ਤਾਜਾ ਖ਼ਬਰਾਂ


ਦੇਸ਼ ਭਰ 'ਚ ਫੂਕੇ ਗਏ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ
. . .  20 minutes ago
ਨਵੀਂ ਦਿੱਲੀ, 18 ਅਕਤੂਬਰ - ਜੰਮੂ, ਗੁਜਰਾਤ ਦੇ ਅਹਿਮਦਾਬਾਦ, ਜਲੰਧਰ ਅਤੇ ਦੇਸ਼ ਭਰ 'ਚ ਹੋਰ ਵੱਖ ਵੱਖ ਥਾਵਾਂ 'ਤੇ ਦੁਸਹਿਰਾ ਉਤਸਵ ਦੇ ਸਬੰਧ 'ਚ ਰਾਵਣ, ਕੁੰਭਕਰਨ ਅਤੇ ਮੇਘਨਾਥ...
ਅਫ਼ਗ਼ਾਨਿਸਤਾਨ : ਕੰਧਾਰ ਪੁਲਿਸ ਦੇ ਮੁਖੀ, ਗਵਰਨਰ, ਤੇ ਖ਼ੁਫ਼ੀਆ ਪ੍ਰਮੁੱਖ ਦੀ ਹੱਤਿਆ
. . .  37 minutes ago
ਕਾਬੁਲ, 18 ਅਕਤੂਬਰ - ਅਫ਼ਗ਼ਾਨਿਸਤਾਨ ਦੇ ਕੰਧਾਰ ਪੁਲਿਸ ਪ੍ਰਮੁੱਖ, ਗਵਰਨਰ ਅਤੇ ਖ਼ੁਫ਼ੀਆ ਵਿਭਾਗ ਪ੍ਰਮੁੱਖ ਦੀ ਹੱਤਿਆ ਹੋਣ ਦੀ ਖ਼ਬਰ...
ਉੱਤਰਾਖੰਡ ਸਰਕਾਰ ਵੱਲੋਂ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  58 minutes ago
ਦੇਹਰਾਦੂਨ, 18 ਅਕਤੂਬਰ - ਉੱਤਰਾਖੰਡ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਸੂਬੇ 'ਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ...
ਛੱਤੀਸਗੜ੍ਹ ਚੋਣਾਂ ਲਈ ਕਾਂਗਰਸ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ - ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ - ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦਿੱਲੀ ਪਹੁੰਚ ਗਏ ਹਨ। ਉਹ 3 ਦਿਨਾਂ ਭਾਰਤ ਦੌਰੇ ਲਈ ਆਏ...
ਅਧਿਆਪਕਾਂ ਨੇ ਫੂਕਿਆ ਸਰਕਾਰ ਦਾ ਰਾਵਣ ਰੂਪੀ ਪੁਤਲਾ
. . .  about 1 hour ago
ਲੁਧਿਆਣਾ, 18 ਅਕਤੂਬਰ (ਪਰਮੇਸ਼ਰ ਸਿੰਘ) - ਤਨਖ਼ਾਹਾਂ ਵਿਚ ਕਟੌਤੀ ਦੇ ਮਾਮਲੇ ਉੱਤੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸਾਂਝੇ ਮੋਰਚੇ ਨੇ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਧਰਨਾ...
13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ
. . .  about 2 hours ago
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਸੋਨੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ....
ਅਧਿਆਪਕਾਂ ਨੇ ਪੁਤਲੇ ਫੂਕ ਕੇ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 2 hours ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ)- ਪਿਛਲੇ 12 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਸਿੱਖਿਆ ਮੰਤਰੀ ....
ਪੁਲਿਸ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਦਾ ਦੌਰਾ
. . .  about 2 hours ago
ਕੋਟਕਪੂਰਾ, 18 ਅਕਤੂਬਰ(ਮੋਹਰ ਗਿੱਲ) - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ 'ਚ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਪੁਲਿਸ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਕਰਨ ਦੇ ਮਾਮਲੇ ਸੰਬੰਧੀ ਗਠਿਤ ਕੀਤੀ....
ਸਵਾ ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ
. . .  about 3 hours ago
ਕੋਟਕਪੂਰਾ, 18 ਅਕਤੂਬਰ (ਮੋਹਰ ਗਿੱਲ) - ਸੀ.ਆਈ.ਏ. ਸਟਾਫ਼ ਫ਼ਰੀਦਕੋਟ ਵੱਲੋਂ ਕੋਟਕਪੂਰਾ ਨੇੜੇ ਵਿਸ਼ੇਸ਼ ਨਾਕਾਬੰਦੀ ਕਰ ਕੇ 4 ਵਿਅਕਤੀਆਂ ਨੂੰ 255 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ....
ਮਰਨ ਵਰਤ 'ਤੇ ਬੈਠੇ ਅਧਿਆਪਕ ਦੀ ਵਿਗੜੀ ਹਾਲਤ
. . .  about 3 hours ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - 12 ਦਿਨ ਤੋਂ ਮਰਨ ਵਰਤ 'ਤੇ ਬੈਠੇ ਐਸ.ਐਸ.ਏ /ਰਮਸਾ ਦੇ ਅਧਿਆਪਕ ਹਰਜੀਤ ਸਿੰਘ ਜੀਦਾ ਦੀ ਹਾਲਤ ਵਿਗੜ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਦ ਇਸ ਅਧਿਆਪਕ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਕਿਹਾ....
ਕੈਪਟਨ ਅਮਰਿੰਦਰ ਸਿੰਘ 23 ਨੂੰ ਕਰਨਗੇ ਇਸਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ
. . .  about 3 hours ago
ਚੰਡੀਗੜ੍ਹ, 18 ਅਕਤੂਬਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ੫ ਦੇਸ਼ਾਂ ਦੇ ਇਤਿਹਾਸਿਕ ਖਾੜੀ ਦੌਰੇ ਦੇ ਤਹਿਤ 23 ਅਕਤੂਬਰ ਨੂੰ ਇਜ਼ਰਾਇਲ ਦੇ ਰਾਸ਼ਟਰਪਤੀ ਰਿਊਵਨ ਰਿਵਲਿਨ...
ਐਸ.ਸੀ. ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਸੰਭਲਿਆ ਅਹੁਦਾ
. . .  about 3 hours ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਨਵਨਿਯੁਕਤ ਚੇਅਰਪਰਸਨ ਤਜਿੰਦਰ ਕੌਰ ਨੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਆਪਣੇ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲਿਆ ਹੈ। ਸ੍ਰੀਮਤੀ ਤਜਿੰਦਰ ਕੌਰ 1973 ਬੈਚ ਦੇ ਆਈ.ਏ.ਐਸ. ....
ਕਾਂਗਰਸ ਨੇਤਾ ਐਨ.ਡੀ. ਤਿਵਾਰੀ ਦਾ ਹੋਇਆ ਦੇਹਾਂਤ
. . .  about 4 hours ago
ਨਵੀਂ ਦਿੱਲੀ, 18 ਅਕਤੂਬਰ - ਉਤੱਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਐਨ.ਡੀ. ਤਿਵਾਰੀ ਦਾ ਦੇਹਾਂਤ ਹੋ ਗਿਆ ਹੈ। ਉਹ 92 ਸਾਲ ਦੇ ਸਨ । ਲੰਬੇ ਸਮੇਂ ਤੋਂ ਬਿਮਾਰ ਐਨ.ਡੀ. ਤਿਵਾਰੀ ਨੇ ਮੈਕਸ ਹਸਪਤਾਲ 'ਚ ਆਖਰੀ ਸਾਹ...
ਪੁਲਿਸ ਨੇ ਲੁਟੇਰਾ ਗੈਂਗ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਜਲੰਧਰ, 18 ਅਕਤੂਬਰ -ਜਲੰਧਰ (ਦਿਹਾਤੀ) ਪੁਲਿਸ ਵੱਲੋਂ ਇਕ ਲੁਟੇਰਾ ਗੈਂਗ ਦਾ ਖ਼ੁਲਾਸਾ ਕੀਤੀ ਗਿਆ ਹੈ। ਪੁਲਿਸ ਨੇ ਇਸ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ 4 ਨੌਜਵਾਨ ਜਲੰਧਰ ਦੇ ਹੀ ਰਹਿਣ ਵਾਲੇ ਹਨ ਜੋ ਹੁਣ ਤੱਕ ਕਈ ਸ਼ਹਿਰਾਂ 'ਚ ਲੁੱਟ ਦੀ...
ਖ਼ੁਰਾਕ ਸੁਰੱਖਿਆ ਵਿਭਾਗ ਅਤੇ ਪੁਲਿਸ ਵੱਲੋਂ ਸਾਢੇ ਪੰਜ ਕੁਇੰਟਲ ਮਿਠਾਈ ਜ਼ਬਤ
. . .  about 4 hours ago
22 ਲੱਖ ਦੀ ਹਵਾਲਾ ਰਕਮ ਸਮੇਤ ਇਕ ਗ੍ਰਿਫ਼ਤਾਰ
. . .  about 4 hours ago
ਐਮ.ਜੇ. ਅਕਬਰ ਮਾਣਹਾਨੀ ਮਾਮਲੇ 'ਤੇ 31 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  about 5 hours ago
ਲੋਹੀਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਪਟੜੀ 'ਤੇ ਬੈਠ ਰੋਕੀਆਂ ਗਈਆਂ ਟਰੇਨਾਂ
. . .  about 5 hours ago
ਕਿਸਾਨਾਂ ਨੇ ਰੋਕੀਆਂ ਟਰੇਨਾਂ
. . .  about 6 hours ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 6 hours ago
ਬਰਗਾੜੀ ਕਾਂਡ ਦੀ ਜਾਂਚ ਲਈ ਫਗਵਾੜਾ ਪਹੁੰਚੀ ਐਸ.ਆਈ.ਟੀ ਦੀ ਟੀਮ
. . .  about 6 hours ago
ਅਹਿਮ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 6 hours ago
ਹਯਾਤ ਹੋਟਲ ਮਾਮਲਾ : ਦਿੱਲੀ ਪੁਲਿਸ ਨੇ ਅਸ਼ੀਸ਼ ਪਾਂਡੇ ਨੂੰ ਕੀਤਾ ਗ੍ਰਿਫਤਾਰ
. . .  about 7 hours ago
ਸਬਰੀਮਾਲਾ ਮੰਦਰ ਮਾਮਲਾ : ਸੁਪਰੀਮ ਕੋਰਟ ਕਾਨੂੰਨ ਦੇਖਦਾ ਹੈ, ਪਰੰਪਰਾਵਾਂ ਨਹੀਂ - ਮੁੱਖ ਪੁਜਾਰੀ
. . .  about 7 hours ago
ਰਾਮ ਮੰਦਰ ਬਣਨ ਨਾਲ ਦੇਸ਼ 'ਚ ਸਦਭਾਵਨਾ ਅਤੇ ਏਕਤਾ ਦਾ ਬਣੇਗਾ ਮਾਹੌਲ - ਭਾਗਵਤ
. . .  about 8 hours ago
ਹਯਾਤ ਹੋਟਲ ਮਾਮਲਾ : ਅਸ਼ੀਸ ਪਾਂਡੇ ਨੇ ਪਟਿਆਲਾ ਹਾਊਸ ਕੋਰਟ 'ਚ ਕੀਤਾ ਆਤਮ ਸਮਰਪਣ
. . .  about 8 hours ago
ਐਸ.ਜੀ.ਪੀ.ਸੀ. ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ ਸ਼ੁਰੂ
. . .  about 9 hours ago
ਰੇਲਵੇ ਫਾਟਕ 'ਤੇ ਰਾਜਧਾਨੀ ਐਕਸਪ੍ਰੈੱਸ ਨਾਲ ਟਕਰਾਇਆ ਟਰੱਕ
. . .  about 9 hours ago
ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਪਟਿਆਲਾ 'ਚ ਕੀਤਾ ਰੋਡ ਜਾਮ
. . .  about 6 hours ago
ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਅਧਿਆਪਕ ਮਨਾਉਣਗੇ ਦੁਸਹਿਰਾ
. . .  about 10 hours ago
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਆਈ ਗਿਰਾਵਟ
. . .  about 11 hours ago
ਦਿੱਲੀ 'ਚ ਖਰਾਬ ਹੋਈ ਆਬੋ ਹਵਾ, ਪ੍ਰਦੂਸ਼ਨ ਦਾ ਪੱਧਰ ਵਧਿਆ
. . .  about 11 hours ago
ਪੁਲਿਸ ਪਾਰਟੀ 'ਤੇ ਹਮਲਾ ਮਾਮਲੇ 'ਚ ਲੁੜੀਂਦਾ ਅੱਤਵਾਦੀ ਢੇਰ
. . .  about 11 hours ago
ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਅੱਜ ਹੋਵੇਗੀ ਸੁਣਵਾਈ
. . .  about 12 hours ago
ਅੱਜ ਦਾ ਵਿਚਾਰ
. . .  about 12 hours ago
ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  1 day ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  1 day ago
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  about 1 hour ago
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  8 minutes ago
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  35 minutes ago
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  about 1 hour ago
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
. . .  about 1 hour ago
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ
. . .  about 1 hour ago
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਨੇ ਕਈ ਵਸਤਾਂ 'ਤੇ ਵਧਾਈ 'ਤੇ ਸਟੈਂਪ ਡਿਊਟੀ
. . .  1 day ago
ਖੋਲ੍ਹੇ ਗਏ ਸਬਰੀਮਾਲਾ ਮੰਦਰ ਦੇ ਦੁਆਰ
. . .  1 day ago
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਮਗਰੋਂ ਜਲੰਧਰ ਪਹੁੰਚੇ ਫਰੈਂਕ ਮੁਲੱਕਲ
. . .  1 day ago
ਪ੍ਰਵਾਸੀ ਔਰਤ ਦਾ ਬੇਰਹਿਮੀ ਨਾਲ ਕਤਲ
. . .  1 day ago
ਸਟੈਂਪ ਡਿਊਟੀ ਵਧਾ ਕੇ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ- ਚੀਮਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਉਹ ਰਾਸ਼ਟਰ ਵਿਕਾਸ ਨਹੀਂ ਕਰ ਸਕਦੇ, ਜਿਸ ਦੇ ਲੋਕ ਆਪਣੇ ਅਧਿਕਾਰਾਂ ਦੀ ਉਚਿਤ ਵਰਤੋਂ ਅਤੇ ਕਰਤੱਵਾਂ ਦੀ ਠੀਕ ਪਾਲਣਾ ਨਹੀਂ ਕਰਦੇ। -ਅਗਿਆਤ

ਪੰਜਾਬ / ਜਨਰਲ

ਮੁਕੰਮਲ ਬੰਦ ਰਿਹਾ ਫਗਵਾੜਾ-ਆਈ.ਜੀ. ਦੇ ਭਰੋਸੇ ਤੋਂ ਬਾਅਦ ਹਟਾਇਆ ਧਰਨਾ

ਫਗਵਾੜਾ, 25 ਅਪ੍ਰੈਲ (ਹਰੀਪਾਲ ਸਿੰਘ)-ਸਥਾਨਕ ਗੋਲ ਚੌਕ 'ਚ ਇਕ ਬੋਰਡ ਲਗਾਉਣ ਨੂੰ ਲੈ ਕੇ ਹੋਈ ਹਿੰਸਕ ਝੜਪ ਤੋਂ ਕਰੀਬ 10 ਦਿਨ ਬਾਅਦ ਬੀਤੇ ਦਿਨ ਬਾਂਸਾਂ ਵਾਲਾ ਬਾਜ਼ਾਰ 'ਚ ਸਥਿਤ ਇਕ ਬੁੱਕ ਡਿਪੂ ਨੂੰ ਕੁੱਝ ਲੋਕਾਂ ਵਲੋਂ ਕਥਿਤ ਤੌਰ 'ਤੇ ਜਬਰੀ ਬੰਦ ਕਰਵਾਉਣ ਦੇ ਰੋਸ 'ਚ ਮੰਗਲਵਾਰ ਨੂੰ ਬਾਅਦ ਦੁਪਹਿਰ ਸ਼ਹਿਰ ਦੇ ਜਨਰਲ ਸਮਾਜ ਵਲੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੁਪਹਿਰ ਤੱਕ ਕਰੀਬ 23 ਘੰਟੇ ਤੱਕ ਜਾਰੀ ਰਿਹਾ | ਇਸੇ ਰੋਸ ਵਜੋਂ ਸ਼ਹਿਰ ਦੇ ਸਾਰੇ ਬਾਜ਼ਾਰ, ਕਾਰਖ਼ਾਨੇ ਅਤੇ ਕਈ ਸਕੂਲ ਬੰਦ ਰੱਖੇ ਗਏ | ਆਈ.ਜੀ. ਜਲੰਧਰ ਜ਼ੋਨ ਨੌਨਿਹਾਲ ਸਿੰਘ ਦੇ ਨਿਰਪੱਖ ਕਾਰਵਾਈ ਦੇ ਭਰੋਸੇ ਤੋਂ ਅੱਜ ਦੁਪਹਿਰ ਵੇਲੇ ਇਹ ਧਰਨਾ ਹਟਾ ਲਿਆ ਗਿਆ ਅਤੇ ਬਾਜ਼ਾਰ ਵੀ ਖੋਲ੍ਹ ਦਿੱਤੇ ਗਏ | ਜਨਰਲ ਸਮਾਜ ਦੇ ਆਗੂ ਸਤਬੀਰ ਸਿੰਘ ਵਾਲੀਆ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਆਈ.ਜੀ. ਦੇ ਨਾਲ 10 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ 'ਚ ਆਈ.ਜੀ. ਵਲੋਂ ਭਰੋਸਾ ਦਿੱਤਾ ਗਿਆ ਕਿ ਜਨਰਲ ਸਮਾਜ ਦੇ ਨਾਲ ਸਬੰਧਤ ਲੋਕਾਂ ਦੀ ਜਾਂਚ ਤੋਂ ਪਹਿਲਾਂ ਕੋਈ ਗਿ੍ਫ਼ਤਾਰੀ ਨਹੀਂ ਹੋਵੇਗੀ, ਜੋ ਮਾਮਲੇ 'ਚ ਗ਼ਲਤ ਨਾਮ ਹਨ ਉਨ੍ਹਾਂ ਨੂੰ ਜਾਂਚ ਕਰਕੇ ਕੱਢਿਆ ਜਾਵੇਗਾ, ਬੰਦ ਕਰਵਾਈ ਗਈ ਦੁਕਾਨ ਤੁਰੰਤ ਖੁਲ੍ਹਵਾਈ ਜਾਵੇਗੀ ਅਤੇ ਦੂਸਰੀ ਧਿਰ ਦੇ ਆਗੂ ਜਰਨੈਲ ਨੰਗਲ ਅਤੇ ਹਰਭਜਨ ਸੁਮਨ ਦੀ ਗਿ੍ਫ਼ਤਾਰੀ ਸਬੰਧੀ ਤਿੰਨ ਦਿਨ 'ਚ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਗੋਲ ਚੌਕ ਦਾ ਨਾਮ ਬਦਲਣ ਸਬੰਧੀ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਹਿੰਸਕ ਝੜਪ ਤੋਂ ਬਾਅਦ ਦਲਿਤ ਸਮਾਜ ਦੇ ਨਾਲ ਮੁੰਨੀ ਬੱੁਕ ਡਿਪੂ ਦਾ ਵਿਵਾਦ ਹੋ ਗਿਆ ਸੀ, ਜਿਸ 'ਤੇ ਉਨ੍ਹਾਂ ਨੇ ਸਮਝੌਤਾ ਕਰਕੇ ਬੀਤੇ ਦਿਨ ਆਪਣੀ ਦੁਕਾਨ ਖੋਲ੍ਹ ਲਈ ਸੀ, ਪਰ ਕੁੱਝ ਲੋਕ ਉਕਤ ਦੁਕਾਨ ਨੂੰ ਬੰਦ ਕਰਵਾਉਣ ਆ ਗਏ, ਜਿਸ ਦੇ ਰੋਸ ਵਜੋਂ ਸ਼ਹਿਰ ਦੇ ਸਮੂਹ ਦੁਕਾਨਦਾਰ, ਵਪਾਰੀ ਅਤੇ ਜਨਰਲ ਸਮਾਜ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਬੰਗਾ ਰੋਡ 'ਤੇ ਧਰਨਾ ਦੇ ਦਿੱਤਾ | ਇਸ ਮਾਮਲੇ ਦੇ ਸਬੰਧ 'ਚ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਅਬ ਅਤੇ ਐਸ.ਐਸ.ਪੀ. ਸੰਦੀਪ ਸ਼ਰਮਾ ਦੇਰ ਰਾਤ 12 ਵਜੇ ਧਰਨੇ ਵਾਲੀ ਥਾਂ'ਤੇ ਪਹੁੰਚੇ ਅਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਸ਼ਹਿਰ ਵਾਸੀਆਂ ਵਲੋਂ ਪ੍ਰਸ਼ਾਸਨ ਅਤੇ ਐਸ.ਐਸ.ਪੀ. ਦੇ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਹੋਣ ਕਰਕੇ ਗੱਲਬਾਤ ਸਿਰੇ ਨਾ ਚੜ੍ਹੀ ਅਤੇ ਅਧਿਕਾਰੀ ਮੌਕੇ ਤੋਂ ਚਲੇ ਗਏ ਅਤੇ ਧਰਨਾ ਸਾਰੀ ਰਾਤ ਜਾਰੀ ਰਿਹਾ | ਇਸ ਦੌਰਾਨ ਧਾਰਮਿਕ ਭਜਨ ਆਦਿ ਚਲਦੇ ਰਹੇ | ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਵਪਾਰੀ ਅਤੇ ਸ਼ਹਿਰ ਵਾਸੀ ਧਰਨੇ ਵਾਲੀ ਥਾਂ 'ਤੇ ਪਹੁੰਚ ਗਏ ਸਨ | ਸ਼ਹਿਰ 'ਚ ਵਪਾਰੀਆਂ ਨੇ ਆਪਣੀ ਮਰਜ਼ੀ ਦੇ ਨਾਲ ਰੋਸ ਵਜੋਂ ਦੁਕਾਨਾਂ ਬੰਦ ਰੱਖੀਆਂ | ਜਨਰਲ ਸਮਾਜ ਦੇ ਨਾਲ ਸਬੰਧਤ ਅਕਾਲੀ-ਭਾਜਪਾ ਆਗੂਆਂ ਨੇ ਐਲਾਨ ਕੀਤਾ ਕਿ ਜਿਵੇਂ ਕਾਂਗਰਸੀ ਆਗੂਆਂ ਨੇ ਅਸਤੀਫ਼ੇ ਦਿੱਤੇ ਹਨ, ਅਗਰ ਅਕਾਲੀ-ਭਾਜਪਾ ਦੇ ਅਹਿਮ ਆਗੂ ਸਮਾਜ ਦੇ ਨਾਲ ਖੜੇ ਨਹੀਂ ਹੋਣਗੇ ਤਾਂ ਉਹ ਵੀ ਆਪਣੇ ਅਸਤੀਫ਼ੇ ਦੇ ਦੇਣਗੇ | ਇਸ ਐਲਾਨ ਤੋਂ ਤੁਰੰਤ ਬਾਅਦ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼, ਅਕਾਲੀ ਆਗੂ ਜਰਨੈਲ ਸਿੰਘ ਵਾਹਦ ਆਦਿ ਧਰਨੇ ਵਾਲੀ ਥਾਂ 'ਤੇ ਪਹੁੰਚ ਗਏ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੋਮ ਪ੍ਰਕਾਸ਼ ਨੇ ਕਿਹਾ ਕਿ ਕਿਸੇ ਵੀ ਚੌਕ ਦੇ ਨਾਮ ਦੇ ਨਾਲੋਂ ਅਹਿਮ ਹੈ ਫਗਵਾੜਾ ਦਾ ਵਿਕਾਸ ਅਤੇ ਆਪਸੀ ਭਾਈਚਾਰਾ, ਜਿਸ ਨੰੂ ਕੁੱਝ ਸ਼ਰਾਰਤੀ ਲੋਕ ਆਪਣੇ ਨਿੱਜੀ ਸਵਾਰਥਾਂ ਕਾਰਨ ਖ਼ਰਾਬ ਕਰਨ 'ਚ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਫਗਵਾੜਾ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇਸ ਸਾਰੇ ਮਾਮਲੇ ਵਿਚ ਨਕਾਰਾ ਸਾਬਤ ਹੋਇਆ ਹੈ ਅਤੇ ਇੱਥੇ ਸ਼ਹਿ ਵੀ ਦਿੱਤੀ ਜਾ ਰਹੀ ਹੈ | ਸੋਮ ਪ੍ਰਕਾਸ਼ ਨੇ ਆਦਮ ਪੁਰ ਤੋਂ ਅਕਾਲੀ ਵਿਧਾਇਕ ਪਵਨ ਟੀਨੂੰ ਅਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਦਾ ਨਾਮ ਲੈ ਕੇ ਕਿਹਾ ਕਿ ਕੁੱਝ ਬਾਹਰਲੇ ਵਿਅਕਤੀ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ 'ਚ ਲੱਗੇ ਹੋਏ ਹਨ, ਜਿਸ ਦੀ ਉਹ ਨਿੰਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਕਪੂਰਥਲਾ, ਐੱਸ.ਪੀ. ਫਗਵਾੜਾ, ਏ.ਡੀ.ਸੀ. ਫਗਵਾੜਾ ਅਤੇ ਐਸ.ਡੀ.ਐਮ. ਫਗਵਾੜਾ ਇਸ ਮਾਮਲੇ ਨੂੰ ਸੰਜੀਦਗੀ ਦੇ ਨਾਲ ਨਜਿੱਠਣ 'ਚ ਅਸਫਲ ਸਾਬਤ ਹੋਏ ਹਨ | ਇਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਅਨੇਕਾਂ ਆਗੂਆਂ ਨੇ ਇਸ ਧਰਨੇ ਸੰਬੋਧਨ ਕੀਤਾ | ਉਪਰੰਤ ਜਨਰਲ ਸਮਾਜ ਮੰਚ ਦੀ 10 ਮੈਂਬਰੀ ਟੀਮ ਨੇ ਐਡਵੋਕੇਟ ਵਿਜੈ ਸ਼ਰਮਾ, ਸਤਬੀਰ ਸਿੰਘ ਵਾਲੀਆ ਅਤੇ ਨਰੇਸ਼ ਭਾਰਦਵਾਜ ਦੀ ਅਗਵਾਈ 'ਚ ਆਈ.ਜੀ. ਜਲੰਧਰ ਜ਼ੋਨ ਨੌਨਿਹਾਲ ਸਿੰਘ ਦੇ ਸੱਦੇ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਇਸ ਮੁਲਾਕਾਤ ਦੌਰਾਨ ਇਨ੍ਹਾਂ ਆਗੂਆਂ ਨੇ ਜਨਰਲ ਸਮਾਜ ਦੀਆਂ ਮੰਗਾਂ ਤੋਂ ਆਈ.ਜੀ. ਨੂੰ ਜਾਣੂ ਕਰਵਾਇਆ | ਆਈ.ਜੀ. ਦੇ ਨਾਲ ਹੋਈ ਮੁਲਾਕਾਤ 'ਚ ਮਿਲੇ ਭਰੋਸੇ ਤੋਂ ਬਾਅਦ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਐੱਸ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਖ਼ੁਦ ਬਾਂਸਾਂ ਵਾਲਾ ਬਾਜ਼ਾਰ 'ਚ ਜਾ ਕਿ ਮੁੰਨੀ ਬੁੱਕ ਡਿਪੂ ਨੂੰ ਖੁਲ੍ਹਵਾਇਆ | ਇਸ ਧਰਨੇ 'ਚ ਮੇਅਰ ਅਰੁਣ ਖੋਸਲਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ, ਅਕਾਲੀ ਆਗੂ ਸਰਵਨ ਸਿੰਘ ਕੁਲਾਰ, ਕੌਾਸਲਰ ਸਤਨਾਮ ਸਿੰਘ ਅਰਸ਼ੀ, ਕੁਲਵਿੰਦਰ ਸਿੰਘ ਕਿੰਦਾ, ਅਨੁਰਾਗ ਮਾਨਖੰਡ, ਰਵਿੰਦਰ ਰਵੀ, ਭਾਜਪਾ ਆਗੂ ਰਮੇਸ਼ ਸਚਦੇਵਾ, ਅਵਤਾਰ ਸਿੰਘ ਮੰਡ, ਸੰਜੂ ਚਹਿਲ, ਕਾਂਗਰਸੀ ਆਗੂ ਸੰਜੀਵ ਸ਼ਰਮਾ ਬੁੱਗਾ, ਉਦਯੋਗਪਤੀ ਮਹਿੰਦਰਪਾਲ ਸ਼ੁਕਲਾ, ਅਸ਼ੋਕ ਸੇਠੀ, ਓਮ ਪ੍ਰਕਾਸ਼ ਉਪਲ, ਮੁਖਿੰਦਰ ਸਿੰਘ, ਪਰਮਿੰਦਰ ਸਿੰਘ ਕੁੰਦੀ, ਅਮਿਤ ਸ਼ੁਕਲਾ, ਹਰਿੰਦਰ ਸਿੰਘ ਖ਼ਾਲਸਾ, ਨਿਰਮਲ ਸਿੰਘ, ਸਰਜੀਵਨ ਲੱਗਾ, ਚੱਦਰੇਖਾ ਸ਼ਰਮਾ, ਕੁਸਮ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਕਾਰੋਬਾਰੀ ਸ਼ਾਮਿਲ ਹੋਏ |

ਕੈਬਨਿਟ ਮੰਤਰੀ ਬਣਨ 'ਤੇ ਗੁਰੂ ਨਗਰੀ ਪੁੱਜੇ ਸੋਨੀ ਦੇ ਸਵਾਗਤ ਲਈ ਉਮੜੇ ਸ਼ਹਿਰਵਾਸੀ

ਅੰਮਿ੍ਤਸਰ, 25 ਅਪ੍ਰੈਲ (ਰੇਸ਼ਮ ਸਿੰਘ)¸ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਸਿੱਖਿਆ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਗੁਰੂ ਨਗਰੀ ਪੁੱਜੇ ਸ੍ਰੀ ਓਮ ਪ੍ਰਕਾਸ਼ ਸੋਨੀ ਦਾ ਅੱਜ ਇੱਥੇ ਭੰਡਾਰੀ ਪੁੱਲ 'ਤੇ ਭਰਵਾਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੇ ਸਵਾਗਤ ਲਈ ਸ਼ਹਿਰ ਦੇ ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਵਿਧਵਾ ਔਰਤਾਂ ਲਈ ਸੋਧਿਆ ਵਿਆਹ ਬਿੱਲ ਨਾ-ਮਨਜ਼ੂਰ

ਅੰਮਿ੍ਤਸਰ, 25 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਿੰਧ ਅਸੈਂਬਲੀ ਵਲੋਂ ਪਾਸ ਕੀਤੇ ਜਾ ਚੁੱਕੇ ਹਿੰਦੂ ਵਿਆਹ ਪੰਜੀਕਰਨ ਐਕਟ, 2016 ਨੂੰ ਸੈਨੇਟ ਦੀ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਕਮੇਟੀ ਵਲੋਂ ਮਨਜ਼ੂਰੀ ਮਿਲਣ ਦੇ ਬਾਅਦ ਇਸ ਬਿੱਲ 'ਚ ਸੋਧ ਕਰਦਿਆਂ ਹਿੰਦੂ ...

ਪੂਰੀ ਖ਼ਬਰ »

ਪੰਜਾਬ ਦੇ 38 ਜੁਡੀਸ਼ੀਅਲ ਅਧਿਕਾਰੀ ਤਬਦੀਲ

ਸੰਗਰੂਰ/ਚੰਡੀਗੜ੍ਹ, 25 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਸੁਰਜੀਤ ਸਿੰਘ ਸੱਤੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ 38 ਜੁਡੀਸ਼ੀਅਲ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ | ਹਾਈਕੋਰਟ ਵਲੋਂ ਜਾਰੀ ਸੂਚੀ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਾਨਸਾ ...

ਪੂਰੀ ਖ਼ਬਰ »

ਭਤੀਜੇ ਵਲੋਂ ਤਾਏ ਦਾ ਸਿਰ 'ਚ ਬੈਟ ਮਾਰ ਕੇ ਕਤਲ

ਮਹਿਲ ਕਲਾਂ, 25 ਅਪ੍ਰੈਲ (ਤਰਸੇਮ ਸਿੰਘ ਚੰਨਣਵਾਲ, ਅਵਤਾਰ ਸਿੰਘ ਅਣਖੀ)- ਪੁਲਿਸ ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਸੱਦੋਵਾਲ ਵਿਖੇ ਬੀਤੀ ਰਾਤ ਭਤੀਜੇ ਵਲੋਂ ਆਪਣੇ ਸਕੇ ਤਾਏ ਦੇ ਸਿਰ 'ਚ ਬੈਟ ਮਾਰ ਕੇ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਹਿਚਾਣ ਭੋਲਾ ਸਿੰਘ(60) ਪੁੱਤਰ ...

ਪੂਰੀ ਖ਼ਬਰ »

ਜ਼ਮੀਨੀ ਝਗੜੇ ਸਬੰਧੀ ਸਰਪੰਚ ਨਾਲ ਮਿਲ ਕੇ ਭਰਾ ਦਾ ਕਤਲ

ਗੁਰਦਾਸਪੁਰ, 25 ਅਪੈ੍ਰਲ (ਸੁਖਵੀਰ ਸਿੰਘ ਸੈਣੀ/ਆਲਮਬੀਰ ਸਿੰਘ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਛੋੜੀਆਂ ਬਾਂਗਰ ਵਿਖੇ ਛੁੱਟੀ ਆਏ ਸੀ.ਆਰ.ਪੀ. ਦੇ ਜਵਾਨ ਦਾ ਉਸ ਦੇ ਸਕੇ ਭਰਾ ਤੇ ਪਿੰਡ ਦੇ ਸਰਪੰਚ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ...

ਪੂਰੀ ਖ਼ਬਰ »

ਚੱਢਾ ਖੁਦਕੁਸ਼ੀ ਮਾਮਲੇ 'ਚ 11 ਸੌ ਤੋਂ ਵੱਧ ਸਫ਼ਿਆਂ ਦਾ ਚਲਾਨ ਪੇਸ਼

ਅੰਮਿ੍ਤਸਰ, 25 ਅਪ੍ਰੈਲ (ਰੇਸ਼ਮ ਸਿੰਘ)- ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ 'ਚ ਅੱਜ ਅਪਰਾਧ ਸ਼ਾਖਾ ਵਲੋਂ ਇੱਥੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ 11 ਸੌ ਤੋਂ ਵੱਧ ਸਫ਼ਿਆ ...

ਪੂਰੀ ਖ਼ਬਰ »

ਅਗਵਾ ਹੋਈ ਬੱਚੀ ਬਰਾਮਦ, ਅਗਵਾਕਾਰ ਔਰਤ ਗਿ੍ਫ਼ਤਾਰ

ਅੰਮਿ੍ਤਸਰ, 25 ਅਪ੍ਰੈਲ (ਰੇਸ਼ਮ ਸਿੰਘ)-ਗੁਜ਼ਰਪੁਰਾ ਇਲਾਕੇ 'ਚ ਪੌਣੇ ਦੋ ਸਾਲਾਂ ਦੀ ਬੱਚੀ ਨੂੰ ਪੁਲਿਸ ਵਲੋਂ ਬਰਾਮਦ ਕਰ ਲਿਆ ਗਿਆ ਹੈ ਜਦੋਂ ਕਿ ਅਗਵਾਕਾਰ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਗਲੀ ਨੰਬਰ 2 ਗੁਜ਼ਰਪੁਰੇ ਦੀ ਰਹਿਣ ਵਾਲੇ ਸੁਰਿੰਦਰ ਕੁਮਾਰ ਨੇ ਦੱਸਿਆ ...

ਪੂਰੀ ਖ਼ਬਰ »

ਥਾਣੇ ਗਏ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੀ ਮਹਿਲਾ ਮੈਂਬਰ ਨਾਲ ਬਦਸਲੂਕੀ

ਚੰਡੀਗੜ੍ਹ, 25 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ 'ਚ ਰਹਿੰਦੀ ਹੀ ਹੈ ਪਰ ਹੁਣ ਪੁਲਿਸ ਦਾ ਇਕ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ | ਲੋਕਾਂ ਦੀ ਸੇਵਾ ਦੇ ਵੱਡੇ-ਵੱਡੇ ਦਾਅਵੇ ਕਾਰਨ ਵਾਲੀ ਪੰਜਾਬ ਪੁਲਿਸ ਵਲੋਂ ਪੰਜਾਬ ਰਾਜ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਫ਼ਰੀਦਕੋਟ, 25 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸੰਸਥਾ ਕੈਨੇਡੀਅਨ ਅਕੈਡਮੀ ਨੇ ਸੰਗਰੂਰ ਬਰਾਂਚ ਦੇ ਸਹਿਯੋਗ ਨਾਲ ਇਕ ਹੋਰ ਵਿਦਿਆਰਥੀ ਹਰਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਇਲਵਲ, ਜ਼ਿਲ੍ਹਾ ਸੰਗਰੂਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ 6 (5.5) ਬੈਂਡ 'ਤੇ ਲਗਵਾਇਆ | ਇਸ ...

ਪੂਰੀ ਖ਼ਬਰ »

ਸਰਹੱਦੀ ਖੇਤਰਾਂ 'ਚ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਭਾਈ ਲੌਾਗੋਵਾਲ ਵਲੋਂ ਦੋ ਮੈਡੀਕਲ ਵੈਨਾਂ ਰਵਾਨਾ

ਅੰਮਿ੍ਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਵਲੋਂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਸਰਹੱਦੀ ਤੇ ਪੱਛੜੇ ਪੇਂਡੂ ਖੇਤਰਾਂ 'ਚ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਦੇ ਕੀਤੇ ਗਏ ਫ਼ੈਸਲੇ ਨੂੰ ...

ਪੂਰੀ ਖ਼ਬਰ »

ਸੁੱਚਾ ਸਿੰਘ ਲੰਗਾਹ ਅਦਾਲਤ 'ਚ ਹੋਏ ਪੇਸ਼, ਅਗਲੀ ਤਾਰੀਖ਼ 15 ਮਈ ਨੰੂ

ਗੁਰਦਾਸਪੁਰ, 25 ਅਪ੍ਰੈਲ (ਆਰਿਫ਼)-ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਅੱਜ ਅਦਾਲਤ 'ਚ ਪੇਸ਼ ਹੋਏ | ਇਸ ਮੌਕੇ ਐਡੀਸ਼ਨਲ ਅਤੇ ਸੈਸ਼ਨ ਜੱਜ ਸ੍ਰੀ ਪ੍ਰੇਮ ਕੁਮਾਰ ਦੀ ਅਦਾਲਤ 'ਚ ਇਸ ਮਾਮਲੇ ਨਾਲ ਸਬੰਧਤ ਤਿੰਨ ਸਰਕਾਰੀ ...

ਪੂਰੀ ਖ਼ਬਰ »

ਕੇਂਦਰੀ ਟੈਕਸਾਂ ਦੀ ਵੰਡ 'ਚ ਪੰਜਾਬ ਨੂੰ ਵੀ ਰਗੜਾ

ਮੇਜਰ ਸਿੰਘ ਜਲੰਧਰ, 25 ਅਪ੍ਰੈਲ-ਮੋਦੀ ਸਰਕਾਰ ਦੁਆਰਾ ਗਠਿਤ 15ਵੇਂ ਵਿੱਤ ਕਮਿਸ਼ਨ ਦੀਆਂ ਤੈਅ ਸ਼ਰਤਾਂ 'ਚ ਆਬਾਦੀ ਕੰਟਰੋਲ ਕਰਨ ਤੇ ਹੋਰ ਸਮਾਜਿਕ ਸਰੋਕਾਰਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣ ਵਾਲੇ ਰਾਜਾਂ ਨੂੰ ਵਿੱਤੀ ਰਗੜਾ ਲਗਾਉਣ ਵਿਰੁੱਧ ਦੱਖਣੀ ਰਾਜਾਂ ਨੇ ...

ਪੂਰੀ ਖ਼ਬਰ »

ਗਾਬੜੀਆ ਵਲੋਂ ਅਕਾਲੀ ਦਲ ਬੀ.ਸੀ ਵਿੰਗ ਦੇ ਅਹੁਦੇਦਾਰਾਂ ਦੀ ਤੀਜੀ ਸੂਚੀ ਜਾਰੀ

ਚੰਡੀਗੜ੍ਹ, 25 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਸ. ਹੀਰਾ ਸਿੰਘ ਗਾਬੜੀਆ ਨੇ ਵਿੰਗ ਦੇ ਜਥੇਬੰਦਕ ਢਾਂਚੇ 'ਚ ਵਾਧਾ ਕਰਦਿਆਂ ਇਸ ਵਿੰਗ ਦੇ ਅਹੁਦੇਦਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ¢ ਸ. ਗਾਬੜੀਆ ਵਲੋਂ ਜਾਰੀ ...

ਪੂਰੀ ਖ਼ਬਰ »

ਡੇਂਗੂ ਦੀ ਰੋਕਥਾਮ ਲਈ ਹਰ ਵਿਭਾਗ ਨੂੰ ਸਟੇਟ ਟਾਸਕ ਫ਼ੋਰਸ 'ਚ ਆਪਣਾ ਨੋਡਲ ਅਫ਼ਸਰ ਤਾਇਨਾਤ ਕਰਨ ਦਾ ਹੁਕਮ

ਚੰਡੀਗੜ੍ਹ, 25 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਵਲੋਂ ਡੇਂਗੂ ਸਬੰਧੀ ਸਟੇਟ ਟਾਸਕ ਫ਼ੋਰਸ ਮੀਟਿੰਗ ਦੌਰਾਨ ਡੇਂਗੂ ਦੀ ਰੋਕਥਾਮ ਲਈ ਜਿੱਥੇ 11 ਵਿਭਾਗਾਾ ਨੂੰ ਆਪਸੀ ਤਾਲਮੇਲ ਕਰਕੇ ਜ਼ਰੂਰੀ ਕਦਮ ਚੁੱਕਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਉੱਥੇ ...

ਪੂਰੀ ਖ਼ਬਰ »

ਹੁਣ ਦੇਸ਼ ਦੇ 56 ਗ੍ਰਾਮੀਣ ਬੈਂਕਾਂ ਦੇ ਮੁਲਾਜ਼ਮਾਂ ਨੰੂ ਮਿਲੇਗੀ ਪੈਨਸ਼ਨ

ਸੰਗਰੂਰ, 25 ਅਪ੍ਰੈਲ (ਧੀਰਜ ਪਸ਼ੌਰੀਆ)- ਦੇਸ਼ ਵਿਚਲੇ ਸਾਰੇ 56 ਗਰਾਮੀਣ ਬੈਂਕਾਂ ਦੇ ਮੁਲਾਜ਼ਮਾਂ 'ਚ ਅੱਜ ਖੁਸ਼ੀ ਦੀ ਲਹਿਰ ਫੈਲ ਗਈ ਹੈ ਕਿਉਂਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਗਰਾਮੀਣ ਬੈਂਕ ਦੇ ਮੁਲਾਜ਼ਮਾਂ ਨੰੂ ਸੇਵਾ ਮੁਕਤੀ ਤੋਂ ਬਾਅਦ ਸਰਕਾਰੀ ਵਪਾਰਕ ਬੈਂਕਾਂ ਦੇ ...

ਪੂਰੀ ਖ਼ਬਰ »

ਵਿਧਾਇਕ ਮੰਤਰੀਆਂ ਦੇ 'ਸਹਿਯੋਗੀ' ਬਣਨ ਲਈ ਸਹਿਮਤ ਨਹੀਂ

ਚੰਡੀਗੜ੍ਹ, 25 ਅਪ੍ਰੈਲ (ਐਨ.ਐਸ.ਪਰਵਾਨਾ)- ਪੰਜਾਬ ਵਜ਼ਾਰਤ 'ਚ ਵਾਧਾ ਹੋਣ ਤੋਂ ਬਾਅਦ ਸੱਤਾਧਾਰੀ ਕਾਂਗਰਸ ਪਾਰਟੀ ਨਾਲ ਸਬੰਧਤ ਕੋਈ ਵੀ ਵਿਧਾਇਕ ਮੰਤਰੀਆਂ ਨਾਲ 'ਸਹਿਯੋਗੀ' ਬਣਨ ਲਈ ਤਿਆਰ ਨਜ਼ਰ ਨਹੀਂ ਆਉਂਦਾ, ਕਿਉਂਕਿ ਕਾਨੂੰਨ ਤੇ ਸੰਵਿਧਾਨ ਅਨੁਸਾਰ ਨਾ ਤਾਂ ਇਸ ਦੀ ਕੋਈ ...

ਪੂਰੀ ਖ਼ਬਰ »

ਕਿਰਨ ਬਾਲਾ ਮਾਮਲੇ ਦੀ ਜਾਂਚ-ਪੜਤਾਲ ਲਈ ਸ਼੍ਰੋਮਣੀ ਕਮੇਟੀ ਵਲੋਂ 5 ਮੈਂਬਰੀ ਸਬ-ਕਮੇਟੀ ਗਠਿਤ

ਅੰਮਿ੍ਤਸਰ, 25 ਅਪ੍ਰੈਲ (ਜੱਸ)-ਦੋ ਹਫ਼ਤੇ ਪਹਿਲਾਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਸ਼ੋਮ੍ਰਣੀ ਕਮੇਟੀ ਵਲੋਂ ਭੇਜੇ ਗਏ ਜਥੇ ਨਾਲੋਂ ਅਲੱਗ ਹੋ ਕੇ ਉੱਥੇ ਨਿਕਾਹ ਕਰਵਾ ਲੈਣ ਵਾਲੀ ਯਾਤਰੂ ਕਿਰਨ ਬਾਲਾ ਮਾਮਲੇ 'ਚ ...

ਪੂਰੀ ਖ਼ਬਰ »

ਕਣਕ ਦੇ ਬਿੱਲ ਅਤੇ ਕਾਰਡ ਤੁਰੰਤ ਸਵਾਈਪ ਕੀਤੇ ਜਾਣ-ਚੀਮਾ

ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ (ਭੂਸ਼ਨ ਸੂਦ)- ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਅੱਜ ਸਥਾਨਕ ਅਨਾਜ ਮੰਡੀ ਵਿਖੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ...

ਪੂਰੀ ਖ਼ਬਰ »

ਸੰਸਦ ਮੈਂਬਰਾਂ ਵਲੋਂ ਜੱਜਾਂ ਨੂੰ ਹਟਾਉਣ ਦੀ ਤਜਵੀਜ਼ ਦੇ ਵਿਰੋਧ 'ਚ ਪਟੀਸ਼ਨ ਦਾਖ਼ਲ

ਚੰਡੀਗੜ੍ਹ, 25 ਅਪ੍ਰੈਲ (ਸੁਰਜੀਤ ਸਿੰਘ ਸੱਤੀ) -ਉੱਪ ਰਾਸ਼ਟਰਪਤੀ ਵਲੋਂ ਚੀਫ਼ ਜਸਟਿਸ ਆਫ਼ ਇੰਡੀਆ ਜਸਟਿਸ ਦੀਪਕ ਮਿਸ਼ਰਾ ਵਿਰੁੱਧ ਮਹਾਂਦੋਸ਼ ਚਲਾਉਣ ਦੀ ਸੰਸਦ ਮੈਂਬਰਾਂ ਦੀ ਤਜਵੀਜ਼ ਰੱਦ ਕੀਤੇ ਜਾਣ ਤੋਂ ਠੀਕ ਦੋ ਦਿਨ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇਕ ...

ਪੂਰੀ ਖ਼ਬਰ »

ਸਵੱਛ ਸਰਵੇਖਣ 'ਚ ਪੰਜਾਬ ਦੇ 32 ਸ਼ਹਿਰ ਦੇਸ਼ ਦੇ ਪਹਿਲੇ 100 ਸ਼ਹਿਰਾਂ 'ਚ ਸ਼ਾਮਿਲ- ਸਿੱਧੂ

ਚੰਡੀਗੜ੍ਹ, 25 ਅਪੈ੍ਰਲ (ਅਜਾਇਬ ਸਿੰਘ ਔਜਲਾ)- 'ਸਾਫ਼ ਸਫ਼ਾਈ ਪ੍ਰਤੀ ਸੁਹਿਰਦ ਹੋਣਾ ਇਕ ਅਹਿਸਾਸ ਹੈ ਜੋ ਕਿ ਸਾਨੂੰ ਇਸ ਗੱਲ ਲਈ ਪ੍ਰੇਰਿਤ ਕਰਦਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ਼ ਸੁਥਰਾ ਚੌਗਿਰਦਾ ਛੱਡ ਕੇ ਜਾਈਏ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪਸ਼ੂ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਜਾਵੇਗਾ : ਬਲਬੀਰ ਸਿੰਘ ਸਿੱਧੂ

ਐੱਸ. ਏ. ਐੱਸ. ਨਗਰ, 25 ਅਪ੍ਰੈਲ (ਕੇ. ਐੱਸ. ਰਾਣਾ)-ਪੰਜਾਬ ਦੀ ਆਰਥਿਕਤਾ 'ਚ ਪਸ਼ੂ ਧਨ ਦਾ ਅਹਿਮ ਰੋਲ ਹੈ ਅਤੇ ਸੂਬੇ 'ਚ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਆਧੁਨਿਕ ਸਾਜੋ-ਸਾਮਾਨ ਨਾਲ ਲੈਸ ਕੀਤਾ ਜਾਵੇਗਾ | ਇਸ ਗੱਲ ਦੀ ਜਾਣਕਾਰੀ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ...

ਪੂਰੀ ਖ਼ਬਰ »

ਖੁਦਕੁਸ਼ੀਆਂ ਦੇ 296 ਮਾਮਲਿਆਂ 'ਚ ਪਰਿਵਾਰਾਂ ਨੂੰ ਰਾਹਤ ਦੇਣ ਲਈ 835 ਲੱਖ ਰੁਪਏ ਦੀ ਰਾਸ਼ੀ ਦੀ ਪ੍ਰਵਾਨਗੀ

ਚੰਡੀਗੜ੍ਹ, 25 ਅਪ੍ਰੈਲ (ਅਜੀਤ ਬਿਉਰੋ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ 'ਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਂਦੇ ਹੋਏ ਖ਼ੁਦਕੁਸ਼ੀ ਦੇ 296 ...

ਪੂਰੀ ਖ਼ਬਰ »

ਪਹਿਲੀ ਘਰੇਲੂ ਹਵਾਈ ਉਡਾਣ ਨੂੰ ਭਰਵਾਂ ਹੁੰਗਾਰਾ, ਇਕ ਹਫ਼ਤੇ ਲਈ ਸਾਰੀਆਂ ਉਡਾਣਾਂ ਬੁੱਕ

ਆਦਮਪੁਰ, 25 ਅਪ੍ਰੈਲ(ਰਮਨ ਦਵੇਸਰ, ਹਰਪ੍ਰੀਤ ਸਿੰਘ)- ਆਦਮਪੁਰ 'ਚ ਬਣੇ ਨਵੇਂ ਸਿਵਲ ਹਵਾਈ ਅੱਡੇ ਤੋਂ ਪਹਿਲੀ ਮਈ ਤੋਂ ਸ਼ੁਰੂ ਹੋਣ ਵਾਲੀ ਪਹਿਲੀ ਘਰੇਲੂ ਉਡਾਣ ਨੂੰ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਪਹਿਲੀ ਉਡਾਣ ਤੋਂ ਇਕ ਹਫ਼ਤਾ ਪਹਿਲਾਂ ਹੀ 90 ਫੀਸਦੀ ...

ਪੂਰੀ ਖ਼ਬਰ »

ਪੰਜਾਬ ਅੰਦਰ ਧਾਰਮਿਕ ਬੇਅਦਬੀ ਦੀਆਂ 122 ਘਟਨਾਵਾਂ ਦੀ 80 ਪ੍ਰਤੀਸ਼ਤ ਜਾਂਚ ਮੁਕੰਮਲ

ਮਲੇਰਕੋਟਲਾ, 25 ਅਪ੍ਰੈਲ (ਕੁਠਾਲਾ, ਹਨੀਫ਼ ਥਿੰਦ, ਪਾਰਸ ਜੈਨ) - ਕਰੀਬ ਦੋ ਵਰ੍ਹੇ ਪਹਿਲਾਂ 24 ਜੂਨ 2016 ਨੂੰ ਮਲੇਰਕੋਟਲਾ ਵਿਖੇ ਵਾਪਰੀ ਪਵਿੱਤਰ ਕੁਰਾਨ ਦੀ ਬੇਅਦਬੀ ਅਤੇ 18 ਜਨਵਰੀ 2015 ਨੂੰ ਡੇਰਾ ਸਿਰਸਾ ਮੁੱਖੀ ਦੀ ਫ਼ਿਲਮ ਐਮ.ਐੱਸ.ਜੀ. ਦੇ ਪੋਸਟਰ ਪਾੜਨ ਦੀ ਘਟਨਾ ਦੇ ਵੱਖ ...

ਪੂਰੀ ਖ਼ਬਰ »

ਜਗਦੀਸ਼ ਭੋਲਾ ਦੀ ਪਤਨੀ ਨੇ ਵਿਦੇਸ਼ ਜਾਣ ਅਤੇ ਪਾਸਪੋਰਟ ਲੈਣ ਲਈ ਦਿੱਤੀ ਅਰਜ਼ੀ

ਐੱਸ. ਏ. ਐੱਸ. ਨਗਰ, 25 ਅਪ੍ਰੈਲ (ਜਸਬੀਰ ਸਿੰਘ ਜੱਸੀ)-6 ਹਜ਼ਾਰ ਕਰੋੜ ਦੇ ਭੋਲਾ ਡਰੱਗਜ਼ ਮਾਮਲੇ 'ਚ ਇਨਫੋਰਸਮੈਂਟ ਡਿਪਾਰਟਮੈਂਟ (ਈ. ਡੀ.) ਵਲੋਂ ਵੱਖਰੇ ਤੌਰ 'ਤੇ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ 'ਚ ਜਗਦੀਸ਼ ਸਿੰਘ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਆਪਣੇ ਵਕੀਲ ...

ਪੂਰੀ ਖ਼ਬਰ »

ਜੇਲ੍ਹ ਮੰਤਰੀ ਵਲੋਂ ਕੇਂਦਰੀ ਸੁਧਾਰ ਘਰ ਪਟਿਆਲਾ ਦਾ ਅਚਨਚੇਤ ਦੌਰਾ

ਪਟਿਆਲਾ, 25 ਅਪ੍ਰੈਲ (ਮਨਦੀਪ ਸਿੰਘ ਖਰੋੜ)-ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੇ ਬੀਤੇ ਦਿਨੀਂ ਹੀ ਆਪਣਾ ਕਾਰਜਭਾਰ ਸੰਭਾਲਦਿਆਂ ਅੱਜ ਸਵੇਰੇ ਕਰੀਬ 7.30 ਵਜੇ ਕੇਂਦਰੀ ਸੁਧਾਰ ਘਰ ਪਟਿਆਲਾ ਦਾ ਅਚਾਨਕ ਦੌਰਾ ਕੀਤਾ | ...

ਪੂਰੀ ਖ਼ਬਰ »

ਟਰੈਕਟਰ-ਟਰਾਲੀਆਂ ਰਾਹੀਂ ਕਣਕ ਦੀ ਢੋਆ-ਢੁਆਈ ਕਰਨ ਸਬੰਧੀ ਟਰਾਂਸਪੋਰਟ ਵਿਭਾਗ ਵਲੋਂ ਨੋਟੀਫ਼ਿਕੇਸ਼ਨ ਜਾਰੀ

ਸੰਗਰੂਰ, 25 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਸਰਕਾਰ ਵਲੋਂ ਅਨਾਜ ਮੰਡੀਆਂ 'ਚ ਕਣਕ ਦੀ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਆਮਦ ਦੇ ਮੱਦੇਨਜ਼ਰ ਕਣਕ ਦੀ ਢੋਆ ਢੁਆਈ ਕਾਰਜਾਂ 'ਚ ਹੋਰ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਟਰੈਕਟਰ-ਟਰਾਲੀਆਂ ਦੇ ਰਾਹੀਂ ਕਣਕ ਦੀ ਲਿਫ਼ਟਿੰਗ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਸਟਾਫ਼ ਦਾ ਗੁਰਸਿੱਖੀ 'ਚ ਪ੍ਰਪੱਕ ਹੋਣਾ ਲਾਜ਼ਮੀ-ਭਾਈ ਲੌਾਗੋਵਾਲ

ਅੰਮਿ੍ਤਸਰ, 25 ਅਪ੍ਰੈਲ (ਸਟਾਫ ਰਿਪੋਰਟਰ)- ਸ਼ੋ੍ਰਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਸਟਾਫ਼ ਦਾ ਗੁਰਸਿੱਖੀ ਜੀਵਨ ਿ'ਚ ਪ੍ਰਪੱਕ ਹੋਣਾ ਲਾਜ਼ਮੀ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਮੇਟੀ ਦੇ ਪ੍ਰਬੰਧ ਹੇਠ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਵਲੋਂ ਛੇ ਥਾਵਾਂ 'ਤੇ ਸਰਵੇ

ਲੁਧਿਆਣਾ, 25 ਅਪਰੈਲ (ਪੁਨੀਤ ਬਾਵਾ)- ਆਮਦਨ ਕਰ ਵਿਭਾਗ ਦੀ ਟੀਮ ਨੇ ਪਿਛਲੇ ਇਕ ਹਫ਼ਤੇ 'ਚ ਪੰਜਾਬ 'ਚ 6 ਥਾਵਾਂ 'ਤੇ ਸਰਵੇ ਲਈ ਛਾਪੇ ਮਾਰ ਕੇ ਸਾਢੇ 4 ਕਰੋੜ ਰੁਪਏ ਦੀ ਅਣ-ਐਲਾਨੀ ਆਮਦਨ ਦਾ ਪਰਦਾਫਾਸ਼ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਵਲੋਂ ਪਟਿਆਲਾ, ਸਮਾਣਾ, ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਪਾਰਦਰਸ਼ੀ, ਨਿਰਪੱਖ ਢੰਗ ਨਾਲ ਸਮੇਂ ਸਿਰ ਕਰਵਾਈਆਂ ਜਾਣਗੀਆਂ-ਬਾਜਵਾ

ਚੰਡੀਗੜ੍ਹ, 25 ਅਪ੍ਰੈਲ (ਅਜਾਇਬ ਸਿੰਘ ਔਜਲਾ)- ਰਾਜੀਵ ਗਾਂਧੀ ਪੰਚਾਇਤੀ ਰਾਜ ਸੰਚਾਲਨ ਦੀ ਪੰਜਾਬ ਇਕਾਈ ਵਲੋਂ ਅੱਜ ਇੱਥੋਂ ਦੇ ਪੰਜਾਬ ਕਾਂਗਰਸ ਭਵਨ 'ਚ 'ਪੰਚਾਇਤ ਦਿਵਸ' ਮਨਾਉਣ ਲਈ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਚਾਇਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ 148 ...

ਪੂਰੀ ਖ਼ਬਰ »

ਡਾ. ਨਵਜੋਤ ਕੌਰ ਪੰਜਾਬ ਗੁਦਾਮ ਕਾਰਪੋਰੇਸ਼ਨ ਦੇ ਚੇਅਰਪਰਸਨ ਨਿਯੁਕਤ

ਚੰਡੀਗੜ੍ਹ, 25 ਅਪ੍ਰੈਲ (ਬਿਉਰੋ ਚੀਫ਼)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਅਤੇ ਸਥਾਨਕ ਸਰਕਾਰਾਂ ਸਬੰਧੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੂੰ ਪੰਜਾਬ ਗੁਦਾਮ ਕਾਰਪੋਰੇਸ਼ਨ ਦਾ ਡਾਇਰੈਕਟਰ ...

ਪੂਰੀ ਖ਼ਬਰ »

ਬੈਂਸ 'ਤੇ ਲੁਧਿਆਣਾ ਪਾਸਪੋਰਟ ਅਧਿਕਾਰੀ ਵਲੋਂ ਦਫ਼ਤਰੀ ਕੰਮਕਾਜ 'ਚ ਵਿਘਨ ਪਾਉਣ ਦੇ ਦੋਸ਼

ਚੰਡੀਗੜ੍ਹ, 25 ਅਪੈ੍ਰਲ (ਆਰ.ਐਸ.ਲਿਬਰੇਟ)- ਲੁਧਿਆਣਾ ਹਲਕੇ ਦੇ ਐਮ.ਐਲ.ਏ ਸਿਮਰਜੀਤ ਸਿੰਘ ਬੈਂਸ 'ਤੇ ਦਫ਼ਤਰੀ ਕੰਮਕਾਜ 'ਚ ਵਿਘਨ ਪਾਉਣ ਦੇ ਦੋਸ਼ ਖੇਤਰੀ ਪਾਸਪੋਰਟ ਅਧਿਕਾਰੀ ਸਿਵਾਸ ਕਵਿਰਾਜ ਵਲੋਂ ਪੱਤਰਕਾਰ ਮਿਲਣੀ ਦੌਰਾਨ ਲਗਾਏ ਗਏ | ਅੱਜ ਪੱਤਰਕਾਰਾਂ ਨੂੰ ਸੰਬੋ ਧਨ ...

ਪੂਰੀ ਖ਼ਬਰ »

ਪੰਜਾਬ ਦੇ ਜੇਲ੍ਹ ਮੰਤਰੀ ਨੂੰ ਜੇਲ੍ਹ ਕੈਦੀਆਂ ਵਲੋਂ ਆਇਆ ਵਧਾਈ ਦਾ ਫ਼ੋਨ...

ਚੰਡੀਗੜ੍ਹ, 25 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੀਆਂ ਜੇਲ੍ਹਾਂ 'ਚ ਨਜ਼ਰਬੰਦ ਕੈਦੀਆਂ ਅਤੇ ਗੈਂਗਸਟਰਾਂ ਵਲੋਂ ਕੀਤੀ ਜਾਂਦੀ ਮੁਬਾਈਲ ਫ਼ੋਨ ਦੀ ਵਰਤੋਂ ਤਾਂ ਹੁਣ ਆਮ ਹੋ ਜਾਂਦੀ ਹੈ, ਪਰ ਮਾਮਲਾ ਉਦੋਂ ਗੰਭੀਰ ਹੋ ਜਾਂਦਾ ਹੈ ਜੇਕਰ ਜੇਲ੍ਹਾਂ 'ਚ ਬੈਠੇ ਕੈਦੀ ਰਾਜ ...

ਪੂਰੀ ਖ਼ਬਰ »

75 ਲੱਖ ਬੱਚਿਆਂ ਨੂੰ ਖਸਰੇ ਤੇ ਰੂਬੇਲਾ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਮੁਹਿੰਮ ਪਹਿਲੀ ਤੋਂ

ਲੁਧਿਆਣਾ, 25 ਅਪ੍ਰੈਲ (ਭੁਪਿੰਦਰ ਸਿੰਘ ਬਸਰਾ)- ਦੇਸ਼ 'ਚੋਂ ਖਸਰੇ ਅਤੇ ਰੂਬੇਲਾ ਦੀ ਬਿਮਾਰੀ ਦੇ ਖਾਤਮੇ ਲਈ ਭਾਰਤ ਸਰਕਾਰ ਵਲੋਂ ਸਾਲ-2017 'ਚ ਸ਼ੁਰੂ ਕੀਤੀ ਗਈ ਮਹਿੰਮ ਦੇ ਚੌਥੇ ਗੇੜ 'ਚ ਪੰਜਾਬ ਅਤੇ ਹਰਿਆਣਾ 'ਚ ਮਈ ਮਹੀਨੇ ਦੌਰਾਨ ਸੂਬੇ ਦੇ ਸਾਰੇ ਸਰਕਾਰੀ, ਨਿੱਜੀ, ...

ਪੂਰੀ ਖ਼ਬਰ »

ਪੀ.ਆਰ.ਟੀ.ਸੀ. ਦਾ ਨਵਾਂ ਮਾਅਰਕਾ

300 ਬੱਸਾਂ 'ਚ ਟਿਕਟਾਂ ਬਿਜਲਈ ਟਿਕਟ ਮਸ਼ੀਨਾਂ ਰਾਹੀਂ ਕੱਟੀਆਂ ਜਾਣਗੀਆਂ

ਪਟਿਆਲਾ, 25 ਅਪੈ੍ਰਲ (ਜਸਪਾਲ ਸਿੰਘ ਢਿੱਲੋਂ)- ਪੀ.ਆਰ.ਟੀ.ਸੀ. ਜੋ ਕਿਸੇ ਵੇਲੇ ਘਾਟੇ ਵਾਲਾ ਅਦਾਰਾ ਸੀ ਪਰ ਹੁਣ ਇਹ ਮੁਨਾਫ਼ੇ ਵਾਲਾ ਅਦਾਰਾ ਬਣ ਗਿਆ ਹੈ ਜੋ ਇਕ ਕੀਰਤੀਮਾਨ ਹੈ | ਪ੍ਰਗਤੀ ਦੇ ਰਾਹ ਚੱਲਦਿਆਂ ਪੀ.ਆਰ.ਟੀ.ਸੀ. ਇਕ ਨਵੀਂ ਪਿਰਤ ਪਾਉਣ ਜਾ ਰਿਹਾ ਹੈ | ਪਹਿਲੇ ਪੜਾਅ ...

ਪੂਰੀ ਖ਼ਬਰ »

ਸਮਾਰਟ ਫ਼ੋਨ ਦੇਣ ਦੇ ਐਲਾਨ ਨੂੰ ਚੁਣੌਤੀ ਦਿੰਦੀ ਪਟੀਸ਼ਨ ਖ਼ਾਰਜ

ਚੰਡੀਗੜ੍ਹ, 25 ਅਪ੍ਰੈਲ (ਸੁਰਜੀਤ ਸਿੰਘ ਸੱਤੀ)- ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਆਪਣੇ ਚੋਣ ਮਨੋਰਥ ਪੱਤਰ 'ਚ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇ ਕੀਤੇ ਦਾਅਵੇ ਮੁਤਾਬਕ ਹੁਣ ਫ਼ੋਨ ਦੇਣ ਦੇ ਐਲਾਨ ਉਪਰੰਤ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇਸ ਸਕੀਮ ...

ਪੂਰੀ ਖ਼ਬਰ »

ਖੰਡ ਦੇ ਮੰਦੇ ਨੂੰ ਰੋਕਣ ਲਈ ਸੈੱਸ ਲੱਗਣ ਦੀ ਸੰਭਾਵਨਾ

ਜਲੰਧਰ, 25 ਅਪ੍ਰੈਲ (ਸ਼ਿਵ ਸ਼ਰਮਾ)- ਇਸ ਸੀਜ਼ਨ 'ਚ ਖੰਡ ਦੇ ਕਾਰੋਬਾਰ 'ਚ ਆਏ ਰਿਕਾਰਡ ਤੋੜ ਮੰਦੇ ਕਰਕੇ ਖੰਡ ਉਦਯੋਗ ਨਾਲ ਜੁੜੇ ਲੋਕ ਵੀ ਹੁਣ ਸੈੱਸ ਲੱਗਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਜੇਕਰ ਕੇਂਦਰ ਸਰਕਾਰ ਵਲੋਂ 5 ਫੀਸਦੀ ਸੈੱਸ ਲਗਾਇਆ ਜਾਂਦਾ ਹੈ ਤਾਂ ਖੰਡ ਦੇ ਭਾਅ 'ਚ ਆ ...

ਪੂਰੀ ਖ਼ਬਰ »

ਇੰਡੋਨੇਸ਼ੀਆ 'ਚ ਤੇਲ ਦੇ ਖੂਹ ਨੂੰ ਅੱਗ ਲੱਗੀ-18 ਮੌਤਾਂ

ਜਕਾਰਤਾ, 25 ਅਪ੍ਰੈਲ (ਏਜੰਸੀ)-ਇੰਡੋਨੇਸ਼ੀਆ ਦੇ ਉੱਤਰ ਪੱਛਮੀ ਆਚੇ ਸੂਬੇ 'ਚ ਇਕ ਤੇਲ ਦੇ ਖੂਹ ਵਿਚ ਅੱਗ ਲੱਗਣ ਕਾਰਨ ਕਰੀਬ 18 ਲੋਕਾਂ ਦੀ ਮੌਤ ਹੋ ਗਈ ਤੇ 40 ਹੋਰ ਜ਼ਖਮੀ ਹੋ ਗਏ | ਇੰਡੋਨੇਸ਼ੀਆ ਦੇ ਆਫ਼ਤ ਰਾਹਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਅੱਗ ਨਾ ਬੁਝ ਸਕਣ ਕਾਰਨ ਅਸੀਂ ...

ਪੂਰੀ ਖ਼ਬਰ »

ਬੇਰੁੱਤੀ ਨਹਿਰੀ ਬੰਦੀ ਨੇ ਮਾਲਵੇ ਦੀ ਹਜ਼ਾਰਾਂ ਏਕੜ ਨਰਮੇ ਦੀ ਬਿਜਾਈ ਕੀਤੀ ਪ੍ਰਭਾਵਿਤ

ਮੰਡੀ ਲੱਖੇਵਾਲੀ, 25 ਅਪ੍ਰੈਲ (ਰੁਪਿੰਦਰ ਸਿੰਘ ਸੇਖੋਂ)-ਅਪ੍ਰੈਲ ਦੇ ਪਹਿਲੇ ਹਫ਼ਤੇ ਨਹਿਰੀ ਬੰਦੀ ਹੋਣ ਨਾਲ ਅੱਜ ਕੱਲ੍ਹ ਮਾਲਵੇ ਦੇ ਜ਼ਿਲਿ੍ਹਆਂ ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ ਆਦਿ ਅੰਦਰ ਹਜ਼ਾਰਾਂ ਏਕੜ ਬੀ.ਟੀ. ਕਾਟਨ ਨਰਮੇ ਦੀ ...

ਪੂਰੀ ਖ਼ਬਰ »

ਅਕਾਲੀ ਦਲ ਦੇ ਪ੍ਰਧਾਨ ਨਿੱਜੀ ਵਿਦੇਸ਼ੀ ਦੌਰੇ 'ਤੇ

ਚੰਡੀਗੜ੍ਹ, 25 ਅਪ੍ਰੈਲ (ਬਿਉਰੋ ਚੀਫ਼)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਨ੍ਹਾਂ ਦਿਨਾਂ ਦੌਰਾਨ ਨਿੱਜੀ ਵਿਦੇਸ਼ੀ ਦੌਰੇ 'ਤੇ ਹਨ | ਸੂਚਨਾ ਅਨੁਸਾਰ ਉਹ ਆਪਣੇ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਲਈ ਕੋਈ ਦੋ ...

ਪੂਰੀ ਖ਼ਬਰ »

ਹਮਦਰਦੀ ਲੈਣ ਲਈ ਜਬਰ ਜਨਾਹ ਪੀੜਤਾ ਦੀ ਪਛਾਣ ਜਨਤਕ ਕਰਨ ਦੀ ਜ਼ਰੂਰਤ ਨਹੀਂ-ਹਾਈਕੋਰਟ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਦਿੱਲੀ ਹਾਈਕੋਰਟ ਨੇ ਅੱਜ ਕਿਹਾ ਹੈ ਕਿ ਹਮਦਰਦੀ ਲੈਣ ਲਈ ਜਬਰਜਨਾਹ ਪੀੜਤਾ ਦੇ ਨਾਂਵਾਂ ਤੇ ਤਸਵੀਰਾਂ ਨੂੰ ਜਨਤਕ ਤੌਰ 'ਤੇ ਪ੍ਰਗਟ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਜਿਹੀਆਂ ਕਾਰਵਾਈਆਂ ਨਾਲ ਲੰਬੇ ਸਮੇਂ 'ਚ 'ਹਾਨੀਕਾਰਕ ਪਰਿਮਾਣ' ...

ਪੂਰੀ ਖ਼ਬਰ »

ਭਾਰਤ ਤੇ ਮੰਗੋਲੀਆ ਵਪਾਰ ਵਧਾਉਣ ਤੇ ਅੱਤਵਾਦ ਨਾਲ ਮਿਲ ਕੇ ਲੜਨ ਲਈ ਸਹਿਮਤ

ਉਲਾਨਬਾਤਾਰ, 25 ਅਪ੍ਰੈਲ (ਏਜੰਸੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਆਪਣੇ ਮੰਗੋਲੀਅਨ ਹਮਰੁਤਬਾ ਦਮਦਿਨ ਸੋਗਤਬਾਤਰ ਨਾਲ ਅੱਤਵਾਦ 'ਤੇ ਚਰਚਾ ਕੀਤੀ ਤੇ ਦੋਵਾਂ ਨੇਤਾਵਾਂ ਨੇ ਅੱਤਵਾਦੀ ਸਮੂਹ ਬਣਾਉਣ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨਾਲ ਮਿਲ ...

ਪੂਰੀ ਖ਼ਬਰ »

ਇਮਰਾਨ ਖਾਨ ਦਾ ਤੀਸਰਾ ਵਿਆਹ ਵੀ ਖ਼ਤਰੇ 'ਚ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖਾਨ ਦਾ ਤੀਸਰਾ ਵਿਆਹ ਵੀ ਖ਼ਤਰੇ 'ਚ ਵਿਖਾਈ ਦੇ ਰਿਹਾ ਹੈ | ਸੂਤਰਾਂ ਅਨੁਸਾਰ ਉਸ ਦੀ ਤੀਸਰੀ ਪਤਨੀ ਬੁਸ਼ਰਾ ਉਸ ਦਾ ਘਰ ਛੱਡ ਕੇ ਆਪਣੇ ਪੇਕੇ ...

ਪੂਰੀ ਖ਼ਬਰ »

ਬਿ੍ਕਸ ਦੇਸ਼ਾਂ ਵਿਚਾਲੇ ਦਵਾਈਆਂ ਤੇ ਮੈਡੀਕਲ ਉਪਕਰਨਾਂ 'ਤੇ ਨਿਯਮਾਂ ਸਬੰਧੀ ਕਰਾਰ ਨੂੰ ਮਨਜ਼ੂਰੀ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਸਰਕਾਰ ਨੇ ਦਵਾਈਆਂ ਤੇ ਮੈਡੀਕਲ ਉਪਕਰਨਾਂ ਦੇ ਖੇਤਰ 'ਚ ਬਿ੍ਕਸ ਦੇਸ਼ਾਂ ਦੀਆਂ ਦਵਾਈ ਰੈਗੂਲੇਟਰੀ ਏਜੰਸੀਆਂ ਵਿਚਾਲੇ ਸਹਿਯੋਗ ਦੇ ਇਕ ਕਰਾਰ 'ਤੇ ਦਸਤਖਤ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਮਾਮਲਾ

ਦੋ ਦੋਸ਼ੀ ਸੀ.ਬੀ.ਆਈ. ਜਾਂਚ ਲਈ ਸੁਪਰੀਮ ਕੋਰਟ ਪਹੰੁਚੇ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਪੀੜਤਾ ਦੇ ਪਿਤਾ ਵਲੋਂ ਇਸ ਮਾਮਲੇ ਨੂੰ ਦੂਸਰੇ ਸੂਬੇ, ਵਿਸ਼ੇਸ਼ ਤੌਰ 'ਤੇ ਚੰਡੀਗੜ੍ਹ, 'ਚ ਤਬਦੀਲ ਕਰਨ ਲਈ ਪਾਈ ਪਟੀਸ਼ਨ ਿਖ਼ਲਾਫ਼ ਇਸ ਅਤਿ-ਸੰਵੇਦਨਸ਼ੀਲ ਮਾਮਲੇ ਦੇ ਦੋ ਮੁੱਖ ...

ਪੂਰੀ ਖ਼ਬਰ »

ਜਿਨਸੀ ਸ਼ੋਸ਼ਣ ਦੇ ਸ਼ਿਕਾਰ ਲੜਕਿਆਂ ਨੂੰ ਵੀ ਮਿਲਣਾ ਚਾਹੀਦਾ ਮੁਆਵਜ਼ਾ- ਮੇਨਕਾ ਗਾਂਧੀ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਜਬਰ ਜਨਾਹ ਤੇ ਜਿਯਸੀ ਸ਼ੋਸ਼ਣ ਦੀਆਂ ਸ਼ਿਕਾਰ ਲੜਕੀਆਂ ਨੂੰ ਮੁਆਵਜ਼ਾ ਦੇਣ ਲਈ ਬਣੇ ਕਾਨੂੰਨ ਦੀ ਤਰਜ਼ 'ਤੇ ਜਬਰ ਜਨਾਹ ਜਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX