ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  20 minutes ago
ਨਵੀਂ ਦਿੱਲੀ, 17 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ...
ਸਮ੍ਰਿਤੀ ਸਥਲ ਪਹੁੰਚੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ
. . .  35 minutes ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ ਸਮ੍ਰਿਤੀ ਸਥਲ ਪਹੁੰਚ ਗਈ ਹੈ। ਇੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ...
ਆਸਮਾਨੀ ਬਿਜਲੀ ਡਿੱਗਣ ਕਾਰਨ 3 ਮੌਤਾਂ
. . .  43 minutes ago
ਰਾਂਚੀ, 17 ਅਗਸਤ - ਝਾਰਖੰਡ ਦੇ ਨਕਸਲਵਾਦ ਪ੍ਰਭਾਵਤਿ ਖੂੰਟੀ ਜ਼ਿਲ੍ਹੇ ਦੇ ਇਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਜਾਣਕਾਰੀ ਲਈ ਦੱਸ ਦੇਈਏ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਲੋਕ ਖੇਤ 'ਚ ਕੰਮ...
ਜੰਮੂ-ਕਸ਼ਮੀਰ : ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ
. . .  about 1 hour ago
ਸ੍ਰੀਨਗਰ, 17 ਅਗਸਤ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ 'ਚ ਅੱਤਵਾਦੀਆਂ ਵੱਲੋਂ ਪੁਲਿਸ ਪਾਰਟੀ 'ਤੇ ਕੀਤੇ ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ...
ਅਟਲ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਝੜਪ
. . .  about 1 hour ago
ਨਵੀਂ ਦਿੱਲੀ, 17 ਅਗਸਤ -ਦਿੱਲੀ 'ਚ ਭਾਜਪਾ ਦੇ ਮੁੱਖ ਦਫ਼ਤਰ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਅਗਨੀਵੇਸ਼ ਨਾਲ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਮੀ ਅਗਨੀਵੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ....
ਚੋਰੀ ਦੇ 14 ਮੋਟਰਸਾਈਕਲਾਂ ਅਤੇ 12 ਕਾਰਾਂ ਸਮੇਤ 4 ਕਾਬੂ
. . .  about 2 hours ago
ਤਰਨਤਾਰਨ, 17 ਅਗਸਤ - ਤਰਨਤਾਰਨ ਪੁਲਿਸ ਨੇ ਚੋਰੀ ਦੇ 14 ਮੋਟਰਸਾਈਕਲ ਅਤੇ 12 ਕਾਰਾਂ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚੋਰੀ ਕੀਤੇ ਗਏ ਇਨ੍ਹਾਂ ਸਾਰੇ ਵਾਹਨਾਂ ਦੀ ...
ਵਾਜਪਾਈ ਦੀ ਅੰਤਿਮ ਯਾਤਰਾ ਸ਼ੁਰੂ
. . .  about 2 hours ago
ਨਵੀਂ ਦਿੱਲੀ, 17 ਅਗਸਤ- ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਭਾਜਪਾ ਦੇ ਮੁੱਖ ਦਫ਼ਤਰ ਤੋਂ ਸਮ੍ਰਿਤੀ ਸਥਲ ਲਈ ਸ਼ੁਰੂ ਹੋ ਗਈ ਹੈ। ਸ਼ਾਮ ਨੂੰ ਇੱਥੇ ਉੁਨ੍ਹਾਂ ਦਾ ਅੰਤਿਮ ਸਸਕਾਰ...
ਅੱਜ ਪਾਕਿਸਤਾਨ ਲਈ ਰਵਾਨਾ ਹੋਣਗੇ ਨਵਜੋਤ ਸਿੰਘ ਸਿੱਧੂ
. . .  about 2 hours ago
ਅੰਮ੍ਰਿਤਸਰ, 17 ਅਗਸਤ- ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਪਾਕਿਸਤਾਨੀ ਮਿੱਤਰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਅੱਜ ਬਾਘਾ ਬਾਰਡਰ ਤੋਂ ਪਾਕਿਸਤਾਨ ਲਈ ਰਵਾਨਾ ਹੋਣਗੇ। ਇਕ ਸਮਾਗਮ 'ਚ ਸ਼ਿਰਕਤ ਕਰਨ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਕੀਤੀ ਔਰਤ ਦੀ ਹੱਤਿਆ
. . .  about 2 hours ago
ਸ੍ਰੀਨਗਰ, 17 ਅਗਸਤ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਦਰਬਗਾਮ ਪਿੰਡ 'ਚ ਅੱਜ ਅੱਤਵਾਦੀਆਂ ਨੇ ਗੋਲੀ ਮਾਰ ਕੇ ਇੱਕ ਔਰਤ ਦੀ ਹੱਤਿਆ ਕਰ ਦਿੱਤੀ। ਮਾਮਲੇ ਸੰਬੰਧੀ ਹੋਰ ਵਧੇਰੇ ਜਾਣਕਾਰੀ ਅਜੇ ਤੱਕ ਸਾਹਮਣੇ...
ਅਟਲ ਜੀ ਮਨੁੱਖਤਾ ਨੂੰ ਨੁਕਸਾਨਉਣ ਪਹੁੰਚਾਉਣ ਦੀ ਇਜਾਜ਼ਤ ਨਹੀਂ ਸੀ ਦਿੰਦੇ - ਯੇਚੁਰੀ
. . .  about 2 hours ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ(ਸੀ.ਪੀ.ਐਮ.) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ, ਇਹ ਅਟਲ ਜੀ ਦੀ ਖ਼ਾਸੀਅਤ ਸੀ ਕਿ ਉਹ ਰਾਜਨੀਤਿਕ....
ਪਿੰਡ ਖਾਨਕੋਟ ਦੇ ਸੂਏ 'ਚੋਂ ਭੇਦ ਭਰੇ ਹਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼
. . .  about 3 hours ago
ਮਾਨਾਂਵਾਲਾ , 17 ਅਗਸਤ(ਗੁਰਦੀਪ ਸਿੰਘ ਨਾਗੀ)- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਖਾਨਕੋਟ ਦੇ ਨੌਜਵਾਨ ਦੀ ਲਾਸ਼ ਭੇਦ ਭਰੇ ਹਲਾਤਾਂ 'ਚ ਪਿੰਡ ਦੇ ਸੂਏ (ਰਾਜਬਾਹੇ) 'ਚੋਂ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਹਰਪ੍ਰੀਤ ਸਿੰਘ ਹੈਪੀ ਦੇ...
ਸਿਹਤ ਵਿਭਾਗ ਨੇ ਰਾਜਪੁਰਾ 'ਚ ਡੇਢ ਕੁਇੰਟਲ ਦੇ ਕਰੀਬ ਭਰੇ ਪਨੀਰ ਦੇ ਸੈਂਪਲ
. . .  about 3 hours ago
ਰਾਜਪੁਰਾ, 17 ਅਗਸਤ (ਰਣਜੀਤ ਸਿੰਘ)- ਅੱਜ ਇੱਥੋਂ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਸਥਿਤ ਇੱਕ ਘਰ 'ਚ ਚੱਲ ਰਹੀ ਡੇਅਰੀ ਨੁਮਾ ਦੁਕਾਨ 'ਚ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਛਾਪਾ ਮਾਰ ਕੇ ਇੱਕ ਕੁਇੰਟਲ ਅਤੇ 60 ਕਿੱਲੋ ਪਨੀਰ ਦੇ ਸੈਂਪਲ ਭਰੇ। ਜਿਉਂ ਹੀ...
ਕੇਰਲ 'ਚ ਹੜ੍ਹ ਦੀ ਸਥਿਤੀ ਗੰਭੀਰ, 167 ਲੋਕਾਂ ਦੀ ਗਈ ਜਾਨ - ਪਿਨਰਾਈ ਵਿਜੈਅਨ
. . .  about 4 hours ago
ਤਿਰੂਵਨੰਤਪੁਰਮ, 17 ਅਗਸਤ- ਕੇਰਲ 'ਚ ਪੈ ਰਹੇ ਲਗਾਤਾਰ ਮੀਂਹ ਅਤੇ ਹੜ੍ਹ ਦੀ ਸਥਿਤੀ ਗੰਭੀਰ ਹੋ ਗਈ ਹੈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹਾਂ ਨਾਲ ਸੰਬੰਧਿਤ ਘਟਨਾਵਾਂ 'ਚ ਹੁਣ ਤੱਕ 167 ਲੋਕਾਂ ਦੀ ਮੌਤ ਹੋ...
ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਪਹੁੰਚੇ ਭੁਟਾਨ ਦੇ ਰਾਜਾ
. . .  about 4 hours ago
ਨਵੀਂ ਦਿੱਲੀ, 17 ਅਗਸਤ- ਭੁਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯੇਲ ਵਾਂਗਚੁਕ ਦਿੱਲੀ ਪਹੁੰਚੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣਗੇ...
ਸੀ. ਬੀ. ਆਈ. ਵਲੋਂ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਨਿੱਜੀ ਰਿਹਾਇਸ਼ 'ਤੇ ਛਾਪੇਮਾਰੀ
. . .  about 4 hours ago
ਪਟਿਆਲਾ, 17 ਅਗਸਤ (ਕੁਲਬੀਰ ਸਿੰਘ ਧਾਲੀਵਾਲ)- ਪਟਿਆਲਾ ਦੇ ਅਰਬਨ ਸਟੇਟ ਵਿਖੇ ਸਥਿਤ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਗੁਰਿੰਦਰਪਾਲ ਸਿੰਘ ਢਿੱਲੋਂ ਦੀ ਨਿੱਜੀ ਰਿਹਾਇਸ਼ 'ਤੇ ਸੀ. ਬੀ. ਆਈ. ਵਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਦੇਰ ਰਾਤ ਸੀ. ਬੀ. ਆਈ...
ਭਿਆਨਕ ਸੜਕ ਹਾਦਸੇ 'ਚ ਦੋ ਮੌਤਾਂ, 1 ਜ਼ਖਮੀ
. . .  about 4 hours ago
ਮਕਾਨ ਦੇ ਢਹਿ ਢੇਰੀ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 minute ago
ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਪਹੁੰਚਣਗੇ ਵੱਖ-ਵੱਖ ਦੇਸ਼ਾਂ ਦੇ ਮੰਤਰੀ
. . .  about 5 hours ago
ਜਲੰਧਰ 'ਚ ਪ੍ਰਵਾਸੀ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ
. . .  about 5 hours ago
ਸੀ. ਬੀ. ਆਈ. ਵਲੋਂ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਦੀ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ
. . .  about 5 hours ago
ਕੁਪਵਾੜਾ 'ਚ ਹੋਏ ਅੱਤਵਾਦੀ ਹਮਲੇ 'ਚ ਇੱਕ ਜਵਾਨ ਸ਼ਹੀਦ
. . .  about 5 hours ago
ਲੋਕ ਅਟਲ ਜੀ ਨੂੰ ਇਸ ਲਈ ਪਿਆਰ ਕਰਦੇ ਹਨ, ਕਿਉਂਕਿ ਉਹ ਸਾਰਿਆਂ ਨੂੰ ਪਿਆਰ ਕਰਦੇ ਸਨ - ਜਾਵੇਦ ਅਖ਼ਤਰ
. . .  about 6 hours ago
ਰਾਹੁਲ ਗਾਂਧੀ ਨੇ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  about 7 hours ago
ਵੱਡੀ ਗਿਣਤੀ 'ਚ ਵਾਜਪਾਈ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ ਲੋਕ
. . .  about 7 hours ago
ਲੱਖਾਂ ਲੋਕ ਵਾਜਪਾਈ ਦੀ ਅੰਤਿਮ ਯਾਤਰਾ 'ਚ ਹੋਣਗੇ ਮੌਜੂਦ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਵਿਧਾਇਕ ਸੋਮ ਪ੍ਰਕਾਸ਼ ਦੇ ਗੰਨ ਮੈਨ ਨੇ ਖ਼ੁਦ ਨੂੰ ਮਾਰੀ ਗੋਲੀ
. . .  1 day ago
ਕੋਲਾਂ ਵਾਲਾ ਟੋਭਾ ਕੋਲ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਕੱਲ੍ਹ 4 ਵਜੇ ਸਮ੍ਰਿਤੀ ਸਥਲ ਹੋਵੇਗਾ ਵਾਜਪਾਈ ਦਾ ਅੰਤਿਮ ਸਸਕਾਰ
. . .  1 day ago
ਪੰਜਾਬ ਸਰਕਾਰ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ
. . .  1 day ago
ਸਿਲੰਡਰ ਫਟਣ ਕਾਰਨ ਝੁਲਸੀ ਲੜਕੀ ਦੀ ਮੌਤ
. . .  1 day ago
ਕੈਪਟਨ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  1 day ago
ਪੰਜਾਬ ਸਰਕਾਰ ਨੇ ਕੱਲ੍ਹ ਦੀ ਛੁੱਟੀ ਦਾ ਕੀਤਾ ਐਲਾਨ
. . .  1 day ago
ਵਾਜਪਾਈ ਦੇ ਦੇਹਾਂਤ 'ਤੇ ਸਰਕਾਰ ਵੱਲੋਂ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਭਾਜਪਾ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਉਹ ਰਾਸ਼ਟਰ ਵਿਕਾਸ ਨਹੀਂ ਕਰ ਸਕਦੇ, ਜਿਸ ਦੇ ਲੋਕ ਆਪਣੇ ਅਧਿਕਾਰਾਂ ਦੀ ਉਚਿਤ ਵਰਤੋਂ ਅਤੇ ਕਰਤੱਵਾਂ ਦੀ ਠੀਕ ਪਾਲਣਾ ਨਹੀਂ ਕਰਦੇ। -ਅਗਿਆਤ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਘਰ 'ਚ ਦਾਖ਼ਲ ਹੋ ਕੇ ਛੁੱਟੀ ਆਏ ਸੀ.ਆਰ.ਪੀ.ਐਫ. ਜਵਾਨ ਦਾ ਕਤਲ

ਕਾਹਨੂੰਵਾਨ, 25 ਅਪ੍ਰੈਲ (ਹਰਜਿੰਦਰ ਸਿੰਘ ਜੱਜ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸਾਊੜੀਆਂ ਬਾਂਗਰ ਵਿਖੇ ਇਕ ਸੀ.ਆਰ.ਪੀ.ਐਫ. ਦੇ ਜਵਾਨ ਦੇ ਘਰ 'ਚ ਦਾਖਲ ਹੋ ਕੇ ਉਸ 'ਤੇ ਤੇਜ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਸੱਟਾਂ ਲਗਾਉਣ ਨਾਲ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਮਿ੍ਤਕ ਹੌਲਦਾਰ ਹਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸਾਊੜੀਆਂ ਬਾਂਗਰ, ਜੋ ਕਿ ਸੀ.ਆਰ.ਪੀ. ਐਫ. ਵਿਚ ਨੌਕਰੀ ਕਰਦਾ ਸੀ ਤੇ 10 ਦਿਨ ਪਹਿਲੇ ਛੁੱਟੀ ਆਇਆ ਹੋਇਆ ਸੀ | ਮਿ੍ਤਕ ਦੀ ਲੜਕੀ ਸਿਮਰਨਜੀਤ ਕੌਰ ਨੇ ਆਪਣੇ ਪਰਿਵਾਰ ਸਮੇਤ ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਮਨਜੀਤ ਸਿੰਘ ਤੇ ਐਸ.ਐਚ.ਓ. ਸੁਰਿੰਦਰਪਾਲ ਸਿੰਘ ਨੂੰ ਦੱਸਿਆ ਕਿ ਅੱਜ ਦੁਪਹਿਰ ਦੇ ਵਕਤ ਮੇਰੇ ਪਿਤਾ ਹਰਦੀਪ ਸਿੰਘ ਆਪਣੇ ਘਰ ਵਿਚ ਸਬਜ਼ੀ ਵਾਲੀ ਜਗ੍ਹਾ 'ਤੇ ਪਾਣੀ ਲਗਾ ਰਿਹਾ ਸੀ ਤਾਂ ਉਸ ਵਕਤ ਸਰਪੰਚ ਸੁਰਜੀਤ ਸਿੰਘ, ਸਰਵਣ ਸਿੰਘ, ਲਖਵਿੰਦਰ ਸਿੰਘ ਟੀਨੂ, ਮਨਜੀਤ ਸਿੰਘ ਵਾਸੀ ਛੋੜੀਆਂ ਬਾਂਗਰ ਨੇ ਆਪਣੇ ਹੋਰ ਸਾਥੀਆਂ ਸਮੇਤ ਮੇਰੇ ਪਿਤਾ ਹਰਦੀਪ ਸਿੰਘ ਨੂੰ ਇੱਟਾਂ ਤੇ ਕ੍ਰਿਪਾਨਾਂ ਨਾਲ ਗੰਭੀਰ ਫੱਟੜ ਕਰ ਦਿੱਤਾ ਹੈ, ਜਿਸ ਕਾਰਨ ਮੇਰੀ ਮਾਤਾ ਤੇ ਚਾਚਾ ਉਸ ਨੂੰ ਗੁਰਦਾਸਪੁਰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਗਈ, ਪਰ ਇਸ ਸੰਬੰਧੀ ਜਦੋਂ ਡੀ.ਐਸ.ਪੀ. ਮਨਜੀਤ ਸਿੰਘ ਤੇ ਐੱਸ.ਐੱਚ.ਓ. ਸੁਰਿੰਦਰਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਲਾਸ਼ ਪੋਸਟਮਾਸਟਰ ਲਈ ਸਿਵਲ ਹਸਪਤਾਲ ਜਮ੍ਹਾ ਕਰਵਾ ਦਿੱਤੀ ਗਈ ਤੇ ਮਿ੍ਤਕ ਹਰਦੀਪ ਸਿੰਘ ਦੀ ਪਤਨੀ ਦੇ ਬਿਆਨ ਲੈ ਕੇ ਜੋ ਵੀ ਦੋਸ਼ੀਆਂ ਿਖ਼ਲਾਫ਼ ਕਾਨੂੰਨੀ ਕਾਰਵਾਈ ਬਣੇਗੀ, ਉਹ ਕਰ ਦਿੱਤੀ ਜਾਵੇਗੀ |


ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਵਿਆਹੁਤਾ ਨੇ ਖਾਧੀ ਜ਼ਹਿਰੀਲੀ ਦਵਾਈ-ਮੌਤ

ਗੁਰਦਾਸਪੁਰ, 25 ਅਪ੍ਰੈਲ (ਆਲਮਬੀਰ ਸਿੰਘ)-ਸਹੁਰਾ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਇਕ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦਿਆਂ ਮਿ੍ਤਕਾ ਦੇ ਭਰਾ ਸੁਖਦੀਪ ਸਿੰਘ ਨੇ ...

ਪੂਰੀ ਖ਼ਬਰ »

ਬੀ.ਐਸ.ਐਫ. ਵਲੋਂ ਕੌਮਾਂਤਰੀ ਸਰਹੱਦ ਨੇੜੇ ਸ਼ੱਕੀ ਵਿਅਕਤੀ ਕੀਤਾ ਕਾਬੂ

ਡੇਰਾ ਬਾਬਾ ਨਾਨਕ, 25 ਅਪ੍ਰੈਲ (ਵਿਜੇ ਕੁਮਾਰ ਸ਼ਰਮਾ)-ਬੀਤੀ ਰਾਤ ਬੀ.ਐਸ.ਐਫ. ਦੀ 10 ਬਟਾਲੀਅਨ ਨੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਵੱਲ ਨੂੰ ਵਧ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਦੀ ਪਹਿਚਾਣ ਰਾਮ ਜਤਿੰਦਰ ਸਿੰਘ (40) ਪੱੁਤਰ ਮੋਤੀ ਚੰਦ ਵਾਸੀ ਦੇਵਰਮੱਲ ...

ਪੂਰੀ ਖ਼ਬਰ »

ਆਰ.ਐਮ.ਪੀ.ਡਾਕਟਰ ਦੀ ਅਣਗਹਿਲੀ ਨਾਲ ਗਈ ਮਾਸੂਮ ਬੱਚੇ ਦੀ ਜਾਨ

ਗੁਰਦਾਸਪੁਰ, 25 ਅਪ੍ਰੈਲ (ਆਰਿਫ਼)-ਇੱਥੋਂ ਨਜ਼ਦੀਕੀ ਪਿੰਡ ਭੁੰਬਲੀ ਦੇ ਇਕ ਨਾਬਾਲਗ ਬੱਚੇ ਦੀ ਆਰ.ਐਮ.ਪੀ.ਡਾਕਟਰ ਦੀ ਅਣਗਹਿਲੀ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਭੁੰਬਲੀ ਕਿਸੇ ...

ਪੂਰੀ ਖ਼ਬਰ »

ਕਾਰ ਤੇ ਸਾਈਕਲ ਦੀ ਟੱਕਰ 'ਚ ਇਕ ਗੰਭੀਰ ਜ਼ਖ਼ਮੀ

ਗੁਰਦਾਸਪੁਰ, 25 ਅਪ੍ਰੈਲ (ਆਲਮਬੀਰ ਸਿੰਘ/ਸੁਖਵੀਰ ਸਿੰਘ ਸੈਣੀ)-ਅਣਪਛਾਤੀ ਕਾਰ ਤੇ ਸਾਈਕਲ ਦੀ ਟੱਕਰ 'ਚ ਸਾਈਕਲ ਸਵਾਰ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਤਨ ਚੰਦ ਪੱੁਤਰ ਲਾਲ ਚੰਦ ਵਾਸੀ ਪੱਟੀਆਂ ਜੋ ...

ਪੂਰੀ ਖ਼ਬਰ »

ਪਿੰਡ ਕੋਟਲਾ ਖੁਰਦ ਵਿਖੇ ਸ਼ਰਾਰਤੀ ਅਨਸਰ ਨੇ ਲਾਈ ਤੂੜੀ ਨੂੰ ਅੱਗ

ਨਿੱਕੇ ਘੁੰਮਣ, 25 ਅਪ੍ਰੈਲ (ਸਤਬੀਰ ਸਿੰਘ ਘੁੰਮਣ)-ਪਿੰਡ ਕੋਟਲਾ ਖੁਰਦ ਵਿਖੇ ਬੀਤੇ ਦਿਨ ਸ਼ਰਾਰਤੀ ਅਨਸਰਾਂ ਵਲੋਂ ਤੂੜੀ ਵਾਲੇ ਬਰਾਂਡੇ ਨੂੰ ਅੱਗ ਲਾ ਦੇਣ ਨਾਲ-ਨਾਲ ਗਰੀਬ ਕਿਸਾਨ ਦੀ ਕਰੀਬ ਦੋ ਟਰਾਲੀਆਂ ਤੂੜੀ ਸਮੇਤ ਹੋਰ ਸਾਮਾਨ ਸੜ ਜਾਣ ਦੀ ਖ਼ਬਰ ਹੈ | ਪ੍ਰਭਾਵਿਤ ...

ਪੂਰੀ ਖ਼ਬਰ »

ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਭੱਠੇ ਦੇ ਮੁਨਸ਼ੀ ਕੋਲੋਂ 40 ਹਜ਼ਾਰ ਰੁਪਏ ਖੋਹੇ

ਸ੍ਰੀ ਹਰਿਗੋਬਿੰਦਪੁਰ, 25 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ-ਬਟਾਲਾ ਰੋਡ 'ਤੇ ਪਿੰਡ ਚੀਮਾ ਖੁੱਡੀ 'ਚ ਸਥਿਤ ਗੋਲਡਨ ਉਦਯੋਗ ਸੰਮਤੀ ਭੱਠੇ ਤੋਂ ਦਿਨ-ਦਿਹਾੜੇ ਲੁੱਟ-ਖੋਹ ਹੋਣ ਦੀ ਖ਼ਬਰ ਹੈ | ਇਸ ਮੁਤੱਲਕ ਜਾਣਕਾਰੀ ਦਿੰਦੇ ਹੋਏ ਭੱਠੇ ਦੇ ਮਾਲਕ ਨੇ ...

ਪੂਰੀ ਖ਼ਬਰ »

ਪੁਲਿਸ ਤੇ ਆਬਕਾਰੀ ਵਿਭਾਗ ਵਲੋਂ ਭਾਰੀ ਮਾਤਰਾ 'ਚ ਲਾਹਣ, ਭੱਠੀਆਂ ਤੇ ਹੋਰ ਸਾਮਾਨ ਜ਼ਬਤ

ਬਟਾਲਾ, 25 ਅਪ੍ਰੈਲ (ਹਰਦੇਵ ਸਿੰਘ ਸੰਧੂ)-ਬਟਾਲਾ ਪੁਲਿਸ ਅਤੇ ਆਬਕਾਰੀ ਵਿਭਾਗ ਵਲੋਂ ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੰੁਮਣ ਦੇ ਹੁਕਮਾਂ ਤੇ ਇੰਸਪੈਕਟਰ ਰਵਿੰਦਰ ਸਿੰਘ, ਆਬਕਾਰੀ ਇੰਸਪੈਕਟਰ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਏ.ਐਸ.ਆਈ. ਗੁਰਦੀਪ ਸਿੰਘ, ਸਹਾਇਕ ...

ਪੂਰੀ ਖ਼ਬਰ »

ਸਿੰਘੋਵਾਲ ਤੇ ਮਗਰਾਲਾ ਦੇ ਪਿੰਡਾਂ 'ਚ ਕਿਸਾਨਾਂ ਦੀ 3 ਕਿੱਲੇ 4 ਕਨਾਲ ਕਣਕ ਸੜ ਕੇ ਸੁਆਹ

ਦੀਨਾਨਗਰ, 25 ਅਪ੍ਰੈਲ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਨਜ਼ਦੀਕੀ ਪਿੰਡ ਮਗਰਾਲਾ ਅਤੇ ਸਿੰਘੋਵਾਲ ਵਿਖੇ ਕਣਕ ਦੀ ਖੜੀ ਫ਼ਸਲ ਤੇ ਨਾੜ ਨੂੰ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸਿੰਘੋਵਾਲ ਦੇ ਗੁਰਦੇਵ ਸਿੰਘ ਪੱੁਤਰ ...

ਪੂਰੀ ਖ਼ਬਰ »

60 ਹਜ਼ਾਰ ਐਮ.ਐਲ. ਰੂੜੀ ਮਾਰਕਾ ਸ਼ਰਾਬ ਸਬੰਧੀ ਮਾਮਲਾ ਦਰਜ-ਸ਼ਰਾਬ ਤਸਕਰ ਫਰਾਰ

ਭੈਣੀ ਮੀਆਂ ਖਾਂ, 25 ਅਪ੍ਰੈਲ (ਹਰਭਜਨ ਸਿੰਘ ਸੈਣੀ)-ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 60 ਹਜ਼ਾਰ ਐਮ.ਐਲ. ਦੇਸੀ ਰੂੜੀ ਮਾਰਕਾ ਸ਼ਰਾਬ ਸਬੰਧੀ ਦੋ ਸ਼ਰਾਬ ਤਸਕਰਾਂ ਿਖ਼ਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਹੈ, ਪਰ ਸ਼ਰਾਬ ਤਸਕਰ ਮੌਕੇ ਤੋਂ ਫਰਾਰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬਣਨ 'ਤੇ ਸਰਹੱਦੀ ਪਿੰਡਾਂ ਦੇ ਕਾਂਗਰਸੀ ਅਹੁਦੇਦਾਰਾਂ ਵਲੋਂ ਰੰਧਾਵਾ ਨੂੰ ਗੁਲਦਸਤੇ ਭੇਟ

ਕਲਾਨੌਰ, 25 ਅਪ੍ਰੈਲ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਪੰਜਾਬ ਕੈਬਨਿਟ ਮੰਤਰੀ ਬਣਨ 'ਤੇ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਦੇ ਸਰਹੱਦੀ ਪਿੰਡਾਂ ਦੇ ਮੁਹਤਬਰ ਕਾਂਗਰਸੀ ਵਰਕਰਾਂ ਵਲੋਂ ਵਜ਼ੀਰ ...

ਪੂਰੀ ਖ਼ਬਰ »

ਰੰਧਾਵਾ ਦੇ ਮੰਤਰੀ ਬਣਨ ਦੀ ਖੁਸ਼ੀ 'ਚ ਜ਼ਿਲ੍ਹਾ ਪ੍ਰਧਾਨ ਸਾਬੀ ਬਿਸ਼ਨਕੋਟ ਅਤੇ ਨਿੰਦਰ ਸਿੰਘ ਨੇ ਕਾਂਗਰਸੀ ਵਰਕਰਾਂ 'ਚ ਵੰਡੇ ਲੱਡੂ

ਕਲਾਨੌਰ, 25 ਅਪ੍ਰੈਲ (ਪੁਰੇਵਾਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਜ਼ਾਰਤ 'ਚ ਕੀਤੇ ਗਏ ਵਾਧੇ 'ਚ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹਿਕਾਰਤਾ ਤੇ ਜੇਲ੍ਹਾਂ ਦੇ ਕੈਬਨਿਟ ਮੰਤਰੀ ਨਿਯੁਕਤ ਕਰਨ ਦੀ ਖੁਸ਼ੀ 'ਚ ਜਾਟ ਮਹਾਂ ...

ਪੂਰੀ ਖ਼ਬਰ »

ਰੰਧਾਵਾ ਇਮਾਨਦਾਰੀ ਵਾਲੇ ਰਸਤੇ 'ਤੇ ਚੱਲ ਕੇ ਸੱਚੀ-ਸੁੱਚੀ ਸਿਆਸਤ ਕਰਦੇ ਹਨ-ਬਾਪੂ ਗੁਰਮੇਜ਼ ਸਿੰਘ, ਬੱਬੁੂ ਸੁੱਖਾਰਾਜੂ

ਵਡਾਲਾ ਬਾਂਗਰ, 25 ਅਪ੍ਰੈਲ (ਭੁੰਬਲੀ)-ਸੀਨੀਅਰ ਕਾਂਗਰਸੀ ਆਗੂ ਬਾਪੂ ਗੁਰਮੇਜ਼ ਸਿੰਘ ਦੇਹਰਾਦੂਨ ਵਾਲੇ, ਸਰਪੰਚ ਹਰਉਪਿੰਦਰਪਾਲ ਸਿੰਘ ਬੱਬੂ ਸੁੱਖਾਰਾਜੂ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਆਪਣੇ ਮੰਤਰੀ ਮੰਡਲ ਵਿਚ ਵਾਧਾ ਕਰਦੇ ਹੋਏ 9 ਨਵੇਂ ਮੰਤਰੀਆਂ ਵਿਚ ਹਲਕਾ ...

ਪੂਰੀ ਖ਼ਬਰ »

ਰੰਧਾਵਾ ਦੇ ਕੈਬਨਿਟ ਮੰਤਰੀ ਬਨਣ 'ਤੇ ਕਾਂਗਰਸੀਆਂ ਨੇ ਜਸ਼ਨ ਮਨਾਏ

ਡੇਰਾ ਬਾਬਾ ਨਾਨਕ, 25 ਅਪ੍ਰੈਲ (ਵਿਜੇ ਕੁਮਾਰ ਸ਼ਰਮਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕੀਤੇ ਗਏ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ 'ਚ ਹਲਕਾ ਡੇਰਾ ਬਾਬਾ ਨਾਨਕ ਤੋਂ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਦੇ ਮਾਲਕ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ...

ਪੂਰੀ ਖ਼ਬਰ »

ਰੰਧਾਵਾ ਦਾ ਹਲਕੇ 'ਚ ਪੁੱਜਣ 'ਤੇ ਜ਼ੋਰਦਾਰ ਸਵਾਗਤ ਕਰਾਂਗੇ-ਮੇਜ਼ਰ ਮੁਸਤਰਾਪੁਰ

ਵਡਾਲਾ ਬਾਂਗਰ, 25 ਅਪ੍ਰੈਲ (ਭੁੰਬਲੀ)-ਜਾਟ ਮਹਾਂ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੇਜ਼ਰ ਸਿੰਘ ਢਿੱਲੋਂ ਮੁਸਤਰਾਪੁਰ ਨੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੂੰ ਗੁਲਦਸਤਾ ਭੇਟ ਕਰਨ ਉਪਰੰਤ ਗੱਲਬਾਤ ਦੌਰਾਨ ਆਖਿਆ ਕਿ ਜਾਟ ਮਹਾਂ ਸਭਾ ਤੇ ਕਾਂਗਰਸੀ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਵਰਸੋਲਾ, 25 ਅਪ੍ਰੈਲ (ਵਰਿੰਦਰ ਸਹੋਤਾ)-ਸੰਤ ਬਾਬਾ ਕਿਰਪਾਲ ਸਿੰਘ ਨਿਸ਼ਕਾਮ ਸੇਵਾ ਚੈਰੀਟੇਬਲ ਸੁਸਾਇਟੀ ਰਜਿ. ਵਲੋਂ ਬਾਬਾ ਕਿਰਪਾਲ ਸਿੰਘ ਪਟਿਆਲਾ ਵਾਲਿਆਂ ਦੀ ਅਗਵਾਈ ਹੇਠ ਪਿੰਡ ਨਰਪੁਰ ਵਿਖੇ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ | ਇਸ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਵਲੋਂ ਰੋਸ ਧਰਨਾ

ਗੁਰਦਾਸਪੁਰ, 25 ਅਪ੍ਰੈਲ (ਆਲਮਬੀਰ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਇੰਜੀਨੀਅਰ ਵਿਜੇ ਕੁਮਾਰ ਡਵੀਜ਼ਨ ਨੰਬਰ ਇਕ ਦੇ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਰੰਧਾਵਾ ਦੇ ਮੰਤਰੀ ਬਣਨ 'ਤੇ ਕਾਂਗਰਸੀ ਆਗੂਆਂ ਦਿੱਤੀ ਮੁਬਾਰਕਬਾਦ

ਫਤਹਿਗੜ੍ਹ ਚੂੜੀਆਂ, 25 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਬਨਿਟ ਮੰਤਰੀ ਬਣਾਉਣ 'ਤੇ ਸ: ਰੰਧਾਵਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ...

ਪੂਰੀ ਖ਼ਬਰ »

ਭਾਈ ਗੁਰਦਾਸ ਮਾਡਲ ਸਕੂਲ ਭਗਵਾਨਪੁਰ ਦਾ ਨਤੀਜਾ ਸ਼ਾਨਦਾਰ ਰਿਹਾ

ਕੋਟਲੀ ਸੂਰਤ ਮੱਲ੍ਹੀ, 25 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਭਾਈ ਗੁਰਦਾਸ ਮਾਡਲ ਸਕੂਲ ਭਗਵਾਨਪੁਰ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸਤਨਾਮ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ਼ ਵਲੋਂ ਬੱਚਿਆਂ ...

ਪੂਰੀ ਖ਼ਬਰ »

ਬਿਜਲੀ ਸਪਲਾਈ ਬੰਦ ਰਹਿਣ ਕਰਕੇ ਲੋਕਾਂ 'ਚ ਮਚੀ ਹਾਹਾਕਾਰ

ਪੁਰਾਣਾ ਸ਼ਾਲਾ 25 ਅਪ੍ਰੈਲ (ਅਸ਼ੋਕ ਸ਼ਰਮਾ)-ਇਸ ਇਲਾਕੇ ਅੰਦਰ ਬਿਜਲੀ ਸਪਲਾਈ ਕੁਝ ਦਿਨਾਂ ਤੋਂ ਬੰਦ ਰਹਿਣ ਕਰਕੇ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਪਰ ਇਸ ਪਾਸੇੇ ਬਿਜਲੀ ਬੋਰਡ ਦੇ ਅਧਿਕਾਰੀਆਂ ਧਿਆਨ ਨਹੀਂ ਦੇ ਰਹੇ | ਸਬ ਡਵੀਜ਼ਨ ਪੰਡੋਰੀ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਬਨਿਟ ਮੰਤਰੀ ਬਣਾ ਕੇ ਪੂਰੇ ਮਾਝੇ ਦਾ ਮਾਣ ਵਧਾਇਆ-ਤਰਸੇਮ ਸਿੰਘ ਘੁੰਮਣ

ਨਿੱਕੇ ਘੁੰਮਣ, 25 ਅਪ੍ਰੈਲ (ਗੁਰਵਿੰਦਰ ਸਿੰਘ ਰੰਧਾਵਾ)-ਹਲਕਾ ਡੇਰਾ ਬਾਬਾ ਨਾਨਕ ਦੇ ਨਿਧੜਕ ਜਰਨੈਲ, ਇਮਾਨਦਾਰ ਅਤੇ ਮਿਹਨਤਕਸ਼ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦੀ ਕੈਪਟਨ ਸਰਕਾਰ ਵਿਚ ਸਹਿਕਾਰਤਾ ਮੰਤਰੀ ਅਤੇ ਜੇਲ੍ਹਾਂ ਦੇ ਕੈਬਨਿਟ ਮੰਤਰੀ ਬਣਾਏ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਕੀਤੀ ਆਤਿਸ਼ਬਾਜੀ ਤੇ ਲੱਡੂ ਵੰਡੇ

ਫਤਹਿਗੜ੍ਹ ਚੂੜੀਆਂ, 25 ਅਪ੍ਰੈਲ (ਜੇ.ਐਸ. ਮਾਨ)-ਪੰਜਾਬ ਸਰਕਾਰ ਵਲੋਂ ਮੰਤਰੀ ਮੰਡਲ 'ਚ ਕੀਤੇ ਵਾਧੇ 'ਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਬਨਿਟ ਮੰਤਰੀ ਬਣਦੀ ਦੀ ਖੁਸ਼ੀ ਵਿਚ ਨਜ਼ਦੀਕੀ ਪਿੰਡ ਹਰਦੋਰਵਾਲ ਵਿਖੇ ਪੰਜਾਬ ਦੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਹਲਕਾ ਗੁਰਦਾਸਪੁਰ ਨੂੰ ਤਿੰਨ ਬਲਾਕਾਂ 'ਚ ਵੰਡਿਆ

ਗੁਰਦਾਸਪੁਰ, 25 ਅਪ੍ਰੈਲ (ਆਰਿਫ਼)-ਆਮ ਆਦਮੀ ਪਾਰਟੀ ਦੀ ਮੀਟਿੰਗ ਅਮਰਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪਾਰਟੀ ਦੇ ਸੀਨੀਅਰ ਵਲੰਟੀਅਰ ਨਰਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪਾਰਟੀ ਦੀ ਮਜ਼ਬੂਤੀ ਲਈ 'ਆਪ' ਮਾਝਾ ਮਜ਼ਬੂਤ ਮਿਸ਼ਨ 2019 ਦੀ ਸ਼ੁਰੂਆਤ ...

ਪੂਰੀ ਖ਼ਬਰ »

ਮਲੇਰੀਆ ਬੁਖਾਰ ਦੀਆਂ ਨਿਸ਼ਾਨੀਆਂ, ਇਲਾਜ ਤੇ ਬਚਾਅ ਸਬੰਧੀ ਜਾਗਰੂਕ ਕੀਤਾ

ਨੌਸ਼ਹਿਰਾ ਮੱਝਾ ਸਿੰਘ, 25 ਅਪ੍ਰੈਲ (ਤਰਸੇਮ ਸਿੰਘ ਤਰਾਨਾ)-ਮਲੇਰੀਆ ਬੁਖ਼ਾਰ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਦੀ ਸਫ਼ਾਈ ਤੇ ਆਪਣੇ ਘਰਾਂ ਨੇੜੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ | ਠੰਡ ਲੱਗਣ ਉਪਰੰਤ ਤੇਜ ਬੁਖਾਰ ਅਤੇ ਸਿਰਦਰਦ ਹੋਣ 'ਤੇ ਤੁਰੰਤ ਨੇੜਲੇ ਸਰਕਾਰੀ ...

ਪੂਰੀ ਖ਼ਬਰ »

ਸੁੱਖੀ ਰੰਧਾਵਾ ਦੇ ਮੰਤਰੀ ਬਣਨ ਨਾਲ ਵਰਕਰਾਂ 'ਚ ਖੁਸ਼ੀ ਦੀ ਲਹਿਰ-ਜਸਬੀਰ ਸਿੰਘ ਕੈਨੇਡਾ

ਧਾਰੀਵਾਲ, 25 ਅਪ੍ਰੈਲ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਅਗਵਾਈ ਕਰ ਰਹੇ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਪੰਜਾਬ ਕੈਬਨਿਟ ਮੰਤਰੀ ਬਨਣ ਨਾਲ ਦੇਸ਼ਾਂ-ਵਿਦੇਸ਼ਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਐਕਸੈਲਸੀਅਰ ਸਕੂਲ ਬਿਜਲੀਵਾਲ ਦਾ ਨਤੀਜਾ ਸ਼ਾਨਦਾਰ ਰਿਹਾ

ਕਿਲਾ ਲਾਲ ਸਿੰਘ, 25 ਅਪ੍ਰੈਲ (ਬਲਬੀਰ ਸਿੰਘ)-ਐਕਐਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਦੇ ਪਿ੍ੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਅਤੇ ਸਕੂਲ ਦੇ ਸਾਰੇ ਵਿਦਿਆਰਥੀ 60 ਫ਼ੀਸਦੀ ਤੋਂ ਉੱਪਰ ਨੰਬਰ ਲੈ ਕੇ ...

ਪੂਰੀ ਖ਼ਬਰ »

ਕਾਨਵੈਂਟ ਸਕੂਲ ਸਿਧਵਾਂ ਜਮੀਤਾਂ ਨੇ ਇਨਸਾਫ਼ ਰੈਲੀ ਕੱਢੀ

ਵਰਸੋਲਾ, 25 ਅਪ੍ਰੈਲ (ਵਰਿੰਦਰ ਸਹੋਤਾ)-ਕਠੂਆ ਸਮੇਤ ਦੇਸ਼ ਦੇ ਹੋਰ ਸੂਬਿਆਂ ਅੰਦਰ ਬੱਚੀਆਂ ਨਾਲ ਹੋਏ ਗੈਰ ਮਨੁੱਖੀ ਵਰਤਾਰਿਆਂ ਦੇ ਰੋਸ ਵਲੋਂ ਅੱਜ ਕਾਨਵੈਂਟ ਸਕੂਲ ਸਿਧਵਾਂ ਜਮੀਤਾਂ ਦੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਸਿਸਟਰ ਫਰਾਂਸਿਸਕਾ ਦੀ ...

ਪੂਰੀ ਖ਼ਬਰ »

ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋਸਰਜਾ 'ਚ ਵਿਸ਼ਵ ਮਲੇਰੀਆ ਅਤੇ ਡੀ.ਐਨ.ਏ. ਦਿਵਸ ਮਨਾਇਆ

ਬਟਾਲਾ, 25 ਅਪ੍ਰੈਲ (ਸੁਖਦੇਵ ਸਿੰਘ)-ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋਸਰਜਾ 'ਚ ਕਾਲਜ ਦੇ ਮੁੱਖ ਪ੍ਰਬੰਧਕ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ, ਪਿੰ੍ਰਸੀਪਲ ਮੈਡਮ ਰਿੰਟੂ ਚਤੁਰਵੇਦੀ ਅਤੇ ਉਪ-ਪਿੰ੍ਰਸੀਪਲ ਮੈਡਮ ਮਮਤਾ ਗਿੱਲ ਦੀ ਅਗਵਾਈ 'ਚ ਵਿਸ਼ਵ ਮਲੇਰੀਆ ਅਤੇ ...

ਪੂਰੀ ਖ਼ਬਰ »

ਸਰਕਾਰ ਨੇ ਖ਼ੁਦ ਆਮਦਨ ਵਾਲੇ ਸਾਧਨ ਬੰਦ ਕੀਤੇ-ਦੇਸ ਰਾਜ ਧੁੱਗਾ

ਬਟਾਲਾ, 25 ਅਪ੍ਰੈਲ (ਕਾਹਲੋਂ)-ਸ੍ਰੀ ਹਰਿਗੋਬਿੰਦਪੁਰ ਹਲਕੇ ਦੇ ਸਾਬਕਾ ਵਿਧਾਇਕ ਦੇਸ ਰਾਜ ਧੁੱਗਾ ਨੇ ਪਿੰਡ ਲੱਧਾ ਮੁੰਡਾ 'ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਵਿੰਦਰ ਸਿੰਘ ਕਾਹਲੋਂ ਦੇ ਗ੍ਰਹਿ ਅਕਾਲੀ ਵਰਕਰਾਂ ਨਾਲ ਬੈਠਕ ਦੌਰਾਨ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਰੰਧਾਵਾ ਦੇ ਮੰਤਰੀ ਬਣਨ ਨਾਲ ਮਾਝੇ ਦਾ ਮਾਣ ਵਧਿਆ ਹੈ-ਗੁਰਦੀਪ ਸਿੰਘ, ਅਸ਼ਵਨੀ ਸ਼ਰਮਾ

ਫਤਹਿਗੜ੍ਹ ਚੂੜੀਆਂ, 25 ਅਪ੍ਰੈਲ (ਐਮ.ਐਸ. ਫੁੱਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਬਨਿਟ ਮੰਤਰੀ ਬਣਾਉਣ ਨਾਲ ਮਾਝੇ ਦਾ ਮਾਣ ਵਧਿਆ ਹੈ, ਜਿਸ ਨਾਲ ਹਲਕਾ ਡੇਰਾ ਬਾਬਾ ਨਾਨਕ ਦੇ ਨਾਲ-ਨਾਲ ਪੂਰੇ ਮਾਝੇ 'ਚ ਵੀ ਵਿਕਾਸ 'ਚ ਤੇਜੀ ...

ਪੂਰੀ ਖ਼ਬਰ »

ਰੰਧਾਵਾ ਦੇ ਕੈਬਨਿਟ ਮੰਤਰੀ ਬਨਣ ਕਰਕੇ ਹਲਕੇ ਅੰਦਰ ਹਰ ਵਰਗ ਦੇ ਲੋਕਾਂ 'ਚ ਭਾਰੀ ਚਾਅ-ਮਹਾਲ ਨੰਗਲ

ਬਟਾਲਾ, 25 ਅਪ੍ਰੈਲ (ਕਾਹਲੋਂ)-ਕਾਂਗਰਸ ਹਾਈਕਮਾਂਡ ਵਲੋਂ ਸ: ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਬਨਿਟ ਮੰਤਰੀ ਬਣਾ ਕੇ ਜ਼ਿਲ੍ਹੇ ਦੇ ਲੋਕਾਂ ਦਾ ਮਾਣ ਵਧਾਇਆ ਗਿਆ ਹੈ ਤੇ ਸ: ਰੰਧਾਵਾ ਦੇ ਮੰਤਰੀ ਬਨਣ ਨਾਲ ਹਲਕਾ ਡੇਰਾ ਬਾਬਾ ਨਾਨਕ ਅੰਦਰ ਹਰ ਵਰਗ ਦੇ ਲੋਕਾਂ 'ਚ ਭਾਰੀ ਖੁਸ਼ੀ ...

ਪੂਰੀ ਖ਼ਬਰ »

ਰੰਧਾਵਾ ਦਾ ਮੰਤਰੀ ਬਣਨ ਉਪਰੰਤ ਜ਼ਿਲ੍ਹੇ ਅੰਦਰ ਪਹੁੰਚਣ 'ਤੇ ਭਰਵਾਂ ਸਵਾਗਤ ਕਰਨ ਲਈ ਵਰਕਰਾਂ 'ਚ ਭਾਰੀ ਉਤਸ਼ਾਹ-ਲੱਕੀ ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 25 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਤੇ ਜ਼ੇਲ੍ਹ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦਾ ਮੰਤਰੀ ਬਨਣ ਉਪਰੰਤ ਪਹਿਲੀ ਵਾਰ ਜ਼ਿਲ੍ਹੇ ਅੰਦਰ ਪਹੰੁਚਣ 'ਤੇ ਭਰਵਾਂ ਸਵਾਗਤ ਕਰਨ ਲਈ ਕਾਂਗਰਸੀ ਵਰਕਰਾਂ 'ਚ ਭਾਰੀ ਉਤਸ਼ਾਹ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਅਤੇ ਟ੍ਰਾਂਸਕੋ ਦੀਆਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ

ਧਾਰੀਵਾਲ, 25 ਅਪ੍ਰੈਲ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਅਤੇ ਟ੍ਰਾਂਸਕੋ ਕਾਰਪੋਰੇਸ਼ਨ ਦੀ ਅਹਿਮ ਮੀਟਿੰਗ ਸਾਥੀ ਕਰਮ ਸਿੰਘ ਜ਼ਫਰਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਮਹਿੰਦਰ ਪਾਲ, ...

ਪੂਰੀ ਖ਼ਬਰ »

ਪੀ.ਐੱਚ.ਸੀ. ਦੋਰਾਂਗਲਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ

ਦੋਰਾਂਗਲਾ, 25 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਅੱਜ ਪ੍ਰਾਇਮਰੀ ਹੈਲਥ ਸੈਂਟਰ ਦੋਰਾਂਗਲਾ ਵਿਖੇ ਐਸ.ਐਮ.ਓ. ਡਾ: ਗੋਪਾਲ ਰਾਮ ਅਤੇ ਡਾ: ਗੌਤਮ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਗੋਪਾਲ ਰਾਜ ਵਲੋਂ ਮਲੇਰੀਆ ਬੁਖ਼ਾਰ ਦੇ ਲੱਛਣਾਂ ਅਤੇ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ

ਧਾਰੀਵਾਲ, 25 ਅਪ੍ਰੈਲ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੇ ਪ੍ਰਬੰਧਾਂ ਹੇਠ ਹੋਈ, ਜਿਸ ਵਿਚ ਸਰਕਲ ਗੁਰਦਾਸਪੁਰ ਦੀਆਂ ...

ਪੂਰੀ ਖ਼ਬਰ »

ਮੰਡੀਆਂ 'ਚ ਖ਼ਰੀਦ ਏਜੰਸੀਆਂ ਵਲੋਂ ਬਾਰਦਾਨਾ ਨਾ ਭੇਜੇ ਜਾਣ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ

ਪੁਰਾਣਾ ਸ਼ਾਲਾ 25 ਅਪ੍ਰੈਲ (ਅਸ਼ੋਕ ਸ਼ਰਮਾ)-ਮੌਸਮ ਦੀ ਖ਼ਰਾਬੀ ਕਰਕੇ ਕਿਸਾਨ ਕਣਕ ਦੀ ਕਟਾਈ ਕਰ ਰਹੇ ਹਨ ਅਤੇ ਮੰਡੀਆਂ ਵਿਚ ਕਣਕ ਦੇ ਖੁੱਲੇ੍ਹ ਅੰਬਾਰ ਲੱਗ ਗਏ ਹਨ | ਪਰ ਮੰਡੀਆਂ ਵਿਚ ਖ਼ਰੀਦ ਏਜੰਸੀਆਂ ਵਲੋਂ ਬਾਰਦਾਨਾ ਨਹੀਂ ਭੇਜਿਆ | ਜਿਸ ਨਾਲ ਕਿਸਾਨ ਅਤੇ ਆੜ੍ਹਤੀ ...

ਪੂਰੀ ਖ਼ਬਰ »

ਸਹਿਕਾਰਤਾ ਮੰਤਰੀ ਬਣਨ 'ਤੇ ਟੋਨੀ ਢਿੱਲੋਂ ਸਮੇਤ ਹੋਰਨਾਂ ਕਾਂਗਰਸੀਆਂ ਵਲੋਂ ਰੰਧਾਵਾ ਨੂੰ ਗੁਲਦਸਤੇ ਭੇਟ

ਵਡਾਲਾ ਬਾਂਗਰ, 25 ਅਪ੍ਰੈਲ (ਭੁੰਬਲੀ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਟਕਸਾਲੀ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਪੰਜਾਬ ਕੈਬਨਿਟ 'ਚ ਸਹਿਕਾਰਤਾ ਮੰਤਰੀ ਬਣਨ 'ਤੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਟੋਨੀ ਢਿੱਲੋਂ ਤੇ ਇਲਾਕੇ ਦੇ ...

ਪੂਰੀ ਖ਼ਬਰ »

ਰਿਆੜਕੀ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਦੇ ਇਮਤਿਹਾਨਾਂ ਵਿਚ ਮੱਲਾਂ ਮਾਰੀਆਂ

ਬਟਾਲਾ, 25 ਅਪ੍ਰੈਲ (ਕਾਹਲੋਂ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਸੌ ਫ਼ੀਸਦੀ ਰਿਹਾ | ਇਸ ਮੌਕੇ ਪਿ੍ੰ: ਸਵਰਨ ਸਿੰਘ ਵਿਰਕ ...

ਪੂਰੀ ਖ਼ਬਰ »

ਰਿਆੜਕੀ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਦੇ ਇਮਤਿਹਾਨਾਂ ਵਿਚ ਮੱਲਾਂ ਮਾਰੀਆਂ

ਬਟਾਲਾ, 25 ਅਪ੍ਰੈਲ (ਕਾਹਲੋਂ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਸੌ ਫ਼ੀਸਦੀ ਰਿਹਾ | ਇਸ ਮੌਕੇ ਪਿ੍ੰ: ਸਵਰਨ ਸਿੰਘ ਵਿਰਕ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਬਟਾਲਾ, 25 ਅਪ੍ਰੈਲ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਣੇ ਗਏ ਬਾਰਵੀਂ ਸ਼ੇ੍ਰਣੀ ਦੇ ਨਤੀਜੇ ਵਿਚ ਸ੍ਰੀ ਦਸਮੇੇਸ਼ ਸੀ.ਸੈ. ਸਕੂਲ ਠੀਕਰੀਵਾਲ ਰੋਡ ਕਾਦੀਆਂ ਦੇ ਵਿਦਿਆਰਥੀਆਂ ਆਪਣੀ ਮਿਹਨਤ ਸਦਕਾ ਚੰਗੇ ਨੰਬਰ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ 'ਚ ਬੀ.ਐਸ.ਸੀ. ਐਗਰੀਕਲਚਰ ਤੇ ਬੀ.ਐਸ.ਸੀ. ਨਰਸਿੰਗ ਦੇ ਬੈਚ ਅੱਜ ਤੋਂ

ਗੁਰਦਾਸਪੁਰ, 25 ਅਪ੍ਰੈਲ (ਆਲਮਬੀਰ ਸਿੰਘ)-ਸਥਾਨਿਕ ਐਜੂਕੇਸ਼ਨ ਵਰਲਡ ਵਿਖੇ ਬੀ.ਐਸ.ਸੀ ਐਗਰੀਕਲਚਰ ਤੇ ਬੀ.ਐਸ.ਸੀ ਨਰਸਿੰਗ ਦੇ ਬੈਚ 26 ਅਪੈ੍ਰਲ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਐਜੂਕੇਸ਼ਨ ਵਰਲਡ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਸੰਸਥਾ ਵਿਚ ...

ਪੂਰੀ ਖ਼ਬਰ »

ਦੀਨਾਨਗਰ ਦਾਣਾ ਮੰਡੀ 'ਚ ਕਣਕ ਦੇ ਤੋੜਿਆਂ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਏ ਤੇ ਕਿਸਾਨ ਪ੍ਰੇਸ਼ਾਨ

ਦੀਨਾਨਗਰ, 25 ਅਪ੍ਰੈਲ (ਸੋਢੀ/ਸੰਧੂ/ਸ਼ਰਮਾ)-ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ | ਪਰ ਜਿਵੇਂ-ਜਿਵੇਂ ਮੰਡੀਆਂ ਵਿਚ ਕਣਕ ਦੀ ਆਮਦ ਵੱਧ ਰਹੀ ਹੈ, ਤਿਵੇਂ-ਤਿਵੇਂ ਮੰਡੀਆਂ ਵਿਚ ਘਟੀਆ ਪ੍ਰਬੰਧਾਂ ਦੀ ...

ਪੂਰੀ ਖ਼ਬਰ »

ਸੁਖਮਨੀ ਪਬਲਿਕ ਸਕੂਲ ਚਾਕਾਂਵਾਲੀ ਦਾ ਨਤੀਜਾ 100 ਫ਼ੀਸਦੀ

ਡੇਰਾ ਬਾਬਾ ਨਾਨਕ, 25 ਅਪ੍ਰੈਲ (ਵਿਜੇ ਕੁਮਾਰ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜਿਆਂ 'ਚ ਸੁਖਮਨੀ ਪਬਲਿਕ ਐਾਡ ਸੀਨੀਅਰ ਸੈਕੰਡਰੀ ਸਕੂਲ ਚਾਕਾਂਵਾਲੀ ਦਾ ਨਤੀਜਾ 100 ਫ਼ੀਸਦੀ ਰਿਹਾ | ਮੈਡੀਕਲ, ਨਾਨ-ਮੈਡੀਕਲ ਅਤੇ ਆਰਟ ਗਰੁਪ ਦੇ ਸਾਰੇ ਹੀ ...

ਪੂਰੀ ਖ਼ਬਰ »

ਜਸਬੀਰ ਕੌਰ ਕਾਹਨੂੰਵਾਨ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਕਾਹਨੂੰਵਾਨ, 25 ਅਪ੍ਰੈਲ (ਹਰਜਿੰਦਰ ਸਿੰਘ ਜੱਜ)-ਸਾਬਕਾ ਬੀ.ਪੀ.ਈ.ਓ. ਜਵੰਦ ਸਿੰਘ ਸੈਣੀ ਨੈਨੇਕੋਟ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਧਰਮਪਤਨੀ ਜਸਬੀਰ ਕੌਰ ਦੀ ਹੋਈ ਮੌਤ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਨੈਨੇਕੋਟ ਵਿਖੇ ਪਾਏ ਗਏ | ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ 'ਜਾਗਰੂਕਤਾ ਵੈਨਾਂ' ਰਵਾਨਾ
ਕਿਸਾਨਾਂ ਨੂੰ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਦੀ ਕੀਤੀ ਅਪੀਲ

ਗੁਰਦਾਸਪੁਰ, 25 ਅਪ੍ਰੈਲ (ਆਰਿਫ਼)-ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਜ਼ਮੀਨੀ ਖ਼ੁਰਾਕ ਤੱਤਾਂ ਨੂੰ ਨੁਕਸਾਨ ਪੁੱਜਦਾ ਹੈ ਉਥੇ ਮਨੁੱਖੀ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ, ਇਸ ਲਈ ਕਿਸਾਨ ਨਾੜ ਨੂੰ ਅੱਗ ਨਾ ਲਗਾਉਣ | ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਦੇ ਹਰਕਰਨ ਸਿੰਘ ਨੇ 88 ਫ਼ੀਸਦੀ ਅੰਕ ਪ੍ਰਾਪਤ ਕੀਤੇ

ਬਟਾਲਾ, 25 ਅਪ੍ਰੈਲ (ਹਰਦੇਵ ਸਿੰਘ ਸੰਧੂ)-ਬਾਰਵੀਂ ਕਲਾਸ ਦੇ ਐਲਾਨੇ ਨਤੀਜਿਆਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਦੇ ਵਿਦਿਆਰਥੀਆਂ ਵਲੋਂ ਵਧੀਆ ਸਥਾਨ ਹਾਸਲ ਕਰਕੇ ਇਲਾਕੇ ਵਿਚ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਸਕੂਲ ਪਿ੍ੰ: ਸੁਰਜੀਤ ਸਿੰਘ ...

ਪੂਰੀ ਖ਼ਬਰ »

ਚੇਅਰਮੈਨ ਘੱਟ ਗਿਣਤੀ ਕਮਿਸ਼ਨ ਮੁਨੱਵਰ ਮਸੀਹ ਵਲੋਂ ਪਿੰਡ ਜੱਟੂਵਾਲ ਦਾ ਦੌਰਾ

ਗੁਰਦਾਸਪੁਰ, 25 ਅਪ੍ਰੈਲ (ਆਰਿਫ਼)-ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਮੁਨੱਵਰ ਮਸੀਹ ਵਲੋਂ ਪਿੰਡ ਜੱਟੂਵਾਲ ਨੇੜੇ ਪੁਰਾਣਾ ਸ਼ਾਲਾ ਦਾ ਦੌਰਾ ਕੀਤਾ ਗਿਆ | ਉਨ੍ਹਾਂ ਮਹਿੰਦਰ ਮਸੀਹ ਦੀ ਮੌਤ, ਪਿੰਡ ਦੇ ਕਬਰਸਤਾਨ ਦਾ ਮਸਲਾ ਅਤੇ ਪੰਡੋਰੀ ਬੱਸਾਂ ਦੇ ਰਸਤੇ ਸਬੰਧੀ ...

ਪੂਰੀ ਖ਼ਬਰ »

ਕਬੀਰ ਬਸ ਸਰਵਿਸ ਬਟਾਲਾ ਦੇ ਅਸਲ ਮਾਲਕ ਭਗਤ ਪਰਿਵਾਰ-ਅਦਾਲਤ ਦਾ ਫੈਸਲਾ

ਬਟਾਲਾ, 25 ਅਪ੍ਰੈਲ (ਅਜੀਤ ਬਿਊਰੋ)-ਡਿਸਟਿ੍ਕ ਕੋਰਟ ਚੰਡੀਗੜ੍ਹ ਦੇ ਕਬੀਰ ਬੱਸ ਸਰਵਿਸ ਬਟਾਲਾ ਦੇ ਹੱਕ 'ਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਬੱਸ ਦਾ ਅਸਲ ਮਾਲਕ ਭਗਤ ਪਰਿਵਾਰ ਹੈ | ਬੱਸ ਦੇ ਮਾਲਕ ਮਹੇਸ਼ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਕਰਤਾਰਪੁਰ ਦੇ ਇਕ ...

ਪੂਰੀ ਖ਼ਬਰ »

ਗੋਲਡਨ ਸਕੂਲ ਦੀ ਆਂਕਸ਼ੀ ਮਹਾਜਨ ਪੰਜਾਬ 'ਚੋਂ 7ਵੇਂ ਅਤੇ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹੀ

ਗੁਰਦਾਸਪੁਰ, 25 ਅਪ੍ਰੈਲ (ਆਰਿਫ਼)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜੇ ਵਿਚੋਂ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸਬੰਧੀ ਚੇਅਰਮੈਨ ਮੋਹਿਤ ਮਹਾਜਨ ਨੇ ਦੱਸਿਆ ਕਿ ਐਲਾਨੇ ਗਏ ਨਤੀਜੇ ਵਿਚੋਂ ਸਾਰੇ ...

ਪੂਰੀ ਖ਼ਬਰ »

ਚੈੱਕ ਬਾਊਾਸ ਮਾਮਲੇ 'ਚ ਦੋਸ਼ੀ ਨੰੂ ਇਕ ਸਾਲ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ

ਪਠਾਨਕੋਟ, 25 ਅਪ੍ਰੈਲ (ਚੌਹਾਨ)-ਮਾਣਯੋਗ ਜੱਜ ਸਹਿਲ ਸਿੰਗਲਾ ਪੀ.ਸੀ.ਐਸ. ਜੇ.ਐਮ.ਆਈ.ਜੀ. ਪਠਾਨਕੋਟ ਵਲੋਂ ਮਨਜੀਤ ਸਿੰਘ ਨੰੂ ਚੈੱਕ ਬਾਊਾਸ ਕੇਸ ਵਿਚ ਇਕ ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ | ਜੁਰਮਾਨਾ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਦੋਸ਼ੀ ...

ਪੂਰੀ ਖ਼ਬਰ »

ਸਠਿਆਲੀ ਦੇ ਸਰਪੰਚ ਨੂੰ ਸਿਆਸੀ ਦਬਾਅ ਹੇਠ ਮੁਅੱਤਲ ਕੀਤਾ-ਜਥੇ. ਸੇਖਵਾਂ ਕਿਹਾ, ਅਕਾਲੀ ਵਰਕਰ ਧੱਕੇਸ਼ਾਹੀਆਂ ਦਾ ਮੂੰਹ ਤੋੜ ਜਵਾਬ ਦੇਣਗੇ

ਬਟਾਲਾ, 25 ਅਪ੍ਰੈਲ (ਕਾਹਲੋਂ)-ਪਿੰਡ ਸਠਿਆਲੀ ਦੇ ਸਰਪੰਚ ਨੂੰ ਮੁਅੱਤਲ ਕਰਨ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਅੱਜ ਸਾਬਕਾ ਕੈਬਨਿਟ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੌਰਾਨ ਅਕਾਲੀ ਵਰਕਰਾਂ ਨਾਲ ਬੇਹੱਦ ...

ਪੂਰੀ ਖ਼ਬਰ »

ਇੰਜੀ: ਸ਼ਾਹਬਾਦ ਵਲੋਂ ਰੰਧਾਵਾ ਨੂੰ ਮੰਤਰੀ ਬਣਨ 'ਤੇ ਦਿੱਤੀ ਵਧਾਈ

ਘੁਮਾਣ, 25 ਅਪ੍ਰੈਲ (ਬੰਮਰਾਹ)-ਐਸ.ਸੀ. ਵਿੰਗ ਪੰਜਾਬ ਦੇ ਨਵ-ਨਿਯੁੁਕਤ ਮੀਤ ਪ੍ਰਧਾਨ ਇੰਜੀ: ਹਰਵਿੰਦਰਪਾਲ ਸਿੰਘ ਸ਼ਾਹਬਾਦ ਤੇ ਕੈਪਟਨ ਸੰਦੀਪ ਸਿੰਘ ਸੰਧੂ ਓ.ਐਸ.ਡੀ. ਮੁੱਖ ਮੰਤਰੀ ਪੰਜਾਬ ਵਲੋਂ ਨਵੇਂ ਬਣੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਬਣਨ ...

ਪੂਰੀ ਖ਼ਬਰ »

ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਵਲੋਂ ਬੈਠਕ

ਬਟਾਲਾ, 25 ਅਪ੍ਰੈਲ (ਕਾਹਲੋਂ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਤੇ ਮਾਝਾ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨਾਲ ਵਿਸ਼ੇਸ਼ ਬੈਠਕ ਕੀਤੀ, ਜਿਨ੍ਹਾਂ ਦਾ ਪਾਰਟੀ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ | ...

ਪੂਰੀ ਖ਼ਬਰ »

ਕਿਲਾ ਦੇਸਾ ਸਿੰਘ ਵਿਖੇ ਬਾਬਾ ਬਲਜਿੰਦਰ ਸਿੰਘ ਨਾਮਧਾਰੀ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਦੀ ਬੈਠਕ

ਅਲੀਵਾਲ, 25 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਕਿਲਾ ਦੇਸਾ ਸਿੰਘ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੀ ਇਕ ਜ਼ਰੂਰੀ ਬੈਠਕ ਪਿੰਡ ਅੰਦਰ ਹੋਣ ਵਾਲੇ ਵਿਕਾਸ ਕਾਰਜਾਂ ਅਤੇ ਕਾਂਗਰਸ ਪਾਰਟੀ ਵਲੋਂ ਚਲਾਈਆਂ ਜਾ ਰਹੀਆਂ ਰਾਹਤ ਸਕੀਮਾਂ ਸਬੰਧੀ ਪਾਰਟੀ ...

ਪੂਰੀ ਖ਼ਬਰ »

ਬੀ.ਵੀ.ਐਨ. ਕਾਲਜ 'ਚ 'ਰੁਖਸਤ ਦੇ ਪਲ' ਤਹਿਤ ਵਿਦਾਇਗੀ ਪਾਰਟੀ

ਬਟਾਲਾ, 25 ਅਪ੍ਰੈਲ (ਕਾਹਲੋਂ)-ਬੀ.ਵੀ.ਐਨ. ਕਾਲਜ ਫ਼ਤਹਿਗੜ੍ਹ ਚੂੜੀਆਂ ਵਿਖੇ 'ਰੁਖਸ਼ਤ ਦੇ ਪਲ' ਪ੍ਰੋਗਰਾਮ ਤਹਿਤ ਵਿਦਾਇਗੀ ਪਾਰਟੀ ਹੋਈ, ਜਿਸ 'ਚ ਬੀ.ਏ., ਬੀ.ਐਸ.ਸੀ. ਅਤੇ ਐਮ.ਐਸ.ਸੀ.-ਆਈ.ਟੀ. ਭਾਗ ਚੌਥਾ ਦੀਆਂ ਵਿਦਿਆਰਥਣਾਂ ਨੇ 6ਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਨੂੰ ਨਿੱਘੀ ...

ਪੂਰੀ ਖ਼ਬਰ »

ਵੱਖ-ਵੱਖ ਬੈਂਕਾਂ ਅੱਗੇ ਪਾਰਕਿੰਗ ਦੀ ਸਮੱਸਿਆ ਕਾਰਨ ਆਵਾਜਾਈ ਪ੍ਰਭਾਵਿਤ

ਗੁਰਦਾਸਪੁਰ, 25 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਸਥਾਨਿਕ ਸ਼ਹਿਰ ਅੰਦਰ ਵੱਖ-ਵੱਖ ਬੈਂਕਾਂ ਅੱਗੇ ਪਾਰਕਿੰਗ ਦੀ ਸਮੱਸਿਆ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੁੰਦੀ ਹੈ | ਪਠਾਨਕੋਟ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਅਕਸਰ ਹੀ ਪਾਰਕਿੰਗ ਦੀ ਸਮੱਸਿਆ ਕਾਰਨ ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਕਰ ਰਿਹਾ ਕਿਸੇ ਵੱਡੀ ਅਣਹੋਣੀ ਘਟਨਾ ਦੀ ਉਡੀਕ

ਗੁਰਦਾਸਪੁਰ, 25 ਅਪ੍ਰੈਲ (ਗੁਰਪ੍ਰਤਾਪ ਸਿੰਘ)-ਸੜਕਾਂ ਕੰਢੇ ਲੱਗੇ ਦਰੱਖ਼ਤਾਂ ਸਬੰਧੀ ਜੰਗਲਾਤ ਵਿਭਾਗ ਦੀਆਂ ਅਣਗਹਿਲੀਆਂ ਆਮ ਦੇਖਣ ਨੰੂ ਮਿਲਦੀਆਂ ਹਨ | ਤੇਜ਼ ਹਨੇਰੀਆਂ ਚੱਲਣ ਤੋਂ ਬਾਅਦ ਅਕਸਰ ਹੀ ਸੜਕਾਂ ਕੰਢੇ ਲੱਗੇ ਦਰੱਖ਼ਤ ਸੜਕਾਂ 'ਤੇ ਆ ਡਿਗਦੇ ਹਨ, ਜਿਸ ਕਾਰਨ ...

ਪੂਰੀ ਖ਼ਬਰ »

ਸੇਖਵਾਂ ਵਲੋਂ ਰਣੀਆਂ ਪਿੰਡ ਵਿਖੇ ਅਕਾਲੀ ਵਰਕਰਾਂ ਨਾਲ ਵਿਸ਼ੇਸ਼ ਬੈਠਕ

ਧਾਰੀਵਾਲ, 25 ਅਪ੍ਰੈਲ (ਜੇਮਸ ਨਾਹਰ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੀ ਰਹਿਨੁਮਾਈ ਕਰ ਰਹੇ ਹਲਕਾ ਇੰਚਾਰਜ ਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਜਥੇਦਾਰ ਸੇਵਾ ਸਿੰਘ ਸੇਖਵਾਂ ਵਲੋਂ ਪਿੰਡ ਰਣੀਆਂ ਵਿਖੇ ਸੀਨੀਅਰ ਯੂਥ ਆਗੂ ਜੋਨ ਨਾਹਰ ...

ਪੂਰੀ ਖ਼ਬਰ »

ਸੇਂਟ ਕਬੀਰ ਪਬਲਿਕ ਸਕੂਲ ਵਿਖੇ ਮਨਾਇਆ ਧਰਤੀ ਦਿਵਸ

ਕਾਹਨੂੰਵਾਨ, 25 ਅਪ੍ਰੈਲ (ਹਰਜਿੰਦਰ ਸਿੰਘ ਜੱਜ)-ਇਥੋਂ ਨਜ਼ਦੀਕ ਗੁਰਦਾਸਪੁਰ ਸਠਿਆਲੀ ਜੀ.ਟੀ. ਰੋਡ 'ਤੇ ਸਥਿਤ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਜਾਗਰੂਕ ਲਈ ਪਿੰ੍ਰਸੀਪਲ ਐਸ.ਬੀ. ਨਾਇਰ ਤੇ ਮੈਡਮ ਨਵਦੀਪ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

'ਗਰਾਮ ਸਵਰਾਜ ਅਭਿਆਨ' ਤਹਿਤ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ

ਗੁਰਦਾਸਪੁਰ, 25 ਅਪ੍ਰੈਲ (ਆਰਿਫ਼)-'ਗਰਾਮ ਸਵਰਾਜ ਅਭਿਆਨ' ਤਹਿਤ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ ਤੇ ਪੰਚਾਇਤ ਵਿਭਾਗ ਵਲੋਂ ਪਿੰਡਾਂ ਅੰਦਰ ਲੋਕਾਂ ਨੂੰ ਪੰਚਾਇਤੀ ਰਾਜ ਸੰਸਥਾਵਾਂ ਤੇ ਸਕੀਮਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ | ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਫਾਇਰ ਬਿ੍ਗੇਡ ਦਾ ਦਫ਼ਤਰ ਸ਼ਹਿਰੋਂ ਬਾਹਰ ਬਣਾਉਣ ਦੀ ਮੰਗ

ਪੁਰਾਣਾ ਸ਼ਾਲਾ 25 ਅਪ੍ਰੈਲ (ਅਸ਼ੋਕ ਸ਼ਰਮਾ)-ਫਾਇਰ ਬਰਗੇਡ ਦਾ ਦਫ਼ਤਰ ਸ਼ਹਿਰ ਗੁਰਦਾਸਪੁਰ ਅੰਦਰ ਭੀੜ ਵਾਲੇ ਇਲਾਕੇ ਵਿਚ ਹੈ | ਜਦੋਂ ਗਰਮੀਆਂ ਵਿਚ ਕਣਕ ਦੇ ਸੀਜ਼ਨ ਦੌਰਾਨ ਕਣਕਾਂ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਦਫ਼ਤਰੋਂ ਨਿਕਲਣ ...

ਪੂਰੀ ਖ਼ਬਰ »

ਸਾਈਾ ਪੋਲੀਟੈਕਨਿਕ ਕਾਲਜ ਬਧਾਣੀ ਵਿਖੇ ਫੇਅਰਵੈੱਲ ਪਾਰਟੀ

ਪਠਾਨਕੋਟ, 25 ਅਪ੍ਰੈਲ (ਚੌਹਾਨ)-ਸਾਈਾ ਪੋਲੀਟੈਕਨਿਕ ਕਾਲਜ ਬਧਾਨੀ ਵਿਖੇ ਫੇਅਰਵੈੱਲ ਪਾਰਟੀ ਕੀਤੀ, ਜਿਸ ਵਿਚ ਮੁੱਖ ਮਹਿਮਾਨ ਵਜੋਂ ਗਰੁੱਪ ਦੀ ਐਮ.ਡੀ. ਤਿ੍ਪਤਾ ਪੁੰਜ ਅਤੇ ਚੇਅਰਮੈਨ ਐਸ.ਕੇ. ਪੁੰਜ ਸ਼ਾਮਿਲ ਹੋਏ | ਜਿਨ੍ਹਾਂ ਫੇਅਰਵੈਲ ਪਾਰਟੀ ਦੀ ਸ਼ੁਰੂਆਤ ਕੀਤੀ | ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਦੀ ਬਹੁ ਕਰੋੜੀ ਜ਼ਮੀਨ ਨੂੰ ਕਥਿਤ ਤੌਰ 'ਤੇ ਵੇਚਣ ਦੇ ਕੇਸ ਨੂੰ 8 ਸਾਲਾਂ ਬਾਅਦ ਵੀ ਨਹੀਂ ਮਿਲਿਆ ਇਨਸਾਫ਼

ਪਠਾਨਕੋਟ, 25 ਅਪ੍ਰੈਲ (ਚੌਹਾਨ)-ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਅਧੀਨ ਆਉਂਦੀ ਬਹੁਮੁੱਲੀ ਜ਼ਮੀਨ ਨੰੂ ਖ਼ੁਰਦ-ਬੁਰਦ ਕਰਨ ਦਾ ਮਾਮਲਾ ਕਰੀਬ 8 ਸਾਲ ਪਹਿਲਾਂ ਇਕ ਸੀਨੀਅਰ ਸਿਟੀਜ਼ਨ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਸੀ | ਟਰੱਸਟ ਦੀ ਵਿਕਾਸ ਸਕੀਮ ਏਰੀਆ ...

ਪੂਰੀ ਖ਼ਬਰ »

ਕੌਮੀ ਪ੍ਰਧਾਨ ਵਲੋਂ ਸ਼ਿਵ ਸੈਨਾ ਹਿੰਦੋਸਤਾਨ ਅੰਦਰ ਨਵੀਂਆਂ ਨਿਯੁਕਤੀਆਂ

ਧਾਰੀਵਾਲ, 25 ਅਪ੍ਰੈਲ (ਸਵਰਨ ਸਿੰਘ)-ਸ਼ਿਵ ਸੈਨਾ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਧਾਰੀਵਾਲ ਵਿਚ ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਦੇ ਸੂਬਾ ਪ੍ਰਧਾਨ ਹਨੀ ਮਹਾਜਨ ਦੇ ਪ੍ਰਬੰਧਾਂ ਹੇਠ ਸ਼ਿਵ ਸੈਨਿਕਾਂ ਦੀ ਹੋਈ ਬੈਠਕ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ...

ਪੂਰੀ ਖ਼ਬਰ »

ਪਾਰੋਵਾਲ 'ਚ ਐਸ.ਸੀ./ਐਸ.ਟੀ. ਬਰਾਦਰੀ ਨੂੰ ਮੁਫ਼ਤ ਗੈਸ ਕੁੁਨੈਕਸ਼ਨ ਵੰਡੇ

ਅਲੀਵਾਲ , 25 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਫ਼ਤਹਿਗੜ੍ਹ ਚੂੜੀਆਂ ਇੰਡੇਨ ਗੈਸ ਸਰਵਿਸ ਵਲੋਂ ਪਾਰੋਵਾਲ ਵਿਖੇ ਐਸ.ਸੀ./ਐਸ.ਟੀ. ਬਰਾਦਰੀ ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਕੁਨੈਕਸ਼ਨ ਵੰਡੇ ਗਏ | ਸ੍ਰੀਮਤੀ ਦਵਿੰਦਰ ਕੌਰ ਸਾਬਕਾ ਚੇਅਰਮੈਨ ਬਲਾਕ ...

ਪੂਰੀ ਖ਼ਬਰ »

ਘਰੇਲੂ ਬਿਜਲੀ ਦੇ ਨਵੇਂ ਕੁਨੈਕਸ਼ਨ ਨਾ ਮਿਲਣ ਕਾਰਨ ਖ਼ਪਤਕਾਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 25 ਅਪ੍ਰੈਲ (ਅਸ਼ੋਕ ਸ਼ਰਮਾ)-ਸਬ-ਡਵੀਜ਼ਨ ਪਾਵਰ ਕਾਮ ਪੁਰਾਣਾ ਸ਼ਾਲਾ ਅੰਦਰ ਘਰੇਲੂ ਬਿਜਲੀ ਦੇ ਮੀਟਰ ਖ਼ਪਤਕਾਰਾਂ ਨੂੰ ਨਵੇਂ ਕੁਨੈਕਸ਼ਨ ਲਗਾਉਣ ਵਾਸਤੇ ਨਹੀਂ ਮਿਲ ਰਹੇ, ਜਿਸ ਨਾਲ ਖ਼ਪਤਕਾਰਾਂ ਕਈ ਮਹੀਨਿਆਂ ਤੋਂ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਚੱਕਰ ...

ਪੂਰੀ ਖ਼ਬਰ »

ਨੈਸ਼ਨਲ ਸਾਇੰਸ ਪ੍ਰਤਿਭਾ ਖ਼ੋਜ ਮੁਕਾਬਲੇ ਵਿਚ ਵੁੱਡ ਸਟਾਕ ਸਕੂਲ ਨੇ ਮੱਲਾਂ ਮਾਰੀਆਂ

ਬਟਾਲਾ, 25 ਅਪ੍ਰੈਲ (ਕਾਹਲੋਂ)-ਵੁੱਡ ਸਟਾਕ ਪਬਲਿਕ ਸਕੂਲ ਵਿਚ ਪਿ੍ੰ: ਐਨਸੀ ਦੀ ਰਹਿਨੁਮਾਈ ਹੇਠ ''ਨੈਸ਼ਨਲ ਸਾਇੰਸ ਪ੍ਰਤਿਭਾ ਖੋਜ ਮੁਕਾਬਲਾ'' ਕਰਵਾਇਆ ਗਿਆ | ਮੁਕਾਬਲੇ ਵਿਚ ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਆਪਣੀ ...

ਪੂਰੀ ਖ਼ਬਰ »

ਬਿਸ਼ਪ ਫਰੈਂਕੋ ਮੁਲੱਕਲ ਤੇ ਲੋਧੀਨੰਗਲ ਵਲੋਂ ਪਿੰਡ ਕਲੇਰ ਕਲਾਂ ਵਿਖੇ ਮਸੀਹ ਭਾਈਚਾਰੇ ਨਾਲ ਬੈਠਕ

ਧਾਰੀਵਾਲ, 25 ਅਪ੍ਰੈਲ (ਜੇਮਸ ਨਾਹਰ)-ਪਿਛਲੇ ਦਿਨੀਂ ਪਿੰਡ ਕਲੇਰ ਕਲਾਂ ਕਾਲੋਨੀਆਂ ਵਿਖੇ ਪਵਿੱਤਰ ਬਾਈਬਲ ਦੀ ਬੇਅਦਬੀ ਹੋਣ ਤੋਂ ਬਾਅਦ ਘਟਨਾ ਸਥਾਨ 'ਤੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਬਿਸ਼ਪ ਡਾ: ਫਰੈਂਕੋ ਮੁਲੱਕਲ ਅਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ...

ਪੂਰੀ ਖ਼ਬਰ »

ਮੁਹੱਲੇ ਦੀ ਸਫ਼ਾਈ ਸਬੰਧੀ ਵਾਰਡ ਨੰ: 3 ਨਿਵਾਸੀਆਂ ਨੇ ਦਿੱਤਾ ਮੰਗ-ਪੱਤਰ

ਬਟਾਲਾ, 25 ਅਪ੍ਰੈਲ (ਹਰਦੇਵ ਸਿੰਘ ਸੰਧੂ)-ਸਥਾਨਕ ਵਾਰਡ ਨੰ: ਤਿੰਨ ਲੰਬੀ ਗਲੀ ਦੇ ਨਿਵਾਸੀਆਂ ਵਲੋਂ ਮੁਹੱਲੇ ਦੀ ਸਾਫ਼-ਸਫ਼ਾਈ, ਸੀਵਰੇਜ ਅਤੇ ਵਾਟਰ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦਿਆਂ ਨਗਰ ਕੌਾਸਲ ਪ੍ਰਧਾਨ ਦੇ ਨਾਂਅ 'ਤੇ ਸੁਪਰਡੈਂਟ ਨੀਰਜ ਭੰਡਾਰੀ ਨੂੰ ...

ਪੂਰੀ ਖ਼ਬਰ »

ਮਲੇਰੀਆ ਤੋਂ ਬਚਾਓ ਸਬੰਧੀ ਡਰਾਇੰਗ ਤੇ ਕੁਇਜ਼ ਮੁਕਾਬਲੇ

ਗੁਰਦਾਸਪੁਰ, 25 ਅਪ੍ਰੈਲ (ਆਰਿਫ਼)-ਵਿਸ਼ਵ ਮਲੇਰੀਆ ਦਿਵਸ ਮਨਾਉਣ ਸਬੰਧੀ 24 ਅਪ੍ਰੈਲ ਨੂੰ ਸਹਾਇਕ ਸਿਵਲ ਸਰਜਨ ਗੁਰਦਾਸਪੁਰ ਡਾ: ਸੁਨੀਤਾ ਭੱਲਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ 'ਤੇ ਜੀ.ਐਨ.ਐਮ. ਟਰੇਨਿੰਗ ਸਕੂਲ ਵਿਖੇ ਮਲੇਰੀਆ ਤੋਂ ਬਚਾਓ ਸਬੰਧੀ ਡਰਾਇੰਗ ਤੇ ਕੁਇਜ਼ ...

ਪੂਰੀ ਖ਼ਬਰ »

ਮਈ ਮਹੀਨੇ ਤੱਕ ਤਨਖ਼ਾਹ ਨਾ ਵਧਾਈ ਤਾਂ ਸੰਘਰਸ਼ ਤੇਜ਼ ਕਰਾਂਗੇ-ਸਾਂਝੀ ਐਕਸ਼ਨ ਕਮੇਟੀ

ਬਟਾਲਾ, 25 ਅਪ੍ਰੈਲ (ਹਰਦੇਵ ਸਿੰਘ ਸੰਧੂ)-ਪੰਜਾਬ ਰੋਡਵੇਜ਼ ਬਟਾਲਾ ਦੀਆਂ ਰੈਗੂਲਰ ਅਤੇ ਠੇਕਾ ਮੁਲਾਜ਼ਮ ਜਥੇਬੰਦੀਆਂ ਵਲੋਂ ਗੇਟ ਰੈਲੀ ਕੀਤੀ ਗਈ ਅਤੇ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਗਈ | ਪਗੁਰਜੀਤ ਸਿੰਘ ਘੋੜੇਵਾਹ (ਏਟਕ) ਨੇ ਦੱਸਿਆ ਕਿ ਸਰਕਾਰ ਰੋਡਵੇਜ ਨੂੰ ਖ਼ਤਮ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ 'ਚ ਪਾਸ ਹੋਏ ਵਿਦਿਆਰਥੀਆਂ ਦਾ ਕੀਤਾ ਸਨਮਾਨ

ਵਡਾਲਾ ਗ੍ਰੰਥੀਆਂ, 25 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਪੜ੍ਹਾਈ, ਖੇਡਾਂ ਅਤੇ ਧਾਰਮਿਕ ਸਰਗਰਮੀਆਂ 'ਚ ਮੱਲ੍ਹਾਂ ਮਾਰਨ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਮਾਡਰਨ ਸਕੂਲ ਵਡਾਲਾ ਗ੍ਰੰਥੀਆਂ 'ਚ ਹਰੇਕ ਸਾਲ ਸਿੱਖ ਮਿਸ਼ਨਰੀ ਕਾਲਜ ਰਜਿ: ਵਲੋਂ ਧਾਰਮਿਕ ਪ੍ਰੀਖਿਆ ਲਈ ...

ਪੂਰੀ ਖ਼ਬਰ »

ਘੁਮਾਣ ਵਿਖੇ ਉਜਵਲਾ ਯੋਜਨਾ ਤਹਿਤ ਵਿਧਾਇਕ ਲਾਡੀ ਵਲੋਂ ਗੈਸ ਕੁਨੈਕਸ਼ਨ ਵੰਡੇ

ਘੁਮਾਣ, 25 ਅਪ੍ਰੈਲ (ਬੰਮਰਾਹ)-ਕੇਂਦਰ ਸਰਕਾਰ ਦੀ ਉਜਵਲਾ ਯੋਜਨਾ ਤਹਿਤ ਕਸਬਾ ਘੁਮਾਣ ਵਿਖੇ ਅਜੀਤ ਗੈਸ ਏਜੰਸੀ ਤੇ ਗਰਸੰਤ ਇੰਡੇਨ ਗੈਸ ਏਜੰਸੀ 'ਚ ਮੁਫ਼ਤ ਗੈਸ ਕੁਨੈਕਸ਼ਨ ਵੰਡਣ ਲਈ ਸਮਾਗਮ ਕਰਵਾਏ ਗਏ, ਜਿਸ ਵਿਚ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ...

ਪੂਰੀ ਖ਼ਬਰ »

ਅਪੰਗ ਲੋੜਵੰਦ ਪਰਿਵਾਰ ਦੀ ਇਲਾਜ ਲਈ ਵਿਦਿਆਰਥੀਆਂ ਨੇ ਮਦਦ ਕੀਤੀ

ਧਾਰੀਵਾਲ, 25 ਅਪ੍ਰੈਲ (ਸਵਰਨ ਸਿੰਘ)-ਸਥਾਨਕ ਮੁਹੱਲਾ ਲੁਧਿਆਣਾ ਵਾਸੀ ਮਜ਼ਦੂਰ ਅਤੇ ਅਪੰਗ ਲਖਵਿੰਦਰ ਦੇ ਅਚਾਨਕ ਦੁਰਘਟਨਾ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ 'ਤੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੇ ਚੈਰੀਟੇਬਲ ਸੁਸਾਇਟੀ ਨੇ ਉਨ੍ਹਾਂ ਦੀ ਮਾਲੀ ਮਦਦ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਵਲੋਂ ਸਵ: ਸਿਪਾਹੀ ਬਲਕਾਰ ਸਿੰਘ ਦੀ ਪਤਨੀ ਨੂੰ 30 ਲੱਖ ਰੁਪਏ ਦਾ ਚੈੱਕ ਭੇਟ

ਬਟਾਲਾ, 25 ਅਪ੍ਰੈਲ (ਬੁੱਟਰ)-ਪੁਲਿਸ ਵਿਭਾਗ 'ਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਿਪਾਹੀ ਬਲਕਾਰ ਸਿੰਘ, ਜੋ 9 ਸਤੰਬਰ 2017 ਨੂੰ ਸੜਕ ਹਾਦਸੇ 'ਚ ਅਕਾਲ ਚਲਾਣਾ ਕਰ ਗਏ ਸਨ, ਜਿਸ ਤਹਿਤ ਪੁਲਿਸ ਪ੍ਰਸ਼ਾਸਨ ਵਲੋਂ ਸਵਰਗੀ ਸਿਪਾਹੀ ਬਲਕਾਰ ਸਿੰਘ ਦੇ ਪਰਿਵਾਰ ਦੀ ਵੱਡੀ ਸਹਾਇਤਾ ਕਰਨ ...

ਪੂਰੀ ਖ਼ਬਰ »

ਨਵ-ਨਿਯੁਕਤ ਰੈਵ: ਪਾਦਰੀ ਰਾਜਨ ਸ਼ਾਰਧਾ ਦਾ ਨਿੱਘਾ ਸਵਾਗਤ

ਧਾਰੀਵਾਲ, 25 ਅਪ੍ਰੈਲ (ਜੇਮਸ ਨਾਹਰ)-ਸਥਾਨਕ ਸ਼ਹਿਰ ਵਿਖੇ ਸਥਿਤ ਚਰਚ ਆਫ਼ ਨੋਰਥ ਇੰਡੀਆ (ਸੀ.ਐਨ.ਆਈ.) ਵਿਖੇ ਫ਼ਿਲੌਰ ਤੋਂ ਬਦਲ ਕੇ ਇੱਥੇ ਨਵ-ਨਿਯੁਕਤ ਹੋਏ ਰੈਵ: ਪਾਦਰੀ ਰਾਜਨ ਸ਼ਾਰਧਾ ਤੇ ਮੋਨਿਕਾ ਸ਼ਾਰਧਾ ਸਮੇਤ ਪਰਿਵਾਰ ਦਾ ਸੰਗਤ ਵਲੋਂ ਚਰਚ ਵਿਖੇ ਪਹੁੰਚਣ 'ਤੇ ਨਿੱਘਾ ...

ਪੂਰੀ ਖ਼ਬਰ »

ਯੂਨਾਈਟਿਡ ਫ਼ਰੰਟ ਆਫ਼ ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਦੀ ਬੈਠਕ

ਗੁਰਦਾਸਪੁਰ, 25 ਅਪ੍ਰੈਲ (ਗੁਰਪ੍ਰਤਾਪ ਸਿੰਘ)-ਯੂਨਾਈਟਿਡ ਫ਼ਰੰਟ ਆਫ਼ ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਦੀ ਬੈਠਕ ਹੋਈ | ਇਸ ਮੌਕੇ ਚੇਅਰਮੈਨ ਕਰਨਲ ਧਰਮ ਸਿੰਘ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦੀਆਂ ਮੰਗਾਂ ਨੂੰ ਲੈ ਕੇ 13 ਮਈ ਨੂੰ ਹੋਣ ਵਾਲੀ ਰੈਲੀ ਹੁਣ 20 ਮਈ ਨੂੰ ...

ਪੂਰੀ ਖ਼ਬਰ »

ਖ਼ਸਰਾ ਤੇ ਰੁਬੇਲਾ ਸਬੰਧੀ ਜਾਗਰੂਕਤਾ ਰੈਲੀ

ਬਹਿਰਾਮਪੁਰ, 25 ਅਪ੍ਰੈਲ (ਬਲਬੀਰ ਸਿੰਘ ਕੋਲਾ)-ਸਿਵਲ ਸਰਜਨ ਡਾ: ਕਿਸ਼ਨ ਚੰਦ ਦੇ ਨਿਰਦੇਸ਼ਾਂ ਅਤੇ ਮੁੱਖ ਮੈਡੀਕਲ ਅਫ਼ਸਰ ਡਾ: ਰਮੇਸ਼ ਕੁਮਾਰ ਪ੍ਰਾਇਮਰੀ ਹੈਲਥ ਸੈਂਟਰ ਦੀ ਦੇਖ-ਰੇਖ ਹੇਠ ਵੀ.ਡੀ.ਪੁਰੀ ਸਰਕਾਰੀ ਸਕੂਲ ਦੇ ਬੱਚਿਆਂ ਨੇ ਖ਼ਸਰਾ ਤੇ ਰੁਬੇਲਾ ਮੁਹਿੰਮ ਤਹਿਤ ...

ਪੂਰੀ ਖ਼ਬਰ »

ਨਿਊ ਵਰਕਰਜ਼ ਐਕਸ਼ਨ ਕਮੇਟੀ ਦਾ ਗਠਨ

ਬਟਾਲਾ, 25 ਅਪ੍ਰੈਲ (ਬੁੱਟਰ)-ਨਿਊ ਵਰਕਰਜ਼ ਐਕਸ਼ਨ ਕਮੇਟੀ ਸ਼ੂਗਰ ਮਿੱਲ ਬਟਾਲਾ ਦੀ ਵਿਸ਼ੇਸ਼ ਇਕੱਤਰਤਾ ਹੋਈ | ਇਕੱਤਰਤਾ ਦੌਰਾਨ ਵਰਕਰਜ਼ ਐਕਸ਼ਨ ਕਮੇਟੀ ਦਾ ਪੁਨਰ ਗਠਨ ਕੀਤਾ ਗਿਆ, ਜਿਸ ਸਰਬਸੰਮਤੀ ਨਾਲ ਸਤਨਾਮ ਸਿੰਘ ਨੂੰ ਪ੍ਰਧਾਨ, ਪਰਮਜੀਤ ਸਿੰਘ ਨੂੰ ਸੀਨੀਅਰ ਮੀਤ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀ ਬੈਠਕ

ਪਠਾਨਕੋਟ, 25 ਅਪ੍ਰੈਲ (ਚੌਹਾਨ)-ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਰਜਿੰਦਰ ਧੀਮਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਰਜਕਾਰਨੀ ਦੀ ਬੈਠਕ ਹੋਈ | ਇਸ ਮੌਕੇ ਮਈ ਦਿਵਸ ਨੰੂ ਕੀਰਤੀ ਦਿਵਸ ਵਜੋਂ ਮਨਾਉਣ ਨੰੂ ਲੈ ਕੇ ਵਿਚਾਰਾਂ ਕੀਤੀਆਂ ...

ਪੂਰੀ ਖ਼ਬਰ »

ਵਿਦਿਆਰਥਣਾਂ, ਘਰੇਲੂ ਤੇ ਕੰਮਕਾਜੀ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ

ਬਟਾਲਾ, 25 ਅਪ੍ਰੈਲ (ਬੁੱਟਰ)-ਮਾਂ-ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਦੇ ਪ੍ਰਧਾਨ ਜਤਿੰਦਰ ਭਨੋਟ, ਜਨਰਲ ਸਕੱਤਰ ਕੁਲਦੀਪ ਹੰਸਪਾਲ, ਸਰਪ੍ਰਸਤ ਵਿਜੇ ਅਗਨੀਹੋਤਰੀ ਤੇ ਸੰਯੋਜਕ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ 'ਚ ਕਠੂਆ, ਉਨਾਉ ਤੇ ਸੂਰਤ ਦੀਆਂ ਮਾਸੂਮ ਬੱਚੀਆਂ ...

ਪੂਰੀ ਖ਼ਬਰ »

ਸਕੂਲ ਦੇ ਵਿਦਿਆਰਥੀਆਂ ਨੂੰ ਸੜਕ ਅਤੇ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਇਆ

ਹਰਚੋਵਾਲ, 25 ਅਪ੍ਰੈਲ (ਰਣਜੋਧ ਸਿੰਘ ਭਾਮ)-ਐਸ.ਐਸ.ਪੀ. ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਟਰੈਫਿਕ ਐਜੂਕੇਸ਼ਨ ਸੈੱਲ ਬਟਾਲਾ ਦੇ ਏ.ਐਸ.ਆਈ. ਸਰਵਣ ਸਿੰਘ ਅਤੇ ਹੌਲਦਾਰ ਮਨਜਿੰਦਰ ਸਿੰਘ ਵਲੋਂ 29ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਸ੍ਰੀ ਗੁਰੂ ਰਾਮਦਾਸ ...

ਪੂਰੀ ਖ਼ਬਰ »

ਅਰੁਣਾ ਚੌਧਰੀ ਨੂੰ ਕੈਬਨਿਟ ਮੰਤਰੀ ਬਣਾਏ ਜਾਣ 'ਤੇ ਕਾਾਗਰਸੀ ਆਗੂਆਂ 'ਚ ਖ਼ੁਸ਼ੀ ਦੀ ਲਹਿਰ

ਦੀਨਾਨਗਰ, 25 ਅਪ੍ਰੈਲ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਵਿਧਾਇਕਾ ਸ੍ਰੀਮਤੀ ਅਰੁਣਾ ਚੌਧਰੀ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਏ ਜਾਣ 'ਤੇ ਦੀਨਾਨਗਰ ਖੇਤਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਦੀਨਾਨਗਰ ਬਲਾਕ ਦੇ ਪ੍ਰਧਾਨ ...

ਪੂਰੀ ਖ਼ਬਰ »

ਆਦਰਸ਼ ਮਾਡਰਨ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਨਰੋਟ ਮਹਿਰਾ, 25 ਅਪ੍ਰੈਲ (ਰਾਜ ਕੁਮਾਰੀ)-ਆਦਰਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜੇ ...

ਪੂਰੀ ਖ਼ਬਰ »

ਜ਼ਰੂਰਤਮੰਦ ਲੜਕੀਆਂ ਨੰੂ ਸਲਾਈ ਮਸ਼ੀਨਾਂ ਦਿੱਤੀਆਂ

ਪਠਾਨਕੋਟ, 25 ਅਪ੍ਰੈਲ (ਆਸ਼ੀਸ਼ ਸ਼ਰਮਾ)-ਮਾਤਾ ਆਸ਼ਾ ਪੂਰਨੀ ਸੇਵਾ ਕਮੇਟੀ ਮੰਦਿਰ ਅੰਦੂਰਨ ਬਾਜ਼ਾਰ ਪਠਾਨਕੋਟ ਵਲੋਂ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਦੀ ਪ੍ਰਧਾਨਗੀ ਹੇਠ ਜ਼ਰੂਰਤਮੰਦ ਲੜਕੀਆਂ ਨੰੂ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ | ਇਹ ਸੰਸਥਾ ਗਰੀਬ ਲੜਕੀਆਂ ਦੇ ...

ਪੂਰੀ ਖ਼ਬਰ »

ਨਿਰੰਕਾਰੀ ਭਵਨ ਵਿਖੇ ਖ਼ੂਨਦਾਨ ਕੈਂਪ ਲਗਾਇਆ

ਪਠਾਨਕੋਟ, 25 ਅਪ੍ਰੈਲ (ਚੌਹਾਨ)-ਨਿਰੰਕਾਰੀ ਭਵਨ ਪਠਾਨਕੋਟ ਵਿਖੇ 29ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਐਸ.ਐਸ.ਪੀ. ਵਿਵੇਕਸ਼ੀਲ ਸੋਨੀ, ਸਹਾਇਕ ਕਮਿਸ਼ਨਰ (ਜ) ਅਸ਼ੋਕ ਸ਼ਰਮਾ, ਸਹਾਇਕ ਕਮਿਸ਼ਨਰ ਸ਼ਿਕਾਇਤ ਨਿਵਾਰਨ ਅਰਸ਼ਦੀਪ ਸਿੰਘ, ਸਿਵਲ ...

ਪੂਰੀ ਖ਼ਬਰ »

ਕੋਈ ਵੀ ਸਕੂਲ ਆਟੋ/ਥ੍ਰੀ ਵੀਲ੍ਹਰ ਸਬੰਧੀ ਸਕੂਲੀ ਵਾਹਨ ਦੀ ਵਰਤੋਂ ਨਹੀਂ ਕਰੇਗਾ-ਡਿਪਟੀ ਕਮਿਸ਼ਨਰ

ਪਠਾਨਕੋਟ, 25 ਅਪ੍ਰੈਲ (ਆਰ. ਸਿੰਘ)-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਬੱਚਿਆਂ ਨੂੰ ਲਿਆਉਣ ਅਤੇ ਲਿਜਾਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਕੂਲੀ ਵਾਹਨਾਂ ਨੂੰ ਹਦਾਇਤਾਂ ਦੀ ਪਾਲਨਾ ਕਰਨੀ ਚਾਹੀਦੀ ਹੈ, ਜੋ ਸਕੂਲ ਇਨ੍ਹਾਂ ...

ਪੂਰੀ ਖ਼ਬਰ »

ਮੰਤਰੀ ਮੰਡਲ ਦਾ ਵਿਸਥਾਰ ਪੰਜਾਬ ਦੀ ਵਿਕਾਸ ਗਤੀ ਨੰੂ ਹੋਰ ਵਧਾਏਗਾ-ਮੰਟੂ

ਪਠਾਨਕੋਟ, 25 ਅਪ੍ਰੈਲ (ਚੌਹਾਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਗੂ ਤੇ ਪ੍ਰਦੇਸ਼ ਸਕੱਤਰ ਅਮਿਤ ਮੰਟੂ ਨੇ ਪ੍ਰਦੇਸ਼ ਮੰਤਰੀ ਮੰਡਲ ਦਾ ਸਵਾਗਤ ਕਰਦਿਆਂ ਕਿਹਾ ਇਸ ਨਾਲ ਪ੍ਰਦੇਸ਼ ਅੰਦਰ ਵਿਕਾਸ ਦੀ ਗਤੀ ਹੋਰ ਵਧੇਗੀ | ਉਨ੍ਹਾਂ ਕਿਹਾ ਪੰਜਾਬ ਵਿਚ ਸਮੱਸਿਆਵਾਂ ਦਾ ਹੱਲ ਹੋਰ ...

ਪੂਰੀ ਖ਼ਬਰ »

10.33 ਗਰਾਮ ਹੈਰੋਇਨ ਤੇ 15000 ਰੁਪਏ ਨਕਦੀ ਸਮੇਤ ਔਰਤ ਗਿ੍ਫ਼ਤਾਰ

ਡਮਟਾਲ, 25 ਅਪ੍ਰੈਲ (ਰਾਕੇਸ਼ ਕੁਮਾਰ)-ਐਸ.ਪੀ. ਕਾਂਗੜਾ ਸੰਤੋਸ਼ ਪਟਿਆਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਨੇ ਨਸ਼ੇ 'ਤੇ ਕਾਰਵਾਈ ਕਰਦੇ ਹੋਏ ਅੱਜ ਇਕ ਔਰਤ ਕੋਲੋਂ ਸੰੁਗੇੜ ਪੁਲ 'ਤੇ 10.33 ਗਰਾਮ ਹੈਰੋਇਨ ਤੇ 15000 ਰੁਪਏ ਨਕਦੀ ਫੜਨ 'ਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ...

ਪੂਰੀ ਖ਼ਬਰ »

ਪਾਣੀ ਦੀ ਘਾਟ ਕਾਰਨ ਵਾਰਡ ਨੰਬਰ 23 ਤੇ 24 ਦੇ ਲੋਕ ਪ੍ਰੇਸ਼ਾਨ

ਪਠਾਨਕੋਟ, 25 ਅਪ੍ਰੈਲ (ਆਰ. ਸਿੰਘ)-ਪਠਾਨਕੋਟ ਦੇ ਵਾਰਡ ਨੰਬਰ 23 ਤੇ 24 ਦੇ ਲੋਕ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਘਾਟ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ | ਜਿਨ੍ਹਾਂ ਨੇ ਨਗਰ ਨਿਗਮ ਦਫ਼ਤਰ ਪਠਾਨਕੋਟ ਦੇ ਸਾਹਮਣੇ ਮਟਕਾ ਤੋੜ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਵਾਰਡ ...

ਪੂਰੀ ਖ਼ਬਰ »

ਸਰਕਾਰੀ ਸਕੂਲ ਵਿਖੇ ਹੈਲਥ ਸੈਮੀਨਾਰ ਲਗਾਇਆ

ਪਠਾਨਕੋਟ, 25 ਅਪ੍ਰੈਲ (ਚੌਹਾਨ)-ਹਾਈ ਸਕੂਲ ਭੜੋਲੀ ਕਲਾਂ ਵਿਚ ਮਲੇਰੀਆ ਦੇ ਬਚਾਓ ਲਈ ਸੈਮੀਨਾਰ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਹੈੱਡ ਟੀਚਰ ਰਾਮ ਸਰੂਪ ਨੇ ਕੀਤੀ | ਇਸ ਵਿਚ ਸਿਹਤ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੰੂ ਮਲੇਰੀਏ ਸਬੰਧੀ ...

ਪੂਰੀ ਖ਼ਬਰ »

ਵਾਹਨ ਚਾਲਕਾਂ ਨੂੰ ਦਿੱਤੀ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ

ਪਠਾਨਕੋਟ, 25 ਅਪ੍ਰੈਲ (ਆਰ. ਸਿੰਘ)-ਪੀਰ ਬਾਬਾ ਚੌਾਕ ਪਠਾਨਕੋਟ ਵਿਖੇ ਅੰਤਰ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਦੇ ਦੂਸਰੇ ਦਿਨ ਜ਼ਿਲ੍ਹਾ ਟ੍ਰੈਫਿਕ ਪੁਲਿਸ ਨੇ ਲਾਇਨਜ਼ ਕਲੱਬ ਪਠਾਨਕੋਟ ਦੇ ਸਹਿਯੋਗ ਨਾਲ ਵਾਹਨਾਂ 'ਤੇ ਟ੍ਰੈਫਿਕ ਨਿਯਮ ਲਿਖੇ ਸਟਿੱਕਰ ਲਗਾ ਕੇ ਵਾਹਨ ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ ਵਿਚ ਵਿਦਾਇਗੀ ਪਾਰਟੀ-ਮਮਤਾ ਬਣੀ ਮਿਸ ਆਰੀਆ

ਪਠਾਨਕੋਟ, 25 ਅਪ੍ਰੈਲ (ਆਰ. ਸਿੰਘ)-ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਬੀ.ਏ., ਬੀ.ਐਸ.ਸੀ., ਐਮ.ਐਸ.ਸੀ., ਐਮ.ਏ., ਪੀ.ਜੀ.ਡੀ.ਸੀ.ਏ., ਐਮ. ਕਾਮ ਦੀਆਂ ਤੀਸਰੇ ਸਾਲ ਦੀਆਂ ਵਿਦਿਆਰਥਣਾਂ ਦੀ ਵਿਦਾਈ ਲਈ ਵਿਦਾਇਗੀ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਵਿਸ਼ਵ ਮਲੇਰੀਆ ਦਿਵਸ 'ਤੇ ਕੱਢੀ ਜਾਗਰੂਕਤਾ ਰੈਲੀ

ਪਠਾਨਕੋਟ, 25 ਅਪ੍ਰੈਲ (ਸੰਧੂ/ਆਰ. ਸਿੰਘ)-ਸਿਹਤ ਵਿਭਾਗ ਪਠਾਨਕੋਟ ਵਲੋਂ ਵਿਸ਼ਵ ਮਲੇਰੀਆ ਦਿਵਸ 'ਤੇ ਦਿੱਤੇ ਗਏ ਥੀਮ ਮਲੇਰੀਆ ਨੂੰ ਹਰਾਉਣ ਲਈ ਤਿਆਰ ਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਡਾ: ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਦੀ ਪ੍ਰਧਾਨਗੀ ਹੇਠ ਮਲੇਰੀਆ ਸਬੰਧੀ ...

ਪੂਰੀ ਖ਼ਬਰ »

ਛੋਟੀਆਂ ਬੱਚੀਆਂ ਨਾਲ ਹੋ ਰਹੇ ਅੱਤਿਆਚਾਰ ਦੇ ਵਿਰੋਧ 'ਚ ਕੀਤਾ ਰੋਸ ਪ੍ਰਦਰਸ਼ਨ

ਪਠਾਨਕੋਟ, 25 ਅਪ੍ਰੈਲ (ਚੌਹਾਨ)-ਦੇਸ਼ ਵਿਚ ਛੋਟੀਆਂ ਬੱਚੀਆਂ ਨਾਲ ਹੋ ਰਹੇ ਜਬਰ ਜਨਾਹ ਅਤੇ ਜਾਨੋਂ ਮਾਰਨ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ | ਜਿਸ ਦੇ ਵਿਰੋਧ ਵਿਚ ਸਮਾਜ ਸੇਵਕ ਮਾ: ਸੁਭਾਸ਼ ਸ਼ਰਮਾ ਅਤੇ ਵਿਦਿਆ ਦੇਵੀ, ਆਸ਼ਾ ਰਾਣੀ ਢਾਂਗੂ, ਸੁਮਨ ਦੇਵੀ, ਸ਼ਮਾ, ...

ਪੂਰੀ ਖ਼ਬਰ »

ਡੀ.ਸੀ. ਪਠਾਨਕੋਟ ਨੇ ਦਾਣਾ ਮੰਡੀ ਸਰਨਾ 'ਚ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਨਰੋਟ ਮਹਿਰਾ, 25 ਅਪ੍ਰੈਲ (ਰਾਜ ਕੁਮਾਰੀ)-ਜ਼ਿਲ੍ਹਾ ਪਠਾਨਕੋਟ ਦੀ ਦਾਣਾ ਮੰਡੀ ਸਰਨਾ ਵਿਚ ਡਿਪਟੀ ਕਮਿਸ਼ਨਰ ਮੈਡਮ ਨੀਲਿਮਾ ਨੇ ਕਣਕ ਦੀ ਫ਼ਸਲ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਡਿਪਟੀ ਕਮਿਸ਼ਨਰ ਨਾਲ ਐਸ.ਡੀ.ਐਮ. ਡਾ: ਅਮਿਤ ਮਹਾਜਨ ਅਤੇ ਮਾਰਕੀਟ ਕਮੇਟੀ ਦੇ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਮੁਲਜ਼ਮਾਂ ਿਖ਼ਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਪਠਾਨਕੋਟ, 25 ਅਪ੍ਰੈਲ (ਆਰ. ਸਿੰਘ)-ਜਨ ਕਲਿਆਣ ਸੇਵਾ ਸਮਿਤੀ ਅਤੇ ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸਾਂਝੇ ਤੌਰ 'ਤੇ ਕਠੂਆ ਜੇ.ਐਾਡ.ਕੇ. ਵਿਚ ਵਾਪਰੀ ਘਟਨਾ ਵਿਚ ਮਿ੍ਤਕਾ 8 ਸਾਲਾ ਬੱਚੀ ਦੀ ਆਤਮਿਕ ਸ਼ਾਂਤੀ ਲਈ ਸਮੂਹ ਮੈਂਬਰਾਂ ਵਲੋਂ ਕੈਂਡਲ ਬਾਲ ਕੇ ਪ੍ਰਾਰਥਨਾ ਕੀਤੀ ...

ਪੂਰੀ ਖ਼ਬਰ »

ਵਰਲਡ ਮਲੇਰੀਆ ਦਿਵਸ ਮਨਾਇਆ

ਸ਼ਾਹਪੁਰ ਕੰਢੀ, 25 ਅਪ੍ਰੈਲ (ਰਣਜੀਤ ਸਿੰਘ)-ਸਿਵਲ ਸਰਜਨ ਪਠਾਨਕੋਟ ਡਾ: ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਿਸ਼ਵ ਮਲੇਰੀਆ ਦਿਵਸ ਮੌਕੇ ਐਸ.ਐਮ.ਓ. ਅਨੀਤਾ ਪ੍ਰਕਾਸ਼ ਦੀ ਪ੍ਰਧਾਨਗੀ ਸਰਕਾਰੀ ਹਸਪਤਾਲ ਰਣਜੀਤ ਸਾਗਰ ਡੈਮ ਵਲੋਂ ਸਰਕਾਰੀ ਮਾਡਲ ਹਾਈ ਸਕੂਲ ਵਿਖੇ ...

ਪੂਰੀ ਖ਼ਬਰ »

ਨੌਜਵਾਨ ਨਾਬਾਲਗ ਲੜਕੀ ਨੂੰ ਲੈ ਕੇ ਫ਼ਰਾਰ

ਪਠਾਨਕੋਟ, 25 ਅਪ੍ਰੈਲ (ਆਰ. ਸਿੰਘ)-ਡਲਹੌਜ਼ੀ ਰੋਡ ਸਥਿਤ ਇਕ ਮੁਹੱਲੇ ਵਿਚ 15 ਸਾਲ ਦੀ ਨਬਾਲਗ ਲੜਕੀ ਨੂੰ ਗੁਰਦਾਸਪੁਰ ਦਾ ਨੌਜਵਾਨ ਬਹਿਲਾ ਫੁਸਲਾ ਕੇ ਆਪਣੇ ਨਾਲ ਭਜਾ ਕੇ ਲੈ ਗਿਆ | ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਗਰੀਬਾਂ ਨੰੂ ਖ਼ਤਮ ਕੀਤੇ ਜਾਣ ਲਈ ਕੀਤੇ ਯਤਨਾਂ ਲਈ ਸ਼ਿਵ ਸੈਨਾ ਨੇ ਕੀਤਾ ਸਨਮਾਨਿਤ

ਪਠਾਨਕੋਟ, 25 ਅਪ੍ਰੈਲ (ਚੌਹਾਨ)-ਰੋਸ ਪ੍ਰਗਟ ਕਰਨ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਹਨ | ਸ਼ਿਵ ਸੈਨਾ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ 'ਚੋਂ ਗਰੀਬਾਂ ਨੰੂ ਖ਼ਤਮ ਕਰਨ ਲਈ ਕੀਤੇ ਯਤਨਾਂ ਲਈ ਫੁੱਲਾਂ ਦਾ ਗੁਲਦਸਤਾ ਤੇ ਸਿਰੋਪਾ ਡੀ.ਸੀ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX