ਤਾਜਾ ਖ਼ਬਰਾਂ


ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
. . .  5 minutes ago
ਭੋਪਾਲ, 14 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਕਾਰ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਾਰ ਵਿਚ ਸਵਾਰ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ...
ਨੀਦਰਲੈਂਡ ਦੇ ਰਾਜਕੁਮਾਰ ਤੇ ਰਾਜਕੁਮਾਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  25 minutes ago
ਨਵੀਂ ਦਿੱਲੀ, 14 ਅਕਤੂਬਰ - ਨੀਦਰਲੈਂਡ ਦੇ ਰਾਜਕੁਮਾਰ ਵਿਲੀਅਮ ਅਲੈਗਜ਼ੈਂਡਰ ਅਤੇ ਰਾਜਕੁਮਾਰੀ ਮੈਕਸਿਮਾ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਪੀ.ਚਿਦੰਬਰਮ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 1 hour ago
ਨਵੀਂ ਦਿੱਲੀ, 14 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਮਾਮਲੇ 'ਚ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਅੱਜ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ...
ਯੂ.ਪੀ : 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਮੌਤਾਂ, 15 ਜ਼ਖਮੀ
. . .  about 1 hour ago
ਲਖਨਊ, 14 ਅਕਤੂਬਰ - ਉੱਤਰ ਪ੍ਰਦੇਸ਼ ਦੇ ਮੁਹੰਮਦਾਬਾਦ ਵਿਖੇ ਇੱਕ ਘਰ 'ਚ ਸਿਲੰਡਰ ਫਟਣ ਤੋਂ ਬਾਅਦ 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ...
ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਪੋਸਟ ਪੇਡ ਮੋਬਾਈਲ ਸੇਵਾਵਾਂ ਹੋ ਜਾਣਗੀਆਂ ਚਾਲੂ
. . .  about 1 hour ago
ਸ੍ਰੀਨਗਰ, 14 ਅਕਤੂਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਤੋਂ ਪੋਸਟ ਪੇਡ ਮੋਬਾਈਲ ਸੇਵਾਵਾਂ ਮੁੜ ਤੋਂ ਚਾਲੂ ਹੋ...
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਅੱਜ ਵੱਲੋਂ ਆਖ਼ਰੀ ਦਲੀਲ ਅੱਜ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ - ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਵੱਲੋਂ ਅੱਜ ਆਖ਼ਰੀ ਦਲੀਲ ਦਿੱਤੀ ਜਾਵੇਗੀ, ਜਦਕਿ ਅਗਲੇ ਤਿੰਨ ਦਿਨ ਹਿੰਦੂ ਧਿਰ ਵੱਲੋਂ ਆਪਣੀ ਦਲੀਲ ਪੇਸ਼ ਕੀਤੀ ਜਾਵੇਗੀ।
ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਤਾਂ ਬਦਲ ਦੇਵਾਂਗੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ - ਵਿਜੇਵਰਗੀਆ
. . .  about 1 hour ago
ਝਾਬੂਆ, 14 ਅਕਤੂਬਰ - ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦਾ ਕਹਿਣਾ ਹੈ ਕਿ ਜੇਕਰ ਲੋਕ ਭਾਜਪਾ ਨੂੰ ਮੱਧ ਪ੍ਰਦੇਸ਼ ਦੀ ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਵਿਚ...
ਹਰਿਆਣਾ ਚੋਣਾਂ : ਪ੍ਰਧਾਨ ਮੰਤਰੀ ਮੋਦੀ ਅੱਜ ਬੱਲਭਗੜ੍ਹ ਤੇ ਰਾਹੁਲ ਮੇਵਾਤ 'ਚ ਕਰਨਗੇ ਰੈਲੀ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੱਲਭਗੜ੍ਹ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ, ਜਦਕਿ ਕਾਂਗਰਸੀ ਆਗੂ ਰਾਹੁਲ ਗਾਂਧੀ...
ਅੱਜ ਦਾ ਵਿਚਾਰ
. . .  about 1 hour ago
ਅਯੁੱਧਿਆ 'ਚ ਲਗਾਈ ਗਈ ਧਾਰਾ 144 ,ਸ਼ਹਿਰ ਛਾਉਣੀ 'ਚ ਤਬਦੀਲ
. . .  1 day ago
14 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਨਵੀਂ ਦਿੱਲੀ 13 ਅਕਤੂਬਰ - ਤਾਮਿਲਨਾਡੂ ਵਿਚ ਕੋਇੰਬਟੂਰ 'ਚੋਂ 1 4 ਲੱਖ ਰੁਪਏ ਮੁੱਲ ਦੇ ਨਕਲੀ ਨੋਟ ਬਰਾਮਦ ਹੋਏ ਹਨ ।ਇਸ ਸਬੰਧੀ 5 ਲੋਕਾਂ ਤੋਂ ਪੁੱਛਗਿੱਛ ਹੋ ਰਹੀ ਹੈ ।
ਉੱਤਰਾਖੰਡ: ਚਮੋਲੀ 'ਚ ਕੇਲ ਨਦੀ ਵਿਚ ਵਾਹਨ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, ਬਚਾਅ ਕਾਰਜ ਜਾਰੀ
. . .  1 day ago
ਦੋ ਟਰੱਕ ਯੂਨੀਅਨ ਦੀ ਲੜਾਈ 'ਚ ਅਕਾਲੀ ਧੜੇ ਦੇ ਤਿੰਨ ਵਿਅਕਤੀ ਜ਼ਖਮੀ
. . .  1 day ago
ਸਰਦੂਲਗੜ੍ਹ, 13 ਅਕਤੂਬਰ (ਜੀ.ਐਮ.ਅਰੋੜਾ ਨਿ.ਪ.ਪ) - ਸਰਦੂਲਗੜ੍ਹ ਦੀ ਅਡੀਸ਼ਨਲ ਅਨਾਜ ਮੰਡੀ 'ਚ ਬਣੀ ਟਰੱਕ ਯੂਨੀਅਨ 'ਚ ਲੜਾਈ ਦੌਰਾਨ ਅਕਾਲੀ ਧੜੇ ਨਾਲ ਸਬੰਧਿਤ ਤਿੰਨ ਵਿਅਕਤੀ...
ਚੀਨ ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, 9 ਮੌਤਾਂ
. . .  1 day ago
ਬੀਜਿੰਗ, 13 ਅਕਤੂਬਰ- ਚੀਨ ਦੇ ਪੂਰਬੀ ਪ੍ਰਾਂਤ ਜਿਯਾਂਗਸੂ 'ਚ ਐਤਵਾਰ ਨੂੰ ਇਕ ਰੈਸਟੋਰੈਂਟ 'ਚ ਧਮਾਕਾ ਹੋਣ ਦੀ ਖ਼ਬਰ ...
ਜ਼ੀਰਕਪੁਰ 'ਚ ਗੁਰਦਾਸ ਮਾਨ ਦਾ ਅੱਜ ਹੋਣ ਵਾਲਾ ਸ਼ੋਅ ਰੱਦ
. . .  1 day ago
ਜ਼ੀਰਕਪੁਰ,13 ਅਕਤੂਬਰ (ਹੈਪੀ ਪੰਡਵਾਲਾ) - ਜ਼ੀਰਕਪੁਰ-ਅੰਬਾਲਾ ਸੜਕ 'ਤੇ ਇਕ ਵਪਾਰਕ ਅਦਾਰੇ ਵਲੋਂ ਚੱਕਦੇ ਬੀਟਸ ਬੈਨਰ ਹੇਠ ਪ੍ਰਸਿੱਧ ਪੰਜਾਬੀ ਗਾਇਕਾਂ...
ਨਦੀ 'ਚ ਇਕ ਵਾਹਨ ਦੇ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਚੋਣ ਪ੍ਰਚਾਰ ਕਰਨ ਪਹੁੰਚੇ ਤੇਜਸਵੀ ਯਾਦਵ ਦੀ ਰੈਲੀ 'ਚ ਹੰਗਾਮਾ, ਲੋਕਾਂ ਨੇ ਇੱਕ-ਦੂਜੇ 'ਤੇ ਵਰ੍ਹਾਈਆਂ ਕੁਰਸੀਆਂ
. . .  1 day ago
ਮਹਾਰਾਸ਼ਟਰ 'ਚ ਅਮਿਤ ਸ਼ਾਹ ਨੇ ਕੱਢਿਆ ਰੋਡ ਸ਼ੋਅ
. . .  1 day ago
ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ ਨਸੀਹਤ- ਨਹੀਂ ਬਦਲੀ ਸੋਚ ਤਾਂ ਟੁਕੜੇ-ਟੁਕੜੇ ਹੋ ਜਾਣਗੇ
. . .  1 day ago
ਜਾਪਾਨ 'ਚ ਤੂਫ਼ਾਨ 'ਹੇਜਿਬੀਸ' ਦਾ ਕਹਿਰ ਜਾਰੀ, 25 ਲੋਕਾਂ ਦੀ ਮੌਤ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਆਰਥਿਕ ਮੰਦੀ 'ਤੇ ਦਿੱਤੇ ਬਿਆਨ ਨੂੰ ਲਿਆ ਵਾਪਸ
. . .  1 day ago
ਖਰੜ-ਲੁਧਿਆਣਾ ਹਾਈਵੇਅ 'ਤੇ ਪਿੰਡ ਭਾਗੋਮਾਜਰਾ ਨੇੜੇ ਬਣੇ ਹਾਈਵੇਅ 'ਤੇ ਫੇਰੀ ਗਈ ਸਿਆਹੀ
. . .  1 day ago
ਪੁਣੇ ਟੈਸਟ 'ਚ ਭਾਰਤ ਦੀ ਸ਼ਾਨਦਾਰ ਜਿੱਤ, ਲੜੀ 'ਤੇ ਵੀ ਕਬਜ਼ਾ
. . .  1 day ago
ਸਾਢੇ 15 ਕਰੋੜ ਰੁਪਏ ਦੀ ਹੈਰੋਇਨ ਸਣੇ ਚਾਰ ਗ੍ਰਿਫ਼ਤਾਰ
. . .  1 day ago
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਗੋਲਡ ਤੋਂ ਖੁੰਝੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਭਾਰਤ ਨੇ ਇੱਕ ਪਾਰੀ ਅਤੇ 137 ਦੌੜਾਂ ਨਾਲ ਦੱਖਣੀ ਅਫ਼ਰੀਕਾ ਨੂੰ ਹਰਾਇਆ
. . .  1 day ago
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਵਟ ਸ਼ੁਰੂ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਖ਼ਜ਼ਾਨਾ ਡਿਉੜੀ ਦੀ ਸਾਂਭ-ਸੰਭਾਲ ਦੀ ਸੇਵਾ ਆਰੰਭ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਵਿਰੋਧੀ ਧਿਰਾਂ ਨੂੰ ਚੁਣੌਤੀ- ਹਿੰਮਤ ਹੈ ਤਾਂ ਧਾਰਾ 370 ਨੂੰ ਵਾਪਸ ਲਿਆਉਣ ਦਾ ਵਾਅਦਾ ਕਰੋ
. . .  1 day ago
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਹਾਰ ਦੇ ਕੰਢੇ 'ਤੇ ਦੱਖਣੀ ਅਫ਼ਰੀਕਾ, ਜਿੱਤ ਤੋਂ ਤਿੰਨ ਵਿਕਟਾਂ ਦੂਰ ਭਾਰਤ
. . .  1 day ago
ਬੁਰਕੀਨਾ ਫਾਸੋ 'ਚ ਮਸਜਿਦ 'ਚ ਹਮਲਾ, 15 ਲੋਕਾਂ ਦੀ ਮੌਤ
. . .  1 day ago
ਰਾਸ਼ਟਰਪਤੀ ਕੋਵਿੰਦ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨਾਲ ਮੁਲਾਕਾਤ
. . .  1 day ago
ਮੋਗਾ ਸ਼ਹਿਰ ਦੇ ਉੱਘੇ ਕਾਰੋਬਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਜੇਕਰ ਰਾਫੇਲ ਹੁੰਦਾ ਤਾਂ ਭਾਰਤ 'ਚ ਬੈਠਿਆਂ ਹੀ ਕਰ ਦਿੰਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ- ਰਾਜਨਾਥ ਸਿੰਘ
. . .  1 day ago
ਰਾਜਸਥਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਵਿਸ਼ਵ ਬੈਂਕ ਤੋਂ ਭਾਰਤ ਨੂੰ ਝਟਕਾ, ਘਟਾਇਆ ਵਿਕਾਸ ਦਰ ਦਾ ਅਨੁਮਾਨ
. . .  1 day ago
ਪੁਣੇ ਟੈਸਟ : ਲੰਚ ਤੱਕ ਦੱਖਣੀ ਅਫ਼ਰੀਕਾ ਦੂਜੀ ਪਾਰੀ 'ਚ 74/4
. . .  1 day ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ- ਭਾਰਤ 'ਚ ਮਿਲਣਗੇ ਸਭ ਤੋਂ ਸੁਖੀ ਮੁਸਲਮਾਨ, ਕਿਉਂਕਿ ਅਸੀਂ ਹਿੰਦੂ ਹਾਂ
. . .  1 day ago
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 1 hour ago
ਰੂਸ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਦੀ ਭਤੀਜੀ ਨਾਲ ਝਪਟਮਾਰੀ ਦੇ ਮਾਮਲੇ 'ਚ ਇੱਕ ਦੋਸ਼ੀ ਗ੍ਰਿਫ਼ਤਾਰ
. . .  about 1 hour ago
ਪਾਕਿਸਤਾਨ ਵੱਲੋਂ ਰਿਹਾਇਸ਼ੀ ਇਲਾਕਿਆਂ ਨੂੰ ਮੁੱਖ ਰੱਖ ਕੇ ਕੀਤੀ ਗਈ ਗੋਲੀਬਾਰੀ
. . .  58 minutes ago
ਅੱਜ ਮਹਾਰਾਸ਼ਟਰ 'ਚ ਮੋਦੀ ਤੇ ਰਾਹੁਲ ਕਰਨਗੇ ਚੋਣ ਰੈਲੀਆਂ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਜ਼ਿਮਨੀ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਡਿਗ ਜਾਣਾ ਹੈ - ਮਜੀਠੀਆ
. . .  2 days ago
ਸ੍ਰੀ ਚਮਕੌਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਸਾਈਕਲ ਯਾਤਰਾ ਦਾ ਬਲਾਚੌਰ ਵਿਖੇ ਸਵਾਗਤ
. . .  2 days ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  2 days ago
ਕਾਠਮੰਡੂ ਪਹੁੰਚੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਵੈਸਾਖ ਸੰਮਤ 550

ਜਲੰਧਰ

ਸਫ਼ਾਈ ਸੇਵਕਾਂ ਦੀ ਤਾਇਨਾਤੀ 'ਚ ਵਿਤਕਰੇ ਿਖ਼ਲਾਫ਼ ਵਿਰੋਧੀ ਧਿਰ ਵਲੋਂ ਕਮਿਸ਼ਨਰ ਨੂੰ ਮੰਗ-ਪੱਤਰ

ਜਲੰਧਰ, 24 ਅਪ੍ਰੈਲ (ਮਦਨ ਭਾਰਦਵਾਜ)- ਨਗਰ ਨਿਗਮ ਹਾਊਸ 'ਚ ਵਿਰੋਧੀ ਧਿਰ ਅਕਾਲੀ ਦਲ-ਭਾਜਪਾ ਗੱਠਜੋੜ ਨੇ ਸਮਾਰਟ ਸਿਟੀ ਦੇ 80 ਵਾਰਡਾਂ 'ਚ ਮੇਅਰ ਵਲੋਂ ਸਫ਼ਾਈ ਕਰਮਚਾਰੀ ਲਗਾਉਣ ਦੌਰਾਨ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ ਅਤੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਵਾਰਡਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ | ਵਿਰੋਧੀ ਧਿਰ ਦੇ ਉਪ ਨੇਤਾ ਸ੍ਰੀ ਸੁਸ਼ੀਲ ਸ਼ਰਮਾ ਦੀ ਅਗਵਾਈ 'ਚ ਇਕ ਮੰਗ ਪੱਤਰ ਅੱਜ ਕਮਿਸ਼ਨਰ ਡਾ: ਬਸੰਤ ਗਰਗ ਨੂੰ ਦਿੱਤਾ ਗਿਆ ਜਿਸ ਵਿਚ ਉਕਤ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਸੱਤਾਧਾਰੀ ਕਾਂਗਰਸ ਪਾਰਟੀ 80 ਵਾਰਡਾਂ 'ਚ ਸਫ਼ਾਈ ਦਾ ਉਚਿੱਤ ਪ੍ਰਬੰਧ ਕਰਨ 'ਚ ਅਸਫ਼ਲ ਰਹੀ ਹੈ ਅਤੇ ਉਸ ਨੇ ਵਿਰੋਧੀ ਧਿਰ ਦੇ ਕੌਾਸਲਰਾਂ 'ਚ ਘੱਟ ਸਫ਼ਾਈ ਕਰਮਚਾਰੀ ਲਗਾ ਕੇ ਉਨ੍ਹਾਂ ਦੀ ਪ੍ਰੇਸ਼ਾਨੀ ਤਾਂ ਵਧਾਈ ਹੀ ਹੈ ਸਗੋਂ ਵਾਰਡਾਂ ਦੇ ਲੋਕਾਂ ਨਾਲ ਵੀ ਅਨਿਆਂ ਕੀਤਾ ਹੈ | ਸ੍ਰੀ ਸ਼ਰਮਾ ਨੇ ਕਿਹਾ ਕਿ ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ ਨੇ ਆਪਣੇ ਵਾਰਡ 'ਚ 30 ਸਫ਼ਾਈ ਸੇਵਕ ਅਤੇ ਆਪਣੀ ਪਤਨੀ ਸ੍ਰੀਮਤੀ ਅਨੀਤਾ ਰਾਜਾ ਦੇ ਵਾਰਡ 'ਚ 48 ਸਫ਼ਾਈ ਸੇਵਕਾਂ ਨੂੰ ਲਗਾਇਆ ਹੈ | ਇਸ ਤਰ੍ਹਾਂ ਦੋਵਾਂ ਵਾਰਡਾਂ ਦੀ ਗਿਣਤੀ ਮਿਲਾ 78 ਸਫ਼ਾਈ ਸੇਵਕ ਬਣਦੇ ਹਨ | ਉਨ੍ਹਾਂ ਕਿਹਾ ਕਿ ਇਸ ਦੇ ਮੁਕਾਬਲੇ ਭਾਜਪਾ ਦੇ 8 ਵਾਰਡਾਂ 'ਚ 124 ਸਫ਼ਾਈ ਸੇਵਕ ਤਾਇਨਾਤ ਕੀਤੇ ਹਨ ਜਦੋਂਕਿ ਅਕਾਲੀ ਦਲ ਦੇ 5 ਵਾਰਡ: 'ਚ ਕੇਵਲ 79 ਸਫ਼ਾਈ ਸੇਵਕ ਲਗਾਏ ਹਨ | ਜਿਸ ਤੋਂ ਸਪਸ਼ੱਟ ਹੈ ਕਿ ਮੇਅਰ ਨੇ ਵਿਰੋਧੀ ਧਿਰ ਦੇ ਵਾਰਡਾਂ ਨਾਲ ਵਿਤਕਰਾ ਕੀਤਾ ਹੈ ਜਿਸ ਨਾਲ ਸਫ਼ਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਅਤੇ ਗੰਦਗੀ ਦੇ ਚੱਲਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਪੈਦਾ ਹੋ ਗਿਆ ਹੈ | ਉਨ੍ਹਾਂ ਨੇ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ 'ਚ ਦਖ਼ਲ ਦੇ ਕੇ ਇਸ ਵਿਤਕਰੇ ਨੂੰ ਖ਼ਤਮ ਕਰਨ | ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਜੇ ਵਾਰਡਾਂ ਵਿਚ ਸਫ਼ਾਈ ਸੇਵਕਾਂ ਦੀ ਨਿਯੁਕਤੀ ਬਾਰੇ ਕੋਈ ਬੇਨਿਯਮੀਆਂ ਹੋਈਆਂ ਹਨ ਤਾਂ ਉਹ ਉਨ੍ਹਾਂ 'ਚ ਸੁਧਾਰ ਕਰਨਗੇ | ਉਨ੍ਹਾਂ ਕਿਹਾ ਕਿ ਉਹ ਕਿਸੇ ਨਾਲ ਵਿਤਕਰਾ ਨਹੀਂ ਹੋਣ ਦੇਣਗੇ |

ਸਮਰਾਏ ਨੇ ਕਿਹਾ ਹਾਊਸ 'ਚ ਮੁੱਦਾ ਚੁੱਕਣ 'ਤੇ ਘੱਟ ਹੋਏ ਸਫ਼ਾਈ ਸੇਵਕ

ਜਲੰਧਰ, 24 ਅਪ੍ਰੈਲ (ਸ਼ਿਵ ਸ਼ਰਮਾ)- 80 ਵਾਰਡਾਂ ਲਈ ਸਫ਼ਾਈ ਸੇਵਕਾਂ ਦੀ ਵੰਡ ਦੇ ਮਾਮਲੇ ਵਿਚ ਨਿਗਮ ਦੀ ਸਿਆਸਤ ਇਕਦਮ ਭੱਖ ਗਈ ਹੈ ਤੇ ਮੇਅਰ ਜਗਦੀਸ਼ ਰਾਜਾ ਵਲੋਂ ਸਫ਼ਾਈ ਸੇਵਕਾਂ ਦੀ ਵੰਡ ਨੂੰ ਲੈ ਕੇ ਨਾ ਸਿਰਫ਼ ਕਾਂਗਰਸੀ ਕੌਾਸਲਰ ਨਾਰਾਜ਼ ਹੋ ਗਏ ਹਨ ਸਗੋਂ ਵਿਰੋਧੀ ਧਿਰ ...

ਪੂਰੀ ਖ਼ਬਰ »

ਬੇਰੰਗ ਪਰਤੀ ਸ਼ਹੀਦ ਊਧਮ ਸਿੰਘ ਨਗਰ ਦੇ ਛਾਪੇ ਵਾਲੀ ਪੁਲਿਸ ਪਾਰਟੀ

ਜਲੰਧਰ, 24 ਅਪ੍ਰੈਲ (ਐੱਮ.ਐੱਸ. ਲੋਹੀਆ) - ਸੋਮਵਾਰ ਦੀ ਦੇਰ ਰਾਤ ਸ਼ਹੀਦ ਊਧਮ ਸਿੰਘ ਨਗਰ ਦੇ ਸਿੱਕਾ ਚੌਕ ਨੇੜੇ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਇਕ ਕੋਠੀ 'ਚ ਛਾਪਾ ਮਾਰਿਆ ਸੀ | ਏ.ਡੀ.ਸੀ.ਪੀ. ਸਿਟੀ-1 ਮਨਦੀਪ ਸਿੰਘ ਗਿੱਲ, ਏ.ਡੀ.ਸੀ.ਪੀ. ਸਿਟੀ-2 ...

ਪੂਰੀ ਖ਼ਬਰ »

ਪਲਾਸਟਿਕ ਲਿਫ਼ਾਫ਼ਿਆਂ ਦੇ ਿਖ਼ਲਾਫ ਕੱਢੀ ਰੈਲੀ

ਜਲੰਧਰ, 24 ਅਪ੍ਰੈਲ (ਸ਼ਿਵ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਲਾਇਲਪੁਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਬੰਦ ਕਰਨ ਦਾ ਸੰਦੇਸ਼ ਦੇਣ ਲਈ ਰੈਲੀ ਕੱਢੀ ਗਈ | ਸਕੂਲ ਤੋਂ ਲੈ ਕੇ ਨਕੋਦਰ ਚੌਕ, ...

ਪੂਰੀ ਖ਼ਬਰ »

ਜੂਆ ਖੇਡਣ ਦੇ ਦੋਸ਼ 'ਚ ਨਕਦੀ ਸਮੇਤ ਤਿੰਨ ਕਾਬੂ-ਮਾਮਲਾ ਦਰਜ

ਜਲੰਧਰ ਛਾਉਣੀ 24 ਅਪ੍ਰੈਲ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅੱਜ ਤਿੰਨ ਵਿਅਕਤੀਆਂ ਨੂੰ ਜੂਆ ਖੇਡਣ ਦੇ ਦੋਸ਼ ਹੇਠ ਨਕਦੀ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ...

ਪੂਰੀ ਖ਼ਬਰ »

ਖੋਹਬਾਜ਼ੀ ਦੇ ਮਾਮਲੇ 'ਚ 5 ਸਾਲ ਦੀ ਕੈਦ

ਜਲੰਧਰ, 24 ਅਪ੍ਰੈਲ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਪ੍ਰੀਤੀ ਸਾਹਣੀ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਦੀਪ ਸਿੰਘ ਵਾਸੀ ਟਾਂਡਾ ਨੂੰ 5 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ...

ਪੂਰੀ ਖ਼ਬਰ »

ਪਾਈਪ ਨਾਲ ਗੱਡੀ ਧੋਤੀ ਤਾਂ ਕੱਟਿਆ ਜਾਵੇਗਾ ਕੁਨੈਕਸ਼ਨ

ਜਲੰਧਰ, 24 ਅਪ੍ਰੈਲ (ਸ਼ਿਵ ਸ਼ਰਮਾ)- ਸ਼ਹਿਰ ਵਿਚ ਪਾਣੀ ਦੀ ਪਾਈਪ ਲਗਾ ਕੇ ਗੱਡੀ ਧੋਣੀ ਹੁਣ ਮਹਿੰਗੀ ਪੈ ਸਕਦੀ ਹੈ ਕਿਉਂਕਿ ਗਰਮੀਆਂ ਦੇ ਮੌਸਮ ਕਰਕੇ ਪਾਣੀ ਦੀ ਘਾਟ ਮਹਿਸੂਸ ਹੋਣ ਤੋਂ ਬਾਅਦ ਹੁਣ ਨਿਗਮ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਦੀ ਯਾਦ ਆ ਗਈ ...

ਪੂਰੀ ਖ਼ਬਰ »

ਐਲ. ਪੀ. ਯੂ. ਨੇ 617 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਜਲੰਧਰ, 24 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੇ ਸੈਂਕੜੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਯੂਨੀਵਰਸਿਟੀ ਦੇ 9ਵੇਂ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ | ਇਹ ਸਮਾਰੋਹ ਹਰ ਸਾਲ ਪੂਰੇ ਸੈਸ਼ਨ ਦੇ ਦੌਰਾਨ ਵਿਦਿਆਰਥੀਆਂ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਨੂਰਮਹਿਲ, 24 ਅਪ੍ਰੈਲ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਸੁਰਜੀਤ ਸਿੰਘ ਮਾਂਗਟ ਤੇ ਏ.ਐਸ.ਆਈ. ਲਾਭ ਸਿੰਘ ਨੇ ਦੱਸਿਆ ਕਿ ਪਿੰਡ ਉਪਲਾ ਦੇ ਗੇਟ ਕੋਲ ਇਕ ਨਾਕੇ ਦੌਰਾਨ ਪੈਦਲ ਆ ਰਹੇ ...

ਪੂਰੀ ਖ਼ਬਰ »

-ਮਾਮਲਾ ਬਾਬੇ ਵਲੋਂ ਔਰਤ ਨਾਲ ਜਬਰ ਜਨਾਹ ਕਰਨ ਦਾ- ਪੀੜਤ ਔਰਤ ਨੇ ਆਪਣੇ ਬਿਆਨ ਕਰਵਾਏ ਦਰਜ

ਜਲੰਧਰ ਛਾਉਣੀ 24 ਅਪ੍ਰੈਲ (ਪਵਨ ਖਰਬੰਦਾ)-ਥਾਣਾ ਰਾਮਾਂ ਮੰਡੀ ਦੇ ਅਧੀਨ ਆਉਂਦੇ ਜੋਗਿੰਦਰ ਨਗਰ ਵਿਖੇ ਰਹਿਣ ਵਾਲੀ ਨਿਸ਼ਾ ਰਾਣੀ ਵਲੋਂ ਬੀਤੇ ਦਿਨੀਂ ਏਕਤਾ ਨਗਰ ਵਾਸੀ ਚੰਨੀ ਬਾਬਾ ਿਖ਼ਲਾਫ਼ ਲਗਾਏ ਗਏ ਜਬਰ ਜਨਾਹ, ਧਮਕੀਆਂ, ਅਤੇ ਕੁੱਟਮਾਰ ਦੇ ਦੋਸ਼ਾਂ ਸਬੰਧੀ ਅੱਜ ...

ਪੂਰੀ ਖ਼ਬਰ »

ਸੜਕ ਸੁਰੱਖਿਆ ਹਫ਼ਤੇ ਦੌਰਾਨ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਦਿੱਤੀ ਆਵਾਜਾਈ ਨਿਯਮਾਂ ਦੀ ਜਾਣਕਾਰੀ

ਚੁਗਿੱਟੀ/ਜੰਡੂਸਿੰਘਾ, 24 ਅਪ੍ਰੈਲ (ਨਰਿੰਦਰ ਲਾਗੂ)-ਟ੍ਰੈਫ਼ਿਕ ਪੁਲਿਸ ਕਮਿਸ਼ਨਰੇਟ ਜਲੰਧਰ ਵਲੋਂ ਪ੍ਰਵੀਨ ਕੁਮਾਰ ਸਿਨ੍ਹਾ ਆਈ. ਪੀ. ਐਸ., ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਦੇ ਅੱਜ ਦੂਜੇ ਦਿਨ ਸਥਾਨਕ ਲੰਮਾ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ

ਜਲੰਧਰ, 24 ਅਪ੍ਰੈਲ (ਅ.ਬ.)-ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਐਸੋਸੀਏਸ਼ਨ ਕੈਂਟ ਮੰਡਲ ਜਲੰਧਰ ਪੀ.ਐਸ.ਪੀ.ਸੀ.ਐਲ. ਜਲੰਧਰ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਡਵੀਜ਼ਨ ਪ੍ਰਧਾਨ ਸ੍ਰੀ ਚਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਆਦਮਪੁਰ ਵਿਚ ਹੋਈ | ਇਸ ਮੀਟਿੰਗ ਵਿਚ ਡਵੀਜ਼ਨ ਕਮੇਟੀ ...

ਪੂਰੀ ਖ਼ਬਰ »

ਪੱਬ 'ਚ ਦੇਰ ਰਾਤ ਸ਼ਰਾਬ ਨਾ ਮਿਲਣ 'ਤੇ ਬਾਊ ਾਸਰ ਦੀ ਕੀਤੀ ਕੁੱਟਮਾਰ-7 ਿਖ਼ਲਾਫ਼ ਮੁਕੱਦਮਾ ਦਰਜ

ਜਲੰਧਰ, 24 ਅਪ੍ਰੈਲ (ਐੱਮ.ਐੱਸ. ਲੋਹੀਆ)- ਬੱਸ ਅੱਡੇ ਨੇੜੇ ਚੱਲ ਰਹੀ ਇਕ ਪੱਬ 'ਚ ਦੇਰ ਰਾਤ ਕੁਝ ਵਿਅਕਤੀਆਂ ਵਲੋਂ ਸ਼ਰਾਬ ਦੀ ਮੰਗ ਕਰਨ 'ਤੇ ਹੋਏ ਝਗੜੇ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ 7 ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਜੱਚਾ-ਬੱਚਾ ਘਰ ਦੇ ਆਪ੍ਰੇਸ਼ਨ ਥੇਟਰ ਦੀ ਸੀਲਿੰਗ ਡਿੱਗੀ

ਜਲੰਧਰ, 24 ਅਪ੍ਰੈਲ (ਐੱਮ.ਐੱਸ. ਲੋਹੀਆ)- ਸਿਵਲ ਹਸਪਤਾਲ ਦੇ ਨਵੇਂ ਬਣੇ ਜੱਚਾ-ਬੱਚਾ ਵਾਰਡ ਦੇ ਆਪ੍ਰੇਸ਼ਨ ਥੇਟਰ ਦੇ ਬਾਹਰ ਬਣੀ ਸੀਲਿੰਗ ਡਿੱਗ ਗਈ ਹੈ | ਇਹ ਹਾਦਸਾ ਸੋਮਵਾਰ ਅੱਧੀ ਰਾਤ ਤੋਂ ਬਾਅਦ ਵਾਪਰਿਆ, ਜਿਸ ਸਮੇਂ ਆਪ੍ਰੇਸ਼ਨ ਥੇਟਰ ਦੇ ਬਾਹਰ ਕੋਈ ਨਹੀਂ ਸੀ | ਇਸ ਕਰਕੇ ...

ਪੂਰੀ ਖ਼ਬਰ »

ਰਾਮ ਨਗਰ ਫਾਟਕ 'ਤੇ ਇਕ ਵੱਡਾ ਹਾਦਸਾ ਟਲਿਆ

ਜਲੰਧਰ, 24 ਅਪ੍ਰੈਲ (ਮਦਨ ਭਾਰਦਵਾਜ)- ਰਾਮ ਨਗਰ ਰੇਲਵੇ ਫਾਟਕ 'ਤੇ ਰੇਲ ਚਾਲਕ ਦੀ ਹੁਸ਼ਿਆਰੀ ਨਾਲ ਉਸ ਸਮੇਂ ਵੱਡਾ ਹਾਦਸਾ ਟੱਲ ਗਿਆ | ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਦੇ ਏ.ਐਸ.ਆਈ ਹੀਰਾ ਸਿੰਘ ਅਨੁਸਾਰ ਉਕਤ ਹਾਦਸਾ ਕਬੀਰ ਨਗਰ ਅਤੇ ਸ਼ੀਤਲ ਨਗਰ ਵਿਚਕਾਰ ਰਾਮ ਨਗਰ ਰੇਲਵੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਲਾਂਬੜਾ, 24 ਅਪ੍ਰੈਲ (ਕੁਲਜੀਤ ਸਿੰਘ ਸੰਧੂ)-ਪੁਲਿਸ ਚੌਕੀ ਵਲੋਂ ਅੱਜ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਥਾਣਾ ਮੁਖੀ ਸਦਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਪ੍ਰਤਾਪਪੁਰਾ ਵਲੋਂ ਅੱਡਾ ਪ੍ਰਤਾਪ ...

ਪੂਰੀ ਖ਼ਬਰ »

ਕੰਪਨੀ ਬਾਗ਼ ਚੌਕ ਤੋਂ ਜੇਲ੍ਹ ਰੋਡ ਤੱਕ ਪਾਰਕਿੰਗ ਲਈ ਲੱਗੇਗੀ ਪੀਲੀ ਲਾਈਨ

ਜਲੰਧਰ, 24 ਅਪ੍ਰੈਲ (ਮਦਨ ਭਾਰਦਵਾਜ)- ਨਗਰ ਨਿਗਮ ਟ੍ਰੈਫ਼ਿਕ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਕੰਪਨੀ ਬਾਗ਼ ਚੌਕ ਤੋਂ ਜੇਲ੍ਹ ਰੋਡ ਚੌਕ ਤੱਕ ਸੜਕ 'ਤੇ ਪੀਲੀ ਲਾਈਨ ਲਗਾਏਗਾ | ਇਸ ਸਬੰਧੀ ਤਹਿ ਬਾਜ਼ਾਰੀ ਵਿਭਾਗ ਨਿਗਮ ਹਾਊਸ ਦੀ ਮੀਟਿੰਗ ਵਿਚ ਪੇਸ਼ ਕੀਤੇ ਜਾਣ ਵਾਲੇ ਏਜੰਡੇ ...

ਪੂਰੀ ਖ਼ਬਰ »

ਪ੍ਰੋ. ਹਰਿੰਦਰ ਸਿੰਘ ਮਹਿਬੂਬ ਬਾਰੇ ਯਾਦਗਾਰੀ ਭਾਸ਼ਣ

ਜਲੰਧਰ, 24 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਪੰਜਾਬੀ ਮਾਂ ਬੋਲੀ ਦਾ ਅਲਬੇਲਾ ਕਵੀ ਸੀ | ਸਹਿਜੇ ਰਚਿਓ ਖ਼ਾਲਸਾ, ਝਨਾਂ ਦੀ ਰਾਤ, ਸਿੱਖ ਸੂਰਤ ਦੀ ਪਰਵਾਜ਼, ਇਲਾਹੀ ਨਦਰ ਦੇ ਪੈਂਡੇ ਆਦਿ ਪੁਸਤਕਾਂ ਮਹਿਬੂਬ ਦੀਆਂ ਬਹੁਤ ਉੱਚ ਪੱਧਰ ਦੀਆਂ ...

ਪੂਰੀ ਖ਼ਬਰ »

15 ਕਾਂਗਰਸੀ ਪਰਿਵਾਰ ਭਾਜਪਾ 'ਚ ਸ਼ਾਮਿਲ

ਜਲੰਧਰ, 24 ਅਪ੍ਰੈਲ (ਸ਼ਿਵ)- ਭਾਜਪਾ ਜਲੰਧਰ ਵੈਸਟ ਵਿਚ ਪੈਂਦੇ ਭਾਰਗੋ ਨਗਰ ਵਿਚ ਕਾਂਗਰਸ ਨਾਲ ਸਬੰਧਿਤ 15 ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋ ਗਏ | ਇਹ ਪਰਿਵਾਰ ਪੁਰਾਣੇ ਗੁਲ੍ਹਾਟੀ ਪਰਿਵਾਰ ਨਾਲ ਸਬੰਧਿਤ ਸੀ | ਭਾਜਪਾ ਦੇ ਸੀਨੀਅਰ ਆਗੂ ਮਹਿੰਦਰ ਭਗਤ ਨੇ ਸਾਰਿਆਂ ਨੂੰ ...

ਪੂਰੀ ਖ਼ਬਰ »

ਬੰਟੀ ਨੂੰ ਦਿੱਤੀ ਸੂਚੀ 'ਚ ਬਣਦੀਆਂ ਕਾਲੋਨੀਆਂ ਦੀ ਜਾਣਕਾਰੀ ਗਾਇਬ

ਜਲੰਧਰ, 24 ਅਪ੍ਰੈਲ (ਸ਼ਿਵ) - ਨਾਜਾਇਜ਼ ਕਾਲੋਨੀਆਂ, ਉਸਾਰੀਆਂ ਦੇ ਮਾਮਲੇ ਵਿਚ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਹੁਣ ਰੰਗ ਲਿਆਉਣ ਲੱਗ ਪਈ ਹੈ ਕਿਉਂਕਿ ਬੰਟੀ ਦੀ ਸ਼ਿਕਾਇਤ ਤੋਂ ਬਾਅਦ ਬਿਲਡਿੰਗ ਵਿਭਾਗ ਨੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਪਹਿਲਾ ਟਰੇਸਰ ਕੱਪ ਅੰਡਰ 14 ਸਾਲ ਕ੍ਰਿਕਟ ਟੂਰਨਾਮੈਂਟ

ਜਲੰਧਰ, 24 ਅਪ੍ਰੈਲ (ਜਤਿੰਦਰ ਸਾਬੀ)- ਸਥਾਨਕ ਸਾਈ ਦਾਸ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਏ ਜਾ ਰਹੇ ਪਹਿਲੇ ਟੇਰਸਰ ਕੱਪ ਅੰਡਰ 14 ਸਾਲ ਵਰਗ ਦੇ ਕਿ੍ਕਟ ਟੂਰਨਾਮੈਂਟ ਦੇ ਵਿਚੋਂ ਤੀਜੇ ਦਿਨ ਖੇਡੇ ਗਏ ਮੈਚ ਵਿਚੋਂ ਸਿਧਾਰਥ ਕਿ੍ਕਟ ਅਕੈਡਮੀ ਨੇ ਹਰਭਜਨ ਕਿ੍ਕਟ ਅਕੈਡਮੀ ਨੂੰ 9 ...

ਪੂਰੀ ਖ਼ਬਰ »

ਅਕਾਲੀ ਆਗੂਆਂ ਨੇ ਸ਼ਾਹਕੋਟ ਉਪ ਚੋਣ ਦੀ ਸੰਭਾਲੀ ਕਮਾਨ

ਜਲੰਧਰ, 24 ਅਪ੍ਰੈਲ (ਮੇਜਰ ਸਿੰਘ)-ਅਕਾਲੀ ਦਲ ਦੇ ਆਗੂਆਂ ਨੇ ਸ਼ਾਹਕੋਟ ਹਲਕੇ ਦੀ ਉਪ ਚੋਣ ਦੀ ਕਮਾਨ ਸੰਭਾਲ ਲਈ ਹੈ | ਹਾਲਾਂਕਿ ਉਪ ਚੋਣ ਕਰਵਾਏ ਜਾਣ ਬਾਰੇ ਅਜੇ ਐਲਾਨ ਨਹੀਂ ਹੋਇਆ, ਪਰ ਜੂਨ ਮਹੀਨੇ 'ਚ ਕਿਸੇ ਵੀ ਸਮੇਂ ਵੋਟਾਂ ਪੈਣ ਦੀ ਸੰਭਾਵਨਾ ਨੂੰ ਦੇਖਦਿਆਂ ਅਕਾਲੀ ਦਲ ਨੇ ...

ਪੂਰੀ ਖ਼ਬਰ »

ਵਾਹਨਾਂ ਦੀਆਂ ਨੰਬਰ ਪਲੇਟਾਂ ਲਿਖਣ ਸਬੰਧੀ ਹਦਾਇਤਾਂ ਜਾਰੀ

ਜਲੰਧਰ, 24 ਅਪ੍ਰੈਲ (ਐੱਮ.ਐੱਸ. ਲੋਹੀਆ) - ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਗੁਰਮੀਤ ਸਿੰਘ ਨੇ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨੰਬਰ ਪਲੇਟਾਂ ਲਿਖਣ ਵਾਲੇ ਪੇਂਟਰ/ਲਿਖਾਰੀਆਂ ਵਲੋਂ ਲਿਖੀਆਂ ਜਾਂਦੀਆਂ ਵਾਹਨਾਂ ਦੀਆਂ ਨੰਬਰ ਪਲੇਟਾਂ ਹੇਠ ਲਿਖੇ ਸਟੈਂਡਰਡ ...

ਪੂਰੀ ਖ਼ਬਰ »

ਬਾਹਰਲੇ ਕਾਂਗਰਸ ਆਗੂਆਂ ਨੇ ਸ਼ਾਹਕੋਟ ਵਲੋਂ ਮੋੜਿਆ ਮੂੰਹ

ਜਲੰਧਰ, 24 ਅਪ੍ਰੈਲ (ਮੇਜਰ ਸਿੰਘ)-ਸ਼ਾਹਕੋਟ ਹਲਕੇ ਦੀ ਉਪ ਚੋਣ ਲੜ ਕੇ ਮੰਤਰੀ ਬਣਨ ਦੀਆਂ ਪੌੜੀਆਂ ਚੜ੍ਹਨ ਦੀ ਤਾਕ ਵਿਚ ਉਮੀਦਵਾਰ ਬਨਣ ਦੇ ਚਾਹਵਾਨ ਸੀਨੀਅਰ ਕਾਂਗਰਸ ਆਗੂਆਂ ਨੇ ਮੰਤਰੀ ਮੰਡਲ ਵਿਚ ਵਾਧਾ ਹੋਣ ਦੇ ਨਾਲ ਹੀ ਮਨ ਬਦਲ ਲਏ ਹਨ | ਵਜ਼ਾਰਤ 'ਚ ਸਾਰੇ ਮੰਤਰੀ ਪਦ ਭਰੇ ...

ਪੂਰੀ ਖ਼ਬਰ »

ਕਾਲੋਨੀਆਂ ਮਨਜ਼ੂਰਸ਼ੁਦਾ ਕਰਨ ਦੀ ਨੀਤੀ ਮਨਜ਼ੂਰ ਨਹੀਂ-ਮੇਜਰ ਸਿੰਘ

ਜਲੰਧਰ, 24 ਅਪ੍ਰੈਲ (ਮਦਨ ਭਾਰਦਵਾਜ)- ਸਰਕਾਰ ਨੇ ਕਾਲੋਨੀਆਂ ਤੇ ਪਲਾਟਾਂ ਨੂੰ ਮਨਜ਼ੂਰਸ਼ੁਦਾ ਕਰਨ ਲਈ ਬਣਾਈ ਗਈ ਨੀਤੀ ਉਚਿੱਤ ਨਹੀਂ ਹੈ ਅਤੇ ਇਨ੍ਹਾਂ ਦੀ ਮਨਜ਼ੂਰੀ ਅਲੱਗ-ਅਲੱਗ ਕਰਨੀ ਚਾਹੀਦੀ ਸੀ | ਕਾਂਗਰਸੀ ਆਗੂ ਮੇਜਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਨਾਜਾਇਜ਼ ...

ਪੂਰੀ ਖ਼ਬਰ »

ਪੀਰ ਮੁਹੰਮਦ ਤੇ ਹੋਰਨਾਂ ਵਲੋਂ ਤਿਹਾੜ ਜੇਲ੍ਹ 'ਚ ਭਾਈ ਹਵਾਰਾ ਨਾਲ ਮੁਲਾਕਾਤ

ਨਵੀਂ ਦਿੱਲੀ, 24 ਅਪ੍ਰੈਲ (ਜਗਤਾਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ, ਚੱਬਾ ਦੇ ਸਰਬੱਤ ਖਾਲਸਾ 'ਚ ਬਣਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਤਿਹਾੜ ਜੇਲ੍ਹ ਵਿਚ ਮੁਲਾਕਾਤ ...

ਪੂਰੀ ਖ਼ਬਰ »

ਸੈਸ਼ਨ ਜੱਜ ਅਤੇ ਸੀ.ਜੇ.ਐਮ. ਵਲੋਂ ਗਾਂਧੀ ਵਨਿਤਾ ਆਸ਼ਰਮ ਦਾ ਦੌਰਾ

ਜਲੰਧਰ, 24 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹਾ ਜਲੰਧਰ ਵਿਖੇ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਕੰਮ ਕਰ ਰਹੇ ਪੈਰਾ ਲੀਗਲ ਵਲੰਟੀਅਰਾਂ ਨੂੰ ਲੋਕ ਭਲਾਈ ਦੇ ਕੰਮਾਂ ਪ੍ਰਤੀ ਅਤੇ ਲੋਕਾਂ ਨੂੰ ਉਨ੍ਹਾਂ ਦਾ ਹੱਕਾ ਪ੍ਰਤੀ ਜਾਗਰੂਕ ਕਰਨ ਸਬੰਧੀ ਉਤਸ਼ਾਹਿਤ ਕਰਨ ਦੇ ...

ਪੂਰੀ ਖ਼ਬਰ »

13 ਦਿਨ ਬਾਅਦ ਵੀ ਨਹੀਂ ਸੁਲਝੀ ਰਾਹੁਲ ਦੀ ਮੌਤ ਦੀ ਪਹੇਲੀ

ਮਕਸੂਦਾਂ, 24 ਅਪ੍ਰੈਲ (ਅਮਰਜੀਤ ਸਿੰਘ ਕੋਹਲੀ)-ਸ਼ਹੀਦ ਭਗਤ ਸਿੰਘ ਕਾਲੋਨੀ 'ਚ 13 ਦਿਨ ਪਹਿਲਾਂ ਰਾਹੁਲ ਦੀ ਭੇਦਭਰੇ ਹਾਲਤਾਂ 'ਚ ਹੋਈ ਮੌਤ ਦਾ ਮਾਮਲਾ ਅੱਜ ਤੱਕ ਥਾਣਾ ਨੰ. 1 ਦੀ ਪੁਲਿਸ ਵਲੋਂ ਹੱਲ ਨਹੀਂ ਕੀਤਾ ਗਿਆ ਅਤੇ ਥਾਣਾ 1 ਦੀ ਪੁਲਿਸ ਕਿਸੇ ਵੀ ਨਤੀਜੇ ਤੱਕ ਪੁੱਜਣ 'ਚ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਏ ਨੌਜਵਾਨ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 24 ਅਪ੍ਰੈਲ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਤੋਂ ਪੀ. ਏ. ਪੀ. ਪੁਲ ਵਾਲੇ ਪਾਸੇ ਰੇਲ ਪਟੜੀ ਪਾਰ ਕਰਦੇ ਸਮੇਂ ਅਚਾਨਕ ਰੇਲ ਗੱਡੀ ਹੇਠਾਂ ਆਏ ਇਕ ਨੌਜਵਾਨ ਦੀ ਮੌਤ ਹੋ ਗਈ | ਜਿਸ ਸਬੰਧੀ ਸੂਚਨਾ ਮਿਲਣ 'ਤੇ ਵਿਭਾਗੀ ਕਾਰਵਾਈ ...

ਪੂਰੀ ਖ਼ਬਰ »

ਸਰਕਾਰੀ ਸਕੂਲ ਭੋਡੇ ਸਪਰਾਏ ਦਾ ਬਾਹਰਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ

ਜਮਸ਼ੇਰ ਖਾਸ, 24 ਅਪ੍ਰੈਲ (ਕਪੂਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੋਡੇ ਸਪਰਾਏ ਦਾ 12ਵੀਂ ਦਾ ਨਤੀਜਾ 100 ਫੀਸਦੀ ਰਿਹਾ | ਪਿ੍ੰਸੀਪਲ ਇਕਬਾਲ ਸਿੰਘ ਹੁਰਾਂ ਨੇ ਦੱਸਿਆ ਕਿ ਇਸ ਸੰਸਥਾ ਦੀ ਹਰਦੀਪ ਕੌਰ ਨੇ 87%, ਨਵਜੋਤ ਕੌਰ 81 ਫੀਸਦੀ, ਤੇ ਜਸਪ੍ਰੀਤ ਕੌਰ ਨੇ 79% ਅੰਕ ਪ੍ਰਾਪਤ ...

ਪੂਰੀ ਖ਼ਬਰ »

ਜੀ. ਟੀ. ਰੋਡ ਤੋਂ ਜਮਸ਼ੇਰ ਚਾਰ ਮਾਰਗੀ ਸੜਕ ਤੱਕ ਲੱਗਣਗੇ 5000 ਬੂਟੇ

ਜਲੰਧਰ, 24 ਅਪ੍ਰੈਲ (ਜਸਪਾਲ ਸਿੰਘ)-ਟ੍ਰੀ ਮਿੱਤਰਾ ਦੇ ਸਹਿਯੋਗ ਨਾਲ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਮੈਕਡਾਨਲ ਜੀ. ਟੀ. ਰੋਡ ਤੋਂ ਲੈ ਕੇ ਜਮਸ਼ੇਰ ਚਾਰ ਮਾਰਗੀ ਵਾਲੀ ਸੜਕ 'ਤੇ 5000 ਬੂਟੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਬਾਬਾ ਸੇਵਾ ਸਿੰਘ ਤੋਂ ਇਲਾਵਾ ...

ਪੂਰੀ ਖ਼ਬਰ »

ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਦੋ ਦੋਸ਼ੀਆਂ ਨੂੰ ਕੈਦ

ਜਲੰਧਰ, 24 ਅਪ੍ਰੈਲ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਕੁਲਜੀਤ ਪਾਲ ਸਿੰਘ ਦੀ ਅਦਾਲਤ ਨੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੁਖਵਿੰਦਰ ਕੁਮਾਰ ਉਰਫ਼ ਸੱੁਖਾ ਪੁੱਤਰ ਨਿਰਮਲ ਕੁਮਾਰ ਅਤੇ ਅਮਨਦੀਪ ਉਰਫ਼ ਰਿੰਕੂ ਪੁੱਤਰ ...

ਪੂਰੀ ਖ਼ਬਰ »

ਰੇਲਵੇ ਪਾਰਸਲ ਮਾਫ਼ੀਆ ਵਲੋਂ ਟੈਕਸ ਚੋਰੀ ਜਾਰੀ

ਜਲੰਧਰ, 24 ਅਪ੍ਰੈਲ (ਮਦਨ ਭਾਰਦਵਾਜ)- ਭਾਵੇਂ ਜੀ.ਐੱਸ.ਟੀ. ਲਾਗੂ ਹੋਣ ਨਾਲ ਰੇਲਵੇ ਦੀ ਆਮਦਨੀ ਪ੍ਰਭਾਵਿਤ ਹੋਈ ਹੈ, ਪਰ ਰੇਲਵੇ ਪਾਰਸਲਾਂ ਦੀ ਆੜ 'ਚ ਅਜੇ ਵੀ ਪਾਰਸਲ ਮਾਫ਼ੀਆ ਟੈਕਸ ਚੋਰੀ ਕਰ ਰਿਹਾ ਹੈ | ਰੇਲਵੇ ਸੂਤਰਾਂ ਅਨੁਸਾਰ ਲੀਜ਼ ਰਾਹੀਂ ਪਾਰਸਲਾਂ ਦਾ ਆਉਣਾ ਜਾਰੀ ਹੈ ...

ਪੂਰੀ ਖ਼ਬਰ »

60 ਹਜ਼ਾਰ ਰੁਪਏ 'ਤੇ ਗਈ ਕਮਿਸ਼ਨਰ ਜਲੰਧਰ ਮੰਡਲ ਦਫ਼ਤਰ ਦੀ ਕੰਟੀਨ ਦੇ ਠੇਕੇ ਦੀ ਬੋਲੀ

ਜਲੰਧਰ, 24 ਅਪ੍ਰੈਲ (ਚੰਦੀਪ ਭੱਲਾ)-ਕਮਿਸ਼ਨਰ ਜਲੰਧਰ ਮੰਡਲ ਦਫ਼ਤਰ ਦੇ ਅਹਾਤੇ 'ਚ ਬਣੀ ਕੰਟੀਨ (ਸਿਰਫ਼ ਇਕ ਕਮਰਾ) ਦੇ ਠੇਕੇ ਦੀ ਬੋਲੀ ਅੱਜ ਮੰਡਲ ਕਮਿਸ਼ਨਰ ਦਫ਼ਤਰ ਵਿਖੇ ਸੁਪਰਡੈਂਟ ਕੇਵਲ ਕ੍ਰਿਸ਼ਨ, ਨਿਰਮਲ ਸਿੰਘ, ਅਸ਼ੋਕ ਕੁਮਾਰ, ਪੀ.ਏ ਵਿਨੇ ਸ਼ਰਮਾ ਅਤੇ ਨਾਜ਼ਰ ਸੰਦੀਪ ...

ਪੂਰੀ ਖ਼ਬਰ »

ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ ਵਰਿਆਮ ਸੰਧੂ ਸਮੇਤ ਪੰਜ ਸਾਹਿਤਕ ਸ਼ਖ਼ਸੀਅਤਾਂ ਸਨਮਾਨਿਤ

ਜਲੰਧਰ, 24 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ ਸੁਖਵਿੰਦਰ ਕੰਬੋਜ ਅਤੇ ਕਲਵਿੰਦਰ ਦੀ ਪ੍ਰੇਰਣਾ ਨਾਲ ਹਰ ਵਰੇ੍ਹ ਕੀਤਾ ਜਾਣ ਵਾਲਾ ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ ਸਮਾਰੋਹ ਅਤੇ ਕਵੀ ਦਰਬਾਰ ਪੰਜਾਬ ਕਲਾ ਪ੍ਰੀਸ਼ਦ ...

ਪੂਰੀ ਖ਼ਬਰ »

ਇਲਾਹਾਬਾਦ ਬੈਂਕ ਦੇ 154ਵੇਂ ਸਥਾਪਨਾ ਦਿਵਸ 'ਤੇ ਲਗਾਇਆ ਖ਼ੂਨਦਾਨ ਕੈਂਪ

ਜਲੰਧਰ, 24 ਅਪ੍ਰੈਲ (ਐੱਮ.ਐੱਸ. ਲੋਹੀਆ)- ਪੂਰੇ ਦੇਸ਼ 'ਚ ਅੱਜ ਇਲਾਹਾਬਾਦ ਬੈਂਕ ਦੀਆਂ ਸ਼ਾਖਾਵਾਂ ਨੇ ਬੈਂਕ ਦਾ 154ਵਾਂ ਸਥਾਪਨਾ ਦਿਵਸ ਮਨਾਇਆ | ਇਸੇ ਲੜੀ ਤਹਿਤ ਅੱਜ ਜਲੰਧਰ ਦੀ ਸਿਵਲ ਲਾਈਨਜ਼ ਬ੍ਰਾਂਚ 'ਚ ਜਲੰਧਰ ਦੀਆਂ ਸਾਰੀਆਂ ਸ਼ਾਖਾਵਾਂ ਦੇ ਸਹਿਯੋਗ ਨਾਲ ਇਕ ਖ਼ੂਨਦਾਨ ...

ਪੂਰੀ ਖ਼ਬਰ »

ਪਿਮਸ 'ਚ ਸਾਧਾਰਨ ਜਨੇਪੇ ਨਾਲ ਔਰਤ ਨੇ ਦਿੱਤਾ 3 ਬੱਚਿਆਂ ਨੂੰ ਜਨਮ

ਜਲੰਧਰ, 24 ਅਪ੍ਰੈਲ (ਐੱਮ.ਐੱਸ. ਲੋਹੀਆ) - ਪੰਜਾਬ ਇੰਸਟੀਚਿਉਟ ਆਫ਼ ਮੈਡੀਕਲ ਸਾਇੰਸਸ (ਪਿਮਸ), ਗੜ੍ਹਾ ਰੋਡ ਦੇ ਡਾਕਟਰਾਂ ਨੇ ਸਾਢੇ ਸੱਤ ਮਹੀਨੇ ਦੇ ਗਰਭ ਤੋਂ ਬਾਅਦ ਇਕ ਸਫ਼ਲ ਜਨੇਪਾ ਕੀਤਾ ਹੈ, ਜਿਸ 'ਚ ਔਰਤ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ | ਇਸ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਰੈਲੀ

ਜਲੰਧਰ, 24 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੋਡਵੇਜ ਮੁਲਾਜ਼ਮਾ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ ਜਲੰਧਰ-1 ਅਤੇ ਜਲੰਧਰ-2 ਦੇ ਸਮੂਹ ਕਾਮਿਆਂ ਵਲੋਂ ਪੰਜਾਬ ਰੋਡਵੇਜ ਜਲੰਧਰ-1 ਦੇ ਗੇਟ 'ਤੇ ਇਕ ਭਰਵੀਂ ਰੈਲੀ ਕੀਤੀ ਗਈ | ਜਿਸ ਵਿਚ ਐਕਸ਼ਨ ...

ਪੂਰੀ ਖ਼ਬਰ »

ਸਿੱਖ ਗੁਰੂ ਸਹਿਬਾਨ ਦਾ ਨਵਾਂ ਇਤਿਹਾਸ ਲਿਖਣ ਦਾ ਕਿਸੇ ਵੀ ਅਖੌਤੀ ਸੰਸਥਾ ਨੂੰ ਕੋਈ ਅਧਿਕਾਰ ਨਹੀ-ਖ਼ਾਲਸਾ

ਜਲੰਧਰ, 24 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਭੁਪਿੰਦਰ ਸਿੰਘ ਖ਼ਾਲਸਾ ਕੋਆਰਡੀਨੇਟਰ ਸ੍ਰੋਮਣੀ ਅਕਾਲੀ ਦਲ (ਬ) ਦਿੱਲੀ ਸਟੇਟ ਨੇ ਅੱਜ 120 ਫੱਟੀ ਰੋਡ 'ਤੇ ਸਥਿਤ ਬਾਬਾ ਬੁੱਢਾ ਜੀ ਨਗਰ ਵਿਖੇ ਉਚੇਚੇ ਤੌਰ 'ਤੇ ਪੁਹੁੰਚ ਕੇ ਪੰਥ ਦਰਦੀਆਂ ਦੀ ਇਕ ਬੈਠਕ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਸੈਨਿਕ ਤੇ ਅਰਧ ਸੈਨਿਕ ਬੱਲਾਂ ਦੀ ਵਰਦੀ ਬਿਨਾਂ ਦਰੁਸਤ ਸ਼ਨਾਖਤ ਦੇ ਵੇਚਣ ਅਤੇ ਸਿਲਾਈ ਕਰਨ 'ਤੇ ਵੀ ਪਾਬੰਦੀ

ਜਲੰਧਰ, 24 ਅਪ੍ਰੈਲ (ਐੱਮ.ਐੱਸ. ਲੋਹੀਆ) - ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਗੁਰਮੀਤ ਸਿੰਘ ਨੇ ਹੁਕਮ ਜਾਰੀ ਕੀਤਾ ਹੈ ਕਿ ਕੋਈ ਵੀ ਦੁਕਾਨਦਾਰ/ਦਰਜ਼ੀ ਸੈਨਿਕ, ਅਰਧ ਸੈਨਿਕ ਬੱਲ ਤੇ ਪੁਲਿਸ ਦੀ ਬਣੀ ਬਣਾਈ ਵਰਦੀ ਜਾਂ ਕੱਪੜਾ ਲੈ ਕੇ ਸੀਤੀ ਸਿਲਾਈ ਵਰਦੀ ਖ਼ਰੀਦਦਾਰ ਦੀ ਦਰੁਸਤ ...

ਪੂਰੀ ਖ਼ਬਰ »

ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸਟੇਸ਼ਨ 'ਤੇ ਫ਼ੈਲੀ ਗੰਦਗੀ

ਜਲੰਧਰ, 24 ਅਪ੍ਰੈਲ (ਮਦਨ ਭਾਰਦਵਾਜ)- ਠੇਕੇਦਾਰ ਵਲੋਂ ਤਨਖ਼ਾਹ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਰੇਲਵੇ ਸਫ਼ਾਈ ਕਾਮਿਆਂ ਵਲੋਂ ਅੱਜ ਸਵੇਰੇ ਹੜਤਾਲ ਕਰ ਦਿੱਤੀ ਗਈ ਜਿਸ ਕਾਰਨ ਰੇਲਵੇ ਸਟੇਸ਼ਨ ਅਤੇ ਰੇਲਵੇ ਲਾਈਨ ਤੇ ਗੰਦਗੀ ਫ਼ੈਲ ਗਈ ਅਤੇ ਸਟੇਸ਼ਨ ਦਾ ਸਾਰਾ ਵਾਤਾਵਰਨ ...

ਪੂਰੀ ਖ਼ਬਰ »

ਲਾਂਦੜਾ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਫਿਲੌਰ, 24 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ )-ਨਜ਼ਦੀਕੀ ਪਿੰਡ ਲਾਂਦੜਾ ਦੇ ਸਰਕਾਰੀ ਹਾਈ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੌਰਾਨ ਛੇਵੀਂ ਤੋਂ ਦਸਵੀਂ ਤੱਕ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਏ ਬੱਚਿਆਂ ਨੂੰ ਸਕੂਲ ...

ਪੂਰੀ ਖ਼ਬਰ »

ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਵਲੋਂ ਦਲਿਤਾਂ 'ਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ

ਫਿਲੌਰ, 24 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ, ਇੰਦਰਜੀਤ ਚੰਦੜ੍ਹ)-ਸੰਵਿਧਾਨ ਬਚਾਉ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਐੱਸ. ਡੀ. ਐਮ ਦਫ਼ਤਰ ਅੱਗੇ ਵਿਸ਼ਾਲ ਧਰਨਾ ਲਗਾਇਆ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਕਾਂਤੀ ਮੋਹਨ ਸਰਪੰਚ, ਕਾਮਰੇਡ ਜਰਨੈਲ ਫਿਲੌਰ, ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰਾਂ ਵਲੋਂ ਐਸ. ਡੀ. ਐਮ. ਨਕੋਦਰ ਤੇ ਫੂਡ ਸਪਲਾਈ ਦਫ਼ਤਰ ਨਕੋਦਰ ਸਾਹਮਣੇ ਰੋਸ ਧਰਨਾ

ਨਕੋਦਰ, 24 ਅਪ੍ਰੈਲ (ਗੁਰਵਿੰਦਰ ਸਿੰਘ)-ਦਿਹਾਤੀ ਮਜ਼ਦੂਰ ਸਭਾ ਤਹਿਸੀਲ ਦੀ ਅਗਵਾਈ ਹੇਠ ਅੱਤ ਦੇ ਰੁਝੇਵਿਆਂ ਭਰੇ ਦਿਨਾਂ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋ ਕੇ ਮਜ਼ਦੂਰਾਂ ਨੇ ਪਹਿਲਾਂ ਐਸ. ਡੀ. ਐਮ. ਦਫ਼ਤਰ ਨਕੋਦਰ ਤੇ ਉਸ ਤੋਂ ਬਾਅਦ ...

ਪੂਰੀ ਖ਼ਬਰ »

ਵਿਸ਼ਵ ਕਿਤਾਬ ਦਿਵਸ ਮਨਾਇਆ

ਨੂਰਮਹਿਲ, 24 ਅਪ੍ਰੈਲ (ਗੁਰਦੀਪ ਸਿੰਘ ਲਾਲੀ)- ਪੰਜਾਬ ਕਲਾ ਦਰਪਣ, ਸ਼ਾਮਪੁਰ (ਰਜਿ.) ਵਲੋਂ ਵਿਸ਼ਵ ਕਲਮਕਾਰ ਪਰਿਵਾਰ ਨੂਰਮਹਿਲ ਦੇ ਸਹਿਯੋਗ ਨਾਲ ਵਿਸ਼ਵ ਕਿਤਾਬ ਦਿਵਸ ਮਨਾਇਆ | ਇਸ ਸਮੇਂ ਸੰਬੋਧਨ ਕਰਨ ਵਾਲਿਆਂ ਨੇ ਕਿਤਾਬਾਂ ਦੀ ਮਹਾਨਤਾਂ ਬਿਆਨ ਕਰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਸਰਕਾਰੀ ਨਿਯਮਾਂ ਦੇ ਉਲਟ ਖੱਡ 'ਚੋਂ ਰੇਤਾ ਕੱਢਣ ਲਈ ਵਰਤੀਆਂ ਜਾਂਦੀਆਂ 2 ਪੋਕਲਾਈਨ ਮਸ਼ੀਨਾਂ ਪ੍ਰਸ਼ਾਸਨ ਵਲੋਂ ਕਾਬੂ

ਫਿਲੌਰ, 24 ਅਪ੍ਰੈਲ (ਇੰਦਰਜੀਤ ਚੰਦੜ੍ਹ)- ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਅੰਦਰ ਹੋ ਰਹੀ ਸ਼ਰੇਆਮ ਗ਼ੈਰਕਨੰੂਨੀ ਮਾਈਨਿੰਗ ਨੂੰ ਰੋਕਣ ਲਈ ਦਿੱਤੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਸਥਾਨਕ ਇਲਾਕੇ ਅੰਦਰ ਹੋ ਰਹੀ ਗੈਰ ਕਨੂੰਨੀ ਮਾਈਨਿੰਗ ਨੂੰ ...

ਪੂਰੀ ਖ਼ਬਰ »

ਐੱਨ. ਐੱਚ. ਐੱਮ. ਮੁਲਾਜ਼ਮ ਕਰ ਸਕਦੇ ਨੇ ਮੀਜ਼ਲਸ-ਰੁਬੈਲਾ ਪ੍ਰੋਗਰਾਮ ਦਾ ਬਾਈਕਾਟ

ਮਲਸੀਆਂ, 24 ਅਪ੍ਰੈਲ (ਸੁਖਦੀਪ ਸਿੰਘ)- ਸੂਬੇ ਦੇ ਸਿਹਤ ਵਿਭਾਗ ਵਿਚ ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਪੰਜਾਬ ਅਧੀਨ ਕੰਮ ਕਰ ਰਹੀਆਂ ਏ.ਐੱਨ.ਐੱਮ. ਹਸਪਤਾਲ ਵਿਚ ਜਣੇਪਾ, ਜਨਮ ਅਤੇ ਮੌਤ ਦੇ ਸਰਟੀਫਿਕੇਟ, ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਟੀਕੇ (ਈ.ਪੀ.ਆਈ. ...

ਪੂਰੀ ਖ਼ਬਰ »

ਪਾਵਰਕਾਮ ਦੇ ਖ਼ਤਰਾ ਬਣੇ ਖੰਭੇ ਤੇ ਮੀਟਰ ਬਾਕਸ ਵੱਲ ਪਾਵਰਕਾਮ ਤੁਰੰਤ ਧਿਆਨ ਦੇਵੇ-ਜਮਸ਼ੇਰ ਮੁਹੱਲਾ ਵਾਸੀਆਂ ਦੀ ਮੰਗ

ਜਮਸ਼ੇਰ ਖਾਸ, 24 ਅਪ੍ਰੈਲ (ਜਸਬੀਰ ਸਿੰਘ ਸੰਧੂ)-ਜਮਸ਼ੇਰ ਖਾਸ ਦੇ ਟਿੱਬਾ ਮੁਹੱਲਾ ਵਾਸੀਆਂ ਦੀ ਪਾਵਰਕਾਮ, ਜਲੰਧਰ ਛਾਉਣੀ ਤੋਂ ਪੁਰਜ਼ੋਰ ਮੰਗ ਹੈ ਕਿ ਗੁਰੂ ਨਾਨਕ ਦੇਵ ਜੀ ਚੌਾਕ ਤੋਂ ਖੇੜਾ ਵਲ ਨੂੰ ਜਾਂਦੀ ਸੜਕ 'ਤੇ ਬਿਜਲੀ ਦਾ ਉਲਰਿਆ ਹੋਇਆ ਖੰਭਾ ਜੋ ਕਿ ਕਿਸੇ ਵੇਲੇ ਵੀ ...

ਪੂਰੀ ਖ਼ਬਰ »

ਜਨਮੇਜਾ ਸਿੰਘ ਸੇਖੋਂ ਵਲੋਂ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਚੋਣ ਪ੍ਰਚਾਰ ਤੇਜ਼

ਲੋਹੀਆਂ ਖਾਸ, 24 ਅਪ੍ਰੈਲ (ਬਲਵਿੰਦਰ ਸਿੰਘ ਵਿੱਕੀ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਸ. ਨਾਇਬ ਸਿੰਘ ਕੋਹਾੜ ਦੀ ਜਿੱਤ ਯਕੀਨੀ ਬਣਾਏ ਜਾਣ ਲਈ ਪਾਰਟੀ ਦੇ ਮੁੱਖ ਲੀਡਰਾਂ 'ਚੋਂ ਸ. ਜਨਮੇਜਾ ਸਿੰਘ ਸੇਖੋਂ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਨਿਊ ਜਨਤਾ ਮਾਡਲ ਸੀ: ਸੈਕੰ: ਸਕੂਲ ਦਾ +2 ਦਾ ਨਤੀਜਾ ਰਿਹਾ ਸ਼ਾਨਦਾਰ ਨਕੋਦਰ, 24 ਅਪ੍ਰੈਲ (ਭੁਪਿੰਦਰ ਅਜੀਤ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚ ਨਿਊ ਜਨਤਾ ਮਾਡਲ ਸੀ: ਸੈਕੰ: ਸਕੂਲ ਨਕੋਦਰ ਦੀ ਕਾਮਰਸ ਦੀ ਪੂਨਮ ਰਾਣੀ 87% ਨਾਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX