ਤਾਜਾ ਖ਼ਬਰਾਂ


ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਜ਼ੀਰਕਪੁਰ, 14 ਅਕਤੂਬਰ, {ਹੈਪੀ ਪੰਡਵਾਲਾ }-ਬਿਸ਼ਨਪੁਰਾ ਖੇਤਰ 'ਚ ਇਕ ਨਿੱਜੀ ਸਕੂਲ ਬੱਸ ਦੀ ਲਪੇਟ ਵਿਚ ਆਉਣ ਨਾਲ ਡੇਢ ਸਾਲਾ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਪਿਅੰਸ਼ ਪੁੱਤਰ ਸੰਜੈ ਕੁਮਾਰ ਵਾਸੀ ਬਿਸ਼ਨਪੁਰਾ ਵਜੋਂ ...
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਕਰੋੜ ਰੁਪਏ ਤੋਂ ਵਧੇਰੇ ਮੁੱਲ ਦੀਆਂ ਡੁਪਲੀਕੇਟ ਬੈਟਰੀਆਂ ਬਰਾਮਦ ਕੀਤੀਆਂ ...
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਬਠਿੰਡਾ 14 ਅਕਤੂਬਰ - ਬਠਿੰਡਾ ਵਿਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ ।ਲੜਕੀ ਦੀ ਜਨਮ ਤਰੀਕ 13.1.2003 ਦੱਸੀ ਜਾ ਰਹੀ ਹੈ । ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਕਲਮਬੰਦ ...
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  1 day ago
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਮੌਕੇ ਕਰਵਾਇਆ ...
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਭਾਰਤ ਸਰਕਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਕੀਤੇ ਗਏ ਅਪਰਾਧਾਂ ਲਈ ਪੰਜਾਬ ਦੀਆਂ ਵੱਖ-ਵੱਖ...
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ(ਪੀ.ਐਮ.ਸੀ) ਲਿਮਟਿਡ ਦੇ ਜਮ੍ਹਾਂ ਕਰਤਾ...
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 14 ਅਕਤੂਬਰ- 27 ਫਰਵਰੀ ਨੂੰ ਸ੍ਰੀਨਗਰ 'ਚ ਐਮ.ਆਈ 17 ਨੂੰ ਆਪਣੀ ਮਿਸਾਈਲ ਦਾਗ਼ਣ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਵੱਲੋਂ 6 ਅਧਿਕਾਰੀਆਂ...
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਅੰਤਰਿਮ ਖਰੜਾ ਭੇਜ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮੋਗਾ, 14 ਅਕਤੂਬਰ- ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਹਮੀਰਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਰਜ਼ੇ ਦੇ ਦੈਂਤ...
ਆਈ.ਐਨ.ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਗ੍ਰਿਫ਼ਤਾਰੀ ਦੀ ਮੰਗ ਵਾਲੀ ਪਟੀਸ਼ਨ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਈ.ਡੀ ਦੀ ਅਪੀਲ 'ਤੇ ਆਈ.ਐਨ.ਐਕਸ ਮੀਡੀਆ ਮਾਮਲੇ 'ਚ ਕਾਂਗਰਸੀ ਨੇਤਾ ਪੀ.ਚਿਦੰਬਰਮ ਦੀ
ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਨਾਭਾ, 14 ਅਕਤੂਬਰ (ਅਮਨਦੀਪ ਸਿੰਘ ਲਵਲੀ)- ਇੱਥੇ ਅੱਜ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 30 ਸਾਲਾ ਦਿਕਸ਼ਾ ਅਤੇ ਉਸ ਦੇ 6 ਸਾਲਾ ਪੁੱਤਰ
ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਉਲਝਦਾ ਜਾ ਰਿਹੈ ਰੇੜਕਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਰੇੜਕਾ ਉਲਝਦਾ ਜਾ ...
ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਭਾਰਤ ਭੂਸ਼ਨ ਆਸ਼ੂ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 14 ਅਕਤੂਬਰ- ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ...
ਬਾਲਾਕੋਟ 'ਚ ਆਤਮਘਾਤੀ ਹਮਲਾਵਰਾਂ ਸਣੇ 45-50 ਅੱਤਵਾਦੀ ਲੈ ਰਹੇ ਹਨ ਟਰੇਨਿੰਗ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਸਰਕਾਰੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਕਿ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਚ 45-50 ਅੱਤਵਾਦੀ ਟਰੇਨਿੰਗ ਲੈ...
ਖੱਟੜ ਨੇ 'ਮਰੀ ਹੋਈ ਚੂਹੀ' ਨਾਲ ਕੀਤੀ ਸੋਨੀਆ ਗਾਂਧੀ ਦੀ ਤੁਲਨਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ...
ਅੰਮ੍ਰਿਤਸਰ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
22 ਅਕਤੂਬਰ ਨੂੰ ਪਟਿਆਲਾ ਵਿਖੇ ਪੁੱਜੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਸਬੰਧੀ ਕੀਤੀ ਗਈ ਇਕੱਤਰਤਾ
. . .  1 day ago
ਸੌਰਵ ਗਾਂਗੁਲੀ ਚੁਣੇ ਗਏ ਬੀ. ਸੀ. ਸੀ. ਆਈ. ਦੇ ਪ੍ਰਧਾਨ- ਰਾਜੀਵ ਸ਼ੁਕਲਾ
. . .  1 day ago
ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਪੰਜਾਬ ਦੀ ਕਾਂਗਰਸ ਸਰਕਾਰ : ਬੀਬਾ ਬਾਦਲ
. . .  1 day ago
ਅਰਥ ਸ਼ਾਸਤਰ 'ਚ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਸਣੇ ਤਿੰਨ ਨੂੰ ਮਿਲੇਗਾ ਨੋਬਲ ਪੁਰਸਕਾਰ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਹਵਾਈ ਹਮਲਿਆਂ ਦੌਰਾਨ ਨੌਂ ਅੱਤਵਾਦੀ ਢੇਰ
. . .  1 day ago
ਤਾਮਿਲਨਾਡੂ 'ਚ ਮਸਾਲਿਆਂ ਦੀ ਫੈਕਟਰੀ 'ਚ ਲੱਗੀ ਅੱਗ
. . .  1 day ago
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ 'ਵ੍ਹਾਈਟ ਸਿਟੀ' ਬਣਾਉਣ ਲਈ ਰੰਗ-ਰੋਗਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ
. . .  1 day ago
ਦਰਬਾਰ-ਏ-ਖਾਲਸਾ ਨੇ ਕੋਟਕਪੂਰੇ 'ਚ ਮਨਾਇਆ ਲਾਹਨਤ ਦਿਹਾੜਾ
. . .  1 day ago
ਅਣਮਿਥੇ ਸਮੇਂ ਦੇ ਲਈ ਹੜਤਾਲ 'ਤੇ ਗਏ ਹਿੰਦੁਸਤਾਨ ਐਰੋਨੀਟਿਕਸ ਲਿਮਟਿਡ ਦੇ ਕਰਮਚਾਰੀ
. . .  1 day ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
. . .  1 day ago
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬੀ. ਸੀ. ਸੀ. ਆਈ. ਦੇ ਦਫ਼ਤਰ 'ਚ ਪਹੁੰਚੇ ਸੌਰਵ ਗਾਂਗੁਲੀ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਪਹਿਲੀ ਨੇਤਰਹੀਣ ਆਈ.ਏ.ਐੱਸ ਅਧਿਕਾਰੀ ਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ
. . .  1 day ago
ਐੱਨ. ਐੱਸ. ਏ. ਡੋਭਾਲ ਨੇ ਕਿਹਾ- ਐੱਫ. ਏ. ਟੀ. ਐੱਫ. ਦੇ ਦਬਾਅ 'ਚ ਪਾਕਿਸਤਾਨ
. . .  1 day ago
ਜਾਪਾਨ 'ਚ 'ਹੇਜਬੀਸ' ਤੂਫ਼ਾਨ ਕਾਰਨ ਮਰਨ ਵਾਲਿਆਂ ਦਾ ਗਿਣਤੀ ਵੱਧ ਕੇ ਹੋਈ 39
. . .  1 day ago
ਪੀ.ਐਮ.ਸੀ ਬੈਂਕ ਘੋਟਾਲਾ : 16 ਅਕਤੂਬਰ ਤੱਕ ਵਧਾਈ ਗਈ ਤਿੰਨ ਦੋਸ਼ੀਆਂ ਦੀ ਪੁਲਿਸ ਹਿਰਾਸਤ
. . .  1 day ago
ਜੰਮੂ-ਕਸ਼ਮੀਰ 'ਚ ਫੜੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
. . .  1 day ago
ਕਾਂਗਰਸੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੰਗਲਵਾਰ ਤੱਕ ਦੇ ਲਈ ਮੁਲਤਵੀ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁਜੀ ਕੇਂਦਰੀ ਟੀਮ
. . .  1 day ago
ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ
. . .  1 day ago
17 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ
. . .  1 day ago
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਦਿੱਲੀ 'ਚ ਐੱਨ. ਆਈ. ਏ. ਦੀ ਨੈਸ਼ਨਲ ਕਾਨਫ਼ਰੰਸ ਜਾਰੀ
. . .  1 day ago
ਮਹਿਲਾ ਮਰੀਜ਼ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਡਾਕਟਰ ਗ੍ਰਿਫ਼ਤਾਰ
. . .  1 day ago
ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
. . .  1 day ago
ਨੀਦਰਲੈਂਡ ਦੇ ਰਾਜਕੁਮਾਰ ਤੇ ਰਾਜਕੁਮਾਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਪੀ.ਚਿਦੰਬਰਮ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  1 day ago
ਯੂ.ਪੀ : 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਮੌਤਾਂ, 15 ਜ਼ਖਮੀ
. . .  1 day ago
ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਪੋਸਟ ਪੇਡ ਮੋਬਾਈਲ ਸੇਵਾਵਾਂ ਹੋ ਜਾਣਗੀਆਂ ਚਾਲੂ
. . .  1 day ago
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਅੱਜ ਵੱਲੋਂ ਆਖ਼ਰੀ ਦਲੀਲ ਅੱਜ
. . .  1 day ago
ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਤਾਂ ਬਦਲ ਦੇਵਾਂਗੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ - ਵਿਜੇਵਰਗੀਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550

ਅੰਮ੍ਰਿਤਸਰ

ਸਿੱਖਿਆ ਸੁਧਾਰ ਲਈ ਸਰਕਾਰੀ ਸਕੂਲਾਂ ਦੇ ਨਾਲ-ਨਾਲ ਮਾਨਤਾ ਪ੍ਰਾਪਤ ਸਕੂਲਾਂ ਦਾ ਸਾਥ ਵੀ ਜ਼ਰੂਰੀ- ਸੋਨੀ

ਅੰਮਿ੍ਤਸਰ, 13 ਮਈ (ਹਰਜਿੰਦਰ ਸਿੰਘ ਸ਼ੈਲੀ)- ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਐਲਾਨ ਕੀਤਾ ਹੈ ਕਿ ਪੰਜਾਬ 'ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਰਕਾਰੀ ਸਕੁੂਲਾਂ ਦੇ ਨਾਲ-ਨਾਲ ਮਾਨਤਾ ਪ੍ਰਾਪਤ ਐਫਲੀਏਟਲ ਸਕੂਲਾਂ ਦਾ ਸਾਥ ਵੀ ਲਿਆ ਜਾਵੇਗਾ ਤੇ ਇਸ ਲਈ ਇਨ੍ਹਾਂ ਸਕੂਲਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਹਰ ਸੰਭਵ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਅੱਜ ਮਾਨਤਾ ਪ੍ਰਾਪਤ ਐਫ਼ਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਵਲੋਂ ਸੈਲੀਬਰੇਸਨ ਹਾਲ 'ਚ ਕਰਵਾਏ ਗਏ ਸਨਮਾਨ ਸਮਾਰੋਹ 'ਚ ਬੋਲਦੇ ਸ੍ਰੀ ਸੋਨੀ ਨੇ ਕਿਹਾ ਕਿ ਹਾਲ ਹੀ 'ਚ ਆਏ ਨਤੀਜਿਆਂ ਨੂੰ ਸੁਧਾਰਨ ਲਈ ਜ਼ਰੂਰੀ ਹੈ ਕਿ ਪੰਜਾਬ 'ਚ ਸਿੱਖਿਆ ਦਾ ਪੱਧਰ ਸੁਧਾਰਿਆ ਜਾਵੇ | ਉਨ੍ਹਾਂ ਕਿਹਾ ਕਿ ਇਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਮੈਂ ਬਤੌਰ ਸਿੱਖਿਆ ਮੰਤਰੀ ਕੋਸ਼ਿਸ਼ ਕਰਾਂਗਾ ਕਿ ਸਕੂਲਾਂ ਚਾਹੇ ਉਹ ਸਰਕਾਰੀ ਹੋਣ ਜਾਂ ਮਾਨਤਾ ਪ੍ਰਾਪਤ ਇਨ੍ਹਾਂ 'ਚ ਸਿੱਖਿਆ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਬਾਕੀ ਨਾ ਰਹੇ ਤਾਂ ਜੋ ਇਹ ਸਕੂਲ ਆਪਣਾ ਸਾਰਾ ਸਮਾਂ ਅਤੇ ਧਿਆਨ ਸਿੱਖਿਆ 'ਤੇ ਦੇ ਸਕਣ | ਸ੍ਰੀ ਸੋਨੀ ਨੇ ਕਿਹਾ ਕਿ ਮਾਨਤਾ ਪ੍ਰਾਪਤ ਸਕੂਲ ਵੀ ਸਾਡੇ ਪਰਿਵਾਰ ਦਾ ਹਿੱਸਾ ਹਨ ਤੇ ਰਾਜ ਦੀ ਸਿੱਖਿਆ 'ਚ ਸੁਧਾਰ ਲਈ ਜ਼ਰੂਰੀ ਹੈ ਕਿ ਇਸ ਪਰਿਵਾਰ ਨੂੰ ਨਾਲ ਲੈ ਕੇ ਚੱਲਿਆ ਜਾਵੇ | ਉਨ੍ਹਾਂ ਕਿਹਾ ਕਿ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਮੁਸ਼ਕਿਲਾਂ ਸਰਕਾਰੀ ਸਕੂਲਾਂ ਨਾਲੋਂ ਵੱਖ ਹਨ ਤੇ ਇਨ੍ਹਾਂ ਦਾ ਹੱਲ ਕਰਨ ਲਈ ਵੀ ਹਰ ਸੰਭਵ ਯਤਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰਾਜ ਦੇ ਬੱਚਿਆਂ ਨੂੰ ਬੇਹਤਰ ਸਿੱਖਿਆ ਦੇਣ ਲਈ ਮੈਂ ਕੋਈ ਕਸਰ ਬਾਕੀ ਨਹੀਂ ਛੱਡਾਂਗਾ ਤੇ ਆਸ ਹੈ ਕਿ ਸਾਰੇ ਸਕੂਲ ਅਧਿਆਪਕ ਅਤੇ ਅਧਿਕਾਰੀ ਇਸ 'ਚ ਮੇਰਾ ਸਾਥ ਦੇਣਗੇ | ਇਸ ਮੌਕੇ ਪੰਜਾਬ ਭਰ ਤੋ ਆਏ ਸਾਰੇ ਜ਼ਿਲਿ੍ਹਆਂ ਦੇ ਰਾਸਾ ਦੇ ਅਹੁੱਦੇਦਾਰਾਂ ਨੇ ਸਿੱਖਿਆ ਮੰਤਰੀ ਨੂੰ ਜੀ ਆਇਆ ਕਿਹਾ ਤੇ ਸ਼੍ਰੀ ਸੋਨੀ ਨੂੰ ਰਾਸਾ ਵਲੋ ਸਨਮਾਨਤ ਵੀ ਕੀਤਾ ਗਿਆ | ਇਸ ਮੌਕੇ ਕੁਲਵੰਤ ਰਾਏ ਸ਼ਰਮਾ, ਡੀ. ਆਰ. ਪਠਾਨੀਆ, ਨਰਿੰਦਰਪਾਲ ਸਿੰਘ, ਸੋਹਣ ਸਿੰਘ, ਮੈਡਮ ਸੂਰੀ, ਜੇ. ਜੇ. ਕਠਾਨੀਆ, ਸੁਖਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ, ਵੇਦ ਪ੍ਰਕਾਸ਼ ਭਾਰਦਵਾਜ, ਗੁਰਦੀਪ ਸਿੰਘ ਮੋਖਾ, ਉਮੇਸ਼ ਚੌਧਰੀ, ਰਾਜੇਸ਼ ਠਾਕੁਰ, ਅਜੀਤ ਪਾਲ ਤੋਂ ਇਲਾਵਾ ਸਮੂਹ ਪੰਜਾਬ 'ਚੋਂ ਰਾਸਾ ਦੇ ਅਹੁੱਦੇਦਾਰ ਹਾਜ਼ਰ ਸਨ |

ਲੋੋਪੋਕੇ ਮੰਦਰ 'ਚ ਸਾਲਾਨਾ ਜਾਗਰਣ ਅੱਜ

ਲੋਪੋਕੇ, 13 ਮਈ (ਗੁਰਵਿੰਦਰ ਸਿੰਘ ਕਲਸੀ)- ਜੈ ਮਾਂ ਸੰਤੋਸ਼ੀ ਸੇਵਾ ਸੰਮਤੀ ਕਮੇਟੀ ਵਲੋਂ ਕਸਬਾ ਲੋਪੋਕੇ ਵਿਖੇ ਪ੍ਰਾਚੀਨ ਮੰਦਰ 'ਚ ਸਲਾਨਾ ਜਾਗਰਣ ਅੱਜ 14 ਮਈ ਸੋਮਵਾਰ ਦੀ ਰਾਤ ਨੂੰ ਸਮੂੰਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਹਿਮਾਚਲ ਪ੍ਰਦੇਸ਼ ਦੇ ਪਿੰਡ ਨਾਰਗ ਬੜੂਥ ਵਿਖੇ ਗੁਰਦੁਆਰਾ ਸਾਹਿਬ ਬਣਾਉਣ ਦਾ ਐਲਾਨ

ਅੰਮਿ੍ਤਸਰ, 13 ਮਈ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ 'ਚ ਪੈਂਦੇ ਪਿੰਡ ਨਾਰਗ ਬੜੂਥ ਵਿਖੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਗੁਰਦੁਆਰਾ ਸਾਹਿਬ ਬਣਾ ਕੇ ਦਿੱਤਾ ਜਾਵੇਗਾ | ਇਸ ਗੱਲ ਦਾ ਐਲਾਨ ਸ਼੍ਰੋਮਣੀ ...

ਪੂਰੀ ਖ਼ਬਰ »

ਕੈਮਲ ਕੋਸਮੈਟਿਕ ਫੈਕਟਰੀ 'ਚ ਲੱਗੀ ਭਿਆਨਕ ਅੱਗ

ਚੱਬਾ, 13 ਮਈ (ਜੱਸਾ ਅਨਜਾਣ)- ਅੰਮਿ੍ਤਸਰ-ਤਰਨ ਤਾਰਨ ਰੋਡ 'ਤੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਨਜ਼ਦੀਕ ਕੈਮਲ ਕੋਸਮੈਟਿਕ ਫੈਕਟਰੀ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਫੈਕਟਰੀ ਦੇ ਮਾਲਕ ਗੁਰਿੰਦਰ ਸਿੰਘ ਨੇ ਭਰੇ ਮਨ ਨਾਲ ...

ਪੂਰੀ ਖ਼ਬਰ »

ਹੈਰੋਇਨ ਸਮੇਤ 2 ਗਿ੍ਫ਼ਤਾਰ,ਇਕ ਰਿਵਾਲਵਰ, ਨਸ਼ੀਲੇ ਕੈਪਸੂਲ ਤੇ ਇਕ ਕਾਰ ਵੀ ਬਰਾਮਦ

ਅੰਮਿ੍ਤਸਰ, 13 ਮਈ (ਹਰਜਿੰਦਰ ਸਿੰਘ ਸ਼ੈਲੀ)- ਰਣਜੀਤ ਐਵੀਨਿਊ ਪੁਲਿਸ ਵਲੋਂ 50-50 ਗ੍ਰਾਮ (ਕੁੱਲ 100 ਗ੍ਰਾਮ) ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਨ੍ਹਾਂ 'ਚੋਂ ਇਕ ਕੋਲੋਂ ਹੈਰੋਇਨ ਦੇ ਇਲਾਵਾ ਇਕ ਰਿਵਾਲਵਰ 32 ਬੋਰ, ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਔਰਤ ਕਾਬੂ

ਸੁਲਤਾਨਵਿੰਡ, 13 ਮਈ (ਗੁਰਨਾਮ ਸਿੰਘ ਬੁੱਟਰ)- ਪੁਲਿਸ ਥਾਣਾ ਸੁਲਤਾਨਵਿੰਡ ਅਧੀਨ ਆਉਂਦੀ ਪੁਲਿਸ ਚੌਕੀ ਸੁਲਤਾਨਵਿੰਡ ਨੇ ਇਕ ਔਰਤ ਦੇ ਘਰੋਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਬਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦਾ ਪਰਸ ਖੋਹ ਕੇ ਫ਼ਰਾਰ

ਅੰਮਿ੍ਤਸਰ, 13 ਮਈ (ਗਗਨਦੀਪ ਸ਼ਰਮਾ)- ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਫ਼ਿਲਹਾਲ ਬੱਸ ਸਟੈਂਡ ਪੁਲਿਸ ਵਲੋਂ ਅਣਪਛਾਤੇ ਲੁਟੇਰਿਆਂ ਨੂੰ ਨਾਮਜਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੀੜਤਾ ਰਮਾ ਨੇ ਪੁਲਿਸ ਨੂੰ ਦੱਸਿਆ ਕਿ ...

ਪੂਰੀ ਖ਼ਬਰ »

ਅਫ਼ੀਮ ਤੇ ਕਾਰ ਸਮੇਤ ਦੋ ਕਾਬੂ

ਵੇਰਕਾ, 13 ਮਈ (ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਮੋਹਕਮਪੁਰਾ ਦੀ ਪੁਲਿਸ ਵਲੋਂ ਇਕ ਕਿੱਲੋ ਅਫ਼ੀਮ ਤੇ ਕਾਰ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਰਘੂਬੀਰ ਸਿੰਘ ਵਾਸੀ ਭਕਨਾ ...

ਪੂਰੀ ਖ਼ਬਰ »

ਬੇਕਰੀ ਦੀਆਂ ਦੋ ਦੁਕਾਨਾਂ 'ਚ ਚੋਰੀ

ਤਰਸਿੱਕਾ, 13 ਮਈ (ਅਤਰ ਸਿੰਘ ਤਰਸਿੱਕਾ)- ਕਸਬਾ ਪੁੱਲ ਨਹਿਰ ਤਰਸਿੱਕਾ ਦੇ ਮੁੱਖ ਬਾਜ਼ਾਰ 'ਚ ਸੁਭਾਸ਼ ਬੇਕਰੀ ਤੇ ਨਿਰਮਲ ਸਿੰਘ ਦੀ ਬੇਕਰੀ ਦੀ ਦੁਕਾਨ 'ਚ ਬੀਤੀ ਰਾਤ ਚੋਰਾਂ ਵਲੋਂ ਦੁਕਾਨਾਂ ਦੇ ਪਿਛਲੇ ਪਾਸਿਉਂ ਸੰਨ ਲਾ ਕੇ ਚੋਰੀ ਕਰਨ ਦਾ ਸਮਾਚਾਰ ਹੈ | ਬੇਸ਼ੱਕ ਵੱਡਾ ...

ਪੂਰੀ ਖ਼ਬਰ »

ਭਲਾਈਪੁਰ ਪੁਰਬਾਂ 'ਚ ਦਮਦਮੀ ਟਕਸਾਲ ਵਲੋਂ ਸ਼ਹੀਦੀ ਦੀਵਾਨ ਸਜਾਇਆ

ਚੌਕ ਮਹਿਤਾ, 13 ਮਈ (ਧਰਮਿੰਦਰ ਸਿੰਘ ਭੰਮਰਾ)- ਦਮਦਮੀ ਟਕਸਾਲ ਵਲੋਂ ਜੂਨ 84 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਲਾਨਾ ਸ਼ਹੀਦੀ ਦੀਵਾਨ ਸਜਾਏ ਜਾ ਰਹੇ ਹਨ¢ ਇਨ੍ਹਾਂ ਦੀਵਾਨਾਾ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ, ਵੱਡੀ ਤਦਾਦ 'ਚ ...

ਪੂਰੀ ਖ਼ਬਰ »

ਸਹਾਇਕ ਪ੍ਰੋਫ਼ੈਸਰਾਂ ਵਲੋਂ ਵਿਰੋਧੀ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਮੰਗ ਪੱਤਰ

ਸਠਿਆਲਾ, 13 ਮਈ (ਜਗੀਰ ਸਿੰਘ ਸਫਰੀ)- ਗੁਰੂੁ ਨਾਨਕ ਦੇਵ ਯੂਨੀਵਰਸਿਟੀ ਐਡਹਾਕ ਟੀਚਰ ਐਸੋਸੀਏਸ਼ਨ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਮੰਗ ਪੱਤਰ ਦੇਣ ਬਾਰੇ ਖ਼ਬਰ ਹੈ | ਇਸ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਡਾ: ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਕਸਰ ਨਹੀਂ ਛੱਡਾਂਗੇ- ਵਿਧਾਇਕ ਭਲਾਈਪੁਰ

ਬਾਬਾ ਬਕਾਲਾ ਸਾਹਿਬ, 13 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਪੰਜਾਬ ਅੰਦਰ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਪੁਰੀ ਤਰ੍ਹਾਂ ਖ਼ੁਸ਼ ਹਨ ਤੇ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ 'ਚ ਅਕਾਲੀ ਦਲ ਤੇ ਹੋਰ ਪਾਰਟੀਆਂ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਣਗੀਆਂ | ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਸਿੱਖ ਮਰਯਾਦਾ ਿਖ਼ਲਾਫ਼ ਪੀਰਾਂ ਦੀ ਜਗ੍ਹਾ 'ਤੇ ਅਖੰਡ ਪਾਠ ਕਰਵਾਉਣ ਤੋਂ ਰੋਕਿਆ

ਮਜੀਠਾ, 13 ਮਈ (ਮਨਿੰਦਰ ਸਿੰਘ ਸੋਖੀ)- ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੇ ਜਥਾ ਸਿਰਲੱਥ ਖ਼ਾਲਸਾ ਅੰਮਿ੍ਤਸਰ ਦੇ ਸੇਵਾਦਾਰਾਂ ਨੇ ਇਤਲਾਹ ਮਿਲਣ 'ਤੇ ਅੱਜ ਮਜੀਠਾ ਦੇ ਨਾਲ ਲਗਦੇ ਪਿੰਡ ਵਡਾਲਾ ਵਿਖੇ ਪਹੁੰਚ ਕੇ ਘਰ ਵਿਚ ਬਣਾਈ ਪੀਰ ਲੱਖਦਾਤੇ ਦੀ ਜਗ੍ਹਾ 'ਤੇ ...

ਪੂਰੀ ਖ਼ਬਰ »

ਕਾਂਗਰਸ ਨੂੰ ਜਿਤਾ ਕੇ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਨ ਲੱਗੇ- ਰੰਧਾਵਾ

ਛੇਹਰਟਾ, 13 ਮਈ (ਵਡਾਲੀ)- ਮਾਰਕੀਟ ਕਮੇਟੀ ਅੰਮਿ੍ਤਸਰ ਦੇ ਸਾਬਕਾ ਚੇਅਰਮੈਨ ਤੇ ਸੀਨੀ: ਅਕਾਲੀ ਆਗੂ ਗੁਰਪ੍ਰੀਤ ਸਿੰਘ ਰੰਧਾਵਾ ਨੇ ਵਾਰਡ 78 ਦੇ ਪ੍ਰਧਾਨ ਗੁਰਜੀਤ ਸਿੰਘ ਸੋਖੀ ਕੋਟ ਖ਼ਾਲਸਾ ਵਲੋਂ ਕਰਵਾਏ ਗਏ ਇਕ ਸਨਮਾਨ ਸਮਾਰੋਹ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਜੀ. ਐੱਨ. ਡੀ. ਯੂ. ਕੈਂਪਸ 'ਚ ਹੁਣ ਵਿਦਿਆਰਥੀ ਸਾਈਕਲਾਂ ਤੇ ਈ-ਰਿਕਸ਼ਿਆਂ ਦੀ ਕਰਨਗੇ ਵਰਤੋਂ

ਅੰਮਿ੍ਤਸਰ, 13 ਮਈ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ 'ਚ ਜੁਲਾਈ ਮਹੀਨੇ ਦੌਰਾਨ ਸ਼ੁਰੂ ਹੋਵ ਵਾਲੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਦੇ ਵਾਹਨਾਂ ਦਾ ਵਰਸਿਟੀ ਕੈਂਪਸ 'ਚ ਦਾਖ਼ਲਾ ਬੰਦ ਹੋ ਜਾਵੇਗਾ ਅਤੇ ਉਨ੍ਹਾਂ ...

ਪੂਰੀ ਖ਼ਬਰ »

ਭਗਤ ਕਬੀਰ ਸਭਾ ਦੀ ਮੀਟਿੰਗ

ਮਜੀਠਾ, 13 ਮਈ (ਸਹਿਮੀ)- ਭਗਤ ਕਬੀਰ ਸਭਾ ਮਜੀਠਾ ਦੀ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਪ੍ਰੀਤਮ ਦਾਸ ਅਤੇ ਪ੍ਰਧਾਨ ਚਰਨਜੀਤ ਦੀ ਪ੍ਰਧਾਨਗੀ ਹੇਠ ਕਬੀਰ ਮੰਦਰ ਮਜੀਠਾ ਵਿਖੇ ਹੋਈ, ਜਿਸ 'ਚ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ | ...

ਪੂਰੀ ਖ਼ਬਰ »

ਹਲਕਾ ਸ਼ਾਹਕੋਟ ਦੇ ਵੋਟਰ ਕਾਂਗਰਸ ਦੇ ਹੱਕ 'ਚ ਫਤਵਾ ਦੇਣ ਲਈ ਤਿਆਰ-ਸਰਕਾਰੀਆ

ਮਹਿਤਪੁਰ, 13 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਹਲਕੇ ਦੇ ਵੋਟਰ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਜਿਤਾਉਣ ਲਈ ਤੱਤਪਰ ਨਜ਼ਰ ਆ ਰਹੇ ਹਨ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ 'ਚ ਸ਼੍ਰੋ. ਅ. ਦ. ਵੱਡੀ ਜਿੱਤ ਪ੍ਰਾਪਤ ਕਰੇਗਾ- ਸੋਖੀ, ਸੋਨੀ

ਛੇਹਰਟਾ, 13 ਮਈ (ਵਡਾਲੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੀ. ਸੀ. ਵਿੰਗ ਦੇ ਵਾਰਡ ਨੰਬਰ 78 ਦੇ ਪ੍ਰਧਾਨ ਗੁਰਜੀਤ ਸਿੰਘ ਸੋਖੀ ਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਜਨਰਲ ਸਕੱਤਰ ਤੇ ਵਾਰਡ 78 ਦੇ ਕੌਾਸਲਰ ਸੁਖਬੀਰ ਸਿੰਘ ਸੋਨੀ ਨੇ ਕੋਟ ਖ਼ਾਲਸਾ ਵਿਖੇ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਮਾਨਤਾ ਪ੍ਰਾਪਤ ਸਕੂਲ ਬੰਦ ਨਹੀਂ ਕੀਤੇ ਜਾਣਗੇ- ਸੋਨੀ

ਅੰਮਿ੍ਤਸਰ, 13 ਮਈ (ਹਰਜਿੰਦਰ ਸਿੰਘ ਸ਼ੈਲੀ)- ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਐਲਾਨ ਕੀਤਾ ਹੈ ਕਿ ਪੰਜਾਬ 'ਚ ਚੱਲ ਰਿਹਾ ਕੋਈ ਵੀ ਮਾਨਤਾ ਪ੍ਰਾਪਤ ਸਕੂਲ ਬੰਦ ਨਹੀਂ ਕੀਤਾ ਜਾਵੇਗਾ | ਅੱਜ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਨ (ਪੀ. ਪੀ. ਐੱਸ. ਓ.) ਦਾ 31 ਮੈਂਬਰੀ ...

ਪੂਰੀ ਖ਼ਬਰ »

ਕਣਕ ਦੇ ਨਾੜ ਨੂੰ ਖੇਤਾਂ 'ਚ ਹੀ ਵਾਹ ਕੇ ਕਿਸਾਨ ਕਿਵੇਂ ਲਗਾਉਣਗੇ ਝੋਨਾ

ਅਜਨਾਲਾ, 13 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਗਰੀਨ ਟਿ੍ਬਿਊਨਲ ਵਲੋਂ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਰੱਖਣ ਲਈ ਸਰਕਾਰ ਨੂੰ ਦਿੱਤੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ...

ਪੂਰੀ ਖ਼ਬਰ »

ਦਮਦਮੀ ਟਕਸਾਲ ਵਲੋਂ ਪਿੰਡ ਬਾਬੋਵਾਲ ਵਿਖੇ ਸ਼ਹੀਦੀ ਦੀਵਾਨ ਸਜਾਏ

ਚੌਕ ਮਹਿਤਾ, 13 ਮਈ (ਜਗਦੀਸ਼ ਸਿੰਘ ਬਮਰਾਹ)- ਜੂਨ 1984 ਨੂੰ ਵਾਪਰੇ ਤੀਸਰੇ ਘਲੂਘਾਰੇ ਦੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਨਰਲ ਸੁਬੇਗ ਸਿੰਘ ਅਤੇ ਹੋਰ ਬੇਅੰਤ ਸ਼ਹੀਦ ਸਿੰਘਾਂ-ਸਿੰਘਣੀਆਂ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪਿੰਗਲਵਾੜਾ 'ਚ 'ਸੁਖਮਨੀ ਦਰਬਾਰ'

ਮਾਨਾਂਵਾਲਾ, 13 ਮਈ (ਗੁਰਦੀਪ ਸਿੰਘ ਨਾਗੀ)- ਆਲ ਇੰਡੀਆ ਪਿੰਗਲਵਾੜਾ ਚੇਰੀਟਬਲ ਸੁਸਾਟਿਟੀ ਅੰਮਿ੍ਤਸਰ ਵਲੋਂ ਲਵਾਰਿਸਾਂ, ਰੋਗੀਆਂ, ਅਪਾਹਜਾਂ ਦੀ ਕੀਤੀ ਜਾ ਰਹੀ ਸੇਵਾ 'ਚ ਨਾਮ ਰੂਪੀ ਸੇਵਾ ਦਾ ਹਿੱਸਾ ਪਾਉਣ ਦੇ ਯਤਨ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਚੌਾਕ ...

ਪੂਰੀ ਖ਼ਬਰ »

ਨਾਬਾਲਗਾ ਨੂੰ ਅਗਵਾ ਕਰਨ ਦਾ ਮਾਮਲਾ ਦਰਜ

ਅੰਮਿ੍ਤਸਰ, 13 ਮਈ (ਗਗਨਦੀਪ ਸ਼ਰਮਾ)- ਸੁਲਤਾਨਵਿੰਡ ਪੁਲਿਸ ਵਲੋਂ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ | ਇਹ ਮਾਮਲਾ ਇਕ ਨੀਲਮ ਨਾਮਕ ਔਰਤ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਕਥਿਤ ਦੋਸ਼ੀ ਰੂਬਲ ਵਾਸੀ ...

ਪੂਰੀ ਖ਼ਬਰ »

ਨੌਜਵਾਨ ਨੇ ਲਗਾਏ ਪਤਨੀ ਤੇ ਸਹੁਰੇ ਪਰਿਵਾਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼

ਵੇਰਕਾ, 13 ਮਈ (ਪਰਮਜੀਤ ਸਿੰਘ ਬੱਗਾ)- ਨਿਹੰਗ ਇੰਦਰਜੀਤ ਸਿੰਘ ਲਾਡੀ ਪੁੱਤਰ ਚਰਨ ਸਿੰਘ ਵਾਸੀ ਪਿੰਡ ਠੇਠਰਕੇ ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਨਵੀਂ ਆਬਾਦੀ ਫਤਹਿਗੜ ਚੂੜੀਆ ਰੋਡ ਅੰਮਿ੍ਤਸਰ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਲਖਬੀਰ ਕੌਰ ਤੇ ਸਹੁਰੇ ਪਰਿਵਾਰ ਵਲੋਂ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪਿੰਗਲਵਾੜਾ 'ਚ 'ਸੁਖਮਨੀ ਦਰਬਾਰ'

ਮਾਨਾਂਵਾਲਾ, 13 ਮਈ (ਗੁਰਦੀਪ ਸਿੰਘ ਨਾਗੀ)- ਆਲ ਇੰਡੀਆ ਪਿੰਗਲਵਾੜਾ ਚੇਰੀਟਬਲ ਸੁਸਾਟਿਟੀ ਅੰਮਿ੍ਤਸਰ ਵਲੋਂ ਲਵਾਰਿਸਾਂ, ਰੋਗੀਆਂ, ਅਪਾਹਜਾਂ ਦੀ ਕੀਤੀ ਜਾ ਰਹੀ ਸੇਵਾ 'ਚ ਨਾਮ ਰੂਪੀ ਸੇਵਾ ਦਾ ਹਿੱਸਾ ਪਾਉਣ ਦੇ ਯਤਨ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਚੌਾਕ ...

ਪੂਰੀ ਖ਼ਬਰ »

ਜ਼ਿਲ੍ਹੇ ਭਰ 'ਚ ਮੋਦੀ ਸਰਕਾਰ ਵਿਰੁੱਧ 'ਪੋਲ ਖੋਲ੍ਹ ਹੱਲਾ ਬੋਲ' ਮੁਹਿੰਮ ਕੱਲ੍ਹ ਤੋਂ- ਕਾ. ਸੁੱਚਾ ਸਿੰਘ

ਅਜਨਾਲਾ, 13 ਮਈ (ਐਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਅੰਮਿ੍ਤਸਰ, ਕੁੱਲ ਹਿੰਦ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਅੰਮਿ੍ਤਸਰ ਤੇ ਸੀਟੂ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਇਕਾਈਆਂ ਦੀ ਕੇਂਦਰੀ ਮੋਦੀ ਸਰਕਾਰ ਦੀਆਂ ਚਾਰ ਸਾਲਾ ਲੋਕ ਵਿਰੋਧੀ ਤੇ ਫ਼ਿਰਕਾਪ੍ਰਸਤ ...

ਪੂਰੀ ਖ਼ਬਰ »

ਪ੍ਰਬੰਧਕ ਵਲੋਂ ਪੰਚਾਇਤੀ ਬੋਲੀ 'ਚ ਪੱਖਪਾਤ ਕਰਨ ਦੇ ਇਨਸਾਫ਼ ਲਈ ਉੱਚ ਅਫ਼ਸਰਾਂ ਤੱਕ ਪਹੁੰਚ ਕਰਾਂਗੇ- ਭਿੰਡਰ

ਰਈਆ, 13 ਮਈ (ਸ਼ਰਨਬੀਰ ਸਿੰਘ ਕੰਗ)- ਅੱਜ ਇੱਥੇ ਨੇੜਲੇ ਪਿੰਡ ਭਿੰਡਰ ਵਿਖੇ ਗ੍ਰਾਮ ਪੰਚਾਇਤ ਭਿੰਡਰ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਗ੍ਰਾਮ ਪੰਚਾਇਤ ਭਿੰਡਰ ਦਾ ਕੰਮ ਚਲਾ ਰਹੇ ਪ੍ਰਬੰਧਕ ਉੱਪਰ ਇਕ ਵਿਸ਼ੇਸ਼ ਧਿਰ ਨੂੰ ਆਰਥਿਕ ਲਾਭ ਦਿਵਾਉਣ ਲਈ ਧੱਕੇ ਨਾਲ ਸਸਤਾ ...

ਪੂਰੀ ਖ਼ਬਰ »

ਬ੍ਰਦਰਜ਼ ਸੇਵਾ ਸੁਸਾਇਟੀ ਵਲੋਂ ਲੋੜਵੰਦਾਂ ਨੂੰ ਪੈਨਸ਼ਨ ਵੰਡੀ

ਛੇਹਰਟਾ, 13 ਮਈ (ਵਡਾਲੀ)- ਸੰਧੂ ਕਲੋਨੀ ਵਿਖੇ 'ਬ੍ਰਦਰਜ਼ ਸੇਵਾ ਸੁਸਾਇਟੀ' ਦੇ ਸਰਪ੍ਰਸਤ ਸਮਾਜ ਸੇਵਕ ਦੀਪਕ ਖੰਨਾ ਤੇ ਵਿੱਕੀ ਖੰਨਾ ਨੇ ਵਾਰਡ ਨੰਬਰ-81 ਦੇ ਗ਼ਰੀਬ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਵਿਧਵਾ ਅਤੇ ਅਪਾਹਿਜਾਂ ਲਈ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ...

ਪੂਰੀ ਖ਼ਬਰ »

ਰੈਵੀਨਿਊ ਪਟਵਾਰ ਯੂਨੀਅਨ ਨੇ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਕੀਤਾ ਸਨਮਾਨਿਤ

ਅੰਮਿ੍ਤਸਰ, 13 ਮਈ (ਹਰਜਿੰਦਰ ਸਿੰਘ ਸ਼ੈਲੀ)- ਰੈਵੀਨਿਊ ਪਟਵਾਰ ਯੂਨੀਅਨ ਵਲੋਂ ਅੱਜ ਸੂਬਾ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਦੀ ਅਗਵਾਈ 'ਚ ਮੰਤਰੀ ਬਣੇ ਓਮ ਪ੍ਰਕਾਸ਼ ਸੋਨੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪ੍ਰਕਾਸ਼ ਹਸਪਤਾਲ ਪੁਤਲੀਘਰ 'ਚ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ

ਛੇਹਰਟਾ, 13 ਮਈ (ਵਡਾਲੀ)- ਉੱਤਰੀ ਭਾਰਤ 'ਚ ਹੱਡੀਆਂ ਤੇ ਜੋੜਾਂ ਦੇ ਇਲਾਜ ਲਈ ਪ੍ਰਸਿੱਧ ਸਥਾਨਕ ਪ੍ਰਕਾਸ਼ ਹਸਪਤਾਲ ਪੁਤਲੀਘਰ (ਅੰਮਿ੍ਤਸਰ) ਵਿਖੇੇ ਮੁੱਖ ਸਰਜਨ ਡਾ. ਪ੍ਰਕਾਸ਼ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਕੌਮਾਂਤਰੀ ਦਿਵਸ ਮੌਕੇ ਨਰਸਿੰਗ ਕਿੱਤੇ ਦੀ ਜਨਮਦਾਤਾ ...

ਪੂਰੀ ਖ਼ਬਰ »

ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ 'ਚ ਇਕ ਦੀ ਮੌਤ ਦੋ ਜ਼ਖ਼ਮੀ

ਅਜਨਾਲਾ, 13 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਪੂੰਗਾ ਨਜ਼ਦੀਕ ਅੱਜ ਸਵੇਰੇ ਦੋ ਮੋਟਰਸਾਈਲਾਂ ਦੀ ਹੋਈ ਆਹਮੋ ਸਾਹਮਣੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਮਜੀਠਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮਜੀਠਾ, 13 ਮਈ (ਮਨਿੰਦਰ ਸਿੰਘ ਸੋਖੀ)- ਪੁਲਿਸ ਥਾਣਾ ਮਜੀਠਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਰਾਜ ਸਿੰਘ ਦੀ ਨਿਗਰਾਨੀ 'ਚ ਸਬ ਇੰਸਪੈਕਟਰ ਮੇਹਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ 'ਤੇ ਨਜ਼ਰ ਰੱਖਣ ਵਾਸਤੇ ਗਸ਼ਤ ਕਰਦੇ ਹੋਏ ਪਿੰਡ ਨਾਗ ਕਲਾਂ ਵੱਲ ...

ਪੂਰੀ ਖ਼ਬਰ »

ਘਰ ਦੇ ਤਾਲੇ ਤੋੜ ਕੇ ਚੋਰੀ ਕਰਨ ਵਾਲਾ ਇਕ ਕਾਬੂ, ਤਿੰਨ ਫ਼ਰਾਰ

ਅੰਮਿ੍ਤਸਰ, 13 ਮਈ (ਗਗਨਦੀਪ ਸ਼ਰਮਾ)- ਘਰ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਨੂੰ ਥਾਣਾ ਛਾਓਣੀ ਦੀ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਔਰਤ ਸਮੇਤ 3 ਹੋਰ ਅਜੇ ਫ਼ਰਾਰ ਦੱਸੇ ਜਾ ਰਹੇ ਹਨ | ਪੀੜਤ ਪ੍ਰਦੀਪ ਪਾਲ ਨੇ ਥਾਣਾ ...

ਪੂਰੀ ਖ਼ਬਰ »

ਫੋਰ ਐ ੱਸ ਵਿੱਦਿਅਕ ਸੰਸਥਾਵਾਂ ਨੇ ਸਥਾਪਨਾ ਦਿਵਸ ਮਨਾਇਆ

ਅੰਮਿ੍ਤਸਰ, 13 ਮਈ (ਜਸਵੰਤ ਸਿੰਘ ਜੱਸ)- ਸਥਾਨਕ ਸੰਤ ਸਿੰਘ ਸੁੱਖਾ ਸਿੰਘ (ਫੋਰ ਐੱਸ) ਵਿੱਦਿਅਕ ਸੰਸਥਾਵਾਂ ਵਲੋਂ ਸੰਸਥਾ ਦਾ 126ਵਾਂ ਸਥਾਪਨਾ ਦਿਵਸ ਅੱਜ ਸ਼ੁਕਰਾਨਾ ਦਿਵਸ ਵਜੋਂ ਉਤਸ਼ਾਹ ਸਹਿਤ ਮਨਾਇਆ ਗਿਆ | ਪੁਰਾਤਨ ਚਲੀ ਆਉਂਦੀ ਰਵਾਇਤ ਅਨੁਸਾਰ ਅੰਮਿ੍ਤ ਵੇਲੇ ਸੰਸਥਾ ...

ਪੂਰੀ ਖ਼ਬਰ »

ਫੋਰ ਐ ੱਸ ਵਿੱਦਿਅਕ ਸੰਸਥਾਵਾਂ ਨੇ ਸਥਾਪਨਾ ਦਿਵਸ ਮਨਾਇਆ

ਫੋਰ ਐਸ ਵਿਦਿਅਕ ਵਿਖੇ ਹੋਏ ਸਮਾਗਮ ਮੌਕੇ ਪੁਸਤਕ ਰਿਲੀਜ਼ ਕਰਦੇ ਹੋਏ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ | ਨਾਲ ਭਾਈ ਰਾਮ ਸਿੰਘ, ਜਗਜੀਤ ਸਿੰਘ ਜੱਗੀ, ਪਿ੍: ਜਗਦੀਸ਼ ਸਿੰਘ ਤੇ ਹੋਰ ਸ਼ਖ਼ਸੀਅਤਾਂ | ਤਸਵੀਰ : ਨਿਰਮਲ ਸਟੂਡੀਓ ਅੰਮਿ੍ਤਸਰ, 13 ਮਈ (ਜਸਵੰਤ ...

ਪੂਰੀ ਖ਼ਬਰ »

ਆਰ. ਐਮ. ਪੀ. ਡਾਕਟਰਾਂ ਵਲੋਂ ਤਹਿਸੀਲ ਪੱਧਰੀ ਰੈਲੀ

ਅਜਨਾਲਾ, 13 ਮਈ (ਐਸ. ਪ੍ਰਸ਼ੋਤਮ)- ਅੱਜ ਅਜਨਾਲਾ 'ਚ ਆਰ. ਐੱਮ. ਪੀ. ਡਾਕਟਰ ਐਸੋਇਸੇਸ਼ਨ ਤਹਿਸੀਲ ਅਜਨਾਲਾ ਦੇ ਸਰਪ੍ਰਸਤ ਐਡਵੋਕੇਟ ਬਿ੍ਜ ਮੋਹਨ ਔਲ, ਪ੍ਰਧਾਨ ਡਾ: ਮੁਖਤਾਰ ਸਿੰਘ ਚੇਤਨਪੁਰਾ ਤੇ ਚੇਅਰਮੈਨ ਡਾ: ਦਰਸ਼ਨ ਸਿੰਘ ਸਿੱਧੂ ਗੁੱਜਰਪੁਰਾ ਦੀ ਸਾਂਝੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਡੈਨੀ ਬੰਡਾਲਾ ਨੇ ਗਦਲੀ ਵਿਖੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੰਡੇ

ਟਾਂਗਰਾ, 13 ਮਈ (ਹਰਜਿੰਦਰ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਸ਼ਿੰਦ ਗੈਸ ਏਜੰਸੀ ਦੇ ਗੈਸ ਕੁਨੈਕਸ਼ਨ, ਚੁੱਲ੍ਹੇ ਅਤੇ ਸਿਲੰਡਰ ਪਿੰਡ ਗਦਲੀ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਵੰਡੇ ਗਏ | ...

ਪੂਰੀ ਖ਼ਬਰ »

ਮਾਮਲਾ ਝੱਖੜ ਤੇ ਹਨੇਰੀ ਕਾਰਨ ਬਿਜਲੀ ਬੋਰਡ ਦੇ 132 ਕੇ. ਵੀ. ਟਾਵਰ ਦੇ ਡਿੱਗਣ ਦਾ

ਬਹੋੜੂ, 13 ਮਈ (ਬਲਕਾਰ ਸਿੰਘ ਬਹੋੜੂ)- ਬੀਤੇ ਦਿਨ ਦੁਪਹਿਰ ਬਾਅਦ ਆਏ ਜ਼ਬਰਦਸਤ ਝੱਖੜ ਤੇ ਹਨੇਰੀ ਕਾਰਨ ਇੱਬਨ-ਮੂਲੇਚੱਕ ਸੰਪਰਕ ਸੜਕ 'ਤੇ ਟੁੱਟ ਕੇ ਡਿੱਗੇ 132 ਕੇ. ਵੀ. ਟਾਵਰ ਦੀ ਰਿਪੇਅਰ ਜੰਗੀ ਪੱਧਰ 'ਤੇ ਜਾਰੀ ਹੈ | ਇਸ ਦੇ ਟੁੱਟਣ ਨਾਲ ਸਕੱਤਰੀ ਬਾਗ਼ ਤੇ ਗੇਟ ਹਕੀਮਾਂ ਵਾਲਾ ...

ਪੂਰੀ ਖ਼ਬਰ »

ਸ਼ਵੇਤ ਮਲਿਕ ਨੇ ਭਾਜਪਾ ਵਰਕਰਾਂ ਨਾਲ ਕੀਤੀ ਬੈਠਕ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)- ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਵਲੋਂ ਪੰਜਾਬ ਭਾਜਪਾ 'ਚ ਨਵੀਂ ਰੂਹ ਫ਼ੂਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਭਾਜਪਾ ਦੇ ਸਥਾਨਕ ਦਫ਼ਤਰ ਖੰਨਾ ਸਮਾਰਕ ਤੋਂ 'ਅਜੀਵਨ ਸਹਿਯੋਜਗ ਨਿਧੀ' ਪ੍ਰੋਗਰਾਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਵਿਧਾਇਕ ਵਲੋਂ ਸੜਕਾਂ ਦਾ ਉਦਘਾਟਨ

ਸੁਲਤਾਨਵਿੰਡ, 13 ਮਈ (ਗੁਰਨਾਮ ਸਿੰਘ ਬੁੱਟਰ)- ਅੰਮਿ੍ਤਸਰ ਦੇ ਹਲਕਾ ਦੱਖਣੀ ਅਧੀਨ ਪੈਂਦੇ ਧਾਰਮਿਕ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਨਿਵਾਸੀਆਂ ਦੀ ਵਿਕਾਸ ਕਾਰਜਾਂ ਦੀ ਚਿਰੋਕਣੀ ਮੰਗ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ | ਇਸ ਸਿਲਸਿਲੇ ਦਾ ਸ਼ੁੱਭ ਆਰੰਭ ਇਸ ...

ਪੂਰੀ ਖ਼ਬਰ »

ਜੀ. ਐੱਸ. ਪੀ. ਸਕੂਲ ਵਿਖੇ ਮਾਂ ਦਿਵਸ ਮਨਾਇਆ

ਖਾਸਾ, 13 ਮਈ (ਮਹਿਤਾਬ ਸਿੰਘ ਪੰਨੂੰ)- ਸਥਾਨਕ ਜੀ. ਐੱਸ. ਪੀ. ਸੀਨੀਅਰ ਸਕੈਡਰੀ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਡਾਇ. ਦਰਸ਼ਨ ਕੌਰ ਨੇ ਬੱਚਿਆਂ ਨੂੰ ਮਾਂ ਦੇ ਮਹੱਤਵ ਬਾਰੇ ਦੱਸਿਆ ਅਤੇ ਕਿਹਾ ਕਿ ਮਾਂ ਇਸ ਧਰਤੀ ਉਪਰ ਰੱਬ ਦਾ ਦੂਜਾ ਰੂਪ ਹੈ ਜੋ ਆਪ ਹਰ ...

ਪੂਰੀ ਖ਼ਬਰ »

ਸੀਨੀ: ਸੈਕੰ: ਸਕੂਲ ਚੰੂਗ ਦੀ 10ਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ

ਚੌਕ ਮਹਿਤਾ, 13 ਮਈ (ਧਰਮਿੰਦਰ ਸਿੰਘ ਭੰਮਰਾ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀ: ਸੈਕੰ: ਸਕੂਲ ਚੰੂਗ ਦੀ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ 'ਤੇ ਪਾਸ ਹੋਏ | ਵਿਦਿਅਰਥਣਾਂ ਮਨਜੋਤ ਕੌਰ ਤੇ ਪਵਿਨ ਕੌਰ ਨੇ 92.1 ਫੀਸਦੀ , ...

ਪੂਰੀ ਖ਼ਬਰ »

ਸ. ਹ. ਸ. ਕਿਲ੍ਹਾ ਜੀਵਨ ਸਿੰਘ ਵਿਖੇ ਯੁਵਕ ਮੇਲਾ 2018 ਮਨਾਇਆ

ਨਵਾ ਪਿੰਡ, 13 ਮਈ (ਜਸਪਾਲ ਸਿੰਘ)- ਪੰਜਾਬ ਰਾਜ ਸਿੱਖਿਆ ਅਤੇ ਗਈਡੈਂਸ ਬਿਊਰੋ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਸੁਨੀਤਾ ਕਿਰਨ ਅਤੇ ਉਪ-ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ.ਸਿੱ.) ਮੈਡਮ ਰੇਖਾ ਮਹਾਜਨ ਦੀ ਸੁਯੋਗ ਉਸਾਰੂ ਸੋਚ 'ਚ ਸਰਕਾਰੀ ਹਾਈ ...

ਪੂਰੀ ਖ਼ਬਰ »

ਹਲਕਾ ਪੱਧਰ 'ਤੇ ਭਾਜਪਾ ਵਰਕਰਾਂ ਦੀ ਰੈਲੀ ਹੋਈ

ਅਜਨਾਲਾ, 13 ਮਈ (ਐਸ. ਪ੍ਰਸ਼ੋਤਮ)- ਅੱਜ ਅਜਨਾਲਾ 'ਚ ਭਾਜਪਾ ਵਿਧਾਨ ਸਭਾ ਹਲਕਾ ਪੱਧਰ 'ਤੇ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ, ਜ਼ਿਲ੍ਹਾ ਇੰਚਾਰਜ ਆਨੰਦ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਹਰਦਿਆਲ ਸਿੰਘ ਭਿੰਡੀ ਔਲਖ, ਜ਼ਿਲ੍ਹਾ ਓ. ਬੀ. ਸੀ. ਮੋਰਚਾ ...

ਪੂਰੀ ਖ਼ਬਰ »

ਆਨੰਦ ਕਾਲਜ ਜੇਠੂਵਾਲ ਵਿਖੇ ਨਰਸਿੰਗ ਦਿਵਸ ਮਨਾਇਆ

ਜੇਠੂਵਾਲ, 13 ਮਈ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਨਰਸਿੰਗ ਫ਼ਾਰ ਵੂਮੈਨ ਜੇਠੂਵਾਲ ਵਿਖੇ ਅੱਜ ਨਰਸਿੰਗ ਦਿਵਸ ਮਨਾਇਆ | ਕਾਲਜ 'ਚ ਇਕ ਹਫ਼ਤਾ ਚੱਲੇ ਪ੍ਰਗਰਾਮ ਦੌਰਾਨ ਵਿਦਿਆਰਥਣਾਂ ਦੇ ਵੱਖ-ਵੱਖ ਮਹਿੰਦੀ, ਰੰਗੋਲੀ, ...

ਪੂਰੀ ਖ਼ਬਰ »

ਸਾਲਾਨਾ ਸ੍ਰੀਮਦ ਭਾਗਵਤ ਕਥਾ ਸੰਪਨ

ਮਜੀਠਾ, 13 ਮਈ (ਮਨਿੰਦਰ ਸਿੰਘ ਸੋਖੀ)- ਲਾਲ ਦੁਆਰਾ ਮਜੀਠਾ ਵਿਖੇ ਸ੍ਰੀ ਬਾਵਾ ਲਾਲ ਜੀ ਧਿਆਨਪੁਰ ਦੇ ਗੱਦੀਨਸ਼ੀਨ ਸ੍ਰੀ ਰਾਮ ਸੁੰਦਰ ਦਾਸ ਦੇ ਆਸ਼ੀਰਵਾਦ ਸਦਕਾ ਸਥਾਨਕ ਮੰਦਿਰ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮੂਰਤੀ ਸਥਾਪਨਾ ਅਤੇ ਭੂਮੀ ਪੂਜਨ ਦਿਵਸ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਉਦੋਨੰਗਲ ਵਲੋਂ ਇੰਟਰਲਾਕ ਟਾਇਲਾਂ ਲਾਉਣ ਦੀ ਕੀਤੀ ਸ਼ੁਰੂਆਤ

ਚੌਾਕ ਮਹਿਤਾ, 13 ਮਈ (ਧਰਮਿੰਦਰ ਸਿੰਘ ਭੰਮਰ੍ਹਾ)¸ਗ੍ਰਾਮ ਪੰਚਾਇਤ ਉਦੋਨੰਗਲ ਅਤੇ ਰੰਧਾਵਾ ਵੈੱਲਫੇਅਰ ਸੋਸਾਇਟੀ ਉਦੋਨੰਗਲ ਦੀ ਪਿੰਡ ਦੇ ਵਿਕਾਸ ਕਾਰਜਾਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਹੋਈ | ਜਿਸ 'ਚ ਪਿੰਡ ਸੁੰਦਰ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਰੰਧਾਵਾ ...

ਪੂਰੀ ਖ਼ਬਰ »

ਸ਼੍ਰੋਮਣੀ ਅਖੰਡ ਪਾਠੀ ਵੈੱਲਫ਼ੇਅਰ ਸੁਸਾਇਟੀ ਵਲੋਂ ਰਮਦਾਸ ਇਕਾਈ ਦੀ 11 ਮੈਂਬਰੀ ਕਮੇਟੀ ਦਾ ਗਠਨ

ਰਮਦਾਸ, 13 ਮਈ (ਜਸਵੰਤ ਸਿੰਘ ਵਾਹਲਾ)- ਸ਼ੋ੍ਰਮਣੀ ਅਖੰਡ ਪਾਠੀ ਵੈੱਲਫੇਅਰ ਸੁਸਾਇਟੀ ਅੰਮਿ੍ਤਸਰ ਦੇ ਪ੍ਰਧਾਨ ਸ਼ਿਵਦੇਵ ਸਿੰਘ ਗੁਰੂਵਾਲੀ, ਮੀਤ ਪ੍ਰਧਾਨ ਗੁਰਮੁੱਖ ਸਿੰਘ ਅਮੀਸ਼ਾਹ, ਸੁਖਰਾਜ ਸਿੰਘ, ਕੁਲਦੀਪ ਸਿੰਘ ਖਾਪੜਖੇੜੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਇਕੱਤਰਤਾ ...

ਪੂਰੀ ਖ਼ਬਰ »

ਹੌਲਦਾਰ ਦਿਲਰਾਜ ਸਿੰਘ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਰਾਮ ਤੀਰਥ, 13 ਮਈ (ਧਰਵਿੰਦਰ ਸਿੰਘ ਔਲਖ)- ਅੱਜ ਕਸਬਾ ਖਿਆਲਾ ਦੇ ਹੌਲਦਾਰ ਦਿਲਰਾਜ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਹ ਪੰਜਾਬ ਪੁਲਿਸ ਵਿਚ ਹੌਲਦਾਰ ਦੇ ਅਹੁਦੇ 'ਤੇ ਅੰਮਿ੍ਤਸਰ ਵਿਖੇ ਤਾਇਨਾਤ ਸਨ | ਉਨ੍ਹਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ...

ਪੂਰੀ ਖ਼ਬਰ »

ਮੁਫ਼ਤ ਸੰਗੀਤ ਅਕੈਡਮੀ ਦੀ ਸ਼ੁਰੂਆਤ

ਰਾਮ ਤੀਰਥ, 13 ਮਈ (ਧਰਵਿੰਦਰ ਸਿੰਘ ਔਲਖ)- ਬੱਚਿਆਂ ਨੂੰ ਕੀਰਤਨ ਤੇ ਤਬਲੇ ਦੀ ਸਿਖਲਾਈ ਦੇਣ ਤੇ ਹੋਰ ਗੁਰਮਤਿ ਸਿੱਖਿਆ ਦੇਣ ਲਈ ਪਿੰਡ ਬਲੱਗਣ ਵਿਖੇ ਬੀਬੀ ਬਲਵਿੰਦਰ ਕੌਰ ਤੇ ਬਾਬਾ ਗੁਰਪ੍ਰੀਤ ਸਿੰਘ ਵਲੋਂ ਉਪਰਾਲਾ ਕਰਦਿਆਂ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਬਾਬਾ ਬਕਾਲਾ ਸਾਹਿਬ, 13 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਦਸ਼ਮੇਸ਼ ਪਬਲਿਕ ਸੀ: ਸੈ: ਸਕੂਲ ਬਾਬਾ ਬਕਾਲਾ ਸਾਹਿਬ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਪਿ੍ੰਸੀਪਲ ਕੁਲਬੀਰ ਸਿੰਘ ਨੇ ਦੱਸਿਆ ਹੈ ਕਿ ਸਕੂਲ ਦਾ ਨਤੀਜਾ 98 ਫੀਸਦੀ ਰਿਹਾ ਹੈ | ਸਕੂਲ ਦੇ ...

ਪੂਰੀ ਖ਼ਬਰ »

ਸਿੱਖਿਆ ਅਧਾਰਿਤ ਫ਼ਿਲਮਾਂ ਗਿਆਨ ਤੇ ਜੀਵਨ ਜਾਂਚ ਸਿਖਾਉਦੀਆਂ- ਸੋਨੀ

ਅੰਮਿ੍ਤਸਰ, 13 ਮਈ (ਸੁਰਿੰਦਰਪਾਲ ਸਿੰਘ ਵਰਪਾਲ)- ਪ੍ਰੋਡਿਊਸਰ ਨਰਿੰਦਰ ਰਾਏ ਦੀ ਲਘੂ ਪੰਜਾਬੀ ਫਿਲਮ 'ਕਾਤਿਲ ਕੌਣ' ਦਾ ਪ੍ਰੀਮਿਅਰ ਸ਼ੋਅ ਸੁਮਿੱਤਰ ਰਾਏ ਦੀ ਅਗਵਾਈ ਹੇਠ ਕੈਬਰਿਜ਼ ਸਕੂਲ ਵਿਖੇ ਕਰਵਾਇਆ ਗਿਆ ਜਿਸ 'ਚ ਮੁੱਖ ਮਹਿਮਾਨ ਵਜੋਂ ਸਿੱਖਿਆ ਮੰਤਰੀ. ਓ.ਪੀ. ਸੋਨੀ ਨੇ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਵਿਕਾਸ ਕਾਰਜ ਜ਼ੋਰਾਂ 'ਤੇ- ਸਰਪੰਚ ਰਵੀ ਚੀਮਾ

ਬਾਬਾ ਬਕਾਲਾ ਸਾਹਿਬ, 13 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਪੰਜਾਬ ਵਿਚ ਕਾਂਗਰਸ ਪਾਰਟੀ ਵਲੋਂ ਚੋਣਾਂ ਦੌਰਾਨ ਕੀਤੇ ਗਏ ਇਕ ਇਕ ਵਾਇਦੇ ਨੂੰ ਅਮਲੀ ਰੂਪ 'ਚ ਪੂਰਾ ਕੀਤਾ ਜਾ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਹਰੇਕ ਵਰਗ ਪੂਰੀ ਤਰ੍ਹਾਂ ਖ਼ੁਸ਼ਹਾਲ ਹੋਵੇਗਾ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲ ਵਿਖੇ 2 ਗਣਿਤ ਅਧਿਆਪਕ ਤਾਇਨਾਤ

ਅੰਮਿ੍ਤਸਰ, 13 ਮਈ (ਸੁਰਿੰਦਰਪਾਲ ਸਿੰਘ ਵਰਪਾਲ)- ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਦੀਆਂ ਹਦਾਇਤਾਂ ਅਨੁਸਾਰ ਮੈਰੀਟੋਰੀਅਸ ਸਕੂਲ ਵਿਖੇ 2 ਗਣਿਤ ਦੇ ਅਧਿਆਪਕਾਂ ਨੂੰ ਤਾਇਨਾਤ ਕੀਤਾ ਗਿਆ ਹੈ | ਪਿਛਲੇ ਦਿਨੀ ਸਿੱਖਿਆ ਮੰਤਰੀ ਵਲੋਂ ਅਚਨਚੇਤ ਮੈਰੀਟੋਰੀਅਸ ਸਕੂਲ ਦੇ ...

ਪੂਰੀ ਖ਼ਬਰ »

ਕੌਮਾਤਰੀ ਮਾਂ ਦਿਵਸ ਮਨਾਇਆ

ਅੰਮਿ੍ਤਸਰ, 13 ਮਈ (ਸੁਰਿੰਦਰਪਾਲ ਸਿੰਘ ਵਰਪਾਲ)- ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਅੱਜ ਪਿ੍ੰ. ਆਂਚਲ ਮਹਾਜਨ ਦੀ ਅਗਵਾਈ 'ਚ ਕੌਮਾਤਰੀ ਮਾਂ ਦਿਵਸ ਮਨਾਇਆ ਗਿਆ, ਜਿਸ 'ਚ ਵਿਦਿਆਰਥੀਆਂ ਵਲੋਂ ਮਾਂ ਨੂੰ ਸਮਰਪਿਤ ਕਵਿਤਾਵਾਂ, ਡਾਂਸ ਅਤੇ ਪੋਸਟਰ ਬਣਾਏ | ਇਸ ਦੌਰਾਨ ਪਿ੍ੰ. ...

ਪੂਰੀ ਖ਼ਬਰ »

ਕਾਂਗਰਸ ਵਰਕਰਾਂ ਦੀ ਮੀਟਿੰਗ ਹੋਈ

ਬੰਡਾਲਾ, 13 ਮਈ (ਅਮਰਪਾਲ ਸਿੰਘ ਬੱਬੂ)- ਬਲਾਕ ਕਾਂਗਰਸ ਦੇ ਜਨਰਲ ਸਕੱਤਰ ਤਰਸੇਮ ਸਿੰਘ ਸਫੀਪੁਰ ਨੇ ਕਾਂਗਰਸ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਕਣਕ ਦੀ ਖ਼ਰੀਦ ਲਈ ਕੀਤੇ ਗਏ ਪ੍ਰਬੰਧਾਂ ਤੋਂ ਕਿਸਾਨ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲ ਵਿਖੇ 2 ਗਣਿਤ ਅਧਿਆਪਕ ਤਾਇਨਾਤ

ਅੰਮਿ੍ਤਸਰ, 13 ਮਈ (ਸੁਰਿੰਦਰਪਾਲ ਸਿੰਘ ਵਰਪਾਲ)- ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਦੀਆਂ ਹਦਾਇਤਾਂ ਅਨੁਸਾਰ ਮੈਰੀਟੋਰੀਅਸ ਸਕੂਲ ਵਿਖੇ 2 ਗਣਿਤ ਦੇ ਅਧਿਆਪਕਾਂ ਨੂੰ ਤਾਇਨਾਤ ਕੀਤਾ ਗਿਆ ਹੈ | ਪਿਛਲੇ ਦਿਨੀ ਸਿੱਖਿਆ ਮੰਤਰੀ ਵਲੋਂ ਅਚਨਚੇਤ ਮੈਰੀਟੋਰੀਅਸ ਸਕੂਲ ਦੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅਰਦਾਸ ਦਿਵਸ ਮਨਾਇਆ

ਅੰਮਿ੍ਤਸਰ, 13 ਮਈ (ਜੱਸ)- ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਦੀ ਅਗਵਾਈ 'ਚ ਚੱਲ ਰਹੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ 'ਚ ਸਫ਼ਲਤਾ ਹਾਸਲ ਕਰਨ ਲਈ ਅਰਦਾਸ ਦਿਵਸ ਮਨਾਇਆ ਗਿਆ | ਕਾਲਜ ਪਿ੍ੰ. ਡਾ: ਸੁਰਿੰਦਰਪਾਲ ਕੌਰ ...

ਪੂਰੀ ਖ਼ਬਰ »

ਕੌ ਾਸਲਰ ਪ੍ਰਮਿੰਦਰ ਕੌਰ ਵਲੋਂ ਪ੍ਰੀਮਿਕਸ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ

ਵੇਰਕਾ, 13 ਮਈ (ਪਰਮਜੀਤ ਸਿੰਘ ਬੱਗਾ)- ਹਲਕਾ ਪੂਰਬੀ ਦੀ ਵਾਰਡ ਨੰ: 20 ਦੀ ਕਾਂਗਰਸ ਪੱਖੀ ਕੌਾਸਲਰ ਪ੍ਰਮਿੰਦਰ ਕੌਰ ਹੁੰਦਲ ਵਲੋਂ ਅੱਜ ਪੱਤੀ ਕੱਲੂ ਵਾਲੀ ਵੇਰਕਾ ਤੋਂ ਮੂਧਲ ਦੇ ਨਵੇਂ ਬਾਈਪਾਸ ਨੂੰ ਮਿਲਾਉਂਦੇ ਕੱਚੇ ਿਲੰਕ ਰਸਤੇ ਨੂੰ ਪੱਕਿਆ ਕਰਕੇ ਪ੍ਰੀਮਿਕਸ ਨਾਲ ਬਣਾਈ ...

ਪੂਰੀ ਖ਼ਬਰ »

ਗਾਇਕ ਤਾਜ ਗਿੱਲ ਦਾ ਸਿੰਗਲ ਟਰੈਕ 15 ਨੂੰ ਹੋਵੇਗਾ ਰਿਲੀਜ਼

ਚੱਬਾ, 13 ਮਈ (ਜੱਸਾ ਅਨਜਾਣ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਜੈਮਲ ਸਿੰਘ ਵਰਪਾਲ ਦੇ ਸਪੁੱਤਰ ਗਾਇਕ ਤਾਜ ਗਿੱਲ ਦਾ ਬੀਤੇ ਵਰ੍ਹੇ ਆਇਆ ਗੀਤ 'ਮੰਗਣਾ' ਜਿਸ ਨੂੰ ਸਰੋਤਿਆਂ ਬੇਹੱਦ ਜ਼ਿਆਦਾ ਪਿਆਰ ਦਿੱਤਾ ਗਿਆ | ਸਰੋਤਿਆਂ ਦੀ ਪੁਰਜ਼ੋਰ ਮੰਗ 'ਤੇ ਗਾਇਕ ਤਾਜ ਗਿੱਲ ਆਪਣਾ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਨਾਚ ਦਿਵਸ ਨੂੰ ਸਮਰਪਿਤ ਡਾਂਸ ਮੁਕਾਬਲੇ ਕਰਵਾਏ

ਅੰਮਿ੍ਤਸਰ, 13 ਮਈ (ਸ. ਰ.)- ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਨਾਚ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਅ ਗਿਆ | ਇਸ ਪ੍ਰੋਗਰਾਮ 'ਚ ਕਾਲਜ ਦੇ ਲਗਪਗ 17 ਵਿਦਿਆਰਥੀਆਂ ਨੇ ਡਾਂਸ ਦੀਆਂ ਵੱਖ-ਵੱਖ ਕਿਸਮਾਂ ਦੀ ਪੇਸ਼ਕਾਰੀ ਕਰਦੇ ਹੋਏ ਡਾਂਸ ਮੁਕਾਬਲੇ 'ਚ ਉਤਸ਼ਾਹ ਨਾਲ ...

ਪੂਰੀ ਖ਼ਬਰ »

ਨਰੇਗਾ ਕਾਮਿਆਂ ਵਲੋਂ ਨਾਲੇ ਨਖਾਸੂਆਂ ਦੀ ਖਲਾਈ

ਮਜੀਠਾ, 13 ਮਈ (ਮਨਿੰਦਰ ਸਿੰਘ ਸੋਖੀ)- ਬਲਾਕ ਤੇ ਪੰਚਾਇਤ ਅਫ਼ਸਰ ਮਜੀਠਾ ਪਰਮਜੀਤ ਸਿੰਘ ਕਾਹਲੋਂ ਤੇ ਏ. ਪੀ. ਓ. ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਗਾਰਡੀਅਨਜ਼ ਆਫ਼ ਗਵਰਨੈਂਸ ਦੀ ਅਗਵਾਈ 'ਚ ਮੌਨਸੂਨ ਦੀ ਆਮਦ ਤੋਂ ਪਹਿਲਾਂ ਅਹਿਤਿਆਦ ਵਜੋਂ ਪਿੰਡਾਂ ਦੇ ਨਾਲੇ ਨਖਾਸੂ ਆਦਿ ...

ਪੂਰੀ ਖ਼ਬਰ »

ਸਰਬੱਤ ਭਲਾਈ ਸੰਸਥਾ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ

ਛੇਹਰਟਾ, 13 ਮਈ (ਵਡਾਲੀ)- ਸਰਬਤ ਭਲਾਈ ਸੰਸਥਾਂ ਦੀ ਮੀਟਿੰਗ ਛੇਹਰਟਾ ਵਿਖੇ ਪ੍ਰਧਾਨ ਸੁਖਚੈਨ ਸਿੰਘ ਰਣਗੜ੍ਹ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪ੍ਰਧਾਨ ਸੁਖਚੈਨ ਸਿੰਘ ਰਣਗੜ ਨੇ ਸੰਸਥਾ ਦਾ ਵਿਸਥਾਰ ਕਰਦੇ ਹੋਏ ਸਰਬਸੰਮਤੀ ਨਾਲ ਬੀਬੀ ਗੁਰਪਿੰਦਰ ਕੌਰ ਬਮਰਾਹ ਨੂੰ ਮੀਤ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਸੈਮੀਨਾਰ ਕਰਵਾਇਆ

ਚੋਗਾਵਾਂ, 13 ਮਈ (ਗੁਰਬਿੰਦਰ ਸਿੰਘ ਬਾਗੀ)- ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਨਸ਼ਾ ਛੁਡਾਓ ਮੁਹਿੰਮ ਤਹਿਤ ਅੱਜ ਕਸਬਾ ਚੋਗਾਵਾਂ ਵਿਖੇ ਗਿੱਲ ਫ਼ਾਰਮ ਹਾਊਸ ਵਿਖੇ ਨਾਇਬ ਤਹਿਸੀਲਦਾਰ ਜਗਸੀਰ ਸਿੰਘ, ਐੱਸ. ਐੱਮ. ਓ. ਲੋਪੋਕੇ ਸੰਜੇ ਕਪੂਰ, ਐੱਸ. ਐੱਚ. ਓ. ਲੋਪੋਕੇ ਦੀ ਅਗਵਾਈ ...

ਪੂਰੀ ਖ਼ਬਰ »

ਭਾਈ ਗੁਰਦੀਪ ਸਿੰਘ ਨੂੰ ਕੀਤਾ ਸਨਮਾਨਿਤ

ਛੇਹਰਟਾ, 13 ਮਈ (ਵਡਾਲੀ)- ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਇਤਹਾਸਿਕ ਗੁਰਦੁਆਰਾ ਸ੍ਰੀ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਮੈਨੇਜਰ ਭਾਈ ਜਗੀਰ ਸਿੰਘ ਬਘਿਆੜੀ ਦੀ ਦੇਖ-ਰੇਖ ਹੇਠ ਸਨਮਾਨ ਸਮਾਰੋਹ ਹੋਇਆ | ਇਸ ਮੌਕੇ ਮੈਨੇਜਰ ਭਾਈ ਜਗੀਰ ਸਿੰਘ ਬਘਿਆੜੀ ...

ਪੂਰੀ ਖ਼ਬਰ »

ਸਰਕਾਰੀ ਕਾਲਜ ਅਜਨਾਲਾ 'ਚ ਨਵ-ਨਿਯੁਕਤ ਡਿਪਟੀ ਡਾਇਰੈਕਟਰ ਡਾ: ਭੱਲਾ ਨੂੰ ਕੀਤਾ ਸਨਮਾਨਿਤ

ਅਜਨਾਲਾ, 13 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਸਰਕਾਰੀ ਕਾਲਜ ਅਜਨਾਲਾ 'ਚ ਸਮੂਹ ਕਾਲਜ ਸਟਾਫ਼ ਤੇ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵਲੋਂ ਕਰਵਾਏ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਨਵ-ਨਿਯੁੱਕਤ ਡਿਪਟੀ ਡਾਇਰੈਕਟਰ ਦਫ਼ਤਰ ਸਿੱਖਿਆ ਵਿਭਾਗ (ਕਾਲਜਾਂ) ...

ਪੂਰੀ ਖ਼ਬਰ »

ਮਹਿਲਾ ਯਾਤਰੀਆਂ ਨੂੰ ਜਾਗਰੂਕ ਕਰਨ ਲਈ ਆਰ. ਪੀ. ਐੱਫ. ਨੇ ਗਠਿਤ ਕੀਤੀ ਟੀਮ 'ਭੈਰਵੀ'

ਅੰਮਿ੍ਤਸਰ, 13 ਮਈ (ਹਰਜਿੰਦਰ ਸਿੰਘ ਸ਼ੈਲੀ)- ਰੇਲਗੱਡੀਆਂ 'ਚ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਹੋਰ ਪੁਖਤਾ ਕਰਨ ਦੇ ਮਕਸਦ ਨਾਲ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ.) ਵਲੋਂ ਟੀਮ 'ਭੈਰਵੀ' ਦਾ ਗਠਨ ਕੀਤਾ ਗਿਆ ਤੇ ਇਸ 'ਚ ਪੂਰਾ ਸਟਾਫ਼ ਮਹਿਲਾ ਕਰਮਚਾਰੀਆਂ ਦਾ ਹੀ ...

ਪੂਰੀ ਖ਼ਬਰ »

ਲਿੰਕ ਸੜਕਾਂ ਦੀ ਮੁਰੰਮਤ ਦੇ ਕੰਮ ਦੀ ਅਜਨਾਲਾ ਨੇ ਕਰਵਾਈ ਸ਼ੁਰੂਆਤ

ਗੱਗੋਮਾਹਲ, 13 ਮਈ (ਬਲਵਿੰਦਰ ਸਿੰਘ ਸੰਧੂ)¸ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਬੜ੍ਹੀ ਤੇਜ਼ੀ ਨਾਲ ਆਰੰਭੀ ਗਈ ਹੈ, ਲਿੰਕ ਸੜਕਾਂ ਦੀ ਮੁਰੰਮਤ ਵਾਸਤੇ ਪੰਜਾਬ ਸਰਕਾਰ ਵਲੋਂ 2 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਸੀ ਜਿਨ੍ਹਾਂ 'ਚੋਂ 20 ਕਰੋੜ ਦੀ ਲਾਗਤ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਬਿਨਾਂ ਕਿਸੇ ਪੱਖਵਾਦ ਤੋਂ ਕਰਾਉਣ ਦੀਆਂ ਹਦਾਇਤਾਂ

ਚੋਗਾਵਾਂ, 13 ਮਈ (ਗੁਰਬਿੰਦਰ ਸਿੰਘ ਬਾਗੀ)- ਬਲਾਕ ਚੋਗਾਵਾਂ ਅਧੀਨ ਆਉਂਦੇ ਕੋਈ 70 ਪਿੰਡ ਜਿਨ੍ਹਾਂ ਦੀ ਪੰਚਾਇਤੀ ਜ਼ਮੀਨ ਹੈ, ਨੂੰ ਠੇਕੇ ਉੱਪਰ ਦੇਣ ਲਈ ਬੀ. ਡੀ. ਪੀ. ਓ. ਚੋਗਾਵਾਂ ਗੁਰਮੀਤ ਸਿੰਘ ਚਾਹਲ ਦੀ ਅਗਵਾਈ ਹੇਠ ਫੀਲਡ ਤੇ ਦਫ਼ਤਰੀ ਸਟਾਫ਼ ਦੀ ਇਕ ਵਿਸ਼ੇਸ਼ ਮੀਟਿੰਗ ...

ਪੂਰੀ ਖ਼ਬਰ »

ਅਧੂਰੇ ਸਾਮਾਨ ਨਾਲ ਲੈਸ ਹੈ ਅੰਮਿ੍ਤਸਰ ਦੀ ਫ਼ਾਇਰ ਬਿ੍ਗੇਡ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)- ਫ਼ਾਇਰ ਬਿ੍ਗੇਡ ਵਿਭਾਗ ਅੱਗ 'ਤੇ ਕਾਬੂ ਪਾਉਣ ਵਾਲਾ ਅਮਲਾ | ਇਹ ਵਿਭਾਗ ਹਰ ਸ਼ਹਿਰ ਲਈ ਅਹਿਮ ਹੈ ਜਿਸ ਦੇ ਮੋਢਿਆਂ 'ਤੇ ਸ਼ਹਿਰ ਦੇ ਹਜ਼ਾਰਾਂ ਲੋਕਾਂ ਦੀ ਜ਼ਿੰਮੇਵਾਰੀ ਟਿਕੀ ਹੁੰਦੀ ਹੈ | ਅੰਮਿ੍ਤਸਰ ਦੇ ਫ਼ਾਇਰ ਬਿ੍ਗੇਡ ਵਿਭਾਗ ਦੇ ...

ਪੂਰੀ ਖ਼ਬਰ »

ਡੈਨੀ ਬੰਡਾਲਾ ਨੇ ਪੈਨਸ਼ਨਾਂ ਦੇ ਨਿਯੁਕਤੀ ਪੱਤਰ ਵੰਡੇ

ਤਰਸਿੱਕਾ, 13 ਮਈ (ਅਤਰ ਸਿੰਘ ਤਰਸਿੱਕਾ)- ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪਹਿਲਕਦਮੀ ਕਰਦਿਆਂ ਗ਼ਰੀਬ ਲੋਕਾਂ ਦੇ ਮਸੀਹਾ ਬਣ ਕੇ ਅੰਗਹੀਣ, ਬੁਢਾਪਾ ਤੇ ਵਿਧਵਾ ਪੈਨਸ਼ਨਾਂ ਦੇ ਨਿਯੁਕਤੀ ਪੱਤਰ ਲੋੜਵੰਦਾਂ ਦੇ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਖ਼ਾਲਸਾ ਅਕੈਡਮੀ ਮਹਿਤਾ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਚੌਕ ਮਹਿਤਾ, 13 ਮਈ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)- ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ...

ਪੂਰੀ ਖ਼ਬਰ »

ਜੂਨੀਅਰ ਹਾਕੀ ਚੈਂਪੀਅਨਸ਼ਿਪ ਰੰਧਾਵਾ ਦਾ ਪਿੰਡ ਪਹੁੰਚਣ 'ਤੇ ਸਵਾਗਤ

ਜੈਂਤੀਪੁਰ, 13 ਮਈ (ਬਲਵੰਤ ਸਿੰਘ ਭਗਤ)- ਭੋਪਾਲ ਵਿਖੇ ਹਾਕੀ ਇੰਡੀਆ ਵਲੋਂ ਕਰਵਾਈ 8ਵੀਂ ਹਾਕੀ ਇੰਡੀਆ ਜੂਨੀਅਰ ਰਾਸ਼ਟਰੀ ਮੈਨ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਰਿਆਣਾ ਨੂੰ 4-3 ਦੇ ਫ਼ਰਕ ਨਾਲ ਹਰਾ ਕਿ ਜੂਨੀਅਰ ਚੈਂਪੀਅਨ ਬਣੀ ਪੰਜਾਬ ਦੀ ਟੀਮ ਨੇ ਖਿਡਾਰੀ ਪਰਮਪ੍ਰੀਤ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ 'ਚ ਕਾਂਗਰਸ ਦੇ ਹੱਕ 'ਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਯੂਥ ਕਾਂਗਰਸ ਵਲੋਂ ਜਨ ਸੰਪਰਕ ਮੁਹਿੰਮ ਦਾ ਆਗਾਜ਼

ਅਜਨਾਲਾ, 13 ਮਈ (ਐਸ. ਪ੍ਰਸ਼ੋਤਮ)- ਬਲਾਕ ਅਜਨਾਲਾ ਦੇ 153 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਬਲਾਕ ਸੰਮਤੀ ਅਜਨਾਲਾ ਦੇ 25 ਜ਼ੋਨਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ 3 ਜ਼ੋਨਾਂ ਦੀਆਂ ਪ੍ਰਸਤਾਵਿਤ ਜੁਲਾਈ ਮਹੀਨੇ 'ਚ ਹੋਣ ਵਾਲੀਆਂ ਚੋਣਾਂ 'ਚ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਗੁਰੁੂ ਨਾਨਕ ਪ੍ਰਕਾਸ਼ ਖੱਬੇ ਰਾਜਪੂਤਾਂ ਦੇ ਗੁੰਬਦ ਦੀ ਸੇਵਾ ਆਰੰਭ

ਚੌਕ ਮਹਿਤਾ, 13 ਮਈ (ਧਰਮਿੰਦਰ ਸਿੰਘ ਭੰਮਰਾ)- ਗੁਰਦੁਆਰਾ ਗੁਰੁੂ ਨਾਨਕ ਪ੍ਰਕਾਸ਼ ਖੱਬੇਰਾਜਪੂਤਾਂ ਵਿਖੇ ਸਰਬੱਤ ਦੇ ਭਲੇ ਲਈ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ¢ ਉਪਰੰਤ ਦਮਦਮੀ ਟਕਸਾਲ ਦੇ ਰਾਗੀ ਭਾਈ ਰਣਧੀਰ ਸਿੰਘ ਦੇ ਜਥੇ ਵਲੋਂ ਸੰਗਤਾਂ ਨੂੰ ...

ਪੂਰੀ ਖ਼ਬਰ »

ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ 'ਚ ਭਾਈਵਾਲ ਬਣਨਾ ਤੇ ਬਹੁਪੱਖੀ ਵਿਕਾਸ ਕਰਵਾਉਣਾ ਮੇਰਾ ਮੁੱਢਲਾ ਫ਼ਰਜ਼-ਵਿਧਾਇਕ ਹਰਪ੍ਰਤਾਪ

ਅਜਨਾਲਾ, 13 ਮਈ (ਐੱਸ. ਪ੍ਰਸ਼ੋਤਮ)- ਅੱਜ ਇੱਥੇ ਜਾਟ ਮਹਾਂ ਸਭਾ ਤਹਿਸੀਲ ਅਜਨਾਲਾ ਦੇ ਪ੍ਰਧਾਨ ਤੇ ਕਾਂਗਰਸ ਜ਼ੋਨਲ ਇੰਚਾਰਜ ਬਲਜੀਤ ਸਿੰਘ ਸਲੇਮਪੁਰਾ ਦੀ ਅਗਵਾਈ 'ਚ ਅਤੇ ਮਨੋਜ ਕੁਮਾਰ ਮਹਿਲਾਂਵਾਲਾ, ਜ਼ੋਨ ਉੱਗਰ ਔਲਖ ਕਾਂਗਰਸ ਪ੍ਰਧਾਨ ਸੁਖਦੇਵ ਸਿੰਘ ਮਲਵਈ, ਸਾਬਕਾ ...

ਪੂਰੀ ਖ਼ਬਰ »

ਵਕਫ਼ ਬੋਰਡ ਦੀ ਜ਼ਮੀਨ 'ਤੇ ਬਣਾਈਆਂ ਦੁਕਾਨਾਂ ਨਾਲ ਟਰੱਸਟ ਦਾ ਕੋਈ ਵਾਸਤਾ ਨਹੀਂ- ਛਿੰਦਾ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)¸ਸਾਬਕਾ ਸੀਨੀਅਰ ਡਿਪਟੀ ਮੇਅਰ ਦੇ ਲੜਕੇ ਵਲੋਂ ਨਾਜਾਇਜ਼ ਤੌਰ 'ਤੇ ਨਗਰ ਸੁਧਾਰ ਟਰੱਸਟ ਦੀ ਕਥਿਤ ਜ਼ਮੀਨ 'ਤੇ ਦੁਕਾਨਾਂ ਬਣਾਏ ਜਾਣ ਸਬੰਧੀ ਕੀਤੀ ਜਾ ਰਹੀ ਚਰਚਾ ਦੇ ਜਵਾਬ 'ਚ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਵਿੰਦਰ ਸਿੰਘ ਛਿੰਦਾ ਨੇ ...

ਪੂਰੀ ਖ਼ਬਰ »

ਤਕਨੀਕੀ ਕੋਰਸਾਂ 'ਚ ਦਾਖ਼ਲੇ ਲਈ ਵਿਦਿਆਰਥਣਾਂ 'ਚ ਭਾਰੀ ਉਤਸ਼ਾਹ- ਮੱਤੇਵਾਲ

ਵੇਰਕਾ, 13 ਮਈ (ਪਰਮਜੀਤ ਸਿੰਘ ਬੱਗਾ)- ਮੁੱਖ ਮੰਤਰੀ ਸਕਾਲਰਸ਼ਿਪ ਯੋਜਨਾ ਤਹਿਤ ਮਾਈ ਭਾਗੋ ਸਰਕਾਰੀ ਬਹੁ ਤਕਨੀਕੀ ਕਾਲਜ਼ (ਲੜਕੀਆਂ) ਮਜੀਠਾ ਰੋਡ ਅੰਮਿ੍ਤਸਰ ਵਿਖੇ ਚੱਲ ਰਹੇ ਵੱਖ-ਵੱਖ ਕੋਰਸਾਂ 'ਚ ਦਾਖ਼ਲਿਆਂ ਲਈ ਵਿਦਿਆਰਥਣਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ...

ਪੂਰੀ ਖ਼ਬਰ »

'ਦਾਦਾ ਸਾਹਿਬ ਫ਼ਾਲਕੇ' ਫ਼ਿਲਮ ਫਾਊਾਡੇਸ਼ਨ ਐਵਾਰਡ-2018 ਨਾਲ ਗਾਇਕ ਤੇ ਅਦਾਕਾਰ ਆਰਿਸ਼ ਸਿੰਘ ਸਨਮਾਨਿਤ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)- ਬੀਤੇ ਦਿਨੀ ਮੁੰਬਈ ਵਿਖੇ ਹੋਏ ਫ਼ਿਲਮ ਸਮਾਰੋਹ 'ਚ ਜੀ ਮਿਊਜ਼ਿਕ ਕੰਪਨੀ ਵਲੋਂ ਜਾਰੀ ਕੀਤੇ ਗਏ 'ਗਦਰੀ ਸਿੰਘ ਲੱਗਦਾ ਫ਼ਿਰ ਆਣਾ ਪਊ' ਗੀਤ ਨੂੰ ਲੋਕਾਂ ਵਲੋਂ ਦਿੱਤੇ ਭਰਵੇ ਹੁੰਗਾਰੇ ਦੇ ਚੱਲਦਿਆਂ ਗੁਰੂ ਨਗਰੀ ਦੇ ਮੁੱਕੇਬਾਜ਼, ਗਾਇਕ ...

ਪੂਰੀ ਖ਼ਬਰ »

ਵਾਤਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ ਦਾ ਲਿਆ ਪ੍ਰਣ

ਬੁਤਾਲਾ, 13 ਮਈ (ਹਰਜੀਤ ਸਿੰਘ)- ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਅਤੇ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਛਾਂਦਾਰ ਰੁੱਖ ਲਗਾਉਣ ਲਈ ਬੁਤਾਲਾ ਦੇ ਨੌਜਵਾਨ ਵੀਰਾਂ ਵਲੋਂ ਛਾਂਦਾਰ ਰੁੱਖ ਲਗਾਉਣ ਦਾ ਪ੍ਰਣ ਲਿਆ ਗਿਆ, ਜਿਸ ਦੀ ਸ਼ੁਰੂਆਤ ਅੱਜ ਬੂਤਾਲਾ ਦੇ ਸ਼ਮਸ਼ਾਨਘਾਟ ਤੋਂ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਾਂ ਵਲੋਂ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

ਅਜਨਾਲ, 13 ਮਈ (ਐੱਸ. ਪ੍ਰਸ਼ੋਤਮ)- ਅੱਜ ਸਥਾਨਕ ਸ਼ਹਿਰ 'ਚ ਮਿਡ-ਡੇ-ਮੀਲ ਵਰਕਰਜ਼ ਯੂਨੀਅਨ (ਸੀਟੂ) ਤਹਿਸੀਲ ਅਜਨਾਲਾ ਇਕਾਈ ਨੇ ਸੂਬਾਈ ਕੋ-ਕਨਵੀਨਰ ਸੁਮਨ ਰਾਣੀ ਅਤੇ ਸੀਟੂ ਦੇ ਸੂਬਾ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਦੀ ਸਾਂਝੀ ਪ੍ਰਧਾਨਗੀ 'ਚ ਕੈਪਟਨ ਸਰਕਾਰ ਵਲੋਂ ...

ਪੂਰੀ ਖ਼ਬਰ »

ਪਿੰਡ ਪੇਰੋਸ਼ਾਹ ਦੇੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਦੀਵਾਨ ਸਜਾਇਆ

ਚੌਕ ਮਹਿਤਾ, 13 ਮਈ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)- ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਤੇ ਜੂਨ 84 ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਦੀਵਾਨ ਦਮਦਮੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX