ਤਾਜਾ ਖ਼ਬਰਾਂ


30 ਮਈ ਨੂੰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  18 minutes ago
ਨਵੀਂ ਦਿੱਲੀ, 26 ਮਈ- 30 ਮਈ ਨੂੰ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸੇ ਦਿਨ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ ਵੀ .....
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਦਿੱਤੀ ਜਿੱਤ ਦੀ ਵਧਾਈ
. . .  30 minutes ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਫੋਨ ਕੀਤਾ ਅਤੇ ਲੋਕ ਸਭਾ ਚੋਣਾਂ 'ਚ ਜਿੱਤ ਦੀ ਵਧਾਈ ਵੀ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ...
ਆਈ.ਐਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇਗੀ ਸ੍ਰੀਲੰਕਾ ਸਰਕਾਰ
. . .  about 1 hour ago
ਕੋਲੰਬੋ, 26 ਮਈ- ਸ੍ਰੀਲੰਕਾ ਸਰਕਾਰ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਦੇ ਲਈ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਆਪਣੀ ....
ਸੰਗਰੂਰ ਤੋਂ ਭਾਜਪਾ ਦੇ ਵਫ਼ਦ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਸੰਗਰੂਰ ਤੋਂ ਭਾਜਪਾ ਦਾ ਇੱਕ ਵਫ਼ਦ, ਜਿਸ 'ਚ ਭਾਜਪਾ ਕਿਸਾਨ ਮੋਰਚੇ ਦੇ ਕੇਂਦਰੀ ਆਗੂ ਸਤਵੰਤ ਸਿੰਘ ਪੂਨੀਆ ਅਤੇ ਮਹਿਲਾ ਮੋਰਚਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਮੰਜੁਲਾ ਸ਼ਰਮਾ ਸ਼ਾਮਲ ਸਨ, ਨੇ ਅੱਜ ਰਾਜਧਾਨੀ ਦਿੱਲੀ...
ਇਕ ਜੂਨ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ, ਤਿਆਰੀਆਂ ਜਾਰੀ
. . .  about 1 hour ago
ਦੇਹਰਾਦੂਨ, 26 ਮਈ - ਰਿਪੋਰਟਾਂ ਮੁਤਾਬਿਕ ਇਕ ਜੂਨ ਤੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹਣ ਜਾ ਰਹੇ ਹਨ। ਭਾਰਤੀ ਫੌਜ ਦੀ ਇਕ ਟੀਮ ਨੂੰ ਇਕ ਮਈ ਤੋਂ 6 ਕਿੱਲੋਮੀਟਰ ਤੱਕ ਦੇ ਟਰੈਕ ਤੋਂ ਬਰਫ਼ ਨੂੰ ਹਟਾਉਣ ਲਈ ਤਾਇਨਾਤ ਕੀਤਾ ਗਿਆ ਹੈ, ਇਸ ਟੀਮ ਵਿਚ...
ਜਿੱਤ ਦਾ ਜਸ਼ਨ ਮਨਾਉਣ ਅੱਜ ਗੁਜਰਾਤ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ
. . .  about 1 hour ago
ਅਹਿਮਦਾਬਾਦ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਗੁਜਰਾਤ ਪਹੁੰਚ ਰਹੇ ਹਨ, ਜਿਸ ਨੇ ਇੱਕ ਵਾਰ ਫਿਰ ਪਾਰਟੀ ਨੂੰ ਸਾਰੀਆਂ 26 ਸੰਸਦੀ ਸੀਟਾਂ ਸੌਂਪੀਆਂ ਹਨ। ਭਾਜਪਾ ਦੀ .....
ਓਡੀਸ਼ਾ : ਰਾਜਪਾਲ ਨੇ ਨਵੀਨ ਪਟਨਾਇਕ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ
. . .  about 2 hours ago
ਭੁਵਨੇਸ਼ਵਰ, 26 ਮਈ- ਬੀਜੂ ਜਨਤਾ ਦਲ ਦੇ ਪ੍ਰਧਾਨ ਨਵੀਨ ਪਟਨਾਇਕ ਨੇ ਐਤਵਾਰ ਨੂੰ ਓਡੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਨਾਲ ਮੁਲਾਕਾਤ ਕੀਤੀ ਅਤੇ ਸੂਬੇ 'ਚ ਲਗਾਤਾਰ ਪੰਜਵੀਂ ਵਾਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਕਿਸ਼ਤੀਆਂ 'ਚ ਦਿਖਾਈ ਦਿੱਤੇ ਆਈ. ਐੱਸ. ਦੇ 15 ਅੱਤਵਾਦੀ, ਹਾਈ ਅਲਰਟ 'ਤੇ ਕੇਰਲ ਤੱਟ
. . .  about 2 hours ago
ਤਿਰੂਵਨੰਤਪੁਰਮ, 26 ਮਈ- ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦੇ 15 ਸ਼ੱਕੀ ਅੱਤਵਾਦੀਆਂ ਦੇ ਕਿਸ਼ਤੀਆਂ 'ਚ ਸਵਾਰ ਹੋ ਕੇ ਕਥਿਤ ਤੌਰ 'ਤੇ ਸ੍ਰੀਲੰਕਾ ਤੋਂ ਲਕਸ਼ਦੀਪ ਲਈ ਰਵਾਨਾ ਹੋਣ ਦੀ ਖ਼ੁਫ਼ੀਆ ਰਿਪੋਰਟ ਮਿਲਣ ਤੋਂ ਬਾਅਦ ਕੇਰਲ ਤੱਟ 'ਤੇ ਹਾਈ ਅਲਰਟ...
ਪਿਉ ਨੇ ਗਲਾ ਵੱਢ ਕੇ ਮੌਤ ਦੇ ਘਾਟ ਉਤਾਰੇ ਆਪਣੇ ਪੁੱਤਰ, ਫਿਰ ਲਿਆ ਫਾਹਾ
. . .  about 2 hours ago
ਪਟਨਾ, 26 ਮਈ- ਬਿਹਾਰ 'ਚ ਸ਼ਿਵਹਰ ਜ਼ਿਲ੍ਹੇ ਦੇ ਨਗਰ ਥਾਣਾ ਇਲਾਕੇ 'ਚ ਹਰਨਾਹੀ ਪਿੰਡ 'ਚ ਇੱਕ ਵਿਅਕਤੀ ਵੱਲੋਂ ਆਪਣੇ ਦੋ ਬੱਚਿਆ ਦਾ ਕਤਲ ਕੀਤੇ ਜਾਣ ਤੋਂ ਬਾਅਦ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ...
ਬਠਿੰਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
. . .  about 2 hours ago
ਬਠਿੰਡਾ, 26 ਮਈ (ਲਛਮਣ ਦਾਸ ਗਰਗ, ਮਨਦੀਪ ਮੱਕੜ)- ਬਠਿੰਡਾ ਦੇ ਗੋਨਿਆਣਾ ਵਿਖੇ ਇੱਕ ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਾਣਕਾਰੀ...
ਅਫ਼ਗ਼ਾਨਿਸਤਾਨ 'ਚ 30 ਤਾਲਿਬਾਨੀ ਅੱਤਵਾਦੀ ਢੇਰ
. . .  about 3 hours ago
ਕੰਧਾਰ, 26 ਮਈ- ਅਫ਼ਗ਼ਾਨਿਸਤਾਨ ਦੇ ਦੱਖਣੀ ਕੰਧਾਰ ਅਤੇ ਦੋ ਹੋਰ ਪੂਰਬੀ ਸੂਬਿਆਂ 'ਚ ਤਾਲਿਬਾਨੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੀਤੀ ਗਈ ਕਾਰਵਾਈ 'ਚ ਤਾਲਿਬਾਨ ਸਮੂਹ ਦੇ ਦੋ ਸਥਾਨਕ ਕਮਾਂਡਰ ਸਮੇਤ ਕੁੱਲ 30 ਅੱਤਵਾਦੀਆਂ ਮਾਰੇ ਗਏ ਹਨ। ਫ਼ੌਜ ਵੱਲੋਂ .....
ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  about 3 hours ago
ਖਡੂਰ ਸਾਹਿਬ, 26 ਮਈ (ਮਾਨ ਸਿੰਘ)- ਪੁਲਿਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਜਾਤੀ ਉਮਰਾ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੇ ਚਾਚਾ ਸੁਖਰਾਮ ਸਿੰਘ, ਦਾਦੀ ਸੁਰਜੀਤ ਕੌਰ ਅਤੇ ਭੈਣਾਂ ਹਰਪ੍ਰੀਤ...
8 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਪੇਰੂ ਦੀ ਧਰਤੀ
. . .  about 3 hours ago
ਲੀਮਾ, 26 ਮਈ- ਉੱਤਰੀ ਪੇਰੂ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 8.0 ਮਾਪੀ ਗਈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਦਾ ਕਹਿਣਾ ਹੈ ਕਿ ਭੂਚਾਲ ਕਾਰਨ...
ਕਰਨਾਟਕ : ਭਾਜਪਾ ਆਗੂ ਆਰ.ਅਸ਼ੋਕ ਨੂੰ ਮਿਲੇ ਕਾਂਗਰਸੀ ਆਗੂ ਰਮੇਸ਼ ਜਰਕੀਹੋਲੀ ਅਤੇ ਡਾ. ਸੁਧਾਕਰ
. . .  about 4 hours ago
ਬੈਂਗਲੁਰੂ, ੨6 ਮਈ - ਕਾਂਗਰਸੀ ਆਗੂ ਰਮੇਸ਼ ਜਰਕੀਹੋਲੀ ਅਤੇ ਡਾ ਸੁਧਾਕਰ ਨੇ ਬੈਂਗਲੁਰੂ 'ਚ ਐੱਸ.ਐਮ ਕ੍ਰਿਸ਼ਨਾ ਦੇ ਗ੍ਰਹਿ ਵਿਖੇ ਭਾਜਪਾ ਆਗੂ ਆਰ.ਅਸ਼ੋਕ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਮੇਸ਼ ਜਰਕੀਹੋਲੀ ਨੇ ਕਿਹਾ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀ ਸੀ...
ਅਫ਼ਗ਼ਾਨਿਸਤਾਨ 'ਚ ਸੱਤ ਅੱਤਵਾਦੀ ਢੇਰ, ਤਿੰਨ ਪੁਲਿਸ ਕਰਮਚਾਰੀ ਵੀ ਹਲਾਕ
. . .  about 4 hours ago
ਕਾਬੁਲ, 26 ਮਈ- ਅਫ਼ਗ਼ਾਨਿਸਤਾਨ ਦੇ ਉੱਤਰੀ ਸੂਬੇ ਕੁੰਦੁਜ 'ਚ ਅੱਜ ਤੜਕੇ ਅੱਤਵਾਦੀਆਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਈ ਮੁਠਭੇੜ ਦੀਆਂ ਦੋ ਘਟਨਾਵਾਂ 'ਚ ਸੱਤ ਅੱਤਵਾਦੀ ਮਾਰੇ ਗਏ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਤਿੰਨ ਪੁਲਿਸ ਕਰਮਚਾਰੀ ਵੀ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਲਈ ਹਾਂ ਤਿਆਰ
. . .  about 5 hours ago
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੌਧਰੀ ਸੰਤੋਖ ਸਿੰਘ
. . .  about 5 hours ago
ਟਰੈਕਟਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
. . .  about 5 hours ago
ਫਾਰਚੂਨਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
. . .  about 5 hours ago
ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 6 hours ago
ਪੱਛਮੀ ਬੰਗਾਲ 'ਚ ਲੱਗੇ ਭੂਚਾਲ ਦੇ ਝਟਕੇ
. . .  about 6 hours ago
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  about 6 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਇੱਕ ਨਾਗਰਿਕ ਜ਼ਖ਼ਮੀ
. . .  about 6 hours ago
ਨਿਕੋਬਾਰ ਦੀਪ ਸਮੂਹ 'ਚ ਲੱਗੇ ਭੂਚਾਲ ਦੇ ਝਟਕੇ
. . .  about 7 hours ago
ਨਾਈਜੀਰੀਆ 'ਚ ਅੱਤਵਾਦੀ ਹਮਲੇ 'ਚ 25 ਫੌਜੀਆਂ ਦੀ ਮੌਤ
. . .  about 7 hours ago
ਕਮਲਨਾਥ, ਗਹਿਲੋਤ ਤੇ ਚਿਦੰਬਰਮ ਨੇ ਆਪਣੇ ਨਿੱਜੀ ਹਿੱਤ ਪਾਰਟੀ ਤੋਂ ਰੱਖੇ ਉੱਪਰ - ਰਾਹੁਲ ਗਾਂਧੀ
. . .  about 8 hours ago
18 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
. . .  about 9 hours ago
ਤ੍ਰਿਪੁਰਾ 'ਚ ਆਇਆ ਹੜ੍ਹ, ਕਈ ਪਰਿਵਾਰ ਹੋਏ ਬੇਘਰ
. . .  about 9 hours ago
ਸਮ੍ਰਿਤੀ ਈਰਾਨੀ ਦੇ ਕਰੀਬੀ ਆਗੂ ਦੀ ਗੋਲੀ ਮਾਰ ਹੱਤਿਆ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  about 1 hour ago
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  about 1 hour ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  about 1 hour ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵੈਸਾਖ ਸੰਮਤ 550

ਲੁਧਿਆਣਾ

ਇਮਾਰਤੀ ਸ਼ਾਖਾ ਜ਼ੋਨ ਡੀ ਨੇ ਅੱਧੀ ਦਰਜਨ ਅਣ-ਅਧਿਕਾਰਤ ਉਸਾਰੀਆਂ ਢਾਹੀਆਂ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਗ਼ੈਰਕਾਨੂੰਨੀ ਉਸਾਰੀਆਂ ਵਿਰੁੱਧ ਸ਼ੁਰੂ ਕੀਤੀ ਕਾਰਵਾਈ ਬੁੱਧਵਾਰ ਨੂੰ ਜ਼ੋਨ ਡੀ ਇਮਾਰਤੀ ਸਾਖਾ ਵਲੋਂ ਕਰੀਬ ਅੱਧੀ ਦਰਜਨ ਅਣਅਧਿਕਾਰਤ ਉਸਾਰੀਆਂ ਢਾਹ ਦਿੱਤੀਆਂ |
ਸਹਾਇਕ ਨਿਗਮ ਯੋਜਨਾਕਾਰ ਜ਼ੋਨ ਡੀ ਵਿਜੇ ਕੁਮਾਰ ਨੇ ਦੱਸਿਆ ਕਿ ਗ਼ੈਰ ਕਾਨੂੰਨੀ ਉਸਾਰੀਆਂ ਵਿਰੁੱਧ ਮਿਲੀਆਂ ਸ਼ਿਕਾਇਤਾਂ ਦੇ ਅਧਾਰ 'ਤੇ ਇਮਾਰਤੀ ਸ਼ਾਖਾ ਵਲੋਂ ਨਿਰੀਖਕ ਗੁਰਵਿੰਦਰਪਾਲ ਸਿੰਘ ਤੇ ਨਵਰੀਤ ਸਿੰਗਲਾ ਦੀ ਅਗਵਾਈ ਹੇਠ ਮਾਡਲ ਟਾਊਨ, ਗੁਰਦੇਵ ਨਗਰ, ਭਾਈ ਰਣਧੀਰ ਸਿੰਘ ਨਗਰ ਇਲਾਕਿਆਂ 'ਚ ਹੋ ਰਹੀਆਂ ਕਰੀਬ ਅੱਧੀ ਦਰਜਨ ਅਣਅਧਿਕਾਰਤ ਉਸਾਰੀਆਂ ਢਾਹ ਦਿੱਤੀਆਂ | ਉਨ੍ਹਾਂ ਦੱਸਿਆ ਕਿ ਜਵੱਦੀ ਰੋਡ ਮਾਡਲ ਟਾਊਨ ਤੇ ਪਾਰਕਿੰਗ ਸਥਾਨ ਵਿਚ ਕੀਤੀਆਂ ਜਾ ਰਹੀਆਂ ਦੋ ਉਸਾਰੀਆਂ ਢਾਹ ਦਿੱਤੀਆਂ, ਮਾਡਲ ਟਾਊਨ ਦੇ ਰਿਹਾਇਸ਼ੀ ਪਲਾਟ ਵਿਚ ਕੀਤੀ ਜਾ ਰਹੀ ਵਪਾਰਕ ਉਸਾਰੀ ਢਾਹ ਦਿੱਤੀ | ਉਨ੍ਹਾਂ ਦੱਸਿਆ ਕਿ ਗੁਰਦੇਵ ਨਗਰ 'ਚ ਹਾਊਸ ਲਾਈਨ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਉਸਾਰੀ ਢਾਹ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਮੁੱਖ ਸੜਕ ਤੇ ਰਿਹਾਇਸ਼ੀ ਪਲਾਟ ਵਿਚ ਬਣਾਈ ਦੁਕਾਨ ਦਾ ਸ਼ਟਰ ਤੋੜ ਦਿੱਤਾ |

ਮਾਮਲਾ ਪਾਸਪੋਰਟ ਅਧਿਕਾਰੀ ਨਾਲ ਵਿਧਾਇਕ ਬੈਂਸ ਦੇ ਹੋਏ ਤਕਰਾਰ ਦਾ

ਪਾਸਪੋਰਟ ਮਹਿਕਮੇ ਵਲੋਂ ਵਿਧਾਇਕ ਬੈਂਸ ਦਾ ਪਾਸਪੋਰਟ ਰੱਦ ਕਰਨ ਦੀ ਤਿਆਰੀ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਪੁਲਿਸ ਵਲੋਂ ਪਾਸਪੋਰਟ ਅਧਿਕਾਰੀ ਨਾਲ ਉਲਝਣ ਦੇ ਮਾਮਲੇ ਵਿਚ ਹੁਣ ਮਹਿਕਮੇ ਵਲੋਂ ਬੈਂਸ ਦਾ ਪਾਸਪੋਰਟ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ...

ਪੂਰੀ ਖ਼ਬਰ »

ਜਾਅਲੀ ਜ਼ਮਾਨਤਾਂ ਦੇਣ ਵਾਲਾ ਕਾਬੂ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜਨ ਨੰਬਰ-5 ਦੀ ਪੁਲਿਸ ਨੇ ਜਾਅਲੀ ਜ਼ਮਾਨਤਾਂ ਦੇਣ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਾਨਯੋਗ ਜੱਜ ਜਾਪਇੰਦਰ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ...

ਪੂਰੀ ਖ਼ਬਰ »

ਖਾਤੇ 'ਚੋਂ ਧੋਖੇ ਨਾਲ ਪੈਸਾ ਕਢਵਾਉਣ 'ਤੇ ਕੇਸ ਦਰਜ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਸ਼ਹਿਰ 'ਚ ਵੱਖ-ਵੱਖ ਥਾਵਾਂ ਤੋਂ ਬੈਂਕ ਖਾਤਾਧਾਰਕ ਦੇ ਖਾਤਿਆਂ ਵਿਚੋਂ ਧੋਖੇ ਨਾਲ ਪੈਸੇ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਦੀ ਰਹਿਣ ਵਾਲੀ ਮੀਨਾ ਰਾਣੀ ਦੇ ਖਾਤੇ ਵਿਚੋਂ ਅਣਪਛਾਤੇ ...

ਪੂਰੀ ਖ਼ਬਰ »

ਗਲਾਡਾ ਦੀ ਮਨਜ਼ੂਰੀ ਬਿਨਾਂ ਸੜਕ ਪੁੱਟ ਕੇ ਪਾਣੀ ਦਾ ਕੁਨੈਕਸ਼ਨ ਜੋੜੇ ਜਾਣ ਦਾ ਮਾਮਲਾ ਹੋਇਆ ਉਜਾਗਰ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਗਲਾਡਾ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਕਲੋਨੀਆਂ ਨੂੰ ਨੱਥ ਪਾਉਣ ਲਈ ਕੀਤੀ ਜਾ ਰਹੀ ਸਖ਼ਤ ਕਾਰਵਾਈ ਦੇ ਬਾਵਜੂਦ ਗ਼ੈਰਕਾਨੂੰਨੀ ਕਲੋਨੀ ਕੱਟਣ ਵਾਲੇ ਲੋਕ ਬਾਜ਼ ਨਹੀਂ ਆ ਰਹੇ, ਜਿਸ ਦੀ ਮਿਸਾਲ ਪਿੰਡ ਬੱਲੋਕੇ ਸਥਿਤ ਇਕ ...

ਪੂਰੀ ਖ਼ਬਰ »

ਖਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰ ਲੱਖਾਂ ਦੇ ਸਾਮਾਨ ਸਮੇਤ ਕਾਬੂ

ਲੁਧਿਆਣਾ, 25 ਅਪੈ੍ਰਲ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਖਤਰਨਾਕ ਲੁਟੇਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦਾ ਸਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼-2 ਦੇ ਇੰਚਾਰਜ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ 1173 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਿਸ ਵਲੋਂ ਗੁਰਵਿੰਦਰ ਸਿੰਘ ਵਾਸੀ ਧਰੋੜ ਨੂੰ ਗਿ੍ਫ਼ਤਾਰ ਕਰਕੇ ਉਸ ਦੇ ...

ਪੂਰੀ ਖ਼ਬਰ »

ਹਲਕੇ ਦੇ ਹਰ ਸਰਕਾਰੀ ਸਕੂਲ 'ਚ ਲੜਕੀਆਂ ਦੀ ਹਾਕੀ ਦੀ ਟੀਮ ਨਿੱਜੀ ਖਰਚੇ 'ਤੇ ਤਿਆਰ ਕਰਨਗੇ- ਸਤਵਿੰਦਰ ਬਿੱਟੀ

ਭਾਮੀਆਂ ਕਲਾਂ, 25 ਅਪ੍ਰੇੈਲ (ਰਜਿੰਦਰ ਸਿੰਘ ਮਹਿਮੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਇੰਚਾਰਜ, ਉੱਘੀ ਲੋਕ ਗਾਇਕਾ ਤੇ ਸਾਬਕਾ ਹਾਕੀ ਖਿਡਾਰਨ ਬੀਬੀ ਸਤਵਿੰਦਰ ਬਿੱਟੀ ਵਲੋਂ ਹਾਕੀ ਦੀ ਖੇਡ ਨੂੰ ਹਲਕਾ ਸਾਹਨੇਵਾਲ ਦੇ ਸਰਕਾਰੀ ...

ਪੂਰੀ ਖ਼ਬਰ »

ਅਧਿਕਾਰੀਆਂ ਦੀ ਚੌਕਸੀ ਨਾਲ ਜੇਲ੍ਹ 'ਚ ਵੱਡਾ ਟਕਰਾਅ ਹੋਣੋ ਟਲਿਆ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਦੀ ਚੌਕਸੀ ਸਦਕਾ ਬੰਦੀਆਂ ਦੇ ਦੋ ਗੁੱਟਾਂ ਵਿਚਾਲੇ ਵੱਡਾ ਟਕਰਾਅ ਹੋਣੋ ਟਲ ਗਿਆ | ਜਾਣਕਾਰੀ ਅਨੁਸਾਰ ਜੇਲ੍ਹ ਵਿਚ ਬੰਦੀਆਂ ਦੇ ਦੋ ਗੁੱਟਾਂ ਵਿਚਾਲੇ ਪਿਛਲੇ ਕੱੁਝ ਦਿਨਾਂ ਤੋਂ ...

ਪੂਰੀ ਖ਼ਬਰ »

ਪਤਨੀ ਦੀ ਕੁੱਟਮਾਰ ਕਰਨ ਦੇ ਦੋ ਮਾਮਲਿਆਂ 'ਚ ਕੇਸ ਦਰਜ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਪਤਨੀ ਦੀ ਕੁੱਟਮਾਰ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਨੇ ਦੋ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਪਹਿਲੇ ਮਾਮਲੇ ਵਿਚ ਅਨੀਤਾ ਸ਼ਰਮਾ ਵਾਸੀ ਅਸ਼ੋਕ ਨਗਰ ਦੀ ਸ਼ਿਕਾਇਤ 'ਤੇ ਦੀਪਕ ਸ਼ਰਮਾ ...

ਪੂਰੀ ਖ਼ਬਰ »

ਸੀਵਰੇਜ ਤੇ ਗੰਦਗੀ ਤੋਂ ਪ੍ਰੇਸ਼ਾਨ ਲੋਕਾਂ ਨੇ ਸਮੱਸਿਆ ਤੋਂ ਜਲਦੀ ਨਿਜਾਤ ਦਿਵਾਉਣ ਦੀ ਕੀਤੀ ਮੰਗ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਜ਼ੋਨ-ਸੀ ਅਧੀਨ ਪੈਂਦੇ ਗਿਆਸਪੁਰਾ ਦੀਆਂ ਗਲੀਆਂ ਵਿਚ ਸੀਵਰੇਜ ਜਾਮ ਤੇ ਗੰਦਗੀ ਕਾਰਨ ਸਨਅਤਕਾਰ ਤੇ ਆਮ ਲੋਕ ਪ੍ਰੇਸ਼ਾਨ ਹਨ | ਗੰਦਾ ਬਦਬੂਦਾਰ ਸੀਵਰੇਜ ਦਾ ਪਾਣੀ ਗਲੀਆਂ ਵਿਚ ਖੜਾ ਰਹਿੰਦਾ ਹੈ, ਜਿਸ ਕਾਰਨ ਕਿਸੇ ...

ਪੂਰੀ ਖ਼ਬਰ »

ਬਹਾਦਰਕੇ ਵਿਖੇ ਨਾਜਾਇਜ਼ ਕੀਤੇ ਕਬਜ਼ਿਆਂ ਦੀ ਪੜਤਾਲ ਕਰਨ ਪਹੁੰਚੇ ਬੀ. ਡੀ. ਪੀ. ਓ

ਲਾਡੋਵਾਲ, 25 ਅਪ੍ਰੈਲ (ਬਲਬੀਰ ਸਿੰਘ ਰਾਣਾ)- ਥਾਣਾ ਲਾਡੋਵਾਲ ਅਧੀਨ ਆਉਦੇ ਪਿੰਡ ਬਹਾਦਰਕੇ 'ਚ ਹੋਏ ਨਾਜਾਇਜ਼ ਕਬਜਿਆਂ ਦੀ ਪੜਤਾਲ ਕਰਨ ਲਈ ਉਚੇਚੇ ਤੌਰ 'ਤੇ ਬਲਾਕ–1 ਦੇ ਬੀ.ਡੀ.ਪੀ.ਓ. ਰੁਪਿੰਦਰਜੀਤ ਕੌਰ ਪਹੁੰਚੇ, ਜਿਥੇ ਸਮੂਹ ਗ੍ਰਾਂਮ ਪੰਚਾਇਤ ਤੇ ਜਰਨੈਲ ਸਿੰਘ ਪਟਵਾਰੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਨਾਮ ਸਿਮਰਨ ਅਭਿਆਸ ਸਮਾਗਮ ਕਰਾਇਆ ਗਿਆ | ਮੁੱਖ ਸੇਵਾਦਾਰ ਜਥੇਦਾਰ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਭਾਈ ...

ਪੂਰੀ ਖ਼ਬਰ »

ਸਰਕਾਰੀ ਕਾਲਜ ਲੜਕਿਆਂ ਦਾ ਨਤੀਜਾ ਸ਼ਾਨਦਾਰ ਰਿਹਾ

ਲੁਧਿਆਣਾ, 25 ਅਪੈ੍ਰਲ (ਬੀ.ਐਸ.ਬਰਾੜ)- ਸਥਾਨਕ ਸ਼ਤੀਸ ਚੰਦਰ ਧਵਨ ਸਰਕਾਰੀ ਕਾਲਜ ਦੇ ਐੱਮ. ਐੱਸ. ਸੀ. ਗਣਿਤ ਵਿਭਾਗ ਦੇ ਯੂਨੀਵਰਸਿਟੀ ਵਲੋਂ ਐਲਾਨੇ ਨਤੀਜੇ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਪਹਿਲੇ ਦਸ ਸਥਾਨਾਂ ਵਿਚੋਂ ਪੰਜ ਸਥਾਨ ਹਾਸਿਲ ਕੀਤੇ ...

ਪੂਰੀ ਖ਼ਬਰ »

ਕੀ ਕੈਬਨਿਟ ਮੰਤਰੀ ਦੀ ਵੀ ਨਹੀਂ ਸੁਣਦੇ ਨਗਰ ਨਿਗਮ ਅਧਿਕਾਰੀ

ਇਆਲੀ/ਥਰੀਕੇ , 25 ਅਪ੍ਰੈਲ (ਰਾਜ ਜੋਸ਼ੀ)- ਕੈਬਨਿਟ ਮੰਤਰੀ ਬਣੇ ਸ੍ਰੀ ਭਾਰਤ ਭੁਸ਼ਨ ਆਸ਼ੂ ਜਿਨ੍ਹਾਂ ਨੇ ਮੇਅਰ ਲੁਧਿਆਣਾ ਸ੍ਰੀ ਬਲਕਾਰ ਸਿੰਘ ਸੰਧੂ ਨੂੰ ਬੀਤੇ ਕੱਲ੍ਹ ਹਿਦਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਵਧਾਈ ਦਰਸਾਉਂਦੀਆ ਹੋਰਡਿੰਗਜ ਤੇ ਬੋਰਡਾਂ ਨੂੰ ਤੁਰੰਤ ...

ਪੂਰੀ ਖ਼ਬਰ »

ਸੈਣੀ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਲੁਧਿਆਣਾ, 25 ਅਪੈ੍ਰਲ (ਬੀ.ਐਸ.ਬਰਾੜ)- ਸਥਾਨਕ ਸੈਣੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਕਲਾਂ ਦਾ ਬਾਰਵੀਂ ਸ਼ੇਣੀ ਦਾ ਨਤੀਜਾ ਸ਼ਾਨਦਾਰ ਰਿਹਾ | ਆਏ ਨਤੀਜੇ 'ਚ ਸਕੂਲ ਦੇ ਵਿਦਿਆਰਥੀ ਅਕਾਸ਼ ਨੇ ਪਹਿਲਾ, ਸਿਮਰਨ ਤੇ ਸਾਗਰ ਨੇ ਦੂਸਰਾ ਅਤੇ ਨੇਹਾ ਤੇ ਲਲਿਤ ਕੁਮਾਰ ਨੇ ...

ਪੂਰੀ ਖ਼ਬਰ »

ਸ਼ਿਵਾਲਿਕ ਨੇ ਪੀੜਤ ਪਰਿਵਾਰਾਂ ਨੂੰ ਰਾਸ਼ੀ ਤੇ ਰਾਸ਼ਨ ਭੇਟ ਕੀਤਾ

ਲਾਡੋਵਾਲ, 25 ਅਪ੍ਰੈਲ (ਬਲਬੀਰ ਸਿੰਘ ਰਾਣਾ)– ਸਤਲੁਜ ਦਰਿਆ ਦੇ ਕਿਨਾਰੇ ਏਅਰਟੈਲ ਫਾਰਮ ਵਿਖੇ ਬੀਤੇ ਦਿਨ ਇਕ ਔਰਤ ਵਲੋਂ ਖਾਣਾ ਬਣਾਉਣ ਸਮੇਂ ਤੇਜ਼ ਹਵਾ ਦੇ ਚਲੱਣ ਨਾਲ 1 ਤੋਂ 10 ਝੱੁਗੀਆਂ ਨੂੰ ਅੱਗ ਲੱਗ ਗਈ ਸੀ, ਜਿਸ ਵਿਚ ਬਕੱਰੀਆਂ ਵੀ ਜ਼ਿੰਦਾ ਜਲ ਗਈਆਂ ਸਨ ਤੇ ਦੋ ...

ਪੂਰੀ ਖ਼ਬਰ »

ਸ੍ਰੀਮਤੀ ਗਿਆਨ ਦੇਵੀ ਬਾਬਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਢੰਡਾਰੀ ਕਲਾਂ, 25 ਅਪ੍ਰੈਲ (ਪਰਮਜੀਤ ਸਿੰਘ ਮਠਾੜੂ)- ਸ੍ਰੀਮਤੀ ਗਿਆਨ ਦੇਵੀ ਬਾਬਾ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਕੂਲ ਦੇ ਪ੍ਰਬੰਧਕ ਅਸ਼ੋਕ ਬਾਬਾ ਨੇ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥਣ ...

ਪੂਰੀ ਖ਼ਬਰ »

ਵਾਰਡ-50 'ਚ ਵਿਕਾਸ ਪ੍ਰੋਜੈਕਟ ਦੀ ਕੜਵਲ ਤੇ ਸੋਮਾ ਨੇ ਕਰਾਈ ਸ਼ੁਰੂਆਤ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਵਾਰਡ-50 ਅਧੀਨ ਪੈਂਦੀ ਸੰਗੀਤ ਸਿਨੇਮਾ ਰੋਡ ਗਲੀ ਨੰਬਰ ਇਕ ਨਵੀਂ ਬਣਾਉਣ ਲਈ ਸ਼ੁਰੂ ਹੋਏ 57 ਲੱਖ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਤੇ ਵਾਰਡ ਇੰਚਾਰਜ ਪਰਮਿੰਦਰ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਵਿਚ ਵਿਸ਼ਵ ਧਰਤੀ ਦਿਵਸ ਸਬੰਧੀ ਸਮਾਗਮ, ਬੱਚਿਆਂ ਨੇ ਬੂਟੇ ਲਾਏ

ਲੁਧਿਆਣਾ, 25 ਅਪ੍ਰੈਲ (ਪਰਮੇਸ਼ਰ ਸਿੰਘ)- ਵਿਸ਼ਵ ਧਰਤੀ ਦਿਵਸ ਮੌਕੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਸਮਾਗਮ ਕਰਵਾਏ ਗਏ | ਇਨ੍ਹਾਂ ਸਮਾਗਮਾਂ ਦੌਰਾਨ ਅਧਿਆਪਕਾਂ ਤੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਵੱਧ ਰਹੀ ਆਲਮੀ ਤਪਸ, ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਅਤੇ ...

ਪੂਰੀ ਖ਼ਬਰ »

ਅਣਅਧਿਕਾਰਤ ਉਸਾਰੀਆਂ ਵਿਰੁੱਧ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

ਲੁਧਿਆਣਾ, 24 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜੋਨ ਡੀ ਅਧੀਨ ਪੈਂਦੇ ਪਿੰਡ ਦੁੱਗਰੀ ਅਤੇ ਮਾਡਲ ਟਾਊਨ ਦੇ ਰਿਹਾਇਸ਼ੀ ਪਲਾਟਾਂ ਵਿਚ ਹੋ ਰਹੀਆਂ ਵਪਾਰਕ ਉਸਾਰੀਆਂ ਵਿਰੁੱਧ ਆਰ. ਟੀ. ਆਈ. ਵਰਕਰ ਕੁਲਦੀਪ ਸਿੰਘ ਖਹਿਰਾ ਨੇ ਕਮਿਸ਼ਨਰ ਸ. ਜਸਕਿਰਨ ਸਿੰਘ ਨੂੰ ...

ਪੂਰੀ ਖ਼ਬਰ »

ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੇ ਬੇਲੋੜੀਆਂ ਸਕੀਮਾਂ ਦਾ ਕੀਤਾ ਬਾਈਕਾਟ

ਲੁਧਿਆਣਾ, 25 ਅਪ੍ਰੈਲ (ਸਲੇਮਪੁਰੀ)- ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਕੁਲਬੀਰ ਮੋਗਾ ਦੀ ਪ੍ਰਧਾਨਗੀ ਹੇਠ ਹੋਈ¢ ਇਸ ਮੌਕੇ ਸਿਹਤ ਵਿਭਾਗ 'ਚ ਸੇਵਾਵਾਂ ਨਿਭਾਅ ਰਹੇ ਮਲਟੀਪਰਪਜ਼ ਕਾਮਿਆਂ ਨੂੰ ਆ ਰਹੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਦੀ ਹੋਈ ਮੀਟਿੰਗ

ਲੁਧਿਆਣਾ, 25 ਅਪੈ੍ਰਲ (ਬੀ.ਐਸ.ਬਰਾੜ)-ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਏਡਿਡ ਅਤੇ ਅਨਏਡਿਡ ਦੀ ਕਾਰਜ਼ਕਾਰਨੀ ਕਮੇਟੀ ਦੀ ਮੀਟਿੰਗ ਜੀ.ਜੀ.ਐਨ ਖਾਲਸਾ ਕਾਲਜ ਵਿਚ ਪ੍ਰਧਾਨ ਸ੍ਰੀ ਰਾਜੀਵ ਭੀਸਨ ਦੀ ਅਗਵਾਈ ਹੇਠ ਹੋਈ | ਇਸ ਮੌਕੇ ਵੱਖ-ਵੱਖ ਅਹੁਦੇਦਾਰਾਂ ...

ਪੂਰੀ ਖ਼ਬਰ »

ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ

ਲੁਧਿਆਣਾ, 25 ਅਪ੍ਰੈਲ (ਭੁਪਿੰਦਰ ਸਿੰਘ ਬਸਰਾ)- ਵਿਸ਼ਵ ਮਲੇਰੀਆ ਦਿਵਸ ਮੌਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਕ ਰੈਲੀ ਕੱਢੀ ਗਈ | ਇਸ ਜਾਗਰੂਕਤਾ ਰੈਲੀ ਨੂੰ ਸਿਵਲ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਵਿਖੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਦਸਮੀਂ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਹਫ਼ਤਾਵਾਰੀ ਨਾਮ ਆਭਿਆਸ ਸਮਾਗਮ ਕਰਵਾਇਆ ਗਿਆ, ...

ਪੂਰੀ ਖ਼ਬਰ »

ਟੋਯੋਟਾ ਯਾਰਿਸ ਦੀ ਬੁਕਿੰਗ ਸ਼ੁਰੂ

ਲੁਧਿਆਣਾ, 25 ਅਪ੍ਰੈਲ (ਅ. ਬ.)-ਟੋਯੋਟਾ ਕਿਰਲੋਸਕਰ ਮੋਟਰ ਨੇ ਬੇਹੱਦ ਪ੍ਰਤੀਕਸ਼ਿਤ ਟੋਯੋਟਾ ਯਾਰਿਸ ਦੇ ਪ੍ਰੀਲਾਾਚ ਬੁਕਿੰਗ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ | ਡਿਜ਼ਾਇਨ ਦੇ ਲਿਹਾਜ਼ ਨਾਲ ਉੱਨਤ, ਵਿਸ਼ਵਸਤਰ ਦੀ ਇਹ ਪ੍ਰਤੀਸ਼ਠਾ ਵਾਲੀ ਸੇਡਾਨ ਆਟੋਐਕਸਪੋ 2018 ਵਿਚ ...

ਪੂਰੀ ਖ਼ਬਰ »

ਗਰਾਮ ਸਵਰਾਜ ਅਭਿਆਨ ਤਹਿਤ ਸੰਗੋਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ

ਆਲਮਗੀਰ, 25 ਅਪ੍ਰੈਲ (ਜਰਨੈਲ ਸਿੰਘ ਪੱਟੀ)- ਗ੍ਰਾਂਮ ਸਵਿਰਾਜ ਅਭਿਆਨ ਤਹਿਤ ਪਿੰਡ ਸੰਗੋਵਾਲ ਵਿਖੇ ਉਰੀਐਨਟਲ ਬੈਂਕ ਆਫ ਕਾਮਰਸ ਬਰਾਂਚ ਗਿੱਲ ਵਲੋਂ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ | ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਹਿੱਤ ਸੀਨੀਅਰ ਅਕਾਲੀ ਆਗੂ ...

ਪੂਰੀ ਖ਼ਬਰ »

ਵਾਰਡ ਨੰਬਰ 31 ਦੇ ਲੋਕ ਇਨਸਾਫ ਪਾਰਟੀ ਦੇ ਆਗੂ ਕਾਂਗਰਸ ਪਾਰਟੀ ਵਿਚ ਸ਼ਾਮਿਲ

ਡਾਬਾ/ਲੁਹਾਰਾ, 25 ਅਪ੍ਰੈਲ (ਕੁਲਵੰਤ ਸਿੰਘ ਸੱਪਲ)- ਵਾਰਡ ਨੰਬਰ 31 ਦੇ ਕਾਂਗਰਸ ਪਾਰਟੀ ਦੇ ਇੰਚਾਰਜ ਸਰਬਜੀਤ ਸਿੰਘ ਸਰਬਾ ਦੀ ਪ੍ਰੇਰਨਾ ਸਦਕਾ ਕੌਾਸਲਰ ਸੱਤਪਾਲ ਸਿੰਘ ਲੁਹਾਰਾ ਦੀ ਅਗਵਾਈ ਹੇਠ ਲੋਕ ਇਨਸਾਫ ਪਾਰਟੀ ਦੇ ਕਈ ਸੀਨੀਅਰ ਆਗੂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ...

ਪੂਰੀ ਖ਼ਬਰ »

ਰਾਈਜ਼ਿੰਗ ਸਟਾਰ ਦੇ ਗਾਇਕ ਅਖ਼ਤਰ ਭਰਾਵਾਂ ਦੇ ਪਰਿਵਾਰ ਸਮੇਤ ਲੁਧਿਆਣਾ ਪੁੱਜਣ 'ਤੇ ਨਿੱਘਾ ਸਵਾਗਤ

ਲੁਧਿਆਣਾ, 25 ਅਪਰੈਲ (ਪੁਨੀਤ ਬਾਵਾ/ਅਮਰੀਕ ਸਿੰਘ ਬੱਤਰਾ)- ਰਾਈਜ਼ਿੰਗ ਸਟਾਰ ਦੇ ਫ਼ਾਈਨਲ ਤੱਕ ਪੱੁਜ ਕੇ ਪੰਜਾਬ ਤੇ ਲੁਧਿਆਣਾ ਦਾ ਨਾਮ ਰੌਸ਼ਣ ਕਰਨ ਵਾਲੇ ਗਾਇਕ ਸ਼ਹਿਨਾਜ਼ ਅਖ਼ਤਰ ਤੇ ਸਾਹਿਲ ਅਖ਼ਤਰ ਦਾ ਅੱਜ ਲੁ ਧਿਆਣਾ ਪੁੱਜਣ 'ਤੇ ਪਰਿਵਾਰ ਸਮੇਂ ਨਿੱਘਾ ਸਵਾਗਤ ਕੀਤਾ ...

ਪੂਰੀ ਖ਼ਬਰ »

ਬੈਟਰੀਆਂ ਚੋਰੀਆਂ ਕਾਰਨ ਵਾਲੇ 2 ਗਿ੍ਫ਼ਤਾਰ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵਜੀਨ ਨੰਬਰ-4 ਦੀ ਪੁਲਿਸ ਨੇ ਬੈਟਰੀਆਂ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜੇ ਵਿਚੋਂ ਚੋਰੀਸ਼ੁਦਾ ਬੈਟਰੀ ਬਰਾਮਦ ਕੀਤੀ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ਦੀ ...

ਪੂਰੀ ਖ਼ਬਰ »

ਪਤੀ-ਪਤਨੀ ਨੂੰ ਜ਼ਖਮੀ ਕਰਨ ਉਪਰੰਤ ਲੁਟੇਰੇ 25 ਹਜ਼ਾਰ ਨਕਦੀ ਲੁੱਟ ਕੇ ਫਰਾਰ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਦਾਦ 'ਚ ਦੋ ਹਥਿਆਰਬੰਦ ਲੁਟੇਰਿਆਂ ਵਲੋਂ ਪਤੀ-ਪਤਨੀ ਨੂੰ ਜ਼ਖਮੀ ਕਰਨ ਉਪਰੰਤ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਖਮੀ ਹਾਲਤ 'ਚ ਪ੍ਰਦੀਪ ਕੁਮਾਰ ਸ਼ਰਮਾ ਤੇ ਉਸ ਦੀ ...

ਪੂਰੀ ਖ਼ਬਰ »

ਵਿਵਾਦਾਂ 'ਚ ਘਿਰੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਸਟ੍ਰੇਲੀਆ ਰਵਾਨਾ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪਾਸਪੋਰਟ ਅਧਿਕਾਰੀ ਵਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਦਰਜ ਕੇਸ ਕਾਰਨ ਵਿਵਾਦਾਂ 'ਚ ਆਏ ਸ. ਬੈਂਸ ਅੱਜ ਆਸਟ੍ਰੇਲੀਆ ਰਵਾਨਾ ਹੋ ਗਏ ਹਨ | ਆਸਟ੍ਰੇਲੀਆ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਮੰਡ ਨੇ ਆਸ਼ੂ ਦੇ ਮੰਤਰੀ ਬਣਨ 'ਤੇ ਸਾਥੀਆਾ ਦੀ ਅਗਵਾਈ 'ਚ ਲੱਡੂ ਵੰਡੇ

ਲੁਧਿਆਣਾ, 25 ਅਪ੍ਰੈਲ (ਬੀ. ਐਸ. ਬਰਾੜ)-ਕੁੱਲ ਹਿੰਦ ਕਾਾਗਰਸ ਦੇ ਪ੍ਰਧਾਨ ਰਾਹੁਲ ਗਾਾਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ਵਿਚ ਭਾਰਤ ਭੂਸ਼ਣ ਆਸ਼ੂ ਦੇ ਕੈਬਨਿਟ ਮੰਤਰੀ ਬਨਣ ਤੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ...

ਪੂਰੀ ਖ਼ਬਰ »

ਬਾਬਾ ਗੁਰਬਚਨ ਸਿੰਘ ਯਾਦਗਾਰੀ 9 ਦਿਨਾ ਕਿ੍ਕਟ ਟੂਰਨਾਮੈਂਟ ਵਿਚ ਰਾਜਸਥਾਨ ਦੀ ਟੀਮ ਰਹੀ ਜੇਤੂ

ਇਯਾਲੀ/ਥਰੀਕੇ, 25 ਅਪ੍ਰੈਲ (ਰਾਜ ਜੋਸ਼ੀ)- ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ ਬੱਦੋਵਾਲ ਦੇ ਮੈਦਾਨ ਵਿਚ ਬਾਬਾ ਗੁਰਬਚਨ ਸਿੰਘ ਮੈਮੋਰੀਅਲ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਨਿਰੰਕਾਰੀ ਬਾਬਾ ਗੁਰਬਚਨ ਜੀ ਮੈਮੋਰੀਅਲ 19ਵੇਂ ਕਿ੍ਕਟ ਟੂਰਨਾਮੇਂਟ ਦਾ ਫਾਇਨਲ ...

ਪੂਰੀ ਖ਼ਬਰ »

ਬੈਂਕ ਆਫ਼ ਇੰਡੀਆ ਦੀ ਮੁਲਾਜ਼ਮ ਜਥੇਬੰਦੀ ਵਲੋਂ ਹੋਣਹਾਰ ਬੱਚਿਆਂ ਦਾ ਸਨਮਾਨ

ਲੁਧਿਆਣਾ, 25 ਅਪ੍ਰੈਲ (ਪਰਮੇਸ਼ਰ ਸਿੰਘ)- ਆਲ ਇੰਡੀਆ ਬੈਂਕ ਆਫ਼ ਇੰਡੀਆ ਐਸ. ਸੀ. ਐਸ. ਟੀ./ਓ. ਬੀ. ਸੀ. ਇੰਪਲਾਈਜ ਐਸੋਸੀਏਸ਼ਨ ਵਲੋਂ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਕਰਵਾਏ ਸਮਾਗਮ ਦੌਰਾਨ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਪੀ.ਏ.ਯੂ. 'ਚ ਮਨਾਇਆ ਵਿਸ਼ਵ ਧਰਤੀ ਦਿਵਸ

ਲੁਧਿਆਣਾ, 25 ਅਪ੍ਰੈਲ(ਬੀ.ਐਸ.ਬਰਾੜ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਅਤੇ ਖੇਤੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਵਿਸ਼ਵ ਧਰਤੀ ਦਿਵਸ ਮਨਾਇਆ | ਨਿਰਦੇਸ਼ਕ ਵਿਦਿਆਰਥੀ ਭਲਾਈ ਤੇ ਪ੍ਰੋਗਰਾਮ ਕੋਆਰਡੀਨੇਟਰ ...

ਪੂਰੀ ਖ਼ਬਰ »

'ਸਮਾਰਟ ਸਿਟੀ ਯੋਜਨਾ' ਐਲ.ਈ.ਡੀ ਲਾਈਟਸ ਲਗਾਉਣ ਦਾ ਕੰਮ ਮਈ ਦੇ ਪਹਿਲੇ ਹਫਤੇ ਸ਼ੁਰੂ ਹੋਣ ਦੀ ਸੰਭਾਵਨਾ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰ ਵਿਚ ਲੱਗੀਆਂ 1.5 ਲੱਖ ਸਟਰੀਟ ਲਾਈਟ ਦੀ ਥਾਂ ਐਲ.ਈ.ਡੀ ਲਾਈਟਸ ਲਗਾਉਣ ਦਾ ਕੰਮ ਮਈ ਦੇ ਪਹਿਲੇ ਹਫਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ | ਟੈਂਡਰ ਲੈਣ ਵਾਲੀ ਟਾਟਾ ਕੰਪਨੀ ਵਲੋਂ ਐਲ.ਈ.ਡੀ ਲਾਈਟਸ ...

ਪੂਰੀ ਖ਼ਬਰ »

ਲੇਕਵੁੱਡ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ

ਲੁਧਿਆਣਾ, 25 ਅਪ੍ਰੈਲ (ਅ. ਬ)- ਲੇਕਵੁੱਡ ਸਕੂਲ ਪੱਖੋਵਾਲ ਰੋਡ ਲੁਧਿਆਣਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਸਮਾਗਮ 'ਚ ਪਹਿਲੀ ਜਮਾਤ ਤੋਂ ਲੈ ਕੇ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਵਿਦਿਆਰਥੀਆਂ ਨੇ 'ਧਰਤੀ ਬਚਾਓ' ਸਬੰਧੀ ਪੋਸਟਰਾਂ ...

ਪੂਰੀ ਖ਼ਬਰ »

ਮੁੱਲਾਂਪੁਰ-ਦਾਖਾ ਦੀਆਂ ਦਾਣਾ ਮੰਡੀਆਂ 'ਚ ਲਿਫ਼ਟਿੰਗ ਦਾ ਮਾੜਾ ਹਾਲ

ਮੁੱਲਾਂਪੁਰ-ਦਾਖਾ, 25 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)- ਮਾਰਕੀਟ ਕਮੇਟੀ ਦਾਖਾ (ਲੁਧਿ:) ਅਧੀਨ ਖ਼ਰੀਦ ਕੇਂਦਰਾਂ 'ਚ ਪਿਛਲੇ 10 ਦਿਨਾਂ ਤੋਂ ਢੋਆ-ਢੁਆਈ (ਲਿਫ਼ਟਿੰਗ) ਦੇ ਮਾੜੇ ਪ੍ਰਬੰਧਾਂ ਨੂੰ ਅਸਰਦਾਰ ਬਣਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ, ...

ਪੂਰੀ ਖ਼ਬਰ »

ਮੁਲਾਜ਼ਮ ਐਸੋਸੀਏਸ਼ਨ ਵਲੋਂ ਨਿਗਮ ਕਰਮਚਾਰੀਆਂ ਨੂੰ ਤਨਖਾਹ ਜਾਰੀ ਕਰਵਾਉਣ ਲਈ ਮੇਅਰ ਨੂੰ ਮੰਗ-ਪੱਤਰ

ਲੁਧਿਆਣਾ, 25 ਅਪ੍ਰੈਲ (ਕਵਿਤਾ ਖੁੱਲਰ)- ਨਗਰ ਨਿਗਮ ਮੁਲਾਜ਼ਮ ਐਸ਼ੋਸੀਏਸ਼ਨ ਦਾ ਇਕ ਵਫ਼ਦ ਪ੍ਰਧਾਨ ਰਾਹੁਲ ਡੁਲਗਚ ਦੀ ਅਗਵਾਈ ਹੇਠ ਮੇਅਰ ਬਲਕਾਰ ਸਿੰਘ ਸੰਧੂ ਨੂੰ ਮਿਲਿਆ | ਇਸ ਮੌਕੇ ਮਿਊਾਸੀਪਲ ਕਰਮਚਾਰੀ ਦਲ ਦੇ ਚੇਅਰਮੈਨ ਵਿਜੈ ਦਾਨਵ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ...

ਪੂਰੀ ਖ਼ਬਰ »

ਮੰਡ ਵਲੋਂ ਪਿੰਡ ਲਲਤੋਂ ਦਾਣਾ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ

ਲੁਧਿਆਣਾ, 25 ਅਪ੍ਰੈਲ (ਕਵਿਤਾ ਖੁੱਲਰ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸਾਨ ਭਰਾਵਾਂ ਨੂੰ ਆਪਣੀ ਹਾੜ੍ਹੀ ਦੀ ਮੁੱਖ ਫਸਲ ਵੇਚਣ ਲਈ ਕੋਈ ਵੀ ਮੁਸ਼ਕਿਲ ਨਹੀਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਢੰਡਾਰੀ ਕਲਾਂ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ

ਲੁਧਿਆਣਾ/ਢੰਡਾਰੀ ਕਲਾਂ, 25 ਅਪ੍ਰੈਲ (ਕਵਿਤਾ ਖੁੱਲਰ, ਪਰਮਜੀਤ ਸਿੰਘ ਮਠਾੜੂ)- ਸਰਕਾਰੀ ਹਾਈ ਸਕੂਲ ਢੰਡਾਰੀ ਕਲਾਂ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਇਕ ਮੀਟਿੰਗ ਹੋਈ, ਜਿਸ ਵਿਚ ਸਮੂਹ ਅਹੁਦੇਦਾਰਾਂ ਨੇ ਹਿੱਸਾ ਲਿਆ | ਇਸ ਮੌਕੇ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ...

ਪੂਰੀ ਖ਼ਬਰ »

ਨਗਰ ਨਿਗਮ ਮੁਲਾਜ਼ਮਾਂ ਨੂੰ ਤਨਖਾਹ ਨਾ ਦੇਣ ਵਿਰੁੱਧ ਰੋਸ ਪ੍ਰਦਰਸ਼ਨ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਮਿਊਾਸੀਪਲ ਕਰਮਚਾਰੀ ਸੰਯੁਕਤ ਕਮੇਟੀ ਵਲੋਂ ਨਗਰ ਨਿਗਮ ਮੁਲਾਜ਼ਮਾਂ ਦੀ ਪਿਛਲੇ ਦੋ ਮਹੀਨੇ ਦੀ ਰੁਕੀ ਤਨਖਾਹ ਰਿਲੀਜ਼ ਨਾ ਕਰਨ ਵਿਰੁੱਧ ਮੁੱਖ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੂੰ ...

ਪੂਰੀ ਖ਼ਬਰ »

ਮਿਊਾਸਪਲ ਇੰਪਲਾਈਜ਼ ਸੰਘਰਸ਼ ਕਮੇਟੀ ਨੇ ਮੇਅਰ ਨੂੰ ਸੌਾਪਿਆ ਮੰਗ-ਪੱਤਰ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਮਿਊਾਸਪਲ ਇੰਪਲਾਈਜ਼ ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਦੇ ਚੇਅਰਮੈਨ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਇਕ ਵਫਦ ਮੇਅਰ ਬਲਕਾਰ ਸਿੰਘ ਸੰਧੂ ਨੂੰ ਮਿਲਿਆ ਅਤੇ ਨਗਰ ਨਿਗਮ ਕਰਮਚਾਰੀਆਂ ਦੀ ਮਾਰਚ-ਅਪ੍ਰੈਲ ਮਹੀਨੇ ਦੀ ...

ਪੂਰੀ ਖ਼ਬਰ »

ਮੌਸਮ 'ਚ ਆਈ ਤਬਦੀਲੀ

ਲੁਧਿਆਣਾ, 25 ਅਪੈ੍ਰਲ (ਬੀ.ਐਸ.ਬਰਾੜ)-ਪੀ.ਏ.ਯੂ. ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਮੌਸਮ ਵਿਚ ਆ ਰਹੀ ਤਬਦੀਲੀ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਕਰਕੇ ਅੱਜ ਬੁੱਧਵਾਰ ਨੂੰ ਤਾਪਮਾਨ-ਵੱਧ ਤੋਂ ਵੱਧ 41.0 ਡਿਗਰੀ ਸੈਲਸੀਅਸ ਰਿਹਾ | ਪਿਛਲੇ ਕੁੱਝ ਦਿਨਾਂ ਤੋਂ ਮੌਸਮ ਅਨਕੂਲ ਚੱਲ ...

ਪੂਰੀ ਖ਼ਬਰ »

ਆਸ਼ੂ ਨੂੰ ਮੰਤਰੀ ਬਣਾਏ ਜਾਣ 'ਤੇ ਵਰਕਰਾਂ 'ਚ ਭਾਰੀ ਜੋਸ਼

ਲੁਧਿਆਣਾ, 25 ਅਪ੍ਰੈਲ (ਕਵਿਤਾ ਖੁੱਲਰ)- ਪੰਜਾਬ ਸਰਕਾਰ ਵਲੋਂ ਸ੍ਰੀ ਭਾਰਤ ਭੂਸ਼ਨ ਆਸ਼ੂ ਨੂੰ ਕੈਬਨਿਟ ਮੰਤਰੀ ਬਣਾ ਕੇ ਲੁਧਿਆਣਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ | ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਨ ਕਲਿਆਣ ਸੈੱਲ ਕੰਵਰਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਮਹਿਲਾ ਵਲੋਂ ਪੁਲਿਸ ਮੁਲਾਜ਼ਮ 'ਤੇ ਜਬਰ ਜਨਾਹ ਦੇ ਦੋਸ਼

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਲੋਹਾਰਾ ਪੁੱਲ ਨੇੜੇ ਰਹਿੰਦੀ ਇਕ 48 ਸਾਲ ਦੀ ਔਰਤ ਨੇ ਪੁਲਿਸ ਮੁਲਾਜ਼ਮ 'ਤੇ ਜਬਰ ਜਨਾਹ ਦੇ ਗੰਭੀਰ ਦੋਸ਼ ਲਗਾਉਂਦਿਆਂ ਮਾਨਯੋਗ ਹਾਈਕੋਰਟ ਵਿਚ ਰਿੱਟ ਦਾਖ਼ਲ ਕੀਤੀ ਹੈ | ਅਦਾਲਤ ਵਲੋਂ ਪੁਲਿਸ ਕਮਿਸ਼ਨਰ ਨੂੰ ਇਸ ...

ਪੂਰੀ ਖ਼ਬਰ »

ਮਹਿਲਾ ਹੋਸਟਲ ਖ਼ਾਲੀ ਕਰਵਾਉਣ ਦੀ ਮੰਗ 'ਤੇ ਨੋਟਿਸ

ਚੰਡੀਗੜ੍ਹ, 25 ਅਪ੍ਰੈਲ (ਸੁਰਜੀਤ ਸਿੰਘ ਸੱਤੀ)- ਲੁਧਿਆਣਾ ਵਿਚ ਭਾਈ ਰਣਧੀਰ ਸਿੰਘ ਨਗਰ ਵਿਖੇ ਕੰਮਕਾਜੀ ਮਹਿਲਾਵਾਂ ਲਈ ਬਣਾਏ ਹੋਸਟਲ 'ਤੇ ਆਈ. ਟੀ. ਬੀ. ਪੀ. ਦਾ ਕਬਜ਼ਾ ਖ਼ਾਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਖ਼ਲ ਇਕ ਲੋਕਹਿਤ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਖਾਲਸਾ ਗਰਲਜ਼ ਸੀਨੀਅਰ. ਸੈ. ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਲੁਧਿਆਣਾ, 25 ਅਪੈ੍ਰਲ (ਬੀ.ਐਸ.ਬਰਾੜ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਕਲਾਸ ਦੇ ਐਲਾਨੇ ਨਤੀਜੇ ਵਿਚ ਖਾਲਸਾ ਗਰਲਜ਼ ਸੀਨੀਅਰ. ਸੈ. ਸਕੂਲ ਸਿਵਲ ਲਾਈਨਜ਼ ਦੀ ਆਰਟਸ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 450 ਅੰਕਾਂ ਵਿਚੋਂ 434 ਅੰਕ (96.44 ਫੀਸਦੀ) ਪ੍ਰਾਪਤ ਕਰਕੇ ...

ਪੂਰੀ ਖ਼ਬਰ »

ਪੰਜਾਬ ਸਿਹਤ ਪੈਨਸ਼ਨਰਜ਼ ਵੈਲਫੇਅਰ ਜਥੇਬੰਦੀ ਦੀ ਮੀਟਿੰਗ

ਲੁਧਿਆਣਾ, 25 ਅਪ੍ਰੈਲ (ਸਲੇਮਪੁਰੀ)-ਪੰਜਾਬ ਸਿਹਤ ਵਿਭਾਗ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਸਤੀਸ਼ ਕੁਮਾਰ ਸਚਦੇਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪ੍ਰਧਾਨ ਸਤੀਸ਼ ਸਚਦੇਵਾ, ਪੈਟਰਨ ਸ੍ਰੀ ਜੀ ਐਲ ਬਜਾਜ, ਸੀਨੀਅਰ ਵਾਇਸ ਪ੍ਰਧਾਨ ...

ਪੂਰੀ ਖ਼ਬਰ »

ਹਲਕਾ ਆਤਮ ਨਗਰ ਦੇ ਵਿਕਾਸ ਕਾਰਜ ਜਲਦੀ ਸ਼ੁਰੂ ਹੋਣਗੇ-ਕੜਵਲ, ਸੋਮਾ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਪੰਜਾਬ ਕਾਂਗਰਸ ਦੇ ਸਕੱਤਰ ਕਮਲਜੀਤ ਸਿੰਘ ਕੜਵਲ ਨੇ ਕਿਹਾ ਹੈ ਕਿ ਹਲਕਾ ਆਤਮ ਨਗਰ 'ਚ ਪਿਛਲੇ 10 ਸਾਲ ਤੋਂ ਰੁਕੇ ਵਿਕਾਸਕਾਰਜ ਤੇਜ਼ੀ ਨਾਲ ਕਰਾਏ ਜਾਣਗੇ | ਉਨ੍ਹਾਂ ਕਿਹਾ ਕਿ ਗੁਣਵੱਤਾ ਦੀ ਆੜ ਹੇਠ ਕਿਸੇ ਵੀ ਵਿਅਕਤੀ ਨੂੰ ...

ਪੂਰੀ ਖ਼ਬਰ »

ਜੰਗੀ ਦੀ ਅਗਵਾਈ 'ਚ ਵਫ਼ਦ ਬਿੱਟੂ 'ਤੇ ਮੇਅਰ ਨੂੰ ਮਿਲਿਆ

ਲੁਧਿਆਣਾ, 25 ਅਪ੍ਰੈਲ (ਬੀ. ਐਸ. ਬਰਾੜ)-ਵਾਰਡ ਨੰਬਰ 44 ਤੇ 45 ਦੇ ਕਾਂਗਰਸੀ ਵਰਕਰਾਂ ਦਾ ਵਫ਼ਦ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ 'ਤੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਮਿਲਿਆ | ਇਸ ਮੌਕੇ ਜੋਗਿੰਦਰ ਸਿੰਘ ਜੰਗੀ ਨੇ ਸ. ਬਿੱਟੂ ਨੂੰ ਵਾਰਡਾਂ ਦੀਆਂ ਪਾਰਕਾਂ ਵਿਚ ਓਪਨ ...

ਪੂਰੀ ਖ਼ਬਰ »

ਸਿੱਖ ਹਿਊਮਨ ਡਿਵੈੱਲਪਮੈਂਟ ਫਾਊਾਡੇਸ਼ਨ ਯੂ.ਐਸ.ਏ. ਤੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਾਸਲ ਨੇ 400 ਵਿਦਿਆਰਥੀਆਂ ਨੂੰ ਵਜੀਫੇ ਵੰਡੇ

ਲੁਧਿਆਣਾ, 25 ਅਪ੍ਰੈਲ (ਕਵਿਤਾ ਖੁੱਲਰ)-ਨਿਸ਼ਕਾਮ ਸਿੱਖ ਵੈੱਲਫੇਅਰ ਕੌਾਸ਼ਲ ਦਿੱਲੀ ਵੱਲੋਂ ਕਿੱਤਾ- ਮੁਖੀ ਕੋਰਸਾਂ ਦੀ ਪੜ੍ਹਾਈ ਕਰ ਰਹੇ ਹੁਸ਼ਿਆਰ ਅਤੇ ਲੋੜਵੰਦ ਬੱਚਿਆਂ ਨੂੰ ਉਨ੍ਹਾਂ ਦੀ ਪੜ੍ਹਾਈ ਲਈ ਆਰਥਿਕ ਮਦਦ ਕਰਨ ਲਈ ਸਿੱਖ ਹਿਊਮਨ ਵੈੱਲਫੇਅਰ ਡਿਵੈਲਪਮੈਂਟ ...

ਪੂਰੀ ਖ਼ਬਰ »

ਪੀ.ਏ.ਯੂ. ਵਿਖੇ ਕਰਵਾਏ ਅੰਤਰ ਕਲਾਸ ਖੇਡ ਮੁਕਾਬਲੇ

ਲੁਧਿਆਣਾ, 25 ਅਪ੍ਰੈਲ (ਬੀ. ਐਸ. ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵਲੋਂ ਹੋਸਟਲ ਨੰਬਰ 7 ਦੇ ਵਿਦਿਆਰਥੀਆਂ ਦੇ ਅੰਤਰ ਜਮਾਤ ਖੇਡ ਮੁਕਾਬਲੇ ਕਰਵਾਏ ਗਏ | ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ ਇਸ ਮੌਕੇ ਐਮ.ਐਸ.ਸੀ ਅਤੇ ...

ਪੂਰੀ ਖ਼ਬਰ »

ਏਵਨ ਸਾਈਕਲ ਵਿਖੇ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ

ਲੁਧਿਆਣਾ, 25 ਅਪਰੈਲ (ਪੁਨੀਤ ਬਾਵਾ)-ਟ੍ਰੈਫ਼ਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਦੇ ਮਕਸਦ ਨਾਲ ਅੱਜ ਏਵਨ ਸਾਈਕਲ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿੱਚ ...

ਪੂਰੀ ਖ਼ਬਰ »

ਸਾਈਾ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਲੁਧਿਆਣਾ, 25 ਅਪ੍ਰੈਲ (ਬੀ.ਐਸ. ਬਰਾੜ)- ਸਾਈਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰੋਟਾ ਰੋਡ, ਨਿਊ ਸ਼ਿਮਲਾਪੁਰੀ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ 106 ਵਿਦਿਆਰਥੀਆਂ ਵਿਚੋਂ 101 ਵਿਦਿਆਰਥੀਆਂ ਨੇ ਪਹਿਲੇ ਦਰਜੇ ਨਾਲ ਪਾਸ ਹੋ ਕੇ ਆਪਣੀ ਇਕ ਅਲੱਗ ...

ਪੂਰੀ ਖ਼ਬਰ »

ਰੇਤ ਦੀ ਜਾਅਲੀ ਪਰਚੀ ਬਣਾਕੇ 'ਮਾਫੀਆ' ਦਾ ਸਾਥ ਦੇਣ ਵਾਲਾ ਕਾਬੂ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਰੇਤ ਦੀਆਂ ਜਾਅਲੀ ਪਰਚੀਆਂ ਬਣਾ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਤੇ ਰੇਤ ਮਾਫੀਆ ਦੀ ਮਦਦ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮੇਹਰਬਾਨ ਦੀ ਪੁਲਿਸ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਸਬੰਧੀ ਐੱਮ.ਐੱਸ.ਐੱਮ.ਈ. ਵਿਕਾਸ ਕੇਂਦਰ ਵਿਖੇ ਸਿਲਾਈ ਮਸ਼ੀਨ ਡਿਵੈਲਪਮੈਂਟ ਕਲੱਬ ਵਲੋਂ ਪ੍ਰੋਗਰਾਮ

ਲੁਧਿਆਣਾ, 25 ਅਪ੍ਰੈਲ (ਪੁਨੀਤ ਬਾਵਾ)- ਐੱਮ.ਐੱਸ.ਐੱਮ.ਈ. ਵਿਕਾਸ ਕੇਂਦਰ ਲੁਧਿਆਣਾ ਵਿਖੇ ਅੱਜ ਸਿਲਾਈ ਮਸ਼ੀਨ ਡਿਵੈਲਪਮੈਂਟ ਕਲੱਬ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਲਗਾਇਆ ਗਿਆ, ਜਿਸ ਵਿਚ ਐੱਮ. ਐੱਸ. ਐੱਮ. ਈ. ਵਿਕਾਸ ਕੇਂਦਰ ਦੇ ਸਲਾਹਕਾਰ ਅੱੈਸ. ...

ਪੂਰੀ ਖ਼ਬਰ »

ਸੀਸੂ ਵਿਖੇ ਨੌਜਵਾਨਾਂ ਲਈ ਰੁਜ਼ਗਾਰ ਮੇਲਾ ਲਗਾਉਣ ਦਾ ਫ਼ੈਸਲਾ

ਲੁਧਿਆਣਾ, 25 ਅਪ੍ਰੈਲ (ਪੁਨੀਤ ਬਾਵਾ)- ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਸੀਸੂ ਵਿਖੇ ਆਈ.ਟੀ.ਆਈ. ਪਾਸ ਵਿਦਿਆਰਥੀਆਂ ਲਈ ਵਿਸ਼ੇਸ਼ ਰੁਜ਼ਗਾਰ ਮੇਲਾ 4 ਮਈ 2018 ਨੂੰ ਲਗਾਉਣ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਪਾਰਕ ਵਿਕਸਤ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਗਏ ਵਿਧਾਇਕ ਨੂੰ ਅਜੀਬ ਸਥਿਤੀ ਦਾ ਕਰਨਾ ਪਿਆ ਸਾਹਮਣਾ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਵਿਧਾਨ ਸਭਾ ਹਲਕਾ ਪੂਰਬੀ ਅਧੀਨ ਪੈਂਦੇ ਵਾਰਡ-3 ਦੀ ਪੰਚਸ਼ੀਲ ਕਾਲੋਨੀ 'ਚ ਬੁੱਧਵਾਰ ਦੁਪਹਿਰ ਨੂੰ ਸਥਿਤੀ ਉਦੋਂ ਅਜੀਬ ਹੋ ਗਈ ਜਦ ਪਾਰਕ ਵਿਕਸਤ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਪੁੱਜੇ ਵਿਧਾਇਕ ਸੰਜੇ ਤਲਵਾੜ ਅਤੇ ...

ਪੂਰੀ ਖ਼ਬਰ »

ਗੁਰੂ ਨਾਨਕ ਗਰਲਜ਼ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਲੁਧਿਆਣਾ, 25 ਅਪੈ੍ਰਲ (ਬੀ.ਐਸ.ਬਰਾੜ)- ਪੰਜਾਬ ਯੂਨੀਵਰਸਿਟੀ ਵਲੋਂ ਪਿਛਲੇ ਸਾਲ ਦਸਬੰਰ ਮਹੀਨੇ 'ਚ ਪੋਸਟ ਗਰੈਜੂਏਟ ਡਿਪਲੋਮਾ ਇਨ ਪਰਮੋਸਨ ਮੈਨੇਜਮੇਂਟ ਦੀ ਲਈ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਗੁਰੂ ਨਾਨਕ ਗਰਲਜ਼ ਕਾਲਜ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜ਼ੀ ਸਕੂਲ ਨੇ ਕਰਵਾਇਆ ਲਿਮਕਾ ਬੁੱਕ 'ਚ ਨਾਂਅ ਦਰਜ਼

ਲੁਧਿਆਣਾ, 25 ਅਪੈ੍ਰਲ (ਬੀ. ਐੱਸ. ਬਰਾੜ)- ਸਥਾਨਕ ਮਾਊਾਟ ਲਿਟਰਾ ਜ਼ੀ ਸਕੂਲ ਵਲੋਂ ਵੱਡਾ ਬੁੱਕ ਮਾਰਕ ਤਿਆਰ ਕਰਕੇ ਆਪਣਾ ਨਾਂਅ ਲਿਮਕਾ ਬੁੱਕ 'ਚ ਦਰਜ਼ ਕਰਵਾਇਆ ਹੈ, ਜਿਸ ਦੀ 56.7 ਫੁੱਟ ਲੰਬਾਈ ਤੇ 6 ਫੁੱਟ ਚੌੜਾਈ ਹੈ | ਇਸ ਬੁੱਕ ਮਾਰਕ ਵਿਚ 193 ਦੇਸ਼ਾਂ ਦਾ ਵਿਸਥਾਰ ਪੂਰਵਕ ...

ਪੂਰੀ ਖ਼ਬਰ »

ਮੱਤੇਵਾੜਾ ਮੰਡੀ 'ਚ ਬਾਰਦਾਨਾ ਖਤਮ, ਨਹੀਂ ਹੋ ਰਹੀ ਲਿਫਟਿੰਗ, ਕਿਸਾਨ ਪ੍ਰੇਸ਼ਾਨ

ਭਾਮੀਆਂ ਕਲਾਂ, 25 ਅਪ੍ਰੈਲ (ਰਜਿੰਦਰ ਸਿੰਘ ਮਹਿਮੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਦੇ ਰਾਹੋਂ ਰੋਡ 'ਤੇ ਸਥਿਤ ਮੱਤੇਵਾੜਾ ਦਾਣਾ ਮੰਡੀ, ਜਿਸ ਵਿਚ ਤਕਰੀਬਨ 35 ਪਿੰਡਾਂ ਦੀ ਹਰ ਸੀਜਨ ਵਿਚ ਫ਼ਸਲ ਆਉਂਦੀ ਹੈ, ਜਿਸ ਵਿਚ ਇਸ ਵਾਰ ਕਣਕ ਦੇ ਸੀਜਨ ਦੀ ਫ਼ਸਲ ਦੇ ਹੁਣ ਤੱਕ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫਦ ਵਿੱਤ ਮੰਤਰੀ ਨੂੰ ਮਿਲਿਆ

ਲੁਧਿਆਣਾ, 25 ਅਪ੍ਰੈਲ (ਭੁਪਿੰਦਰ ਸਿੰਘ ਬਸਰਾ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵੈਲਫੇਅਰ ਐਸੋਸੀਏਸ਼ਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਬਲਦੇਵ ਕ੍ਰਿਸ਼ਨ ਮੋਦਗਿੱਲ ਦੀ ਅਗਵਾਈ 'ਚ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ...

ਪੂਰੀ ਖ਼ਬਰ »

ਫਿੱਕੀ ਫਲੋਅ ਦੇ ਸਮਾਗਮ ਦੌਰਾਨ ਕਬੀਰ ਬੇਦੀ ਨੇ ਕਈ ਭਾਸ਼ਾਵਾਂ 'ਚ ਕੀਤਾ ਸੰਬੋਧਨ

ਲੁਧਿਆਣਾ, 25 ਅਪਰੈਲ (ਪੁਨੀਤ ਬਾਵਾ)- ਔਰਤ ਸਨਅਤਕਾਰਾਂ ਦੀ ਜਥੇਬੰਦੀ ਫਿੱਕੀ ਫਲੋਅ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬਾਲੀਵੁੱਡ ਅਦਾਕਾਰ ਕਬੀਰ ਬੇਦੀ ਤੇ ਉਨ੍ਹਾਂ ਦੀ ਪਤਨੀ ਪ੍ਰਵੀਨ ਦੁਸਾਂਝ ਵਿਸ਼ੇਸ਼ ਤੌਰ 'ਤੇ ਪੁੱਜੇ | ਸਮਾਰੋਹ ਦੌਰਾਨ ਸ੍ਰੀ ਬੇਦੀ ਨੇ ਕਈ ...

ਪੂਰੀ ਖ਼ਬਰ »

ਬਾਬਾ ਸੰਦੀਲਾ ਦਾ ਯਾਦਗਾਰੀ ਮੇਲਾ 20 ਮਈ ਨੂੰ

ਫੁੱਲਾਂਵਾਲ, 25 ਅਪ੍ਰੈਲ (ਹਰਮਨ ਰਾਏ)- ਬਾਬਾ ਸੰਦੀਲਾ ਜੀ ਯਾਦਗਾਰੀ ਮੇਲਾ ਕਮੇਟੀ ਵਲੋਂ ਕਰਵਾਏ ਜਾਂਦੇ ਸਾਲਾਨਾ ਸੱਭਿਆਚਾਰਕ ਮੇਲੇ ਸਬੰਧੀ ਇਕ ਜ਼ਰੂਰੀ ਮੀਟਿੰਗ ਪਿੰਡ ਧਾਂਦਰਾ ਵਿਖੇ ਹੋਈ ਜਿਸ ਵਿਚ ਕਮੇਟੀ ਮੈਂਬਰਾਂ ਵਲੋਂ ਮੇਲਾ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ...

ਪੂਰੀ ਖ਼ਬਰ »

ਨਗਰ ਨਿਗਮ ਮੁਲਾਜ਼ਮਾਂ ਦੀ ਤਨਖਾਹ ਜਲਦੀ ਰਿਲੀਜ਼ ਨਾ ਕਰਨ 'ਤੇ ਲਵਕੁਸ਼ ਸੁਸਾਇਟੀ ਲਗਾਏਗੀ ਧਰਨਾ

ਲੁਧਿਆਣਾ, 25 ਅਪ੍ਰੈਲ (ਅਮਰੀਕ ਸਿੰਘ ਬੱਤਰਾ)- ਲਵਕੁਸ਼ ਸੁਸਾਇਟੀ ਨੇ ਐਲਾਨ ਕੀਤਾ ਹੈ ਕਿ ਜੇਕਰ 2-3 ਦਿਨ ਅੰਦਰ ਨਗਰ ਨਿਗਮ ਕਰਮਚਾਰੀਆਂ ਨੂੰ ਤਨਖਾਹ ਨਾ ਦਿੱਤੀ ਤਾਂ ਸੁਸਾਇਟੀ ਮੁੱਖ ਦਫ਼ਤਰ ਮਾਤਾ ਰਾਣੀ ਚੌਕ ਦੇ ਬਾਹਰ ਧਰਨਾ ਲਗਾਏਗੀ | ਸੁਸਾਇਟੀ ਦੇ ਪ੍ਰਧਾਨ ਜਤਿੰਦਰ ...

ਪੂਰੀ ਖ਼ਬਰ »

ਲੜਕੀ ਦਾ ਮੋਬਾਈਲ ਖੋਹ ਕੇ ਫਰਾਰ

ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸੈਕਟਰ-38 ਨੇੜੇ ਸਥਿਤ ਬੀ.ਸੀ.ਐੱਮ. ਸਕੂਲ ਦੇ ਬਾਹਰ ਇਕ ਮੋਟਰਸਾਈਕਲ ਸਵਾਰ ਲੁਟੇਰਾ ਲੜਕੀ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਿਆ | ਜਾਣਕਾਰੀ ਅਨੁਸਾਰ ਪੁਲਿਸ ਨੇ ਲੜਕੀ ਸ਼ਾਇਨਾ ਵਾਸੀ ਸੈਕਟਰ-38 ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX