ਤਾਜਾ ਖ਼ਬਰਾਂ


ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਾਉਂਦੇ 3 ਵਿਅਕਤੀ ਨਗਦੀ ਸਮੇਤ ਪੁਲਿਸ ਅੜਿੱਕੇ
. . .  1 day ago
ਜ਼ੀਰਕਪੁਰ, 18 ਅਕਤੂਬਰ, {ਹੈਪੀ ਪੰਡਵਾਲਾ}- ਅੱਜ ਦੇਰ ਰਾਤ ਇਥੋਂ ਦੇ ਲਾਟਰੀ ਬਾਜ਼ਾਰ 'ਚ ਜ਼ਿਲਾ ਮੁਹਾਲੀ ਦੇ ਸਪੈਸ਼ਲ ਸੈਲ ਵੱਲੋਂ ਜ਼ੀਰਕਪੁਰ ਪੁਲਿਸ ਦੀ ਮਦਦ ਨਾਲ ਛਾਪਾ ਮਾਰ ਕੇ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ...
ਪੁਲਵਾਮਾ ਆਈ ਡੀ ਧਮਾਕੇ 'ਚ 7 ਜਵਾਨ ਜ਼ਖ਼ਮੀ
. . .  1 day ago
ਜੰਡਿਆਲਾ ਗੁਰੂ ਵਿਖੇ ਚੱਲੀ ਗੋਲੀ , ਇਕ ਜ਼ਖਮੀ
. . .  1 day ago
ਜੰਡਿਆਲਾ ਗੁਰੂ, 18 ਅਕਤੂਬਰ ( ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਸਰਾਂ ਰੋਡ 'ਤੇ ਰਾਤ 10 ਵਜੇ ਦੇ ਕਰੀਬ ਗੋਲੀ ਚੱਲਣ ਕਾਰਣ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਕਥਿਤ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ...
ਵਿਜਿਲੈਂਸ ਵੱਲੋਂ ਐੱਸ.ਡੀ.ਓ. ਪ੍ਰਦੂਸ਼ਨ ਬੋਰਡ ਤੇ ਇੱਕ ਹੋਰ ਵਿਅਕਤੀ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕੀਤਾ ਕਾਬੂ
. . .  1 day ago
ਫ਼ਰੀਦਕੋਟ, 18 ਅਕਤੂਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਅੱਜ ਵਿਜਿਲੈਂਸ ਵਿਭਾਗ ਵੱਲੋਂ ਐੱਸ.ਡੀ.ਓ. ਪੰਜਾਬ ਪ੍ਰਦੂਸ਼ਨ ਬੋਰਡ, ਫ਼ਰੀਦਕੋਟ ਅਤੁੱਲ ਕੌਸ਼ਲ ਅਤੇ ਇਕ ਹੋਰ ਵਿਅਕਤੀ ਜਰਨੈਲ ਸਿੰਘ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕਾਬੂ ਕੀਤਾ ਗਿਆ ...
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਕੀਤੀ ਜ਼ਾਹਿਰ
. . .  1 day ago
ਅੰਮ੍ਰਿਤਸਰ,18 ਅਕਤੂਬਰ [ਜਸ]-ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਜ਼ਾਹਿਰ ਕੀਤੀ ਹ।ੈ ਇਸ ਸਬੰਧ 'ਚ ਉਨ੍ਹਾਂ ਨੇ ਇਕ ਪੱਤਰ ਐੱਸ ਜੀ ਪੀ ਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤਾ ਹੈ ।
ਦੇਸ਼ ਭਰ 'ਚ ਫੂਕੇ ਗਏ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਜੰਮੂ, ਗੁਜਰਾਤ ਦੇ ਅਹਿਮਦਾਬਾਦ, ਜਲੰਧਰ ਅਤੇ ਦੇਸ਼ ਭਰ 'ਚ ਹੋਰ ਵੱਖ ਵੱਖ ਥਾਵਾਂ 'ਤੇ ਦੁਸਹਿਰਾ ਉਤਸਵ ਦੇ ਸਬੰਧ 'ਚ ਰਾਵਣ, ਕੁੰਭਕਰਨ ਅਤੇ ਮੇਘਨਾਥ...
ਅਫ਼ਗ਼ਾਨਿਸਤਾਨ : ਕੰਧਾਰ ਪੁਲਿਸ ਦੇ ਮੁਖੀ, ਗਵਰਨਰ, ਤੇ ਖ਼ੁਫ਼ੀਆ ਪ੍ਰਮੁੱਖ ਦੀ ਹੱਤਿਆ
. . .  1 day ago
ਕਾਬੁਲ, 18 ਅਕਤੂਬਰ - ਅਫ਼ਗ਼ਾਨਿਸਤਾਨ ਦੇ ਕੰਧਾਰ ਪੁਲਿਸ ਪ੍ਰਮੁੱਖ, ਗਵਰਨਰ ਅਤੇ ਖ਼ੁਫ਼ੀਆ ਵਿਭਾਗ ਪ੍ਰਮੁੱਖ ਦੀ ਹੱਤਿਆ ਹੋਣ ਦੀ ਖ਼ਬਰ...
ਉੱਤਰਾਖੰਡ ਸਰਕਾਰ ਵੱਲੋਂ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਦੇਹਰਾਦੂਨ, 18 ਅਕਤੂਬਰ - ਉੱਤਰਾਖੰਡ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਸੂਬੇ 'ਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ...
ਛੱਤੀਸਗੜ੍ਹ ਚੋਣਾਂ ਲਈ ਕਾਂਗਰਸ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦਿੱਲੀ ਪਹੁੰਚ ਗਏ ਹਨ। ਉਹ 3 ਦਿਨਾਂ ਭਾਰਤ ਦੌਰੇ ਲਈ ਆਏ...
ਅਧਿਆਪਕਾਂ ਨੇ ਫੂਕਿਆ ਸਰਕਾਰ ਦਾ ਰਾਵਣ ਰੂਪੀ ਪੁਤਲਾ
. . .  1 day ago
ਲੁਧਿਆਣਾ, 18 ਅਕਤੂਬਰ (ਪਰਮੇਸ਼ਰ ਸਿੰਘ) - ਤਨਖ਼ਾਹਾਂ ਵਿਚ ਕਟੌਤੀ ਦੇ ਮਾਮਲੇ ਉੱਤੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸਾਂਝੇ ਮੋਰਚੇ ਨੇ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਧਰਨਾ...
13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ
. . .  1 day ago
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਸੋਨੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ....
ਅਧਿਆਪਕਾਂ ਨੇ ਪੁਤਲੇ ਫੂਕ ਕੇ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ)- ਪਿਛਲੇ 12 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਸਿੱਖਿਆ ਮੰਤਰੀ ....
ਪੁਲਿਸ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਦਾ ਦੌਰਾ
. . .  1 day ago
ਕੋਟਕਪੂਰਾ, 18 ਅਕਤੂਬਰ(ਮੋਹਰ ਗਿੱਲ) - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ 'ਚ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਪੁਲਿਸ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਕਰਨ ਦੇ ਮਾਮਲੇ ਸੰਬੰਧੀ ਗਠਿਤ ਕੀਤੀ....
ਸਵਾ ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ
. . .  1 day ago
ਕੋਟਕਪੂਰਾ, 18 ਅਕਤੂਬਰ (ਮੋਹਰ ਗਿੱਲ) - ਸੀ.ਆਈ.ਏ. ਸਟਾਫ਼ ਫ਼ਰੀਦਕੋਟ ਵੱਲੋਂ ਕੋਟਕਪੂਰਾ ਨੇੜੇ ਵਿਸ਼ੇਸ਼ ਨਾਕਾਬੰਦੀ ਕਰ ਕੇ 4 ਵਿਅਕਤੀਆਂ ਨੂੰ 255 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ....
ਮਰਨ ਵਰਤ 'ਤੇ ਬੈਠੇ ਅਧਿਆਪਕ ਦੀ ਵਿਗੜੀ ਹਾਲਤ
. . .  1 day ago
ਕੈਪਟਨ ਅਮਰਿੰਦਰ ਸਿੰਘ 23 ਨੂੰ ਕਰਨਗੇ ਇਸਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਐਸ.ਸੀ. ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਸੰਭਲਿਆ ਅਹੁਦਾ
. . .  1 day ago
ਕਾਂਗਰਸ ਨੇਤਾ ਐਨ.ਡੀ. ਤਿਵਾਰੀ ਦਾ ਹੋਇਆ ਦੇਹਾਂਤ
. . .  1 day ago
ਪੁਲਿਸ ਨੇ ਲੁਟੇਰਾ ਗੈਂਗ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਖ਼ੁਰਾਕ ਸੁਰੱਖਿਆ ਵਿਭਾਗ ਅਤੇ ਪੁਲਿਸ ਵੱਲੋਂ ਸਾਢੇ ਪੰਜ ਕੁਇੰਟਲ ਮਿਠਾਈ ਜ਼ਬਤ
. . .  1 day ago
22 ਲੱਖ ਦੀ ਹਵਾਲਾ ਰਕਮ ਸਮੇਤ ਇਕ ਗ੍ਰਿਫ਼ਤਾਰ
. . .  1 day ago
ਐਮ.ਜੇ. ਅਕਬਰ ਮਾਣਹਾਨੀ ਮਾਮਲੇ 'ਤੇ 31 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  1 day ago
ਲੋਹੀਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਪਟੜੀ 'ਤੇ ਬੈਠ ਰੋਕੀਆਂ ਗਈਆਂ ਟਰੇਨਾਂ
. . .  1 day ago
ਕਿਸਾਨਾਂ ਨੇ ਰੋਕੀਆਂ ਟਰੇਨਾਂ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਬਰਗਾੜੀ ਕਾਂਡ ਦੀ ਜਾਂਚ ਲਈ ਫਗਵਾੜਾ ਪਹੁੰਚੀ ਐਸ.ਆਈ.ਟੀ ਦੀ ਟੀਮ
. . .  1 day ago
ਅਹਿਮ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਹਯਾਤ ਹੋਟਲ ਮਾਮਲਾ : ਦਿੱਲੀ ਪੁਲਿਸ ਨੇ ਅਸ਼ੀਸ਼ ਪਾਂਡੇ ਨੂੰ ਕੀਤਾ ਗ੍ਰਿਫਤਾਰ
. . .  1 day ago
ਸਬਰੀਮਾਲਾ ਮੰਦਰ ਮਾਮਲਾ : ਸੁਪਰੀਮ ਕੋਰਟ ਕਾਨੂੰਨ ਦੇਖਦਾ ਹੈ, ਪਰੰਪਰਾਵਾਂ ਨਹੀਂ - ਮੁੱਖ ਪੁਜਾਰੀ
. . .  1 day ago
ਰਾਮ ਮੰਦਰ ਬਣਨ ਨਾਲ ਦੇਸ਼ 'ਚ ਸਦਭਾਵਨਾ ਅਤੇ ਏਕਤਾ ਦਾ ਬਣੇਗਾ ਮਾਹੌਲ - ਭਾਗਵਤ
. . .  1 day ago
ਹਯਾਤ ਹੋਟਲ ਮਾਮਲਾ : ਅਸ਼ੀਸ ਪਾਂਡੇ ਨੇ ਪਟਿਆਲਾ ਹਾਊਸ ਕੋਰਟ 'ਚ ਕੀਤਾ ਆਤਮ ਸਮਰਪਣ
. . .  1 day ago
ਐਸ.ਜੀ.ਪੀ.ਸੀ. ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ ਸ਼ੁਰੂ
. . .  1 day ago
ਰੇਲਵੇ ਫਾਟਕ 'ਤੇ ਰਾਜਧਾਨੀ ਐਕਸਪ੍ਰੈੱਸ ਨਾਲ ਟਕਰਾਇਆ ਟਰੱਕ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਪਟਿਆਲਾ 'ਚ ਕੀਤਾ ਰੋਡ ਜਾਮ
. . .  1 day ago
ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਅਧਿਆਪਕ ਮਨਾਉਣਗੇ ਦੁਸਹਿਰਾ
. . .  1 day ago
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਆਈ ਗਿਰਾਵਟ
. . .  1 day ago
ਦਿੱਲੀ 'ਚ ਖਰਾਬ ਹੋਈ ਆਬੋ ਹਵਾ, ਪ੍ਰਦੂਸ਼ਨ ਦਾ ਪੱਧਰ ਵਧਿਆ
. . .  1 day ago
ਪੁਲਿਸ ਪਾਰਟੀ 'ਤੇ ਹਮਲਾ ਮਾਮਲੇ 'ਚ ਲੁੜੀਂਦਾ ਅੱਤਵਾਦੀ ਢੇਰ
. . .  1 day ago
ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਅੱਜ ਹੋਵੇਗੀ ਸੁਣਵਾਈ
. . .  1 day ago
ਅੱਜ ਦਾ ਵਿਚਾਰ
. . .  1 day ago
ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  2 days ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  2 days ago
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  2 days ago
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  2 days ago
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  2 days ago
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  2 days ago
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
. . .  2 days ago
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ
. . .  2 days ago
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਉਹ ਰਾਸ਼ਟਰ ਵਿਕਾਸ ਨਹੀਂ ਕਰ ਸਕਦੇ, ਜਿਸ ਦੇ ਲੋਕ ਆਪਣੇ ਅਧਿਕਾਰਾਂ ਦੀ ਉਚਿਤ ਵਰਤੋਂ ਅਤੇ ਕਰਤੱਵਾਂ ਦੀ ਠੀਕ ਪਾਲਣਾ ਨਹੀਂ ਕਰਦੇ। -ਅਗਿਆਤ

ਬਠਿੰਡਾ

ਪੰਜਾਬ ਸਕੂਲ ਸਿੱਖਿਆ ਬੋਰਡ

ਵੱਖ-ਵੱਖ ਸਕੂਲਾਂ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਜ਼ਿਲੇ੍ਹ ਦੇ 12 ਵੀ ਜਮਾਤ ਦੇ ਵਿਦਿਆਰਥੀਆਂ ਨੇ ਇਸ ਵਾਰ ਮੈਰਿਟ 'ਚ ਭਾਵੇਂ ਚੌਥੇ ਸਥਾਨ 'ਤੇ ਆਪਣੀ ਜਗ੍ਹਾ ਬਣਾਈ ਹੈ ਪਰ ਉਨ੍ਹਾਂ ਨੇ ਆਪਣੇ ਪਿਛਲੇ ਪ੍ਰਦਰਸ਼ਨ ਵਿਚ ਹੋਰ ਸੁਧਾਰ ਲਿਆਂਦਾ | ਇਸ ਵਾਰ ਦੇ ਨਤੀਜਿਆਂ 'ਚ ਲੜਕਿਆਂ ਨੇ ਵੀ ਮੈਰਿਟ 'ਚ ਆਪਣਾ ਸਥਾਨ ਬਣਾਇਆ ਹੈ | ਇਨ੍ਹਾਂ ਨਤੀਜਿਆਂ 'ਚ ਇਕ ਵਿਸ਼ੇਸ਼ ਪੱਖ ਇਹ ਵੀ ਵੇਖਣ ਨੂੰ ੂ ਮਿਲਿਆ ਕਿ ਬਠਿੰਡਾ ਜ਼ਿਲੇ੍ਹ ਦੀ ਮੈਰਿਟ ਲਿਸਟ 'ਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਰਹਿਣ ਵਾਲੇ ਤੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਕਰਨ ਕਪੂਰ ਨੇ 95.78 ਨਾਲ ਪਹਿਲੀ ਪੁਜ਼ੀਸ਼ਨ ਹਾਸਲ ਕਰਦਿਆਂ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜ਼ਿਲੇ੍ਹ 'ਚੋਂ ਪਹਿਲੇਤੇ ਪੰਜਾਬ ਮੈਰਿਟ 'ਚ ਦਸਵੇਂ ਸਥਾਨ 'ਤੇ ਆਏ ਵਿਦਿਆਰਥੀ ਕਰਨ ਕਪੂਰ ਜਿਸ ਨੇ (10+2 ਆਰਟਸ 'ਚ ਪਾਸ ਕੀਤੀ) ਹੈ | ਦੱਸਣਯੋਗ ਹੈ ਕਿ ਕਰਨ ਕਪੂਰ ਤੋਂ ਇਲਾਵਾ ਬਠਿੰਡਾ ਜ਼ਿਲੇ੍ਹ ਦਾ ਹੋਰ ਕੋਈ ਵੀ ਵਿਦਿਆਰਥੀ ਪਹਿਲੇ 10 ਵਿਦਿਆਰਥੀਆਂ ਦੀ ਸੂਚੀ 'ਚ ਸਥਾਨ ਹਾਸਲ ਨਹੀਂ ਕਰ ਸਕਿਆ | ਇਸੇ ਤਰ੍ਹਾਂ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਦੇ ਬਾਕੀ ਨਤੀਜੇ ਵੀ ਬਹੁਤ ਵਧੀਆ ਰਹੇ ਜਿਸ ਤਹਿਤ 15 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 88 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ, 245 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅਤੇ 456 ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕਰਕੇ ਸਫਲਤਾ ਹਾਸਲ ਕੀਤੀ ਹੈ |
ਸਕੂਲ ਦੇ ਪਿ੍ੰਸੀਪਲ ਬਲਜਿੰਦਰ ਸਿੰਘ ਨੇ ਇਸ ਮੌਕੇ ਹੋਣਹਾਰ ਵਿਦਿਆਰਥੀ, ਉਸ ਦੇ ਮਾਪਿਆਂ ਤੇ ਸਕੂਲ ਦੇ ਅਧਿਆਪਕਾਂ ਨੂੰ ਇਸ ਇਤਿਹਾਸਕ ਪ੍ਰਾਪਤੀ 'ਤੇ ਵਧਾਈ ਦਿੱਤੀ | |ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਸ਼ਾਨਦਾਰ ਨਤੀਜੇ 'ਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਪਿੰ੍ਰਸੀਪਲ, ਸਮੂਹ ਅਧਿਆਪਕਾਂ ਤੇ ਮੈਰਿਟ 'ਚ ਆਉਣ ਵਾਲੇ ਵਿਦਿਆਰਥੀ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਸਭ ਤੋਂ ਵੱਧ 6 ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਵਾਲਾ ਬਠਿੰਡੇ ਜ਼ਿਲ੍ਹੇ ਦਾ ਨੰਬਰ ਇਕ ਸਕੂਲ ਬਣਿਆ ਸੀ ਤੇ ਇਸ ਵਾਰ ਵੀ ਇਹ ਹੀ ਇਕੋ ਅਜਿਹਾ ਸਕੂਲ ਹੈ ਜਿਸ ਦੇ ਹੋਣਹਾਰ ਵਿਦਿਆਰਥੀ ਕਰਨ ਕਪੂਰ ਨੇ ਬਾਰ੍ਹਵੀਂ ਦੇ ਸਾਰੇ ਵਿਸ਼ਿਆਂ ਦੇ ਨਤੀਜੇ ਦੀ ਪਹਿਲੇ 10 ਵਿਦਿਆਰਥੀਆਂ ਦੀ ਸੂਚੀ 'ਚ ਪੰਜਾਬ 'ਚੋਂ ਦਸਵਾਂ ਤੇ ਬਠਿੰਡੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀ ਕਰਨ ਕਪੂਰ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਉਚੇਰੀ ਪੜ੍ਹਾਈ ਬਿਲਕੁਲ ਮੁਫ਼ਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕਿਸੇ ਵੀ ਹੋਰ ਸੰਸਥਾ ਦੇ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਉਚੇਰੀ ਪੜ੍ਹਾਈ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ | - ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੇ ਇਸ ਪ੍ਰੀਖਿਆ 'ਚ 100 ਫ਼ੀਸਦ ਅੰਕ ਹਾਸਲ ਕਰਕੇ ਮੀਲ ਪੱਥਰ ਸਥਾਪਿਤ ਕੀਤਾ ਹੈ | ਸ਼ਿਵ ਕੁਮਾਰ, ਗਗਨਦੀਪ ਸਿੰਘ ਅਤੇ ਦਵਿੰਦਰ ਕੁਮਾਰ ਨੇ ਨਾਨ ਮੈਡੀਕਲ ਸਟਰੀਮ ਚ ਟਾਪ ਕਰਦਿਆਂ ਪਹਿਲੀਆਂ 3 ਪੁਜ਼ੀਸ਼ਨਾਂ 'ਤੇ ਕ੍ਰਮਵਾਰ 94.4, 93.5 ਅਤੇ 92.4 ਅੰਕ ਹਾਸਲ ਕਰਕੇ ਪਹਿਲੀਆਂ 3 ਪੁਜ਼ੀਸ਼ਨਾਂ 'ਚ ਆਪਣੀ ਜਗ੍ਹਾ ਬਣਾਈ ਹੈ | ਮੈਡੀਕਲ ਸਟਰੀਮ 'ਚ ਨਵਜੋਤ ਕੌਰ ਅਤੇ ਸੰਧਿਆ ਰਾਣੀ ਨੇ 91.5 ਅੰਕ ਲੈ ਕੇ ਪਹਿਲੀ ਪੁਜ਼ੀਸ਼ਨ ਤੇ ਕੁਲਵਿੰਦਰ ਕੌਰ ਨੇ 88.8 ਫ਼ੀਸਦ ਅੰਕ ਲੈ ਕੇ ਦੂਸਰੀ ਪੁਜ਼ੀਸ਼ਨ ਤੇ ਰਮਨਦੀਪ ਕੌਰ ਨੇ 88.4 ਅੰਕ ਲੈ ਕੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ ਹੈ | ਇਸੇ ਤਰ੍ਹਾਂ ਕਾਮਰਸ ਸਟਰੀਮ 'ਚ ਅੰਤੋ ਕੌਰ ਤੇ ਮਧੂ ਬਾਲਾ ਨੇ 91.5 ਫ਼ੀਸਦੀ ਅੰਕ, ਅਮਨਦੀਪ ਕੌਰ ਅਤੇ ਮਨਮਿੰਦਰ ਸਿੰਘ ਨੇ 90 ਫ਼ੀਸਦ ਅੰਕ ਲੈ ਕੇ ਦੂਜਾ ਅਤੇ ਉਮਾ ਰਾਣੀ ਨੇ 88.7 ਫ਼ੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ | ਮੈਰਿਟ 'ਚ ਜਗ੍ਹਾ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਰੂਬੀ ਗੁਪਤਾ ਨੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਸਟਾਫ਼ ਦੀ ਯੋਗ ਅਗਵਾਈ ਸਦਕਾ ਸੰਭਵ ਹੋ ਸਕਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 457 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਤੇ ਵਧੇਰੇ ਕਰਕੇ ਵਿਦਿਆਰਥੀਆਂ ਨੇ 90 ਫ਼ੀਸਦ ਅੰਕ ਹਾਸਲ ਕੀਤੇ ਹਨ | ਇਸ ਤੋਂ ਇਲਾਵਾ ਐਮ.ਐਸ.ਡੀ. ਸਕੂਲ ਦੇ 192 ਵਿਦਿਆਰਥੀਆਂ ਜਿਨ੍ਹਾਂ 'ਚੋਂ ਦੀਪਕ ਸਿੰਗਲਾ ਨੇ ਕਮਰਸ ਗਰੁੱਪ ਵਿਚ 93.1 ਫ਼ੀਸਦ, ਸੂਰਜ ਕੁਮਾਰ ਨੇ 92.6 ਫ਼ੀਸਦ ਅਤੇ ਸੋਰਵ ਕੁਮਾਰ ਨੇ 92 ਫ਼ੀਸਦ, ਗੌਰੀ ਨੇ 90 ਫ਼ੀਸਦੀ ਅੰਕ ਹਾਸਲ ਕੀਤੇ ਹਨ ਜਦ ਕਿ ਆਰਟਸ ਗਰੁੱਪ ਦੇ ਸ਼ਿਕਸ਼ਾ ਨੇ 90.7, ਮੀਨਾਕਸ਼ੀ ਨੇ 90.6, ਖਿਆਤੀ ਨੇ 89.5 ਅੰਕ ਹਾਸਲ ਕਰਕੇ ਆਰਟਸ ਟੀਮ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਾਇੰਸ ਗਰੁੱਪ'ਚ ਦੀਵਾਸ਼ੂ ਨੇ 90.4 ਅਤੇ ਮੋਹਿਤ ਨੇ 89.3 ਫ਼ੀਸਦ ਅੰਕ ਹਾਸਲ ਕਰਕੇ ਸਕੂਲ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾਇਆ | ਸਕੂਲ ਦੇ ਪਿ੍ੰਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 192 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਸ ਵਿਚੋਂ ਵਧੇਰੇ ਕਰਕੇ ਵਿਦਿਆਰਥੀਆਂ ਨੇ 90 ਫ਼ੀਸਦੀ ਤੇ 25 ਵਿਦਿਆਰਥੀਆਂ ਨੇ 80 ਫ਼ੀਸਦ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ |
ਇਸ ਤੋਂ ਇਲਾਵਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਨਤੀਜਾ ਸ਼ਾਨਦਾਰ ਰਿਹਾ¢ ਸਕੂਲ 'ਚ ਚੱਲ ਰਹੇ ਵੱਖ-ਵੱਖ ਗਰੁੱਪਾਂ 'ਚੋਂ ਸਾਇੰਸ ਅਤੇ ਕਮਰਸ ਗਰੁੱਪ ਦਾ ਨਤੀਜਾ ਸੌ ਫ਼ੀਸਦੀ ਤੇ ਆਰਟਸ ਗਰੁੱਪ ਦਾ ਨਤੀਜਾ 97 ਫ਼ੀਸਦੀ ਰਿਹਾ¢ ਸਾਇੰਸ ਗਰੁੱਪ ਵਿਚੋਂ ਜੋਤੀ ਨੇ 450 ਵਿਚੋਂ 416 ਅੰਕ ਪ੍ਰਾਪਤ ਕਰਕੇ ਪਹਿਲਾ, ਅਮਨਦੀਪ ਨੇ 414 ਅਤੇ ਜਸਪ੍ਰੀਤ ਕੌਰ ਨੇ 404 ਅੰਕ ਪ੍ਰਾਪਤ ਕਰਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ¢ ਕਮਰਸ ਗਰੁੱਪ ਵਿਚੋਂ ਮਨਪ੍ਰੀਤ ਕੌਰ ਨੇ 450 ਵਿਚੋਂ 414 ਅੰਕ, ਰੇਨੂੰ ਨੇ 407 ਅਤੇ ਰੀਨਾ ਕੌਰ ਨੇ 405 ਅੰਕ ਪ੍ਰਾਪਤ ਕਰਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ¢ ਆਰਟਸ ਗਰੁੱਪ ਵਿਚੋਂ ਇਕਬਾਲ ਸਿੰਘ ਨੇ 450 ਵਿਚੋਂ 405 ਅੰਕ, ਹਰਸਿਮਰਨ ਕੌਰ ਨੇ 391 ਅੰਕ ਅਤੇ ਨਵਰੀਤ ਕੌਰ ਨੇ 383 ਅੰਕ ਪ੍ਰਾਪਤ ਕੀਤੇ¢ ਓਵਰਆਲ 'ਚੋਂ ਅਮਨਦੀਪ ਸਿੰਘ ਨੇ ਪਹਿਲੀ , ਮਨਪ੍ਰੀਤ ਕੌਰ ਨੇ ਦੂਜੀ ਤੇ ਰੇਨੂੰ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ¢ ਓਵਰਆਲ 'ਚੋਂ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਪਿ੍ੰਸੀਪਲ ਡਾ: ਰਵਿੰਦਰ ਸਿੰਘ ਮਾਨ ਵਲੋਂ ਫੱੁਲਾਂ ਦੇ ਹਾਰ ਪਾ ਕੇ ਤੇ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ¢ (ਬਾਕੀ ਸਫ਼ਾ 10 'ਤੇ)
-----------ਸਫ਼ 7 ਦੀ ਬਾਕੀ-------------
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ ਦਾ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦੀ ਰਿਹਾ
ਚਾਉਕੇ, (ਮਨਜੀਤ ਸਿੰਘ ਘੜੈਲੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਪਿੱਥੋ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਮਧੂ ਬਾਲਾ ਨੇ ਦੱਸਿਆ ਕਿ ਸਕੂਲ ਦੀ ਬਾਰ੍ਹਵੀਂ ਕਲਾਸ 19 ਵਿਦਿਆਰਥੀਆਂ ਵਿਚੋਂ 26 ਵਿਦਿਆਰਥੀਆਂ ਨੇ ਫਸਟ ਡਵੀਜ਼ਨ ਪ੍ਰਾਪਤ ਕੀਤੀ | ਸਕੂਲ ਦੇ ਵਿਦਿਆਰਥੀ ਅਰਬਾਜ਼ ਖਾਨ ਨੇ 450 'ਚੋਂ 353 ਅੰਕ ਪ੍ਰਾ;ਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਮਧੂ ਬਾਲਾ ਨੇ ਇਸ ਮੌਕੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਲੈਕਚਰਾਰ ਪ੍ਰਵੀਨਇੰਦਰ ਕੌਰ, ਲੈਕਚਰਾਰ ਪ੍ਰਵੀਨ ਰਾਣੀ, ਲੈਕਚਰਾਰ ਗੁਰਚਰਨ ਸਿੰਘ, ਗੁਰਪਾਲ ਸਿੰਘ ਪੰਜਾਬੀ ਅਧਿਆਪਕ, ਸ੍ਰੀਮਤੀ ਨੀਤਾ ਗੋਇਲ ਕੰਪਿਊਟਰ ਟੀਚਰ, ਰਜਨੀਸ਼ ਬਾਂਸਲ, ਸੁਰਜੀਤ ਸਿੰਘ, ਕਰਮ ਸਿੰਘ ਅਧਿਆਪਕ ਅਤੇ ਸਮੂਹ ਸਟਾਫ਼ ਹਾਜ਼ਰ ਸੀ |
ਦਸਮੇਸ਼ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਨਥਾਣਾ, (ਗੁਰਦਰਸ਼ਨ ਲੁੱਧੜ) ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਪਹਿਲੇ ਸਥਾਨ 'ਤੇ ਰਹੇ ਵਿਦਿਆਰਥੀ ਦਲਜੀਤ ਸਿੰਘ ਨੇ 88 ਫ਼ੀਸਦੀ ਅੰਕ, ਦੂਜੇ ਸਥਾਨ 'ਤੇ ਰਹੇ ਸਰਬਜੋਤ ਸਿੰਘ ਨੇ 82 ਫ਼ੀਸਦੀ ਅਤੇ ਤੀਜੇ ਸਥਾਨ 'ਤੇ ਰਹੇ ਗਗਨਦੀਪ ਸਿੰਘ ਨੇ 72 ਫ਼ੀਸਦੀ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਦੀਪ ਕਮਲ ਮਾਨ ਨੇਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ | ਇਸ ਮੌਕੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ |
ਮੁਲਤਾਨੀਆ ਸਕੂਲ ਦੀ ਬਾਰ੍ਹਵੀਂ ਜਮਾਤ ਦੇ ਸਾਰੇ ਬੱਚੇ ਪਾਸ
ਬੱਲੂਆਣਾ (ਗੁਰਨੈਬ ਸਾਜਨ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਲਤਾਨੀਆ ਦੇ ਪਿ੍ੰਸੀਪਲ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੇ 44 ਵਿਦਿਆਰਥੀਆਂ ਨੇ ਬਾਰ੍ਹਵੀਂ ਦਾ ਇਮਤਿਹਾਨ ਦਿੱਤਾ ਸੀ ਤੇ ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਜਿਸ ਕਰਕੇ ਸਕੂਲ ਦਾ ਨਤੀਜਾ ਸੋ ਫ਼ੀਸਦੀ ਰਹਿਣ ਦਾ ਸਿਹਰਾ ਕਲਾਸ ਇੰਚਾਰਜ, ਸਮੂਹ ਸਟਾਫ਼ ਦੇ ਸਿਰ ਬੱਝਦਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਦੇ ਪਿ੍ੰਸੀਪਲ ਇੰਜ: ਸ਼ਿਵ ਕੁਮਾਰ ਨੇ ਆਪਣੇ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ 100 ਪ੍ਰਤੀਸ਼ਤ ਰਹਿਣ 'ਤੇ ਸਕੂਲ ਸਟਾਫ਼ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ | ਉਨ੍ਹਾਂ ਕਿਹਾ ਕਿ ਸਿਰਫ਼ ਇਕ ਬੱਚੇ ਦੀ ਰੀਅਪੀਅਰ ਆਈ ਹੈ, ਬਾਕੀ ਗਗਨਦੀਪ ਕੌਰ ਨੇ 92.6 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ, ਪਾਇਲ ਨੇ 90.4 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਹੁਸਨਪ੍ਰੀਤ ਕੌਰ ਨੇ 89.8 ਪ੍ਰਤੀਸ਼ਤ ਅੰਕ ਲੈ ਕੇ ਬਾਰ੍ਹਵੀਂ ਦੀ ਕਲਾਸ 'ਚੋਂ ਤੀਜਾ ਸਥਾਨ ਹਾਸਲ ਕੀਤਾ | ਚੁੱਘੇ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ 86 ਪ੍ਰਤੀਸ਼ਤ ਰਿਹਾ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁੰਬਾ ਦਾ ਨਤੀਜਾ ਨਿਰਾਸ਼ਾਜਨਕ ਰਿਹਾ, ਕਿਉਂਕਿ ਇਸ ਸਕੂਲ 'ਚ ਬਾਰ੍ਹਵੀਂ ਜਮਾਤ 'ਚੋ ਬਹੁਤ ਬੱਚੇ ਫ਼ੇਲ੍ਹ ਹੋਏ ਹਨ | ਕਈ ਬੱਚਿਆਂ ਦੀ ਰੀਅਪੀਅਰ ਵੀ ਆਈ ਹੈ | ਕੁਝ ਮਿਲਾ ਕੇ ਸਕੂਲ ਦਾ ਨਤੀਜਾ 77 ਪ੍ਰਤੀਸ਼ਤ ਰਿਹਾ |
ਹਿੰਦੂ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਦਾ ਬਾਰ੍ਹਵੀਂ ਨਤੀਜਾ ਰਿਹਾ ਸ਼ਾਨਦਾਰ
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ 'ਚ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਮੰਡੀ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਇਸ ਮੌਕੇ ਪਿ੍ੰਸੀਪਲ ਸ਼ੁਸਮਾਂ ਸਿੰਗਲਾ ਦੀ ਅਗਵਾਈ ਹੇਠ ਸ਼ਹਿਰ 'ਚ ਜੇਤੂ ਰੈਲੀ ਕੱਢੀ ਗਈ, ਜਿਸ ਨੂੰ ਸਕੂਲ ਪ੍ਰਧਾਨ ਰਜੇਸ਼ ਕੁਮਾਰ ਪਿੰਟੂ ਬਾਂਸਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਪਿ੍ੰਸੀਪਲ ਸੁਸ਼ਮਾ ਸਿੰਗਲਾ ਨੇ ਦੱਸਿਆ ਕਿ ਸਕੂਲ ਦੇ ਕੁੱਲ 110 ਵਿਦਿਆਰਥੀਆਂ ਨੇ 12ਵੀਂ ਦਾ ਇਮਤਿਹਾਨ ਦਿੱਤਾ ਸੀ ਜਿਸ ਵਿਚੋਂ 10 ਵਿਦਿਆਰਥੀਆਂ ਦੇ 90 ਫ਼ੀਸਦੀ ਤੋਂ ਵੱਧ ਨੰਬਰ ਹਨ | ਸਾਰੇ ਹੀ ਵਿਦਿਆਰਥੀਆਂ ਨੇ ਪਹਿਲੇ ਦਰਜੇ 'ਚ ਇਹ ਇਮਤਿਹਾਨ ਪਾਸ ਕੀਤਾ ਹੈ | ਇਸ ਮੌਕੇ ਪ੍ਰਧਾਨ ਰਜੇਸ਼ ਕੁਮਾਰ ਪਿੰਟੂ ਬਾਂਸਲ, ਮੈਨੇਜਰ ਸੁਰਿੰਦਰ ਨਾਥ ਮਹੇਸ਼ਵਰੀ, ਇੰਦਰ ਕੁਮਾਰ ਗੋਇਲ, ਜਤੇਂਦਰ ਜੈਨ, ਅਸ਼ੋਕ ਕੁਮਾਰ ਬੰਗੀ ਮੀਤ ਪ੍ਰਧਾਨ ਆਦਿ ਹਾਜ਼ਰ ਸਨ |
ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ
ਲਹਿਰਾ ਮੁਹੱਬਤ, (ਭੀਮ ਸੈਨ ਹਦਵਾਰੀਆ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ +2 ਨਤੀਜੇ 'ਚੋਂ ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਰਮਨਦੀਪ ਕੌਰ ਪੁੱਤਰੀ ਮੇਜਰ ਸਿੰਘ ਨੇ 89 ਫੀਸਦੀ, ਸੀਮਾ ਕੁਮਾਰੀ ਪੁੱਤਰੀ ਵਿਨੋਦ ਕੁਮਾਰ ਨੇ 84 ਫ਼ੀਸਦੀ ਤੇ ਸਿਮਰਜੀਤ ਕੌਰ ਪੁੱਤਰੀ ਜਰਨੈਲ ਸਿੰਘ ਨੇ 81 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਅਸਿਸਟੈਂਟ ਪ੍ਰੋ. ਅਮਨਿੰਦਰ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਸੁਖਜੀਤ ਕੌਰ, ਜਲੰਧਰ ਸਿੰਘ, ਸੁਖਪ੍ਰੀਤ ਕੌਰ, ਮਨਦੀਪ ਕੌਰ, ਕਰਮਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |
ਸਰਕਾਰੀ ਸੀ: ਸੈ: ਸਕੂਲ ਕਮਾਲੂ ਦਾ +2 ਦਾ ਨਤੀਜਾ ਰਿਹਾ ਸੌ ਫੀਸਦੀ
ਮੌੜ ਮੰਡੀ, (ਲਖਵਿੰਦਰ ਸਿੰਘ ਮੌੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲੂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸਕੂਲ 'ਚ 2016 ਤੋਂ ਆਰਟਸ ਗਰੁੱਪ ਸ਼ੁਰੂ ਕੀਤਾ ਗਿਆ ਸੀ ਅਤੇ ਪ੍ਰੀਖਿਆ 'ਚ 26 ਵਿਦਿਆਰਥੀ ਦਾਖਲ ਹੋਏ ਸਨ, ਜਿਨ੍ਹਾਂ 'ਚੋਂ 22 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਚਾਰ ਵਿਦਿਆਰਥੀ ਦੂਜੇ ਸਥਾਨ 'ਤੇ ਆਏ ਤੇ ਤਿੰਨ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਇਨ੍ਹਾਂ ਵਿਚੋਂ ਲੜਕੀ ਵੀਰਪਾਲ ਕੌਰ ਨੇ 85 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ | ਇਸੇ ਹੀ ਪਿੰਡ ਦੇ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ
ਮੌੜ ਮੰਡੀ ਤੇ ਨੇੜਲੇ ਸਕੂਲਾਂ ਦੇ ਨਤੀਜੇ ਰਹੇ ਸ਼ਾਨਦਾਰ
ਮੌੜ ਮੰਡੀ, (ਲਖਵਿੰਦਰ ਸਿੰਘ ਮੌੜ)-ਸ. ਸ. ਸ. ਸ. ਮੌੜ ਮੰਡੀ ਤੇ ਇਸ ਕਲੱਸਟਰ ਅਧੀਨ ਆਉਂਦੇ ਸਕੂਲਾਂ ਦੇ +2 ਦੇ ਨਤੀਜੇ ਸ਼ਾਨਦਾਰ ਰਹੇ | ਸਥਾਨਕ ਸ. ਸ. ਸ. ਸ. ਦੀ ਰਾਜਵੀਰ ਕੌਰ ਪੁੱਤਰੀ ਬਲਕਾਰ ਸਿੰਘ ਨੇ ਸਾਇੰਸ ਗਰੁੱਪ 'ਚੋਂ 302/450 (67.11%) ਅੰਕ, ਰੀਆ ਪੁੱਤਰੀ ਪ੍ਰਦੀਪ ਕੁਮਾਰ ਨੇ ਕਾਮਰਸ ਗਰੁੱਪ 'ਚੋਂ 375/450 (83.33%) ਅੰਕ ਅਤੇ ਹਿਊਮਨਟੀਜ਼ ਗਰੁੱਪ 'ਚ ਰਿਸ਼ਭ ਪੁੱਤਰੀ ਮਨਜੀਤ ਕੁਮਾਰ ਨੇ 397/450 (88.22%) ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਰਜਿੰਦਰ ਸਿੰਘ ਢਿੱਲੋਂ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਤਰ੍ਹਾਂ ਸ. ਸ. ਸ. ਸ. ਜੋਧਪੁਰ ਪਾਖਰ ਦੇ ਵਿਦਿਆਰਥੀ ਭਿਲੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਆਰਟਸ ਗਰੱੁਪ 'ਚੋਂ 84% ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਸ. ਸ. ਸ. ਸ. ਰਾਜਗੜ੍ਹ ਕੁੱਬੇ ਦੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਨੇ ਹਿਊਮਨਟੀਜ਼ ਗਰੁੱਪ 'ਚੋਂ 367/450 (81.55%) ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ |
ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ
ਸੀਂਗੋ ਮੰਡੀ, (ਲੱਕਵਿੰਦਰ ਸ਼ਰਮਾ)-ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਪਿ੍ੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 27 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ ਜਿਨ੍ਹਾਂ 'ਚੋਂ ਰਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਮਿਰਜ਼ੇਆਣਾ ਨੇ 91.11% ਅੰਕ ਲੈ ਕੇ ਪਹਿਲਾ, ਮਨਪ੍ਰੀਤ ਕੌਰ ਪੁੱਤਰੀ ਇਕਬਾਲ ਸਿੰਘ ਜਗ੍ਹਾ ਰਾਮ ਤੀਰਥ ਨੇ 89.33% ਅੰਕ ਲੈ ਕੇ ਦੂਜਾ ਤੇ ਹਰਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ ਜਗ੍ਹਾ ਰਾਮ ਤੀਰਥ ਨੇ 87.78% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਜਦੋਂਕਿ ਬਾਕੀ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ 'ਚ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ |
ਨਤੀਜਾ ਸ਼ਾਨਦਾਰ ਰਿਹਾ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)-ਸਥਾਨਕ ਗੁਰੂ ਨਾਨਕ ਪਬਲਿਕ ਸੀਨੀ: ਸੈਕੰਡਰੀ ਸਕੂਲ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਹਿਊਮੈਨਟੀਜ਼ ਗਰੁੱਪ 'ਚੋਂ ਜਸਪ੍ਰੀਤ ਕੌਰ ਨੇ 83.3ਪ੍ਰਤੀਸ਼ਤ, ਰਾਘਵ ਨੇ 82.4, ਅਮਨਦੀਪ ਕੌਰ ਨੇ 52.1 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ | ਸਾਇੰਸ ਗਰੁੱਪ 'ਚੋਂ ਮਨੋਜ ਜਿੰਦਲ ਨੇ 83.1 ਪ੍ਰਤੀਸ਼ਤ, ਹਰਵੀਰ ਸਿੰਘ ਨੇ 81.7 ਤੇ ਖੁਸ਼ਮੀਤ ਕੌਰ ਨੇ 72.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ | ਇਸ ਤੋਂ ਇਲਾਵਾ 48 ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਤੇ ਬਾਕੀ ਸਾਰੇ ਵਿਦਿਆਰਥੀਆਂ ਨੇ ਦੂਸਰੀ ਪੁਜੀਸ਼ਨ ਹਾਸਲ ਕੀਤਾ | ਪਿ੍ੰਸੀਪਲ ਬਲਵੀਰ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ |

ਜੇ. ਐਮ. ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ

ਭਗਤਾ ਭਾਈਕਾ, 24 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਜੇ. ਐਮ. ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿੰ੍ਰਸੀਪਲ ਗੌਰਵ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਬਾਰ੍ਹਵੀਂ ...

ਪੂਰੀ ਖ਼ਬਰ »

ਨਗਰ ਕੌ ਾਸਲ ਰਾਮਾਂਮੰਡੀ ਦਾ ਸਾਲਾਨਾ ਬਜਟ ਪਾਸ ਨਾ ਹੋਣ ਕਾਰਨ ਮੰਡੀ ਦੇ ਵਿਕਾਸ ਕਾਰਜ ਲਟਕੇ

ਰਾਮਾਂ ਮੰਡੀ, 24 ਅ੍ਰਪੈਲ (ਅਮਰਜੀਤ ਸਿੰਘ ਲਹਿਰੀ)-ਹਰ ਪੱਖ਼ ਤੋਂ ਲਾਵਾਰਿਸ ਹੋਈ ਪਈ 40 ਹਜ਼ਾਰ ਦੀ ਆਬਾਦੀ ਵਾਲੀ ਰਾਮਾਂ ਮੰਡੀ ਦਾ ਸਾਲ 2018-19 ਦਾ ਸਾਲਾਨਾ ਬਜਟ ਤਿਆਰ ਹੋ ਕੇ ਪਾਸ ਨਹੀਂ ਹੋ ਸਕਿਆ, ਜਿਸ ਕਾਰਨ ਮੰਡੀ ਦਾ ਹੋਰ ਪੱਛੜਿਆ ਜਾਣਾ ਲਗਭਗ ਤੈਅ ਹੈ | ਨਗਰ ਕੌਾਸਲ ਦੀ ...

ਪੂਰੀ ਖ਼ਬਰ »

ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ 5 ਏਕੜ ਕਣਕ ਦਾ ਨਾੜ ਸੜ ਕੇ ਸੁਆਹ

ਮਹਿਰਾਜ 24 ਅਪ੍ਰੈਲ (ਸੁਖਪਾਲ ਮਹਿਰਾਜ)-ਅੱਜ ਇਕ ਹੋਰ ਕਿਸਾਨ ਦੇ ਖੇਤ 'ਚ ਬਿਜਲੀ ਦੀਆਂ ਤਾਰਾਂ 'ਚੋ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ 5 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਤੇ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਆਲੇ-ਦੁਆਲੇ ਦੇ ਲੋਕਾਂ, ...

ਪੂਰੀ ਖ਼ਬਰ »

ਮੁਫ਼ਤ ਆਯੁਰਵੈਦਾ ਕੈਂਪ 'ਚ 100 ਮਰੀਜ਼ਾਂ ਦੀ ਜਾਂਚ

ਬਠਿੰਡਾ, 24 ਅਪ੍ਰੈਲ (ਅਜੀਤ ਪ੍ਰਤੀਨਿਧ)-ਸਮਾਜ ਸੇਵੀ ਸੰਸਥਾ ਗਿਆਨਦੀਪ ਸ਼ਿਕਸ਼ਾ ਸਮਿਤੀ ਬਠਿੰਡਾ ਵਲੋਂ ਜ਼ਿਲ੍ਹਾ ਆਯੂਰਵੈਦਾ ਤੇ ਯੂਨਾਨੀ ਵਿਭਾਗ ਅਤੇ ਸੋਸਵਾ (ਐਨ) ਚੰਡੀਗੜ੍ਹ ਦੇ ਸਹਿਯੋਗ ਨਾਲ ਬਠਿੰਡਾ ਦੇ ਧੋਬੀਆਣਾ ਬਸਤੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ...

ਪੂਰੀ ਖ਼ਬਰ »

ਕੈਦੀ ਦੀ ਮੌਤ

ਬਠਿੰਡਾ, 24 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)-ਕੇਂਦਰੀ ਜ਼ੇਲ੍ਹ ਬਠਿੰਡਾ ਵਿਖੇ ਇਰਾਦਾ ਕਤਲ ਦੇ ਦੋਸ਼ਾਂ ਤਹਿਤ 3 ਸਾਲ ਦੀ ਸਜ਼ਾ ਕੱਟ ਰਹੇ ਕੈਦੀ ਅਜਮੇਰ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਕੋਟਲੀ ਖੁਰਦ ਦੀ ਦਿਲ ਫ਼ੇਲ੍ਹ ਹੋਣ ਕਾਰਨ ਮੌਤ ਹੋ ਗਈ ਹੈ | ਇਸ ਸਬੰਧੀ ਥਾਣਾ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਘਿਰਾਓ ਕਰਨ 'ਤੇ ਨਰਮ ਪਏ ਬੈਂਕ ਦੇ ਅਧਿਕਾਰੀ

ਬਠਿੰਡਾ ਛਾਉਣੀ, 24 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਕਿਸਾਨਾਂ ਵਲੋਂ ਘਿਰਾਓ ਕਰਨ 'ਤੇ ਬੈਂਕ ਦੇ ਤੇਵਰ ਨਰਮ ਪੈ ਗਏ | ਬੈਂਕ ਦੇ ਉੱਚ ਅਧਿਕਾਰੀਆਂ ਵਲੋਂ ਪਹੁੰਚ ਕੇ ਡਿਫਾਲਟਰ ਕਿਸਾਨਾਂ ਿਖ਼ਲਾਫ਼ ਕਾਰਵਾਈ ਨਾ ਕਰਨ, ਕਿਸਾਨਾਂ ਤੋਂ ਲਏ ਖ਼ਾਲੀ ਚੈੱਕਾਂ ਦੀ ਵਰਤੋਂ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਨੇ ਰਾਮਾਂ ਮੰਡੀ 'ਚ ਕਣਕ ਘੱਟ ਤੋਲਣ ਵਾਲੇ ਧਰਮ ਕੰਡੇ ਦਾ ਕੀਤਾ ਘਿਰਾਓ

ਰਾਮਾਂ ਮੰਡੀ, 24 ਅਪ੍ਰੈਲ (ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਦੀ ਅਗਵਾਈ ਹੇਠ ਕਿਸਾਨਾਂ ਨੇ ਬੀਜ ਫ਼ੈਕਟਰੀਆਂ ਵਲੋਂ ਕਣਕ ਵੱਧ ਤੋਲਣ ਵਾਲੇ ਧਰਮ ਕੰਡੇ ਦਾ ਘਿਰਾਓ ਕਰਕੇ ਰੋਸ ਪ੍ਰਗਟ ਕੀਤਾ | ਕਿਸਾਨ ਆਗੂ ...

ਪੂਰੀ ਖ਼ਬਰ »

14 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਤਲਵੰਡੀ ਸਾਬੋ/ਸੀਂਗੋ ਮੰਡੀ, 24 ਅਪ੍ਰੈਲ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ/ਲੱਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜੋਗਿੰਦਰ ਸਿੰਘ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ 'ਲੋਕ ਏਕਤਾ ਮਾਰਚ' ਦੀ ਤਿਆਰੀ ਸਬੰਧੀ ਲਹਿਰਾ ਮੁਹੱਬਤ 'ਚ ਮੀਟਿੰਗ

ਲਹਿਰਾ ਮੁਹੱਬਤ, 24 ਅਪ੍ਰੈਲ (ਭੀਮ ਸੈਨ ਹਦਵਾਰੀਆ, ਸੁਖਪਾਲ ਸੁੱਖੀ)-ਐਸ. ਟੀ./ਐਸ. ਟੀ. ਐਕਟ 'ਚ ਕੀਤੀਆਂ ਸੋਧਾਂ ਨੂੰ ਰੱਦ ਕਰਵਾਉਣ, ਰਾਖਵਾਂਕਰਨ ਦੀ ਨੀਤੀ ਨੂੰ ਬਹਾਲ ਰਖਵਾਉਣ, ਦਲਿਤਾਂ 'ਤੇ ਹੁੰਦੇ ਜਬਰ ਨੂੰ ਬੰਦ ਕਰਵਾਉਣ ਤੇ ਅਖੌਤੀ ਉੱਚ ਜਾਤਾਂ ਅਤੇ ਦਲਿਤਾਂ ਵਿਚ ਟਕਰਾਅ ...

ਪੂਰੀ ਖ਼ਬਰ »

ਜੈ ਤੁਲਸੀ ਸਕੂਲ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ

ਮਹਿਰਾਜ, 24 ਅਪ੍ਰੈਲ (ਸੁਖਪਾਲ ਮਹਿਰਾਜ)-ਸੋਸਾਇਟੀ ਫ਼ਾਰ ਸਰਵਿਸ ਵਲੰਟਰੀ ਏਜੰਸੀਜ਼ (ਨਾਰਥ) ਪੰਜਾਬ ਚੰਡੀਗੜ੍ਹ ਤੇ ਸੁਸਾਇਟੀ ਸਿਹਤ ਐਜੂਕੇਸ਼ਨ ਅਤੇ ਵੈਲਫ਼ੇਅਰ ਐਕਟੀਵਿਟੀਜ਼ ਬਠਿੰਡਾ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਮਹਿਰਾਜ-ਰਾਮਪੁਰਾ ਰੋਡ 'ਤੇ ਜੈ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਜਾਗਰੂਕਤਾ ਵਿਸ਼ੇ 'ਤੇ ਭਾਸ਼ਣ ਮੁਕਾਬਲੇ ਕਰਵਾਏ

ਬਠਿੰਡਾ, 24 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)-ਸੋਸਵਾ ਚੰਡੀਗੜ੍ਹ ਦੇ ਸਹਿਯੋਗ ਨਾਲ ਬਠਿੰਡਾ ਦੇ ਗੁਰੂ ਨਾਨਕ ਪੁਰਾ ਮੁਹੱਲਾ ਵਿਖੇ ਚਲਾਏ ਜਾ ਰਹੇ ਪ੍ਰੋਜੈਕਟ ਤਹਿਤ ਸੁਸਾਇਟੀ ਸਿਹਤ ਐਜੂਕੇਸ਼ਨ ਐਾਡ ਵੈਲਫ਼ੇਅਰ ਐਕਟੀਵਿਟੀ ਬਠਿੰਡਾ ਵਲੋਂ ਸਥਾਨਕ ਸ਼ਹੀਦ ਜਰਨੈਲ ...

ਪੂਰੀ ਖ਼ਬਰ »

ਅਨਾਜ ਮੰਡੀ ਭਾਗੀਵਾਂਦਰ 'ਚ ਕਣਕ ਦੀ ਆਮਦ ਨੇ ਪਿਛਲਾ ਰਿਕਾਰਡ ਤੋੜਿਆ

ਭਾਗੀਵਾਂਦਰ, 24 ਅਪ੍ਰੈਲ (ਮਹਿੰਦਰ ਸਿੰਘ ਰੂਪ)- ਇਲਾਕੇ ਦੀਆਂ ਵੱਡੀਆਂ ਅਨਾਜ ਮੰਡੀਆਂ 'ਚੋਂ ਜਾਣੀ ਜਾਂਦੀ ਅਨਾਜ ਮੰਡੀ ਭਾਗੀਵਾਂਦਰ 'ਚ ਕਣਕ ਦੀ ਆਮਦ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ | ਮੰਡੀ'ਚ ਕੰਮ ਕਰਦੇ ਵੱਖ-ਵੱਖ ਆੜ੍ਹਤੀਆਂ ਨੇ ...

ਪੂਰੀ ਖ਼ਬਰ »

ਨਗਰ ਪਾਲਿਕਾ ਪ੍ਰਧਾਨ ਿਖ਼ਲਾਫ਼ ਲਿਆਂਦਾ ਬੇਵਸਾਹੀ ਮਤਾ ਰੱਦ

ਕਾਲਾਂਵਾਲੀ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕਾ ਪ੍ਰਧਾਨ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਕੁਝ ਨਗਰ ਕੌਾਸਲਰਾਂ ਵਲੋਂ ਪ੍ਰਧਾਨ ਿਖ਼ਲਾਫ਼ ਲਿਆਂਦਾ ਗਿਆ ਬੇਵਸਾਹੀ ਮਤੇ ਨੂੰ ਲੈ ਕੇ ਐਸ.ਡੀ.ਐਮ. ਬਿਜੇਂਦਰ ਸਿੰਘ ਦੀ ਦੇਖਰੇਖ 'ਚ ਚੋਣ ਪ੍ਰਕਿਰਿਆ ...

ਪੂਰੀ ਖ਼ਬਰ »

ਦੂਨ ਸਕੂਲ ਕਰਾੜਵਾਲਾ ਦੇ ਪਿ੍ੰਸੀਪਲ ਡਾ. ਪਰਮਿੰਦਰ ਕੌਰ ਨਵੀਂ ਦਿੱਲੀ ਵਿਖੇ ਸਨਮਾਨਿਤ

ਚਾਉਕੇ, 24 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜਵਾਲਾ ਦੇ ਪਿ੍ੰਸੀਪਲ ਡਾ. ਪਰਮਿੰਦਰ ਕੌਰ ਨੂੰ ਬੀਤੇ ਦਿਨੀਂ ਨਵੀ ਦਿੱਲੀ ਵਿਖੇ ਅਲਰਟ ਨਾਲੇਜ ਸਰਵਿਸਿਜ਼ ਵਲੋਂ '100 ਹਾਈਲੀ ਈਫੈਕਟਵ ਪਿ੍ੰਸੀਪਲਜ਼ 2017 ਐਵਾਰਡ' ਦੇ ਕੇ ਸਨਮਾਨਿਤ ...

ਪੂਰੀ ਖ਼ਬਰ »

ਸ਼ਾਰਟ ਸਰਕਟ ਨਾਲ 1 ਏਕੜ ਕਮਾਦ ਦੀ ਫਸਲ ਤੇ 2 ਏਕੜ ਨਾੜ ਸੜਿਆ

ਭਾਈਰੂਪਾ, 24 ਅਪ੍ਰੈਲ (ਵਰਿੰਦਰ ਲੱਕੀ)-ਅੱਜ ਬਾਅਦ ਦੁਪਹਿਰ ਸਲਾਬਤਪੁਰਾ-ਰਾਮਪੁਰਾ ਸੜਕ 'ਤੇ ਪੈਂਦੇ ਕੋਠੇ ਨਾਮਧਾਰੀ ਭਾਈਰੂਪਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਦੇ ਚੱਲਦਿਆਂ ਲੱਗੀ ਅੱਗ ਕਾਰਨ 2 ਏਕੜ ਨਾੜ, ਅੱਧਾ ਏਕੜ ਕਣਕ ਤੇ 1 ਏਕੜ ਦੇ ਕਰੀਬ ਕਮਾਦ ਦੀ ਫ਼ਸਲ ਸੜ ਜਾਣ ਦੀ ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਵਿਖੇ 'ਭੂਮੀ ਦਿਵਸ' ਮੌਕੇ ਬੂਟੇ ਲਗਾਏ

ਭਗਤਾ ਭਾਈਕਾ, 24 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ, ਭਗਤਾ ਭਾਈਕਾ ਵਿਖੇ ਭੂਮੀ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਭੂਮੀ ਦੀ ਬਦਲਦੀ ਰੂਪ-ਰੇਖਾ, ਭੂ-ਖੋਰ ਦਾ ਵਧਣਾ, ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਆਦਿ ...

ਪੂਰੀ ਖ਼ਬਰ »

ਲੰਬੀ ਖਿੱਚੋਤਾਣ ਤੋਂ ਬਾਅਦ ਸਹਿਕਾਰੀ ਖੇਤੀਬਾੜੀ ਸਭਾ ਫੁੱਲੋ ਮਿੱਠੀ ਦੀ ਚੋਣ ਨੇਪਰੇ ਚੜ੍ਹੀ

ਸੰਗਤ ਮੰਡੀ, 24 ਅਪ੍ਰੈਲ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)- ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਫੁੱਲੋ ਮਿੱਠੀ ਦੇ ਚੁਣੇ ਹੋਏ ਮੈਂਬਰਾਂ ਦੀ ਮੀਟਿੰਗ ਸਹਿਕਾਰੀ ਸਭਾ ਫੁੱਲੋ ਮਿੱਠੀ ਵਿਖੇ ਹੋਈ | ਮੀਟਿੰਗ'ਚ ਸਭਾ ਦੇ ਚੁਣੇ ਹੋਏ 11 ਮੈਂਬਰਾਂ 'ਚ 7 ਮੈਂਬਰ ...

ਪੂਰੀ ਖ਼ਬਰ »

ਅੱਗ ਲੱਗਣ ਨਾਲ 25 ਏਕੜ ਨਾੜ ਤੇ ਦੋ ਏਕੜ ਕਣਕ ਸੜੀ

ਰਾਮਾਂ ਮੰਡੀ, 24 ਅਪਰੈਲ (ਤਰਸੇਮ ਸਿੰਗਲਾ)-ਅੱਜ ਨੇੜਲੇ ਪਿੰਡ ਫੁੱਲੋਖਾਰੀ ਵਿਖੇ ਖੇਤ 'ਚ ਨਾੜ ਨੂੰ ਅੱਗ ਲੱਗਨ ਨਾਲ ਕਰੀਬ 25 ਏਕੜ ਨਾੜ ਸਮੇਤ ਦੋ ਏਕੜ ਕਣਕ ਸੜ ਕੇ ਸੁਆਹ ਹੋ ਗਈ | ਜਾਣਕਾਰੀ ਅਨੁਸਾਰ ਕਿਸਾਨ ਬਲਵੀਰ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਫੁੱਲੋਖਾਰੀ ਦਾ ...

ਪੂਰੀ ਖ਼ਬਰ »

ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਵਿਖੇ ਪੋਸਟ ਗਰੈਜੂਏਟ ਦੇ ਵਿਦਿਆਰਥੀ ਦੀ ਮੌਤ 'ਤੇ ਭੜਕੇ ਵਿਦਿਆਰਥੀ

ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਦੇ ਬਾਇਓ ਕੈਮਿਸਟਰੀ ਆਖ਼ਰੀ ਸਾਲ ਦੇ ਵਿਦਿਆਰਥੀ ਦੀ ਬੀਤੀ ਦੇਰ ਸ਼ਾਮ ਖੇਡ ਦੇ ਮੈਦਾਨ 'ਚ ਖੇਡਦੇ ਸਮੇਂ ਅਚਾਨਕ ਹਾਲਾਤ ਗੰਭੀਰ ਹੋਣ ਉਪਰੰਤ ਹਸਪਤਾਲ ਪਹੰੁਚਦਿਆਂ ਉਸ ਦੀ ਮੌਤ ਹੋਣ ਦੇ ...

ਪੂਰੀ ਖ਼ਬਰ »

480 ਬੋਤਲਾਂ ਨਜਾਇਜ਼ ਸ਼ਰਾਬ ਤੇ ਕਾਰ ਬਰਾਮਦ

ਰਾਮਾਂ ਮੰਡੀ, 24 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਨਾਕਾਬੰਦੀ ਦੌਰਾਨ ਹਰਿਆਣਾ ਦੀ ਦੇਸੀ ਸ਼ਰਾਬ ਕਾਰ ਸਮੇਤ ਕਾਬੂ ਕਰ ਲਈ | ਰਾਮਾਂ ਥਾਣਾ ਦੇ ਐਸ.ਐਚ.ਓ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਹੌਲਦਾਰ ...

ਪੂਰੀ ਖ਼ਬਰ »

ਫੁੱਲੋਖਾਰੀ 'ਚ ਅੱਗ ਲੱਗਣ ਨਾਲ 20 ਏਕੜ ਨਾੜ ਤੇ 2 ਏਕੜ ਕਣਕ ਸੜੀ

ਰਾਮਾਂ ਮੰਡੀ, 24 ਅ੍ਰਪੈਲ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਫੁੱਲੋਖਾਰੀ ਦੇ ਖੇਤਾਂ 'ਚ ਅਚਾਨਕ ਕਣਕ ਨੂੰ ਲੱਗ ਗਈ, ਜਿਸ ਕਾਰਨ 20 ਏਕੜ ਦੇ ਕਰੀਬ ਕਣਕ ਦਾ ਨਾੜ ਤੇ 2 ਏਕੜ ਖੜ੍ਹੀ ਕਣਕ ਦੀ ਫ਼ਸਲ ਸੜ੍ਹਕੇ ਸੁਆਹ ਹੋ ਗਈ | ਕਣਕ ਨੂੰ ਅੱਗ ਲੱਗਣ ਦਾ ਜਦੋਂ ਰੌਲਾ ਪਿਆ ਤਾਂ ...

ਪੂਰੀ ਖ਼ਬਰ »

ਕਿੱਕ ਬਾਕਸਿੰਗ ਮੁਕਾਬਲੇ ਕਰਵਾਏ

ਬੋਹਾ, 24 ਅਪ੍ਰੈਲ (ਤਾਂਗੜੀ)- ਨੂਰ ਵਾਟਿਕਾ ਇੰਗਲਿਸ਼ ਸਕੂਲ ਗਾਮੀਵਾਲਾ ਵਿਖੇ 3 ਦਿਨਾ ਇੰਟਰ ਹਾਊਸ ਕਿੱਕ ਬਾਕਸਿੰਗ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਮਿਸਟਰ ਡਿਊਕ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ 4 ਹਾਊਸ, ਜਿਨ੍ਹਾਂ'ਚ ਗੋਲਡਨ ਡੈਫੋਡਿਸ, ਸੋਰਿੰਗ ਈਗਲ, ਰੋਲਿੰਗ ...

ਪੂਰੀ ਖ਼ਬਰ »

7 ਕਿੱਲੋਗਰਾਮ ਚੂਰਾ ਪੋਸਤ ਸਮੇਤ ਦੋ ਔਰਤਾਂ ਗਿ੍ਫ਼ਤਾਰ

ਕਾਲਾਂਵਾਲੀ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਪੁਲਿਸ ਨੇ ਗਸ਼ਤ ਦੌਰਾਨ ਔਢਾਂ ਕੈਂਚੀਆਂ 'ਤੇ ਦੋ ਔਰਤਾਂ ਨੂੰ 7 ਕਿੱਲੋਗਰਾਮ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਹੈ | ਫੜੀਆਂ ਗਈਆਂ ਔਰਤਾਂ ਦੀ ਪਛਾਣ ਮਨਜੀਤ ਕੌਰ ਵਾਸੀ ਪਿੰਡ ਆਕਲੀਆ ਜ਼ਿਲ੍ਹਾ ...

ਪੂਰੀ ਖ਼ਬਰ »

ਸਿਵਲ ਸਰਜਨ ਡਾ: ਅਨੂਪ ਕੁਮਾਰ ਨੇ ਕੀਤੀ ਇਕੱਤਰਤਾ

ਸਰਦੂਲਗੜ੍ਹ, 24 ਅਪ੍ਰੈਲ (ਜ਼ੈਲਦਾਰ)- ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਮਾਨਸਾ ਡਾ: ਅਨੂਪ ਕੁਮਾਰ ਨੇ ਰਾਸ਼ਟਰੀ ਸਿਹਤ ਸੁਰੱਖਿਆ ਯੋਜਨਾ ਦੇ ਮੱਦੇਨਜ਼ਰ ਹਸਪਤਾਲ ਦੇ ਮੁਲਾਜ਼ਮਾਂ ਨਾਲ ਇਕੱਤਰਤਾ ਕੀਤੀ | ਉਨ੍ਹਾਂ ਦੱਸਿਆ 2011 ਦੇ ਸਰਵੇ ਅਨੁਸਾਰ ਭਾਰਤ ਸਰਕਾਰ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਲਿਆਂਵਾਲੀ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਬਾਲਿਆਂਵਾਲੀ, 24 ਅਪ੍ਰੈਲ (ਕੁਲਦੀਪ ਮਤਵਾਲਾ)-ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਲਿਆਂਵਾਲੀ (ਬਠਿੰਡਾ) ਦੀਆਂ ਵਿਦਿਆਰਥਣਾਂ ਨੇ ਰਿਕਾਰਡ ਤੋੜ ਅੰਕ ਹਾਸਲ ਕੀਤੇ, ਆਰਟਸ ਵਿਸ਼ੇ ਦੀਆਂ 5 ਵਿਦਿਆਰਥਣਾਂ ਨੇ 90% ਤੋਂ ਵੱਧ, 12 ...

ਪੂਰੀ ਖ਼ਬਰ »

4 ਨਕਾਬਪੋਸ਼ ਲੁਟੇਰਿਆਂ ਵਲੋਂ ਬੱਸ ਚਾਲਕ ਦੀ ਕੁੱਟਮਾਰ

ਰਾਮਾਂ ਮੰਡੀ, 24 ਅਪ੍ਰੈਲ (ਤਰਸੇਮ ਸਿੰਗਲਾ)-ਬੀਤੀ ਰਾਤ ਕਰੀਬ 9 ਵਜੇ ਬੰਗੀ ਰੋਡ ਵਿਖੇ ਸਥਿਤ ਸਕੂਲ ਨੇੜੇ ਡਾਂਗਾ ਨਾਲ ਲੈਸ ਚਾਰ ਨਕਾਬਪੋਸ਼ ਲੁਟੇਰਿਆਂ ਵਲੋਂ ਇਕ ਬੱਸ ਚਾਲਕ ਦੀ ਕੁੱਟਮਾਰ ਕਰਕੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਜਾਣ ਦਾ ...

ਪੂਰੀ ਖ਼ਬਰ »

ਗ੍ਰਾਮ ਸਵਰਾਜ ਅਭਿਆਨ ਤਹਿਤ ਸਰਕਾਰੀ ਯੋਜਨਾਵਾਂ ਸਬੰਧੀ ਕੀਤਾ ਜਾਗਰੂਕ

ਭਾਈਰੂਪਾ, 24 ਅਪ੍ਰੈਲ (ਵਰਿੰਦਰ ਲੱਕੀ)-ਨੇੜਲੇ ਪਿੰਡ ਬੁਰਜ ਰਾਜਗੜ੍ਹ ਵਿਖੇ ਰਾਸ਼ਟਰੀ ਪੇਂਡੂ ਸਵਰਾਜ ਅਭਿਆਨ ਤਹਿਤ ਬਲਾਕ ਭਗਤਾ ਦੇ ਮੁੱਖ ਕਲੱਸਟਰ ਅਧਿਕਾਰੀ ਤੇਜਪਾਲ ਸਿੰਘ ਐਸ. ਡੀ. ਓ. ਜਲ ਸਪਲਾਈ ਦੀ ਅਗਵਾਈ 'ਚ ਗ੍ਰਾਮ ਸਵਰਾਜ ਅਭਿਆਨ ਦੀ ਟੀਮ ਵਲੋਂ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਖ਼ੇਤ ਮਜ਼ਦੂਰ ਮਸ਼ੀਨ ਨਾਲ ਤੂੜੀ ਬਣਾਉਂਦੇ ਸਮੇਂ ਹੋਇਆ ਹਾਦਸੇ ਦਾ ਸ਼ਿਕਾਰ

ਸੰਗਤ ਮੰਡੀ, 24 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਪਿੰਡ ਬਾਹੋ ਯਾਤਰੀ 'ਚ ਮਸ਼ੀਨ ਨਾਲ ਤੂੜੀ ਬਣਾ ਰਿਹਾ ਟਰੈਕਟਰ ਚਾਲਕ ਚੱਲਦੇ ਟਰੈਕਟਰ ਦੌਰਾਨ ਜਾਲੀਆਂ ਦੀ ਸਫ਼ਾਈ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਰਾਮਪੁਰਾ 'ਚ ਸੈਮੀਨਾਰ ਤੇ ਰੋਸ ਮਾਰਚ ਕਰਨ ਦਾ ਫ਼ੈਸਲਾ

ਮਹਿਰਾਜ, 24 ਅਪ੍ਰੈਲ (ਸੁਖਪਾਲ ਮਹਿਰਾਜ)-ਇਨਕਲਾਬੀ ਲੋਕ ਮੋਰਚਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਕਸਬਾ ਮਹਿਰਾਜ ਵਿਖੇ ...

ਪੂਰੀ ਖ਼ਬਰ »

ਸਿੱਖ ਕੌਮ ਦੀ ਆਨ ਤੇ ਸ਼ਾਨ ਦਸਤਾਰ ਬਾਰੇ ਸਾਜਿਸ਼ ਅਧੀਨ ਬੇਸਮਝੀ ਵਾਲੀਆਂ ਕੋਝੀਆਂ ਹਰਕਤਾਂ ਕਰਨੀਆਂ ਮੰਦਭਾਗੀ ਖੇਡ-ਠੇਕੇਦਾਰ ਖਿਆਲੀਵਾਲੇ

ਬਠਿੰਡਾ, 24 ਅਪ੍ਰੈਲ (ਭਰਪੂਰ ਸਿੰਘ)- ਸਿੱਖ ਕੌਮ ਦੀ ਆਨ ਤੇ ਸ਼ਾਨ ਦਸਤਾਰ ਬਾਰੇ ਸੋਚੀ ਸਮਝੀ ਡੰੂਘੀ ਸਾਜ਼ਿਸ਼ ਅਧੀਨ ਜ਼ਿੰਮੇਵਾਰ ਅਹੁਦਿਆਂ ਉੱਪਰ ਬੈਠੇ ਸਰਬ ਸਾਂਝੇ ਅਖਵਾਉਂਦੇ, ਸਾਡੀ ਨਿਆਪ੍ਰਣਾਲੀ ਵਾਲੇ ਵਿਅਕਤੀ ਹੀ ਜਦੋਂ ਕਿਸੇ ਵਿਸ਼ੇਸ਼ ਧਾਰਮਿਕ ਚਿੰਨ੍ਹਾਂ ...

ਪੂਰੀ ਖ਼ਬਰ »

ਨਗਰ ਪੰਚਾਇਤ ਤਲਵੰਡੀ ਸਾਬੋ ਵੱਲੋਂ ਹਲਕੇ ਅੰਦਰ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਤਲਵੰਡੀ ਸਾਬੋ, 24 ਅਪ੍ਰੈਲ (ਰਵਜੋਤ ਸਿੰਘ ਰਾਹੀ)- ਇਤਿਹਾਸਕ ਨਗਰ ਤਲਵੰਡੀ ਸਾਬੋ ਅੰਦਰ ਹਰਿਆਲੀ ਨੂੰ ਕਾਇਮ ਰੱਖਣ ਤੇ ਸੁੰਦਰ ਦਿੱਖ ਦੇਣ ਲਈ ਨਗਰ ਪੰਚਾਇਤ ਤਲਵੰਡੀ ਸਾਬੋ ਨੇ ਪਹਿਲ ਕਰਦਿਆਂ ਹਲਕੇ ਅੰਦਰ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਜਿਸ ਤਹਿਤ ...

ਪੂਰੀ ਖ਼ਬਰ »

'ਆਪ' ਵਿਧਾਇਕਾ ਰੁਪਿੰਦਰ ਰੂਬੀ ਨੇ ਖ਼ਰੀਦ ਕੇਂਦਰਾਂ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ

ਬੱਲੂਆਣਾ, 24 ਅਪ੍ਰੈਲ (ਗੁਰਨੈਬ ਸਾਜਨ)- ਬਠਿੰਡਾ ਦਿਹਾਤੀ ਹਲਕੇ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਤੇ ਆਮ ਆਦਮੀ ਪਾਰਟੀ ਦੇ ਮਾਲਕਾ ਜ਼ੋਨ-1 ਦੇ ਮੀਤ ਪ੍ਰਧਾਨ ਅੰਮਿ੍ਤ ਲਾਲ ਅਗਰਵਾਲ ਨੇ ਬਹਿਮਣ ਦੀਵਾਨਾ, ਬੱਲੂਆਣਾ ਅਤੇ ਦਿਓਣ ਦੇ ਖ਼ਰੀਦ ਕੇਂਦਰਾਂ ਦਾ ਦੌਰਾ ਕਰਕੇ ...

ਪੂਰੀ ਖ਼ਬਰ »

ਪਿੰਡਾਂ ਦੀਆਂ ਮੰਡੀਆਂ 'ਚ ਕਣਕ ਦੇ ਲੱਗੇ ਅੰਬਾਰ- ਲਿਫ਼ਟਿੰਗ ਦੀ ਧੀਮੀ ਚਾਲ ਕਾਰਨ ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ

ਸੀਂਗੋ ਮੰਡੀ, 24 ਅਪ੍ਰੈਲ (ਪੱਤਰ ਪ੍ਰੇਰਕ)- ਕਣਕ ਦੀ ਵਢਾਈ ਦਾ ਸੀਜ਼ਨ ਦੌਰਾਨ ਕਣਕ ਖ਼ਰੀਦ ਦਾ ਪਿੰਡਾਂ ਦੇ ਖ਼ਰੀਦ ਸੈਂਟਰਾਂ 'ਤੇ ਕੰਮ ਸ਼ੁਰੂ ਹੋਣ ਤੋਂ ਬਾਅਦ ਪਿੰਡਾਂ ਦੇ ਖ਼ਰੀਦ ਸੈਂਟਰਾਂ 'ਤੇ ਕਣਕ ਦੇ ਜਿੱਥੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ, ਉੱਧਰ ਕਣਕ ਦੇ ਸੀਜ਼ਨ ...

ਪੂਰੀ ਖ਼ਬਰ »

ਠੇਕਿਆਂ ਦੇ ਮੁੱਦੇ ਕਰ ਕੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੇ ਅਨਾਜ ਜਮ੍ਹਾਂ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤੇ-ਮਲੂਕਾ

ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੀ ਕਿਸਾਨਾਂ ਦੀਆਂ ਤਕਲੀਫ਼ਾਂ ਨਾ ਸੁਣਨ ਲਈ ਨਿਖੇਧੀ ਕਰਦਿਆਂ ਕਿਹਾ ਕਿ ਚੰਗੇ ਪ੍ਰਬੰਧ ਨਾ ਹੋਣ ਕਰਕੇ ਕਣਕ ਖ਼ਰੀਦ ਦੀ ਸਮੁੱਚੀ ਪ੍ਰਕਿ੍ਆ ਠੱਪ ਹੋ ਕੇ ਰਹਿ ਗਈ ਹੈ | ਜਿਸ ਕਾਰਨ ...

ਪੂਰੀ ਖ਼ਬਰ »

ਅੱਗ ਲੱਗਣ ਨਾਲ 10 ਏਕੜ ਕਣਕ ਦਾ ਨਾੜ ਸੜਿਆ

ਭੁੱਚੋ ਮੰਡੀ, 24 ਅਪ੍ਰੈਲ (ਬਿੱਕਰ ਸਿੰਘ ਸਿੱਧੂ)- ਨੇੜਲੇ ਪਿੰਡ ਕਰਤਾਰਪੁਰ ਥਾਂਦੇ ਵਿਖੇ ਅੱਗ ਲੱਗਣ ਨਾਲ ਕਣਕ ਦਾ ਨਾੜ ਸੜ ਗਿਆ | ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ | ਅੱਗ ਲੱਗਣ ਦੀ ਖ਼ਬਰ ਫੈਲਦੇ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਗੁਆਂਢੀ ਪਿੰਡ ...

ਪੂਰੀ ਖ਼ਬਰ »

ਬਾਦਲ ਵਲੋਂ ਇੰਸਟੀਚਿਊਟ ਆਫ਼ ਫੂਡ ਐਾਡ ਟੈਕਨਾਲੋਜੀ ਦਾ ਦੌਰਾ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਹੂਲਤਾਂ ਦੀ ਲਈ ਜਾਣਕਾਰੀ

ਬਠਿੰਡਾ, 24 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਸ.ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬਠਿੰਡਾ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਫੂਡ ਐਾਡ ਟੈਕਨਾਲੋਜੀ ਆਈ.ਆਈ.ਐਫ.ਪੀ.ਟੀ. ਦਾ ਦੌਰਾ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਭਾਜਪਾ ਨੇ ਮਨਾਇਆ ਪੰਚਾਇਤੀ ਰਾਜ ਦਿਵਸ

ਤਲਵੰਡੀ ਸਾਬੋ, 24 ਅਪ੍ਰੈਲ (ਰਣਜੀਤ ਸਿੰਘ ਰਾਜੂ)- ਖੇਤਰ ਅੰਦਰ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕਰਨ ਦੇ ਮੰਤਵ ਨਾਲ ਪੰਚਾਇਤੀ ਰਾਜ ਦਿਵਸ ਮਨਾਇਆ | ਸਮਾਗਮ ਦੌਰਾਨ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੱਖਣ ਜਿੰਦਲ ਅਤੇ ਮੰਡਲ ਪ੍ਰਧਾਨ ਨੱਥੂ ...

ਪੂਰੀ ਖ਼ਬਰ »

ਪਿੰਡ ਭੂੰਦੜ ਦੀ ਬੇਅਦਬੀ ਘਟਨਾ ਦਾ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੇ ਲਿਆ ਗੰਭੀਰ ਨੋਟਿਸ

ਤਲਵੰਡੀ ਸਾਬੋ, 24 ਅਪ੍ਰੈਲ (ਰਵਜੋਤ ਸਿੰਘ ਰਾਹੀ, ਰਣਜੀਤ ਰਾਜੂ)-ਪਿਛਲੇ ਦਿਨੀਂ ਪਿੰਡ ਭੂੰਦੜ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX