ਤਾਜਾ ਖ਼ਬਰਾਂ


ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ ਜਾਰੀ, ਭਾਜਪਾ 109, ਕਾਂਗਰਸ 110 ਸੀਟਾਂ 'ਤੇ ਅੱਗੇ
. . .  16 minutes ago
ਚੋਣ ਨਤੀਜੇ : ਸੂਤਰਾਂ ਮੁਤਾਬਿਕ ਕਾਂਗਰਸ ਦੇ ਸਚਿਨ ਪਾਈਲਟ ਰਾਜਸਥਾਨ 'ਚ 8 ਆਜ਼ਾਦ ਉਮੀਦਵਾਰਾਂ ਨਾਲ ਕਰ ਰਹੇ ਹਨ ਮੁਲਾਕਾਤ
. . .  35 minutes ago
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ
. . .  13 minutes ago
ਅੰਮ੍ਰਿਤਸਰ, 11 ਦਸੰਬਰ (ਜਸਵੰਤ ਸਿੰਘ ਜੱਸ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਪੰਜ ਪਿਆਰਿਆਂ ਦੀ ਅਗਵਾਈ...
ਨਿਆਇਕ ਹਿਰਾਸਤ 'ਚ ਭੇਜੇ ਗਏ ਬਿਕਰਮਜੀਤ ਅਤੇ ਅਵਤਾਰ
. . .  18 minutes ago
ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਵਿਖੇ ਇੱਕ ਨਿਰੰਕਾਰੀ ਭਵਨ 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਅਵਤਾਰ ਸਿੰਘ ਅਤੇ ਬਿਕਰਮਜੀਤ ਸਿੰਘ ਨੂੰ ਅੱਜ ਅਜਨਾਲਾ ਦੀ ਅਦਾਲਤ...
ਚੋਣ ਨਤੀਜੇ : ਮਿਜ਼ੋਰਮ 'ਚ ਕਾਂਗਰਸ 6 ਸੀਟਾਂ, ਐਮ.ਐਨ.ਐਫ. 27, ਭਾਜਪਾ 1 ਸੀਟ 'ਤੇ ਅੱਗੇ
. . .  43 minutes ago
ਚੋਣ ਨਤੀਜੇ : ਛੱਤੀਸਗੜ੍ਹ 'ਚ ਭਾਜਪਾ 19 ਸੀਟਾਂ, ਕਾਂਗਰਸ 62 ਸੀਟਾਂ, ਹੋਰ 9 ਸੀਟਾਂ 'ਤੇ ਅੱਗੇ
. . .  57 minutes ago
ਕਾਂਗਰਸ ਨੂੰ ਰਾਜਸਥਾਨ 'ਚ ਸਪਸ਼ਟ ਬਹੁਮਤ, ਆਜ਼ਾਦ ਉਮੀਦਵਾਰਾਂ ਦੇ ਸਮਰਥਨ ਦਾ ਸਵਾਗਤ - ਗਹਿਲੋਤ
. . .  about 1 hour ago
ਜੈਪੁਰ, 11 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਬੜ੍ਹਤ 'ਤੇ ਕਾਂਗਰਸ ਦੇ ਸੀਨੀਅਰ ਲੀਡਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਲੋਕਾਂ ਦਾ ਸਮਰਥਨ ਕਾਂਗਰਸ ਨਾਲ ਹੈ। ਪਾਰਟੀ ਸਪਸ਼ਟ ਬਹੁਮਤ ਪ੍ਰਾਪਤ ਕਰੇਗੀ। ਫਿਰ ਉਹ ਆਜ਼ਾਦ ਉਮੀਦਵਾਰਾਂ ਦਾ...
ਆਜ਼ਾਦੀ ਤੋਂ ਬਾਅਦ ਅੰਮ੍ਰਿਤਸਰ ਦੇ ਇਸ ਪਿੰਡ 'ਚ ਪਹਿਲੀ ਵਾਰ ਸਰਬ ਸੰਮਤੀ ਨਾਲ ਚੁਣਿਆ ਗਿਆ ਸਰਪੰਚ
. . .  about 1 hour ago
ਹਰਸ਼ਾ ਛੀਨਾ, 11 ਦਸੰਬਰ (ਕੜਿਆਲ)- ਅੰਮ੍ਰਿਤਸਰ ਦੇ ਬਲਾਕ ਹਰਸਾ ਛੀਨਾ ਅਧੀਨ ਪੈਂਦੇ ਇਤਿਹਾਸਕ ਪਿੰਡ ਕੜਿਆਲ ਵਿਖੇ ਆਜ਼ਾਦੀ ਉਪਰੰਤ ਪਹਿਲੀ ਵਾਰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਸੀਨੀਅਰ ਕਾਂਗਰਸੀ...
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ, ਛਤੀਸਗੜ੍ਹ ਤੇ ਰਾਜਸਥਾਨ 'ਚ ਕਾਂਗਰਸ ਨੂੰ ਬੜਤ
. . .  about 1 hour ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ, ਛਤੀਸਗੜ੍ਹ ਤੇ ਰਾਜਸਥਾਨ 'ਚ ਕਾਂਗਰਸ ਨੂੰ...
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ 95, ਭਾਜਪਾ 80, ਹੋਰ 24 'ਤੇ
. . .  about 1 hour ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ 95, ਭਾਜਪਾ 80, ਹੋਰ 24 'ਤੇ...
ਕਪਿਲ ਨੇ ਕਰਾਇਆ ਜਗਰਾਤਾ, ਕਈ ਸਿਤਾਰੇ ਹੋਏ ਸ਼ਾਮਲ
. . .  about 1 hour ago
ਅੰਮ੍ਰਿਤਸਰ, 11 ਦਸੰਬਰ- ਆਪਣੇ ਵਿਆਹ ਤੋਂ ਪਹਿਲਾਂ ਲੰਘੀ ਰਾਤ ਕਾਮੇਡੀ ਕਿੰਗ ਵਲੋਂ ਜਗਰਾਤਾ ਕਰਾਇਆ ਗਿਆ, ਜਿਸ 'ਚ ਪੰਜਾਬੀ ਗਾਇਕਾਂ ਦੇ ਨਾਲ-ਨਾਲ ਕਾਮੇਡੀ ਜਗਤ ਦੇ ਕਈ ਸਿਤਾਰਿਆਂ ਨੇ ਸ਼ਿਰਕਤ...
ਰਾਹੁਲ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹਨ - ਨਵਜੋਤ ਸਿੰਘ ਸਿੱਧੂ
. . .  about 2 hours ago
ਨਵੀਂ ਦਿੱਲੀ, 11 ਦਸੰਬਰ - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਕਾਂਗਰਸ ਨੂੰ ਮਿਲ ਰਹੀ ਵੱਡੀ ਲੀਡ 'ਤੇ ਬੋਲਦਿਆਂ ਕਿਹਾ ਕਿ ਰਾਹੁਲ ਭਾਈ ਪਹਿਲਾਂ ਤੋਂ ਹੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ। ਇਨਸਾਨੀਅਤ...
ਕਪਿਲ ਦੇ ਘਰ ਅੱਜ ਕੱਢੀ ਜਾਵੇਗੀ ਜਾਗੋ, ਗੁਰਮੀਤ ਬਾਵਾ ਹੋਣਗੇ ਸ਼ਾਮਲ
. . .  about 1 hour ago
ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਾਮੇਡੀ ਕਿੰਗ ਕਪਿਲ ਸ਼ਰਮਾ ਕੱਲ੍ਹ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਤੋਂ ਪਹਿਲਾਂ ਅੱਜ ਉਨ੍ਹਾਂ ਦੇ ਘਰ 'ਚ ਜਾਗੋ ਕੱਢੀ ਜਾਵੇਗੀ ਅਤੇ ਲੇਡੀਜ਼ ਸੰਗੀਤ ਹੋਵੇਗਾ। ਰਾਤ ਨੂੰ ਹੋਣ ਵਾਲੇ ਇਸ ਸਮਾਗਮ 'ਚ ਪੰਜਾਬੀ ਲੋਕ...
ਸਿੱਖ ਕਤਲੇਆਮ 'ਚ ਦੋਸ਼ੀ ਯਸ਼ਪਾਲ ਦੀ ਅਪੀਲ 'ਤੇ ਹਾਈਕੋਰਟ ਸੁਣਵਾਈ ਲਈ ਤਿਆਰ
. . .  about 2 hours ago
ਨਵੀਂ ਦਿੱਲੀ, 11 ਦਸੰਬਰ - 1984 ਸਿੱਖ ਕਤਲੇਆਮ 'ਚ ਦੋਸ਼ੀ ਯਸ਼ਪਾਲ ਸਿੰਘ ਦੀ ਅਪੀਲ 'ਤੇ ਦਿੱਲੀ ਹਾਈਕੋਰਟ ਸੁਣਵਾਈ ਲਈ ਤਿਆਰ ਹੋ ਗਿਆ ਹੈ। ਹੇਠਲੀ ਅਦਾਲਤ ਨੇ ਯਸ਼ਪਾਲ ਸਿੰਘ ਨੂੰ 1984 ਸਿੱਖ ਕਤਲੇਆਮ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੈ। 19 ਦਸੰਬਰ...
ਡਾਲਰ ਦੇ ਮੁਕਾਬਲੇ 110 ਪੈਸੇ ਦੀ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਰੁਪਿਆ
. . .  about 2 hours ago
ਨਵੀਂ ਦਿੱਲੀ, 11 ਦਸੰਬਰ- ਅਮਰੀਕੀ ਡਾਲਰ ਦੇ ਮੁਕਾਬਲੇ ਮੰਗਲਵਾਰ ਨੂੰ ਰੁਪਏ ਦੀ ਸ਼ੁਰੂਆਤ ਭਾਰੀ ਗਿਰਾਵਟ ਨਾਲ ਹੋਈ ਹੈ। ਰੁਪਿਆ, ਡਾਲਰ ਦੇ ਮੁਕਾਬਲੇ 110 ਪੈਸੇ ਦੀ ਗਿਰਾਵਟ ਨਾਲ 72.42 ਦੇ ਪੱਧਰ 'ਤੇ ਖੁੱਲ੍ਹਿਆ। ਉੱਥੇ ਹੀ ਲੰਘੇ ਦਿਨ ਰੁਪਿਆ 50 ਪੈਸੇ ਦੀ...
ਮੱਧ ਪ੍ਰਦੇਸ਼ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਭਾਜਪਾ ਤੇ ਕਾਂਗਰਸ ਵਿਚਕਾਰ ਸਖਤ ਮੁਕਾਬਲਾ
. . .  about 2 hours ago
ਪੰਜ ਰਾਜਾਂ ਚੋਣ ਨਤੀਜੇ : 3 ਰਾਜਾਂ ਦੇ ਰੁਝਾਨਾਂ 'ਚ ਕਾਂਗਰਸ ਨੂੰ ਮਿਲਿਆ ਬਹੁਮਤ
. . .  about 2 hours ago
ਨਿਰੰਕਾਰੀ ਬੰਬ ਧਮਾਕਾ ਮਾਮਲਾ : ਅਵਤਾਰ ਅਤੇ ਬਿਕਰਮਜੀਤ ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 3 hours ago
ਛੱਤੀਸਗੜ੍ਹ 'ਚ ਕਾਂਗਰਸ 54 ਅਤੇ ਭਾਜਪਾ 24 ਸੀਟਾਂ 'ਤੇ ਅੱਗੇ
. . .  about 3 hours ago
ਮੱਧ ਪ੍ਰਦੇਸ਼ 'ਚ ਭਾਜਪਾ 109 ਅਤੇ ਕਾਂਗਰਸ 107 ਸੀਟਾਂ 'ਤੇ ਅੱਗੇ
. . .  about 3 hours ago
ਅਰਥ ਸ਼ਾਸਤਰੀ ਸੁਰਜੀਤ ਭੱਲਾ ਨੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਰਾਜਸਥਾਨ 'ਚ ਕਾਂਗਰਸ 90 ਅਤੇ ਭਾਜਪਾ 72 ਸੀਟਾਂ 'ਤੇ ਅੱਗੇ
. . .  about 4 hours ago
ਮੱਧ ਪ੍ਰਦੇਸ਼ 'ਚ ਕਾਂਗਰਸ 102 ਅਤੇ ਭਾਜਪਾ 96 ਸੀਟਾਂ 'ਤੇ ਅੱਗੇ
. . .  about 4 hours ago
ਛੱਤੀਸਗੜ੍ਹ 'ਚ ਕਾਂਗਰਸ 50 ਅਤੇ ਭਾਜਪਾ 19 ਸੀਟਾਂ 'ਤੇ ਅੱਗੇ
. . .  about 4 hours ago
ਮਿਜ਼ੋਰਮ 'ਚ ਐਮ. ਐਨ. ਐਫ. 16 ਅਤੇ ਕਾਂਗਰਸ 11 ਸੀਟਾਂ 'ਤੇ ਅੱਗੇ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਚਾਰ ਸੂਬਿਆਂ 'ਚ ਕਾਂਗਰਸ ਨੇ ਹਾਸਲ ਕੀਤੀ ਲੀਡ
. . .  about 4 hours ago
ਰਾਜਸਥਾਨ 'ਚ ਕਾਂਗਰਸ 81 ਅਤੇ ਭਾਜਪਾ 56 ਸੀਟਾਂ 'ਤੇ ਅੱਗੇ
. . .  about 4 hours ago
ਤੇਲੰਗਾਨਾ 'ਚ ਟੀ. ਆਰ. ਐੱਸ. 41 ਅਤੇ ਕਾਂਗਰਸ 22 ਸੀਟਾਂ 'ਤੇ ਅੱਗੇ
. . .  about 4 hours ago
ਮੱਧ ਪ੍ਰਦੇਸ਼ 'ਚ ਭਾਜਪਾ 60 ਅਤੇ ਕਾਂਗਰਸ 65 ਸੀਟਾਂ 'ਤੇ ਅੱਗੇ
. . .  about 4 hours ago
ਛੱਤੀਸਗੜ੍ਹ ਦੇ ਰੁਝਾਨਾਂ 'ਚ ਕਾਂਗਰਸ ਨੂੰ ਮਿਲੀ ਵੱਡੀ ਲੀਡ, 37 ਸੀਟਾਂ 'ਤੇ ਅੱਗੇ
. . .  about 4 hours ago
ਮੱਧ ਪ੍ਰਦੇਸ਼ 'ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ, ਭਾਜਪਾ 54 ਅਤੇ ਕਾਂਗਰਸ 59 ਸੀਟਾਂ 'ਤੇ ਅੱਗੇ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਰਾਜਸਥਾਨ ਦੇ ਰੁਝਾਨਾਂ 'ਚ ਕਾਂਗਰਸ 65 ਸੀਟਾਂ 'ਤੇ ਅੱਗੇ
. . .  about 4 hours ago
ਰਾਜਸਥਾਨ : ਕਾਂਗਰਸ ਨੂੰ ਸ਼ੁਰੂਆਤੀ ਰੁਝਾਨਾਂ 'ਚ ਲੀਡ ਤੋਂ ਪਾਰਟੀ ਵਰਕਰਾਂ ਨੇ ਖ਼ੁਸ਼ੀ 'ਚ ਮੰਗਵਾਏ ਪਟਾਕੇ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਰਾਜਸਥਾਨ ਦੇ ਰੁਝਾਨਾਂ 'ਚ ਕਾਂਗਰਸ ਨੇ ਹਾਸਲ ਕੀਤੀ ਵੱਡੀ ਲੀਡ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਛੱਤੀਸਗੜ੍ਹ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਤੇਲੰਗਾਨਾ 'ਚ ਸ਼ੁਰੂਆਤੀ ਰੁਝਾਨਾਂ 'ਚ ਟੀ. ਆਰ. ਐੱਸ. 8 ਅਤੇ ਕਾਂਗਰਸ 3 ਸੀਟਾਂ 'ਤੇ ਅੱਗੇ
. . .  about 4 hours ago
ਵਿਧਾਨ ਸਭਾ ਚੋਣ ਨਤੀਜੇ : ਰਾਜਸਥਾਨ 'ਚ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਅੱਗੇ
. . .  about 4 hours ago
ਕਾਂਗਰਸੀ ਵਰਕਰਾਂ ਨੇ ਰਾਹੁਲ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕੀਤਾ ਹਵਨ
. . .  about 5 hours ago
ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਵਿਸ਼ਵ ਕੱਪ ਹਾਕੀ: ਇੰਗਲੈਂਡ ਤੇ ਫਰਾਂਸ ਨੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ੨-੦ ਨਾਲ ਹਰਾ ਕੇ, ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਸੜਕ ਹਾਦਸੇ 'ਚ ਇੱਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਿਨਾਂ ਯਾਤਰਾ 'ਤੇ ਮਿਆਂਮਾਰ ਪੁੱਜੇ
. . .  1 day ago
ਸਰਕਾਰ ਵੱਲੋਂ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ - ਜੇਤਲੀ
. . .  1 day ago
ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ
. . .  1 day ago
ਆਰ.ਬੀ.ਆਈ ਜਿਹੀਆਂ ਸੰਸਥਾਵਾਂ 'ਤੇ ਹਮਲੇ ਬੰਦ ਹੋਣੇ ਚਾਹੀਦੇ ਹਨ - ਰਾਹੁਲ ਗਾਂਧੀ
. . .  1 day ago
ਵਿਜੇ ਮਾਲਿਆ ਦੀ ਹਵਾਲਗੀ ਭਾਰਤ ਲਈ ਵੱਡਾ ਦਿਨ - ਅਰੁਣ ਜੇਤਲੀ
. . .  1 day ago
ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ ਝੂਠ - ਆਰ.ਬੀ.ਆਈ
. . .  1 day ago
ਉੱਚ ਸਮਰਥਾ ਵਾਲੇ ਅਰਥ ਸ਼ਸਤਰੀ ਸਨ ਉੁਰਜਿਤ ਪਟੇਲ - ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਮੁੱਖ ਮੰਤਰੀ ਨੇ ਨਵੀਂ ਸਨਅਤੀ ਨੀਤੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਨਅਤਕਾਰਾਂ ਦੇ ਵਿਚਾਰ ਸੁਣੇ

ਚੰਡੀਗੜ੍ਹ, 13 ਮਈ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਸਨਅਤੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅੰਤਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਸਨਅਤਕਾਰਾਂ ਦੇ ਵਿਚਾਰ ਤੇ ਫੀਡਬੈਕ ਜਾਣਨ ਲਈ ਸਨਅਤਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕੀਤੀ | ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਇਕੱਠਿਆਂ ਮਿਲ ਕੇ ਸੂਬੇ ਵਿਚ ਇਕ ਆਈ.ਟੀ.ਆਈ. ਸਥਾਪਤ ਕਰਨ ਲਈ ਆਖਿਆ | ਉਨ੍ਹਾਂ ਕਿਹਾ ਕਿ ਸਨਅਤ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਸਹਿਯੋਗ ਕਰ ਸਕਦਾ ਹੈ ਜਿਸ ਨਾਲ ਸੂਬੇ ਵਿਚ ਨੌਕਰੀ ਦੇ ਮੌਕੇ ਪੈਦਾ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ | ਉਦਯੋਗਪਤੀਆਂ ਨੇ ਇਨ੍ਹਾਂ ਸੁਝਾਵਾਂ 'ਤੇ ਕੰਮ ਕਰਨ ਲਈ ਰਜ਼ਾਮੰਦੀ ਜ਼ਾਹਰ ਕਰਦਿਆਂ ਮੰਨਿਆ ਕਿ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਂਦਾ ਜਾ ਸਕਦਾ ਹੈ | ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਨਵੀਂ ਸਨਅਤੀ ਨੀਤੀ 'ਤੇ ਬਿਨਾਂ ਕਿਸੇ ਝਿਜਕ ਤੋਂ ਆਪਣੇ ਵਿਚਾਰ ਤੇ ਸੁਝਾਅ ਪੇਸ਼ ਕਰਨ ਦਾ ਸੱਦਾ ਦਿੱਤਾ ਤਾਂ ਕਿ ਸਨਅਤਕਾਰਾਂ ਦੀਆਂ ਚਿੰਤਾਵਾਂ ਤੇ ਮੰਗਾਂ ਦੇ ਅਨੁਕੂਲ ਦਿਸ਼ਾ-ਨਿਰਦੇਸ਼ਾਂ ਨੂੰ ਹੋਰ ਮਜ਼ਬੂਤ ਬਣਾ ਕੇ ਵੱਧ ਤੋਂ ਵੱਧ ਨਿਵੇਸ਼ ਲਿਆਂਦਾ ਜਾ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਸਨਅਤ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਸਮਾਂਬੱਧ ਕਰਨ ਦਾ ਪ੍ਰਸਤਾਵ ਹੈ ਤਾਂ ਕਿ ਵੱਖ-ਵੱਖ ਪ੍ਰਵਾਨਗੀਆਂ ਦਾ ਨਿਪਟਾਰਾ ਫ਼ੌਰੀ ਕੀਤਾ ਜਾ ਸਕੇ | ਏਵਨ ਸਾਈਕਲ ਦੇ ਚੇਅਰਮੈਨ ਤੇ ਐਮ. ਡੀ. ਓਾਕਾਰ ਪਾਹਵਾ ਨੇ ਬਿਜਲੀ ਸਬਸਿਡੀ ਦੇ ਬਾਵਜੂਦ ਛੋਟੇ ਪੱਧਰ ਦੀਆਂ ਸਨਅਤੀ ਇਕਾਈਆਂ ਲਈ ਬਿਜਲੀ ਦੀ ਕੀਮਤ ਵੱਧ ਰਹਿਣ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਇਹ ਖਰਚਾ ਘਟਾਉਣ ਲਈ ਰਾਹ ਲੱਭਣ ਵਾਸਤੇ ਐਸ.ਐਮ.ਈ.ਐਸ. ਨਾਲ ਮਾਮਲਾ ਉਠਾਉਣ ਲਈ ਆਖਿਆ | ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਸੂਬੇ ਵਿਚ ਕੱਪੜਾ ਕਾਰੋਬਾਰ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਿਸ ਦੀਆਂ ਵਸਤਾਂ ਦੀ ਬਰਾਮਦ ਤੋਂ ਵੱਡੀ ਸਮਰੱਥਾ ਉਭਰ ਰਹੀ ਹੈ | ਮੁੱਖ ਮੰਤਰੀ ਨੇ ਆਪਣੀ ਸਰਕਾਰ ਵਲੋਂ ਇਸ ਸੈਕਟਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਆਈ.ਵੀ. ਹੈਲਥ ਕੇਅਰ ਗਰੁੱਪ ਦੇ ਚੇਅਰਮੈਨ ਗੁਰਤੇਜ ਸਿੰਘ ਦੇ ਸੁਝਾਅ 'ਤੇ ਮੁੱਖ ਮੰਤਰੀ ਨੇ ਸਿਹਤ ਸੰਭਾਲ ਉਦਯੋਗ ਨੂੰ ਹੋਰ ਲਾਭ ਦੇਣ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ | ਮੀਟਿੰਗ ਵਿੱਚ ਸੂਬੇ 'ਚ ਮੈਡੀਕਲ ਸੈਰ-ਸਪਾਟਾ ਨੂੰ ਹੋਰ ਉਤਸ਼ਾਹਤ ਕਰਨ ਲਈ ਕਈ ਕਦਮਾਂ 'ਤੇ ਵਿਚਾਰ-ਚਰਚਾ ਕੀਤੀ ਗਈ | ਵਰਧਮਾਨ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਸਚਿਤ ਜੈਨ ਨੇ ਪੰਜਾਬ ਵਿਚ ਸਿੱਖਿਆ ਢਾਂਚੇ ਨੂੰ ਸੁਧਾਰਨ ਲਈ ਉਦਯੋਗਪਤੀਆਂ ਨੂੰ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਕਰਨ ਲਈ ਮੁੱਖ ਮੰਤਰੀ ਦੇ ਸੁਝਾਅ ਦਾ ਸਵਾਗਤ ਕੀਤਾ | ਮੁੱਖ ਮੰਤਰੀ ਨੇ ਉਦਯੋਗਾਂ ਵਲੋਂ ਸਕੂਲ ਵਿਚ ਪ੍ਰਗਤੀ ਦੀ ਨਿਗਰਾਨੀ ਕਰਨ ਦਾ ਵਿਚਾਰ ਵੀ ਮੀਟਿੰਗ ਵਿਚ ਰੱਖਿਆ | ਬੈਕਟਰ'ਜ਼ ਫੂਡ ਸਪੈਸ਼ਲਿਟੀਜ਼ ਲਿਮਟਿਡ ਦੀ ਐਮ.ਡੀ. ਅਨੂਪ ਕੁਮਾਰ ਨੇ 100 ਫੀਸਦੀ ਬਰਾਮਦ ਕਰਨ ਵਾਲੇ ਯੂਨਿਟਾਂ ਨੂੰ ਸਰਕਾਰ ਪਾਸੋਂ ਰਿਆਇਤਾਂ ਦੇਣ ਲਈ ਆਖਿਆ | ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਾਸਲ (ਨਾਰਦ ਇੰਡੀਆ) ਦੇ ਚੇਅਰਮੈਨ ਕਾਮਨਾ ਅਗਰਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਸਨਅਤ ਵਿਭਾਗ ਨੂੰ ਹੋਰ ਸਰਗਰਮੀ ਨਾਲ ਕੰਮ ਕਰਨ ਦੀ ਲੋੜ ਹੈ | ਸੋਨਾਲੀਕਾ ਆਈ.ਟੀ.ਐਲ. ਦੇ ਚੇਅਰਮੈਨ ਐਲ.ਡੀ. ਮਿੱਤਲ ਨੇ ਖੇਤੀ ਸੰਦਾਂ ਵਰਗੀਆਂ ਵਸਤਾਂ ਲਈ ਇਨਪੁਟ ਤੇ ਆਊਟਪੁਟ ਲਈ ਜੀ.ਐਸ.ਟੀ. ਵਿੱਚ ਵਖਰੇਵਾਂ ਹੋਣ ਦਾ ਮੁੱਦਾ ਉਠਾਇਆ ਜਦਕਿ ਮਹਿੰਦਰਾ ਐਾਡ ਮਹਿੰਦਰਾ ਦੇ ਸਵਰਾਜ ਟਰੈਕਟਰ ਡਿਵੀਜ਼ਨ ਦੇ ਸੀ.ਓ.ਓ. ਵਿਰੇਨ ਪੋਪਲੀ ਨੇ ਕਿਹਾ ਕਿ ਸਨਅਤੀ ਨੀਤੀ ਵਿੱਚ ਖੋਜ ਤੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਰਿਆਇਤਾਂ ਸ਼ਾਮਲ ਨਾ ਕਰਨ ਦਾ ਨੁਕਸਾਨ ਪਹੁੰਚਿਆ ਹੈ | ਇਸ ਮੌਕੇ ਉੱਘੇ ਉਦਯੋਗਪਤੀਆਂ ਵਿਚ ਨਾਹਰ ਇੰਟਰਪ੍ਰਾਈਜ਼ ਲਿਮਟਿਡ ਦੇ ਉਪ ਚੇਅਰਮੈਨ ਤੇ ਐਮ.ਡੀ. ਕਮਲ ਓਸਵਾਲ, ਕੁਆਰਕਸਿਟੀ ਮੁਹਾਲੀ ਦੇ ਚੇਅਰਮੈਨ ਫਰੈਂੱਡ ਇਬਰਾਹੀਮੀ, ਕਰੀਮਿਕਾ ਫੂਡ ਇੰਡਸਟਰੀਜ਼ ਲਿਮਟਿਡ ਦੇ ਐਮ.ਡੀ. ਅਕਸ਼ੇ ਬੈਕਟਰ, ਕੰਧਾਰੀ ਬੈਵਰੇਜ ਲਿਮਟਿਡ ਜਸਪਾਲ ਕੰਧਾਰੀ ਅਤੇ ਆਈ.ਟੀ.ਸੀ. ਦੇ ਐਮ.ਡੀ. ਸਚਿਦ ਮਦਾਨ ਵੀ ਹਾਜ਼ਰ ਸਨ |

ਰਾਣਾ ਪ੍ਰੀਤ ਗਿੱਲ ਦੇ ਨਾਵਲ 'ਦੋਜ ਕਾਲਜ ਈਯਰਸ' ਦੀ ਘੁੰਢ ਚੁਕਾਈ

ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ)- ਡਾ: ਰਾਣਾ ਪ੍ਰੀਤ ਗਿੱਲ ਪ੍ਰਸਿੱਧ ਲੇਖਿਕਾ ਤੇ ਪਸ਼ੂ ਪਾਲਣ ਵਿਭਾਗ ਪੰਜਾਬ ਵਿਚ ਪਸ਼ੂ ਮੈਡੀਕਲ ਅਧਿਕਾਰੀ ਦਾ ਪਹਿਲਾ ਨਾਵਲ 'ਦੋਜ ਕਾਲਜ ਈਯਰਸ' ਨੂੰ ਇਥੇ ਲੋਕ ਅਰਪਣ ਕੀਤਾ ਗਿਆ | ਇਸ ਨਾਵਲ ਨੂੰ ਵਿਵੇਕ ਅੱਤਰੇ ਵਲੋਂ ਲੋਕ ਅਰਪਣ ...

ਪੂਰੀ ਖ਼ਬਰ »

ਪ੍ਰਾਚੀਨ ਕਲਾ ਕੇਂਦਰ ਨੇ ਭਾਰਤੀ ਸ਼ਾਸਤਰੀ ਕਲਾਵਾਂ ਲਈ ਡਿਗਰੀਆਂ ਵੰਡੀਆਂ

ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪ੍ਰਾਚੀਨ ਕਲਾ ਕੇਂਦਰ ਵਲੋਂ ਉਤਰੀ ਭਾਰਤ ਦੀਆਂ ਸ਼ਖ਼ਸੀਅਤਾਂ ਨੂੰ ਭਾਰਤੀ ਸ਼ਾਸਤਰੀ ਕਲਾਵਾਂ ਲਈ ਡਿਗਰੀਆਂ ਸਮੇਤ ਮਾਣ-ਸਨਮਾਨ ਦੇ ਕੇ ਨਿਵਾਜਿਆ ਗਿਆ | ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ...

ਪੂਰੀ ਖ਼ਬਰ »

ਸਕੂਲ ਟੀਚਰਜ਼ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕੌਮੀ ਕਾਨਫ਼ਰੰਸ ਹਰਜੀਤ ਸਿੰਘ ਬਸੋਤਾ ਨੂੰ ਕੌਮੀ ਸਕੱਤਰ ਚੁਣਿਆ

ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ)- ਸਕੂਲ ਟੀਚਰਜ ਫੈਡਰੇਸ਼ਨ ਆਫ਼ ਇੰਡੀਆ (ਐਸ.ਟੀ.ਐਫ.ਆਈ.) ਦੀ ਤਿੰਨ ਰੋਜ਼ਾ ਕੌਮੀ ਕਾਨਫਰੰਸ ਜੋ ਪੁਰੀ ਉੜੀਸਾ ਵਿਖੇ ਹੋਈ ਹੈ ਵਿਚ ਪੰਜਾਬ ਦੇ ਅਧਿਆਪਕਾਂ ਦੀ ਮੁੱਖ ਧਿਰ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ) ਸਮੇਤ ਦੇਸ਼ ਦੀ ...

ਪੂਰੀ ਖ਼ਬਰ »

ਨਿਗਮ ਦਾ ਹੰੁਗਾਰਾ ਨਾ ਮਿਲਣ ਕਾਰਨ ਕਾਰ ਬਾਜ਼ਾਰ ਡੀਲਰਾਂ ਦਾ ਪ੍ਰਦਰਸ਼ਨ ਜਾਰੀ

ਚੰਡੀਗੜ੍ਹ, 13 ਮਈ (ਆਰ. ਐਸ. ਲਿਬਰੇਟ)- ਨਗਰ ਨਿਗਮ ਦਾ ਕੋਈ ਹੰੁਗਾਰਾ ਨਾ ਮਿਲਣ ਕਾਰਨ ਹੱਲੋਮਾਜਰਾ ਕਾਰ ਬਾਜ਼ਾਰ ਡੀਲਰਾਂ ਦਾ ਤੀਸਰੇ ਐਤਵਾਰ ਵੀ ਰੋਸ ਪ੍ਰਦਰਸ਼ਨ ਜਾਰੀ ਰਿਹਾ ਜਦਕਿ ਕਾਰ ਬਾਜ਼ਾਰ ਦੀ ਥਾਂ ਬਦਲਣ ਦੇ ਮੁੱਦੇ ਨੂੰ ਲੈ ਕੇ ਵਿੱਤ ਤੇ ਠੇਕਾ ਕਮੇਟੀ ਦੀ ਬੈਠਕ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ ਰਿਹਾਇਸ਼ੀ ਇਲਾਕੇ 'ਚੋਂ ਮਿਲਿਆ ਅਜਗਰ

ਚੰਡੀਗੜ੍ਹ, 13 ਮਈ (ਮਨਜੋਤ ਸਿੰਘ ਜੋਤ )- ਪੰਜਾਬ ਯੂਨੀਵਰਸਿਟੀ 'ਚ ਸੈਕਟਰ-14 ਵਿਚ ਪੈਂਦੇ ਰਹਾਇਸ਼ੀ ਇਲਾਕੇ ਕੋਲ ਕਰੀਬ 3 ਫੁੱਟ ਲੰਬਾ ਅਜਗਰ ਮਿਲਣ ਕਾਰਨ ਦਹਿਸ਼ਤ ਵਾਲਾ ਮਾਹੌਲ ਬਣ ਗਿਆ | ਜਦੋਂ ਸਥਾਨਕ ਲੋਕਾਂ ਦੀ ਨਜ਼ਰ ਅਜਗਰ 'ਤੇ ਪਈ ਤਾਂ ਉਹ ਬੁਰੀ ਤਰ੍ਹਾਂ ਡਰ ਗਏ ਅਤੇ ...

ਪੂਰੀ ਖ਼ਬਰ »

ਮੇਅਰ ਤੇ ਕਮਿਸ਼ਨਰ ਵਲੋਂ ਸਵੇਰ ਦੀ ਸੈਰ ਸਮੇਂ ਪਾਰਕਾਂ ਦਾ ਮੁਆਇਨਾ

ਚੰਡੀਗੜ੍ਹ, 13 ਮਈ (ਆਰ. ਐਸ. ਲਿਬਰੇਟ)- ਸਵੱਛ ਭਾਰਤ ਮਿਸ਼ਨ ਦੇ ਤਹਿਤ ਸਵੇਰ ਦੀ ਸੈਰ ਦੇ ਨਾਲ ਮੇਅਰ ਤੇ ਕਮਿਸ਼ਨਰ ਨੇ ਐਨ ਚੋਅ ਤੇ ਪਾਰਕ ਦਾ ਮੁਆਇਨਾ ਕੀਤਾ | 'ਵਾਕ ਵਿਦ ਨੇਚਰ' ਪ੍ਰੋਗਰਾਮ ਅਧੀਨ ਦਵੇਸ ਮੌਦਗਿਲ ਮੇਅਰ ਨਗਰ ਨਿਗਮ ਤੇ ਜਤਿੰਦਰ ਯਾਦਵ ਆਈ. ਏ. ਐਸ. ਕਮਿਸ਼ਨਰ ਨੇ ਇਹ ...

ਪੂਰੀ ਖ਼ਬਰ »

ਸੰਜੀਵ ਕਾਲੜਾ ਪੀ. ਏ. ਵਾਈ. ਏ. ਦੇ ਪ੍ਰਧਾਨ ਬਣੇ

ਚੰਡੀਗੜ੍ਹ, 13 ਮਈ (ਆਰ. ਐਸ. ਲਿਬਰੇਟ)- ਏ. ਡੀ. ਜੀ. ਪੀ. ਸੰਜੀਵ ਕਾਲੜਾ ਸਰਬਸੰਮਤੀ ਨਾਲ ਪੀ. ਏ. ਵਾਈ. ਏ. ਦੇ ਪ੍ਰਧਾਨ ਚੁਣ ਲਏ ਗਏ ਹਨ | ਇਹ ਐਲਾਨ ਸੈਕਟਰ 18 ਚੰਡੀਗੜ੍ਹ ਵਿਖੇ ਐਮਚਿਓਰ ਯੈਚਿੰਗ ਐਸੋਸੀਏਸ਼ਨ ਦੀ ਜਨਰਲ ਬਾਡੀ ਬੈਠਕ ਦੌਰਾਨ ਕੀਤਾ ਗਿਆ ਹੈ | ਇਨ੍ਹਾਂ ਦੇ ਨਾਲ ਹੀ ...

ਪੂਰੀ ਖ਼ਬਰ »

ਆਂਗਨਵਾੜੀ ਵਰਕਰਾਂ-ਹੈਲਪਰਾਂ ਦੇ ਰੋਸ ਧਰਨੇ ਦਾ ਸਮਰਥਣ

ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ)- ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ 28 ਮਈ ਨੂੰ ਫਤਿਹਗੜ੍ਹ ਸਾਹਿਬ ਤੋਂ ਆਰੰਭ ਕੀਤੇ ਜਾ ਰਹੇ ਪੈਦਲ ਰੋਸ ਮਾਰਚ ਜੋ 30 ਮਈ ਨੂੰ ਚੰਡੀਗੜ੍ਹ ਪੁੱਜੇਗਾ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਹੋਣਹਾਰ ਵਿਦਿਆਰਥੀਆਂ ਨੂੰ ਵੰਡੀਆਂ ਸਕੂਲ ਕਿੱਟਾਂ

ਚੰਡੀਗੜ੍ਹ, 13 ਮਈ (ਮਨਜੋਤ ਸਿੰਘ ਜੋਤ)- ਭਾਰਤ ਵਿਕਾਸ ਪ੍ਰੀਸ਼ਦ ਵਲੋਂ ਆਪਣੇ ਪ੍ਰੋਜੈਕਟ 'ਸਾਕਸ਼ਰਤਾ-2018 ਦੇ ਹੇਠ ਸੈਕਟਰ-18 ਵਿਖੇ ਟੈਗੋਰ ਥੀਏਟਰ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਗ਼ਰੀਬ ਪ੍ਰੰਤੂ ਹੋਣਹਾਰ ਵਿਦਿਆਰਥੀਆਂ ਨੰੂ ਸਕੂਲ ਸਮਗਰੀ ਮੁਫ਼ਤ ਵੰਡੀ ਗਈ¢ ...

ਪੂਰੀ ਖ਼ਬਰ »

ਭਾਜਪਾ ਮਹਿਲਾ ਮੋਰਚਾ ਨੇ ਮਾਂ ਦਿਵਸ ਓਲਡ ਏਜ ਹੋਮ 'ਚ ਮਨਾਇਆ

ਚੰਡੀਗੜ੍ਹ 13 ਮਈ (ਆਰ. ਐਸ. ਲਿਬਰੇਟ)- ਮਾਂ ਦਿਵਸ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਵਲੋਂ ਪ੍ਰਧਾਨ ਮੋਨਿਕਾ ਬਾਂਸਲ ਨਾਲ ਓਲਡ ਏਜ ਹੋਮ ਸੈਕਟਰ 30 ਵਿਖੇ ਬਜ਼ੁਰਗ ਔਰਤਾਂ ਨਾਲ ਬਿਤਾਇਆ | ਭਾਜਪਾ ਬੁਲਾਰੇ ਅਨੁਸਾਰ ਪੂਨਮ ਜਮਾਲ, ਰੇਖਾ ਰਾਵਤ, ਮਮਤਾ ਸ਼ਰਮਾ, ਸੋਨੀਆ ...

ਪੂਰੀ ਖ਼ਬਰ »

ਕਿਰਨ ਖੇਰ ਨੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ

ਚੰਡੀਗੜ੍ਹ, 13 ਮਈ (ਆਰ. ਐਸ. ਲਿਬਰੇਟ)- ਪਿੰਡ ਧਨਾਸ ਦੀ ਮੁੜ ਬਸੇਵਾ ਕਾਲੋਨੀ 'ਚ ਕਿਰਨ ਖੇਰ ਲੋਕ ਸਭਾ ਮੈਂਬਰ ਨੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ | ਕਮਿਊਨਿਟੀ ਸੈਂਟਰ 'ਤੇ 2.90 ਲੱਖ ਦੀ ਲਾਗਤ ਆਉਣ ਦੀ ਸੰਭਾਵਨਾ ਹੈ | ਇਹ ਫ਼ੰਡ ਲੋਕ ਸਭਾ ਵਿਕਾਸ ਫ਼ੰਡ ਵਿਚੋਂ ਅਦਾ ...

ਪੂਰੀ ਖ਼ਬਰ »

ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨੋਲੋਜੀ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਤ ਕੀਤੇ ਡਿਗਰੀ ਪ੍ਰੋਜੈਕਟ

ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ)- ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨੋਲੋਜੀ (ਨਿਫਟ) ਵਲੋਂ ਚੰਡੀਗੜ੍ਹ ਵਿਖੇ ਫੈਸ਼ਨ ਮਾਰਕੀਟਿੰਗ ਐਾਡ ਮੈਨੇਜਮੈਂਟ (ਐਫ਼.ਐਮ.ਐਮ.) ਤੇ ਗਾਰਮੈਂਟ ਮੈਨੂਫੈਕਚਰਿੰਗ ਟੈਕਨੋਲੋਜੀ (ਜੀ.ਐਮ.ਟੀ.) ਵਿਚ ਐਮ.ਐਸ.ਸੀ. ਕਰ ਰਹੇ ...

ਪੂਰੀ ਖ਼ਬਰ »

ਦਲਿਤ ਮੁੱਦਿਆਂ ਬਾਰੇ ਪ੍ਰਬੰਧਕ ਸਕੱਤਰਾਂ ਦੀ ਮੁਲਾਜ਼ਮ ਆਗੂਆਂ ਨਾਲ ਮੀਟਿੰਗ 16 ਨੂੰ

ਜਲੰਧਰ, 13 ਮਈ (ਸ਼ਿਵ)-ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਨੇ ਮੁੱਖ ਮੰਤਰੀ ਦੇ ਪਿ੍ਸੰੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੂੰ ਮਿਲ ਕੇ ਰੋਸ ...

ਪੂਰੀ ਖ਼ਬਰ »

ਸੰਤ ਕਬੀਰ ਦੇ ਜਨਮ ਦਿਹਾੜੇ ਸਬੰਧੀ ਵਿੱਢੀ ਸਫ਼ਾਈ ਮੁਹਿੰਮ

ਚੰਡੀਗੜ੍ਹ 13 ਮਈ (ਆਰ. ਐਸ. ਲਿਬਰੇਟ)- ਸੰਤ ਕਬੀਰ ਦੇ ਜਨਮ ਦਿਹਾੜੇ ਸਬੰਧੀ ਭਾਜਪਾ ਅਨੁਸੂਚਿਤ ਜਾਤੀ ਮੋਰਚੇ ਵਲੋਂ 28 ਜੂਨ ਤੱਕ ਚੰਡੀਗੜ੍ਹ ਦੀਆਂ ਕਾਲੋਨੀਆਂ ਤੇ ਸੈਕਟਰਾਂ ਵਿਚ ਸਫ਼ਾਈ ਮੁਹਿੰਮ ਚਲਾਈ ਜਾਵੇਗੀ | ਇਸੇ ਲੜੀ ਦੀ ਸ਼ੁਰੂਆਤ ਪਿੰਡ ਮਲੋਆ ਦੀ ਕਾਲੋਨੀ ਤੋਂ ਕੀਤੀ ...

ਪੂਰੀ ਖ਼ਬਰ »

ਪੀ.ਜੀ.ਆਈ. ਵਲੋਂ ਅੱਖਾਂ ਦੇ ਕੈਂਸਰ ਸਬੰਧੀ ਜਾਗਰੂਕ ਕਰਨ ਲਈ ਵਾਕਥੋਨ

ਚੰਡੀਗੜ੍ਹ, 13 ਮਈ (ਮਨਜੋਤ ਸਿੰਘ ਜੋਤ )- ਪੀ. ਜੀ. ਆਈ. ਦੇ ਨੇਤਰ ਵਿਭਾਗ ਵਲੋਂ ਲੋਕਾਂ ਨੂੰ ਅੱਖਾਂ ਦੇ ਕੈਂਸਰ ਬਾਰੇ ਜਾਗਰੂਕ ਕਰਨ ਲਈ ਵਾਕਥੋਨ ਕੱਢੀ ਗਈ | ਇਹ ਵਾਕਥੋਨ ਰਾਕ ਗਾਰਡਨ ਤੋਂ ਹੁੰਦੀ ਹੋਈ ਸੁਖਨਾ ਝੀਲ, ਸਰਕਾਰੀ ਹਸਪਤਾਲ ਸੈਕਟਰ-32 ਤੱਕ ਆ ਕੇ ਸਮਾਪਤ ਹੋਈ | ...

ਪੂਰੀ ਖ਼ਬਰ »

ਪੀ.ਜੀ.ਆਈ. ਦੇ ਹੱਡੀਆਂ ਦੇ ਰੋਗ ਵਿਭਾਗ ਵਲੋਂ ਵਿਸ਼ੇਸ਼ ਕੋਰਸ

ਚੰਡੀਗੜ੍ਹ, 13 ਮਈ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਦੇ ਹੱਡੀਆਂ ਦੇ ਰੋਗ ਵਿਭਾਗ ਵਲੋਂ ਵਿਸ਼ੇਸ਼ ਕੋਰਸ ਕਰਵਾਇਆ ਗਿਆ ਜਿਸ ਵਿਚ ਆਰਥੋਪੈਡਿਕ ਸਰਜਨਾਂ ਨੂੰ ਇਲਾਜ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਰੂਸ ਤੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ...

ਪੂਰੀ ਖ਼ਬਰ »

ਪ੍ਰਵਾਸੀ ਕਵੀ ਸੁਰਿੰਦਰ ਸੋਹਲ ਦੇ ਗ਼ਜ਼ਲ ਸੰਗ੍ਰਹਿ 'ਕਿਤਾਬ ਆਸਮਾਨ ਦੀ' ਸਬੰਧੀ ਸਾਹਿਤਕ ਸਮਾਗਮ

ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ 'ਚ ਪ੍ਰਵਾਸੀ ਕਵੀ ਸੁਰਿੰਦਰ ਸੋਹਲ ਦੇ ਗ਼ਜ਼ਲ ਸੰਗ੍ਰਹਿ 'ਕਿਤਾਬ ਆਸਮਾਨ ਦੀ' ਸਬੰਧੀ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਕੇਂਦਰੀ ...

ਪੂਰੀ ਖ਼ਬਰ »

ਅਵੀ ਭਸੀਨ ਇੰਡਸਟਰੀਜ਼ ਐਸੋਸੀਏਸ਼ਨ ਦੇ ਬਣੇ ਚੇਅਰਮੈਨ

ਚੰਡੀਗੜ੍ਹ, 13 ਮਈ (ਆਰ. ਐਸ. ਲਿਬਰੇਟ)- ਅਵੀ ਭਸੀਨ ਨੂੰ ਚੰਡੀਗੜ੍ਹ ਇੰਡਸਟਰੀਜ਼ ਐਸੋਸੀਏਸ਼ਨ ਦਾ ਸਰਬਸੰਮਤੀ ਨਾਲ ਚੇਅਰਮੈਨ ਚੁਣ ਲਿਆ ਗਿਆ | ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਮੁਨੀਸ਼ ਨਿਗਮ ਨੂੰ ਇਕ ਸਾਲ ਲਈ ਪ੍ਰਧਾਨ ਐਲਾਨ ਦਿੱਤਾ ਹੈ | ਇਹ ਦੋਵੇਂ ਅਹੁਦਿਆਂ ਦੇ ਐਲਾਨ ...

ਪੂਰੀ ਖ਼ਬਰ »

ਇਕ ਕਿੱਲੋ ਹੈਰੋਇਨ ਸਮੇਤ ਨਾਈਜ਼ੀਰੀਅਨ ਔਰਤ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)- ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਫੇਜ਼-9 ਵਿਚਲੇ ਨੇਚਰ ਪਾਰਕ ਨੇੜਿਓਾ ਨਾਈਜ਼ੀਰੀਅਨ ਔਰਤ ਨੂੰ ਇਕ ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਔਰਤ ਦੀ ਪਛਾਣ ਜੋਏ ਚੀਕਾ ...

ਪੂਰੀ ਖ਼ਬਰ »

ਹਾਈਕੋਰਟ ਵਲੋਂ 'ਕੰਟੈਂਪਟ ਆਫ਼ ਕੋਰਟ' ਦੇ ਤਹਿਤ ਆਈ.ਏ.ਐੱਸ. ਸਮੇਤ 3 ਅਫ਼ਸਰਾਂ ਨੂੰ ਨੋਟਿਸ ਜਾਰੀ

ਐੱਸ. ਏ. ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)- ਸੈਕਟਰ-81 ਅੰਦਰ ਗਮਾਡਾ ਵਲੋਂ ਜ਼ਮੀਨ ਐਕਵਾਇਰ ਨਾ ਕਰਨ ਦੇ ਇਕ ਮਾਮਲੇ 'ਚ ਹਾਈਕੋਰਟ ਵਲੋਂ ਗਮਾਡਾ ਨੂੰ ਜ਼ਮੀਨ ਐਕਵਾਇਰ ਕਰਨ ਦੇ ਦਿੱਤੇ ਗਏ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਪਿੰਡ ਮੌਲੀ ਦੇ ਕਿਸਾਨ ਜਸਪਾਲ ਸਿੰਘ ਤੇ ਹੋਰਨਾਂ ...

ਪੂਰੀ ਖ਼ਬਰ »

ਹਾਈਕੋਰਟ ਵਲੋਂ 'ਕੰਟੈਂਪਟ ਆਫ਼ ਕੋਰਟ' ਦੇ ਤਹਿਤ ਆਈ.ਏ.ਐੱਸ. ਸਮੇਤ 3 ਅਫ਼ਸਰਾਂ ਨੂੰ ਨੋਟਿਸ ਜਾਰੀ

ਐੱਸ. ਏ. ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)- ਸੈਕਟਰ-81 ਅੰਦਰ ਗਮਾਡਾ ਵਲੋਂ ਜ਼ਮੀਨ ਐਕਵਾਇਰ ਨਾ ਕਰਨ ਦੇ ਇਕ ਮਾਮਲੇ 'ਚ ਹਾਈਕੋਰਟ ਵਲੋਂ ਗਮਾਡਾ ਨੂੰ ਜ਼ਮੀਨ ਐਕਵਾਇਰ ਕਰਨ ਦੇ ਦਿੱਤੇ ਗਏ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਪਿੰਡ ਮੌਲੀ ਦੇ ਕਿਸਾਨ ਜਸਪਾਲ ਸਿੰਘ ਤੇ ਹੋਰਨਾਂ ...

ਪੂਰੀ ਖ਼ਬਰ »

ਥਾਣੇ ਦੇ ਮੁਣਸ਼ੀ ਤੇ ਸੋਸ਼ਲ ਮੀਡੀਆ ਰਾਹੀਂ 5 ਸਾਲ ਦਾ ਗੰੁਮ ਬੱਚਾ ਮਾਪਿਆ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-1 ਦੀ ਪੁਲਿਸ ਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਇਕ 5 ਸਾਲ ਦਾ ਬੱਚਾ ਆਪਣੇ ਮਾਪਿਆਂ ਨੂੰ ਮਿਲ ਸਕਿਆ ਹੈ | ਜਾਣਕਾਰੀ ਅਨੁਸਾਰ ਪਿੰਡ ਬੱਲੋਮਾਜਰਾ 'ਚ ਰਹਿਣ ਵਾਲੇ ਇਕ ਪਰਿਵਾਰ ਦਾ 5 ਸਾਲ ਦਾ ਬੱਚਾ ਲੱਕੀ ਖੇਡਦੇ ਸਮੇਂ ...

ਪੂਰੀ ਖ਼ਬਰ »

¸ ਧਾਰਮਿਕ ਕਾਰਜਾਂ 'ਤੇ ਚੜਿ੍ਹਆ ਸਿਆਸੀ ਰੰਗ ¸ ਹਲਕਾ ਵਿਧਾਇਕ ਜਿਸ ਥਾਂ 'ਤੇ ਢਿੱਲੋਂ ਵਲੋਂ ਕਬਜ਼ਾ ਕਰਵਾਉਣ ਦਾ ਲਗਾ ਰਹੇ ਨੇ ਦੋਸ਼, ਸਭਾ ਨੇ ਉਥੇ ਹੀ ਢਿੱਲੋਂ ਤੋਂ ਲਗਵਾਇਆ ਬੋਰਡ

ਡੇਰਾਬੱਸੀ, 13 ਮਈ (ਗੁਰਮੀਤ ਸਿੰਘ)- ਡੇਰਾਬੱਸੀ ਦੇ ਦੁਸਹਿਰਾ ਗਰਾਊਾਡ ਦਾ ਮਾਮਲਾ ਪੂਰੀ ਤਰ੍ਹਾਂ ਸਿਆਸੀ ਰੰਗ ਫੜ੍ਹ ਚੁੱਕਾ ਹੈ | ਇਕ ਪਾਸੇ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ 'ਤੇ ਕਬਜ਼ਾ ਕਰਵਾਉਣ ਦਾ ਦੋਸ਼ ਲਗਾ ਰਹੇ ਹਨ ਜਦਕਿ ...

ਪੂਰੀ ਖ਼ਬਰ »

ਪਿੰਡ ਬਰੌਲੀ ਵਿਖੇ ਗੁਰਮਤਿ ਸਮਾਗਮ 18 ਤੋਂ

ਕੁਰਾਲੀ, 13 ਮਈ (ਬਿੱਲਾ ਅਕਾਲਗੜ੍ਹੀਆ)- ਪਿੰਡ ਬਰੌਲੀ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ 18 ਤੋਂ 19 ਮਈ ਤੱਕ ਕਰਵਾਇਆ ਜਾ ਰਿਹਾ ਹੈ | ਨੰਬਰਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਭਾਈ ਜਗਦੀਪ ਸਿੰਘ ਫ਼ਤਿਹਗੜ੍ਹ ਸਾਹਿਬ ਵਾਲੇ ਤੇ ਭਾਈ ਗੁਰਪ੍ਰੀਤ ...

ਪੂਰੀ ਖ਼ਬਰ »

ਥਾਣੇ ਦੇ ਮੁਣਸ਼ੀ ਤੇ ਸੋਸ਼ਲ ਮੀਡੀਆ ਰਾਹੀਂ 5 ਸਾਲ ਦਾ ਗੰੁਮ ਬੱਚਾ ਮਾਪਿਆ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-1 ਦੀ ਪੁਲਿਸ ਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਇਕ 5 ਸਾਲ ਦਾ ਬੱਚਾ ਆਪਣੇ ਮਾਪਿਆਂ ਨੂੰ ਮਿਲ ਸਕਿਆ ਹੈ | ਜਾਣਕਾਰੀ ਅਨੁਸਾਰ ਪਿੰਡ ਬੱਲੋਮਾਜਰਾ 'ਚ ਰਹਿਣ ਵਾਲੇ ਇਕ ਪਰਿਵਾਰ ਦਾ 5 ਸਾਲ ਦਾ ਬੱਚਾ ਲੱਕੀ ਖੇਡਦੇ ਸਮੇਂ ...

ਪੂਰੀ ਖ਼ਬਰ »

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਫ਼ਾਹਾ ਲਾਇਆ

ਐੱਸ. ਏ. ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਚਾਊਮਾਜਰਾ ਵਿਖੇ ਇਕ ਨੌਜਵਾਨ ਵਲੋਂ ਮਾਂ ਦੀ ਮੌਤ ਕਾਰਨ ਪ੍ਰੇਸ਼ਾਨ ਰਹਿਣ ਦੇ ਚਲਦਿਆਂ ਫ਼ਾਹਾ ਲਗਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਮਿ੍ਤਕ ਦੀ ਪਛਾਣ ਭੋਲਾ ਸਿੰਘ (20) ਵਜੋਂ ਹੋਈ ਹੈ | ...

ਪੂਰੀ ਖ਼ਬਰ »

8 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲਾਏ

ਐੱਸ.ਏ.ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-8 ਅਧੀਨ ਪੈਂਦੇ ਪਿੰਡ ਕੁੰਭੜਾ 'ਚ ਇਕ ਗੁਆਂਢੀ ਵਲੋਂ 8 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੁਲਜ਼ਮ ਦੀ ਪਛਾਣ ਆਕਾਸ਼ ਕੁਮਾਰ ਵਜੋਂ ਹੋਈ ਹੈ | ਪੁਲਿਸ ਅਨੁਸਾਰ ਮੁਲਜ਼ਮ ਆਕਾਸ਼ ਕੁਮਾਰ ...

ਪੂਰੀ ਖ਼ਬਰ »

ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ 'ਫ਼ਤਹਿ ਮਾਰਚ' ਸਜਾਇਆ

ਜ਼ੀਰਕਪੁਰ, 13 ਮਈ (ਹੈਪੀ ਪੰਡਵਾਲਾ)- ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫ਼ਤਿਹ ਦਿਵਸ ਨੂੰ ਸਮਰਪਿਤ 'ਫ਼ਤਿਹ ਮਾਰਚ' ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਤੋਂ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ¢ ਫ਼ਤਿਹ ਗਰੁੱਪ ਦੀ ਦੇਖਰੇਖ ਹੇਠ ...

ਪੂਰੀ ਖ਼ਬਰ »

ਬਾਪੂ ਸੰਪੂਰਨ ਸਿੰਘ ਸੋਮਲ ਨੂੰ ਸ਼ਰਧਾਂਜਲੀਆਂ ਭੇਟ

ਖਰੜ, 13 ਮਈ (ਤਰਸੇਮ ਸਿੰਘ ਜੰਡਪੁਰੀ)- ਖਰੜ-ਕੁਰਾਲੀ ਮਾਰਗ 'ਤੇ ਸਥਿਤ ਪਿੰਡ ਦਾਊਾਮਾਜਰਾ ਦੇ ਕੈਨੇਡਾ ਵਿਖੇ ਵਿਖੇ ਬੀਤੇ ਦਿਨੀਂ ਸਵਰਗ ਸਿਧਾਰ ਗਏ ਬਾਪੂ ਸੰਪੂਰਨ ਸਿੰਘ ਸੋਮਲ ਨਮਿੱਤ ਸ਼ਰਧਾਂਜਲੀ ਸਮਾਗਮ ਦੌਰਾਨ ਉਨ੍ਹਾਂ ਦੇ ਸਪੱੁਤਰਾਂ ਸੁੱਚਾ ਸਿੰਘ ਤੇ ਹਰਿੰਦਰ ਸਿੰਘ ...

ਪੂਰੀ ਖ਼ਬਰ »

ਗਊਸ਼ਾਲਾ ਦੇ ਪ੍ਰਬੰਧਕਾਂ ਨੇ ਨਗਰ ਨਿਗਮ ਦੇ ਕਰਮਚਾਰੀ ਨੂੰ ਬਣਾਇਆ ਬੰਧਕ

ਪੰਚਕੂਲਾ, 13 ਮਈ (ਕਪਿਲ)- ਨਗਰ ਨਿਗਮ ਦੇ ਰੋਹਿਤ ਨਾਮਕ ਕਰਮਚਾਰੀ ਨੂੰ ਮਨਸਾ ਦੇਵੀ ਸਥਿਤ ਗਊਸ਼ਾਲਾ ਵਿਖੇ ਗਊਆਂ ਨੂੰ ਛੱਡਣਾ ਮਹਿੰਗਾ ਪੈ ਗਿਆ¢ ਅਸਲ ਵਿਚ ਇਹ ਕਰਮਚਾਰੀ ਜਦੋਂ ਇਕ ਬਿਮਾਰ ਗਾਂ ਨੂੰ ਲੈ ਕੇ ਮਨਸਾ ਦੇਵੀ ਸਥਿਤ ਗਊਸ਼ਾਲਾ ਵਿਖੇ ਪਹੁੰਚਿਆ ਤਾਂ ਗਾਊਸ਼ਾਲ ਦੇ ...

ਪੂਰੀ ਖ਼ਬਰ »

ਪੰਜਾਬ ਸਟੇਟ ਅੰਡਰ-19 ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ ਸਮਾਪਤ

ਕੁਰਾਲੀ, 13 ਮਈ (ਹਰਪ੍ਰੀਤ ਸਿੰਘ)- ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵਲੋਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਚਾਰ ਰੋਜ਼ਾ ਪੰਜਾਬ ਸਟੇਟ ਅੰਡਰ 19 ਸਾਲ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ ਪਿੰਡ ਗੋਸਲਾਂ ਦੇ ਖੇਡ ਮੈਦਾਨ ਵਿਖੇ ਸਮਾਪਤ ਹੋ ਗਈ | ...

ਪੂਰੀ ਖ਼ਬਰ »

ਬਿਜਲੀ ਦੀਆਂ ਤਾਰਾਂ 'ਤੇ ਡਿੱਗੇ ਦਰੱਖ਼ਤਾਂ ਕਾਰਨ ਜ਼ੀਰਕਪੁਰ 'ਚ ਬਿਜਲੀ ਸਪਲਾਈ ਰਹੀ ਪ੍ਰਭਾਵਿਤ

ਜ਼ੀਰਕਪੁਰ, 13 ਮਈ (ਅਵਤਾਰ ਸਿੰਘ)- ਬੀਤੀ ਰਾਤ ਆਏ ਤੇਜ਼ ਤੂਫਾਨ ਕਾਰਨ ਜਿਥੇ ਸ਼ਹਿਰ ਅੰਦਰ ਕਈ ਥਾਵਾਂ 'ਤੇ ਦਰੱਖ਼ਤ ਨੁਕਸਾਨੇ ਗਏ ਉਥੇ ਹੀ ਕੁਝ ਥਾਵਾਂ 'ਤੇ ਦਰੱਖ਼ਤਾਂ ਦੇ ਬਿਜਲੀ ਦੀਆਂ ਤਾਰਾਂ ਤੇ ਡਿੱਗਣ ਕਾਰਨ ਬਿਜਲੀ ਦੇ ਖੰਭੇ ਟੁੱਟ ਗਏ ਜਿਸ ਕਾਰਨ ਬਿਜਲੀ ਸਪਲਾਈ ਬੁਰੀ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਸਵ: ਡੀ. ਕੇ. ਬੰਸਲ ਨੂੰ ਸ਼ਰਧਾਂਜਲੀਆਂ ਭੇਟ

ਪੰਚਕੂਲਾ, 13 ਮਈ (ਕਪਿਲ)- ਪੰਚਕੂਲਾ ਦੇ ਸਾਬਕਾ ਵਿਧਾਇਕ ਸਵ: ਡੀ. ਕੇ. ਬੰਸਲ ਦੀ ਤੀਸਰੀ ਬਰਸੀ ਪੰਚਕੂਲਾ ਦੇ ਅਗਰਵਾਲ ਭਵਨ ਵਿਖੇ ਮਨਾਈ ਗਈ | ਇਸ ਮੌਕੇ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਹਾਜ਼ਰੀ ਭਰਦਿਆਂ ਭਰੋਸਾ ਦਿਵਾਇਆ ਕਿ ਉਹ ਸਵ: ਬੰਸਲ ਦੀ ...

ਪੂਰੀ ਖ਼ਬਰ »

ਬਿਜਲੀ ਦੀਆਂ ਤਾਰਾਂ 'ਤੇ ਡਿੱਗੇ ਦਰੱਖ਼ਤਾਂ ਕਾਰਨ ਜ਼ੀਰਕਪੁਰ 'ਚ ਬਿਜਲੀ ਸਪਲਾਈ ਰਹੀ ਪ੍ਰਭਾਵਿਤ

ਜ਼ੀਰਕਪੁਰ, 13 ਮਈ (ਅਵਤਾਰ ਸਿੰਘ)- ਬੀਤੀ ਰਾਤ ਆਏ ਤੇਜ਼ ਤੂਫਾਨ ਕਾਰਨ ਜਿਥੇ ਸ਼ਹਿਰ ਅੰਦਰ ਕਈ ਥਾਵਾਂ 'ਤੇ ਦਰੱਖ਼ਤ ਨੁਕਸਾਨੇ ਗਏ ਉਥੇ ਹੀ ਕੁਝ ਥਾਵਾਂ 'ਤੇ ਦਰੱਖ਼ਤਾਂ ਦੇ ਬਿਜਲੀ ਦੀਆਂ ਤਾਰਾਂ ਤੇ ਡਿੱਗਣ ਕਾਰਨ ਬਿਜਲੀ ਦੇ ਖੰਭੇ ਟੁੱਟ ਗਏ ਜਿਸ ਕਾਰਨ ਬਿਜਲੀ ਸਪਲਾਈ ਬੁਰੀ ...

ਪੂਰੀ ਖ਼ਬਰ »

ਸੂਬਾ ਪੱਧਰੀ ਸ਼ਤਰੰਜ ਮੁਕਾਬਲੇ ਕਰਵਾਏ

ਪੰਚਕੂਲਾ,  13 ਮਈ (ਕਪਿਲ)- ਸੈਕਟਰ-25 ਸਥਿਤ ਸੇਂਟ ਟਰੇਸਾ ਕਾਨਵੈਂਟ ਸਕੂਲ ਵਿਖੇ ਹਰਿਆਣਾ ਚੈਸ ਐਸੋਸੀਏਸ਼ਨ ਵਲੋਂ ਕਰਵਾਈ ਗਈ 23ਵੀਂ ਹਰਿਆਣਾ ਸਟੇਟ ਸ਼ਤਰੰਜ ਚੈਂਪੀਅਨਸ਼ਿਪ ਦੌਰਾਨ ਗੁੜਗਾਓਾ ਦੇ ਖਿਡਾਰੀਆਂ ਨੇ ਸਾਰੇ ਵਰਗਾਂ ਵਿਚ ਆਪਣਾ ਦਬਦਬਾ ਕਾਇਮ ਰੱਖਿਆ¢ ਪਿਛਲੇ ...

ਪੂਰੀ ਖ਼ਬਰ »

ਤੂੜੀ ਵਾਲੀ ਟਰਾਲੀ ਤੇ ਬੱਸ 'ਚ ਟੱਕਰ

ਐੱਸ. ਏ. ਐੱਸ. ਨਗਰ, 13 ਮਈ (ਜੱਸੀ)- ਥਾਣਾ ਮਟੌਰ ਅਧੀਨ ਪੈਂਦੀਆਂ ਪੀ. ਸੀ. ਐੱਲ. ਟ੍ਰੈਫ਼ਿਕ ਲਾਈਟਾਂ 'ਤੇ ਸਵੇਰ ਸਮੇਂ ਤੂੜੀ ਨਾਲ ਭਰੇ ਟਰੈਕਟਰ-ਟਰਾਲੀ ਤੇ ਇਕ ਬੱਸ ਦਰਮਿਆਨ ਅਚਾਨਕ ਟੱਕਰ ਹੋ ਗਈ ਪਰ ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ...

ਪੂਰੀ ਖ਼ਬਰ »

ਸੂਬਾ ਪੱਧਰੀ ਸ਼ਤਰੰਜ ਮੁਕਾਬਲੇ ਕਰਵਾਏ

ਪੰਚਕੂਲਾ,  13 ਮਈ (ਕਪਿਲ)- ਸੈਕਟਰ-25 ਸਥਿਤ ਸੇਂਟ ਟਰੇਸਾ ਕਾਨਵੈਂਟ ਸਕੂਲ ਵਿਖੇ ਹਰਿਆਣਾ ਚੈਸ ਐਸੋਸੀਏਸ਼ਨ ਵਲੋਂ ਕਰਵਾਈ ਗਈ 23ਵੀਂ ਹਰਿਆਣਾ ਸਟੇਟ ਸ਼ਤਰੰਜ ਚੈਂਪੀਅਨਸ਼ਿਪ ਦੌਰਾਨ ਗੁੜਗਾਓਾ ਦੇ ਖਿਡਾਰੀਆਂ ਨੇ ਸਾਰੇ ਵਰਗਾਂ ਵਿਚ ਆਪਣਾ ਦਬਦਬਾ ਕਾਇਮ ਰੱਖਿਆ¢ ਪਿਛਲੇ ...

ਪੂਰੀ ਖ਼ਬਰ »

80 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਡੇਰਾਬੱਸੀ, 13 ਮਈ (ਸ਼ਾਮ ਸਿੰਘ ਸੰਧੂ)- ਸੇਵਾ ਭਾਰਤੀ ਸੰਸਥਾ ਵਲੋਂ ਇਲਾਕੇ ਦੇ 80 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਕੰਬਲ ਵੰਡੇ ਗਏ | ਕੌਾਸਲਰ ਅਨੀਤਾ ਥੰਮਨ ਦੀ ਰਿਹਾਇਸ਼ ਵਿਖੇ ਸੰਸਥਾ ਦੇ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ...

ਪੂਰੀ ਖ਼ਬਰ »

ਟੈਗੋਰ ਸਕੂਲ ਖਰੜ ਦਾ ਨਤੀਜਾ ਸੌ ਫ਼ੀਸਦੀ ਰਿਹਾ

ਖਰੜ, 13 ਮਈ (ਮਾਨ)- ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਦਾ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਪਿੰ੍ਰਸੀਪਲ ਜਤਿੰਦਰ ਗੁਪਤਾ ਨੇ ਦੱਸਿਆ ਕਿ ਸਕੂਲ ਦੇ 8 ਵਿਦਿਆਰਥੀਆਂ ਨੇ 80 ਫ਼ੀਸਦੀ, ਜਦਕਿ ਜਸਪ੍ਰੀਤ ਸਿੰਘ ਨੇ 572/650, ਵਿਸ਼ਾਲ ਕੁਮਾਰ ਨੇ 557/650, ਰੁਮਾਨਾ ਖਾਤੁਨ ਨੇ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਤੋਂ ਸਿੱਖਿਆ ਲੈਣ ਦੀ ਲੋੜ- ਗਿੱਲ

ਖਰੜ, 13 ਮਈ (ਗੁਰਮੁੱਖ ਸਿੰਘ ਮਾਨ)- ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਲਾਸਾਨੀ ਕੁਰਬਾਨੀ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਤੇ ਉਨ੍ਹਾਂ ਦੇ ਪੂਰਨਿਆਂ 'ਤੇ ਚਲਦਿਆਂ ਸਮਾਜਿਕ ਬੁਰਾਈਆਂ ਿਖ਼ਲਾਫ਼ ਡੱਟਣ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਸੰਭਵ ਹੈ | ਇਹ ਵਿਚਾਰ ...

ਪੂਰੀ ਖ਼ਬਰ »

ਵੀ. ਕੇ. ਵੈਦ ਸਰਬਸੰਮਤੀ ਨਾਲ ਬਣੇ ਮੋਹਯਾਲ ਸਭਾ ਦੇ ਪ੍ਰਧਾਨ

ਐੱਸ. ਏ. ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)- ਮੋਹਯਾਲ ਸਭਾ ਮੁਹਾਲੀ ਦੀ ਚੋਣ ਸਬੰਧੀ ਫੇਜ਼-2 ਸਥਿਤ ਸ੍ਰੀ ਰਾਧਾ-ਕ੍ਰਿਸ਼ਨ ਮੰਦਰ ਦੀ ਧਰਮਸ਼ਾਲਾ ਵਿਖੇ ਸੱਦੇ ਗਏ ਸਾਲਾਨਾ ਇਜਲਾਸ ਦੌਰਾਨ ਆਰ. ਕੇ. ਦੱਤਾ ਵਲੋਂ ਸਭਾ ਦੇ ਨਵੇਂ ਪ੍ਰਧਾਨ ਲਈ ਵੀ. ਕੇ. ਵੈਦ ਦੇ ਨਾਂਅ ਦੀ ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ ਨੇ ਭਾਈਚਾਰੇ ਨਾਲ ਸਬੰਧਿਤ ਨੁਮਾਇੰਦਿਆਂ ਦੀ ਸੱਦੀ ਮੀਟਿੰਗ

ਪੰਚਕੂਲਾ, 13 ਮਈ (ਕਪਿਲ)- ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ ਜੇ. ਈ. ਦੇ ਅਹੁਦੇ ਸਬੰਧੀ ਲਈ ਗਈ ਪ੍ਰੀਖਿਆ ਦੌਰਾਨ ਬ੍ਰਾਹਮਣ ਸਮਾਜ ਸਬੰਧੀ ਪੁੱਛੇ ਗਏ ਸਵਾਲ ਦਾ ਮਾਮਲਾ ਰੋਜ਼ਾਨਾ ਹੀ ਗਰਮਾਉਂਦਾ ਜਾ ਰਿਹਾ ਹੈ | ਇਕ ਪਾਸੇ ਬ੍ਰਾਹਮਣ ਸਮਾਜ ਇਸ ਮਾਮਲੇ ਵਿਚ ਦੋਸ਼ੀਆਂ ...

ਪੂਰੀ ਖ਼ਬਰ »

ਦੀ ਹੋਲੀ ਵੰਡਰ ਸਕੂਲ ਵਿਖੇ ਮਾਂ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)- ਦੀ ਹੋਲੀ ਵੰਡਰ ਸਮਾਰਟ ਸਕੂਲ ਵਿਖੇ ਮਾਂ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਨਾ ਸਿਰਫ਼ ਆਪਣੇ ਸਾਥੀਆਂ ਦਾ ਮਨ ਮੋਹ ਲਿਆ, ਬਲਕਿ ਉਨ੍ਹਾਂ ਦੀਆਂ ਮਾਵਾਂ ਨੇ ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ ਨੇ ਭਾਈਚਾਰੇ ਨਾਲ ਸਬੰਧਿਤ ਨੁਮਾਇੰਦਿਆਂ ਦੀ ਸੱਦੀ ਮੀਟਿੰਗ

ਪੰਚਕੂਲਾ, 13 ਮਈ (ਕਪਿਲ)- ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ ਜੇ. ਈ. ਦੇ ਅਹੁਦੇ ਸਬੰਧੀ ਲਈ ਗਈ ਪ੍ਰੀਖਿਆ ਦੌਰਾਨ ਬ੍ਰਾਹਮਣ ਸਮਾਜ ਸਬੰਧੀ ਪੁੱਛੇ ਗਏ ਸਵਾਲ ਦਾ ਮਾਮਲਾ ਰੋਜ਼ਾਨਾ ਹੀ ਗਰਮਾਉਂਦਾ ਜਾ ਰਿਹਾ ਹੈ | ਇਕ ਪਾਸੇ ਬ੍ਰਾਹਮਣ ਸਮਾਜ ਇਸ ਮਾਮਲੇ ਵਿਚ ਦੋਸ਼ੀਆਂ ...

ਪੂਰੀ ਖ਼ਬਰ »

ਸਰਕਾਰ ਬਦਲ ਗਈ, ਪਰ ਸੜਕਾਂ ਦੇ ਹਾਲਾਤ ਨਾ ਬਦਲੇ

ਡੇਰਾਬੱਸੀ, 13 ਮਈ (ਗੁਰਮੀਤ ਸਿੰਘ)-ਡੇਰਾਬੱਸੀ ਸ਼ਹਿਰ ਨੂੰ ਪਿੰਡਾਂ ਨਾਲ ਜੋੜਨ ਵਾਲੀਆਂ ਸੰਪਰਕ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਬਾਅਦ ...

ਪੂਰੀ ਖ਼ਬਰ »

ਜਗਮੋਹਨ ਸਿੰਘ ਕੰਗ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ

ਕੁਰਾਲੀ, 13 ਮਈ (ਹਰਪ੍ਰੀਤ ਸਿੰਘ)- ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਹਲਕਾ ਖਰੜ, ਪੰਜਾਬ ਦੇ ਰਾਜਸੀ ਤੇ ਸਮਾਜਿਕ ਹਾਲਾਤਾਂ ਸਬੰਧੀ ਚਰਚਾ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਕੰਗ ਨੇ ਉਚੇਚੇ ਤੌਰ 'ਤੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦੇਣ ਲਈ ਮੀਟਿੰਗ

ਖਰੜ, 13 ਮਈ (ਗੁਰਮੁੱਖ ਸਿੰਘ ਮਾਨ)-ਪੈਨਸ਼ਨ ਐਸੋਸੀਏਸ਼ਨ ਪੰਜਾਬ ਦੇ ਮੰਡਲ ਖਰੜ ਵਲੋਂ ਜਸਪਾਲ ਸਿੰਘ ਬਰਸਾਲਪੁਰ ਦੀ ਅਗਵਾਈ ਵਿਚ ਕੀਤੀ ਮੀਟਿੰਗ ਵਿਚ 14 ਮਈ ਨੂੰ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦੇਣ ਲਈ ਵਿਚਾਰਾਂ ...

ਪੂਰੀ ਖ਼ਬਰ »

ਪਾਰਕਿੰਗ ਦੀ ਸਮੱਸਿਆ ਨੂੰ ਲੈ ਕੇ ਦੁਕਾਨਦਾਰ ਚੌਕੀ ਇੰਚਾਰਜ ਨੂੰ ਮਿਲੇ

ਖਰੜ, 13 ਮਈ (ਗੁਰਮੁੱਖ ਸਿੰਘ ਮਾਨ)- ਸੰਨੀ ਇਨਕਲੇਵ ਦੀ ਮੁੱਖ ਮਾਰਕੀਟ ਦੇ ਦੁਕਾਨਦਾਰਾਂ ਤੇ ਹੋਰਨਾਂ ਵਲੋਂ ਪਾਰਕਿੰਗ ਦੀ ਸਮੱਸਿਆ ਨੂੰ ਲੈ ਕੇ ਪੁਲਿਸ ਚੌਕੀ ਸੰਨੀ ਇਨਕਲੇਵ ਦੇ ਇੰਚਾਰਜ ਅਵਤਾਰ ਸਿੰਘ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਦੁਕਾਨਦਾਰਾਂ ਨੇ ਚੌਕੀ ਇੰਚਾਰਜ ...

ਪੂਰੀ ਖ਼ਬਰ »

ਯੋਗ ਓਲੰਪੀਆਡ ਟੂਰਨਾਮੈਂਟ ਅੰਡਰ-14 ਤੇ 17 ਦੇ ਮੁਕਾਬਲਿਆਂ 'ਚੋਂ ਮੁਹਾਲੀ ਜ਼ੋਨ ਅੱਵਲ ਰਿਹਾ

ਐੱਸ. ਏ. ਐੱਸ. ਨਗਰ, 13 ਮਈ (ਤਰਵਿੰਦਰ ਸਿੰਘ ਬੈਨੀਪਾਲ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਦੋ ਰੋਜ਼ਾ ਯੋਗ ਓਲੰਪੀਆਡ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ...

ਪੂਰੀ ਖ਼ਬਰ »

ਪੰਜਾਬ ਦੀਆਂ ਖੇਡਾਂ ਦੀ ਨੁਹਾਰ ਬਦਲਣ ਦੀ ਆਸ ਬੱੱਝੀ-ਹਾਕੀ ਉਲੰਪੀਅਨ ਬਲਦੇਵ ਸਿੰਘ

ਜਲੰੰਧਰ, 13 ਮਈ (ਜਤਿੰਦਰ ਸਾਬੀ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾ ਕੇ ਇਕ ਚੰਗਾ ਫੈਸਲਾ ਲਿਆ ਤੇ ਹੁਣ ਪੰਜਾਬ ਦੀਆਂ ਖੇਡਾਂ ਦੇ ਨੁਹਾਰ ਜਰੂਰ ਬਦਲੇਗੀ | ਇਹ ਜਾਣਕਾਰੀ ਦਿੰਦੇ ਹੋਏ ਹਾਕੀ ...

ਪੂਰੀ ਖ਼ਬਰ »

ਮੰਤਰੀਆਂ ਦੇ ਘਰਾਂ ਸਾਹਮਣੇ ਭੁੱਖ ਹੜਤਾਲ ਸ਼ੁਰੂ ਕਰਨ ਲਈ ਆਂਗਣਵਾੜੀ ਵਰਕਰਾਂ ਵਲੋਂ ਤਿਆਰੀਆਂ ਸ਼ੁਰੂ-ਬੀਬੀ ਰਕੌਲੀ

ਕੁਰਾਲੀ, 13 ਮਈ (ਬਿੱਲਾ ਅਕਾਲਗੜ੍ਹੀਆ)- ਆਲ ਪੰਜਾਬ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਸਮੁੱਚੇ ਸੂਬੇ ਅੰਦਰ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ 14 ਤੋਂ 19 ਮਈ ਤੱਕ ਭੁੱਖ ਹੜਤਾਲ ਦੀ ਲੜੀ ਸ਼ੁਰੂ ਕੀਤੀ ਜਾ ...

ਪੂਰੀ ਖ਼ਬਰ »

ਪੰਜਾਬ ਦੀਆਂ ਖੇਡਾਂ ਦੀ ਨੁਹਾਰ ਬਦਲਣ ਦੀ ਆਸ ਬੱੱਝੀ-ਹਾਕੀ ਉਲੰਪੀਅਨ ਬਲਦੇਵ ਸਿੰਘ

ਜਲੰੰਧਰ, 13 ਮਈ (ਜਤਿੰਦਰ ਸਾਬੀ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾ ਕੇ ਇਕ ਚੰਗਾ ਫੈਸਲਾ ਲਿਆ ਤੇ ਹੁਣ ਪੰਜਾਬ ਦੀਆਂ ਖੇਡਾਂ ਦੇ ਨੁਹਾਰ ਜਰੂਰ ਬਦਲੇਗੀ | ਇਹ ਜਾਣਕਾਰੀ ਦਿੰਦੇ ਹੋਏ ਹਾਕੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX