ਤਾਜਾ ਖ਼ਬਰਾਂ


ਕਰਜ਼ੇ ਦੀ ਮਾਰ ਹੇਠ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  9 minutes ago
ਬਾਘਾ ਪੁਰਾਣਾ, 23 ਜੂਨ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਸ਼ਹਿਰ ਨਿਵਾਸੀ ਇਕ ਨੌਜਵਾਨ ਜਤਿੰਦਰ ਸਿੰਘ (37) ਪੁੱਤਰ ਚਰਨਜੀਤ ਸਿੰਘ ਰੱਖੜਾ ਵੱਲੋਂ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ...
ਮਲੇਰਕੋਟਲਾ : ਤੰਦਰੁਸਤ ਪੰਜਾਬ ਮੁਹਿੰਮ ਤਹਿਤ ਛਾਪੇਮਾਰੀ, ਕਈ ਦੁਕਾਨਦਾਰ ਭੱਜੇ
. . .  16 minutes ago
ਮਲੇਰਕੋਟਲਾ, 23 ਜੂਨ (ਹਨੀਫ਼ ਥਿੰਦ) - ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ, ਫੂਡ ਵਿਭਾਗ, ਨਾਪ ਤੋਲ ਵਿਭਾਗ, ਨਗਰ ਕੌਂਸਲ ਦੀ ਬਤੌਰ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਸਿਰਾਜ ਅਹਿਮਦ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਲੇਰਕੋਟਲਾ ਤੋਂ ਇਲਾਵਾ...
ਉਤਰ ਕੋਰੀਆ ਅਜੇ ਵੀ ਇਕ ਪ੍ਰਮਾਣੂ ਖਤਰਾ - ਟਰੰਪ
. . .  25 minutes ago
ਵਾਸ਼ਿੰਗਟਨ, 23 ਜੂਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਸ ਮਹੀਨੇ ਹੋਈ ਉਤਰ ਕੋਰੀਆ ਨਾਲ ਇਤਿਹਾਸਕ ਵਾਰਤਾ ਦੇ ਬਾਵਜੂਦ ਅਸਾਧਾਰਨ ਪ੍ਰਮਾਣੂ ਖਤਰਾ ਹੈ। ਜਿਕਰਯੋਗ ਹੈ ਕਿ 12 ਜੂਨ ਨੂੰ ਸਿੰਗਾਪੁਰ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਤਰ...
ਜੰਮੂ ਕਸ਼ਮੀਰ 'ਚ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹ
. . .  56 minutes ago
ਜੰਮੂ, 23 ਜੂਨ - ਜੰਮੂ ਕਸ਼ਮੀਰ 'ਚ ਭਾਜਪਾ ਤੇ ਪੀ.ਡੀ.ਪੀ ਦਾ ਗੱਠਜੋੜ ਖ਼ਤਮ ਹੋਣ ਬਾਅਦ ਅਮਿਤ ਸ਼ਾਹ ਰਾਜ ਦੇ ਦੌਰੇ 'ਤੇ ਜਾ ਰਹੇ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਜੰਮੂ 'ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਮੁਤਾਬਿਕ ਪਾਰਟੀ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ...
ਯੂਪੀ 'ਚ 13 ਸਾਲਾਂ ਬੱਚੀ ਨਾਲ ਸਮੂਹਿਕ ਜਬਰ ਜਨਾਹ
. . .  about 1 hour ago
ਬੁਲੰਦਸ਼ਹਿਰ, 23 ਜੂਨ - ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇਕ ਖੌਫਨਾਕ ਵਾਰਦਾਤ 'ਚ ਇਕ 13 ਸਾਲਾਂ ਬੱਚੀ ਨਾਲ 7 ਲੋਕਾਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ। ਪੁਲਿਸ ਨੇ ਕਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਅਪਰੇਸ਼ਨ...
ਭਾਜਪਾ ਆਗੂ ਦਾ ਚਾਕੂ ਮਾਰ ਕੇ ਕਤਲ
. . .  about 1 hour ago
ਬੈਂਗਲੁਰੂ, 23 ਜੂਨ - ਕਰਨਾਟਕ ਦੇ ਚਿਕਮਗਲੌਰ 'ਚ ਭਾਜਪਾ ਨੇਤਾ ਮੁਹੰਮਦ ਅਨਵਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੀਤੀ ਰਾਤ 9.30 ਵਜੇ ਭਾਜਪਾ ਨੇਤਾ ਇਕ ਸਥਾਨਕ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਸਨ। ਜਿਸ ਦੌਰਾਨ ਹਮਲਾਵਰਾਂ ਨੇ ਚਾਕੂ ਮਾਰ ਕੇ ਉਨ੍ਹਾਂ ਦੀ...
ਅੱਜ ਦਾ ਵਿਚਾਰ
. . .  about 1 hour ago
ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਧਰਮਿੰਦਰ ਪ੍ਰਧਾਨ ਨੇ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਸੁੱਟਿਆ ਗ੍ਰੇਨੇਡ
. . .  1 day ago
ਨਸ਼ੇ ਦੇ ਟੀਕੇ ਲਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ
. . .  1 day ago
ਪਤਨੀ ਦੇ ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕਤਲ
. . .  1 day ago
400 ਗ੍ਰਾਮ ਨਸ਼ੀਲਾ ਪਾਊਡਰ, ਪਿਸਤੌਲ ਤੇ ਨਗਦੀ ਸਮੇਤ ਦੋ ਕਾਬੂ
. . .  1 day ago
ਸੁਨਾਮ 'ਚ ਮੂਧੇ ਮੂੰਹ ਡਿੱਗਿਆ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਲਿਆਂਦਾ ਬੇਭਰੋਸਗੀ ਮਤਾ
. . .  1 day ago
ਪਰਵੇਜ਼ ਮੁਸ਼ੱਰਫ ਨੇ ਸਿਆਸੀ ਪਾਰਟੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਸਿੰਘਾਂ ਦਾ ਵਫ਼ਦ
. . .  1 day ago
ਕਾਂਗਰਸੀ ਆਗੂ ਦੇ ਬਿਆਨ ਦੀ ਰਵੀ ਸ਼ੰਕਰ ਪ੍ਰਸਾਦ ਨੇ ਕੀਤੀ ਆਲੋਚਨਾ
. . .  1 day ago
ਵਿਧਾਇਕ ਸੰਦੋਆ ਤੇ ਹਮਲਾ ਕਰਨ ਵਾਲੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ
. . .  1 day ago
ਬੰਬ ਦੀ ਸੂਚਨਾ ਮਿਲਣ 'ਤੇ ਲੰਡਨ ਦੇ ਚੈਰਿੰਗ ਸਟੇਸ਼ਨ ਨੂੰ ਕਰਵਾਇਆ ਗਿਆ ਖਾਲੀ
. . .  1 day ago
5 ਕਰੋੜ ਦੀ ਹੈਰੋਇਨ ਸਮੇਤ ਦੋਸ਼ੀ ਕਾਬੂ
. . .  1 day ago
ਮੁਠਭੇੜ 'ਚ ਚਾਰ ਅੱਤਵਾਦੀ ਢੇਰ
. . .  1 day ago
ਕੈਨੇਡਾ 'ਚ ਪੰਜਾਬੀ ਮੁੰਡਿਆਂ ਦੀਆਂ ਲੜਾਈਆਂ ਬਣ ਰਹੀਆਂ ਹਨ ਚਰਚਾ ਦਾ ਵਿਸ਼ਾ
. . .  1 day ago
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਬੈਠਕ 'ਚ ਸੌਰਵ ਗਾਂਗੁਲੀ ਸ਼ਾਮਲ
. . .  1 day ago
ਸ੍ਰੀਨਗਰ ਅਤੇ ਅਨੰਤਨਾਗ 'ਚ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਭਾਜਪਾ ਨੇਤਾ ਸਰੋਜ ਪਾਂਡੇ ਨੇ ਰਾਹੁਲ ਗਾਂਧੀ ਨੂੰ ਕਿਹਾ 'ਮੰਦਬੁੱਧੀ'
. . .  1 day ago
ਅੱਤਵਾਦੀਆਂ ਨਾਲ ਮੁਠਭੇੜ 'ਚ ਇੱਕ ਪੁਲਿਸ ਜਵਾਨ ਸ਼ਹੀਦ, ਦੋ ਨਾਗਰਿਕ ਜ਼ਖ਼ਮੀ : ਐਸ. ਪੀ. ਵੈਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ
  •     Confirm Target Language  

ਫਰੀਦਕੋਟ / ਮੁਕਤਸਰ

ਪ੍ਰਧਾਨ ਹੈਪੀ ਰੋਮਾਣਾ ਦੀ ਅਗਵਾਈ 'ਚ ਯੂਥ ਵਰਕਰਾਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਕੀਤੀ ਨਾਅਰੇਬਾਜ਼ੀ

ਜੈਤੋ, 13 ਮਈ (ਗੁਰਚਰਨ ਸਿੰਘ ਗਾਬੜੀਆ)- ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਦੀ ਅਗਵਾਈ ਵਿਚ ਹਲਕੇ ਦੇ ਯੂਥ ਵਰਕਰਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਨੀਤੀ ਦੇ ਕਾਰਨ ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਚਲਾ ਗਿਆ ਹੈ ਕਿਉਂਕਿ ਕੇਂਦਰ ਦੀ ਸਰਕਾਰ ਵਲੋਂ ਐਸ.ਸੀ./ਐਸ.ਟੀ. ਵਰਗ ਦੇ ਵਿਦਿਆਰਥੀਆਂ ਲਈ ਬਣੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ 1615.79 ਕਰੋੜ ਰੁਪਇਆਂ ਨੂੰ ਜਾਰੀ ਨਾ ਕਰਕੇ ਨਾਲ ਪੰਜਾਬ ਦੇ 9,14,132 ਵਿਦਿਆਰਥੀਆਂ ਦੀ ਪੜ੍ਹ•ਾਈ ਦਾ ਨੁਕਸਾਨ ਹੋ ਰਿਹਾ ਹੈ | ਇਸ ਮੁੱਦੇ ਤਹਿਤ ਯੂਥ ਕਾਂਗਰਸ ਵਲੋਂ ਕੇਂਦਰ ਸਰਕਾਰ ਵਿਰੁੱਧ ਦਸਤਖ਼ਤ ਮੁਹਿੰਮ ਆਰੰਭ ਕੀਤੀ ਹੈ | ਯੂਥ ਵਰਕਰਾਂ ਦਾ ਇਕ ਭਰਵਾਂ ਇਕੱਠ ਸਥਾਨਕ ਲਾਇਨਜ਼ ਆਈ ਕੇਅਰ ਸੈਂਟਰ ਵਿਖੇ ਹੋਇਆ ਜਿਸ ਵਿਚ ਕੋਠੇ ਹਵਾਨਾ ਵਾਲੇ ਦੇ ਸਰਪੰਚ ਸੁਖਜੀਤ ਸਿੰਘ, ਅਮਨਦੀਪ ਸਿੰਘ ਬਰਾੜ ਮੱਤਾ, ਪ੍ਰਧਾਨ ਹੀਰਾ ਜਵੰਦਾ ਰੋੜੀ ਕਪੂਰਾ, ਜਰਨਲ ਸਕੱਤਰ ਬਿੱਟੂ ਔਲਖ ਦਬੜੀਖਾਨਾ, ਯੂਥ ਆਗੂ ਸੰਦੀਪ ਕੁਮਾਰ ਰੋਮਾਣਾ, ਗੁਰਵਿੰਦਰ ਸਿੰਘ ਰੋਮਾਣਾ, ਸਤਨਾਮ ਝੱਖੜਵਾਲਾ ਅਤੇ ਸੋਨੀ ਬਾਬਾ ਆਦਿ ਯੂਥ ਕਾਂਗਰਸੀ ਵਰਕਰਾਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ •ਸਾਬਤ ਹੋ ਚੁੱਕੀ ਹੈ ਤੇ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਲੋਕ ਸਮੇਂ ਦੀ ਉਡੀਕ ਵਿਚ ਹਨ | ਕੇਂਦਰ ਸਰਕਾਰ ਵਿਰੁੱਧ ਚਲਾਈ ਦਸਤਖ਼ਤ ਮੁਹਿੰਮ ਵਿਚ ਜੈਤੋ ਹਲਕੇ ਦੇ ਕਈ ਵਿਦਿਆਰਥੀਆਂ ਨੇ ਦਸਤਖ਼ਤ ਕਰਕੇ ਇਸ ਮੁਹਿੰਮ ਵਿਚ ਵਧ ਚੜ•ਕੇ ਹਿੱਸਾ ਲਿਆ | ਇਸ ਮੌਕੇ ਜ਼ੈਲਦਾਰ ਜਸਵਿੰਦਰ ਸਿੰਘ ਸਿਵੀਆਂ, ਸਵਰਨਜੀਤ ਤੋਤਾ ਧਾਲੀਵਾਲ, ਗਿਆਨ ਸਿੰਘ ਸੰਧੂ ਰਾਮੇਆਣਾ, ਜਸਵਿੰਦਰ ਸਿੰਘ ਮੱਤਾ, ਗੁਰਮੀਤ ਸਿੰਘ ਫੱਗੂ, ਸਵਰਨ ਸਿੰਘ ਕੋਠੇ ਕੇਹਰ ਸਿੰਘ ਵਾਲਾ, ਹਰਕੰਵਲ ਬੱਬਲੂ, ਚਮਕੌਰ ਸਿੰਘ ਰਾਮੇਆਣਾ, ਗੁਰਜੰਟ ਸਿੰਘ, ਸਤਨਾਮ ਝੱਖੜਵਾਲਾ, ਬਲਜੀਤ ਸਿੰਘ ਨਿਆਮੀਵਾਲਾ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਦੇਵਰਾਜ ਗੋਂਦਾਰਾ, ਜਗਜੀਤ ਸਿੰਘ, ਗੁਰਦਿੱਤ ਸਿੰਘ, ਬਿੱਟੂ ਰੋਮਾਣਾ ਅਤੇ ਰੁਪਿੰਦਰ ਸਿੰਘ ਰੋੜੀ ਕਪੂਰਾ ਆਦਿ ਯੂਥ ਵਰਕਰ ਹਾਜ਼ਰ ਸਨ |

'ਸ਼ਬਦ-ਸਾਂਝ ਕੋਟਕਪੂਰਾ' ਵਲੋਂ ਪ੍ਰਸਿੱਧ ਸ਼ਾਇਰਾ ਸੁਲਤਾਨਾ ਬੇਗ਼ਮ ਨਾਲ਼ ਰੂ-ਬਰੂ ਸਮਾਰੋਹ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)- ਕਲਾ ਤੇ ਸਾਹਿਤ ਨੂੰ ਸਮਰਪਿਤ ਮੰਚ 'ਸ਼ਬਦ-ਸਾਂਝ' ਕੋਟਕਪੂਰਾ ਵਲੋਂ ਉਰਦੂ ਤੇ ਪੰਜਾਬੀ ਦੀ ਉੱਘੀ ਸ਼ਾਇਰਾ ਤੇ ਆਪਣੇ ਸ਼ਗੂਫਿਆਂ ਨਾਲ਼ ਪੰਜਾਬੀ ਸਾਹਿਤ ਜਗਤ ਵਿਚ ਨਾਮਣਾ ਖੱਟ ਚੁੱਕੀ ਲੇਖਕਾ ਸੁਲਤਾਨਾ ਬੇਗ਼ਮ (ਪਟਿਆਲਾ) ਨਾਲ ਇਕ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦਾ ਨਤੀਜਾ ਰਿਹਾ ਸ਼ਾਨਦਾਰ

ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦਾ 10ਵੀਂ ਅਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਕੂਲ ਦੇ 12ਵੀਂ ਕੰਪਿਊਟਰ (ਵੋਕੇਸ਼ਨਲ ਸਟਰੀਮ) ਵਿਚ ਸਾਰੇ ਵਿਦਿਆਰਥੀ 74 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਪਾਸ ਹੋਏ | ...

ਪੂਰੀ ਖ਼ਬਰ »

ਮੁੱਖ ਮੰਤਰੀ ਦਫ਼ਤਰ ਵਲੋਂ ਭੇਜੇ ਪੱਤਰ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਮਜ਼ਦੂਰ ਯੂਨੀਅਨ ਨੂੰ ਇਨਸਾਫ਼ ਨਹੀਂ ਮਿਲਿਆ

ਕੋਟਕਪੂਰਾ, 13 ਮਈ (ਮੇਘਰਾਜ)- ਬੀਤੇ ਮਾਰਚ ਮਹੀਨੇ ਮਾਲਵਾ ਤੂੜੀ ਛਿਲਕਾ ਵਰਕਰਜ਼ ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਤੇ ਹੋਰ ਅਧਿਕਾਰੀਆਂ ਨੂੰ ਮੰਗ-ਪੱਤਰ ਭੇਜੇ ਗਏ ਸਨ ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਸ਼ੈਲਰ ਮਾਲਕਾਂ ਤੇ ਵਪਾਰੀਆਂ ਵਲੋਂ ਮਜ਼ਦੂਰਾਂ ਦਾ ਬਾਈਕਾਟ ...

ਪੂਰੀ ਖ਼ਬਰ »

ਦੜਾ ਸੱਟਾ ਲਾਉਣ ਦੇ ਦੋਸ਼ਾਂ ਤਹਿਤ ਇਕ ਕਾਬੂ

ਫ਼ਰੀਦਕੋਟ, 13 ਮਈ (ਸਰਬਜੀਤ ਸਿੰਘ)- ਥਾਣਾ ਸਿਟੀ ਪੁਲਿਸ ਵਲੋਂ ਦੜਾ ਸੱਟਾ ਲਾਉਣ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਵਿਰੁੱਧ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਹੌਲਦਾਰ ਗੁਰਦਿੱਤ ...

ਪੂਰੀ ਖ਼ਬਰ »

ਭਕਿਯੂ (ਸਿੱਧੂਪੁਰ) ਦੇ 3 ਅਹੁਦੇਦਾਰ ਸਾਥੀਆਂ ਸਮੇਤ ਬੀ.ਕੇ.ਯੂ. ਕਾਦੀਆਂ ਵਿਚ ਸ਼ਾਮਿਲ

ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਅਹੁਦੇਦਾਰ ਦਰਬਾਰਾ ਸਿੰਘ ਨੂਰਪੁਰ ਕ੍ਰਿਪਾਲਕੇ, ਅਮਰੀਕ ਸਿੰਘ ਤੇ ਸ਼ੇਰਾ ਸਿੰਘ ਜੱਸੇਆਣਾ ਸਾਥੀਆਂ ਸਮੇਤ ਭਾਕਿਯੂ ਸਿੱਧੂਪੁਰ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਪਾਬੰਦੀ ਸ਼ੁਦਾ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ 'ਚ ਔਰਤ ਸਮੇਤ ਦੋ ਕਾਬੂ

ਫ਼ਰੀਦਕੋਟ, 13 ਮਈ (ਸਰਬਜੀਤ ਸਿੰਘ)- ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਾਬੰਦੀ ਸ਼ੁਦਾ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ 'ਚ ਇਕ ਔਰਤ ਸਮੇਤ ਦੋ ਨੂੰ ਕਾਬੂ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀਆਂ ਦੁਆਰਾ ਬਰਾਮਦ ਗੋਲੀਆਂ ਸਬੰਧੀ ਕੋਈ ਲਾਇਸੰਸ ਆਦਿ ਨਾ ...

ਪੂਰੀ ਖ਼ਬਰ »

ਸਰਕਾਰੀ ਤਕਨੀਕੀ ਕਾਲਜ ਕੋਟਕਪੂਰਾ 'ਚ ਦਾਖ਼ਲਿਆਂ ਦੀ ਰਜਿਸਟਰੇਸ਼ਨ ਸ਼ੁਰੂ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)- ਸਰਕਾਰੀ ਤਕਨੀਕੀ ਕਾਲਜ ਦੇਵੀ ਵਾਲਾ ਰੋਡ ਕੋਟਕਪੂਰਾ ਵਿਖੇ ਸੈਸ਼ਨ 2018-19 ਦੇ ਦਾਖ਼ਲਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ | ਕਾਲਜ ਦੇ ਪਿ੍ੰਸੀਪਲ ਸਤਿੰਦਰਪਾਲ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਥਾਪਿਤ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆ ਕੇ ਇਕ ਵਿਅਕਤੀ ਵਲੋਂ ਖ਼ੁਦਕੁਸ਼ੀ

ਕੋਟਕਪੂਰਾ, 13 ਮਈ (ਮੇਘਰਾਜ)- ਅੱਜ ਪਿੰਡ ਲਾਲੇਆਣਾ ਰੇਲਵੇ ਫਾਟਕ ਨਜ਼ਦੀਕ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਇਕ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਜੀ.ਆਰ.ਪੀ. ਰੇਲਵੇ ਚੌਕੀ ਦੇ ਏ.ਐਸ.ਆਈ ਜਸਪਾਲ ਸ਼ਰਮਾ ਨੇ ਦੱਸਿਆ ਕਿ ਹਰਮੇਲ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਨੂਰਪੁਰ ਕ੍ਰਿਪਾਲਕੇ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ

ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)- ਸਰਕਾਰੀ ਹਾਈ ਸਕੂਲ ਨੂਰਪੁਰ ਕ੍ਰਿਪਾਲਕੇ ਦਾ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਸਕੂਲ ਦੇ 19 ਵਿਦਿਆਰਥੀ ਪਹਿਲੇ ਦਰਜੇ ਅਤੇ 2 ਵਿਦਿਆਰਥੀ ਦੂਜੇ ਦਰਜੇ ਵਿਚ ਪਾਸ ਹੋਏ | ਸਕੂਲ ਵਿਦਿਆਰਥਣ ਅਮਨਦੀਪ ਕੌਰ ...

ਪੂਰੀ ਖ਼ਬਰ »

ਕੇ.ਸੀ. ਹਾਈ ਸਕੂਲ ਦਾ 10ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ

ਮਲੋਟ, 13 ਮਈ (ਰਣਜੀਤ ਸਿੰਘ ਪਾਟਿਲ)- ਕੇ.ਸੀ. ਹਾਈ ਸਕੂਲ ਮਲੋਟ ਦਾ ਇਸ ਸਾਲ ਦਾ 10ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਸ੍ਰੀਮਤੀ ਨਿਸ਼ਾ ਅਸੀਜਾ ਅਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਅਸੀਜਾ ਨੇ ਦੱਸਿਆ ਕਿ ਸਕੂਲ ਦੇ 16 ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)- ਬ੍ਰਾਹਮਣ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਸ੍ਰੀ ਰਘੁਨਾਥ ਮੰਦਰ ਵਿਖੇ ਸਭਾ ਦੇ ਚੇਅਰਮੈਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਹੋਈ | ਸਭਾ ਦੇ ਜਨਰਲ ਸਕੱਤਰ ਦੀਪਕਪਾਲ ਸ਼ਰਮਾ ਨੇ ਦੱਸਿਆ ਕਿ ਬ੍ਰਾਹਮਣ ...

ਪੂਰੀ ਖ਼ਬਰ »

ਪੰਜਾਬ ਖੱਤਰੀ ਸਭਾ ਨੇ ਯੋਗਾ ਕੈਂਪ ਲਾਇਆ

ਸ੍ਰੀ ਮੁਕਤਸਰ ਸਾਹਿਬ, 13 ਮਈ (ਹਰਮਹਿੰਦਰ ਪਾਲ)- ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਪੰਜਾਬ ਖੱਤਰੀ ਸਭਾ ਯੂਨਿਟ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕ੍ਰਿਪਾਲ ਸਿੰਘ ਬੇਦੀ ਦੀ ਅਗਵਾਈ ਹੇਠ ਯੋਗਾ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਡਾ: ਨਰੇਸ਼ ਕੁਮਾਰ ਪਰੂਥੀ ...

ਪੂਰੀ ਖ਼ਬਰ »

ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਇਕਾਈ ਹਰੀ ਨੌਾ ਦੀ ਮੀਟਿੰਗ

ਕੋਟਕਪੂਰਾ, 13 ਮਈ (ਮੇਘਰਾਜ)- ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਇਕਾਈ ਹਰੀ ਨੌਾ ਦੀ ਮੀਟਿੰਗ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੁਲਵੰਤ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ ਜਿਸ ਵਿਚ ਕੋਟਕਪੂਰਾ ਵਿਖੇ ਹੋਈ ਮੀਟਿੰਗ 'ਤੇ ਵਿਚਾਰ ਚਰਚਾ ਕੀਤੀ ਗਈ | ਯੂਨੀਅਨ ਵਲੋਂ ਸਾਂਝੇ ...

ਪੂਰੀ ਖ਼ਬਰ »

ਮਿਲੇਨੀਅਮ ਵਰਲਡ ਸਕੂਲ 'ਚ ਮਾਂ ਦਿਵਸ ਮਨਾਇਆ

ਪੰਜਗਰਾੲੀਂ ਕਲਾਂ, 13 ਮਈ (ਸੁਖਮੰਦਰ ਸਿੰਘ ਬਰਾੜ)- ਮਿਲੇਨੀਅਮ ਵਰਲਡ ਸਕੂਲ ਵਿਚ ਮਾਂ ਦਿਵਸ ਸਬੰਧੀ ਸਮਾਗਮ ਕਰਵਾਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ ਨੇ ਕਿਹਾ ਕਿ ਮਾਂ ਇਕ ਅਜਿਹਾ ਰੁੱਖ ਹੈ ਜਿਹੜਾ ਮੌਸਮਾਂ ਦੀ ਬੇਰੁਖ਼ੀ ਨੂੰ ...

ਪੂਰੀ ਖ਼ਬਰ »

ਪੁਸਤਕ ਮੇਲੇ ਤੋਂ ਬੱਚਿਆਂ, ਮਾਪਿਆਂ ਨੇ ਖ਼ਰੀਦੀਆਂ ਢੇਰ ਸਾਰੀਆਂ ਕਿਤਾਬਾਂ

ਬਰਗਾੜੀ, 13 ਮਈ (ਲਖਵਿੰਦਰ ਸ਼ਰਮਾ)- ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਤਿੰਨ ਰੋਜ਼ਾ ਪੁਸਤਕ ਮੇਲਾ ਲਗਾਇਆ ਗਿਆ ਜਿਸ ਦੇ ਆਖ਼ਰੀ ਦਿਨ ਵੀ ਬੱਚਿਆਂ, ਮਾਪਿਆਂ ਨੇ ਢੇਰ ਸਾਰੀਆਂ ਕਿਤਾਬਾਂ ਖ਼ਰੀਦੀਆਂ | ਬੱਚਿਆਂ, ਮਾਪਿਆਂ ਨੇ ਇਸ ਪੁਸਤਕ ਮੇਲੇ ਤੋਂ ਧਾਰਮਿਕ, ਕਵਿਤਾਵਾਂ, ...

ਪੂਰੀ ਖ਼ਬਰ »

ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ 'ਚ ਮਾਂ ਦਿਵਸ ਮਨਾਇਆ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)- ਮਾਂ ਦੁਨੀਆ ਦਾ ਸਭ ਤੋਂ ਉੱਚਾ ਅਤੇ ਸੁੱਚਾ ਰਿਸ਼ਤਾ ਹੈ | ਮਾਂ ਦੇ ਦੁੱਧ ਅਤੇ ਮਮਤਾ ਦਾ ਕਰਜ਼ ਬੱਚਾ ਸੱਤ ਜਨਮ ਲੈ ਕੇ ਵੀ ਨਹੀਂ ਉਤਾਰ ਸਕਦਾ | ਇਹ ਪ੍ਰਗਟਾਵਾ ਬਾਹਮਣ ਵਾਲਾ ਸੜਕ 'ਤੇ ਸਥਿਤ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ 'ਚ ਮਾਂ-ਦਿਵਸ ...

ਪੂਰੀ ਖ਼ਬਰ »

ਰਵਨੀਤ ਕੌਰ ਨੇ ਮੈਰਿਟ ਸੂਚੀ ਵਿਚ ਥਾਂ ਬਣਾਈ

ਬਾਜਾਖਾਨਾ, 13 ਮਈ (ਜੀਵਨ ਗਰਗ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਪ੍ਰੀਖਿਆ ਵਿਚ ਸਕੂਲ ਦੀਆਂ 97 ਵਿਦਿਆਰਥਣਾਂ ਨੇ ਭਾਗ ਲਿਆ ਜਿਨ੍ਹਾਂ ਵਿਚ 10 ...

ਪੂਰੀ ਖ਼ਬਰ »

ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ : ਮੁਹੰਮਦ ਸਦੀਕ

ਬਾਜਾਖਾਨਾ, 13 ਮਈ (ਜੀਵਨ ਗਰਗ)- 'ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ |' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜੈਤੋ ਦੇ ਮੁੱਖ ਸੇਵਾਦਾਰ ਜਨਾਬ ਮੁਹੰਮਦ ਸਦੀਕ ਨੇ ਨੇੜਲੇ ਪਿੰਡ ਡੋਡ ਵਿਖੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਗਲੋਅ ਜ਼ੋਨ ਪਾਰਲਰ ਦਾ ਉਦਘਾਟਨੀ ਸਮਾਰੋਹ ਹੋਇਆ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)- ਸਕੂਲ ਅਧਿਆਪਕਾ ਸੁਖਵਿੰਦਰ ਕੌਰ ਢਿੱਲੋਂ ਵਲੋਂ ਖੋਲ੍ਹੇ 'ਗਲੋਅ ਜ਼ੋਨ ਸਪਾਅ ਐਾਡ ਸੈਲੂਨ' ਦਾ ਰਸਮੀ ਉਦਘਾਟਨ ਵਿੱਦਿਅਕ ਸੰਸਥਾ ਵੈਸਟ ਪੁਆਇੰਟ ਸਕੂਲ ਦੇ ਪਿ੍ੰਸੀਪਲ ਹਰਲੀਨ ਨਕਈ ਵਲੋਂ ਫੀਤਾ ਕੱਟ ਕੇ ਕੀਤਾ ਗਿਆ | ਉਦਘਾਟਨ ਤੋਂ ...

ਪੂਰੀ ਖ਼ਬਰ »

ਟੈਕਸ ਬਾਰ ਐਸੋਸੀਏਸ਼ਨ ਵਲੋਂ ਕਰ ਅਧਿਕਾਰੀਆਂ ਨੂੰ ਦਿੱਤੀ ਨਿੱਘੀ ਵਿਦਾਇਗੀ

ਫ਼ਰੀਦਕੋਟ, 13 ਮਈ (ਸਰਬਜੀਤ ਸਿੰਘ)- ਜ਼ਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਮਨਦੀਪ ਤਾਂਗੜੀ ਦੀ ਅਗਵਾਈ ਵਿਚ ਆਮਦਨ ਕਰ ਅਧਿਕਾਰੀਆਂ ਨੂੰ ਤਬਾਦਲਾ ਹੋਣ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ | ਆਮਦਨ ਕਰ ਅਧਿਕਾਰੀ ਐਮ.ਐਲ. ਟੁਟੇਜਾ ਅਤੇ ਨਰੇਸ਼ ਬਾਂਸਲ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਿਸ਼ਵਾਸ ਦੇ ਪਰਮਿੰਦਰ ਸਿੰਘ ਬਰਾੜ ਪ੍ਰਧਾਨ ਐਲਾਨੇ ਗਏ

ਕੋਟਕਪੂਰਾ, 13 ਮਈ (ਮੇਘਰਾਜ)- ਲਾਇਨਜ਼ ਕਲੱਬ ਕੋਟਕਪੂਰਾ ਵਿਸ਼ਵਾਸ ਦੀ ਮੀਟਿੰਗ ਸਥਾਨਕ ਹੋਟਲ ਬਲਿਊ ਹਿੱਲ ਵਿਖੇ ਲਾਇਨ ਰਾਜਿੰਦਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਲਾਇਨ ਰਾਜੀਵ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਪਿਛਲੇ ਸਮੇਂ ...

ਪੂਰੀ ਖ਼ਬਰ »

ਕਰੀਅਰ ਗਾਈਡੈਂਸ ਕਲੱਬ ਦਾ ਗਠਨ ਕੀਤਾ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰੀਅਰ ਗਾਈਡੈਂਸ ਕਲੱਬ ਸਾਲ 2018-19 ਦਾ ਗਠਨ ਕੀਤਾ ਗਿਆ | ਸਕੂਲ ਪਿ੍ੰਸੀਪਲ ਸੁਰੇਸ਼ ਅਰੋੜਾ ਨੇ ਸਾਰੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਉਨ੍ਹਾਂ ਦੀ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ : ਸੰਦੀਪ ਰੋਮਾਣਾ

ਬਾਜਾਖਾਨਾ, 13 ਮਈ (ਜਗਦੀਪ ਸਿੰਘ ਗਿੱਲ)- ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਦੀਪ ਕੁਮਾਰ ਰੋਮਾਣਾ ਜਨਰਲ ਸਕੱਤਰ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ਨੇ ਬਾਜਾਖਾਨਾ ਵਿਖੇ ...

ਪੂਰੀ ਖ਼ਬਰ »

ਓਾਕਾਰ ਗੋਇਲ ਨੇ ਕੀਤਾ ਦਫ਼ਤਰ ਦਾ ਉਦਘਾਟਨ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)- ਪਿਛਲੇ ਦੋ ਦਹਾਕਿਆਂ ਤੋਂ ਜੀਵਨ ਬੀਮਾ ਦੇ ਖੇਤਰ 'ਚ ਲਗਾਤਾਰ ਕਾਰਜਸ਼ੀਲ ਅਰੁਣ ਸਿੰਗਲਾ ਵਲੋਂ ਆਪਣਾ ਨਵਾਂ ਦਫ਼ਤਰ ਸਥਾਨਕ ਫ਼ਰੀਦਕੋਟ ਸੜਕ 'ਤੇ ਸਥਿਤ ਸਿਵਲ ਹਸਪਤਾਲ ਦੇ ਸਾਹਮਣੇ ਖੋਲ੍ਹ ਦਿੱਤਾ ਗਿਆ ਹੈ | ਸਿੰਗਲਾ ਇੰਸ਼ੋਰੈਂਸ ...

ਪੂਰੀ ਖ਼ਬਰ »

ਮਾਵਾਂ ਦੇ ਅਸ਼ੀਰਵਾਦ ਨਾਲ ਬੂਟੇ ਲਾ ਕੇ ਮਨਾਇਆ ਮਾਂ ਦਿਵਸ

ਫ਼ਰੀਦਕੋਟ, 13 ਮਈ (ਹਰਮਿੰਦਰ ਮਿੰਦਾ)- ਵਾਤਾਵਰਨ ਦੀ ਭਲਾਈ ਲਈ ਯਤਨਸ਼ੀਲ ਬੀੜ ਸੁਸਾਇਟੀ ਫ਼ਰੀਦਕੋਟ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਜਲਾਲੇਆਣਾ ਦੇ ਨੌਜਵਾਨਾਂ ਨੇ ਮਾਵਾਂ ਦੇ ਆਸ਼ੀਰਵਾਦ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਬੂਟੇ ਲਾ ਕੇ ਮਾਂ ਦਿਵਸ ਮਨਾਇਆ | ਇਸ ...

ਪੂਰੀ ਖ਼ਬਰ »

ਮਾਂ ਦਿਵਸ 'ਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਫ਼ਰੀਦਕੋਟ, 13 ਮਈ (ਚਰਨਜੀਤ ਸਿੰਘ ਗੋਂਦਾਰਾ)- ਵਿਸ਼ਵਕਰਮਾ ਹਾਈ ਸਕੂਲ ਫ਼ਰੀਦਕੋਟ 'ਚ ਮਾਂ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਬੱਚਿਆਂ ਨੇ ਸਕਿੱਟ ਪੇਸ਼ ਕੀਤੀ ਜਿਸ 'ਚ ਮਾਂ ਦੀ ਮਹਾਨਤਾ ਬਾਰੇ ਸੰਦੇਸ਼ ਦਿੱਤਾ ਗਿਆ | ਸਕੂਲ ਮੁਖੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਪਬਲਿਕ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਪੰਜਗਰਾੲੀਂ ਕਲਾਂ, 13 ਮਈ (ਸੁਖਮੰਦਰ ਸਿੰਘ ਬਰਾੜ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਅਨੁਸਾਰ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿਊਣ ਵਾਲਾ-ਘਣੀਏ ਵਾਲਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)- ਇਬਰਾਹੀਮ ਲਿੰਕਨ ਪਬਲਿਕ ਸਕੂਲ ਢੀਮਾਂ ਵਾਲੀ ਵਿਖੇ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਪਿੰ੍ਰਸੀਪਲ ਮੈਡਮ ਜਸਵਿੰਦਰ ਕੌਰ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਸਕੂਲ ...

ਪੂਰੀ ਖ਼ਬਰ »

ਆਤਮ-ਨਿਰਭਰ ਹੋਣ ਲਈ ਹੁਨਰਮੰਦ ਹੋਣਾ ਜ਼ਰੂਰੀ : ਮੁੱਖ ਪ੍ਰਬੰਧਕ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)- ਇੱਥੋਂ ਦੇ ਬੱਤੀਆਂ ਵਾਲੇ ਚੌਕ 'ਚ ਸਥਿਤ ਵੀ.ਐਲ.ਸੀ.ਸੀ. ਇੰਸਟੀਚਿਊਟ ਦੇ ਮੁੱਖ ਪ੍ਰਬੰਧਕ ਮਨਜਿੰਦਰ ਪਾਲ ਕੌਰ ਗਿੱਲ ਨੇ ਸੰਸਥਾ 'ਚੋਂ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਮੌਕੇ ਕਿਹਾ ਕਿ ਅਜੋਕੇ ਸਮੇਂ 'ਚ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਬਰਾੜ ਗੈਸਾ ਦੇ ਪ੍ਰਧਾਨ ਤੇ ਸਰਬਜੀਤ ਸਿੰਘ ਸੰਧੂ ਸਕੱਤਰ ਚੁਣੇ ਗਏ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਜ਼ਿਲੇ੍ਹ ਦੇ ਸਰਕਾਰੀ ਸਕੂਲਾਂ ਦੇ ਪਿ੍ੰਸੀਪਲ ਕੇਡਰ ਦੇ ਅਧਿਕਾਰੀਆਂ ਦੀ ਯੂਨੀਅਨ ਗੈਸਾ ਦਾ ਸਾਲ 2018-19 ਵਾਸਤੇ ਗਠਨ ਕਰਨ ਵਾਸਤੇ ਬਲਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਅਗਵਾਈ ਹੇਠ ਅਹਿਮ ...

ਪੂਰੀ ਖ਼ਬਰ »

ਸਿਲਵਰ ਓਕਸ ਸਕੂਲ 'ਚ 'ਮਾਂ ਦਿਵਸ' ਮਨਾਇਆ

ਜੈਤੋ, 13 ਮਈ (ਗੁਰਚਰਨ ਸਿੰਘ ਗਾਬੜੀਆ)- ਇਥੋਂ ਦੇ ਸਿਲਵਰ ਓਕਸ ਸਕੂਲ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ 'ਮਾਂ ਦਿਵਸ' ਮਨਾਇਆ | ਸਕੂਲ ਦੇ ਪਿੰ੍ਰਸੀਪਲ ਧਰਮਿੰਦਰ ਕੌਰ ਨੇ 'ਮਾਂ ਦਿਵਸ' 'ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਕਿ੍ਤੀ ਨੇ ਮਾਂ ਨੂੰ ਆਪਣੇ ਬੱਚਿਆਂ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਗਵਾਇਆ ਇਕ ਹੋਰ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)- ਕੈਨੇਡੀਅਨ ਅਕੈਡਮੀ ਕੋਟਕਪੂਰਾ ਜੋ ਕਿ ਪਿਛਲੇ ਸਾਲਾਂ ਤੋਂ ਹਜ਼ਾਰਾਂ ਵਿਦਿਆਰਥੀਆਂ ਦਾ ਕੈਨੇਡਾ ਤੇ ਆਸਟ੍ਰੇਲੀਆ ਭੇਜ ਚੁੱਕੀ ਹੈ ਤੇ ਸਫਲਤਾਪੂਰਵਕ ਸੇਵਾਵਾਂ ਦੇ ਰਹੀ ਹੈ, ਨੇ ਅੱਜ ਇਕ ਹੋਰ ਸਫਲਤਾ ਪ੍ਰਾਪਤ ਕਰਦੇ ਹੋਏ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਵਿਦਿਆਰਥਣਾਂ ਨੂੰ ਵਧਾਈ ਦੇਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਕੁਵੈਤ ਗਏ ਭਜਨ ਸਿੰਘ ਦੀ ਮੌਤ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)- ਐਸ.ਬੀ.ਆਈ ਦੇ ਸੇਵਾ-ਮੁਕਤ ਮੈਨੇਜਰ ਗੁਰਦੀਪ ਸਿੰਘ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚਾ ਭਜਨ ਸਿੰਘ ਢੇਰੜੀ (67) ਪੁੱਤਰ ਰੂਪ ਸਿੰਘ ਵਾਸੀ ਮੁਹੱਲਾ ਡਿੱਬੀਪੁਰਾ ਕੋਟਕਪੂਰਾ, ਹਾਲ ਆਬਾਦ ਕੁਵੈਤ ਵਿਖੇ ਅਚਾਨਕ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਨਤੀਜੇ ਸ਼ਾਨਦਾਰ ਰਹੇ

ਪੰਜਗਰਾੲੀਂ ਕਲਾਂ, 13 ਮਈ (ਸੁਖਮੰਦਰ ਸਿੰਘ ਬਰਾੜ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜੇ ਅਨੁਸਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ | ਸਕੂਲ ਦੀ ਪਿ੍ੰਸੀਪਲ ਸੁਨੀਤਾ ਰਾਣੀ ...

ਪੂਰੀ ਖ਼ਬਰ »

ਦੁਕਾਨ 'ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)- ਇਕ ਦੁਕਾਨ 'ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਿਆਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਸ਼ਹਿਰ ਦੀ ਜੈਤੋ ਸੜਕ 'ਤੇ ਸਥਿਤ ਗੁਰਦੁਆਰਾ ਬਾਜ਼ਾਰ ਵਿਚ ਅੱਜ ਸਵੇਰੇ ਕਰੀਬ ਸਵਾ ਤਿੰਨ ਵਜੇ ਅਚਾਨਕ ਅੱਗ ਲੱਗਣ ਕਾਰਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX