ਚੰਡੀਗੜ੍ਹ, 25 ਅਪ੍ਰੈਲ (ਐਨ.ਐਸ. ਪਰਵਾਨਾ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਸੱਤਾਧਾਰੀ ਪਾਰਟੀ ਮੁਸਲਿਮ ਲੀਗ (ਐਨ) ਦੇ ਸੀਨੀਅਰ ਆਗੂ ਨਵਾਜ਼ ਸ਼ਰੀਫ਼ ਨੇ ਖੁੱਲੇਆਮ ਇਹ ਦੋਸ਼ ਲਾਇਆ ਹੈ ਕਿ 'ਮੁਲਕ ਵਿਚ ਲੋਕ ਰਾਜ ਨਹੀਂ, ਚੀਫ਼ ਜਸਟਿਸ ਸਾਕਿਬ ਨਿਸਾਰ ਦੀ ਤਾਨਾਸ਼ਾਹੀ ਚੱਲ ਰਹੀ ਹੈ'। ਉਨ੍ਹਾਂ ਦੇ ਸ਼ਬਦਾਂ ਅਨੁਸਾਰ ਇਸ ਸਮੇਂ ਮੁਲਕ 'ਚ ਜੋ ਕੁਝ ਹੋ ਰਿਹਾ ਹੈ, ਉਹ ਕਿਸੇ ਜੁਡੀਸ਼ੀਅਲ ਮਾਰਸ਼ਲ ਲਾਅ ਤੋਂ ਘੱਟ ਨਹੀਂ। ਵਰਨਣਯੋਗ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ ਵਿਚ ਪਾਕਿਸਤਾਨ ਦੀਆਂ ਕਈ ਪ੍ਰਸਿੱਧ ਉਰਦੂ ਅਖ਼ਬਾਰਾਂ 'ਚ ਜੋ ਕੁਝ ਛਪ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਜਦੋਂ ਤੋਂ ਨਵਾਜ਼ ਸਰੀਫ਼ 'ਪੇਪਰ ਲੀਕ' ਮਾਮਲੇ ਵਿਚ ਮੁਜ਼ਰਮ ਠਹਿਰਾਏ ਗਏ ਹਨ, ਉਦੋਂ ਤੋਂ ਉਹ ਆਪਣੇ ਦੇਸ਼ ਦੀ ਸੁਪਰੀਮ ਕੋਰਟ ਨਾਲ ਹਰ ਤਰ੍ਹਾਂ ਦੀ ਟੱਕਰ ਲੈਣ ਲਈ ਤਿਆਰ ਬਰ ਤਿਆਰ ਨਜ਼ਰ ਆ ਰਹੇ ਹਨ। ਉਧਰ ਚੀਫ਼ ਜਸਟਿਸ ਨੇ ਕਿਹਾ ਕਿ 'ਜੁਡੀਸ਼ੀਅਲ ਮਾਰਸ਼ਲ ਲਾਅ ਦਾ ਤਸੱਵਰ (ਸੋਚਣਾ) ਨਾ ਤਾਂ ਦੇਸ਼ ਦੇ ਸੰਵਿਧਾਨ 'ਚ ਹੈ ਤੇ ਨਾ ਹੀ ਉਨ੍ਹਾਂ ਦੇ ਦਿਮਾਗ਼ ਵਿਚ ਹੈ'। ਹੁਣੇ ਜਿਹੇ ਪੇਸ਼ੀ ਭੁਗਤਣ ਲਈ ਇਸਲਾਮਾਬਾਦ ਆਏ ਨਵਾਜ਼ ਸ਼ਰੀਫ਼ ਨੇ ਗ਼ੁੱਸੇ 'ਚ ਕਿਹਾ ਕਿ 'ਇੰਨੀਆਂ ਪਾਬੰਦੀਆਂ ਤਾਂ ਮਾਰਸ਼ਲ ਲਾਅ ਸਮੇਂ ਵੀ ਨਹੀਂ ਸੀ ਲਾਈਆਂ ਗਈਆਂ, ਜੋ ਹੁਣ ਵੇਖਣ ਵਿਚ ਆ ਰਹੀਆਂ ਹਨ'। ਉਨ੍ਹਾਂ ਜਨਾਬ ਨਿਸਾਰ 'ਤੇ ਚੋਟ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਚੀਫ਼ ਜਸਟਿਸ ਹਸਪਤਾਲਾਂ ਦਾ ਦੌਰਾ ਕਰਦੇ ਹਨ, ਸਬਜ਼ੀਆਂ ਦੇ ਭਾਅ ਪਤਾ ਕਰਦੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਅਜਿਹੇ ਮਜ਼ਲੂਮ (ਜ਼ੁਲਮ ਦਾ ਸਾਹਮਣਾ ਕਰਨ ਵਾਲੇ) ਜਿਸ ਦੇ ਮੁਕੱਦਮੇ ਦਾ ਫ਼ੈਸਲਾ 20 ਸਾਲ ਤੋਂ ਲਟਕਿਆ ਪਿਆ ਹੈ, ਵੱਲ ਧਿਆਨ ਦੇਣ।
ਚੇਨਈ, 25 ਅਪ੍ਰੈਲ (ਏਜੰਸੀ)- ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਦੇ ਇਕ ਕੰਸਟੇਬਲ ਵਲੋਂ ਬਹਾਦੁਰੀ ਦੀ ਮਿਸਾਲ ਪੇਸ਼ ਕਰਦਿਆਂ ਚੇਨਈ 'ਚ ਚੱਲਦੀ ਟ੍ਰੇਨ 'ਚੋਂ ਛਾਲ ਮਾਰ ਕੇ ਦੂਜੇ ਡੱਬੇ 'ਚ ਬੈਠੀ ਔਰਤ ਦੀ ਇੱਜ਼ਤ ਬਚਾਉਣ ਦੀ ਖ਼ਬਰ ਹੈ। ਸੋਮਵਾਰ ਦੀ ਰਾਤ ਨੂੰ ਚਿੰਤਾਦ੍ਰੀਪੇਟ ਤੇ ਪਾਰਕ ਸਟੇਸ਼ਨ ਵਿਚਾਲੇ ਕੇ. ਸ਼ਿਵਾਜੀ ਨਾਂਅ ਦੇ ਆਰ.ਪੀ.ਐਫ. ਜਵਾਨ ਨੇ ਦੂਜੇ ਡੱਬੇ 'ਚੋਂ ਇਕ ਔਰਤ ਦੀ ਚੀਕ ਸੁਣ ਕੇ ਗੱਡੀ ਦੇ ਪਾਰਕ ਸਟੇਸ਼ਨ ਨੇੜੇ ਪੁੱਜਣ 'ਤੇ ਦੂਜੇ ਡੱਬੇ 'ਚ ਛਾਲ ਮਾਰ ਕੇ ਉਸ ਔਰਤ ਨੂੰ ਬਚਾਇਆ ਜਿਸ ਨਾਲ ਤਾਮਿਲਨਾਡੂ ਦੇ ਵੇਲਾਚੇਰੀ ਦੇ ਰਹਿਣ ਵਾਲੇ ਸਤਿਆਰਾਜ ਨਾਂਅ ਦੇ ਦੋਸ਼ੀ ਵਲੋਂ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਔਰਤ ਨੂੰ ਕੁਝ ਸੱਟਾਂ ਵੀ ਲੱਗ ਗਈਆਂ ਤੇ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਜਵਾਨ ਔਰਤ ਦੀ ਚੀਕ ਸੁਣ ਕੇ ਇਕ ਦਮ ਇਸ ਲਈ ਉਸ ਦੇ ਡੱਬੇ 'ਚ ਨਹੀਂ ਸੀ ਪੁੱਜ ਸਕਿਆ ਕਿਉਂਕਿ ਦੋਵਾਂ ਡੱਬਿਆਂ ਵਿਚਾਲੇ ਕੋਈ ਜੁੜਿਆ ਹੋਇਆ ਰਸਤਾ ਨਹੀਂ ਸੀ।
ਲੰਡਨ, 25 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਤਰਕਾਰਤਾ ਦੀ ਸੁਤੰਤਰਤਾ ਦੇ ਮਾਮਲੇ 'ਚ ਭਾਰਤ ਪਹਿਲਾਂ ਦੇ ਮੁਕਾਬਲੇ ਦੋ ਸਥਾਨ ਖਿਸਕ ਕੇ 138ਵੇਂ ਨਬੰਰ 'ਤੇ ਪਹੁੰਚ ਗਿਆ। ਰੈਂਕਿੰਗ ਜਾਰੀ ਕਰਨ ਵਾਲੀ ਇਕ ਸੰਸਥਾ ਨੇ ਆਪਣੀ ਸਾਲਾਨਾ ਰਿਪੋਰਟ 'ਚ ਇਸ ਰੈਂਕਿੰਗ ਲਈ ਪੱਤਰਕਾਰਾਂ ਖ਼ਿਲਾਫ ਹੋਣ ਵਾਲੀ ਹਿੰਸਾ ਤੇ ਨਫਰਤ ਅਪਰਾਧ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਰਿਪੋਰਟਸ ਵਿਦਾਊਟ ਬਾਰਡਰਸ (ਆਰ.ਐਸ.ਐਫ.) ਨੇ ਆਪਣੀ ਰਿਪੋਰਟ 'ਚ ਕਿਹਾ ਕਿ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਹਿੰਦੂ ਕੱਟੜਪੰਥੀ ਪੱਤਰਕਾਰਾਂ ਨਾਲ ਬਹੁਤ ਹਿੰਸਕ ਤਰੀਕੇ ਨਾਲ ਪੇਸ਼ ਆ ਰਹੇ ਹਨ। ਆਰ.ਐਸ.ਐਫ. ਨੇ ਇਸ ਲਈ ਪੱਤਰਕਾਰ ਤੇ ਸਮਾਜ ਸੇਵਿਕਾ ਗੌਰੀ ਲੰਕੇਸ਼ ਦੀ ਉਦਾਹਰਣ ਵੀ ਦਿੱਤੀ, ਜਿਨ੍ਹਾਂ ਦੀ ਪਿਛਲੇ ਸਾਲ ਸਤੰਬਰ 'ਚ ਹੱਤਿਆ ਕਰ ਦਿੱਤੀ ਗਈ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦੁਨੀਆ 'ਚ ਸਭ ਤੋਂ ਸੁਤੰਤਰ ਮੀਡੀਆ ਦੇ ਤੌਰ 'ਤੇ ਲਗਾਤਾਰ ਦੂਜੇ ਸਾਲ ਵੀ ਨਾਰਵੇ ਸਭ ਤੋਂ ਅੱਗੇ ਹੈ। ਉੱਤਰ ਕੋਰੀਆ 'ਚ ਮੀਡੀਆ ਦੀ ਆਵਾਜ਼ ਨੂੰ ਸਭ ਤੋਂ ਜ਼ਿਆਦਾ ਦਬਾਇਆ ਜਾਂਦਾ ਹੈ। 180 ਦੇਸ਼ਾਂ ਦੀ ਰੈਂਕਿੰਗ 'ਚ ਭਾਰਤ 138ਵੇਂ ਸਥਾਨ 'ਤੇ ਪਹੁੰਚ ਗਿਆ ਜਦਕਿ ਪਾਕਿਸਤਾਨ 139ਵੇਂ ਤੇ ਅਫ਼ਗ਼ਾਨਿਸਤਾਨ 118ਵੇਂ ਸਥਾਨ 'ਤੇ ਹੈ।
ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਕਿਡਨੀ ਦੀ ਬਿਮਾਰੀ ਦੇ ਚੱਲ ਰਹੇ ਇਲਾਜ਼ ਕਾਰਨ ਦਫਤਰ ਤੋਂ ਕਰੀਬ ਤਿੰਨ ਹਫਤੇ ਤੱਕ ਦੂਰ ਰਹਿਣ ਵਾਲੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕੈਬਨਿਟ ਦੀ ਬੈਠਕ 'ਚ ਸ਼ਮੂਲੀਅਤ ਕੀਤੀ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਵਿਖੇ ਕਰੀਬ 90 ਮਿੰਟ ਤੱਕ ਚੱਲੀ ਬੈਠਕ ਤੋਂ ਬਾਅਦ ਅਰੁਣ ਜੇਤਲੀ ਆਪਣੇ ਦਫਤਰ ਨਹੀਂ ਗਏ। ਸੂਤਰਾਂ ਨੇ ਦੱਸਿਆ ਕਿ ਜੇਤਲੀ ਵਲੋਂ 4 ਮਈ ਨੂੰ ਜੀ.ਐਸ.ਟੀ. ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੀਤੇ ਜਾਣ ਦੀ ਸੰਭਾਵਨਾ ਹੈ।
ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਬੀਤੇ ਸਾਲ ਡੋਕਲਾਮ 'ਚ ਪੈਦਾ ਹੋਏ ਅੜਿੱਕੇ ਕਾਰਨ ਚੀਨ ਤੇ ਭਾਰਤ ਵਲੋਂ ਮੁੱਅਤਲ ਕੀਤੇ ਗਏ ਦੁਪਾਸੜ ਸੈਨਿਕ ਅਭਿਆਸ ਨੂੰ ਇਸ ਸਾਲ ਮੁੜ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਦੋਹਾਂ ਦੇਸ਼ਾਂ ਨੇ ਬੀਤੇ ਸਾਲ ਆਪੋ-ਆਪਣੇ ਸੈਨਿਕ ਬਲਾਂ 'ਚ ਪੈਦਾ ਹੋਏ ਤਣਾਅ ਨੂੰ ਆਪਸੀ ਗੱਲਬਾਤ ਨਾਲ ਸੁਲਝਾ ਲਿਆ ਸੀ।
ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਸੀਨੀਅਰ ਵਕੀਲ ਇੰਦੂ ਮਲਹੋਤਰਾ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਨੂੰ ਹਰੀ ਝੰਡੀ ਦੇਣ 'ਤੇ ਸਰਕਾਰ ਵਿਚਾਰ ਕਰ ਰਹੀ ਹੈ ਜਦਕਿ ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਕੇ.ਐਮ. ਜੋਸੇਫ ਨੂੰ ਸੁਪਰੀਮ ਕੋਰਟ ਲਿਆਉਣ ਬਾਰੇ ਕਾਲੀਜੀਅਮ ਦੀ ਸਿਫਾਰਸ਼ ਨੂੰ ਫਿਲਹਾਲ ਰੋਕ ਲਿਆ ਗਿਆ ਹੈ।
ਅੰਮ੍ਰਿਤਸਰ, 25 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨੀ ਅਦਾਕਾਰਾ, ਨਾਟਕਕਾਰ, ਸਮਾਜਿਕ ਥਇਏਟਰ ਦੀ ਡਾਇਰੈਕਟਰ ਅਤੇ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਬੀਬੀ ਮਦੀਹਾ ਗੌਹਰ ਦਾ ਅੱਜ ਦਿਹਾਂਤ ਹੋ ਗਿਆ। ਜਿਸ 'ਤੇ ਸਰਹੱਦ ਪਾਰ ਦੇ ਕਲਾ, ਸਾਹਿਤ ਤੇ ਵਿਰਾਸਤ ਨਾਲ ਜੁੜੇ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਲਾਹੌਰ ਤੋਂ ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਕਿਹਾ ਕਿ ਅਜੋਕਾ ਥਇਏਟਰ ਲਾਹੌਰ (ਪਾਕਿਸਤਾਨ) ਦੀ ਮੁਖੀ ਅਤੇ ਪ੍ਰਸਿੱਧ ਨਾਟਕ ਨਿਰਦੇਸ਼ਕ ਬੇਗ਼ਮ ਮਦੀਹਾ ਗੌਹਰ ਭਾਰਤ-ਪਾਕਿਸਤਾਨ ਵਿਚਾਲੇ ਅਮਨ-ਸ਼ਾਂਤੀ ਦੀ ਬਹਾਲੀ ਲਈ ਪਿਛਲੇ ਲੰਮੇ ਸਮੇਂ ਤੋਂ ਉਪਰਾਲੇ ਕਰ ਰਹੇ ਸਨ। ਆਪਣੇ ਉਦੇਸ਼ ਦੀ ਪੂਰਤੀ ਲਈ ਉਹ ਕਈ ਵਾਰ ਭਾਰਤ ਗਏ ਅਤੇ ਕਈ ਔਕੜਾਂ ਦਰਪੇਸ਼ ਆਉਣ ਦੇ ਬਾਵਜੂਦ ਆਪਣੇ ਯਤਨ ਜਾਰੀ ਰੱਖੇ। ਉਧਰ ਲਾਹੌਰ 'ਚ ਹੀ ਬਾਬਰ ਜਲੰਧਰੀ, ਰਾਣਾ ਤਨਵੀਰ, ਬੀਬੀ ਹੁਮਾ ਮੁਮਤਾਜ਼, ਰਾਣਾ ਖ਼ਾਲਿਦ ਤੇ ਅਦੀਲ ਅਹਿਮਦ ਆਦਿ ਨੇ ਬੀਬੀ ਮਦੀਹਾ ਗੌਹਰ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਦੱਸਿਆ ਕਿ ਮਦੀਹਾ ਗੌਹਰ ਦਾ ਜਨਮ ਕਰਾਚੀ 'ਚ 1956 'ਚ ਹੋਇਆ ਸੀ। ਅੰਗਰੇਜ਼ੀ ਸਾਹਿਤ 'ਚ ਡਿਗਰੀ ਪ੍ਰਾਪਤ ਕਰਨ ਦੇ ਬਾਅਦ ਉਹ ਇੰਗਲੈਂਡ ਚਲੇ ਗਏ, ਜਿਥੇ ਉਨ੍ਹਾਂ ਨੇ ਲੰਡਨ ਯੂਨੀਵਰਸਿਟੀ ਤੋਂ ਥਇਏਟਰ ਵਿਗਿਆਨ 'ਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਤੇ 2006 'ਚ ਉਨ੍ਹਾਂ ਨੂੰ ਨੀਦਰਲੈਂਡ ਤੋਂ ਪ੍ਰਿੰਸ ਕਲੌਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਾਬਰ ਜਲੰਧਰੀ ਨੇ ਦੱਸਿਆ ਕਿ ਅਜੋਕਾ ਥਇਏਟਰ ਮਦੀਹਾ ਗੌਹਰ ਅਤੇ ਸ਼ਾਹਿਦ ਨਦੀਮ ਦੁਆਰਾ ਜਨਰਲ ਮੁਹੰਮਦ ਜ਼ਿਆ-ਉਲ-ਹੱਕ ਦੇ ਸ਼ਾਸਨ ਅਧੀਨ ਸੰਕਟਕਾਲੀਨ ਦੌਰ ਦੌਰਾਨ ਸਥਾਪਤ ਕੀਤਾ ਗਿਆ ਅਤੇ ਉਨ੍ਹਾਂ ਦਾ ਇਹ ਥਇਏਟਰ ਲੋ ਫਿਰ ਬਸੰਤ ਆਈ, ਕੌਣ ਹੈ ਇਹ ਗੁਸਤਾਖ਼, ਮੇਰਾ ਰੰਗ ਦੇ ਬਸੰਤੀ ਚੋਲ੍ਹਾ, ਬੁੱਲ੍ਹਾ, ਦਾਰਾ, ਰਾਜਾ ਰਸਾਲੂ, ਮਾਓਂ ਕੇ ਨਾਮ, ਦੁਸ਼ਮਣ, ਸੁਰਖ਼ ਗੁਲਾਬੋਂ ਕਾ ਮੌਸਮ, ਦੁੱਖ ਦਰਿਆ, ਬਾਰਡਰ-ਬਾਰਡਰ, ਪੀਰੋ ਪ੍ਰੇਮਣ ਸਮੇਤ ਕਈ ਦਰਜਨ ਨਾਟਕ ਖੇਡ ਚੁੱਕਿਆ ਹੈ।
ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਅਦਾਲਤ ਦੇ ਫ਼ੈਸਲੇ ਤੋਂ ਬਾਅਦ ਆਸਾਰਾਮ ਦੇ ਆਸ਼ਰਮਾਂ 'ਚ ਸੰਨਾਟਾ ਛਾਇਆ ਹੋਇਆ ਹੈ ਅਤੇ ਉਸ ਦੇ ਸ਼ਰਧਾਲੂਆਂ 'ਚ ਨਾਰਾਜ਼ਗੀ ਪਾਈ ਜਾ ਰਹੀ ਹੈ। ਦਿੱਲੀ ਸਥਿਤ ਆਸਾਰਾਮ ਦੇ ਆਸ਼ਰਮ 'ਚ ਇਕ-ਇਕ ਕਰ ਕੇ ਸ਼ਰਧਾਲੂ ਜਾ ਰਹੇ ਹਨ। ਇਕ ਸ਼ਰਧਾਲੂ ਕਾਲਪਨਿਕ ...
ਆਸਾਰਾਮ ਤੋਂ ਪਹਿਲਾਂ ਵੀ ਦੇਸ਼ ਦੇ ਕਈ ਬਾਬਿਆਂ 'ਤੇ ਗੰਭੀਰ ਦੋਸ਼ ਲੱਗ ਚੁੱਕੇ ਹਨ। ਇਸ ਸੂਚੀ 'ਚ ਰਾਮ ਰਹੀਮ, ਰਾਮਪਾਲ, ਨਿੱਤਿਆਨੰਦ ਸਵਾਮੀ, ਇੱਛਾਧਾਰੀ ਭੀਮਾਨੰਦ, ਚੰਦਰਾਸਵਾਮੀ ਤੇ ਪ੍ਰੇਮਾਨੰਦ ਵਰਗੇ ਬਾਬੇ ਸ਼ਾਮਿਲ ਹਨ। ਰਾਮ ਰਹੀਮ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ 28 ...
ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-7 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰ ਭੱਦਰ ਸਿੰਘ ਤੇ ਉਸ ਦੀ ਪਤਨੀ ਵਲੋਂ ਨਿੱਜੀ ਪੇਸ਼ੀ ਤੋਂ ਰਾਹਤ ਦੇਣ ਦੀ ਮੰਗ ਨੂੰ ਲੈ ਕੇ ਦਾਖ਼ਲ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ...
ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਅੱੱਜ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਿਤ ਪੋਸਟ ਨੂੰ ਲੈ ਕੇ ਮੁਆਫ਼ੀ ਮੰਗੀ। ਆਈ. ਸੀ. ਸੀ. ਨੇ ਇਸ ਸਬੰਧ 'ਚ ਜਾਂਚ ਵੀ ਸ਼ੁਰੂ ਕਰ ...
ਜਲੰਧਰ, 25 ਅਪ੍ਰੈਲ (ਅਜੀਤ ਬਿਊਰੋ)- 30 ਅਪ੍ਰੈਲ ਸੋਮਵਾਰ ਨੂੰ ਬੁੱਧ ਪੂਰਨਿਮਾ ਮੌਕੇ ਪੰਜਾਬ 'ਚ ਸਾਰੀਆਂ ਬੈਂਕਾਂ ਆਮ ਦਿਨਾਂ ਵਾਂਗ ਖੁੱਲ੍ਹਣਗੀਆਂ ਤੇ ਕੋਈ ਵੀ ਬੈਂਕ ਬੰਦ ਨਹੀਂ ਹੋਵੇਗੀ। ਸਟੇਟ ਬੈਂਕ ਆਫ਼ ਇੰਡੀਆ ਦੇ ਖੇਤਰੀ ਪ੍ਰਬੰਧਕ ਸੁਸ਼ੀਲ ਹੰਸ ਨੇ ਜਾਣਕਾਰੀ ਦਿੰਦੇ ...
ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਸੀ.ਬੀ.ਆਈ. ਨੇ ਸ਼ਿਮਲਾ ਦੇ ਕੋਟਖਾਈ ਇਲਾਕੇ 'ਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਤੇ ਹੱਤਿਆ ਦੇ 9 ਮਹੀਨੇ ਪੁਰਾਣੇ ਮਾਮਲੇ ਨੂੰ ਸੁਲਝਾਉਂਦੇ ਹੋਏ ਹਿਮਾਚਲ ਪ੍ਰਦੇਸ਼ ਦੇ 25 ਸਾਲਾ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ...
ਜੰਮੂ, 25 ਅਪ੍ਰੈਲ (ਮਹਿੰਦਰਪਾਲ ਸਿੰਘ)-ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਦੇ ਦੋਸ਼ ਲਈ ਨਵੇਂ ਕਾਨੂੰਨ ਤਹਿਤ ਸਖ਼ਤ ਸਜ਼ਾ ਦੀ ਮਨਜ਼ੂਰੀ ਦੇ ਕੁਝ ਘੰਟੇ ਬਾਅਦ ਹੀ ਬੇਖੌਫ਼ ਮੁਜਰਮਾਂ ਵਲੋਂ ਇਕ ਹੋਰ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ...
ਭੈਣੀ ਮੀਆਂ ਖਾਂ, 25 ਅਪ੍ਰੈਲ (ਹਰਭਜਨ ਸਿੰਘ ਸੈਣੀ)-ਅੱਜ ਦੁਪਹਿਰੇ ਕਿਸ਼ਨਪੁਰ ਪੱਤਣ ਕੋਲ ਦਰਿਆ ਬਿਆਸ ਵਿਚ ਨਹਾਉਣ ਗਏ 3 ਨੌਜਵਾਨ ਦਰਿਆ ਦੇ ਤੇਜ਼ ਵਹਾਅ 'ਚ ਰੁੜ ਗਏ ਜਦਕਿ 2 ਨੌਜਵਾਨ ਆਪਣੀ ਹਿੰਮਤ ਨਾਲ ਦਰਿਆ 'ਚੋਂ ਸੁਰੱਖਿਅਤ ਬਾਹਰ ਨਿਕਲਣ 'ਚ ਸਫਲ ਹੋ ਗਏ। ਦਰਿਆ 'ਚ ਰੁੜੇ 3 ...
- ਰਾਮ ਸਿੰਘ ਬਰਾੜ -
ਚੰਡੀਗੜ੍ਹ, 25 ਅਪ੍ਰੈਲ - ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਥੇ ਆਇਆ 8 ਮਹੀਨੇ ਹੋ ਗਏ ਹਨ ਅਤੇ ਉਸ ਨੂੰ ਮੁੜ ਤੋਂ ਜੇਲ੍ਹ 'ਚ ਸਬਜ਼ੀਆਂ ਉਗਾਉਣ ਦਾ ਕੰਮ ਦਿੱਤਾ ਗਿਆ ਹੈ। ਡੇਰਾ ਮੁਖੀ ਜੇਲ੍ਹ 'ਚ ਸਬਜ਼ੀਆਂ ...
ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਰਮ (ਏ.ਡੀ.ਆਰ) ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੌਜੂਦਾ 58 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ ਨਫ਼ਰਤ ਫ਼ੈਲਾਉਣ ਵਾਲੇ ਭਾਸ਼ਣ ਦੇਣ ਦੇ ਮਾਮਲੇ ਦਰਜ ਹਨ ਅਤੇ ਇਨ੍ਹਾਂ 'ਚੋ ਸਭ ਤੋਂ ਵੱਧ ਸੰਸਦ ...
- ਜਸਪਾਲ ਸਿੰਘ -
ਜਲੰਧਰ, 25 ਅਪ੍ਰੈਲ -ਖੇਡਾਂ ਦੇ ਖੇਤਰ 'ਚ ਕਿਸੇ ਸਮੇਂ ਪੰਜਾਬ ਦਾ ਪੂਰਾ ਸਿੱਕਾ ਚੱਲਦਾ ਹੁੰਦਾ ਸੀ ਤੇ ਉਲੰਪਿਕ ਖੇਡਾਂ 'ਚ ਤਗਮੇ ਜਿੱਤਣ ਵਾਲੀ ਹਾਕੀ ਟੀਮ ਦੇ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਦੇ ਹੋਇਆ ਕਰਦੇ ਸਨ ਪਰ ਪਿਛਲੇ ਸਮੇਂ ਦੌਰਾਨ ਸੂਬਾ ਖੇਡਾਂ ਦੇ ...
ਸ੍ਰੀਨਗਰ, 25 ਅਪ੍ਰੈਲ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ 'ਚ ਅੱਤਵਾਦੀਆਂ ਵਲੋਂ ਕਾਂਗਰਸੀ ਆਗੂ ਦੀ ਗੱਡੀ 'ਤੇ ਘਾਤ ਲਗਾ ਕੇ ਕੀਤੇ ਹਮਲੇ 'ਚ ਸਥਾਨਕ ਕਾਂਗਰਸੀ ਨੇਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੇ 2 ਸੁਰੱਖਿਆ ਗਾਰਡ ਗੰਭੀਰ ਜ਼ਖ਼ਮੀ ਹੋ ਗਏ। ...
ਜੋਧਪੁਰ, 25 ਅਪ੍ਰੈਲ (ਏਜੰਸੀ)-ਜੋਧਪੁਰ ਦੀ ਇਕ ਵਿਸ਼ੇਸ਼ ਪੋਕਸੋ ਅਦਾਲਤ ਨੇ ਪੰਜ ਸਾਲ ਪਹਿਲਾਂ ਆਪਣੇ ਆਸ਼ਰਮ 'ਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਖੁਦ ਨੂੰ ਬਾਬਾ ਕਹਾਉਣ ਵਾਲੇ ਆਸਾਰਮ ਬਾਪੂ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ। ਜਿਵੇਂ ਹੀ ਅਦਾਲਤ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX