ਤਾਜਾ ਖ਼ਬਰਾਂ


ਦਿੱਲੀ 'ਚ ਅੱਜ ਐਨ.ਡੀ.ਏ. ਦੀ ਬੈਠਕ
. . .  29 minutes ago
ਨਵੀਂ ਦਿੱਲੀ, 25 ਮਈ - ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਐਲਾਇੰਸ (ਐਨ.ਡੀ.ਏ.) ਦੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਅੱਜ ਬੈਠਕ ਹੋਣ ਜਾ ਰਹੀ ਹੈ। ਜਿਸ ਵਿਚ ਰਸਮੀ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੇਤਾ ਚੁਣਿਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਦੇ ਗਠਨ ਦੀ ਦਿਸ਼ਾ 'ਚ ਅਮਲ...
ਸੂਰਤ ਅਗਨੀਕਾਂਡ : ਤਿੰਨ ਲੋਕਾਂ 'ਤੇ ਮਾਮਲਾ ਦਰਜ
. . .  56 minutes ago
ਸੂਰਤ, 25 ਮਈ - ਗੁਜਰਾਤ ਦੇ ਸੂਰਤ ਵਿਚ ਬੀਤੇ ਕੱਲ੍ਹ ਹੋਏ ਭਿਆਨਕ ਅਗਨੀਕਾਂਡ ਵਿਚ ਸੂਰਤ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਵਿਚ ਕੰਪਲੈਕਸ ਦੇ ਦੋ ਠੇਕੇਦਾਰ ਤੇ ਕੋਚਿੰਗ ਸੈਂਟਰ ਦਾ ਮਾਲਕ ਸ਼ਾਮਲ ਹੈ। ਇਸ ਅਗਨੀਕਾਂਡ ਵਿਚ 20 ਮੌਤਾਂ ਹੋਈਆਂ ਹਨ। ਜਿਨ੍ਹਾਂ ਵਿਚ ਵਧੇਰੇ ਵਿਦਿਆਰਥੀ...
ਅੱਜ ਅਸਤੀਫ਼ੇ ਦੀ ਪੇਸ਼ਕਸ਼ ਕਰ ਸਕਦੇ ਹਨ ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 25 ਮਈ - ਲੋਕ ਸਭਾ ਚੋਣਾਂ 2019 'ਚ ਭਾਜਪਾ ਦੀ ਸ਼ਾਨਦਾਰ ਜਿੱਤ ਅਤੇ ਕਾਂਗਰਸ ਦੀ ਕਰਾਰੀ ਹਾਰ ਹੋਈ। ਹੁਣ ਇਸ ਹਾਰ 'ਤੇ ਵਿਚਾਰ ਚਰਚਾ ਲਈ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਵੇਗੀ। ਸੂਤਰਾਂ ਅਨੁਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਚੋਣਾਂ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ...
ਅੱਜ ਦਾ ਵਿਚਾਰ
. . .  about 1 hour ago
ਹਰੀਗੜ੍ਹ ਦੇ 38 ਸਾਲਾ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਨਾਭਾ, 24 ਮਈ {ਅਮਨਦੀਪ ਸਿੰਘ ਲਵਲੀ}- ਹਲਕਾ ਨਾਭਾ ਦੇ ਪਿੰਡ ਹਰੀਗੜ੍ਹ ਦੇ 38 ਸਾਲਾ ਵਸਨੀਕ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ...
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਖਾੜਕੂ 'ਕੰਤਾ ਵਲੈਤੀਆ' ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 24 ਮਾਰਚ (ਰੇਸ਼ਮ ਸਿੰਘ)- ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਲੈਫ਼ਟੀਨੈਂਟ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਸਾਥੀ ਤੇ ਸੂਚੀਬੱਧ ਖਾੜਕੂ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਅੱਜ ਜਲੰਧਰ ....
ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ
. . .  1 day ago
ਨਵੀਂ ਦਿੱਲੀ, 24 ਮਈ- ਮੋਦੀ ਸਰਕਾਰ ਦੀ ਆਖ਼ਰੀ ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲੋਕ ਸਭਾ ਭੰਗ ਕੀਤੇ ਜਾਣ ਦੀ ਜਾਣਕਾਰੀ ਦੇਣ .....
ਅਣਖ ਦੀ ਖ਼ਾਤਰ ਨਾਬਾਲਗ ਧੀ ਦਾ ਕਤਲ, ਤਿੰਨ ਮੁੱਖ ਦੋਸ਼ੀਆਂ ਸਮੇਤ 8 ਕਾਬੂ
. . .  1 day ago
ਲੌਂਗੋਵਾਲ, 24 ਮਈ (ਵਿਨੋਦ)- ਥਾਣਾ ਚੀਮਾ ਅਧੀਨ ਪੈਂਦੇ ਪਿੰਡ ਨਮੋਲ ਵਿਖੇ ਅਣਖ ਦੀ ਖ਼ਾਤਰ ਕਤਲ ਕੀਤੀ ਗਈ ਲੜਕੀ ਦੇ ਮਾਮਲੇ 'ਚ ਚੀਮਾ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ....
ਗੁਜਰਾਤ ਦੇ ਮੁੱਖ ਮੰਤਰੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਹਾਦਸੇ ....
ਪੰਜਾਬ 'ਚ ਪਾਰਟੀਆਂ ਦੇ ਬੁਰੇ ਹਾਲਤਾਂ ਦੇ ਕਈ ਹਨ ਕਾਰਨ- ਸੰਜੇ ਸਿੰਘ
. . .  1 day ago
ਲੁਧਿਆਣਾ, 24 ਮਈ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਮੁੱਦਿਆਂ ਦੀ ਗੱਲ ਨਾ ਕਰਕੇ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ....
ਸੂਰਤ: ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਸੂਰਤ 'ਚ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਅੱਗ ਇੰਨੀ ਭਿਆਨਕ ਸੀ ਕਿ ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 30 ਤੋਂ ਵੱਧ ਲੋਕ ਅੰਦਰ ਫਸੇ ਹੋਏ ....
ਕੇਂਦਰੀ ਕੈਬਨਿਟ ਨੇ ਦਿੱਤੀ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 24 ਮਈ- ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ 'ਚ ਕੈਬਨਿਟ ਵਲੋਂ 16ਵੀਂ ਭਾਵ ਕਿ ਮੌਜੂਦਾ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ...
ਤਰਨਤਾਰਨ 'ਚ ਘਰ 'ਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
. . .  1 day ago
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ 'ਚ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਇੱਕ 10 ਸਾਲਾ ਲੜਕੀ ਗੰਭੀਰ...
ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . .  1 day ago
ਵਾਸ਼ਿੰਗਟਨ, 24 ਮਈ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਵਾਂਕਾ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਉਹ...
ਡੀ. ਆਰ. ਡੀ. ਓ. ਵਲੋਂ ਪੋਖਰਨ 'ਚ ਗਾਈਡੇਡ ਬੰਬ ਦਾ ਸਫਲਤਾਪੂਰਵਕ ਪ੍ਰੀਖਣ
. . .  1 day ago
ਜੈਪੁਰ, 24 ਮਈ- ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਵਲੋਂ ਅੱਜ ਦੇਸ਼ 'ਚ ਵਿਕਸਿਤ 500 ਕਿਲੋਗ੍ਰਾਮ ਇਨਰਸਾਇਲੀ ਗਾਈਡੇਡ ਬੰਬ ਦਾ ਰਾਜਸਥਾਨ ਦੇ ਪੋਖਰਨ ਟੈਸਟ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਬੰਬ...
ਪਠਾਨਕੋਟ ਵਿਖੇ ਧੰਨਵਾਦ ਰੋਡ ਸ਼ੋਅ ਕੱਢਣ ਮਗਰੋਂ ਮੁੰਬਈ ਰਵਾਨਾ ਹੋਏ ਸੰਨੀ ਦਿਓਲ
. . .  1 day ago
ਜਿੱਤਣ ਮਗਰੋਂ ਬੋਲੇ ਭਾਜਪਾ ਦੇ ਸੰਸਦ ਮੈਂਬਰ- ਪਾਕਿਸਤਾਨ ਭੇਜਾਂਗਾ ਅਲੀਗੜ੍ਹ ਯੂਨੀਵਰਸਿਟੀ 'ਚ ਲੱਗੀ ਜਿਨਾਹ ਦੀ ਤਸਵੀਰ
. . .  1 day ago
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ
. . .  1 day ago
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
. . .  1 day ago
ਅਡਵਾਨੀ ਕਾਰਨ ਸੰਭਵ ਹੋਈ ਭਾਜਪਾ ਦੀ ਜਿੱਤ- ਮੋਦੀ
. . .  1 day ago
ਵੱਖ-ਵੱਖ ਉਮੀਦਵਾਰਾਂ ਨੂੰ ਨਕਾਰਦਿਆਂ ਫ਼ਰੀਦਕੋਟ 'ਚ 19053 ਵੋਟਰਾਂ ਨੇ ਦੱਬਿਆ 'ਨੋਟਾ' ਦਾ ਬਟਨ
. . .  1 day ago
ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਅਫ਼ਗ਼ਾਨਿਸਤਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ
. . .  1 day ago
ਤਰਾਲ ਮੁਠਭੇੜ ਖ਼ਤਮ, ਪਰਿਵਾਰ ਦੇ ਹਵਾਲੇ ਕੀਤੀ ਗਈ ਮੂਸਾ ਦੀ ਲਾਸ਼
. . .  1 day ago
ਚੋਣਾਂ ਖ਼ਤਮ ਹੁੰਦਿਆਂ ਹੀ ਮੁਸ਼ਕਲ 'ਚ ਵਾਡਰਾ, ਜ਼ਮਾਨਤ ਰੱਦ ਕਰਾਉਣ ਲਈ ਦਿੱਲੀ ਹਾਈਕੋਰਟ ਪਹੁੰਚਿਆ ਈ. ਡੀ.
. . .  1 day ago
ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  1 day ago
ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ
. . .  1 day ago
ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ
. . .  1 day ago
ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ 15 ਜ਼ਖ਼ਮੀ
. . .  1 day ago
ਮੁਰਲੀ ਮਨੋਹਰ ਜੋਸ਼ੀ ਦੀ ਰਿਹਾਇਸ਼ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 1 hour ago
ਹਰਸਿਮਰਤ ਬਾਦਲ ਦੀ ਜਿੱਤ ਦੀ ਖ਼ੁਸ਼ੀ ਮਨਾ ਰਹੇ ਅਕਾਲੀ ਵਰਕਰਾਂ ਦੀ ਕਾਂਗਰਸੀ ਵਰਕਰਾਂ ਨਾਲ ਹੋਈ ਲੜਾਈ
. . .  1 day ago
ਲੋਕਾਂ ਦੇ ਜਨਾਦੇਸ਼ ਦਾ ਸਮਰਥਨ
. . .  about 1 hour ago
ਸਿੱਕਮ ਵਿਧਾਨ ਸਭਾ ਚੋਣਾਂ : 15 ਸੀਟਾਂ 'ਤੇ ਸਿੱਕਮ ਡੈਮੋਕ੍ਰੇਟਿਕ ਫ਼ਰੰਟ ਅਤੇ 17 'ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਜਿੱਤ
. . .  about 1 hour ago
ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਦੀ ਅਗਾਊਂ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 minute ago
ਅਮੇਠੀ ਵਾਲਿਆ ਲਈ ਨਵੀਂ ਸਵੇਰ - ਸਮ੍ਰਿਤੀ ਈਰਾਨੀ
. . .  33 minutes ago
ਸੁਪਰੀਮ ਕੋਰਟ 'ਚ 4 ਜੱਜ ਚੁੱਕਣਗੇ ਸਹੁੰ
. . .  37 minutes ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਮੁਬਾਰਕਬਾਦ
. . .  about 1 hour ago
ਮਾਰਿਆ ਗਿਆ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ
. . .  about 1 hour ago
ਮੁੰਬਈ ਦੇ ਭਿੰਡੀ ਬਾਜ਼ਾਰ 'ਚ ਲੱਗੀ ਅੱਗ, 2 ਮੌਤਾਂ
. . .  about 1 hour ago
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, 16ਵੀਂ ਲੋਕ ਸਭਾ ਭੰਗ ਕਰਨ ਦੀ ਹੋਵੇਗੀ ਸਿਫ਼ਾਰਿਸ਼
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਵੈਸਾਖ ਸੰਮਤ 550

ਪੰਜਾਬ / ਜਨਰਲ

ਨਵੇਂ ਮੰਤਰੀਆਂ ਨੇ ਆਪੋ ਆਪਣੇ ਅਹੁਦੇ ਸੰਭਾਲੇ

ਚੰਡੀਗੜ੍ਹ, 24 ਅਪ੍ਰੈਲ (ਐਨ. ਐਸ. ਪਰਵਾਨਾ)-ਸੂਬਾ ਸਰਕਾਰ 'ਚ ਜੋਸ਼ ਦੀ ਨਵੀਂ ਲਹਿਰ ਭਰਦਿਆਂ ਪੰਜਾਬ ਵਜ਼ਾਰਤ ਦੇ ਨਵੇਂ ਮੰਤਰੀਆਂ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਆਪਣੇ ਵਿਭਾਗਾਂ ਦਾ ਕਾਰਜਭਾਰ ਸੰਭਾਲ ਲਿਆ | ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਲੋਕ ਸੇਵਾ ਲਈ 'ਬਿਹਤਰੀਨ' ਵਿਅਕਤੀ ਚੁਣੇ ਗਏ ਹਨ ਅਤੇ ਉਹ ਵਧੀਆ ਕਾਰਗੁਜ਼ਾਰੀ ਦਿਖਾਉਣਗੇ | ਬਾਅਦ 'ਚ ਮੀਡੀਆ ਵਲੋਂ ਪੁੱਛੇ ਸਵਾਲ 'ਤੇ ਮੁੱਖ ਮੰਤਰੀ ਨੇ ਦਲਿਤ/ਓ.ਬੀ.ਸੀ. ਭਾਈਚਾਰੇ ਨੂੰ ਵਜ਼ਾਰਤ 'ਚ ਢੁਕਵੀਂ ਨੁਮਾਇੰਦਗੀ ਦੇਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ 77 ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਇਆ ਜਾ ਸਕਦਾ ਪਰ ਜਿਹੜੇ ਰਹਿ ਗਏ ਹਨ ਉਨ੍ਹਾਂ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਜਾਵੇਗੀ, ਜਿਸ ਬਾਰੇ ਉਨ੍ਹਾਂ ਵਲੋਂ ਪਹਿਲਾਂ ਹੀ ਵਾਅਦਾ ਕੀਤਾ ਗਿਆ ਹੈ | ਕੁਝ ਮੰਤਰੀਆਂ ਕੋਲ ਆਪਣੇ ਵਿਭਾਗਾਂ ਦੀ ਅਗਵਾਈ ਕਰਨ ਲਈ ਢੁਕਵੀਂ ਵਿੱਦਿਅਕ ਯੋਗਤਾ ਨਾ ਹੋਣ ਬਾਰੇ ਸਵਾਲ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 'ਉਨ੍ਹਾਂ ਸਾਰਿਆਂ ਕੋਲ ਕੰਮ-ਕਾਜ 'ਚ ਮਦਦ ਲਈ ਯੋਗ ਅਤੇ ਤਜਰਬੇਕਾਰ ਸਟਾਫ਼ ਹੈ |' ਉਨ੍ਹਾਂ ਨੇ ਤਨਜ਼ ਕੀਤਾ ਕਿ 'ਰੱਖਿਆ ਮੰਤਰੀ ਫ਼ੌਜ ਦਾ ਜਰਨੈਲ ਨਹੀਂ ਹੁੰਦਾ |' ਪੰਜਾਬ ਸਕੱਤਰੇਤ 'ਚ ਨਵੇਂ ਮੰਤਰੀਆਂ ਨੂੰ ਰਸਮੀ ਤੌਰ 'ਤੇ ਉਨ੍ਹਾਂ ਦੇ ਦਫ਼ਤਰਾਂ 'ਚ ਬਿਠਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵਜ਼ਾਰਤ 'ਚ ਵਾਧੇ ਨਾਲ ਕੁਸ਼ਲਤਾ ਵਧੇਗੀ ਜਦੋਂਕਿ ਸੂਬੇ ਦੀ ਸਥਿਤੀ 'ਚ ਸਮੁੱਚੇ ਤੌਰ 'ਤੇ ਪਹਿਲਾਂ ਹੀ ਕਾਫ਼ੀ ਸੁਧਾਰ ਆਇਆ ਹੈ | ਸੂਬੇ ਦੀ ਵਿੱਤੀ ਹਾਲਤ 'ਚ ਵੀ ਸੁਧਾਰ ਆਇਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਕਈ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਲਗਾਤਾਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਉਨ੍ਹਾਂ ਦੇ ਨਾਲ ਸਨ | ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਡੀ.ਜੀ.ਪੀ. (ਮਨੁੱਖੀ ਵਸੀਲੇ ਵਿਕਾਸ) ਸਿਧਾਰਥ ਚਟੋਪਾਧਿਆਏ ਦੇ ਵਕੀਲ ਵਲੋਂ ਦਿੱਤੀ ਦਲੀਲ ਕਿ 'ਮੁੱਖ ਮੰਤਰੀ ਨੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਦੀ ਅਨੁਸ਼ਾਸਨੀ ਮੀਟਿੰਗ ਸੱਦ ਕੇ ਅਦਾਲਤ ਦੀ ਤੌਹੀਨ ਕੀਤੀ ਹੈ' ਬਾਰੇ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ 'ਚ ਚੱਲ ਰਹੇ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਖ਼ਲਅੰਦਾਜ਼ੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਹਿੱਤ 'ਚ ਕੇਵਲ ਪੁਲਿਸ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਸਨ | ਉਨ੍ਹਾਂ ਕਿਹਾ ਕਿ ਉਹ ਪੁਲਿਸ ਫੋਰਸ 'ਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰਨਗੇ |
ਦਫ਼ਤਰ 'ਚ ਹੀ 'ਸੁਖਮਨੀ ਸਾਹਿਬ' ਦਾ ਪਾਠ ਕਰਵਾਇਆ
ਇਸ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਨਵੇਂ ਕੈਬਨਿਟ ਸਾਥੀਆਂ ਨੂੰ ਕਾਰਜਭਾਰ ਸੰਭਾਲਣ ਲਈ ਸਕੱਤਰੇਤ ਵਿਖੇ ਸੱਤਵੀਂ ਮੰਜ਼ਿਲ ਤੋਂ ਸ਼ੁਰੂ ਹੋ ਕੇ ਹੇਠਲੀਆਂ ਮੰਜ਼ਲਾਂ ਤੱਕ ਉਨ੍ਹਾਂ ਦੇ ਦਫ਼ਤਰਾਂ 'ਚ ਗਏ | ਸੱਤਵੀਂ ਮੰਜ਼ਿਲ 'ਤੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਹੁਦਾ ਸੰਭਾਲਣ ਮੌਕੇ ਸਤਿਕਾਰ ਵਜੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਮੁੱਖ ਮੰਤਰੀ ਨੇ ਇਸੇ ਮੰਜ਼ਿਲ 'ਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਅਹੁਦਾ ਸੰਭਾਲਣ ਮੌਕੇ ਉਨ੍ਹਾਂ ਦੇ ਕਮਰਿਆਂ 'ਚ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਹੋਰ ਸੀਨੀਅਰ ਪਾਰਟੀ ਸਾਥੀਆਂ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਾਰਜਭਾਰ ਸੰਭਾਲਣ ਲਈ ਛੇਵੀਂ ਮੰਜ਼ਿਲ 'ਤੇ ਗਏ | ਉਪਰੰਤ ਮੁੱਖ ਮੰਤਰੀ ਪੰਜਵੀਂ ਮੰਜ਼ਿਲ 'ਤੇ ਗਏ ਜਿਥੇ ਉਨ੍ਹਾਂ ਦੀ ਹਾਜ਼ਰੀ 'ਚ ਲੋਕ ਨਿਰਮਾਣ ਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੇ ਇੰਦਰ ਸਿੰਗਲਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪੋ-ਆਪਣੇ ਦਫ਼ਤਰਾਂ 'ਚ ਕਾਰਜਭਾਰ ਸੰਭਾਲਿਆ | ਅਖੀਰ 'ਚ ਸਿੱਖਿਆ ਤੇ ਵਾਤਾਵਰਨ ਮੰਤਰੀ ਓ.ਪੀ. ਸੋਨੀ ਅਤੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਅਹੁਦਾ ਸੰਭਾਲਿਆ | ਹਰੇਕ ਮੰਜ਼ਿਲ 'ਤੇ ਜੋਸ਼ੀਲੇ ਵਰਕਰਾਂ ਨੇ ਮੁੱਖ ਮੰਤਰੀ ਦਾ ਜ਼ੋਰਦਾਰ ਸਵਾਗਤ ਕੀਤਾ | ਮੁੱਖ ਮੰਤਰੀ ਉਚੇਰੀ ਸਿੱਖਿਆ ਬਾਰੇ ਮੰਤਰੀ ਰਜ਼ੀਆ ਸੁਲਤਾਨਾ ਦੇ ਵੀ ਦਫ਼ਤਰ ਗਏ ਜਿਨ੍ਹਾਂ ਨੂੰ ਹਾਲ ਹੀ 'ਚ ਹੋਏ ਕੈਬਨਿਟ ਦੇ ਵਿਸਥਾਰ 'ਚ ਰਾਜ ਮੰਤਰੀ ਤੋਂ ਤਰੱਕੀ ਦੇ ਕੇ ਕੈਬਨਿਟ ਰੈਂਕ ਦਿੱਤਾ ਗਿਆ |
ਸਾਰੇ ਗੇਟ ਖੋਲ੍ਹ ਦਿੱਤੇ ਗਏ
ਦਿਲਚਸਪ ਤੇ ਵਰਨਣਯੋਗ ਗੱਲ ਇਹ ਹੈ ਕਿ ਅੱਜ ਸਿਵਲ ਸਕੱਤਰੇਤ 'ਚ ਨਵੇਂ ਮੰਤਰੀਆਂ ਦੇ ਚਾਰਜ ਸੰਭਾਲਣ ਸਮੇਂ ਖ਼ੂਬ ਚਹਿਲ ਪਹਿਲ ਤੇ ਰੌਣਕ ਦਿਖਾਈ ਦਿੱਤੀ ਅਤੇ ਮੰਤਰੀਆਂ ਦੇ ਸਮਰਥਕਾਂ ਨੇ ਮਿਠਾਈ ਦੇ ਡੱਬੇ ਮੌਜੂਦ ਲੋਕਾਂ 'ਚ ਵੰਡੇ | ਕੈਪਟਨ ਅਮਰਿੰਦਰ ਸਿੰਘ ਜੋ ਕਿ ਆਮ ਤੌਰ 'ਤੇ ਸਰਕਾਰੀ ਕੋਠੀ ਵਿਚ ਬੈਠ ਕੇ ਅਧਿਕਾਰੀਆਂ ਨਾਲ ਮੀਟਿੰਗਾਂ ਤੇ ਫਾਈਲ ਵਰਕ ਨਿਪਟਾਉਂਦੇ ਹਨ, ਅੱਜ ਲੰਬੇ ਸਮੇਂ ਪਿਛੋਂ ਸਿਵਲ ਸਕੱਤਰੇਤ ਵਿਚ ਪਧਾਰੇ ਤੇ ਆਮ ਵਰਕਰਾਂ ਨੂੰ ਵੀ ਮਿਲੇ | ਸਿਵਲ ਸਕੱਤਰੇਤ ਵਿਚ ਆਮ ਤੌਰ 'ਤੇ ਜਾਰੀ ਕੀਤੇ ਗਏ ਪਾਸਾਂ ਰਾਹੀਂ ਆਮ ਲੋਕ ਆ ਜਾ ਸਕਦੇ ਹਨ ਪਰ ਅੱਜ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਸਾਰੇ ਗੇਟ ਹੀ ਖੋਲ੍ਹ ਦਿੱਤੇ ਗਏ ਹੋਣ | ਰਾਣਾ ਸੋਢੀ ਨੇ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਚੈਂਪੀਅਨਸ਼ਿਪ ਹੁਣ ਨਹੀਂ ਕਰਾਏ ਜਾਣਗੇ | ਇਹ ਤਾਂ ਕੇਵਲ ਇਕ ਤਰ੍ਹਾਂ ਮੇਲੇ ਹੀ ਸਨ ਜਿਨ੍ਹਾਂ ਦੀ ਉਹ ਲੋੜ ਮਹਿਸੂਸ ਨਹੀਂ ਕਰਦੇ |

ਪਾਕਿਸਤਾਨ ਵਲੋਂ ਜਥੇ 'ਚੋਂ ਲਾਪਤਾ ਹੋਇਆ ਅਮਰਜੀਤ ਭਾਰਤ ਹਵਾਲੇ

ਅਟਾਰੀ/ਅੰਮਿ੍ਤਸਰ, 24 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ, ਸੁਰਿੰਦਰ ਕੋਛੜ)-ਭਾਰਤੀ ਸਿੱਖ ਜਥੇ 'ਚੋਂ ਨਨਕਾਣਾ ਸਾਹਿਬ ਵਿਖੇ ਅਚਾਨਕ ਸ਼ੱਕੀ ਹਾਲਤ 'ਚ ਗੁੰਮ ਹੋਣ ਵਾਲੇ ਭਾਰਤੀ ਨਾਗਰਿਕ ਅਮਰਜੀਤ ਸਿੰਘ (23) ਨੂੰ ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਹਵਾਲੇ ਕੀਤਾ | ...

ਪੂਰੀ ਖ਼ਬਰ »

ਬਾਰ੍ਹਵੀਂ 'ਚੋਂ ਫੇਲ੍ਹ ਹੋਣ 'ਤੇ 2 ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ

ਸਰਹਾਲੀ ਕਲਾਂ, 24 ਅਪ੍ਰੈਲ (ਅਜੈ ਸਿੰਘ ਹੁੰਦਲ)-ਬੀਤੇ ਦਿਨੀਂ ਬਾਰ੍ਹਵੀਂ ਜਮਾਤ ਦੇ ਨਤੀਜੇ 'ਚੋਂ ਅਸਫ਼ਲ ਹੋਣ 'ਤੇ ਵਿਦਿਆਰਥੀ ਵਲੋਂ ਜੀਵਨ ਲੀਲਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਸਰਹਾਲੀ ਵਾਸੀ ਜਗਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਇਸ ਵਾਰ ਬਾਰ੍ਹਵੀਂ ਕਲਾਸ ਦੇ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਗੋਲ ਚੌਾਕ ਦਾ ਨਾਂਅ ਸੰਵਿਧਾਨ ਚੌਾਕ ਰੱਖਣ ਲਈ ਸਹਿਮਤੀ

ਚੰਡੀਗੜ੍ਹ, 24 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿਖੇ 13 ਅਪ੍ਰੈਲ ਨੂੰ ਹੋਏ ਝਗੜੇ ਦੇ ਪੀੜਤ ਵਿਅਕਤੀਆਂ ਨੂੰ ਵਧੀਆ ਤੋਂ ਵਧੀਆ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰਦੇ ਹੋਏ ...

ਪੂਰੀ ਖ਼ਬਰ »

ਕਿਸਾਨ ਹੁਣ 20 ਜੂਨ ਤੋਂ ਪਹਿਲਾਂ ਨਹੀਂ ਲਾ ਸਕਣਗੇ ਝੋਨਾ

ਪਟਿਆਲਾ, 24 ਅਪ੍ਰੈਲ (ਭਗਵਾਨ ਦਾਸ)-ਪੰਜਾਬ ਸਰਕਾਰ ਨੇ ਰਾਜ 'ਚ ਝੋਨਾ ਲਾਉਣਾ ਸ਼ੁਰੂ ਕਰਨ ਦੀ ਮਿਤੀ ਇਸ ਸਾਲ ਖਰੀਫ਼ ਦੀ ਫ਼ਸਲ ਲਈ 15 ਜੂਨ ਤੋਂ ਵਧਾ ਕੇ 20 ਜੂਨ ਕਰ ਦਿੱਤੀ ਹੈ | ਪਨੀਰੀ 20 ਮਈ ਤੋਂ ਪਹਿਲਾਂ ਨਹੀਂ ਲੱਗ ਸਕੇਗੀ | ਇਹ ਹੁਕਮ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸਰਪੰਚਾਂ ਤੇ ਸਫ਼ਾਈ ਸੇਵਕਾਂ ਦੇ 108 ਕਰੋੜ ਰੁਪਏ ਦੇ ਮਾਣ ਭੱਤੇ ਦੀ 'ਡਿਫ਼ਾਲਟਰ'

ਇਕਬਾਲ ਸਿੰਘ ਸ਼ਾਂਤ ਮੰਡੀ ਕਿੱਲਿਆਂਵਾਲੀ, 24 ਅਪ੍ਰੈਲ-ਪੰਜਾਬ 'ਚ ਪੌਣੇ ਪੰਜ ਸਾਲਾਂ ਤੋਂ ਪੰਚਤੰਤਰ ਦੇ ਝੰਡੇਬਰਦਾਰ ਮਾਣ ਭੱਤੇ ਲਈ ਤਰਸ ਰਹੇ ਹਨ | ਸੂਬਾਈ ਖਜ਼ਾਨੇ ਦੀ ਮਾੜੀ ਹਾਲਤ ਸਰਪੰਚਾਂ ਨੂੰ 12 ਸੌ ਪ੍ਰਤੀ ਮਹੀਨਾ ਮਾਣ ਭੱਤਾ ਵੀ ਦੇਣ ਦੇ ਕਾਬਲ ਨਹੀਂ ਰਿਹਾ | ਸੂਬੇ ...

ਪੂਰੀ ਖ਼ਬਰ »

ਕਿਸਾਨ ਖੁਦਕੁਸ਼ੀਆਂ ਰੋਕਣ ਲਈ ਕੋਈ ਠੋਸ ਨੀਤੀ ਤਿਆਰ ਨਾ ਕਰਨ 'ਤੇ ਹਾਈਕੋਰਟ ਸਖ਼ਤ

ਚੰਡੀਗੜ੍ਹ, 24 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਕਿਸਾਨ ਖੁਦਕੁਸ਼ੀਆਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਅਜੇ ਤੱਕ ਕੋਈ ਠੋਸ ਨੀਤੀ ਤਿਆਰ ਨਾ ਕਰਨ ਕਾਰਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਏ.ਕੇ. ਮਿੱਤਲ ਤੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ ਦੀ ਡਵੀਜ਼ਨ ਬੈਂਚ ਨੇ ...

ਪੂਰੀ ਖ਼ਬਰ »

ਫਗਵਾੜਾ 'ਚ ਮਾਹੌਲ ਫਿਰ ਹੋਇਆ ਤਣਾਅਪੂਰਨ

ਫਗਵਾੜਾ, 24 ਅਪ੍ਰੈਲ (ਹਰੀਪਾਲ ਸਿੰਘ)-ਪਿਛਲੇ ਦਿਨੀਂ ਦੋ ਫ਼ਿਰਕਿਆਂ 'ਚ ਹੋਈ ਹਿੰਸਕ ਝੜਪ ਦੇ ਮਾਮਲੇ ਤੋਂ ਬਾਅਦ ਮਾਹੌਲ ਕੁਝ ਸੁਖਾਵਾਂ ਹੁੰਦਾ ਲੱਗਦਾ ਸੀ, ਪਰ ਅੱਜ ਦੁਪਹਿਰ ਬਾਂਸਾਂ ਵਾਲਾ ਬਾਜ਼ਾਰ 'ਚ ਸਥਿਤ ਇਕ ਕਿਤਾਬਾਂ ਦੀ ਦੁਕਾਨ ਨੂੰ ਕੁਝ ਲੋਕਾਂ ਵਲੋਂ ਕਥਿਤ ਤੌਰ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਵਲੋਂ ਕਾਂਗਰਸੀ ਵਿਧਾਇਕਾਂ ਦੇ ਘਰਾਂ ਅੱਗੇ ਭੁੱਖ ਹੜਤਾਲ ਰੱਖਣ ਦਾ ਫ਼ੈਸਲਾ

ਮਾਨਸਾ, 24 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਮੰਗਾਂ ਮਨਵਾਉਣ ਲਈ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੇ ਘਰਾਂ ਅੱਗੇ 6 ਮਈ ਨੂੰ ਅਤੇ 14 ਤੋਂ 19 ਮਈ ਤੱਕ ਲਗਾਤਾਰ 5 ਦਿਨ ਕਾਂਗਰਸੀ ਮੰਤਰੀਆਂ ਦੇ ਘਰਾਂ ਨੂੰ ਘੇਰ ਕੇ ਭੁੱਖ ...

ਪੂਰੀ ਖ਼ਬਰ »

ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ 'ਸੂਰਮਗਤੀ ਦਿਵਸ' 30 ਨੂੰ

ਬਟਾਲਾ, 24 ਅਪ੍ਰੈਲ (ਕਾਹਲੋਂ)-ਸੰਸਾਰ ਪ੍ਰਸਿੱਧ ਜੇਤੂ ਜਰਨੈਲ ਸ: ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ 'ਸੂਰਮਗਤੀ ਦਿਵਸ' ਨੇੜਲੇ ਪਿੰਡ ਕੋਟਲਾ ਸ਼ਾਹੀਆ ਵਿਖੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 30 ਅਪ੍ਰੈਲ ਨੂੰ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾ ...

ਪੂਰੀ ਖ਼ਬਰ »

ਨੌਜਵਾਨਾਂ 'ਚ ਪੁਸਤਕ ਸੱਭਿਆਚਾਰ ਪੈਦਾ ਕਰਨ ਦੀ ਸਖ਼ਤ ਲੋੜ-ਲਾਲੀ ਬਾਜਵਾ

ਹਰਿਆਣਾ, 24 ਅਪ੍ਰੈਲ (ਹਰਮੇਲ ਸਿੰਘ ਖੱਖ)-ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਦੇਸ਼ ਦੀ ਮਾਣ ਮੱਤੀ ਵਿਰਾਸਤ ਤੇ ਅਮੀਰ ਸਾਹਿਤਕ ਪਿਛੋਕੜ ਤੋਂ ਜਾਣੂ ਕਰਾਉਣ ਲਈ ਪੁਸਤਕ ਸੱਭਿਆਚਾਰ ਪੈਦਾ ਕਰਨ ਦੀ ਸਖ਼ਤ ਜ਼ਰੂਰਤ ਹੈ, ਇਸ ਮੰਤਵ ਲਈ ਵਿਦਿਅਕ ਤੇ ਸਾਹਿਤਕ ਸੰਸਥਾਵਾਂ ਵਲੋਂ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲਾਂ 'ਚ ਪ੍ਰਾਈਵੇਟ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਵਿਭਾਗ ਨੇ ਲਟਕਾਈ ਤਲਵਾਰ

ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਮੈਰੀਟੋਰੀਅਸ ਸਕੂਲਾਂ 'ਚ ਨਵੇਂ ਦਾਖ਼ਲੇ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਜਾਰੀ ਫ਼ਰਮਾਨ ਨਾਲ ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਇਨ੍ਹਾਂ ਸਕੂਲਾਂ 'ਚ ਦਾਖ਼ਲੇ ਤੋਂ ਵਾਂਝੇ ਰਹਿ ਜਾਣਗੇ | ਪੰਜਾਬ ਸਿੱਖਿਆ ਵਿਭਾਗ ਨੇ ...

ਪੂਰੀ ਖ਼ਬਰ »

ਪ੍ਰੇਮੀ ਜੋੜੇ ਵਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ

ਧੂਰੀ, 24 ਅਪ੍ਰੈਲ (ਸੰਜੇ ਲਹਿਰੀ, ਸੁਖਵੰਤ ਭੁੱਲਰ)-ਨੇੜਲੇ ਪਿੰਡ ਬਾਗੜੀਆਂ ਦੀ ਰਹਿਣ ਵਾਲੀ ਇਕ ਲੜਕੀ ਅਤੇ ਉਸ ਦੇ ਪ੍ਰੇਮੀ ਵਲੋਂ ਥਾਣਾ ਸਦਰ ਧੂਰੀ ਅਤੇ ਕੋਰਟ ਕੰਪਲੈਕਸ ਦੇ ਨੇੜੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਦੌਰਾਨ ਲੜਕੀ ਨੇ ...

ਪੂਰੀ ਖ਼ਬਰ »

ਉੱਘੇ ਕਾਰੋਬਾਰੀ ਵੀ.ਪੀ. ਸਿੰਘ ਦੀ ਫ਼ੋਨ ਡਿਟੇਲ ਕਢਵਾਉਣ ਵਾਲੇ ਐਸ.ਪੀ. ਮਰਾੜ ਵਿਰੱੁਧ ਮਾਮਲਾ ਦਰਜ

ਫ਼ਿਰੋਜ਼ਪੁਰ, 24 ਅਪ੍ਰੈਲ (ਰਾਕੇਸ਼ ਚਾਵਲਾ)- ਲੜਕੀ ਦੇ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਨਾਲ ਮੁਕੱਦਮੇਬਾਜ਼ੀ ਵਿਚ ਉਲਝੇ ਫ਼ਿਰੋਜ਼ਪੁਰ ਦੇ ਉੱਘੇ ਕਾਰੋਬਾਰੀ ਵੀ.ਪੀ. ਸਿੰਘ ਦੀਆਂ ਕਾਲ ਡਿਟੇਲਾਂ ਨਾਜਾਇਜ਼ ਢੰਗ ਨਾਲ ਕਢਵਾਉਣ ਦੇ ਦੋਸ਼ਾਂ ਅਧੀਨ ਐਸ.ਪੀ. ਰੈਂਕ ...

ਪੂਰੀ ਖ਼ਬਰ »

ਹਾਈ ਸਕੂਲ ਮੁਖੀਆਂ ਨੂੰ ਸਿਖਲਾਈ ਦੇਣ ਦਾ ਫ਼ੈਸਲਾ

ਪੋਜੇਵਾਲ ਸਰਾਂ, 24 ਅਪ੍ਰੈਲ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਰਕਾਰੀ ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਤਿੰਨ ਦਿਨਾਂ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਜਾਰੀ ਹਦਾਇਤਾਂ ਅਨੁਸਾਰ ਮੁੱਖ ਅਧਿਆਪਕਾਂ ਨੂੰ ਵਿੱਤੀ ਰੂਲਾਂ, ...

ਪੂਰੀ ਖ਼ਬਰ »

ਬਾਬਾ ਬੁੱਧ ਸਿੰਘ ਢਾਹਾਂ ਦਾ ਅੰਤਿਮ ਸੰਸਕਾਰ

ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਾਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਅਤੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਨਵਾਂਗਰਾਂ ਕੁੱਲਪੁਰ ਦੇ ਮੌਜੂਦਾ ਮੁਖੀ ਬਾਬਾ ਬੁੱਧ ਸਿੰਘ ਢਾਹਾਂ ਦਾ ਸਸਕਾਰ ...

ਪੂਰੀ ਖ਼ਬਰ »

ਕੈਨੇਡਾ ਸਕੂਲਿੰਗ ਵੀਜ਼ਾ/ਸਟੱਡੀ ਵੀਜ਼ਾ ਤੇ ਮਲਟੀਪਲ ਸੁਪਰ ਵੀਜ਼ੇ ਦੇ ਲਗਾਤਾਰ ਸ਼ਾਨਦਾਰ ਨਤੀਜੇ-ਐਕਸਪਰਟ ਕੈਰੀਅਰ ਕੰਸਲਟੈਂਟ

ਜਲੰਧਰ, 24 ਅਪ੍ਰੈਲ (ਅ. ਬ.)-ਐਕਸਪਰਟ ਕੈਰੀਅਰ ਕੰਸਲਟੈਂਟ (ਈ.ਸੀ.ਸੀ.) ਮੁਹਾਲੀ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਸਟੱਡੀ ਵੀਜ਼ਾ, ਸਕੂਲਿੰਗ ਵੀਜ਼ਾ (3 ਤੋਂ 18 ਸਾਲ) ਅਤੇ ਮਲਟੀਪਲ ਸੁਪਰ ਵੀਜ਼ਾ (18 ਤੋਂ 65 ਸਾਲ) ਅਤੇ ਯੂਰਪੀਅਨ ਦੇਸ਼ਾਂ ਪੋਲੈਂਡ, ਲਟਾਵੀਆਂ, ਇਟਲੀ, ਸਾਈਪਰਸ ਅਤੇ ...

ਪੂਰੀ ਖ਼ਬਰ »

ਵਿਦਿਆਰਥਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣ ਵਾਲਾ ਪੁਲਿਸ ਅਧਿਕਾਰੀ ਮੁਅੱਤਲ

ਫ਼ਰੀਦਕੋਟ, 24 ਅਪ੍ਰੈਲ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਅੱਜ ਜ਼ਿਲ੍ਹਾ ਪੁਲਿਸ ਮੁਖੀ ਡਾ: ਨਾਨਕ ਸਿੰਘ ਵਲੋਂ ਜੈਤੋ ਕਾਂਡ 'ਚ ਕਥਿਤ ਦੋਸ਼ੀ ਇੰਸਪੈਕਟਰ ਗੁਰਮੀਤ ਸਿੰਘ ਨੂੰ ਵਟਸੈਪ ਗਰੁੱਪ 'ਚ ਵਿਦਿਆਰਥਣ ਦੀ ਇਤਰਾਜ਼ਯੋਗ ਵੀਡੀਓ ਪਾਉਣ 'ਤੇ ਮੁਅੱਤਲ ਕਰਨ ਦਾ ...

ਪੂਰੀ ਖ਼ਬਰ »

ਰੋਜ਼ਾਨਾ ਪੈਦਲ ਦੂਰੀ ਤੈਅ ਕਰਨ ਵਾਲੇ 32 ਕਰੋੜ ਲੋਕਾਂ ਤੱਕ ਸਾਈਕਲ ਪਹੰੁਚਾਵਾਂਗੇ-ਮੁੰਜਾਲ

ਲੁਧਿਆਣਾ, 24 ਅਪ੍ਰੈਲ (ਪੁਨੀਤ ਬਾਵਾ)-ਹੀਰੋ ਸਾਈਕਲ ਦੇ ਚੇਅਰਮੈਨ ਕਮ ਪ੍ਰਬੰਧਕ ਨਿਰਦੇਸ਼ਕ ਪੰਕਜ ਮੁੰਜਾਲ ਨੇ ਮਾਰੂਤੀ ਸਾਜ਼ੂਕੀ ਦੇ ਸਾਬਕਾ ਐਮ.ਡੀ. ਜਗਦੀਸ਼ ਖੱਟਰ ਦੀ ਮੌਜੂਦਗੀ 'ਚ ਹੀਰੋ ਸਾਈਕਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੀਰੋ ਵਲੋਂ ਦੇਸ਼ ...

ਪੂਰੀ ਖ਼ਬਰ »

ਸੁਰੱਖਿਅਤ ਹੈ ਅੰਮਿ੍ਤਸਰ ਦੀ ਧਰਤੀ 'ਤੇ ਉਸਾਰਿਆ ਗਿਆ ਪਹਿਲਾ ਘਰ

ਅੰਮਿ੍ਤਸਰ, 24 ਅਪ੍ਰੈਲ (ਸੁਰਿੰਦਰ ਕੋਛੜ)-ਅੰਮਿ੍ਤਸਰ ਦੀ ਧਰਤੀ 'ਤੇ ਨਗਰ ਆਬਾਦ ਹੋਣ ਸਮੇਂ ਉਸਾਰਿਆ ਗਿਆ ਪਹਿਲਾ ਘਰ ਭਾਵ ਰਿਹਾਇਸ਼ੀ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਜੋਂ ਸ਼ਹਿਰ ਦੇ ਗੁਰੂ ਕੇ ਬਾਜ਼ਾਰ ਦੇ ਨਾਲ ਲਗਦੀ ਗਲੀ ਦੇ ਅੰਦਰ ਆਪਣੀ ਸ਼ਾਨ ਕਾਇਮ ਰੱਖੇ ਹੋਏ ਹੈ | ...

ਪੂਰੀ ਖ਼ਬਰ »

ਪੰਜਾਬ, ਹਰਿਆਣਾ ਦੀ ਬਾਸਮਤੀ ਦੀ ਮਹੱਤਤਾ ਬਰਕਰਾਰ ਰੱਖਣ ਦੀ ਮੰਗ

ਪਟਿਆਲਾ, 24 ਅਪ੍ਰੈਲ (ਭਗਵਾਨ ਦਾਸ)-ਜੀ. ਆਈ. (ਜੋਗਰਫੀਕਲ ਇੰਡੀਕੇਸ਼ਨ) ਰਜਿਸਟਰੀ ਵਲੋਂ ਜੋ 21 ਮਾਰਚ ਨੂੰ ਮੱਧ ਪ੍ਰਦੇਸ਼ 'ਚ ਉਗਾਈ ਜਾ ਰਹੀ ਬਾਸਮਤੀ ਨੂੰ ਜੀ. ਆਈ. ਟੈਗ ਨਾ ਦਿੱਤੇ ਜਾਣ ਦੇ ਹੁਕਮ ਦਿੱਤੇ ਗਏ ਸਨ, ਉਸ ਵਿਰੁੱਧ ਮੱਧ ਪ੍ਰਦੇਸ਼ ਵਲੋਂ ਹਾਈਕੋਰਟ ਵਿਚ ਜੋ ਅਪੀਲ ...

ਪੂਰੀ ਖ਼ਬਰ »

ਮਹਾਂਦੋਸ਼ ਦੇ ਰੱਦ ਹੋਣ ਿਖ਼ਲਾਫ਼ ਕਾਂਗਰਸ ਦਾ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਆਤਮਘਾਤੀ-ਜੇਤਲੀ

ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)-ਉਪ ਰਾਸ਼ਟਰਪਤੀ ਵਲੋਂ ਚੀਫ਼ ਜਸਟਿਸ ਵਿਰੁੱਧ ਮਹਾਂਦੋਸ਼ ਦੇ ਪ੍ਰਸਤਾਵ ਨੂੰ ਰੱਦ ਕਰਨ ਿਖ਼ਲਾਫ਼ ਕਾਂਗਰਸ ਦਾ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਆਤਮਘਾਤੀ ਭਵਿੱਖ ਵੱਲ ਕਦਮ ਹੋਵੇਗਾ | ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ ...

ਪੂਰੀ ਖ਼ਬਰ »

ਆਸਟ੍ਰੇਲੀਆ ਸਿੱਖਿਆ ਮੇਲਾ ਅੱਜ ਤੋਂ-ਪਿਰਾਮਿਡ

ਜਲੰਧਰ, 24 ਅਪ੍ਰੈਲ (ਅ. ਬ.)-14 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਦੌਰਾਨ ਸਟੱਡੀ ਵੀਜ਼ਾ 'ਚ ਆਪਣੀਆਂ ਸੇਵਾਵਾਂ ਦੇ ਰਹੀ ਕੰਪਨੀ ਪਿਰਾਮਿਡ ਈ ਸਰਵਿਸਜ਼ ਵਲੋਂ ਆਸਟ੍ਰੇਲੀਆ ਸਿੱਖਿਆ ਮੇਲਾ 25 ਅਪ੍ਰੈਲ ਨੂੰ ਪਿਰਾਮਿਡ ਦਫ਼ਤਰ ਮੋਗਾ, 26 ਅਪ੍ਰੈਲ ਨੂੰ ਪਿਰਾਮਿਡ ਦਫ਼ਤਰ ਜਲੰਧਰ ਤੇ 27 ...

ਪੂਰੀ ਖ਼ਬਰ »

ਡੀ.ਐਸ.ਪੀ.ਦੀਆਂ ਪੋਸਟਾਂ ਕੇਂਦਰੀ ਸ਼ਾਸਤ ਪ੍ਰਦੇਸ਼ਾਂ 'ਚ ਮਰਜ਼ ਕਰਨਾ ਗ੍ਰਹਿ ਮੰਤਰਾਲੇ ਦਾ ਪੰਜਾਬ ਨਾਲ ਅਨਿਆਂ-ਚੰਦੂਮਾਜਰਾ

ਨਵੀਂ ਦਿੱਲੀ, 24 ਅਪ੍ਰੈਲ (ਜਗਤਾਰ ਸਿੰਘ)-ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਡੀ.ਐਸ.ਪੀ. ਕੈਡਰ ਦੀਆਂ ਪੋਸਟਾਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ਾਂ 'ਚ ਰਲਾਉਣ ਮਰਜ਼ ਕਰਨ ਦੇ ਭਾਰਤ ਸਰਕਾਰ ...

ਪੂਰੀ ਖ਼ਬਰ »

ਪੀਰ ਮੁਹੰਮਦ ਤੇ ਹੋਰਨਾਂ ਵਲੋਂ ਤਿਹਾੜ ਜੇਲ੍ਹ 'ਚ ਭਾਈ ਹਵਾਰਾ ਨਾਲ ਮੁਲਾਕਾਤ

ਨਵੀਂ ਦਿੱਲੀ, 24 ਅਪ੍ਰੈਲ (ਜਗਤਾਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ, ਚੱਬਾ ਦੇ ਸਰਬੱਤ ਖਾਲਸਾ 'ਚ ਬਣਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਤਿਹਾੜ ਜੇਲ੍ਹ ਵਿਚ ਮੁਲਾਕਾਤ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਦੇ ਅਹੁਦੇਦਾਰ ਤੇ ਜ਼ਿਲਿ੍ਹਆਂ ਦੇ ਨਵੇਂ ਪ੍ਰਧਾਨ ਛੇਤੀ-ਜਾਖੜ

ਚੰਡੀਗੜ੍ਹ, 24 ਅਪ੍ਰੈਲ (ਐਨ.ਐਸ.ਪਰਵਾਨਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਦੇ ਮੈਂਬਰ ਸੁਨੀਲ ਜਾਖੜ ਨੇ ਅੱਜ ਇਥੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਵਿਚਾਰ ਪ੍ਰਗਟ ਕੀਤਾ ਕਿ ਛੇਤੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਤੇ ...

ਪੂਰੀ ਖ਼ਬਰ »

ਕਾਂਗਰਸ ਦੇ ਹੱਥਾਂ 'ਤੇ ਮੁਸਲਮਾਨਾਂ ਦੇ ਖੂਨ ਦੇ ਦਾਗ- ਸਲਮਾਨ ਖੁਰਸ਼ੀਦ

ਅਲੀਗੜ੍ਹ (ਯੂ.ਪੀ.), 24 ਅਪ੍ਰੈਲ (ਏਜੰਸੀ)- ਇਹ ਮੰਨਦੇ ਹੋਏ ਕਿ ਭਾਈਚਾਰਕ ਤੇ ਧਾਰਮਿਕ ਦੰਗੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਸਨ, ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਪਾਰਟੀ ਦੇ ਹੱਥਾਂ 'ਤੇ ਮੁਸਲਮਾਨਾਂ ਦੇ ਖੂਨ ਦੇ ਦਾਗ ਹਨ | ਹਾਲਾਂਕਿ ...

ਪੂਰੀ ਖ਼ਬਰ »

ਪੰਜਾਬ 'ਚ ਰੇਤ ਸਪਲਾਈ ਵਧਾਉਣ ਲਈ ਸਰਕਾਰ ਹੁਣ ਨਵੀਆਂ ਖੱਡਾਂ ਦੀ ਭਾਲ 'ਚ

ਚੰਡੀਗੜ੍ਹ, 24 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਰੇਤ ਖੱਡਾਂ 'ਚ ਗੈਰ ਕਾਨੂੰਨੀ ਮਾਈਨਿੰਗ ਸਰਕਾਰ ਲਈ ਸਿਰ ਦਰਦੀ ਦੇ ਨਾਲ ਰਾਜਨੀਤਕ ਮੁੱਦਾ ਵੀ ਬਣਿਆ ਹੋਇਆ ਹੈ | ਰੇਤ ਦੀ ਸਪਲਾਈ ਵਧਾਉਣ ਲਈ ਸਰਕਾਰ ਹੁਣ ਨਵੀਆਂ ਖੱਡਾਂ ਦੀ ਭਾਲ 'ਚ ਲੱਗ ਗਈ ਹੈ | ਇਸ ਸਬੰਧੀ ਅੱਜ ਮਾਲ, ਮੁੜ ...

ਪੂਰੀ ਖ਼ਬਰ »

ਮਹਿੰਗੇ ਪੈਟਰੋਲ, ਡੀਜ਼ਲ ਨਾਲ ਵੈਟ ਵਸੂਲੀ ਵੀ ਵਧੀ

ਜਲੰਧਰ, 24 ਅਪ੍ਰੈਲ (ਸ਼ਿਵ ਸ਼ਰਮਾ)-ਦੇਸ਼ ਭਰ 'ਚ ਇਕ ਪਾਸੇ ਮਹਿੰਗਾ ਪੈਟਰੋਲ ਡੀਜ਼ਲ ਲੋਕਾਂ ਦਾ ਲੱਕ ਤੋੜ ਰਿਹਾ ਹੈ, ਜਦਕਿ ਪੰਜਾਬ 'ਚ ਲਗਾਤਾਰ ਮਹਿੰਗੇ ਪੈਟਰੋਲ ਡੀਜ਼ਲ ਨਾਲ ਖ਼ਜ਼ਾਨੇ 'ਚ ਜ਼ਿਆਦਾ ਮਾਲੀਆ ਆ ਰਿਹਾ ਹੈ | ਉੱਤਰੀ ਰਾਜਾਂ ਵਿਚ ਇਸ ਵੇਲੇ ਪੰਜਾਬ ਵਿਚ ਪੈਟਰੋਲ ...

ਪੂਰੀ ਖ਼ਬਰ »

ਚੀਨ ਦੇ ਕਰਾਓਕੇ ਲਾਓਾਜ 'ਚ ਅੱਗ ਲੱਗਣ ਨਾਲ 18 ਮੌਤਾਂ, 5 ਜ਼ਖ਼ਮੀ

ਬੀਜਿੰਗ, 24 ਅਪ੍ਰੈਲ (ਏਜੰਸੀ)-ਦੱਖਣੀ ਚੀਨ 'ਚ ਸਥਿਤ ਇਕ ਕਰਾਓਕੇ ਲਾਓਾਜ 'ਚ ਅੱਗ ਲੱਗਣ ਨਾਲ ਕਰੀਬ 18 ਲੋਕਾਂ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ | ਇਹ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸ਼ੱਕ ਹੈ ਕਿ ਕਿਸੇ ਨੇ ਜਾਣਬੁੱਝ ਕੇ ਅੱਗ ਲਗਾਈ ਹੈ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਮੋਦੀ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਦੋਸ਼ 'ਚ ਇਕ ਕਾਬੂ

ਕੋਇੰਬਟੂਰ/ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਤਾਮਿਲਨਾਡੂ ਪੁਲਿਸ ਨੇ ਮੁਹੰਮਦ ਰਫ਼ੀਕ ਨਾਂਅ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਉਸ 'ਤੇ ਦੋਸ਼ ਹੈ ਕਿ ਉਹ ਲੰਮੇ ਸਮੇਂ ਤੋਂ ਮੋਦੀ ਨੂੰ ...

ਪੂਰੀ ਖ਼ਬਰ »

ਈ. ਡੀ. ਵਲੋਂ ਵਦੋਦਰਾ ਦੀ ਡਾਇਮੰਡ ਪਾਵਰ ਕੰਪਨੀ ਦੀ 1,122 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਅੱਜ 2,654.40 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਨਾਲ ਸਬੰਧਿਤ ਮਾਮਲਿਆਂ 'ਚ ਵਦੋਦਰਾ ਸਥਿਤ ਡਾਇਮੰਡ ਪਾਵਰ ਇੰਫ੍ਰਾਸਟਰਕਚਰ ਪ੍ਰਾ: ਲਿ: (ਡੀ.ਪੀ.ਆਈ.ਐਲ) ਕੰਪਨੀ ਦੀ 1,122 ਕਰੋੜ ਰੁਪਏ ਦੀ ਜਾਇਦਾਦ ਜਬਤ ਕਰ ...

ਪੂਰੀ ਖ਼ਬਰ »

ਮੰਡੀਆਂ 'ਚੋਂ ਕਣਕ ਦੇ ਇਕ-ਇਕ ਦਾਣੇ ਦੀ ਸਮੇਂ ਸਿਰ ਚੁਕਾਈ ਹੋਵੇਗੀ-ਆਸ਼ੂ

ਚੰਡੀਗੜ੍ਹ, 24 ਅਪ੍ਰੈਲ (ਐਨ.ਐਸ.ਪਰਵਾਨਾ)-ਮੰਡੀਆਂ 'ਚੋਂ ਕਣਕ ਦੇ ਇਕ-ਇਕ ਦਾਣੇ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਈ ਜਾਵੇਗੀ ਅਤੇ ਕਿਸਾਨਾਂ ਨੂੰ ਮੰਡੀਆਂ 'ਚ ਕਣਕ ਦੀ ਵੇਚਣ 'ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਇਹ ਗੱਲ ਨਵੇਂ ਬਣੇ ਖ਼ੁਰਾਕ ਤੇ ਸਿਵਲ ਸਪਲਾਈ ...

ਪੂਰੀ ਖ਼ਬਰ »

ਪੰਜਾਬ 'ਚ ਮੁੜ ਸਿਰ ਚੁੱਕਣ ਲੱਗੇ ਗੈਂਗਸਟਰ...?

ਚੰਡੀਗੜ੍ਹ, 24 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਪੁਲਿਸ ਵਲੋਂ ਗੈਂਗਸਟਰ ਵਿੱਕੀ ਗੌਾਡਰ ਦੇ ਐਨਕਾਊਾਟਰ ਮਗਰੋਂ ਭਾਵੇਂ ਪੰਜਾਬ 'ਚ ਕੁਝ ਸਮੇਂ ਪਹਿਲਾਂ ਤੱਕ ਸ਼ਾਂਤੀ ਬਣੀ ਰਹੀ ਪਰ ਗਾਇਕ ਪਰਮੀਸ਼ 'ਤੇ ਇਕ ਗੈਂਗਸਟਰ ਵਲੋਂ ਗੋਲੀ ਚਲਾਉਣ ਮਗਰੋਂ ਪੰਜਾਬ 'ਚ ਮੁੜ ...

ਪੂਰੀ ਖ਼ਬਰ »

ਔਰਤ ਨੇ ਬੱਚਿਆਂ ਸਮੇਤ ਖਾਧੀ ਜ਼ਹਿਰ, ਮਾਂ-ਧੀ ਦੀ ਮੌਤ

ਬਰਾੜਾ, 24 ਅਪ੍ਰੈਲ (ਅਜੀਤ ਬਿਊਰੋ)-ਪਿੰਡ ਕੰਬਾਸੀ 'ਚ ਇਕ ਔਰਤ ਵਲੋਂ 2 ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਖਾ ਲੈਣ ਕਾਰਨ ਮਾਂ-ਧੀ ਦੀ ਮੌਤ ਹੋ ਗਈ ਅਤੇ ਬੇਟਾ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ | ਘਟਨਾ ਸੋਮਵਾਰ ਦੇਰ ਸ਼ਾਮ ਹੋਈ | ਜਦ ਤਿੰਨਾਂ ਦੀ ਹਾਲਤ ਵਿਗੜਨ ਲੰਗੀ, ਤਾਂ ...

ਪੂਰੀ ਖ਼ਬਰ »

ਪਾਕਿ ਦੇ ਹਾਈ ਕਮਿਸ਼ਨਰ ਵਲੋਂ ਮੁੱਖ ਮੰਤਰੀ ਨਾਲ ਮੀਟਿੰਗ

ਚੰਡੀਗੜ੍ਹ, 24 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਨੂੰ ਘਟਾਉਣ ਅਤੇ ਬੇਹਤਰ ਸਬੰਧਾਂ ਨੂੰ ਯਕੀਨੀ ਬਣਾਉਣ ਵਾਸਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਸੰਪਰਕ ...

ਪੂਰੀ ਖ਼ਬਰ »

ਸਰਕਾਰੀ ਜ਼ਮੀਨ 'ਤੇ ਪੋਸਟਰ ਲਗਾਉਣ ਦੇ ਮਾਮਲੇ 'ਚ ਸਿਸੋਦੀਆ ਤੇ ਕੁਮਾਰ ਵਿਸ਼ਵਾਸ ਦੋਸ਼-ਮੁਕਤ

ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ 2013 'ਚ ਸਰਕਾਰੀ ਜ਼ਮੀਨ 'ਤੇ ਪੋਸਟਰ ਲਗਾਉਣ ਦੇ ਮਾਮਲੇ 'ਚ ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ 'ਆਪ' ਨੇਤਾ ਕੁਮਾਰ ਵਿਸ਼ਵਾਸ ਨੂੰ ਦੋਸ਼ਮੁਕਤ ਕਰਾਰ ਦੇ ਦਿੱਤਾ ਹੈ | ਵਧੀਕ ਮੁੱਖ ਮੈਟਰੋਪਾਲੀਟਨ ...

ਪੂਰੀ ਖ਼ਬਰ »

7 ਲੱਖ 90 ਹਜ਼ਾਰ ਦੀ ਪੁਰਾਣੀ ਕਰੰਸੀ ਸਮੇਤ 5 ਕਾਬੂ

ਪੰਚਕੂਲਾ, 24 ਅਪ੍ਰੈਲ (ਕਪਿਲ)-ਪੰਚਕੂਲਾ ਦੇ ਬਰਵਾਲਾ ਸਥਿਤ ਵਾਲਮੀਕ ਮੰਦਰ ਦੇ ਕੋਲ ਇਕ ਕਿਰਾਏ ਦੇ ਮਕਾਨ 'ਚ ਰਹਿ ਰਹੇ ਇਕ ਵਿਅਕਤੀ ਤੇ ਉਸ ਦੇ ਸਾਥੀਆਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਦੇਰ ਰਾਤ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਟੀਮ ਵਲੋਂ ਛਾਪਾ ਮਾਰ ਕੇ 7 ਲੱਖ 90 ਹਜ਼ਾਰ ...

ਪੂਰੀ ਖ਼ਬਰ »

ਪਾਕਿ 'ਚ 3 ਧਮਾਕਿਆਂ 'ਚ 8 ਪੁਲਿਸ ਕਰਮੀ ਹਲਾਕ, 23 ਜ਼ਖ਼ਮੀ

ਕਰਾਚੀ, 24 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸੁਰੱਖਿਆ ਕਰਮੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ 3 ਵੱਖ-ਵੱਖ ਆਤਮਘਾਤੀ ਹਮਲਿਆਂ 'ਚ 8 ਪੁਲਿਸ ਕਰਮੀ ਮਾਰੇ ਗਏ ਤੇ 23 ਹੋਰ ਜ਼ਖਮੀ ਹੋ ਗਏ | ਪਾਕਿਸਤਾਨ ਆਰਮੀ ਦੇ ਮੀਡੀਆ ਆਰਮ (ਆਈ. ਐਸ. ਪੀ. ਆਰ.) 'ਇੰਟਰ ਸਰਵਿਸ ...

ਪੂਰੀ ਖ਼ਬਰ »

ਪੰਜਾਬ ਦੇ ਸਕੂਲਾਂ 'ਚ ਹੁਣ ਪੜ੍ਹਾਈ ਜਾਵੇਗੀ 'ਚੀਨੀ' ਭਾਸ਼ਾ

ਵਿਸ਼ਵ ਪੱਧਰ 'ਤੇ ਰੁਜ਼ਗਾਰ ਪ੍ਰਾਪਤੀ ਲਈ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਜ਼ਰੂਰੀ-ਕੈਪਟਨ


ਚੰਡੀਗੜ੍ਹ, 24 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਕੂਲਾਂ 'ਚ ਹੁਣ ਵਿਦਿਆਰਥੀਆਂ ਨੂੰ ਚੀਨੀ ਭਾਸ਼ਾ ਪੜ੍ਹਾਈ ਜਾਵੇਗੀ | ਇਹ ਭਾਸ਼ਾ ਵਾਧੂ ਵਿਸ਼ੇ ਵਜੋਂ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਸਕੂਲਾਂ 'ਚ ਪੜ੍ਹ ਸਕਣਗੇ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਸਿਵਲ ...

ਪੂਰੀ ਖ਼ਬਰ »

6 ਮਹੀਨਿਆਂ ਦਾ ਵੀਜ਼ਾ ਮਿਲਣ ਤੋਂ ਬਾਅਦ ਕਿਰਨ ਬਾਲਾ ਨੂੰ ਹੁਣ ਪਾਕਿ ਨਾਗਰਿਕਤਾ ਦੀ ਉਮੀਦ

ਲਾਹੌਰ, 24 ਅਪ੍ਰੈਲ (ਏਜੰਸੀ)-ਜਥੇ ਨਾਲ ਪਾਕਿਸਤਾਨ ਜਾ ਕੇ ਉੱਥੋਂ ਦੇ ਇਕ ਵਿਅਕਤੀ ਨਾਲ ਨਿਕਾਹ ਕਰਵਾਉਣ ਵਾਲੀ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਕਿਰਨ ਬਾਲਾ, ਜੋ ਇਸਲਾਮ ਧਰਮ ਅਪਨਾਉਣ ਤੋਂ ਬਾਅਦ ਆਮਨਾ ਬੀਬੀ ਦੇ ਨਾਂਅ ਨਾਲ ਜਾਣੀ ਜਾਣ ਲੱਗੀ ਹੈ, ਨੂੰ ਬੀਤੇ ਕੱਲ੍ਹ ...

ਪੂਰੀ ਖ਼ਬਰ »

ਪਾਸਪੋਰਟ ਅਧਿਕਾਰੀ ਨਾਲ ਉਲਝਣ ਦੇ ਮਾਮਲੇ ਵਿਚ ਪੁਲਿਸ ਨੇ ਵਿਧਾਇਕ ਬੈਂਸ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਕੀਤਾ ਕੇਸ ਦਰਜ

ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਪਾਸਪੋਰਟ ਅਧਿਕਾਰੀ ਨਾਲ ਉਲਝਣ ਅਤੇ ਉਸ ਦੀ ਡਿਊਟੀ ਵਿਚ ਰੁਕਾਵਟ ਪਾਉਣ ਦੇ ਦੋਸ਼ ਤਹਿਤ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ...

ਪੂਰੀ ਖ਼ਬਰ »

ਅੱਜ ਦਾ ਦੌਰ ਪੇਸ਼ੇਵਰ ਪ੍ਰਦਰਸ਼ਨਕਾਰੀਆਂ ਦਾ ਹੈ-ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ

ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)- ਕੇੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਅੱਜ ਦਾ ਦੌਰ ਪੇਸ਼ੇਵਰ ਪ੍ਰਦਰਸ਼ਨਕਾਰੀਆਂ ਦਾ ਹੈ ਜੋ ਸੰਸਦ ਦੇ ਬਾਹਰ, ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨਾ ਚਾਹੰੁਦੇ ਹਨ ਤਾਂ ਜੋ ਆਪਣੀ ਆਵਾਜ਼ ...

ਪੂਰੀ ਖ਼ਬਰ »

ਜੇਕਰ ਨਿਰਭੈਆ ਫੰਡ ਦੀ ਉਚਿਤ ਵਰਤੋਂ ਨਾ ਹੋਈ ਤਾਂ ਕੁਝ ਨਹੀਂ ਹੋ ਸਕੇਗਾ- ਸੁਪਰੀਮ ਕੋਰਟ

ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)- ਸੁਪਰੀਮਕੋਰਟ ਨੇ ਅੱਜ ਕਿਹਾ ਹੈ ਕਿ ਜੇਕਰ ਨਿਰਭੈਆ ਫੰਡ ਦੀ ਔਰਤਾਂ ਦੀ ਭਲਾਈ ਲਈ ਅਮਲੀ ਤੌਰ 'ਤੇ ਵਰਤੋਂ ਨਾ ਹੋਈ ਤਾਂ ਕੁਝ ਨਹੀਂ ਹੋ ਸਕੇਗਾ | ਅਦਾਲਤ ਦਾ ਕਹਿਣਾ ਹੈ ਕਿ ਅਸੀਂ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਫੰਡ ਦੀ ਉਚਿੱਤ (ਪ੍ਰਤੱਖ) ...

ਪੂਰੀ ਖ਼ਬਰ »

ਮਾਲਦੀਵ 'ਚ ਭਾਰਤ ਦੀ ਸੈਨਿਕ ਕਾਰਵਾਈ ਲੰਮੇ-ਸਮੇਂ ਲਈ ਅੜਿੱਕਾ ਖੜ੍ਹਾ ਕਰ ਸਕਦੀ ਹੈ- ਸੂਤਰ

ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)- ਮਾਲਦੀਵ 'ਚ ਜਾਰੀ ਰਾਜਨੀਤਕ ਅੜਿੱਕੇ ਦੀ ਸਥਿਤੀ ਦੌਰਾਨ ਭਾਰਤ ਵਲੋਂ ਇਸ 'ਚ ਕਿਸੇ ਤਰ੍ਹਾਂ ਦੇ ਸੈਨਿਕ ਦਖਲ ਦੇਣ ਤੋਂ ਪ੍ਰਹੇਜ ਕੀਤਾ ਜਾ ਰਿਹਾ ਹੈ ਕਿਉਂਕਿ ਅਜਿਹੀ ਕੋਈ ਵੀ ਕਾਰਵਾਈ ਭਾਰਤ ਦੇ ਉਸ ਸਟੈਂਡ ਦੇ ਵੀ ਿਖ਼ਲਾਫ ਹੋਵੇਗੀ ਜਿਸ ...

ਪੂਰੀ ਖ਼ਬਰ »

ਆਪਸੀ ਵਿਸ਼ਵਾਸ ਦੀ ਕਮੀ ਕਾਰਨ ਵਧਿਆ ਡੋਕਲਾਮ ਵਿਵਾਦ-ਚੀਨ

ਬੀਜਿੰਗ, 24 ਅਪ੍ਰੈਲ (ਏਜੰਸੀ)- ਇਕ ਉੱਚ ਚੀਨੀ ਕੂਟਨੀਤਿਕ ਨੇ ਕਿਹਾ ਹੈ ਕਿ ਡੋਕਲਾਮ ਵਿਖੇ ਤਣਾਅ ਦਾ ਮੁੱਖ ਕਾਰਨ ਭਾਰਤ ਤੇ ਚੀਨ ਵਿਚਾਲੇ ਆਪਸੀ ਵਿਸ਼ਵਾਸ ਦੀ ਕਮੀ ਸੀ ਤੇ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਸਰਹੱਦੀ ਮੁੱਦੇ ਤੇਜ਼ੀ ਤੇ ਅਨੁਕੂਲ ਹਾਲਾਤ 'ਚ ਹੱਲ ਕਰਨ ਲਈ ਇਕੱਠੇ ...

ਪੂਰੀ ਖ਼ਬਰ »

ਪਾਕਿ ਨੇ ਅਮਰੀਕੀ ਕੂਟਨੀਤਕ ਨੂੰ ਕਾਲੀ ਸੂਚੀ 'ਚ ਪਾਇਆ

ਇਸਲਾਮਾਬਾਦ, 24 ਅਪ੍ਰੈਲ (ਏਜੰਸੀ)-ਸੜਕ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਦੇ ਮਾਰੇ ਜਾਣ ਦੇ ਮਾਮਲੇ 'ਚ ਸ਼ਾਮਿਲ ਅਮਰੀਕੀ ਕੂਟਨੀਤਕ ਨੂੰ ਪਾਕਿਸਤਾਨ ਨੇ ਕਾਲੀ ਸੂਚੀ 'ਚ ਪਾ ਦਿੱਤਾ ਹੈ ਤਾਂ ਕਿ ਉਸ ਨੂੰ ਦੇਸ਼ ਛੱਡਣ ਤੋਂ ਰੋਕਿਆ ਜਾ ਸਕੇ | ...

ਪੂਰੀ ਖ਼ਬਰ »

ਭਗੌੜੇ ਅਪਰਾਧੀਆਂ ਬਾਰੇ ਨਵੇਂ ਆਰਡੀਨੈਂਸ ਅਧੀਨ ਈ. ਡੀ. 15000 ਕਰੋੜ ਦੀ ਸੰਪਤੀ ਜ਼ਬਤ ਕਰਨ ਦੀ ਤਿਆਰੀ 'ਚ

ਨਵੀਂ ਦਿੱਲੀ, 24 ਅਪ੍ਰੈਲ (ਪੀ. ਟੀ. ਆਈ.)-ਹਾਲ ਹੀ ਵਿਚ ਲਾਗੂ ਕੀਤੇ ਗਏ ਆਰਥਿਕ ਭਗੌੜੇ ਅਪਰਾਧੀਆਂ ਸਬੰਧੀ ਆਰਡੀਨੈਂਸ ਅਧੀਨ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਿਜੇ ਮਾਲਿਆ ਅਤੇ ਨੀਰਵ ਮੋਦੀ ਸਮੇਤ ਹੋਰਨਾਂ ਿਖ਼ਲਾਫ਼ ਆਪਣੀ ਪਹਿਲੀ ਕਾਰਵਾਈ ਕਰਦਿਆਂ ਹੋੋਇਆਂ 15000 ...

ਪੂਰੀ ਖ਼ਬਰ »

ਯੂ.ਕੇ.'ਚ ਮਾਲਿਆ ਦੀ ਸੁਣਵਾਈ ਦੌਰਾਨ ਭਾਰਤੀ ਜੇਲ੍ਹਾਂ ਦੀ ਸਥਿਤੀ 'ਤੇ ਰਹੇਗਾ ਫੋਕਸ

ਲੰਡਨ, 24 ਅਪ੍ਰੈਲ (ਏਜੰਸੀ)- ਭਾਰਤੀ ਬੈਂਕਾਂ ਨਾਲ ਕਰੀਬ 9 ਹਜ਼ਾਰ ਕਰੋੜ ਦੀ ਧੋਖਾਧੜੀ ਕਰ ਦੇਸ਼ ਤੋਂ ਭਗੌੜੇ ਹੋਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਭਾਰਤ ਦੇ ਹਵਾਲੇ ਕੀਤੇ ਜਾਣ ਲਈ ਲੰਦਨ ਹਾਈਕੋਰਟ 'ਚ ਹਵਾਲਗੀ ਸਬੰਧੀ ਹੋ ਰਹੀ ਸੁਣਵਾਈ ਦੌਰਾਨ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX