ਤਾਜਾ ਖ਼ਬਰਾਂ


ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  8 minutes ago
ਨਵੀਂ ਦਿੱਲੀ, 20 ਅਗਸਤ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਵਿਦੇਸ਼ ਜਾਣ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਸ਼ਸ਼ੀ ਥਰੂਰ ਨੇ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੱਨਾਨ, ਜਿਨ੍ਹਾਂ ਦਾ ਹਾਲ ਹੀ 'ਚ ਦੇਹਾਂਤ...
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  23 minutes ago
ਅੰਮ੍ਰਿਤਸਰ /ਸੁਲਤਾਨਵਿੰਡ, 20 ਅਗਸਤ (ਗੁਰਨਾਮ ਸਿੰਘ ਬੁੱਟਰ)- ਹਲਕਾ ਦੱਖਣੀ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਰੁਕੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਪਿੰਡ ਦੇ ਸਮਾਜ ਸੇਵੀ ਤੇ ਸਾਬਕਾ ਫੌਜੀ ਭੁਪਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ...
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  34 minutes ago
ਨਵੀਂ ਦਿੱਲੀ, 20 ਅਗਸਤ- ਜਾਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਤਗਮੇ ਤੋਂ ਖੁੰਝੀ ਅਪੂਰਵੀ ਚੰਦੇਲਾ
. . .  47 minutes ago
ਜਕਾਰਤਾ, 20 ਅਗਸਤ- ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਔਰਤਾਂ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਦੇ ਫਾਈਨਲ 'ਚੋਂ ਬਾਹਰ ਹੋ ਗਈ ਹੈ। ਉਹ ਇਸ ਮੁਕਾਬਲੇ 'ਚ ਪੰਜਵੇਂ ਸਥਾਨ 'ਤੇ ਰਹੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪੂਰਵੀ ਅਤੇ ਰਵੀ ਕੁਮਾਰ ਦੀ...
ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਣਾਇਆ ਬੰਦੀ
. . .  about 1 hour ago
ਕਾਬੁਲ, 20 ਅਗਸਤ- ਤਾਲਿਬਾਨੀ ਅੱਤਵਾਦੀਆਂ ਨੇ ਔਰਤਾਂ ਅਤੇ ਬੱਚਿਆਂ ਸਮੇਤ ਅਫ਼ਗਾਨਿਸਤਾਨ 'ਚ 100 ਤੋਂ ਵੱਧ ਲੋਕਾਂ ਨੂੰ ਬੰਦੀ ਬਣਾਇਆ ਹੈ। ਅਫ਼ਗਾਨੀ ਅਧਿਕਾਰੀਆਂ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਨੇ ਦੇਸ਼ ਦੇ ਉੱਤਰੀ ਇਲਾਕੇ 'ਚ ਹਮਲੇ ਦੌਰਾਨ ਸਾਰੇ ਲੋਕਾਂ...
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਮਿਲੀ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 20 ਅਗਸਤ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਯ ਸਿੰਘ ਨੂੰ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਸ ਨੂੰ ਜ਼ਮਾਨਤ...
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਕਈ ਝਟਕੇ, ਪੰਜ ਲੋਕਾਂ ਦੀ ਮੌਤ
. . .  about 1 hour ago
ਜਕਾਰਤਾ, 20 ਅਗਸਤ- ਇੰਡੋਨੇਸ਼ੀਆ ਦੇ ਲਾਮਬੋਕ ਟਾਪੂ 'ਤੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ 'ਚੋਂ ਇੱਕ ਝਟਕੇ ਦੀ ਰਿਕਟਰ ਸਕੇਲ 'ਤੇ ਤੀਬਰਤਾ 6.9 ਸੀ। ਇਨ੍ਹਾਂ ਝਟਕਿਆਂ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਨੇ ਇਸ ਸੰਬੰਧੀ...
ਏਸ਼ੀਅਨ ਖੇਡਾਂ 2018 : ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਜਿੱਤਿਆ ਸਿਲਵਰ ਮੈਡਲ
. . .  about 2 hours ago
ਜਕਾਰਤਾ, 20 ਅਗਸਤ - ਏਸ਼ੀਅਨ ਖੇਡਾਂ 2018 ਵਿਚ ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ...
ਉਮਰ ਖ਼ਾਲਿਦ ਉੱਪਰ ਹਮਲਾ ਕਰਨ ਦੇ ਮਾਮਲੇ 'ਚ 2 ਗ੍ਰਿਫਤਾਰ
. . .  about 2 hours ago
ਨਵੀਂ ਦਿੱਲੀ, 20 ਅਗਸਤ - ਜੇ.ਐਨ.ਯੂ ਦੇ ਵਿਦਿਆਰਥੀ ਉਮਰ ਖ਼ਾਲਿਦ ਉੱਪਰ ਹਮਲਾ ਕਰਨ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਨੂੰ ਲੈ ਕੇ ਵਾਇਰਲ...
ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਭਾਜਪਾ ਵੱਲੋਂ ਸਰਵਦਲੀ ਪ੍ਰਾਰਥਨਾ ਸਭਾ ਅੱਜ
. . .  about 2 hours ago
ਨਵੀਂ ਦਿੱਲੀ, 20 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸਵ. ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸ਼ਾਮ ਦਿੱਲੀ ਦੇ ਇੰਦਰਾ ਗਾਂਧੀ...
ਟੀ.ਆਰ.ਐੱਸ ਦੇ ਸੰਸਦ ਮੈਂਬਰ ਕੇਰਲ ਦੇ ਹੜ ਪੀੜਤਾਂ ਨੂੰ ਦਾਨ ਕਰਨਗੇ ਆਪਣੀ ਤਨਖ਼ਾਹ
. . .  about 3 hours ago
ਹੈਦਰਾਬਾਦ, 20 ਅਗਸਤ - ਤੇਲੰਗਾਨਾ ਰਾਸ਼ਟਰੀ ਸਮਿਤੀ (ਟੀ.ਆਰ.ਐੱਸ) ਦੇ ਸੰਸਦ ਮੈਂਬਰ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਕੇਰਲ ਦੇ ਹੜ ਪੀੜਤਾਂ ਨੂੰ ਦਾਨ...
ਕੇਰਲ 'ਚ ਹੜ੍ਹਾਂ ਦੌਰਾਨ ਪਹਿਲਾ ਜਹਾਜ਼ ਪਹੁੰਚਾ ਕੋਚੀ
. . .  about 3 hours ago
ਤਿਰੂਵਨੰਤਪੁਰਮ, 20 ਅਗਸਤ - ਕੇਰਲ 'ਚ ਹੜ੍ਹਾਂ ਦੌਰਾਨ ਏਅਰ ਇੰਡੀਆ ਦਾ ਪਹਿਲਾ ਜਹਾਜ਼ ਕੋਚੀ ਹਵਾਈ ਅੱਡੇ ਪਹੁੰਚਿਆ...
ਏਸ਼ੀਅਨ ਖੇਡਾਂ 2018 : ਪੀ.ਵੀ ਸਿੰਧੂ ਨੇ ਜਿੱਤ ਨਾਲ ਕੀਤੀ ਦੂਸਰੇ ਦਿਨ ਦੀ ਸ਼ੁਰੂਆਤ
. . .  about 3 hours ago
ਜਕਾਰਤਾ, 20 ਅਗਸਤ - ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਨੇ ਜਪਾਨ ਦੀ ਯਾਮਾਗੁਚੀ ਨੂੰ 21-18, 21-19 ਨਾਲ ਹਰਾ ਕੇ ਦੂਸਰੇ ਦਿਨ ਦੀ ਸ਼ੁਰੂਆਤ ਕੀਤੀ...
ਝਾਰਖੰਡ : ਮਹਿਲਾ ਤੇ ਉਸ ਦੇ ਤਿੰਨ ਬੱਚਿਆ ਦੀਆਂ ਲਾਸ਼ਾਂ ਬਰਾਮਦ
. . .  about 3 hours ago
ਰਾਂਚੀ, 20 ਅਗਸਤ - ਝਾਰਖੰਡ ਦੇ ਗਿਰੀਡ ਵਿਖੇ ਇੱਕ ਮਹਿਲਾ ਅਤੇ ਉਸ ਦੇ ਤਿੰਨ ਬੱਚਿਆ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ...
ਸੋਨੀਆ, ਰਾਹੁਲ, ਪ੍ਰਿਅੰਕਾ ਵੱਲੋਂ ਸਵ. ਰਾਜੀਵ ਗਾਂਧੀ ਨੂੰ ਸ਼ਰਧਾਂਜਲੀ
. . .  about 4 hours ago
ਨਵੀਂ ਦਿੱਲੀ, 20 ਅਗਸਤ - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਰਾਬਰਟ ਵਾਡਰਾ, ਮਨਮੋਹਨ ਸਿੰਘ...
ਅੱਜ ਦਾ ਵਿਚਾਰ
. . .  about 4 hours ago
ਪੰਜਾਬ ਪੁਹੰਚੇ ਕੇਜਰੀਵਾਲ ਨੇ ਪੱਤਰਕਾਰਾਂ ਤੋਂ ਵੱਟਿਆ ਪਾਸਾ
. . .  37 minutes ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਦੂਸਰੀ ਪਾਰੀ 'ਚ 124/2
. . .  1 day ago
ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੌਰ 'ਤੇ ਲੜੇਗਾ ਹਰਿਆਣਾ ਚੋਣਾਂ - ਸੁਖਬੀਰ ਬਾਦਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੀ ਪਾਰੀ 'ਚ ਭਾਰਤ 103/1
. . .  1 day ago
ਇੰਡੋਨੇਸ਼ੀਆ 'ਚ ਆਇਆ ਭੂਚਾਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਇੰਗਲੈਂਡ ਦੀ ਪੂਰੀ ਟੀਮ 161 ਦੌੜਾਂ ਬਣਾ ਕੇ ਆਊਟ
. . .  1 day ago
1.67 ਕਰੋੜ ਰੁਪਏ ਦੇ ਸੋਨੇ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਭਾਰਤ ਨੂੰ ਦਵਾਇਆ ਪਹਿਲਾਂ ਸੋਨ ਤਮਗ਼ਾ
. . .  1 day ago
ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
. . .  1 day ago
ਭਿਆਨਕ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਕੌਮਾਂਤਰੀ ਸਰਹੱਦ ਨੇੜਿਓ ਦੋ ਕਿੱਲੋ ਹੈਰੋਇਨ ਬਰਾਮਦ
. . .  1 day ago
ਖੁਮਾਣੋਂ ਸ਼ੈਲਰ ਹਾਦਸਾ : ਮੁੱਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ 46/0
. . .  1 day ago
ਪੰਜਾਬ ਦੇ ਦੋ ਨਸ਼ਾ ਤਸਕਰ ਜੰਮੂ 'ਚ ਗ੍ਰਿਫ਼ਤਾਰ
. . .  1 day ago
ਸਿੱਧੂ ਵਲੋਂ ਪਾਕਿ ਫੌਜ ਮੁਖੀ ਨੂੰ ਪਾਈ ਜੱਫੀ ਦਾ ਮੈਂ ਸਮਰਥਨ ਨਹੀਂ ਕਰਦਾ- ਕੈਪਟਨ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਭਾਰਤੀ ਟੀਮ 329 ਦੌੜਾਂ 'ਤੇ ਆਲ ਆਊਟ
. . .  1 day ago
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਬਣਾਈ ਸੈਮੀਫਾਈਨਲ 'ਚ ਥਾਂ
. . .  1 day ago
ਬੀ.ਐੱਸ.ਐੱਫ. ਨੇ 6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  1 day ago
ਕੇਰਲ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਭਲਕੇ ਭੇਜੀ ਜਾਵੇਗੀ 30 ਮੈਂਬਰੀ ਟੀਮ - ਡਾ: ਰੂਪ ਸਿੰਘ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ
  •     Confirm Target Language  

ਧਰਮ ਤੇ ਵਿਰਸਾ

ਸ਼ਬਦ-ਗੁਰੂ ਦੇ ਸਿਧਾਂਤ ਦੇ ਪ੍ਰਸੰਗ 'ਚ

ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਦੇ ਚਿਤਰਨ ਦਾ ਸਵਾਲ

ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਫ਼ੀਚਰ ਫ਼ਿਲਮਾਂ ਜ਼ਰੀਏ ਧਰਮ ਪ੍ਰਚਾਰ ਦਾ ਹਿੱਸਾ ਬਣਾਉਣ ਦਾ ਵਿਚਾਰ ਸਾਹਮਣੇ ਆ ਰਿਹਾ ਹੈ। ਗੁਰੂ ਇਤਿਹਾਸ ਸਬੰਧੀ ਕੁਝ ਫ਼ਿਲਮਾਂ ਬਣ ਵੀ ਚੁੱਕੀਆਂ ਹਨ ਅਤੇ ਕੁਝ ਬਣਨ ਜਾ ਰਹੀਆਂ ਹਨ। ਪਿਛਲੇ ਦਿਨੀਂ ਇਨ੍ਹਾਂ ਵਿਚੋਂ ਹੀ ਇਕ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੱਡ-ਮਾਸ ਦੇ ਮਨੁੱਖਾਂ ਵਲੋਂ ਨਿਭਾਏ ਕਿਰਦਾਰ ਜ਼ਰੀਏ ਫ਼ਿਲਮਾਇਆ ਗਿਆ, ਜਿਸ 'ਤੇ ਸਿੱਖ ਪੰਥ 'ਚ ਵੱਡਾ ਵਿਰੋਧ ਵੀ ਖੜ੍ਹਾ ਹੋ ਗਿਆ। ਕਿਉਂਕਿ 'ਸ਼ਬਦ-ਗੁਰੂ' ਨੂੰ ਪੂਜਣ ਅਤੇ 'ਕਹਿਣੀ-ਕਰਨੀ' ਦੇ ਜੀਵਨ-ਅਮਲ ਵਾਲੀ ਸਿੱਖ ਪਰੰਪਰਾ ਵਿਚ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਕਲ ਕਰਨ ਦੀ ਆਗਿਆ ਨਹੀਂ ਹੈ। ਸਿੱਖ ਧਰਮ ਦੀ ਪੁਰਾਤਨਤਾ ਦੀ ਸੁਰੱਖਿਆ ਕਰਨ ਦੇ ਆਪਣੇ 'ਨੀਤੀਗਤ ਉਦੇਸ਼' ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰ: 5566, ਮਿਤੀ 30.05.2003 ਦੀ ਪੁਸ਼ਟੀ ਅੰਤ੍ਰਿੰਗ ਕਮੇਟੀ ਦੇ ਮਤਾ ਨੰ: 887, ਮਿਤੀ 10.07.2003 ਰਾਹੀਂ ਕਰਦਿਆਂ ਕਿਹਾ ਸੀ, 'ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੀਆਂ ਸਤਿਕਾਰਯੋਗ ਪਰਿਵਾਰਕ ਸ਼ਖ਼ਸੀਅਤਾਂ ਅਤੇ ਪੰਜ ਪਿਆਰੇ ਸਾਹਿਬਾਨ ਦੇ ਪਾਤਰ ਫ਼ਿਲਮਾਂ ਵਿਚ ਨਹੀਂ ਵਿਖਾਏ ਜਾ ਸਕਦੇ।'
ਬੇਸ਼ੱਕ ਬਹੁਤ ਸਾਰੇ ਧਰਮਾਂ ਵਲੋਂ ਅਜੋਕੇ ਤਕਨੀਕੀ ਯੁੱਗ 'ਚ ਫ਼ੀਚਰ ਫ਼ਿਲਮਾਂ ਰਾਹੀਂ ਆਪਣੇ ਪੈਗ਼ੰਬਰਾਂ ਦੇ ਮਹਾਨ ਕਾਰਨਾਮਿਆਂ ਅਤੇ ਇਤਿਹਾਸ ਬਾਰੇ ਦੁਨੀਆ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਸੋ ਸਾਡੇ ਮਨਾਂ 'ਚ ਵੀ ਇਹ ਵਿਚਾਰ ਪੈਦਾ ਹੋ ਰਹੇ ਹਨ ਕਿ ਜੇਕਰ ਅਸੀਂ ਵੀ ਫ਼ਿਲਮਾਂ ਦਾ ਸਹਾਰਾ ਨਾ ਲਿਆ ਤਾਂ ਸਿੱਖ ਧਰਮ ਪ੍ਰਚਾਰ ਦੇ ਪੱਖ ਤੋਂ ਕਿਧਰੇ ਬਾਕੀ ਧਰਮਾਂ ਨਾਲੋਂ ਪਿੱਛੇ ਨਾ ਰਹਿ ਜਾਵੇ। ਪਰ ਇੱਥੇ ਇਹ ਤੱਥ ਵੀ ਵਿਚਾਰਨਯੋਗ ਹੈ ਕਿ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਫ਼ੈਲ ਰਹੇ ਇਸਲਾਮ ਧਰਮ ਦੇ ਪੈਰੋਕਾਰਾਂ ਨੇ ਆਪਣੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਅੱਜ ਤੱਕ ਤਸਵੀਰ ਤੱਕ ਨਹੀਂ ਬਣਨ ਦਿੱਤੀ। ਜਿੱਥੋਂ ਤੱਕ ਸਿੱਖ ਗੁਰੂ ਸਾਹਿਬਾਨ ਬਾਰੇ ਫ਼ਿਲਮੀ ਚਿਤਰਣ 'ਤੇ ਇਤਰਾਜ਼ ਦਾ ਸਵਾਲ ਹੈ, ਇਸ ਦੇ ਮੁੱਖ ਤੌਰ 'ਤੇ ਤਿੰਨ ਸਿਧਾਂਤਕ ਅਤੇ ਮਨੋਵਿਗਿਆਨਕ ਪਹਿਲੂ ਹਨ।
ਪਹਿਲਾ, ਬਹੁਤ ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਸ਼ਬਦ-ਗੁਰੂ ਦੀ ਮਾਨਤਾ ਹੈ ਅਤੇ ਦੇਹ ਜਾਂ ਮੂਰਤੀ ਪੂਜਾ ਦੀ ਮਨਾਹੀ ਹੈ। ਕਿਸੇ ਵੀ ਧਰਮ ਦਾ ਨਿਆਰਾਪਨ ਉਸ ਦੀ ਬੁਨਿਆਦ ਵਿਚ ਸਮਾਇਆ ਹੁੰਦਾ ਹੈ। ਸਿੱਖ ਧਰਮ ਦੀ ਬੁਨਿਆਦ ਸ਼ਬਦ-ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜਦੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਚੱਲ ਬਟਾਲੇ 'ਚ ਸਿੱਧਾਂ ਨੇ ਸਵਾਲ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ, ਜਿਸ ਦੇ ਤੁਸੀਂ ਪੈਰੋਕਾਰ ਹੋ? ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ :
'ਸਬਦੁ ਗੁਰੂ ਸੁਰਤਿ ਧੁਨਿ ਚੇਲਾ॥' (ਅੰਗ 943)
ਸ੍ਰੀ ਗੁਰੂ ਅਮਰਦਾਸ ਜੀ ਨੂੰ ਇਕ ਵਾਰ ਗੁਰਸਿੱਖੀ ਦੀ ਮੂਰਤ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, 'ਸੱਚੇ ਪਾਤਿਸ਼ਾਹ! ਸਿੱਖੀ ਦੀ ਰਹਿਤ ਦੱਸੋ।' ਤਾਂ ਸਤਿਗੁਰੂ ਨੇ ਫ਼ਰਮਾਨ ਕੀਤਾ :
'ਗੁਰੂ ਵਾਕ ਜਿਨ ਦ੍ਰਿੜ ਕਰ ਮਾਨੇ
ਸੋ ਮਮ ਪਯਾਰੋ ਸਿਖ ਮਹਾਨੇ॥
ਪ੍ਰਭੂ ਸਰੂਪ ਰਿਦੇ ਮੇ ਧਾਰੋ
ਗੁਰਬਾਣੀ ਕੋ ਰਿਦੈ ਬਿਚਾਰੋ॥'
(ਸੂਰਜ ਪ੍ਰਕਾਸ਼, ਰਾਸਿ: 1-64)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ-ਗੁਰੂ ਦਾ ਸਿਧਾਂਤ ਸੰਸਾਰ ਵਿਚ ਪ੍ਰਗਟ ਕੀਤਾ ਅਤੇ 'ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥' ਦੇ ਮਹਾਂਵਾਕ ਅਨੁਸਾਰ ਦਸ ਜਾਮਿਆਂ ਅੰਦਰ ਵਿਚਰਦਿਆਂ ਗੁਰੂ ਸਾਹਿਬਾਨ ਨੇ ਦੇਹ ਦੀ ਬਜਾਇ ਸ਼ਬਦ-ਗੁਰੂ ਦਾ ਹੀ ਪ੍ਰਕਾਸ਼ ਕੀਤਾ ਅਤੇ ਸਿੱਖਾਂ ਨੂੰ ਅਮਲੀ ਜੀਵਨ ਦੀ ਜੁਗਤ ਦਿੱਤੀ।
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਸੰਗਤਾਂ ਨੇ ਗੁਰੂ ਸਾਹਿਬ ਦੇ ਸਨਮੁਖ ਇਕ ਵਾਰ ਇਹ ਵਿਚਾਰ ਰੱਖਿਆ ਕਿ ਆਪ ਪੰਥ ਦੇ ਰੂਹਾਨੀ ਮੁਖੀ ਹੋਣ ਦੇ ਨਾਲ-ਨਾਲ ਪੰਥ ਦੇ ਸੰਸਾਰਕ ਮੁਖੀ ਵੀ ਹੋ। ਇਸ ਲਈ ਆਪ ਦੇ ਸਰੂਪ ਨੂੰ ਹੂ-ਬ-ਹੂ ਬਿਆਨ ਕਰਦਾ ਹੋਇਆ ਚਿੱਤਰ ਤਿਆਰ ਹੋਣਾ ਚਾਹੀਦਾ ਹੈ। ਪਰ ਗੁਰੂ ਸਾਹਿਬ ਨੇ ਇਸ ਵਿਚਾਰ ਨੂੰ ਆਪਣੀ ਪਾਵਨ ਰਸਨਾ ਨਾਲ ਰੱਦ ਕਰ ਦਿੱਤਾ ਸੀ ਅਤੇ ਸੰਗਤਾਂ ਨੂੰ ਇਕ ਵਾਰ ਫਿਰ ਦ੍ਰਿੜ੍ਹ ਕਰਵਾਇਆ ਕਿ ਸ਼ਬਦ ਹੀ ਗੁਰੂ ਹੈ। ਭਾਈ ਗੁਰਦਾਸ ਜੀ ਦਾ ਫ਼ਰਮਾਨ ਹੈ :
'ਗੁਰ ਮੂਰਤਿ ਗੁਰ ਸਬਦੁ ਹੈ,
ਸਾਧਸੰਗਤਿ ਸਮਸਰਿ ਪਰਵਾਣਾ॥'
ਸਿੱਖ ਪੰਥ ਨੂੰ ਇਸ ਸਾਖ਼ੀ ਵਿਚਲੀ ਦੈਵੀ ਸਿੱਖਿਆ ਨੂੰ ਸਮਝਣ ਅਤੇ ਅਪਣਾਉਣ ਦੀ ਲੋੜ ਹੈ।
ਦੂਜਾ, ਕਾਰਨ ਇਹ ਕਿ ਹਰੇਕ ਮਨੁੱਖ ਦੀ ਬੁੱਧੀ ਦੀ ਇਕ ਸੀਮਾ ਹੁੰਦੀ ਹੈ, ਜੋ ਉਸ ਤੋਂ ਪਾਰਲੇ ਵਰਤਾਰਿਆਂ ਅਤੇ ਅਹਿਸਾਸਾਂ ਨੂੰ ਨਹੀਂ ਸਮਝ ਸਕਦੀ। ਸਿੱਖ ਧਰਮ ਵਿਚ ਗੁਰੂ ਸਾਹਿਬਾਨ ਦਾ ਸੰਸਾਰੀ ਜੀਵਨ ਇਕ ਉੱਚੀ ਅਤੇ ਦੈਵੀ ਸੁਰਤ ਦਾ ਸਫ਼ਰ ਹੈ। ਸਿੱਖ ਪਰੰਪਰਾ 'ਚ ਗੁਰੂ ਅਮੂਰਤ ਅਤੇ 'ਵਰਨਾ ਚਿਹਨਾ ਬਾਹਰਾ' ਹੈ। ਗੁਰਬਾਣੀ ਅਨੁਸਾਰ, ਗੁਰੂ ਵਿਵੇਕ ਅਤੇ ਬ੍ਰਹਮ-ਤੱਤ ਦਾ ਸਰੋਵਰ ਹੈ, ਉਸ ਦੀ ਮਹਿਮਾ ਨੂੰ ਪੂਰਨ ਰੂਪ 'ਚ ਚਿੱਤਰਿਆ ਨਹੀਂ ਜਾ ਸਕਦਾ।
'ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ॥
ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ॥'
(ਅੰਗ 396)
ਗੁਰੂ ਸਾਹਿਬਾਨ ਦਾ ਇਕ ਸੰਸਾਰੀ ਰੂਪ ਜ਼ਰੂਰ ਹੈ, ਜਿਸ 'ਚ ਉਹ ਮਨੁੱਖੀ ਜਾਮੇ ਅੰਦਰ ਸੰਸਾਰ ਵਿਚ ਵਿਚਰੇ, ਮਨੁੱਖਤਾ ਨੂੰ ਸੰਸਾਰਕ ਅਤੇ ਆਤਮਿਕ ਗ਼ੁਲਾਮੀ ਦੇ ਬੰਧਨਾਂ ਤੋਂ ਮੁਕਤ ਕਰਵਾਉਣ ਲਈ ਮਹਾਨ ਕਾਰਨਾਮੇ ਵੀ ਕੀਤੇ, ਪਰ ਮਨੁੱਖੀ ਜਾਮਿਆਂ ਅੰਦਰ ਗੁਰੂ ਸਾਹਿਬਾਨ ਦੇ ਇਨ੍ਹਾਂ ਮਹਾਨ ਕਾਰਨਾਮਿਆਂ ਪਿੱਛੇ ਇਕ ਉੱਚੀ ਅਧਿਆਤਮਕ ਰਮਜ਼ ਵੀ ਹੈ। ਕਿਉਂਕਿ ਸਮੁੱਚੇ ਸਿੱਖ ਇਤਿਹਾਸ ਦੀ ਵਿਸ਼ੇਸ਼ਤਾ ਹੈ ਕਿ ਇਸ ਦਾ ਇਕ ਦ੍ਰਿਸ਼ਟਮਾਨ ਮੰਡਲ ਹੈ ਅਤੇ ਦੂਜਾ ਸੂਖਮ ਮੰਡਲ ਹੈ। ਤੱਤੀ ਤਵੀ 'ਤੇ ਬੈਠ ਕੇ ਸ਼ਾਂਤਮਈ ਸ਼ਹਾਦਤਾਂ ਦੇ ਪੂਰਨੇ ਪਾਉਣੇ, ਦਿੱਲੀ ਦੇ ਚਾਂਦਨੀ ਚੌਕ 'ਚ ਸੀਸ ਕਟਾ ਕੇ ਧਰਮ ਦੀ ਆਜ਼ਾਦੀ ਬਰਕਰਾਰ ਰੱਖਣੀ, ਸਰਬੰਸ ਵਾਰ ਕੇ ਵੀ 'ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ' ਉਚਾਰਨਾ, ਬੰਦ-ਬੰਦ ਕਟਵਾਉਣੇ, ਦੇਗ਼ਾਂ 'ਚ ਉੁਬਾਲੇ ਖਾਣੇ, ਚਰਖੜੀਆਂ 'ਤੇ ਚੜ੍ਹਨਾ, ਪੁੱਠੀਆਂ ਖੱਲਾਂ ਲੁਹਾਉਣੀਆਂ, ਆਰਿਆਂ ਨਾਲ ਚੀਰੇ ਜਾਣਾ, ਖੋਪਰ ਲੁਹਾਉਣੇ ਅਤੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਮਾਵਾਂ ਵਲੋਂ ਗਲ਼ਾਂ 'ਚ ਹਾਰ ਪਵਾਉਣੇ ਪਰ ਫਿਰ ਵੀ ਸਿੱਖੀ ਸਿਦਕ ਤੋਂ ਨਾ ਡੋਲਣਾ, ਇਹ ਸਿੱਖ ਇਤਿਹਾਸ ਦਾ ਇਕ ਲਾਸਾਨੀ ਬਿਰਤਾਂਤ ਹੈ, ਜਿਸ ਦੇ ਅਦੁੱਤੀ ਕਾਰਨਾਮਿਆਂ ਦੇ ਪਿੱਛੇ ਕੰਮ ਕਰਦੀ ਰੂਹਾਨੀ ਪ੍ਰੇਰਨਾ ਅਤੇ ਦੈਵੀ ਤਾਕਤ ਨੂੰ ਸਮਝਣਾ ਸਾਧਾਰਨ ਬੁੱਧੀ ਮਨੁੱਖ ਦੇ ਵਸ ਦੀ ਗੱਲ ਨਹੀਂ। ਗੁਰੂ ਦੇ ਜਿਹੜੇ ਮਹਾਨ ਸਿੱਖ ਸ਼ਬਦ-ਗੁਰੂ ਦੀ ਲਿਵ 'ਚ ਜੁੜ ਕੇ ਉੱਚੀ ਸੁਰਤ ਦੇ ਮਾਲਕ ਬਣੇ, ਉਨ੍ਹਾਂ ਨੇ ਸਿੱਖ ਇਤਿਹਾਸ ਦੀਆਂ ਰੂਹਾਨੀ ਰਮਜ਼ਾਂ ਨੂੰ ਸਮਝਣ ਤੇ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਮਹਾਨ ਦਾਰਸ਼ਨਿਕ ਪ੍ਰੋ: ਪੂਰਨ ਸਿੰਘ ਬਿਆਨ ਕਰਦੇ ਹਨ, 'ਸਾਡਾ ਅਸਲ ਇਤਿਹਾਸ ਤਾਂ ਰੂਹ ਦਾ ਹੈ। ਇਸ ਦੇ ਸਾਰੇ ਵਾਕਿਆਤ ਰੂਹ ਦੇ ਹਨ। ਸਾਡਾ ਸੱਚ ਵੀ ਨਿੱਜੀ ਹੈ। ਸਾਨੂੰ ਸਾਬਤ ਕਰਨ ਦੀ ਲੋੜ ਨਹੀਂ। ਅਸੀਂ ਤਾਂ ਆਪਣੀ ਰੂਹ ਵਿਚ ਉਸ ਦੇ ਆਪ ਸਾਖ਼ੀ ਹਾਂ।'
ਇਸ ਤਰ੍ਹਾਂ ਸਿੱਖ ਗੁਰੂ ਸਾਹਿਬਾਨ ਦਾ ਨਿਆਰਾਪਨ ਅਤੇ ਅਗੰਮੀ ਯਾਦ ਹੀ ਸਿੱਖ ਪੰਥ ਦੀ ਇਲਾਹੀ ਵਿਰਾਸਤ ਹੈ। ਗੁਰੂ ਸਾਹਿਬਾਨ ਦੀ ਦੈਵੀ ਯਾਦ ਹੀ ਸਿੱਖਾਂ ਨੂੰ 'ਦਸ ਗੁਰੂ ਸਾਹਿਬਾਨ' ਦੇ ਸਰੀਰਕ ਜਾਮਿਆਂ ਵਿਚੋਂ ਚਲੇ ਜਾਣ ਤੋਂ ਬਾਅਦ ਹਰ ਜਬਰ-ਜ਼ੁਲਮ ਅਤੇ ਮੁਸੀਬਤ ਨਾਲ ਟਾਕਰਾ ਕਰਨ ਦੀ ਰੂਹਾਨੀ ਪ੍ਰੇਰਨਾ ਅਤੇ ਸ਼ਕਤੀ ਬਖ਼ਸ਼ਦੀ ਹੈ। ਪਰ ਜਦੋਂ ਗੁਰੂ ਸਾਹਿਬਾਨ ਦੀ 'ਅਬਦੀ ਗੁਰਿਆਈ' ਬਕੌਲ ਗੁਰਬਾਣੀ : 'ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥' (ਅੰਗ 759) ਨੂੰ ਫ਼ਿਲਮਾਂ ਰਾਹੀਂ ਸੀਮਤ ਬੁੱਧੀ ਵਾਲੇ ਫ਼ਿਲਮਸਾਜ਼ਾਂ ਵਲੋਂ ਅਦਾਕਾਰਾਂ ਦੀ ਕਲਾਕਾਰੀ ਦੀ ਸੀਮਤਾਈ ਰਾਹੀਂ, ਮਨੁੱਖੀ ਜਾਮੇ 'ਚ ਵਿਖਾਉਣ ਦੇ ਯਤਨ ਕੀਤੇ ਜਾਣਗੇ ਤਾਂ ਸਿੱਖਾਂ ਦੀ ਸੁਰਤ ਵਿਚੋਂ ਗੁਰੂ ਸਾਹਿਬਾਨ ਦੀ ਦੈਵੀ ਅਜ਼ਮਤ ਅਤੇ ਉਹ ਰੂਹਾਨੀ ਬਿੰਬ ਮਿਟ ਜਾਵੇਗਾ, ਜਿਸ ਦੀ ਸਿਰਜਣਾ ਹਰੇਕ ਸਿੱਖ ਦੇ ਹਿਰਦੇ ਅੰਦਰ, ਆਪਣੀ ਆਤਮਕ ਕਮਾਈ ਜ਼ਰੀਏ ਹੁੰਦੀ ਹੈ।
ਸ਼ਬਦ-ਗੁਰੂ ਦੇ ਰੂਪ 'ਚ ਗੁਰਬਾਣੀ ਅਤੇ 'ਬਾਬਾਣੀਆਂ ਕਹਾਣੀਆਂ' ਦੇ ਰੂਪ 'ਚ ਜਦੋਂ ਕੋਈ ਸਿੱਖ ਬਾਲ ਅਵਸਥਾ 'ਚ ਮਾਵਾਂ, ਦਾਦੀਆਂ ਤੋਂ ਸਾਖ਼ੀਆਂ ਅਤੇ ਵੱਡਾ ਹੋ ਕੇ ਗੁਰੂ-ਇਤਿਹਾਸ ਪੜ੍ਹਦਾ/ਸੁਣਦਾ ਹੈ ਤਾਂ ਉਸ ਦੀ ਆਪਣੀ ਅਵਸਥਾ ਦੇ ਮੁਤਾਬਿਕ ਉਸ ਦੇ ਮਨ ਅੰਦਰ ਗੁਰੂ ਬਿੰਬ ਦੀ ਸਿਰਜਣਾ ਹੁੰਦੀ ਹੈ ਅਤੇ ਉਹ ਗੁਰੂ ਦੀ ਅਨੂਠੀ ਯਾਦ 'ਚ ਆਤਮਿਕ ਅਹਿਸਾਸ ਦਾ ਅਨੰਦ ਮਾਣਦਾ ਹੈ। ਕਿਸੇ ਫ਼ਿਲਮ 'ਚ ਕੈਦ ਹੋਇਆ ਦ੍ਰਿਸ਼ ਇਕ ਬੱਝਵਾਂ ਬਿੰਬ ਸਿਰਜ ਦਿੰਦਾ ਹੈ ਅਤੇ ਉਹ ਅਹਿਸਾਸ ਨੂੰ ਹੋਰ ਮੌਲਣ ਵਿਗਸਣ ਦੀ ਖੁੱਲ੍ਹ ਨਹੀਂ ਦਿੰਦਾ। ਇਕ ਮਨੋਵਿਗਿਆਨਕ ਤੱਥ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਜਾਂ ਕਿਸੇ ਬੁਲੰਦ ਖ਼ਿਆਲ ਬਾਰੇ ਜੋ ਅਨੰਦ ਅਤੇ ਵਿਗਾਸ ਆਪਣੇ ਅਨੁਭਵ 'ਚੋਂ ਪ੍ਰਾਪਤ ਹੁੰਦਾ ਹੈ, ਉਹ ਹੋਰਾਂ ਦੇ ਅਨੁਭਵ ਵਿਚੋਂ ਨਹੀਂ ਹੋ ਸਕਦਾ। ਇਸ ਤਰ੍ਹਾਂ ਗੁਰੂ ਸਾਹਿਬਾਨ ਨੂੰ ਮਨੁੱਖੀ ਰੂਪ 'ਚ ਫ਼ਿਲਮਾਂ ਅੰਦਰ ਦਿਖਾਉਣਾ ਸਿੱਖ ਦੇ ਗੁਰੂ ਪ੍ਰਤੀ ਖ਼ਿਆਲ, ਉਸ ਦੀ ਚਿਤਰਣ ਸ਼ਕਤੀ, ਉਸ ਦੇ ਖ਼ਿਆਲਾਂ ਅਤੇ ਰੂਹ ਦੀ ਆਜ਼ਾਦੀ ਦਾ ਕਤਲ ਹੈ।
ਸਾਡਾ ਵਿਸ਼ਵਾਸ ਹੈ ਕਿ ਫ਼ਿਲਮੀ ਦ੍ਰਿਸ਼ ਦੀ ਇਹ ਸਮਰੱਥਾ ਹੀ ਨਹੀਂ ਕਿ ਉਹ ਗੁਰੂ ਸਾਹਿਬਾਨ ਦੀਆਂ ਅਗੰਮੀ ਰਮਜ਼ਾਂ ਅਤੇ ਉਨ੍ਹਾਂ ਦੇ ਤ੍ਰੈਕਾਲੀ, ਪਾਵਨ ਪਵਿੱਤਰ, ਆਦਿ-ਜੁਗਾਦੀ ਅਹਿਸਾਸ ਦੇ ਨੇੜੇ-ਤੇੜੇ ਵੀ ਪਹੁੰਚ ਸਕੇ। ਇਸੇ ਕਾਰਨ ਪ੍ਰੋ: ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ 'ਰੰਗ ਮੰਚ ਉੱਤੇ ਖੇਡਣ ਦੇ ਨੁਕਤੇ ਤੋਂ ਲਿਖੇ ਗਏ ਨਾਟਕਾਂ ਅਤੇ ਫ਼ਿਲਮਾਂ ਵਿਚ ਗੁਰੂ ਜੀਵਨਾਂ, ਗੁਰਬਾਣੀ ਅਤੇ ਅਭਿਨੈ ਦਾ ਸੰਜੋਗ ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ ਰੂਹਾਨੀ ਖੁਦਕੁਸ਼ੀ ਸਾਬਤ ਹੋਣਗੇ।'
ਤੀਜਾ, ਗੁਰੂ ਸਾਹਿਬਾਨ ਦੇ ਫ਼ਿਲਮੀ ਚਿਤਰਣ ਪ੍ਰਤੀ ਇਤਰਾਜ਼ ਸਬੰਧੀ 'ਮੂਰਤੀ ਪੂਜਾ ਦੀ ਮਨਾਹੀ' ਦਾ ਉਦੇਸ਼ ਇਹ ਹੈ ਕਿ ਗੁਰੂ ਸਾਹਿਬਾਨ ਸਾਨੂੰ ਮੌਲਿਕ ਸ਼ਬਦ-ਗੁਰੂ ਦੇ ਲੜ ਲਾ ਕੇ 'ਕਥਨੀ-ਕਰਨੀ' ਵਾਲਾ ਆਦਰਸ਼ਕ ਸਿੱਖ-ਜੀਵਨ ਰਾਹ ਬਖ਼ਸ਼ਦੇ ਹਨ। ਗੁਰਮਤਿ ਕਿਸੇ ਵੀ ਪ੍ਰਕਾਰ ਦੀ ਨਕਲ ਨੂੰ ਮਾਨਤਾ ਨਹੀਂ ਦਿੰਦੀ, ਸਗੋਂ ਸਦੀਵ ਸੱਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਜਿਹੜਾ ਮਨੁੱਖ ਸ਼ਬਦ ਦੀ ਕਮਾਈ ਦੇ ਨਾਲ ਉਸ 'ਸੱਚ' ਨਾਲ ਜੁੜਦਾ ਹੈ, ਉਹ ਖ਼ੁਦ-ਬ-ਖ਼ੁਦ ਸਿੱਖੀ ਦਾ ਅਸਲ ਪ੍ਰਚਾਰਕ ਹੈ। ਗੁਰਬਾਣੀ ਦਾ ਮਹਾਂਵਾਕ ਹੈ :
'ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ॥'
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ॥'
(ਅੰਗ 649)
ਸੱਚੇ ਅਤੇ ਸ਼ੁੱਭ ਅਮਲਾਂ ਵਾਲੇ ਮਨੁੱਖੀ ਜੀਵਨ ਦਾ ਦੂਜਿਆਂ ਦੇ ਜੀਵਨ 'ਤੇ ਅਜਿਹਾ ਪ੍ਰਭਾਵ ਪੈਂਦਾ ਹੈ, ਜਿਵੇਂ ਪਾਰਸ ਦੀ ਛੋਹ ਨਾਲ ਲੋਹਾ ਵੀ ਪਾਰਸ ਬਣ ਜਾਂਦਾ ਹੈ।
ਗੁਰਮਤਿ ਦੀ ਅਸਲ ਸਿਧਾਂਤਕ ਲੜਾਈ ਹੀ ਉਸ ਵਿਖਾਵੇਬਾਜ਼ੀ ਵਾਲੇ ਫੋਕੇ ਕਰਮਕਾਂਡਾਂ ਅਤੇ ਧਰਮ ਦੇ ਨਾਂਅ 'ਤੇ ਪੇਟ ਪਾਲਣ ਵਾਲੇ ਮੁਖੌਟਾਧਾਰੀ ਲੋਕਾਂ ਨਾਲ ਸੀ, ਜੋ ਖ਼ੁਦ ਸੱਚੀ ਰੂਹਾਨੀ ਚੇਤਨਾ ਦੀ ਕਣੀ ਦੇ ਜੀਵਨ ਅਮਲ ਤੋਂ ਉੱਕੇ ਹੀ ਸੱਖਣੇ ਹੁੰਦੇ ਸਨ ਅਤੇ ਦੂਜਿਆਂ ਨੂੰ ਧਰਮ ਦੇ ਵੱਡੇ-ਵੱਡੇ ਉਪਦੇਸ਼ ਦਿੰਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98780-70008
e-mail : ts1984buttar@yahoo.com

'ਅਜ਼ਾਨ ਅਤੇ ਨਮਾਜ਼' ਦੀ ਪ੍ਰਕਿਰਿਆ

ਮਸਜਿਦਾਂ ਵਿਚ ਨਮਾਜ਼ ਅਦਾ ਕਰਨ ਤੋਂ ਪਹਿਲਾਂ ਅਜ਼ਾਨ ਦੇਣ ਦੀ ਰਵਾਇਤ ਹੈ। ਅਜ਼ਾਨ ਦਾ ਅਸਲ ਮਕਸਦ ਆਸ-ਪਾਸ ਦੇ ਮੁਸਲਿਮ ਸਮਾਜ ਦੇ ਲੋਕਾਂ ਨੂੰ ਇਤਲਾਹ (ਸੂਚਨਾ) ਦੇਣਾ ਹੁੰਦਾ ਹੈ ਕਿ ਨਮਾਜ਼ ਦਾ ਵਕਤ ਹੋ ਗਿਆ ਹੈ, ਉਹ ਮਸਜਿਦ ਵਿਚ ਪਹੁੰਚ ਜਾਣ। ਅਜ਼ਾਨ ਦੇਣ ਦੀ ਪਰੰਪਰਾ ਹਜ਼ਰਤ ...

ਪੂਰੀ ਖ਼ਬਰ »

ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਕਵੀਸ਼ਰ ਗੁਰਦਿਆਲ ਸਿੰਘ ਢਿਲਵਾਂ

ਕਵੀਸ਼ਰੀ ਕਲਾ ਨੇ ਸਿੱਖ ਕੌਮ ਨੂੰ ਅਨਮੋਲ ਹੀਰੇ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਵਿਦਵਤਾ ਦੇ ਗਿਆਨ ਨਾਲ ਕੇਵਲ ਇਤਿਹਾਸ ਦੀ ਹੀ ਸੇਵਾ ਨਹੀਂ ਕੀਤੀ, ਸਗੋਂ ਸਮਾਜਿਕ ਬੁਰਾਈਆਂ ਦੂਰ ਕਰਕੇ ਇਕ ਨਿੱਗਰ ਅਤੇ ਨਰੋਆ ਸਮਾਜ ਉਸਾਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਅਤੇ ਜਨ ...

ਪੂਰੀ ਖ਼ਬਰ »

ਸ਼ੇਰ ਸਿੰਘ ਤੇ ਚੰਦ ਕੌਰ ਦੀਆਂ ਫ਼ੌਜਾਂ ਦਰਮਿਆਨ ਲੜਾਈ ਛਿੜ ਗਈ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸੂਬਿਆਂ ਦੇ ਸੂਬੇਦਾਰਾਂ ਨੇ ਆਪਣਾ ਲਗਾਨ ਵੇਲੇ ਸਿਰ ਨਹੀਂ ਪਹੁੰਚਾਇਆ ਤੇ ਪਹਿਲੇ ਮਹੀਨੇ ਹੀ ਫ਼ੌਜੀਆਂ ਨੂੰ ਇਕਰਾਰ ਮੁਤਾਬਿਕ ਵੇਲੇ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਸਕੀਆਂ। ਫ਼ੌਜੀਆਂ ਦੇ ਛੱਡ ਕੇ ਜਾਣ ਦਾ ਰੁਝਾਨ ...

ਪੂਰੀ ਖ਼ਬਰ »

ਖ਼ਤਮ ਹੋ ਗਈ ਮੰਗਲ ਸਿੰਘ ਰਾਮਗੜ੍ਹੀਆ ਦੀ ਹਵੇਲੀ ਦੀ ਸ਼ਾਨ ਤੇ ਨਿਸ਼ਾਨੀਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਐਂਗਲੋ-ਸਿੱਖ ਜੰਗ ਵਿਚ ਲਾਹੌਰ ਦਰਬਾਰ ਦੀ ਹੋਈ ਹਾਰ ਦੇ ਬਾਅਦ ਅੰਗਰੇਜ਼ੀ ਹਕੂਮਤ ਤਰਫ਼ੋਂ ਦਿੱਤੀਆਂ ਸੇਵਾਵਾਂ ਬਦਲੇ ਸੰਨ 1862 ਵਿਚ ਮੰਗਲ ਸਿੰਘ ਰਾਮਗੜ੍ਹੀਆ ਨੂੰ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦਾ ਸਰਬਰਾਹ ...

ਪੂਰੀ ਖ਼ਬਰ »

ਗ਼ਦਰ ਪਾਰਟੀ ਦੀ ਸੋਚ ਸੀ ਬਰਾਬਰੀ ਵਾਲਾ ਸਮਾਜ ਸਿਰਜਣਾ

ਅਮਰੀਕਾ ਦੀ ਧਰਤੀ 'ਤੇ ਆਸਟੋਰੀਆ ਵਿਖੇ 21 ਅਪ੍ਰੈਲ, 1913 ਨੂੰ ਹਿੰਦੀ ਕਿਰਤੀਆਂ, ਜਲਾਵਤਨ ਦੇਸ਼-ਭਗਤਾਂ ਅਤੇ ਵਿਦਿਆਰਥੀਆਂ ਨੇ ਸਾਂਝੀ ਮੀਟਿੰਗ ਕਰਕੇ 'ਹਿੰਦੀ ਪੈਸਫਿਕ ਐਸੋਸੀਏਸ਼ਨ' ਨਾਂਅ ਦੀ ਇਕ ਇਨਕਲਾਬੀ ਜਥੇਬੰਦੀ ਬਣਾਈ ਸੀ, ਜਿਹੜੀ ਬਾਅਦ ਵਿਚ 'ਗ਼ਦਰ ਪਾਰਟੀ' ਦੇ ਨਾਂਅ ...

ਪੂਰੀ ਖ਼ਬਰ »

ਸੂਫ਼ੀ ਕਾਵਿ ਅਤੇ ਮੋਹਨ ਸਿੰਘ ਦੀਵਾਨਾ

ਪੰਜਾਬੀ ਦੇ ਸਾਰੇ ਵਿਦਵਾਨ ਆਪੋ-ਆਪਣੀ ਥਾਵੇਂ ਸਤਿਕਾਰਯੋਗ ਹਨ ਪਰ ਮੈਨੂੰ ਇਹ ਕਹਿਣ ਵਿਚ ਰਤੀ ਭਰ ਵੀ ਸੰਕੋਚ ਨਹੀਂ ਕਿ ਹੁਣ ਤੱਕ ਦੂਜਾ ਡਾ: ਮੋਹਨ ਸਿੰਘ ਦੀਵਾਨਾ ਪੈਦਾ ਨਹੀਂ ਹੋ ਸਕਿਆ। ਉਹ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦਾ ਗੂੜ੍ਹ ਵਿਦਵਾਨ ਸੀ, ਜਿਸ ਦਾ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ॥

ਸਿਰੀਰਾਗੁ ਮਹਲਾ ੫ ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ॥ ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਆਧਾਰੁ॥ ਸਤਿਗੁਰੁ ਬਚਨ ਕਮਾਵਣੇ ਸਚਾ ਏਹੁ ਵੀਚਾਰੁ॥ ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ॥ ੧॥ ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ॥ ਸਾਧੂ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਸ਼ਾਂਤ ਹੋ ਕੇ ਕਰਮ ਕਰੋ ਅਤੇ ਕਰਮ ਵਿਚ ਸ਼ਾਂਤੀ ਅਨੁਭਵ ਕਰੋ

ਸਾਨੂੰ ਹਮੇਸ਼ਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਸਵਾਮੀ ਵਿਵੇਕਾਨੰਦ 'ਕਰਮਯੋਗ' ਵਿਚ ਲਿਖਦੇ ਹਨ ਕਿ ਆਦਰਸ਼ ਵਿਅਕਤੀ ਤਾਂ ਉਹ ਹੁੰਦੇ ਹਨ, ਜਿਹੜੇ ਖਾਮੋਸ਼ੀ ਜਾਂ ਸਨਾਟੇ ਵਿਚ ਵੀ ਕਰਮ ਦਾ ਅਤੇ ਕਰਮਸ਼ੀਲਤਾ ਵਿਚ ਸ਼ਾਂਤੀ ਦਾ ਅਨੁਭਵ ਕਰਦੇ ਹਨ। ਅਜਿਹੇ ਕਰਮਯੋਗੀ ਹੀ ਸੰਜਮ ਦਾ ...

ਪੂਰੀ ਖ਼ਬਰ »

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਸਿੱਖ ਧਰਮ ਦੇ ਮਹਾਨ ਪ੍ਰਚਾਰਕ ਬਾਬਾ ਭਾਈ ਰੂਪ ਚੰਦ

ਸਿੱਖ ਧਰਮ ਦੇ ਮਹਾਨ ਪ੍ਰਚਾਰਕ ਭਾਈ ਰੂਪ ਚੰਦ ਦਾ ਜਨਮ ਸੰਮਤ 1671 ਨੂੰ ਭਾਈ ਸੱਧੂ ਦੇ ਘਰ ਮਾਤਾ ਬੀਬੀ ਸੂਰਤੀ ਦੀ ਕੁੱਖੋਂ ਹੋਇਆ। ਜਨਮ ਉਪਰੰਤ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਂਅ ਰੂਪ ਚੰਦ ਰੱਖਦਿਆਂ ਕਿਹਾ ਕਿ ਇਹ ਬਾਲਕ ਜਵਾਨ ਹੋ ਕੇ ਗੁਰੂ-ਘਰ ਦੀ ...

ਪੂਰੀ ਖ਼ਬਰ »

ਕੈਨੇਡਾ ਵਿਚ ਪਗੜੀ ਸੰਘਰਸ਼ ਦਾ ਹੀਰੋ, ਅਵਤਾਰ ਸਿੰਘ ਢਿੱਲੋਂ

ਬੀਤੇ ਦਿਨੀਂ ਕੈਨੇਡਾ ਦੀ ਅਲਬਰਟਾ ਸਟੇਟ ਵਿਚ ਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਤੋਂ ਛੋਟ ਦੇਣ ਲਈ ਕਾਨੂੰਨ ਪਾਸ ਹੋ ਗਿਆ ਹੈ। ਅਲਬਰਟਾ ਤੋਂ ਇਲਾਵਾ ਸਿੱਖਾਂ ਨੂੰ ਇਹ ਛੋਟ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸੂਬੇ ਵਿਚ ਵੀ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਜੰਗਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਲੇਖਕ : ਸ: ਗੁਰਦੇਵ ਸਿੰਘ ਮਠਾੜੂ ਪ੍ਰਕਾਸ਼ਕ : ਗੁਰੂ ਤੇਗ ਬਹਾਦੁਰ ਸਾਹਿਬ ਗੁਰਦੁਆਰਾ ਲੈਸਟਰ, ਇੰਗਲੈਂਡ। ਕੀਮਤ : 150 ਰੁਪਏ, ਪੰਨੇ : 296 ਮਹਾਂਕਾਵਿ ਦੇ ਰੂਪ ਵਿਚ ਲਿਖੀ ਗਈ ਇਹ ਕਿਤਾਬ ਵਾਕਈ ਇਕ ਖਜ਼ਾਨੇ ਵਾਂਗ ਜਾਪਦੀ ਹੈ, ਜਿਸ ਵਿਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX