ਤਾਜਾ ਖ਼ਬਰਾਂ


ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ ਜਾਰੀ, ਭਾਜਪਾ 109, ਕਾਂਗਰਸ 110 ਸੀਟਾਂ 'ਤੇ ਅੱਗੇ
. . .  16 minutes ago
ਚੋਣ ਨਤੀਜੇ : ਸੂਤਰਾਂ ਮੁਤਾਬਿਕ ਕਾਂਗਰਸ ਦੇ ਸਚਿਨ ਪਾਈਲਟ ਰਾਜਸਥਾਨ 'ਚ 8 ਆਜ਼ਾਦ ਉਮੀਦਵਾਰਾਂ ਨਾਲ ਕਰ ਰਹੇ ਹਨ ਮੁਲਾਕਾਤ
. . .  35 minutes ago
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ
. . .  13 minutes ago
ਅੰਮ੍ਰਿਤਸਰ, 11 ਦਸੰਬਰ (ਜਸਵੰਤ ਸਿੰਘ ਜੱਸ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਪੰਜ ਪਿਆਰਿਆਂ ਦੀ ਅਗਵਾਈ...
ਨਿਆਇਕ ਹਿਰਾਸਤ 'ਚ ਭੇਜੇ ਗਏ ਬਿਕਰਮਜੀਤ ਅਤੇ ਅਵਤਾਰ
. . .  18 minutes ago
ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਵਿਖੇ ਇੱਕ ਨਿਰੰਕਾਰੀ ਭਵਨ 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਅਵਤਾਰ ਸਿੰਘ ਅਤੇ ਬਿਕਰਮਜੀਤ ਸਿੰਘ ਨੂੰ ਅੱਜ ਅਜਨਾਲਾ ਦੀ ਅਦਾਲਤ...
ਚੋਣ ਨਤੀਜੇ : ਮਿਜ਼ੋਰਮ 'ਚ ਕਾਂਗਰਸ 6 ਸੀਟਾਂ, ਐਮ.ਐਨ.ਐਫ. 27, ਭਾਜਪਾ 1 ਸੀਟ 'ਤੇ ਅੱਗੇ
. . .  43 minutes ago
ਚੋਣ ਨਤੀਜੇ : ਛੱਤੀਸਗੜ੍ਹ 'ਚ ਭਾਜਪਾ 19 ਸੀਟਾਂ, ਕਾਂਗਰਸ 62 ਸੀਟਾਂ, ਹੋਰ 9 ਸੀਟਾਂ 'ਤੇ ਅੱਗੇ
. . .  57 minutes ago
ਕਾਂਗਰਸ ਨੂੰ ਰਾਜਸਥਾਨ 'ਚ ਸਪਸ਼ਟ ਬਹੁਮਤ, ਆਜ਼ਾਦ ਉਮੀਦਵਾਰਾਂ ਦੇ ਸਮਰਥਨ ਦਾ ਸਵਾਗਤ - ਗਹਿਲੋਤ
. . .  about 1 hour ago
ਜੈਪੁਰ, 11 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਬੜ੍ਹਤ 'ਤੇ ਕਾਂਗਰਸ ਦੇ ਸੀਨੀਅਰ ਲੀਡਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਲੋਕਾਂ ਦਾ ਸਮਰਥਨ ਕਾਂਗਰਸ ਨਾਲ ਹੈ। ਪਾਰਟੀ ਸਪਸ਼ਟ ਬਹੁਮਤ ਪ੍ਰਾਪਤ ਕਰੇਗੀ। ਫਿਰ ਉਹ ਆਜ਼ਾਦ ਉਮੀਦਵਾਰਾਂ ਦਾ...
ਆਜ਼ਾਦੀ ਤੋਂ ਬਾਅਦ ਅੰਮ੍ਰਿਤਸਰ ਦੇ ਇਸ ਪਿੰਡ 'ਚ ਪਹਿਲੀ ਵਾਰ ਸਰਬ ਸੰਮਤੀ ਨਾਲ ਚੁਣਿਆ ਗਿਆ ਸਰਪੰਚ
. . .  about 1 hour ago
ਹਰਸ਼ਾ ਛੀਨਾ, 11 ਦਸੰਬਰ (ਕੜਿਆਲ)- ਅੰਮ੍ਰਿਤਸਰ ਦੇ ਬਲਾਕ ਹਰਸਾ ਛੀਨਾ ਅਧੀਨ ਪੈਂਦੇ ਇਤਿਹਾਸਕ ਪਿੰਡ ਕੜਿਆਲ ਵਿਖੇ ਆਜ਼ਾਦੀ ਉਪਰੰਤ ਪਹਿਲੀ ਵਾਰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਸੀਨੀਅਰ ਕਾਂਗਰਸੀ...
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ, ਛਤੀਸਗੜ੍ਹ ਤੇ ਰਾਜਸਥਾਨ 'ਚ ਕਾਂਗਰਸ ਨੂੰ ਬੜਤ
. . .  about 1 hour ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ, ਛਤੀਸਗੜ੍ਹ ਤੇ ਰਾਜਸਥਾਨ 'ਚ ਕਾਂਗਰਸ ਨੂੰ...
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ 95, ਭਾਜਪਾ 80, ਹੋਰ 24 'ਤੇ
. . .  about 1 hour ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ 95, ਭਾਜਪਾ 80, ਹੋਰ 24 'ਤੇ...
ਕਪਿਲ ਨੇ ਕਰਾਇਆ ਜਗਰਾਤਾ, ਕਈ ਸਿਤਾਰੇ ਹੋਏ ਸ਼ਾਮਲ
. . .  about 1 hour ago
ਅੰਮ੍ਰਿਤਸਰ, 11 ਦਸੰਬਰ- ਆਪਣੇ ਵਿਆਹ ਤੋਂ ਪਹਿਲਾਂ ਲੰਘੀ ਰਾਤ ਕਾਮੇਡੀ ਕਿੰਗ ਵਲੋਂ ਜਗਰਾਤਾ ਕਰਾਇਆ ਗਿਆ, ਜਿਸ 'ਚ ਪੰਜਾਬੀ ਗਾਇਕਾਂ ਦੇ ਨਾਲ-ਨਾਲ ਕਾਮੇਡੀ ਜਗਤ ਦੇ ਕਈ ਸਿਤਾਰਿਆਂ ਨੇ ਸ਼ਿਰਕਤ...
ਰਾਹੁਲ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹਨ - ਨਵਜੋਤ ਸਿੰਘ ਸਿੱਧੂ
. . .  about 2 hours ago
ਨਵੀਂ ਦਿੱਲੀ, 11 ਦਸੰਬਰ - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਕਾਂਗਰਸ ਨੂੰ ਮਿਲ ਰਹੀ ਵੱਡੀ ਲੀਡ 'ਤੇ ਬੋਲਦਿਆਂ ਕਿਹਾ ਕਿ ਰਾਹੁਲ ਭਾਈ ਪਹਿਲਾਂ ਤੋਂ ਹੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ। ਇਨਸਾਨੀਅਤ...
ਕਪਿਲ ਦੇ ਘਰ ਅੱਜ ਕੱਢੀ ਜਾਵੇਗੀ ਜਾਗੋ, ਗੁਰਮੀਤ ਬਾਵਾ ਹੋਣਗੇ ਸ਼ਾਮਲ
. . .  about 1 hour ago
ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਾਮੇਡੀ ਕਿੰਗ ਕਪਿਲ ਸ਼ਰਮਾ ਕੱਲ੍ਹ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਤੋਂ ਪਹਿਲਾਂ ਅੱਜ ਉਨ੍ਹਾਂ ਦੇ ਘਰ 'ਚ ਜਾਗੋ ਕੱਢੀ ਜਾਵੇਗੀ ਅਤੇ ਲੇਡੀਜ਼ ਸੰਗੀਤ ਹੋਵੇਗਾ। ਰਾਤ ਨੂੰ ਹੋਣ ਵਾਲੇ ਇਸ ਸਮਾਗਮ 'ਚ ਪੰਜਾਬੀ ਲੋਕ...
ਸਿੱਖ ਕਤਲੇਆਮ 'ਚ ਦੋਸ਼ੀ ਯਸ਼ਪਾਲ ਦੀ ਅਪੀਲ 'ਤੇ ਹਾਈਕੋਰਟ ਸੁਣਵਾਈ ਲਈ ਤਿਆਰ
. . .  about 2 hours ago
ਨਵੀਂ ਦਿੱਲੀ, 11 ਦਸੰਬਰ - 1984 ਸਿੱਖ ਕਤਲੇਆਮ 'ਚ ਦੋਸ਼ੀ ਯਸ਼ਪਾਲ ਸਿੰਘ ਦੀ ਅਪੀਲ 'ਤੇ ਦਿੱਲੀ ਹਾਈਕੋਰਟ ਸੁਣਵਾਈ ਲਈ ਤਿਆਰ ਹੋ ਗਿਆ ਹੈ। ਹੇਠਲੀ ਅਦਾਲਤ ਨੇ ਯਸ਼ਪਾਲ ਸਿੰਘ ਨੂੰ 1984 ਸਿੱਖ ਕਤਲੇਆਮ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੈ। 19 ਦਸੰਬਰ...
ਡਾਲਰ ਦੇ ਮੁਕਾਬਲੇ 110 ਪੈਸੇ ਦੀ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਰੁਪਿਆ
. . .  about 2 hours ago
ਨਵੀਂ ਦਿੱਲੀ, 11 ਦਸੰਬਰ- ਅਮਰੀਕੀ ਡਾਲਰ ਦੇ ਮੁਕਾਬਲੇ ਮੰਗਲਵਾਰ ਨੂੰ ਰੁਪਏ ਦੀ ਸ਼ੁਰੂਆਤ ਭਾਰੀ ਗਿਰਾਵਟ ਨਾਲ ਹੋਈ ਹੈ। ਰੁਪਿਆ, ਡਾਲਰ ਦੇ ਮੁਕਾਬਲੇ 110 ਪੈਸੇ ਦੀ ਗਿਰਾਵਟ ਨਾਲ 72.42 ਦੇ ਪੱਧਰ 'ਤੇ ਖੁੱਲ੍ਹਿਆ। ਉੱਥੇ ਹੀ ਲੰਘੇ ਦਿਨ ਰੁਪਿਆ 50 ਪੈਸੇ ਦੀ...
ਮੱਧ ਪ੍ਰਦੇਸ਼ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਭਾਜਪਾ ਤੇ ਕਾਂਗਰਸ ਵਿਚਕਾਰ ਸਖਤ ਮੁਕਾਬਲਾ
. . .  about 2 hours ago
ਪੰਜ ਰਾਜਾਂ ਚੋਣ ਨਤੀਜੇ : 3 ਰਾਜਾਂ ਦੇ ਰੁਝਾਨਾਂ 'ਚ ਕਾਂਗਰਸ ਨੂੰ ਮਿਲਿਆ ਬਹੁਮਤ
. . .  about 2 hours ago
ਨਿਰੰਕਾਰੀ ਬੰਬ ਧਮਾਕਾ ਮਾਮਲਾ : ਅਵਤਾਰ ਅਤੇ ਬਿਕਰਮਜੀਤ ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 3 hours ago
ਛੱਤੀਸਗੜ੍ਹ 'ਚ ਕਾਂਗਰਸ 54 ਅਤੇ ਭਾਜਪਾ 24 ਸੀਟਾਂ 'ਤੇ ਅੱਗੇ
. . .  about 3 hours ago
ਮੱਧ ਪ੍ਰਦੇਸ਼ 'ਚ ਭਾਜਪਾ 109 ਅਤੇ ਕਾਂਗਰਸ 107 ਸੀਟਾਂ 'ਤੇ ਅੱਗੇ
. . .  about 3 hours ago
ਅਰਥ ਸ਼ਾਸਤਰੀ ਸੁਰਜੀਤ ਭੱਲਾ ਨੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਰਾਜਸਥਾਨ 'ਚ ਕਾਂਗਰਸ 90 ਅਤੇ ਭਾਜਪਾ 72 ਸੀਟਾਂ 'ਤੇ ਅੱਗੇ
. . .  about 4 hours ago
ਮੱਧ ਪ੍ਰਦੇਸ਼ 'ਚ ਕਾਂਗਰਸ 102 ਅਤੇ ਭਾਜਪਾ 96 ਸੀਟਾਂ 'ਤੇ ਅੱਗੇ
. . .  about 4 hours ago
ਛੱਤੀਸਗੜ੍ਹ 'ਚ ਕਾਂਗਰਸ 50 ਅਤੇ ਭਾਜਪਾ 19 ਸੀਟਾਂ 'ਤੇ ਅੱਗੇ
. . .  about 4 hours ago
ਮਿਜ਼ੋਰਮ 'ਚ ਐਮ. ਐਨ. ਐਫ. 16 ਅਤੇ ਕਾਂਗਰਸ 11 ਸੀਟਾਂ 'ਤੇ ਅੱਗੇ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਚਾਰ ਸੂਬਿਆਂ 'ਚ ਕਾਂਗਰਸ ਨੇ ਹਾਸਲ ਕੀਤੀ ਲੀਡ
. . .  about 4 hours ago
ਰਾਜਸਥਾਨ 'ਚ ਕਾਂਗਰਸ 81 ਅਤੇ ਭਾਜਪਾ 56 ਸੀਟਾਂ 'ਤੇ ਅੱਗੇ
. . .  about 4 hours ago
ਤੇਲੰਗਾਨਾ 'ਚ ਟੀ. ਆਰ. ਐੱਸ. 41 ਅਤੇ ਕਾਂਗਰਸ 22 ਸੀਟਾਂ 'ਤੇ ਅੱਗੇ
. . .  about 4 hours ago
ਮੱਧ ਪ੍ਰਦੇਸ਼ 'ਚ ਭਾਜਪਾ 60 ਅਤੇ ਕਾਂਗਰਸ 65 ਸੀਟਾਂ 'ਤੇ ਅੱਗੇ
. . .  about 4 hours ago
ਛੱਤੀਸਗੜ੍ਹ ਦੇ ਰੁਝਾਨਾਂ 'ਚ ਕਾਂਗਰਸ ਨੂੰ ਮਿਲੀ ਵੱਡੀ ਲੀਡ, 37 ਸੀਟਾਂ 'ਤੇ ਅੱਗੇ
. . .  about 4 hours ago
ਮੱਧ ਪ੍ਰਦੇਸ਼ 'ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ, ਭਾਜਪਾ 54 ਅਤੇ ਕਾਂਗਰਸ 59 ਸੀਟਾਂ 'ਤੇ ਅੱਗੇ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਰਾਜਸਥਾਨ ਦੇ ਰੁਝਾਨਾਂ 'ਚ ਕਾਂਗਰਸ 65 ਸੀਟਾਂ 'ਤੇ ਅੱਗੇ
. . .  about 4 hours ago
ਰਾਜਸਥਾਨ : ਕਾਂਗਰਸ ਨੂੰ ਸ਼ੁਰੂਆਤੀ ਰੁਝਾਨਾਂ 'ਚ ਲੀਡ ਤੋਂ ਪਾਰਟੀ ਵਰਕਰਾਂ ਨੇ ਖ਼ੁਸ਼ੀ 'ਚ ਮੰਗਵਾਏ ਪਟਾਕੇ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਰਾਜਸਥਾਨ ਦੇ ਰੁਝਾਨਾਂ 'ਚ ਕਾਂਗਰਸ ਨੇ ਹਾਸਲ ਕੀਤੀ ਵੱਡੀ ਲੀਡ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਛੱਤੀਸਗੜ੍ਹ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਤੇਲੰਗਾਨਾ 'ਚ ਸ਼ੁਰੂਆਤੀ ਰੁਝਾਨਾਂ 'ਚ ਟੀ. ਆਰ. ਐੱਸ. 8 ਅਤੇ ਕਾਂਗਰਸ 3 ਸੀਟਾਂ 'ਤੇ ਅੱਗੇ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਰਾਜਸਥਾਨ 'ਚ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਅੱਗੇ
. . .  about 4 hours ago
ਕਾਂਗਰਸੀ ਵਰਕਰਾਂ ਨੇ ਰਾਹੁਲ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕੀਤਾ ਹਵਨ
. . .  about 5 hours ago
ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਵਿਸ਼ਵ ਕੱਪ ਹਾਕੀ: ਇੰਗਲੈਂਡ ਤੇ ਫਰਾਂਸ ਨੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ੨-੦ ਨਾਲ ਹਰਾ ਕੇ, ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਸੜਕ ਹਾਦਸੇ 'ਚ ਇੱਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਿਨਾਂ ਯਾਤਰਾ 'ਤੇ ਮਿਆਂਮਾਰ ਪੁੱਜੇ
. . .  1 day ago
ਸਰਕਾਰ ਵੱਲੋਂ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ - ਜੇਤਲੀ
. . .  1 day ago
ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ
. . .  1 day ago
ਆਰ.ਬੀ.ਆਈ ਜਿਹੀਆਂ ਸੰਸਥਾਵਾਂ 'ਤੇ ਹਮਲੇ ਬੰਦ ਹੋਣੇ ਚਾਹੀਦੇ ਹਨ - ਰਾਹੁਲ ਗਾਂਧੀ
. . .  1 day ago
ਵਿਜੇ ਮਾਲਿਆ ਦੀ ਹਵਾਲਗੀ ਭਾਰਤ ਲਈ ਵੱਡਾ ਦਿਨ - ਅਰੁਣ ਜੇਤਲੀ
. . .  1 day ago
ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ ਝੂਠ - ਆਰ.ਬੀ.ਆਈ
. . .  1 day ago
ਉੱਚ ਸਮਰਥਾ ਵਾਲੇ ਅਰਥ ਸ਼ਸਤਰੀ ਸਨ ਉੁਰਜਿਤ ਪਟੇਲ - ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਲੁਧਿਆਣਾ

ਲੁਧਿਆਣਾ ਦੇ ਨਾਈਟ ਕਲੱਬ ਬਣੇ ਅਯਾਸ਼ੀ ਦੇ ਅੱਡੇ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਚੱਲ ਰਹੇ ਨਾਈਟ ਕਲੱਬ ਅੱਜਕੱਲ੍ਹ ਅਯਾਸ਼ੀ ਦੇ ਅੱਡੇ ਬਣੇ ਹੋਏ ਹਨ ਅਤੇ ਇਨ੍ਹਾਂ ਨਾਈਟ ਕਲੱਬਾਂ ਦੇ ਪ੍ਰਬੰਧਕ ਪੁਲਿਸ ਵਲੋਂ ਜਾਰੀ ਕੀਤੇ ਗਏ ਹੁਕਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਰਹੇ ਹਨ, ਪਰ ਪੁਲਿਸ ਵਲੋਂ ਇਨ੍ਹਾਂ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਇਸ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਤੋਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਵਲੋਂ ਜ਼ਿਲ੍ਹੇ ਭਰ ਵਿਚ ਰੈਸਟੋਰੈਂਟ, ਨਾਈਟ ਕਲੱਬ ਅਤੇ ਹੋਰ ਅਜਿਹੀਆਂ ਥਾਵਾਂ ਨੂੰ ਰਾਤ 12 ਵਜੇ ਕਰਨ ਦੇ ਹੁਕਮ ਦਿੱਤੇ ਹੋਏ ਹਨ ਅਤੇ ਸਬੰਧੀ ਬਕਾਇਆ ਪੁਲਿਸ ਕਮਿਸ਼ਨਰ ਵਲੋਂ ਲਿਖਤੀ ਹੁਕਮ ਵੀ ਜਾਰੀ ਕਰਕੇ ਸਬੰਧਿਤ ਥਾਣਿਆਂ ਦੇ ਮੁਲਾਜ਼ਮਾਂ ਨੂੰ ਇਹ ਹੁਕਮ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ | ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਨਾਈਟ ਕਲੱਬਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਵਲੋਂ ਸ਼ਰ੍ਹੇਆਮ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਜਾਣਕਾਰੀ ਅਨੁਸਾਰ ਇਨ੍ਹਾਂ ਨਾਈਟ ਕਲੱਬਾਂ ਵਿਚ ਦਾਖ਼ਲਾ ਹੀ ਰਾਤ 10 ਵਜੇ ਦੇ ਕਰੀਬ ਸ਼ੁਰੂ ਹੁੰਦਾ ਹੈ ਅਤੇ ਅੱਧੀ-ਅੱਧੀ ਰਾਤ ਤੱਕ ਇੱਥੇ ਡਾਂਸ ਪਾਰਟੀਆਂ ਚੱਲਦੀਆਂ ਰਹਿੰਦੀਆਂ ਹਨ | ਇਹ ਨਾਈਟ ਕਲੱਬ ਅਯਾਸ਼ੀ ਦੇ ਅੱਡੇ ਬਣ ਕੇ ਰਹਿ ਗਏ ਹਨ | ਇਨ੍ਹਾਂ ਕਲੱਬਾਂ ਵਿਚ ਨਾਬਾਲਗਾਂ ਨੂੰ ਸ਼ਰ੍ਹੇਆਮ ਸ਼ਰਾਬ ਅਤੇ ਹੁੱਕੇ ਪਰੋਸੇ ਜਾਂਦੇ ਹਨ | ਹਾਲਾਂਕਿ ਪੁਲਿਸ ਵਲੋਂ ਹੁੱਕਾ ਪਰੋਸਣ 'ਤੇ ਵੀ ਪਾਬੰਦੀ ਲਗਾਈ ਹੋਈ ਹੈ, ਪਰ ਇਨ੍ਹਾਂ ਹੁਕਮਾਂ ਨੂੰ ਕਲੱਬਾਂ ਦੇ ਮਾਲਕਾਂ ਵਲੋਂ ਟਿੱਚ ਹੀ ਜਾਣਿਆ ਜਾਂਦਾ ਹੈ | ਇਨ੍ਹਾਂ ਨਾਈਟ ਕਲੱਬਾਂ ਦਾ ਨਾਜ਼ਾਰਾ ਹੀ ਵੱਖਰਾ ਹੁੰਦਾ ਹੈ, ਜਿੱਥੇ ਦੇਰ ਰਾਤ ਤੱਕ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਦੌਰ ਚੱਲਦਾ ਹੈ | ਪੈਸੇ ਦੇ ਲਾਲਚ ਵਿਚ ਆਏ ਇਨ੍ਹਾਂ ਕਲੱਬਾਂ ਦੇ ਮਾਲਕਾਂ ਵਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਹੁੱਕੇ ਆਦਿ ਪਰੋਸੇ ਜਾਂਦੇ ਹਨ | ਕਈ ਵਾਰ ਨਸ਼ੇ ਵਿਚ ਧੁੱਤ ਇਹ ਨੌਜਵਾਨ ਲੜਾਈ ਦਾ ਕਾਰਨ ਬਣਦੇ ਹਨ ਅਤੇ ਸੜਕਾਂ 'ਤੇ ਸ਼ਰ੍ਹੇਆਮ ਦੇਰ ਰਾਤ ਤੱਕ ਲੜਾਈ ਕਰਨ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ | ਦੇਰ ਰਾਤ ਫਿਰੋਜ਼ਪੁਰ, ਮਲਹਾਰ ਰੋਡ ਅਤੇ ਇਸ ਦੇ ਆਸਪਾਸ ਇਲਾਕਿਆਂ ਵਿਚ ਗੁੰਡਾਗਰਦੀ ਦਾ ਪੂਰਾ ਰਾਜ਼ ਹੁੰਦਾ ਹੈ ਅਤੇ ਨਸ਼ੇ ਵਿਚ ਧੁੱਤ ਇਹ ਨੌਜਵਾਨ ਸ਼ਰ੍ਹੇਆਮ ਹੱੁਲੜਬਾਜ਼ੀ ਕਰਦੇ ਨਜ਼ਰ ਆਉਂਦੇ ਹਨ | ਕੁਝ ਨਾਈਟ ਕਲੱਬ ਤਾਂ ਰਿਹਾਇਸ਼ੀ ਇਲਾਕਿਆਂ ਦੇ ਨਾਲ ਬਣੇ ਹੋਏ ਹਨ, ਜਿੱਥੇ ਦੇਰ ਰਾਤ ਤੱਕ ਵੱਜਦੇ ਸਪੀਕਰ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣਦੇ ਹਨ | ਕਈ ਵਾਰ ਇਨ੍ਹਾਂ ਲੋਕਾਂ ਨੇ ਪੁਲਿਸ ਪਾਸ ਸ਼ਿਕਾਇਤ ਵੀ ਕੀਤੀ ਹੈ, ਪਰ ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਵਿਚ ਕੋਈ ਕਾਰਵਾਈ ਨਹੀਂ ਕੀਤੀ |

ਕਰੰਟ ਲੱਗ ਕੇ ਮਰੇ ਮੁਲਾਜ਼ਮ ਦੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਮੁਜ਼ਾਹਰਾ

ਲੁਧਿਆਣਾ 13 ਮਈ (ਪਰਮੇਸ਼ਰ ਸਿੰਘ)- ਪਿਛਲੇ ਦਿਨੀਂ ਸੁਭਾਨੀ ਚੌਾਕ ਇਲਾਕੇ ਨੇੜੇ ਡਿਊਟੀ ਦੌਰਾਨ ਕਰੰਟ ਲੱਗ ਕੇ ਮਰੇ ਬਿਜਲੀ ਨਿਗਮ ਦੇ ਕੱਚੇ ਮੁਲਾਜ਼ਮ ਦੇ ਪਰਿਵਾਰ ਨੂੰ ਢੁਕਵਾਂ ਮੁਆਵਜਾ ਨਾ ਮਿਲਣ ਅਤੇ ਜਿੰਮੇਵਾਰੀ ਅਧਿਕਾਰੀਆਂ ਤੇ ਠੇਕੇਦਾਰ ਵਿਰੁੱਧ ਲੋੜੀਂਦੀ ...

ਪੂਰੀ ਖ਼ਬਰ »

-ਲੁਧਿਆਣਾ ਅਪਰਾਧਨਾਮਾ- ਖਾਤੇ ਵਿਚੋਂ ਧੋਖੇ ਨਾਲ ਨਕਦੀ ਕਢਵਾਉਣ ਦੇ ਮਾਮਲੇ ਵਿਚ ਕੇਸ ਦਰਜ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਊਸ਼ਾ ਰਾਣੀ ਵਾਸੀ ਤਾਜਪੁਰ ਰੋਡ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 379/420 ਅਧੀਨ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 2 ਲੱਖ 30 ਹਜ਼ਾਰ ਦੀ ਠੱਗੀ ਕਰਨ ਵਾਲੇ ਪਤੀ-ਪਤਨੀ ਖਿਲਾਫ ਕੇਸ ਦਰਜ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ 2 ਲੱਖ 30 ਹਜ਼ਾਰ ਦੀ ਠੱਗੀ ਕਰਨ ਵਾਲੇ ਪਤੀ-ਪਤਨੀ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਗੁਰਵਿੰਦਰ ਸਿੰਘ ਵਾਸੀ ਗੁਰੂ ...

ਪੂਰੀ ਖ਼ਬਰ »

ਪੁੱਲ ਦੀ ਰੇਿਲੰਗ ਤੇ ਸਲੈਬ ਡਿੱਗਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ, 13 ਮਈ (ਜੋਗਿੰਦਰ ਸਿੰਘ ਅਰੋੜਾ) - ਰਾਤਰੀ ਕਰੀਬ 10.30 ਵਜੇ ਲੁਧਿਆਣਾ ਦੇ ਅਤੀ ਰੁਝੇਵਿਆਂ ਭਰੇ ਚੌਕ ਗਿੱਲ ਚੌਕ ਸਥਿਤ ਫਲਾਈ ਉਵਰ ਦੇ ਇਕ ਹਿੱਸੇ ਦੀ ਕੁਝ ਰੇਿਲੰਗ ਤੇ ਕੁਝ ਸਲੈਬਾਂ ਡਿੱਗਣ ਕਾਰਨ ਲੋਕਾਂ ਦਾ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ | ਉੱਥੇ ਮੌਜੂਦ ...

ਪੂਰੀ ਖ਼ਬਰ »

ਸ਼ੱਕੀ ਹਾਲਤ ਵਿਚ ਔਰਤ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਵਾਹਰ ਨਗਰ ਵਿਚ ਇਕ ਔਰਤ ਵਲੋਂ ਸ਼ੱਕੀ ਹਾਲਤ ਵਿਚ ਫਾਹਾ ਲਗਾਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਪੁਸ਼ਪਾ (30) ਵਜੋਂ ਕੀਤੀ ਗਈ ਹੈ | ਮਿ੍ਤਕ ਔਰਤ ਦਾ ਪਤੀ ਅਨਿਲ ਪਿਛਲੇ ਕੁਝ ਸਮੇਂ ...

ਪੂਰੀ ਖ਼ਬਰ »

ਗੈਸ ਸਲੰਡਰ ਧਮਾਕੇ ਵਿਚ ਇਕ ਹੋਰ ਮੌਤ ਮੌਤਾਂ ਦੀ ਗਿਣਤੀ 14 ਹੋਈ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਦੀ ਸਮਰਾਟ ਕਾਲੋਨੀ ਵਿਚ ਪਿਛਲੇ ਮਹੀਨੇ 26 ਅਪ੍ਰੈਲ ਨੂੰ ਗੈਸ ਸਲੰਡਰ ਧਮਾਕੇ ਵਿਚ 14 ਸਾਲ ਦੇ ਲੜਕੇ ਸ਼ਿਵਮ ਦੀ ਮੌਤ ਹੋ ਗਈ ਹੈ | ਇਸ ਹਾਦਸੇ ਵਿਚ ਹੁਣ ਤੱਕ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਸ਼ੱਕੀ ਹਲਾਤ ਵਿਚ ਆਟੋ ਰਿਕਸ਼ਾ ਚਾਲਕ ਦੀ ਮੌਤ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ ਤੇ ਸ਼ੱਕੀ ਹਲਾਤ ਵਿਚ ਇਕ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਨਰੇਸ਼ ਕੁਮਾਰ (32) ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ਨਰੇਸ਼ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਾਰਨ ਉਸਦੀ ਪਤਨੀ ਇਕ ਸਾਲ ...

ਪੂਰੀ ਖ਼ਬਰ »

ਠੱਗੀ ਦੇ ਮਾਮਲੇ ਵਿਚ ਭਗੌੜੇ ਪਤੀ-ਪਤਨੀ ਨੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਕਾਤਲਾਨਾ ਹਮਲਾ ਇਕ ਮੁਲਾਜ਼ਮ ਜ਼ਖਮੀ-ਕੇਸ ਦਰਜ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸੈਂਕੜੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਕਰ ਚੁੱਕੇ ਪਤੀ-ਪਤਨੀ ਵਲੋਂ ਪੁਲਿਸ ਮੁਲਾਜਮਾਂ ਤੇ ਕੀਤੇ ਕਾਤਲਾਨਾ ਹਮਲੇ ਵਿਚ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ ਹੈ | ਜ਼ਖ਼ਮੀ ਹੋਏ ਮੁਲਾਜ਼ਮ ਨੂੰ ...

ਪੂਰੀ ਖ਼ਬਰ »

ਅਪਾਹਜ ਆਸ਼ਰਮ ਸਰਾਭਾ ਦੇ ਮੁੱਖ ਸੇਵਾਦਾਰ ਡਾ: ਮਾਂਗਟ ਦਾ 'ਭਾਈ ਘਨ੍ਹੱਈਆ ਐਵਾਰਡ' ਨਾਲ ਸਨਮਾਨ

ਲੁਧਿਆਣਾ, 13 ਮਈ (ਸਲੇਮਪੁਰੀ)-ਭਾਈ ਘਨੱ੍ਹਈਆ ਮਿਸ਼ਨ ਸੁਸਾਇਟੀ ਅੰਮਿ੍ਤਸਰ ਵੱਲੋਂ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ ਦੇ ਮੁੱਖ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਨੂੰ 'ਭਾਈ ਘਨੱ੍ਹਈਆ ਸੇਵਾ ਐਵਾਰਡ' ਨਾਲ ਸਨਮਾਨਤ ਕੀਤਾ ਗਿਆ | ਡਾ. ਮਾਂਗਟ ਨੂੰ ਇਹ ਸਨਮਾਨ ...

ਪੂਰੀ ਖ਼ਬਰ »

ਹੋਟਲ ਮਾਲਕ ਦੀ ਛੇੜਖਾਨੀ ਤੋਂ ਦੁਖੀ ਮਹਿਲਾ ਮੁਲਾਜ਼ਮ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼

ਲੁਧਿਆਣਾ, 13 ਮਈ (ਪਰਮਿੰਦਰ ਅਹੁਜਾ)-ਹੋਟਲ ਮਾਲਕ ਦੀ ਛੇੜਖਾਨੀ ਤੋਂ ਦੁਖੀ ਮਹਿਲਾ ਮੁਲਾਜਮ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਗੰਭੀਰ ਹਾਲਤ ਵਿਚ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ | ਘਟਨਾ ਅੱਜ ਰਾਤ ਉਸ ਵੇਲੇ ਵਾਪਰੀ ਜਦੋਂ ਬੱਸ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਸਮੇਤ ਇਕ ਗਿ੍ਫ਼ਤਾਰ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਸ. ਰਤਨ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਥਿਤ ...

ਪੂਰੀ ਖ਼ਬਰ »

ਰਹੇ ਚੜ੍ਹਦੀ ਕਲਾ ਅਕੈਡਮੀ ਵਲੋਂ ਆਈ.ਟੀ.ਆਈ ਨੂੰ 5 ਕੁਰਸੀਆਂ ਭੇਟ

ਡਾਬਾ/ਲੁਹਾਰਾ, 13 ਮਈ (ਕੁਲਵੰਤ ਸਿੰਘ ਸੱਪਲ)-ਰਹੇ ਚੜ੍ਹਦੀ ਕਲਾਂ ਅਕੈਡਮੀ ਵੱਲੋਂ ਆਈ.ਟੀ.ਆਈ ਕਾਲਜ ਵਿਚ ਇਕ ਦਿਨ ਦੀਆਂ ਇੰਗਲਿਸ਼ ਸਪੋਕਨ ਦੀਆਂ ਕਲਾਸਾਂ ਲਗਾਈਆਂ ਗਈਆਂ, ਜਿਸ ਵਿਚ ਆਈ.ਟੀ.ਆਈ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਅਕੈਡਮੀ ਦੇ ਜਗਦੇਵ ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਨਵਚੇਤਨਾ ਕਮੇਟੀ ਵਲੋਂ ਕੈਬਿਨਟ ਮੰਤਰੀ ਆਸ਼ੂ ਨਾਲ ਮੀਟਿੰਗ

ਲੁਧਿਆਣਾ, 13 ਮਈ (ਪਰਮੇਸ਼ਰ ਸਿੰਘ)- ਪਿਛਲੇ ਲੰਮੇਂ ਸਮੇਂ ਤੋਂ ਸਮਾਜਿਕ ਬੁਰਾਈਆਂ ਅਤੇ ਬਾਲ ਮਜ਼ਦੂਰੀ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਨਵਚੇਤਨਾ ਬਾਲ ਭਲਾਈ ਕਮੇਟੀ ਦਾ ਇੱਕ ਵਫ਼ਦ ਪ੍ਰਧਾਨ ਸੁਖਬੀਰ ਸਿੰਘ ਸੇਖੋਂ ਅਤੇ ਸੀਨੀਅਰ ਸਿਟੀਜਨ ਵਿੰਗ ਦੇ ਚੇਅਰਮੈਨ ਡਾ. ...

ਪੂਰੀ ਖ਼ਬਰ »

ਮਾਈਲਸਟੋਨ ਵਿਦੇਸ਼ ਜਾਣ ਦੇ ਸੁਪਨੇ ਨੂੰ ਕਰਦਾ ਹੈ ਸੱਚ

ਜਲੰਧਰ, 13 ਮਈ (ਅ. ਬ.)-ਵਿਦੇਸ਼ ਜਾਣ ਦੀ ਇਸ ਦੌੜ ਵਿਚ ਆਇਲਟਸ ਇਕ ਜ਼ਰੂਰਤ ਬਣ ਗਈ ਹੈ | ਮਾਈਲਸਟੋਨ ਦੇ ਐਮ. ਡੀ. ਮਨਜਿੰਦਰਪਾਲ ਸਿੰਘ ਮਾਘੋ ਨੇ ਦੱਸਿਆ ਕਿ ਸਟੂਡੈਂਟ ਵੀਜ਼ਾ ਲੈਣ ਵਾਸਤੇ ਪਹਿਲੀ ਸ਼ਰਤ ਆਇਲਟਸ ਵਿਚ ਲੋੜੀਂਦੇ ਬੈਂਡ ਚਾਹੀਦੇ ਹਨ, ਜਿਸ ਨੂੰ ਕੀਤੇ ਬਿਨਾਂ ...

ਪੂਰੀ ਖ਼ਬਰ »

ਮਾਂ ਚਿਹਰਾ ਦੇਖ ਕੇ ਆਪਣੇ ਬੱਚੇ ਦਾ ਦੁੱਖ ਪੜ੍ਹ ਲੈਂਦੀ ਹੈ-ਸਰਪੰਚ ਹਰਨਾਮਪੁਰਾ

ਆਲਮਗੀਰ, 13 ਮਈ (ਜਰਨੈਲ ਸਿੰਘ ਪੱਟੀ)-ਇਨਸਾਨ ਦੇ ਇੱਸ਼ਟ ਦੇਵ ਤੋਂ ਬਾਅਦ ਦੂਜੇ ਨੰਬਰ 'ਤੇ ਮਾਂ ਦਾ ਨਾਮ ਹੀ ਆਉਂਦਾ ਹੈ ਜੋ ਕਿ ਆਪਣੇ ਬੱਚੇ ਨੂੰ ਜਨਮ ਦੇਣ ਉਪਰੰਤ ਪਾਲਣ ਪੋਸਨ ਤੇ ਚੰਗੇ ਸੰਸਕਾਰ ਪ੍ਰਦਾਨ ਕਰਦੀ ਹੈ ਤਾਂ ਕਿ ਉਸਦਾ ਬੱਚਾ ਵੱਡਾ ਹੋ ਕੇ ਜਿੱਥੇ ਸਮਾਜ ਵਿਚ ਚੰਗੇ ...

ਪੂਰੀ ਖ਼ਬਰ »

ਜਰਖੜ ਹਾਕੀ ਓਲੰਪੀਅਨ ਪਿ੍ਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਧੂਮ-ਧੜੱਕੇ ਨਾਲ ਸ਼ੁਰੂ

ਡੇਹਲੋਂ, 13 ਮਈ (ਅੰਮਿ੍ਤਪਾਲ ਸਿੰਘ ਕੈਲੇ)-ਜਰਖੜ ਵਿਖੇ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵਲੋਂ ਪੰਜਾਬ ਖੇਡ ਵਿਭਾਗ ਅਤੇ ਹਾਕੀ ਇੰਡੀਆ ਦੇ ਸਹਿਯੋਗ ਨਾਲ 8ਵਾਂ ਓਲੰਪੀਅਨ ਪਿ੍ਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ ਹੋਇਆ ...

ਪੂਰੀ ਖ਼ਬਰ »

-ਐਸ.ਐਚ.ਓ. ਦੇ ਲੜਕੇ ਨੂੰ ਕਤਲ ਕਰਨ ਦਾ ਮਾਮਲਾ- ਪੁਲਿਸ ਨੇ ਮਿ੍ਤਕ ਨੌਜਵਾਨ ਦੇ ਦੋਸਤਾਂ ਪਾਸੋਂ ਕੀਤੀ ਪੁੱਛ ਪੜਤਾਲ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜਨ ਨੰਬਰ 8 ਵਿਚ ਤੈਨਾਤ ਐਸ.ਐਚ.ਓ. ਗੁਰਮੀਤ ਸਿੰਘ ਦੇ ਲੜਕੇ ਜੀਵਨਜੋਤ ਸਿੰਘ ਨੂੰ ਸ਼ੱਕੀ ਹਲਾਤ ਵਿਚ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਨੇ ਅਹਿਮ ਸੁਰਾਗ ਹਾਸਲ ਕੀਤੇ ਹਨ ਜਿਸ ਅਧਾਰ 'ਤੇ ਪੁਲਿਸ ਵਲੋਂ ਮਿ੍ਤਕ ਦੇ ...

ਪੂਰੀ ਖ਼ਬਰ »

ਔਰਤ ਚੋਰ ਗਰੋਹ ਦੀਆਂ ਮੈਂਬਰਾਂ ਵਲੋਂ ਦੁਕਾਨ ਵਿਚੋਂ ਲੱਖਾਂ ਦਾ ਸਾਮਾਨ ਚੋਰੀ

ਚੋਰੀ ਕਰਦੀਆਂ ਹੋਈਆਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪ੍ਰਤਾਬ ਚੌਕ ਨੇੜੇ ਸਥਿਤ ਇਕ ਕੱਪੜੇ ਦੀ ਦੁਕਾਨ ਵਿਚੋਂ 5 ਔਰਤਾਂ ਨੇ ਲੱਖਾਂ ਰੁਪਏ ਮੁੱਲ ਦਾ ਸਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਈਆਂ | ਔਰਤਾਂ ਵੱਲੋਂ ਕੀਤੀ ਇਹ ...

ਪੂਰੀ ਖ਼ਬਰ »

ਡਾਇਗਨੋਸਟਿਕ ਸੈਂਟਰ ਵਿਖੇ ਨਵੀਂ ਸਕੈਨ ਮਸ਼ੀਨ ਦਾ ਉਦਘਾਟਨ ਹੋਇਆ

ਲੁਧਿਆਣਾ, 13 ਮਈ (ਸਲੇਮਪੁਰੀ)-ਲੁਧਿਆਣਾ ਸਥਿਤ ਮੈਗਨਸ ਡਾਇਗਨੋਸਟਿਕ ਐਾਡ ਇੰਟਰਵੈਨਸ਼ਨ ਸੈਂਟਰ ਵਿਖੇ ਸਥਾਪਿਤ ਕੀਤੀ ਨਵੀਂ ਸਕੈਨ ਮਸ਼ੀਨ ਦਾ ਉਦਘਾਟਨ ਕੈਬਨਿਟ ਮੰਤਰੀ ਭਾਰਤ ਭੂਸ਼ਨ ਦੀ ਧਰਮਪਤਨੀ ਸ੍ਰੀਮਤੀ ਮਮਤਾ ਆਸ਼ੂ ਨੇ ਕੀਤਾ, ਜਦੋਂ ਕਿ ਇਸ ਮੌਕੇ ਸਾਬਕਾ ਮੰਤਰੀ ...

ਪੂਰੀ ਖ਼ਬਰ »

ਸਰਪੰਚ ਅਮੋਲਕ ਸਿੰਘ ਗਿੱਲ ਬਾੜੇਵਾਲ ਨਮਿਤ ਸ਼ਰਧਾਂਜਲੀ ਸਮਾਰੋਹ

ਹੰਬੜਾਂ 13 ਮਈ (ਜਗਦੀਸ਼ ਸਿੰਘ ਗਿੱਲ)-ਨੈਸ਼ਨਲ ਸ਼ੂਟਰ ਮਨਮੋਹਣ ਸਿੰਘ ਗਿੱਲ, ਸਨਅਤਕਾਰ ਗੁਰਜੀਤ ਸਿੰਘ ਗਿੱਲ, ਗੁਰਿੰਦਰ ਸਿੰਘ ਗਿੱਲ ਬੰਗਲੌਰ ਦੇ ਦਾਦਾ ਸਾਬਕਾ ਸਰਪੰਚ ਅਮੋਲਕ ਸਿੰਘ ਗਿੱਲ ਬਾੜੇਵਾਲ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਵਲੋਂ ਮਾਤਾ ਕੁਲਦੀਪ ਕੌਰ ਨੂੰ ਸਰਧਾਂਜਲੀਆਂ ਭੇਂਟ

ਆਲਮਗੀਰ, 13 ਮਈ (ਜਰਨੈਲ ਸਿੰਘ ਪੱਟੀ)-ਉੱਘੇ ਸਮਾਜ ਸੇਵੀ ਸ਼ਮਸ਼ੇਰ ਸਿੰਘ ਸ਼ੇਰਾ ਦੀ ਮਾਤਾ ਸਵ: ਕੁਲਦੀਪ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਗਿਆਸਪੁਰਾ ਵਿਖੇ ਹੋਈ ਜਿਸ ਵਿਚ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਤੇ ਰਾਜਨੀਤਕ ਪਾਰਟੀਆਂ ਦੇ ...

ਪੂਰੀ ਖ਼ਬਰ »

ਗੁਰਦੁਆਰਾ ਆਲਮਗੀਰ ਦੇ ਮੈਨੇਜਰ ਰੇਸ਼ਮ ਸਿੰਘ ਦਾ ਤਬਾਦਲਾ

ਆਲਮਗੀਰ, 13 ਮਈ (ਜਰਨੈਲ ਸਿੰਘ ਪੱਟੀ)-ਮੁੱਖ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਕੱਲ੍ਹ ਦੇਰ ਸ਼ਾਮ ਆਏ ਹੁਕਮਾਂ ਤਹਿਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਮੈਨੇਜ਼ਰ ਸ. ਰੇਸ਼ਮ ਸਿੰਘ ਸੰਧੂ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ਸ. ਗੁਰਸੇਵਕ ...

ਪੂਰੀ ਖ਼ਬਰ »

ਕੌ ਾਸਲਰ ਸਤਪਾਲ ਲੁਹਾਰਾ ਨੇ ਵਾਰਡ ਨੰਬਰ 33 ਵਿਖੇ ਸਫ਼ਾਈ ਮੁਹਿੰਮ ਸ਼ੁਰੂ ਕਰਵਾਈ

ਡਾਬਾ/ਲੁਹਾਰਾ, 13 ਮਈ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 33 ਦੇ ਕੌਾਸਲਰ ਸਤਪਾਲ ਸਿੰਘ ਲੁਹਾਰਾ ਨੇ ਗਰੇਵਾਲ ਕਲੋਨੀ ਤੋਂ ਵਾਰਡ ਵਿਚ ਸਫ਼ਾਈ ਮੁਹਿੰੰਮ ਸ਼ੁਰੂ ਕਰਵਾਈ, ਜਿਸ ਵਿਚ ਵਾਰਡ ਵਾਸੀਆਂ ਨੇ ਅਤੇ ਇਲਾਕੇ ਦੇ ਸਕੂਲਾਂ ਦੇ ਮੁਖੀਆਂ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ...

ਪੂਰੀ ਖ਼ਬਰ »

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਮਾਂ ਦਿਵਸ 'ਤੇ 'ਮਾਵਾਂ ਠੰਢੀਆਂ ਛਾਵਾਂ' ਸਮਾਗਮ ਕਰਵਾਇਆ

ਲੁਧਿਆਣਾ, 13 ਮਈ (ਪੁਨੀਤ ਬਾਵਾ)-ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਅੱਜ ਕੌਮਾਂਤਰੀ ਮਾਂ ਦਿਵਸ ਨੂੰ ਸਮਰਪਿਤ 'ਮਾਵਾਂ ਠੰਢੀਆਂ ਛਾਂਵਾਂ' ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਮੁੱਖ ਮਹਿਮਾਨ ਵਜੋਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ...

ਪੂਰੀ ਖ਼ਬਰ »

ਸ਼ਾਹਕੋਟ ਵਿਚ ਅਕਾਲੀ ਅਤੇ ਕਾਂਗਰਸੀ ਦੋਸਤਾਨਾ ਮੈਚ ਖੇਡ ਰਹੇ ਹਨ-ਬੈਂਸ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹ ਕਿ ਸ਼ਾਹਕੋਟ ਵਿਚ ਅਕਾਲੀ ਅਤੇ ਕਾਂਗਰਸੀ ਦੋਸਤਾਨਾ ਮੈਚ ਖੇਡ ਰਹੇ ਹਨ | ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬੈਂਸ ਨੇ ਕਿਹਾ ਕਿ ਇਕ ...

ਪੂਰੀ ਖ਼ਬਰ »

ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਜਗਰਾਉਂ ਪੁਲ ਦੀ ਸਥਿਤੀ ਦਾ ਲਿਆ ਜਾਇਜ਼ਾ

ਲੁਧਿਆਣਾ, 13 ਮਈ (ਜੁਗਿੰਦਰ ਸਿੰਘ ਅਰੋੜਾ)-ਸੰਸਦ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਜਗਰਾਉਂ ਪੁੱਲ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਥੇ ਤੈਨਾਤ ਅਧਿਕਾਰੀਆਂ ਕਰਮਚਾਰੀਆਂ ਨੂੰ ਨਿਰਦੇਸ਼ ਵੀ ਦਿੱਤੇ | ਪਿਛਲੇ ਕਰੀਬ ਦੋ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਦੇ ਤਿੰਨ ਤਸਕਰ ਇਕ ਕਿੱਲੋ ਅਫ਼ੀਮ ਅਤੇ ਚਰਸ ਸਮੇਤ ਗਿ੍ਫ਼ਤਾਰ ਰੇਲਵੇ ਪੁਲਿਸ ਨੇ ਸਟੇਸ਼ਨ ਤੋਂ ਕੀਤੇ ਕਾਬੂ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪੁਲਿਸ ਦੇ ਸੀ.ਆਈ.ਏ. ਸਟਾਫਡ ਨੇ ਤਿੰਨ ਤਸਕਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਕਿੱਲੋ ਅਫ਼ੀਮ ਅਤੇ 400 ਗਰਾਮ ਚਰਸ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਅਧਿਕਾਰੀ ਜਸਕਰਨ ...

ਪੂਰੀ ਖ਼ਬਰ »

ਪੰਜਾਬ ਦੀਆਂ ਖੇਡਾਂ ਦੀ ਨੁਹਾਰ ਬਦਲਣ ਦੀ ਆਸ ਬੱੱਝੀ-ਹਾਕੀ ਉਲੰਪੀਅਨ ਬਲਦੇਵ ਸਿੰਘ

ਜਲੰੰਧਰ, 13 ਮਈ (ਜਤਿੰਦਰ ਸਾਬੀ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾ ਕੇ ਇਕ ਚੰਗਾ ਫੈਸਲਾ ਲਿਆ ਤੇ ਹੁਣ ਪੰਜਾਬ ਦੀਆਂ ਖੇਡਾਂ ਦੇ ਨੁਹਾਰ ਜਰੂਰ ਬਦਲੇਗੀ | ਇਹ ਜਾਣਕਾਰੀ ਦਿੰਦੇ ਹੋਏ ਹਾਕੀ ...

ਪੂਰੀ ਖ਼ਬਰ »

69ਵੀਂ ਕੌਮੀ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ: ਰਾਜਸਥਾਨ ਦੇ ਲੜਕੇ ਜਦਕਿ ਕੇਰਲਾ ਦੀਆਂ ਲੜਕੀਆਂ ਫਾਈਨਲ 'ਚ

ਲੁਧਿਆਣਾ, 13 ਮਈ (ਪਰਮੇਸ਼ਰ ਸਿੰਘ)- ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀ 69ਵੀਂ ਕੌਮੀ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਦੇ ਛੇਵਾੇ ਦਿਨ ਵੀ ਲੜਕਿਆਂ ਅਤੇ ਲੜਕੀਆਂ ਦੇ ਬੇਹੱਦ ਰੋਮਾਂਚਿਕ ਮੁਬਾਕਲੇ ਵੇਖਣ ਨੂੰ ਮਿਲੇ | ਰਾਜਸਥਾਨ ਦੇ ਲੜਕੇ ਅਤੇ ਕੇਰਲਾ ਦੀਆਂ ...

ਪੂਰੀ ਖ਼ਬਰ »

-ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ- ਫਿਰ ਹੋਏ ਨਾਜਾਇਜ਼ ਕਬਜ਼ੇ, ਫਿਰ ਲੋਕ ਹੋਏ ਪ੍ਰੇਸ਼ਾਨ

ਲੁਧਿਆਣਾ, 13 ਮਈ (ਜੁਗਿੰਦਰ ਸਿੰਘ ਅਰੋੜਾ)-'ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ' ਇਹ ਕਹਾਵਤ ਸ਼ਾਇਦ ਤਹਿਬਜ਼ਾਰੀ ਸ਼ਾਖਾ ਉਪਰ ਪੁਰੀ ਤਰ੍ਹਾਂ ਢੁੱਕਦੀ ਜਾਪਦੀ ਹੈ, ਕਿਉਂਕਿ ਤਹਿਬਜ਼ਾਰੀ ਸ਼ਾਖਾ ਵਲੋਂ ਅਕਸਰ ਹੀ ਜਿਨ੍ਹਾਂ ਇਲਾਕਿਆਂ ਵਿਚ ਨਾਜਾਇਜ਼ ...

ਪੂਰੀ ਖ਼ਬਰ »

ਭਾਮੀਆਂ ਕਲਾਂ ਦਰਸ਼ਨ ਅਕੈਡਮੀ ਵਿਖੇ ਮਾਂ ਦਿਵਸ ਮਨਾਇਆ ਗਿਆ

ਭਾਮੀਆਂ ਕਲਾਂ, 13 ਮਈ (ਰਜਿੰਦਰ ਸਿੰਘ ਮਹਿਮੀ)- ਦਰਸ਼ਨ ਅਕੈਡਮੀ ਭਾਮੀਆਂ ਕਲਾਂ ਵਿਖੇ ਪ੍ਰੀ ਪ੍ਰਾਇਮਰੀ ਵਿੰਗ ਵਲੋਂ 'ਮਾਂ ਦਿਵਸ' ਮਨਾਇਆ ਗਿਆ, ਮਾਂ ਦਿਵਸ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਇਸ ਸਮੇਂ ਨਰਸਰੀ, ਐਲ. ਕੇ. ਜੀ ਅਤੇ ਯੂ. ਕੇ . ਜੀ ਦੇ ਬੱਚਿਆਂ ਨੇ ਗਿੱਧਾ ...

ਪੂਰੀ ਖ਼ਬਰ »

ਲਾਡੋਵਾਲ ਨਾਲ ਜੁੜੀਆਂ ਮੱੁਖ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ- ਲਾਲੀ

ਲਾਡੋਵਾਲ, 13 ਮਈ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੜਾਅਵਾਰ ਪੂਰਾ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਦਾ ਮੱੁਖ ਏਜੰਡਾ ਵੀ ਇਹ ਹੀ ਹੈ ਕਿ ਸੂਬੇ ਦਾ ...

ਪੂਰੀ ਖ਼ਬਰ »

ਹਰ ਮਨੁੱਖ ਲਾਵੇ ਇਕ ਰੁੱਖ-ਗੁਰਜਿੰਦਰ, ਗੁਰਮੁੱਖ

ਲੁਧਿਆਣਾ, 13 ਮਈ (ਜੁਗਿੰਦਰ ਸਿੰਘ ਅਰੋੜਾ)-ਜਿੰਨਾ ਜ਼ਰੂਰੀ ਹੈ ਰੁੱਖਾਂ ਦਾ ਲਗਾਉਣਾ ਉਸਤੋਂ ਵੀ ਜ਼ਰੂਰੀ ਹੈ ਉਨ੍ਹਾਂ ਦੀ ਸੰਭਾਲ ਕਰਨਾ ਤਾਂ ਜੋ ਰੁੱਖ ਲਗਾਉਣ ਦਾ ਸਹੀ ਤਰ੍ਹਾਂ ਲਾਭ ਹੋ ਸਕੇ | ਜਗਜੀਤ ਨਗਰ ਸ਼ਾਪਕੀਪਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਅਮਨ ...

ਪੂਰੀ ਖ਼ਬਰ »

ਲਾਡੋਵਾਲ ਥਾਣਾ ਮੁਖੀ ਵਜੋਂ ਵਰਿੰਦਰਪਾਲ ਸਿੰਘ ਨੇ ਅਹੁਦਾ ਸੰਭਾਲਿਆ

ਲਾਡੋਵਾਲ , 13 ਮਈ (ਬਲਬੀਰ ਸਿੰਘ ਰਾਣਾ)-ਸਥਾਨਕ ਪੁਲਿਸ ਥਾਣਾ ਲਾਡੋਵਾਲ ਦਾ ਬਤੌਰ ਥਾਣਾ ਮੁਖੀ ਵਜੋਂ ਵਰਿੰਦਰਪਾਲ ਸਿੰਘ ਨੇ ਅਹੱੁਦਾ ਸੰਭਾਲ ਲਿਆ ਹੈ | ਆਲ ਇੰਡੀਆ ਹਿਊਮਨ ਰਾਈਟਸ ਕੌਾਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਤਲਵੰਡੀ , ਸਰਪੰਚ ਬੀਬੀ ਰਮੇਸ਼ ਕੌਰ ਤਲਵੰਡੀ, ...

ਪੂਰੀ ਖ਼ਬਰ »

ਸੰਤ ਬੜੂੰਦੀ ਵਾਲੇ ਅਸਥਾਨ ਠਾਠ ਨਾਨਕਸਰ ਬੜੂੰਦੀ ਪਹੁੰਚੇ

ਜਗਰਾਉਂ, 13 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਾਲੇ ਗੁਰਦਿਆਂ ਦਾ ਅਪ੍ਰੇਸ਼ਨ ਕਰਵਾਉਣ ਉਪਰੰਤ ਹੁਣ ਆਪਣੇ ਅਸਥਾਨ ਨਾਨਕਸਰ ਠਾਠ ਬੜੂੰਦੀ ਵਿਖੇ ਪਹੁੰਚ ਚੁੱਕੇ ਹਨ | ਮਹਾਂਪੁਰਖਾਂ ਦਾ ਇਲਾਜ ਗੁਰਦਿਆਂ ਦੀ ਬਿਮਾਰੀ ਦੇ ਮਾਹਰ ਡਾਕਟਰ ਬਲਦੇਵ ...

ਪੂਰੀ ਖ਼ਬਰ »

ਪਰਜੀਤ ਵੈੱਲਫੇਅਰ ਸੁਸਾਇਟੀ ਵਲੋਂ ਵੈਟਰਨਜ਼ ਖਿਡਾਰੀਆਂ ਦਾ ਸਨਮਾਨ

ਲੁਧਿਆਣਾ, 13 ਮਈ (ਬੀ.ਐਸ.ਬਰਾੜ)-ਡਿਸਟਿ੍ਕ ਮਾਸਟਰਜ਼ ਐਥਲੈਟਿਕ ਐਸੋਸੀਏਸ਼ਨ ਦੀ ਇਕ ਮੀਟਿੰਗ ਨਿਰਮਲ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਾਰ ਕੌਾਸਲ ਦੇ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਅਤੇ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਦਾ ਤਸਕਰ 30 ਕਿੱਲੋ ਭੁੱਕੀ ਸਮੇਤ ਕਾਬੂ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ 30 ਕਿੱਲੋ ਭੁੱਕੀ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼-2 ਦੇ ਮੁਖੀ ਰਜੇਸ਼ ਕੁਮਾਰ ਨੇ ...

ਪੂਰੀ ਖ਼ਬਰ »

ਧਾਰਮਿਕ ਅਸਥਾਨ ਦੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਕਾਰਨ ਸਥਿਤੀ ਤਣਾਅਪੂਰਨ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਬੀਰ ਨਗਰ ਵਿਚ ਧਾਰਮਿਕ ਅਸਥਾਨ ਦੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਤਕਰਾਰ ਕਾਰਨ ਉਥੇ ਸਥਿਤੀ ਤਣਾਅਪੂਰਨ ਬਣ ਗਈ | ਜਾਣਕਾਰੀ ਅਨੁਸਾਰ ਮੁਹੱਲੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ 200 ਵਰਗਗਜ ਦੇ ਕਰੀਬ ਥਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX