ਤਾਜਾ ਖ਼ਬਰਾਂ


ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  13 minutes ago
ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਨਾਲ ਕੀਤੀ ਗੱਲਬਾਤ
. . .  23 minutes ago
ਨਵੀਂ ਦਿੱਲੀ, 20 ਅਕਤੂਬਰ- ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਸਰਹੱਦ 'ਤੇ ਮੌਜੂਦਾ ਹਾਲਤਾਂ...
ਦੋ ਯੂਨੀਅਨਾਂ ਵੱਲੋਂ 22 ਅਕਤੂਬਰ ਨੂੰ ਹੜਤਾਲ ਦਾ ਐਲਾਨ
. . .  49 minutes ago
ਨਵੀਂ ਦਿੱਲੀ, 20 ਅਕਤੂਬਰ- ਮੋਦੀ ਸਰਕਾਰ ਵੱਲੋਂ ਬੈਂਕਾਂ ਦੇ ਕੀਤੇ ਰਲੇਵੇਂ ਦੇ ਖ਼ਿਲਾਫ਼ ਦੋ ਯੂਨੀਅਨਾਂ ਨੇ 22 ਅਕਤੂਬਰ ਨੂੰ 24 ਘੰਟਿਆਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ 'ਚ ਅਗਲੇ ਹਫ਼ਤੇ ਬੈਂਕਾਂ ...
ਰੱਖਿਆ ਮੰਤਰੀ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 20 ਅਕਤੂਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਨਾਲ...
ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ 5 ਜਵਾਨਾਂ ਨੂੰ ਕੀਤਾ ਢੇਰ, ਕਈ ਅੱਤਵਾਦੀ ਠਿਕਾਣੇ ਵੀ ਕੀਤੇ ਤਬਾਹ
. . .  about 1 hour ago
ਸ੍ਰੀਨਗਰ, 20 ਅਕਤੂਬਰ- ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ਕੈਂਪਾਂ 'ਤੇ ਹਮਲਾ ਕਰਦੇ ਹੋਏ ਪਾਕਿਸਤਾਨ ਫ਼ੌਜ ਦੇ 5...
ਖੰਨਾ 'ਚ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  about 1 hour ago
ਖੰਨਾ 20 ਅਕਤੂਬਰ(ਹਰਜਿੰਦਰ ਸਿੰਘ ਲਾਲ)--ਖੰਨਾ ਸ਼ਹਿਰ ਵਿਚ ਚੋਰੀ ਹੋਣ ਦੀਆ ਘਟਨਾਵਾਂ ਲਗਾਤਾਰ ਜਾਰੀ ਹਨ।ਬੀਤੀ ਰਾਤ ਜੀ. ਟੀ. ਰੋਡ ਅਤੇ ਰੇਲਵੇ ਰੋਡ ਤੇ ਅਣਪਛਾਤੇ ਵਿਅਕਤੀਆਂ ...
ਪਿੰਡ ਸੁਲਤਾਨੀ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਥਾਣਾ ਦੋਰਾਂਗਲਾ ਸਾਹਮਣੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ
. . .  about 2 hours ago
ਦੋਰਾਂਗਲਾ, 20 ਅਕਤੂਬਰ (ਲਖਵਿੰਦਰ ਸਿੰਘ ਚੱਕਰਾਜਾ)- ਬਲਾਕ ਦੋਰਾਂਗਲਾ ਅਧੀਨ ਆਉਂਦੇ ਪਿੰਡ ਸੁਲਤਾਨੀ ਦੇ ਸਰਪੰਚ ਵੱਲੋਂ ਲਗਾਏ ਦੋਸ਼ਾਂ
ਜਲਾਲਾਬਾਦ ਜ਼ਿਮਨੀ ਚੋਣਾਂ : ਪੁਲਿਸ ਮੁਲਾਜ਼ਮਾਂ ਸਮੇਤ ਬੀ.ਐੱਸ.ਐਫ ਅਤੇ ਪੀ.ਏ.ਪੀ ਜਵਾਨਾਂ ਦੀਆਂ ਕੰਪਨੀਆਂ ਦੀ ਹੋਈ ਤਾਇਨਾਤੀ
. . .  about 2 hours ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) - ਜਲਾਲਾਬਾਦ ਦੀਆ ਜ਼ਿਮਨੀ ਚੋਣਾ ਨੂੰ ਨਿਰਪੱਖ ਅਤੇ ਸੁਖਾਵੇਂ ਮਾਹੌਲ 'ਚ ਨੇਪਰੇ ਚੜ੍ਹਾਉਣ ਲਈ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਹਲਕੇ....
ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਮੌਜੂਦ ਚਾਰ ਅੱਤਵਾਦੀ ਪੈਡ ਕੀਤੇ ਤਬਾਹ
. . .  about 2 hours ago
ਸ੍ਰੀਨਗਰ, 20 ਅਕਤੂਬਰ- ਭਾਰਤੀ ਫ਼ੌਜ ਨੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਦਾ ਜਵਾਬ ਦੇਣ ਲਈ ਕਾਰਵਾਈ ਸ਼ੁਰੂ ...
ਮਕਬੂਜ਼ਾ ਕਸ਼ਮੀਰ 'ਚ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਨੇ ਕੀਤਾ ਹਮਲਾ
. . .  about 2 hours ago
ਸ੍ਰੀਨਗਰ, 20 ਅਕਤੂਬਰ- ਭਾਰਤੀ ਫ਼ੌਜ ਨੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਦਾ ਜਵਾਬ ਦੇਣ ਲਈ ਕਾਰਵਾਈ ਸ਼ੁਰੂ ਕਰ ...
ਸ਼ਹੀਦਾਂ ਦੀ ਯਾਦ 'ਚ ਅਜਨਾਲਾ 'ਚ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ
. . .  about 3 hours ago
ਅਜਨਾਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਖਾੜਕੂਵਾਦ ਲਹਿਰ ਦੌਰਾਨ ਸ਼ਹੀਦ ਹੋਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਯਾਦ ਵਿਚ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਵੱਲੋਂ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਦੌਰਾਨ ਅੱਜ ਸਬ-ਡਵੀਜ਼ਨ ਪੱਧਰ 'ਤੇ ...
ਮੁੱਖਮੰਤਰੀ ਯੋਗੀ ਨੂੰ ਮਿਲਣ ਪਹੁੰਚੇ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ
. . .  about 3 hours ago
ਲਖਨਊ, 20 ਅਕਤੂਬਰ- ਹਿੰਦੂ ਮਹਾਂਸਭਾ ਦੇ ਸਾਬਕਾ ਪ੍ਰਧਾਨ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ...
ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਬਠਿੰਡਾ ਜਾ ਰਹੇ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਗ੍ਰਿਫ਼ਤਾਰ
. . .  about 2 hours ago
ਖੇਮਕਰਨ, 20 ਅਕਤੂਬਰ (ਰਾਕੇਸ਼ ਬਿੱਲਾ)- ਪੰਥਕ ਆਗੂ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਅੱਜ ਬਠਿੰਡਾ ਜਾ ਰਹੇ ਮਾਝੇ ਨਾਲ ਸਬੰਧਿਤ ਪੰਥਕ ...
ਰੇਲ ਗੱਡੀ ਥੱਲੇ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  about 4 hours ago
ਡੇਰਾਬੱਸੀ, 20 ਅਕਤੂਬਰ (ਸ਼ਾਮ ਸਿੰਘ ਸੰਧੂ) - ਲੰਘੀ ਦੇਰ ਰਾਤ ਡੇਰਾਬੱਸੀ ਦੇ ਸਾਧੂ ਨਗਰ ਨੇੜਿਉਂ ਲੰਘਦੀ ਅੰਬਾਲਾ- ਕਾਲਕਾ ਰੇਲਵੇ ਲਾਈਨ 'ਤੇ ਕਰੀਬ 35 ਸਾਲ ਦੇ ੲਿਕ ਅਣਪਛਾਤੇ...
ਮੈਟਰੋ ਸਟੇਸ਼ਨ ਤੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ
. . .  about 4 hours ago
ਨਵੀਂ ਦਿੱਲੀ, 20 ਅਕਤੂਬਰ - ਸੀ.ਆਈ.ਐੱਸ.ਐੱਫ ਨੇ ਕਸ਼ਮੀਰੀ ਗੇਟ ਮੈਟਰੋ ਸਟੇਸ਼ਨ ਦੇ ਗੇਟ ਨੰਬਰ 8 ਤੋਂ 4,64000 ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਨੋਟ ਮੈਟਰੋ ਸਟੇਸ਼ਨ ਪੁਲਿਸ...
ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀਆਂ ਫ਼ੋਟੋਆਂ ਖਿੱਚਣ 'ਤੇ ਏ.ਟੀ.ਐੱਸ ਵੱਲੋਂ 2 ਵਿਅਕਤੀਆਂ ਤੋਂ ਪੁੱਛਗਿੱਛ
. . .  about 4 hours ago
ਜ਼ਮੀਨ ਖਿਸਕਣ ਕਾਰਨ 2 ਲੋਕ ਲਾਪਤਾ, 3 ਜ਼ਖਮੀ
. . .  about 5 hours ago
ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾ ਅਤੇ ਅਧਿਕਾਰੀਆਂ ਦੀ ਯਾਦ ਵਿਚ ਮੈਰਾਥਨ ਦੋੜ
. . .  about 5 hours ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  about 5 hours ago
ਪਿਉ ਨੇ ਦੋ ਧੀਆਂ ਦਾ ਕਤਲ ਕਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
. . .  about 5 hours ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਇੱਕ ਨਾਗਰਿਕ ਦੀ ਮੌਤ-3 ਜ਼ਖਮੀ
. . .  about 6 hours ago
ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਫਿਲਪੀਨਜ਼ 'ਚ ਕੀਤੀ ਮਾਹਤਮਾ ਗਾਂਧੀ ਦੇ ਬੁੱਤ ਦੀ ਘੁੰਢ ਚੁਕਾਈ
. . .  about 6 hours ago
ਖਿਡਾਰੀਆਂ ਲਈ ਉਲੰਪਿਕ ਕੁਆਲੀਫਾਇਰਸ ਵਾਸਤੇ ਸਹਾਈ ਹੋਣਗੀਆਂ ਗਿਆ ਮਿਲਟਰੀ ਖੇਡਾਂ - ਬਾਕਸਿੰਗ ਕੋਚ ਪਾਟਿਲ
. . .  about 6 hours ago
ਕੌਮਾਂਤਰੀ ਨਗਰ ਕੀਰਤਨ ਦਾ ਬਰਨਾਲਾ ਪਹੁੰਚਣ 'ਤੇ ਨਿੱਘਾ ਸਵਾਗਤ
. . .  about 6 hours ago
ਦਿੱਲੀ 'ਚ ਹਾਫ਼ ਮੈਰਾਥਨ ਦਾ ਆਯੋਜਨ
. . .  about 7 hours ago
ਲੜਕੀ ਪੈਦਾ ਹੋਣ 'ਤੇ ਫ਼ੋਨ ਉੱਪਰ ਦਿੱਤਾ ਤਿੰਨ ਤਲਾਕ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਸੜਕ ਦੁਰਘਟਨਾ ਵਿਚ ਇਕ ਦੀ ਮੌਤ ਦੂਸਰਾ ਜ਼ਖ਼ਮੀ
. . .  1 day ago
ਉਪ ਮਜਿਸਟਰੇਟ ਪਾਇਲ ਵੱਲੋਂ ਮਠਿਆਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਜਾਰੀ
. . .  1 day ago
ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  1 day ago
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  1 day ago
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  1 day ago
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  1 day ago
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  1 day ago
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  1 day ago
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  1 day ago
ਬਾਰਾਮੁਲਾ 'ਚ ਅੱਤਵਾਦੀਆਂ ਨੇ ਇਕ ਜੂਲਰੀ ਸਟੋਰ ਨੂੰ ਬਣਾਇਆ ਨਿਸ਼ਾਨਾ
. . .  1 day ago
ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਇਕ ਦੁਰਘਟਨਾ 'ਚ ਅਕਾਲ ਚਲਾਣਾ ਕਰ ਗਏ
. . .  1 day ago
ਟਰੈਕਟਰ ਦੀ ਬੈਟਰੀ ਚੋਰੀ ਕਰਦੇ ਦੋ ਕਾਬੂ
. . .  1 day ago
ਵਡੋਦਰਾ 'ਚ ਡਿੱਗੀ ਇਮਾਰਤ, 7 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  1 day ago
ਖੇਡ ਮੰਤਰੀ ਕਿਰਨ ਰਿਜੀਜੂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  1 day ago
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਧਰਮਸੋਤ
. . .  about 1 hour ago
ਅੱਜ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ ਜ਼ਿਮਨੀ ਚੋਣਾਂ ਦੇ ਲਈ ਚੋਣ ਪ੍ਰਚਾਰ
. . .  about 1 hour ago
ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਚੋਣ ਪ੍ਰਚਾਰ
. . .  about 1 hour ago
ਇਲੈਕਟ੍ਰਾਨਿਕਸ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 1 hour ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  5 minutes ago
ਟਿੱਪਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  11 minutes ago
ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ
. . .  20 minutes ago
ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚਿਲੀ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ
. . .  42 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਪਹਿਲਾ ਸਫ਼ਾ

ਪੁਲਵਾਮਾ 'ਚ ਗ੍ਰਨੇਡ ਹਮਲਾ-ਜਵਾਨ ਜ਼ਖ਼ਮੀ

ਸ੍ਰੀਨਗਰ, 7 ਮਈ (ਏਜੰਸੀ)-ਦਹਿਸ਼ਤਗਰਦਾਂ ਨੇ ਇਕ ਵਾਰ ਫਿਰ ਘਾਟੀ 'ਚ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ। ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਅੱਜ ਸ਼ਾਮ ਸਮੇਂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਹਾਬ ਚੌਕ ਨੇੜੇ ਸੁਰੱਖਿਆ ਵਜੋਂ ਤਾਇਨਾਤ ਜਵਾਨਾਂ 'ਤੇ ਗ੍ਰਨੇਡ ਹਮਲਾ ਕਰ ਦਿੱਤਾ ਜਿਸ ਕਾਰਨ ਇਕ ਸੀ.ਆਰ.ਪੀ.ਐਫ. ਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਸ ਇਲਾਕੇ ਨੂੰ ਆਪਣੇ ਘੇਰੇ 'ਚ ਲੈ ਲਿਆ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਪੰਜਾਬ 'ਚ ਜੇਲ੍ਹਾਂ ਦੀ ਸੁਰੱਖਿਆ ਲਈ ਸੀ. ਆਈ. ਐਸ. ਐਫ. ਦੇ 200 ਕਮਾਂਡੋ ਤਾਇਨਾਤ ਕਰਨ ਨੂੰ ਪ੍ਰਵਾਨਗੀ

ਨਵੀਂ ਦਿੱਲੀ, 7 ਮਈ (ਪੀ. ਟੀ. ਆਈ.)-ਪੰਜਾਬ ਵਿਚ ਅੱਤਵਾਦ ਮੁੜ ਉਭਰਨ ਦੀਆਂ ਰਿਪੋਰਟਾਂ ਦਰਮਿਆਨ ਕੇਂਦਰ ਨੇ ਪੰਜਾਬ ਦੀਆਂ ਉੱਚ ਸੁਰੱਖਿਆ ਵਾਲੀਆਂ 6 ਜੇਲ੍ਹਾਂ ਜਿਥੇ ਖਾਲਿਸਤਾਨੀ ਖਾੜਕੂਆਂ ਸਮੇਤ ਖ਼ਤਰਨਾਕ ਅਪਰਾਧੀ ਬੰਦ ਹਨ ਦੀ ਰਾਖੀ ਲਈ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀ. ਆਈ. ਐਸ. ਐਫ.) ਦੇ 200 ਕਮਾਂਡੋ ਭੇਜਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਟਿਆਲਾ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਬਠਿੰਡਾ, ਅੰਮ੍ਰਿਤਸਰ ਅਤੇ ਨਾਭਾ ਦੀਆਂ ਜੇਲ੍ਹਾਂ 'ਚ ਸੀ. ਆਈ. ਐਸ. ਐਫ. ਦੇ 200 ਮੁਲਾਜ਼ਮ ਤਾਇਨਾਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਆਪਣੇ ਸੂਬੇ ਲਈ ਨੀਮ ਬਲਾਂ ਦੇ ਵਿਸ਼ੇਸ਼ ਟੁਕੜੀ ਭੇਜਣ ਲਈ ਕੀਤੀ ਬੇਨਤੀ ਪਿੱਛੋਂ ਇਹ ਤਜਵੀਜ਼ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਸੀ. ਆਈ. ਐਸ. ਐਫ. ਦੀਆਂ ਦੋ ਕੰਪਨੀਆਂ (ਲਗਪਗ 200 ਮੁਲਾਜ਼ਮ) ਛੇਤੀ ਹੀ ਪੰਜਾਬ ਭੇਜੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਲੋੜ ਮੁਤਾਬਿਕ ਉਨ੍ਹਾਂ ਨੂੰ ਜੇਲ੍ਹਾਂ ਵਿਚ ਤਾਇਨਾਤ ਕੀਤਾ ਜਾਵੇਗਾ। ਮੰਤਰਾਲੇ ਨੇ ਸੀ. ਆਈ. ਐਸ. ਐਫ. ਨੂੰ ਵਿਸ਼ੇਸ਼ ਅਧਿਕਾਰੀਆਂ ਦੀ ਟੀਮ ਵੀ ਤਾਇਨਾਤ ਕਰਨ ਲਈ ਕਿਹਾ ਹੈ ਜਿਹੜੀ ਜੇਲ੍ਹਾਂ ਦਾ ਸਰਵੇਖਣ ਕਰੇਗੀ ਤਾਂ ਜੋ ਸੀ. ਆਈ. ਐਸ. ਐਫ. ਨੂੰ ਪੱਕੇ ਤੌਰ 'ਤੇ ਤਾਇਨਾਤ ਕੀਤਾ ਜਾ ਸਕੇ। ਪੰਜਾਬ ਦੇ ਮੁੱਖ ਮੰਤਰੀ ਨੇ ਰਾਜਨਾਥ ਸਿੰਘ ਨਾਲ ਮੀਟਿੰਗ ਦੌਰਾਨ ਅਪੀਲ ਕੀਤੀ ਸੀ ਕਿ ਇਨ੍ਹਾਂ ਰਿਪੋਰਟਾਂ ਕਿ ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਵਿਚ ਆਈ. ਐਸ. ਆਈ. ਦੇ ਠਿਕਾਣਿਆਂ 'ਤੇ ਸਿਖਲਾਈ ਦਿੱਤੀ ਜਾ ਰਹੀ ਹੈ ਦਰਮਿਆਨ ਸੂਬੇ ਵਿਚ ਮੁੜ ਉਭਰ ਰਹੇ ਕੱਟੜਵਾਦ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਟਾਰਗਿਟ ਕਤਲਾਂ ਨਾਲ ਸੂਬੇ ਵਿਚ ਗੜਬੜ ਪੈਦਾ ਕਰਨ ਦੇ ਯਤਨਾਂ ਨਾਲ ਸਬੰਧਤ ਮੁੱਦਿਆਂ ਸਮੇਤ ਪੰਜਾਬ ਵਿਚਲੀ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਵੀ ਗ੍ਰਹਿ ਮੰਤਰੀ ਨੂੰ ਜਾਣਕਾਰੀ ਦਿੱਤੀ ਸੀ। ਸੀ. ਆਈ. ਐਸ. ਐਫ. ਨੂੰ ਦੇਸ਼ ਵਿਚ ਹਵਾਈ ਅੱਡਿਆਂ ਅਤੇ ਅਹਿਮ ਪ੍ਰਮਾਣੂ ਟਿਕਾਣਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ।

ਸਲਮਾਨ ਖਾਨ ਦੀ ਅਗਲੀ ਸੁਣਵਾਈ 17 ਜੁਲਾਈ ਨੂੰ

ਜੋਧਪੁਰ, 7 ਮਈ (ਏਜੰਸੀ)-ਇਥੋਂ ਦੀ ਇਕ ਸਥਾਨਕ ਅਦਾਲਤ ਨੇ ਸਾਲ 1998 ਦੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ (52) ਦੀ ਜ਼ਮਾਨਤ ਅਰਜ਼ੀ 'ਤੇ ਅੱਜ ਹੋਣ ਵਾਲੀ ਸੁਣਵਾਈ 17 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਚੰਦਰ ਕੁਮਾਰ ਸੋਂਗਰਾ ਨੇ ਅੱਜ ਜਦੋਂ ਇਸ ਮਾਮਲੇ 'ਤੇ ਬਹਿਸ ਸ਼ੁਰੂ ਕਰਨ ਦਾ ਹੁਕਮ ਦਿੱਤਾ ਤਾਂ ਸਲਮਾਨ ਦੇ ਵਕੀਲ ਮਹੇਸ਼ ਬੋਰਾ ਨੇ ਕੁਝ ਹੋਰ ਸਮੇਂ ਦੀ ਮੰਗ ਕੀਤੀ ਤਾਂ ਜੱਜ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ ਤੱਕ ਮੁਲਤਵੀ ਕਰ ਦਿੱਤੀ।

ਹਵਾਲਾ ਮਾਮਲੇ 'ਚ ਲਾਲੂ ਦੀ ਬੇਟੀ ਮੀਸਾ ਭਾਰਤੀ ਤੇ ਜਵਾਈ ਅਦਾਲਤ 'ਚ ਪੇਸ਼

ਨਵੀਂ ਦਿੱਲੀ, 7 ਮਈ (ਏਜੰਸੀ)-ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਤੇ ਉਸ ਦੇ ਪਤੀ ਸ਼ੀਲੇਸ਼ ਕੁਮਾਰ ਨੂੰ ਅੱਜ ਹਵਾਲਾ ਮਾਮਲੇ 'ਚ ਇਥੋਂ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ। ਕੇਂਦਰੀ ਜਾਂਚ ਏਜੰਸੀ ਈ.ਡੀ. ਵਲੋਂ ਮੀਸਾ ਭਾਰਤੀ ਤੇ ਉਸ ਦੇ ਪਤੀ ਖ਼ਿਲਾਫ਼ ਵਪਾਰੀ ਸੁਰਿੰਦਰ ਜੈਨ ਤੇ ਵਿਰੰਦਰ ਜੈਨ ਦੀ ਫ਼ਰਜੀ ਕੰਪਨੀ ਜਰੀਏ ਮਨੀ ਲਾਂਡਰਿੰਗ ਕਰਨ 'ਤੇ ਮਾਮਲਾ ਦਰਜ ਕੀਤਾ ਹੋਇਆ ਹੈ। ਵਿਸ਼ੇਸ਼ ਸੀ.ਬੀ.ਆਈ. ਜੱਜ ਅਰਵਿੰਦ ਕੁਮਾਰ ਨੇ ਇਨ੍ਹਾਂ ਦੋਹਾਂ ਨੂੰ ਇਸ ਮਾਮਲੇ 'ਚ ਜ਼ਮਾਨਤ ਦਿੰਦਿਆਂ ਅਦਾਲਤ ਦੀ ਇਜ਼ਾਜਤ ਬਿਨਾਂ ਦੇਸ਼ 'ਚੋਂ ਬਾਹਰ ਨਾ ਜਾਣ ਦੀ ਹਦਾਇਤ ਕੀਤੀ ਹੈ।

ਬੱਚਿਆਂ ਨੂੰ ਅੱਤਵਾਦ ਤੇ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਓ-ਮਹਿਬੂਬਾ

ਸ੍ਰੀਨਗਰ, 7 ਮਈ (ਏਜੰਸੀ)- ਜੰਮੂ-ਕਸ਼ੀਮਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਘਾਟੀ 'ਚ ਹਿੰਸਾ ਦੇ ਖ਼ਾਤਮੇ ਲਈ ਕੋਈ ਸ਼ਾਂਤੀਪੂਰਨ ਰਸਤਾ ਲੱਭੇ ਤਾਂ ਕਿ ਗੁੰਮਰਾਹ ਹੋਏ ਬੱਚਿਆਂ ਦੇ ਨਾਲ-ਨਾਲ ਸੁਰੱਖਿਆ ਕਰਮੀਆਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਣ। ਇਸ ਤੋਂ ਬਾਅਦ ਮੁਫ਼ਤੀ ਦੀ ਇਹ ਅਪੀਲ ਸਾਹਮਣੇ ਆਈ। ਉਹ ਇੱਥੇ ਸਿਵਿਲ ਸਕੱਤਰ ਦਫ਼ਤਰਾਂ ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਬੱਚਿਆਂ ਦੇ ਹੱਥਾਂ 'ਚ ਹੀ ਪੱਥਰ ਤੇ ਬੰਦੂਕਾਂ ਹੁੰਦੀਆਂ ਹਨ। ਉਨ੍ਹਾਂ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੱਚੇ ਅੱਤਵਾਦ 'ਚ ਸ਼ਾਮਿਲ ਹੋ ਕੇ ਮੌਤ ਨੂੰ ਆਪਣੇ ਗਲੇ ਨਾ ਲਗਾਉਣ। ਜ਼ਿਕਰਯੋਗ ਹੈ ਕਿ ਸੂਬੇ ਦੇ ਸ਼ੋਪੀਆਂ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਯੂਨੀਵਰਸਿਟੀ ਪ੍ਰੋਫੈਸਰ ਸਣੇ ਹਿਜ਼ਬੁਲ ਮੁਜਾਹਦੀਨ ਦੇ ਪੰਜ ਅੱਤਵਾਦੀ ਮਾਰੇ ਗਏ ਜਿਸ ਕਰਕੇ ਘਾਟੀ 'ਚ ਵਿਆਪਕ ਹਿੰਸਾ ਹੋਈ। ਇਸ ਹਿੰਸਾ ਦੌਰਾਨ ਪੰਜ ਨਾਗਰਿਕਾਂ ਦੀ ਵੀ ਮੌਤ ਹੋ ਗਈ ਸੀ।

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਰਕਾਰੀ ਬੰਗਲਿਆਂ ਦੇ ਹੱਕਦਾਰ ਨਹੀਂ-ਸੁਪਰੀਮ ਕੋਰਟ

ਨਵੀਂ ਦਿੱਲੀ, 7 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਵਾਲੇ ਸ਼ਖ਼ਸ ਨੂੰ ਆਮ ਨਾਗਰਿਕ ਦੇ ਬਰਾਬਰ ਹੋਣ ਦਾ ਤਰਕ ਦਿੰਦਿਆਂ ਉੱਤਰ ਪ੍ਰਦੇਸ਼ ਦੇ ਕਈ ਸਾਬਕਾ ਮੁੱਖ ਮੰਤਰੀਆਂ ਨੂੰ 'ਬੇਘਰ' ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਅੱਜ ਦਿੱਤੇ ਆਦੇਸ਼ 'ਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਰਕਾਰੀ ਬੰਗਲਿਆਂ ਦੇ ਹੱਕਦਾਰ ਨਹੀਂ ਹੋਣਗੇ, ਕਿਉਂਕਿ ਸਰਕਾਰ ਦੀ ਇਹ ਸੰਪਤੀ ਦੇਸ਼ ਦੇ ਲੋਕਾਂ ਦੀ ਸੰਪਤੀ ਹੈ। ਸਰਬਉੱਚ ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ, ਮਾਇਆਵਤੀ ਤੇ ਕਈ ਹੋਰ ਨੇਤਾ ਸਰਕਾਰੀ ਬੰਗਲਿਆਂ ਦੇ ਸੁੱਖ ਤੋਂ ਵਾਂਝੇ ਹੋ ਜਾਣਗੇ। ਸੁਪਰੀਮ ਕੋਰਟ ਨੇ ਇਸ ਸਬੰਧ 'ਚ ਰਾਜ ਸਰਕਾਰ ਦਾ ਪਹਿਲੇ ਦਾ ਆਦੇਸ਼ ਰੱਦ ਕਰ ਦਿੱਤਾ। ਸਾਲ 2016 'ਚ ਅਖਿਲੇਸ਼ ਯਾਦਵ ਸਰਕਾਰ ਨੇ ਅਜਿਹੇ ਇਕ ਅਦਾਲਤੀ ਫ਼ੈਸਲੇ ਦੀ ਕਾਨੂੰਨੀ ਤਰਮੀਮ ਕਰ ਕੇ ਸਾਬਕਾ ਮੁੱਖ ਮੰਤਰੀਆਂ ਲਈ ਸਰਕਾਰੀ ਬੰਗਲੇ ਦਾ ਇੰਤਜ਼ਾਮ ਕੀਤਾ ਸੀ। ਕਾਨੂੰਨ ਦੀ ਤਰਮੀਮ ਤੋਂ ਬਾਅਦ 5 ਸਾਬਕਾ ਮੁੱਖ ਮੰਤਰੀ ਸਰਕਾਰੀ ਬੰਗਲਿਆਂ ਦੇ ਹੱਕਦਾਰ ਬਣ ਗਏ ਸਨ ਜਿਨ੍ਹਾਂ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ, ਮੁਲਾਇਮ ਸਿੰਘ ਯਾਦਵ, ਮਾਇਆਵਤੀ ਅਤੇ ਐਨ. ਡੀ. ਤਿਵਾੜੀ ਸ਼ਾਮਿਲ ਹਨ। ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਆਰ. ਭਾਨੂਮਤੀ ਦੀ ਬੈਂਚ ਨੇ ਉੱਤਰ ਪ੍ਰਦੇਸ਼ (ਤਨਖਾਹ, ਭੱਤੇ ਅਤੇ ਹੋਰ ਇੰਤਜ਼ਾਮ) ਬਾਰੇ ਕਾਨੂੰਨ ਦੀ ਧਾਰਾ 4 (3) ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਸ ਤਰ੍ਹਾਂ ਦੇ ਵਿਤਕਰੇ ਵਾਲੇ ਕਾਨੂੰਨਾਂ ਨੂੰ ਸੰਵਿਧਾਨ ਪ੍ਰਵਾਨਗੀ ਨਹੀਂ ਦਿੰਦਾ। ਗ਼ੈਰ-ਸਰਕਾਰੀ ਸੰਗਠਨਾਂ 'ਲੋਕ ਪ੍ਰਹਰੀ' ਨੇ 2004 'ਚ ਲਾਈ ਪਟੀਸ਼ਨ 'ਤੇ ਇਹ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ 2014 'ਚ ਇਸ 'ਤੇ ਸੁਣਵਾਈ ਮੁਕੰਮਲ ਕਰਕੇ ਆਪਣਾ ਆਦੇਸ਼ ਰਾਖਵਾਂ ਰੱਖਿਆ ਸੀ। 2016 'ਚ ਵੀ ਅਦਾਲਤ ਨੇ ਇਸ ਸਬੰਧ 'ਚ ਫ਼ੈਸਲਾ ਸੁਣਾਇਆ ਸੀ ਪਰ ਰਾਜ ਸਰਕਾਰ ਨੇ ਕਾਨੂੰਨ 'ਚ ਤਰਮੀਮ ਕਰ ਕੇ ਫ਼ੈਸਲਾ ਪਲਟ ਦਿੱਤਾ ਸੀ। ਪਹਿਲੀ ਨਜ਼ਰ 'ਚ ਇਹ ਫ਼ੈਸਲਾ ਉੱਤਰ ਪ੍ਰਦੇਸ਼ ਦੇ ਲਈ ਹੈ, ਪਰ ਇਸ ਦਾ ਅਸਰ ਪੂਰੇ ਭਾਰਤ 'ਤੇ ਹੋਵੇਗਾ ਕਿਉਂਕਿ ਸੁਪਰੀਮ ਕੋਰਟ ਦਾ ਆਦੇਸ਼ ਸਾਰੇ ਦੇਸ਼ ਲਈ ਇਕੋ ਜਿਹੀ ਵਿਵਸਥਾ ਦਿੰਦਾ ਹੈ, ਜਿਸ ਮੁਤਾਬਿਕ ਸਾਰੇ ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਬੰਗਲੇ ਖ਼ਾਲੀ ਕਰਨੇ ਪੈਣਗੇ।

'ਆਪ' ਨੇਤਾ ਆਸ਼ੂਤੋਸ਼ ਖ਼ਿਲਾਫ਼ ਪਰਚਾ ਦਰਜ ਕਰਨ ਦਾ ਹੁਕਮ

ਨਵੀਂ ਦਿੱਲੀ, 7 ਮਈ (ਪੀ. ਟੀ. ਆਈ.)-ਅੱਜ ਸ਼ਹਿਰ ਦੀ ਇਕ ਅਦਾਲਤ ਨੇ ਦਿੱਲੀ ਪੁਲਿਸ ਨੂੰ 2016 ਵਿਚ ਆਪਣੇ ਬਲਾਗ ਵਿਚ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਜਵਾਹਰ ਲਾਲ ਨਹਿਰੂ ਖ਼ਿਲਾਫ਼ ਅਸ਼ਲੀਲ ਟਿੱਪਣੀਆਂ ਲਿਖਣ ਬਦਲੇ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੂਤੋਸ਼ ਖ਼ਿਲਾਫ਼ ਪਰਚਾ ਦਰਜ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਹਦਾਇਤ 'ਆਪ' ਦੇ ਇਕ ਸਾਬਕਾ ਵਿਧਾਇਕ ਜਿਸ ਦਾ ਨਾਂਅ ਸੈਕਸ ਕਾਂਡ ਵਿਚ ਸਾਹਮਣੇ ਆਇਆ ਸੀ ਦੇ ਬਚਾਅ ਵਿਚ ਸਾਬਕਾ ਨੇਤਾਵਾਂ ਖ਼ਿਲਾਫ਼ ਲਾਏ ਗੰਭੀਰ ਦੋਸ਼ਾਂ ਬਦਲੇ ਆਸ਼ੂਤੋਸ਼ ਖ਼ਿਲਾਫ਼ ਐਫ. ਆਈ. ਐਰ. ਦਰਜ ਕਰਨ ਦੀ ਸ਼ਿਕਾਇਤ ਪਿੱਛੋਂ ਕੀਤੀ ਹੈ।

ਵਲਾਦੀਮੀਰ ਪੁਤਿਨ ਨੇ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਮਾਸਕੋ, 7 ਮਈ (ਪੀ. ਟੀ. ਆਈ.)-ਵਲਾਦੀਮੀਰ ਪੁਤਿਨ ਨੇ ਅੱਜ ਕਰੇਮਲਿਨ ਵਿਚ ਇਕ ਸਮਾਰੋਹ ਵਿਖੇ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ ਜਿਸ ਨਾਲ ਉਨ੍ਹਾਂ ਦਾ ਲਗਪਗ ਦੋ ਦਹਾਕੇ ਦਾ ਸ਼ਾਸਨ 6 ਸਾਲ ਲਈ ਹੋਰ ਵਧ ਗਿਆ ਹੈ। ਰੂਸੀ ਸੰਵਿਧਾਨ 'ਤੇ ਹੱਥ ਰੱਖ ਕੇ ਪੁਤਿਨ ਨੇ ...

ਪੂਰੀ ਖ਼ਬਰ »

ਮਨਮੋਹਨ ਨੇ ਆਰਥਿਕ ਬਦਇੰਤਜ਼ਾਮੀ ਲਈ ਕੀਤੇ ਮੋਦੀ 'ਤੇ ਹਮਲੇ

ਕਿਹਾ, ਆਮ ਲੋਕਾਂ ਦਾ ਬੈਂਕਿੰਗ ਖ਼ੇਤਰ 'ਚ ਘਟ ਰਿਹਾ ਹੈ ਭਰੋਸਾ

ਬੈਂਗਲੁਰੂ, 7 ਮਈ (ਪੀ. ਟੀ. ਆਈ.)-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਮੋਦੀ ਸਰਕਾਰ 'ਤੇ ਉਸ ਦੀਆਂ ਵਿਨਾਸ਼ਕਾਰੀ ਨੀਤੀਆਂ ਅਤੇ ਆਰਥਿਕ ਬਦਇੰਤਜ਼ਾਮੀ ਲਈ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਦੇਸ਼ ਜਿਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉਸ ਤੋਂ ਬਚਿਆ ...

ਪੂਰੀ ਖ਼ਬਰ »

ਦਿੱਲੀ 'ਚ ਗਾਣਾ ਚਲਾਉਣ ਨੂੰ ਲੈ ਕੇ ਹੋਏ ਝਗੜੇ 'ਚ ਨੌਜਵਾਨ ਦਾ ਕਤਲ

ਨਵੀਂ ਦਿੱਲੀ, 7 ਮਈ (ਏਜੰਸੀ)-ਪੱਛਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ 'ਚ ਇਕ ਡਿਸਕ ਜੋਕੀ (ਡੀ. ਜੇ.) ਨੇ ਗਾਣਾ ਚਲਾਉਣ ਨੂੰ ਲੈ ਕੇ ਹੋਏ ਝਗੜੇ 'ਚ ਇਕ 28 ਸਾਲਾ ਨੌਜਵਾਨ ਵਿਜੇਦੀਪ ਦਾ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਪੁਲਿਸ ਦੇ ਡਿਪਟੀ ਕਮਿਸ਼ਨਰ (ਪੱਛਮੀ) ...

ਪੂਰੀ ਖ਼ਬਰ »

ਰਾਹੁਲ ਵਲੋਂ ਕਰਨਾਟਕ 'ਚ ਸਾਈਕਲ ਚਲਾ ਕੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

ਬੈਲ ਗੱਡੀ ਦੀ ਸਵਾਰੀ ਵੀ ਕੀਤੀ

ਬੈਂਗਲੁਰੂ, 7 ਮਈ (ਏਜੰਸੀ)- ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਥੋਂ ਦੇ ਕੋਲਾਰ ਪੁੱਜੇ ਰਾਹੁਲ ਗਾਂਧੀ ਨੇ ਸਾਈਕਲ ਚਲਾ ਕੇ ਅਤੇ ਬੈਲਗੱਡੀ ਦੀ ਸਵਾਰੀ ਕਰਕੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਸਬੰਧੀ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਭਾਜਪਾ ...

ਪੂਰੀ ਖ਼ਬਰ »

ਦਿੱਲੀ ਤੇ ਰਾਜਸਥਾਨ 'ਚ ਤੇਜ਼ ਝੱਖੜ, ਹਿਮਾਚਲ 'ਚ ਉੱਚੀਆਂ ਪਹਾੜੀਆਂ 'ਤੇ ਬਰਫ਼ਬਾਰੀ

ਉੱਤਰੀ ਭਾਰਤ 'ਚ ਅੱਜ ਝੱਖੜ, ਗੜ੍ਹੇਮਾਰੀ ਤੇ ਭਾਰੀ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ/ਸ਼ਿਮਲਾ, 7 ਮਈ (ਜਗਤਾਰ ਸਿੰਘ, ਏਜੰਸੀਆਂ)-ਦਿੱਲੀ, ਐਨ. ਸੀ. ਆਰ, ਹਰਿਆਣਾ ਅਤੇ ਰਾਜਸਥਾਨ ਸਣੇ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਅੱਜ ਸ਼ਾਮ ਤੇਜ਼ ਝੱਖੜ ਅਤੇ ਧੂੜ ਭਰੀ ਹਨੇਰੀ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਅਨੁਸਾਰ ਰਾਜਧਾਨੀ ਅਤੇ ਐਨ. ਸੀ. ...

ਪੂਰੀ ਖ਼ਬਰ »

ਪੇਸ਼ੀ 'ਤੇ ਆਏ 2 ਦੋਸ਼ੀਆਂ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ-ਹੌਲਦਾਰ ਦੀ ਮੌਤ

* ਦੋ ਹਮਲਾਵਰ ਗ੍ਰਿਫ਼ਤਾਰ * ਏ.ਐਸ.ਆਈ. ਸਮੇਤ 3 ਜ਼ਖ਼ਮੀ

ਹਿਸਾਰ, 7 ਮਈ (ਅਜੀਤ ਬਿਊਰੋ)-ਅਗਵਾ ਦੇ ਮਾਮਲੇ 'ਚ ਅਦਾਲਤ 'ਚ ਪੇਸ਼ੀ 'ਤੇ ਲਿਆਂਦੇ 2 ਦੋਸ਼ੀਆਂ 'ਤੇ 3 ਬਦਮਾਸ਼ਾਂ ਵਲੋਂ ਕੀਤੀ ਫਾਇਰਿੰਗ ਦੌਰਾਨ ਹੌਲਦਾਰ ਨੂੰ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪੇਸ਼ੀ 'ਤੇ ਲਿਆਂਦੇ ਗਏ ਇਕ ਦੋਸ਼ੀ ਦੇ ਪੈਰਾਂ 'ਚ ਵੀ ਗੋਲੀ ਲੱਗੀ ਹੈ, ਜਦ ਕਿ ਦੂਜੇ ...

ਪੂਰੀ ਖ਼ਬਰ »

ਰੇਤ ਖਣਨ ਬਾਰੇ ਕੈਬਨਿਟ ਸਬ-ਕਮੇਟੀ ਨੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

ਚੰਡੀਗੜ੍ਹ, 7 ਮਈ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੇਤ ਖਣਨ ਬਾਰੇ ਵਿਆਪਕ ਤੇ ਕਾਰਗਰ ਨੀਤੀ ਬਣਾਉਣ ਸਬੰਧੀ ਕੈਬਨਿਟ ਸਬ ਕਮੇਟੀ ਵਲੋਂ ਆਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸੌਂਪ ਦਿੱਤੀ ਗਈ। ਸ.ਸਿੱਧੂ ਜੋ ਇਸ ਕਮੇਟੀ ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ

ਚੰਡੀਗੜ੍ਹ, 7 ਮਈ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਮੰਗਲਵਾਰ ਨੂੰ ਇਥੇ ਬਾਅਦ ਦੁਪਹਿਰ ਹੋਣ ਵਾਲੀ ਮੀਟਿੰਗ ਵਲੋਂ ਲੰਬੇ ਸਮੇਂ ਤੋਂ ਨਜਾਇਜ਼ ਕਾਲੋਨੀਆਂ ਵਿਚਲੀਆਂ ਉਸਾਰੀਆਂ ਨੂੰ ਰੈਗੂਲਰ ਕਰਨ ਦਾ ਏਜੰਡਾ ਫਿਰ ਲਿਆਂਦਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ...

ਪੂਰੀ ਖ਼ਬਰ »

ਗੁਰੂ ਸਾਹਿਬਾਨ ਤੇ ਪੰਜਾਬ ਦੇ ਇਤਿਹਾਸ ਤੋਂ ਬਿਨਾਂ ਬੱਚਿਆਂ ਦੀ ਸਿੱਖਿਆ ਅਧੂਰੀ-ਓ. ਪੀ. ਸੋਨੀ

ਮੁੱਖ ਮੰਤਰੀ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੀ ਰੱਖਣ ਲਈ ਗੰਭੀਰ

ਜਸਪਾਲ ਸਿੰਘ ਜਲੰਧਰ, 7 ਮਈ -ਪੰਜਾਬ ਦਾ ਆਪਣਾ ਵਿਲੱਖਣ ਅਤੇ ਗੌਰਵਮਈ ਇਤਿਹਾਸ ਹੈ ਤੇ ਇਸ ਦੇ ਪੰਨੇ ਗੁਰੂ ਸਾਹਿਬਾਨ ਤੋਂ ਲੈ ਕੇ ਮਹਾਨ ਸਿੱਖ ਜਰਨੈਲਾਂ ਦੀ ਬੇਮਿਸਾਲ ਬਹਾਦਰੀ, ਤਿਆਗ, ਸਮਰਪਣ ਅਤੇ ਕੁਰਬਾਨੀਆਂ ਨਾਲ ਭਰੇ ਪਏ ਹਨ, ਪਰ ਜੇਕਰ ਬੱਚਿਆਂ ਨੂੰ ਪੰਜਾਬ ਦੇ ਇਸ ...

ਪੂਰੀ ਖ਼ਬਰ »

ਚੀਫ਼ ਜਸਟਿਸ 'ਤੇ ਮਹਾਂਦੋਸ਼ ਲਈ ਸੁਪਰੀਮ ਕੋਰਟ ਪਹੁੰਚੀ ਕਾਂਗਰਸ

ਅੱਜ ਪੰਜ ਜੱਜਾਂ ਦਾ ਸੰਵਿਧਾਨਕ ਬੈਂਚ ਕਰੇਗਾ ਸੁਣਵਾਈ

ਨਵੀਂ ਦਿੱਲੀ, 7 ਮਈ (ਉਪਮਾ ਡਾਗਾ ਪਾਰਥ)-ਰਾਜ ਸਭਾ ਦੇ ਸਭਾਪਤੀ ਵਲੋਂ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਖਾਰਜ ਕਰਨ ਤੋਂ ਬਾਅਦ ਕਾਂਗਰਸ ਨੇ ਹੁਣ ਸੁਪਰੀਮ ਕੋਰਟ ਵੱਲ ਰੁਖ਼ ਕੀਤਾ ਹੈ। ਰਾਜ ਸਭਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਅਮੀ ...

ਪੂਰੀ ਖ਼ਬਰ »

ਕਸ਼ਮੀਰ 'ਚ ਪਥਰਾਅ ਦੌਰਾਨ ਇਕ ਸੈਲਾਨੀ ਦੀ ਮੌਤ

ਸ੍ਰੀਨਗਰ, 7 ਮਈ (ਏਜੰਸੀ)-ਸ੍ਰੀਨਗਰ 'ਚ ਅੱਜ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਈਆਂ ਝੜਪਾਂ ਦੌਰਾਨ ਹੋਏ ਪਥਰਾਅ 'ਚ ਜ਼ਖਮੀ ਹੋਏ ਤਾਮਿਲਨਾਡੂ ਨਾਲ ਸਬੰਧਿਤ ਇਕ ਸੈਲਾਨੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਤੇ ਕਤਲ ਮਾਮਲਾ ਪਠਾਨਕੋਟ ਤਬਦੀਲ

ਸੁਪਰੀਮ ਕੋਰਟ ਵਲੋਂ ਸੀ. ਬੀ. ਆਈ. ਜਾਂਚ ਤੋੋਂ ਇਨਕਾਰ

ਨਵੀਂ ਦਿੱਲੀ, 7 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕਠੂਆ 'ਚ 8 ਸਾਲਾ ਬੱਚੀ ਦੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਦੀ ਸੁਣਵਾਈ ਪਠਾਨਕੋਟ ਤਬਦੀਲ ਕਰ ਦਿੱਤੀ ਹੈ। ਘਟਨਾ ਦੀ ਸ਼ਿਕਾਰ ਬੱਚੀ ਦੇ ਪਿਤਾ ਨੇ ਨਿਰਪੱਖ ਨਿਆਂ ਦੀ ਗੁਹਾਰ ਲਾਉਂਦਿਆਂ ਮਾਮਲੇ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਇਤਿਹਾਸ ਦੇ ਸਿਲੇਬਸ ਦੀ ਨਜ਼ਰਸਾਨੀ ਲਈ 6 ਮੈਂਬਰੀ ਕਮੇਟੀ ਦਾ ਐਲਾਨ

* ਇਤਿਹਾਸਕਾਰ ਡਾ: ਕਿਰਪਾਲ ਸਿੰਘ ਹੋਣਗੇ ਕਮੇਟੀ ਦੇ ਚੇਅਰਮੈਨ * ਪਾਕਿ ਨੂੰ ਜਾਂਦੇ ਪਾਣੀ ਨੂੰ ਰੋਕਣ ਲਈ ਕੇਂਦਰ ਪਹਿਲਕਦਮੀ ਕਰੇ-ਕੈਪਟਨ

ਹਰਕਵਲਜੀਤ ਸਿੰਘ ਚੰਡੀਗੜ੍ਹ, 7 ਮਈ -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਗਿਆਰ੍ਹਵੀਂ ਤੇ ਬਾਰ੍ਹਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਤਬਦੀਲੀਆਂ ਨੂੰ ਲੈ ਕੇ ਰਾਜ ਵਿਚ ਉੱਠੇ ਰੋਸ ਨੂੰ ਭਾਂਪਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਇਤਿਹਾਸ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX