ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  10 minutes ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  14 minutes ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  58 minutes ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  about 1 hour ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  about 1 hour ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  about 2 hours ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  about 2 hours ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਅਮਰਾਵਤੀ, 21 ਸਤੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਅੱਜ ਸੂਬੇ...
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 2 hours ago
ਕੋਲਕਾਤਾ, 21 ਸਤੰਬਰ- ਪੱਛਮੀ ਬੰਗਾਲ ਦੀ ਅਲੀਪੁਰ ਕੋਰਟ ਨੇ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਵੱਲੋਂ ਦਾਇਰ ਅਗਾਊਂ ...
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  about 2 hours ago
ਚੰਡੀਗੜ੍ਹ, 21 ਸਤੰਬਰ- ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਨੂੰ ਲੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਇੱਕ ਵਾਰ ਫਿਰ ਕਾਂਗਰਸ...
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  about 2 hours ago
ਜੈਪੁਰ, 21 ਸਤੰਬਰ- ਰਾਜਸਥਾਨ 'ਚ ਸ੍ਰੀਗੰਗਾਨਗਰ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ ਕੀਤੀ ਗਈ...
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  about 3 hours ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੇ ਧਰਨੇ 'ਚ ਪੁੱਜੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  about 3 hours ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਪਹਿਲਵਾਨ ਦੀਪਕ ਪੂਨੀਆ ਨੇ ਅੱਜ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  about 3 hours ago
ਫਰੈਂਕਫਰਟ, 21 ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਹਿਊਸਟਨ ਜਾਂਦੇ ਸਮੇਂ ਜਹਾਜ਼ 'ਚ ਤਕਨੀਕੀ ਖ਼ਰਾਬੀ ਦੀ ਵਜ੍ਹਾ ਕਾਰਨ ਜਰਮਨੀ ਦੇ ਫਰੈਂਕਫਰਟ...
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  about 4 hours ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  about 4 hours ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  about 2 hours ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  about 4 hours ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  about 4 hours ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  about 4 hours ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 5 hours ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 5 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 6 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 6 hours ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 6 hours ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 6 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  about 6 hours ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 7 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 7 hours ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 7 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 7 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 7 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 7 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 7 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 7 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 7 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 7 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 7 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 7 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 7 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 8 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 minute ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 8 hours ago
ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 8 hours ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 8 hours ago
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 9 hours ago
ਕੁਝ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  about 8 hours ago
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 9 hours ago
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550

ਪਹਿਲਾ ਸਫ਼ਾ

ਦਿੱਲੀ ਸਮੇਤ ਕਈ ਰਾਜਾਂ 'ਚ ਆਏ ਤੂਫ਼ਾਨ ਕਾਰਨ 41 ਮੌਤਾਂ

ਸੈਂਕੜੇ ਦਰਖ਼ਤ ਜੜ੍ਹੋਂ ਪੁੱਟੇ • ਹਵਾਈ, ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ
ਨਵੀਂ ਦਿੱਲੀ, 13 ਮਈ (ਏਜੰਸੀ)-ਅੱਜ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਆਏ ਤੂਫ਼ਾਨ ਅਤੇ ਤੇਜ਼ ਝੱਖੜ ਕਾਰਨ 41 ਲੋਕਾਂ ਦੀ ਮੌਤ ਹੋ ਗਈ ਅਤੇ ਇਹ ਤੂਫ਼ਾਨ ਆਪਣੇ ਪਿੱਛੇ ਤਬਾਹੀ ਦਾ ਨਿਸ਼ਾਨ ਛੱਡ ਗਿਆ | ਸਭ ਤੋਂ ਵੱਧ 18 ਮੌਤਾਂ ਉੱਤਰ ਪ੍ਰਦੇਸ਼ 'ਚ, 12 ਮੌਤਾਂ ਪੱਛਮੀ ਬੰਗਾਲ 'ਚ ਹੋਈਆਂ ਜਿਨ੍ਹਾਂ 'ਚ ਚਾਰ ਬੱਚੇ ਸ਼ਾਮਿਲ ਹਨ, ਆਂਧਰਾ ਪ੍ਰਦੇਸ਼ 'ਚ 9 ਅਤੇ ਦਿੱਲੀ 'ਚ 2 ਲੋਕਾਂ ਦੀ ਮੌਤ ਹੋ ਗਈ | ਦਿੱਲੀ ਸਮੇਤ ਉੱਤਰੀ ਭਾਰਤ 'ਚ ਕਈ ਥਾਵਾਂ 'ਤੇ ਤੇਜ਼ ਰਫ਼ਤਾਰ ਚੱਲੀਆਂ ਹਵਾਵਾਂ ਕਾਰਨ ਦਰਖ਼ਤ ਜੜ੍ਹੋਂ ਪੁੱਟੇ ਗਏ ਅਤੇ ਇਸ ਨਾਲ ਸੜਕੀ ਅਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ |
ਅੱਜ ਦੀ ਤਬਾਹੀ ਯੂ. ਪੀ., ਰਾਜਸਥਾਨ, ਤੇਲੰਗਾਨਾ, ਉੱਤਰਾਖੰਡ ਅਤੇ ਪੰਜਾਬ 'ਚ ਆਏ ਤੂਫ਼ਾਨ ਦੇ 10 ਦਿਨ ਬਾਅਦ ਹੋਈ ਹੈ, ਇਸ ਦੌਰਾਨ ਕੁੱਲ 134 ਮੌਤਾਂ ਹੋਈਆਂ ਸਨ ਅਤੇ 400 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ | ਤੂਫ਼ਾਨ ਦਾ ਸਭ ਤੋਂ ਵੱਧ ਪ੍ਰਭਾਵ ਯੂ. ਪੀ. 'ਚ ਦਿਖਾਈ ਦਿੱਤਾ ਸੀ, ਉਥੇ 80 ਮੌਤਾਂ ਹੋਈਆਂ ਸਨ | ਭਾਰਤੀ ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਆਸਾਮ, ਮੇਘਾਲਿਆ, ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੀ ਦੂਰ-ਦੁਰਾਡੇ ਵਾਲੇ ਖੇਤਰਾਂ 'ਚ ਵੀ ਅੱਜ ਤੂਫ਼ਾਨ ਆਇਆ | ਦਿੱਲੀ 'ਚ 189 ਦਰੱਖ਼ਤ ਜੜ੍ਹੋਂ ਪੁੱਟੇ ਗਏ | ਦਿੱਲੀ 'ਚ ਹਵਾ 109 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ | 70 ਦਰਖ਼ਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ 25 ਦਰਖ਼ਤ ਅਜੇ ਵੀ ਸੜਕਾਂ 'ਤੇ ਪਏ ਸਨ | ਦਿੱਲੀ ਪੁਲਿਸ ਨੂੰ ਖੰਭੇ ਡਿੱਗਣ ਦੀਆਂ 40 ਸ਼ਿਕਾਇਤਾਂ ਮਿਲੀਆਂ | ਦਿੱਲੀ ਦੀਆਂ ਚਾਰ ਵੱਖ-ਵੱਖ ਥਾਵਾਂ 'ਤੇ ਹਨ੍ਹੇਰੀ ਕਾਰਨ ਕੰਧਾਂ ਡਿੱਗਣ ਦੀ ਖ਼ਬਰ ਹੈ | ਇਥੇ 2 ਲੋਕਾਂ ਦੀ ਮੌਤ ਹੋ ਗਈ ਅਤੇ 19 ਜ਼ਖ਼ਮੀ ਹੋਏ | ਦਿੱਲੀ 'ਚ ਪਾਂਡਵ ਨਗਰ ਖੇਤਰ 'ਚ 56 ਸਾਲਾ ਔਰਤ ਸੋਮਵਤੀ ਸਿਨ੍ਹਾ ਦੀ ਉਸ ਉਪਰ ਦਰੱਖ਼ਤ ਦੀ ਟਹਿਣੀ ਡਿੱਗਣ ਕਾਰਨ ਮੌਤ ਹੋ ਗਈ | ਦੂਜੀ ਘਟਨਾ 'ਚ ਜੈਤਪੁਰ ਖੇਤਰ 'ਚ 19 ਸਾਲਾ ਰੋਹਿਤ 'ਤੇ ਕਈ ਇੱਟਾਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ | ਪੱਛਮੀ ਬੰਗਾਲ 'ਚ ਚਾਰ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋਈ | 5 ਮੌਤਾਂ ਹਾਵੜਾ, ਦੋ-ਦੋ ਮੌਤਾਂ ਪੱਛਮੀ ਮਿਦਨਾਪੁਰ, ਨਾਰਥ 24 ਪਰਗਨਾ ਅਤੇ ਨਦੀਆ ਜ਼ਿਲਿ੍ਹਆਂ 'ਚ ਅਤੇ ਇਕ ਮੌਤ ਮੁਰਾਦਾਬਾਦ ਜ਼ਿਲ੍ਹੇ 'ਚ ਹੋਈ | ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਹਾਵੜਾ ਜ਼ਿਲ੍ਹੇ ਦੇ ਉਲੁਬੇਰੀਆ ਬਲਾਕ ਵਿਚ ਅੰਬ ਤੋੜ ਰਹੇ 8 ਤੋਂ 12 ਸਾਲਾਂ ਦੇ ਚਾਰ ਲੜਕਿਆਂ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਝੁਲਸੇ ਗਏ | ਜ਼ਖ਼ਮੀਆਂ ਦੀ ਵੀ ਬਾਅਦ ਵਿਚ ਹਸਪਤਾਲ ਵਿਖੇ ਮੌਤ ਹੋ ਗਈ | ਮੁਰਾਦਾਬਾਦ ਜ਼ਿਲ੍ਹੇ 'ਚ 50 ਸਾਲਾ ਵਿਅਕਤੀ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ | ਉੱਤਰ ਪ੍ਰਦੇਸ਼ 'ਚ ਤੂਫ਼ਾਨ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖ਼ਮੀ ਹੋ ਗਏ | ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਸਬੰਧਿਤ ਜ਼ਿਲਿ੍ਹਆਂ ਦੇ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ | ਸਭ ਤੋਂ ਵੱਧ 5 ਮੌਤਾਂ ਕਾਸਗੰਜ ਜ਼ਿਲ੍ਹੇ 'ਚ, 3 ਬੁਲੰਦਸ਼ਹਿਰ ਅਤੇ 2-2 ਸਹਾਰਨਪੁਰ ਅਤੇ ਗਾਜ਼ੀਆਬਾਦ, 1-1 ਕਨੌਜ ਅਤੇ ਅਲੀਗੜ੍ਹ, ਏਟਾਬਾ, ਹਾਪੁਰ, ਨੋਇਡਾ ਅਤੇ ਸੰਭਲ ਜ਼ਿਲਿ੍ਹਆਂ 'ਚ ਹੋਈ, 37 ਘਰ ਨੁਕਸਾਨੇ ਗਏ | ਤੂਫ਼ਾਨ ਕਾਰਨ ਸੂਬੇ ਦੇ ਪੱਛਮੀ ਅਤੇ ਕੇਂਦਰੀ ਹਿੱਸਿਆਂ 'ਚ ਸੜਕੀ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ | ਆਂਧਰਾ ਪ੍ਰਦੇਸ਼ 'ਚ 9 ਮੌਤਾਂ ਦੀ ਖ਼ਬਰ ਹੈ | ਇਥੇ ਸ੍ਰੀਕਾਕੁਲਮ ਅਤੇ ਕਡਾਪਾ ਜ਼ਿਲਿ੍ਹਆਂ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹ ਗਈ ਅਤੇ 3 ਜ਼ਖ਼ਮੀ ਹੋ ਗਏ | ਇਨ੍ਹਾਂ 'ਚੋਂ 7 ਲੋਕਾਂ ਦੀ ਮੌਤ ਸ੍ਰੀਕਾਕੁਲਮ ਜ਼ਿਲ੍ਹੇ 'ਚ ਅਤੇ 2 ਦੀ ਮੌਤ ਕਡਾਪਾ ਜ਼ਿਲ੍ਹੇ 'ਚ ਹੋਈ | ਅੱਜ ਦਿੱਲੀ ਵਿਚ ਦਿਨ ਭਰ ਦੀ ਤੇਜ਼ ਗਰਮੀ ਪਿੱਛੋਂ ਅਚਨਚੇਤ 109 ਕਿੱਲੋਮੀਟਰ ਪ੍ਰਤੀ ਘੰਟੀ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਆਈ ਅਤੇ ਹਲਕੀ ਬਾਰਿਸ਼ ਹੋਈ | ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਮ 4.30 ਵਜੇ ਆਕਾਸ਼ ਵਿਚ ਬੱਦਲ ਛਾ ਗਏ ਅਤੇ ਤੇਜ਼ ਹਨ੍ਹੇਰੀ ਚੱਲਣ ਲੱਗ ਪਈ | ਤੇਜ਼ ਝੱਖੜ ਨਾਲ ਕਈ ਘਰੇਲੂ ਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਅਤੇ ਮੈਟਰੋ ਸੇਵਾ ਵੀ ਪ੍ਰਭਾਵਿਤ ਹੋਈ | ਮੌਸਮ ਵਿਚ ਅਚਨਚੇਤ ਆਈ ਤਬਦੀਲੀ ਕਾਰਨ ਦਿੱਲੀ ਏਅਰਪੋਰਟ ਅਥਾਰਿਟੀਜ਼ ਨੂੰ ਘੱਟੋ-ਘੱਟ 70 ਉਡਾਣਾਂ ਦਾ ਰਸਤਾ ਬਦਲਣ ਲਈ ਮਜਬੂਰ ਹੋਣਾ ਪਿਆ | ਕਈ ਉਡਾਣਾਂ 'ਚ ਦੇਰੀ ਹੋਈ ਅਤੇ ਕੁਝ ਰੱਦ ਕਰਨੀਆਂ ਪਈਆਂ | ਇਕ ਅਧਿਕਾਰੀ ਨੇ ਦੱਸਿਆ ਕਿ ਵਿਸਤਾਰਾ ਦੀ ਸ੍ਰੀਨਗਰ-ਦਿੱਲੀ ਉਡਾਣ ਨੂੰ ਅੰਮਿ੍ਤਸਰ ਅਤੇ ਇਸ ਦੀ ਲਖਨਊ-ਦਿੱਲੀ ਉਡਾਣ ਨੂੰ ਖ਼ਰਾਬ ਮੌਸਮ ਕਾਰਨ ਵਾਪਸ ਲਖਨਊ ਭੇਜਿਆ ਗਿਆ | ਰਾਤ 9 ਵਜੇ ਤੋਂ ਬਾਅਦ ਉਡਾਣਾਂ ਆਮ ਵਾਂਗ ਸ਼ੁਰੂ ਹੋ ਗਈਆਂ | ਹਨੇਰੀ ਅਤੇ ਹਲਕੇ ਮੀਂਹ ਨਾਲ ਦਿੱਲੀ ਵਾਸੀਆਂ ਨੂੰ ਦਿਨ ਭਰ ਦੀ ਤੇਜ਼ ਗਰਮੀ ਤੋਂ ਰਾਹਤ ਮਿਲੀ ਹੈ | ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ | ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਤੇਲੰਗਾਨਾ, ਉੱਤਰੀ ਤੱਟੀ ਆਂਧਰਾ ਪ੍ਰਦੇਸ਼, ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ, ਲਕਸ਼ਦੀਪ ਅਤੇ ਕੇਰਲਾ ਵਿਚ ਕੁਝ ਥਾਵਾਂ 'ਤੇ ਤੇਜ਼ ਹਨੇਰੀ ਆਉਣ ਤੇ ਗਰਜ਼ ਚਮਕ ਨਾਲ ਛਿੱਟੇ ਪੈਣ ਦੀ ਪੇਸ਼ੀਨਗੋਈ ਕੀਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ | ਉਨ੍ਹਾਂ ਨੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ | ਉਨ੍ਹਾਂ ਨੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ |

ਇੰਡੋਨੇਸ਼ੀਆ 'ਚ ਗਿਰਜਾ ਘਰਾਂ 'ਚ ਆਤਮਘਾਤੀ ਬੰਬ ਧਮਾਕੇ-13 ਮੌਤਾਂ, 41 ਜ਼ਖ਼ਮੀ

ਸੁਰਾਬਾਯਾ, 13 ਮਈ (ਏਜੰਸੀ)-ਇੰਡੋਨੇਸ਼ੀਆ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਸੁਰਾਬਾਯਾ 'ਚ ਮੋਟਰਸਾਈਕਲ ਸਵਾਰ ਆਤਮਘਾਤੀ ਹਮਲਾਵਰਾਂ ਜਿਨ੍ਹਾਂ 'ਚ ਇਕ ਔਰਤ ਤੇ ਬੱਚੇ ਵੀ ਸ਼ਾਮਿਲ ਸਨ, ਵਲੋਂ ਘੱਟ ਗਿਣਤੀ ਇਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਿਆ 3 ਗਿਰਜਾ ਘਰਾਂ 'ਤੇ ਕੀਤੇ ਆਤਮਘਾਤੀ ਬੰਬ ਧਮਾਕਿਆਂ 'ਚ 13 ਲੋਕ ਮਾਰੇ ਗਏ ਅਤੇ 41 ਹੋਰ ਜ਼ਖ਼ਮੀ ਹੋ ਗਏ | ਪੁਲਿਸ ਬੁਲਾਰੇ ਫਰਾਂਸ ਬਰੁੰਗ ਮਨਗੇਰਾ ਨੇ ਦੱਸਿਆ ਕਿ ਸੁਰਾਬਾਯਾ ਦੇ ਸਾਂਤਾ ਮਾਰੀਆ ਰੋਮਨ ਗਿਰਜਾ ਘਰ ਵਿਖੇ ਇਕ ਜਾਂ ਵਧੇਰੇ ਆਤਮਘਾਤੀ ਬੰਬ ਹਮਲਾਵਰ ਵਲੋਂ ਕੀਤੇ ਗਏ ਪਹਿਲੇ ਹਮਲੇ 'ਚ 4 ਲੋਕ ਮਾਰੇ ਗਏ ਅਤੇ 41 ਹੋਰ ਜ਼ਖ਼ਮੀ ਹੋ ਗਏ, ਮਰਨ ਵਾਲਿਆਂ 'ਚ 2 ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ | ਇਸ ਤੋਂ ਕੁਝ ਮਿੰਟ ਬਾਅਦ ਸ਼ਹਿਰ ਦੇ ਦਿਪੋਨੇਗੋਰੋ ਗਿਰਜਾ ਘਰ 'ਚ ਦੂਜਾ ਤੇ ਪੰਤੇਕੋਸਤਾ ਗਿਰਜਾ ਘਰ ਵਿਖੇ ਤੀਸਰਾ ਆਤਮਘਾਤੀ ਹਮਲਾ ਹੋਇਆ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਦੱਸਿਆ ਕਿ ਇਨ੍ਹਾਂ ਆਤਮਘਾਤੀ ਬੰਬ ਹਮਲਿਆਂ 'ਚ ਘੱਟੋ-ਘੱਟ 5 ਲੋਕ ਸ਼ਾਮਿਲ ਸਨ, ਜਿਨ੍ਹਾਂ 'ਚ ਇਕ ਬੁਰਕਾਧਾਰੀ ਔਰਤ ਤੇ 2 ਬੱਚੇ ਵੀ ਸ਼ਾਮਿਲ ਹਨ | ਅੰਟੋਨੀਉਸ ਨਾਂਅ ਦੇ ਗਾਰਡ ਨੇ ਦੱਸਿਆ ਕਿ ਅਧਿਕਾਰੀਆਂ ਨੇ ਗਿਰਜਾ ਘਰ ਯਾਰਡ ਸਾਹਮਣੇ ਹਮਲਾਵਰ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਧੱਕੇ ਨਾਲ ਅੱਗੇ ਚਲੇ ਗਈ, ਜਿਥੇ ਅਚਾਨਕ ਉਸ ਨੇ ਇਕ ਨਾਗਰਿਕ ਨੂੰ ਕਲਾਵੇ 'ਚ ਲੈ ਲਿਆ ਅਤੇ ਉਸ ਸਮੇਂ ਬੰਬ ਧਮਾਕਾ ਹੋ ਗਿਆ | ਇਕ ਚਸ਼ਮਦੀਦ ਔਰਤ ਨੇ ਆਤਮਘਾਤੀ ਬੰਬ ਧਮਾਕੇ ਤੋਂ ਪਹਿਲਾਂ 2 ਮੋਟਰ ਸਾਈਕਲ ਸਵਾਰਾਂ ਨੂੰ ਵੇਖਣ ਦੀ ਪੁਸ਼ਟੀ ਕੀਤੀ ਹੈ |
ਹਮਲੇ ਲਈ ਇਕੋ ਪਰਿਵਾਰ ਜ਼ਿੰਮੇਵਾਰ
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਨੇ ਅੱਜ ਇੰਡੋਨੇਸ਼ੀਆ ਦੇ ਸੁਰਬਾਯਾ ਸ਼ਹਿਰ ਦੇ 3 ਗਿਰਜਾ ਘਰਾਂ 'ਤੇ ਕੀਤੇ ਗਏ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਜਿਸ 'ਚ 11 ਲੋਕ ਮਾਰੇ ਗਏ ਹਨ | ਆਈ.ਐਸ. ਨੇ ਆਪਣੀ ਪ੍ਰਚਾਰ ਏਜੰਸੀ 'ਅਮਾਕ' ਰਾਹੀਂ ਇਹ ਜ਼ਿੰਮੇਵਾਰੀ ਲਈ ਹੈ | ਇਸ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰੀ ਪੁਲਿਸ ਮੁਖੀ ਟੀਟੋ ਕਰਨਾਵੀਅਨ ਨੇ ਗਿਰਜਾ ਘਰਾਂ 'ਤੇ ਹੋਏ ਹਮਲਿਆਂ 'ਚ ਆਈ.ਐਸ. ਦੇ ਇਕ ਸਮਰਥਕ ਪਰਿਵਾਰ ਦਾ ਹੱਥ ਹੋਣ ਦੀ ਗੱਲ ਕਬੂਲੀ ਹੈ | ਉਨ੍ਹਾਂ ਦੱਸਿਆ ਕਿ ਇਸ ਪਰਿਵਾਰ 'ਚ ਪਤੀ-ਪਤਨੀ, ਉਨ੍ਹਾਂ ਦੇ 16 ਤੇ 18 ਸਾਲ ਦੇ ਬੇਟੇ ਅਤੇ 9 ਤੇ 12 ਸਾਲ ਦੀਆਂ ਬੇਟੀਆਂ ਸ਼ਾਮਿਲ ਹਨ, ਜਿਨ੍ਹਾਂ ਅੱਜ ਹੋਏ ਆਤਮਘਾਤੀ ਹਮਲਿਆਂ ਨੂੰ ਅੰਜਾਮ ਦਿੱਤਾ ਹੈ |

ਫ਼ੌਜ ਵਲੋਂ 15 ਹਜ਼ਾਰ ਕਰੋੜ ਦੇ ਅਸਲ੍ਹਾ ਉਤਪਾਦਨ ਪ੍ਰਾਜੈਕਟ ਨੂੰ ਅੰਤਿਮ ਰੂਪ

ਨਵੀਂ ਦਿੱਲੀ, 13 ਮਈ (ਪੀ. ਟੀ. ਆਈ.)-ਕਈ ਸਾਲ ਵਿਚਾਰ ਚਰਚਾ ਕਰਨ ਪਿੱਛੋਂ ਫ਼ੌਜ ਨੇ 15000 ਕਰੋੜ ਰੁਪਏ ਦੇ ਵੱਡੇ ਪ੍ਰਾਜੈਕਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਜਿਸ ਤਹਿਤ ਅਸਲ੍ਹੇ ਤੇ ਹਥਿਆਰਾਂ ਦੀ ਦਰਾਮਦ ਵਿਚ ਦੇਰੀ 'ਤੇ ਕਾਬੂ ਪਾਉਣ ਅਤੇ ਘਟ ਰਹੇ ਸਟਾਕ ਦੀ ਸਮੱਸਿਆ ਹੱਲ ਕਰਨ ਲਈ ਆਪਣੇ ਅਹਿਮ ਹਥਿਆਰਾਂ ਅਤੇ ਟੈਂਕਾਂ ਲਈ ਅਸਲ੍ਹੇ ਦੇ ਸਵਦੇਸ਼ੀ ਤੌਰ 'ਤੇ ਉਤਪਾਦਨ ਕੀਤਾ ਜਾਵੇਗਾ | ਸਰਕਾਰੀ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ 11 ਨਿੱਜੀ ਕੰਪਨੀਆਂ ਇਸ ਵੱਡੇ ਪ੍ਰਾਜੈਕਟ ਵਿਚ ਸ਼ਾਮਿਲ ਹੋਣਗੀਆਂ | ਇਸ ਪ੍ਰਾਜੈਕਟ ਨੂੰ ਲਾਗੂ ਕਰਨ 'ਤੇ ਸੈਨਾ ਅਤੇ ਰੱਖਿਆ ਮੰਤਰਾਲੇ ਦੇ ਚੋਟੀ ਦੇ ਅਧਿਕਾਰੀਆਂ ਵਲੋਂ ਨਜ਼ਰ ਰੱਖੀ ਜਾ ਰਹੀ ਹੈ | ਬਹੁਤ ਹੀ ਮਹਿਫੂਜ਼ ਇਸ ਪ੍ਰਾਜੈਕਟ ਜਿਹੜਾ ਅਸਲੇ ਦੇ ਸਵਦੇਸ਼ੀਕਰਨ ਲਈ ਹੁਣ ਤਕ ਦੀ ਸਭ ਤੋਂ ਵੱਡੀ ਪਹਿਲਕਦਮੀ ਸਮਝੀ ਜਾਂਦੀ ਹੈ, ਦਾ ਮੁੱਢਲਾ ਉਦੇਸ਼ ਸਾਰੇ ਵੱਡੇ ਹਥਿਆਰਾਂ ਦਾ ਭੰਡਾਰ ਕਾਇਮ ਕਰਨਾ ਹੈ ਤਾਂ ਜੋ ਫ਼ੌਜ 30 ਦਿਨ ਤਕ ਜੰਗ ਲੜਨ ਦੇ ਯੋਗ ਹੋ ਸਕੇ ਜਦਕਿ ਲੰਬੇ ਸਮੇਂ ਦਾ ਉਦੇਸ਼ ਦਰਾਮਦ 'ਤੇ ਨਿਰਭਰਤਾ 'ਚ ਕਟੌਤੀ ਕਰਨਾ ਹੈ | ਪ੍ਰਾਜੈਕਟ ਵਿਚ ਸ਼ਾਮਿਲ ਇਕ ਸਰਕਾਰੀ ਅਧਿਕਾਰੀ ਜਿਸ ਨੇ ਆਪਣਾ ਨਾਂਅ ਗੁਪਤ ਰੱਖਣਾ ਚਾਹਿਆ ਨੇ ਦੱਸਿਆ ਕਿ ਕੁਲ ਮਿਲਾ ਕੇ ਇਸ ਪ੍ਰਾਜੈਕਟ ਦੀ ਲਾਗਤ 15000 ਕਰੋੜ ਹੋਵੇਗੀ ਅਤੇ ਜਿੰਨਾ ਅਸਲ੍ਹਾ ਬਣਾਇਆ ਜਾਣਾ ਹੈ ਉਸ ਵਾਸਤੇ ਅਸੀਂ 10 ਸਾਲਾਂ ਲਈ ਖਾਸ ਨਿਸ਼ਾਨਾ ਮਿਥਿਆ ਗਿਆ ਹੈ | ਪਹਿਲਾਂ ਪਹਿਲ ਰਾਕਟਾਂ, ਏਅਰ ਰੱਖਿਆ ਪ੍ਰਣਾਲੀ, ਤੋਪਖਾਨਾ, ਪੈਦਲ ਫ਼ੌਜ ਦੀਆਂ ਲੜਾਈ ਵਾਲੀਆਂ ਮੋਟਰ ਗੱਡੀਆਂ, ਗਰਨੇਡ ਲਾਂਚਰ ਅਤੇ ਵੱਖ-ਵੱਖ ਕਿਸਮ ਦੇ ਦੂਸਰੇ ਹਥਿਆਰਾਂ ਲਈ ਅਸਲ੍ਹੇ ਦਾ ਉਤਪਾਦਨ ਕੀਤਾ ਜਾਵੇਗਾ | ਸੂਤਰਾਂ ਨੇ ਸੰਕੇਤ ਦਿੱਤਾ ਕਿ ਪਿਛਲੇ ਮਹੀਨੇ ਇਥੇ ਫ਼ੌਜ ਦੇ ਚੋਟੀ ਦੇ ਕਮਾਂਡਰਾਂ ਦੀ ਕਾਨਫਰੰਸ ਵਿਚ ਪ੍ਰਾਜੈਕਟ 'ਤੇ ਵੱਡੇ ਪੱਧਰ 'ਤੇ ਚਰਚਾ ਕੀਤੀ ਗਈ ਸੀ | ਇਸ ਪਹਿਲਕਦਮੀ ਨੂੰ ਪਿਛਲੇ ਕਈ ਸਾਲਾਂ ਤੋਂ ਰੱਖਿਆ ਸੈਨਾਵਾਂ ਦੀ ਤੇੇਜ਼ੀ ਨਾਲ ਘਟ ਰਹੇ ਅਸਲ੍ਹੇ ਦੇ ਸਟਾਕ ਨੂੰ ਲੈ ਕੇ ਵਧ ਰਹੀ ਚਿੰਤਾ ਨੂੰ ਹੱਲ ਕਰਨ ਦੀ ਸਰਕਾਰ ਦੀ ਪਹਿਲੀ ਗੰਭੀਰ ਕੋਸ਼ਿਸ਼ ਹੈ ਜਦਕਿ ਚੀਨ ਆਪਣੀ ਫ਼ੌਜ ਦੀ ਕਾਬਲੀਅਤ ਵਿਚ ਮਹੱਤਵਪੂਰਨ ਸੁਧਾਰ ਕਰ ਰਿਹਾ ਹੈ | ਇਸ ਮੁੱਦੇ 'ਤੇ ਪਿਛਲੀਆਂ ਸਰਕਾਰਾਂ ਵਿਚ ਚਰਚਾ ਹੁੰਦੀ ਰਹੀ ਹੈ |

ਹਿਮਾਚਲ 'ਚ ਦੋ ਸੜਕ ਹਾਦਸੇ-14 ਮੌਤਾਂ

ਸ਼ਿਮਲਾ/ਰਾਜਗੜ੍ਹ, 13 ਮਈ (ਅ.ਬ./ਹਰਦੇਵ)-ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੇ ਸਿਰਮੌਰ ਜ਼ਿਲਿ੍ਹਆਂ 'ਚ ਅੱਜ ਹੋਏ 2 ਵੱਖ-ਵੱਖ ਸੜਕ ਹਾਦਸਿਆਂ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ ਹਨ | ਸੋਲਨ-ਰਾਜਗੜ੍ਹ ਰੋਡ 'ਤੇ ਗਿਰੀਪੁਲ ਨੇੜੇ ਅੱਜ ਸਵੇਰੇ ਨਈ ਨੇਟੀ ਪਿੰਡ ਕੋਲ ਯਾਤਰੀਆਂ ਨਾਲ ਭਰੀ ਇਕ ਨਿੱਜੀ ਬੱਸ 150 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ, ਇਸ ਹਾਦਸੇ 'ਚ 2 ਔਰਤਾਂ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਇਕ ਬੱਚੇ ਤੇ ਔਰਤ ਦੀ ਹਸਪਤਾਲ ਜਾ ਕੇ ਮੌਤ ਹੋ ਗਈ | ਮਾਨਵਾ-ਧਾਮਲਾ-ਸੋਲਨ ਰੂਟ 'ਤੇ ਸੋਲਨ ਵੱਲ ਜਾ ਰਹੀ ਹਿਮਾਚਲ ਪ੍ਰਦੇਸ਼ ਦੀ ਇਸ ਬੱਸ 'ਚ 26 ਲੋਕ ਸਵਾਰ ਸਨ | ਬੱਸ ਡਰਾਈਵਰ ਤੋਂ ਬੇਕਾਬੂ ਹੋ ਕੇ ਪਿੱਛੇ ਵੱਲ ਖਿਸਕਦੀ ਖੱਡ 'ਚ ਜਾ ਡਿੱਗੀ | ਜ਼ਿਲ੍ਹਾ ਪੁਲਿਸ ਤੇ ਸਥਾਨਕ ਲੋਕਾਂ ਦੀ ਮਦਦ ਨਾਲ 15 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ ਮਿ੍ਤਕਾਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਰੁਪਏ ਤੇ ਗੰਭੀਰ ਜ਼ਖ਼ਮੀਆਂ ਨੂੰ 10-10 ਹਜ਼ਾਰ ਰੁਪਏ ਦੀ ਫੌਰੀ ਮਦਦ ਮੁਹੱਈਆ ਕਰਵਾਈ ਹੈ | ਦੂਸਰਾ ਸੜਕ ਹਾਦਸਾ ਠਿਯੋਗ ਉਪ-ਮੰਡਲ ਦੇ ਛੈਲਾ ਮਾਰਗ 'ਚ ਵਾਪਰਿਆ ਜਿਥੇ ਇਕ ਕਾਰ ਦੇ ਡੂੰਘੀ ਖੱਡ 'ਚ ਡਿੱਗ ਜਾਣ 'ਤੇ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਹ ਕਾਰ ਠਿਯੋਗ ਤੋਂ ਛੈਲਾ ਜਾ ਰਹੀ ਸੀ ਜਦੋਂ ਇਹ ਬਖੌਲ ਗਲੀ ਨੇੜੇ 300 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ | ਮਰਨ ਵਾਲਿਆਂ 'ਚ 2 ਔਰਤਾਂ ਤੇ 4 ਆਦਮੀ ਸ਼ਾਮਿਲ ਹਨ ਜੋ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਨਾਲ ਸਬੰਧਿਤ ਹਨ | ਮਿ੍ਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਠਿਯੋਗ ਹਸਪਤਾਲ ਭੇਜ ਦਿੱਤਾ ਗਿਆ ਹੈ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਰੁਪਏ ਦੀ ਫੌਰੀ ਮਦਦ ਮੁਹੱਈਆ ਕਰਵਾਈ ਗਈ ਹੈ |

ਖੁੰਢ-ਚਰਚਾ

ਮਾਲਵੇ ਦੀਆਂ ਨਹਿਰਾਂ
ਹਰ ਸਾਲ ਗਰਮੀ ਦੇ ਮੌਸਮ 'ਚ ਕਣਕ ਦੀ ਕਟਾਈ ਤੋਂ ਬਾਅਦ ਜਦ ਦੁਬਾਰਾ ਨਹਿਰਾਂ, ਕੱਸੀਆਂ 'ਚ ਸਾਉਣੀ ਦੀ ਫ਼ਸਲ ਬੀਜਣ ਲਈ ਪਾਣੀ ਛੱਡਿਆ ਜਾਂਦਾ ਹੈ ਤਾਂ ਮਾਲਵੇ 'ਚੋਂ ਲੰਘਦੀਆਂ ਸਰਹਿੰਦ ਫੀਡਰ ਤੇ ਰਾਜਸਥਾਨ ਫੀਡਰ ਨਹਿਰਾਂ 'ਚ ਹਰ ਸਾਲ ਹੀ ਇਸ ਮੌਸਮ ਵਿਚ ਪ੍ਰਦੂਸ਼ਿਤ ਤੇ ਰਸਾਇਣਕ ਪਾਣੀ ਵਗਦਾ ਨਜ਼ਰ ਆਉਂਦਾ ਹੈ, ਜੋ ਅੱਗੇ ਪੰਜਾਬ ਦੀ ਮਾਲਵਾ ਬੈਲਟ ਦੀਆਂ ਸਾਰੀਆਂ ਕੱਸੀਆਂ 'ਚ ਅਤੇ ਰਾਜਸਥਾਨ ਤੱਕ ਪਹੁੰਚਦਾ ਹੈ | ਇਹ ਪ੍ਰਦੂਸ਼ਿਤ ਪਾਣੀ ਜਲੰਧਰ, ਲੁਧਿਆਣਾ ਦੇ ਸੀਵਰੇਜ ਅਤੇ ਫੈਕਟਰੀਆਂ ਦਾ ਪਾਣੀ ਹੈ, ਜੋ ਸਤਲੁਜ ਦਰਿਆ 'ਚ ਪੈ ਕੇ ਦਰਿਆ ਦੇ ਸਾਫ਼ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ | ਇਹ ਪ੍ਰਦੂਸ਼ਿਤ ਪਾਣੀ ਕੱਸੀਆਂ ਰਾਹੀਂ ਸ਼ਹਿਰਾਂ, ਪਿੰਡਾਂ ਦੇ ਵਾਟਰ ਵਰਕਸਾਂ ਤੱਕ ਪੁੱਜਦਾ ਹੈ ਤੇ ਬਹੁਤ ਸਾਰੇ ਲੋਕਾਂ ਅਤੇ ਪਸ਼ੂਆਂ ਦੇ ਪੀਣ ਲਈ ਵਰਤਿਆ ਜਾਂਦਾ ਹੈ | ਕਿਸਾਨ ਖੇਤਾਂ 'ਚ ਇਸ ਨਾਲ ਸਿੰਚਾਈ ਕਰਦੇ ਹਨ ਤੇ ਜਿੱਥੇ ਇਸ ਪਾਣੀ ਦੇ ਪੀਣ ਨਾਲ ਮਨੁੱਖਾਂ 'ਚ ਭਿਆਨਕ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ, ਉੱਥੇ ਪਸ਼ੂਆਂ 'ਚ ਵੀ ਕੈਂਸਰ ਵਰਗੇ ਰੋਗ ਸਾਹਮਣੇ ਆ ਰਿਹਾ ਹਨ | ਇਹ ਬੇਹੱਦ ਗੰਭੀਰ ਮਸਲਾ ਕਿਸੇ ਸਰਕਾਰ ਜਾਂ ਗ੍ਰੀਨ ਟਿ੍ਬਿਊਨਲ ਦੇ ਧਿਆਨ 'ਚ ਨਹੀਂ ਆ ਰਿਹਾ |

ਸਾਦਿਕ ਤੋਂ ਗੁਰਭੇਜ ਸਿੰਘ ਚੌਹਾਨ, 98143 06545

ਸਮਾਜ ਸੇਵੀ ਸੰਸਥਾ
ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਤੋਂ ਨਿਆਸਰੇ ਤੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਨ ਦੇ ਰੂਪ 'ਚ ਅਨੇਕਾਂ ਸੰਸਥਾਵਾਂ ਹੋਂਦ 'ਚ ਆ ਚੁੱਕੀਆਂ ਹਨ, ਜੋ ਪੀੜਤ ਪਰਿਵਾਰਾਂ ਦੀਆਂ ਵੀਡੀਓ ਵਾਇਰਲ ਕਰ ਕੇ ਹਮਦਰਦੀ ਦੇ ਨਾਂਅ 'ਤੇ ਪ੍ਰਵਾਸੀ ਪੈਸਾ ਉਕਤ ਪਰਿਵਾਰਾਂ ਤੱਕ ਪਹੰੁਚਦਾ ਕਰ ਕੇ ਅਖ਼ਬਾਰਾਂ ਵਿਚ ਆਪਣੀ ਤਸਵੀਰ ਲਵਾਉਣਾ ਆਪਣੀ ਸ਼ਾਨ ਸਮਝਦੀਆਂ ਹਨ, ਪਰ ਇਲਾਕੇ ਵਿਚ ਅਜਿਹੀ ਬੇਨਾਮ ਸਮਾਜ ਸੇਵੀ ਸੰਸਥਾ ਵੀ ਕੰਮ ਕਰ ਰਹੀ ਹੈ ਜਿਸ ਦਾ ਕਦੇ ਵੀ ਖ਼ਬਰਾਂ ਵਿਚ ਚਰਚਾ ਨਹੀਂ ਆਇਆ ਅਤੇ ਨਾ ਹੀ ਉਸ ਸੰਸਥਾ ਦੇ ਨੁਮਾਇੰਦੇ ਚਰਚਾ ਵਿਚ ਆਉਣਾ ਚਾਹੰੁਦੇ ਹਨ | ਉਕਤ ਸਮਾਜ ਸੇਵੀ ਸੰਸਥਾ ਜੋ ਕਿ ਬੇਨਾਮ ਹੈ, ਕੁਝ ਬੰਦਿਆਂ ਤੋਂ ਸ਼ੁਰੂ ਹੋਈ ਜਿਸ ਦੇ ਅੱਜ 80 ਦੇ ਕਰੀਬ ਮੈਂਬਰ ਹਨ | ਉਹ ਆਪਣੀ ਨੇਕ ਕਮਾਈ 'ਚੋਂ ਹਿੱਸਾ ਕੱਢ ਕੇ ਲੋੜਵੰਦ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਖ਼ਰਚ ਕਰਦੇ ਹਨ | ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਸੰਸਥਾ ਤੋਂ ਮਿਲੇ ਸਹਿਯੋਗ ਸਦਕਾ ਕਈ ਹੋਣਹਾਰ ਲੜਕੀਆਂ ਵਿੱਦਿਅਕ ਖੇਤਰ ਵਿਚ ਆਪਣੀ ਮੰਜ਼ਿਲ ਪ੍ਰਾਪਤ ਕਰ ਚੱੁਕੀਆਂ ਹਨ | ਹੋਰ ਸੰਸਥਾਵਾਂ ਨੂੰ ਅਜਿਹੀ ਗੁੰਮਨਾਮ ਸੰਸਥਾ ਤੋਂ ਸਬਕ ਸਿੱਖਣ ਦੀ ਲੋੜ ਹੈ |
ਪੁਰਾਣੇ ਬੁਲੇਟ ਮੋਟਰਸਾਈਕਲਾਂ ਦਾ ਕਰੇਜ਼
ਅਜੋਕੇ ਸਮੇਂ 'ਚ ਵੱਖ-ਵੱਖ ਕੰਪਨੀਆਂ ਆਪਣੇ ਵਾਹਨ ਪਹਿਲਾਂ ਨਾਲੋਂ ਹੋਰ ਬਿਹਤਰ ਬਣਾ ਕੇ ਬਾਜ਼ਾਰ 'ਚ ਭੇਜਣ ਦਾ ਦਾਅਵਾ ਕਰਦੀਆਂ ਹਨ ਤੇ ਇਸੇ ਦਾਅਵੇ 'ਤੇ ਅਮਲ ਕਰਦਿਆਂ ਗੱਡੀਆਂ ਦੇ ਸ਼ੌਕੀਨ ਨਵੇਂ ਵਾਹਨਾਂ ਨੂੰ ਖ਼ਰੀਦਣ ਲਈ ਵਹੀਰਾਂ ਘੱਤ ਲੈਂਦੇ ਹਨ, ਪਰ ਦੂਜੇ ਪਾਸੇ ਰਾਇਲ ਇਨਫ਼ੀਲਡ ਬੁਲੇਟ ਮੋਟਰਸਾਈਕਲ ਜੋ 40 ਸਾਲ ਪਹਿਲਾਂ ਮਾਰਕੀਟ 'ਚ ਆਇਆ, ਅੱਜ ਦੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣ ਚੱੁਕਾ ਹੈ | ਭਾਵੇਂ ਕਿ ਇਸ ਕੰਪਨੀ ਵਲੋਂ ਇਸ ਮੋਟਰਸਾਈਕਲ ਨੂੰ ਆਧੁਨਿਕ ਤਕਨੀਕ ਅਨੁਸਾਰ ਬਾਜ਼ਾਰ 'ਚ ਭੇਜਿਆ ਜਾ ਰਿਹਾ ਹੈ, ਪਰ 80 ਦੇ ਦਹਾਕੇ ਦਾ ਉਕਤ ਮੋਟਰਸਾਈਕਲ ਨੌਜਵਾਨ ਪੀੜ੍ਹੀ ਵਿਚ ਏਨਾ ਹਰਮਨ ਪਿਆਰਾ ਬਣ ਚੱੁਕਿਆ ਹੈ ਕਿ ਇਸ ਦੀ ਨਵੇਂ ਬੁਲਿਟ ਮੋਟਰਸਾਈਕਲ ਦੇ ਮੁਕਾਬਲੇ ਕਿਤੇ ਵੱਧ ਕੀਮਤ ਹੋਣ 'ਤੇ ਵੀ ਉਹ ਪੁਰਾਣੇ ਬੁਲਿਟ ਨੂੰ ਖ਼ਰੀਦਣ ਲਈ ਤਰਜੀਹ ਦੇ ਰਹੇ ਹਨ | ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਕੋਲ ਇਹ ਪੁਰਾਣੇ ਮੋਟਰਸਾਈਕਲ ਸਨ, ਉਨ੍ਹਾਂ ਵੱਧ ਕੀਮਤ ਵਸੂਲਣ ਲਈ ਉਚੇਚੇ ਤੌਰ 'ਤੇ ਇਨ੍ਹਾਂ ਨੂੰ ਮੁੜ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ |

ਸ਼ਹਿਣਾ ਤੋਂ ਸੁਰੇਸ਼ ਗੋਗੀ, 94642-23778

ਬੇਲਗਾਮ ਸੋਸ਼ਲ ਮੀਡੀਆ
ਸੋਸ਼ਲ ਮੀਡੀਆ 'ਤੇ ਸਰਕਾਰੀ ਕੰਟਰੋਲ ਨਾ ਹੋਣ ਕਾਰਨ ਇਹ ਰੋਜ਼ਾਨਾ ਪੁਆੜੇ ਦੀ ਜੜ੍ਹ ਬਣ ਰਿਹਾ ਹੈ | ਬਹੁਤ ਸਾਰੇ ਵਿਅਕਤੀ ਬਿਨਾਂ ਕਿਸੇ ਡਰ ਤੋਂ ਅਤਿ ਨੀਵੇਂ ਦਰਜੇ ਦੀ ਸਮਾਜ ਵਿਰੋਧੀ ਸਮੱਗਰੀ ਪੋਸਟ ਕਰਦੇ ਹਨ | ਬਦਮਾਸ਼ਾਂ, ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਲਈ ਸੋਸ਼ਲ ਮੀਡੀਆ ਮਨਭਾਉਂਦਾ ਮੰਚ ਬਣ ਚੁੱਕਾ ਹੈ | ਸ਼ਰਾਰਤੀ ਲੋਕ ਇਸ ਰਾਹੀਂ ਲੋਕ ਭਲਾਈ ਕਾਰਜਾਂ ਅਤੇ ਸਰਕਾਰੀ ਯੋਜਨਾਵਾਂ ਦੀ ਵੀ ਫ਼ੂਕ ਕੱਢ ਕੇ ਰੱਖ ਦਿੰਦੇ ਹਨ | ਨਕਾਰਾਤਮਿਕ ਸਮੱਗਰੀ ਦੀ ਬਹੁਤਾਤ 'ਚ ਸੋਸ਼ਲ ਮੀਡੀਆ ਦਾ ਸਾਰਥਿਕ ਪੱਖ ਧੁੰਦਲਾ ਹੋ ਰਿਹਾ ਹੈ ਅਤੇ ਇਸ ਦੀ ਵਿਸ਼ਵਾਸਯੋਗਤਾ ਵੀ ਸ਼ੱਕੀ ਹੋ ਗਈ ਹੈ | ਦੂਜੇ ਪਾਸੇ ਸਰਕਾਰੀ ਤੰਤਰ ਇਸ ਵਰਤਾਰੇ ਤੋਂ ਅਣਜਾਣ ਬਣਿਆ ਅੱਖਾਂ ਮੀਟੀ ਬੈਠਾ ਹੈ | ਜੇਕਰ ਸਰਕਾਰ ਉਕਤ ਲੋਕਾਂ 'ਤੇ ਨੱਥ ਪਾਉਣ ਲਈ ਗੰਭੀਰਤਾ ਦਿਖਾਵੇ ਤਾਂ ਇਸ ਦਾ ਸਾਰਥਿਕ ਪਹਿਲੂ ਯਕੀਨਨ ਸਾਹਮਣੇ ਆਵੇਗਾ | ਇਸ ਦੀ ਮਿਸਾਲ ਮਾਨਸਾ ਜ਼ਿਲ੍ਹੇ 'ਚ ਖ਼ਸਰਾ-ਰੂਬੇਲਾ ਟੀਕਾਕਰਨ ਿਖ਼ਲਾਫ਼ ਇਕ ਵਿਅਕਤੀ ਵਲੋਂ ਪਾਈ ਵੀਡੀਓ ਿਖ਼ਲਾਫ਼ ਪ੍ਰਸ਼ਾਸਨ ਵਲੋਂ ਕੀਤੀ ਤੁਰੰਤ ਕਾਰਵਾਈ ਦਾ ਨਤੀਜਾ ਇਹ ਹੋਇਆ ਕਿ ਮੁਹਿੰਮ ਿਖ਼ਲਾਫ਼ ਹੋ ਰਹੀਆਂ ਪੋਸਟਾਂ ਦੀ ਗਿਣਤੀ ਅਚਾਨਕ ਘਟ ਗਈ | ਇਸ ਲਈ ਅਜਿਹੇ ਅਨਸਰਾਂ 'ਤੇ ਨੱਥ ਪਾਉਣ ਲਈ ਸਰਕਾਰ ਨੂੰ ਸਖ਼ਤ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ |

ਲੌਾਗੋਵਾਲ ਤੋਂ ਵਿਨੋਦ ਸ਼ਰਮਾ, 9815643452

ਨੌਕਰੀ ਦੇ ਝਾਂਸੇ
ਅੱਜ-ਕੱਲ੍ਹ ਕੰਪਨੀਆਂ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਫ਼ਾਇਦਾ ਚੁੱਕਦਿਆਂ ਉਨ੍ਹਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਮਾਪਿਆਂ ਦੀ ਖ਼ੂਨ-ਪਸੀਨੇ ਦੀ ਕਮਾਈ ਹੜੱਪ ਰਹੀਆਂ ਹਨ | ਇਹ ਕੰਪਨੀਆਂ ਨੌਜਵਾਨਾਂ ਨੂੰ ਨੌਕਰੀ ਦਾ ਲਾਲਚ ਦਿੰਦੀਆਂ ਹਨ, ਜੋ ਕੋਰਾ ਝੂਠ ਹੁੰਦਾ ਹੈ | 5 ਦਿਨ ਦੀ ਸਿਖਲਾਈ ਦੇ ਬਹਾਨੇ ਉਨ੍ਹਾਂ ਦਾ 'ਮਾਈਾਡ ਵਾਸ਼' ਕੀਤਾ ਜਾਂਦਾ ਹੈ, ਨੌਕਰੀ ਦੇ ਨਾਂਅ ਤੇ ਮੋਟੀ ਰਾਸ਼ੀ ਵਸੂਲ ਕੀਤੀ ਜਾਂਦੀ ਹੈ | ਕਮਿਸ਼ਨ ਦਾ ਲਾਲਚ ਦੇ ਕੇ ਹੋਰ ਮੈਂਬਰ ਬਣਾਏ ਜਾਂਦੇ ਹਨ ਤੇ ਹਜ਼ਾਰਾਂ ਰੁਪਏ ਜਮ੍ਹਾਂ ਕਰਵਾਏ ਜਾਂਦੇ ਹਨ | ਲੱਖਾਂ-ਕਰੋੜਾਂ ਦੀ ਆਮਦਨ ਦੇ ਸਬਜ਼ਬਾਗ ਦਿਖਾ, ਕੰਪਨੀਆਂ ਆਪਣੇ ਝਾਂਸੇ 'ਚ ਬੇਰੁਜ਼ਗਾਰ ਨੌਜਵਾਨਾਂ ਨੂੰ ਫਸਾ ਲੈਂਦੀਆਂ ਹਨ | ਕੰਪਨੀ ਵਲੋਂ ਦਿੱਤੀ ਵਸਤੂ ਬਾਜ਼ਾਰੀ ਭਾਅ ਨਾਲੋਂ ਚੌਗੁਣੇ ਭਾਅ ਦੀ ਹੁੰਦੀ ਹੈ | ਇਹ ਕੰਪਨੀਆਂ ਕਰੋੜਾਂ-ਅਰਬਾਂ ਰੁਪਿਆ ਲੋਕਾਂ ਦਾ ਅਸਿੱਧੇ ਤਰੀਕੇ ਨਾਲ ਇਕੱਠਾ ਕਰ ਰਹੀਆਂ ਹਨ, ਪ੍ਰੰਤੂ ਨੌਜਵਾਨਾਂ ਦੇ ਹੱਥ ਕੁਝ ਨਹੀਂ ਪੈਂਦਾ | ਸਬੂਤਾਂ ਦੀ ਕਮੀ ਦੇ ਚਲਦਿਆਂ ਪੁਲਿਸ ਵਿਭਾਗ ਵੀ ਕੰਪਨੀ 'ਤੇ ਕਾਰਵਾਈ ਕਰਨ 'ਚ ਅਸਮਰੱਥ ਰਹਿੰਦਾ ਹੈ | ਪੀੜਤਾਂ ਦਾ ਆਖਣਾ ਹੈ ਕਿ ਅਜਿਹੀਆਂ ਕੰਪਨੀਆਂ ਤੋਂ ਹੋਰ ਨੌਜਵਾਨ ਤੇ ਮਾਪੇ ਸਾਵਧਾਨ ਰਹਿਣ ਤਾਂ ਜੋ ਉਨ੍ਹਾਂ ਦਾ ਮਿਹਨਤ ਨਾਲ ਕਮਾਇਆ ਪੈਸਾ ਬਰਬਾਦ ਨਾ ਹੋਵੇ | ਸਰਕਾਰ ਨੂੰ ਵੀ ਇਨ੍ਹਾਂ ਿਖ਼ਲਾਫ਼ ਕੋਈ ਬੰਦੋਬਸਤ ਕਰਨਾ ਚਾਹੀਦਾ ਹੈ |

ਭੜੀ/ਖਮਾਣੋਂ, ਫ਼ਤਹਿਗੜ੍ਹ ਸਾਹਿਬ ਤੋਂ ਭਰਪੂਰ ਸਿੰਘ ਹਵਾਰਾ 98-1400-6262

ਕੁਦਰਤੀ ਬਖ਼ਸ਼ਿਸ਼ਾਂ
ਸਹੂਲਤਾਂ ਭਰਪੂਰ, ਚੰਗੇਰਾ ਜੀਵਨ ਜਿਊਣ ਲਈ ਕੁਦਰਤ ਨੇ ਸਾਨੂੰ ਤਿੰਨ ਵਰਦਾਨ ਜ਼ਮੀਨ, ਜਲ ਅਤੇ ਜੰਗਲ ਤੋਹਫ਼ੇ ਵਜੋਂ ਬਖ਼ਸ਼ੇ ਹਨ, ਪਰ ਤ੍ਰਾਸਦੀ ਹੈ ਕਿ ਅਸੀਂ ਸੁਆਰਥ ਵੱਸ ਹੁੰਦਿਆਂ ਇਨ੍ਹਾਂ ਦੀ ਉੱਕਾ ਹੀ ਕਦਰ ਨਾ ਜਾਣਦਿਆਂ ਇਨ੍ਹਾਂ ਦੀ ਭਾਰੀ ਦੁਰਵਰਤੋਂ ਸ਼ੁਰੂ ਕਰ ਦਿੱਤੀ, ਜਿਸ ਦੇ ਖ਼ਮਿਆਜ਼ੇ ਵਜੋਂ ਸਾਨੂੰ ਭਿਆਨਕ ਨਤੀਜੇ ਭੁਗਤਣੇ ਪੈ ਰਹੇ ਹਨ | ਸ਼ਹਿਰੀਕਰਨ ਦੇ ਫ਼ੈਲਾਅ ਲਈ ਅਸੀਂ ਬਿਨਾਂ ਸੋਚੇ-ਸਮਝੇ ਨਦੀ-ਨਾਲਿਆਂ ਦੀ ਖੇਤਰੀ ਜ਼ਮੀਨ 'ਚ ਉਦਯੋਗ, ਨਾਜਾਇਜ਼ ਮਾਈਨਿੰਗ ਅਤੇ ਕੰਕਰੀਟ ਕਾਲੋਨੀਆਂ ਰਾਹੀਂ ਵਗਦੇ ਪਾਣੀਆਂ ਦੇ ਵਹਿਣ ਤੇ ਸਵੱਛਤਾ ਨੂੰ ਪ੍ਰਭਾਵਿਤ ਕਰ ਦਿੱਤਾ ਹੈ | ਨਤੀਜੇ ਵਜੋਂ ਹਰ ਵਰ੍ਹੇ ਸੋਕੇ, ਹੜ੍ਹ ਅਤੇ ਭਿਆਨਕ ਬਿਮਾਰੀਆਂ ਦੀ ਮਾਰ ਸਹਿਣੀ ਪੈਂਦੀ ਹੈ | ਜੰਗਲ-ਵਨਸਪਤੀ ਦੀ ਅੰਨ੍ਹੇਵਾਹ ਕਟਾਈ ਤੇ ਦੁਰਦਸ਼ਾ ਹੋਣ ਕਰਕੇ ਜਿੱਥੇ ਰੁੱਖ਼ਾਂ ਤੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ, ਉਥੇ ਹੀ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ 'ਤੇ ਕਈ ਜਾਨਲੇਵਾ ਬਿਮਾਰੀਆਂ ਦਾ ਕਹਿਰ ਵਧਿਆ ਹੈ | ਹਾਲੇ ਵੀ ਸੰਭਲਣ ਦਾ ਵੇਲਾ ਹੈ, ਸਰਕਾਰ, ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਸਾਨੂੰ ਖ਼ੁਦ ਆਪਣਾ ਫ਼ਰਜ਼ ਪਛਾਣਦਿਆਂ ਜ਼ਮੀਨ, ਜਲ ਅਤੇ ਜੰਗਲ ਵਰਗੀਆਂ ਕੁਦਰਤੀ ਬਖ਼ਸ਼ਿਸ਼ਾਂ ਦੀ ਸੰਭਾਲ ਕਰਨੀ ਚਾਹੀਦੀ ਹੈ |

ਕੋਟ ਈਸੇ ਖਾਂ ਤੋਂ ਯਸ਼ਪਾਲ ਗੁਲਾਟੀ, 70870-48140

ਬਲੋਚਿਸਤਾਨ 'ਚ ਹਿੰਦੂ ਵਪਾਰੀ ਤੇ ਉਸ ਦੇ ਬੇਟੇ ਦੀ ਹੱਤਿਆ

ਹਿੰਦੂ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
ਅੰਮਿ੍ਤਸਰ, 13 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਜ਼ਿਲ੍ਹਾ ਲਾਸਬੇਲਾ ਦੇ ਸਨਅਤੀ ਸ਼ਹਿਰ ਹੱਬ 'ਚ ਇਕ ਹਿੰਦੂ ਵਪਾਰੀ ਤੇ ਉਸ ਦੇ ਪੁੱਤਰ ਦੀ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਇਲਾਕੇ ਦਾ ਹਿੰਦੂ ਵਪਾਰੀ ਜੈ ਪਾਲ ਦਾਸ ਅਦਾਨੀ ਅਤੇ ਉਸ ਦਾ ਪੁੱਤਰ ਹਰੀਸ਼ ਦਾਸ ਜਦ ਗਦਾਨੀ ਵਿਖੇ ਇਕ ਸਮਾਗਮ 'ਚ ਸ਼ਾਮਿਲ ਹੋਣ ਉਪਰੰਤ ਉੱਥੋਂ ਹੱਬ ਵਾਪਸ ਪਰਤ ਰਿਹਾ ਸੀ ਤਾਂ ਰਸਤੇ 'ਚ ਡੇਰਾ ਗਾਜ਼ੀ ਖ਼ਾਂ ਸੀਮੈਂਟ ਫ਼ੈਕਟਰੀ ਦੇ ਨੇੜ ਪਹੁੰਚਣ 'ਤੇ ਕੁਝ ਹਥਿਆਰਬੰਦ ਅਣਪਛਾਤੇ ਲੁਟੇਰਿਆਂ ਨੇ ਲੁੱਟ-ਮਾਰ ਦੇ ਇਰਾਦੇ ਨਾਲ ਉਨ੍ਹਾਂ ਨੂੰ ਰੁਕਣ ਲਈ ਕਿਹਾ | ਉਨ੍ਹਾਂ ਵਲੋਂ ਵਿਰੋਧ ਕਰਨ 'ਤੇ ਹਥਿਆਰਬੰਦ ਵਿਅਕਤੀਆਂ ਵਲੋਂ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਹਿੰਦੂ ਪਿਤਾ-ਪੁੱਤਰ ਦੀ ਹੋਈ ਹੱਤਿਆ ਦੇ ਵਿਰੋਧ 'ਚ ਅੱਜ ਲਾਸਬੇਲਾ ਦੀਆਂ ਹਿੰਦੂ ਤੇ ਸਮਾਜਿਕ ਜਥੇਬੰਦੀਆਂ ਨੇ ਕਰਾਚੀ-ਕੋਇਟਾ ਰੋਡ 'ਤੇ ਆਵਾਜਾਈ ਰੋਕ ਕੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ | ਅਧਿਕਾਰੀਆਂ ਵਲੋਂ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਨ ਦੇ ਦਿੱਤੇ ਭਰੋਸੇ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਪ੍ਰਦਰਸ਼ਨ ਸਮਾਪਤ ਕੀਤਾ |

ਓਡੀਸ਼ਾ 'ਚ ਮੁਕਾਬਲੇ ਦੌਰਾਨ 6 ਮਾਓਵਾਦੀ ਹਲਾਕ

ਭੁਵਨੇਸ਼ਵਰ, 13 ਮਈ (ਏਜੰਸੀ)-ਓਡੀਸ਼ਾ ਦੇ ਕੰਧਾਮਲ ਅਤੇ ਬਲੰਗੀਰ ਜ਼ਿਲਿ੍ਹਆਂ 'ਚ ਵੱਖ-ਵੱਖ ਮੁਕਾਬਲਿਆਂ ਦੌਰਾਨ ਸੁਰੱਖਿਆ ਬਲਾਂ ਨੇ 2 ਔਰਤ ਮਾਓਵਾਦੀਆਂ ਸਮੇਤ 6 ਮਾਓਵਾਦੀਆਂ ਨੂੰ ਹਲਾਕ ਕਰ ਦਿੱਤਾ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੰਧਾਮਲ ਦੇ ਗੋਲਾਂਕੀ ਪਿੰਡ ਨੇੜੇ ਜੰਗਲ 'ਚ ਹੋਏ ਮੁਕਾਬਲੇ ਦੌਰਾਨ 2 ਔਰਤਾਂ ਸਮੇਤ 4 ਮਾਓਵਾਦੀ ਹਲਾਕ ਹੋ ਗਏ | ਬਲੰਗੀਰ ਜ਼ਿਲ੍ਹੇ 'ਚ 2 ਮਾਓਵਾਦੀ, ਜਿਨ੍ਹਾਂ ਦੇ ਸਿਰ 'ਤੇ 9 ਲੱਖ ਰੁਪਏ ਦਾ ਇਨਾਮ ਸੀ, ਨੂੰ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਹਲਾਕ ਕਰ ਦਿੱਤਾ |

ਕਸੌਲੀ ਗੋਲੀਬਾਰੀ ਘਟਨਾ 'ਚ ਜ਼ਖ਼ਮੀ ਹੋਏ ਦੂਜੇ ਪੀੜਤ ਦੀ ਵੀ ਮੌਤ

ਚੰਡੀਗੜ੍ਹ/ਸ਼ਿਮਲਾ, 13 ਮਈ (ਮਨੀਸ਼/ਵਿਸ਼ਾਲ ਸ਼ਰਮਾ,)-ਹਿਮਾਚਲ ਪ੍ਰਦੇਸ਼ ਦੇ ਕਸੌਲੀ 'ਚ ਗੈਰ-ਕਾਨੂੰਨੀ ਉਸਾਰੀ ਨੂੰ ਢਾਹੁਣ ਮੌਕੇ ਇਕ ਗੈਸਟ ਹਾਊਸ ਦੇ ਮਾਲਕ ਵਲੋਂ ਕੀਤੀ ਗੋਲੀਬਾਰੀ 'ਚ ਜ਼ਖ਼ਮੀ ਹੋਏ ਦੂਜੇ ਪੀੜਤ ਦੀ ਵੀ ਅੱਜ ਮੌਤ ਹੋ ਗਈ ਹੈ | ਬੀਤੇ 12 ਦਿਨ ਤੋਂ ਚੰਡੀਗੜ੍ਹ ...

ਪੂਰੀ ਖ਼ਬਰ »

ਮੁੰਬਈ ਹਮਲੇ 'ਤੇ ਮੇਰੇ ਬਿਆਨ ਦੀ ਮੀਡੀਆ ਨੇ ਗਲ਼ਤ ਵਿਆਖਿਆ ਕੀਤੀ-ਸ਼ਰੀਫ਼

ਲਾਹੌਰ, 13 ਮਈ (ਏਜੰਸੀ)-2008 ਮੁੰਬਈ ਅੱਤਵਾਦੀ ਹਮਲਿਆਂ ਬਾਰੇ ਕਬੂਲਨਾਮੇ ਨੂੰ ਲੈ ਕੇ ਸਾਰੇ ਵਰਗਾਂ ਦੇ ਨਿਸ਼ਾਨੇ 'ਤੇ ਆਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਦਾਅਵਾ ਕੀਤਾ ਕਿ ਮੀਡੀਆ ਨੇ ਉਨ੍ਹਾਂ ਦੀਆਂ ਟਿੱਪਣੀਆਂ ਦੀ ਪੂਰੀ ਤਰਾਂ ਗਲਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX