ਤਾਜਾ ਖ਼ਬਰਾਂ


ਕਰਜ਼ੇ ਦੀ ਮਾਰ ਹੇਠ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  16 minutes ago
ਬਾਘਾ ਪੁਰਾਣਾ, 23 ਜੂਨ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਸ਼ਹਿਰ ਨਿਵਾਸੀ ਇਕ ਨੌਜਵਾਨ ਜਤਿੰਦਰ ਸਿੰਘ (37) ਪੁੱਤਰ ਚਰਨਜੀਤ ਸਿੰਘ ਰੱਖੜਾ ਵੱਲੋਂ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ...
ਮਲੇਰਕੋਟਲਾ : ਤੰਦਰੁਸਤ ਪੰਜਾਬ ਮੁਹਿੰਮ ਤਹਿਤ ਛਾਪੇਮਾਰੀ, ਕਈ ਦੁਕਾਨਦਾਰ ਭੱਜੇ
. . .  23 minutes ago
ਮਲੇਰਕੋਟਲਾ, 23 ਜੂਨ (ਹਨੀਫ਼ ਥਿੰਦ) - ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ, ਫੂਡ ਵਿਭਾਗ, ਨਾਪ ਤੋਲ ਵਿਭਾਗ, ਨਗਰ ਕੌਂਸਲ ਦੀ ਬਤੌਰ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਸਿਰਾਜ ਅਹਿਮਦ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਲੇਰਕੋਟਲਾ ਤੋਂ ਇਲਾਵਾ...
ਉਤਰ ਕੋਰੀਆ ਅਜੇ ਵੀ ਇਕ ਪ੍ਰਮਾਣੂ ਖਤਰਾ - ਟਰੰਪ
. . .  32 minutes ago
ਵਾਸ਼ਿੰਗਟਨ, 23 ਜੂਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਸ ਮਹੀਨੇ ਹੋਈ ਉਤਰ ਕੋਰੀਆ ਨਾਲ ਇਤਿਹਾਸਕ ਵਾਰਤਾ ਦੇ ਬਾਵਜੂਦ ਅਸਾਧਾਰਨ ਪ੍ਰਮਾਣੂ ਖਤਰਾ ਹੈ। ਜਿਕਰਯੋਗ ਹੈ ਕਿ 12 ਜੂਨ ਨੂੰ ਸਿੰਗਾਪੁਰ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਤਰ...
ਜੰਮੂ ਕਸ਼ਮੀਰ 'ਚ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹ
. . .  about 1 hour ago
ਜੰਮੂ, 23 ਜੂਨ - ਜੰਮੂ ਕਸ਼ਮੀਰ 'ਚ ਭਾਜਪਾ ਤੇ ਪੀ.ਡੀ.ਪੀ ਦਾ ਗੱਠਜੋੜ ਖ਼ਤਮ ਹੋਣ ਬਾਅਦ ਅਮਿਤ ਸ਼ਾਹ ਰਾਜ ਦੇ ਦੌਰੇ 'ਤੇ ਜਾ ਰਹੇ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਜੰਮੂ 'ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਮੁਤਾਬਿਕ ਪਾਰਟੀ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ...
ਯੂਪੀ 'ਚ 13 ਸਾਲਾਂ ਬੱਚੀ ਨਾਲ ਸਮੂਹਿਕ ਜਬਰ ਜਨਾਹ
. . .  about 1 hour ago
ਬੁਲੰਦਸ਼ਹਿਰ, 23 ਜੂਨ - ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇਕ ਖੌਫਨਾਕ ਵਾਰਦਾਤ 'ਚ ਇਕ 13 ਸਾਲਾਂ ਬੱਚੀ ਨਾਲ 7 ਲੋਕਾਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ। ਪੁਲਿਸ ਨੇ ਕਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਅਪਰੇਸ਼ਨ...
ਭਾਜਪਾ ਆਗੂ ਦਾ ਚਾਕੂ ਮਾਰ ਕੇ ਕਤਲ
. . .  about 1 hour ago
ਬੈਂਗਲੁਰੂ, 23 ਜੂਨ - ਕਰਨਾਟਕ ਦੇ ਚਿਕਮਗਲੌਰ 'ਚ ਭਾਜਪਾ ਨੇਤਾ ਮੁਹੰਮਦ ਅਨਵਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੀਤੀ ਰਾਤ 9.30 ਵਜੇ ਭਾਜਪਾ ਨੇਤਾ ਇਕ ਸਥਾਨਕ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਸਨ। ਜਿਸ ਦੌਰਾਨ ਹਮਲਾਵਰਾਂ ਨੇ ਚਾਕੂ ਮਾਰ ਕੇ ਉਨ੍ਹਾਂ ਦੀ...
ਅੱਜ ਦਾ ਵਿਚਾਰ
. . .  about 1 hour ago
ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਧਰਮਿੰਦਰ ਪ੍ਰਧਾਨ ਨੇ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਸੁੱਟਿਆ ਗ੍ਰੇਨੇਡ
. . .  1 day ago
ਨਸ਼ੇ ਦੇ ਟੀਕੇ ਲਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ
. . .  1 day ago
ਪਤਨੀ ਦੇ ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕਤਲ
. . .  1 day ago
400 ਗ੍ਰਾਮ ਨਸ਼ੀਲਾ ਪਾਊਡਰ, ਪਿਸਤੌਲ ਤੇ ਨਗਦੀ ਸਮੇਤ ਦੋ ਕਾਬੂ
. . .  1 day ago
ਸੁਨਾਮ 'ਚ ਮੂਧੇ ਮੂੰਹ ਡਿੱਗਿਆ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਲਿਆਂਦਾ ਬੇਭਰੋਸਗੀ ਮਤਾ
. . .  1 day ago
ਪਰਵੇਜ਼ ਮੁਸ਼ੱਰਫ ਨੇ ਸਿਆਸੀ ਪਾਰਟੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਸਿੰਘਾਂ ਦਾ ਵਫ਼ਦ
. . .  1 day ago
ਕਾਂਗਰਸੀ ਆਗੂ ਦੇ ਬਿਆਨ ਦੀ ਰਵੀ ਸ਼ੰਕਰ ਪ੍ਰਸਾਦ ਨੇ ਕੀਤੀ ਆਲੋਚਨਾ
. . .  1 day ago
ਵਿਧਾਇਕ ਸੰਦੋਆ ਤੇ ਹਮਲਾ ਕਰਨ ਵਾਲੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ
. . .  1 day ago
ਬੰਬ ਦੀ ਸੂਚਨਾ ਮਿਲਣ 'ਤੇ ਲੰਡਨ ਦੇ ਚੈਰਿੰਗ ਸਟੇਸ਼ਨ ਨੂੰ ਕਰਵਾਇਆ ਗਿਆ ਖਾਲੀ
. . .  1 day ago
5 ਕਰੋੜ ਦੀ ਹੈਰੋਇਨ ਸਮੇਤ ਦੋਸ਼ੀ ਕਾਬੂ
. . .  1 day ago
ਮੁਠਭੇੜ 'ਚ ਚਾਰ ਅੱਤਵਾਦੀ ਢੇਰ
. . .  1 day ago
ਕੈਨੇਡਾ 'ਚ ਪੰਜਾਬੀ ਮੁੰਡਿਆਂ ਦੀਆਂ ਲੜਾਈਆਂ ਬਣ ਰਹੀਆਂ ਹਨ ਚਰਚਾ ਦਾ ਵਿਸ਼ਾ
. . .  1 day ago
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਬੈਠਕ 'ਚ ਸੌਰਵ ਗਾਂਗੁਲੀ ਸ਼ਾਮਲ
. . .  1 day ago
ਸ੍ਰੀਨਗਰ ਅਤੇ ਅਨੰਤਨਾਗ 'ਚ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਭਾਜਪਾ ਨੇਤਾ ਸਰੋਜ ਪਾਂਡੇ ਨੇ ਰਾਹੁਲ ਗਾਂਧੀ ਨੂੰ ਕਿਹਾ 'ਮੰਦਬੁੱਧੀ'
. . .  1 day ago
ਅੱਤਵਾਦੀਆਂ ਨਾਲ ਮੁਠਭੇੜ 'ਚ ਇੱਕ ਪੁਲਿਸ ਜਵਾਨ ਸ਼ਹੀਦ, ਦੋ ਨਾਗਰਿਕ ਜ਼ਖ਼ਮੀ : ਐਸ. ਪੀ. ਵੈਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ
  •     Confirm Target Language  

ਮਾਨਸਾ

ਬਚ ਟੁੱਟੀਆਂ ਸੜਕਾਂ ਤੋ, ਵੱਟਾ ਵੱਟਾ ਟਾਇਰਾਂ ਦਾ ਵੈਰੀ

ਸਥਾਨਕ ਸ਼ਹਿਰ 'ਚ ਟੁੱਟੀਆਂ ਸੜਕਾਂ, ਖੁੱਲ੍ਹੇ ਮੇਨਹੋਲਾਂ 'ਚੋ ਨਿਕਲਦਾ ਗੰਦਾ ਪਾਣੀ ਲੋਕਾਂ ਲਈ ਬਣ ਰਿਹੈ ਸਿਰਦਰਦੀ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 13 ਮਈ-ਸਥਾਨਕ ਸ਼ਹਿਰ ਦੀਆਂ ਕਈ ਟੁੱਟੀਆਂ ਪ੍ਰਮੁੱਖ ਸੜਕਾਂ, ਸੀਵਰੇਜ ਮੇਨਹੋਲਾਂ ਦੇ ਉੱਘੜ-ਦੁੱਘੜ ਢੱਕਣ ਅਤੇ ਨਿਕਲ ਰਿਹਾ ਗੰਦਾ ਪਾਣੀ ਲੋਕਾਂ ਲਈ ਸਿਰਦਰਦੀ ਬਣਨ ਦੇ ਨਾਲ ਬਲਕਿ ਬਿਮਾਰੀਆਂ ਫੈਲਣ ਦਾ ਖੌਅ ਬਣਿਆ ਹੋਇਆ ਹੈ | ਟੁੱਟੀਆਂ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਬੱਸ ਸਟੈਂਡ ਤੋਂ ਮੁੱਖ ਬਾਜ਼ਾਰ ਨੂੰ ਜਾਂਦੀ ਸੜਕ ਫਾਟਕ ਤੱਕ ਏਨੀ ਟੁੱਟ-ਫੁੱਟ ਚੁੱਕੀ ਹੈ ਕਿ ਨਿੱਤ ਰੋਜ਼ ਇਸ ਸੜਕ 'ਤੇ ਨਿੱਕੇ-ਮੋਟੇ ਹਾਦਸੇ ਵਾਪਰਦੇ ਹਨ | ਸ਼ਹਿਰ ਦੀ ਪ੍ਰਮੁੱਖ ਸੜਕ ਹੋਣ ਕਰ ਕੇ ਲੋਕਾਂ ਨੂੰ ਇੱਥੋਂ ਦੀ ਮਜਬੂਰਨ ਗੁਜ਼ਰਨਾ ਪੈਂਦਾ ਹੈ | ਫਾਟਕ ਦੇ ਕੋਲ ਇੰਨੇ ਵੱਡੇ ਟੋਏ ਪੈ ਚੁੱਕੇ ਹਨ ਕਿ ਦੋਪਹੀਆ ਤੇ ਚਾਰ ਪਹੀਆ ਵਾਹਨ ਟੇਢੇ ਮੇਢੇ ਹੋ ਕੇ ਚੱਲਦੇ ਹਨ, ਜਿਸ ਵਕਤ ਫਾਟਕ ਬੰਦ ਹੋ ਜਾਂਦਾ ਹੈ ਤਾਂ ਸਥਿਤੀ ਬਦ ਤੋਂ ਬਦਤਰ ਹੋ ਜਾਂਦੀ ਹੈ | ਇਹੀ ਹਾਲ ਐਸ.ਡੀ. ਕੰਨਿਆ ਮਹਾਂ ਵਿਦਿਆਲਿਆ ਤੋਂ ਜਗਦੰਬੇ ਰੋਡ ਦਾ ਹੈ | 3 ਵਰ੍ਹੇ ਪਹਿਲਾਂ ਇਸ ਦੇ ਟੈਂਡਰ ਭਾਵੇਂ ਲੱਗ ਗਏ ਸਨ ਪਰ ਸੜਕ ਨਹੀਂ ਬਣੀ | ਦਾਣਾ ਮੰਡੀ ਬਾਈਪਾਸ ਸੜਕ ਵੀ ਥਾਂ-ਥਾਂ ਤੋਂ ਟੁੱਟ ਚੁੱਕੀ ਹੈ | ਬਾਗ਼ ਵਾਲਾ ਗੁਰਦੁਆਰਾ ਸਾਹਿਬ ਤੋਂ ਸ਼ਹਿਰ ਨੂੰ ਪ੍ਰਵੇਸ਼ ਕਰਨ ਵਾਲੀ ਸੜਕ ਦਾ ਮੰਦਾ ਹਾਲ ਹੈ | ਵੀਰ ਨਗਰ ਮੁਹੱਲੇ ਤੋਂ ਮਾਨਸਾ ਪਿੰਡ ਵੱਲ ਅਤੇ ਸਿਰਸਾ ਮੁੱਖ ਸੜਕ ਨੂੰ ਮਿਲਾਉਣ ਵਾਲੀ ਸੜਕ ਦਾ ਵੀ ਬੁਰਾ ਹਾਲ ਹੈ | ਫਾਟਕ ਬੰਦ ਹੋਣ ਉਪਰੰਤ ਅੰਡਰ ਬਿ੍ਜ ਵਾਲਾ ਰਸਤਾ ਰਾਹੀਂ ਇਸ ਕਰ ਕੇ ਰਾਹਗੀਰ ਜਾਣ ਤੋਂ ਕੰਨੀਂ ਕਤਰਾਉਂਦੇ ਹਨ ਕਿਉਂਕਿ ਇਹ ਸੜਕ ਵੀ ਟੁੱਟ-ਫੁੱਟ ਚੁੱਕੀ ਹੈ | ਥੋੜ੍ਹੀ ਜਿਹਾ ਮੀਂਹ ਪੈਣ ਨਾਲ ਅੰਡਰ ਬਿ੍ਜ 'ਚ ਕਈ ਫੁੱਟ ਪਾਣੀ ਖੜ੍ਹ ਜਾਂਦਾ ਹੈ, ਜਿਸ ਕਰ ਕੇ ਆਵਾਜਾਈ ਕਈ ਦਿਨ ਚੱਲਣੋਂ ਬੰਦ ਹੋ ਜਾਂਦੀ ਹੈ | ਲੋਕਾਈ ਦੀ ਸਹੂਲਤ ਲਈ 33 ਫੁੱਟ ਬਾਈਪਾਸ ਸੜਕ ਬਣਾਈ ਤਾਂ ਗਈ ਸੀ ਪਰ ਇਸ ਦਾ ਵੀ ਜ਼ਿਆਦਾ ਹਿੱਸਾ ਟੁੱਟ ਗਿਆ ਹੈ | ਖ਼ਾਸ ਕਰ ਕੇ ਮਿੱਤਲ ਸਕੂਲ ਤੋਂ ਸ਼ਹਿਰ ਵੱਲ ਨੂੰ ਜਾਂਦਾ ਰਸਤਾ ਤਾਂ ਕੱਚੇ ਰਾਹ ਦਾ ਭੁਲੇਖਾ ਪਾਉਂਦਾ ਹੈ | ਕਈ ਹੋਰ ਸੜਕਾਂ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਮਾਨਸਾ ਤੇ ਮਾਨਸਾ ਖੁਰਦ ਦੀ ਹੱਦ ਤੋਂ ਸੇਂਟ ਜੇਵੀਅਰ ਸਕੂਲ ਨੂੰ ਜਾਣ ਵਾਲੀ ਸੜਕ 'ਤੇ 2 ਕੁ ਵਰ੍ਹੇ ਪਹਿਲਾਂ ਸੀਵਰੇਜ ਪਾਇਆ ਗਿਆ ਸੀ ਪਰ ਮੁੜ ਸੜਕ ਨਹੀਂ ਬਣੀ | ਇਸ ਸਕੂਲ 'ਚ 1500 ਤੋਂ ਵਧੇਰੇ ਵਿਦਿਆਰਥੀ ਸਿੱਖਿਆ ਹਾਸਲ ਕਰਦੇ ਹਨ | ਭਿਆਨਕ ਤੇ ਕੱਚੇ ਰਾਹ ਦਾ ਰੂਪ ਧਾਰਨ ਕਰ ਚੁੱਕੇ ਇਸ ਰਸਤੇ ਦਾ ਬਾਰਸ਼ ਪੈਣ ਉਪਰੰਤ ਮੰਦੜਾ ਹਾਲ ਹੁੰਦਾ ਹੈ | ਇੱਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ |
ਮੇਨਹੋਲਾਂ ਦੇ ਉੱਘੜ-ਦੁੱਘੜ ਢੱਕਣ ਵੀ ਬਣ ਰਹੇ ਨੇ ਸਿਰਦਰਦੀ
ਸ਼ਹਿਰ ਦੇ ਕਈ ਹਿੱਸਿਆਂ 'ਚ ਸੀਵਰੇਜ ਦੇ ਮੇਨਹੋਲਾਂ ਦੇ ਢੱਕਣ ਉੱਘੜ-ਦੁੱਘੜ ਪਏ ਹਨ | ਕਈਆਂ 'ਚੋਂ ਸੀਵਰੇਜ ਦਾ ਪਾਣੀ ਵੀ ਲੀਕ ਹੋ ਰਿਹਾ ਹੈ | 33 ਫੁੱਟੀ ਸੜਕ 'ਤੇ ਵੇਖਿਆ ਗਿਆ ਕਿ ਕਈ ਥਾਵਾਂ 'ਤੇ ਗੰਦਾ ਪਾਣੀ ਏਨੀ ਮਾਤਰਾ 'ਚ ਖੜ੍ਹਾ ਰਹਿੰਦਾ ਹੈ ਕਿ ਦੋਪਹੀਆ ਵਾਹਨ ਚਾਲਕਾਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਜਗਦੰਬੇ ਰੋਡ 'ਤੇ ਵੀ ਮੇਨਹੋਲਾਂ ਦੇ ਢੱਕਣ ਉੱਚੇ ਨੀਵੇਂ ਹਨ | ਜ਼ਿਕਰਯੋਗ ਗੱਲ ਤਾਂ ਇਹ ਹੈ ਕਿ ਭਾਵੇਂ ਬੱਸ ਸਟੈਂਡ ਤੋਂ ਕਚਹਿਰੀ ਤੱਕ ਨਵੀਂ ਸੀਮਿੰਟਡ ਸੜਕ ਬਣਾ ਦਿੱਤੀ ਹੈ ਪਰ ਇਸ 'ਤੇ ਵੀ 2 ਮੇਨਹੋਲ ਉੱਚੇ ਹਨ |
ਗੰਦਗੀ ਦੇ ਢੇਰ ਕਰਦੇ ਨੇ ਸਵਾਗਤ
ਸਫ਼ਾਈ ਕੰਪਨੀ ਦਾ ਠੇਕਾ ਖ਼ਤਮ ਹੋਣ ਉਪਰੰਤ ਭਾਵੇਂ ਭਰੋਸਿਆਂ ਬਾਅਦ ਕੱਚੇ ਸਫ਼ਾਈ ਕਰਮਚਾਰੀ ਇਕ ਵਾਰ ਲੋਕਾਂ ਦੇ ਘਰਾਂ 'ਚੋਂ ਕੂੜਾ ਆਦਿ ਚੁੱਕਣ ਲੱਗ ਪਏ ਹਨ ਪਰ ਸ਼ਹਿਰ ਦੇ ਸਾਰੇ ਹਿੱਸਿਆਂ 'ਚ ਗੰਦਗੀ ਦੇ ਲੱਗੇ ਢੇਰ ਨਗਰ ਕੌਾਸਲ ਤੇ ਜ਼ਿਲ੍ਹਾ ਅਧਿਕਾਰੀਆਂ ਦਾ ਮੂੰਹ ਚਿੜਾਉਂਦੇ ਹਨ | ਦੱਸਣਾ ਬਣਦਾ ਹੈ ਕਿ ਨਿੱਜੀ ਕੰਪਨੀ ਦਾ ਸਫ਼ਾਈ ਠੇਕਾ 30 ਅਪ੍ਰੈਲ ਨੂੰ ਖ਼ਤਮ ਹੋ ਗਿਆ ਹੈ, ਜਿਸ ਕਰ ਕੇ ਸ਼ਹਿਰ 'ਚ ਸਫ਼ਾਈ ਦੀ ਵਿਵਸਥਾ ਚਰਮਰਾ ਰਹੀ ਹੈ | ਭਾਵੇਂ 2 ਦਿਨ ਪਹਿਲਾਂ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਦਾ ਅਹੁਦਾ ਵਾਧੂ ਤੌਰ 'ਤੇ ਰਾਮਪੁਰਾ ਫੂਲ ਦੇ ਈ.ਓ. ਨੇ ਸੰਭਾਲ ਲਿਆ ਹੈ ਪਰ ਲੋਕੀਂ ਕੰਮ ਧੰਦਿਆਂ ਲਈ ਖ਼ੱਜਲ਼-ਖ਼ੁਆਰ ਹੋ ਰਹੇ ਹਨ | ਸ਼ਹਿਰੀਆਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਨਗਰ ਕੌਾਸਲ 'ਚ ਪੱਕੇ ਤੌਰ 'ਤੇ ਕਾਰਜ ਸਾਧਕ ਅਫ਼ਸਰ ਨਿਯੁਕਤ ਕੀਤਾ ਜਾਵੇ |
ਲਾਲ ਬੱਤੀਆਂ ਵੀ ਗੁੱਲ, ਕਈ ਥਾਵਾਂ 'ਤੇ ਸਟਰੀਟ ਲਾਈਟਾਂ ਵੀ ਬੰਦ
ਮਾਨਸਾ ਸ਼ਹਿਰ 'ਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਕੋਲ ਤਿੰਨਕੋਣੀ 'ਤੇ ਸਿਰਫ਼ 1 ਲਾਲ ਬੱਤੀਆਂ ਵਾਲਾ ਚੌਕ ਹੈ ਪਰ ਸਿਤਮਜਰੀਫੀ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਟਰੈਫ਼ਿਕ ਸਿਗਨਲ ਵਾਲੀਆਂ ਲਾਲ ਬੱਤੀਆਂ ਬੰਦ ਪਈਆਂ ਹਨ | ਬਰਨਾਲਾ-ਸਿਰਸਾ ਸੜਕ 'ਤੇ ਲਗਾਈਆਂ ਗਈਆਂ ਇਹ ਬੱਤੀਆਂ ਟੈ੍ਰਫ਼ਿਕ ਲਈ ਸਹਾਈ ਹੋਈਆਂ ਸਨ ਕਿਉਂਕਿ ਤਿੰਨਕੋਣੀ ਸ਼ਹਿਰ ਨੂੰ ਪ੍ਰਵੇਸ਼ ਕਰਨ ਤੇ ਬਾਹਰ ਜਾਣ ਲਈ ਪ੍ਰਮੁੱਖ ਰਸਤਾ ਹੈ | ਸਿਗਨਲ ਬੱਤੀਆਂ ਬੰਦ ਹੋਣ ਕਾਰਨ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਵੱਖਰੀ ਗੱਲ ਹੈ ਕਿ ਟਰੈਫ਼ਿਕ ਕਰਮਚਾਰੀ ਇੱਥੇ ਕਦੇ ਵਾਹਨਾਂ ਨੂੰ ਇਸ਼ਾਰਾ ਕਰਦੇ ਨਹੀਂ ਵੇਖੇ ਗਏ | ਉਝ ਇਕ ਸਾਈਡ 'ਤੇ ਖੜ੍ਹੇ ਚਲਾਨ ਆਦਿ ਜ਼ਰੂਰ ਕੱਟਦੇ ਰਹਿੰਦੇ ਹਨ |

ਪੰਚਾਇਤ ਯੂਨੀਅਨ ਦੀ ਮੀਟਿੰਗ ਹੋਈ

ਝੁਨੀਰ, 13 ਮਈ (ਸੰਧੂ)-ਸਥਾਨਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਪੰਚਾਇਤ ਯੂਨੀਅਨ ਦੀ ਮੀਟਿੰਗ ਗੁਰਸੇਵਕ ਸਿੰਘ ਸਹਾਨੇਵਾਲੀ ਦੀ ਪ੍ਰਧਾਨਗੀ ਹੇਠ ਹੋਈ | ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ...

ਪੂਰੀ ਖ਼ਬਰ »

ਬੁਰਜ ਹਰੀ ਪੰਚਾਇਤ ਵਲੋਂ ਬੇਲੋੜੇ ਖ਼ਰਚੇ ਘਟਾਉਣ ਤੇ ਸਮਾਜਿਕ ਮੁੱਦਿਆਂ 'ਤੇ ਫ਼ੈਸਲੇ

ਜੋਗਾ, 13 ਮਈ (ਬਲਜੀਤ ਸਿੰਘ ਅਕਲੀਆ)-ਪਿੰਡ ਬੁਰਜ ਹਰੀ ਵਿਖੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਇਕੱਤਰਤਾ ਕਰ ਕੇ ਬੇਲੋੜੇ ਖ਼ਰਚ ਘਟਾਉਣ 'ਤੇ ਸਮਾਜਿਕ ਅਲਾਮਤਾਂ ਤੋਂ ਕਿਨਾਰਾ ਕਰਨ ਸੰਬੰਧੀ ਵਿਚਾਰਾਂ ਕਰ ਕੇ ਵੱਖ-ਵੱਖ ਫ਼ੈਸਲੇ ਲਾਗੂ ਕਰਨ ਦੀ ਸਹਿਮਤੀ ਪ੍ਰਗਟਾਈ ਗਈ | ...

ਪੂਰੀ ਖ਼ਬਰ »

ਕਿਸਾਨ 'ਤੇੇ ਹਮਲਾ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਦੀ ਮੰਗ

ਬਰੇਟਾ, 13 ਮਈ Ð(ਪ. ਪ.)-ਨੇੜਲੇ ਪਿੰਡ ਸੰਘਰੇੜੀ ਦੇ ਕਿਸਾਨ ਮਿੱਠੂ ਸਿੰਘ ਉੱਪਰ ਹਮਲਾ ਕਰਨ ਵਾਲਿਆਂ ਿਖ਼ਲਾਫ਼ ਜਲਦ ਕਾਰਵਾਈ ਨਾ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ (ਡਕਾੌਦਾ) ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ | ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ...

ਪੂਰੀ ਖ਼ਬਰ »

ਮੰਤਰੀਆਂ ਦੇ ਘਰਾਂ ਅੱਗੇ ਭੁੱਖ ਹੜਤਾਲ ਰੱਖਣ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਤਿਆਰੀ

ਝੁਨੀਰ, 13 ਮਈ (ਨਿ. ਪ. ਪ.)-ਕਾਂਗਰਸ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ ਭੁੱਖ ਹੜਤਾਲ ਜੋ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ 14 ਮਈ ਤੋਂ 19 ਮਈ ਤੱਕ ਰੱਖੀ ਜਾ ਰਹੀ ਹੈ, ਉਨ੍ਹਾਂ ਤਿਆਰੀ ਮੁਕੰਮਲ ਕਰ ਲਈ ਹੈ | ਸੂਬਾਈ ਆਗੂ ਜਸਪਾਲ ਕੌਰ ਤੇ ਬਲਾਕ ਪ੍ਰਧਾਨ ਗੁਰਮੇਲ ਕੌਰ ...

ਪੂਰੀ ਖ਼ਬਰ »

ਗੀਤ 'ਸੰਧੂਰੀ ਰੰਗ' ਨੇ ਮੇਰੀ ਪਹਿਚਾਣ ਦੇਸ਼-ਵਿਦੇਸ਼ ਤੱਕ ਵਧਾਈ- ਗੀਤਕਾਰਾ ਵੀਰਪਾਲ ਕੌਰ ਥਿੰਦ

ਮਾਨਸਾ, 13 ਮਈ (ਬਲਵਿੰਦਰ ਸਿੰਘ ਧਾਲੀਵਾਲ)-'ਤੇਰਾ ਰੰਗ ਵੇ ਸੰਧੂਰੀ 'ਵਾਜਾਂ ਮਾਰਦਾ, ਮੈਨੂੰ ਟਿੱਬਿਆਂ ਦੀ ਰੇਤ ਜਿਹੀ ਨੂੰ ' ਇਹ ਗੀਤ ਏਨੀ ਦਿਨੀਂ ਸੰਗੀਤ ਜਗਤ 'ਚ ਚਰਚਾ ਦਾ ਵਿਸ਼ਾ ਹੈ | ਗੀਤ ਦੇ ਬੋਲ ਹਰ ਦਿਲ ਨੂੰ ਟੰੁਬਦੇ ਹਨ | ਜਸ ਰਿਕਾਰਡਜ਼ ਵਲੋਂ ਪਿਛਲੇ ਦਿਨੀਂ ਜਾਰੀ ...

ਪੂਰੀ ਖ਼ਬਰ »

ਸਥਾਨਕ ਸ਼ਹਿਰ 'ਚ ਟੁੱਟੀਆਂ ਸੜਕਾਂ, ਖੁੱਲ੍ਹੇ ਮੇਨਹੋਲਾਂ 'ਚੋ ਨਿਕਲਦਾ ਗੰਦਾ ਪਾਣੀ ਲੋਕਾਂ ਲਈ ਬਣ ਰਿਹੈ ਸਿਰਦਰਦੀ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 13 ਮਈ-ਸਥਾਨਕ ਸ਼ਹਿਰ ਦੀਆਂ ਕਈ ਟੁੱਟੀਆਂ ਪ੍ਰਮੁੱਖ ਸੜਕਾਂ, ਸੀਵਰੇਜ ਮੇਨਹੋਲਾਂ ਦੇ ਉੱਘੜ-ਦੁੱਘੜ ਢੱਕਣ ਅਤੇ ਨਿਕਲ ਰਿਹਾ ਗੰਦਾ ਪਾਣੀ ਲੋਕਾਂ ਲਈ ਸਿਰਦਰਦੀ ਬਣਨ ਦੇ ਨਾਲ ਬਲਕਿ ਬਿਮਾਰੀਆਂ ਫੈਲਣ ਦਾ ਖੌਅ ਬਣਿਆ ਹੋਇਆ ਹੈ | ...

ਪੂਰੀ ਖ਼ਬਰ »

ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ

ਮਾਨਸਾ, 13 ਮਈ (ਵਿ. ਪ੍ਰਤੀ.)-ਪੀ.ਡਬਲਯੂ.ਡੀ ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜਰਨਲ ਸਕੱਤਰ ਮੱਖਣ ਸਿੰਘ ਉੱਡਤ, ਪ੍ਰਧਾਨ ਰਾਮ ਗੋਪਾਲ ਮੰਡੇਰ ਨੇ ਦੱਸਿਆ ਕਿ ਵਾਟਰ ਸਪਲਾਈ ਐਾਡ ਸੈਨੀਟੇਸ਼ਨ ਮੰਡਲ ਨੰ:1 ਮਾਨਸਾ ਦੇ ਮੁਲਾਜਮਾਂ ਨੂੰ ਹਾਲੇ ਤੱਕ ਅਪ੍ਰੈਲ ਮਹੀਨੇ ਦੀ ...

ਪੂਰੀ ਖ਼ਬਰ »

ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹੁਸਨ ਕੌਰ ਨੂੰ 47 ਹਜ਼ਾਰ ਰੁਪਏ ਭੇਟ ਕੀਤੇ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 13 ਮਈ- 'ਪੁੱਤ ਬਣ ਕੇ ਕਮਾਊਂ ਘਰ ਤੇਰੇ ਚਿੱਤ ਨਾ ਡੁਲਾਵੀਂ ਬਾਬਲਾ' ਟਾਈਟਲ ਹੇਠ 'ਅਜੀਤ' ਵਲੋਂ 2 ਵਰ੍ਹੇ ਪਹਿਲਾਂ 18 ਮਈ 2016 ਨੂੰ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਢੈਪਈ ਵਿਖੇ ਆਰਥਿਕ ਮੰਦਹਾਲੀ ਕਾਰਨ ਬੀਰ ਕਲਾਂ (ਸੰਗਰੂਰ) ਦੀ ਬੇਰੁਜ਼ਗਾਰ ...

ਪੂਰੀ ਖ਼ਬਰ »

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ-ਖ਼ਾਲਸਾ

ਮਾਨਸਾ, 13 ਮਈ (ਵਿ. ਪ੍ਰਤੀ.)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਯੂਨਾਈਟਿਡ) ਦੇ ਪ੍ਰਧਾਨ ਵਿਰਸਾ ਸਿੰਘ ਖ਼ਾਲਸਾ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਨਿਹੰਗ ਜਥੇਬੰਦੀ ਦੇ ...

ਪੂਰੀ ਖ਼ਬਰ »

ਅੱਗ ਨਾਲ ਕਣਕ ਮਚ ਜਾਣ 'ਤੇ ਪੀੜਤ ਕਿਸਾਨ ਨੂੰ ਜਟਾਣਾ ਵਲੋਂ 20 ਹਜ਼ਾਰ ਦੀ ਸਹਾਇਤਾ ਰਾਸ਼ੀ

ਤਲਵੰਡੀ ਸਾਬੋ, 13 ਮਈ (ਰਣਜੀਤ ਸਿੰਘ ਰਾਜੂ)-ਬੀਤੇ ਦਿਨੀਂ ਨੇੜਲੇ ਪਿੰਡ ਗੁਰੂਸਰ ਦੇ ਕਿਸਾਨ ਲਖਵੀਰ ਸਿੰਘ ਦੀ ਕਣਕ ਦੀ ਫ਼ਸਲ ਅੱਗ ਦੀ ਭੇਂਟ ਚੜ੍ਹ ਜਾਣ 'ਤੇ ਉਸ ਦੀ ਮਦੱਦ ਕਰਨ ਦੇ ਮਕਸਦ ਨਾਲ ਸ਼ਲਾਘਾਯੋਗ ਕਦਮ ਚੁੱਕਦਿਆਂ ਹਲਕੇ ਦੇ ਕਾਂਗਰਸ ਸੇਵਾਦਾਰ ਖੁਸ਼ਬਾਜ ਸਿੰਘ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ- ਦਲ ਖ਼ਾਲਸਾ

ਲਹਿਰਾ ਮੁਹੱਬਤ, 13 ਮਈ (ਸੁਖਪਾਲ ਸਿੰਘ ਸੁੱਖੀ)-ਪਿਛਲੇ ਦਿਨੀਂ ਫ਼ਰੀਦਕੋਟ ਪੁਲਿਸ ਵਲੋਂ ਅੰਮਿ੍ਤਸਰ ਸਾਹਿਬ ਤੋਂ ਆ ਰਹੇ ਸਿੱਖ ਨੌਜਵਾਨ ਸੰਦੀਪ ਸਿੰਘ ਤੇ ਅਮਰ ਸਿੰਘ ਨੂੰ ਗਿ੍ਫ਼ਤਾਰ ਕੀਤੇ ਜਾਣ ਦੇ ਸਬੰਧ 'ਚ ਇੱਥੇ ਜਾਰੀ ਪੈੱ੍ਰਸ ਬਿਆਨ ਰਾਹੀਂ ਦਲ ਖ਼ਾਲਸਾ ਦੇ ਮੀਤ ...

ਪੂਰੀ ਖ਼ਬਰ »

ਪੰਜਾਬ ਪ੍ਰਦੇਸ਼ ਭਾਜਪਾ ਦੇ ਨਵ-ਨਿਯੁਕਤ ਸੂਬਾਈ ਜਨਰਲ ਸਕੱਤਰ ਦਿਆਲ ਦਾਸ ਸੋਢੀ ਦੇ ਭੁੱਚੋ ਮੰਡੀ ਪੁੱਜਣ 'ਤੇ ਸਵਾਗਤ

ਭੁੱਚੋ ਮੰਡੀ, 13 ਮਈ (ਬਲਵਿੰਦਰ ਸਿੰਘ ਸੇਠੀ)-ਪੰਜਾਬ ਪ੍ਰਦੇਸ਼ ਭਾਜਪਾ ਦੇ ਨਵ-ਨਿਯੁਕਤ ਸੂਬਾਈ ਜਰਨਲ ਸਕੱਤਰ ਦਿਆਲ ਦਾਸ ਸੋਢੀ ਵਲੋਂ ਪਹਿਲੀ ਵਾਰ ਆਪਣੇ ਸ਼ਹਿਰ ਵਿਚ ਪੁੱਜਣ 'ਤੇ ਭਾਜਪਾ ਦੇ ਭੁੱਚੋ ਮੰਡੀ ਮੰਡਲ ਵਲੋਂ ਸਥਾਨਕ ਫੁਹਾਰਾ ਚੌਕ ਵਿਚ ਜੀ ਆਇਆ ਨੂੰ ਸਮਾਗਮ ...

ਪੂਰੀ ਖ਼ਬਰ »

ਚੌਧਰੀ ਬਨਵਾਰੀ ਲਾਲ ਦੁਰਗਾ ਦੱਤ ਮਹਾਂਵੀਰ ਜੈਨ ਹਸਪਤਾਲ ਦੇ ਸਾਬਕਾ ਚੇਅਰਮੈਨ ਵੇਦ ਪ੍ਰਕਾਸ਼ ਪੱਕਾ ਵਲੋਂ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ

ਰਾਮਾਂ ਮੰਡੀ, 13 ਮਈ (ਤਰਸੇਮ ਸਿੰਗਲਾ)-ਸਥਾਨਕ ਚੌਧਰੀ ਬਨਵਾਰੀ ਲਾਲ ਦੁਰਗਾ ਦੱਤ ਮਹਾਂਵੀਰ ਜੈਨ ਹਸਪਤਾਲ ਵਿਖੇ ਰੋਟਰੀ ਕਲੱਬ ਰਾਮਾਂ ਦੇ ਸਹਿਯੋਗ ਨਾਲ ਅੱਜ ਲਾਏ ਗਏ ਸ਼ੂਗਰ ਅਤੇ ਥਾਈਰਾਈਡ ਰੋਗਾਂ ਦੇ ਵਿਸ਼ਾਲ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਹਸਪਤਾਲ ਦੇ ਸਾਬਕਾ ...

ਪੂਰੀ ਖ਼ਬਰ »

ਆਈ.ਏ.ਐਸ. ਦੇ ਇਮਤਿਹਾਨ ਵਿਚੋਂ ਤੀਜਾ ਸਥਾਨ ਹਾਸਿਲ ਕਰਨ ਵਾਲੇ ਨੌਜਵਾਨ ਸਚਿਨ ਗੁਪਤਾ ਦਾ ਸਨਮਾਨ

ਕਾਲਾਂਵਾਲੀ, 13 ਮਈ (ਭੁਪਿੰਦਰ ਪੰਨੀਵਾਲੀਆ)-ਮੰਡੀ ਕਾਲਾਂਵਾਲੀ ਦੇ ਉੱਘੇ ਸਮਾਜ ਸੇਵਕ ਰੁਲਦੂ ਰਾਮ ਜੈਨ ਦੇ ਪਰਿਵਾਰ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਉਪਰੰਤ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਆਈ.ਏ.ਐਸ. ਦੇ ਇਮਤਿਹਾਨ ...

ਪੂਰੀ ਖ਼ਬਰ »

ਭਾਈ ਜਗਤਾ ਜੀ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਗੋਨਿਆਣਾ, 13 ਮਈ (ਮਨਦੀਪ ਸਿੰਘ ਮੱਕੜ)-ਮਹੰਤ ਭਾਈ ਕਾਹਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਅਤੇ ਪਿ੍ੰਸੀਪਲ ਹਰਮਿੰਦਰ ਸਿੰਘ ਹਨੀ ਦੀ ਅਗਵਾਈ ਵਿਚ ਭਾਈ ਜਗਤਾ ਜੀ ਸੈਕੰਡਰੀ ਸਕੂਲ ਦੀ 10ਵੀਂ ਕਲਾਸ ਦਾ ਨਤੀਜਾ ...

ਪੂਰੀ ਖ਼ਬਰ »

ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਜ਼ਰੂਰੀ-ਬਲਦੇਵ ਸਿੰਘ ਆਕਲੀਆ

ਗੋਨਿਆਣਾ, 13 ਮਈ (ਲਛਮਣ ਦਾਸ ਗਰਗ)-ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਕਈ ਹੋਰ ਸੰਸਥਾਵਾਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਲੋਂ ਕਾਫ਼ੀ ਯਤਨ ਕੀਤੇ ਜਾ ਰਹੇ ਹਨ, ਪਰ ਨਸ਼ਿਆਂ ਦਾ ਵਰਤਾਰਾ ਬਾਦਸਤੂਰ ਜਾਰੀ ਹੈ, ਅਜਿਹਾ ਹੀ ਇਕ ਯਤਨ ਸੋਸਾਇਟੀ ਸਿਹਤ, ਐਜੂਕੇਸ਼ਨ ਅਤੇ ਵੈਲਫ਼ੇਅਰ ...

ਪੂਰੀ ਖ਼ਬਰ »

ਪਿੰਡ ਮਹਿਰਾਜ ਵਿਖੇ ਗਰੀਬ ਪਰਿਵਾਰਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਮਿਲੀ ਸਸਤੀ ਕਣਕ

ਮਹਿਰਾਜ, 13 ਮਈ (ਸੁਖਪਾਲ ਮਹਿਰਾਜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਦਲਿਤ ਪਰਿਵਾਰਾਂ ਨੂੰ ਨੀਲੇ ਕਾਰਡਾਂ 'ਤੇ ਮਿਲਣ ਵਾਲੀ ਸਸਤੀ ਕਣਕ ਪਿਛਲੇ ਕਈ ਮਹੀਨਿਆਂ ਤੋਂ ਸਿਆਸਤ ਦੀ ਭੇਂਟ ਚੜ੍ਹਨ ਕਾਰਨ ਦਲਿਤ ਪਰਿਵਾਰਾਂ 'ਚ ਗੁੱਸੇ ...

ਪੂਰੀ ਖ਼ਬਰ »

ਧਰਮ ਪ੍ਰਚਾਰ ਲਹਿਰ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੋਲ੍ਹਵਾਂ ਹਫ਼ਤਾਵਾਰੀ ਸਮਾਗਮ ਕਰਵਾਇਆ

ਤਲਵੰਡੀ ਸਾਬੋ, 13 ਮਈ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ ਸ਼ੁਰੂ ਕੀਤੀ ਗਈ ਗੁਰਮਤਿ ...

ਪੂਰੀ ਖ਼ਬਰ »

ਆਂਗਣਵਾੜੀ ਯੂਨੀਅਨ ਵਲੋਂ ਮੰਤਰੀਆਂ ਦੀਆਂ ਕੋਠੀਆਂ ਅੱਗੇ ਧਰਨੇ ਤੇ ਭੁੱਖ ਹੜਤਾਲ ਅੱਜ ਤੋਂ

ਭਗਤਾ ਭਾਈਕਾ, 13 ਮਈ (ਸੁਖਪਾਲ ਸਿੰਘ ਸੋਨੀ)-ਸੂਬੇ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਆਪਣੀਆਂ ਮੰਗਾਂ ਦੀ ਪ੍ਰਵਾਨਗੀ ਲਈ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਅੱਗੇ ਪੰਜ ਦਿਨ ਲਈ ਧਰਨੇ ਲੱਗਾ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ | ਇਹ ਰੋਸ ...

ਪੂਰੀ ਖ਼ਬਰ »

ਐਸ. ਐਮ. ਓ. ਵਲੋਂ ਪੀੜਤ ਲੜਕੀ ਤੇ ਐਸੋਸੀਏਸ਼ਨ ਅੱਗੇ ਅਫ਼ਸੋਸ ਜ਼ਾਹਿਰ ਕਰਦਿਆਂ ਅੱਗੇ ਤੋਂ ਸੰਜਮ ਵਰਤਣ ਦਾ ਭਰੋਸਾ

ਗੋਨਿਆਣਾ, 13 ਮਈ (ਮਨਦੀਪ ਸਿੰਘ ਮੱਕੜ)-ਗੋਨਿਆਣਾ ਦੇ ਐਸ. ਐਮ. ਓ. ਡਾ.ਅਨਿਲ ਗੋਇਲ ਵਲੋਂ ਬੀਤੇ ਦਿਨ ਹਸਪਤਾਲ ਦੇ ਦੌਰੇ ਦੌਰਾਨ ਜੂਨੀਅਰ ਸਟਾਫ਼ ਨਰਸ ਦੇ ਕੂੜਾ ਦਾਨ ਮਾਰਨ ਤੋਂ ਬਾਅਦ ਉਸ ਤੋਂ ਅਲਮਾਰੀ ਸਾਫ਼ ਕਰਵਾਕੇ ਜ਼ਲੀਲ ਕੀਤਾ ਗਿਆ ਸੀ | ਇਸ ਘਟਨਾ ਨੂੰ ਪੀੜ੍ਹਤ ਸਟਾਫ਼ ...

ਪੂਰੀ ਖ਼ਬਰ »

ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾ ਦੂਜਾ ਵਿਆਹ ਕਰਵਾਉਣ ਵਾਲੇ 'ਤੇ ਪਰਚਾ ਦਰਜ

ਬਠਿੰਡਾ, 13 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਔਰਤ ਨੂੰ ਤਲਾਕ ਦਿੱਤੇ ਬਿਨਾ ਉਸ ਦੇ ਪਤੀ ਦੁਆਰਾ ਦੂਜਾ ਵਿਆਹ ਕਰਵਾ ਲੈਣ ਦੀ ਖ਼ਬਰ ਮਿਲੀ ਹੈ ਜਿਸ ਦੇ ਚੱਲਦਿਆਂ ਬਠਿੰਡਾ ਦੇ ਮਹਿਲਾ ਥਾਣਾ ਦੀ ਪੁਲਿਸ ਨੇ ਦੂਜਾ ਵਿਆਹ ਕਰਵਾਉਣ ਵਾਲੇ ਪਤੀ ਅਤੇ ਉਸ ਦੇ ਮਾਮਾ ...

ਪੂਰੀ ਖ਼ਬਰ »

ਕੈਲੀਬਰ ਸਕੂਲ ਦੇ ਬੱਚਿਆਂ ਨੂੰ ਐਮ. ਆਰ. ਦੇ ਟੀਕੇ ਲਗਾਏ

ਸਰਦੂਲਗੜ੍ਹ, 13 ਮਈ (ਨਿ. ਪ. ਪ.)-ਕੈਲੀਬਰ ਪਬਲਿਕ ਸਕੂਲ ਬਰਨ ਵਿਖੇ ਡਾ: ਰੁਪਿੰਦਰ ਕੌਰ ਦੀ ਟੀਮ ਵਲੋਂ 224 ਬੱਚਿਆਂ ਨੂੰ ਟੀਕਾਕਰਨ ਕੀਤਾ ਗਿਆ | ਉਨ੍ਹਾਂ ਹਾਜ਼ਰੀਨ ਨੂੰ ਦੱਸਿਆ ਕਿ ਇਹ ਟੀਕੇ ਖ਼ਸਰੇ ਦੀ ਭਿਆਨਕ ਬਿਮਾਰੀ ਤੋਂ ਬਚਾਉਂਦੇ ਹਨ, ਦਾ ਕੋਈ ਨੁਕਸਾਨ ਨਹੀਂ | ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ 'ਮਾਂ ਦਿਵਸ' ਨੂੰ ਸਮਰਪਿਤ ਸਮਾਗਮ ਕਰਵਾਏ

ਮਾਨਸਾ, 13 ਮਈ (ਬਲਵਿੰਦਰ ਸਿੰਘ ਧਾਲੀਵਾਲ)-ਮਾਂ ਰੱਬ ਦਾ ਦੂਸਰਾ ਰੂਪ ਹੁੰਦੀ ਹੈ, ਦਾ ਮਨੁੱਖ ਦੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਹੁੰਦਾ ਹੈ | ਮਾਂਵਾਂ ਦਾ ਸਤਿਕਾਰ ਕਰਨਾ ਹਰ ਵਿਅਕਤੀ ਦਾ ਫ਼ਰਜ਼ ਹੈ ਪਰ ਅਫ਼ਸੋਸ ਅਜੋਕੇ ਦੌਰ 'ਚ ਬਿਰਧ ਆਸ਼ਰਮਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ...

ਪੂਰੀ ਖ਼ਬਰ »

ਐਨਲਾਈਟਡ ਕਾਲਜ ਝੁਨੀਰ ਦੇ ਵਿਦਿਆਰਥੀ ਵਲੋਂ ਚੰਗਾ ਪ੍ਰਦਰਸ਼ਨ

ਝੁਨੀਰ, 13 ਮਈ (ਨਿ. ਪ. ਪ.)-ਐਨਲਾਈਟਡ ਕਾਲਜ ਝੁਨੀਰ ਦੇ ਵਿਦਿਆਰਥੀਆਂ ਨੇ ਓਪਨ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਮਲੇਸ਼ੀਆ ਵਿਖੇ ਚੰਗਾ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਗੁਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਕਾਲਜ ਦੇ ਡੀ.ਪੀ.ਓ. ਭਾਗ ਪਹਿਲੇ ਦੇ ਵਿਦਿਆਰਥੀ ਕਰਨ ਸਿੰਘ ਨੇ ...

ਪੂਰੀ ਖ਼ਬਰ »

ਪੰਛੀਆਂ ਦੇ ਪਾਣੀ ਲਈ ਮਿੱਟੀ ਦੇ ਬਰਤਨ ਲਗਾਏ

ਸਰਦੂਲਗੜ੍ਹ, 13 ਮਈ ( ਨਿ. ਪ. ਪ.)-ਸਰਕਾਰੀ ਸੈਕੰਡਰੀ ਸਕੂਲ ਸੰਘਾ ਵਿਖੇ ਪਿ੍ੰਸੀਪਲ ਜਸਪਾਲ ਸਿੰਘ ਨੇ ਵਿਦਿਆਰਥੀਆ ਨੂੰ ਪੰਛੀਆਂ ਦੇ ਪਾਣੀ ਪੀਣ ਲਈ ਸਕੂਲ ਵਿਚ ਮਿੱਟੀ ਦੇ ਬਰਤਨ ਲਗਾਉਣ ਲਈ ਦਿੱਤੀ ਗਏ | ਉਨ੍ਹਾਂ ਕਿਹਾ ਕਿ ਭਾਵੇਂ ਪੰਛੀ ਛੱਪੜਾਂ ਤੇ ਹੋਰ ਥਾਵਾਂ ਤੋਂ ਆਪਣੀ ...

ਪੂਰੀ ਖ਼ਬਰ »

ਕੈਂਸਰ ਪੀੜਤ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ

ਝੁਨੀਰ, 13 ਮਈ (ਪ. ਪ.)-ਸ਼੍ਰੋਮਣੀ ਕਮੇਟੀ ਧਾਰਮਿਕ ਕਾਰਜਾਂ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ 'ਚ ਵੀ ਮੋਹਰੀ ਰੋਲ ਨਿਭਾਅ ਰਹੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਰਾਏਪੁਰ ਨੇ ਪਿੰਡ ਉੱਡਤ ਭਗਤ ਰਾਮ ਵਿਖੇ ਕੈਂਸਰ ਪੀੜਤ ਹਰਜੀਤ ਕੌਰ ਨੂੰ ...

ਪੂਰੀ ਖ਼ਬਰ »

ਮੀਜ਼ਲ ਰੂਬੇਲਾ ਟੀਕੇ ਬਾਰੇ ਜਾਗਰੂਕ ਕੀਤਾ

ਬੁਢਲਾਡਾ, 13 ਮਈ (ਨਿ. ਪ. ਪ.)-ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਦੇ ਮਾਪਿਆਂ ਦੇ ਇਸ ਵੈਕਸੀਨ ਪ੍ਰਤੀ ਭਰਮ ਭੁਲੇਖੇ ਦੂਰ ਕਰਦਿਆਂ ਸਿਵਲ ਹਸਪਤਾਲ ਬੁਢਲਾਡਾ ਦੇ ਬੱਚਿਆਂ ਦੇ ਮਾਹਿਰ ਡਾਕਟਰ ਸ਼ਾਮ ਲਾਲ ਮੰਗਲਾ ਨੇ ਦੱਸਿਆ ਕਿ ਇਹ ਟੀਕਾ ਬੱਚਿਆਂ ਨੂੰ ਖ਼ਸਰਾ ...

ਪੂਰੀ ਖ਼ਬਰ »

ਕੈਂਸਰ ਨਾਲ ਲੜਕੇ ਦੀ ਮੌਤ

ਬਰੇਟਾ, 13 ਮਈ (ਜੀਵਨ ਸ਼ਰਮਾ)-ਨੇੜਲੇ ਪਿੰਡ ਰੰਘੜਿਆਲ ਵਿਖੇ ਕੈਂਸਰ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਿ੍ਸ਼ਨ ਸਿੰਘ (16) ਪਿਛਲੇ ਲੰਮੇ ਸਮੇਂ ਤਾੋ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ | ਪਰਿਵਾਰਕ ਮੈਂਬਰਾਂ ਤਾੋ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਪਿੰਡਾਂ 'ਚ ਰੋਸ ਮਾਰਚ ਕੱਢਿਆ

ਭੀਖੀ, 13 ਮਈ (ਗੁਰਿੰਦਰ ਸਿੰਘ ਔਲਖ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੀਖੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ਤੇ ਬਲਾਕ ਪ੍ਰਧਾਨ ਸੱਤਪਾਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਸੁਪਰੀਮ ਕੋਰਟ ਦੇ ਉਸ ਫ਼ੈਸਲੇ 'ਤੇ ਰੋਸ ਜਤਾਇਆ, ...

ਪੂਰੀ ਖ਼ਬਰ »

3582 ਮਾਸਟਰ ਕਾਡਰ ਯੂਨੀਅਨ ਵਲੋਂ ਤੁਰੰਤ ਨਿਯੁਕਤੀ ਪੱਤਰ ਦੇਣ ਦੀ ਮੰਗ

ਮਾਨਸਾ, 13 ਮਈ (ਬਲਵਿੰਦਰ ਸਿੰਘ ਧਾਲੀਵਾਲ)-3582 ਮਾਸਟਰ ਕਾਡਰ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ | ਜਥੇਬੰਦੀ ਦੀ ਸਥਾਨਕ ਬਾਲ ਭਵਨ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ...

ਪੂਰੀ ਖ਼ਬਰ »

ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਜਾਣ ਵਾਲੇ 'ਤੇ ਮਾਮਲਾ ਦਰਜ

ਸੰਗਤ ਮੰਡੀ, 12 ਮਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਸੰਗਤ ਮੰਡੀ ਨੇੜਲੇ ਪਿੰਡ ਜੱਸੀ ਬਾਗਵਾਲੀ ਦੀ ਨਾਬਾਲਗ ਲੜਕੀ ਨੂੰ ੂ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਜਾਣ ਵਾਲੇ ਨੌਜਵਾਨ 'ਤੇ ਮਾਮਲਾ ਦਰਜ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਹੱਕਾਂ ਦੀ ਪ੍ਰਾਪਤੀ ਲਈ ਦਲਿਤ ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ

ਬੁਢਲਾਡਾ, 13 ਮਈ (ਸਵਰਨ ਸਿੰਘ ਰਾਹੀ)-ਭਾਰਤੀ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ 127ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਲਾਕ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਮੁੱਚੇ ਸਮਾਜ ਦੇ ਲੋਕਾਂ ਨੂੰ ਡਾ: ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ ਤੋਂ ...

ਪੂਰੀ ਖ਼ਬਰ »

ਸਿਆਸੀ ਸਰਗਰਮੀਆਂ ਵਧਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਭਰਵੀਂ ਮੀਟਿੰਗ

ਤਲਵੰਡੀ ਸਾਬੋ, 13 ਮਈ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰਨ ਦੇ ਮੰਤਵ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ, ਵਰਕਰਾਂ, ਪੰਚਾਂ, ਸਰਪੰਚਾਂ ਦੀ ਇੱਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਨ: ਸਕੱ: ਅਤੇ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਚੋਣਾਂ ਜਿੱਤ ਲਓ ਇੱਕ ਹਫ਼ਤੇ 'ਚ ਅਕਾਲ ਤਖ਼ਤ ਦੀ ਸੁਤੰਤਰ ਹੋਂਦ ਬਹਾਲ ਹੋ ਜਾਵੇਗੀ-ਭਾਈ ਰਣਜੀਤ ਸਿੰਘ

ਤਲਵੰਡੀ ਸਾਬੋ, 13 ਮਈ (ਰਣਜੀਤ ਸਿੰਘ ਰਾਜੂ)-ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਆਜ਼ਾਦੀ ਨੂੰ ਲੈ ਕੇ ਪੰਥਕ ਅਕਾਲੀ ਲਹਿਰ ਜਥੇਬੰਦੀ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੁਆਰਾ ਮਾਲਵੇ ਖੇਤਰ ਦੀਆਂ ਸੁਹਿਰਦ ...

ਪੂਰੀ ਖ਼ਬਰ »

ਵਿੱਤ ਮੰਤਰੀ ਵਲੋਂ ਬਠਿੰਡਾ ਦੇ ਵੱਖ-ਵੱਖ ਵਾਰਡਾਂ ਵਿਚ ਜ਼ਰੂਰੀ ਵਿਕਾਸ ਕਾਰਜਾਂ ਲਈ ਵੰਡੀਆਂ ਗਰਾਂਟਾਂ

ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ- ਮਨਪ੍ਰੀਤ ਸਿੰਘ ਬਾਦਲ ਬਠਿੰਡਾ, 13 ਮਈ (ਕੰਵਲਜੀਤ ਸਿੰਘ ਸਿੱਧੂ)- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਜ਼ਰੂਰੀ ਵਿਕਾਸ ਕਾਰਜਾਂ ਲਈ ...

ਪੂਰੀ ਖ਼ਬਰ »

ਦੀਪ ਇੰਸਟੀਚਿਊਟ ਵਿਖੇ 'ਵਿਸ਼ਵ ਨਰਸਿੰਗ ਦਿਵਸ' ਮਨਾਇਆ

ਲਹਿਰਾ ਮੁਹੱਬਤ, 13 ਮਈ (ਭੀਮ ਸੈਨ ਹਦਵਾਰੀਆ) ਦੀਪ ਇੰਸਟੀਚਿਊਟ ਆਫ ਨਰਸਿੰਗ ਐਾਡ ਮੈਡੀਕਲ ਸਾਇੰਸਜ਼ ਲਹਿਰਾ ਮੁਹੱਬਤ ਵਿਖੇ 'ਵਿਸ਼ਵ ਨਰਸਿੰਗ ਦਿਵਸ' ਮਨਾਇਆ ਗਿਆ | ਇਸ ਮੌਕੇ ਜੀ. ਐਨ. ਐਮ. ਅਤੇ ਏ. ਐਨ. ਐਮ. ਦੀਆਂ ਵਿਦਿਆਰਥਣਾਂ ਨੇ ਨਰਸਿੰਗ ਖੇਤਰ ਦੀ ਜਨਮ ਦਾਤਾ ਫਲੋਰੈਂਸ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਉਦਘਾਟਨੀ ਸਮਾਗਮਾਂ ਵਿਚ ਮੁੱਖ ਮੰਤਰੀ ਤੇ ਵਿੱਤ ਮੰਤਰੀ ਕਰਨਗੇ ਸ਼ਮੂਲੀਅਤ

ਬਠਿੰਡਾ, 13 ਮਈ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਤੋਂ ਅੰਮਿ੍ਤਸਰ ਅਤੇ ਬਠਿੰਡਾ ਤੋਂ ਚੰਡੀਗੜ੍ਹ ਚਹੁੰਮਾਰਗੀ ਸੜਕਾਂ ਦਾ ਰਸਮੀ ਉਦਘਾਟਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖ਼ਜ਼ਾਨਾ ਮੰਤਰੀ ਮਨਪ੍ਰੀਤ ...

ਪੂਰੀ ਖ਼ਬਰ »

ਥਾਣਾ ਚੌਕ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਗੁ: ਬੁੰਗਾ ਮਸਤੂਆਣਾ ਨੇ ਰਖਵਾਈ ਪਾਣੀ ਦੀ ਟੈਂਕੀ

ਤਲਵੰਡੀ ਸਾਬੋ, 13 ਮਈ (ਰਣਜੀਤ ਸਿੰਘ ਰਾਜੂ)- ਨਗਰ ਦੇ ਥਾਣਾ ਚੌਕ ਵਿਚ ਦੁਪਹਿਰ ਮੌਕੇ ਕਾਲਜਾਂ/ਯੂਨੀਵਰਸਿਟੀਆਂ ਤੋਂ ਛੁੱਟੀ ਹੋਣ ਉਪਰੰਤ ਇਕੱਤਰ ਹੋ ਕੇ ਇਥੋਂ ਬੱਸਾਂ ਫੜਨ ਵਾਲੇ ਵਿਦਿਆਰਥੀਆਂ ਤੇ ਦਿਨ ਭਰ ਇੱਥੋਂ ਬੱਸਾਂ ਦੀ ਅਦਲਾ-ਬਦਲੀ ਕਰਨ ਵਾਲੇ ਲੋਕਾਂ ਨੂੰ ਗਰਮੀ ...

ਪੂਰੀ ਖ਼ਬਰ »

ਪੰਜਾਬ ਦੀ ਅੰਡਰ-16 ਸਾਲ ਕ੍ਰਿਕਟ ਟੀਮ ਦੇ ਕੈਂਪ ਲਈ ਬਠਿੰਡਾ ਦੇ 4 ਖਿਡਾਰੀਆਂ ਦੀ ਚੋਣ

ਬਠਿੰਡਾ, 13 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਸ਼ਹਿਰ ਦੇ 4 ਖਿਡਾਰੀ ਪੰਜਾਬ ਦੀ ਅੰਡਰ-16 ਸਾਲ ਕ੍ਰਿਕਟ ਟੀਮ ਦੇ ਕੈਂਪ ਲਈ ਚੁਣੇ ਗਏ ਹਨ | ਚੁਣੇ ਗਏ ਖਿਡਾਰੀਆਂ ਦਾ ਕੈਂਪ ਪੀ.ਸੀ.ਏ. ਸਟੇਡੀਅਮ ਮੋਹਾਲੀ ਵਿਖੇ 10 ਜੂਨ ਤੋਂ ਲੱਗੇਗਾ | ਬਠਿੰਡਾ ਕ੍ਰਿਕਟ ਐਸੋੋਸੀਏਸ਼ਨ ਦੇ ...

ਪੂਰੀ ਖ਼ਬਰ »

ਰੰਗੂਨ 'ਚ ਮੇਜਰ ਬਸ਼ੇਸ਼ਰ ਸਿੰਘ ਦੇ ਨਾਂਅ 'ਤੇ ਰਿੱਜ, ਬਠਿੰਡਾ 'ਚ ਬਣਾਇਆ ਯਾਦਗਾਰੀ ਗੇਟ

ਬਠਿੰਡਾ, 13 ਮਈ (ਕੰਵਲਜੀਤ ਸਿੰਘ ਸਿੱਧੂ)-ਮੇਜਰ ਬਸ਼ੇਸਰ ਸਿੰਘ ਬਹਾਦਰੀ ਦੀ ਉਹ ਮਿਸਾਲ ਸਨ ਜਿਨ੍ਹਾਂ ਨੇ ਆਪਣੀ ਬਹਾਦਰੀ ਅਤੇ ਕਾਬਲੀਅਤ ਦੇ ਬਲਬੂਤੇ 'ਤੇ ਭਾਰਤੀ ਫ਼ੌਜ ਵਿਚ ਆਪਣੀ ਪਲਟਣ ਹੀ ਨਹੀਂ ਬਲਕਿ ਦੇਸ਼ ਦੇ ਫ਼ੌਜੀ ਜਵਾਨਾਂ ਦੇ ਵੀਰਤਾ ਭਰਪੂਰ ਇਤਿਹਾਸ ਵਿਚ ਆਪਣੀ ...

ਪੂਰੀ ਖ਼ਬਰ »

ਰਾਮਪੁਰਾ ਫੂਲ ਦਾ ਹੋਵੇਗਾ ਚੌਤਰਫਾ ਵਿਕਾਸ-ਬਿਜਲੀ ਮੰਤਰੀ ਕਾਂਗੜ

ਰਾਮਪੁਰਾ ਫੂਲ, 13 ਮਈ (ਨਰਪਿੰਦਰ ਧਾਲੀਵਾਲ/ਵਿਰਦੀ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਹੈ ਕਿ ਰਾਮਪੁਰਾ ਫੂਲ ਦਾ ਚੌਤਰਫਾ ਵਿਕਾਸ ਕੀਤਾ ਜਾਵੇਗਾ | ਰਾਮਪੁਰਾ ਫੂਲ ਵਿਚ ਹੋਈ ਪੈੱ੍ਰਸ ਕਾਨਫ਼ਰੰਸ ਵਿਚ ਉਨ੍ਹਾਂ ਕਿਹਾ ਕਿ ਸਿਵਲ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਪੈਦਲ ਯਾਤਰਾ ਸ਼ੁਰੂ ਕਰਨ ਦਾ ਐਲਾਨ

ਬਠਿੰਡਾ, 13 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਸਮੂਹ ਆਂਗਣਵਾੜੀ ਵਰਕਰ ਤੇ ਹੈਲਪਰ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ 'ਚੋਂ ਜਗਾਉਣ ਅਤੇ ਆਪਣੇ ਅਧਿਕਾਰਾਂ ਦੀ ਰਾਖ਼ੀ ਲਈ 28 ਮਈ ਤੋਂ 30 ਮਈ ਤੱਕ 3 ਰੋਜ਼ਾ ਪੈਦਲ ਰੋਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX