ਤਾਜਾ ਖ਼ਬਰਾਂ


ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 25 ਮਈ (ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਤੋਂ ਦੁਬਈ ਵਿਚਾਲੇ ਚੱਲਣ ਵਾਲੀ ਇੰਡੀਗੋ ਏਅਰ ਲਾਇਨ ਦੀ ਉਡਾਣ ਰਾਹੀਂ ਸਫ਼ਰ ਕਰਕੇ ਦੁਬਈ ਤੋਂ ਏਥੇ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ...
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਮਈ (ਅਰੁਣ ਅਹੂਜਾ)- ਸਥਾਨਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਇਕ ਜੀਅ ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਜਾਣਕਾਰੀ ਮਿਲੀ ...
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਗੋਨਿਆਣਾ, 25 ਮਈ (ਬਰਾੜ ਆਰ. ਸਿੰਘ)- ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਅੰਦਰ ਛੱਪੜ ਦੀ ਚੱਲ ਰਹੀ ਖ਼ੁਦਾਈ ਦੌਰਾਨ ਇਸ ਦੀ ਤਹਿ ਥੱਲਿਓਂ ਤਕਰੀਬਨ 500 ਚੱਲੇ ਅਤੇ ਕੁੱਝ ...
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਕੋਟਕਪੂਰਾ, 25 ਮਈઠ(ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਾਏ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲੇਆਣਾ ਸੜਕ 'ਤੇ ਸਥਿਤ ਬੰਗਾਲੀ ਬਸਤੀ ਦੇ ਵਸਨੀਕ ਇਕ ਰਾਜੂ ਨਾਂਅ ਦੇ ਮਜ਼ਦੂਰ ਦੀ ਪਤਨੀ ...
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਮੁੰਬਈ, 25 ਮਈ- ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਥਾਰਿਟੀ ਵੱਲੋਂ ਸ਼ਨੀਵਾਰ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਹ ਆਪਣੀ ਪਤਨੀ ਨਾਲ ਵਿਦੇਸ਼ ਜਾ ਰਹੇ...
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ ....
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਜ਼ੀਰਾ, 25 ਮਈ (ਮਨਜੀਤ ਸਿੰਘ ਢਿੱਲੋਂ)- ਇਕ ਪਾਸੇ ਜਿੱਥੇ ਸਰਕਾਰ ਵਲੋਂ ਨਸ਼ੇ ਨੂੰ ਠੱਲ੍ਹ ਪਾਏ ਜਾਣ ਦੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ, ਉੱਥੇ ਪੰਜਾਬ 'ਚ ਨਸ਼ੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤਾਂ ਹੋਣੀਆਂ ਜਾਰੀ ਹਨ, ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ....
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  1 day ago
ਨਵੀਂ ਦਿੱਲੀ, 25 ਮਈ- ਨਾਗਾਲੈਂਡ ਦੇ ਕੋਹਿਮਾ 'ਚ ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ ਹੋਏ ਹਨ ਜਦਕਿ 4 ਜਵਾਨ ਜ਼ਖਮੀ....
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  1 day ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  1 day ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  1 day ago
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  1 day ago
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  1 day ago
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  1 day ago
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  1 day ago
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  1 day ago
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  1 day ago
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  1 day ago
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  1 day ago
ਉੱਤਰ ਪ੍ਰਦੇਸ਼ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ
. . .  1 day ago
16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਰਾਸ਼ਟਰਪਤੀ ਨੇ ਕੀਤੇ ਹਸਤਾਖ਼ਰ
. . .  1 day ago
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਜੇਤੂ ਉਮੀਦਵਾਰਾਂ ਦੀ ਸੂਚੀ
. . .  1 day ago
ਗ਼ਲਤ ਹਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀਆਂ ਖ਼ਬਰਾਂ- ਸੁਰਜੇਵਾਲਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਮਾਂ ਦਾ ਪੁੱਤ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਵਲੋਂ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਡੇਰਾਬੱਸੀ 'ਚ ਸਰਕਾਰੀ ਹਸਪਤਾਲ ਦੇ ਪਖਾਨੇ ਦੇ ਫਲੱਸ਼ ਟੈਂਕ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  1 day ago
ਉੱਤਰ ਪ੍ਰਦੇਸ਼ 'ਚ ਗੋਲੀਆਂ ਮਾਰ ਕੇ ਤਿੰਨ ਬੱਚਿਆਂ ਦੀ ਹੱਤਿਆ, ਟਿਊਬਵੈੱਲ ਦੀ ਹੌਦੀ 'ਚੋਂ ਮਿਲੀਆਂ ਲਾਸ਼ਾਂ
. . .  1 day ago
ਜੰਮੂ-ਪਠਾਨਕੋਟ ਕੌਮੀ ਹਾਈਵੇਅ ਕਿਨਾਰੇ ਦਰਖ਼ਤ ਨਾਲ ਲਟਕਦੀ ਮਿਲੀ ਵਿਅਕਤੀ ਦੀ ਲਾਸ਼
. . .  1 day ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਤਪਾ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਕਈ ਜ਼ਖ਼ਮੀ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਲਈ ਪਾਰਟੀ ਦਫ਼ਤਰ 'ਚ ਪਹੁੰਚੇ ਕੈਪਟਨ
. . .  1 day ago
ਮਾਂ ਤੋਂ ਆਸ਼ੀਰਵਾਦ ਲੈਣ ਲਈ ਕੱਲ੍ਹ ਗੁਜਰਾਤ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅੱਜ ਖਟਕੜ ਕਲਾਂ ਜਾਣਗੇ ਭਗਵੰਤ ਮਾਨ
. . .  1 day ago
ਦਿੱਲੀ 'ਚ ਅੱਜ ਐਨ.ਡੀ.ਏ. ਦੀ ਬੈਠਕ
. . .  1 day ago
ਸੂਰਤ ਅਗਨੀਕਾਂਡ : ਤਿੰਨ ਲੋਕਾਂ 'ਤੇ ਮਾਮਲਾ ਦਰਜ
. . .  about 1 hour ago
ਅੱਜ ਅਸਤੀਫ਼ੇ ਦੀ ਪੇਸ਼ਕਸ਼ ਕਰ ਸਕਦੇ ਹਨ ਰਾਹੁਲ ਗਾਂਧੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵੈਸਾਖ ਸੰਮਤ 550

ਜਲੰਧਰ

ਫੌਰਜਿੰਗ ਫੈਕਟਰੀ 'ਤੇ ਜੀ. ਐੱਸ. ਟੀ. ਵਿਭਾਗ ਦਾ ਛਾਪਾ

ਸ਼ਿਵ ਸ਼ਰਮਾ
ਜਲੰਧਰ, 25 ਅਪ੍ਰੈਲ- ਘੱਟ ਟੈਕਸ ਆਉਣ ਦੇ ਖ਼ਦਸ਼ੇ ਕਰਕੇ ਜੀ.ਐੱਸ.ਟੀ. ਵਿਭਾਗ ਪੰਜਾਬ ਦੀ ਇਕ ਟੀਮ ਨੇ ਇਕ ਫੌਰਜਿੰਗ ਫ਼ੈਕਟਰੀ 'ਤੇ ਛਾਪਾ ਮਾਰ ਕੇ ਸੀ.ਪੀ.ਯੂ. ਸਮੇਤ ਹੋਰ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਲਏ ਹਨ | ਵਿਭਾਗ ਨੇ ਕਿਹਾ ਹੈ ਕਿ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਘੱਟ ਟੈਕਸ ਆਉਣ ਦੀ ਸਾਰੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ | ਕਾਰਵਾਈ ਜੀ.ਐੱਸ.ਟੀ. ਵਿਭਾਗ ਦੇ ਜੁਆਇੰਟ ਡਾਇਰੈਕਟਰ (ਜਾਂਚ) ਐੱਚ.ਪੀ.ਐੱਸ. ਗੋਹਤਰਾ ਦੀ ਅਗਵਾਈ ਵਿਚ ਕੀਤੀ ਗਈ | ਟੀਮ ਵਿਚ ਲੁਧਿਆਣਾ ਤੋਂ ਆਏ ਅਫ਼ਸਰ ਵੀ ਸ਼ਾਮਿਲ ਸੀ | ਜੀ.ਐੱਸ.ਟੀ. ਵਿਭਾਗ ਵਲੋਂ ਘੱਟ ਜੀ.ਐੱਸ.ਟੀ. ਆਉਣ ਦੇ ਮਾਮਲੇ ਵਿਚ ਛਾਪੇ ਦੀ ਪਹਿਲੀ ਕਾਰਵਾਈ ਕੀਤੀ ਹੈ | ਸ੍ਰੀ ਗੋਹਤਰਾ ਨੇ ਦੱਸਿਆ ਕਿ ਟੀਮ ਦੁਪਹਿਰ ਬਾਅਦ ਮਿਲੀ ਸੂਚਨਾ ਤੋਂ ਬਾਅਦ 1.05 ਵਜੇ ਫੌਰਜਿੰਗ ਦਾ ਕੰਮ ਕਰਨ ਵਾਲੀ ਫ਼ੈਕਟਰੀ ਵਿਚ ਪੁੱਜ ਗਈ ਸੀ ਤੇ ਉਨ੍ਹਾਂ ਨੂੰ ਜੋ ਦੱਸਿਆ ਗਿਆ ਸੀ, ਉਸ ਮੁਤਾਬਿਕ ਹੀ ਦਸਤਾਵੇਜ਼ਾਂ ਨੂੰ ਹਾਸਲ ਕੀਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਜੇਕਰ ਸਾਰੇ ਦੋਸ਼ ਸਹੀ ਪਾਏ ਗਏ ਹਨ ਤਾਂ ਇਸ ਮਾਮਲੇ ਵਿਚ ਵਿਭਾਗ ਵਲੋਂ ਜੁਰਮਾਨੇ ਸਮੇਤ ਜੀ.ਐੱਸ.ਟੀ. ਵਸੂਲੀ ਕੀਤੀ ਜਾ ਸਕਦੀ ਹੈ | ਜੀ.ਐੱਸ.ਟੀ. ਵਿਭਾਗ ਪਹਿਲੀ ਵਾਰ ਸਨਅਤੀ ਇਕਾਈਆਂ ਵਿਚ ਕਾਰਵਾਈ ਕਰ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ ਕੇਂਦਰੀ ਜੀ.ਐੱਸ.ਟੀ. ਵਿਭਾਗ ਸਥਾਨਕ ਵਪਾਰਕ ਅਦਾਰਿਆਂ 'ਤੇ ਆਪਣੀ ਕਾਰਵਾਈ ਕਰ ਚੁੱਕਾ ਹੈ |
ਕਈ ਰਿਕਾਰਡ ਕਬਜ਼ੇ 'ਚ
ਵਿਭਾਗ ਨੇ ਸੀ. ਪੀ. ਯੂ. ਤੋਂ ਇਲਾਵਾ ਰਿਕਾਰਡ ਕਬਜ਼ੇ ਵਿਚ ਲਿਆ ਹੈ ਜਿਸ ਵਿਚ ਖ਼ਰੀਦੋ ਫ਼ਰੋਖ਼ਤ ਨਾਲ ਸਬੰਧਿਤ ਦਸਤਾਵੇਜ਼ ਵੀ ਸ਼ਾਮਿਲ ਦੱਸੇ ਜਾ ਰਹੇ ਹਨ | ਸ੍ਰੀ ਗੋਹਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਤੇ ਉਸ ਆਧਾਰ 'ਤੇ ਹੀ ਕਾਰਵਾਈ ਕੀਤੀ ਗਈ ਹੈ | ਲੁਧਿਆਣਾ ਅਤੇ ਜਲੰਧਰ ਦੀਆਂ ਟੀਮਾਂ ਉਕਤ ਸਨਅਤੀ ਇਕਾਈ ਵਿਚ ਜਾ ਕੇ ਦੋ ਘੰਟੇ ਤੱਕ ਜਾਂਚ ਦਾ ਕੰਮ ਕਰਦੀਆਂ ਰਹੀਆਂ ਸਨ | ਟੀਮ ਦਾ ਕਹਿਣਾ ਸੀ ਕਿ ਘੱਟ ਟੈਕਸ ਆਉਣ ਦੀ ਹੀ ਪੱਕੀ ਸੂਚਨਾ ਸੀ ਤੇ ਇਸ ਮਾਮਲੇ ਵਿਭਾਗ ਆਉਂਦੇ ਦਿਨਾਂ ਵਿਚ ਜਾਣਕਾਰੀ ਪ੍ਰਦਾਨ ਕਰੇਗਾ | ਸੂਚਨਾ ਐਨੀ ਪੱਕੀ ਸੀ ਕਿ ਇਸ ਦੀ ਜਾਣਕਾਰੀ ਮਿਲਣ 'ਤੇ ਸਮੇਂ ਸਿਰ ਹੀ ਟੀਮਾਂ ਇਸ ਸਨਅਤੀ ਇਕਾਈ ਵਿਚ ਸ਼ਾਮਿਲ ਹੋਈਆਂ |
ਲੁਧਿਆਣਾ, ਜਲੰਧਰ ਦਾ ਸੀ ਸਟਾਫ਼
ਜੀ.ਐੱਸ.ਟੀ. ਵਿਭਾਗ ਦੀ ਟੀਮ ਵਿਚ ਸ੍ਰੀ ਗੋਹਤਰਾ ਤੋਂ ਇਲਾਵਾ ਲੁਧਿਆਣਾ ਜੀ.ਐੱਸ.ਟੀ. ਵਿਭਾਗ ਦੇ ਸਹਾਇਕ ਕਮਿਸ਼ਨਰ ਸ੍ਰੀ ਮਗਨੇਸ਼ ਸੇਠੀ, ਈ. ਟੀ. ਓ. ਮੇਜਰ ਮਨਮੋਹਨ ਸਿੰਘ, ਇੰਦਰਜੀਤ ਨਾਗਪਾਲ ਤੋਂ ਇਲਾਵਾ ਜਲੰਧਰ ਤੋਂ ਈ. ਟੀ. ਓ. ਪਵਨ ਕੁਮਾਰ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ ਪਨੂੰ ਸ਼ਾਮਿਲ ਸੀ | ਲੁਧਿਆਣਾ ਦਫ਼ਤਰ ਵਾਲੀ ਟੀਮ ਤਿੰਨ ਗੱਡੀਆਂ ਵਿਚ ਆਈ ਸੀ |

ਸਰਵਿਸ ਸਟੇਸ਼ਨਾਂ 'ਤੇ ਗੱਡੀਆਂ ਧੋਣ ਲਈ ਵੀ ਤੈਅ ਕੀਤੇ ਗਏ ਨਿਯਮ

ਜਲੰਧਰ, 25 ਅਪ੍ਰੈਲ (ਸ਼ਿਵ ਸ਼ਰਮਾ)- ਗਰਮੀਆਂ ਵਿਚ ਪਾਣੀ ਦੀ ਹੋਣ ਜਾ ਰਹੀ ਕਿੱਲਤ ਨੂੰ ਦੇਖਦਿਆਂ ਨਿਗਮ ਪ੍ਰਸ਼ਾਸਨ ਨੇ ਗੱਡੀਆਂ ਧੋਣ ਵਾਲਿਆਂ 'ਤੇ ਸਖ਼ਤੀ ਕਰ ਦਿੱਤੀ ਹੈ ਪਰ ਸਰਵਿਸ ਸਟੇਸ਼ਨਾਂ 'ਤੇ ਵੀ ਗੱਡੀਆਂ ਧੋਣ ਲਈ ਨਿਗਮ ਨੇ ਨਿਯਮ ਤੈਅ ਕੀਤੇ ਹਨ ਜਿਨ੍ਹਾਂ ਨੂੰ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 4 ਗਿ੍ਫ਼ਤਾਰ

ਜਲੰਧਰ, 25 ਅਪ੍ਰੈਲ (ਐੱਮ.ਐੱਸ. ਲੋਹੀਆ) - ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਨੇ ਆਦਮਪੁਰ ਦੇ ਖੇਤਰ 'ਚ ਕਾਰਵਾਈ ਕਰਦੇ ਹੋਏ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਸੰਦੀਪ ਕੁਮਾਰ ...

ਪੂਰੀ ਖ਼ਬਰ »

ਘਰ 'ਚ ਇਕੱਲੇ ਨਾਬਾਲਗ ਲੜਕੇ ਨਾਲ ਬਦਫ਼ੈਲੀ ਕਰਨ ਦੇ ਲਗਾਏ ਦੋਸ਼

ਜਲੰਧਰ, 25 ਅਪ੍ਰੈਲ (ਐੱਮ.ਐੱਸ. ਲੋਹੀਆ) - ਥਾਣਾ ਨਵੀਂ ਬਾਰਾਂਦਰੀ ਦੇ ਅਧੀਨ ਆਉਂਦੇ ਖੇਤਰ 'ਚ ਰਹਿੰਦੇ 2 ਪਰਿਵਾਰ, ਜੋ ਆਪਸ 'ਚ ਰਿਸ਼ਤੇਦਾਰ ਵੀ ਹਨ ਨੇ ਇਕ ਦੂਸਰੇ ਿਖ਼ਲਾਫ਼ ਕਾਰਵਾਈ ਕਰਨ ਲਈ ਥਾਣੇ 'ਚ ਹੰਗਾਮਾ ਕੀਤਾ | ਥਾਣੇ ਪਹੁੰਚੇ ਇਕ ਪਰਿਵਾਰ ਨੇ ਆਪਣੇ 14 ਸਾਲ ਦੇ ਲੜਕੇ ...

ਪੂਰੀ ਖ਼ਬਰ »

ਮੋਬਾਈਲ ਫ਼ੋਨ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਨ ਵਾਲੇ ਅੰਤਰਰਾਜੀ ਗਰੋਹ ਦੇ 5 ਮੈਂਬਰ ਗਿ੍ਫ਼ਤਾਰ

ਜਲੰਧਰ, 25 ਅਪ੍ਰੈਲ (ਐੱਮ. ਐੱਸ. ਲੋਹੀਆ) – ਦਿਹਾਤੀ ਪੁਲਿਸ ਦੇ ਸੀ.ਆਈ.ਏ.-2 ਸਟਾਫ਼ ਨੇ ਮੋਬਾਇਲ ਫ਼ੋਨ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਨ ਵਾਲੇ ਅੰਤਰਰਾਜੀ ਗਰੋਹ ਦੇ 5 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਰੱਜਤ ਸਿੰਘ (24) ਪੁੱਤਰ ਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਪਾਸਪੋਰਟ ਬਣਾਉਣ ਲਈ ਜਾਅਲੀ ਦਸਤਾਵੇਜ਼ ਲਗਾਉਣ ਵਾਲੇ ਿਖ਼ਲਾਫ਼ ਮੁਕੱਦਮਾ ਦਰਜ

ਜਲੰਧਰ, 25 ਅਪ੍ਰੈਲ (ਐੱਮ. ਐੱਸ. ਲੋਹੀਆ) - ਪਾਸਪੋਰਟ ਬਣਾਉਣ ਲਈ ਜਾਅਲੀ ਦਸਤਾਵੇਜ਼ ਲਗਾਉਣ ਵਾਲੇ ਿਖ਼ਲਾਫ਼ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਮਾਊ ਸਾਹਿਬ ਦੇ ਰਹਿਣ ਵਾਲੇ ਦਵਿੰਦਰ ਸਿੰਘ ਨੇ ਆਪਣਾ ...

ਪੂਰੀ ਖ਼ਬਰ »

ਵਰਿਆਣਾ ਡੰਪ ਤੱਕ ਬਣੇਗੀ 98 ਲੱਖ ਦੀ ਲਾਗਤ ਨਾਲ ਸੜਕ

ਜਲੰਧਰ, 25 ਅਪ੍ਰੈਲ (ਮਦਨ ਭਾਰਦਵਾਜ) - ਨਗਰ ਨਿਗਮ ਨੇ 98 ਲੱਖ ਰੁਪਏ ਦੀ ਲਾਗਤ ਨਾਲ ਵਰਿਆਣਾ ਡੰਪ ਤੱਕ ਸੜਕ ਬਣਾਉਣ ਦਾ ਫ਼ੈਸਲਾ ਕੀਤਾ ਹੈ | ਨਿਗਮ ਸੂਤਰਾਂ ਅਨੁਸਾਰ ਉਕਤ ਡੰਪ 'ਤੇ ਜਾਣ ਵਾਲੀ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਉੱਥੇ ਅੱਗੇ ਤੱਕ ਕੂੜੇ ਨਾਲ ਭਰੇ ਟਰੱਕ ...

ਪੂਰੀ ਖ਼ਬਰ »

600 ਲਿਟਰ ਸ਼ਰਾਬ, 25 ਡਿੱਗੀਆਂ ਲਾਹਣ ਬਰਾਮਦ

ਜਲੰਧਰ, 25 ਅਪ੍ਰੈਲ (ਸ਼ਿਵ)- ਐਕਸਾਈਜ਼ ਇੰਸਪੈਕਟਰ ਰਮਨ ਭਗਤ ਦੀ ਅਗਵਾਈ ਵਿਚ ਐਕਸਾਈਜ਼ ਵਿਭਾਗ ਦੀ ਇਕ ਟੀਮ ਨੇ ਪਿੰਡ ਭੌੜੇ ਬਿਲਗਾਂ ਸਤਲੁਜ ਲਾਗੇ ਛਾਪਾ ਮਾਰ ਕੇ 600 ਲਿਟਰ ਸ਼ਰਾਬ ਅਤੇ 25 ਡਿੱਗੀਆਂ ਲਾਹਣ ਦੀਆਂ ਕਬਜ਼ੇ ਵਿਚ ਲਈਆਂ ਹਨ | ਇਨ੍ਹਾਂ ਨੂੰ ਨਸ਼ਟ ਕਰਨ ਦੀ ਕਾਰਵਾਈ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੇ ਮਾਮਲੇ 'ਤੇ ਮੇਅਰ ਅੱਜ ਕਰ ਸਕਦੇ ਨੇ ਜਵਾਬ ਤਲਬੀ

ਜਲੰਧਰ, 25 ਅਪੈ੍ਰਲ (ਸ਼ਿਵ)- ਮੇਅਰ ਅਤੇ ਉਨ੍ਹਾਂ ਦੀ ਪਤਨੀ ਦੇ ਵਾਰਡ ਵਿਚ ਸਾਰਿਆਂ ਤੋਂ ਜ਼ਿਆਦਾ ਸਫ਼ਾਈ ਸੇਵਕ ਨਿਯੁਕਤ ਕਰਨ ਦਾ ਮਾਮਲਾ ਤੂਲ ਫੜਨ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਵੀਰਵਾਰ ਨੂੰ ਸਫ਼ਾਈ ਵਿਭਾਗ ਤੋਂ ਇਸ ਮਾਮਲੇ ਵਿਚ ਜਵਾਬ ਤਲਬੀ ਕਰ ਸਕਦੇ ਹਨ ਕਿਉਂਕਿ ਇਸ ...

ਪੂਰੀ ਖ਼ਬਰ »

ਐੱਮ.ਪੀ. ਨਰੇਸ਼ ਗੁਜਰਾਲ ਨੇ ਜਲੰਧਰ ਜ਼ਿਲ੍ਹੇ ਨੂੰ ਦਿੱਤੀਆਂ 5 ਹਾਈਟੈੱਕ ਐਾਬੂਲੈਂਸਾਂ

ਜਲੰਧਰ, 25 ਅਪ੍ਰੈਲ (ਐੱਮ. ਐੱਸ. ਲੋਹੀਆ) - ਮੈਂਬਰ ਪਾਰਲੀਮੈਂਟ ਨਰੇਸ਼ ਗੁਜਰਾਲ ਨੇ ਆਪਣੇ ਅਧਿਕਾਰਿਤ ਫੰਡ 'ਚੋਂ ਜ਼ਿਲ੍ਹੇ ਨੂੰ 5 ਹਾਈਟੈੱਕ ਐਾਬੂਲੈਂਸਾਂ ਦਿੱਤੀਆਂ ਹਨ | ਇਸ ਸਬੰਧੀ ਸ੍ਰੀ ਗੁਜਰਾਲ ਨੇ ਅੱਜ ਇਕ ਪੱਤਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਹੈ ਕਿ ਉਹ ...

ਪੂਰੀ ਖ਼ਬਰ »

ਡਿਪਟੀ ਮੇਅਰ ਨੇ ਬਿਲਡਿੰਗ ਬਰਾਂਚ ਦੀ ਸੂਚੀ ਕੀਤੀ ਰੱਦ

ਜਲੰਧਰ, 25 ਅਪ੍ਰੈਲ (ਮਦਨ)- ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਬਿਲਡਿੰਗ ਬਰਾਂਚ ਵਲੋਂ ਨਾਜਾਇਜ਼ ਅਤੇ ਜਾਇਜ਼ ਕਾਲੋਨੀਆਂ ਦੀ ਸੌਾਪੀ ਗਈ ਸੂਚੀ ਨੂੰ ਰੱਦ ਕਰ ਦਿੱਤਾ ਹੈ | ਅੱਜ ਬਿਲਡਿੰਗ ਬਰਾਂਚ ਨਾਲ ਜਿਹੜੀ ਮੀਟਿੰਗ ਕੀਤੀ ਅਤੇ ਉਸ ਵਿਚ ਸ਼ਹਿਰ ਦੀਆਂ ਜਾਇਜ਼ ...

ਪੂਰੀ ਖ਼ਬਰ »

ਨੈਸ਼ਨਲ ਸਕੂਲ ਖੇਡਾਂ 'ਚ ਹਿੱਸਾ ਲੈਣ ਆਏ ਖਿਡਾਰੀਆਂ ਦੇ ਖਾਣੇ ਦੀ ਐੱਸ.ਡੀ.ਐਮ. ਰਾਜੀਵ ਵਰਮਾ ਵਲੋਂ ਚੈਕਿੰਗ

ਜਲੰਧਰ, 25 ਅਪ੍ਰੈਲ (ਜਤਿੰਦਰ ਸਾਬੀ) 63ਵੀਆਂ ਨੈਸ਼ਨਲ ਸਕੂਲ ਖੇਡਾਂ ਜੋ ਜਲੰਧਰ ਵਿਖੇ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਖੇਡਾਂ ਦੇ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਾਕੀ ਦੇ ਖਿਡਾਰੀ ਹਿੱਸਾ ਲੈਣ ਆਏ ਹਨ ਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਇਨ੍ਹਾਂ ਖਿਡਾਰੀਆਂ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 25 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪ੍ਰੀਤ ਨਗਰ ਸੋਡਲ ਰੋਡ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਆਰਟਸ ਅਤੇ ਕਾਮਰਸ ਗਰੁੱਪ ਦਾ ...

ਪੂਰੀ ਖ਼ਬਰ »

ਸਕੂਲ ਗੇਮਜ਼ ਫੈੱਡਰੇਸ਼ਨ ਆਫ਼ ਇੰਡੀਆ ਦੇ ਅਬਜ਼ਰਵਰ ਨਰਾਇਣ ਚੌਧਰੀ ਦਾ ਜੂਡੋ ਸੈਂਟਰ ਵਿਖੇ ਵਿਸ਼ੇਸ਼ ਸਨਮਾਨ

ਜਲੰਧਰ, 25 ਅਪ੍ਰੈਲ (ਜਤਿੰਦਰ ਸਾਬੀ)- 63ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਵਿਚ ਸਕੂਲ ਗੇਮਜ਼ ਫੈੱਡਰੇਸ਼ਨ ਆਫ਼ ਇੰਡੀਆ ਵਲੋਂ ਬਤੌਰ ਅਬਜ਼ਰਵਰ ਹਿੱਸਾ ਲੈਣ ਜਲੰਧਰ ਆਏ ਨਰਾਇਣ ਚੌਧਰੀ ਤੇ ਤਕਨੀਕੀ ਅਬਜਰਬਰ ਸੰਜੇ ਗੌਤਮ ਦਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਬੰਬੇ ਸਟਾਕ ਐਕਸਚੇਂਜ ਇੰਟਰਨੈਸ਼ਨਲ ਫਾਈਨੈਂਸ਼ਲ ਓਲੰਪੀਆਡ 'ਚ ਓਮ ਗੁਪਤਾ ਤੇ ਅਕੁਲ ਗੋਇਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 25 ਅਪ੍ਰੈਲ (ਰਣਜੀਤ ਸਿੰਘ ਸੋਢੀ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਕੈਂਟ ਦੇ ਦੋ ਵਿਦਿਆਰਥੀਆਂ ਨੇ ਬੰਬੇ ਐਕਸਚੇਂਜ ਤੇ ਐਜੂਹਿਲ ਵਲੋਂ ਕਰਵਾਏ ਗਏ ਇੰਟਰਨੈਸ਼ਨਲ ਫਾਈਨੈਂਸ਼ਲ ਓਲੰਪੀਆਡ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇੰਟਰਨੈਸ਼ਨਲ ਫਾਈਨੈਂਸ਼ਲ ...

ਪੂਰੀ ਖ਼ਬਰ »

ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਲ੍ਹ

ਜਲੰਧਰ, 25 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫ਼ੈਂਸ ਕਲੋਨੀ ਤੋਂ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨ 27 ਅਪ੍ਰੈਲ ਨੂੰ ਸਵੇਰੇ 6.30 ਵਜੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ...

ਪੂਰੀ ਖ਼ਬਰ »

ਏ. ਪੀ. ਜੇ. ਸਕੂਲ ਦੀਆਂ ਅਧਿਆਪਕਾਵਾਂ ਨੇ ਜਿੰਗਲ ਰਾਈਟਿੰਗ ਮੁਕਾਬਲੇ 'ਚ ਦੂਸਰਾ ਸਥਾਨ ਪ੍ਰਾਪਤ ਕੀਤਾ

ਜਲੰਧਰ, 25 ਅਪ੍ਰੈਲ (ਰਣਜੀਤ ਸਿੰਘ ਸੋਢੀ)-ਜਲੰਧਰ ਇੰਡੀਪੈਂਡਿਟ ਸਕੂਲ ਸਹੋਦਿਆ ਵਲੋਂ ਜਿੰਗਲ ਰਾਈਟਿੰਗ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲਾ ਤਿੰਨ ਦਰਜਿਆਂ 'ਚ ਕਰਵਾਇਆ ਗਿਆ | ਹਰੇਕ ਦਰਜੇ 'ਚ 30 ਪ੍ਰਤੀਯੋਗੀਆਂ ਨੇ ਭਾਗ ਲਿਆ | ਏ. ਪੀ. ਜੇ. ਸਕੂਲ ਰਾਮਾ ਮੰਡੀ ਵਲੋਂ ਮਿਸ ...

ਪੂਰੀ ਖ਼ਬਰ »

ਸਰਕਾਰੀ ਜੂਨੀਅਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਜਲੰਧਰ, 25 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸਰਕਾਰੀ ਜੂਨੀਅਰ ਮਾਡਲ ਸਕੂਲ ਲਾਡੋਵਾਲੀ ਰੋਡ ਜਲੰਧਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਪ੍ਰੀਖਿਆ 'ਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਫ਼ਸਟ ਡਵੀਜ਼ਨ ਨਾਲ ਪਾਸ ਕੀਤੀ | ...

ਪੂਰੀ ਖ਼ਬਰ »

ਟਿ੍ਨਿਟੀ ਕਾਲਜ ਵਿਚ ਵਿਦਾਇਗੀ ਸਮਾਰੋਹ

ਜਲੰਧਰ, 25 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸਥਾਨਕ ਟਿ੍ਨਿਟੀ ਕਾਲਜ, ਜਲੰਧਰ ਵਿਚ ਵੱਖ-ਵੱਖ ਕੋਰਸਾਂ ਵਿਚਲੇ ਸਮੈਸਟਰ 6ਵੇਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਨੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਬੰਬੇ ਸਟਾਕ ਐਕਸਚੇਂਜ ਇੰਟਰਨੈਸ਼ਨਲ ਫਾਈਨੈਂਸ਼ਲ ਓਲੰਪੀਆਡ 'ਚ ਓਮ ਗੁਪਤਾ ਤੇ ਅਕੁਲ ਗੋਇਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 25 ਅਪ੍ਰੈਲ (ਰਣਜੀਤ ਸਿੰਘ ਸੋਢੀ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਕੈਂਟ ਦੇ ਦੋ ਵਿਦਿਆਰਥੀਆਂ ਨੇ ਬੰਬੇ ਐਕਸਚੇਂਜ ਤੇ ਐਜੂਹਿਲ ਵਲੋਂ ਕਰਵਾਏ ਗਏ ਇੰਟਰਨੈਸ਼ਨਲ ਫਾਈਨੈਂਸ਼ਲ ਓਲੰਪੀਆਡ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇੰਟਰਨੈਸ਼ਨਲ ਫਾਈਨੈਂਸ਼ਲ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਨਹੀਂ ਛਾਤੀ ਰੋਗਾਂ ਦਾ ਮਾਹਿਰ, ਪ੍ਰੇਸ਼ਾਨ ਹੋ ਰਹੇ ਨੇ ਟੀ.ਬੀ. ਦੇ ਮਰੀਜ਼

ਐੱਮ.ਐੱਸ. ਲੋਹੀਆ ਜਲੰਧਰ, 25 ਅਪ੍ਰੈਲ - ਜ਼ਿਲ੍ਹੇ ਦੀ 22 ਲੱਖ ਤੋਂ ਵੱਧ ਆਬਾਦੀ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ 'ਚ ਛਾਤੀ ਦੇ ਰੋਗਾਂ ਦਾ ਮਾਹਿਰ ਡਾਕਟਰ ਨਹੀਂ ਹੈ, ਜਦਕਿ ਰੋਜ਼ਾਨਾ ਵੱਡੀ ਗਿਣਤੀ 'ਚ ਟੀ.ਬੀ. ਅਤੇ ਛਾਤੀ ਰੋਗਾਂ ਦੇ ...

ਪੂਰੀ ਖ਼ਬਰ »

ਬਜ਼ੁਰਗਾਂ ਲਈ ਲਗਾਈ ਲੋਕ ਅਦਾਲਤ 'ਚ ਵੱਖ-ਵੱਖ ਕੇਸਾਂ ਦੀ ਸੁਣਵਾਈ

ਜਲੰਧਰ, 25 ਅਪ੍ਰੈਲ (ਚੰਦੀਪ ਭੱਲਾ)-ਡੀ.ਸੀ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਬਜ਼ੁਰਗਾਂ ਦੇ ਮਸਲਿਆਂ ਸਬੰਧੀ ਹਰ ਬੁੱਧਵਾਰ ਨੂੰ ਲਗਾਈ ਜਾਣ ਵਾਲੀ ਲੋਕ ਅਦਾਲਤ 'ਚ ਅੱਜ 15 ਕੇਸ ਸੁਣਵਾਈ ਲਈ ਰੱਖੇ ਗਏ ਤੇ ਇਨ੍ਹਾਂ ਵਿਚੋਂ ਅੱਜ ਇਕ ਕੇਸ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਵੱਖ-ਵੱਖ ਕੇਸਾਂ 'ਚ ਤਿੰਨ ਦੋਸ਼ੀਆਂ ਨੂੰ ਕੈਦ

ਜਲੰਧਰ, 25 ਅਪ੍ਰੈਲ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕਪੂਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਜੀਤ ਰਾਮ ਪੁੱਤਰ ਕਰਮਜੀਤ ਵਾਸੀ ਕਿੰਗਰਾ ਚੌਅ ਵਾਲਾ, ਭੋਗਪੁਰ ਨੂੰ 2 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ...

ਪੂਰੀ ਖ਼ਬਰ »

ਸਹਾਇਕ ਕਮਿਸ਼ਨਰ ਸ਼ਿਕਾਇਤਾਂ ਵਲੋਂ ਸੇਵਾ ਕੇਂਦਰ ਦਾ ਦੌਰਾ

ਜਲੰਧਰ, 25 ਅਪ੍ਰੈਲ (ਚੰਦੀਪ ਭੱਲਾ)-ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀ ਦੀਪਕ ਭਾਟੀਆ ਵਲੋਂ ਅੱਜ ਸੇਵਾ ਕੇਂਦਰ ਦਾ ਦੌਰਾ ਕੀਤਾ ਗਿਆ ਤੇ ਕਰਮਚਾਰੀਆਂ ਨੂੰ ਬਜ਼ੁਰਗਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਨ ਲਈ ਕਿਹਾ ਗਿਆ | ਇਸ ਸਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਦੀਪਕ ...

ਪੂਰੀ ਖ਼ਬਰ »

ਰਿਜ਼ਰਵੇਸ਼ਨ ਡਿਸਪਲੇ ਚਾਰਟ ਸਿਸਟਮ ਚਾਲੂ

ਰੇਲਵੇ ਸਟੇਸ਼ਨ ਤੇ ਯਾਤਰੀਆਂ ਨੂੰ ਵੱਖ-ਵੱਖ ਰੇਲ ਗੱਡੀਆਂ 'ਚ ਆਪਣੀਆਂ ਸੀਟਾਂ ਦੀ ਜਾਣਕਾਰੀ ਲੈਣ ਲਈ ਲੱਗੀਆਂ ਆਟੋਮੈਟਿਕ ਰਿਜ਼ਰਵੇਸ਼ਨ ਚਾਰਟ ਡਿਸਪਲੇ ਸਿਸਟਮ ਐਲ.ਈ.ਡੀ. ਸਕਰੀਨਾਂ ਠੀਕ ਹੋਣ ਦੇ ਬਾਅਦ ਚਾਲੂ ਹੋ ਗਈਆਂ | ਉਕਤ ਰਿਜ਼ਰਵੇਸ਼ਨ ਡਿਸਪਲੇ ਸਿਸਟਮ ਜੋ ਕਿ ...

ਪੂਰੀ ਖ਼ਬਰ »

ਸਟੇਸ਼ਨ 'ਤੇ ਟਿਕਟ ਵੈਂਡਿੰਗ ਮਸ਼ੀਨ ਖ਼ਰਾਬ ਹੋਣ ਕਾਰਨ ਯਾਤਰੀ ਪ੍ਰੇਸ਼ਾਨ

ਜਲੰਧਰ, 25 ਅਪ੍ਰੈਲ (ਮਦਨ ਭਾਰਦਵਾਜ)- ਰੇਲਵੇ ਸਟੇਸ਼ਨ 'ਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ (ਏ.ਟੀ.ਵੀ.ਐਮ.) ਪਿਛਲੇ ਕਾਫ਼ੀ ਦਿਨਾਂ ਤੋਂ ਖ਼ਰਾਬ ਪਈ ਹੈ, ਜਿਸ ਕਾਰਨ ਯਾਤਰੀਆਂ ਨੂੰ ਮੁੜ ਲੰਮੀ ਕਤਾਰ 'ਚ ਖੜ੍ਹੇ ਹੋ ਕੇ ਟਿਕਟ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਰੇਲਵੇ ...

ਪੂਰੀ ਖ਼ਬਰ »

ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਰੱਖੇ ਜਾਣ ਵਾਲੇ ਵਲੰਟੀਅਰਾਂ ਦੀ ਐੱਸ. ਡੀ. ਐਮ. ਵਲੋਂ ਇੰਟਰਵਿਊ

ਜਲੰਧਰ, 25 ਅਪ੍ਰੈਲ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਚਲਾਏ ਗਏ ਪ੍ਰੋਗਰਾਮ 'ਡੇਪੂ' ਯਾਨੀ ਡਰੱਗ ਐਬਿਊਜ਼ ਪ੍ਰੀਵੈਂਸ਼ਨ ਅਫ਼ਸਰ ਦੇ ਤਹਿਤ ਅੱਜ ਇਸ ਪ੍ਰਤੀ ਕੰਮ ਕਰਨ ਦੇ ਚਾਹਵਾਨ ਉਮੀਦਵਾਰਾਂ ਦੀ ਇੰਟਰਵਿਊ ਐੱਸ.ਡੀ.ਐਮ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸੰਧਿਆ ਫੇਰੀ ਭਲਕੇ

ਜਲੰਧਰ, 25 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਦਾਣਾ ਮੰਡੀ ਗੋਪਾਲ ਨਗਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਆਗਮਨ ਪੁਰਬ 27 ਅਤੇ 28 ਅਪ੍ਰੈਲ ਨੂੰ ਇਸਤਰੀ ਸਤਿਸੰਗ ਸਭਾ ਅਤੇ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ...

ਪੂਰੀ ਖ਼ਬਰ »

ਰਾਹ ਜਾਂਦੀ ਔਰਤ ਦੀਆਂ ਕਾਰ ਸਵਾਰ ਔਰਤਾਂ ਵੰਗਾਂ ਲੁੱਟ ਕੇ ਫ਼ਰਾਰ

ਚੁਗਿੱਟੀ/ਜੰਡੂਸਿੰਘਾ, 25 ਅਪ੍ਰੈਲ (ਨਰਿੰਦਰ ਲਾਗੂ)-ਸਥਾਨਕ ਕਿਸ਼ਨਪੁਰਾ ਦੀ ਮੰਦਰ ਵਾਲੀ ਗਲੀ 'ਚ ਬੁੱਧਵਾਰ ਨੂੰ ਕਾਰ ਸਵਾਰ 3 ਔਰਤਾਂ ਤੇ ਇਕ ਵਿਅਕਤੀ ਰਾਹ ਜਾਂਦੀ ਔਰਤ ਦੀਆਂ ਬਾਹਾਂ ਵਿਚ ਪਾਈਆਂ ਸੋਨੇ ਦੀਆਂ ਵੰਗਾਂ ਲੁੱਟ ਕੇ ਫ਼ਰਾਰ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਨਹੀਂ ਛਾਤੀ ਰੋਗਾਂ ਦਾ ਮਾਹਿਰ, ਪ੍ਰੇਸ਼ਾਨ ਹੋ ਰਹੇ ਨੇ ਟੀ.ਬੀ. ਦੇ ਮਰੀਜ਼

ਐੱਮ.ਐੱਸ. ਲੋਹੀਆ ਜਲੰਧਰ, 25 ਅਪ੍ਰੈਲ - ਜ਼ਿਲ੍ਹੇ ਦੀ 22 ਲੱਖ ਤੋਂ ਵੱਧ ਆਬਾਦੀ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ 'ਚ ਛਾਤੀ ਦੇ ਰੋਗਾਂ ਦਾ ਮਾਹਿਰ ਡਾਕਟਰ ਨਹੀਂ ਹੈ, ਜਦਕਿ ਰੋਜ਼ਾਨਾ ਵੱਡੀ ਗਿਣਤੀ 'ਚ ਟੀ.ਬੀ. ਅਤੇ ਛਾਤੀ ਰੋਗਾਂ ਦੇ ...

ਪੂਰੀ ਖ਼ਬਰ »

ਇਕ ਕਰੋੜ ਦੀ ਲਾਗਤ ਨਾਲ ਬਣੇਗਾ ਨਵਾਂ ਟਾਊਨ ਹਾਲ

ਜਲੰਧਰ, 25 ਅਪ੍ਰੈਲ (ਮਦਨ ਭਾਰਦਵਾਜ)- ਨਗਰ ਨਿਗਮ ਇਕ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਟਾਊਨ ਹਾਲ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਜਿਸ ਦੀ ਡਰਾਇੰਗ ਆਦਿ ਤਿਆਰ ਕੀਤੀ ਜਾ ਰਹੀ ਹੈ | ਬੀ. ਐਾਡ ਆਰ. ਦੇ ਐੱਸ. ਈ. ਸ੍ਰੀ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਉਕਤ ਨਵਾਂ ਟਾਊਨ ਹਾਲ ਨਿਗਮ ...

ਪੂਰੀ ਖ਼ਬਰ »

ਪਿੰਡ ਚਿੱਤੇਵਾਣੀ ਦੀ ਸਰਪੰਚ ਦੇ ਦੋ ਖੇਤ ਨਾੜ ਸੜ ਕੇ ਸੁਆਹ

ਜਮਸ਼ੇਰ ਖਾਸ, 25 ਅਪ੍ਰੈਲ (ਰਾਜ ਕਪੂਰ)-ਇਥੋਂ ਨਜ਼ਦੀਕ ਪੈਂਦੇ ਪਿੰਡ ਚਿੱਤੇਵਾਣੀ ਦੀ ਸਰਪੰਚ ਸ੍ਰੀਮਤੀ ਕਮਲਜੀਤ ਕੌਰ ਦੇ ਦੋ ਖੇਤ ਨਾੜ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ | ਇਸ ਸਬੰਧ 'ਚ ਸਰਪੰਚ ਕਮਲਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ ਦਾ ਸਮਾਂ ਸੀ ਤੇ ...

ਪੂਰੀ ਖ਼ਬਰ »

ਰਿਜ਼ਰਵੇਸ਼ਨ ਡਿਸਪਲੇ ਚਾਰਟ ਸਿਸਟਮ ਚਾਲੂ

ਰੇਲਵੇ ਸਟੇਸ਼ਨ ਤੇ ਯਾਤਰੀਆਂ ਨੂੰ ਵੱਖ-ਵੱਖ ਰੇਲ ਗੱਡੀਆਂ 'ਚ ਆਪਣੀਆਂ ਸੀਟਾਂ ਦੀ ਜਾਣਕਾਰੀ ਲੈਣ ਲਈ ਲੱਗੀਆਂ ਆਟੋਮੈਟਿਕ ਰਿਜ਼ਰਵੇਸ਼ਨ ਚਾਰਟ ਡਿਸਪਲੇ ਸਿਸਟਮ ਐਲ.ਈ.ਡੀ. ਸਕਰੀਨਾਂ ਠੀਕ ਹੋਣ ਦੇ ਬਾਅਦ ਚਾਲੂ ਹੋ ਗਈਆਂ | ਉਕਤ ਰਿਜ਼ਰਵੇਸ਼ਨ ਡਿਸਪਲੇ ਸਿਸਟਮ ਜੋ ਕਿ ...

ਪੂਰੀ ਖ਼ਬਰ »

ਜੰਡੂਸਿੰਘਾ 'ਚ ਤਾਲਾ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਚੁਗਿੱਟੀ/ਜੰਡੂਸਿੰਘਾ, 25 ਅਪ੍ਰੈਲ (ਨਰਿੰਦਰ ਲਾਗੂ)-ਪਿੰਡ ਜੰਡੂਸਿੰਘਾ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੇ ਲਾਟਰੀ ਵਿਕਰੇਤਾ ਤੇ ਤਾਲਾ ਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਉਥੋਂ ਸੋਨੇ ਦੇ ਗਹਿਣੇ, ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ | ਜਿਸ ...

ਪੂਰੀ ਖ਼ਬਰ »

ਰੇਲ ਗੱਡੀ ਥੱਲੇ ਆ ਕੇ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਹੋਈ ਪਛਾਣ

ਚੁਗਿੱਟੀ/ਜੰਡੂਸਿੰਘਾ, 25 ਅਪ੍ਰੈਲ (ਨਰਿੰਦਰ ਲਾਗੂ)-ਬੀਤੇ ਕੱਲ੍ਹ ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਤੋਂ ਪੀ. ਏ. ਪੀ. ਪੁਲ ਵਾਲੇ ਪਾਸੇ ਰੇਲ ਪਟੜੀ ਪਾਰ ਕਰਦੇ ਸਮੇਂ ਅਚਾਨਕ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਥਾਣਾ ਜੀ. ਆਰ. ਪੀ. ...

ਪੂਰੀ ਖ਼ਬਰ »

ਮਦੀਹਾ ਗੌਹਰ ਦਾ ਸਾਂਝੀ ਧਰਤੀ ਦਾ ਸਾਂਝਾ ਰੰਗ ਮੰਚ ਕਦੇ ਨਹੀਂ ਮਰੇਗਾ

ਜਲੰਧਰ, 25 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਹੰਗਾਮੀ ਸ਼ੋਕ ਸਭਾ ਕਰਕੇ ਨਾਮਵਰ ਨਿਰਦੇਸ਼ਕ ਅਤੇ ਅਦਾਕਾਰਾ ਮਦੀਹਾ ਗੌਹਰ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਣ ਕੀਤੀ | ਦੇਸ਼ ਭਗਤ ਯਾਦਗਾਰ ਕਮੇਟੀ ...

ਪੂਰੀ ਖ਼ਬਰ »

ਸਿੱਖਿਆ ਪ੍ਰਣਾਲੀ 'ਚ ਹੋਰ ਸੁਧਾਰ ਹੋਣਗੇ-ਅਸ਼ੋਕ ਸੋਨੀ

ਜਲੰਧਰ, 25 ਅਪ੍ਰੈਲ (ਸ਼ਿਵ)- ਨਵੇਂ ਬਣੇ ਕੈਬਨਿਟ ਮੰਤਰੀ ਅਸ਼ੋਕ ਸੋਨੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲਾਂ ਵਿਚ ਸਿੱਖਿਆ ਸੁਧਾਰ ਲਈ ਜਿਹੜੀਆਂ ਹਦਾਇਤਾਂ ਦਿੱਤੀਆਂ ਹਨ, ਉਨ੍ਹਾਂ ਨੂੰ ਲਾਗੂ ਕਰਕੇ ਬੱਚਿਆਂ ਨੂੰ ਸਹੂਲਤਾਂ ਉਪਲੱਬਧ ...

ਪੂਰੀ ਖ਼ਬਰ »

ਮੈਕਸ ਸਵਿੱਚਗੇਅਰਜ਼ ਪ੍ਰਾਈਵੇਟ ਲਿਮਿਟਡ ਨੇ ਮਨਾਇਆ 58ਵਾਂ ਸਥਾਪਨਾ ਦਿਵਸ

ਜਲੰਧਰ, 25 ਅਪ੍ਰੈਲ (ਅ.ਬ.)- ਬੀਤੇ ਦਿਨੀਂ ਮੈਕਸ ਸਵਿੱਚਗੇਅਰਜ਼ ਪ੍ਰਾਈਵੇਟ ਲਿਮਿਟਡ ਦੇ 58ਵੇਂ ਸਥਾਪਨਾ ਦਿਵਸ ਮੌਕੇ ਪਠਾਨਕੋਟ ਰੋਡ 'ਤੇ ਸਥਿਤ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਨਿਰਮਲ ਕੁਟੀਆ ਦੇ ਮੁੁੱਖ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਜਲੰਧਰ ਦਿਹਾਤੀ ਦੀ ਪ੍ਰਧਾਨਗੀ ਦਾ ਮਾਮਲਾ ਫਿਰ ਭਖਿਆ

ਜਲੰਧਰ, 25 ਅਪ੍ਰੈਲ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੀ ਪ੍ਰਧਾਨਗੀ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ | ਇਸ ਵਾਰ ਇਹ ਮਾਮਲਾ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਦੀ ਤਖ਼ਤੀ ਅਤੇ ਹੋਰਡਿੰਗ ...

ਪੂਰੀ ਖ਼ਬਰ »

ਯੂਥ ਕਾਂਗਰਸੀ ਆਗੂਆਂ ਨੇ ਆਪਣੀ ਹੀ ਸਰਕਾਰ ਿਖ਼ਲਾਫ਼ ਕੱਢੀ ਭੜਾਸ

ਜਲੰਧਰ, 25 ਅਪ੍ਰੈਲ (ਜਸਪਾਲ ਸਿੰਘ)-ਜ਼ਿਲ੍ਹਾ ਯੂਥ ਕਾਂਗਰਸ ਦੀ ਇਕ ਅਹਿਮ ਮੀਟਿੰਗ ਅੱਜ ਇੱਥੇ ਸਰਕਟ ਹਾਊਸ ਵਿਖੇ ਯੂਥ ਕਾਂਗਰਸ ਲੋਕ ਸਭਾ ਹਲਕਾ ਜਲੰਧਰ ਦੇ ਪ੍ਰਧਾਨ ਅਸ਼ਵਨ ਭੱਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੂਥ ਕਾਂਗਰਸ ਦੇ ਸੂਬਾ ਇੰਚਾਰਜ ਹੇਮੰਤ ਓਗਲੇ ਉਚੇਚੇ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੀਤਮ ਸਿੰਘ ਚਾਹ ਵਾਲਿਆਂ ਦੀ ਬਰਸੀ ਮੌਕੇ ਜੌਹਲਾਂ 'ਚ ਗੁਰਮਤਿ ਸਮਾਗਮ ਕਰਵਾਇਆ

ਜਲੰਧਰ ਛਾਉਣੀ, 25 ਅਪ੍ਰੈਲ (ਪਵਨ ਖਰਬੰਦਾ)-ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੌਹਲਾਂ ਵਿਖੇ ਸੰਤ ਬਾਬਾ ਪ੍ਰੀਤਮ ਸਿੰਘ ਚਾਹ ਵਾਲਿਆਂ ਦੀ 66ਵੀਂ ਬਰਸੀ ਡੇਰੇ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲਿਆਂ ਦੀ ਅਗਵਾਈ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ...

ਪੂਰੀ ਖ਼ਬਰ »

ਜ਼ਹਿਰ ਖੁਰਾਨੀ ਤੋਂ ਚੌਕਸੀ ਲਈ ਸਟੇਸ਼ਨ 'ਤੇ ਨੁੱਕੜ ਨਾਟਕ ਖੇਡਿਆ

ਜਲੰਧਰ, 25 ਅਪ੍ਰੈਲ (ਮਦਨ ਭਾਰਦਵਾਜ)- ਰੇਲ ਗੱਡੀਆਂ ਜ਼ਹਿਰ ਖੁਰਾਨੀ ਦੀਆਂ ਘਟਨਾਵਾਂ ਨੂੰ ਰੋਕਣ, ਠੱਗੀ ਤੋਂ ਬਚਣ ਅਤੇ ਰੇਲ ਫਾਟਕ ਪਾਰ ਕਰਦੇ ਸਮੇਂ ਯਾਤਰੀਆਂ 'ਚ ਜਾਗਰੂਕਤਾ ਲਿਆਉਣ ਲਈ ਰੇਲਵੇ ਸੇਫ਼ਟੀ ਵਿਭਾਗ ਵਲੋਂ ਸਟੇਸ਼ਨ 'ਤੇ ਨੁੱਕੜ ਨਾਟਕ ਖੇਡਿਆ ਗਿਆ ਜਿਸ ਨੂੰ ...

ਪੂਰੀ ਖ਼ਬਰ »

ਚੋਰਾਂ ਨੇ ਇਕੋ ਰਾਤ 9 ਪਸ਼ੂ ਕੀਤੇ ਚੋਰੀ

ਲਾਂਬੜਾ, 25 ਅਪ੍ਰੈਲ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਦੇ ਪਿੰਡ ਬਸ਼ੇਸ਼ਰਪੁਰ ਤੇ ਪਿੰਡ ਕੋਹਾਲਾ 'ਚ ਬੀਤੀ ਰਾਤ ਚੋਰਾਂ ਵਲੋਂ 9 ਪਸ਼ੂ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਕਿਸਾਨ ਰਜਮੇਲ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਬੀਤੀ ਰਾਤ ...

ਪੂਰੀ ਖ਼ਬਰ »

ਸੜਕਾਂ ਬਣਵਾਉਣ ਲਈ ਖੇਤਰ ਵਾਸੀਆਂ ਵਲੋਂ ਹਸਤਾਖ਼ਰ ਮੁਹਿੰਮ ਸ਼ੁਰੂ

ਚੁਗਿੱਟੀ/ਜੰਡੂਸਿੰਘਾ, 25 ਅਪ੍ਰੈਲ (ਨਰਿੰਦਰ ਲਾਗੂ)-ਵਾਰਡ ਨੰ: 17 ਦੇ ਖੇਤਰ ਸੂਰੀਆ ਇਨਕਲੇਵ ਦੇ ਵਸਨੀਕਾਂ ਵਲੋਂ ਪਿਛਲੇ ਦਿਨੀਂ ਖੇਤਰ ਦੀਆਂ ਸੜਕਾਂ ਦੇ ਨਿਰਮਾਣ ਹਿੱਤ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਕੋਈ ਨਤੀਜਾ ਸਾਹਮਣੇ ਨਾ ਆਉਣ 'ਤੇ ਅੱਜ ਤੋਂ ਮੁਸ਼ਕਿਲਾਂ ਦੇ ਹੱਲ ਲਈ ...

ਪੂਰੀ ਖ਼ਬਰ »

ਅਚਾਨਕ ਕਾਰ ਦਾ ਦਰਵਾਜ਼ਾ ਖੁੱਲਣ 'ਤੇ ਹੋਇਆ ਹਾਦਸਾ, ਮੋਟਰਸਾਈਕਲ ਸਵਾਰ ਦੇ ਲੱਗੀਆਂ ਗੰਭੀਰ ਸੱਟਾਂ

ਜਲੰਧਰ, 25 ਅਪ੍ਰੈਲ (ਐੱਮ.ਐੱਸ. ਲੋਹੀਆ) - ਮਾਡਲ ਟਾਊਨ ਖ਼ਰੀਦਦਾਰੀ ਕਰਨ ਆਈ ਔਰਤ ਨੇ ਅਚਾਨਕ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਨਾਲ ਪਿੱਛੋਂ ਆ ਰਿਹਾ ਮੋਟਰਸਾਈਕਲ ਸਵਾਰ ਟੱਕਰਾ ਕੇ ਡਿੱਗ ਗਿਆ, ਜਿਸ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹਨ | ਥਾਣਾ ਡਵੀਜ਼ਨ ਨੰਬਰ 6 ਦੀ ...

ਪੂਰੀ ਖ਼ਬਰ »

ਜੀ. ਬੀ. ਢਿੱਲਵਾਂ ਤੇ ਬੇਗੋਵਾਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ , 25 ਅਪ੍ਰੈਲ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿਚ ਡਿਪਸ ਸਕੂਲ ਦੇ ਵਿਦਿਆਰਥੀਆਂ ਦਾ ਪਹਿਲੇ ਦਰਜੇ ਵਿਚ ਸੌ ਫ਼ੀਸਦੀ ਨਤੀਜਾ ਰਿਹਾ | ਡਿਪਸ ਢਿਲਵਾਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ ...

ਪੂਰੀ ਖ਼ਬਰ »

2015-16 'ਚ 37 ਕਾਲੋਨੀਆਂ ਅਤੇ 32 ਹਜ਼ਾਰ ਪਲਾਟਾਂ ਨੂੰ ਮਿਲੀ ਸੀ ਮਾਨਤਾ

ਜਲੰਧਰ, 25 ਅਪ੍ਰੈਲ (ਮਦਨ ਭਾਰਦਵਾਜ)- ਨਗਰ ਨਿਗਮ ਨੇ ਸਾਲ 2015-16 'ਚ 199 ਨਾਜਾਇਜ਼ ਕਾਲੋਨੀਆਂ 'ਚੋਂ 37 ਕਾਲੋਨੀਆਂ ਨੂੰ ਮਾਨਤਾ ਪ੍ਰਦਾਨ ਕੀਤੀ ਸੀ ਜਦੋਂਕਿ 35 ਹਜ਼ਾਰ ਪਲਾਟਾਂ 'ਚੋਂ 32917 ਪਲਾਟਾਂ ਨੂੰ ਐਨ.ਓ.ਸੀ. ਜਾਰੀ ਕੀਤੀ ਸੀ | ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੇ ਸੂਤਰਾਂ ...

ਪੂਰੀ ਖ਼ਬਰ »

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦੀ ਪੈਂਟਾਲੂਨ 'ਚ ਹੋਈ ਚੋਣ

ਜਲੰਧਰ, 25 ਅਪ੍ਰੈਲ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਵਿਖੇ ਦੀਨ ਦਿਆਲ ਉਪਾਧਿਆ ਕੌਸ਼ਲ ਕੇਂਦਰ ਦੇ ਅੰਤਰਗਤ ਚੱਲ ਰਹੇ ਬੀ.ਵਾਕ ਰਿਟੇਲ ਮੈਨੇਜਮੈਂਟ ਦੀਆਂ ਤਿੰਨ ਵਿਦਿਆਰਥਣਾਂ ਕੁਮਾਰੀ ਪਿ੍ਆ, ਅਣੂ ਅਤੇ ...

ਪੂਰੀ ਖ਼ਬਰ »

ਐੱਚ. ਐਮ. ਵੀ. 'ਚ ਮਹਿਲਾ ਸਸ਼ਕਤੀਕਰਨ 'ਤੇ ਗਤੀਵਿਧੀ

ਜਲੰਧਰ, 25 ਅਪ੍ਰੈਲ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੇ ਪੀ. ਜੀ. ਵਿਭਾਗ ਕਾਮਰਸ ਐਾਡ ਮੈਨੇਜਮੈਂਟ ਵਲੋਂ ਮਹਿਲਾ ਸਸ਼ਕਤੀਕਰਨ ਵਿਸ਼ੇ 'ਤੇ ਰੋਲ ਪਲੇਅ ਗਤੀਵਿਧੀ ਕਰਵਾਈ ਗਈ | ਬੀ.ਕਾਮ, ਐਮ.ਕਾਮ ਤੇ ਬੀ.ਵਾਕ ਦੀਆਂ ਵਿਦਿਆਰਥਣਾਂ ਨੇ ਇਸ ਵਿਚ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ

ਜਲੰਧਰ, 25 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਐਮ.ਏ. ਅੰਗਰੇਜ਼ੀ ਆਖ਼ਰੀ ਸਮੈਸਟਰ ਦੇ ਵਿਦਿਆਰਥੀਆਂ ਲਈ ਇਕ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ | ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ...

ਪੂਰੀ ਖ਼ਬਰ »

ਮੱਟੂ ਇਲੈਵਨ ਨੇ ਟਰੇਸਰ ਕੱਪ ਅੰਡਰ 14 ਸਾਲ ਵਰਗ 'ਚ ਆਖ਼ਰੀ 4 ਟੀਮਾਂ 'ਚ ਥਾਂ ਪੱਕੀ ਕੀਤੀ

ਜਲੰਧਰ, 25 ਅਪ੍ਰੈਲ (ਜਤਿੰਦਰ ਸਾਬੀ) ਟਰੇਸਰ ਕੱਪ ਅੰਡਰ 14 ਸਾਲ ਵਰਗ ਦਾ ਕ੍ਰਿਕਟ ਟੂਰਨਾਮੈਂਟ ਸਥਾਨਕ ਸਾਈ ਦਾਸ ਸਕੂਲ ਦੇ ਖੇਡ ਮੈਦਾਨ ਦੇ ਵਿਚ ਸ਼ਾਨੌ ਸ਼ੌਕਤ ਕਰਵਾਇਆ ਜਾ ਰਿਹਾ ਹੈ | ਇਸ ਦੇ ਵਿਚੋਂ ਮੱਟੂ ਇਲੈਵਨ ਨੇ ਪਟਿਆਲਾ ਇਲੈਵਨ ਨੂੰ 38 ਦੌੜਾਂ ਨਾਲ ਹਰਾ ਕੇ ਆਖ਼ਰੀ ...

ਪੂਰੀ ਖ਼ਬਰ »

ਵਿਜੀਲੈਂਸ ਅਫ਼ਸਰ ਦੇ ਗੰਨਮੈਨ ਨੂੰ ਚਲਾਨ ਭੁਗਤਣ ਲਈ ਕਰਾਇਆ ਇੰਤਜ਼ਾਰ

ਇਕ ਖ਼ਾਸ ਮੁਲਾਜ਼ਮ ਦੀਆਂ ਬਣ ਰਹੀਆਂ ਜਲਦੀ ਰਜਿਸਟ੍ਰੇਸ਼ਨਾਂ ਆਰ. ਟੀ. ਏ. ਦਫ਼ਤਰ ਵਿਚ ਇਕ ਮੁਲਾਜ਼ਮ ਵਲੋਂ ਗੱਡੀਆਂ ਦੀਆਂ ਲਿਆਂਦੀਆਂ ਜਾਂਦੀਆਂ ਰਜਿਸਟ੍ਰੇਸ਼ਨਾਂ ਕਿ ਜਲਦੀ ਕੀਤੀਆਂ ਜਾਂਦੀਆਂ ਹਨ ਕਿਉਂਕਿ ਦਫ਼ਤਰ ਵਿਚ ਜਿੱਥੇ ਬਾਕੀ ਲੋਕਾਂ ਨੂੰ ਰਜਿਸਟ੍ਰੇਸ਼ਨਾਂ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਰੂਪੇਵਾਲੀ ਵਿਖੇ ਸਰਬਸੰਮਤੀ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ

ਮਲਸੀਆਂ, 25 ਅਪ੍ਰੈਲ (ਸੁਖਦੀਪ ਸਿੰਘ)- ਸਰਕਾਰੀ ਹਾਈ ਸਕੂਲ ਰੂਪੇਵਾਲੀ (ਸ਼ਾਹਕੋਟ) ਵਿਖੇ ਹੈੱਡਮਾਸਟਰ ਕੰਵਲਜੀਤ ਸਿੰਘ ਝੀਤਾ ਦੀ ਅਗਵਾਈ 'ਚ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਸਰਬਸੰਮਤੀ ਨਾਲ ਪਰਮਜੀਤ ਸਿੰਘ ਚੇਅਰਮੈਨ, ਕੰਵਲਵਜੀਤ ਸਿੰਘ ਝੀਤਾ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਹਲਕਾ ਸ਼ਾਹਕੋਟ ਦੀ ਬਿਹਤਰੀ ਲਈ ਵਿਸ਼ੇਸ਼ ਕਦਮ ਚੁੱਕੇ-ਸ਼ੇਰੋਵਾਲੀਆ

ਮਲਸੀਆਂ, 25 ਅਪ੍ਰੈਲ (ਸੁਖਦੀਪ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਪੰਜਾਬ ਤਰੱਕੀ ਵੱਲ ਵੱਧ ਰਿਹਾ ਹੈ ਅਤੇ ਉਨ੍ਹਾਂ ਨੇ ਹਲਕਾ ਸ਼ਾਹਕੋਟ ਦੀ ਬਿਹਤਰੀ ਲਈ ਜੋ ਕਦਮ ਚੁੱਕੇ ਹਨ, ਉਹ ਹੋਰ ਕੋਈ ਵੀ ਨਹੀਂ ਚੁੱਕ ਸਕਿਆ, ਜਿਸ ਦੀ ...

ਪੂਰੀ ਖ਼ਬਰ »

ਡੀ. ਸੀ. ਵਲੋਂ ਆਦਮਪੁਰ ਦਾਣਾ ਮੰਡੀ ਦਾ ਦੌਰਾ

ਆਦਮਪੁਰ, 25 ਅਪ੍ਰੈਲ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਸਥਾਨਕ ਦਾਣਾ ਮੰਡੀ ਦਾ ਦੌਰਾ ਕਰਕੇ ਜਿੱਥੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਉੱਥੇ ਹੀ ਉਨ੍ਹਾਂ ਵੱਖ-ਵੱਖ ਸਰਕਾਰੀ ਅਧਿਕਾਰੀਆਂ ਤੇ ...

ਪੂਰੀ ਖ਼ਬਰ »

ਐੱਸ. ਟੀ. ਐੱਸ. ਵਰਲਡ ਸਕੂਲ ਦੇ ਕਿੰਡਸ ਕਿੰਗਡਮ ਵਿਚ ਡਿਗਰੀ ਵੰਡ ਸਮਾਰੋੋਹ

ਰੁੜਕਾ ਕਲਾਂ, 25 ਅਪ੍ਰੈਲ (ਦਵਿੰਦਰ ਸਿੰਘ ਖ਼ਾਲਸਾ)- ਐੱਸ.ਟੀ.ਐੱਸ ਵਰਲਡ ਸਕੂਲ ਵਿਚ ਕਿੰਡਸ ਕਿੰਗਡਮ ਵਿੰਗ ਦੇ ਵਿਚ ਤੀਸਰਾ ਡਿਗਰੀ ਵੰਡ ਸਮਾਰੋੋਹ ਕਰਵਾਇਆ ਗਿਆ | ਇਸ ਮੌੌਕੇ ਯੂ.ਕੇ.ਜੀ. ਕਲਾਸ ਪਾਸ ਕਰਕੇ ਪਹਿਲੀ ਕਲਾਸ ਵਿਚ ਦਾਖਲ ਹੋਏ ਬੱਚਿਆਂ ਨੂੰ ਡਿਗਰੀਆਂ ਵੰਡੀਆਂ ...

ਪੂਰੀ ਖ਼ਬਰ »

ਹੌਲਦਾਰ ਕੁਲਵਿੰਦਰ ਸਿੰਘ ਫ਼ੌਜੀ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ

ਲੋਹੀਆਂ ਖਾਸ, 25 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੁਲਿਸ ਲਾਇਨ ਜਲੰਧਰ 'ਚ ਤਾਇਨਾਤ ਹੌਲਦਾਰ ਕੁਲਵਿੰਦਰ ਸਿੰਘ 'ਫ਼ੌਜੀ' ਨਮਿਤ ਰਖਾਏ ਗਏ ਪਾਠ ਦੇ ਭੋਗ ਤੋਂ ਬਾਅਦ ਭਾਈ ਦਵਿੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਹੋਏ ...

ਪੂਰੀ ਖ਼ਬਰ »

90 ਲੱਖ ਦੇ ਸੁਸਾਇਟੀ ਦੇ ਗਬਨ ਦਾ ਲੋੜੀਂਦਾ ਸਕੱਤਰ ਗਿ੍ਫ਼ਤਾਰ ਹਾਈਕੋਰਟ ਤੋਂ ਜ਼ਮਾਨਤ ਅਰਜ਼ੀ ਰੱਦ-ਪੁਲਿਸ ਨੇ ਲਿਆ ਦੋ ਦਿਨ ਦਾ ਰਿਮਾਂਡ

ਕਿਸ਼ਨਗੜ੍ਹ, 25 ਅਪ੍ਰੈਲ (ਲਖਵਿੰਦਰ ਸਿੰਘ ਲੱਕੀ)-ਨਜ਼ਦੀਕੀ ਦੀ ਸੰਘਵਾਲ ਕੋਆਪ੍ਰੇਟਿਵ ਮਲਟੀਪਰਪਜ਼ ਸਰਵਿਸ ਸੁਸਾਇਟੀ ਵਿਖੇ ਕਰੀਬ ਇਕ ਕਰੋੜ ਦੇ ਹੋਏ ਘਪਲੇ ਵਿਚੋਂ 90 ਲੱਖ ਦੇ ਪੀੜਤ ਲੋਕਾਂ ਦੇ ਬਿਆਨਾਂ ਤਹਿਤ ਹੋਏ ਪਰਚੇ ਮੁਤਾਬਿਕ ਕਈ ਅਪੀਲਾਂ ਖਰਚ ਦਲੀਲਾਂ ਤੋਂ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਆਪਣੇ ਬਚਨਾਂ ਤੋਂ ਭੱਜੀ-ਰਵੀਪਾਲ ਸਿੰਘ

ਮਹਿਤਪੁਰ, 25 ਅਪ੍ਰੈਲ (ਰੰਧਾਵਾ)- ਕੈਪਟਨ ਸਾਹਿਬ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਿੰਘਾਸਨ ਮੱਲਦਿਆਂ ਹੀ ਚੋਣਾਂ ਸਮੇਂ ਕੀਤੇ ਵੋਟਰਾਂ ਨਾਲ ਵਾਅਦਿਆਂ ਤੋਂ ਮੂੰਹ ਮੋੜ ਕੇ ਅੱਕੀਂ ਪਲਾਹੀਂ ਹੱਥ ਮਾਰ ਕੇ ਸਮਾਂ ਲੰਘਾ ਰਹੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਜਲੰਧਰ ਜੈਗੋਵਾਰ ਟੀਮ ਦਾ ਪਿੰਡ ਰਸੂਲਪੁਰ ਕਲਾਂ 'ਚ ਭਰਵਾਂ ਸਵਾਗਤ

ਮੱਲ੍ਹੀਆਂ ਕਲਾਂ, 25 ਅਪ੍ਰੈਲ (ਮਨਜੀਤ ਮਾਨ)-ਸਟੇਟ ਜੂਨੀਅਰ ਨੈਸ਼ਨਲ ਸਟਾਈਲ ਕਬੱਡੀ ਲੀਗ ਵਿਚ ਜਲੰਧਰ ਜੈਗੋਵਾਰ ਨੇ ਤੀਸਰਾ ਸਥਾਨ ਪ੍ਰਾਪਤ ਕਰਨ 'ਤੇ ਸਟੇਟ ਵੈਸਟ ਖਿਡਾਰੀ ਦਾ ਐਵਾਰਡ ਪ੍ਰੀਤੀ ਤੇ ਖੇਡ ਵਿਚ ਵਧੀਆ ਪ੍ਰਦਰਸ਼ਨ ਕਰਨ 'ਤੇ ਟੀਨਾ, ਅਮਨੀ ਮਨੀਸ਼ਾ ਨੇ ਆਪਣੀ ਖੇਡ ...

ਪੂਰੀ ਖ਼ਬਰ »

ਚਲਾਨ ਕੱਟਣ ਨੂੰ ਲੈ ਕੇ ਪੁਲਿਸ ਮੁਲਾਜ਼ਮ ਅਤੇ ਟਰੈਕਟਰ ਚਾਲਕ ਵਿਚਕਾਰ ਹੋਈ ਬਹਿਸ

ਲੋਹੀਆਂ ਖਾਸ, 25 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਦੇ ਚੌੜਾ ਬਜ਼ਾਰ ਵਜੋਂ ਜਾਣੇ ਜਾਂਦੇ ਮੇਨ ਬਜ਼ਾਰ 'ਚ ਸਥਿਤੀ ਉਸ ਵੇਲੇ ਤਮਾਸ਼ਬੀਨ ਬਣ ਗਈ ਜਦੋਂ ਚਰਚਾ 'ਚ ਰਹਿੰਦੇ ਇਕ ਮੁਲਾਜ਼ਮ ਵਲੋਂ ਚਲਾਨ ਕੱਟਣ ਦੀ ਜਿੱਦ ਅਤੇ ਇਕ ਟਰੈਕਟਰ ਟਰਾਲੀ ਚਾਲਕ ਵਲੋਂ 'ਆਪਣੀ ...

ਪੂਰੀ ਖ਼ਬਰ »

ਕਰਤਾਰਪੁਰ ਦੀ ਰਾਫ਼ੀਆ ਨੇ ਯੂਨੀਵਰਸਿਟੀ 'ਚ ਮੈਰਿਟ ਪ੍ਰਾਪਤ ਕੀਤੀ

ਕਰਤਾਰਪੁਰ, 25 ਅਪ੍ਰੈਲ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੀ ਰਾਫ਼ੀਆ ਸਲਮਾਨੀ ਪੁੱਤਰੀ ਮੁਹੰਮਦ ਅਖ਼ਤਰ ਸਲਮਾਨੀ ਜੋ ਕਿ ਹੰਸ ਰਾਜ ਮਹਿਲਾ ਵਿਦਿਆਲਾ (ਐਚ. ਐਮ. ਵੀ.) ਵਿਖੇ ਬੀ. ਏ. ਪੰਜਵਾਂ ਸਮੈਸਟਰ ਦੀ ਵਿਦਿਆਰਥਣ ਨੇ 400 ਅੰਕਾਂ 'ਚੋਂ 328 ਅੰਕ, 82 ਪ੍ਰਤੀਸ਼ਤ ਅੰਕ ਪ੍ਰਾਪਤ ...

ਪੂਰੀ ਖ਼ਬਰ »

ਦਲਿਤਾਂ 'ਤੇ ਦਰਜ ਪਰਚੇ ਰੱਦ ਕਰਨ ਦੀ ਮੰਗ

ਫਿਲੌਰ, 25 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)- 2 ਅਪ੍ਰੈਲ ਦੇ ਬੰਦ ਦੌਰਾਨ ਦਲਿਤਾਂ 'ਤੇ ਦਰਜ ਝੂਠੇ ਪਰਚੇ ਰੱਦ ਕੀਤੇ ਜਾਣ, ਫਗਵਾੜਾ ਵਿਖੇ ਗੋਲੀ ਕਾਂਡ 'ਚ ਦੋਸ਼ੀ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ, ਐੱਸ.ਸੀ.ਐੱਸ.ਟੀ. ਐਕਟ ਨੂੰ ਦੁਬਾਰਾ ਪਹਿਲਾਂ ਵਾਲੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਵਾਲਮੀਕਿ ਮਜ਼੍ਹਬੀ ਸਿੱਖ ਸਮਾਜ ਨੂੰ ਮੰਤਰੀ ਮੰਡਲ ਵਿਚ ਨੁਮਾਇੰਦਗੀ ਨਾ ਦੇ ਕੇ ਧੋਖਾ ਕੀਤਾ-ਡਾ: ਵਿਲੀਅਮ ਜੌਨ

ਮੱਲ੍ਹੀਆਂ ਕਲਾਂ, 25 ਅਪ੍ਰੈਲ (ਮਨਜੀਤ ਮਾਨ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮੰਤਰੀ ਮੰਡਲ ਵਿਚ ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਨੂੰ ਨੁਮਾਇੰਦਗੀ ਨਾ ਦੇ ਕੇ ਇਕ ਬਹੁਤ ਵੱਡਾ ਧੋਖਾ ਕਰ ਕੇ ਇਕ ਭਿ੍ਸ਼ਟ ਤੇ ਤਾਨਾਸ਼ਾਹੀ ਸਰਕਾਰ ਹੋਣ ਦਾ ...

ਪੂਰੀ ਖ਼ਬਰ »

ਗੁਰਿੰਦਰਵੀਰ ਦਾ ਪਤਿਆਲਾਂ ਵਿਖੇ ਵਿਸ਼ੇਸ਼ ਸਨਮਾਨ ਅੱਜ

ਭੋਗਪੁਰ, 25 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਤਾਮਿਲਨਾਡੂ ਵਿਚ ਹੋ ਰਹੇ 16ਵੇਂ ਫੈਡਰੇਸ਼ਨ ਕੱਪ ਰਾਸ਼ਟਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਅੰਡਰ-20 ਉਮਰ ਵਰਗ ਦੀ 100 ਮੀਟਰ ਦੌੜ ਵਿਚ 10.47 ਸੈਕਿੰਡ ਦੇ ਸਮੇਂ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾਉਣ ਵਾਲੇ ਗੁਰਿੰਦਰਵੀਰ ...

ਪੂਰੀ ਖ਼ਬਰ »

ਬਾਬੇਕੇ ਸਕੂਲ 'ਚ ਬੂਟੇ ਲਗਾ ਕੇ ਮਨਾਇਆ ਵਿਸ਼ਵ ਧਰਤੀ ਦਿਵਸ

ਲੋਹੀਆਂ ਖਾਸ, 25 ਅਪ੍ਰੈਲ (ਦਿਲਬਾਗ ਸਿੰਘ)- ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਅਤੇ ਬੀ. ਕੇ. ਇੰਟਰਨੈਸ਼ਨਲ ਕਾਨਵੈਂਟ ਸਕੂਲ ਵਾੜਾ ਜੋਧ ਸਿੰਘ (ਜਲੰਧਰ) ਵਿਖੇ ਪਿ੍ੰਸੀਪਲ ਨੀਰਜ ਸੰਧੂ ਦੀ ਅਗਵਾਈ 'ਚ ਸਾਂਝੇ ਤੌਰ 'ਤੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਉੱਜਵਲਾ ਸਕੀਮ ਅਧੀਨ ਗੈਸ ਕੁਨਕੈਸ਼ਨ ਵੰਡੇ

ਮਹਿਤਪੁਰ, 25 ਅਪ੍ਰੈਲ (ਰੰਧਾਵਾ)- ਪ੍ਰਧਾਨ ਮੰਤਰੀ ਉੱਜਵਲਾ ਸਕੀਮ ਅਧੀਨ ਨੂਰਮਹਿਲ ਗੈਸ ਸਰਵਿਸ ਦੇ ਡਿਸਟਰੀਬਿਊਟਰ ਬਲਵੀਰ ਸਿੰਘ ਚੀਮਾ ਤੇ ਸਟਾਫ਼ ਵਲੋਂ ਪਿੰਡ ਬਘੇਲਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਮੁਫ਼ਤ ਵੰਡੇ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਨੰਬਰਦਾਰ ਜੋਗਿੰਦਰ ਸਿੰਘ ਨਹੀਂ ਰਹੇ

ਜੰਡੂਸਿੰਘਾ, 25 ਅਪ੍ਰੈਲ (ਲਾਗੂ)-ਅਮਰੀਕ ਸਿੰਘ ਸੰਘਾ ਤੇ ਸੁਖਨਦੀਪ ਸਿੰਘ ਸੰਘਾ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਨੰਬਰਦਾਰ ਜੋਗਿੰਦਰ ਸਿੰਘ ਵਾਸੀ ਜੰਡੂਸਿੰਘਾ ਦਾਦੂਪੱਤੀ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਦੇ ...

ਪੂਰੀ ਖ਼ਬਰ »

ਅੰਗਰੇਜ਼ੀ, ਸਮਾਜਿਕ ਵਿਗਿਆਨ ਵਿਸ਼ਿਆਂ 'ਤੇ ਦੋ ਦਿਨਾ ਟ੍ਰੇਨਿੰਗ ਕੈਂਪ ਲਗਾਇਆ

ਫਿਲੌਰ, 25 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਸਟੇਟ ਕੋਆਰਡੀਨੇਟਰ ਸੀ੍ਰਮਤੀ ਹਰਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ | ਜਿਸ ਅਨੁਸਾਰ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਦੇ ਬੱਚਿਆਂ ਨੇ ਕੌਮੀ ਪੱਧਰ 'ਤੇ ਬਾਕਸਿੰਗ ਚੈਂਪੀਅਨਸ਼ਿੱਪ 'ਚ ਜਿੱਤੇ ਤਗ਼ਮੇ

ਮਲਸੀਆਂ, 25 ਅਪ੍ਰੈਲ (ਸੁਖਦੀਪ ਸਿੰਘ)- ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਦੇ ਬੱਚਿਆਂ ਨੇ ਸਿਰਸਾ (ਹਰਿਆਣਾ) ਵਿਚ ਹੋਏ ਨੈਸ਼ਨਲ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿੱਪ ਵਿਚ ਭਾਗ ਲੈ ਕੇ 2 ਸੋਨੇ, 1 ਚਾਂਦੀ ਅਤੇ 2 ਕਾਂਸੇ ਦੇ ਤਗ਼ਮੇ ਜਿੱਤ ਕੇ ਸਕੂਲ ਦਾ ਨਾਂਅ ...

ਪੂਰੀ ਖ਼ਬਰ »

ਚਮਿਆਰੀ ਵਿਖੇ ਮਾ. ਨਿਰੰਜਣ ਸਿੰਘ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਤੇ ਵਰਦੀਆਂ ਵੰਡੀਆਂ

ਭੋਗਪੁਰ, 25 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਸਵਰਗਵਾਸੀ ਸੁਰਜੀਤ ਕੌਰ, ਮਾ. ਨਿਰੰਜਣ ਸਿੰਘ ਟਰੱਸਟ ਚਮਿਆਰੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਹਰ ਸਾਲ ਦੀ ਤਰ੍ਹਾਂ ਸਟੇਸ਼ਨਰੀ ਅਤੇ ਵਰਦੀਆਂ ਵੰਡੀਆਂ | ਇਸ ਮੌਕੇ ਮਾ. ਨਿਰੰਜਣ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਮੁਕੰਦਪੁਰ ਕਾਲਜ ਦੇ ਬੀ. ਏ. ਭਾਗ ਤੀਸਰਾ ਦੀ ਨਤੀਜਾ ਰਿਹਾ ਸ਼ਾਨਦਾਰ

ਫਿਲੌਰ, 25 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਿ੍ਤਸਰ ਵਲੋਂ ਬੀ. ਏ. ਸਮੈਸਟਰ ਤੀਸਰਾ ਦਾ ਨਤੀਜਾ ਐਲਾਨਿਆ ਗਿਆ | ਜਿਸ ਵਿਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਨਗਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ...

ਪੂਰੀ ਖ਼ਬਰ »

ਪਿੰਡ ਚਿੱਟੀ 'ਚ 54 ਗ਼ਰੀਬ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੰਡੇ

ਮੱਲ੍ਹੀਆਂ ਕਲਾਂ, 25 ਅਪ੍ਰੈਲ (ਮਨਜੀਤ ਮਾਨ)-ਪਿੰਡ ਚਿੱਟੀ (ਜਲੰਧਰ) ਵਿਖੇ ਸਰਪੰਚ ਗੁਰਚਰਨ ਸਿੰਘ ਸਹੋਤਾ ਤੇ ਸ੍ਰੀ ਦਿਨੇਸ਼ ਕੁਮਾਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਯੋਜਨਾ ਉਜਵਲ ਦਿਵਸ ਮਨਾਇਆ ਗਿਆ | ਜਿਸ ਵਿਚ ਗਰੀਬ ਪਰਿਵਾਰਾਂ ਦੀਆਂ 54 ਔਰਤਾਂ ਨੂੰ ਗੈਸ ਕੁਨੈਕਸ਼ਨ ...

ਪੂਰੀ ਖ਼ਬਰ »

ਸਾਬਕਾ ਕੈਬਨਿਟ ਮੰਤਰੀ ਵਲੋਂ ਨਾਇਬ ਸਿੰਘ ਕੋਹਾੜ ਦੇ ਹੱਕ ਵਿਚ ਚੋਣ ਪ੍ਰਚਾਰ ਮੀਟਿੰਗਾਂ

ਮਲਸੀਆਂ, 25 ਅਪ੍ਰੈਲ (ਸੁਖਦੀਪ ਸਿੰਘ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀਆਂ ਉਪ-ਚੋਣਾ 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਗੁਲਜਾਰ ਸਿੰਘ ਰਣੀਕੇ ਕੌਮੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਿਲਗਾ ਦਾ ਨਤੀਜਾ ਸ਼ਾਨਦਾਰ ਰਿਹਾ

ਬਿਲਗਾ, 25 ਅਪ੍ਰੈਲ (ਰਾਜਿੰਦਰ ਸਿੰਘ ਬਿਲਗਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਿਲਗਾ ਦਾ 10+2 ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਸ ਪ੍ਰੀਖਿਆ ਵਿਚ 41 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਚਾਰ ਵਿਦਿਆਰਥਣਾਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ...

ਪੂਰੀ ਖ਼ਬਰ »

ਪੰਜਾਬ ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਪਨੀਰੀ 20 ਮਈ ਤੇ ਝੋਨਾ 20 ਜੂਨ ਤੋਂ ਪਹਿਲਾਂ ਨਾ ਲਾਉਣ ਦੀ ਹਦਾਇਤ

ਸ਼ਾਹਕੋਟ, 25 ਅਪ੍ਰੈਲ (ਬਾਂਸਲ)-ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ 20 ਮਈ ਤੋਂ ਪਹਿਲਾਂ ਨਾ ਬੀਜਣ ਅਤੇ ਝੋਨੇ ਦੀ ਲੁਆਈ 20 ਜੂਨ ਤੋਂ ਪਹਿਲਾਂ ਨਾ ਕਰਨ ਦੀ ਹਦਾਇਤ ਕੀਤੀ ਹੈ | ...

ਪੂਰੀ ਖ਼ਬਰ »

ਜਥੇਦਾਰ ਵਡਾਲਾ ਵਲੋਂ ਨੂਰਮਹਿਲ ਮੰਡੀ ਦਾ ਦੌਰਾ

ਨੂਰਮਹਿਲ, 25 ਅਪ੍ਰੈਲ (ਜਸਵਿੰਦਰ ਸਿੰਘ ਲਾਂਬਾ)-ਅੱਜ ਨਕੋਦਰ ਦੇ ਹਲਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਨੂਰਮਹਿਲ ਦਾਣਾ ਮੰਡੀ ਦਾ ਦੌਰਾ ਕੀਤਾ | ਉਨ੍ਹਾਂ ਉਥੇ ਪਹੁੰਚ ਕੇ ਕਣਕ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਖ਼ਰੀਦ 'ਤੇ ਤਸੱਲੀ ਪ੍ਰਗਟ ...

ਪੂਰੀ ਖ਼ਬਰ »

ਇਲਾਹਾਬਾਦ ਬੈਂਕ ਬਰਾਂਚ ਸ਼ਾਹਕੋਟ ਨੇ ਬੈਂਕ ਦਾ 'ਸਥਾਪਨਾ ਦਿਵਸ' ਮਨਾਇਆ

ਸ਼ਾਹਕੋਟ, 25 ਅਪ੍ਰੈਲ (ਸਚਦੇਵਾ)- ਇਲਾਹਾਬਾਦ ਬੈਂਕ ਬਰਾਂਚ ਸ਼ਾਹਕੋਟ ਵਿਖੇ ਬਰਾਂਚ ਮੈਨੇਜਰ ਰਾਜ ਕਮਲ ਦੀ ਦੇਖ-ਰੇਖ ਹੇਠ ਬੈਂਕ ਦਾ 154ਵਾਂ 'ਸਥਾਪਨਾ ਦਿਵਸ' ਮਨਾਇਆ ਗਿਆ | ਇਸ ਮੌਕੇ ਬੈਂਕ ਦੇ ਗਾਹਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਇਸ ਮੌਕੇ ਬਰਾਂਚ ਮੈਨੇਜਰ ਰਾਜ ...

ਪੂਰੀ ਖ਼ਬਰ »

ਵਿਸ਼ਵ ਮਲੇਰੀਆ ਦਿਵਸ ਨੂੰ ਸਮਰਪਿਤ ਜਾਗਰੂਕਤਾ ਕੈਂਪ

ਮਹਿਤਪੁਰ, 25 ਅਪ੍ਰੈਲ (ਰੰਧਾਵਾ)- ਡਾ. ਜਸਪ੍ਰੀਤ ਕੌਰ ਸਿਵਲ ਸਰਜਨ ਜਲੰਧਰ ਦੀਆਂ ਹਿਦਾਇਤਾਂ ਅਤੇ ਡਾ. ਜਸਵਿੰਦਰ ਸਿੰਘ ਕਾਰਜਕਾਰੀ ਐੱਸ.ਐਮ.ਓ. ਮੁੱਢਲਾ ਸਿਹਤ ਕੇਂਦਰ ਮਹਿਤਪੁਰ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਮਲੇਰੀਆ ਬਾਰੇ ਗੱਲ ਕਰਦਿਆਂ ਡਾ. ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵਲੋਂ ਨਕੋਦਰ ਦਾਣਾ ਮੰਡੀ ਦਾ ਦੌਰਾ

ਨਕੋਦਰ, 25 ਅਪ੍ਰੈਲ (ਗੁਰਵਿੰਦਰ ਸਿੰਘ, ਭੁਪਿੰਦਰਅਜੀਤ ਸਿੰਘ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸਥਾਨਕ ਦਾਣਾ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ...

ਪੂਰੀ ਖ਼ਬਰ »

ਕਿਰਨ ਕਟਾਰੀਆ ਬਣੀ 'ਮਿਸ ਫੇਅਰਵੈੱਲ' ਤੇ ਰਾਜਵਿੰਦਰ 'ਬੈਸਟ ਸਟੂਡੈਂਟ'

ਨੂਰਮਹਿਲ, 25 ਅਪ੍ਰੈਲ (ਜਸਵਿੰਦਰ ਸਿਘ ਲਾਂਬਾ)-ਸਥਾਨਕ ਡਿਪਸ ਕਾਲਜ ਲੜਕੀਆਂ ਦਾ ਵਿਦਾਇਗੀ ਸਮਾਗਮ ਇਕ ਪੈਲੇਸ ਵਿਚ ਕਰਵਾਇਆ ਗਿਆ, ਜਿਸ ਵਿਚ ਬੀ.ਏ., ਬੀ.ਐਸ.ਸੀ., ਬੀ.ਸੀ.ਏ., ਬੀ-ਕਾਮ ਭਾਗ ਦੂਜਾ ਅਤੇ ਐਮ.ਏ., ਐਮ ਕਾਮ ਭਾਗ ਪਹਿਲਾ ਦੇ ਵਿਦਿਆਰਥੀਆਂ ਵਲੋਂ ਬੀ.ਏ. ਬੀ.ਐਸ.ਸੀ., ...

ਪੂਰੀ ਖ਼ਬਰ »

ਦੁੱਧ ਉਤਪਾਦਕ ਸਭਾ ਸਮਰਾਏ ਨੇ ਮੁਨਾਫ਼ਾ ਵੰਡਿਆ, ਸ਼ਿੰਗਾਰਾ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਪੁੱਜੇ

ਜੰਡਿਆਲਾ ਮੰਜਕੀ, 25 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਦੀ ਸਮਰਾਏ ਦੁੱਧ ਉਤਪਾਦਕ ਸਭਾ ਲਿਮਟਿਡ ਸਮਰਾਏ ਨੇ ਸਾਲਾਨਾ ਬੋਨਸ ਵੰਡ ਸਮਾਗਮ ਕਰਵਾਇਆ | ਸ: ਸ਼ਿੰਗਾਰਾ ਸਿੰਘ ਸਮਰਾ ਸਾਬਕਾ ਚੇਅਰਮੈਨ ਮਿਲਕ ਪਲਾਂਟ ਜਲੰਧਰ ਤੇ ਚੇਅਰਮੈਨ ਮਾਰਕੀਟਿੰਗ ਸੁਸਾਇਟੀ ਨੂਰਮਹਿਲ ...

ਪੂਰੀ ਖ਼ਬਰ »

ਅੰਬੇਡਕਰ ਜੈਅੰਤੀ ਸਬੰਧੀ ਸੈਮੀਨਾਰ ਕਰਵਾਇਆ

ਆਦਮਪੁਰ, 25 ਅਪ੍ਰੈਲ (ਹਰਪ੍ਰੀਤ ਸਿੰਘ)- ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ ਜਲੰਧਰ ਵੱਲੋਂ ਪਿੰਡ ਰਹੀਪੁਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੇ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਪ੍ਰੋ. ਗੁਰਨਾਮ ਸਿੰਘ ਮੁਕਤਸਰ ਨੇ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਨੇ ਸੜਕ ਸੁਰੱਖਿਆ ਹਫ਼ਤੇ 'ਚ ਲੋਕਾਂ ਨੂੰ ਕੀਤਾ ਜਾਗਰੂਕ

ਕਰਤਾਰਪੁਰ, 25 ਅਪ੍ਰੈਲ (ਜਸਵੰਤ ਵਰਮਾ, ਧੀਰਪੁਰ)-ਜ਼ਿਲ੍ਹਾ ਪੁਲਿਸ ਕਪਤਾਨ ਜਲੰਧਰ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫ਼ਿਕ ਪੁਲਿਸ 23 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੜਕ ਸੁਰੱਖਿਆ ਹਫ਼ਤਾ ਮਨਾ ਰਹੀ ਹੈ | ਇਸ ਸਬੰਧ ਵਿਚ ਟ੍ਰੈਫ਼ਿਕ ...

ਪੂਰੀ ਖ਼ਬਰ »

ਰਸਤੇ ਵਿਚ ਬਣਿਆ ਗਟਰ ਹਟਾਉਣ ਦੀ ਮੰਗ

ਗੁਰਾਇਆ, 25 ਅਪ੍ਰੈਲ (ਬਲਵਿੰਦਰ ਸਿੰਘ)-ਇੱਥੇ ਬੋਪਾਰਾਏ ਵਿਖੇ ਰਸਤੇ ਵਿਚ ਬਣਾਏ ਗਏ ਗਟਰ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਸਥਾਨਕ ਸਰਕਾਰਾਂ ਮੰਤਰੀ ਨੂੰ ਪੱਤਰ ਲਿਖ ਕੇ ਗਟਰ ਹਟਾਉਣ ਦੀ ਮੰਗ ਕੀਤੀ ਹੈ | ਸੁਰਿੰਦਰ ਸਿੰਘ ਸਾਬਕਾ ਸਰਪੰਚ ਅਤੇ ਹੋਰਨਾਂ ਮੁਹੱਲਾ ...

ਪੂਰੀ ਖ਼ਬਰ »

ਮੰਤਰੀ ਮੰਡਲ 'ਚ ਥਾਂ ਨਾ ਮਿਲਣ 'ਤੇ ਵਾਲਮੀਕਿ, ਮਜ਼੍ਹਬੀ ਸਿੱਖ ਭਾਈਚਾਰੇ 'ਚ ਨਿਰਾਸ਼ਾ

ਸ਼ਾਹਕੋਟ, 25 ਅਪ੍ਰੈਲ (ਬਾਂਸਲ)-ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿਚ ਅੱਜ ਹੋਏ ਵਾਧੇ ਤੋਂ ਵਾਲਮੀਕਿ, ਮਜ਼੍ਹਬੀ ਸਿੱਖ ਭਾਈਚਾਰਾ ਨਿਰਾਸ਼ਾ ਦੇ ਆਲਮ 'ਚ ਹੈ | ਇਸ ਸਬੰਧੀ ਗੱਲ ਕਰਦਿਆ ਆਲ ਇੰਡੀਆ ਰੰਘਰੇਟਾ ਦਲ ਦੇ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ ਨੇ ਸਖ਼ਤ ਰੋਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX