ਤਾਜਾ ਖ਼ਬਰਾਂ


'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  20 minutes ago
ਨਵੀਂ ਦਿੱਲੀ, 16 ਜਨਵਰੀ- ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦੋਸ਼ੀ ਕਰਾਰੇ ਜਾਣ 'ਤੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦਾ ਕਹਿਣਾ ਹੈ ਕਿ ਜਦੋਂ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਕੋਈ ਕੀ ਕਹਿ...
ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਮੌਕੇ ਟਾਈਟਲਰ ਦੀ ਮੌਜੂਦਗੀ 'ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
. . .  33 minutes ago
ਨਵੀਂ ਦਿੱਲੀ, 16 ਜਨਵਰੀ- ਸ਼ੀਲਾ ਦੀਕਸ਼ਤ ਵਲੋਂ ਅੱਜ ਦਿੱਲੀ ਕਾਂਗਰਸ ਦੀ ਕਮਾਨ ਸੰਭਾਲਣ ਮੌਕੇ ਕਰਾਏ ਪ੍ਰੋਗਰਾਮ 'ਚ ਜਗਦੀਸ਼ ਟਾਈਟਲਰ ਦੀ ਮੌਜੂਦਗੀ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਤੀਤ 'ਚ ਰਾਹੁਲ ਗਾਂਧੀ ਦੇ...
ਸਵਾਈਨ ਫਲੂ ਕਾਰਨ 45 ਸਾਲਾ ਵਿਅਕਤੀ ਦੀ ਮੌਤ
. . .  42 minutes ago
ਜਲਾਲਾਬਾਦ, 16 ਜਨਵਰੀ (ਕਰਨ ਚੁਚਰਾ)- ਸ਼ਹਿਰ ਦੀ ਬਸਤੀ ਗੋਬਿੰਦ ਨਗਰੀ 'ਚ ਇੱਕ 45 ਸਾਲਾ ਵਿਅਕਤੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੇਵਲ ਕ੍ਰਿਸ਼ਨ ਦੇ ਰੂਪ 'ਚ ਹੋਈ ਹੈ। ਕੇਵਲ ਕ੍ਰਿਸ਼ਨ ਖੇਤੀਬਾੜੀ ਅਤੇ ਮਿਹਨਤ-ਮਜ਼ਦੂਰੀ ਕਰਕੇ...
ਸ਼ੀਲਾ ਦੀਕਸ਼ਤ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਪ੍ਰੋਗਰਾਮ 'ਚ ਨਜ਼ਰ ਆਏ ਜਗਦੀਸ਼ ਟਾਈਟਲਰ
. . .  53 minutes ago
ਨਵੀਂ ਦਿੱਲੀ, 16 ਜਨਵਰੀ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਤ ਨੇ ਅੱਜ ਦਿੱਲੀ ਕਾਂਗਰਸ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਦੀ ਤਾਜਪੋਸ਼ੀ ਸੰਬੰਧੀ ਕਰਾਏ ਪ੍ਰੋਗਰਾਮ 'ਚ ਜਿੱਥੇ ਕਾਂਗਰਸ ਦੇ ਕਈ ਨੇਤਾ ਮੌਜੂਦ ਸਨ, ਉੱਥੇ ਹੀ...
ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਸੁਪਰੀਮ ਕੋਰਟ ਵਲੋਂ ਝਟਕਾ
. . .  about 1 hour ago
ਨਵੀਂ ਦਿੱਲੀ, 16 ਜਨਵਰੀ- ਸੁਪਰੀਮ ਕੋਰਟ ਨੇ ਅੱਜ ਸੂਬਿਆਂ 'ਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਦੀ ਨਿਯੁਕਤੀ ਸੰਬੰਧੀ ਆਪਣੇ ਪਿਛਲੇ ਸਾਲ ਦੇ ਹੁਕਮ 'ਚ ਬਦਲਾਅ ਕਰਨ ਵਾਲੀਆਂ ਪੰਜਾਬ, ਹਰਿਆਣਾ, ਕੇਰਲ, ਪੱਛਮੀ ਬੰਗਾਲ ਅਤੇ ਬਿਹਾਰ...
ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਦੇਰੀ ਕਾਂਗਰਸ ਸਰਕਾਰ ਦੀ ਨਾਕਾਮੀ- ਸਾਂਪਲਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)- ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ...
ਆਪਣੇ ਅਸਤੀਫ਼ੇ 'ਚ ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਲਿਖੀਆਂ ਇਹ ਗੱਲਾਂ
. . .  about 1 hour ago
ਚੰਡੀਗੜ੍ਹ, 16 ਜਨਵਰੀ (ਅਜਾਇਬ ਸਿੰਘ ਔਜਲਾ)- ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜੇ ਆਪਣੇ ਅਸਤੀਫ਼ਾ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 2 hours ago
ਭੋਗਪੁਰ, 16 ਜਨਵਰੀ (ਕਮਲਜੀਤ ਸਿੰਘ ਡੱਲੀ)- ਪਠਾਨਕੋਟ-ਜਲੰਧਰ ਕੌਮੀ ਹਾਈਵੇਅ 'ਤੇ ਪਿੰਡ ਡੱਲੀ ਵਿਖੇ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ...
ਭਾਖੜਾ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
. . .  about 2 hours ago
ਕੀਰਤਪੁਰ ਸਾਹਿਬ, 16 ਜਨਵਰੀ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਬੀਤੀ ਰਾਤ ਨਜ਼ਦੀਕੀ ਪਿੰਡ ਅਟਾਰੀ ਵਿਖੇ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰ ਨਹਿਰ 'ਚ ਡਿੱਗ ਪਈ। ਇਸ ਹਾਦਸੇ 'ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਅਤੇ...
ਫਿਲੌਰ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  about 2 hours ago
ਫਿਲੌਰ, 16 ਜਨਵਰੀ (ਸੁਰਜੀਤ ਸਿੰਘ ਬਰਨਾਲਾ)- ਬੀਤੀ ਰਾਤ 12 ਵਜੇ ਦੇ ਕਰੀਬ ਫਿਲੌਰ ਦੇ ਨਵਾਂਸ਼ਹਿਰ ਰੋਡ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰਾਂ ਨੇ ਸਟਰਾਂਗ ਰੂਮ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਅਸਫ਼ਲ ਰਹੀ। ਹਾਲਾਂਕਿ ਜਾਂਦੇ ਸਮੇਂ ਚੋਰ ਬੈਂਕ...
ਨਾਗੇਸ਼ਵਰ ਰਾਓ ਦੀ ਨਿਯੁਕਤੀ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਲੇ ਹਫ਼ਤੇ ਹੋਵੇਗੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 16 ਜਨਵਰੀ- ਐੱਮ. ਨਾਗੇਸ਼ਵਰ ਰਾਓ ਨੂੰ ਸੀ. ਬੀ. ਆਈ. ਦਾ ਅੰਤਰਿਮ ਨਿਰਦੇਸ਼ਕ ਬਣਾਏ ਜਾਣ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਿਆ ਹੈ। ਸੁਪਰੀਮ ਕੋਰਟ 'ਚ ਇਸ ਪਟੀਸ਼ਨ 'ਤੇ ਸੁਣਵਾਈ ਅਗਲੇ ਹਫ਼ਤੇ ਹੋਵੇਗੀ...
ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਧਮਾਕਾ, 15 ਲੋਕਾਂ ਦੀ ਮੌਤ
. . .  about 3 hours ago
ਨੈਰੋਬੀ, 16 ਜਨਵਰੀ- ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਸਥਿਤ ਇੱਕ ਹੋਟਲ 'ਚ ਬੀਤੀ ਰਾਤ ਹੋਏ ਧਮਾਕੇ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ 'ਚ 30 ਲੋਕ ਜ਼ਖ਼ਮੀ ਹੋਏ ਹਨ। ਕੀਨੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਹੋਟਲ 'ਚ ਫਸੇ ਹੋਏ ਲੋਕਾਂ ਨੂੰ...
'ਆਪ' ਨੂੰ ਵੱਡਾ ਝਟਕਾ, ਵਿਧਾਇਕ ਮਾਸਟਰ ਬਲਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਚੰਡੀਗੜ੍ਹ, 16 ਜਨਵਰੀ- ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਾਸਟਰ ਬਲਦੇਵ ਪੰਜਾਬ ਦੇ ਦੂਜੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੇ 'ਆਪ' ਤੋਂ ਅਸਤੀਫ਼ਾ...
ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 4 hours ago
ਪਟਨਾ, 16 ਜਨਵਰੀ- ਬਿਹਾਰ ਦਾ ਹਾਜੀਪੁਰ 'ਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਇਸ ਹਮਲੇ 'ਚ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ। ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ...
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ 'ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
. . .  about 4 hours ago
ਇਸਲਾਮਾਬਾਦ, 16 ਜਨਵਰੀ- ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ 'ਚ ਲੰਘੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਘਰ 'ਚ ਅੱਗ ਲੱਗਣ ਕਾਰਨ ਦੁਲਹਨ ਅਤੇ ਉਸ ਦੀਆਂ ਚਾਰ ਸਹੇਲੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਮੁਖ਼ਬਰੀ ਦੇ ਸ਼ੱਕ 'ਚ ਨਕਸਲੀਆਂ ਨੇ ਦੋ ਲੋਕਾਂ ਦੀ ਕੀਤੀ ਹੱਤਿਆ
. . .  about 4 hours ago
6 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਕੀਮਤ 'ਚ ਵਾਧਾ
. . .  about 5 hours ago
ਬਸਪਾ ਨੇਤਾ ਦਾ ਵਿਵਾਦਿਤ ਬਿਆਨ, ਕਿਹਾ- ਚੋਣਾਂ 'ਚ ਭਾਜਪਾ ਵਾਲਿਆਂ ਨੂੰ ਦੌੜਾ-ਦੌੜਾ ਕੇ ਮਾਰਾਂਗੇ
. . .  about 5 hours ago
ਦੋ ਔਰਤਾਂ ਨੇ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਰੋਕਿਆ
. . .  1 minute ago
ਅੱਜ ਦਾ ਵਿਚਾਰ
. . .  about 6 hours ago
ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  1 day ago
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  1 day ago
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  1 day ago
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  1 day ago
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  1 day ago
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
. . .  1 day ago
ਪੰਜਾਬ ਵਿਚ ਕਈ ਥਾਵਾਂ 'ਤੇ ਮਨਾਇਆ ਗਿਆ ਮਾਇਆਵਤੀ ਦਾ ਜਨਮ ਦਿਨ
. . .  1 day ago
ਅਧਿਆਪਕਾਂ ਆਗੂਆਂ ਦੀ ਮੁਅੱਤਲੀ ਦੀਆਂ ਫੂਕੀਆਂ ਕਾਪੀਆਂ
. . .  1 day ago
ਕਰਨਾਟਕ 'ਚ ਸੰਕਟ 'ਚ ਘਿਰੀ ਕੁਮਾਰਸਵਾਮੀ ਦੀ ਸਰਕਾਰ, ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ
. . .  1 day ago
ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਲੜੀ 1-1 'ਤੇ ਬਰਾਬਰ
. . .  1 day ago
ਧੋਨੀ ਦਾ ਅਲੋਚਕਾਂ ਨੂੰ ਜਵਾਬ, 55 ਦੌੜਾਂ ਬਣਾ ਕੇ ਰਹੇ ਨਾਬਾਦ
. . .  1 day ago
ਭਾਰਤ-ਆਸਟ੍ਰੇਲੀਆ ਦੂਸਰਾ ਇੱਕਦਿਨਾਂ ਮੈਚ : ਭਾਰਤ ਦੀ 6 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਆਖਿਰੀ ਓਵਰ 'ਚ ਭਾਰਤ ਨੂੰ ਜਿੱਤਣ ਲਈ 7 ਦੌੜਾਂ ਦੀ ਲੋੜ
. . .  1 day ago
ਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ 'ਚ ਕੱਢਿਆ ਵਿਸ਼ਾਲ ਮੁਹੱਲਾ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 12 ਗੇਂਦਾਂ 'ਚ 16 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 18 ਗੇਂਦਾਂ 'ਚ 25 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 24 ਗੇਂਦਾਂ 'ਚ 34 ਦੌੜਾਂ ਦੀ ਲੋੜ
. . .  1 day ago
ਜੰਮੂ-ਕਸ਼ਮੀਰ : ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਸਹਾਇਕ ਕਮਾਂਡੈਂਟ ਸ਼ਹੀਦ
. . .  1 day ago
ਭਾਰਤ-ਆਸਟ੍ਰੇਲੀਆ ਮੈਚ : 45 ਓਵਰਾਂ ਮਗਰੋਂ ਭਾਰਤ 255/4
. . .  1 day ago
ਭਾਰਤ-ਆਸਟ੍ਰੇਲੀਆ ਮੈਚ : 45 ਓਵਰਾਂ ਮਗਰੋਂ ਭਾਰਤ 255/4
. . .  1 day ago
ਕਪਤਾਨ ਵਿਰਾਟ ਕੋਹਲੀ 104 ਦੌੜਾਂ ਬਣਾ ਕੇ ਆਊਟ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਸਜਾਇਆ ਗਿਆ ਮਾਘੀ ਜੋੜ ਮੇਲੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
. . .  1 day ago
ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾਂ ਮੁਕੰਮਲ ਕੀਤਾ
. . .  1 day ago
ਕਪਤਾਨ ਵਿਰਾਟ ਕੋਹਲੀ 99 ਦੌੜਾਂ 'ਤੇ ਖੇਡ ਰਹੇ ਹਨ
. . .  1 day ago
ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ ਗੁਰਚਰਨ ਸਿੰਘ ਕਰਵਾਲੀਆਂ ਨਹੀਂ ਰਹੇ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਭਾਰਤ 40ਓਵਰਾਂ ਮਗਰੋਂ 224/3 'ਤੇ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੋਹਲੀ 94 ਦੌੜਾਂ 'ਤੇ ਖੇਡ ਰਹੇ ਹਨ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਭਾਰਤ 38 ਓਵਰਾਂ ਮਗਰੋਂ 215/3, 66 ਗੇਂਦਾਂ ਵਿਚ 84 ਦੌੜਾਂ ਦੀ ਲੋੜ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਪਹਿਲਾ ਸਫ਼ਾ

ਗੋਦਾਵਰੀ 'ਚ ਕਿਸ਼ਤੀ ਡੁੱਬਣ ਕਾਰਨ 40 ਲੋਕਾਂ ਦੇ ਡੁੱਬਣ ਦਾ ਖਦਸ਼ਾ

ਕਾਕੀਨਾਡਾ, 15 ਮਈ (ਏਜੰਸੀ)-ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਅੱਜ ਸ਼ਾਮ ਇਕ ਕਿਸ਼ਤੀ ਪਲਟ ਗਈ ਜਿਸ ਵਿਚ 40 ਲੋਕਾਂ ਦੇ ਡੁੱਬਣ ਦਾ ਖਦਸ਼ਾ ਹੈ। ਕਿਸ਼ਤੀ 'ਚ ਸਮਰੱਥਾ ਤੋਂ ਜ਼ਿਆਦਾ 60 ਲੋਕ ਸਵਾਰ ਸਨ। ਅਧਿਕਾਰਤ ਸੂਤਰਾਂ ਅਨੁਸਾਰ ਕਿਸ਼ਤੀ ਕੋਂਡਾਮੋਡਾਲੂ ਤੋਂ ਦੇਵੀਪਤਨਮ ਜਾ ਰਹੀ ਸੀ ਕਿ ਪੱਛਮੀ ਗੋਦਾਵਰੀ ਵੱਲ ਇਸ ਦੌਰਾਨ ਮੰਟੂਰ-ਵੇਡਾਪੱਲੀ ਦਰਮਿਆਨ ਪਲਟ ਗਈ। ਕਿਸ਼ਤੀ 'ਤੇ ਸਵਾਰ ਲੋਕ ਦੇਵੀਪਤਨਮ ਤੋਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖ਼ਰੀਦ ਕੇ ਨਦੀ ਦੇ ਹੇਠਲੇ ਇਲਾਕਿਆਂ 'ਚ ਵਸੀਆਂ ਆਪਣੀਆਂ ਬਸਤੀਆਂ ਨੂੰ ਮੁੜ ਰਹੇ ਸਨ। ਸੂਤਰਾਂ ਅਨੁਸਾਰ ਇਸ ਦੌਰਾਨ ਆਈ ਹਨ੍ਹੇਰੀ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਨਦੀ 'ਚ ਪਲਟ ਗਈ।

ਉੱਤਰ ਕੋਰੀਆ ਵਲੋਂ ਟਰੰਪ ਨਾਲ ਮੁਲਾਕਾਤ ਰੱਦ ਕਰਨ ਦੀ ਚਿਤਾਵਨੀ

ਸਿਉਲ, 15 ਮਈ (ਏਜੰਸੀ)-ਉੱਤਰ ਕੋਰੀਆ ਨੇ ਅਮਰੀਕਾ ਅਤੇ ਦੱਖਣ ਕੋਰੀਆ ਦਰਮਿਆਨ ਸੈਨਿਕ ਅਭਿਆਸ ਨੂੰ ਲੈ ਕੇ ਆਪਣੇ ਨੇਤਾ ਕਿਮ ਜੋਂਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਣ ਵਾਲੀ ਮੁਲਾਕਾਤ ਨੂੰ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਦੱਖਣ ਕੋਰੀਆ ਦੀ ਨਿਊਜ਼ ਏਜੰਸੀ ਯੋਨਹਪ ਦੀ ਰਿਪੋਰਟ ਅਨੁਸਾਰ ਪਿਉਂਗਯਾਂਗ ਨੇ ਸਿਉਲ ਨਾਲ ਹੋਣ ਵਾਲੀ ਉੱਚ ਪੱਧਰੀ ਬੈਠਕ ਵੀ ਰੱਦ ਕਰ ਦਿੱਤੀ ਹੈ।


ਕਰਨਾਟਕ ਦੀ ਵਿਕਾਸ ਯਾਤਰਾ ਕਿਸੇ ਨੂੰ ਰੋਕਣ ਨਹੀਂ ਦੇਵਾਂਗੇ-ਮੋਦੀ

ਨਵੀਂ ਦਿੱਲੀ, 15 ਮਈ (ਏਜੰਸੀ)-ਕਰਨਾਟਕ ਚੋਣ ਨਤੀਜੇ 'ਚ ਭਾਜਪਾ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਕਰਨਾਟਕ ਦੀ ਵਿਕਾਸ ਯਾਤਰਾ ਨੂੰ ਕਿਸੇ ਨੂੰ ਰੋਕਣ ਨਹੀਂ ਦੇਵੇਗੀ। ਪ੍ਰਧਾਨ ਮੰਤਰੀ ਨੇ ਭਾਜਪਾ ਮੁੱਖ ਦਫ਼ਤਰ 'ਚ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦੇ ਹੋਏ ਕਰਨਾਟਕ ਦੀ ਜਿੱਤ ਅਸਾਧਾਰਨ ਤੇ ਸ਼ਾਨਦਾਰ ਹੈ। ਇਸ ਲਈ ਉਹ ਵਰਕਰਾਂ ਤੇ ਜਨਤਾ ਦਾ ਧੰਨਵਾਦ ਕਰਦੇ ਹਨ। ਮੋਦੀ ਨੇ ਕਿਹਾ ਕਿ ਇਹ ਜਿੱਤ ਇਸ ਮਾਅਨੇ ਨਾਲ ਮਹੱਤਵਪੂਰਨ ਹੈ ਕਿ ਅਜਿਹਾ ਅਕਸ ਬਣਾ ਦਿੱਤਾ ਗਿਆ ਕਿ ਭਾਜਪਾ ਉੱਤਰ ਭਾਰਤ ਦੀ ਪਾਰਟੀ ਹੈ, ਹਿੰਦੀ ਭਾਸ਼ੀ ਖੇਤਰ ਦੀ ਪਾਰਟੀ ਹੈ। ਹੁਣ ਨਾ ਗੁਜਰਾਤ ਹਿੰਦੀ ਭਾਸ਼ੀ ਹੈ, ਨਾ ਅਸਮ, ਨਾ ਗੋਆ, ਨਾ ਪੂਰਬ ਉੱਤਰ ਦਾ ਹੀ ਕੋਈ ਖੇਤਰ ਹਿੰਦੀ ਭਾਸ਼ੀ ਹੈ ਪਰ ਲੋਕਾਂ 'ਚ ਇਹ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਝੂਠ ਫੈਲਾਇਆ ਗਿਆ। ਇਸ ਤਰ੍ਹਾਂ ਦੀ ਸੋਚ ਵਾਲੇ ਲੋਕਾਂ ਨੂੰ ਕਰਨਾਟਕ ਦੀ ਜਨਤਾ ਨੇ ਝਟਕਾ ਦਿੱਤਾ ਹੈ। ਮੋਦੀ ਨੇ ਕਿਹਾ ਕਿ ਭਾਜਪਾ ਹਿੰਦੁਸਤਾਨ ਦੇ ਹਰ ਖੇਤਰ ਦੇ ਲੋਕਾਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਪ੍ਰਤੀ ਸਮਰਪਿਤ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਦੀ ਉੱਜਵਲ ਭਵਿੱਖ ਲਈ ਭਾਜਪਾ ਪਿੱਛੇ ਨਹੀਂ ਹਟੇਗੀ।
ਭਾਜਪਾ ਦੀ ਜੇਤੂ ਲੈਅ ਜਾਰੀ ਰਹੇਗੀ-ਅਮਿਤ ਸ਼ਾਹ
ਕਰਨਾਟਕ ਚੋਣ ਨਤੀਜਿਆਂ ਤੋਂ ਉਤਸ਼ਾਹਿਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਦੀ ਜੇਤੂ ਲੈਅ ਜਾਰੀ ਰਹੇਗੀ ਤੇ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਸਮੇਤ ਸਾਰੀਆਂ ਚੋਣਾਂ ਜਿੱਤੇਗੀ। ਅਮਿਤ ਸ਼ਾਹ ਨੇ ਪਾਰਟੀ ਹੈੱਡਕੁਆਟਰ 'ਤੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਲੋਕਾਂ ਨੂੰ ਵੰਡਣ ਲਈ ਫ਼ਿਰਕੂ ਰਾਜਨੀਤੀ ਕਰਦੀ ਹੈ। ਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਸੀਨੀਅਰ ਭਾਜਪਾ ਨੇਤਾਵਾਂ ਦੀ ਹਾਜ਼ਰੀ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਫ਼-ਸੁਥਰੇ ਪ੍ਰਸ਼ਾਸਨ 'ਚ ਵਿਸ਼ਵਾਸ ਪ੍ਰਗਟਾਇਆ ਹੈ ਤੇ ਕਾਂਗਰਸ ਦੀ ਵੰਡ ਪਾਊ ਨੀਤੀ ਨੂੰ ਨਕਾਰਿਆ ਹੈ।

ਸ੍ਰੀ ਹੇਮਕੁੰਟ ਸਾਹਿਬ ਲਈ ਕੇਂਦਰੀ ਮੰਤਰੀ ਪੁਰੀ 22 ਨੂੰ ਰਵਾਨਾ ਕਰਨਗੇ ਪਹਿਲਾ ਜਥਾ-ਬਿੰਦਰਾ

ਬਰਫ਼ ਹਟਾਉਣ ਦਾ ਕੰਮ 20 ਤੱਕ ਹੋਵੇਗਾ ਪੂਰਾ

ਕਮਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ
ਦੇਹਰਾਦੂਨ, 15 ਮਈ-25 ਮਈ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਸ਼ੁਰੂ ਹੋਣ ਵਾਲੀ ਸਿੱਖਾਂ ਦੀ ਵਿਸ਼ਵ ਪ੍ਰਸਿੱਧ ਯਾਤਰਾ ਦੇ ਮੱਦੇਨਜ਼ਰ ਭਾਰਤੀ ਫ਼ੌਜ ਦੇ ਜਵਾਨਾਂ ਨੇ ਇਸ ਖੇਤਰ 'ਚ ਪਈ ਬਰਫ਼ ਨੂੰ ਹਟਾਉਣ ਦਾ ਕਾਰਜ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤਾ ਹੈ। 418 ਇੰਡੀਪਿਡੈਂਟ ਇੰਜੀਨੀਅਰ ਗਰੁੱਪ ਦੇ ਸੂਬੇਦਾਰ ਇਕਬਾਲ ਸਿੰਘ ਦੀ ਅਗਵਾਈ 'ਚ ਜਵਾਨਾਂ ਨੇ 2 ਮਈ ਤੋਂ ਹੀ ਬਰਫ਼ ਹਟਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਸੀ, ਪਰ 4 ਮਈ ਤੋਂ ਅਚਾਨਕ ਮੌਸਮ ਖ਼ਰਾਬ ਹੋਣ ਤੋਂ ਬਾਅਦ ਲਗਾਤਾਰ 10 ਮਈ ਤੱਕ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਲੈ ਕੇ ਲਗਪਗ ਤਿੰਨ ਕਿੱਲੋਮੀਟਰ ਦੇ ਖੇਤਰ ਤੱਕ ਭਾਰੀ ਬਰਫ਼ਬਾਰੀ ਹੋਈ, ਜਿਸ ਕਾਰਨ ਲਗਪਗ 7 ਤੋਂ 8 ਫੁੱਟ ਪੂਰੇ ਰਸਤੇ 'ਚ ਬਰਫ਼ ਜੰਮ ਗਈ ਅਤੇ ਅਟਲਾ ਕੋਟੀ 'ਚ 300 ਮੀਟਰ ਦਾ ਗਲੇਸ਼ੀਅਰ ਬਣ ਗਿਆ।ਇਸ ਕਾਰਨ ਜਵਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਖੇਤਰ 'ਚ ਹੀ ਫਸ ਗਏ ਤੇ ਬਰਫ਼ ਹਟਾਉਣ ਦਾ ਕਾਰਜ ਬੰਦ ਕਰਨਾ ਪਿਆ। 11 ਮਈ ਤੋਂ ਮੌਸਮ ਸਾਫ਼ ਹੋਣ 'ਤੇ ਜਵਾਨਾਂ ਨੇ ਯਾਤਰਾ ਮਾਰਗ ਤੋਂ ਬਰਫ਼ ਹਟਾਉਣ ਦਾ ਕਾਰਜ ਫਿਰ ਸ਼ੁਰੂ ਕੀਤਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਲਗਪਗ ਇਕ ਕਿੱਲੋਮੀਟਰ ਪੈਦਲ ਮਾਰਗ ਤੋਂ ਬਰਫ਼ ਨੂੰ ਹਟਾ ਦਿੱਤਾ ਗਿਆ ਹੈ, ਜਦਕਿ ਅਟਲਾ ਕੋਟੀ 'ਚ ਬਣੇ 300 ਮੀਟਰ ਦੇ ਗਲੇਸ਼ੀਅਰ 'ਚੋਂ 100 ਮੀਟਰ ਗਲੇਸ਼ੀਅਰ ਨੂੰ ਹਟਾ ਦਿੱਤਾ ਹੈ। ਸੂਬੇਦਾਰ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਮੌਸਮ ਠੀਕ ਰਿਹਾ ਤਾਂ 20 ਮਈ ਤੱਕ ਪੈਦਲ ਮਾਰਗ ਤੋਂ ਬਰਫ਼ ਹਟਾ ਦਿੱਤੀ ਜਾਵੇਗੀ। ਗੁਰਦੁਆਰਾ ਗੋਬਿੰਦ ਘਾਟ ਦੇ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸ਼ਰਧਾਲੂਆਂ ਦੀ ਸਹੂਲਤ ਹੇਤੂ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸੰਗਤਾਂ ਲਈ ਖੁਸ਼ਖ਼ਬਰੀ ਹੈ ਕਿ ਗੋਬਿੰਦ ਧਾਮ 'ਚ ਭਾਰਤੀ ਦੂਰਸੰਚਾਰ ਵਲੋਂ ਲਗਾਏ ਟਾਵਰ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਸੰਗਤ ਬੀ.ਐਸ.ਐਨ.ਐਲ. ਦੇ ਸਿਮ ਤੋਂ ਆਪਣੇ ਪਰਿਵਾਰ ਨਾਲ ਗੱਲਬਾਤ ਕਰ ਸਕੇਗੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਕੇਂਦਰੀ ਨਗਰ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਿਸ਼ੀਕੇਸ਼ 'ਚ ਇਕ ਸਮਾਗਮ ਦੌਰਾਨ 22 ਮਈ ਨੂੰ ਪਹਿਲਾ ਜਥਾ ਰਵਾਨਾ ਕਰਨਗੇ ਤੇ ਇਸ ਸਮਾਗਮ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਯਾਤਰਾ ਸਬੰਧੀ ਜਾਣਕਾਰੀ ਲੈਣ ਲਈ ਵਿਸ਼ੇਸ਼ ਕਰਕੇ ਪੰਜਾਬ ਤੇ ਹੋਰ ਸੂਬਿਆਂ ਸਣੇ ਵਿਦੇਸ਼ਾਂ ਤੋਂ ਵੀ ਸੰਗਤਾਂ ਦੇ ਲਗਾਤਾਰ ਫ਼ੋਨ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਯਾਤਰਾ 'ਚ ਸੰਗਤਾਂ ਦੀ ਗਿਣਤੀ ਕਈ ਗੁਣਾ ਵੱਧ ਹੋਵੇਗੀ।

ਅਨੰਤਨਾਗ 'ਚ ਅੱਤਵਾਦੀ ਹਮਲਾ-ਪੁਲਿਸ ਜਵਾਨ ਸ਼ਹੀਦ

ਸ੍ਰੀਨਗਰ, 15 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਅਨੰਤਨਾਗ ਦੇ ਬਿਜਬਹਾੜਾ ਇਲਾਕੇ ਵਿਖੇ ਸ਼ੱਕੀ ਅੱਤਵਾਦੀ ਵਲੋਂ ਪੁਲਿਸ ਦੀ ਗੱਡੀ 'ਤੇ ਕੀਤੇ ਹਮਲੇ 'ਚ ਪੁਲਿਸ ਕਰਮੀ ਸ਼ਹੀਦ ਹੋ ਗਿਆ, ਜਦਕਿ ਇਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਧਰ ਫ਼ੌਜ ਅਤੇ ਨੀਮ ਬਲਾਂ ਨੇ ਜ਼ਿਲ੍ਹਾ ਬਾਰਾਮੂਲਾ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਛੇੜ ਦਿੱਤੀ ਪਰ ਫ਼ੌਜ ਅਤੇ ਅੱਤਵਾਦੀਆਂ ਦਾ ਸਾਹਮਣਾ ਨਹੀਂ ਹੋਇਆ । ਸੂਤਰਾਂ ਅਨੁਸਾਰ ਸ੍ਰੀਨਗਰ-ਜੰਮੂ ਹਾਈਵੇ 'ਤੇ ਸਥਿਤ ਬਿਜਬਹਾੜਾ ਕਸਬੇ 'ਚ ਸਥਿਤ ਪਾਜ਼ਲਪੋਰਾ ਨੇੜੇ ਉਸ ਵੇਲੇ ਸਨਸਨੀ ਫੈਲ ਗਈ, ਜਦ ਦਿਨ ਦਿਹਾੜੇ ਹਥਿਆਰਬੰਦ ਅੱਤਵਾਦੀਆਂ ਨੇ ਉਥੋਂ ਲੰਘ ਰਹੀ ਪੁਲਿਸ ਦੀ ਇਕ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਕਾਂਸਟੇਬਲ ਅਬਦੁਲ ਰਸ਼ੀਦ ਅਤੇ ਬਿਲਾਲ ਅਹਿਮਦ (ਐਸ.ਪੀ.ਓ.) ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਬਿਜਬਹਾੜਾ ਪਹੁੰਚਾਇਆ, ਜਿਥੇ ਬਿਲਾਲ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਰਸ਼ੀਦ ਨੂੰ ਸ੍ਰੀਨਗਰ ਰੈਫ਼ਰ ਕਰ ਦਿੱਤਾ। ਗੋਲੀਬਾਰੀ ਕਾਰਨ ਲੋਕ ਸੁਰੱਖਿਅਤ ਸਥਾਨ ਵੱਲ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਗਏ ਤੇ ਕਾਰੋਬਾਰੀ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ। ਸੂਤਰਾਂ ਅਨੁਸਾਰ ਇਸ ਹਮਲੇ 'ਚ 1 ਤੋਂ 3 ਅੱਤਵਾਦੀ ਸ਼ਾਮਿਲ ਸਨ ਤੇ ਉਹ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਏ। ਸੁਰੱਖਿਆ ਬਲਾਂ ਵਲੋਂ ਇਲਾਕੇ ਨੂੰ ਘੇਰ ਕੇ ਤਲਾਸ਼ੀ ਦਾ ਸਿਲਸਿਲਾ ਜਾਰੀ ਸੀ।

ਵਾਰਾਨਸੀ 'ਚ ਨਿਰਮਾਣ ਅਧੀਨ ਫਲਾਈਓਵਰ ਡਿੱਗਣ ਕਾਰਨ 18 ਮੌਤਾਂ

*ਕਈ ਵਾਹਨ ਦੱਬੇ * ਯੂ. ਪੀ. ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ

ਵਾਰਾਨਸੀ/ਲਖਨਊ, 15 ਮਈ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦ ਖੇਤਰ ਵਾਰਾਨਸੀ 'ਚ ਰੇਲਵੇ ਸਟੇਸ਼ਨ ਦੇ ਸਾਹਮਣੇ ਬਣ ਰਹੇ ਫਲਾਈਓਵਰ ਦਾ ਇਕ ਸਪੈਨ ਡਿੱਗਣ ਨਾਲ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਸਪੈਨ ਡਿੱਗਣ ਕਾਰਨ ਇਕ ਬੱਸ ਸਮੇਤ 6 ਗੱਡੀਆਂ ਹੇਠਾਂ ਫਸੀਆਂ ਹੋਈਆਂ ਹਨ। 6 ਕਰੇਨਾਂ ਸਪੈਨ ਨੂੰ ਚੁੱਕਣ ਲਈ ਲੱਗੀਆਂ ਹੋਈਆਂ ਹਨ। ਉੱਤਰ ਪ੍ਰਦੇਸ਼ ਦੇ ਰਾਹਤ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਕਿ ਘਟਨਾ ਸਥਾਨ ਤੋਂ 16 ਲਾਸ਼ਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ 3 ਵਿਅਕਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਸੂਬਾ ਸਰਕਾਰ ਇਸ ਹਾਦਸੇ 'ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਅਤੇ ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਸਹਾਇਤਾ ਰਾਸ਼ੀ ਪ੍ਰਦਾਨ ਕਰੇਗੀ। ਵਾਰਾਨਸੀ 'ਚ ਕੈਂਟ ਸਟੇਸ਼ਨ ਦੇ ਸਾਹਮਣੇ ਸੜਕ 'ਤੇ ਉੱਤਰ ਪ੍ਰਦੇਸ਼ ਰਾਜ ਸੇਤੂ ਨਿਗਮ ਫਲਾਈਓਵਰ ਦਾ ਨਿਰਮਾਣ ਕਰ ਰਿਹਾ ਹੈ। ਅੱਜ ਸ਼ਾਮ ਨੂੰ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਸਪੈਨ ਡਿਗ ਗਿਆ। ਜਿਸ ਨਾਲ ਇਕ ਦਰਜਨ ਤੋਂ ਵੱਧ ਵਾਹਨ ਇਸ ਦੀ ਲਪੇਟ 'ਚ ਆ ਗਏ। ਸਪੈਨ ਡਿੱਗਣ ਨਾਲ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 2 ਦਰਜਨਾਂ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਕਈ ਸਥਾਨਕ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਹੈ। ਓਵਰਬ੍ਰਿਜ ਦੇ ਸਪੈਨ ਦੇ ਡਿੱਗਣ ਤੋਂ ਬਾਅਦ ਹਰ ਪਾਸੇ ਚੀਖ਼ ਚਿਹਾੜਾ ਪੈ ਗਿਆ। ਇਸ ਦੌਰਾਨ ਭੱਜ ਦੌੜ ਅਤੇ ਜਾਨ ਬਚਾਉਣ ਦੀ ਕੋਸ਼ਿਸ਼ 'ਚ ਕਈ ਲੋਕ ਇਸ ਦੌਰਾਨ ਡਿਗ ਦੇ ਜ਼ਖ਼ਮੀ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਰਾਹਤ ਕਰਮੀ ਜੰਗੀ ਪੱਧਰ 'ਤੇ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ। ਇਸ ਦੌਰਾਨ ਡੀ. ਜੀ. ਪੀ. ਓ. ਪੀ. ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪੁਲਿਸ ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜੇ ਕੁਝ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ ਪਰ ਅਸੀਂ ਅਜੇ ਗਿਣਤੀ ਨਹੀਂ ਦੱਸ ਸਕਦੇ ਹਾਂ।
ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਵਾਰਾਨਸੀ 'ਚ ਕੈਂਟ ਸਟੇਸ਼ਨ ਦੇ ਸਾਹਮਣੇ ਨਿਰਮਾਣ ਅਧੀਨ ਪੁਲ ਦੇ ਸਪੈਨ ਡਿੱਗਣ ਦੀ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਅਤੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਅਤੇ ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਕਮੇਟੀ ਨੂੰ 48 ਘੰਟਿਆਂ 'ਚ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਵੀਂ ਦਿੱਲੀ, (ਏਜੰਸੀ)-ਗ੍ਰਹਿ ਮੰਤਰੀ ਰਾਜਨਾਥ ਸਿੰੰਘ ਨੇ ਅੱਜ ਵਾਰਾਣਸੀ 'ਚ ਫਲਾਈਓਵਰ ਡਿਗਣ ਦੇ ਵਾਪਰੇ ਹਾਦਸੇ 'ਚ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਗੱਲ ਕੀਤੀ ਜਿਸ ਨੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਰਾਜਨਾਥ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਦੁੱਖ ਪ੍ਰਗਟ
ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਦੇ ਕੈਂਟ ਰੇਲਵੇ ਸਟੇਸ਼ਨ ਦੇ ਕੋਲ ਇਕ ਨਿਰਮਾਣ ਅਧੀਨ ਫਲਾਈਓਵਰ ਢਹਿ ਜਾਣ ਕਾਰਨ ਹੋਈਆਂ ਕਈ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਹਾਦਸੇ ਦੇ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨਾਲ ਵੀ ਫ਼ੋਨ 'ਤੇ ਸੰਪਰਕ ਕਰਕੇ ਘਟਨਾ ਦੀ ਸਥਿਤੀ ਵਾਰੇ ਜਾਣਕਾਰੀ ਲਈ ਹੈ।

ਪਾਕਿ ਗੋਲੀਬਾਰੀ 'ਚ ਬੀ. ਐਸ. ਐਫ. ਜਵਾਨ ਸ਼ਹੀਦ

ਸ੍ਰੀਨਗਰ, 15 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਦੇ ਮੰਗੂਚਕ ਇਲਾਕੇ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿ ਰੇਂਜ਼ਰਾਂ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐਸ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਜੰਗਬੰਦੀ ਦੀ ਉਲੰਘਣਾ ਦੀ ਇਹ ਘਟਨਾ 3 ਮਹੀਨੇ ਦੀ ਖ਼ਾਮੋਸ਼ੀ ਤੋਂ ਬਾਅਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 4 ਦਿਨਾਂ ਦੇ ਬਾਅਦ ਹੋਣ ਵਾਲੇ ਜੰਮੂ-ਕਸ਼ਮੀਰ ਦੇ ਦੌਰੇ ਤੋਂ ਪਹਿਲਾਂ ਵਾਪਰੀ ਹੈ। ਇਸ ਦੌਰਾਨ ਅੱਜ ਦੂਜੇ ਦਿਨ ਵੀ ਅੰਤਰਰਾਸ਼ਟਰੀ ਸਰਹੱਦ 'ਤੇ ਸ਼ੱਕੀ ਅੱਤਵਾਦੀਆਂ ਦੀ ਘੁਸਪੈਠ ਦੇ ਖ਼ਦਸ਼ੇ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਦੇਰ ਰਾਤ 11.30 ਵਜੇ ਮੰਗੂਚਕ ਖੇਤਰ ਵਿਖੇ ਪਾਕਿ ਰੇਜਰਾਂ ਨੇ ਗੋਲੀਬਾਰੀ ਦੀ ਉਲੰਘਣਾ ਕਰਦੇ ਭਾਰੀ ਸ਼ੈਲਿੰਗ ਅਤੇ ਸਨੈਪਰ ਨਾਲ ਨਿਸ਼ਾਨਾ ਬਣਾ ਕੇ ਬੀ.ਐਸ. ਐਫ. ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਜਿਸ 'ਚ ਬੀ.ਐਸ.ਐਫ. ਦਾ ਹੈੱਡ ਕਾਂਸਟੇਬਲ ਦਵਿੰਦਰ ਸਿੰਘ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ, ਜਿਸ ਨੂੰ ਸਬ-ਜ਼ਿਲਾ ਹਸਪਤਾਲ ਸਾਂਬਾ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਿਆ। ਬੀ.ਐਸ.ਐਫ. ਬੁਲਾਰੇ ਅਨੁਸਾਰ ਭਾਰਤੀ ਜਵਾਨਾਂ ਨੇ ਵੀ ਪਾਕਿ ਦੀ ਇਸ ਹਰਕਤ ਦਾ ਢੁਕਵਾਂ ਜਵਾਬ ਦਿੱਤਾ। ਸਾਂਬਾ ਅਤੇ ਹੀਰਾਨਗਰ ਸੈਕਟਰਾਂ ਦੀਆਂ ਅੰਤਰਰਾਸ਼ਟਰੀ ਸਰਹੱਦਾਂ 'ਤੇ ਦੋ ਪਾਸੜ ਗੋਲੀਬਾਰੀ ਦਾ ਸਿਲਸਿਲਾ ਰੁਕ -ਰੁਕ ਕੇ ਜਾਰੀ ਸੀ। ਇਹ ਘਟਨਾ ਪੁਲਿਸ ਵਲੋਂ ਜ਼ਿਲ੍ਹਾ ਕਠੂਆ ਦੇ ਹੀਰਾ ਨਗਰ ਸੈਕਟਰ ਦੇ ਤਰਨਾ ਅਲਾਹ ਇਲਾਕੇ 'ਚ 5 ਸ਼ੱਕੀ ਅੱਤਵਾਦੀਆਂ ਦੇ ਦੇਖਣ ਤੋਂ ਬਾਅਦ ਵਾਪਰੀ। ਪੁਲਿਸ ਬੁਲਾਰੇ ਅਨੁਸਾਰ ਸਾਂਬਾ ਅਤੇ ਕਠੂਆ ਜ਼ਿਲ੍ਹਿਆਂ 'ਚ ਸਥਾਪਤ ਸੁਰੱਖਿਆ ਬਲਾਂ ਦੇ ਕੈਂਪਾਂ ਅਤੇ ਜੰਮੂ-ਲਖਨਪੁਰ ਹਾਈਵੇਅ ਤੱਕ ਅਲਰਟ ਜਾਰੀ ਕਰਨ ਤੋਂ ਬਾਅਦ ਫ਼ੌਜ ਵਲੋਂ ਅੱਜ ਦੂਜੇ ਦਿਨ ਜੰਮੂ-ਪਠਾਨਕੋਟ ਹਾਈਵੇ 'ਤੇ ਕਈ ਥਾਂਈਂ ਵਿਸ਼ੇਸ਼ ਨਾਕੇ ਲਗਾ ਕੇ ਤਲਾਸ਼ੀ ਦਾ ਸਿਲਸਿਲਾ ਜਾਰੀ ਰਿਹਾ। ਇਧਰ ਬੀ.ਐਸ.ਐਫ. ਦੇ ਡੀ. ਜੀ. ਕੇ. ਕੇ ਸ਼ਰਮਾ ਨੇ ਸ਼ਹੀਦ ਜਵਾਨ ਦਵਿੰਦਰ ਸਿੰਘ ਨੂੰ ਬੀ.ਐਸ.ਐਫ. ਦੇ ਪਲੋੜਾ ਕੈਂਪ ਵਿਖੇ ਸ਼ਰਧਾਂਜਲੀ ਭੇਟ ਕੀਤੀ । ਸਮਾਰੋਹ ਦੌਰਾਨ ਡੀ. ਜੀ. ਬੀ.ਐਸ.ਐਫ .ਐਫ. ਕੇ. ਕੇ. ਸ਼ਰਮਾ ਨੇ ਦੱਸਿਆ ਕਿ ਪਾਕਿ ਰੇਜ਼ਰਾਂ ਨੇ ਅੱਤਵਾਦੀਆਂ ਨੂੰ ਸਰਹੱਦ ਦੇ ਨੇੜਿਉਂ ਸਰਹੱਦ ਹੇਠੋਂ ਸੁਰੰਗ ਦੁਆਰਾ ਘੁਸਪੈਠ ਕਰ ਕੇ ਭਾਰਤੀ ਇਲਾਕੇ ਵੱਲ ਧੱਕ ਦੇਣ ਦੀ ਘਟਨਾ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਬੀ.ਐਸ.ਐਫ. ਨੇ ਉੱਚ ਮਿਆਰ ਦੇ ਕੈਮਰਿਆਂ ਦੁਆਰਾ ਇਨ੍ਹਾਂ ਅੱਤਵਾਦੀਆਂ ਦੀ ਹਿਲਜੁਲ ਨੋਟ ਕੀਤੀ ਤੇ ਫ਼ੌਜ ਅਤੇ ਬੀ.ਐਸ.ਐਫ. ਨੇ ਇਨ੍ਹਾਂ ਦੀ ਭਾਲ ਕਰ ਕੇ ਖ਼ਤਮ ਕਰਨ ਲਈ ਭਾਰੀ ਤਲਾਸ਼ੀ ਮੁਹਿੰਮ ਛੇੜੀ ਹੋਈ ਹੈ।

ਸ੍ਰੀ ਮੁਕਤਸਰ ਸਾਹਿਬ ਨੇੜੇ ਕਾਂਗਰਸੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਸ੍ਰੀ ਮੁਕਤਸਰ ਸਾਹਿਬ, ਦੋਦਾ, 15 ਮਈ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਪਿੰਡ ਕਾਉਣੀ ਤੋਂ ਮੱਲਣ ਸੜਕ 'ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਾਂਗਰਸੀ ਆਗੂ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਕੋਠੇ ਚੀਦਿਆਂ ਵਾਲੇ (ਕੋਟਲੀ ਅਬਲੂ) ਹਲਕਾ ...

ਪੂਰੀ ਖ਼ਬਰ »

ਦਸੂਹਾ ਨੇੜੇ ਅਸਲ੍ਹਾ ਡਿਪੂ 'ਚ ਧਮਾਕਾ-1 ਦੀ ਮੌਤ

ਦਸੂਹਾ, 15 ਮਈ (ਭੁੱਲਰ, ਕੌਸ਼ਲ)- ਅੱਜ ਬਾਅਦ ਦੁਪਹਿਰ ਉੱਚੀ ਬੱਸੀ ਵਿਖੇ ਅਚਾਨਕ ਹੋਏ ਧਮਾਕੇ ਦੌਰਾਨ ਅਸਲ੍ਹੇ ਦੀ ਜਾਂਚ ਕਰ ਰਹੀ ਟੀਮ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਤੋਂ ਵੱਧ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ 6 ਮੈਂਬਰੀ ਟੀਮ ਜਿਸ ਦੀ ...

ਪੂਰੀ ਖ਼ਬਰ »

ਪ੍ਰਮਾਤਮਾ ਦੀ ਮਿਹਰ ਤੇ ਪੰਜਾਬੀਆਂ ਦੀਆਂ ਦੁਆਵਾਂ ਦਾ ਅਸਰ-ਸਿੱਧੂ

ਰਾਹੁਲ ਨੂੰ ਮਿਲਣ ਨਵੀਂ ਦਿੱਲੀ ਗਏ

ਚੰਡੀਗੜ੍ਹ, 15 ਮਈ (ਅਜਾਇਬ ਸਿੰਘ ਔਜਲਾ)- ਸੁਪਰੀਮ ਕੋਰਟ ਤੋਂ ਬਰੀ ਹੋਣ ਉਪਰੰਤ ਗੱਲਬਾਤ ਕਰਦਿਆਂ ਸ. ਨਵਜੋਤ ਸਿੰਘ ਸਿੱਧੂ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਨਿਆਇਕ ਪ੍ਰਕਿਰਿਆ 'ਤੇ ਪੂਰਾ ਭਰੋਸਾ ਸੀ ਕਿ ਉਨ੍ਹਾਂ ਨਾਲ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ 3 ਦਹਾਕੇ ਪੁਰਾਣੇ ਕੇਸ 'ਚੋਂ ਸਿੱਧੂ ਨੂੰ ਕੀਤਾ ਬਰੀ

ਸੱਟ ਮਾਰਨ ਦੇ ਦੋਸ਼ 'ਚ 1000 ਰੁਪਏ ਲਗਾਇਆ ਜੁਰਮਾਨਾ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 15 ਮਈ -ਸੁਪਰੀਮ ਕੋਰਟ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਦਹਾਕੇ ਪੁਰਾਣੇ ਰੋਡ ਰੇਜ਼ ਮਾਮਲੇ 'ਚ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹਾਈਕੋਰਟ ਵਲੋਂ ...

ਪੂਰੀ ਖ਼ਬਰ »

ਕਰਨਾਟਕ 'ਚ ਕਿਸੇ ਨੂੰ ਬਹੁਮਤ ਨਹੀਂ-ਭਾਜਪਾ ਵੱਡੀ ਪਾਰਟੀ ਵਜੋਂ ਉਭਰੀ

* ਦੋਵਾਂ ਧਿਰਾਂ ਵਲੋਂ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ * ਯੇਦੀਯੁਰੱਪਾ ਨੇ ਬਹੁਮਤ ਸਾਬਤ ਕਰਨ ਲਈ ਮੰਗਿਆ ਸਮਾਂ*ਕਾਂਗਰਸ ਵਲੋਂ ਜਨਤਾ ਦਲ (ਐਸ) ਨੂੰ ਸਮਰਥਨ-ਕੁਮਾਰ ਸੁਆਮੀ ਨੂੰ ਮੁੱਖ ਮੰਤਰੀ ਬਣਾਉਣ ਦੀ ਸਹਿਮਤੀ

ਬੈਂਗਲੁਰੂ, 15 ਮਈ (ਏਜੰਸੀ)-ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸੂਬੇ ਨੂੰ ਅਜੀਬ ਸਥਿਤੀ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਕਿਉਂਕਿ ਸੂਬੇ ਵਿਚ ਭਾਜਪਾ ਭਾਵੇਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਜਿਸ ਨੂੰ ਦੇਖਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX