ਤਾਜਾ ਖ਼ਬਰਾਂ


ਆਪ ਕੌਂਸਲਰ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ
. . .  43 minutes ago
ਨਵੀਂ ਦਿੱਲੀ, 27 ਫਰਵਰੀ - ਆਪ ਕੌਂਸਲਰ ਦੇ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ ਹੋਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਚਲਾਏ ਪ੍ਰੋਜੈਕਟ ਸੰਬੰਧੀ 5 ਮਾਰਚ ਨੂੰ ਹੋਵੇਗੀ ਮੀਟਿੰਗ
. . .  about 1 hour ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ ਪ੍ਰਾਇਮਰੀ ਸਕੂਲਾਂ ਅੰਦਰ ਪ੍ਰਾਇਮਰੀ ਸਿੱਖਿਆ...
ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਕੈਦ
. . .  about 1 hour ago
ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)- ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ...
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ
. . .  about 1 hour ago
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ...
ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਚੁੱਕੇਗੀ ਦਿੱਲੀ ਸਰਕਾਰ : ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 27 ਫਰਵਰੀ- ਉੱਤਰ ਪੂਰਬੀ ਦਿੱਲੀ ਦੇ ਖਈ ਇਲਾਕਿਆਂ 'ਚ ਹੋਈ ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਦਿੱਲੀ ਦੀ ਕੇਜਰੀਵਾਲ ਸਰਕਾਰ ....
ਅੱਡਾ ਅੰਮੋਨੰਗਲ ਕੋਲੋਂ ਮਿਲੀ ਨੌਜਵਾਨ ਦੀ ਲਾਸ਼
. . .  about 2 hours ago
ਅੱਚਲ ਸਾਹਿਬ, 27 ਫਰਵਰੀ (ਗੁਰਚਰਨ ਸਿੰਘ)- ਬਟਾਲਾ-ਜਲੰਧਰ ਰੋਡ ਅੱਡਾ ਅੰਮੋਨੰਗਲ ਨਜ਼ਦੀਕ ਕਰੀਬ 24 ...
ਦਿੱਲੀ ਹਿੰਸਾ 'ਚ ਮਾਮੂਲੀ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਮੁਆਵਜ਼ਾ: ਕੇਜਰੀਵਾਲ
. . .  about 2 hours ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗਾ 10-10 ਲੱਖ ਰੁਪਏ ਦਾ ਮੁਆਵਜ਼ਾ : ਕੇਜਰੀਵਾਲ
. . .  about 2 hours ago
ਦਿੱਲੀ ਹਿੰਸਾ 'ਤੇ ਕੇਜਰੀਵਾਲ ਸਰਕਾਰ ਵੱਲੋਂ ਪ੍ਰੈੱਸ ਕਾਨਫ਼ਰੰਸ
. . .  about 2 hours ago
ਵਿਲੱਖਣ ਸਮਰਥਾ ਵਾਲੇ ਪ੍ਰੀਖਿਆਰਥੀਆਂ ਦੀ ਸਮਰਥਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਬੋਰਡ ਵੱਲੋਂ ਹਦਾਇਤਾਂ ਜਾਰੀ
. . .  about 2 hours ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ ਅੱਠਵੀਂ ਦੇ ਵਿਲੱਖਣ ਸਮਰਥਾ...
ਨਾਭਾ ਜੇਲ੍ਹ 'ਚ ਬੰਦ ਬੰਦੀ ਸਿੰਘਾਂ ਨੇ ਖ਼ਤਮ ਕੀਤੀ ਹੜਤਾਲ
. . .  about 2 hours ago
ਨਾਭਾ, 27 ਫਰਵਰੀ (ਕਰਮਜੀਤ ਸਿੰਘ)- ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਨਾਭਾ ਪਹੁੰਚਿਆ ਸੀ। ਇਸ ਵਫ਼ਦ 'ਚ ਭਾਈ...
ਬਿਜਲੀ ਨਿਗਮ ਦੇ ਦੋ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਇਕ ਦੋਸ਼ੀ ਗ੍ਰਿਫ਼ਤਾਰ
. . .  about 3 hours ago
ਪਟਿਆਲਾ, 27 ਫਰਵਰੀ(ਅਮਨਦੀਪ ਸਿੰਘ)-19 ਫਰਵਰੀ ਨੂੰ ਮਾਮੂਲੀ ਬਹਿਸ ਤੋਂ ਬਾਅਦ ਕਤਲ ਕੀਤੇ ਗਏ ਬਿਜਲੀ ਨਿਗਮ ਦੇ 2 ਮੁਲਾਜ਼ਮਾਂ ਜਿਨ੍ਹਾਂ 'ਚ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਉੱਘੇ ਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ
. . .  about 2 hours ago
ਅੰਮ੍ਰਿਤਸਰ 27 ਫਰਵਰੀ (ਜਸਵੰਤ ਸਿੰਘ ਜੱਸ)- ਉੱਘੇ ਤਬਲਾ ਵਾਦਕ ਪਦਮ ਭੂਸ਼ਣ ਉਸਤਾਦ ਜ਼ਾਕਿਰ ਹੁਸੈਨ ਅੱਜ ਸ੍ਰੀ ਹਰਿਮੰਦਰ ਸਾਹਿਬ..
10ਵੀਂ ਤੇ 12ਵੀਂ ਜਮਾਤ ਦੀਆਂ 28 ਅਤੇ 29 ਫਰਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਸੀ.ਬੀ.ਐੱਸ.ਈ ਵੱਲੋਂ ਰੱਦ
. . .  about 2 hours ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਿੰਸਾ ਨੂੰ ਦੇਖਦੇ ਹੋਏ ਉੱਤਰ ਪੂਰਬੀ ਦਿੱਲੀ 'ਚ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ...
ਦਿੱਲੀ ਹਿੰਸਾ : ਕੇਂਦਰੀ ਮੰਤਰੀ ਨੇ ਆਪ ਨੇਤਾ ਤਾਹਿਰ ਹੁਸੈਨ ਨੂੰ ਲੈ ਕੇ ਕਾਂਗਰਸ ਦੀ ਚੁੱਪੀ 'ਤੇ ਚੁੱਕਿਆ ਸਵਾਲ
. . .  about 3 hours ago
ਨਵੀਂ ਦਿੱਲੀ, 27 ਫਰਵਰੀ- ਦਿੱਲੀ 'ਚ ਹੋਏ ਦੰਗਿਆਂ 'ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਕਈ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਵਿਵਾਦਿਤ...
ਆਵਾਰਾ ਪਸ਼ੂਆਂ ਦੇ ਮੁੱਦੇ 'ਤੇ ਐਨ.ਕੇ ਸ਼ਰਮਾ ਅਤੇ ਅਮਨ ਅਰੋੜਾ ਵਿਚਾਲੇ ਤਿੱਖੀ ਬਹਿਸ
. . .  about 3 hours ago
ਕਾਰ ਅਤੇ ਟਿੱਪਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਔਰਤ ਦੀ ਮੌਤ, ਇਕ ਜ਼ਖਮੀ
. . .  about 3 hours ago
ਕਾਰਪੇਟ ਉਦਯੋਗ ਨੂੰ ਮੁੜ ਕੀਤਾ ਜਾਵੇਗਾ ਪ੍ਰਫੁਲਿਤ : ਡੀ. ਸੀ.
. . .  about 3 hours ago
ਮੁੱਖ ਮੰਤਰੀ ਨਾਲ ਮਿਲ ਕੇ ਕੰਮ ਕਰਨ ਸਿੱਧੂ : ਰਵਨੀਤ ਬਿੱਟੂ
. . .  about 3 hours ago
ਆਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ ਹਜ਼ਾਰਾਂ ਲੋਕਾਂ ਦੀਆਂ ਗਈਆਂ ਜਾਨਾਂ: ਅਮਨ ਅਰੋੜਾ
. . .  about 4 hours ago
ਸਿੱਧੂ ਮੂਸੇਵਾਲਾ ਦਾ ਜਲੰਧਰ 'ਚ 29 ਨੂੰ ਹੋਣ ਵਾਲਾ ਪ੍ਰੋਗਰਾਮ ਰੱਦ
. . .  about 4 hours ago
ਰਾਂਚੀ ਸਥਿਤ ਰਿਮਸ ਹਸਪਤਾਲ 'ਚ ਹੀ ਦਾਖਲ ਰਹਿਣਗੇ ਲਾਲੂ ਪ੍ਰਸਾਦ ਯਾਦਵ
. . .  about 4 hours ago
ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ, ਮੌਤ
. . .  about 4 hours ago
ਦਿੱਲੀ ਹਿੰਸਾ: ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਹਰਸ਼ ਅਤੇ ਸਵਰਾ ਭਾਸਕਰ 'ਤੇ ਕੇਸ ਦਰਜ ਕਰਨ ਦੀ ਮੰਗ
. . .  about 4 hours ago
ਦਿੱਲੀ ਹਿੰਸਾ 'ਤੇ ਰਣਜੀਤ ਚੌਟਾਲਾ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ
. . .  about 5 hours ago
30 ਲੱਖ ਤੋਂ ਵੱਧ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਇਆ ਨੌਜਵਾਨ
. . .  about 5 hours ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 34
. . .  about 5 hours ago
ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸ਼ੁਰੂ
. . .  about 5 hours ago
ਦਿੱਲੀ ਹਿੰਸਾ ਮਾਮਲੇ 'ਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
. . .  about 5 hours ago
ਰੋਜ਼ਾਨਾ ਮਰੀਜ਼ਾਂ ਨੂੰ ਨਸ਼ਾ ਵਿਰੋਧੀ ਦਵਾਈ ਦੀ ਇਕ ਗੋਲੀ ਦੇਣ ਦੀ ਦਿੱਤੀ ਗਈ ਸੀ ਹਿਦਾਇਤ: ਸੁਖਜਿੰਦਰ ਸੁਖੀ
. . .  about 5 hours ago
ਲਾਪਤਾ ਦਵਾਈਆਂ ਦੇ ਮੁੱਦੇ 'ਤੇ ਮਜੀਠੀਆ ਨੇ ਘੇਰਿਆ ਸਿਹਤ ਮੰਤਰੀ
. . .  about 6 hours ago
ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ: ਮਾਇਆਵਤੀ
. . .  about 6 hours ago
ਮਹਿਲਾ ਟੀ 20 ਵਿਸ਼ਵ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ
. . .  about 6 hours ago
ਏ.ਡੀ.ਜੀ.ਪੀ. ਸਾਂਝ ਕੇਂਦਰ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਪੁਲਿਸਿੰਗ ਸਾਂਝ ਕੇਂਦਰ ਦਾ ਦੌਰਾ
. . .  about 5 hours ago
ਸਰਕਾਰ ਵੱਲੋਂ ਜਾਣ ਬੁਝ ਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕੀਤਾ ਜਾ ਰਿਹਾ ਤੰਗ ਪਰੇਸ਼ਾਨ : ਬੈਂਸ
. . .  about 6 hours ago
ਜੇਕਰ ਅਕਾਲੀ ਦਲ 'ਚ ਅਣਖ ਹੈ ਤਾਂ ਬੀਬਾ ਬਾਦਲ ਨੂੰ ਕਹੇ ਕਿ ਅਸਤੀਫ਼ਾ ਦੇ ਕੇ ਵਾਪਸ ਆ ਜਾਵੇ : ਰੰਧਾਵਾ
. . .  about 6 hours ago
ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ : ਹਰਪਾਲ ਚੀਮਾ
. . .  about 6 hours ago
ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਮਾਮਲੇ 'ਤੇ ਰੰਧਾਵਾ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  about 6 hours ago
ਨਾਭਾ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ
. . .  about 7 hours ago
ਤੇਜ਼ ਰਫ਼ਤਾਰ ਟਰੱਕ ਨੇ ਵਿਦਿਆਰਥਣ ਨੂੰ ਕੁਚਲਿਆ
. . .  about 7 hours ago
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਨ ਦੇ ਮੁੱਦੇ 'ਤੇ ਆਪ ਵੱਲੋਂ ਸਦਨ 'ਚੋਂ ਵਾਕ ਆਊਟ
. . .  about 7 hours ago
ਨਵਜੋਤ ਸਿੰਘ ਛੇਤੀ ਹੀ ਸਰਗਰਮ ਹੋ ਜਾਣਗੇ: ਰਾਜਾ ਵੜਿੰਗ
. . .  about 7 hours ago
ਤਰਨ ਤਾਰਨ ਦੀ ਅਕਾਲੀ ਦਲ(ਬ) ਦੀ ਰੈਲੀ 'ਚ ਸ਼ਾਮਲ ਹੋਣ ਲਈ ਅਕਾਲੀ ਵਰਕਰਾਂ ਦੇ ਵੱਡੇ ਜਥੇ ਰਵਾਨਾ
. . .  about 7 hours ago
ਐੱਸ.ਐੱਸ.ਪੀ ਤੇ ਐੱਸ.ਐੱਚ.ਓ ਦਾ ਕੋਈ ਕਸੂਰ ਹੋਇਆ ਤਾਂ ਉਨ੍ਹਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਸੁਖਜਿੰਦਰ ਰੰਧਾਵਾ
. . .  about 7 hours ago
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚ ਰੋਲਾ ਰੱਪਾ
. . .  about 7 hours ago
ਐੱਸ.ਐੱਚ.ਓ ਅਤੇ ਐੱਸ.ਐੱਸ.ਪੀ ਨੂੰ ਹਟਾਇਆ ਜਾਵੇ: ਮਜੀਠੀਆ
. . .  about 7 hours ago
ਸਰਕਾਰ ਬਿਆਨ ਦੇਵੇ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਨਹੀਂ ਕੀਤਾ ਜਾਵੇਗਾ - ਸ਼ਰਨਜੀਤ ਢਿੱਲੋਂ
. . .  about 7 hours ago
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕ ਆਊਟ
. . .  about 7 hours ago
ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  about 7 hours ago
ਈਰਾਨ 'ਚ 29 ਲੋਕ ਹੋਏ ਕੋਰੋਨਾ ਵਾਇਰਸ ਤੋਂ ਠੀਕ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550

ਹੁਸ਼ਿਆਰਪੁਰ / ਮੁਕੇਰੀਆਂ

ਰਾਜਬੀਰ ਮੰਝਪੁਰ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਗੈਂਗਸਟਰਾਂ ਿਖ਼ਲਾਫ਼ ਪੁਲਿਸ ਨਹੀਂ ਕਰ ਰਹੀ ਕਾਰਵਾਈ-ਕਿਸਾਨ ਸਭਾ

ਭੰਗਾਲਾ, 13 ਮਈ (ਸਰਵਜੀਤ ਸਿੰਘ)-ਉੱਪ ਮੰਡਲ ਮੁਕੇਰੀਆਂ ਦੇ ਪਿੰਡ ਮੰਝਪੁਰ ਦੇ ਨੌਜਵਾਨ ਰਾਜਬੀਰ ਸਿੰਘ ਰਵੀ ਪੁੱਤਰ ਹਰਦੀਪ ਸਿੰਘ 'ਤੇ ਕਰੀਬ 40 ਦਿਨ ਪਹਿਲਾਂ ਕਥਿਤ ਗੈਂਗਸਟਰਾਂ ਦੇ ਇਕ ਟੋਲੇ ਵਲੋਂ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਮੁਸਾਹਿਬਪੁਰ ਨੇੜੇ ਹੋਏ ਕਾਤਲਾਨਾ ਹਮਲੇ, ਜਿਸ ਵਿਚ ਰਾਜਬੀਰ ਸਿੰਘ ਰਵੀ ਗੰਭੀਰ ਜ਼ਖ਼ਮੀ ਹੋ ਗਿਆ ਸੀ | ਗੰਭੀਰ ਸਥਿਤੀ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਭੇਜ ਦਿੱਤਾ ਸੀ | ਮੁਕੇਰੀਆਂ ਪੁਲਿਸ ਨੇ ਲੋਕਾਂ ਦੇ ਦਬਾਅ ਹੇਠ ਆ ਕੇ ਧਾਰਾ 307 ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਸੀ ਪਰ ਉਸ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ, ਜਿਸ ਕਰਕੇ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਰਾਜਬੀਰ ਸਿੰਘ ਦੇ ਪਰਿਵਾਰ ਨੂੰ ਦੇਖ ਲੈਣ ਦੀਆਂ ਧਮਕੀਆਂ ਵੀ ਭੇਜ ਰਹੇ ਹਨ | ਇਹ ਗੱਲ ਉਂਕਾਰ ਸਿੰਘ ਪੁਰਾਣਾ ਭੰਗਾਲਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਮੁਕੇਰੀਆਂ ਨੇ ਰਾਜਬੀਰ ਸਿੰਘ ਮੰਝਪੁਰ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਹਾਲਚਾਲ ਪੁੱਛਣ ਉਪਰੰਤ ਕਹੀ | ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਪੰਜਾਬ ਤੇ ਡੀ.ਐਸ.ਪੀ. ਪੰਜਾਬ ਵਿਚੋਂ ਗੈਂਗਸਟਰਾਂ ਦਾ ਮੁਕੰਮਲ ਸਫ਼ਾਇਆ ਕਰਨ ਦੀ ਗੱਲ ਕਰ ਰਹੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਮੁਕੇਰੀਆਂ ਪੁਲਿਸ ਗੈਂਗਸਟਰਾਂ ਿਖ਼ਲਾਫ਼ ਕਾਰਵਾਈ ਕਰਨ ਤੋਂ ਕੰਨ੍ਹੀ ਕਤਰਾਅ ਰਹੀ ਹੈ | ਉਨ੍ਹਾਂ ਕਿਹਾ ਕਿ ਰਾਜਬੀਰ ਸਿੰਘ ਦਾ ਪਰਿਵਾਰ ਵਿਧਾਇਕ ਰਜਨੀਸ਼ ਕੁਮਾਰ ਬੱਬੀ, ਡੀ.ਐਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਅਤੇ ਐਸ.ਐਚ.ਓ. ਮੁਕੇਰੀਆਂ ਕਰਨੈਲ ਸਿੰਘ ਨੂੰ ਮਿਲ ਕੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਕਰ ਚੱੁਕਾ ਹੈ ਪਰ ਪੁਲਿਸ ਨੇ ਅਜੇ ਤੀਕ ਕੋਈ ਵੀ ਕਾਰਵਾਈ ਨਹੀਂ ਕੀਤੀ | ਉਂਕਾਰ ਸਿੰਘ ਨੇ ਡੀ.ਜੀ.ਪੀ. ਪੰਜਾਬ, ਐਸ.ਐਸ.ਪੀ. ਹੁਸ਼ਿਆਰਪੁਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਰਾਜਬੀਰ ਸਿੰਘ 'ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਇੱਕ ਹਫ਼ਤੇ ਅੰਦਰ ਗਿ੍ਫ਼ਤਾਰ ਕੀਤਾ ਜਾਵੇ, ਨਹੀਂ ਤਾਂ ਸਾਡੀ ਜਥੇਬੰਦੀ 20 ਮਈ ਨੂੰ ਬੱਸ ਅੱਡਾ ਭੰਗਾਲਾ ਵਿਖੇ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਟ੍ਰੈਫ਼ਿਕ ਜਾਮ ਵਰਗਾ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ, ਜਦੋਂ ਇਸ ਸਬੰਧੀ ਪੱਖ ਜਾਣਨ ਲਈ ਐਸ.ਐਚ.ਓ. ਮੁਕੇਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਗੰਭੀਰਤਾ ਨਾਲ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ, ਕਿਸੇ ਵੀ ਸੂਰਤ ਵਿਚ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗੀ |

ਦਸੂਹਾ ਵਿਖੇ ਮੋਟਰਸਾਈਕਲ ਚੋਰੀ

ਦਸੂਹਾ, 13 ਮਈ (ਭੁੱਲਰ)-ਦਸੂਹਾ ਪੁਲਿਸ ਵਲੋਂ ਮੋਟਰਸਾਈਕਲ ਚੋਰੀ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ | ਏ.ਐਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਦਸੂਹਾ ਦੇ ਇੱਕ ਸਟੱਡੀ ਸੈਂਟਰ ਦੇ ਬਾਹਰ ਨਾਮਾਲੂਮ ਚੋਰਾਂ ਨੇ ਚਰਨਜੀਤ ਸਿੰਘ ਵਾਸੀ ਮੁਕੇਰੀਆਂ ਦਾ ਖੜ੍ਹਾ ਮੋਟਰਸਾਈਕਲ ...

ਪੂਰੀ ਖ਼ਬਰ »

ਤੇਜ਼ ਤੂਫਾਨ ਕਾਰਨ ਗੱੁਜਰਾਂ ਦੀਆਂ 5 ਝੁੱਗੀਆਂ ਚੜ੍ਹੀਆਂ ਅੱਗ ਦੀ ਭੇਟ-ਲੱਖਾਂ ਦਾ ਨੁਕਸਾਨ

ਹੁਸ਼ਿਆਰਪੁਰ, 13 ਮਈ (ਨਰਿੰਦਰ ਸਿੰਘ ਬੱਡਲਾ)-ਹਲਕਾ ਚੱਬੇਵਾਲ ਅਧੀਨ ਪੈਂਦੇ ਪਿੰਡ ਬਲੀਮਾ (ਭਾਮ) ਵਿਖੇ ਬੀਤੀ ਸ਼ਾਮ ਆਏ ਤੇਜ਼ ਤੂਫਾਨ ਕਾਰਨ ਨਾੜ ਨੂੰ ਲੱਗੀ ਅੱਗ ਕਾਰਨ 5 ਗੁੱਜਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਦਸੂਹਾ ਪੁਲਿਸ ਵਲੋਂ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ

ਦਸੂਹਾ, 13 ਮਈ (ਭੁੱਲਰ)-ਦਸੂਹਾ ਪੁਲਿਸ ਨੇ ਇੱਕ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਹੈ | ਇਸ ਸਬੰਧੀ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਮਾਲਕ ਇਮਤਿਆਜ਼ ਅਹਿਮਦ ਨੰਦਾ ਪੁੱਤਰ ਗ਼ੁਲਾਮ ਅਹਿਮਦ ਮੰਦਾ ਨਿਵਾਸੀ ਨੰਦਾਪੋਰ ਜ਼ਿਲ੍ਹਾ ਅਨੰਤਨਾਗ ਜੰਮੂ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ ਜਾਰੀ-ਡੀ.ਸੀ.

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1-1-2019 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਐਸ.ਪੀ.ਐਨ. ਨਰਸਿੰਗ ਕਾਲਜ ਮੁਕੇਰੀਆਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਮੁਕੇਰੀਆਂ, 13 ਮਈ (ਰਾਮਗੜ੍ਹੀਆ)-ਐਸ.ਪੀ.ਐਨ. ਨਰਸਿੰਗ ਕਾਲਜ ਮੁਕੇਰੀਆਂ ਜਿਸ ਵਿਚ ਪੰਜਾਬ ਭਰ ਤੋਂ ਲੜਕੀਆਂ ਨਰਸਿੰਗ ਦੀ ਉਚ ਸਿੱਖਿਆ ਹਾਸਲ ਕਰ ਰਹੀਆਂ ਹਨ ਵਿਖੇ ਅੱਜ ਸਾਲਾਨਾ ਇਨਾਮ ਵੰਡ ਸਮਾਗਮ ਪਿੰ੍ਰਸੀਪਲ ਡਾਕਟਰ ਪਰਮਪਾਲ ਕੌਰ ਚੀਮਾ ਦੀ ਅਗਵਾਈ ਹੇਠ ਕਰਵਾਇਆ ਗਿਆ ...

ਪੂਰੀ ਖ਼ਬਰ »

ਅਲਮਾਰੀਆਂ ਤੋੜ ਕੇ ਸੋਨੇ, ਚਾਂਦੀ ਦੇ ਗਹਿਣੇ 'ਤੇ ਨਕਦੀ ਚੋਰੀ

ਕੋਟਫ਼ਤੂਹੀ, 13 ਮਈ (ਅਟਵਾਲ)-ਮੁੱਖ ਬਹਿਰਾਮ-ਮਾਹਿਲਪੁਰ ਮਾਰਗ ਉੱਪਰ ਸਥਾਨਕ ਵਿਸ਼ਵਕਰਮਾ ਮੰਦਿਰ ਤੋਂ ਕੁੱਝ ਫ਼ਰਲਾਂਗ ਅੱਗੇ ਇੱਕ ਮਕਾਨ ਅੰਦਰ ਚੋਰ ਦਿਨ ਦਿਹਾੜੇ ਦਾਖਲ ਹੋ ਕੇ ਅੰਦਰੋਂ ਸਾਢੇ ਅੱਠ ਤੋਲੇ ਸੋਨਾ, ਚਾਂਦੀ ਦੇ ਗਹਿਣੇ ਤੇ 25 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ...

ਪੂਰੀ ਖ਼ਬਰ »

ਕੁੱਟਮਾਰ ਕਰਨ ਦੇ ਦੋਸ਼ 'ਚ ਹਰਿਆਣਾ ਪੁਲਿਸ ਵਲੋਂ ਮਾਮਲਾ ਦਰਜ

ਹਰਿਆਣਾ, 13 ਮਈ (ਖੱਖ)-ਹਰਿਆਣਾ ਪੁਲਿਸ ਵਲੋਂ ਘਰ 'ਚ ਦਾਖਲ ਹੋ ਕੇ ਮਾਰਕੁੱਟ ਕਰਨ ਦੇ ਕਥਿਤ ਦੋਸ਼ 4 ਲੋਕਾਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਹਰਮੇਸ਼ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਚੱਕ ਲਾਦੀਆਂ ਥਾਣਾ ਹਰਿਆਣਾ ਨੇ ...

ਪੂਰੀ ਖ਼ਬਰ »

ਜ਼ਮੀਨ ਵੇਚਣ ਦੇ ਨਾਂਅ 'ਤੇ ਠੱਗੀ ਮਾਰਨ ਵਾਲਾ ਨਾਮਜ਼ਦ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਜ਼ਮੀਨ ਵੇਚਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਜਹਾਨਖੇਲਾਂ ਦੇ ਵਾਸੀ ਸੁਭਾਸ਼ ਚੰਦਰ ਨੇ ਜ਼ਿਲ੍ਹਾ ਪੁਲਿਸ ...

ਪੂਰੀ ਖ਼ਬਰ »

ਚਾਲੀ ਮੁਕਤਿਆਂ ਦੀ ਯਾਦ 'ਚ ਰਾਤਰੀ ਦਾ ਸਮਾਗਮ ਕਰਵਾਇਆ

ਗੜ੍ਹਦੀਵਾਲਾ, 13 ਮਈ (ਚੱਗਰ)-ਸੰਤ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਲੋਂ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਹਰਦੋਪੱਟੀ ਵਿਖੇ ਮੁਕਤਸਰ ਦੀ ਜੰਗ ਦੇ ਸ਼ਹੀਦ ਸਿੰਘਾਂ (ਚਾਲੀ ...

ਪੂਰੀ ਖ਼ਬਰ »

ਤਰੁਣ ਅਰੋੜਾ ਵਲੋਂ ਨਵ-ਨਿਯੁਕਤ ਸੂਬਾ ਪ੍ਰਧਾਨ ਸੰਨੀ ਸ਼ਰਮਾ ਨਾਲ ਮੁਲਾਕਾਤ

ਹੁਸ਼ਿਆਰਪੁਰ, 13 ਮਈ (ਨਰਿੰਦਰ ਸਿੰਘ ਬੱਡਲਾ)-ਭਾਰਤੀ ਜਨਤਾ ਯੁਵਾ ਮੋਰਚਾ ਦੇ ਨਵੇਂ ਬਣੇ ਸੂਬਾ ਪ੍ਰਧਾਨ ਸੰਨੀ ਸ਼ਰਮਾ ਨੂੰ ਵਧਾਈ ਦੇਣ ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਭਾਜਪਾ ਯੁਵਾ ਆਗੂ ਤਰੁਣ ਅਰੋੜਾ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਮਿਲੇ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਬਾਜਾਚੱਕ ਵਿਖੇ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਦਸੂਹਾ, 13 ਮਈ (ਭੁੱਲਰ)-ਬਾਜਾਚੱਕ ਦਾਣਾ ਮੰਡੀ ਵਿਖੇ 13 ਹਜ਼ਾਰ ਤੋਂ ਵੱਖ ਬੋਰੀਆ ਦੀ ਲਿਫ਼ਟਿੰਗ ਨਾ ਹੋਣ ਕਰਕੇ ਆੜ੍ਹਤੀ ਪੇ੍ਰਸ਼ਾਨ ਹੈ | ਇਸ ਸਬੰਧੀ ਆੜ੍ਹਤੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੀ ਕਣਕ ਮੰਡੀ ਵਿਚ ਪਈ ਹੈ | ਉਸ ਨੇ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਦਸੂਹਾ ਵਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ 3 ਗਿ੍ਫ਼ਤਾਰ

ਦਸੂਹਾ, 13 ਮਈ (ਭੁੱਲਰ)-ਸੀ.ਆਈ.ਏ. ਸਟਾਫ਼ ਦਸੂਹਾ ਨੇ 4 ਮੋਟਰਸਾਈਕਲਾਂ ਸਮੇਤ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਸੀ.ਆਈ.ਏ. ਸਟਾਫ਼ ਦਸੂਹਾ ਦੇ ਏ.ਐਸ.ਆਈ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਡੋਰੀ ਐਮਾਂ ਮਾਂਗਟ ਰੋਡ 'ਤੇ ਗਸ਼ਤ ...

ਪੂਰੀ ਖ਼ਬਰ »

ਤੂਫਾਨ ਕਾਰਨ ਵੱਖ-ਵੱਖ ਪਿੰਡਾਂ 'ਚ ਅੱਗ ਨਾਲ ਲੋਕਾਂ ਦਾ ਲੱਖਾਂ ਦਾ ਨੁਕਸਾਨ

ਮਾਹਿਲਪੁਰ, 13 ਮਈ (ਦੀਪਕ ਅਗਨੀਹੋਤਰੀ )-ਬੀਤੇ ਦਿਨ ਆਏ ਤੂਫਾਨ ਨਾਲ ਕਹਾਰਪੁਰ ਤੇ ਖੇੜਾ 'ਚ ਨਾੜ ਨੂੰ ਅੱਗ ਲੱਗਣ ਨਾਲ ਮੱਝਾਂ, ਝੋਟੀਆਂ ਅਤੇ ਤੂੜੀ ਦੇ ਕੁੱਪ ਅੱਗ ਦੀ ਲਪੇਟ ਵਿਚ ਆਉਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਬਸਪਾ ਚਮਨ ਲਾਲ ...

ਪੂਰੀ ਖ਼ਬਰ »

ਸਿਲਵਰ ਓਕ ਸਕੂਲ 'ਚ ਕਰਵਾਏ ਸਲਾਨਾ ਸਮਾਰੋਹ ਦੌਰਾਨ ਵਿਦਿਆਰਥੀ ਪ੍ਰੀਸ਼ਦ ਦਾ ਗਠਨ

ਟਾਂਡਾ ਉੜਮੁੜ, 13 ਮਈ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਾਹਬਾਜਪੁਰ ਟਾਂਡਾ 'ਚ ਸਾਲਾਨਾ ਸਮਾਰੋਹ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿ੍ੰਸੀਪਲ ਸ੍ਰੀ ਰਕੇਸ਼ ਕੁਮਾਰ ਸ਼ਰਮਾ ਦੀ ਅਗਵਾਈ 'ਚ ਇਕ ਵਿਸ਼ੇਸ਼ ਸਮਾਰੋਹ ...

ਪੂਰੀ ਖ਼ਬਰ »

ਤੇਜ਼ ਝੱਖੜ ਚੱਲਣ ਕਾਰਨ ਤੂੜੀ ਦੇ ਕੁੱਪਾਂ ਨੂੰ ਅੱਗ ਨਾਲ ਭਾਰੀ ਨੁਕਸਾਨ

ਕੋਟਫ਼ਤੂਹੀ, 13 ਮਈ (ਅਟਵਾਲ)-ਤੇਜ਼ ਹਵਾਵਾਂ ਤੇ ਝੱਖੜ ਚੱਲਣ ਕਾਰਨ ਜੰਡਿਆਲਾ 'ਚ ਖੇਤਾਂ ਦੇ ਨਾੜ ਨੂੰ ਅੱਗ ਲੱਗ ਗਈ ਜੋ ਕਿ ਤੇਜ਼ ਹਵਾ ਚੱਲਣ ਕਾਰਨ ਜੰਡਿਆਲਾ ਤੋਂ ਹੁੰਦੀ ਹੋਈ ਪਿੰਡ ਬਾਲੋਂ ਤੱਕ ਪਹੁੰਚ ਗਈ, ਜਿਸ ਨਾਲ ਕਿਸਾਨਾਂ ਵਲੋਂ ਖੇਤਾਂ 'ਚ ਬੰਨ੍ਹੇ ਤੂੜੀ ਦੇ ਕੁੱਪ ਸੜ ਕੇ ...

ਪੂਰੀ ਖ਼ਬਰ »

ਡੇਰਾ ਕਮੇਟੀ ਨੂੰ ਲੈ ਕੇ ਹੋਏ ਤਕਰਾਰ ਦੇ ਮੱਦੇਨਜ਼ਰ ਸੂਸਾਂ ਦਾ ਮੇਲਾ ਪਿਆ ਫਿੱਕਾ

ਸ਼ਾਮਚੁਰਾਸੀ, 13 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਦੋਆਬੇ ਦੀ ਧਰਤੀ ਤੇ ਹਰ ਸਾਲ ਜੇਠ ਦੀ ਸੰਗਰਾਦ ਨੂੰ ਲੱਗਣ ਵਾਲਾ ਸ਼ਰਧਾਲੂਆਂ ਦੀ ਲੱਖਾਂ ਦੀ ਭੀੜ ਦਾ ਪ੍ਰਤੀਕ 'ਮੇਲਾ ਸੂਸਾਂ ਦਾ' ਜਿਹੜਾ ਕਿ ਮੇਲੇ ਦੀ ਨਿਸ਼ਚਿਤ ਤਰੀਖ ਤੋਂ ਕਈ ਦਿਨ ਪਹਿਲਾਂ ਹੀ ਵੱਡੇ ਮੇਲੇ ਦਾ ਰੂਪ ਧਾਰ ...

ਪੂਰੀ ਖ਼ਬਰ »

ਸਮਾਜ ਸੇਵੀ ਪਿਆਰੇ ਲਾਲ ਸੈਣੀ ਚੌਧਰੀ ਬਲਵੀਰ ਸਿੰਘ ਮੈਮੋਰੀਅਲ ਪੁਰਸਕਾਰ ਨਾਲ ਸਨਮਾਨਿਤ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਸੈਣੀ ਜਾਗਿ੍ਤੀ ਮੰਚ ਪੰਜਾਬ ਨੇ ਸ਼ਹੀਦ ਚੌਧਰੀ ਬਲਵੀਰ ਸਿੰਘ ਦੇ ਸ਼ਹੀਦ ਦਿਵਸ ਦੇ ਸਬੰਧ 'ਚ ਸੈਣੀ ਭਵਨ ਹੁਸ਼ਿਆਰਪੁਰ ਵਿਖੇ ਸਮਾਗਮ ਕਰਵਾਇਆ | ਇਸ ਦੀ ਪ੍ਰਧਾਨਗੀ ਕੁਲਵੰਤ ਸਿੰਘ ਸੈਣੀ ਨੇ ਕੀਤੀ | ਇਸ ਮੌਕੇ ਮੰਚ ਦੇ ...

ਪੂਰੀ ਖ਼ਬਰ »

ਪਿੰਡ ਰਾਮਦਾਸਪੁਰ ਵਿਖੇ ਮਾਤਾ ਸਾਹਿਬ ਕੌਰ ਜੀ ਨੂੰ ਸਮਰਪਿਤ ਕੀਰਤਨ ਦਰਬਾਰ ਸਮਾਗਮ

ਦਸੂਹਾ, 13 ਮਈ (ਭੁੱਲਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਾਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਵੱਲੋਂ ਪਿੰਡ ਰਾਮਦਾਸਪੁਰ ਵਿਖੇ ਮਾਤਾ ਸਾਹਿਬ ਕੌਰ ਜੀ ਨੂੰ ਸਮਰਪਿਤ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਅਮੋਲਕ ਸਿੰਘ, ...

ਪੂਰੀ ਖ਼ਬਰ »

ਸਚਿਤ ਬੱਧਣ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ

ਬੁੱਲ੍ਹੋਵਾਲ, 13 ਮਈ (ਜਸਵੰਤ ਸਿੰਘ)-ਪਿੰਡ ਕੂੰਟ ਦੇ ਸਾਢੇ ਸੱਤ ਸਾਲਾ ਹੋਣਹਾਰ ਸਚਿਤ ਬੱਧਣ ਪੁੱਤਰ ਮਾਸਟਰ ਜਸਵਿੰਦਰ ਪਾਲ ਨੇ ਵਿਦੇਸ਼ੀ ਧਰਤੀ ਮਲੇਸ਼ੀਆ ਵਿਚ ਕਾਂਸੇ ਦਾ ਤਮਗਾ ਜਿੱਤਣ ਤੋਂ ਬਾਅਦ ਦੁਬਈ ਵਿਖੇ 11 ਮਈ ਨੂੰ ਹੋਇਆ ਇੰਟਰਨੈਸ਼ਨਲ ਕਰਾਟੇ ਚੈਪੀਅਨਸ਼ਿਪ ...

ਪੂਰੀ ਖ਼ਬਰ »

ਮਹਾਨ ਕ੍ਰਾਂਤੀਕਾਰੀ ਪੰਡਿਤ ਕਿਸ਼ੋਰੀ ਲਾਲ ਯਾਦਗਾਰੀ ਸਾਲਾਨਾ ਸਮਾਗਮ

ਰਾਮਗੜ੍ਹ ਸੀਕਰੀ, 13 ਮਈ (ਕਟੋਚ)-ਬਲਾਕ ਤਲਵਾੜਾ ਦੇ ਪਿੰਡ ਧਰਮਪੁਰ ਦੇਵੀ ਦੇ ਜੰਮਪਾਲ 'ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਰਹੇ ਮਹਾਨ ਕ੍ਰਾਂਤੀਕਾਰੀ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿਚ 11ਵਾਂ ਸਾਲਾਨਾ ਸਮਾਗਮ ਅੱਜ ਪਿੰਡ ਧਰਮਪੁਰ ਦੇਵੀ ਵਿਖੇ ਆਯੋਜਿਤ ਹੋਇਆ | ਪੰਡਿਤ ...

ਪੂਰੀ ਖ਼ਬਰ »

ਭਗਤ ਧੰਨਾ ਦੇ ਜਨਮ ਦਿਵਸ ਸਬੰਧੀ ਸਮਾਗਮ

ਗੜ੍ਹਸ਼ੰਕਰ, 13 ਮਈ (ਧਾਲੀਵਾਲ)-ਭਗਤ ਧੰਨਾ ਪ੍ਰਚਾਰ ਪ੍ਰਬੰਧਕ ਕਮੇਟੀ ਗੜ੍ਹਸ਼ੰਕਰ (ਭੰਮੀਆਂ) ਵਲੋਂ ਇਥੇ ਨੰਗਲ ਰੋਡ 'ਤੇ ਟਰੱਕ ਯੂਨੀਅਨ ਨਜ਼ਦੀਕ ਭਗਤ ਧੰਨਾ ਦਾ ਜਨਮ ਦਿਹਾੜਾ ਮਨਾਇਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਮਰਵਾਹਾ, ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਜੱਗੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਗੁਰਮੇਲ ਸਿੰਘ ...

ਪੂਰੀ ਖ਼ਬਰ »

ਤਲਵੰਡੀ ਅਰਾਈਆਂ 'ਚ ਸ਼ਹੀਦੀ ਪੁਰਬ ਸਬੰਧੀ ਸਮਾਗਮ ਕਰਵਾਉਣ ਲਈ ਮੀਟਿੰਗ

ਸ਼ਾਮਚੁਰਾਸੀ, 13 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਸਮਾਗਮਾਂ ਦੀਆਂ ਲੜੀਆਂ ਦੀਆਂ ਤਿਆਰੀਆਂ ਸਬੰਧੀ ਇਕ ਅਹਿੰਮ ਮੀਟਿੰਗ ...

ਪੂਰੀ ਖ਼ਬਰ »

ਚਾਂਗ ਬਸੋਆ 'ਚ ਗਤਕਾ ਅਕੈਡਮੀ ਦੇ ਨਵੇਂ ਮੈਂਬਰਾਂ ਦੀ ਚੋਣ

ਪੱਸੀ ਕੰਢੀ, 13 ਮਈ (ਜਗਤਾਰ ਸਿੰਘ)-ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਗਤਕਾ ਅਕੈਡਮੀ ਹੁਸ਼ਿਆਰਪੁਰ ਦੀ ਇੱਕ ਮੀਟਿੰਗ ਪਿੰਡ ਚਾਂਗ ਬਸੋਆ ਵਿਖੇ ਹੋਈ | ਇਸ ਸਬੰਧੀ ਪ੍ਰਧਾਨ ਵਿਜੈ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਤਕੇ ਦੇ ਪ੍ਰਚਾਰ ਤੇ ਪ੍ਰਸਾਰ ਦੇ ...

ਪੂਰੀ ਖ਼ਬਰ »

ਖੰਨਾ ਵਲੋਂ ਜੇਜੋਂ ਸਕੂਲ ਦੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਮਾਹਿਲਪੁਰ, 13 ਮਈ (ਰਜਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਜੋਂ ਦੋਆਬਾ ਵਿਖੇ ਦਸਵੀਂ ਜਮਾਤ ਦਾ ਨਤੀਜੇ 'ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਜੋਂ ਪਿ੍ੰ. ਵਿਨੋਦ ਸ਼ਰਮਾ ਦੀ ਅਗਵਾਈ 'ਚ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮਾਗਮ ...

ਪੂਰੀ ਖ਼ਬਰ »

ਡਿਊਟੀ ਦੌਰਾਨ ਲਾਈਨਮੈਨ ਦੀ ਮੌਤ

ਗੜ੍ਹਸ਼ੰਕਰ, 13 ਮਈ (ਧਾਲੀਵਾਲ)-ਇਥੇ ਸਵੇਰ ਸਮੇਂ ਬਿਜਲੀ ਦੀ ਸਪਲਾਈ ਠੀਕ ਕਰਦੇ ਸਮੇਂ ਲਾਈਨਮੈਨ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਵਿਚ ਬਤੌਰ ਲਾਇਨਮੈਨ ਤਾਇਨਾਤ ਗੁਰਦਰਸ਼ਨ ਸਿੰਘ (45) ਪੁੱਤਰ ਹਰਬੰਸ ਸਿੰਘ ਵਾਸੀ ਮਾਂਗੇਵਾਲ (ਸ੍ਰੀ ਅਨੰਦਪੁਰ ...

ਪੂਰੀ ਖ਼ਬਰ »

ਬਾਘ ਨੇ 2 ਮਹੀਨਿਆਂ ਦੀ ਵੱਛੀ ਨੂੰ ਮੌਤ ਦੇ ਘਾਟ ਉਤਾਰਿਆ

ਗੜ੍ਹਦੀਵਾਲਾ, 13 ਮਈ (ਚੱਗਰ)-ਪਿੰਡ ਨਰੂੜ ਵਿਖੇ ਬੀਤੀ ਰਾਤ ਘਰਾਂ ਨੇੜੇ ਬਾਘ ਵਲੋਂ ਦੋ ਮਹੀਨੇ ਦੀ ਵੱਛੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਇਸ ਸਬੰਧੀ ਸਰਪੰਚ ਵਿਜੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਤਪਾਲ ਸਿੰਘ ਵਲੋਂ ਆਪਣੇ ਘਰ ਨੇੜੇ ਗਾਂ ਦੀ ਵੱਛੀ ਬੰਨੀ ਹੋਈ ...

ਪੂਰੀ ਖ਼ਬਰ »

ਪਾਵਰ ਹਾਊਸ ਨੰ. 4 ਨਜ਼ਦੀਕ ਲੱਗੀ ਅੱਗ, ਦਰਖ਼ਤ ਤੇ ਪੰਛੀ ਸੜ ਕੇ ਹੋਏ ਸੁਆਹ

ਐਮਾਂ ਮਾਂਗਟ, 13 ਮਈ (ਗੁਰਾਇਆ)-ਅੱਜ ਦੁਪਹਿਰ ਪਾਵਰ ਹਾਊਸ ਨੰਬਰ 4 ਕੋਲ ਅੱਗ ਲੱਗ ਜਾਣ ਕਾਰਨ ਪੰਛੀ ਤੇ ਵੱਡੀ ਗਿਣਤੀ ਵਿਚ ਦਰਖ਼ਤ ਅੱਗ ਦੀ ਲਪੇਟ ਵਿਚ ਆ ਜਾਣ ਕਾਰਨ ਸੜ ਕੇ ਸੁਆਹ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਹਾਈਡਲ ਨਹਿਰ ਜੋ ਕਿ ਤਲਵਾੜਾ ਤੋਂ ਹੁੰਦੀ ਹੋਈ ਪਾਵਰ ...

ਪੂਰੀ ਖ਼ਬਰ »

ਪੈੱ੍ਰਸ ਕਲੱਬ ਟਾਂਡਾ ਵਲੋਂ ਪੈੱ੍ਰਸ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਰੋਹ ਸੰਪੰਨ

ਟਾਂਡਾ ਉੜਮੁੜ, 13 ਮਈ (ਕੁਲਬੀਰ ਸਿੰਘ ਗੁਰਾਇਆ)-ਸੱਚ 'ਤੇ ਪਹਿਰਾ ਦੇਣ ਵਾਲੇ ਪੱਤਰਕਾਰਾਂ ਨੂੰ ਸਮੇਂ ਦੀਆਂ ਸਰਕਾਰਾਂ ਜਿਨ੍ਹਾਂ ਮਰਜ਼ੀ ਦਬਾਉਣ ਦੀ ਕੋਸ਼ਿਸ਼ ਕਰਨ ਪਰ ਉਨ੍ਹਾਂ ਦੀਆਂ ਕਲਮਾਂ ਤਲਵਾਰ ਦੀ ਧਾਰ ਵਾਂਗ ਹਮੇਸ਼ਾ ਸੱਚ ਲਿਖਦੀਆਂ ਰਹਿਣਗੀਆਂ, ਇਹ ਸ਼ਬਦ ਪੰਜਾਬ ...

ਪੂਰੀ ਖ਼ਬਰ »

ਭਾਈ ਮੰਗਲ ਸਿੰਘ ਸਤਨਾਮ ਟਰੱਸਟ ਵਲੋਂ ਸਕੂਲ ਨੂੰ ਬੈਂਚ ਭੇਟ

ਮਾਹਿਲਪੁਰ, 13 ਮਈ (ਰਜਿੰਦਰ ਸਿੰਘ)-ਭਾਈ ਮੰਗਲ ਸਿੰਘ ਸਤਨਾਮ ਟਰੱਸਟ ਤੇ ਸਟਾਰ ਕਲੱਬ ਪਾਲਦੀ ਵਲੋਂ ਸਰਕਾਰੀ ਮਿਡਲ ਸਕੂਲ ਪਾਲਦੀ ਵਿਖੇ ਬੱਚਿਆਂ ਦੇ ਬੈਠਣ ਲਈ ਬੈਂਚ ਦਿੱਤੇ ਗਏ | ਇਸ ਮੌਕੇ ਮੈਡਮ ਗੁਰਪ੍ਰੀਤ ਕੌਰ ਨੇ ਚੇਅਰਮੈਨ ਜਰਨੈਲ ਸਿੰਘ ਖਾਲਸਾ ਕੈਨੇਡਾ ਵਲੋਂ ਚਲਾਏ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਥਰੈਸ਼ਰ ਪੀੜਤ ਨੌਜਵਾਨ ਦੀ ਮਾਇਕ ਮਦਦ

ਹੁਸ਼ਿਆਰਪੁਰ, 13 ਮਈ (ਨਰਿੰਦਰ ਸਿੰਘ ਬੱਡਲਾ)-ਲਾਇਨਜ਼ ਕਲੱਬ ਇੰਟਰਨੈਸ਼ਨਲ 321 ਡੀ ਰਿਹਾਣਾ ਜੱਟਾਂ ਕੋਹਿਨੂਰ ਵਲੋਂ ਥਰੈਸ਼ਰ ਪੀੜਤ ਨੌਜਵਾਨ ਲੇਖ ਰਾਜ ਵਾਸੀ ਪੁਰਖੋਵਾਲ ਜਿਸ ਦੇ ਦੋਵੇਂ ਹੱਥ ਕੱਟੇ ਗਏ ਹਨ ਦੀ ਮਾਇਕ ਮਦਦ ਕੀਤੀ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਡਾ: ...

ਪੂਰੀ ਖ਼ਬਰ »

ਪੋਰਟਲ 'ਤੇ ਡਾਟਾ ਅੱਪਲੋਡ ਕਰਨ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਸਾਬਕਾ ਫੌਜੀ-ਦਲਵਿੰਦਰ ਸਿੰਘ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਲਾਈਟ ਇਨਫੈਂਟਰੀ ਰਿਕਾਰਡ ਵਲੋਂ ਰੈਜੀਮੈਂਟਾਂ ਦੇ ਸਾਬਕਾ ਫ਼ੌਜੀਆਂ, ਵੀਰ ਨਾਰੀਆਂ, ਵਿਧਵਾਵਾਂ ਪਾਸੋਂ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸਕੂਲ 'ਚ ਸੈਮੀਨਾਰ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਅਤੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸੁਚੇਤਾ ਅਸ਼ੀਸ਼ ਦੇਵ ਦੀ ਅਗਵਾਈ 'ਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਘੰਟਾ ਘਰ) ...

ਪੂਰੀ ਖ਼ਬਰ »

ਦਰਸ਼ਨ ਅਕਾਦਮੀ ਵਿਖੇ ਬਿਆਸ ਸਹੋਦਿਆ ਸਕੂਲਜ਼ ਕੰਪਲੈਕਸ ਦੇ ਅਹੁਦੇਦਾਰਾਂ ਦੀ ਮੀਟਿੰਗ

ਦਸੂਹਾ, 13 ਮਈ (ਭੁੱਲਰ)-ਅੱਜ ਦਰਸ਼ਨ ਅਕਾਦਮੀ ਸੀ.ਬੀ.ਐਸ.ਈ. ਸੀਨੀਅਰ ਸਕਾੈਡਰੀ ਸਕੂਲ ਦਸੂਹਾ ਵਿਖੇ ਬਿਆਸ ਸਹੋਦਿਆ ਸਕੂਲਜ਼ ਕੰਪਲੈਕਸ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਇਸ ਮੌਕੇ 20 ਸਕੂਲਾਂ ਦੇ ਪਿ੍ੰਸੀਪਲ ਸ਼ਾਮਿਲ ਹੋਏ | ਇਸ ਮੌਕੇ ਵਿੱਦਿਅਕ, ਸਭਿਆਚਾਰਕ, ਖੇਡਾਂ, ...

ਪੂਰੀ ਖ਼ਬਰ »

ਇੰਟਰ ਸਕੂਲ ਸ਼ੂਟਿੰਗ ਮੁਕਾਬਲੇ 'ਚ ਦੋਆਬਾ ਸਕੂਲ ਪਾਰੋਵਾਲ ਮੋਹਰੀ

ਗੜ੍ਹਸ਼ੰਕਰ, 13 ਮਈ (ਧਾਲੀਵਾਲ)-ਐਨ.ਸੀ.ਸੀ. 8ਵੀਂ ਪੰਜਾਬ ਬਟਾਲੀਅਨ ਵਲੋਂ ਕ੍ਰਿਪਾਲ ਸਾਗਰ ਅਕੈਡਮੀ ਰਾਹੋਂ ਵਿਖੇ ਕਰਵਾਏ ਗਏ ਇੰਟਰ-ਸਕੂਲ ਸ਼ੂਟਿੰਗ ਮੁਕਾਬਲੇ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ (ਗੜ੍ਹਸ਼ੰਕਰ) ਦੀ ਚੜ੍ਹਤ ਰਹੀ ਹੈ | ਸ਼ੂਟਿੰਗ ...

ਪੂਰੀ ਖ਼ਬਰ »

ਐਡਵੋਕੇਟ ਬੱਸੀ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਚੁਣੇ ਗਏ

ਦਸੂਹਾ, 13 ਮਈ (ਭੁੱਲਰ)-ਆਰੀਆ ਸਮਾਜ ਦਸੂਹਾ ਦੀ ਜਨਰਲ ਹਾਊਸ ਦੀ ਮੀਟਿੰਗ ਹੋਈ | ਇਸ ਮੌਕੇ ਐਡਵੋਕੇਟ ਵਿਜੇ ਕੁਮਾਰ ਬੱਸੀ ਸਰਬਸੰਮਤੀ ਨਾਲ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਚੁਣੇ ਗਏ ਜਦਕਿ ਸਵਤੰਤਰ ਕੁਮਾਰ ਪ੍ਰਧਾਨ, ਉਂਕਾਰ ਰਲੱਹਣ ਸਕੱਤਰ ਚੁਣੇ ਗਏ | ਇਸ ...

ਪੂਰੀ ਖ਼ਬਰ »

ਸ਼ਾਹਕੋਟ 'ਚ 'ਆਪ' ਦੀ ਹੋਵੇਗੀ ਵੱਡੀ ਜਿੱਤ-ਡਾ: ਰਵਜੋਤ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਹੋਣ ਜਾ ਰਹੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਆਪਣੇ ਉਮੀਦਵਾਰ ਰਤਨ ਸਿੰਘ ਕੱਕੜ ਕਲਾਂ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਸਮੇਂ 'ਆਪ' ਦੇ ਜਨਰਲ ਸਕੱਤਰ ਪੰਜਾਬ ਡਾ. ...

ਪੂਰੀ ਖ਼ਬਰ »

ਰੇਹੜੀ ਫੜ੍ਹੀ ਵਾਲਿਆਂ ਵਲੋਂ ਯੂਨੀਅਨ ਦੀ ਚੋਣ-ਰਵੀ ਬਣੇ ਪ੍ਰਧਾਨ

ਗੜ੍ਹਦੀਵਾਲਾ, 13 ਮਈ (ਚੱਗਰ)-ਗੜ੍ਹਦੀਵਾਲਾ ਵਿਖੇ ਰੇਹੜੀ ਫੜੀ ਵਾਲਿਆ ਵਲੋਂ ਯੂਨੀਅਨ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਰਵੀ ਪੁੱਤਰ ਬੋਬੀ ਨੂੰ ਪ੍ਰਧਾਨ, ਸੋਨੂੰ ਪੁੱਤਰ ਸੁਲਿੰਦਰਜੀਤ ਸਿੰਘ ਨੂੰ ਵਾਈਸ ਪ੍ਰਧਾਨ ਤੇ ਪਰਮਜੀਤ ਸਿੰਘ ਪੰਮਾ ਨੂੰ ਕੈਸ਼ੀਅਰ ...

ਪੂਰੀ ਖ਼ਬਰ »

ਰਿਸ਼ਵਤ ਮੰਗਣ ਵਾਲੇ ਅਧਿਕਾਰੀ/ਕਰਮਚਾਰੀ ਦੀ ਸੂਚਨਾ ਦਿੱਤੀ ਜਾਵੇ-ਕੰਡਾ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਅੱਜ ਚੌਕਸੀ ਵਿਭਾਗ ਹੁਸ਼ਿਆਰਪੁਰ 'ਚ ਐਸ.ਪੀ. ਪ੍ਰਵੀਨ ਕੁਮਾਰ ਕੰਡਾ ਨੇ ਆਪਣਾ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੌਕਸੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਿਸ਼ਵਤਖ਼ੋਰੀ ਨੂੰ ਰੋਕਣਾ ...

ਪੂਰੀ ਖ਼ਬਰ »

ਕੋਚ ਕੁਲਵੰਤ ਸਿੰਘ (ਪੰਜਾਬ ਪੁਲਿਸ) ਬਣੇ ਜ਼ਿਲ੍ਹਾ ਅਥਲੈਟਿਕ ਕੋਆਰਡੀਨੇਟਰ

ਟਾਂਡਾ ਉੜਮੁੜ, 13 ਮਈ (ਭਗਵਾਨ ਸਿੰਘ ਸੈਣੀ)-ਸਪੋਰਟਸ ਅਥਾਰਿਟੀ ਆਫ਼ ਇੰਡੀਆ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਕੌਮੀ ਪੱਧਰ 'ਤੇ ਸਥਾਪਤ ਕੀਤੀ ਗਈ ਸਕੂਲਜ਼ ਸਪੋਰਟਸ ਪ੍ਰਮੋਸ਼ਨ ਫਾਊਾਡੇਸ਼ਨ ...

ਪੂਰੀ ਖ਼ਬਰ »

ਕੇ.ਸੀ. ਗਲੋਬਲ ਸਕੂਲ 'ਚ ਮਾਂ ਦਿਵਸ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਗੜ੍ਹਸ਼ੰਕਰ, 13 ਮਈ (ਧਾਲੀਵਾਲ)- ਕੇ.ਸੀ. ਗਲੋਬਲ ਸਕੂਲ ਡਘਾਮ ਵਿਕੇ ਮਾਂ ਦਿਵਸ ਦੇ ਸਬੰਧ ਵਿਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਮੁਕਾਬਲੇ ਵਿਚ ਤੀਸਰੀ ਤੋਂ ਅੱਠਵੀਂ ਜਮਾਤ ਤੱਕ ਦੇ 200 ਵਿਦਿਆਰਥੀਆਂ ਨੇ ਹਿੱਸਾ ਲਿਆ | ਪਿ੍ੰਸੀਪਲ ਡਾ: ਰਾਕੇਸ਼ ਗੁਪਤਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਮਾਰਕੀਟ ਦਸੂਹਾ ਵਿਖੇ ਵਿਕਾਸ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ

ਦਸੂਹਾ, 13 ਮਈ (ਭੁੱਲਰ)- ਅੱਜ ਸ਼ਹੀਦ ਭਗਤ ਸਿੰਘ ਮਾਰਕੀਟ ਦਸੂਹਾ ਵਿਖੇ ਵਿਕਾਸ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ ਚੇਅਰਮੈਨ ਜਗਮੋਹਣ ਸਿੰਘ ਬੱਬੂ ਘੁੰਮਣ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆ ਰਹੀਆਂ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਕਿਸਾਨਾਂ ਦਾ ਗੰਨਾ ਮੁਕੰਮਲ ਪੀੜਨ ਉਪਰੰਤ ਹੀ ਮਿਲ ਬੰਦ ਕੀਤੀ ਜਾਵੇ-ਉਂਕਾਰ ਸਿੰਘ

ਭੰਗਾਲਾ, 13 ਮਈ (ਸਰਵਜੀਤ ਸਿੰਘ)- ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੀ ਬੈਠਕ ਪਿੰਡ ਪੁਰਾਣਾ ਭੰਗਾਲਾ ਵਿਖੇ ਉਂਕਾਰ ਸਿੰਘ ਦੀ ਪ੍ਰਧਾਨਗੀ ਹੇਠ ਸੰਬੋਧਨ ਕਰਦੇ ਦੱਸਿਆ ਕਿ ਮੁਕੇਰੀਆਂ ਗੰਨਾ ਮਿਲ ਮੈਨੇਜਮੈਂਟ ਵਲੋਂ 13 ਮਈ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਜਦੋਂਕਿ ...

ਪੂਰੀ ਖ਼ਬਰ »

ਬੇਗਮਪੁਰਾ ਟਾਈਗਰ ਫੋਰਸ (ਦੋਆਬਾ) ਵਲੋਂ ਏ.ਡੀ.ਸੀ. ਨੂੰ ਮੰਗ ਪੱਤਰ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)- ਬੇਗਮਪੁਰਾ ਟਾਈਗਰ ਫੋਰਸ (ਦੋਆਬਾ) ਵਲੋਂ ਫੋਰਸ ਦੇ ਸੰਸਥਾਪਕ ਬਲਰਾਜ ਸਿੱਧੂ ਚੌਹਾਨ ਅਤੇ ਸੁਰਿੰਦਰ ਪੱਪੀ ਛਾਉਣੀ ਕਲਾਂ ਚੇਅਰਮੈਨ ਦੀ ਅਗਵਾਈ 'ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਸਿੰਘ ਨੂੰ ਮੰਗ ਪੱਤਰ ...

ਪੂਰੀ ਖ਼ਬਰ »

ਸਰੀਰਕ ਅੰਗ ਦਾਨ ਕਰਕੇ ਜੀਵਨ ਤੋਂ ਬਾਅਦ ਵੀ ਸੁਰੱਖਿਅਤ ਰੱਖ ਸਕਦੇ ਹਾਂ : ਭਾਈ ਬਰਿੰਦਰ ਸਿੰਘ ਮਸੀਤੀ

ਮੁਕੇਰੀਆਂ, 13 ਮਈ (ਰਾਮਗੜ੍ਹੀਆ)- ਭਾਰਤ ਸਰਕਾਰ ਦੇ ਸਿਹਤ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਨੁੱਖਤਾ ਦੇ ਭਲੇ ਲਈ, ਅੱਖਾਂ ਦਾਨ 'ਚ ਪੰਜਾਬ ਸੂਬਾ ਪਹਿਲੇ ਨੰਬਰ 'ਤੇ ਮਰਨ ਉਪਰੰਤ ਅੱਖਾਂ ਦਾਨ ਕਰ ਰਿਹਾ ਹੈ | ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਪੰਜਾਬ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਵੇਰ ਦੇ ਅਖੰਡ ਕੀਰਤਨ ਸਮਾਗਮ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੇਰ ਦੇ ਅਖੰਡ ਕੀਰਤਨ ਸਮਾਗਮਾਂ ਦੀ ਲੜੀ ਤਹਿਤ ਵੈਦ ਵਿਜੈ ਕੁਮਾਰ ਦੇ ਗ੍ਰਹਿ ...

ਪੂਰੀ ਖ਼ਬਰ »

ਖ਼ਰਾਬ ਮੌਸਮ ਦੀ ਆੜ 'ਚ ਕਣਕ ਦੇ ਨਾੜ ਨੂੰ ਅੱਗ ਲਗਾਈ

ਗੜ੍ਹਸ਼ੰਕਰ, 13 ਮਈ (ਧਾਲੀਵਾਲ)-ਪਿਛਲੇ ਦਿਨਾਂ ਤੋਂ ਪ੍ਰਸਾਸ਼ਨ ਦੀਆਂ ਅੱਖਾਂ ਵਿਚ ਘੱਟਾ ਪਾਉਂਦੇ ਹੋਏ ਕਿਤੇ ਨਾ ਕਿਤੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਚੱਲ ਰਿਹਾ ਹੈ ਪਰ ਲੰਘੀ ਰਾਤ ਕਿਸਾਨਾਂ ਵਲੋਂ ਕੁਝ ਥਾਵਾਂ 'ਤੇ ਖ਼ਰਾਬ ਮੌਸਮ ਦੀ ਆੜ 'ਚ ਕਣਕ ਦੇ ਨਾੜ ...

ਪੂਰੀ ਖ਼ਬਰ »

ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਵਲੋਂ ਲੋੜਵੰਦ ਪਰਿਵਾਰ ਨੂੰ ਵਿੱਤੀ ਸਹਾਇਤਾ ਭੇਟ

ਕੋਟਫਤੂਹੀ, 13 ਮਈ (ਅਮਰਜੀਤ ਸਿੰਘ ਰਾਜਾ)-ਭਾਈ ਘਨੱ੍ਹਈਆ ਜੀ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਪਿੰਡ ਜਾਂਗਲੀਆਣਾ 'ਚ ਲੋੜਵੰਦ ਪਰਿਵਾਰ ਨੂੰ 8000 ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਸੁਸਾਇਟੀ ਸਰਪ੍ਰਸਤ ਡਾ. ਅੱਛਰਜੀਤ ਸਿੰਘ ਪਰਮਾਰ ਨੇ ਬੀਬੀ ਸੁਰਿੰਦਰ ਕੌਰ ਨੂੰ ਉਕਤ ...

ਪੂਰੀ ਖ਼ਬਰ »

ਵਿਧਾਇਕ ਗਿਲਜੀਆਂ ਤੇ ਬੱਬੀ ਬਣੇ 'ਸਮਰਪਣ' ਪ੍ਰਾਜੈਕਟ ਦੇ ਮੈਂਬਰ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਹਲਕਾ ਵਿਧਾਇਕ ਟਾਂਡਾ ਸੰਗਤ ਸਿੰਘ ਗਿਲਜੀਆਂ ਤੇ ਹਲਕਾ ਵਿਧਾਇਕ ਮੁਕੇਰੀਆਂ ਰਜਨੀਸ਼ ਕੁਮਾਰ ਬੱਬੀ 'ਸਮਰਪਣ' ਦੇ ਮੈਂਬਰ ਬਣੇ ਹਨ | ਇਸ ਸਬੰਧੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਧੀਰਜ ਵਸ਼ਿਸ਼ਟ ਨੇ ਦੱਸਿਆ ਕਿ ਹਲਕਾ ...

ਪੂਰੀ ਖ਼ਬਰ »

ਗਿੱਲ ਵਲੋਂ 'ਸਮਰਪਣ' ਪ੍ਰਾਜੈਕਟ ਲਈ 50 ਹਜ਼ਾਰ ਰੁਪਏ ਦਾ ਯੋਗਦਾਨ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਦਸੂਹਾ ਤੋਂ ਦਾਨੀ ਸੱਜਣ ਅਮਰਜੀਤ ਸਿੰਘ ਗਿੱਲ ਵਲੋਂ 'ਸਮਰਪਣ' ਪ੍ਰਾਜੈਕਟ ਲਈ 50 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ ਤੇ ਉਨ੍ਹਾਂ 'ਸਮਰਪਣ' ਦੀ ਮੈਂਬਰਸ਼ਿਪ ਦੀ ਰਸੀਦ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਤੋਂ ...

ਪੂਰੀ ਖ਼ਬਰ »

ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਦੀ ਮੀਟਿੰਗ

ਮੁਕੇਰੀਆਾ, 13 ਮਈ (ਰਾਮਗੜ੍ਹੀਆ)-ਕਸਬਾ ਹਰਸਾ ਮਾਨਸਰ ਵਿਖੇ ਕਮਿਊਨਿਟੀ ਹਾਲ ਵਿਚ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਬਲਵੰਤ ਸਿੰਘ ਚਨੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰ ਹੋਏ ਚੇਅਰਮੈਨ ...

ਪੂਰੀ ਖ਼ਬਰ »

ਸ: ਐਲੀਮੈਂਟਰੀ ਸਕੂਲ ਪੰਡੋਰੀ (ਲ) ਵਿਚ ਮੈਨੇਜਮੈਂਟ ਕਮੇਟੀ ਦਾ ਗਠਨ

ਐਮਾਂ ਮਾਂਗਟ, 13 ਮਈ (ਗੁਰਾਇਆ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ (ਲ) 2018-2020 ਤੱਕ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ | ਇਸ ਕਮੇਟੀ ਵਿਚ ਗੁਰਦੀਪ ਕੌਰ ਚੇਅਰਪਰਸਨ, ਸੀਮਾ ਵਾਇਸ ਚੇਅਰਪਰਸਨ, ਰੀਟਾ ਰਾਣੀ ਸਕੱਤਰ, ਰਾਮ ...

ਪੂਰੀ ਖ਼ਬਰ »

ਕਾਂਗਰਸ ਦੇ ਸ਼ਾਸਨ ਤੋਂ ਇਕ ਸਾਲ ਬਾਅਦ ਹੀ ਲੋਕਾਂ ਦਾ ਹੋਇਆ ਮੋਹ ਭੰਗ-ਧੁੱਗਾ

ਹਰਿਆਣਾ, 13 ਮਈ (ਹਰਮੇਲ ਸਿੰਘ ਖੱਖ)-ਅਕਾਲੀ ਭਾਜਪਾ ਸਰਕਾਰ ਵਲੋਂ ਹਮੇਸ਼ਾ ਹੀ ਕੰਢੀ ਖੇਤਰ ਦਾ ਪਹਿਲ ਦੇ ਆਧਾਰ 'ਤੇ ਵਿਕਾਸ ਕਰਵਾਇਆ ਹੈ ਤੇ ਹਰ ਘਰ ਮੁਹੱਲੇ ਤੱਕ ਸੜਕਾਂ ਨਿਰਮਾਣ ਕੀਤਾ ਗਿਆ | ਇਹ ਪ੍ਰਗਟਾਵਾ ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਪਿੰਡ ...

ਪੂਰੀ ਖ਼ਬਰ »

ਕੁਨਿਕਾ ਮੱਕੜ ਬੀ.ਏ.ਐਲ.ਐਲ.ਬੀ-ਆਨਰਜ਼ ਦੇ ਪਹਿਲੇ ਸਮੈਸਟਰ ਦੀ ਪ੍ਰੀਿਖ਼ਆ 'ਚ ਪਹਿਲੇ ਸਥਾਨ 'ਤੇ

ਹੁਸ਼ਿਆਰਪੁਰ, 13 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਰਿਆਤ ਬਾਹਰਾ ਲਾਅ ਕਾਲਜ ਦੀ ਵਿਦਿਆਰਥਣ ਕੁਨਿਕਾ ਮੱਕੜ ਨੇ ਪੰਜਾਬ ਯੂਨੀਵਰਸਿਟੀ ਦੁਆਰਾ ਲਈ ਗਈ ਬੀ.ਏ.ਐਲ.ਐਲ.ਬੀ-ਆਨਰਜ਼ ਦੇ ਪਹਿਲੇ ਸਮੈਸਟਰ ਦੀ ਪ੍ਰੀਿਖ਼ਆ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਕੈਂਪਸ ...

ਪੂਰੀ ਖ਼ਬਰ »

ਕੱਕੋਂ 'ਚ ਬੋਲਣ ਤੇ ਸੁਣਨ ਤੋਂ ਅਸਮਰੱਥ ਬੱਚਿਆਂ ਲਈ ਖੁੱਲ੍ਹੇ ਸਕੂਲ ਦਾ ਉਦਘਾਟਨ

ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਭਾਈ ਘਨ੍ਹੱਈਆ ਜੀ ਚੈਰੀਟੇਬਲ ਟਰੱਸਟ, ਆਸ਼ਾਦੀਪ ਵੈਲਫੇਅਰ ਸੁਸਾਇਟੀ ਅਤੇ ਪਿੰਗਲਵਾੜਾ ਸੰਸਥਾ ਦੇ ਸਹਿਯੋਗ ਨਾਲ ਪਿੰਡ ਕੱਕੋਂ ਵਿਖੇ 'ਪਿੰਗਲਵਾੜਾ ਆਸ਼ਾ ਕਿਰਨ ਸਕੂਲ ਫਾਰ ਗੂੰਗੇ ਤੇ ਬੋਲੇ' ਦਾ ਉਦਘਾਟਨ ...

ਪੂਰੀ ਖ਼ਬਰ »

ਵਿਧਾਇਕ ਡੋਗਰਾ ਨੇ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਚੈੱਕ ਵੰਡੇ

ਤਲਵਾੜਾ, 13 ਮਈ (ਮਹਿਤਾ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਤਲਵਾੜਾ ਵਿਖੇ ਵਿਧਾਇਕ ਅਰੁਣ ਡੋਗਰਾ ਮਿੱਕੀ ਨੇ ਬਲਾਕ ਤਲਵਾੜਾ ਦੇ ਪਿੰਡਾਂ ਦੇ ਨਿਵਾਸੀਆਂ ਨੂੰ ਮਕਾਨ ਬਣਾਉਣ ਲਈ ਚੈੱਕ ਤਕਸੀਮ ਕੀਤੇ | ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਠਾਕੁਰ ਯੁੱਧਵੀਰ ਸਿੰਘ ਡਡਵਾਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX