ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਨੇ ਕੇਰਲ ਨੂੰ 5 ਕਰੋੜ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
. . .  1 day ago
ਸ਼ਿਮਲਾ, 18 ਅਗਸਤ -ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਕੇਰਲ ਨੂੰ 5 ਕਰੋੜ ਰੁਪਏ ਦੇਣ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਕੇਰਲ 'ਚ ...
ਨਾਭਾ ਜੇਲ੍ਹ ਤੋਂ ਪੇਸ਼ੀ ਭੁਗਤਣ ਆਇਆ ਨਾਮੀ ਤਸਕਰ ਸਾਥੀਆਂ ਸਮੇਤ ਫ਼ਰਾਰ
. . .  1 day ago
ਫ਼ਿਰੋਜ਼ਪੁਰ, 18 ਅਗਸਤ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਦੇ ਪ੍ਰਵਾਸੀ ਇਲਾਕੇ ਦੇ ਬਲਾਕ ਘਲਖੁਰਦ ਦੀ ਵੱਡੀ ਨਹਿਰ ਕੋਲ ਪੁਲਿਸ 'ਤੇ ਗੋਲੀ ਬਾਰੀ ਕਰ ਕੇ ਹਵਾਲਾਤੀ ਨੂੰ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਹਰਭਜਨ ਸਿੰਘ ਇਕ ਨਾਮੀ...
ਹੱਜ ਕਰਨ ਸਾਉਦੀ ਅਰਬ ਪਹੁੰਚੇ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ
. . .  1 day ago
ਨਵੀਂ ਦਿੱਲੀ, 18 ਅਗਸਤ - ਸਾਲਾਨਾ ਹਜ ਯਾਤਰਾ ਕਰਨ ਦੇ ਲਈ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ ਸਾਉਦੀ ਅਰਬ ਪਹੁੰਚੇ। ਸਰਕਾਰ ਨੇ ਇਸ ਸਾਲ ਹੱਜ ਕਮੇਟੀ ਰਾਹੀਂ ਕੁੱਲ 1,28,702 ਭਾਰਤੀ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਸਹੂਲਤ ਦਿੱਤੀ ...
ਏਸ਼ੀਅਨ ਖੇਡਾਂ 2018 ਦਾ ਉਦਘਾਟਨ ਸਮਾਰੋਹ : ਨੀਰਜ ਚੋਪੜਾ ਨੇ ਭਾਰਤੀ ਦਲ ਦੀ ਕੀਤੀ ਅਗਵਾਈ
. . .  1 day ago
ਨਵੀਂ ਦਿੱਲੀ, 18 ਅਗਸਤ- ਜਕਾਰਤਾ ਵਿਖੇ ਏਸ਼ੀਅਨ ਖੇਡਾਂ 2018 ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਜੈਵਲਿਨ ਸੁਟਾਵਾਂ ਨੀਰਜ ਚੋਪੜਾ ਭਾਰਤੀ ਦਲ ਦੀ ਅਗਵਾਈ ਕਰ ਰਹੇ ਹਨ...
ਏਸ਼ੀਅਨ ਖੇਡਾਂ 2018 : ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਭਾਰਤੀ ਖਿਡਾਰੀਆਂ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ
. . .  1 day ago
ਨਵੀਂ ਦਿੱਲੀ, 18 ਅਗਸਤ - ਏਸ਼ੀਅਨ ਖੇਡਾਂ 2018 ਇੰਡੋਨੇਸ਼ੀਆ 'ਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਟਵੀਟ ਕਰਦਿਆਂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ...
ਚਰਸ ਤਸਕਰ ਨੂੰ ਦਸ ਸਾਲ ਦੀ ਕੈਦ
. . .  1 day ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਚਰਸ ਦੀ ਤਸਕਰੀ ਦੇ ਦੋਸ਼ 'ਚ ਮੁਹੰਮਦ ਅਫ਼ਜ਼ਲ ਵਾਸੀ ਮਲੇਰਕੋਟਲਾ ਨੂੰ ਦੱਸ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਮਲੇਰਕੋਟਲਾ ਸਿਟੀ-2...
ਸੱਤ ਲੱਖ ਤੋਂ ਵੱਧ ਦੀ ਨਕਦੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਤਸਕਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 18 ਅਗਸਤ (ਅਮਰਜੀਤ ਸਧਾਣਾ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਿਸ ਨੇ 7 ਲੱਖ, 80 ਹਜ਼ਾਰ ਰੁਪਏ ਦੀ ਨਕਦੀ ਸਮੇਤ ਜੰਮੂ-ਕਸ਼ਮੀਰ ਤੋਂ ਆਏ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਪੰਜਾਬ ਦੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਭਾਰਤ 82/3
. . .  1 day ago
ਦਾਜ ਦੀ ਮੰਗ ਕਾਰਨ ਪਤਨੀ ਦੀ ਹੱਤਿਆ ਕਰਨ ਵਾਲੇ ਪਤੀ ਸਮੇਤ ਤਿੰਨ ਨੂੰ ਉਮਰ ਕੈਦ
. . .  1 day ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸ਼ੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਲਹਿਰਾ ਥਾਣਾ ਵਿਖੇ 4 ਜੁਲਾਈ, 2017 ਨੂੰ ਦਰਜ ਦਾਜ ਹੱਤਿਆ ਦੇ ਇੱਕ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਮ੍ਰਿਤਕਾ ਦੇ ਪਤੀ ਗੁਰਵਿੰਦਰ ਸਿੰਘ, ਸੱਸ ਦਰਸ਼ਨ ਕੌਰ ਅਤੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ, ਲੋਕੇਸ਼ ਰਾਹੁਲ 23 ਦੌੜਾਂ ਬਣਾ ਕੇ ਆਊਟ
. . .  1 day ago
ਪੰਜਾਬ ਤੋਂ ਕੇਰਲ ਲਈ ਭੇਜੀ ਗਈ ਰਾਹਤ ਸਮੱਗਰੀ
. . .  1 day ago
ਲੁਧਿਆਣਾ, 18 ਅਗਸਤ- ਹੜ੍ਹ ਕਾਰਨ ਪ੍ਰਭਾਵਿਤ ਹੋਏ ਕੇਰਲ ਲਈ ਲੁਧਿਆਣਾ ਦੇ ਹਲਵਾੜਾ ਹਵਾਈ ਅੱਡੇ ਤੋਂ ਭੋਜਨ ਉਤਪਾਦਾਂ ਦੇ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇਨ੍ਹਾਂ ਉਤਪਾਦਾਂ 'ਚ ਪਾਣੀ ਦੀਆਂ ਬੋਤਲਾਂ, ਦੁੱਧ, ਬਿਸਕੁਟ ਅਤੇ ਖੰਡ ਸ਼ਾਮਲ ਹੈ। ਦੱਸ ਦਈਏ ਕਿ ਪੰਜਾਬ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਧਵਨ 35 ਦੌੜਾਂ ਬਣਾ ਕੇ ਆਊਟ
. . .  1 day ago
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਸੰਭਵ- ਸਿੱਧੂ
. . .  1 day ago
ਇਸਲਾਮਾਬਾਦ, 18 ਅਗਸਤ- ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਰਮਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਮਗਰੋਂ ਇਸਲਾਮਾਬਾਦ 'ਚ ਇੱਕ ਪ੍ਰੈੱਸ ਕਾਰਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਤੋਜ ਸਿੰਘ...
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਹੀ ਪੂਰੀ ਹੋ ਜਾਵੇਗੀ-ਸਿੱਧੂ
. . .  1 day ago
ਨਕਲੀ ਦੁੱਧ ਮਾਮਲੇ 'ਚ ਪਟਿਆਲਾ ਪੁਲਿਸ ਵੱਲੋਂ ਵੱਡੇ ਖੁਲਾਸੇ
. . .  1 day ago
ਪਟਿਆਲਾ, 18 ਅਗਸਤ - ਪਟਿਆਲਾ ਪੁਲਿਸ ਵੱਲੋਂ ਦੇਵੀਗੜ੍ਹ ਸਿੰਗਲਾ ਡੇਅਰੀ 'ਤੇ ਛਾਪੇਮਾਰੀ ਕਰਕੇ ਨਕਲੀ ਦੁੱਧ, ਪਨੀਰ ਤੇ ਘਿਉ ਬਰਾਮਦ ਕੀਤਾ ਗਿਆ ਸੀ। ਪੁਲਿਸ ਦੇ 2 ਦਿਨ ਰਿਮਾਂਡ 'ਚ ਕਈ ਵੱਡੇ ਖੁਲਾਸੇ ਹੋਏ ਹਨ, ਜਿਸ ਵਿਚ 15 ਹੋਰ ਦੁਕਾਨਦਾਰਾਂ ਦੇ ਨਾਮ ਸਾਹਮਣੇ ਆਏ...
ਕੌਫੀ ਅਨਨ ਦਾ ਹੋਇਆ ਦਿਹਾਂਤ
. . .  1 day ago
ਹੜ੍ਹ ਪ੍ਰਭਾਵਿਤ ਕੇਰਲ ਲਈ ਬਿਹਾਰ ਅਤੇ ਉੜੀਸਾ ਨੇ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
2 ਕਰੋੜ ਤੋਂ ਵੱਧ ਦੀ ਰਾਸ਼ੀ ਕਿਰਤੀਆਂ ਦੇ ਖਾਤੇ 'ਚ ਪਾਈ- ਬਲਬੀਰ ਸਿੱਧੂ
. . .  1 day ago
ਹੁਣ ਮਾਰੀਸ਼ਸ ਦਾ ਸਭ ਤੋਂ ਵੱਡਾ ਸਾਈਬਰ ਟਾਵਰ ਕਹਾਏਗਾ 'ਅਟਲ ਬਿਹਾਰੀ ਵਾਜਪਾਈ ਟਾਵਰ'
. . .  1 day ago
ਖੰਨਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦੇ ਸੱਤ ਮੈਂਬਰਾਂ ਨੂੰ ਕੀਤਾ ਕਾਬੂ
. . .  1 day ago
ਕਰਨਾਟਕ 'ਚ ਹੜ੍ਹ ਕਾਰਨ 6 ਲੋਕਾਂ ਦੀ ਮੌਤ, ਨੁਕਸਾਨੇ ਗਏ ਕਈ ਘਰ
. . .  1 day ago
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਾਸ ਦਾ ਹੋਇਆ ਰੋਕਾ
. . .  1 day ago
ਹਰਿਆਣਾ ਨੇ ਕੇਰਲ ਨੂੰ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
. . .  1 day ago
ਕੋਸਟਾ ਰੀਕਾ ਅਤੇ ਪਨਾਮਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਹੜ੍ਹ ਕਾਰਨ ਤਬਾਹ ਹੋਏ ਕੇਰਲ ਲਈ ਮੋਦੀ ਨੇ 500 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਕੀਤਾ ਐਲਾਨ
. . .  1 day ago
ਜਲੰਧਰ 'ਚ ਧਾਰਮਿਕ ਪ੍ਰੋਗਰਾਮ ਦੇ ਆਯੋਜਨ 'ਤੇ ਦੋ ਪੱਖਾਂ ਵਿਚਾਲੇ ਵਿਵਾਦ, ਭਾਰੀ ਪੁਲਿਸ ਬਲ ਮੌਕੇ 'ਤੇ ਮੌਜੂਦ
. . .  1 day ago
ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨਾਲ ਕੀਤੀ ਮੁਲਾਕਾਤ
. . .  1 day ago
ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
. . .  1 day ago
ਧਾਰਮਿਕ ਗ੍ਰੰਥਾਂ ਅਤੇ ਸੰਵਿਧਾਨ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
. . .  1 day ago
ਗੁਜਰਾਤ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਕੇਰਲਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਯੂ.ਏ.ਈ. ਵਲੋਂ ਕੀਤਾ ਜਾ ਰਿਹੈ ਕਮੇਟੀ ਦਾ ਗਠਨ
. . .  1 day ago
ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਟੈਸਟ ਮੈਚ ਅੱਜ ਤੋਂ
. . .  1 day ago
ਇਮਰਾਨ ਖਾਨ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  1 day ago
ਹੜ੍ਹ ਪ੍ਰਭਾਵਿਤ ਕੇਰਲ ਦਾ ਮੋਦੀ ਵਲੋਂ ਕੀਤਾ ਜਾਵੇਗਾ ਹਵਾਈ ਸਰਵੇਖਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਉਹ ਰਾਸ਼ਟਰ ਵਿਕਾਸ ਨਹੀਂ ਕਰ ਸਕਦੇ, ਜਿਸ ਦੇ ਲੋਕ ਆਪਣੇ ਅਧਿਕਾਰਾਂ ਦੀ ਉਚਿਤ ਵਰਤੋਂ ਅਤੇ ਕਰਤੱਵਾਂ ਦੀ ਠੀਕ ਪਾਲਣਾ ਨਹੀਂ ਕਰਦੇ। -ਅਗਿਆਤ
  •     Confirm Target Language  

ਸੰਪਾਦਕੀ

ਪੰਜਾਬ ਵਿਚ ਲੋੜ ਹੈ ਸ਼ਾਂਤੀ ਬਣਾਈ ਰੱਖਣ ਦੀ

ਫਗਵਾੜਾ ਸ਼ਹਿਰ, ਜਿਥੇ ਵਿਸਾਖੀ ਦੀ ਸ਼ਾਮ ਇਕ ਚੌਕ ਵਿਚ 'ਸੰਵਿਧਾਨ ਚੌਕ' ਦੇ ਨਾਂਅ ਵਾਲਾ ਬੋਰਡ ਲਾਉਣ 'ਤੇ ਜਾਤ ਆਧਾਰਿਤ ਝਗੜਾ ਹੋਇਆ, ਜੋ ਕਿ ਮੰਦਭਾਗੀ ਗੱਲ ਹੈ। ਇਹ ਸ਼ਹਿਰ ਵਧੇਰੇ ਕਰਕੇ ਅਮਨ-ਪਸੰਦ ਹੀ ਰਿਹਾ ਹੈ। 1949 ਵਿਚ ਪੈਪਸੂ ਦਾ ਸੂਬਾ ਬਣਨ ਉੱਤੇ ਇਹ ਸ਼ਹਿਰ ਇਸ ਨਵੇਂ ਰਿਆਸਤੀ ਸੂਬੇ ਦਾ ਹਿੱਸਾ ਬਣ ਗਿਆ ਸੀ। ਇਸ ਸੂਬੇ ਵਿਚ ਹੋਰ ਰਿਆਸਤਾਂ ਦੇ ਨਾਲ-ਨਾਲ ਕਪੂਰਥਲਾ ਰਿਆਸਤ ਵੀ ਸ਼ਾਮਿਲ ਸੀ, ਜਿਸ ਦੀਆਂ ਕੁੱਲ ਪੰਜ ਤਹਿਸੀਲਾਂ ਵਿਚੋਂ ਇਕ ਤਹਿਸੀਲ ਫਗਵਾੜਾ ਸੀ। 1952 ਵਿਚ ਹੋਈਆਂ ਭਾਰਤ ਦੀਆਂ ਪਹਿਲੀਆਂ ਚੋਣਾਂ ਵਿਚ ਸ੍ਰੀ ਹੰਸ ਰਾਜ ਵਿਧਾਨਕਾਰ ਬਣੇ ਸਨ। ਸੰਸਦ ਦਾ ਹਲਕਾ ਕਪੂਰਥਲੇ ਤੋਂ ਬਠਿੰਡੇ ਤੱਕ ਫੈਲਿਆ ਹੋਇਆ ਸੀ ਤੇ ਇਸ ਉੱਤੇ ਸ: ਹੁਕਮ ਸਿੰਘ ਭਾਰਤੀ ਸੰਸਦ ਦੇ ਪਹਿਲੇ ਅਕਾਲੀ ਮੈਂਬਰ ਚੁਣੇ ਗਏ ਸਨ।
ਫਗਵਾੜਾ ਹਲਕਾ ਕੁਝ ਸਮਾਂ ਜਨਰਲ ਰਿਹਾ। ਫੇਰ ਰਾਖਵਾਂ ਹੋ ਗਿਆ। ਪਿਛਲੇ 70 ਸਾਲ ਤੋਂ ਇਹ ਰਾਖਵਾਂ ਹੈ। ਕਦੇ-ਕਦੇ ਕਾਂਗਰਸ ਇਥੋਂ ਜਿੱਤਦੀ ਰਹੀ। ਸ: ਜੁਗਿੰਦਰ ਸਿੰਘ ਮਾਨ ਇਥੋਂ ਕਾਂਗਰਸ ਦੇ ਵਿਧਾਨਕਾਰ ਬਣਦੇ ਰਹੇ। ਅੱਜਕਲ੍ਹ ਰਹਿ ਚੁੱਕੇ ਆਈ.ਐਸ.ਏ. ਅਧਿਕਾਰੀ ਸ੍ਰੀ ਸੋਮ ਪ੍ਰਕਾਸ਼ ਭਾਜਪਾ ਵਲੋਂ ਫਗਵਾੜੇ ਦੇ ਵਿਧਾਨਕਾਰ ਹਨ। ਫਗਵਾੜੇ ਦੇ ਹਲਕੇ ਸਮੇਤ ਦੁਆਬੇ ਵਿਚ ਦਲਿਤ ਆਬਾਦੀ ਬਹੁਤ ਹੈ। ਸ਼ਾਇਦ ਪੂਰੇ ਪੰਜਾਬ ਨਾਲੋਂ ਬਹੁਤੀ। ਤਾਂ ਵੀ ਇਸ ਖਿੱਤੇ ਵਿਚ ਧਰਮ ਤੇ ਜਾਤ ਆਧਾਰਿਤ ਖਿੱਚੋਤਾਣ ਘੱਟ ਰਹੀ। ਅਸਲ ਵਿਚ ਪੂਰਾ ਪੰਜਾਬ ਹੀ ਬਾਕੀ ਉੱਤਰੀ ਭਾਰਤ ਦੀ ਤੁਲਨਾ ਵਿਚ ਸ਼ਾਂਤ ਰਿਹਾ। ਇਸ ਦਾ ਸਬੂਤ 2 ਅਪ੍ਰੈਲ ਦਾ ਬੰਦ ਸੀ। ਇਸ ਬੰਦ ਵਿਚ ਹਿੰਦੀ ਬੋਲਦੇ ਸੂਬਿਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਬਹੁਤ ਹਿੰਸਾ ਹੋਈ। ਨੰਗੀਆਂ ਤਲਵਾਰਾਂ ਲਹਿਰਾਈਆਂ ਗਈਆਂ। ਗੋਲੀਆਂ ਵੀ ਚੱਲੀਆਂ। ਕਾਰਾਂ ਤੇ ਬੱਸਾਂ ਦੀ ਭੰਨ-ਤੋੜ ਵੀ ਹੋਈ। ਪਰ ਪੰਜਾਬ ਵਿਚ ਬੰਦ ਮੁਕੰਮਲ ਸੀ ਪਰ ਫਿਰੋਜ਼ਪੁਰ ਤੋਂ ਇਲਾਵਾ ਹੋਰ ਕਿਤੇ ਹਿੰਸਾ ਨਹੀਂ ਹੋਈ।
ਪਰ ਵਿਸਾਖੀ ਦੀ ਸ਼ਾਮ ਨੂੰ ਦਲਿਤਾਂ ਅਤੇ ਸ਼ਿਵ ਸੈਨਾ ਦੇ ਦੋ ਗਰੁੱਪਾਂ ਵਿਚਕਾਰ ਝਗੜਾ ਹੋ ਗਿਆ ਜੋ ਕਿ ਮੰਦਭਾਗੀ ਗੱਲ ਹੈ।
ਜਲੰਧਰ ਵਿਚ ਕਾਫੀ ਹਿੰਸਕ ਘਟਨਾਵਾਂ ਉਦੋਂ ਵੀ ਵਾਪਰੀਆਂ ਸਨ, ਜਦੋਂ ਵੀਆਨਾ ਸ਼ਹਿਰ ਵਿਚ ਪੰਜਾਬ ਦੇ ਦਲਿਤ ਭਾਈਚਾਰੇ ਦੇ ਸੰਤ ਉੱਤੇ ਹਿੰਸਕ ਹਮਲਾ ਹੋਇਆ ਸੀ।
ਜਦੋਂ ਤੋਂ ਕੇਂਦਰ ਵਿਚ ਅਤੇ ਕਈ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ, ਧਰਮ ਅਤੇ ਜਾਤ ਆਧਾਰਿਤ ਖਿੱਚੋਤਾਣ ਵਧ ਗਈ ਹੈ। ਪਰ ਪੰਜਾਬ ਵਿਚ ਮੁਕਾਬਲਤਨ, ਸ਼ਾਂਤੀ ਦਾ ਮੁੱਖ ਸਿਹਰਾ ਅਕਾਲੀ ਪਾਰਟੀ ਨੂੰ ਜਾਂਦਾ ਹੈ। ਉਨ੍ਹਾਂ ਦੇ 1977 ਈ: ਤੋਂ ਹੀ ਜਦੋਂ ਤੋਂ ਸਾਂਝੇ ਮੋਰਚੇ ਦੀ ਸਰਕਾਰ ਬਣਾਉਣ ਦੀ ਪਰੰਪਰਾ ਸ਼ੁਰੂ ਹੋਈ, ਪਹਿਲਾਂ ਜਨ ਸੰਘ ਨੂੰ, ਪਿੱਛੋਂ ਭਾਜਪਾ ਨੂੰ, ਆਪਣੇ ਨਾਲ ਜੋੜੀ ਰੱਖਿਆ। ਕੇਂਦਰ ਦੀ ਭਾਜਪਾ ਸਰਕਾਰ ਦੇ ਵਤੀਰੇ ਤੋਂ ਅਕਾਲੀ ਕਦੇ ਸੰਤੁਸ਼ਟ ਨਹੀਂ ਹੋਏ ਤਾਂ ਵੀ ਪੰਜਾਬ ਵਿਚ ਸਾਂਝਾ ਮੋਰਚਾ ਕਾਇਮ ਰਿਹਾ। ਹੁਣ ਕੈਪਟਨ ਅਮਰਿੰਦਰ ਸਿੰਘ ਵੀ ਹਿੰਦੂ ਭਰਾਵਾਂ ਨੂੰ ਖੁਸ਼ ਰੱਖਣ ਦਾ ਯਤਨ ਕਰ ਰਹੇ ਹਨ। ਸ੍ਰੀ ਬ੍ਰਹਮ ਮਹਿੰਦਰਾ ਅਤੇ ਸ੍ਰੀ ਜਾਖੜ ਨੂੰ ਨਾਲ-ਨਾਲ ਰੱਖਦੇ ਹਨ।
ਪਰ ਇਹ ਸਾਰਾ ਵਰਤਾਰਾ ਤਹਿ ਦੇ ਉੱਪਰ ਉੱਪਰ ਹੀ ਹੈ। ਤਹਿ ਦੇ ਹੇਠਾਂ ਸਭ ਅੱਛਾ ਨਹੀਂ। ਖ਼ਾਸ ਤੌਰ 'ਤੇ ਜਾਤਾਂ ਦੇ ਮਾਮਲੇ ਵਿਚ। ਜਿਵੇਂ ਅਸੀਂ ਪਹਿਲਾ ਲਿਖ ਆਏ ਹਾਂ ਪੰਜਾਬ ਦੇ ਦਲਿਤ ਭਰਾ, 32 ਫ਼ੀਸਦੀ ਆਬਾਦੀ ਹੋਣ ਦੇ ਬਾਵਜੂਦ ਦਿਲੋਂ ਮਨੋਂ ਪ੍ਰਸੰਨ ਨਹੀਂ ਹਨ। ਅਪ੍ਰਸੰਨਤਾ ਦਾ ਕਾਰਨ ਇਤਿਹਾਸਕ ਹੈ। ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਮੰਨ ਕੇ, ਸਾਰੇ ਭਾਰਤ ਉੱਤੇ ਰਾਜ ਕਰਨ ਦਾ ਭਰਮ ਲੱਖ ਪਾਲੇ, ਭਾਰਤ ਦੇ ਦਲਿਤ ਵੀਰਾਂ ਦੇ ਮਨਾਂ ਵਿਚੋਂ ਹਜ਼ਾਰਾਂ ਸਾਲਾਂ ਤੋਂ ਚੁੱਭਿਆ ਇਹ ਕੰਡਾ ਕਦੇ ਨਹੀਂ ਕੱਢ ਸਕਦੀ ਕਿ ਖੱਤਰੀ ਬ੍ਰਾਹਮਣ ਸਾਨੂੰ ਨੀਵਾਂ ਹੀ ਨਹੀਂ ਗਿਣਦੇ ਰਹੇ, ਸਗੋਂ ਸਾਨੂੰ 'ਗੰਦਾ' ਕੰਮ ਕਰਨ ਲਈ ਵੀ ਮਜਬੂਰ ਕਰਦੇ ਰਹੇ ਹਨ। ਸਾਡੇ ਵਿਚੋਂ ਕਿਸ ਨੂੰ ਇਹ ਗੱਲ ਯਾਦ ਨਹੀਂ ਕਿ 60-70 ਸਾਲ ਪਹਿਲਾਂ ਪੰਜਾਬ ਦੇ ਹਰ ਕਸਬੇ ਸ਼ਹਿਰ ਦੇ ਘਰਾਂ ਦੀਆਂ ਛੱਤਾਂ ਉੱਤੇ ਖੁੱਲ੍ਹੇ ਪਖਾਨੇ ਹੁੰਦੇ ਸਨ ਤੇ ਵਾਲਮੀਕਿ ਬੀਬੀਆਂ ਆਪਣੇ ਹੱਥਾਂ ਵਿਚ ਫੜੇ ਛਾਬਿਆਂ ਉੱਤੇ ਪਖਾਨਿਆਂ ਦਾ ਮਲ-ਮੂਤਰ ਝਾੜੂ ਨਾਲ ਚੁੱਕਦੀਆਂ ਸਨ ਤੇ ਫਿਰ ਸਿਰਾਂ ਉੱਤੇ ਰੱਖ ਕੇ ਲਿਜਾਂਦੀਆਂ ਸਨ ਤੇ ਕਿਸੇ ਗੰਦੇ ਖੁੱਲ੍ਹੇ ਖਾਲੇ ਵਿਚ ਜਾਂ ਕਿਸੇ ਗੰਦੇ ਢੇਰ ਉੱਤੇ ਸੁੱਟਦੀਆਂ ਸਨ। ਸ਼ੁਕਰ ਹੈ, ਉਹ ਖੁੱਲ੍ਹੇ ਪਾਖਾਨੇ ਬੰਦ ਹੋ ਗਏ। ਘਰ-ਘਰ ਫਲੱਸ਼-ਟਾਇਲਟ ਸੀਟਾਂ ਬਣ ਗਈਆਂ ਹਨ। ਇਨ੍ਹਾਂ ਫਲੱਸ਼-ਸੀਟਾਂ ਦੀ ਸਫ਼ਾਈ ਅਸੀਂ ਹੁਣ ਆਪ ਕਰਦੇ ਹਾਂ। ਪਿੰਡਾਂ ਵਿਚ ਮਰ ਗਏ ਪਸ਼ੂਆਂ ਨੂੰ ਚੁੱਕ ਕੇ ਲਿਜਾਣ ਦਾ ਅਤੇ ਉਨ੍ਹਾਂ ਦਾ ਚੰਮ ਉਤਾਰਨ ਦਾ ਕੰਮ ਅਜੇ ਵੀ ਇਕ ਦਲਿਤ ਭਾਈਚਾਰਾ ਹੀ ਕਰਦਾ ਹੈ। ਲਗਦਾ ਹੈ, ਇਹ ਵੀ ਬੰਦ ਹੋ ਜਾਏਗਾ।
ਪੰਜਾਬ ਦੇ ਸ਼ਹਿਰਾਂ-ਕਸਬਿਆਂ ਦੇ ਘਰਾਂ ਦੀਆਂ ਛੱਤਾਂ ਤੋਂ ਮਲ-ਮੂਤਰ ਚੁੱਕਣ ਦਾ ਕਿੱਤਾ ਹੀ ਇਥੋਂ ਦੇ ਲੋਕਾਂ ਨੇ ਨਹੀਂ ਛੱਡਿਆ, ਸਗੋਂ ਹੁਣ ਉਹ ਘਰਾਂ ਵਿਚ ਇਕੱਠਾ ਹੁੰਦਾ ਕੂੜਾ ਚੁੱਕਣ ਦਾ ਕੰਮ ਵੀ ਛੱਡੀ ਬੈਠੇ ਹਨ। ਹੁਣ ਘਰ-ਘਰ ਤੋਂ ਇਕੱਠਾ ਹੁੰਦਾ ਕੂੜਾ ਉੱਤਰ ਪ੍ਰਦੇਸ਼ ਤੇ ਦੂਜੇ ਹਿੰਦੀ ਬੋਲਦੇ ਸੂਬਿਆਂ ਤੋਂ ਆਏ ਮਜ਼ਦੂਰ ਕਰ ਰਹੇ ਹਨ। ਵਿਅੰਗ ਇਹ ਹੈ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਭਾਜਪਾ ਦਾ ਰਾਜ ਹੈ, ਪਰ ਉਥੋਂ ਦੇ ਦਲਿਤ ਅਤੇ ਹੋਰ ਗ਼ਰੀਬ ਲੋਕ ਅਜੇ ਵੀ ਏਨੇ ਮਜਬੂਰ ਹਨ ਕਿ ਉਹ ਪੰਜਾਬ ਆ ਕੇ ਕੂੜਾ ਚੁੱਕਣ ਦੇ ਕੰਮ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਬਣਾਉਣ ਲਈ ਮਜਬੂਰ ਹਨ। ਪੰਜਾਬ ਦੇ ਦਲਿਤ ਵੀਰਾਂ ਨੇ ਕਥਿਤ ਨੀਵਾਂ ਕੰਮ ਕਰਨਾ ਛੱਡ ਦਿੱਤਾ ਹੈ। ਪਰ ਹਿੰਦੂ-ਸੰਸਕ੍ਰਿਤੀ ਦਾ ਮਨਾਂ ਵਿਚ ਚੋਭਿਆ ਇਹ ਕੰਡਾ ਕੌਣ ਕੱਢੇਗਾ, ਤੇ ਕਦੋਂ ਕੱਢੇਗਾ ਕਿ ਫਲਾਣੀ ਫਲਾਣੀ ਜਾਤੀ ਅਛੂਤ ਹੈ ਤੇ ਇਹ ਪੀੜ੍ਹੀ-ਦਰ-ਪੀੜ੍ਹੀ ਛੋਟੇ ਕੰਮ ਕਰਦੀ ਰਹੇ। ਇਸੇ ਕਰਕੇ ਕਦੇ ਜਲੰਧਰ ਵਿਚ ਅਤੇ ਕਦੇ ਫਗਵਾੜੇ ਵਿਚ ਹਿੰਸਾ ਭੜਕ ਪੈਂਦੀ ਹੈ।
2 ਅਪ੍ਰੈਲ ਦੇ ਉੱਤਰੀ ਭਾਰਤ ਦੇ ਮੁਕੰਮਲ ਬੰਦ ਤੋਂ ਕਥਿਤ ਉੱਚੇ ਲੋਕ ਖਫ਼ਾ ਹਨ। ਉਨ੍ਹਾਂ ਨੇ 2 ਅਪ੍ਰੈਲ ਦੇ ਦਲਿਤ ਬੰਦ ਤੋਂ ਬਾਅਦ ਆਪਣੇ ਵਲੋਂ ਵੀ ਬੰਦ ਦਾ ਸੱਦਾ ਦਿੱਤਾ ਸੀ, ਜੋ ਬਹੁਤਾ ਅਸਰਦਾਰ ਨਹੀਂ ਸਾਬਤ ਹੋਇਆ ਸੀ। 2019 ਦੀਆਂ ਆ ਰਹੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕਈ ਰਾਜਨੀਤਕ ਧਿਰਾਂ ਸਰਗਰਮ ਹਨ। ਪੰਜਾਬ ਭਾਜਪਾ ਦਾ ਇਕ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲਿਆ। ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਹਾਲਾਤ ਖਰਾਬ ਹੋਣ ਦੀ ਆਗਿਆ ਦੇ ਰਹੀ ਹੈ। ਉਨ੍ਹਾਂ ਨੇ ਫਗਵਾੜੇ ਦੀਆਂ ਘਟਨਾਵਾਂ ਦੀ ਪੁਨਰ-ਪੜਤਾਲ ਕਰਵਾਉਣ ਲਈ ਵਿਸ਼ੇਸ਼ ਜਾਂਚ ਟੀਮ ਸਥਾਪਤ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਤੇ ਕਿਹਾ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਪੰਜਾਬ ਵਿਚ ਆਪਣੇ ਸਿਖਲਾਈ ਪ੍ਰਾਪਤ ਬੰਦੇ ਭੇਜ ਰਹੀ ਹੈ। ਉਹ ਆਪਣੇ ਸਿਖਲਾਈ ਪ੍ਰਾਪਤ ਬੰਦਿਆਂ ਰਾਹੀਂ ਵਿਸ਼ੇਸ਼ ਵਿਅਕਤੀਆਂ ਦੇ ਕਤਲ ਵੀ ਕਰਵਾ ਰਹੀ ਹੈ।
ਜਿਵੇਂ ਅਸੀਂ ਪਹਿਲਾਂ ਲਿਖ ਆਏ ਹਾਂ, ਪੰਜਾਬ ਵਿਚ ਖਿੱਚੋਤਾਣ ਦੀਆਂ ਜੜ੍ਹਾਂ ਮੌਜੂਦ ਹਨ। ਪਹਿਲੀ ਜੜ੍ਹ ਹੈਂਸਿੱਖ ਹਿੰਦੂ ਭਾਈਚਾਰਿਆਂ ਦਾ ਵਾਦ-ਵਿਵਾਦ। ਇਹ ਪਹਿਲਾਂ ਬਿਲਕੁਲ ਨਹੀਂ ਸੀ। ਰਣਜੀਤ ਸਿੰਘ ਦੇ ਰਾਜ ਕਾਲ ਵਿਚ ਸਿੱਖ ਤੇ ਹਿੰਦੂ ਇਕ ਸਨ। ਅੰਗਰੇਜ਼ੀ ਰਾਜ ਕਾਲ ਵਿਚ ਇਹ ਦੋ ਧਿਰਾਂ ਬਣ ਗਈਆਂ, ਖ਼ਾਸ ਤੌਰ 'ਤੇ ਆਰੀਆ ਸਮਾਜ ਦੇ ਹੋਂਦ ਵਿਚ ਆਉਣ ਤੋਂ ਬਾਅਦ। ਦੂਜੀ ਜੜ੍ਹ ਹੈਂਦਲਿਤ ਤੇ ਸਵਰਨ ਜਾਤੀਆਂ ਦਾ ਵਾਦ-ਵਿਵਾਦ। ਅਕਾਲੀ ਪਾਰਟੀ ਨੇ ਪਹਿਲੀ ਜੜ੍ਹ ਨੂੰ ਘਟਾਉਣ ਦਾ ਯਤਨ ਕੀਤਾ। ਪਰ ਹੁਣ ਜਾਤ ਆਧਾਰਿਤ ਖਿੱਚੋਤਾਣ ਵਧ ਰਹੀ ਹੈ। ਸਮੁੱਚੇ ਭਾਰਤ ਵਿਚ ਭਾਜਪਾ ਰਾਜ ਦੇ ਫੈਲਾਅ ਨੇ ਪੰਜਾਬ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਫਗਵਾੜੇ ਦੀਆਂ ਘਟਨਾਵਾਂ ਪਿੱਛੇ ਸਾਨੂੰ ਇਸੇ ਪਸਾਰ ਦਾ ਪ੍ਰਛਾਵਾਂ ਨਜ਼ਰ ਆ ਰਿਹਾ ਹੈ। ਫਗਵਾੜਾ ਸ਼ਹਿਰ ਦਾ ਬਾਂਸਾਂਵਾਲਾ ਬਾਜ਼ਾਰ ਅਤੇ ਬੰਗਾ ਰੋਡ ਦੇ ਸ਼ੋਅ ਰੂਮ ਵਪਾਰ ਤੇ ਕਾਰੋਬਾਰ ਦਾ ਕੇਂਦਰ ਹਨ ਪਰ ਪਿਛਲੇ ਦਿਨਾਂ ਦੀਆਂ ਘਟਨਾਵਾਂ ਨੇ ਕਾਰੋਬਾਰ ਅਤੇ ਆਪਸੀ ਭਾਈਚਾਰੇ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਪੰਜਾਬੀ ਲੋਕਾਂ ਲਈ ਫ਼ਿਕਰ ਪੈਦਾ ਕਰਨ ਵਾਲੀ ਸਥਿਤੀ ਹੈ। ਅਸੀਂ ਚਾਹੁੰਦੇ ਹਾਂ, ਪੰਜਾਬ ਦੇ ਸ਼ੁੱਭ ਚਿੰਤਕ ਬੁੱਧੀਮਾਨ ਲੋਕ, ਲੇਖਕ ਲੋਕ ਅਤੇ ਉੱਚੀ ਸੋਚ ਵਾਲੇ ਰਾਜਨੀਤਕ ਲੋਕ ਇਕੱਠੇ ਹੋਣ ਤੇ 2018-19 ਦੇ ਸਾਲਾਂ ਦੌਰਾਨ ਵਿਚ ਸ਼ਾਂਤੀ ਬਣਾਈ ਰੱਖਣ ਦੇ ਤਰੀਕੇ ਸੋਚਣ।

 

ਚੋਣਾਂ 'ਚ ਪ੍ਰਭਾਵੀ ਸਾਬਤ ਹੋ ਸਕਦਾ ਹੈ ਇਨੈਲੋ-ਬਸਪਾ ਦਾ ਗੱਠਜੋੜ

ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਅਤੇ ਬਸਪਾ ਵਿਚਕਾਰ ਹੋਏ ਗੱਠਜੋੜ ਨੇ ਸੂਬੇ ਦੇ ਰਾਜਨੀਤਕ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਗੱਠਜੋੜ ਦਾ ਐਲਾਨ ਪਿਛਲੇ ਹਫ਼ਤੇ ਇਨੈਲੋ ਨੇਤਾ ਅਤੇ ਹਰਿਆਣਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ...

ਪੂਰੀ ਖ਼ਬਰ »

ਸੰਕਟ ਵਿਚ ਘਿਰੇ ਨਵਾਜ਼ ਸ਼ਰੀਫ਼ ਤੇ ਖਾਲਿਦਾ ਜ਼ਿਆ

ਪਾਕਿਸਤਾਨ ਦੀ ਸਰਬਉੱਚ ਅਦਾਲਤ ਵਲੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ ਕੋਈ ਵੀ ਸਰਕਾਰੀ ਅਹੁਦਾ ਲੈਣ 'ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਹ ਫ਼ੈਸਲਾ ਵਿਵਾਦਾਂ ਨਾਲ ਘਿਰਿਆ ਹੋਇਆ ਹੈ। ਅਦਾਲਤ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਸਕਦੀ ਹੈ ਪਰ ਉਨ੍ਹਾਂ ਨੂੰ ਸਜ਼ਾ ...

ਪੂਰੀ ਖ਼ਬਰ »

ਪ੍ਰੌੜ੍ਹ ਪਹੁੰਚ ਦੀ ਲੋੜ

ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਇਸ ਲਈ ਸੁਰਖੀਆਂ ਵਿਚ ਸੀ, ਕਿਉਂਕਿ ਉਸ ਦੇ ਚਾਰ ਜੱਜਾਂ ਨੇ ਮੁੱਖ ਜੱਜ ਦੇ ਖਿਲਾਫ਼ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਦੋਸ਼ ਲਾਇਆ ਸੀ ਕਿ ਉਹ ਅਦਾਲਤ ਦੇ ਕੰਮ ਸਮੇਂ ਪੱਖਪਾਤੀ ਰਵੱਈਆ ਅਖ਼ਤਿਆਰ ਕਰਦੇ ਹਨ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX