ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  1 day ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  1 day ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਮਾਲੇਗਾਓਂ ਧਮਾਕਾ ਦੇ ਪੀੜਤ ਨੇ ਸਾਧਵੀ ਪ੍ਰਗਿਆ ਦੀ ਉਮੀਦਵਾਰੀ ਦੇ ਖ਼ਿਲਾਫ਼ ਕੀਤੀ ਸ਼ਿਕਾਇਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ- ਭਾਰਤੀ ਜਨਤਾ ਪਾਰਟੀ ਵੱਲੋਂ ਮਾਲੇਗਾਓਂ ਦੀ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ ਨੂੰ ਲੋਕ ਸਭਾ ਚੋਣਾਂ ਦੀ ਟਿਕਟ ਦਿੱਤੇ ਜਾਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਹੁਣ ਮਾਲੇਗਾਓਂ ਧਮਾਕੇ ਦੇ ਪੀੜਤ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ਦੀ ....
ਪਾਕਿਸਤਾਨ ਦੇ ਵਿੱਤ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਇਸਲਾਮਾਬਾਦ, 18 ਅਪ੍ਰੈਲ- ਵਿੱਤੀ ਸੰਕਟ ਤੋਂ ਜੂਝ ਰਹੇ ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ 'ਤੇ ਅੰਤਿਮ ਫ਼ੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਿਆ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ....
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 18 ਅਪ੍ਰੈਲ- ਈ.ਡੀ ਅਤੇ ਸੀ.ਬੀ.ਆਈ. ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ....
ਅਖਿਲੇਸ਼ ਯਾਦਵ ਨੇ ਆਜ਼ਮਗੜ੍ਹ ਤੋਂ ਭਰਿਆ ਨਾਮਜ਼ਦਗੀ ਪੱਤਰ
. . .  1 day ago
ਜੰਮੂ ਕਸ਼ਮੀਰ 'ਚ 3 ਵਜੇ ਤੱਕ 38.5 ਫ਼ੀਸਦੀ ਹੋਈ ਵੋਟਿੰਗ
. . .  1 day ago
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ
. . .  1 day ago
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ
. . .  1 day ago
ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ ਦਫ਼ਤਰ ਸੰਗਰੂਰ ਪਹੁੰਚਿਆ ਕਿਸਾਨਾਂ ਦਾ ਧਰਨਾ
. . .  1 day ago
ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਗਾ- ਜਲੰਧਰ ਹਾਈਵੇ 'ਤੇ ਧਰਨਾ
. . .  1 day ago
ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
. . .  1 day ago
ਛੱਤੀਸਗੜ੍ਹ 'ਚ ਦੁਪਹਿਰ 1 ਵਜੇ ਤੱਕ 47.02 ਫ਼ੀਸਦੀ ਹੋਈ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1 ਵਜੇ ਤੱਕ 35.6 ਫ਼ੀਸਦੀ ਹੋਈ ਵੋਟਿੰਗ
. . .  1 day ago
ਹੁਣ ਵੱਟਸਐਪ 'ਤੇ ਨਹੀਂ ਹੋਵੇਗਾ ਪੰਜਾਬ ਸਰਕਾਰ ਦਾ ਕੋਈ ਵੀ ਕੰਮ
. . .  1 day ago
ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੇ ਜਾਣ 'ਤੇ ਉਮਰ ਅਬਦੁੱਲਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
. . .  1 day ago
ਵਾਪਰੇ ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ 'ਤੇ ਇਕ ਵਿਅਕਤੀ ਨੇ ਸੁੱਟੀ ਜੁੱਤੀ
. . .  1 day ago
ਸੁਲਤਾਨਪੁਰ ਲੋਕ ਸਭਾ ਸੀਟ ਤੋਂ ਮੇਨਕਾ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਲਖਨਊ : ਨਾਮਜ਼ਦਗੀ ਭਰਨ ਤੋਂ ਬਾਅਦ ਪੂਨਮ ਸਿਨਹਾ ਨੇ ਕੀਤਾ ਰੋਡ ਸ਼ੋਅ
. . .  1 day ago
ਪੱਛਮੀ ਬੰਗਾਲ: ਰਾਏਗੰਜ 'ਚ ਸੀ.ਪੀ.ਐਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਹੋਇਆ ਹਮਲਾ
. . .  1 day ago
ਪੁਰਤਗਾਲ 'ਚ ਸੈਲਾਨੀਆ ਨਾਲ ਭਰੀ ਬੱਸ ਦੇ ਹਾਦਸਾ ਗ੍ਰਸਤ ਹੋਣ ਕਾਰਨ 29 ਮੌਤਾਂ, 28 ਜ਼ਖਮੀ
. . .  1 day ago
ਛੱਤੀਸਗੜ੍ਹ 'ਚ ਚੋਣਾਂ ਦੌਰਾਨ ਨਕਸਲੀਆਂ ਨੇ ਕੀਤਾ ਆਈ.ਡੀ. ਧਮਾਕਾ
. . .  1 day ago
ਬੀ.ਕੇ.ਯੂ. ਵੱਲੋਂ ਭਾਜਪਾ ਨੂੰ ਸਮਰਥਨ ਨਾ ਦੇਣ ਦਾ ਐਲਾਨ
. . .  1 day ago
ਪੱਛਮੀ ਬੰਗਾਲ : ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
. . .  1 day ago
ਕਰੋੜਾਂ ਦੀ ਹੈਰੋਇਨ ਸਮੇਤ ਦੋ ਕਾਬੂ
. . .  1 day ago
ਆਦਰਸ਼ ਸਕੂਲ ਮਨਾਵਾਂ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨਾ
. . .  1 day ago
ਤਾਮਿਲਨਾਡੂ 'ਚ 11 ਵਜੇ ਤੱਕ 30.62 ਫ਼ੀਸਦੀ ਹੋਈ ਵੋਟਿੰਗ
. . .  1 day ago
ਛੱਤੀਸਗੜ੍ਹ 'ਚ 11 ਵਜੇ ਤੱਕ 26.2 ਅਤੇ ਅਸਮ 'ਚ 26.39 ਫ਼ੀਸਦੀ ਹੋਈ ਵੋਟਿੰਗ
. . .  1 day ago
ਪੂਨਮ ਸਿਨਹਾ ਨੇ ਲੋਕ ਸਭਾ ਚੋਣਾਂ ਦੇ ਲਈ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਸਿਰ ਵੱਢ ਕੇ ਕਤਲ ਕੀਤੀ ਲੜਕੀ ਦੇ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਕਾਬੂ
. . .  1 day ago
ਲੋਕ ਸਭਾ ਚੋਣਾਂ : ਉੱਤਰ ਪ੍ਰਦੇਸ਼ 'ਚ 11 ਵਜੇ ਤੱਕ 24.31 ਫ਼ੀਸਦੀ ਹੋਈ ਵੋਟਿੰਗ
. . .  1 day ago
ਪਾਕਿਸਤਾਨ 'ਚ ਯਾਤਰੀ ਨਾਲ ਭਰੀ ਬੱਸ 'ਤੇ ਹੋਏ ਹਮਲੇ 'ਚ 14 ਮੌਤਾਂ
. . .  1 day ago
ਮਨੀਪੁਰ 'ਚ 11 ਵਜੇ ਤੱਕ 32 ਫ਼ੀਸਦੀ ਹੋਈ ਵੋਟਿੰਗ
. . .  1 day ago
ਸ੍ਰੀ ਮੁਕਤਸਰ ਸਾਹਿਬ: ਜਗਮੀਤ ਸਿੰਘ ਬਰਾੜ 19 ਨੂੰ ਅਕਾਲੀ ਦਲ 'ਚ ਹੋਣਗੇ ਸ਼ਾਮਲ
. . .  1 day ago
ਲੋਕ ਸਭਾ ਚੋਣਾਂ : ਬਿਹਾਰ 'ਚ 10 ਵਜੇ ਤੱਕ 19.5 ਫ਼ੀਸਦੀ ਹੋਈ ਵੋਟਿੰਗ
. . .  1 day ago
ਮਿਸ਼ੇਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਛੱਤੀਸਗੜ੍ਹ : ਪੋਲਿੰਗ ਬੂਥ 'ਤੇ ਤਾਇਨਾਤ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
. . .  1 day ago
ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨਾਲ ਚੋਣਾਂ ਸਬੰਧੀ ਅੱਜ ਵਿਚਾਰ ਵਟਾਂਦਰਾ ਕਰਨਗੇ ਸਰਕਾਰੀਆ
. . .  1 day ago
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਪਾਈ ਵੋਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਰੂਪਨਗਰ

ਰੂਪਨਗਰ ਸ਼ਹਿਰ 'ਚੋਂ ਨਿਕਲਦੀ ਸਰਹਿੰਦ ਨਹਿਰ ਦੇ ਸੁੰਦਰੀਕਰਨ ਤੇ ਕਿਸ਼ਤੀਆਂ ਚਲਾਉਣ ਦੀ ਯੋਜਨਾ ਅਧਿਕਾਰੀਆਂ ਨੇ ਮਨੋ ਹੀ ਵਿਸਾਰੀ

ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ)-ਦੁਨੀਆ ਦੇ ਹਰ ਿਖ਼ੱਤੇ ਵਿਚ ਸਥਾਪਤ ਸੈਰਗਾਹਾਂ ਦਾ ਮੁੱਢਲਾ ਆਧਾਰ ਪਾਣੀ, ਪਹਾੜ ਅਤੇ ਜੰਗਲ ਹੁੰਦੇ ਹਨ ਜੋ ਕੁਦਰਤ ਦੇ ਅਨਮੋਲ ਖ਼ਜ਼ਾਨੇ ਹਨ | ਕਈ ਵਿਕਸਤ ਦੇਸ਼ਾਂ ਨੇ ਤਾਂ ਸੈਲਾਨੀ ਕੇਂਦਰ (ਸੈਰਗਾਹਾਂ) ਦੇ ਨਿਰਮਾਣ ਲਈ ਪਾਣੀ ਅਤੇ ਪਹਾੜਾਂ ਦੀ ਬਨਾਵਟੀ ਰਚਨਾ ਕਰਕੇ ਕੁਦਰਤੀ ਦਿੱਖ ਨੂੰ ਅੰਜਾਮ ਦਿੱਤਾ ਹੈ | ਰੂਪਨਗਰ ਵਿਚ ਕੁਦਰਤ ਦੇ ਇਹ ਤਿੰਨੋਂ ਖ਼ਜ਼ਾਨੇ ਤਾਂ ਭਰਪੂਰ ਹਨ ਪਰ ਇਨ੍ਹਾਂ ਨੂੰ ਪ੍ਰਫੁਲਿਤ ਕਰਨ ਵਾਲੀ ਮਨੁੱਖੀ ਸੋਚ ਤੇ ਰਚਨਾਤਮਿਕ ਸ਼ਕਤੀ ਗ਼ਾਇਬ ਹੋ ਚੁੱਕੀ ਹੈ | ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ 'ਚ ਅਤੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਰੂਪਨਗਰ ਸ਼ਹਿਰ ਵਿਚੋਂ ਸਰਹਿੰਦ ਨਹਿਰ ਅਤੇ ਬਿਸਤ ਦੁਆਬ ਦੋ ਨਹਿਰਾਂ ਦਾ ਜਨਮ ਹੁੰਦਾ ਹੈ | ਸਰਹਿੰਦ ਨਹਿਰ ਤਾਂ ਰੂਪਨਗਰ ਸ਼ਹਿਰ ਦੇ ਅੰਦਰੋਂ ਹੀ ਨਿਕਲਦੀ ਹੈ ਜਿਸ ਦੇ ਕੁਦਰਤੀ ਦਿ੍ਸ਼ ਬਹੁਤ ਸੁਹਾਵਣੇ ਅਤੇ ਮਨਮੋਹਕ ਹਨ | ਇਸ ਨਹਿਰ ਦੇ ਇਨ੍ਹਾਂ ਹੀ ਸੁਹਾਵਣੇ ਦਿ੍ਸ਼ਾਂ ਨੂੰ ਸੈਰ ਸਪਾਟਾ ਕੇਂਦਰ ਵਜੋਂ ਪ੍ਰਫੁੱਲਿਤ ਕਰਨ ਲਈ ਕਰੀਬ ਡੇਢ ਦਹਾਕਾ ਪਹਿਲਾਂ ਇੱਥੇ ਤਾਇਨਾਤ ਰਹੇ ਡਿਪਟੀ ਕਮਿਸ਼ਨਰ ਸ੍ਰੀਮਤੀ ਵਿੰਨੀ ਮਹਾਜਨ ਨੇ ਇਕ ਡਰੀਮ ਪ੍ਰਾਜੈਕਟ ਤਿਆਰ ਕੀਤਾ ਸੀ ਜਿਸ ਤਹਿਤ ਇਸ ਨਹਿਰ ਦੇ ਕਰੀਬ 4 ਕਿੱਲੋਮੀਟਰ ਲੰਬੇ ਖੇਤਰ ਵਿਚ ਇਸ ਦੇ ਕਿਨਾਰਿਆਂ ਨੂੰ ਅਤਿ ਸੁੰਦਰ ਰੂਪ ਦੇਣਾ ਅਤੇ ਇੱਥੇ ਕਿਸ਼ਤੀਆਂ ਸ਼ੁਰੂ ਕਰਨ ਦੀ ਯੋਜਨਾ ਸੀ ਜਿਸ ਨਾਲ ਸੈਰ ਸਪਾਟੇ ਨੂੰ ਹੁਲਾਰਾ ਮਿਲ ਸਕੇ | ਇਸ ਯੋਜਨਾ ਨੂੰ ਅੰਜਾਮ ਦੇਣ ਲਈ ਉਨ੍ਹਾਂ ਸ਼ਹਿਰ ਦੀਆਂ ਸਮਾਜ ਸੇਵੀ, ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਜਿਨ੍ਹਾਂ ਵਿਚ ਰੋਟਰੀ ਕਲੱਬ, ਲਾਇਨਜ਼ ਕਲੱਬ, ਤ੍ਰੀਮੂਰਤੀ ਕਲੱਬ, ਭਾਈ ਮੰਝ ਜੀ ਸੇਵਾ ਦਲ, ਭਾਈ ਘਨੱਈਆ ਸੇਵਾ ਦਲ, ਗੁਰੂ ਨਾਨਕ ਦੇਵ ਯੂਥ ਫੈਡਰੇਸ਼ਨ, ਕਲਗ਼ੀਧਰ ਕੰਨਿਆ ਪਾਠਸ਼ਾਲਾ ਅਤੇ ਯੂਥ ਹੋਸਟਲਜ ਐਸੋ: ਆਦਿ ਨੂੰ ਕਾਰਜਸ਼ੀਲ ਕਰਕੇ ਥੋੜੇ੍ਹ-ਥੋੜੇ੍ਹ ਟੁਕੜਿਆਂ ਵਿਚ ਨਹਿਰ ਦੇ ਕਿਨਾਰਿਆਂ ਦੀ ਵੰਡ ਕੀਤੀ ਸੀ, ਜਿਨ੍ਹਾਂ ਦੀ ਸਫ਼ਾਈ, ਸੰਭਾਲ ਅਤੇ ਸੁੰਦਰੀਕਰਨ ਦਾ ਜ਼ਿੰਮਾ ਉਨ੍ਹਾਂ ਨੂੰ ਦਿੱਤਾ ਗਿਆ ਸੀ | ਇੱਥੇ ਇਕ ਬੇੜੀ ਅਤੇ ਮੋਟਰ ਬੋਟ ਚਲਾਈ ਗਈ | ਨਹਿਰ ਕਿਨਾਰੇ ਫਲ, ਫੁੱਲਦਾਰ ਬੂਟੇ ਲਗਾਏ ਗਏ ਅਤੇ ਬੈਠਣ ਲਈ ਕੁਰਸੀਆਂ ਲਗਾਈਆਂ ਗਈਆਂ | ਇਸ ਤੋਂ ਪਹਿਲਾਂ ਕਿ ਇਹ ਯੋਜਨਾ ਆਪਣੀ ਚਰਮ ਸੀਮਾ 'ਤੇ ਪੁੱਜਦੀ, ਇੰਨੇ ਵਿਚ ਹੀ ਡੀ. ਸੀ. ਵਿੰਨੀ ਮਹਾਜਨ ਦੇ ਤਬਾਦਲੇ ਨਾਲ ਸਭ ਕੁੱਝ ਦਫ਼ਨ ਹੋ ਗਿਆ ਅਤੇ ਮੁੜ ਕੇ ਰੂਪਨਗਰ ਨੂੰ ਵਿੰਨੀ ਮਹਾਜਨ ਵਰਗੀ ਸੋਚ ਵਾਲਾ ਅਧਿਕਾਰੀ ਹੀ ਨਸੀਬ ਨਹੀਂ ਹੋਇਆ ਅਤੇ ਅੱਜ ਤੱਕ ਇਸ ਦੀ ਸਰਕਾਰ ਤੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ | ਹੁਣ ਸਰਹਿੰਦ ਨਹਿਰ ਦੇ ਕਿਨਾਰੇ ਗੰਦਗੀ ਦੀ ਚਾਦਰ ਨਾਲ ਢੱਕੇ ਰਹਿੰਦੇ ਹਨ, ਇੱਥੋਂ ਤੱਕ ਕਿ ਨਹਿਰ ਦੀਆਂ ਕੁੱਝ ਥਾਵਾਂ 'ਤੇ ਸ਼ਹਿਰ ਦਾ ਗੰਦਾ ਪਾਣੀ ਮਿਲ ਰਿਹਾ ਹੈ | ਕਿਸ਼ਤੀਆਂ ਚਲਾਉਣ ਦੀ ਯੋਜਨਾ ਤਾਂ ਕਿਸੇ ਦੇ ਚਿੱਤ-ਚੇਤੇ ਵੀ ਨਹੀਂ | ਰੂਪਨਗਰ ਸ਼ਹਿਰ ਦੀ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਸਰਹਿੰਦ ਨਹਿਰ ਮਹਿਜ਼ ਪਾਣੀ ਦੇ ਲਾਂਘੇ ਦਾ ਸੋਮਾ ਹੀ ਬਣ ਕੇ ਰਹਿ ਗਈ ਹੈ ਪਰ ਇਸ ਨੂੰ ਸੈਰ ਸਪਾਟੇ ਅਤੇ ਮਨੋਰੰਜਨ ਦੇ ਸੋਮੇ ਵਿਚ ਪ੍ਰਫੁੱਲਿਤ ਕਰਨ ਵਾਲੀ ਸੋਚ ਵਾਲਾ ਕੋਈ ਨਹੀਂ ਦਿਸਦਾ | ਰੋਟੇਰੀਅਨ ਡਾ: ਆਰ. ਐਸ. ਪਰਮਾਰ, ਸਮਾਜ ਸੇਵੀ ਹਰਗੁਰਦੇਵ ਸਿੰਘ ਕੋਹਲੀ, ਮਨਿੰਦਰਪਾਲ ਸਿੰਘ ਸਾਹਨੀ, ਸੀਨੀਅਰ ਐਡਵੋਕੇਟ ਹਰਮੋਹਨ ਸਿੰਘ ਪਾਲ, ਪੰ: ਅਸ਼ਵਨੀ ਕੁਮਾਰ ਸ਼ਰਮਾ, ਮਾ: ਸੁਰਜਨ ਸਿੰਘ, ਸੁਖਦਰਸ਼ਨ ਸਿੰਘ ਅਤੇ ਹੋਰ ਸਮਾਜ ਸੇਵੀਆਂ ਨੇ ਕਿਹਾ ਕਿ ਸਰਕਾਰ ਅਤੇ ਖ਼ਾਸਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹਿਰ ਦੇ ਸੁੰਦਰੀਕਰਨ ਵਜੋਂ ਸਰਹਿੰਦ ਨਹਿਰ ਦੇ ਕਿਨਾਰੇ ਸੁੰਦਰ ਬਣਾਉਣ ਅਤੇ ਪ੍ਰਫੁੱਲਿਤ ਕਰਨ ਦੀਆਂ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ | ਰੂਪਨਗਰ ਸ਼ਹਿਰ ਨੂੰ ਇੱਥੋਂ ਦੀਆਂ ਕੁਦਰਤੀ ਧਰੋਹਰਾਂ ਦੁਨੀਆ ਦੇ ਨਕਸ਼ੇ 'ਤੇ ਉਘਾੜ ਸਕਦੀਆਂ ਹਨ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹਿਲ ਕਰੇ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਅਤੇ ਸੰਸਥਾਵਾਂ ਵਲੋਂ ਚੰਗੇ ਕੰਮ ਲਈ ਕਦੇ ਇਨਕਾਰ ਨਹੀਂ ਕੀਤਾ ਜਾਂਦਾ ਪਰ ਇਸ ਲਈ ਕਿਸੇ ਨੂੰ ਪਹਿਲ ਕਰਨੀ ਚਾਹੀਦੀ ਹੈ |

ਬੱਬੂ ਮਾਨ ਦੇ ਜੱਦੀ ਘਰ ਪਿੰਡ ਖੰਟ 'ਚ ਚੋਰੀ

ਮੋਰਿੰਡਾ, 13 ਮਈ (ਕੰਗ)-ਮੋਰਿੰਡਾ ਨੇੜਲੇ ਪਿੰਡ ਖੰਟ ਦੇ ਪੰਜ ਘਰਾਂ ਵਿਚ ਚੋਰੀ ਹੋਈ, ਜਿਸ ਵਿਚ ਇਕ ਘਰ 'ਚੋਂ ਚੋਰ ਸੋਨਾ ਤੇ ਨਕਦੀ ਲੈ ਗਏ | ਪ੍ਰਸਿੱਧ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੇ ਜੱਦੀ ਘਰ ਪਿੰਡ ਖੰਟ ਵਿਖੇ ਚੋਰਾਂ ਨੇ ਜਿੰਦਰੇ ਤੋੜ ਕੇ ਘਰ ਦਾ ਛੋਟਾ ਮੋਟਾ ਸਾਮਾਨ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਸ੍ਰੀ ਚਮਕੌਰ ਸਾਹਿਬ, 13 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ 35 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਸਥਾਨਕ ਥਾਣੇ ਦੇ ਏ.ਐਸ.ਆਈ. ਧਰਮਪਾਲ ਆਪਣੀ ਪੁਲਿਸ ਪਾਰਟੀ ਨਾਲ ...

ਪੂਰੀ ਖ਼ਬਰ »

ਦੇਹਲਾਂ (ਊਨਾ) ਨਜ਼ਦੀਕ ਹੋਏ ਸੜਕ ਹਾਦਸੇ 'ਚ ਵਿਦਿਆਰਥੀ ਦੀ ਮੌਤ, ਤਿੰਨ ਜ਼ਖ਼ਮੀ

ਸੰਤੋਖਗੜ੍ਹ, 13 ਮਈ (ਮਲਕੀਅਤ ਸਿੰਘ)-ਅੱਜ ਸ਼ਾਮੀਂ ਨੰਗਲ-ਊਨਾ ਸੜਕ 'ਤੇ ਦੇਹਲਾਂ ਪਿੰਡ ਦੇ ਲਾਗੇ ਹੋਏ ਸੜਕ ਹਾਦਸੇ ਵਿਚ ਇਕ ਵਿਦਿਆਰਥੀ ਕ੍ਰਿਸ਼ਨਾ (15) ਦੀ ਮੌਤ ਹੋ ਗਈ ਅਤੇ ਕਾਰ ਸਵਾਰ ਤਿੰਨ ਲੋਕ ਸਖ਼ਤ ਜ਼ਖ਼ਮੀ ਹੋ ਗਏ | ਐਸ.ਪੀ. ਊਨਾ ਦਿਵਾਕਰ ਸ਼ਰਮਾ ਅਨੁਸਾਰ ਇਹ ਹਾਦਸਾ ...

ਪੂਰੀ ਖ਼ਬਰ »

ਨਕਲੀ ਏ. ਟੀ. ਐਮ. ਕਾਰਡ ਬਣਾ ਕੇ ਪੌਣੇ ਦੋ ਲੱਖ ਦੀ ਠੱਗੀ

ਸ੍ਰੀ ਅਨੰਦਪੁਰ ਸਾਹਿਬ, 13 ਮਈ (ਜੇ. ਐਸ. ਨਿ ੱਕੂਵਾਲ, ਕਰਨੈਲ ਸਿੰਘ)-ਇਥੋਂ ਦੀ ਕਿਲ੍ਹਾ ਲੋਹਗੜ੍ਹ ਸਾਹਿਬ ਸੜਕ ਸਥਿਤ ਵਾਰਡ ਨੰ. 11 ਦੇ ਇਕ ਵਿਅਕਤੀ ਰਵਿੰਦਰ ਸਿੰਘ ਪੁੱਤਰ ਬਖਤਾਵਰ ਸਿੰਘ ਦਾ ਨਕਲੀ ਏ. ਟੀ. ਐਮ. ਬਣਾ ਕੇ ਪੌਣੇ ਦੋ ਲੱਖ ਰੁਪਏ ਦੀ ਠੱਗੀ ਮਾਰੀ ਗਈ, ਜਿਸ ਦੀ ਸੂਚਨਾ ...

ਪੂਰੀ ਖ਼ਬਰ »

ਨੌਜਵਾਨ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ

ਮੋਰਿੰਡਾ, 13 ਮਈ (ਕੰਗ)-ਅੱਜ ਚੰਡੀਗੜ੍ਹ-ਲੁਧਿਆਣਾ ਰੇਲ ਲਾਈਨ 'ਤੇ ਪੈਂਦੇ ਪਿੰਡ ਕਜੌਲੀ ਲਾਗੇ ਇਕ 20 ਸਾਲਾ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਚੌਕੀ ਇੰਚਾਰਜ ਮੋਰਿੰਡਾ ਰਘੁਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਗੰਭੀਰ ਜ਼ਖ਼ਮੀ

ਪੁਰਖਾਲੀ, 13 ਮਈ (ਬੰਟੀ)-ਪਿੰਡ ਰਾਮਗੜ੍ਹ ਟੱਪਰੀਆਂ ਨੇੜੇ ਬਰੀਜ਼ਾ ਗੱਡੀ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ 'ਚ ਬਰਦਾਰ ਨਿਵਾਸੀ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਤੇਜ਼ ਹਨੇਰੀ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ, ਕਈ ਪਿੰਡਾਂ ਦੀ ਬਿਜਲੀ ਰਹੀ ਗੁੱਲ

ਨੂਰਪੁਰ ਬੇਦੀ, 13 ਮਈ (ਰਾਜੇਸ਼ ਚੌਧਰੀ)-ਬੀਤੀ ਦੇਰ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਚੱਲੀ ਤੇਜ਼ ਹਨੇਰੀ ਕਾਰਨ ਜਨਜੀਵਨ ਬੁਰੀ ਤਰ੍ਹ•ਾਂ ਪ੍ਰਭਾਵਿਤ ਹੋਇਆ | ਇਸ ਦੌਰਾਨ ਹਲਕੀ ਫੁਲਕੀ ਵਰਖਾ ਵੀ ਹੋਈ | ਇਕਦਮ ਬਿਜਲੀ ਗੁੱਲ ਹੋ ਗਈ ਤੇ ਹਨੇਰਾ ਛਾ ਗਿਆ ਤੇ ਦੁਕਾਨਦਾਰਾਂ ਨੂੰ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਮੌਕੇ 93 ਯੂਨਿਟ ਖ਼ੂਨ ਇਕੱਤਰ

ਮੋਰਿੰਡਾ, 13 ਮਈ (ਪਿ੍ਤਪਾਲ ਸਿੰਘ)-ਪਿੰਡ ਮਾਛੀਪੁਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਤਿਹਪੁਰ ਥੇੜੀ ਤੇ ਵਿਰਸਾ ਯੂਥ ਵੈੱਲਫੇਅਰ ਐਾਡ ਸਪੋਰਟਸ ਕਲੱਬ ਮਾਛੀਪੁਰ ਵਲੋਂ ਸਾਂਝੇ ਤੌਰ 'ਤੇ ਲਗਾਏ ਸੱਤਵਾਂ ਖ਼ੂਨਦਾਨ ਕੈਂਪ ਮੌਕੇ 93 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ ਦੀ ਪੁਨੀਤ ਕੌਰ ਦਾ ਡੂਮਛੇੜੀ ਵਿਖੇ ਸਨਮਾਨ

ਮੋਰਿੰਡਾ, 13 ਮਈ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਮੋਰਿੰਡਾ ਨੇੜਲੇ ਪਿੰਡ ਡੂਮਛੇੜੀ ਦੀ ਵਸਨੀਕ ਅਤੇ ਗੁਰੂ ਨਾਨਕ ਪਬਲਿਕ ਸਕੂਲ ਪਿੰਡ ਖੰਟ ਮਾਨਪੁਰ ਦੀ ਵਿਦਿਆਰਥਣ ਪੁਨੀਤ ਕੌਰ ਪੁੱਤਰੀ ਰੁਪਿੰਦਰ ਸਿੰਘ ਨੇ ਦਸਵੀਂ ਦੀ ਪ੍ਰੀਖਿਆ 'ਚੋਂ ਜ਼ਿਲ੍ਹਾ ਸ੍ਰੀ ...

ਪੂਰੀ ਖ਼ਬਰ »

ਪੰਥਕ ਅਕਾਲੀ ਲਹਿਰ ਦੀ ਇਕੱਤਰਤਾ

ਸੰਤੋਖਗੜ੍ਹ, 13 ਮਈ (ਮਲਕੀਅਤ ਸਿੰਘ)-ਅੱਜ ਪੰਥਕ ਅਕਾਲੀ ਲਹਿਰ ਦੀ ਇਕ ਅਹਿਮ ਬੈਠਕ ਕਿਲ੍ਹਾ ਬੇਦੀ ਸਾਹਿਬ ਊਨਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਿਚ ਹੋਈ, ਜਿਸ ਵਿਚ ਜ਼ਿਲ੍ਹਾ ਊਨਾ ਸਾਹਿਬ ਦੇ ਵੱਖ-ਵੱਖ ਪਿੰਡਾਂ ਤੋਂ ...

ਪੂਰੀ ਖ਼ਬਰ »

ਪਿੰਡ ਥਲੀ ਕਲਾਂ 'ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ' ਪੁਰਸਕਾਰ ਨਾਲ ਸਨਮਾਨਿਤ

ਘਨੌਲੀ, 13 ਮਈ (ਜਸਵੀਰ ਸਿੰਘ ਸੈਣੀ)- ਪਿੰਡ ਥਲੀ ਕਲਾਂ ਨੂੰ ਕੇਂਦਰ ਸਰਕਾਰ ਵਲੋਂ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਐਵਾਰਡ ਨਾਲ ਜੱਬਲਪੁਰ ਵਿਖੇ ਨਿਵਾਜ਼ਿਆ ਗਿਆ | ਇਸ ਸਬੰਧੀ ਜਿੱਥੇ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚ ਐਵਾਰਡ ਮਿਲਣ 'ਤੇ ਖੁਸ਼ੀ ਦੀ ...

ਪੂਰੀ ਖ਼ਬਰ »

ਬੜਵਾ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ

ਨੂਰਪੁਰ ਬੇਦੀ, 13 ਮਈ (ਰਾਜੇਸ਼ ਚੌਧਰੀ)-ਸ਼ਹੀਦ ਬਾਬਾ ਦੀਪ ਸਿੰਘ ਕਲੱਬ ਬੜਵਾ ਵਲੋਂ ਸਵਰਗੀ ਕਿਰਪਾਲ ਸਿੰਘ ਹੈਪੀ ਦੀ ਯਾਦ 'ਚ 6ਵਾਂ ਪੇਂਡੂ ਖੇਡ ਮੇਲਾ ਕਰਵਾਇਆ ਗਿਆ | ਇਸ ਦੌਰਾਨ ਕਰਵਾਈਆਂ ਬੈਲ ਗੱਡੀਆਂ ਦੀਆਂ ਦੋਹਰੀਆਂ ਦੌੜਾਂ 'ਚ ਵੱਖ-ਵੱਖ ਜ਼ਿਲਿ੍ਹ•ਆਂ 'ਚੋਂ ਕਈ ...

ਪੂਰੀ ਖ਼ਬਰ »

ਪਿੰਡ ਗੰਭੀਰਪੁਰ ਵਿਖੇ ਧਾਰਮਿਕ ਸਮਾਗਮ

ਢੇਰ, 13 ਮਈ (ਸ਼ਿਵ ਕੁਮਾਰ ਕਾਲੀਆ)-ਪਿੰਡ ਗੰਭੀਰਪੁਰ ਵਿਖੇ ਉਸਾਰੇ ਗਏ ਨਵੇਂ ਗੁਰਦੁਆਰਾ ਸਾਹਿਬ ਸਿੰਘ ਸਭਾ ਬਸਤੀ ਬਾਠ ਵਿਖੇ ਅੱਜ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਭੋਗ ਪਾਏ ਗਏ | ਇਸ ਮੌਕੇ ਗੁ: ਸਾਹਿਬ ਵਿਖੇ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ ਦੀ ਪੁਨੀਤ ਕੌਰ ਦਾ ਡੂਮਛੇੜੀ ਵਿਖੇ ਸਨਮਾਨ

ਮੋਰਿੰਡਾ, 13 ਮਈ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਮੋਰਿੰਡਾ ਨੇੜਲੇ ਪਿੰਡ ਡੂਮਛੇੜੀ ਦੀ ਵਸਨੀਕ ਅਤੇ ਗੁਰੂ ਨਾਨਕ ਪਬਲਿਕ ਸਕੂਲ ਪਿੰਡ ਖੰਟ ਮਾਨਪੁਰ ਦੀ ਵਿਦਿਆਰਥਣ ਪੁਨੀਤ ਕੌਰ ਪੁੱਤਰੀ ਰੁਪਿੰਦਰ ਸਿੰਘ ਨੇ ਦਸਵੀਂ ਦੀ ਪ੍ਰੀਖਿਆ 'ਚੋਂ ਜ਼ਿਲ੍ਹਾ ਸ੍ਰੀ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਕਮਿਊਨਟੀ ਸੈਂਟਰ ਦੀ ਗ੍ਰਾਂਟ ਦੀ ਦੁਰਵਰਤੋਂ ਨੂੰ ਲੈ ਕੇ ਦੋਸ਼ ਨਕਾਰੇ

ਮੋਰਿੰਡਾ, 13 ਮਈ (ਪਿ੍ਤਪਾਲ ਸਿੰਘ)-ਜ਼ਿਲ੍ਹ•ਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਤੇ ਨਗਰ ਕੌਾਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਵਿਜੇ ਕੁਮਾਰ ਟਿੰਕੂ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ...

ਪੂਰੀ ਖ਼ਬਰ »

ਅੱਗ ਬੁਝਾਉਣ ਵਾਲੇ ਵਾਹਨ ਤੇ ਐਾਬੂਲੈਂਸ ਦੀ ਸਹੂਲਤ ਕਰਵਾਈ ਮੁਹੱਈਆ

ਸ੍ਰੀ ਚਮਕੌਰ ਸਾਹਿਬ, 13 ਮਈ (ਨਾਰੰਗ)-ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਵਲੋਂ ਇਲਾਕੇ ਅੰਦਰ ਅੱਗ ਬੁਝਾਉਣ ਵਾਲੇ ਵਾਹਨ ਅਤੇ ਐਾਬੂਲੈਂਸ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ | ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਨੇ ਦੱਸਿਆ ਕਿ ਲੋੜ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ

ਰੂਪਨਗਰ, 13 ਮਈ (ਮਨਜਿੰਦਰ ਸਿੰਘ ਚੱਕਲ)-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੁਰਨੀਤ ਤੇਜ ਨੇ ਦਫ਼ਾ 144 ਅਧੀਨ ਵੱਖ-ਵੱਖ ਪਾਬੰਦੀਆਂ ਅਤੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹੇ ਦੀ ਹਦੂਦ ਅੰਦਰ ਉਚੀ ਆਵਾਜ਼ ਵਿਚ ਚਲਾਏ ਜਾਣ ਵਾਲੇ ਮਿਊਜ਼ਿਕ, ਧਮਾਕਾ ਕਰਨ ਵਾਲੇ ਪਦਾਰਥ, ਗੱਡੀਆਂ ...

ਪੂਰੀ ਖ਼ਬਰ »

ਮਾਤਾ ਪਿਤਾ ਦੀ ਸੇਵਾ ਕਰਨ ਵਾਲਾ ਜੀਵ ਲੋਕ-ਪਰਲੋਕ ਸੁਆਰ ਲੈਂਦਾ-ਸਵਾਮੀ ਚੇਤਨਾ ਨੰਦ ਭੂਰੀ ਵਾਲੇ

ਨੂਰਪੁਰ ਬੇਦੀ, 13 ਮਈ (ਵਿੰਦਰਪਾਲ ਝਾਂਡੀਆਂ)-ਜੋ ਜੀਵ ਗੁਰੂਆਂ ਦੀ ਆਗਿਆ ਦਾ ਪਾਲਣ ਤੇ ਮਾਤਾ-ਪਿਤਾ ਦੀ ਸੇਵਾ ਕਰਦਾ ਹੈ ਉਹ ਆਪਣਾ ਲੋਕ ਪਰਲੋਕ ਸੁਆਰ ਲੈਂਦਾ ਹੈ, ਉਕਤ ਪ੍ਰਵਚਨਾਂ ਦਾ ਪ੍ਰਗਟਾਵਾ ਧਾਮ ਝਾਂਡੀਆਂ ਕਲਾਂ ਵਿਖੇ ਮਹਾਰਾਜ ਭੂਰੀ ਵਾਲਿਆਂ ਦੇ ਆਸ਼ਰਮ 'ਚ ਮਹਾਰਾਜ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਦੀ ਸਰਕਾਰ ਬਾਝੋਂ ਰੋਪੜ ਹਲਕੇ ਦਾ ਵਿਕਾਸ ਰੁਕਿਆ-ਡਾ: ਚੀਮਾ

ਨੂਰਪੁਰ ਬੇਦੀ, 13 ਮਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਜਾਣ ਤੋਂ ਬਾਅਦ ਰੂਪਨਗਰ ਹਲਕੇ ਦਾ ਵਿਕਾਸ ਰੁਕ ਗਿਆ ਹੈ | ਇਹ ਪ੍ਰਗਟਾਵਾ ਸਾ. ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਕੀਤਾ | ਉਹ ਅੱਜ ਨੂਰਪੁਰ ਬੇਦੀ ਵਿਖੇ ਇਕ ਸ਼ੋਕ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 13 ਮਈ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹਲਕਾ ਇੰਚਾਰਜ ਡਾ: ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੌਜੂਦਾ ਹਾਲਾਤ 'ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਕੈਪਟਨ ਸਰਕਾਰ ਦੀਆਂ ...

ਪੂਰੀ ਖ਼ਬਰ »

ਆਬਾਦੀ ਨੇੜੇ ਬਣਾਏ ਜਾ ਰਹੇ ਗੈਸ ਸਿਲੰਡਰਾਂ ਦੇ ਗੋਦਾਮ ਕਾਰਨ ਲੋਕ ਪ੍ਰੇਸ਼ਾਨ

ਸੁਖਸਾਲ, 13 ਮਈ (ਧਰਮ ਪਾਲ)-ਪਿੰਡ ਤਰਫ਼ ਮਜਾਰਾ 'ਚ ਖੋਲੇ੍ਹ ਜਾ ਰਹੇ ਘਰੇਲੂ ਗੈਸ ਸਿਲੰਡਰ ਗੋਦਾਮ ਦੇ ਿਖ਼ਲਾਫ਼ ਪਿੰਡ ਵਾਸੀਆਂ ਵਲੋਂ ਡੀ.ਸੀ. ਰੂਪਨਗਰ ਨੂੰ ਸ਼ਿਕਾਇਤ ਪੱਤਰ ਭੇਜ ਕੇ ਇਸ ਦੇ ਬਣਾਉਣ 'ਤੇ ਲੱਗੀ ਸਟੇਅ ਦੇ ਕਾਰਨ ਗੋਦਾਮ ਮਾਲਕ ਵਲੋਂ ਸਥਾਨਕ ਲੋਕਾਂ ਨੂੰ ਕਥਿਤ ...

ਪੂਰੀ ਖ਼ਬਰ »

ਰੂਪਨਗਰ ਦੇ ਦੋ ਨੌਜਵਾਨਾਂ ਦੀ ਨੈਸ਼ਨਲ ਡਿਫੈਂਸ ਅਕੈਡਮੀ ਲਈ ਚੋਣ

ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਰੂਪਨਗਰ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਦੀ ਚੋਣ ਵਿਚ ਦੇਸ਼ 'ਚੋਂ 10ਵਾਂ ਅਤੇ 12ਵਾਂ ਰੈਂਕ ਪ੍ਰਾਪਤ ਕਰ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਗੁਰਬੀਰ ਸਿੰਘ ਸੋਹਲ ਪੁੱਤਰ ...

ਪੂਰੀ ਖ਼ਬਰ »

ਰੂਪਨਗਰ ਦੇ ਦੋ ਨੌਜਵਾਨਾਂ ਦੀ ਨੈਸ਼ਨਲ ਡਿਫੈਂਸ ਅਕੈਡਮੀ ਲਈ ਚੋਣ

ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਰੂਪਨਗਰ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਦੀ ਚੋਣ ਵਿਚ ਦੇਸ਼ 'ਚੋਂ 10ਵਾਂ ਅਤੇ 12ਵਾਂ ਰੈਂਕ ਪ੍ਰਾਪਤ ਕਰ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਗੁਰਬੀਰ ਸਿੰਘ ਸੋਹਲ ਪੁੱਤਰ ...

ਪੂਰੀ ਖ਼ਬਰ »

'ਪੋਲੀਥੀਨ ਮੁਕਤ ਨੰਗਲ' ਮੁਹਿੰਮ ਦਾ ਕੀਤਾ ਆਗਾਜ਼

ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐਮ.ਬੀ. ਦੇ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸੰਜੀਵ ਸੂਰੀ ਦੀ ਅਗਵਾਈ ਹੇਠ ਨੰਗਲ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਅਤੇ ਪੋਲੀਥੀਨ ਮੁਕਤ ਕਰਨ ਲਈ ਵਿਸ਼ੇਸ਼ ਸਫ਼ਾਈ ਮੁਹਿੰਮ ...

ਪੂਰੀ ਖ਼ਬਰ »

7 ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਵੀ ਨਤੀਜਾ ਰਿਹਾ ਸੌ ਫੀਸਦੀ

ਨੂਰਪੁਰ ਬੇਦੀ, 13 ਮਈ (ਹਰਦੀਪ ਸਿੰਘ ਢੀਂਡਸਾ)-ਸਰਕਾਰੀ ਹਾਈ ਸਕੂਲ ਮਾਣਕੂ ਮਾਜਰਾ ਦੇ ਸਕੂਲ ਵਿਚ ਭਾਵੇਂ ਮੁੱਖ ਅਧਿਆਪਕ, ਕਲਰਕ, ਡੀ. ਪੀ. ਈ., ਹਿੰਦੀ, ਗਣਿਤ ਤੇ ਪੰਜਾਬੀ ਸਮੇਤ ਕੁੱਲ 7 ਅਸਾਮੀਆਂ ਖ਼ਾਲੀ ਹਨ, ਪਰ ਫਿਰ ਵੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਅੱਵਲ ...

ਪੂਰੀ ਖ਼ਬਰ »

ਤੂਫ਼ਾਨ ਕਾਰਨ 7 ਏਕੜ ਤੂੜੀ ਸੜੀ

ਸ੍ਰੀ ਅਨੰਦਪੁਰ ਸਾਹਿਬ, 13 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਨੇੜਲੇ ਪਿੰਡ ਲੋਦੀਪੁਰ ਵਿਖੇ ਲੱਗੀ ਅੱਗ ਕਾਰਨ ਦੋ ਕਿਸਾਨ ਭਰਾਵਾਂ ਦੀ 7 ਏਕੜ ਤੂੜੀ ਸੜ ਗਈ | ਸਾਬਕਾ ਸਰਪੰਚ ਰਾਣਾ ਰਾਮ ਸਿੰਘ ਨੇ ਦੱਸਿਆ ਕਿ ਪਿੰਡ ਅਗੰਮਪੁਰ ਦੇ ਸਾਬਕਾ ਸਰਪੰਚ ਰਮੇਸ਼ ਸਿੰਘ ਅਤੇ ...

ਪੂਰੀ ਖ਼ਬਰ »

ਨੂਰਪੁਰ ਬੇਦੀ ਇਲਾਕੇ ਦੇ ਪਿੰਡਾਂ 'ਚ ਤੂੜੀ ਵੇਚਣ ਵਾਲੇ ਘੁੰਮ ਰਹੇ ਓਵਰਲੋਡ ਭੁੰਗਾਂ ਤੋਂ ਲੋਕ ਡਾਹਢੇ ਪ੍ਰੇਸ਼ਾਨ

ਨੂਰਪੁਰ ਬੇਦੀ, 13 ਮਈ (ਵਿੰਦਰਪਾਲ ਝਾਂਡੀਆਂ)-ਇਲਾਕੇ ਦੇ ਪਿੰਡਾਂ 'ਚ ਕਣਕ ਦੀ ਫ਼ਸਲ ਦੀ ਵਾਢੀ ਤੋਂ ਬਾਅਦ ਇਨ੍ਹਾਂ ਦਿਨਾਂ 'ਚ ਨਾਭਾ, ਖੰਨਾ, ਦੁਆਬਾ ਆਦਿ ਖੇਤਰ ਤੋਂ ਤੂੜੀ ਵੇਚਣ ਲਈ ਆ ਰਹੇ ਰੋਜ਼ਾਨਾ ਤੂੜੀ ਵਾਲੇ ਵੱਡੇ-ਵੱਡੇ ਓਵਰ ਲੋਡ ਭੁੰਗਾ ਤੋਂ ਇਸ ਸਮੇਂ ਇਲਾਕੇ ਦੇ ...

ਪੂਰੀ ਖ਼ਬਰ »

ਗੁਰਮਤਿ ਪ੍ਰਚਾਰ ਦਾ ਸੰਗਤਾਂ ਲਾਹਾ ਲੈਣ-ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 13 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਸ਼ੁਰੂ ਕੀਤੀ ਗੁਰਮਤਿ ਪ੍ਰਚਾਰ ਲਹਿਰ ਦਾ ਦੋਆਬਾ ਜ਼ੋਨ ਦਾ 14ਵਾਂ ਹਫ਼ਤਾਵਰੀ ਸਮਾਗਮ ਤਖ਼ਤ ਸ੍ਰੀ ...

ਪੂਰੀ ਖ਼ਬਰ »

ਸਮਤਾ ਯੋਗ ਆਸ਼ਰਮ ਝਿੰਜੜੀ ਵਿਖੇ 18ਵਾਂ ਸਤਿਸੰਗ ਸੰਮੇਲਨ

ਸ੍ਰੀ ਅਨੰਦਪੁਰ ਸਾਹਿਬ, 13 ਮਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਝਿੰਜੜੀ ਸਥਿਤ ਸਮਤਾ ਯੋਗ ਆਸ਼ਰਮ ਵਿਖੇ 18ਵਾਂ ਸਤਿਸੰਗ ਸੰਮੇਲਨ ਕਰਵਾਇਆ ਗਿਆ | ਜਿਸ ਵਿਚ ਮਹਾਤਮਾ ਮੰਗਤ ਰਾਮ ਮਹਾਰਾਜ ਅਤੇ ਹੋਰ ਮਹਾਪੁਰਸ਼ਾਂ ਵਲੋਂ ਤਿਆਰ ਕੀਤੀ ਗਈ ਬਾਣੀ ਦਾ ਸਤਿਸੰਗ ਕੀਤਾ ...

ਪੂਰੀ ਖ਼ਬਰ »

ਪਿਛਲੇ ਦੋ ਦਿਨਾਂ ਤੋਂ ਬੂੰਦ-ਬੂੰਦ ਨੂੰ ਤਰਸੇ ਪਿੰਡ ਕਲਵਾਂ ਦੇ ਲੋਕ

ਕਾਹਨਪੁਰ ਖੂਹੀ, 13 ਮਈ (ਗੁਰਬੀਰ ਸਿੰਘ ਵਾਲੀਆ)-ਬਲਾਕ ਦੇ ਸਭ ਤੋਂ ਵੱਧ ਵਸੋਂ ਵਾਲੇ ਪਿੰਡ ਕਲਵਾਂ 'ਚ ਪਿਛਲੇ ਦੋ ਦਿਨਾਂ ਤੋਂ ਜਲ ਸਪਲਾਈ ਨਾ ਆਉਣ ਕਾਰਨ ਪਿੰਡ ਵਾਸੀਆਂ 'ਚ ਹਾਹਾਕਾਰ ਮਚੀ ਹੋਈ ਹੈ | ਪਿੰਡ ਵਾਸੀਆਂ ਜਿਨ੍ਹਾਂ ਵਿਚ ਹਰਵਿੰਦਰ ਸਿੰਘ, ਤਨਪ੍ਰੀਤ ਸਿੰਘ, ...

ਪੂਰੀ ਖ਼ਬਰ »

ਗਣਿਤ ਵਰਕਸ਼ਾਪ ਲਗਾਈ

ਨੂਰਪੁਰ ਬੇਦੀ, 13 ਮਈ (ਹਰਦੀਪ ਸਿੰਘ ਢੀਂਡਸਾ)- ਭੂਰੀਵਾਲੇ ਕਾਲਜ ਟਿੱਬਾ ਨੰਗਲ ਵਿਖੇ ਗਣਿਤ ਵਿਸ਼ੇ ਨੂੰ ਸੌਖੇ ਸਮਝਣ ਹਿੱਤ ਇਕ ਮੈਥ ਵਰਕਸ਼ਾਪ ਕਰਵਾਈ ਗਈ | ਜਾਣਕਾਰੀ ਦਿੰਦਿਆਂ ਪ੍ਰੋ. ਕੁਲਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਸੇਵਾ-ਮੁਕਤ ਮੈਥ ...

ਪੂਰੀ ਖ਼ਬਰ »

ਖ਼ੂਨੀ ਚੌਕ ਬਣਦਾ ਜਾ ਰਿਹਾ ਬੁੰਗਾ ਸਾਹਿਬ ਦਾ ਬੱਸ ਅੱਡਾ

ਕੀਰਤਪੁਰ ਸਾਹਿਬ, 13 ਮਈ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਤੋਂ ਕਰੀਬ ਤਿੰਨ ਕਿੱਲੋਮੀਟਰ ਦੂਰ ਰੂਪਨਗਰ ਵੱਲ ਨੂੰ ਜਾਂਦੇ ਸਮੇਂ ਰਸਤੇ ਵਿਚ ਪੈਂਦੇ ਬੁੰਗਾ ਸਾਹਿਬ ਤੋਂ ਨੂਰਪੁਰ ਬੇਦੀ ਨੂੰ ਨਿਕਲਣ ਵਾਲੇ ਮਾਰਗ ਵਾਲਾ ਚੌਕ ਹੁਣ ਖ਼ੂਨੀ ਚੌਕ ਦਾ ਰੂਪ ...

ਪੂਰੀ ਖ਼ਬਰ »

ਕਿਡਜ਼ੀ ਸਕੂਲ ਮੋਰਿੰਡਾ ਵਿਖੇ ਮਾਂ ਦਿਵਸ ਮਨਾਇਆ

ਮੋਰਿੰਡਾ, 13 ਮਈ (ਤਰਲੋਚਨ ਸਿੰਘ ਕੰਗ)-ਕਿਡਜ਼ੀ ਸਕੂਲ ਮੋਰਿੰਡਾ ਵਿਖੇ ਮਾਂ ਦਿਵਸ ਮਨਾਇਆ ਗਿਆ ਜਿਸ ਵਿਚ ਸਭ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ | ਬੱਚਿਆਂ ਨੇ ਆਪਣੇ ਮਾਵਾਂ ਦੇ ਲਈ ਪਿਆਰ ਵਿਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮਗਰੋਂ ਮਾਂਵਾਂ ਨੂੰ ਵੱਖ-ਵੱਖ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡਿਟਾਂ ਦੀ ਕੀਤੀ ਚੋਣ

ਪੁਰਖਾਲੀ, 13 ਮਈ (ਬੰਟੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਵਿਖੇ ਐਨ. ਸੀ. ਸੀ. ਕੈਡਿਟਾਂ ਦੀ ਚੋਣ ਕੀਤੀ ਗਈ | ਇਸ ਸਬੰਧੀ ਐਨ. ਸੀ. ਸੀ. ਅਫ਼ਸਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮੌਕੇ ਜੂਨੀਅਰ ਡਵੀਜ਼ਨ ਅਤੇ ਜੂਨੀਅਰ ਵਿੰਗ ਦੇ 60 ਕੈਡਿਟਾਂ ਦੀ ਚੋਣ ਕੀਤੀ ਗਈ, ...

ਪੂਰੀ ਖ਼ਬਰ »

ਔਰਤ ਨਾਲ ਬਦਸਲੂਕੀ ਕਰਨ 'ਤੇ ਮਾਮਲਾ ਦਰਜ

ਕੀਰਤਪੁਰ ਸਾਹਿਬ, 13 ਮਈ (ਬੀਰਅੰਮਿ੍ਤਪਾਲ ਸਿੰਘ ਸੰਨੀ)-ਥਾਣਾ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਸ਼ਾਹਪੁਰ ਬੇਲਾ ਵਿਖੇ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਜੰਗਲ ਪਾਣੀ ਗਈ ਔਰਤ ਦੇ ਮਾੜੀ ਨੀਅਤ ਨਾਲ ਕੱਪੜੇ ਪਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ...

ਪੂਰੀ ਖ਼ਬਰ »

ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀ ਸਨਮਾਨਿਤ

ਨੂਰਪੁਰ ਬੇਦੀ, 13 ਮਈ (ਹਰਦੀਪ ਸਿੰਘ ਢੀਂਡਸਾ)-ਸਰਕਾਰੀ ਹਾਈ ਸਕੂਲ ਰਾਏਪੁਰ ਦੇ ਦਸਵੀਂ ਕਲਾਸ ਵਿਚੋਂ ਅੱਵਲ ਆਏ ਬੱਚਿਆਂ ਨੂੰ ਸਕੂਲ ਮੁਖੀ ਸ੍ਰੀਮਤੀ ਸੀਮਾ ਦੇਵੀ ਅਤੇ ਸਮੂਹ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ | ਸਰਪੰਚ ਬਚਨ ਕੌਰ, ਸਾਬਕਾ ਸਰਪੰਚ ਗੁਰਮੀਤ ਸਿੰਘ, ਵੀਰ ...

ਪੂਰੀ ਖ਼ਬਰ »

ਮਾਂ ਦਿਵਸ ਮਨਾਇਆ

ਰੂਪਨਗਰ, 13 ਮਈ (ਮਨਜਿੰਦਰ ਸਿੰਘ ਚੱਕਲ)-ਸਤਲੁਜ ਵਿਦਿਆ ਨੰਦ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਰੰਗਾਰੰਗ ਪ੍ਰੋਗਰਾਮ ਵਿਚ ਸਕੂਲ ਦੇ ਚੇਅਰਮੈਨ ਜੇ. ਕੇ. ਜੱਗੀ ਤੇ ਸੀ. ਈ. ਓ. ਮਨਮੋਹਨ ਕਾਲੀਆ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਇਸ ਮੌਕੇ ਬੱਚਿਆਂ ਵਲੋਂ ...

ਪੂਰੀ ਖ਼ਬਰ »

ਆਲ ਇੰਡੀਆ ਫਾਰਵਰਡ ਬਲਾਕ ਦੀ ਵਿਸ਼ੇਸ਼ ਮੀਟਿੰਗ

ਰੂਪਨਗਰ, 13 ਮਈ (ਸਟਾਫ਼ ਰਿਪੋਰਟਰ)-ਆਲ ਇੰਡੀਆ ਫਾਰਵਰਡ ਬਲਾਕ ਦੀ ਵਿਸ਼ੇਸ਼ ਮੀਟਿੰਗ ਅੱਜ ਨੇਤਾ ਜੀ ਮਾਡਲ ਸਕੂਲ ਰੂਪਨਗਰ 'ਚ ਹੋਈ | ਜਿਸ ਦੀ ਪ੍ਰਧਾਨਗੀ ਪਾਰਟੀ ਦੇ ਕੌਮੀ ਸਕੱਤਰ ਪ੍ਰੋ: ਵੀ. ਪੀ. ਸੈਣੀ ਨੇ ਕੀਤੀ | ਇਸ ਮੀਟਿੰਗ ਵਿਚ ਹਰਿਆਣਾ ਤੋਂ ਜੇ. ਕੇ. ਸ਼ਰਮਾ, ਰਮੇਸ਼ ਗਰਗ, ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਦੀ ਚੋਣ ਸਬੰਧੀ ਮੀਟਿੰਗ

ਬੰਗਾ, 13 ਮਈ (ਕਰਮ ਲਧਾਣਾ) - ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਦੀ ਨਵੀਂ ਚੋਣ ਅਤੇ ਕੀਤੇ ਗਏ ਸਮਾਜ ਸੇਵੀ ਕਾਰਜਾਂ ਦੀ ਸਮੀਖਿਆ ਸਬੰਧੀ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਗਗਨਦੀਪ ਸਿੰਘ ਕੰਗਰੌੜ ਦੀ ਅਗਵਾਈ ਵਿਚ ਡਿੰਪੀ ਰੈਸਟੋਰੈਂਟ ਬੰਗਾ ਵਿਖੇ ਹੋਈ | ਕਲੱਬ ਦੀ ਅਗਲੇ ...

ਪੂਰੀ ਖ਼ਬਰ »

ਜਗਤਪੁਰ ਵਿਖੇ ਡਾ: ਅੰਬੇਡਕਰ ਭਵਨ ਦੀ ਉਸਾਰੀ ਦਾ ਕੰਮ ਸ਼ੁਰੂ

ਬਲਾਚੌਰ, 13 ਮਈ (ਦੀਦਾਰ ਸਿੰਘ ਬਲਾਚੌਰੀਆ)- ਨੇੜਲੇ ਪਿੰਡ ਜਗਤਪੁਰ ਵਿਖੇ ਡਾ: ਭੀਮ ਰਾਉ ਅੰਬੇਡਕਰ ਯਾਦਗਾਰੀ ਭਵਨ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਸਰਪੰਚ ਗਿਆਨ ਸਿੰਘ, ਚੰਨਣ ਸਿੰਘ, ਜਰਨੈਲ ਸਿੰਘ, ਜਸਵੀਰ ...

ਪੂਰੀ ਖ਼ਬਰ »

ਜਸਵੀਰ ਸਿੰਘ ਫੌਜੀ ਨੂੰ ਸ਼ਰਧਾ ਦੇ ਫੁੱਲ ਭੇਟ

ਸੰਧਵਾਂ, 13 ਮਈ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਮਰਹੂਮ ਹੌਲਦਾਰ ਜਸਵੀਰ ਸਿੰਘ ਫੌਜੀ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਦਿਲਬਾਗ ਸਿੰਘ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਉਪਰੰਤ ਸੰਤ ਕਸ਼ਮੀਰਾ ਸਿੰਘ ਨੈਕੀ ਵਾਲੇ, ਸੰਤ ਬਾਬਾ ...

ਪੂਰੀ ਖ਼ਬਰ »

ਮਰਨ ਉਪਰੰਤ ਸਰੀਰ ਦਾਨ ਕਰਨ ਦਾ ਫ਼ੈਸਲਾ

ਨਵਾਂਸ਼ਹਿਰ, 13 ਮਈ (ਹਰਮਿੰਦਰ ਸਿੰਘ ਪਿੰਟੂ)- ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਮਰਨ ਉਪਰੰਤ ਨੇਤਰਦਾਨ ਅਤੇ ਸਰੀਰ ਦਾਨ ਕਰਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸੇ ਲੜੀ ਤਹਿਤ ਆਲ ਇੰਡੀਆ ਗਊ ਮਿਸ਼ਨ ਦੇ ਰਾਸ਼ਟਰੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਾਗੋਵਾਲ ਦਾ ਨਤੀਜਾ ਸ਼ਾਨਦਾਰ

ਕਾਠਗੜ੍ਹ, 13 ਮਈ (ਸੂਰਾਪੁਰੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੋਵਾਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰਸੀਪਲ ਗੁਰਮੀਤ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਵਿਚ ਕੁੱਲ 66 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ 63 ...

ਪੂਰੀ ਖ਼ਬਰ »

ਬੁੱਧ ਪੂਰਨਿਮਾ ਦੇ ਤਿਉਹਾਰ ਮੌਕੇ ਡਾ: ਅੰਬੇਡਕਰ ਨੂੰ ਸਮਰਪਿਤ ਸਮਾਗਮ

ਸੰਧਵਾਂ, 13 ਮਈ (ਪ੍ਰੇਮੀ ਸੰਧਵਾਂ) - ਕਰੋੜਾਂ ਰੁਪਏ ਦੀ ਲਾਗਤ ਨਾਲ ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਯੂ. ਕੇ. ਦੁਆਰਾ ਤਿਆਰ ਹੋਏ ਬਹੁਪੱਖੀ ਡਾ: ਅੰਬੇਡਕਰ ਬੁਧਿੱਸ਼ਟ ਰਿਸੋਰਸ ਸੈਂਟਰ ਸੂੰਢ ਵਿਖੇ ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਵਲੋਂ ਬੁੱਧ ਪੂਰਨਿਮਾ ਦੇ ...

ਪੂਰੀ ਖ਼ਬਰ »

ਮਸੀਹੀ ਭਾਈਚਾਰੇ ਨੇ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

ਨਵਾਂਸ਼ਹਿਰ, 13 ਮਈ (ਹਰਮਿੰਦਰ ਸਿੰਘ ਪਿੰਟੂ)- ਕਿ੍ਸਚੀਅਨ ਨੈਸ਼ਨਲ ਫ਼ਰੰਟ, ਨੈਸ਼ਨਲ ਯੂਥ ਫ਼ਰੰਟ ਅਤੇ ਪਾਸਟਰਜ਼ ਦੇ ਵਫ਼ਦ ਨੇ ਲਾਰੈਂਸ ਚੌਧਰੀ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਸ਼ਟਰਪਤੀ ਨੰੂ ਇਕ ਮੰਗ ਪੱਤਰ ਭੇਜ ਕੇ ਸੁਪਰੀਮ ਕੋਰਟ ਦੇ ਕਾਲੇਜੀਅਮ ਦੀ ...

ਪੂਰੀ ਖ਼ਬਰ »

ਪਿੰਡ ਬੰਦਲੈਹੜੀ ਤੋਂ ਟਰੱਕ ਚੋਰੀ

ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)-ਚੋਰਾਂ ਵੱਲੋਂ ਬੀਤੀ ਰਾਤ ਨੰਗਲ ਦੇ ਨਜ਼ਦੀਕੀ ਪਿੰਡ ਬੰਦਲੈਹੜੀ ਵਿਖੇ ਇੱਕ ਟਰੱਕ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਇਸ ਵਾਰਦਾਤ ਦੀ ਪੁਸ਼ਟੀ ਕਰਦਿਆਂ ਨੰਗਲ ਥਾਣਾ ਮੁਖੀ ਸੰਨ੍ਹੀ ਖੰਨਾ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਪੁਲਿਸ ...

ਪੂਰੀ ਖ਼ਬਰ »

ਅੰਤਰਰਾਸ਼ਟਰੀ 'ਮਦਰ-ਡੇ' ਮਨਾਇਆ

ਨਵਾਂਸ਼ਹਿਰ, 13 ਮਈ (ਹਰਮਿੰਦਰ ਸਿੰਘ ਪਿੰਟੂ)- ਜਨ ਨਮਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਅੰਤਰਰਾਸ਼ਟਰੀ 'ਮਦਰ-ਡੇ' ਪ੍ਰਧਾਨ ਨਵਿਤਾ ਜੋਸ਼ੀ ਤੇ ਜਨਰਲ ਸੈਕਟਰੀ ਸੁਮਨ ਸੇਠੀ ਦੀ ਅਗਵਾਈ ਵਿਚ ਸਲੱਮ ਏਰੀਆ ਦੇ ਸਕੂਲ ਪ੍ਰਸਿੰਨੀ ਦੇਵੀ ਜੈਨ ਮਾਡਲ ਸਕੂਲ ਵਿਖੇ ਮਨਾਇਆ ਗਿਆ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX