ਤਾਜਾ ਖ਼ਬਰਾਂ


ਕਾਂਗਰਸੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੰਗਲਵਾਰ ਤੱਕ ਦੇ ਲਈ ਮੁਲਤਵੀ
. . .  1 minute ago
ਨਵੀਂ ਦਿੱਲੀ, 14 ਅਕਤੂਬਰ- ਦਿੱਲੀ ਹਾਈਕੋਰਟ ਨੇ ਕਾਂਗਰਸੀ ਨੇਤਾ ਡੀ.ਕੇ ਸ਼ਿਵਕੁਮਾਰ ਨੂੰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਨੂੰ ਮੰਗਲਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ....
ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁਜੀ ਕੇਂਦਰੀ ਟੀਮ
. . .  20 minutes ago
ਡੇਰਾ ਬਾਬਾ ਨਾਨਕ, 14 ਅਕਤੂਬਰ(ਕਮਲ ਕਾਹਲੋਂ)- ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ...
ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ
. . .  38 minutes ago
ਸ੍ਰੀਨਗਰ, 14 ਅਕਤੂਬਰ- ਕਸ਼ਮੀਰ ਘਾਟੀ 'ਚ ਅੱਜ ਕਰੀਬ 70 ਦਿਨਾਂ ਬਾਅਦ..................
17 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ
. . .  47 minutes ago
ਤਲਵੰਡੀ ਸਾਬੋ, 14 ਅਕਤੂਬਰ (ਰਣਜੀਤ ਸਿੰਘ ਰਾਜੂ)- ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਬੀਤੇ ਅਗਸਤ ਮਹੀਨੇ ਆਰੰਭ ਹੋਇਆ ਕੌਮਾਂਤਰੀ ਨਗਰ...
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਇਸਲਾਮਾਬਾਦ, 14 ਅਕਤੂਬਰ- ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਅਤੇ ਉੱਤਰੀ ਇਲਾਕਿਆਂ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂਚਾਲ ਨਿਗਰਾਨੀ ਕੇਂਦਰ...
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਨੀਦਰਲੈਂਡ ਦੇ ਰਾਜਾ ਵਿਲੀਅਮ ਅਲੈਗਜ਼ੈਂਡਰ ਅਤੇ ਰਾਣੀ ਮੈਕਸਿਮਾ ਨੇ ਰਾਜਘਾਟ 'ਤੇ ਜਾ ਕੇ...
ਦਿੱਲੀ 'ਚ ਐੱਨ. ਆਈ. ਏ. ਦੀ ਨੈਸ਼ਨਲ ਕਾਨਫ਼ਰੰਸ ਜਾਰੀ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਰਾਜਧਾਨੀ ਦਿੱਲੀ 'ਚ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਏ. ਟੀ. ਐੱਸ./ਐੱਸ. ਟੀ. ਐੱਫ. ਦੀ ਕਾਨਫ਼ਰੰਸ ਚੱਲ ਰਹੀ ਹੈ। ਇਸ ਕਾਨਫ਼ਰੰਸ 'ਚ ਗ੍ਰਹਿ...
ਮਹਿਲਾ ਮਰੀਜ਼ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਡਾਕਟਰ ਗ੍ਰਿਫ਼ਤਾਰ
. . .  about 2 hours ago
ਮੁੰਬਈ, 14 ਅਕਤੂਬਰ- ਮੁੰਬਈ ਪੁਲਿਸ ਨੇ ਇੱਕ 58 ਸਾਲਾ ਡਾਕਟਰ ਨੂੰ ਇੱਕ 27 ਸਾਲਾ ਮਹਿਲਾ ਮਰੀਜ਼ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ, ਉਸ ਨੂੰ ਬਲੈਕਮੇਲ ਕਰਨ ਅਤੇ ਇਤਰਾਜ਼ਯੋਗ ਵੀਡੀਓ...
ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
. . .  about 2 hours ago
ਭੋਪਾਲ, 14 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਕਾਰ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਾਰ ਵਿਚ ਸਵਾਰ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ...
ਨੀਦਰਲੈਂਡ ਦੇ ਰਾਜਕੁਮਾਰ ਤੇ ਰਾਜਕੁਮਾਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 14 ਅਕਤੂਬਰ - ਨੀਦਰਲੈਂਡ ਦੇ ਰਾਜਕੁਮਾਰ ਵਿਲੀਅਮ ਅਲੈਗਜ਼ੈਂਡਰ ਅਤੇ ਰਾਜਕੁਮਾਰੀ ਮੈਕਸਿਮਾ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਪੀ.ਚਿਦੰਬਰਮ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 3 hours ago
ਨਵੀਂ ਦਿੱਲੀ, 14 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਮਾਮਲੇ 'ਚ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਅੱਜ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ...
ਯੂ.ਪੀ : 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਮੌਤਾਂ, 15 ਜ਼ਖਮੀ
. . .  about 3 hours ago
ਲਖਨਊ, 14 ਅਕਤੂਬਰ - ਉੱਤਰ ਪ੍ਰਦੇਸ਼ ਦੇ ਮੁਹੰਮਦਾਬਾਦ ਵਿਖੇ ਇੱਕ ਘਰ 'ਚ ਸਿਲੰਡਰ ਫਟਣ ਤੋਂ ਬਾਅਦ 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ...
ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਪੋਸਟ ਪੇਡ ਮੋਬਾਈਲ ਸੇਵਾਵਾਂ ਹੋ ਜਾਣਗੀਆਂ ਚਾਲੂ
. . .  about 3 hours ago
ਸ੍ਰੀਨਗਰ, 14 ਅਕਤੂਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਤੋਂ ਪੋਸਟ ਪੇਡ ਮੋਬਾਈਲ ਸੇਵਾਵਾਂ ਮੁੜ ਤੋਂ ਚਾਲੂ ਹੋ...
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਅੱਜ ਵੱਲੋਂ ਆਖ਼ਰੀ ਦਲੀਲ ਅੱਜ
. . .  about 4 hours ago
ਨਵੀਂ ਦਿੱਲੀ, 14 ਅਕਤੂਬਰ - ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਵੱਲੋਂ ਅੱਜ ਆਖ਼ਰੀ ਦਲੀਲ ਦਿੱਤੀ ਜਾਵੇਗੀ, ਜਦਕਿ ਅਗਲੇ ਤਿੰਨ ਦਿਨ ਹਿੰਦੂ ਧਿਰ ਵੱਲੋਂ ਆਪਣੀ ਦਲੀਲ ਪੇਸ਼ ਕੀਤੀ ਜਾਵੇਗੀ।
ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਤਾਂ ਬਦਲ ਦੇਵਾਂਗੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ - ਵਿਜੇਵਰਗੀਆ
. . .  about 3 hours ago
ਝਾਬੂਆ, 14 ਅਕਤੂਬਰ - ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦਾ ਕਹਿਣਾ ਹੈ ਕਿ ਜੇਕਰ ਲੋਕ ਭਾਜਪਾ ਨੂੰ ਮੱਧ ਪ੍ਰਦੇਸ਼ ਦੀ ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਵਿਚ...
ਹਰਿਆਣਾ ਚੋਣਾਂ : ਪ੍ਰਧਾਨ ਮੰਤਰੀ ਮੋਦੀ ਅੱਜ ਬੱਲਭਗੜ੍ਹ ਤੇ ਰਾਹੁਲ ਮੇਵਾਤ 'ਚ ਕਰਨਗੇ ਰੈਲੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਅਯੁੱਧਿਆ 'ਚ ਲਗਾਈ ਗਈ ਧਾਰਾ 144 ,ਸ਼ਹਿਰ ਛਾਉਣੀ 'ਚ ਤਬਦੀਲ
. . .  1 day ago
14 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਉੱਤਰਾਖੰਡ: ਚਮੋਲੀ 'ਚ ਕੇਲ ਨਦੀ ਵਿਚ ਵਾਹਨ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, ਬਚਾਅ ਕਾਰਜ ਜਾਰੀ
. . .  1 day ago
ਦੋ ਟਰੱਕ ਯੂਨੀਅਨ ਦੀ ਲੜਾਈ 'ਚ ਅਕਾਲੀ ਧੜੇ ਦੇ ਤਿੰਨ ਵਿਅਕਤੀ ਜ਼ਖਮੀ
. . .  1 day ago
ਚੀਨ ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, 9 ਮੌਤਾਂ
. . .  1 day ago
ਜ਼ੀਰਕਪੁਰ 'ਚ ਗੁਰਦਾਸ ਮਾਨ ਦਾ ਅੱਜ ਹੋਣ ਵਾਲਾ ਸ਼ੋਅ ਰੱਦ
. . .  1 day ago
ਨਦੀ 'ਚ ਇਕ ਵਾਹਨ ਦੇ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਚੋਣ ਪ੍ਰਚਾਰ ਕਰਨ ਪਹੁੰਚੇ ਤੇਜਸਵੀ ਯਾਦਵ ਦੀ ਰੈਲੀ 'ਚ ਹੰਗਾਮਾ, ਲੋਕਾਂ ਨੇ ਇੱਕ-ਦੂਜੇ 'ਤੇ ਵਰ੍ਹਾਈਆਂ ਕੁਰਸੀਆਂ
. . .  1 day ago
ਮਹਾਰਾਸ਼ਟਰ 'ਚ ਅਮਿਤ ਸ਼ਾਹ ਨੇ ਕੱਢਿਆ ਰੋਡ ਸ਼ੋਅ
. . .  1 day ago
ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ ਨਸੀਹਤ- ਨਹੀਂ ਬਦਲੀ ਸੋਚ ਤਾਂ ਟੁਕੜੇ-ਟੁਕੜੇ ਹੋ ਜਾਣਗੇ
. . .  1 day ago
ਜਾਪਾਨ 'ਚ ਤੂਫ਼ਾਨ 'ਹੇਜਿਬੀਸ' ਦਾ ਕਹਿਰ ਜਾਰੀ, 25 ਲੋਕਾਂ ਦੀ ਮੌਤ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਆਰਥਿਕ ਮੰਦੀ 'ਤੇ ਦਿੱਤੇ ਬਿਆਨ ਨੂੰ ਲਿਆ ਵਾਪਸ
. . .  1 day ago
ਖਰੜ-ਲੁਧਿਆਣਾ ਹਾਈਵੇਅ 'ਤੇ ਪਿੰਡ ਭਾਗੋਮਾਜਰਾ ਨੇੜੇ ਬਣੇ ਹਾਈਵੇਅ 'ਤੇ ਫੇਰੀ ਗਈ ਸਿਆਹੀ
. . .  1 day ago
ਪੁਣੇ ਟੈਸਟ 'ਚ ਭਾਰਤ ਦੀ ਸ਼ਾਨਦਾਰ ਜਿੱਤ, ਲੜੀ 'ਤੇ ਵੀ ਕਬਜ਼ਾ
. . .  1 day ago
ਸਾਢੇ 15 ਕਰੋੜ ਰੁਪਏ ਦੀ ਹੈਰੋਇਨ ਸਣੇ ਚਾਰ ਗ੍ਰਿਫ਼ਤਾਰ
. . .  1 day ago
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਗੋਲਡ ਤੋਂ ਖੁੰਝੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਭਾਰਤ ਨੇ ਇੱਕ ਪਾਰੀ ਅਤੇ 137 ਦੌੜਾਂ ਨਾਲ ਦੱਖਣੀ ਅਫ਼ਰੀਕਾ ਨੂੰ ਹਰਾਇਆ
. . .  1 day ago
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਵਟ ਸ਼ੁਰੂ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਖ਼ਜ਼ਾਨਾ ਡਿਉੜੀ ਦੀ ਸਾਂਭ-ਸੰਭਾਲ ਦੀ ਸੇਵਾ ਆਰੰਭ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਵਿਰੋਧੀ ਧਿਰਾਂ ਨੂੰ ਚੁਣੌਤੀ- ਹਿੰਮਤ ਹੈ ਤਾਂ ਧਾਰਾ 370 ਨੂੰ ਵਾਪਸ ਲਿਆਉਣ ਦਾ ਵਾਅਦਾ ਕਰੋ
. . .  1 day ago
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਹਾਰ ਦੇ ਕੰਢੇ 'ਤੇ ਦੱਖਣੀ ਅਫ਼ਰੀਕਾ, ਜਿੱਤ ਤੋਂ ਤਿੰਨ ਵਿਕਟਾਂ ਦੂਰ ਭਾਰਤ
. . .  about 1 hour ago
ਬੁਰਕੀਨਾ ਫਾਸੋ 'ਚ ਮਸਜਿਦ 'ਚ ਹਮਲਾ, 15 ਲੋਕਾਂ ਦੀ ਮੌਤ
. . .  about 1 hour ago
ਰਾਸ਼ਟਰਪਤੀ ਕੋਵਿੰਦ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨਾਲ ਮੁਲਾਕਾਤ
. . .  about 1 hour ago
ਮੋਗਾ ਸ਼ਹਿਰ ਦੇ ਉੱਘੇ ਕਾਰੋਬਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਜੇਕਰ ਰਾਫੇਲ ਹੁੰਦਾ ਤਾਂ ਭਾਰਤ 'ਚ ਬੈਠਿਆਂ ਹੀ ਕਰ ਦਿੰਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ- ਰਾਜਨਾਥ ਸਿੰਘ
. . .  about 1 hour ago
ਰਾਜਸਥਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  11 minutes ago
ਵਿਸ਼ਵ ਬੈਂਕ ਤੋਂ ਭਾਰਤ ਨੂੰ ਝਟਕਾ, ਘਟਾਇਆ ਵਿਕਾਸ ਦਰ ਦਾ ਅਨੁਮਾਨ
. . .  25 minutes ago
ਪੁਣੇ ਟੈਸਟ : ਲੰਚ ਤੱਕ ਦੱਖਣੀ ਅਫ਼ਰੀਕਾ ਦੂਜੀ ਪਾਰੀ 'ਚ 74/4
. . .  46 minutes ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  53 minutes ago
ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ- ਭਾਰਤ 'ਚ ਮਿਲਣਗੇ ਸਭ ਤੋਂ ਸੁਖੀ ਮੁਸਲਮਾਨ, ਕਿਉਂਕਿ ਅਸੀਂ ਹਿੰਦੂ ਹਾਂ
. . .  about 1 hour ago
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 1 hour ago
ਰੂਸ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਵੈਸਾਖ ਸੰਮਤ 550

ਸੰਪਾਦਕੀ

ਪੰਜਾਬ ਵਿਚ ਲੋੜ ਹੈ ਸ਼ਾਂਤੀ ਬਣਾਈ ਰੱਖਣ ਦੀ

ਫਗਵਾੜਾ ਸ਼ਹਿਰ, ਜਿਥੇ ਵਿਸਾਖੀ ਦੀ ਸ਼ਾਮ ਇਕ ਚੌਕ ਵਿਚ 'ਸੰਵਿਧਾਨ ਚੌਕ' ਦੇ ਨਾਂਅ ਵਾਲਾ ਬੋਰਡ ਲਾਉਣ 'ਤੇ ਜਾਤ ਆਧਾਰਿਤ ਝਗੜਾ ਹੋਇਆ, ਜੋ ਕਿ ਮੰਦਭਾਗੀ ਗੱਲ ਹੈ। ਇਹ ਸ਼ਹਿਰ ਵਧੇਰੇ ਕਰਕੇ ਅਮਨ-ਪਸੰਦ ਹੀ ਰਿਹਾ ਹੈ। 1949 ਵਿਚ ਪੈਪਸੂ ਦਾ ਸੂਬਾ ਬਣਨ ਉੱਤੇ ਇਹ ਸ਼ਹਿਰ ਇਸ ਨਵੇਂ ਰਿਆਸਤੀ ਸੂਬੇ ਦਾ ਹਿੱਸਾ ਬਣ ਗਿਆ ਸੀ। ਇਸ ਸੂਬੇ ਵਿਚ ਹੋਰ ਰਿਆਸਤਾਂ ਦੇ ਨਾਲ-ਨਾਲ ਕਪੂਰਥਲਾ ਰਿਆਸਤ ਵੀ ਸ਼ਾਮਿਲ ਸੀ, ਜਿਸ ਦੀਆਂ ਕੁੱਲ ਪੰਜ ਤਹਿਸੀਲਾਂ ਵਿਚੋਂ ਇਕ ਤਹਿਸੀਲ ਫਗਵਾੜਾ ਸੀ। 1952 ਵਿਚ ਹੋਈਆਂ ਭਾਰਤ ਦੀਆਂ ਪਹਿਲੀਆਂ ਚੋਣਾਂ ਵਿਚ ਸ੍ਰੀ ਹੰਸ ਰਾਜ ਵਿਧਾਨਕਾਰ ਬਣੇ ਸਨ। ਸੰਸਦ ਦਾ ਹਲਕਾ ਕਪੂਰਥਲੇ ਤੋਂ ਬਠਿੰਡੇ ਤੱਕ ਫੈਲਿਆ ਹੋਇਆ ਸੀ ਤੇ ਇਸ ਉੱਤੇ ਸ: ਹੁਕਮ ਸਿੰਘ ਭਾਰਤੀ ਸੰਸਦ ਦੇ ਪਹਿਲੇ ਅਕਾਲੀ ਮੈਂਬਰ ਚੁਣੇ ਗਏ ਸਨ।
ਫਗਵਾੜਾ ਹਲਕਾ ਕੁਝ ਸਮਾਂ ਜਨਰਲ ਰਿਹਾ। ਫੇਰ ਰਾਖਵਾਂ ਹੋ ਗਿਆ। ਪਿਛਲੇ 70 ਸਾਲ ਤੋਂ ਇਹ ਰਾਖਵਾਂ ਹੈ। ਕਦੇ-ਕਦੇ ਕਾਂਗਰਸ ਇਥੋਂ ਜਿੱਤਦੀ ਰਹੀ। ਸ: ਜੁਗਿੰਦਰ ਸਿੰਘ ਮਾਨ ਇਥੋਂ ਕਾਂਗਰਸ ਦੇ ਵਿਧਾਨਕਾਰ ਬਣਦੇ ਰਹੇ। ਅੱਜਕਲ੍ਹ ਰਹਿ ਚੁੱਕੇ ਆਈ.ਐਸ.ਏ. ਅਧਿਕਾਰੀ ਸ੍ਰੀ ਸੋਮ ਪ੍ਰਕਾਸ਼ ਭਾਜਪਾ ਵਲੋਂ ਫਗਵਾੜੇ ਦੇ ਵਿਧਾਨਕਾਰ ਹਨ। ਫਗਵਾੜੇ ਦੇ ਹਲਕੇ ਸਮੇਤ ਦੁਆਬੇ ਵਿਚ ਦਲਿਤ ਆਬਾਦੀ ਬਹੁਤ ਹੈ। ਸ਼ਾਇਦ ਪੂਰੇ ਪੰਜਾਬ ਨਾਲੋਂ ਬਹੁਤੀ। ਤਾਂ ਵੀ ਇਸ ਖਿੱਤੇ ਵਿਚ ਧਰਮ ਤੇ ਜਾਤ ਆਧਾਰਿਤ ਖਿੱਚੋਤਾਣ ਘੱਟ ਰਹੀ। ਅਸਲ ਵਿਚ ਪੂਰਾ ਪੰਜਾਬ ਹੀ ਬਾਕੀ ਉੱਤਰੀ ਭਾਰਤ ਦੀ ਤੁਲਨਾ ਵਿਚ ਸ਼ਾਂਤ ਰਿਹਾ। ਇਸ ਦਾ ਸਬੂਤ 2 ਅਪ੍ਰੈਲ ਦਾ ਬੰਦ ਸੀ। ਇਸ ਬੰਦ ਵਿਚ ਹਿੰਦੀ ਬੋਲਦੇ ਸੂਬਿਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਬਹੁਤ ਹਿੰਸਾ ਹੋਈ। ਨੰਗੀਆਂ ਤਲਵਾਰਾਂ ਲਹਿਰਾਈਆਂ ਗਈਆਂ। ਗੋਲੀਆਂ ਵੀ ਚੱਲੀਆਂ। ਕਾਰਾਂ ਤੇ ਬੱਸਾਂ ਦੀ ਭੰਨ-ਤੋੜ ਵੀ ਹੋਈ। ਪਰ ਪੰਜਾਬ ਵਿਚ ਬੰਦ ਮੁਕੰਮਲ ਸੀ ਪਰ ਫਿਰੋਜ਼ਪੁਰ ਤੋਂ ਇਲਾਵਾ ਹੋਰ ਕਿਤੇ ਹਿੰਸਾ ਨਹੀਂ ਹੋਈ।
ਪਰ ਵਿਸਾਖੀ ਦੀ ਸ਼ਾਮ ਨੂੰ ਦਲਿਤਾਂ ਅਤੇ ਸ਼ਿਵ ਸੈਨਾ ਦੇ ਦੋ ਗਰੁੱਪਾਂ ਵਿਚਕਾਰ ਝਗੜਾ ਹੋ ਗਿਆ ਜੋ ਕਿ ਮੰਦਭਾਗੀ ਗੱਲ ਹੈ।
ਜਲੰਧਰ ਵਿਚ ਕਾਫੀ ਹਿੰਸਕ ਘਟਨਾਵਾਂ ਉਦੋਂ ਵੀ ਵਾਪਰੀਆਂ ਸਨ, ਜਦੋਂ ਵੀਆਨਾ ਸ਼ਹਿਰ ਵਿਚ ਪੰਜਾਬ ਦੇ ਦਲਿਤ ਭਾਈਚਾਰੇ ਦੇ ਸੰਤ ਉੱਤੇ ਹਿੰਸਕ ਹਮਲਾ ਹੋਇਆ ਸੀ।
ਜਦੋਂ ਤੋਂ ਕੇਂਦਰ ਵਿਚ ਅਤੇ ਕਈ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ, ਧਰਮ ਅਤੇ ਜਾਤ ਆਧਾਰਿਤ ਖਿੱਚੋਤਾਣ ਵਧ ਗਈ ਹੈ। ਪਰ ਪੰਜਾਬ ਵਿਚ ਮੁਕਾਬਲਤਨ, ਸ਼ਾਂਤੀ ਦਾ ਮੁੱਖ ਸਿਹਰਾ ਅਕਾਲੀ ਪਾਰਟੀ ਨੂੰ ਜਾਂਦਾ ਹੈ। ਉਨ੍ਹਾਂ ਦੇ 1977 ਈ: ਤੋਂ ਹੀ ਜਦੋਂ ਤੋਂ ਸਾਂਝੇ ਮੋਰਚੇ ਦੀ ਸਰਕਾਰ ਬਣਾਉਣ ਦੀ ਪਰੰਪਰਾ ਸ਼ੁਰੂ ਹੋਈ, ਪਹਿਲਾਂ ਜਨ ਸੰਘ ਨੂੰ, ਪਿੱਛੋਂ ਭਾਜਪਾ ਨੂੰ, ਆਪਣੇ ਨਾਲ ਜੋੜੀ ਰੱਖਿਆ। ਕੇਂਦਰ ਦੀ ਭਾਜਪਾ ਸਰਕਾਰ ਦੇ ਵਤੀਰੇ ਤੋਂ ਅਕਾਲੀ ਕਦੇ ਸੰਤੁਸ਼ਟ ਨਹੀਂ ਹੋਏ ਤਾਂ ਵੀ ਪੰਜਾਬ ਵਿਚ ਸਾਂਝਾ ਮੋਰਚਾ ਕਾਇਮ ਰਿਹਾ। ਹੁਣ ਕੈਪਟਨ ਅਮਰਿੰਦਰ ਸਿੰਘ ਵੀ ਹਿੰਦੂ ਭਰਾਵਾਂ ਨੂੰ ਖੁਸ਼ ਰੱਖਣ ਦਾ ਯਤਨ ਕਰ ਰਹੇ ਹਨ। ਸ੍ਰੀ ਬ੍ਰਹਮ ਮਹਿੰਦਰਾ ਅਤੇ ਸ੍ਰੀ ਜਾਖੜ ਨੂੰ ਨਾਲ-ਨਾਲ ਰੱਖਦੇ ਹਨ।
ਪਰ ਇਹ ਸਾਰਾ ਵਰਤਾਰਾ ਤਹਿ ਦੇ ਉੱਪਰ ਉੱਪਰ ਹੀ ਹੈ। ਤਹਿ ਦੇ ਹੇਠਾਂ ਸਭ ਅੱਛਾ ਨਹੀਂ। ਖ਼ਾਸ ਤੌਰ 'ਤੇ ਜਾਤਾਂ ਦੇ ਮਾਮਲੇ ਵਿਚ। ਜਿਵੇਂ ਅਸੀਂ ਪਹਿਲਾ ਲਿਖ ਆਏ ਹਾਂ ਪੰਜਾਬ ਦੇ ਦਲਿਤ ਭਰਾ, 32 ਫ਼ੀਸਦੀ ਆਬਾਦੀ ਹੋਣ ਦੇ ਬਾਵਜੂਦ ਦਿਲੋਂ ਮਨੋਂ ਪ੍ਰਸੰਨ ਨਹੀਂ ਹਨ। ਅਪ੍ਰਸੰਨਤਾ ਦਾ ਕਾਰਨ ਇਤਿਹਾਸਕ ਹੈ। ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਮੰਨ ਕੇ, ਸਾਰੇ ਭਾਰਤ ਉੱਤੇ ਰਾਜ ਕਰਨ ਦਾ ਭਰਮ ਲੱਖ ਪਾਲੇ, ਭਾਰਤ ਦੇ ਦਲਿਤ ਵੀਰਾਂ ਦੇ ਮਨਾਂ ਵਿਚੋਂ ਹਜ਼ਾਰਾਂ ਸਾਲਾਂ ਤੋਂ ਚੁੱਭਿਆ ਇਹ ਕੰਡਾ ਕਦੇ ਨਹੀਂ ਕੱਢ ਸਕਦੀ ਕਿ ਖੱਤਰੀ ਬ੍ਰਾਹਮਣ ਸਾਨੂੰ ਨੀਵਾਂ ਹੀ ਨਹੀਂ ਗਿਣਦੇ ਰਹੇ, ਸਗੋਂ ਸਾਨੂੰ 'ਗੰਦਾ' ਕੰਮ ਕਰਨ ਲਈ ਵੀ ਮਜਬੂਰ ਕਰਦੇ ਰਹੇ ਹਨ। ਸਾਡੇ ਵਿਚੋਂ ਕਿਸ ਨੂੰ ਇਹ ਗੱਲ ਯਾਦ ਨਹੀਂ ਕਿ 60-70 ਸਾਲ ਪਹਿਲਾਂ ਪੰਜਾਬ ਦੇ ਹਰ ਕਸਬੇ ਸ਼ਹਿਰ ਦੇ ਘਰਾਂ ਦੀਆਂ ਛੱਤਾਂ ਉੱਤੇ ਖੁੱਲ੍ਹੇ ਪਖਾਨੇ ਹੁੰਦੇ ਸਨ ਤੇ ਵਾਲਮੀਕਿ ਬੀਬੀਆਂ ਆਪਣੇ ਹੱਥਾਂ ਵਿਚ ਫੜੇ ਛਾਬਿਆਂ ਉੱਤੇ ਪਖਾਨਿਆਂ ਦਾ ਮਲ-ਮੂਤਰ ਝਾੜੂ ਨਾਲ ਚੁੱਕਦੀਆਂ ਸਨ ਤੇ ਫਿਰ ਸਿਰਾਂ ਉੱਤੇ ਰੱਖ ਕੇ ਲਿਜਾਂਦੀਆਂ ਸਨ ਤੇ ਕਿਸੇ ਗੰਦੇ ਖੁੱਲ੍ਹੇ ਖਾਲੇ ਵਿਚ ਜਾਂ ਕਿਸੇ ਗੰਦੇ ਢੇਰ ਉੱਤੇ ਸੁੱਟਦੀਆਂ ਸਨ। ਸ਼ੁਕਰ ਹੈ, ਉਹ ਖੁੱਲ੍ਹੇ ਪਾਖਾਨੇ ਬੰਦ ਹੋ ਗਏ। ਘਰ-ਘਰ ਫਲੱਸ਼-ਟਾਇਲਟ ਸੀਟਾਂ ਬਣ ਗਈਆਂ ਹਨ। ਇਨ੍ਹਾਂ ਫਲੱਸ਼-ਸੀਟਾਂ ਦੀ ਸਫ਼ਾਈ ਅਸੀਂ ਹੁਣ ਆਪ ਕਰਦੇ ਹਾਂ। ਪਿੰਡਾਂ ਵਿਚ ਮਰ ਗਏ ਪਸ਼ੂਆਂ ਨੂੰ ਚੁੱਕ ਕੇ ਲਿਜਾਣ ਦਾ ਅਤੇ ਉਨ੍ਹਾਂ ਦਾ ਚੰਮ ਉਤਾਰਨ ਦਾ ਕੰਮ ਅਜੇ ਵੀ ਇਕ ਦਲਿਤ ਭਾਈਚਾਰਾ ਹੀ ਕਰਦਾ ਹੈ। ਲਗਦਾ ਹੈ, ਇਹ ਵੀ ਬੰਦ ਹੋ ਜਾਏਗਾ।
ਪੰਜਾਬ ਦੇ ਸ਼ਹਿਰਾਂ-ਕਸਬਿਆਂ ਦੇ ਘਰਾਂ ਦੀਆਂ ਛੱਤਾਂ ਤੋਂ ਮਲ-ਮੂਤਰ ਚੁੱਕਣ ਦਾ ਕਿੱਤਾ ਹੀ ਇਥੋਂ ਦੇ ਲੋਕਾਂ ਨੇ ਨਹੀਂ ਛੱਡਿਆ, ਸਗੋਂ ਹੁਣ ਉਹ ਘਰਾਂ ਵਿਚ ਇਕੱਠਾ ਹੁੰਦਾ ਕੂੜਾ ਚੁੱਕਣ ਦਾ ਕੰਮ ਵੀ ਛੱਡੀ ਬੈਠੇ ਹਨ। ਹੁਣ ਘਰ-ਘਰ ਤੋਂ ਇਕੱਠਾ ਹੁੰਦਾ ਕੂੜਾ ਉੱਤਰ ਪ੍ਰਦੇਸ਼ ਤੇ ਦੂਜੇ ਹਿੰਦੀ ਬੋਲਦੇ ਸੂਬਿਆਂ ਤੋਂ ਆਏ ਮਜ਼ਦੂਰ ਕਰ ਰਹੇ ਹਨ। ਵਿਅੰਗ ਇਹ ਹੈ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਭਾਜਪਾ ਦਾ ਰਾਜ ਹੈ, ਪਰ ਉਥੋਂ ਦੇ ਦਲਿਤ ਅਤੇ ਹੋਰ ਗ਼ਰੀਬ ਲੋਕ ਅਜੇ ਵੀ ਏਨੇ ਮਜਬੂਰ ਹਨ ਕਿ ਉਹ ਪੰਜਾਬ ਆ ਕੇ ਕੂੜਾ ਚੁੱਕਣ ਦੇ ਕੰਮ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਬਣਾਉਣ ਲਈ ਮਜਬੂਰ ਹਨ। ਪੰਜਾਬ ਦੇ ਦਲਿਤ ਵੀਰਾਂ ਨੇ ਕਥਿਤ ਨੀਵਾਂ ਕੰਮ ਕਰਨਾ ਛੱਡ ਦਿੱਤਾ ਹੈ। ਪਰ ਹਿੰਦੂ-ਸੰਸਕ੍ਰਿਤੀ ਦਾ ਮਨਾਂ ਵਿਚ ਚੋਭਿਆ ਇਹ ਕੰਡਾ ਕੌਣ ਕੱਢੇਗਾ, ਤੇ ਕਦੋਂ ਕੱਢੇਗਾ ਕਿ ਫਲਾਣੀ ਫਲਾਣੀ ਜਾਤੀ ਅਛੂਤ ਹੈ ਤੇ ਇਹ ਪੀੜ੍ਹੀ-ਦਰ-ਪੀੜ੍ਹੀ ਛੋਟੇ ਕੰਮ ਕਰਦੀ ਰਹੇ। ਇਸੇ ਕਰਕੇ ਕਦੇ ਜਲੰਧਰ ਵਿਚ ਅਤੇ ਕਦੇ ਫਗਵਾੜੇ ਵਿਚ ਹਿੰਸਾ ਭੜਕ ਪੈਂਦੀ ਹੈ।
2 ਅਪ੍ਰੈਲ ਦੇ ਉੱਤਰੀ ਭਾਰਤ ਦੇ ਮੁਕੰਮਲ ਬੰਦ ਤੋਂ ਕਥਿਤ ਉੱਚੇ ਲੋਕ ਖਫ਼ਾ ਹਨ। ਉਨ੍ਹਾਂ ਨੇ 2 ਅਪ੍ਰੈਲ ਦੇ ਦਲਿਤ ਬੰਦ ਤੋਂ ਬਾਅਦ ਆਪਣੇ ਵਲੋਂ ਵੀ ਬੰਦ ਦਾ ਸੱਦਾ ਦਿੱਤਾ ਸੀ, ਜੋ ਬਹੁਤਾ ਅਸਰਦਾਰ ਨਹੀਂ ਸਾਬਤ ਹੋਇਆ ਸੀ। 2019 ਦੀਆਂ ਆ ਰਹੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕਈ ਰਾਜਨੀਤਕ ਧਿਰਾਂ ਸਰਗਰਮ ਹਨ। ਪੰਜਾਬ ਭਾਜਪਾ ਦਾ ਇਕ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲਿਆ। ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਹਾਲਾਤ ਖਰਾਬ ਹੋਣ ਦੀ ਆਗਿਆ ਦੇ ਰਹੀ ਹੈ। ਉਨ੍ਹਾਂ ਨੇ ਫਗਵਾੜੇ ਦੀਆਂ ਘਟਨਾਵਾਂ ਦੀ ਪੁਨਰ-ਪੜਤਾਲ ਕਰਵਾਉਣ ਲਈ ਵਿਸ਼ੇਸ਼ ਜਾਂਚ ਟੀਮ ਸਥਾਪਤ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਤੇ ਕਿਹਾ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਪੰਜਾਬ ਵਿਚ ਆਪਣੇ ਸਿਖਲਾਈ ਪ੍ਰਾਪਤ ਬੰਦੇ ਭੇਜ ਰਹੀ ਹੈ। ਉਹ ਆਪਣੇ ਸਿਖਲਾਈ ਪ੍ਰਾਪਤ ਬੰਦਿਆਂ ਰਾਹੀਂ ਵਿਸ਼ੇਸ਼ ਵਿਅਕਤੀਆਂ ਦੇ ਕਤਲ ਵੀ ਕਰਵਾ ਰਹੀ ਹੈ।
ਜਿਵੇਂ ਅਸੀਂ ਪਹਿਲਾਂ ਲਿਖ ਆਏ ਹਾਂ, ਪੰਜਾਬ ਵਿਚ ਖਿੱਚੋਤਾਣ ਦੀਆਂ ਜੜ੍ਹਾਂ ਮੌਜੂਦ ਹਨ। ਪਹਿਲੀ ਜੜ੍ਹ ਹੈ-ਸਿੱਖ ਹਿੰਦੂ ਭਾਈਚਾਰਿਆਂ ਦਾ ਵਾਦ-ਵਿਵਾਦ। ਇਹ ਪਹਿਲਾਂ ਬਿਲਕੁਲ ਨਹੀਂ ਸੀ। ਰਣਜੀਤ ਸਿੰਘ ਦੇ ਰਾਜ ਕਾਲ ਵਿਚ ਸਿੱਖ ਤੇ ਹਿੰਦੂ ਇਕ ਸਨ। ਅੰਗਰੇਜ਼ੀ ਰਾਜ ਕਾਲ ਵਿਚ ਇਹ ਦੋ ਧਿਰਾਂ ਬਣ ਗਈਆਂ, ਖ਼ਾਸ ਤੌਰ 'ਤੇ ਆਰੀਆ ਸਮਾਜ ਦੇ ਹੋਂਦ ਵਿਚ ਆਉਣ ਤੋਂ ਬਾਅਦ। ਦੂਜੀ ਜੜ੍ਹ ਹੈ-ਦਲਿਤ ਤੇ ਸਵਰਨ ਜਾਤੀਆਂ ਦਾ ਵਾਦ-ਵਿਵਾਦ। ਅਕਾਲੀ ਪਾਰਟੀ ਨੇ ਪਹਿਲੀ ਜੜ੍ਹ ਨੂੰ ਘਟਾਉਣ ਦਾ ਯਤਨ ਕੀਤਾ। ਪਰ ਹੁਣ ਜਾਤ ਆਧਾਰਿਤ ਖਿੱਚੋਤਾਣ ਵਧ ਰਹੀ ਹੈ। ਸਮੁੱਚੇ ਭਾਰਤ ਵਿਚ ਭਾਜਪਾ ਰਾਜ ਦੇ ਫੈਲਾਅ ਨੇ ਪੰਜਾਬ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਫਗਵਾੜੇ ਦੀਆਂ ਘਟਨਾਵਾਂ ਪਿੱਛੇ ਸਾਨੂੰ ਇਸੇ ਪਸਾਰ ਦਾ ਪ੍ਰਛਾਵਾਂ ਨਜ਼ਰ ਆ ਰਿਹਾ ਹੈ। ਫਗਵਾੜਾ ਸ਼ਹਿਰ ਦਾ ਬਾਂਸਾਂਵਾਲਾ ਬਾਜ਼ਾਰ ਅਤੇ ਬੰਗਾ ਰੋਡ ਦੇ ਸ਼ੋਅ ਰੂਮ ਵਪਾਰ ਤੇ ਕਾਰੋਬਾਰ ਦਾ ਕੇਂਦਰ ਹਨ ਪਰ ਪਿਛਲੇ ਦਿਨਾਂ ਦੀਆਂ ਘਟਨਾਵਾਂ ਨੇ ਕਾਰੋਬਾਰ ਅਤੇ ਆਪਸੀ ਭਾਈਚਾਰੇ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਪੰਜਾਬੀ ਲੋਕਾਂ ਲਈ ਫ਼ਿਕਰ ਪੈਦਾ ਕਰਨ ਵਾਲੀ ਸਥਿਤੀ ਹੈ। ਅਸੀਂ ਚਾਹੁੰਦੇ ਹਾਂ, ਪੰਜਾਬ ਦੇ ਸ਼ੁੱਭ ਚਿੰਤਕ ਬੁੱਧੀਮਾਨ ਲੋਕ, ਲੇਖਕ ਲੋਕ ਅਤੇ ਉੱਚੀ ਸੋਚ ਵਾਲੇ ਰਾਜਨੀਤਕ ਲੋਕ ਇਕੱਠੇ ਹੋਣ ਤੇ 2018-19 ਦੇ ਸਾਲਾਂ ਦੌਰਾਨ ਵਿਚ ਸ਼ਾਂਤੀ ਬਣਾਈ ਰੱਖਣ ਦੇ ਤਰੀਕੇ ਸੋਚਣ।

 

ਪ੍ਰੌੜ੍ਹ ਪਹੁੰਚ ਦੀ ਲੋੜ

ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਇਸ ਲਈ ਸੁਰਖੀਆਂ ਵਿਚ ਸੀ, ਕਿਉਂਕਿ ਉਸ ਦੇ ਚਾਰ ਜੱਜਾਂ ਨੇ ਮੁੱਖ ਜੱਜ ਦੇ ਖਿਲਾਫ਼ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਦੋਸ਼ ਲਾਇਆ ਸੀ ਕਿ ਉਹ ਅਦਾਲਤ ਦੇ ਕੰਮ ਸਮੇਂ ਪੱਖਪਾਤੀ ਰਵੱਈਆ ਅਖ਼ਤਿਆਰ ਕਰਦੇ ਹਨ ਅਤੇ ...

ਪੂਰੀ ਖ਼ਬਰ »

ਸੰਕਟ ਵਿਚ ਘਿਰੇ ਨਵਾਜ਼ ਸ਼ਰੀਫ਼ ਤੇ ਖਾਲਿਦਾ ਜ਼ਿਆ

ਪਾਕਿਸਤਾਨ ਦੀ ਸਰਬਉੱਚ ਅਦਾਲਤ ਵਲੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ ਕੋਈ ਵੀ ਸਰਕਾਰੀ ਅਹੁਦਾ ਲੈਣ 'ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਹ ਫ਼ੈਸਲਾ ਵਿਵਾਦਾਂ ਨਾਲ ਘਿਰਿਆ ਹੋਇਆ ਹੈ। ਅਦਾਲਤ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਸਕਦੀ ਹੈ ਪਰ ਉਨ੍ਹਾਂ ਨੂੰ ਸਜ਼ਾ ...

ਪੂਰੀ ਖ਼ਬਰ »

ਚੋਣਾਂ 'ਚ ਪ੍ਰਭਾਵੀ ਸਾਬਤ ਹੋ ਸਕਦਾ ਹੈ ਇਨੈਲੋ-ਬਸਪਾ ਦਾ ਗੱਠਜੋੜ

ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਅਤੇ ਬਸਪਾ ਵਿਚਕਾਰ ਹੋਏ ਗੱਠਜੋੜ ਨੇ ਸੂਬੇ ਦੇ ਰਾਜਨੀਤਕ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਗੱਠਜੋੜ ਦਾ ਐਲਾਨ ਪਿਛਲੇ ਹਫ਼ਤੇ ਇਨੈਲੋ ਨੇਤਾ ਅਤੇ ਹਰਿਆਣਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX