ਤਾਜਾ ਖ਼ਬਰਾਂ


ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾ ਝਟਕਾ
. . .  3 minutes ago
ਜਲਦ ਹੀ ਰਿਹਾਅ ਹੋਣਗੇ ਨਵਾਜ਼ ਸ਼ਰੀਫ਼, ਹਾਈਕੋਰਟ ਨੇ ਸਜ਼ਾ 'ਤੇ ਲਾਈ ਰੋਕ
. . .  15 minutes ago
ਇਸਲਾਮਾਬਾਦ, 19 ਸਤੰਬਰ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵੱਡੀ ਰਾਹਤ ਮਿਲੀ ਹੈ। ਇਸਲਾਮਾਬਾਦ ਹਾਈਕੋਰਟ ਨੇ ਨਵਾਜ਼ ਸ਼ਰੀਫ਼ ਸਮੇਤ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਸ਼ਰੀਫ਼ ਅਤੇ ਜਵਾਈ ਦੀ ਸਜ਼ਾ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਰਿਹਾਈ...
ਵੋਟਿੰਗ ਬੂਥ 'ਤੇ ਕਬਜ਼ੇ ਨੂੰ ਰੋਕਣ ਲਈ ਸੁਖਬੀਰ ਸਿੰਘ ਬਾਦਲ ਮੌਕੇ 'ਤੇ ਪਹੁੰਚੇ
. . .  14 minutes ago
ਮਲੋਟ, 19 ਸਤੰਬਰ (ਗੁਰਮੀਤ ਸਿੰਘ ਮੱਕੜ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਪਿੰਡ ਦਾਨੇਵਾਲਾ ਦੇ ਸਰਕਾਰੀ ਸਕੂਲ 'ਚ ਬਣੇ ਪਿਗ ਬੂਥ ਤੇ ਇੱਕ ਕਾਂਗਰਸੀ ਆਗੂ ਵੱਲੋਂ ਕੁੱਝ ਬਾਹਰੋਂ ਆਏ ਨੌਜਵਾਨਾਂ ਨਾਲ ਜ਼ਬਰਦਸਤੀ ਬੂਥ 'ਤੇ ਕਬਜ਼ਾ ਕਰਨ ਤੇ ....
ਚੋਣ ਕਮਿਸ਼ਨ, ਪੁਲਿਸ ਅਤੇ ਪ੍ਰਸ਼ਾਸਨ ਨੇ ਮਿਲ ਕੇ ਵੱਡੇ ਪੱਧਰ 'ਤੇ ਕੀਤੀ ਬੂਥ ਕੈਪਚਰਿੰਗ - ਅਕਾਲੀ ਦਲ
. . .  27 minutes ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲ ਕਰਦੇ ਅਕਾਲੀ ਦਲ ਦੇ ਨੇਤਾਵਾਂ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਸਰਕਾਰ, ਚੋਣ ਕਮਿਸ਼ਨ....
ਮੋਗਾ : ਪਿੰਡ ਰੋਡੇ ਸਰਜਾ 'ਚ ਤਿੰਨ ਬੂਥਾਂ 'ਤੇ ਹੋਈ ਕੈਪਚਰਿੰਗ
. . .  29 minutes ago
ਸਮਾਲਸਰ (ਕਿਰਨਦੀਪ ਸਿੰਘ ਬਬੀਹਾ)- ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾ ਪੁਰਾਣੇ ਦੇ ਅਧੀਨ ਪੈਂਦੇ ਪਿੰਡ ਰੋਡੇ ਸਰਜਾ ਦੇ ਤਿੰਨ ਬੂਥਾਂ 143, 144, 145 'ਤੇ ਬੂਥ ਕੈਪਚਰਿੰਗ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸੱਤਾ ਧਿਰ ਦੇ ਆਗੂਆਂ ਵਲੋਂ ਦੂਜੀਆਂ ਪਾਰਟੀਆਂ ਦੇ...
ਲੁਟੇਰੇ ਬੈਂਕ 'ਚੋਂ 20 ਲੱਖ ਰੁਪਏ ਦੇ ਕਰੀਬ ਨਕਦੀ ਲੈ ਕੇ ਹੋਏ ਫਰਾਰ
. . .  39 minutes ago
ਟਾਂਡਾ ਉੜਮੁੜ, 19 ਸਤੰਬਰ (ਦੀਪਕ ਬਹਿਲ)- ਬੀਤੀ ਰਾਤ ਟਾਂਡਾ ਉੜਮੁੜ ਵਿਖੇ ਲੁਟੇਰਿਆਂ ਨੇ ਲੁੱਟ ਦੀ ਇੱਕ ਵੱਡੀ ਵਾਰਦਾਤ ਅੰਜਾਮ ਦਿੱਤਾ। ਲੁਟੇਰਿਆ ਨੇ ਇੱਥੇ ਸਥਿਤ ਕੋਆਪਰੇਟਿਵ ਬੈਂਕ ਦੀ ਕੰਧ ਤੋੜ ਕੇ ਅਤੇ ਸੇਫ ਕੱਟ ਕੇ ਉਸ 'ਚੋਂ ਕਰੀਬ 19.50 ਲੱਖ ਰੁਪਏ ਲੁੱਟ ਲਏ...
ਖਸਤਾ ਸੜਕ ਕਾਰਨ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਦੀ ਮੌਤ
. . .  42 minutes ago
ਜੈਤੋ, 19 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਮੁਕਤਸਰ ਰੋਡ ਦੀ ਖਸਤਾ ਸੜਕ ਦੇ ਕਾਰਨ ਲੰਘੀ ਰਾਤ ਨੂੰ ਕਾਰ ਦਾ ਸੰਤੁਲਨ ਵਿਗੜ ਕਰ ਕੇ ਨੌਜਵਾਨ ਚਾਲਕ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਪੁਲਿਸ....
ਏਸ਼ੀਆ ਕੱਪ : ਪਾਕਿਸਤਾਨ ਨੇ ਜਿੱਤੀ ਟਾਸ, ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  48 minutes ago
ਬਠਿੰਡਾ ਦੇ ਪਿੰਡ ਜਲਾਲ ਵਿਖੇ ਗੋਲੀਬਾਰੀ, ਅਕਾਲੀਆਂ ਨੂੰ ਬਾਹਰ ਕੱਢ ਕੇ ਪੋਲਿੰਗ ਬੂਥ 'ਤੇ ਕਾਂਗਰਸੀ ਵਰਕਰਾਂ ਵਲੋਂ ਕਬਜ਼ਾ
. . .  58 minutes ago
ਬਠਿੰਡਾ, 19 ਸਤੰਬਰ (ਕਮਲਜੀਤ ਸਿੰਘ)- ਬਠਿੰਡਾ ਦੇ ਪਿੰਡ ਜਲਾਲ ਵਿਖੇ ਗੋਲੀਬਾਰੀ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਵਰਕਰਾਂ ਨੇ ਅਕਾਲੀਆਂ ਨੂੰ ਬਾਹਰ ਕੱਢ ਕੇ ਪੋਲਿੰਗ ਬੂਥ 'ਤੇ ਕਬਜ਼ਾ...
ਗਲਵੱਟੀ ਦਾ ਬੂਥ ਕੈਪਚਰ ਹੋਣ ਕਾਰਨ ਅਕਾਲੀਆਂ ਨੇ ਲਗਾਇਆ ਧਰਨਾ, ਮਲੇਰਕੋਟਲਾ-ਨਾਭਾ ਰੋਡ ਕੀਤਾ ਜਾਮ
. . .  about 1 hour ago
ਨਾਭਾ, 19 ਸਤੰਬਰ (ਅਮਨਦੀਪ ਸਿੰਘ ਲਵਲੀ)- ਹਲਕਾ ਨਾਭਾ ਦੇ ਪਿੰਡ ਗਲਵੱਟੀ ਵਿਖੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਬੀਰ ਦਾਸ ਮੁਤਾਬਕ ਬੂਥ ਕੈਪਚਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੈਲਟ ਪੇਪਰਾਂ ਨੂੰ 100 ਦੇ ਕਰੀਬ ਕਾਂਗਰਸੀ ਨੌਜਵਾਨਾਂ ਦਾ ਟੋਲਾ ਫ਼ਰਾਰ...
ਜਲੰਧਰ : ਫਿਲੌਰ 'ਚ ਹੁਣ ਤੱਕ 42.30 ਫੀਸਦੀ ਵੋਟਿੰਗ
. . .  about 1 hour ago
ਜਲੰਧਰ : ਨੂਰਮਹਿਲ 'ਚ ਹੁਣ ਤੱਕ 42 ਫੀਸਦੀ ਵੋਟਿੰਗ
. . .  about 1 hour ago
ਜਲੰਧਰ : ਭੋਗਪੁਰ 'ਚ ਹੁਣ ਤੱਕ 39.6 ਫੀਸਦੀ ਵੋਟਿੰਗ
. . .  about 1 hour ago
ਜਲੰਧਰ : ਨਕੋਦਰ 'ਚ ਹੁਣ ਤੱਕ 49 ਫੀਸਦੀ ਵੋਟਿੰਗ
. . .  about 1 hour ago
ਪੰਚਾਇਤ ਸੰਮਤੀ ਮਾਜਰੀ 'ਚ 45 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਅੱਜ ਪੈ ਰਹੀਆਂ ਵੋਟਾਂ ਵਿਚ ਪੰਚਾਇਤ ਸੰਮਤੀ ਮਾਜਰੀ ਵਿਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਰਿਟਰਨਿੰਗ ਅਫਸਰ-ਕਮ-ਜ਼ਿਲ੍ਹਾ ਮਾਲ ਅਫ਼ਸਰ ਬਲਵਿੰਦਰਪਾਲ...
ਅਜਨਾਲਾ ਦੇ ਪਿੰਡ ਬੱਲੜਬਾਲ 'ਚ ਚੱਲੀਆਂ ਗੋਲੀਆਂ
. . .  about 1 hour ago
ਅਜਨਾਲਾ ਦੇ ਬੱਲੜਬਾਲ 'ਚ ਅਕਾਲੀ ਅਤੇ ਕਾਂਗਰਸ ਵਰਕਰਾਂ ਵਿਚਾਲੇ ਟਕਰਾਅ ਤੋਂ ਬਾਅਦ ਵੋਟਿੰਗ ਰੁਕੀ
. . .  about 1 hour ago
ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਦੁਪਹਿਰ 3 ਵਜੇ ਤੱਕ ਪਈਆਂ 52 ਪ੍ਰਤੀਸ਼ਤ ਵੋਟਾਂ
. . .  about 1 hour ago
ਅਟਾਰੀ ਅਤੇ ਨੇੜੇ ਦੇ ਸਰਹੱਦੀ ਇਲਾਕਿਆਂ 'ਚ ਹੁਣ ਤੱਕ 40 ਫ਼ੀਸਦੀ ਦੇ ਲਗਭਗ ਵੋਟਿੰਗ ਹੋਈ
. . .  about 1 hour ago
3 ਵਜੇ ਤੱਕ ਅਬੋਹਰ ਤੇ ਬੱਲੂਆਣਾ ਹਲਕੇ 'ਚ 47 ਫ਼ੀਸਦੀ ਹੋਈ ਪੋਲਿੰਗ
. . .  about 1 hour ago
ਲੱਖੇਵਾਲੀ ਵਿਖੇ ਬੂਥ ਤੇ ਕਾਂਗਰਸ ਵੱਲੋਂ ਕਬਜ਼ਾ, ਅਕਾਲੀ ਵਰਕਰ ਜ਼ਖ਼ਮੀ
. . .  about 1 hour ago
ਪਾਕਿਸਤਾਨ ਦਾ ਬਿਆਨ- ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਨਾਲ ਨਹੀਂ ਹੋਈ ਕੋਈ ਗੱਲਬਾਤ
. . .  about 1 hour ago
ਸੰਗੂਧੌਣ ਵਿਖੇ ਪ੍ਰਜੈਡਿੰਗ ਅਫ਼ਸਰ ਤੇ ਵੋਟਿੰਗ ਅਫ਼ਸਰਾਂ ਦੀ ਕੁੱਟਮਾਰ, ਪਾੜੇ ਗਏ ਬੈਲੇਟ ਪੇਪਰ
. . .  about 1 hour ago
ਮਾਨਸਾ ਜ਼ਿਲ੍ਹੇ 'ਚ 54 ਫ਼ੀਸਦੀ ਹੋਇਆ ਮਤਦਾਨ
. . .  1 minute ago
ਪਿੰਡ ਸਰਾਂ 'ਚ 4 ਘੰਟੇ ਤੱਕ ਹੁੰਦੀ ਰਹੀ ਗ਼ਲਤ ਪੋਲਿੰਗ
. . .  about 2 hours ago
ਹਲਕਾ ਨਾਭਾ ਦੇ ਪਿੰਡ ਛੱਜੂ ਭੱਟ ਵਿਖੇ ਵੋਟਿੰਗ ਬੰਦ
. . .  about 2 hours ago
ਬਲਾਕ ਭੂੰਗਾ ਵਿਖੇ ਪੋਲ ਹੋਈਆਂ 43 ਫ਼ੀਸਦੀ ਵੋਟਾਂ
. . .  about 2 hours ago
ਪਿੰਡ ਦਾਦੂਵਾਲ 'ਚ ਮਰਦਾਂ ਮੁਕਾਬਲੇ ਔਰਤਾਂ ਨੇ ਵੱਧ ਪਾਈਆਂ ਵੋਟਾਂ
. . .  about 2 hours ago
ਨਾਭਾ 'ਚ ਦੁਪਹਿਰ 2.30 ਵਜੇ ਤੱਕ 53 ਫ਼ੀਸਦੀ ਮਤਦਾਨ
. . .  about 2 hours ago
ਜ਼ਿਲ੍ਹਾ ਗੁਰਦਾਸਪੁਰ 'ਚ ਹੁਣ ਤੱਕ ਹੋਈ 36 ਫ਼ੀਸਦੀ ਪੋਲਿੰਗ
. . .  about 2 hours ago
ਬਲਾਕ ਸੜੋਆ 'ਚ ਹੁਣ ਤੱਕ 55.96 ਫ਼ੀਸਦੀ ਹੋਈ ਵੋਟਿੰਗ
. . .  about 2 hours ago
ਹੁਣ ਤੱਕ ਬਲਾਕ ਅਜਨਾਲਾ 'ਚ 48 ਫ਼ੀਸਦੀ, ਹਰਸ਼ਾ ਛੀਨਾ 'ਚ 40 ਅਤੇ ਬਲਾਕ ਚੁਗਾਵਾਂ 'ਚ 43 ਫ਼ੀਸਦੀ ਹੋਇਆ ਮਤਦਾਨ
. . .  about 2 hours ago
ਸੰਗਰੂਰ 'ਚ 2 ਵਜੇ ਤੱਕ ਦਰਜ ਕੀਤੀ ਗਈ 43 ਫ਼ੀਸਦੀ ਪੋਲਿੰਗ
. . .  about 2 hours ago
ਬਠਿੰਡਾ 'ਚ ਦੁਪਹਿਰ 2 ਵਜੇ ਤੱਕ ਦਰਜ ਕੀਤੀ ਗਈ 42 ਫ਼ੀਸਦੀ ਵੋਟਿੰਗ
. . .  about 2 hours ago
ਤਰਨ ਤਾਰਨ ਜ਼ਿਲ੍ਹੇ 'ਚ 2 ਵਜੇ ਤੱਕ ਹੋਇਆ 35 ਫ਼ੀਸਦੀ ਮਤਦਾਨ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਵਿਜੀਲੈਂਸ ਵਲੋਂ ਜੇ.ਈ. ਪਾਵਰਕਾਮ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮੁਕੰਦਪੁਰ, 15 ਮਈ (ਅਮਰੀਕ ਸਿੰਘ ਢੀਂਡਸਾ)- ਵਿਜੀਲੈਂਸ ਵਿਭਾਗ ਨਵਾਂਸ਼ਹਿਰ ਵਲੋਂ ਪਾਵਰਕਾਮ ਉਪ ਮੰਡਲ ਮੁਕੰਦਪੁਰ ਦੇ ਜੇ.ਈ. ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਾ ਗਿ੍ਫ਼ਤਾਰ ਕਰਨ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਪਵਨਜੀਤ ਸਿੰਘ ਪੁੱਤਰ ਮਦਨ ਮੋਹਣ ਸਿੰਘ ਵਾਸੀ ਗੁਣਾਚੌਰ ਵਲੋਂ ਆਪਣੇ ਫਾਰਮ ਹਾਊਸ ਵਿਖੇ ਇਕ ਮੀਟਰ ਅਪਲਾਈ ਕੀਤਾ ਸੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਵਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਮੀਟਰ ਕੁਨੈਕਸ਼ਨ ਅਪਲਾਈ ਕੀਤਾ ਸੀ, ਜਿਸ ਉਪਰੰਤ ਜੇ.ਈ. ਜਸਵਿੰਦਰ ਸਿੰਘ ਦੇ ਕਹਿਣ ਮੁਤਾਬਿਕ 2000 ਰੁਪਏ ਬਤੌਰ ਸਕਿਉਰਟੀ 2 ਅਪ੍ਰੈਲ 2018 ਨੂੰ ਜਮ੍ਹਾਂ ਕਰਵਾਏ, ਇਸ ਤੋਂ ਬਾਅਦ ਜੇ.ਈ. ਨੇ ਕਿਹਾ ਕਿ ਤੁਹਾਡੇ ਮੀਟਰ ਦਾ ਐਸਟੀਮੇਟ ਪਾਸ ਹੋ ਗਿਆ ਹੈ ਤੇ ਤੁਸੀਂ ਲਾਈਨ ਅਤੇ ਲੇਬਰ ਖਰਚੇ ਦੀ ਬਣਦੀ ਰਕਮ 48300 ਰੁਪਏ ਜਮ੍ਹਾਂ ਕਰਵਾਉਣੇ ਹਨ, ਤੇ ਅਸੀਂ ਇਹ ਪੈਸੇ ਵੀ ਜਮ੍ਹਾਂ ਕਰਵਾ ਕੇ ਰਸੀਦ ਲੈ ਲਈ | ਪਵਨਜੀਤ ਸਿੰਘ ਨੇ ਦੱਸਿਆ ਕਿ ਤਿੰਨ ਹਫ਼ਤੇ ਬੀਤ ਜਾਣ 'ਤੇ ਵੀ ਸਾਡੀ ਲਾਈਨ ਪਾਉਣ ਦੀ ਕੋਈ ਕਵਾਇਦ ਸ਼ੁਰੂ ਨਹੀਂ ਕੀਤੀ ਗਈ ਜਦਕਿ ਸਾਨੂੰ ਸਾਰਾ ਸਾਮਾਨ ਜਾਰੀ ਕਰ ਦਿੱਤਾ ਗਿਆ | ਸਾਡੇ ਵਾਰ-ਵਾਰ ਪੁੱਛਣ 'ਤੇ ਜੇ.ਈ. ਨੇ ਕਿਹਾ ਕਿ ਲੇਬਰ ਦੇ ਪੈਸੇ ਹੋਰ ਲੱਗਣੇ ਹਨ ਤਾਂ ਕੰਮ ਸ਼ੁਰੂ ਹੋਵੇਗਾ | ਅਸੀਂ ਕਿਹਾ ਕਿ ਲੇਬਰ ਖਰਚਾ ਤਾਂ ਜਮ੍ਹਾਂ ਕਰਵਾ ਦਿੱਤਾ ਹੈ ਤਾਂ ਜੇ.ਈ. ਨੇ ਕਿਹਾ ਕਿ ਇਹ ਤਾਂ ਲੱਗਣਾ ਹੀ ਹੈ, ਤੁਸੀਂ ਹਜ਼ਾਰ ਘੱਟ ਦੇ ਦਿਉ | ਤੈਅ ਹੋਏ 8 ਹਜ਼ਾਰ ਰੁਪਏ ਦੇਣ ਸਮੇਂ ਅਸੀਂ ਵਿਜੀਲੈਂਸ ਦਫਤਰ ਨਵਾਂਸ਼ਹਿਰ ਗੱਲ ਕੀਤੀ | ਅੱਜ ਸਵੇਰੇ ਮੁਕੰਦਪੁਰ ਉਪ-ਮੰਡਲ ਪਾਵਰਕਾਮ ਵਿਖੇ ਜੇ.ਈ. ਵਲੋਂ ਆਪਣੇ ਦਫ਼ਤਰ ਵਿਖੇ ਰਕਮ ਵਸੂਲਣ ਉਪਰੰਤ ਵਿਜੀਲੈਂਸ ਵਲੋਂ ਜੇ.ਈ. ਨੂੰ ਰੰਗੇ ਹੱਥੀਂ ਕਾਬੂ ਕਰ ਲਿਆ | ਇਸ ਸਬੰਧੀ ਇਕ ਹੋਰ ਦਿਲਚਸਪ ਗੱਲ ਸਾਹਮਣੇ ਆਈ ਕਿ ਉਕਤ ਜੇ.ਈ. ਵਲੋਂ ਸ਼ਿਕਾਇਤਕਰਤਾ ਦਾ ਮੀਟਰ ਤੇ ਟਰਾਂਸਫਾਰਮਰ ਵੀ ਜਾਰੀ ਕਰਵਾ ਰੱਖੇ ਸਨ | ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਕਤ ਜੇ.ਈ. ਨਾਲ ਅਖੌਤੀ ਠੇਕੇਦਾਰ ਜੋਗਾ ਨੰਦ ਲੰਗੇਰੀ ਵੀ ਮਿਲਿਆ ਹੋਇਆ ਹੈ, ਜੋ ਆਪਣੀ ਪ੍ਰਾਈਵੇਟ ਗੱਡੀ 'ਤੇ ਪੀ.ਸੀ.ਪੀ.ਸੀ.ਐਲ ਲਿਖਵਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਂਦਾ ਰਿਹਾ, ਵੀ ਵਿਜੀਲ਼ੈਂਸ ਨੇ ਕਾਬੂ ਕਰ ਲਿਆ |

ਫਾਰਮਾਸਿਸਟਾਂ ਵਲੋਂ ਸਿਵਲ ਸਰਜਨ ਰਾਹੀਂ ਸਿਹਤ ਡਾਇਰੈਕਟਰ ਨੂੰ ਮੰਗ-ਪੱਤਰ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)-ਸਿਹਤ ਵਿਭਾਗ ਵਲੋਂ ਸ੍ਰੀ ਅਮਰਨਾਥ ਯਾਤਰਾ ਦੌਰਾਨ ਫਾਰਮਾਸਿਸਟਾਂ ਦੀਆਂ ਜੰਮੂ-ਕਸ਼ਮੀਰ ਵਿਖੇ ਲਗਾਈਆਂ ਡਿਊਟੀਆਂ ਦਾ ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਵਲੋਂ ਡਟਵਾਂ ਵਿਰੋਧ ਕੀਤਾ ਗਿਆ | ਇਸ ਸਬੰਧੀ ਫਾਰਮਾਸਿਸਟ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਕੈਦੀ ਤੋਂ ਮੋਬਾਈਲ ਬਰਾਮਦ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਜੇਲ੍ਹ ਪ੍ਰਸ਼ਾਸਨ ਵਲੋਂ ਇੱਕ ਕੈਦੀ ਤੋਂ ਮੋਬਾਈਲ ਬਰਾਮਦ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਕ੍ਰਿਸ਼ਨ ਸੈਣੀ ਲੇ ...

ਪੂਰੀ ਖ਼ਬਰ »

ਜੇਲ੍ਹ 'ਚੋਂ ਆਇਆ ਨੌਜਵਾਨ ਲੁੱਟ ਖੋਹ ਦੇ ਦੋਸ਼ 'ਚ ਕਾਬੂ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਔਰਤ ਦਾ ਪਰਸ ਖੋਹ ਕੇ ਭੱਜ ਰਹੇ ਕਥਿਤ ਦੋਸ਼ੀ ਦਾ ਕਾਰ ਚਾਲਕ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ | ਜਾ ਣਕਾਰੀ ਅਨੁਸਾਰ ਸੰਤ ਭਾਗ ਸਿੰਘ ਨਗਰ ਦੀ ਵਾਸੀ ਅਨੂ ਪਤਨੀ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਮਾਡਲ ...

ਪੂਰੀ ਖ਼ਬਰ »

ਕਣਕ ਦੀ ਚੁਕਾਈ ਨਾ ਹੋਣ ਕਾਰਨ ਸਰਕਾਰ ਵਿਰੁੱਧ ਪ੍ਰਗਟਾਇਆ ਰੋਸ

ਭੱਦੀ, 15 ਮਈ (ਨਰੇਸ਼ ਧੌਲ)- ਦਾਣਾ ਮੰਡੀ ਪਿੰਡ ਮੋਹਰ ਵਿਖੇ ਕਣਕ ਦੀ ਚੁਕਾਈ ਨਾ ਹੋਣ ਕਾਰਨ ਲਗਪਗ 40 ਮਜ਼ਦੂਰ ਪਿਛਲੇ 12 ਦਿਨਾਂ ਤੋਂ ਵਿਹਲੇ ਬੈਠ ਕੇ ਪੱਲਿਓਾ ਖਰਚਾ ਕਰਨ ਲਈ ਮਜ਼ਬੂਰ ਹਨ | ਦੀਪਕ ਕੁਮਾਰ, ਮਹੰਤ ਰਾਮ, ਲਛਮਣ ਰਾਮ, ਅਸੀਨ ਮੀਆਂ, ਸੁਦਰਸ਼ਨ ਚੌਧਰੀ ਆਦਿ ਨੇ ਦੱਸਿਆ ...

ਪੂਰੀ ਖ਼ਬਰ »

ਕਰਾਟੇ ਚੈਂਪੀਅਨਸ਼ਿਪ 'ਚ ਪ੍ਰਭਵੀਰ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ

ਬੰਗਾ, 15 ਮਈ (ਜਸਬੀਰ ਸਿੰਘ ਨੂਰਪੁਰ)- ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਜੋ ਅੰਮਿ੍ਤਸਰ ਵਿਖੇ ਕਰਵਾਈ ਗਈ, ਵਿਚ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਦੇ ਮੁਕਾਬਲਿਆਂ 'ਚ ਮੈਡਲ ਪ੍ਰਾਪਤ ਕੀਤੇ | ਪ੍ਰਭਵੀਰ ਸਿੰਘ ਨੇ ਗੋਲਡ ਮੈਡਲ, ਦਿਲਜਾਨ ...

ਪੂਰੀ ਖ਼ਬਰ »

ਖਾਨਖਾਨਾ ਜੋਤ ਬਾਂਸਲ ਦਰਬਾਰ 'ਤੇ ਮੇਲਾ

ਮੁਕੰਦਪੁਰ, 15 ਮਈ (ਦੇਸ ਰਾਜ ਬੰਗਾ) - ਮਸਤ ਜੋਗਿੰਦਰ ਭਾਜੀ ਯਾਦ ਵਿਚ ਖਾਨਖਾਨਾ ਵਿਖੇ ਜੋੜ ਮੇਲਾ ਸੇਵਾਦਾਰ ਬਿੱਟੂ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਮੇਲੇ ਦੇ ਖੁੱਲ੍ਹੇ ਪੰਡਾਲ ਵਿਚ ਗਾਇਕ ਰਮੇਸ਼ ...

ਪੂਰੀ ਖ਼ਬਰ »

ਕਾਰ ਦਾ ਸੰਤੁਲਨ ਵਿਗੜਨ ਨਾਲ ਚਾਰ ਲੋਕ ਜ਼ਖ਼ਮੀ

ਰੈਲਮਾਜਰਾ, 15 ਮਈ (ਰਾਕੇਸ਼ ਰੋਮੀ)- ਰੋਪੜ ਬਲਾਚੌਰ ਰਾਜ ਮਾਰਗ 'ਤੇ ਪਿੰਡ ਜਮੀਤਗੜ ਦੇ ਕੋਲ ਇਕ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਪਲਟ ਗਈ | ਕਾਰ ਵਿਚ ਸਵਾਰ ਇਕ ਵਿਅਕਤੀ ਗੰਭੀਰ ਜ਼ਖਮੀ ਅਤੇ ਤਿੰਨ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ | ਮਿਲੀ ਜਾਣਕਾਰੀ ਅਨੁਸਾਰ ਦੀਵਾਨ ...

ਪੂਰੀ ਖ਼ਬਰ »

ਗੈਰ-ਕਾਨੂੰਨੀ ਢੰਗ ਨਾਲ ਵੇਚੀ ਜਾ ਰਹੀ ਸ਼ਰਾਬ ਬੰਦ ਕਰਵਾਉਣ ਦੀ ਮੰਗ

ਬਲਾਚੌਰ, 15 ਮਈ (ਗੁਰਦੇਵ ਸਿੰਘ ਗਹੂੰਣ)- ਬਲਾਚੌਰ-ਗਹੂੰਣ ਸੜਕ ਉੱਤੇ ਬਲਾਚੌਰ ਤੋਂ ਸਿਰਫ਼ ਇਕ ਕਿੱਲੋਮੀਟਰ ਦੀ ਦੂਰੀ 'ਤੇ ਪੈਂਦੀ ਖੱਡ ਪਾਰ ਕਰਦਿਆਂ ਨਗਰ ਕੌਾਸਲ ਬਲਾਚੌਰ ਦੀ ਜੂਹ ਵਿਚ ਹੀ ਸਭਰਵਾਲ ਚਿਕਨ ਕਾਰਨਰ ਨਾਂਅ ਦਾ ਇਕ ਢਾਬਾ ਖੁੱਲਿ੍ਹਆ ਹੋਇਆ ਹੈ, ਜਿਸ ਵਿਚ ...

ਪੂਰੀ ਖ਼ਬਰ »

ਲੋੜਵੰਦ ਮਰੀਜ਼ ਦੀ ਆਰਥਿਕ ਮਦਦ

ਬੰਗਾ/ਕਟਾਰੀਆ, 15 ਮਈ (ਕਰਮ ਲਧਾਣਾ, ਨਵਜੋਤ ਜੱਖੂ) - ਅਮਰੀਕਾ 'ਚ ਵਸਦੇ ਪੰਜਾਬੀ ਗਾਇਕ ਤੇ ਸਮਾਜ ਸੇਵੀ ਰੇਸ਼ਮ ਸਿੰਘ ਰੇਸ਼ਮ ਨੇ ਪਿੰਡ ਜੰਡਿਆਲਾ ਦੇ ਲੋੜਵੰਦ ਮਰੀਜ਼ ਨੂੰ ਆਰਥਿਕ ਮਦਦ ਭੇਟ ਕੀਤੀ | ਉਕਤ ਪਿੰਡ ਦਾ ਵਿਅਕਤੀ ਅਮਰ ਚੰਦ ਪੁੱਤਰ ਰਾਮ ਪਾਲ ਜੋ ਗੁਰਦਿਆਂ ਦੀ ...

ਪੂਰੀ ਖ਼ਬਰ »

ਦੋ ਹਫ਼ਤਿਆਂ 'ਚ 64482 ਬੱਚਿਆਂ ਦਾ ਹੋਇਆ ਸੁਰੱਖਿਅਤ ਟੀਕਾਕਰਨ ਜ਼ਿਲ੍ਹਾ ਟੀਕਾਕਰਨ ਅਫ਼ਸਰ

ਨਵਾਂਸ਼ਹਿਰ, 15 ਮਈ (ਗੁਰਬਖ਼ਸ਼ ਸਿੰਘ ਮਹੇ)-ਦੇਸ਼ ਭਰ ਵਿਚੋਂ ਖ਼ਸਰੇ ਨੂੰ ਜੜੋ੍ਹਾ ਪੁੱਟਣ ਅਤੇ ਰੂਬੇਲਾ ਦੀ ਰੋਕਥਾਮ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਪੂਰੇ ਜ਼ੋਰਾਂ 'ਤੇ ਜਾਰੀ ਹੈ | ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿਚ 9 ਮਹੀਨੇ ...

ਪੂਰੀ ਖ਼ਬਰ »

ਦਿਨ ਦਿਹਾੜੇ ਮੋਟਰਸਾਈਕਲ ਚੋਰੀ

ਭੱਦੀ, 15 ਮਈ (ਨਰੇਸ਼ ਧੌਲ)- ਬੀਤੇ ਦਿਨ ਭੱਦੀ ਬਲਾਚੌਰ ਮੁੱਖ ਸੜਕ 'ਤੇ ਥੋਪੀਆ ਮੋੜ ਅਤੇ ਪਿੰਡ ਜੋਗੇਵਾਲ ਦੇ ਵਿਚਕਾਰ ਬਣੇ ਕੇ.ਬੀ. ਰਿਜ਼ੋਰਟਸ ਦੀ ਪਾਰਕਿੰਗ ਵਿਚੋਂ ਚੋਰਾਂ ਵਲੋਂ ਇਕ ਮੋਟਰਸਾਈਕਲ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਮੋਟਰਸਾਈਕਲ ਦੇ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਦੀ ਕੀਤੀ ਸਹਾਇਤਾ

ਸੰਧਵਾਂ, 15 ਮਈ (ਪ੍ਰੇਮੀ ਸੰਧਵਾਂ)- ਪਿਛਲੇ ਕਰੀਬ 9 ਸਾਲ ਤੋਂ ਅਧਰੰਗ ਦੀ ਬਿਮਾਰੀ ਨਾਲ ਮੰਜੇ 'ਤੇ ਪਏ ਵਿਅਕਤੀ ਦੇ ਗ਼ਰੀਬ ਪਰਿਵਾਰ ਦੀ ਸਮਾਜ ਸੇਵਕ ਕਾਲਾ ਰਸੂਲਪੁਰੀ, ਨੰਬਰਦਾਰ ਬਲਦੇਵ ਸਿੰਘ ਮਕਸੂਦਪੁਰ, ਲਾਲੀ ਹਲਵਾਈ ਸੂੰਢ, ਗੁਰਪ੍ਰੀਤ ਸਿੰਘ ਗੋਪੀ ਅਟਵਾਲ ਪੰਚ ਫਰਾਲਾ, ...

ਪੂਰੀ ਖ਼ਬਰ »

ਵਿਧਾਇਕ ਅੰਗਦ ਸਿੰਘ ਵਲੋਂ ਰੇਲਵੇ ਰੋਡ 'ਤੇ ਦੋ ਨਵੀਆਂ ਸੜਕਾਂ ਦੀ ਸ਼ੁਰੂਆਤ

ਨਵਾਂਸ਼ਹਿਰ, 15 ਮਈ (ਗੁਰਬਖ਼ਸ਼ ਸਿੰਘ ਮਹੇ)- ਵਿਧਾਇਕ ਅੰਗਦ ਸਿੰਘ ਨੇ ਆਖਿਆ ਕਿ ਨਵਾਂਸ਼ਹਿਰ ਹਲਕੇ ਦੇ ਵਿਕਾਸ ਲਈ ਫ਼ੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਹਲਕੇ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇਕ ਹਲਕਾ ਬਣਾਉਣਾ, ਉਨ੍ਹਾਂ ਦੀ ਤਰਜੀਹ ਰਹੇਗੀ | ...

ਪੂਰੀ ਖ਼ਬਰ »

ਪਠਲਾਵਾ ਸਕੂਲ 'ਚ ਸ਼ਾਨਦਾਰ ਨਤੀਜੇ ਸਬੰਧੀ ਸਮਾਗਮ

ਬੰਗਾ, 15 ਮਈ (ਕਰਮ ਲਧਾਣਾ)- ਲਵਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਠਲਾਵਾ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਆਉਣ ਦੀ ਖੁਸ਼ੀ ਨੂੰ ਸਾਂਝੀ ਕਰਨ ਹਿੱਤ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਪਿ੍ੰ: ਸ਼ਾਹ ਮੁਹੰਮਦ ਅਤੇ ਉਪ-ਪਿ੍ੰਸੀਪਲ ਮਜੀਦਾਂ ਬੀਬੀ ਨੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਵਿਕਾਸ ਕਾਰਜਾਂ ਦੀ ਸਮੀਖਿਆ

ਨਵਾਂਸ਼ਹਿਰ, 15 ਮਈ (ਗੁਰਬਖ਼ਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਸੱਦੀ ਮੀਟਿੰਗ ਵਿਚ ਫ਼ਗਵਾੜਾ-ਨਵਾਂਸ਼ਹਿਰ-ਰੂਪਨਗਰ ਸੜਕ ਦਾ ਨਿਰਮਾਣ ਕਰ ਰਹੀ ਕੰਪਨੀ ਅਤੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਸੀ. ਪੀ. ਆਈ. (ਐਮ.) ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਨਵਾਂਸ਼ਹਿਰ, 15 ਮਈ (ਹਰਮਿੰਦਰ ਸਿੰਘ ਪਿੰਟੂ)- ਅੱਜ ਸੀ.ਪੀ.ਆਈ.(ਐਮ.) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਟੇਟ ਕਮੇਟੀ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਦੇਸ਼ ਅੰਦਰ ਸਭ ਤੋਂ ਵੱਧ ਦਰਪੇਸ਼ ਮਸਲਾ ਫ਼ਿਰਕਾਪ੍ਰਸਤੀ ਦਾ ...

ਪੂਰੀ ਖ਼ਬਰ »

ਬੀ. ਸੀ. ਏ. ਦਾ ਨਤੀਜਾ ਸ਼ਾਨਦਾਰ ਰਿਹਾ

ਰਾਹੋਂ, 15 ਮਈ (ਬਲਬੀਰ ਸਿੰਘ ਰੂਬੀ)- ਦੋਆਬਾ ਗਰੁੱਪ ਆਫ਼ ਕਾਲਜ ਕੈਂਪਸ 3 ਛੋਕਰਾਂ ਬੀ.ਸੀ.ਏ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਕੈਂਪਸ ਦੇ ਡਾਇਰੈਕਟਰ ਡਾ: ਰਾਜੇਸ਼ਵਰ ਸਿੰਘ ਨੇ ਦੱਸਿਆ ਕਿ ਬੀ.ਸੀ.ਏ. ਦੇ ਪਹਿਲੇ ਸਮੈਸਟਰ ਵਿਚੋਂ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ...

ਪੂਰੀ ਖ਼ਬਰ »

ਮੈਡੀਕਲ ਜਾਂਚ ਕੈਂਪ 'ਚ 205 ਮਰੀਜ਼ਾਂ ਦੀ ਕੀਤੀ ਜਾਂਚ

ਰੈਲਮਾਜਰਾ, 13 ਮਈ (ਰਕੇਸ਼ ਰੋਮੀ)- ਰੋਪੜ ਬਲਾਚੌਰ ਰਾਜ ਮਾਰਗ 'ਤੇ ਰੈਲਮਾਜਰਾ ਵਿਖੇ ਸਥਿਤ ਮੈਕਸ ਸਪੈਸ਼ਲਿਟੀ ਫਿਲਮਜ਼ ਵਲੋਂ ਮੈਕਸ ਇੰਡੀਆ ਫਾਊਾਡੇਸ਼ਨ ਦੇ ਸਹਿਯੋਗ ਨਾਲ ਬੇਟ ਇਲਾਕੇ ਦੇ ਪਿੰਡ ਮੁਤੋਂ ਦੇ ਸਰਕਾਰੀ ਸਕੂਲ ਵਿਚ 33ਵਾਂ ਮੈਡੀਕਲ ਚੈਕਅੱਪ ਕੈਂਪ ਲਗਾਇਆ, ਜਿਸ ...

ਪੂਰੀ ਖ਼ਬਰ »

ਜਲਦ ਹੀ ਸ਼ੁਰੂ ਹੋ ਰਿਹੈ ਸੜਕਾਂ ਦੀ ਰਿਪੇਅਰ ਦਾ ਕੰਮ- ਅੰਗਦ ਸੈਣੀ

ਉੜਾਪੜ/ਲਸਾੜਾ, 15 ਮਈ (ਲਖਵੀਰ ਸਿੰਘ ਖੁਰਦ)-ਨਵਾਂਸ਼ਹਿਰ ਹਲਕੇ ਦੀਆਂ ਸਾਰੀਆਂ ਮੁੱਖ ਅਤੇ ਲਿੰਕ ਸੜਕਾਂ ਦੀ ਰਿਪੇਅਰ ਦਾ ਕੰਮ ਪੰਜਾਬ ਸਰਕਾਰ ਵਲੋਂ ਜਲਦੀ ਹੀ ਸ਼ੁਰੂ ਹੋ ਜਾਵੇਗਾ | ਰਾਹੋਂ ਤੋਂ ਨਵਾਂਸ਼ਹਿਰ ਸੜਕ ਦੀ ਰਿਪੇਅਰ ਲਈ ਸਰਕਾਰ ਵਲੋਂ ਪੈਸੇ ਆ ਚੁੱਕੇ ਹਨ ਅਤੇ ...

ਪੂਰੀ ਖ਼ਬਰ »

ਡਾ: ਅੰਬੇਡਕਰ ਦਾ ਜਨਮ ਦਿਨ ਮਨਾਉਣ ਸਬੰਧੀ ਮੀਟਿੰਗ

ਬਹਿਰਾਮ, 15 ਮਈ (ਨਛੱਤਰ ਸਿੰਘ ਬਹਿਰਾਮ)- ਡਾ: ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਦਿਨ ਮਨਾਉਣ ਸਬੰਧੀ ਸਤਿਗੁਰੂ ਰਵਿਦਾਸ ਅੰਮਿ੍ਤਬਾਣੀ ਵਲਡ ਵਾਈਡ ਆਰਗੇਨਾਈਜੇਸ਼ਨ ਦੀ ਮੀਟਿੰਗ ਪ੍ਰਧਾਨ ਮਦਨ ਲਾਲ ਬੰਗਾ ਦੀ ਅਗਵਾਈ ਵਿਚ ਬਹਿਰਾਮ ਵਿਖੇ ਹੋਈ, ਜਿਸ ਵਿਚ ਅਹਿਮ ਵਿਚਾਰਾਂ ...

ਪੂਰੀ ਖ਼ਬਰ »

ਬਹਿਰਾਮ ਕਾਲਜ 'ਚ ਦਾਖ਼ਲਾ ਗਾਈਡੈਂਸ ਸਥਾਪਤ

ਬਹਿਰਾਮ, 15 ਮਈ (ਨਛੱਤਰ ਸਿੰਘ ਬਹਿਰਾਮ)- ਸਰਕਾਰੀ ਬਹੁ-ਤਕਨੀਕੀ ਕਾਲਜ ਬਹਿਰਾਮ ਵਿਖੇ ਵੱਖ-ਵੱਖ ਕੋਰਸਾਂ ਸਬੰਧੀ ਦਾਖ਼ਲਾ ਗਾਈਡੈਂਸ ਸੈਂਟਰ ਸਥਾਪਤ ਕੀਤਾ ਗਿਆ | ਇਸ ਸਬੰਧੀ ਪਿੰ੍ਰਸੀਪਲ ਧਨਪਤ ਰਾਜ ਨੇ ਦੱਸਿਆ ਕਿ ਦਾਖ਼ਲੇ ਸਬੰਧੀ, ਆਨਲਾਈਨ ਰਜਿਸਟ੍ਰੇਸ਼ਨ ਅਤੇ ਸਰਕਾਰ ...

ਪੂਰੀ ਖ਼ਬਰ »

ਫਾਂਬੜਾ ਵਿਖੇ ਜਥੇ: ਵਾਹਦ ਵਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ

ਉੜਾਪੜ/ਲਸਾੜਾ, 15 ਮਈ (ਲਖਵੀਰ ਸਿੰਘ ਖੁਰਦ)- ਬਲਾਕ ਔੜ ਦੇ ਪਿੰਡ ਫਾਂਬੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਬਲਾਕ ਪੱਧਰੀ ਮੀਟਿੰਗ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਇੰਚਾਰਜ ਜਰਨੈਲ ਸਿੰਘ ਵਾਹਦ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪਾਰਟੀ ਦੀ ਮਜਬੂਤੀ ਲਈ ਅਤੇ ਨੇੜਲੇ ...

ਪੂਰੀ ਖ਼ਬਰ »

ਪਾਵਰਕਾਮ ਦੇ ਜੁਆਇੰਟ ਫੋਰਮ ਦਾ ਸੰਘਰਸ਼ 18 ਤੋਂ ਸ਼ੁਰੂ ਹੋਵੇਗਾ- ਸਰਕਲ ਪ੍ਰਧਾਨ

ਮੁਕੰਦਪੁਰ, 15 ਮਈ (ਦੇਸ ਰਾਜ ਬੰਗਾ)- ਪਾਵਰਕਾਮ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਗਠਿਤ ਕੀਤੇ ਗਏ ਜੁਆਇੰਟ ਫੋਰਮ ਦੇ ਸੂਬਾ ਸਕੱਤਰ ਕਰਮ ਚੰਦ ਵਲੋਂ ਜਾਰੀ ਕੀਤੇ ਗਏ ਲੰਮੇ ਸੰਘਰਸ਼ ਦੀ ਸੂਚੀ ਸਬੰਧੀ ਜਾਣਕਾਰੀ ਦਿੰਦਿਆਂ ਟੀ. ਐਸ. ਯੂ. ਦੇ ਸਰਕਲ ਪ੍ਰਧਾਨ ਰਾਮ ਲੁਭਾਇਆ ਨੇ ...

ਪੂਰੀ ਖ਼ਬਰ »

ਗੁ: ਦੇਹਰਾ ਬਾਬਾ ਗੁਲਾਬ ਸਿੰਘ ਨੌਰਾ ਵਿਖੇ ਧਾਰਮਿਕ ਸਮਾਗਮ

ਪੱਲੀ ਝਿੱਕੀ, 15 ਮਈ (ਕੁਲਦੀਪ ਸਿੰਘ ਪਾਬਲਾ)- ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਦੇ ਅਸਥਾਨ ਪਿੰਡ ਨੌਰਾ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ | ਇਸ ਸਮਾਗਮ ਵਿਚ ਕਥਾ ਵਾਚਕ ਗਿਆਨੀ ਜਸਵੰਤ ਸਿੰਘ ਦਮਦਮੀ ਟਕਸਾਲ ਵਾਲੇ, ਢਾਡੀ ਹਰਭਜਨ ...

ਪੂਰੀ ਖ਼ਬਰ »

ਕਲਸੀ ਜਠੇਰਿਆਂ ਦੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ

ਬਹਿਰਾਮ, 15 ਮਈ (ਨਛੱਤਰ ਸਿੰਘ ਬਹਿਰਾਮ)- ਕਲਸੀ ਜਠੇਰੇ ਪ੍ਰਬੰਧਕ ਕਮੇਟੀ ਪਿੰਡ ਤਲਵੰਡੀ ਜੱਟਾਂ ਵਿਖੇ ਕਲਸੀ ਭਾਈਚਾਰੇ ਵਲੋਂ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਪ੍ਰਬੰਧਕ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਕਲਸੀ ਨੇ ਦੱਸਿਆ ਕਿ ਮੇਲੇ ਦੀਆਂ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 1 ਲੱਖ ਠੱਗਣ ਵਾਲਾ ਨਾਮਜ਼ਦ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ ਇਕ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਇਕ ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਨਾਰੂ ਨੰਗਲ ਦੇ ਵਾਸੀ ...

ਪੂਰੀ ਖ਼ਬਰ »

ਗੁਰੂ ਰਵਿਦਾਸ ਧਰਮਸ਼ਾਲਾ 'ਤੇ ਸੇਵਾਦਾਰਾਂ ਨੇ ਲੈਂਟਰ ਪਾਇਆ

ਸੰਧਵਾਂ, 14 ਮਈ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਪ੍ਰਵਾਸੀ ਭਾਰਤੀਆਂ, ਪਿੰਡ ਵਾਸੀਆਂ ਅਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਣਾਈ ਗਈ ਗੁਰੂ ਰਵਿਦਾਸ ਧਰਮਸ਼ਾਲਾ 'ਤੇ ਸੇਵਾਦਾਰਾਂ ਵਲੋਂ ਲੈਂਟਰ ਪਾਇਆ ਗਿਆ | ਸੰਤ ਬਾਬਾ ...

ਪੂਰੀ ਖ਼ਬਰ »

ਝਿੜੀ ਜੋੜ ਮੇਲੇ ਦਾ ਪੋਸਟਰ ਜਾਰੀ

ਪੱਲੀ ਝਿੱਕੀ, 15 ਮਈ (ਕੁਲਦੀਪ ਸਿੰਘ ਪਾਬਲਾ) - ਬਾਬਾ ਸ਼ਾਹ ਕੁਮਾਲ, ਬਾਬਾ ਚਾਓ, ਬਾਬਾ ਜਤੀ, ਬਾਬਾ ਕਾਬਲੀ ਝਿੱੜੀ ਵਾਲਿਆਂ ਦੇ ਧਾਰਮਿਕ ਅਸਥਾਨ ਪਿੰਡ ਪੱਲੀ ਝਿੱਕੀ ਵਿਖੇ ਅਸਥਾਨ ਦੇ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ, ਸਮੂਹ ਪ੍ਰਬੰਧਕ ਕਮੇਟੀ, ਸਮੂਹ ਨਗਰ ਵਾਸੀਆਂ ਦੇ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦਾ ਨਤੀਜਾ ਰਿਹਾ ਸ਼ਾਨਦਾਰ-ਵਿਨੋਦ ਕੁਮਾਰ

ਨਵਾਂਸ਼ਹਿਰ, 15 ਮਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਲਿਆਉਣ ਲਈ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ | ਇਸ ਪ੍ਰੋਜੈਕਟ ਤਹਿਤ ਨਵੀਆਂ ...

ਪੂਰੀ ਖ਼ਬਰ »

ਨੌਰਾ ਵਿਖੇ 8ਵਾਂ ਮਹਾਨ ਗੁਰਮਤਿ ਸਮਾਗਮ 29 ਨੂੰ

ਪੱਲੀ ਝਿੱਕੀ, 15 ਮਈ (ਕੁਲਦੀਪ ਸਿੰਘ ਪਾਬਲਾ)- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅਤੇ ਧੰਨ-ਧੰਨ ਬ੍ਰਹਮ ਗਿਆਨੀ ਬਾਬਾ ਗੁਲਾਬ ਸਿੰਘ ਦੀ ਨਿੱਘੀ ਯਾਦ ਵਿਚ ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਪਿੰਡ ਨੌਰਾ ਵਿਖੇ 29 ਮਈ ਦਿਨ ਮੰਗਲਵਾਰ ਨੂੰ ...

ਪੂਰੀ ਖ਼ਬਰ »

ਸੰਧਵਾਂ 'ਚ ਬੈਲ ਗੱਡੀਆਂ ਦੀਆਂ ਦੌੜਾਂ 19 ਨੂੰ

ਸੰਧਵਾਂ, 15 ਮਈ (ਪ੍ਰੇਮੀ ਸੰਧਵਾਂ)- ਪਿੰਡ ਸੰਧਵਾਂ ਵਿਖੇ ਬਾਬਾ ਮਰਾਣਾ ਸੰਧੂ ਜਠੇਰਿਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਦੇ ਨੇੜੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 19 ਮਈ ਨੂੰ ਬੈਲ ਗੱਡੀਆਂ ਦੀਆਂ ਦੋਹਰੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਹਨ | ਇਸ ...

ਪੂਰੀ ਖ਼ਬਰ »

ਮਾਨਵਤਾ ਦੀ ਸੇਵਾ ਲਈ ਨਰਸਿੰਗ ਦਾ ਖੇਤਰ ਉੱਤਮ-ਬੀਬੀ ਸੁਸ਼ੀਲ ਕੌਰ

ਪੋਜੇਵਾਲ ਸਰਾਂ, 15 ਮਈ (ਨਵਾਂਗਰਾਈਾ)- ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਾਜਰਾ ਵਿਖੇ ਟਰੱਸਟ ਪ੍ਰਧਾਨ ਬੀਬੀ ਸੁਸ਼ੀਲ ਕੌਰ ਦੀ ਸਰਪ੍ਰਸਤੀ ਹੇਠ ਨਰਸਿੰਗ ਦਿਵਸ ਮਨਾਇਆ ਗਿਆ | ਬੀਬੀ ਸੁਸ਼ੀਲ ਕੌਰ ਨੇ ਕਿਹਾ ਕਿ ਦੀਨ ਦੁਖੀਆਂ ਅਤੇ ਮਾਨਵਤਾ ਦੀ ਸੇਵਾ ਲਈ ...

ਪੂਰੀ ਖ਼ਬਰ »

ਬਾਬਾ ਬਣਖੰਡੀ ਸਾਹਿਬ ਦੇ ਅਸਥਾਨ 'ਤੇ ਛਿਮਾਹੀ ਜੋੜ ਮੇਲਾ

ਮਜਾਰੀ/ਸਾਹਿਬਾ, 15 ਮਈ (ਨਿਰਮਲਜੀਤ ਸਿੰਘ ਚਾਹਲ)- ਬਾਬਾ ਬਣਖੰਡੀ ਸਾਹਿਬ ਦੇ ਅਸਥਾਨ ਪਿੰਡ ਅਟਾਲ ਮਜਾਰਾ ਵਿਖੇ ਨਗਰ ਦੀਆਂ ਸੰਗਤਾਂ ਵਲੋਂ ਛਿਮਾਹੀ ਜੋੜ ਮੇਲਾ ਕਰਵਾਇਆ ਗਿਆ | ਪਾਠ ਦੇ ਭੋਗ ਪਾਉਣ ਉਪਰੰਤ ਢਾਡੀ ਜਸਦੀਪ ਸਿੰਘ ਨਾਗਰਾ ਦੇ ਜਥੇ ਵਲੋਂ ਸੰਗਤਾਂ ਨੰੂ ਗੁਰ ...

ਪੂਰੀ ਖ਼ਬਰ »

ਅਵਾਰਾ ਕੁੱ ਤਿਆਂ ਦੇ ਕੱਟਣ ਨਾਲ ਇਕ ਜ਼ਖ਼ਮੀ

ਭੱਦੀ, 15 ਮਈ (ਨਰੇਸ਼ ਧੌਲ)- ਸਰਕਾਰੀ ਹਸਪਤਾਲ ਬਲਾਚੌਰ ਵਿਖੇ ਅਵਾਰਾ ਕੁੱਤਿਆਂ ਵਲੋਂ ਇਕ ਵਿਅਕਤੀ ਨੂੰ ਜ਼ਖਮੀ ਕਰਨ ਦੀ ਖ਼ਬਰ ਹੈ | ਪੀੜਤ ਵਿਅਕਤੀ ਗੁਰਮੇਲ ਚੰਦ ਪੁੱਤਰ ਅਨੰਤ ਰਾਮ ਪਿੰਡ ਰਾਜੂ ਮਾਜਰਾ ਨੇ ਦੱਸਿਆ ਕਿ ਬੀਤੇ ਦਿਨ ਉਹ ਸਰਕਾਰੀ ਹਸਪਤਾਲ ਬਲਾਚੌਰ ਵਿਖੇ ...

ਪੂਰੀ ਖ਼ਬਰ »

ਯਾਦਗਾਰੀ ਕਾਲਜ ਮਜਾਰੀ ਵਿਖੇ ਧਾਰਮਿਕ ਪ੍ਰੋਗਰਾਮ

ਮਜਾਰੀ/ਸਾਹਿਬਾ, 15 ਮਈ (ਨਿਰਮਲਜੀਤ ਸਿੰਘ ਚਾਹਲ)- ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ ਲੜਕੀਆਂ ਮਜਾਰੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡਾ: ਮਨਜੀਤ ਸਿੰਘ, ਕੈਪ: ਸਰਦਾਰਾ ਸਿੰਘ, ਜਸਪਾਲ ਸਿੰਘ ਜਾਡਲੀ, ਜਥੇ: ਰਘਵੀਰ ਸਿੰਘ ਰੱਕੜ੍ਹ, ਸੁੱਚਾ ਸਿੰਘ, ...

ਪੂਰੀ ਖ਼ਬਰ »

ਸ. ਹ. ਸ. ਸਿੰਬਲ ਮਜਾਰਾ ਵਿਖੇ ਵਜ਼ੀਫ਼ੇ ਦੇ ਚੈਕ ਵੰਡੇ

ਮਜਾਰੀ/ਸਾਹਿਬਾ, 15 ਮਈ (ਨਿਰਮਲਜੀਤ ਸਿੰਘ ਚਾਹਲ)- ਸਰਕਾਰੀ ਹਾਈ ਸਕੂਲ ਸਿੰਬਲ ਮਜਾਰਾ ਵਿਖੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 'ਚ ਸਫ਼ਲ ਹੋਏ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵਲੋਂ ਭੇਜੇ 29600 ਰੁ: ਦੇ ਚੈਕ ਵੰਡੇ ਗਏ | ਇਸ ਮੌਕੇ ਸਕੂਲ ਇੰਚਾਰਜ ਬੋਵਿੰਦਰਪਾਲ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਸਾਊਨਾ ਵਿਖੇ ਮੈਨੇਜਿੰਗ ਕਮੇਟੀ ਦੀ ਚੋਣ

ਨਵਾਂਸ਼ਹਿਰ, 15 ਮਈ (ਹਰਮਿੰਦਰ ਸਿੰਘ ਪਿੰਟੂ)- ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਾਊਨਾ ਵਿਖੇ ਮੈਨੇਜਿੰਗ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ਚੇਅਰਪਰਸਨ ਗੁਰਬਖ਼ਸ਼ ਕੌਰ, ਸਕੱਤਰ ਰੋਮਿਲਾ ਕੁਮਾਰੀ, ਕਸ਼ਮੀਰ ਸਿੰਘ, ਜਰਨੈਲ ਸਿੰਘ, ਮਾ: ਜਸਵੰਤ ਸਿੰਘ, ...

ਪੂਰੀ ਖ਼ਬਰ »

95.4 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲਾ ਹਮਿਤ ਸਹਿਜਲ ਬਣਨਾ ਚਾਹੁੰਦਾ ਆਈ. ਏ. ਐੱਸ.

ਨਵਾਂਸ਼ਹਿਰ, 15 ਮਈ (ਹਰਮਿੰਦਰ ਸਿੰਘ ਪਿੰਟੂ)- ਆਈ. ਸੀ. ਐੱਸ. ਈ. ਦੀ ਪ੍ਰੀਖਿਆ 'ਚ 95.4 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਹਮਿਤ ਸਹਿਜਲ ਨੇ ਦੱਸਿਆ ਕਿ ਉਹ ਆਈ.ਏ.ਐੱਸ. ਅਧਿਕਾਰੀ ਬਣਨਾ ਚਾਹੁੰਦਾ ਹੈ | ਉਸ ਨੇ ਦੱਸਿਆ ਕਿ ਉਸ ਦੇ ਪਿਤਾ ਐਡਵੋਕੇਟ ਰਜਿੰਦਰ ਕੁਮਾਰ ਸਹਿਜਲ ਤੇ ਮਾਤਾ ...

ਪੂਰੀ ਖ਼ਬਰ »

ਦੋਆਬਾ ਸਿੱਖ ਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਦਾ ਸਨਮਾਨ

ਨਵਾਂਸ਼ਹਿਰ, 15 ਮਈ (ਹਰਮਿੰਦਰ ਸਿੰਘ ਪਿੰਟੂ)- ਅੱਜ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਲੋਹ ਰੋਡ ਨਵਾਂਸ਼ਹਿਰ ਵਿਖੇ ਇਕ ਸਮਾਗਮ ਮੌਕੇ ਪ੍ਰਬੰਧਕ ਕਮੇਟੀ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵਿਚੋਂ ਪਹਿਲੇ ਸਥਾਨ 'ਤੇ ਆਉਣ ਵਾਲਿਆਂ ਦਾ ਸਨਮਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX