱਟੋ-ਘੱਟ ਪੀਲੇ ਕਾਰਡ ਧਾਰਕਾਂ ਦੀ 20 ਡਾਲਰ ਦੀ...
ਤਰਾਲ 'ਚ ਅੱਤਵਾਦੀਆਂ ਨੇ ਆਮ ਨਾਗਰਿਕ ਨੂੰ ਮਾਰੀ ਗੋਲੀ
. . .  1 day ago
ਸ੍ਰੀਨਗਰ, 13 ਨਵੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਇਲਾਕੇ 'ਚ ਅੱਤਵਾਦੀਆਂ ਵਲੋਂ ਇੱਕ ਆਮ ਨਾਗਰਿਕ ਨੂੰ ਗੋਲੀ ਮਾਰਨ ਦੀ ਖ਼ਬਰ ਮਿਲੀ ਹੈ। ਕਸ਼ਮੀਰ ਜ਼ੋਨ ਪੁਲਿਸ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਚਿਦੰਬਰਮ ਦੀ ਪੇਸ਼ੀ
. . .  1 day ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਕੁਝ ਦੇਰ 'ਚ ਦਿੱਲੀ ਦੀ ਇੱਕ ਅਦਾਲਤ 'ਚ...
ਜੇਕਰ ਲੋੜ ਪਈ ਤਾਂ ਦਿੱਲੀ 'ਚ ਵਧਾਇਆ ਜਾ ਸਕਦਾ ਹੈ ਔਡ-ਈਵਨ-ਕੇਜਰੀਵਾਲ
. . .  1 day ago
ਨਵੀਂ ਦਿੱਲੀ, 13 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ 'ਚ 15 ਨਵੰਬਰ ਤੱਕ ਚੱਲਣ ਵਾਲੇ ਔਡ-ਈਵਨ ਨਿਯਮ ਨੂੰ ਵਧਾਇਆ ਜਾ ਸਕਦਾ...
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ
. . .  1 day ago
ਹੁਣ ਆਰ. ਟੀ. ਆਈ. ਦੇ ਘੇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  1 day ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  1 day ago
ਲਤਾ ਦੀਦੀ ਦੀ ਸਿਹਤ 'ਚ ਹੋ ਰਿਹਾ ਹੈ ਸੁਧਾਰ- ਪਰਿਵਾਰ
. . .  1 day ago
ਬ੍ਰਾਜ਼ੀਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਅਰਵਿੰਦਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਕੁਲਭੂਸ਼ਨ ਜਾਧਵ ਲਈ ਆਪਣੇ ਆਰਮੀ ਐਕਟ 'ਚ ਸੋਧ ਕਰੇਗਾ ਪਾਕਿਸਤਾਨ
. . .  1 day ago
ਨਿਹੰਗ ਜਥੇਬੰਦੀਆਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਸਜਾਇਆ ਜਾ ਰਿਹਾ ਹੈ ਵਿਸ਼ਾਲ ਮਹੱਲਾ
. . .  1 day ago
ਪ੍ਰਿੰਸ ਚਾਰਲਸ ਵਲੋਂ ਭਾਰਤੀ ਮੌਸਮ ਵਿਭਾਗ ਦਾ ਦੌਰਾ
. . .  1 day ago
ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਬੋਲੇ ਰਾਓਤ, ਕਿਹਾ- ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ
. . .  1 day ago
ਕਾਂਗਰਸ ਨੇਤਾਵਾਂ ਨੇ ਹਸਪਤਾਲ 'ਚ ਰਾਓਤ ਨਾਲ ਕੀਤੀ ਮੁਲਾਕਾਤ
. . .  1 day ago
ਖੰਨਾ 'ਚ ਰੋਟਰੀ ਕਲੱਬ ਦੀ ਇਮਾਰਤ ਢਾਉਣ 'ਤੇ ਹੋਇਆ ਹੰਗਾਮਾ
. . .  1 day ago
ਰਾਫੇਲ ਮਾਮਲੇ 'ਤੇ ਸੁਪਰੀਮ ਕੋਰਟ ਕੱਲ੍ਹ ਸੁਣਾਏਗਾ ਫ਼ੈਸਲਾ
. . .  1 day ago
ਸਬਰੀਮਾਲਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ 'ਤੇ ਕੱਲ੍ਹ ਆਵੇਗਾ ਸੁਪਰੀਮ ਕੋਰਟ ਦਾ ਫ਼ੈਸਲਾ
. . .  1 day ago
ਕੱਲ੍ਹ ਹੋਵੇਗਾ ਹਰਿਆਣਾ ਕੈਬਨਿਟ ਦਾ ਵਿਸਥਾਰ
. . .  1 day ago
ਰਾਜੌਰੀ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਕਰਨਾਟਕ ਦੇ ਅਯੋਗ ਕਰਾਰੇ ਗਏ 17 ਵਿਧਾਇਕਾਂ ਨੂੰ ਸੁਪਰੀਮ ਕੋਰਟ ਵਲੋਂ ਰਾਹਤ, ਮੁੜ ਲੜ ਸਕਣਗੇ ਚੋਣਾਂ
. . .  1 day ago
ਕਾਬੁਲ 'ਚ ਕਾਰ ਬੰਬ ਧਮਾਕਾ, ਸੱਤ ਲੋਕਾਂ ਦੀ ਮੌਤ
. . .  1 day ago
ਨਾਨਕੇ ਪਿੰਡ ਬਡਰੁੱਖਾਂ 'ਚ ਮਨਾਇਆ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ
. . .  1 day ago
ਸ੍ਰੀ ਨਨਕਾਣਾ ਸਾਹਿਬ ਕੀਤੀ ਗਈ ਅਲੌਕਿਕ ਆਤਿਸ਼ਬਾਜ਼ੀ
. . .  1 day ago
ਘਰੋਂ ਆਵਾਜ਼ ਮਾਰ ਕੇ ਵਿਅਕਤੀ ਦਾ ਕੀਤਾ ਕਤਲ
. . .  1 day ago
ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ
. . .  1 day ago
ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਬਰਾਜ਼ੀਲ ਪਹੁੰਚ ਰਹੇ ਹਨ
. . .  1 day ago
ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਸੰਗਤਾਂ ਨਤਮਸਤਕ
. . .  2 days ago
ਸ਼ਿਵ ਸੈਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋਈ ਸੁਣਵਾਈ
. . .  2 days ago
ਪ੍ਰਕਾਸ਼ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ
. . .  2 days ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  2 days ago
ਤਲਾਸ਼ੀ ਦੌਰਾਨ ਜੇਲ੍ਹ 'ਚੋਂ ਇੱਕ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ ਫ਼ੋਨ
. . .  2 days ago
ਅੰਮ੍ਰਿਤਸਰ 'ਚ ਪੁੱਤਰ ਵੱਲੋਂ ਬਜ਼ੁਰਗ ਪਿਤਾ ਦਾ ਕਤਲ
. . .  2 days ago
ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ
. . .  2 days ago
ਜੰਮੂ-ਕਸ਼ਮੀਰ ਸੜਕ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 16
. . .  2 days ago
ਕੈਪਟਨ ਨੇ ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
. . .  2 days ago
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 12 ਲੋਕਾਂ ਦੀ ਮੌਤ
. . .  2 days ago
ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇ ਪ੍ਰਕਾਸ਼ ਪੁਰਬ
. . .  2 days ago
ਕਰਤਾਰਪੁਰ ਸਾਹਿਬ ਜਾਣ ਵਾਲੇ ਬਜ਼ੁਰਗਾਂ ਨੂੰ ਮੁਫ਼ਤ ਸਹੂਲਤਾਂ ਦੇਵੇਗੀ ਦਿੱਲੀ ਸਰਕਾਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550

ਸੰਗਰੂਰ

ਸਿਵਲ ਹਸਪਤਾਲ ਮਲੇਰਕੋਟਲਾ 'ਚ ਇਲਾਜ ਲਈ ਆਈ ਇਕ ਔਰਤ ਦੀ ਆਪ੍ਰੇਸ਼ਨ ਥੀਏਟਰ 'ਚ ਮੌਤ

ਮਲੇਰਕੋਟਲਾ, 23 ਅਪ੍ਰੈਲ (ਕੁਠਾਲਾ) - ਅੱਜ ਦੇਰ ਸ਼ਾਮ ਸਥਾਨਕ ਸਿਵਲ ਹਸਪਤਾਲ ਵਿਖੇ ਟੁੱਟੀ ਬਾਂਹ ਦੇ ਇਲਾਜ ਲਈ ਦਾਖਲ ਹੋਈ ਇਕ ਹੋਰ ਔਰਤ ਹਸਪਤਾਲ ਦੇ ਘਟੀਆ ਪ੍ਰਬੰਧਾਂ ਦੀ ਭੇਟ ਚੜ੍ਹ ਗਈ | ਦੋ ਮਾਸੂਮ ਬੱਚਿਆਂ ਦੀ ਮਾਂ 45 ਸਾਲਾ ਹਰਜੀਤ ਕੌਰ ਪਤਨੀ ਜਗਪਾਲ ਸਿੰਘ ਪਿੰਡ ਮੁਹੰਮਦਗੜ੍ਹ ਨੇ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਵਿਚ ਉਸ ਵੇਲੇ ਦਮ ਤੋੜ ਦਿੱਤਾ ਜਦੋਂ ਉਸ ਨੂੰ ਟੁੱਟੀ ਬਾਂਹ ਦੇ ਆਪ੍ਰੇਸ਼ਨ ਲਈ ਆਪੇ੍ਰਸ਼ਨ ਥੀਏਟਰ ਵਿਚ ਲਿਆਂਦਿਆਂ ਮਸਾਂ ਪੰਜ ਸੱਤ ਮਿੰਟ ਹੀ ਹੋਏ ਸਨ | ਮਿ੍ਤਕਾ ਦੇ ਪਤੀ ਜਗਪਾਲ ਸਿੰਘ ਨੇ ਡਾਕਟਰਾਂ ਉੱਪਰ ਅਣਗਹਿਲੀ ਵਰਤਣ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਚੰਗੀ ਭਲੀ ਪੈਦਲ ਚੱਲ ਕੇ ਦੂਜੀ ਮੰਜ਼ਲ 'ਤੇ ਬਣੇ ਆਪ੍ਰੇਸ਼ਨ ਥੀਏਟਰ ਤੱਕ ਆਪ ਹੀ ਪਹੁੰਚੀ ਹਰਜੀਤ ਕੌਰ ਦਾ ਮਹਿਜ਼ ਪੰਜ ਸੱਤ ਮਿੰਟਾਂ ਅੰਦਰ ਹੀ ਮਰ ਜਾਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ | ਹੈਰਾਨੀ ਦੀ ਗੱਲ ਇਹ ਕਿ ਆਪ੍ਰੇਸ਼ਨ ਥੀਏਟਰ ਵਿਚੋਂ ਲਾਸ਼ ਨੂੰ ਬਾਹਰ ਕੱਢ ਕੇ ਡਾਕਟਰਾਂ ਨੇ ਤੁਰੰਤ ਇੱਕ ਪ੍ਰਾਈਵੇਟ ਐਾਬੂਲੈਂਸ ਵਿਚ ਵੀ ਰਖਵਾ ਦਿੱਤਾ ਅਤੇ ਐਾਬੂਲੈਂਸ ਦਾ ਡਰਾਈਵਰ ਉਨ੍ਹਾਂ ਨੂੰ ਜਲਦੀ ਪਿੰਡ ਛੱਡ ਆਉਣ ਦੀ ਕਾਹਲੀ ਕਰਨ ਲੱਗਿਆ | ਜਗਪਾਲ ਸਿੰਘ ਨੇ ਆਪਣੀ ਜੇਬ ਵਿਚੋਂ ਇਕ ਛੋਟੀ ਜਿਹੀ ਡਾਇਰੀ ਕੱਢ ਕੇ ਕਥਿਤ ਤੌਰ 'ਤੇ ਆਪ੍ਰੇਸ਼ਨ ਲਈ ਦਿੱਤੀ ਰਿਸ਼ਵਤ ਤੇ ਹੋਰ ਖ਼ਰਚਿਆਂ ਦਾ ਨੋਟ ਕੀਤਾ ਵੇਰਵਾ ਦਿਖਾਉਂਦਿਆਂ ਦੱਸਿਆ ਕਿ ਉਸ ਕੋਲੋਂ 23 ਹਜ਼ਾਰ ਰੁਪਏ ਤੋਂ ਵੱਧ ਰਕਮ ਲੈ ਲਈ ਗਈ ਹੈ | ਮਿ੍ਤਕ ਹਰਜੀਤ ਕੌਰ ਕੱਲ੍ਹ ਆਪਣੇ ਪਤੀ ਅਤੇ ਬੱਚਿਆਂ ਨਾਲ ਮੋਟਰ ਸਾਈਕਲ 'ਤੇ ਆਉਂਦਿਆਂ ਸਥਾਨਕ ਲੁਧਿਆਣਾ ਬਾਈਪਾਸ ਨੇੜੇ ਇਕ ਸੜਕ ਹਾਦਸੇ ਵਿਚ ਫੱਟੜ ਹੋ ਗਈ ਸੀ | ਇਸ ਹਾਦਸੇ ਵਿਚ ਉਸ ਦੀ ਸੱਜੀ ਬਾਂਹ ਟੁੱਟ ਗਈ ਸੀ ਅਤੇ ਤੀਜੀ ਜਮਾਤ 'ਚ ਪੜ੍ਹਦਾ ਉਸ ਦਾ ਬੇਟਾ ਗੁਰਤੇਜ ਸਿੰਘ ਵੀ ਫੱਟੜ ਹੋ ਗਿਆ ਸੀ | ਅੱਜ ਡਾਕਟਰ ਨੇ ਬਾਂਹ ਦਾ ਆਪ੍ਰੇਸ਼ਨ ਕਰਨਾ ਸੀ | ਮਲੇਰਕੋਟਲਾ ਦੀ ਇਕ ਸਟੀਲ ਫ਼ੈਕਟਰੀ ਵਿਚ ਛੇ ਹਜ਼ਾਰ ਰੁਪਏ ਮਹੀਨਾ ਤਨਖ਼ਾਹ ਤੇ ਗੇਟ ਮੈਨ ਦੀ ਨੌਕਰੀ ਕਰਦੇ ਜਗਪਾਲ ਸਿੰਘ ਨੇ ਦੱਸਿਆ ਉਸ ਕੋਲੋਂ 21 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਆਪੇ੍ਰਸ਼ਨ ਥੀਏਟਰ ਵਿਚ ਡਾਕਟਰਾਂ ਨਾਲ ਮੌਜੂਦ ਇਕ ਮੋਨੇ ਜਿਹੇ ਕਰਿੰਦੇ ਨੇ ਫੜੇ ਸਨ | ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਆਪਣੀ ਪਤਨੀ ਦੀ ਮੌਤ ਦਾ ਪਤਾ ਲੱਗਿਆ ਤਾਂ ਉਦੋਂ ਤੱਕ ਹਸਪਤਾਲ ਦੇ ਕਰਿੰਦਿਆਂ ਨੇ ਉਸ ਦੀ ਲਾਸ਼ ਨੂੰ ਹਸਪਤਾਲ ਦੇ ਬਾਹਰ ਖੜ੍ਹੀ ਐਾਬੂਲੈਂਸ ਵਿਚ ਵੀ ਰੱਖ ਦਿੱਤਾ ਸੀ ਤਾਂ ਜੋ ਲਾਸ਼ ਨੂੰ ਚੁੱਪ ਚਾਪ ਪਿੰਡ ਭੇਜ ਦਿੱਤਾ ਜਾਵੇ |
ਮਰੀਜ਼ ਦੀ ਮੌਤ ਆਪ੍ਰੇਸ਼ਨ ਥੀਏਟਰ ਦੇ ਰਿਕਵਰੀ ਰੂਮ 'ਚ ਆਪ੍ਰੇਸ਼ਨ ਤੋਂ ਪਹਿਲਾਂ ਹੋਈ- ਡਾ. ਸਿੰਗਲਾ
ਸਿਵਲ ਹਸਪਤਾਲ ਮਲੇਰਕੋਟਲਾ ਦੇ ਆਰਥੋ. ਸਰਜਨ ਡਾ. ਸੌਰਵ ਸਿੰਗਲਾ ਨੇ ਸਪਸ਼ਟ ਕੀਤਾ ਕਿ ਬਾਂਹ ਦੀ ਟੁੱਟੀ ਹੱਡੀ ਦੇ ਇਲਾਜ ਲਈ ਆਈ ਮਰੀਜ਼ ਹਰਜੀਤ ਕੌਰ ਦੀ ਅੱਜ ਹੋਈ ਮੌਤ ਆਪ੍ਰੇਸ਼ਨ ਤੋਂ ਪਹਿਲਾਂ ਹੀ ਉਸ ਵੇਲੇ ਹੋ ਗਈ ਸੀ ਜਦੋਂ ਉਸ ਦੀ ਇਕ ਵੱਖਰੇ ਰਿਕਵਰੀ ਰੂਮ ਵਿਚ ਆਪ੍ਰੇਸ਼ਨ ਲਈ ਹਾਲੇ ਤਿਆਰੀ ਕੀਤੀ ਜਾ ਰਹੀ ਸੀ | ਡਾ. ਸਿੰਗਲਾ ਮੁਤਾਬਿਕ ਉਹ ਤਾਂ ਉਸ ਵੇਲੇ ਆਪ੍ਰੇਸ਼ਨ ਥੀਏਟਰ ਵਿਚ ਇਕ ਬੱਚੇ ਦਾ ਆਪ੍ਰੇਸ਼ਨ ਕਰਨ ਵਿਚ ਰੁੱਝੇ ਹੋਏ ਸਨ | ਉਨ੍ਹਾਂ ਮਿ੍ਤਕ ਦੇ ਵਾਰਸਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਜਾਂ ਹੋਰ ਪੈਸਾ ਲੈਣ ਤੋਂ ਸਪਸ਼ਟ ਇਨਕਾਰ ਕੀਤਾ ਹੈ |
ਜੋ ਕਰੂ ਉਹੀ ਭਰੂ : ਐਸ.ਐਮ.ਓ.
ਇਸ ਸਬੰਧੀ ਸੰਪਰਕ ਕਰਨ 'ਤੇ ਸਿਵਲ ਹਸਪਤਾਲ ਮਲੇਰਕੋਟਲਾ ਦੇ ਐਸ.ਐਮ.ਓ. ਡਾ. ਕਰਨੈਲ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਇਕ ਮੀਟਿੰਗ ਵਿਚ ਹਨ ਅਤੇ ਹਸਪਤਾਲ ਵਿਚ ਕਿਸੇ ਮਰੀਜ਼ ਦੀ ਮੌਤ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪ੍ਰੰਤੂ ਜੇ ਕੋਈ ਅਜਿਹੀ ਘਟਨਾ ਹੋਈ ਹੈ ਤਾਂ ਜੋ ਕਰੂਗਾ ਉਹੀ ਭਰੁਗਾ |
ਨਵੰਬਰ ਮਹੀਨੇ ਵੀ ਬਾਂਹ ਦੇ ਆਪ੍ਰੇਸ਼ਨ ਦੌਰਾਨ ਮਰ ਗਿਆ ਸੀ ਪਿੰਡ ਹਥਨ ਦਾ ਇਕ ਨੌਜਵਾਨ
ਸਿਵਲ ਹਸਪਤਾਲ ਮਲੇਰਕੋਟਲਾ ਵਿਚ ਆਪ੍ਰੇਸ਼ਨ ਦੌਰਾਨ ਅੱਜ ਹੋਈ ਮੌਤ ਕੋਈ ਪਹਿਲੀ ਘਟਨਾ ਨਹੀਂ ਹੈ | ਛੇ ਮਹੀਨੇ ਪਹਿਲਾਂ 6 ਨਵੰਬਰ ਨੂੰ ਵੀ ਬਾਂਹ ਦਾ ਆਪ੍ਰੇਸ਼ਨ ਕਰਵਾਉਣ ਲਈ ਖ਼ੁਦ ਮੋਟਰ ਸਾਈਕਲ ਚਲਾ ਕੇ ਹਸਪਤਾਲ ਪਹੁੰਚੇ ਪਿੰਡ ਹਥਨ ਦੇ 30 ਸਾਲਾ ਨੌਜਵਾਨ ਨਵਾਜ਼ ਅਲੀ ਫਿਰੋਜ਼ ਦੀ ਮੌਤ ਵੀ ਇਸੇ ਆਪ੍ਰੇਸ਼ਨ ਥੀਏਟਰ ਵਿਚ ਹੋ ਗਈ ਸੀ ਜਦੋਂ ਉਸ ਨੂੰ ਬੇਹੋਸ਼ ਕਰਨ ਲਈ ਟੀਕਾ ਲਾਇਆ ਗਿਆ ਸੀ | ਉਸ ਵੇਲੇ ਵੀ ਮਿ੍ਤਕ ਦੇ ਵਾਰਸਾਂ ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਏ ਸਨ ਅਤੇ ਰੌਲਾ ਪੈਣ 'ਤੇ ਡਾਕਟਰ ਅਤੇ ਉਸ ਦਾ ਸਹਾਇਕ ਆਪ੍ਰੇਸ਼ਨ ਥੀਏਟਰ ਦੀ ਤਾਕੀ ਵਿਚੋਂ ਛਾਲ ਮਾਰ ਕੇ ਫ਼ਰਾਰ ਹੋ ਗਏ ਸਨ | ਇਸ ਮਸਲੇ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੂੰ ਹਸਪਤਾਲ ਦੇ ਮੁੱਖ ਗੇਟ ਉੱਪਰ ਧਰਨਾ ਦੇਣਾ ਪਿਆ ਸੀ |

ਜ਼ਿਲ੍ਹੇ ਦੀਆਂ ਅਨਾਜ ਮੰਡੀਆਂ 'ਚੋਂ 8 ਲੱਖ 31 ਹਜ਼ਾਰ 758 ਮੀਟਿ੍ਕ ਟਨ ਕਣਕ ਖ਼ਰੀਦੀ- ਡਿਪਟੀ ਕਮਿਸ਼ਨਰ

ਸੰਗਰੂਰ, 23 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਖ਼ਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ ਅਤੇ 22 ਅਪ੍ਰੈਲ ਸ਼ਾਮ ਤੱਕ ਵੱਖ-ਵੱਖ ਮੰਡੀਆਂ ਵਿਚ 8 ਲੱਖ 59 ਹਜ਼ਾਰ 675 ਮੀਟਰਕ ...

ਪੂਰੀ ਖ਼ਬਰ »

ਚਿੱਟ ਫ਼ੰਡ ਕੰਪਨੀਆਂ ਮੁੜ ਲੱਗੀਆਂ ਪੈਰ ਪਸਾਰਨ

ਲਹਿਰਾਗਾਗਾ, 23 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਕਰਾਊਨ ਸਮੇਤ ਹੋਰ ਚਿੱਟ ਫ਼ੰਡ ਕੰਪਨੀਆਂ ਦੀ ਲਪੇਟ ਵਿਚ ਆਏ ਲੋਕਾਂ ਦੇ ਜ਼ਖਮ ਅਜੇ ਭਰੇ ਨਹੀਂ ਪਰ ਹੁਣ ਅਜਿਹੀਆਂ ਹੋਰ ਚਿੱਟ ਫ਼ੰਡ ਕੰਪਨੀਆਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ | ਪਿਛਲੇ ਦਿਨੀਂ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਸੰਤ ਭਿੰਡਰਾਂਵਾਲਿਆਂ ਦੀ ਫ਼ੋਟੋ ਵਾਲੇ ਬੈਨਰ ਚੁੱਕ ਕੇ ਹਥਨ ਪਿੰਡ 'ਚ ਰੋਸ ਮੁਜ਼ਾਹਰਾ

ਮਲੇਰਕੋਟਲਾ, 23 ਅਪ੍ਰੈਲ (ਕੁਠਾਲਾ ) - ਕਠੂਆ ਅਤੇ ਓਨਾਵ ਦੀਆਂ ਦਿਲ ਕੰਬਾਊ ਘਟਨਾਵਾਂ ਨੇ ਸਿਆਸੀ ਤੌਰ 'ਤੇ ਸਿਰੇ ਦੀਆਂ ਵਿਰੋਧੀ ਧਿਰਾਂ ਨੂੰ ਨੂੰ ਵੀ ਇਕ ਮੰਚ ਉੱਪਰ ਇਕੱਠੇ ਕਰ ਦਿੱਤਾ ਹੈ | ਨੇੜਲੇ ਪਿੰਡ ਹਥਨ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ...

ਪੂਰੀ ਖ਼ਬਰ »

ਸੁਲਫ਼ਾ ਰੱਖਣ ਦੇ ਦੋਸ਼ਾਂ 'ਚ ਔਰਤ ਨੂੰ ਡੇਢ ਸਾਲ ਕੈਦ

ਸੰਗਰੂਰ, 23 ਅਪ੍ਰੈਲ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਸੰਜੀਵ ਜੋਸ਼ੀ ਦੀ ਅਦਾਲਤ ਨੇ ਇਕ ਔਰਤ ਨੂੰ ਸੁਲਫ਼ਾ ਰੱਖਣ ਦੇ ਦੋਸ਼ਾਂ ਵਿਚ ਡੇਢ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 22 ਮਾਰਚ 2017 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ਪਾਰਟੀ ਨੇ ...

ਪੂਰੀ ਖ਼ਬਰ »

ਮੋਬਾਈਲ ਵੇਚਣ ਵਾਲੇ ਦੁਕਾਨਦਾਰਾਂ ਸਮੇਤ ਕੋਰੀਅਰ ਕੰਪਨੀ ਦੇ ਕਰਮਚਾਰੀ ਵਿਰੁੱਧ ਪਰਚਾ ਦਰਜ

ਧੂਰੀ, 23 ਅਪ੍ਰੈਲ (ਨਰਿੰਦਰ ਸੇਠ) - ਧੂਰੀ ਸਿਟੀ ਪੁਲਿਸ ਨੇ ਸ੍ਰੀ ਹੰਸ ਰਾਜ ਸ਼ਰਮਾ ਪੁੱਤਰ ਕਪੂਰ ਚੰਦ ਵਾਸੀ ਸ਼ਿਵਪੁਰੀ ਮੁਹੱਲਾ ਧੂਰੀ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਧੂਰੀ ਦੇ ਦੋ ਮੋਬਾਇਲ ਵੇਚਣ ਵਾਲੇ ਦੁਕਾਨਦਾਰਾਂ ਅਤੇ ਇਕ ਕੋਰੀਅਰ ਕੰਪਨੀ ਦੇ ਕਰਮਚਾਰੀ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਦੇ ਕਰਮਚਾਰੀ ਮੈਨੇਜਰ ਦੇ ਵਤੀਰੇ ਤੋਂ ਭੜਕੇ

ਸੰਗਰੂਰ, 23 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਰਾਜ ਸਹਿਕਾਰੀ ਸਭਾਵਾਂ, ਕਰਮਚਾਰੀ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਅਤੇ ਦੀਨਾ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਅਤੇ ਸਭਾਵਾਂ ਦੇ ਮਾਮਲਿਆਂ ਨੂੰ ਲੈ ਕੇ ਜ਼ਿਲ੍ਹਾ ਮੈਨੇਜਰ ਨੂੰ ...

ਪੂਰੀ ਖ਼ਬਰ »

ਬਾਰ੍ਹਵੀ ਜਮਾਤ ਦੇ ਨਤੀਜੇ 'ਚ ਗੁਲਸ਼ਨ ਸ਼ਰਮਾ ਜ਼ਿਲ੍ਹੇ 'ਚੋਂ ਅੱਵਲ ਤੇ ਪੰਜਾਬ 'ਚੋਂ ਛੇਵੇਂ ਸਥਾਨ 'ਤੇ

ਅਮਰਗੜ੍ਹ, 23 ਅਪ੍ਰੈਲ (ਸੁਖਜਿੰਦਰ ਸਿੰਘ ਝੱਲ) - ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਾਦਾ ਦੇ ਵਿਦਿਆਰਥੀ ਗੁਲਸ਼ਨ ਸ਼ਰਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਵਿਚ ਪਹਿਲਾ ਅਤੇ ਪੂਰੇ ਪੰਜਾਬ ...

ਪੂਰੀ ਖ਼ਬਰ »

ਅਧਿਆਪਕਾਂ ਵਲੋਂ ਰਾਤ 8 ਵਜੇ ਤੱਕ ਜਿਲ੍ਹਾ ਸਿੱਖਿਆ ਅਫਸਰ ਦਾ ਘਿਰਾਓ

ਸੰਗਰੂਰ 23 ਅਪ੍ਰੈਲ (ਧੀਰਜ ਪਸੌਰੀਆ) -ਸਰਕਾਰੀ ਸਿੱਖਿਆ ਬਚਾਓ ਮੰਚ ਵੱਲੋਂ ਸਿੱਖਿਆ ਵਿਭਾਗ ਦੇ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਦੇ ਬਾਈਕਾਟ ਦੇ ਚਲਦਿਆਂ ਜਿਲ੍ਹਾ ਸਿੱਖਿਆ ਅਫਸਰ (ਅਸ) ਸੰਗਰੂਰ ਵੱਲੋਂ 37 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਬਾਅਦ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਸਨਮਾਨਿਤ

ਸੰਗਰੂਰ, 23 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤੀਸ਼ ਕਾਂਸਲ ਦੀ ਅਗਵਾਈ ਹੇਠ ਸਥਾਨਕ ਅਜੀਤ ਉਪ ਦਫ਼ਤਰ ਪਹੁੰਚੀ ਜਿੱਥੇ 'ਅਜੀਤ' ਉਪ ਦਫ਼ਤਰ ਦੇ ਇੰਚਾਰਜ ਸ. ...

ਪੂਰੀ ਖ਼ਬਰ »

ਸਿੰਧੀ ਬਰਾਦਰੀ ਵਲੋਂ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ

ਮਲੇਰਕੋਟਲਾ, 23 ਅਪ੍ਰੈਲ (ਪਾਰਸ ਜੈਨ) - ਸਿੰਧੀ ਵੈੱਲਫੇਅਰ ਐਾਡ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਨਕ ਹਨੂੰਮਾਨ ਮੰਦਰ 'ਚ ਡਾ.ਅਟਲ ਕੁਮਾਰ (ਐੱਮ.ਡੀ.), ਸ.ਪ੍ਰੀਤਮ ਸਿੰਘ, ਸ.ਹਰਜੀਤ ਸਿੰਘ ਦੀ ਦੇਖ ਰੇਖ ਹੇਠ ਪੰਜਾਬ ਵਿਚ ਵੱਸਦੀ ਸਿੰਧੀ ਬਰਾਦਰੀ ਦੇ ਵਿੱਦਿਅਕ ਦੇ ਖੇਤਰ 'ਚ ...

ਪੂਰੀ ਖ਼ਬਰ »

ਆਇਲਟਸ 'ਚ ਗਾਂਧੀ ਸਰ ਅਕੈਡਮੀ ਦਾ ਨਤੀਜਾ ਸ਼ਾਨਦਾਰ

ਸੰਗਰੂਰ, 23 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਆਇਲਟਸ ਦੇ ਖੇਤਰ ਵਿਚ ਸ਼ਹਿਰ ਦੀ ਸਭ ਤੋਂ ਪੁਰਾਣੀ ਅਕੈਡਮੀ ਗਾਂਧੀ ਸਰ ਅਕੈਡਮੀ ਮਾਲ ਗੁਦਾਮ ਰੋਡ ਨੇ ਮੁੜ ਵਿਲੱਖਣ ਰਿਕਾਰਡ ਕਾਇਮ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਗਾਂਧੀ ਸਰ ਡੋਟ ਕਾਮ ਅੰਗਰੇਜ਼ੀ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ 'ਚ ਪਰਮਾਨੰਦ ਦਾ ਸ਼ਾਨਦਾਰ ਪ੍ਰਦਰਸ਼ਨ

ਜਖੇਪਲ, 23 ਅਪ੍ਰੈਲ (ਮੇਜਰ ਸਿੰਘ ਜਖੇਪਲ) - ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਕਰਵਾਈ ਗਈ ਗੁਰਬਾਣੀ ਦੀ ਸਾਲਾਨਾ ਪ੍ਰੀਖਿਆ ਵਿਚ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ...

ਪੂਰੀ ਖ਼ਬਰ »

ਪੇਟ ਤੇ ਜਿਗਰ ਦੀਆਂ ਬਿਮਾਰੀਆਂ ਦੇ ਨਵੀਂ ਤਕਨੀਕ ਨਾਲ ਇਲਾਜ ਸਬੰਧੀ ਸੈਮੀਨਾਰ

ਅਹਿਮਦਗੜ੍ਹ, 23 ਅਪ੍ਰੈਲ (ਸੋਢੀ) - ਸਥਾਨਕ ਸੂਦ ਹਸਪਤਾਲ ਵਲੋਂ ਡਾ. ਰਾਜੀਵ ਸੂਦ ਦੀ ਅਗਵਾਈ ਹੇਠ ਜਿਗਰ ਅਤੇ ਪੇਟ ਦੀਆਂ ਬਿਮਾਰੀਆਂ ਦਾ ਨਵੀਂ ਤਕਨੀਕ ਅਤੇ ਦਵਾਈਆਂ ਨਾਲ ਇਲਾਜ ਸਬੰਧੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਫੋਰਟਿਸ ਹਸਪਤਾਲ ਲੁਧਿਆਣਾ ਤੋਂ ਡਾ. ...

ਪੂਰੀ ਖ਼ਬਰ »

ਕਾਲਾਝਾੜ ਸਨਮਾਨਿਤ

ਨਦਾਮਪੁਰ/ਚੰਨੋਂ, 23 ਅਪ੍ਰੈਲ (ਹਰਜੀਤ ਸਿੰਘ ਨਿਰਮਾਣ) -ਅਕਾਲੀ ਦਲ ਬਾਦਲ ਵਲੋਂ ਜਥੇਦਾਰ ਹਰਦੇਵ ਸਿੰਘ ਕਾਲਾਝਾੜ ਨੰੂ ਦਿਹਾਤੀ ਦਾ ਸਰਕਲ ਪ੍ਰਧਾਨ ਬਣਾਉਣ ਤੇ ਪਾਰਟੀ ਵਰਕਰਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ | ਮਾਰਕੀਟ ਕਮੇਟੀ ਦੇ ਸਾਬਕਾ ਵਾਇਸ ਚੇਅਰਮੈਨ ਬਲਜਿੰਦਰ ...

ਪੂਰੀ ਖ਼ਬਰ »

ਫਾਇਰ ਸੇਫਟੀ ਸਪਤਾਹ ਦੌਰਾਨ ਲੋਕਾਂ ਨੂੰ ਕੀਤਾ ਜਾਗਰੂਕ

ਸੰਗਰੂਰ, 23 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸਥਾਨਕ ਫਾਇਰ ਬਿਗ੍ਰੇਡ ਦਫ਼ਤਰ ਵਲੋਂ ਇਲਾਕੇ ਅੰਦਰ ਵੱਖ-ਵੱਖ ਥਾਵਾਂ ਉੱਤੇ ਫਾਇਰ ਸੇਫ਼ਟੀ ਸਪਤਾਹ ਮਨਾਇਆ ਗਿਆ | ਫਾਇਰ ਅਫ਼ਸਰ ਸੰਗਰੂਰ ਕੁਲਦੀਪ ਸਿੰਘ, ਪਿ੍ਥਵੀ ਰਾਜ ਅਤੇ ਸਿਵ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦੀਆਂ ਮੱਝਾਂ ਚੋਰੀ

ਚੀਮਾਂ ਮੰਡੀ, 23 ਅਪੈ੍ਰਲ (ਜਸਵਿੰਦਰ ਸਿੰਘ ਸ਼ੇਰੋਂ) - ਸਥਾਨਕ ਕਸਬਾ ਵਿਖੇ ਇਕ ਗ਼ਰੀਬ ਕਿਸਾਨ ਦੀਆਂ ਮੱਝਾਂ ਚੋਰੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਪੀੜਤ ਜੋਗਿੰਦਰ ਸਿੰਘ ਸਪੁੱਤਰ ਬਚਨ ਸਿੰਘ ਵਾਸੀ ਵਾਰਡ ਨੰਬਰ 4, ਚੀਮਾਂ ਮੰਡੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਰਾਤੀ ਇਕ ...

ਪੂਰੀ ਖ਼ਬਰ »

ਸੇਵਾ ਮੁਕਤ ਮਿਊਾਸੀਪਲ ਮੁਲਾਜ਼ਮਾਂ ਦੀ ਚੋਣ

ਸੰਗਰੂਰ, 23 ਅਪੈ੍ਰਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸੇਵਾ ਮੁਕਤ ਮਿਊਾਸਪਲ ਕਰਮਚਾਰੀ ਦਲ ਸੰਗਰੂਰ ਦੀ ਚੋਣ ਸ੍ਰੀ ਵਰਿੰਦਰ ਪ੍ਰਕਾਸ਼ ਬਾਲੀ ਦੀ ਪ੍ਰਧਾਨਗੀ ਹੇਠ ਹੋਈ | ਸਰਵਸੰਮਤੀ ਨਾਲ ਸ੍ਰੀ ਅਰਜਨ ਸਿੰਘ ਨੰੂ ਪ੍ਰਧਾਨ ਚੁਣਿਆ ਗਿਆ | ਹੋਰ ਅਹੁਦੇਦਾਰਾਂ ਵਿਚ ...

ਪੂਰੀ ਖ਼ਬਰ »

ਵਿਧਾਇਕ ਹਰਪਾਲ ਸਿੰਘ ਚੀਮਾ ਨੇ ਅੱਗੇ ਲੱਗ ਕੇ ਸੜੀ ਕਣਕ ਵਾਲੇ ਕਿਸਾਨਾਂ ਨਾਲ ਵੰਡਾਇਆ ਦਰਦ

ਅਮਰਗੜ੍ਹ, 23 ਅਪ੍ਰੈਲ (ਸੁਖਜਿੰਦਰ ਸਿੰਘ ਝੱਲ) - ਆਮ ਆਦਮੀ ਪਾਰਟੀ ਵਲੋਂ ਪਿੰਡ ਹੁਸੈਨਪੁਰਾ ਅਤੇ ਦੋਲੋਵਾਲ ਦੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ, ਜਿਨ੍ਹਾਂ ਦੀ ਕਣਕ ਪਿਛਲੇ ਦਿਨੀਂ ਭਿਆਨਕ ਅੱਗ ਲੱਗਣ ਕਾਰਨ ਸੜ ਗਈ ਸੀ | ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ...

ਪੂਰੀ ਖ਼ਬਰ »

ਸਹਿਜ ਪਾਠ ਦੀ ਮਹੱਤਤਾ ਸਬੰਧੀ ਸਮਾਗਮ

ਜਖੇਪਲ, 23 ਅਪ੍ਰੈਲ (ਮੇਜਰ ਸਿੰਘ ਜਖੇਪਲ) - ਬੀਤੇ ਦਿਨ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਕਾਲਜ ਅਤੇ ਸਕੂਲ ਦੇ ਬੱਚਿਆਂ ਨੂੰ ਸਤਿਨਾਮ ਸਿੰਘ ਸਮੋਪੂਰੀ ਨੇ ਸਹਿਜਪਾਠ ...

ਪੂਰੀ ਖ਼ਬਰ »

ਆਪ ਵਿਧਾਇਕ ਵਲੋਂ ਪੀੜਤ ਕਿਸਾਨਾਂ ਨਾਲ ਮੁਲਾਕਾਤ

ਰੁੜਕੀ ਕਲਾਂ, 23 ਅਪ੍ਰੈਲ (ਜਤਿੰਦਰ ਮੰਨਵੀ) - ਪਿਛਲੇ ਦਿਨੀਂ ਪਿੰਡ ਦੋਲੋਵਾਲ, ਹੁਸੈਨਪੁਰਾ ਅਤੇ ਮੰਨਵੀ ਦੇ ਖੇਤਾਂ ਵਿਚ ਅੱਗ ਲੱਗਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਸੀ | ਸੜੀ ਕਣਕ ਦੇ ਪੀੜਤ ਕਿਸਾਨਾਂ ਦਾ ਦੁੱਖ ਵੰਡਾਉਣ ਲਈ ਹਲਕਾ ...

ਪੂਰੀ ਖ਼ਬਰ »

ਪੀੜਤ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ - ਗੋਲਡੀ

ਧੂਰੀ, 23 ਅਪ੍ਰੈਲ (ਨਰਿੰਦਰ ਸੇਠ) - ਪਿਛਲੇ ਦਿਨੀਂ ਧੂਰੀ ਹਲਕੇ ਦੇ ਪਿੰਡ ਲੱਡਾ, ਬੇਨੜਾ, ਮਾਨਵਾਲਾ ਸਮੇਤ ਹੋਰ ਕਈ ਪਿੰਡਾਂ 'ਚ ਕੁਦਰਤੀ ਆਫ਼ਤ ਕਾਰਨ ਜੋ ਕਿਸਾਨਾਂ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ ਸੀ ਉਹਨਾਂ ਕਿਸਾਨ ਪਰਿਵਾਰਾਂ ਨੂੰ ਰਾਹਤ ਦੇਣ ਲਈ ਹਲਕਾ ਵਿਧਾਇਕ ਦਲਵੀਰ ...

ਪੂਰੀ ਖ਼ਬਰ »

ਸ਼ਖ਼ਸੀਅਤ ਵਿਕਾਸ ਸਬੰਧੀ ਸੈਮੀਨਾਰ

ਲਹਿਰਾਗਾਗਾ, 23 ਅਪ੍ਰੈਲ (ਅਸ਼ੋਕ ਗਰਗ) - ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵਿਖੇ ਹੀਲਿੰਗ ਸਾਊਲ ਸੋਸਾਇਟੀ ਲੁਧਿਆਣਾ ਵੱਲੋਂ ਸ਼ਖ਼ਸੀਅਤ ਵਿਕਾਸ ਸਬੰਧੀ ਸੈਮੀਨਾਰ ਕਰਵਾਇਆ, ਜਿਸ ਵਿਚ ਮੁੱਖ ਬੁਲਾਰੇ ਸਤਨਾਮ ਸਿੰਘ ਨੇ ਆਪਣੇ ਆਪੇ ਨੂੰ ਪ੍ਰਫੁੱਲਿਤ ਕਰਨ ਸਬੰਧੀ ...

ਪੂਰੀ ਖ਼ਬਰ »

ਨਵੇਂ ਬੀ.ਡੀ.ਪੀ.ਓ ਨੇ ਅਹੁਦਾ ਸੰਭਾਲਿਆ

ਸ਼ੇਰਪੁਰ, 23 ਅਪ੍ਰੈਲ (ਦਰਸ਼ਨ ਸਿੰਘ ਖੇੜੀ) - ਬੀ.ਡੀ.ਪੀ.ਓ ਦਫ਼ਤਰ ਸ਼ੇਰਪੁਰ ਵਿਖੇ ਨਵੇਂ ਆਏ ਬੀ.ਡੀ.ਪੀ.ਓ ਜੁਗਰਾਜ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਉਪਰੰਤ ਅਜੀਤ ਨਾਲ ਗੱਲਬਾਤ ਕਰਦਿਆਂ ਜੁਗਰਾਜ ਸਿੰਘ ਨੇ ਦੱਸਿਆ ਕਿ ਬਲਾਕ ਸ਼ੇਰਪੁਰ ਦੇ ਅਧੂਰੇ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸੰਗਰੂਰ, 23 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਮੰਦਰ ਸ਼੍ਰੀ ਮਨਸਾ ਦੇਵੀ ਨਾਭਾ ਗੇਟ ਵਿਖੇ ਸਮਾਜ ਸੇਵੀ ਸੰਸਥਾ ਸ਼੍ਰੀ ਸਾਲਾਸਰ ਧਾਮ ਲੰਗਰ ਕਮੇਟੀ ਵਲੋਂ ਪਹਿਲਾ ਸੰਗੀਤਮਈ ਸ਼੍ਰੀ ਸੁੰਦਰ ਕਾਂਡ ਜੀ ਦੇ ਪਾਠ ਪ੍ਰਧਾਨ ਸ਼੍ਰੀ ਵਰਿੰਦਰ ਗੁਪਤਾ, ਸਰਪ੍ਰਸਤ ...

ਪੂਰੀ ਖ਼ਬਰ »

ਅਕਾਲੀ ਆਗੂਆਂ ਨੂੰ ਸੰਮਤੀ ਤੇ ਪੰਚਾਇਤੀ ਚੋਣਾਂ ਲਈ ਤਿਆਰ ਰਹਿਣ ਦੀ ਲੋੜ- ਝੂੰਦਾਂ

ਸੰਦੌੜ, 23 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ) - ਵਿਧਾਨ ਸਭਾ ਹਲਕਾ ਮਲੇਰਕੋਟਲਾ ਅਧੀਨ ਪੈਂਦੇ ਸਰਕਲ ਸੰਦੌੜ ਨਾਲ ਸਬੰਧਿਤ ਅਕਾਲੀ ਦਲ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਰੋੜੇਵਾਲ ਸਾਹਿਬ ਪਿੰਡ ਧਲੇਰ ਕਲਾਂ ਵਿਖੇ ਹੋਈ, ਜਿਸ ਵਿਚ ਅਕਾਲੀ ਦਲ ਦੇ ਜ਼ਿਲ੍ਹਾ ਸੰਗਰੂਰ ਦੇ ...

ਪੂਰੀ ਖ਼ਬਰ »

ਬਖਸ਼ੀਵਾਲ ਸਕੂਲ ਕਮੇਟੀ ਦਾ ਗਠਨ

ਸੁਨਾਮ ਊਧਮ ਸਿੰਘ ਵਾਲਾ, 23 ਅਪ੍ਰੈਲ (ਭੁੱਲਰ, ਧਾਲੀਵਾਲ)-ਨੇੜਲੇ ਪਿੰਡ ਬਖਸ਼ੀਵਾਲ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਵਧੀਆ ਵਿੱਦਿਅਕ ਮਾਹੌਲ ਸਿਰਜਣ ਅਤੇ ਅਧਿਆਪਕ-ਮਾਪਿਆਂ 'ਚ ਤਾਲਮੇਲ ਬਣਾਉਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਨਾਮ ਦੇ ਅਗਵਾਈ ਹੇਠ ...

ਪੂਰੀ ਖ਼ਬਰ »

ਖੁਰੀਆਂ 'ਤੇ ਲਾਏ ਕਰ ਨੂੰ ਰੱਦ ਕਰਨ ਲਈ ਪ੍ਰਧਾਨ ਮੰਤਰੀ ਨੂੰ ਲਾਈ ਗੁਹਾਰ

ਅਹਿਮਦਗੜ੍ਹ, 23 ਅਪ੍ਰੈਲ (ਸੋਢੀ) - ਕੇਂਦਰ ਸਰਕਾਰ ਵਲੋ ਜਾਨਵਰਾਂ ਦੇ ਪੈਰਾਂ 'ਚ ਲੱਗਣ ਵਾਲੀਆਂ ਖੁਰੀਆਂ 'ਤੇ 12 ਫ਼ੀਸਦੀ ਜੀ.ਐਸ.ਟੀ ਲਗਾਏ ਜਾਣ 'ਤੇ ਸਥਾਨਕ ਵਿਸ਼ਵਕਰਮਾ ਅਇਰਨ ਐਾਡ ਸਟੀਲ ਇੰਪਲੀਮੈਂਟ ਮੈਨੂੰਫੈਕਰਜ਼ ਐਸੋਸੀਏਸ਼ਨ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਜਬਰ ਜਨਾਹੀਆਂ ਨੰੂ ਸਜ਼ਾ ਦੇਣ ਲਈ ਕੇਂਦਰੀ ਆਰਡੀਨੈਂਸ ਦੇ ਪਾਸ ਹੋਣ ਦੀ ਕੀਤੀ ਸ਼ਲਾਘਾ

ਸੰਗਰੂਰ, 23 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਾਇੰਟਿਫਿਕ ਅਵੇਅਰਨੈੱਸ ਐਾਡ ਸੋਸ਼ਲ ਵੈਲਫੇਅਰ ਫੋਰਮ ਵਲੋਂ ਕਰਵਾਏ ਇਕ ਸਮਾਰੋਹ ਨੰੂ ਸੰਬੋਧਨ ਕਰਦਿਆਂ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਭਰੂਣ ਹੱਤਿਆ ਅਤੇ ਦਾਜ ਦਹੇਜ ਵਿਰੁੱਧ ਅੰਤਰਰਾਸ਼ਟਰੀ ਪੱਧਰ ...

ਪੂਰੀ ਖ਼ਬਰ »

ਸੀਬਾ ਸਕੂਲ 'ਚ ਵੋਟਾਂ ਰਾਹੀਂ ਹੈੱਡ ਬੁਆਏ ਤੇ ਹੈੱਡ ਗਰਲ ਦੀ ਚੋਣ

ਲਹਿਰਾਗਾਗਾ, 23 ਅਪ੍ਰੈਲ (ਅਸ਼ੋਕ ਗਰਗ) - ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਸੀਬਾ ਸਕੂਲ ਲਹਿਰਾਗਾਗਾ ਵਿੱਚ ਕਲਾਸ ਮੁਨੀਟਰ, ਹੈੱਡ ਬੁਆਏ ਅਤੇ ਹੈੱਡ ਗਰਲ ਦੀ ਚੋਣ ਵੋਟਾਂ ਰਾਹੀਂ ਹੋਈ | ਇਸ ਚੋਣ ਪ੍ਰੀਕਿ੍ਆ ਲਈ ਬਕਾਇਦਾ ਚੋਣ ਨਿਸ਼ਾਨ, ਬੈਲਟ ਪੇਪਰ ਆਦਿ ਦਾ ਪ੍ਰਬੰਧ ਕੀਤਾ ...

ਪੂਰੀ ਖ਼ਬਰ »

ਮੁਫ਼ਤ ਜਾਂਚ ਕੈਂਪ ਦਾ 250 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਭ

ਸੰਗਰੂਰ, 23 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸਥਾਨਕ ਨਗਨ ਬਾਬਾ ਸਾਹਿਬ ਦਾਸ ਜੀ ਦੇ ਸਥਾਨ 'ਤੇ ਅੱਖਾਂ ਦੇ ਰੋਗਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਸਥਾਨਕ ਸਿਵਲ ਹਸਪਤਾਲ ਦੀ ਆਈ ਮੋਬਾਇਲ ਟੀਮ ਵਲੋਂ ਡਾ: ਨਿਧੀ ਗੁਪਤਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਨਸ਼ਾ ਕਰਨ ਵਾਲੇ ਆਪਣੇ ਨਾਲ-ਨਾਲ ਪਰਿਵਾਰਾਂ ਨੂੰ ਵੀ ਕਰਦੇ ਹਨ ਤਬਾਹ - ਮੋਹਨ ਸ਼ਰਮਾ

ਧੂਰੀ, 23 ਅਪ੍ਰੈਲ (ਸੰਜੇ ਲਹਿਰੀ) - ਸਾਇੰਟੇਫਿਕ ਅਵੇਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਫੋਰਮ ਵਲੋਂ ਸੋਸਵਾ ਅਤੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਨਸ਼ਿਆਂ ਵਿਰੁੱਧ 14ਵੇਂ ਸੈਮੀਨਾਰ ...

ਪੂਰੀ ਖ਼ਬਰ »

ਰੇਲਗੱਡੀ 'ਚੋਂ ਮਿਲੇ ਲਾਵਾਰਸ ਸੂਟਕੇਸ ਅੰਦਰੋ ਮਿਲੀਆਂ ਲਾਸ਼ਾਂ ਦੀ ਸ਼ਨਾਖ਼ਤ ਲਈ ਗਈਆਂ ਪੁਲਿਸ ਟੀਮਾਂ ਦੇ ਹੱਥ ਨਹੀਂ ਲੱਗਾ ਕੋਈ ਸੁਰਾਗ

ਧੂਰੀ, 23 ਅਪ੍ਰੈਲ (ਸੰਜੇ ਲਹਿਰੀ) - ਧੂਰੀ ਰੇਲਵੇ ਸਟੇਸ਼ਨ 'ਤੇ ਇਕ ਰੇਲਗੱਡੀ ਵਿਚੋਂ ਮਿਲੇ ਸੂਟਕੇਸ ਅੰਦਰੋਂ ਇਕ ਔਰਤ ਅਤੇ ਬੱਚੀ ਦੀਆਂ ਲਾਸ਼ਾਂ ਮਿਲਣ ਉਪਰੰਤ ਜੀ.ਆਰ.ਪੀ. ਵਲੋਂ ਭਾਵੇਂ ਮਿ੍ਤਕਾ ਦੀ ਪਛਾਣ ਕਰਨ ਲਈ ਚਾਰ ਟੀਮਾਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ, ਪ੍ਰੰਤੂ ...

ਪੂਰੀ ਖ਼ਬਰ »

ਰਿਕਸ਼ਾ ਚਾਲਕ ਯੂਨੀਅਨ ਦੀ ਚੋਣ

ਸੰਗਰੂਰ, 23 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਰਿਕਸ਼ਾ ਚਾਲਕ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਸਥਾਨਕ ਦਫ਼ਤਰ ਵਿਖੇ ਹੋਈ | ਸਰਬਸੰਮਤੀ ਨਾਲ ਇਸ ਮੌਕੇ ਅਹੁਦੇਦਾਰਾਂ ਦੀ ਹੋਈ ਚੋਣ ਵਿਚ ਪ੍ਰਧਾਨ ਧਰਮਿੰਦਰ ਚੌਹਾਨ, ਸਕੱਤਰ ਕਮਲਜੀਤ ਲੋਟ, ਸਰਪ੍ਰਸਤ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਨੂੰ ਅੱਗ ਬੁਝਾਊ ਯੰਤਰ ਮੁਹੱਈਆ ਕਰਵਾਏ - ਗੁੱਡੂ

ਧੂਰੀ, 23 ਅਪ੍ਰੈਲ (ਨਰਿੰਦਰ ਸੇਠ) - ਸੀਨੀਅਰ ਕਾਂਗਰਸੀ ਆਗੂ ਅਤੇ ਉਦਯੋਗਪਤੀ ਸ: ਗੁਰਬਖ਼ਸ਼ ਸਿੰਘ ਗੁੱਡੂ ਸਾਬਕਾ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੈੱ੍ਰਸ ਬਿਆਨ ਰਾਹੀ ਕਿਸਾਨਾਂ ਦੀ ਕਣਕ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਵਾਪਰ ਰਹੀਆਂ ਘਟਨਾਵਾਂ 'ਤੇ ...

ਪੂਰੀ ਖ਼ਬਰ »

ਵਿਧਾਇਕ ਗੋਲਡੀ ਵਲੋਂ ਪੀੜਤ ਕਿਸਾਨਾਂ ਨੂੰ ਮੁਹਿੰਮ ਤਹਿਤ ਕਣਕ, ਤੂੜੀ ਤੇ ਮਾਲੀ ਮਦਦ ਕਰਨ ਦਾ ਐਲਾਨ

ਧੂਰੀ, 23 ਅਪ੍ਰੈਲ (ਸੁਖਵੰਤ ਸਿੰਘ ਭੁੱਲਰ) - ਪਿੰਡ ਲੱਡਾ, ਬੇਨੜਾ, ਮਾਨਵਾਲਾ ਸਮੇਤ ਹੋਰ ਕਈ ਪਿੰਡਾਂ 'ਚ ਕੁਦਰਤੀ ਆਫ਼ਤ ਕਾਰਨ ਜੋ ਕਿਸਾਨਾਂ ਦੀ ਫ਼ਸਲ ਅੱਗ ਦੀ ਭੇਟ ਚੜ ਗਈ ਸੀ ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਰਾਹਤ ਦੇਣ ਲਈ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ...

ਪੂਰੀ ਖ਼ਬਰ »

ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਲੇਖਕਾਂ ਨੂੰ ਹੋਰ ਦਲੇਰ ਤੇ ਸੰਗਠਿਤ ਹੋਣ ਦੀ ਲੋੜ - ਡਾ: ਐੱਸ ਤਰਸੇਮ

ਸੰਗਰੂਰ, 23 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਮੌਜੂਦਾ ਪ੍ਰਸਥਿਤੀਆਂ ਵਿਚ ਦਰਪੇਸ਼ ਚੁਣਯੌਤੀਆਂ ਦੇ ਟਾਕਰੇ ਲਈ ਲੇਖਕਾਂ ਨੰੂ ਹੋਰ ਦਲੇਰ ਅਤੇ ਸੰਗਠਿਤ ਹੋਣ ਦੀ ਲੋੜ ਹੈ | ਇਹ ਸ਼ਬਦ ਸਿਰਮੌਰ ਪੰਜਾਬੀ ਗ਼ਜ਼ਲਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

'ਸੜਕ ਸੁਰੱਖਿਆ ਜੀਵਨ ਰੱਖਿਆ' ਦੇ ਨਾਅਰੇ ਹੇਠ 29ਵਾਂ ਸੜਕ ਸੁਰੱਖਿਆ ਹਫ਼ਤਾ ਸ਼ੁਰੂ

ਸੰਗਰੂਰ, 23 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਟਰੈਫ਼ਿਕ ਪੁਲਿਸ ਸੰਗਰੂਰ ਵਲੋਂ 'ਸੜਕ ਸੁਰੱਖਿਆ ਜੀਵਨ ਰੱਖਿਆ' ਦੇ ਨਾਅਰੇ ਹੇਠ 29ਵੇਂ ਸੜਕ ਸੁਰੱਖਿਆ ਸਪਤਾਹ ਦੀ ਸ਼ੁਰੂਆਤ ਕੀਤੀ ਗਈ | ਸਪਤਾਹ ਦੀ ਸ਼ੁਰੂਆਤ ਡੀ.ਐਸ.ਪੀ. (ਐਚ) ਸੰਗਰੂਰ ਸ. ਨਾਹਰ ...

ਪੂਰੀ ਖ਼ਬਰ »

ਸੰਗਰੂਰ ਦੇ ਫਲਾਈਓਵਰ ਰੰਗੀਨ ਝਲਕਾਂ ਮਾਰਨ ਲੱਗੇ

ਸੰਗਰੂਰ, 23 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਰਿਆਸਤੀ ਸ਼ਹਿਰ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਦੇ ਯਤਨ ਆਰੰਭ ਕਰ ਦਿੱਤੇ ਹਨ | ਨਵੇਂ ਆਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਸੰਗਰੂਰ ਨੂੰ ਸਾਫ਼ ਸੁਥਰਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX