ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਸਰਕਾਰ ਬੱਸਾਂ ਦੇ ਕਿਰਾਏ 'ਚ ਕਰੇਗੀ 24 % ਦਾ ਵਾਧਾ
. . .  1 day ago
ਸ਼ਿਮਲਾ ,24 ਸਤੰਬਰ -ਹਿਮਾਚਲ ਸਰਕਾਰ ਹਿਮਾਚਲ ਰੋਡ ਟਰਾਂਸਪੋਰਟ ਅਤੇ ਨਿੱਜੀ ਬੱਸਾਂ ਦੇ ਕਿਰਾਏ 'ਚ 24% ਦਾ ਵਾਧਾ ਕਰੇਗੀ।
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ
. . .  1 day ago
ਮਾਧੋਪੁਰ ,24 ਸਤੰਬਰ (ਨਰੇਸ਼ ਮਹਿਰਾ) - ਮਾਧੋਪੁਰ ਖੇਤਰ ਵਿਚ ਹੋਈ ਭਾਰੀ ਬਾਰਸ਼ ਦੇ ਚਲਦੇ ਮਾਧੋਪੁਰ ਹੈੱਡ ਵਰਕਸ ਤੋਂ ਅੱਜ 25650 ਹਜ਼ਾਰ ਕਿਉਸਕ ਪਾਣੀ ਡਾਊਨ ਸਟ੍ਰੀਮ ਮਤਲਬ ਪਾਕਿਸਤਾਨ ਨੂੰ ਪਾਣੀ ਛਡਿਆ ਜਾ ਰਿਹਾ ਹੈ ...
ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 525.65 ਮੀਟਰ ਪਹੁੰਚਿਆ
. . .  1 day ago
ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 525.65 ਮੀਟਰ ਤੱਕ ਪਹੁੰਚ ਗਿਆ ਜੋ ਕਿ ਅੱਜ ਤੱਕ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 525.25 ਰਿਕਾਰਡ ਕੀਤਾ...
ਤਪਾ ਮੰਡੀ ਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਤਪਾ ਮੰਡੀ,24 ਸਤੰਬਰ (ਪ੍ਰਵੀਨ ਗਰਗ)- ਬੀਤੇ ਦਿਨਾਂ ਤੋਂ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਤਪਾ ਮੰਡੀ ਅਤੇ ਨਾਲ ਲੱਗਦੇ ਆਸ ਪਾਸ ਦੇ ਇਲਾਕਿਆਂ ਵਿਚ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਪਟਿਆਲਾ ਰੈਲੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੀਟਿੰਗ
. . .  1 day ago
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਟਿਆਲਾ ਵਿਖੇ 7 ਅਕਤੂਬਰ ਦਿਨ ਐਤਵਾਰ ਨੂੰ ਕੀਤੀ ਜਾਣ ਵਾਲੀ ਰੈਲੀ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ...
ਗੰਗਕਨਾਲ ਨਹਿਰ 'ਚ ਪਿਆ ਪਾੜ, ਫ਼ਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ
. . .  1 day ago
ਫ਼ਾਜ਼ਿਲਕਾ, 24 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਦੇ ਪਿੰਡ ਘਟਿਆਵਾਲੀ ਬੋਦਲਾ ਅਤੇ ਪਿੰਡ ਅਲਿਆਣਾ ਦੇ ਵਿਚਕਾਰੋਂ ਅਚਾਨਕ ਗੰਗਕਨਾਲ ਨਹਿਰ 'ਚ ਕਰੀਬ 30-40 ਫੁੱਟ ਦਾ ਪਾੜ ਪੈ ਗਿਆ ਹੈ ਅਤੇ ਬੜੀ ਤੇਜ਼ੀ ਨਾਲ ਨਹਿਰ ਦਾ....
ਸੂਬੇ 'ਚ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਨੂੰ ਦੇਖਦਿਆਂ ਕੈਪਟਨ ਨੇ ਬੁਲਾਈ ਐਮਰਜੈਂਸੀ ਬੈਠਕ
. . .  1 day ago
ਚੰਡੀਗੜ੍ਹ, 24 ਸਤੰਬਰ- ਸੂਬੇ 'ਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪੈਦਾ ਹੋਏ ਸੰਕਟਕਾਲੀਨ ਹਾਲਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਹੈ। ਇਸ ਬੈਠਕ 'ਚ ਮੁੱਖ ਮੰਤਰੀ ਨੇ ਸੂਬੇ 'ਚ ....
ਪ੍ਰਧਾਨ ਮੰਤਰੀ ਮੋਦੀ ਨੇ ਸਿੱਕਮ ਨੂੰ ਦਿੱਤਾ ਪਹਿਲੇ ਹਵਾਈ ਅੱਡੇ ਦਾ ਤੋਹਫ਼ਾ
. . .  1 day ago
ਗੰਗਟੋਕ, 24 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਕਮ ਦੇ ਪਾਕਯੋਂਗ 'ਚ ਬਣੇ ਸੂਬੇ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਅਤੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੀ ਮੌਜੂਦ ਸਨ। ਸਾਲ 2009...
ਚੰਡੀਗੜ੍ਹ : ਪੁਲ 'ਤੇ ਪਾਣੀ ਆਉਣ ਕਾਰਨ ਫਸੀ ਕਾਰ, ਟਲਿਆ ਵੱਡਾ ਹਾਦਸਾ
. . .  1 day ago
ਚੰਡੀਗੜ੍ਹ, 24 ਸਤੰਬਰ- ਚੰਡੀਗੜ੍ਹ ਦੇ ਦਾਦੂਮਾਜਰਾ ਅਤੇ ਟੋਂਗਾ ਪਿੰਡ ਨੂੰ ਜੋੜਦੇ ਪੁਲ 'ਤੇ ਅੱਜ ਇੱਕ ਵੱਡਾ ਹਾਦਸਾ ਵਾਪਰਨੋਂ ਟਲ ਗਿਆ। ਇਸ ਪੁਲ 'ਤੇ ਪਾਣੀ ਆਉਣ ਕਾਰਨ ਇੱਕ ਫਸ ਗਈ। ਹਾਲਾਂਕਿ ਇਸ ਦੌਰਾਨ ਕਾਰ ਸਵਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ...
ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਨਾਭਾ, 24 ਸਤੰਬਰ (ਕਰਮਜੀਤ ਸਿੰਘ)- ਨਾਭਾ ਦੇ ਸਰਕੂਲਰ ਰੋਡ 'ਤੇ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਚਾਲਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਕਿਰਨਪ੍ਰੀਤ...
ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 24 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਹੜ੍ਹ ਦੇ ਖ਼ਤਰੇ ਕਾਰਨ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ (ਸਕੂਲਾਂ, ਕਾਲਜਾਂ) 'ਚ ਕੱਲ੍ਹ ਭਾਵ 25 ਸਤੰਬਰ ਨੂੰ ਛੁੱਟੀ ਦਾ ਐਲਾਨ...
ਸੰਗਰੂਰ 'ਚ ਮੀਂਹ ਅਤੇ ਹਵਾਵਾਂ ਨੇ ਪੱਕਣ ਕਿਨਾਰੇ ਆਈ ਫ਼ਸਲ ਵਿਛਾਈ
. . .  1 day ago
ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ)- ਸੰਗਰੂਰ 'ਚ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਚੱਲ ਰਹੀਆਂ ਹਵਾਵਾਂ ਨੇ ਕਈ ਥਾਵਾਂ 'ਤੇ ਅਗੇਤੀ ਕਿਸਮ ਦੀਆਂ ਪੱਕਣ ਕਿਨਾਰੇ ਆਈਆਂ ਝੋਨੇ ਦੀਆਂ ਫ਼ਸਲਾਂ ਨੂੰ ਵਿਛਾ ਕੇ ਰੱਖ ਦਿੱਤਾ ਹੈ, ਜਿਸ ਨਾਲ ਝਾੜ 'ਤੇ ਬੁਰਾ ਅਸਰ ਪਵੇਗਾ...
ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਸ਼ਿਮਲਾ, 24 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਅੱਜ ਦੁਪਹਿਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ। ਉੱਥੇ ਹੀ ਇਸ ਕਾਰਨ ਇੱਥੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ...
ਡਰੇਨ 'ਚ ਡਿੱਗੀ ਕਾਰ, ਪਿਉ-ਪੁੱਤ ਦੀ ਮੌਤ
. . .  1 day ago
ਰਾਮ ਤੀਰਥ, 24 ਸਤੰਬਰ (ਧਰਵਿੰਦਰ ਸਿੰਘ ਔਲਖ) - ਬੀਤੀ ਰਾਤ ਪਿੰਡ ਖਿਆਲਾ ਕਲਾਂ ਨੇੜੇ ਡਰੇਨ 'ਚ ਕਾਰ ਡਿੱਗਣ ਕਰਕੇ ਪਿਓ ਪੁੱਤਰ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਧੀਰਜ ਸੈਣੀ (43) ਆਪਣੇ ਪੁੱਤਰ ਅੰਸ਼ ਸੈਣੀ ਨਾਲ ਆਪਣੀ...
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਦਰਜਨਾਂ ਘਰ, ਪਰਿਵਾਰਾਂ ਨੇ ਧਰਮਸ਼ਾਲਾ 'ਚ ਲਈ ਸ਼ਰਨ
. . .  1 day ago
ਮਾਹਿਲਪੁਰ 24 ਸਤੰਬਰ ( ਦੀਪਕ ਅਗਨੀਹੋਤਰੀ)- ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਲਾਲਵਣ ਵਿਖੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦਰਜਨ ਦੇ ਕਰੀਬ ਘਰ ਡਿੱਗ ਪਏ। ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਅਜੇ ਤੱਕ...
ਡੇਅਰੀ ਦੀ ਡਿੱਗੀ ਛੱਤ, 15 ਪਸ਼ੂ ਮਲਬੇ ਹੇਠਾਂ ਦੱਬੇ
. . .  1 day ago
ਪਿੰਡ ਉੱਗਰ ਔਲਖ 'ਚ ਗਰੀਬ ਪਰਿਵਾਰ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਪਤੀ ਪਤਨੀ ਜ਼ਖਮੀ
. . .  1 day ago
ਸੰਗਰੂਰ 'ਚ ਡੇਂਗੂ ਕਹਿਰ ਲਗਾਤਾਰ ਜਾਰੀ, 243 ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਭਾਰੀ ਮੀਂਹ ਕਾਰਨ ਝੋਨੇ ਤੇ ਨਰਮੇ ਦੀ ਪੱਕੀ ਫ਼ਸਲ ਹੋਈ ਖਰਾਬ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ
. . .  1 day ago
ਪੰਜਾਬ ਅਤੇ ਹਰਿਆਣਾ 'ਚ ਆਉਣ ਵਾਲੇ ਕੁਝ ਘੰਟਿਆ ਦੌਰਾਨ ਮੀਂਹ ਪੈਣ ਦੀ ਸੰਭਾਵਨਾ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਮਹਿੰਗਰੋਵਾਲ ਚੋਅ 'ਚ ਆਇਆ ਪਾਣੀ
. . .  1 day ago
ਪਟਿਆਲਾ 'ਚ ਬਰਸਾਤ ਨੇ ਕੀਤਾ ਜਲ ਥਲ, ਕਈ ਮਕਾਨ ਦੀਆਂ ਡਿੱਗੀਆਂ ਛੱਤਾਂ ਅਤੇ ਕੰਧਾਂ
. . .  1 day ago
ਨਸ਼ੇੜੀ ਪਿਤਾ ਨੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  1 day ago
ਦਰਖ਼ਤ ਟੁੱਟਣ ਨਾਲ ਨਵਾਂਸ਼ਹਿਰ ਦਾ ਟੁੱਟਿਆ ਰਾਹੋਂ ਨਾਲੋਂ ਲਿੰਕ
. . .  1 day ago
ਸੁਖਨਾ ਝੀਲ ਦੇ ਗੇਟ ਖੁੱਲਣ ਕਾਰਨ ਘੱਗਰ ਕਿਨਾਰੇ ਵਸੇ ਪਿੰਡਾਂ ਨੂੰ ਜਾਰੀ ਕੀਤਾ ਗਿਆ ਅਲਰਟ
. . .  1 day ago
ਦਹਾਕਿਆਂ ਬਾਅਦ ਖੋਲ੍ਹੇ ਗਏ ਸੁਖਨਾ ਝੀਲ ਦੇ ਗੇਟ
. . .  1 day ago
ਬਮਿਆਲ 'ਚ ਉਝ ਦਰਿਆ ਦਾ ਪਾਣੀ ਹੋਇਆ ਬੇਕਾਬੂ, ਸੀਮਾ ਸੁਰੱਖਿਆ ਬਲ ਦੀਆਂ ਡੁੱਬੀਆਂ ਪੰਜ ਚੌਕੀਆਂ
. . .  1 day ago
ਭਾਰੀ ਮੀਂਹ ਕਾਰਨ ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹੇ ਜਾ ਸਕਦੇ ਹਨ ਗੇਟ
. . .  1 day ago
ਭਾਰੀ ਬਰਸਾਤ ਦੇ ਚੱਲਦਿਆਂ ਰਾਵੀ ਦਰਿਆ 'ਚ ਹੜ੍ਹ
. . .  1 day ago
7 ਅਕਤੂਬਰ ਦੀ ਪਟਿਆਲਾ ਰੈਲੀ 'ਚ ਲੋਕਤੰਤਰ ਦੇ ਘਾਣ ਦੀਆਂ ਸਾਜ਼ਿਸ਼ਾਂ ਹੋਵੇਗਾ ਪਰਦਾਫਾਸ਼- ਚੀਮਾ
. . .  1 day ago
ਮੋਹਾਲੀ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ
. . .  1 day ago
ਘਰਿੰਡਾ 'ਚ ਆਕਾਸ਼ਵਾਣੀ ਦੇ 20 ਕਿਲੋਵਾਟ ਟਰਾਂਸਮੀਟਰ ਦਾ ਉਦਘਾਟਨ
. . .  1 day ago
ਮਿੰਨੀ ਬੱਸ ਦੇ ਪਲਟਣ ਕਾਰਨ 18 ਜ਼ਖ਼ਮੀ
. . .  1 day ago
ਕਪੂਰਥਲਾ 'ਚ ਡਿੱਗੀਆਂ 'ਚ ਦੋ ਮਕਾਨਾਂ ਦੀਆਂ ਛੱਤਾਂ, ਦੋ ਦੀ ਮੌਤ ਅਤੇ ਸੱਤ ਜ਼ਖ਼ਮੀ
. . .  1 day ago
ਪਿੰਡ ਲਾਂਡਰਾ 'ਚ ਮੀਂਹ ਕਾਰਨ ਵਿਗੜੇ ਹਾਲਾਤ, ਲੋਕ ਪਰੇਸ਼ਾਨ
. . .  1 day ago
ਸੋਡਲ ਦੇ ਮੇਲੇ 'ਚ ਵਾਪਰਿਆ ਹਾਦਸਾ, ਮੀਂਹ ਕਾਰਨ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ ਬੱਚੀ ਦੀ ਮੌਤ
. . .  1 day ago
ਮੀਂਹ ਦੇ ਚੱਲਦਿਆਂ ਪਟਿਆਲਾ 'ਚ ਅੱਜ ਬੰਦ ਰਹਿਣਗੇ ਸਾਰੇ ਸਕੂਲ
. . .  1 day ago
ਘਰ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ, ਦੋ ਜ਼ਖ਼ਮੀ
. . .  1 day ago
ਭਾਰੀ ਮੀਂਹ ਕਾਰਨ ਪਟਿਆਲਾ 'ਚ ਪੁਲ ਦੀ ਡਿੱਗੀ ਕੰਧ
. . .  1 day ago
ਬੱਸ ਪਲਟਣ ਕਾਰਨ ਇੱਕ ਦੀ ਮੌਤ, 6 ਜ਼ਖ਼ਮੀ
. . .  1 day ago
ਭਾਰੀ ਮੀਂਹ ਕਾਰਨ ਮਕਾਨ ਦੀ ਡਿੱਗੀ ਛੱਤ, ਚਾਰ ਜ਼ਖ਼ਮੀ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਦਿੱਤੀ ਸਲਾਹ
. . .  1 day ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਅਲਰਟ ਜਾਰੀ ਕਰਨ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ
. . .  1 day ago
ਡਾ. ਕਫੀਲ ਖਾਨ ਫਿਰ ਗ੍ਰਿਫ਼ਤਾਰ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ 'ਚ ਜਾਰੀ ਕੀਤਾ ਗਿਆ 'ਰੈੱਡ ਅਲਰਟ'
. . .  1 day ago
ਭੀਮਾ ਕੋਰੇਗਾਂਵ ਹਿੰਸਾ 'ਚ ਗ੍ਰਿਫ਼ਤਾਰ ਵਿਅਕਤੀਆਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 day ago
ਰਾਹੁਲ ਗਾਂਧੀ ਅੱਜ ਤੋਂ ਦੋ ਦਿਨਾਂ ਅਮੇਠੀ ਦੌਰੇ 'ਤੇ
. . .  1 day ago
ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਪਹੁੰਚਿਆ 525 ਮੀਟਰ 'ਤੇ
. . .  1 day ago
ਬਰਸਾਤੀ ਪਾਣੀ 'ਚ ਗੁੱਜਰਾਂ ਦੇ ਕੁੱਲ ਤੇ ਫ਼ਸਲਾਂ ਡੁੱਬੀਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਲੁਧਿਆਣਾ

ਰਾਜ ਸਰਕਾਰ ਆਜ਼ਾਦੀ ਲਈ ਸ਼ਹਾਦਤਾਂ ਦੇਣ ਵਾਲੇ ਤੇ ਅਜ਼ਾਦੀ ਘੁਲਾਟੀਆਂ ਦੀ ਵਿਰਾਸਤ ਸੰਭਾਲਣ ਲਈ ਵਚਨਬੱਧ-ਆਸ਼ੂ

ਲੁਧਿਆਣਾ, 15 ਮਈ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਵਿਭਾਗ ਪੰਜਾਬ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤਾਂ ਦੇਣ ਵਾਲਿਆਂ, ਆਜ਼ਾਦੀ ਘੁਲਾਟੀਆਂ ਦੀ ਵਿਰਾਸਤ ਸੰਭਾਲਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ | ਸ੍ਰੀ ਆਸ਼ੂ ਮੰਗਲਵਾਰ ਨੂੰ ਗੁਰੂ ਨਾਨਕ ਭਵਨ ਵਿਖੇ ਸ਼ਹੀਦ ਸੁਖਦੇਵ ਦੇ ਜਨਮ ਦਿਵਸ ਮੌਕੇ ਕਰਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਦੀ ਯਾਦ ਹਮੇਸ਼ਾਂ ਜਿਊਾਦੀ ਰੱਖਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਾਉਣਾ ਹਰ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਸੁਖਦੇਵ ਮਹਾਨ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਚੱਲੇ ਸੰਘਰਸ਼ 'ਚ ਅਹਿਮ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਯੋਧਿਆਂ 'ਚ ਸ਼ੁਮਾਰ ਸਨ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ | ਸ੍ਰੀ ਆਸ਼ੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਅੱਗੇ ਆਉਣ ਜੋ ਦੇਸ਼ ਦੀ ਆਜ਼ਾਦੀ ਲਈ ਆਪਾਂ ਵਾਰਨ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਆਸ਼ੂ, ਮੇਅਰ, ਵਿਧਾਇਕ ਅਤੇ ਕੌਾਸਲਰਾਂ ਨੇ ਸ਼ਹੀਦ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸਮਾਗਮ ਨੂੰ ਮੇਅਰ ਬਲਕਾਰ ਸਿੰਘ ਸੰਧੂ, ਵਿਧਾਇਕ ਸੰਜੇ ਤਲਵਾੜ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਸਹਾਇਕ ਕਮਿਸ਼ਨਰ (ਜ) ਅਮਰਿੰਦਰ ਸਿੰਘ ਮੱਲ੍ਹੀ, ਨਗਰ ਨਿਗਮ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ, ਪੰਜਾਬ ਕਾਂਗਰਸ ਦੇ ਬੁਲਾਰੇ ਰਮਨ ਸੂਬਰਾਮਨੀਅਮ, ਕੌਾਸਲਰ ਸ੍ਰੀਮਤੀ ਰਾਸ਼ੀ ਅਗਰਵਾਲ, ਡਾ. ਜੈ ਪ੍ਰਕਾਸ਼, ਅਨਿਲ ਪਾਰਤੀ, ਹਰਕਰਨ ਸਿੰਘ ਵੈਦ, ਨਰਿੰਦਰ ਸ਼ਰਮਾ ਕਾਲ, ਹੇਮਰਾਜ ਅਗਰਵਾਲ, ਸਾਬਕਾ ਕੌਾਸਲਰ ਵਰਿੰਦਰ ਸਹਿਗਲ, ਈਸ਼ਵਰਜੋਤ ਸਿੰਘ ਚੀਮਾ, ਭਜਨ ਸਿੰਘ ਦੈਤਵਾਲ, ਨਿਰਮਲ ਕੈੜਾ ਆਦਿ ਮੌਜੂਦ ਸਨ |

ਫਿਰੋਜ਼ਗਾਂਧੀ ਮਾਰਕੀਟ ਦੇ ਦਫ਼ਤਰ 'ਚ ਅੱਗ ਲੱਗੀ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਫਿਰੋਜ਼ਗਾਂਧੀ ਮਾਰਕੀਟ 'ਚ ਬਣੀ ਬਹੁਮੰਜਿਲਾ ਇਮਾਰਤ 'ਚ ਮੌਜੂਦ ਇਕ ਦਫਤਰ 'ਚ ਮੰਗਲਵਾਰ ਰਾਤ ਕਰੀਬ 8.30 ਵਜੇ ਅਚਾਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਰਾਤ 10 ਵਜੇ ਤੱਕ ਫਾਇਰ ਬਿ੍ਗੇਡ ਵਿਭਾਗ ...

ਪੂਰੀ ਖ਼ਬਰ »

ਔਰਤ ਨੇ ਲਗਾਏ ਪੁਲਿਸ ਮੁਲਾਜ਼ਮਾਂ 'ਤੇ ਜਬਰ ਜਨਾਹ ਦੇ ਦੋਸ਼

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਲੇਮਟਾਬਰੀ ਇਲਾਕੇ 'ਚ ਰਹਿੰਦੀ ਇਕ ਔਰਤ ਨੇ ਤਿੰਨ ਪੁਲਿਸ ਮੁਲਾਜ਼ਮਾਂ 'ਤੇ ਥਾਣੇ 'ਚ ਹੀ ਸਮੂਹਿਕ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ਹਨ | ਅੱਜ ਸਿਵਲ ਹਸਪਤਾਲ 'ਚ ਡਾਕਟਰੀ ਜਾਂਚ ਕਰਵਾਉਣ ਆਈ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ...

ਪੂਰੀ ਖ਼ਬਰ »

ਘਰ ਤੇ ਦੁਕਾਨ 'ਚੋਂ ਲੱਖਾਂ ਦਾ ਸਾਮਾਨ ਚੋਰੀ

ਲੁਧਿਆਣਾ, 15 ਮਈ (ਆਹੂਜਾ)-ਸਥਾਨਕ ਟਿੱਬਾ ਸੜਕ 'ਤੇ ਇਕ ਘਰ ਅਤੇ ਦੁਕਾਨ 'ਚੋਂ ਚੋਰ 1 ਲੱਖ 8 ਹਜ਼ਾਰ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਸੀਸਪਾਲ ਦੇ ਘਰ ਦਾਖਲ ਹੋਏ | ਸੀਸਪਾਲ ਦਾ ਰੈਡੀਮੇਡ ਦਾ ...

ਪੂਰੀ ਖ਼ਬਰ »

ਸੀਸੂ ਵਿਖੇ ਵਿਸ਼ਾਲ ਰੋਜ਼ਗਾਰ ਮੇਲਾ

ਲੁਧਿਆਣਾ, 15 ਮਈ (ਪਰਮੇਸ਼ਰ ਸਿੰਘ)-ਤਕਨੀਕੀ ਸਿੱਖਿਆ ਤੇ ਸਨਅਤੀ ਸਿਖ਼ਲਾਈ ਵਿਭਾਗ ਵਲੋਂ ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਸਹਿਯੋਗ ਨਾਲ਼ ਫੋਕਲ ਪੁਆਇੰਟ ਵਿਖੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ 'ਚ 73 ਨਾਮਵਰ ਉਦਯੋਗਿਕ ...

ਪੂਰੀ ਖ਼ਬਰ »

ਅੱਜ ਵੇਖਿਆ ਜਾਵੇਗਾ ਪਵਿੱਤਰ ਰਮਜਾਨ-ਉਲ-ਮੁਬਾਰਕ ਦਾ ਚੰਨ -ਸ਼ਾਹੀ ਇਮਾਮ

ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਤੋਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਪੰਜਾਬ ਭਰ ਦੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਅੱਜ 16 ਮਈ ਨੂੰ ਹਰ ਮੁਸਲਮਾਨ ਰਮਜਾਨ-ਉਲ-ਮੁਬਾਰਕ ਦਾ ਮੁਬਾਰਕ ...

ਪੂਰੀ ਖ਼ਬਰ »

ਫਰਾਰ ਹੋਏ ਬੰਦੀਆਂ ਦਾ ਸੁਰਾਗ ਨਹੀਂ ਲੱਗਾ ਦੂਜੇ ਦਿਨ ਵੀ ਜੇਲ੍ਹ 'ਚ ਤਲਾਸ਼ੀ ਮੁਹਿੰਮ ਜਾਰੀ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਕੇਂਦਰੀ ਜੇਲ੍ਹ 'ਚ ਬੀਤੇ ਦਿਨ ਫ਼ਰਾਰ ਹੋਏ ਬੰਦੀ ਭਰਾਵਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ ਜਦਕਿ ਅੱਜ ਦੂਜੇ ਦਿਨ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਤਲਾਸ਼ੀ ਮੁਹਿੰਮ ਜਾਰੀ ਰੱਖੀ ਗਈ | ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ...

ਪੂਰੀ ਖ਼ਬਰ »

ਰੇਲਵੇ ਲਾਈਨ ਤੋਂ ਨੌਜਵਾਨ ਦੀ ਲਾਸ਼ ਬਰਾਮਦ

ਲੁਧਿਆਣਾ, 15 ਮਈ (ਆਹੂਜਾ)-ਸਥਾਨਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਜਾਂਦੀ ਰੇਲਵੇ ਲਾਈਨ ਤੋਂ ਪੁਲਿਸ ਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ | ਮਿ੍ਤਕ ਦੀ ਉਮਰ 28 ਸਾਲ ਦੇ ਕਰੀਬ ਹੈਸ਼ ਜਦੋਂ ਅੱਜ ਸਵੇਰੇ ਲੋਕਾਂ ਨੇ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ...

ਪੂਰੀ ਖ਼ਬਰ »

ਕੰਮਕਾਜੀ ਔਰਤਾਂ ਲਈ ਲੁਧਿਆਣਾ ਤੇ ਹੋਰ ਸਨਅਤੀ ਸ਼ਹਿਰਾਂ 'ਚ ਬਣਾਏ ਜਾਣਗੇ ਵੂਮੈਨ ਹੋਸਟਲ-ਚੰਨੀ

ਲੁਧਿਆਣਾ, 15 ਮਈ (ਪਰਮੇਸ਼ਰ ਸਿੰਘ)- ਤਕਨੀਕੀ ਸਿੱਖਿਆ ਤੇ ਸਨਅਤੀ ਸਿਖ਼ਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਲੁਧਿਆਣਾ ਤੇ ਅਜਿਹੇ ਹੀ ਹੋਰ ਸਨਅਤੀ ਸ਼ਹਿਰਾਂ 'ਚ ਕੱਪੜਾ, ਹੌਜ਼ਰੀ ਤੇ ਹੋਰ ਇਸੇ ਤਰ੍ਹਾਂ ਦੇ ਕਾਰਖਾਨਿਆਂ ਵਿਚ ਔਰਤਾਂ ਲਈ ਕੰਮ ਕਰਨ ਦੇ ...

ਪੂਰੀ ਖ਼ਬਰ »

ਗਿੱਲ ਚੌਕ ਫਲਾਈਓਵਰ ਨੂੰ ਪੁੱਜੇ ਨੁਕਸਾਨ ਤੋਂ ਵੀ ਅਧਿਕਾਰੀਆਂ ਨੇ ਨਹੀਂ ਲਿਆ ਕੋਈ ਸਬਕ ਫਲਾਈਓਵਰ ਦੇ ਥੱਲੇ ਮੰਗਲਵਾਰ ਨੂੰ ਵੀ ਸੁੱਟਿਆ ਕੂੜਾ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਗਿੱਲ ਚੌਕ ਫਲਾਈਓਵਰ ਦੀ ਸੁਰੱਖਿਆ ਦੀਵਾਰ ਐਤਵਾਰ ਰਾਤ ਨੂੰ ਟੁੱਟਣ ਦਾ ਕਾਰਨ ਨਗਰ ਨਿਗਮ ਅਧਿਕਾਰੀਆਂ ਵਲੋਂ ਚੂਹਿਆਂ ਵਲੋਂ ਮਿੱਟੀ ਕੱਢਣਾ ਦੱਸਿਆ ਜਾ ਰਿਹਾ ਹੈ | ਚੂਹੇ ਫਲਾਈਓਵਰ ਦੇ ਥੱਲੇ ਬਣੇ ਕੂੜੇ ਦੇ ਡੰਪ 'ਚ ਮੌਜੂਦ ਹਨ, ...

ਪੂਰੀ ਖ਼ਬਰ »

ਜਤਿੰਦਰ ਛਿੰਦਾ ਸਾਥੀਆਂ ਸਮੇਤ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਿਲ

ਡਾਬਾ/ਲੁਹਾਰਾ, 15 ਮਈ (ਕੁਲਵੰਤ ਸਿੰਘ ਸੱਪਲ)-ਨਗਰ ਨਿਗਮ ਲੁਧਿਆਣਾ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ਤੇ ਉਨ੍ਹਾਂ ਦੇ ਪਤੀ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਦੀ ਪ੍ਰੇਰਨਾ ਸਦਕਾ ਭਾਰਤੀ ਜਨਤਾ ਪਾਰਟੀ ਦੇ ਡਾਬਾ ਲੁਹਾਰਾ ਤੋਂ ਮੰਡਲ ਪ੍ਰਧਾਨ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸੇ 'ਚ 2 ਮੌਤਾਂ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਹੋਏ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਸਥਾਨਕ ਟਿੱਬਾ ਸੜਕ 'ਤੇ ਹੋਏ ਸੜਕ ਹਾਦਸੇ 'ਚ ਓਮ ਪ੍ਰਕਾਸ਼ ਨਾਮੀ ਵਿਅਕਤੀ ਦੀ ਮੌਤ ਹੋ ਗਈ | ਓਮ ਪ੍ਰਕਾਸ਼ ...

ਪੂਰੀ ਖ਼ਬਰ »

ਅਰੋੜਾ ਅੱਜ ਸੰਧੂ ਕੈਂਸਰ ਹਸਪਤਾਲ 'ਚ ਆਉਣਗੇ

ਲੁਧਿਆਣਾ, 15 ਮਈ (ਸਲੇਮਪੁਰੀ)-ਕੈਂਸਰ ਰੋਗਾਂ ਦੇ ਮਾਹਿਰ ਡਾ: ਦਵਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੱਲ੍ਹ 16 ਮਈ ਨੂੰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਊਧਮ ਸਿੰਘ ਨਗਰ ਸਥਿਤ ਸੰਧੂ ਕੈਂਸਰ ਹਸਪਤਾਲ 'ਚ ਆਉਣਗੇ ਅਤੇ ਮਰੀਜ਼ਾਂ ਦਾ ਹਾਲਚਾਲ ...

ਪੂਰੀ ਖ਼ਬਰ »

ਔਰਤਾਂ ਨੂੰ ਦਿੱਤੇ ਮੁਫ਼ਤ ਰਸੋਈ ਗੈਸ ਕੁਨੈਕਸ਼ਨ

ਲੁਧਿਆਣਾ, 15 ਮਈ (ਜੁਗਿੰਦਰ ਸਿੰਘ ਅਰੋੜਾ)-ਕਰੀਬ ਤਿੰਨ ਸਾਲ ਪਹਿਲਾਂ ਆਰੰਭ ਹੋਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਅੱਜ ਔਰਤਾਂ ਨੂੰ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਦਿੱਤੇ ਗਏ | ਸਤਲੁਜ ਗੈਸ ਸਰਵਿਸ ਵਲੋਂ ਦਿੱਤੇ ਜਾਣ ਵਾਲੇ ਇਨ੍ਹਾਂ ਮੁਫਤ ਰਸੋਈ ਗੈਸ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਬਿੱਟੂ ਸਮੇਤ ਕਈ ਆਗੂਆਂ ਦਾ ਸਨਮਾਨ

ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਆਤਮ ਨਗਰ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ, ਸਾਬਕਾ ਕੌਾਸਲਰ ਪਰਮਿੰਦਰ ਸਿੰਘ ਸੋਮਾ, ਨਿਰਮਲ ਕੈੜਾ ਤੇ ਗੁਰਪ੍ਰੀਤ ਗੋਪੀ ਦਾ ਜੱਸਾ ...

ਪੂਰੀ ਖ਼ਬਰ »

ਉਦਯੋਗ ਤੇ ਵਣਜ ਵਿਭਾਗ ਵਲੋਂ ਫ਼ੂਡ ਪ੍ਰੋਸੈਸਿੰਗ ਵੱਲ ਸਨਅਤਕਾਰਾਂ ਨੂੰ ਲਗਾਉਣ ਦਾ ਫ਼ੈਸਲਾ

ਲੁਧਿਆਣਾ, 15 ਮਈ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵਲੋਂ ਕਿਸਾਨਾਂ ਨੂੰ ਉਨ•ਾਂ ਦੇ ਅਨਾਜ ਦੀ ਵੱਧ ਤੋਂ ਵੱਧ ਕੀਮਤ ਦੁਆਉਣ ਦੇ ਮਕਸਦ ਨਾਲ ਸਨਅਤਕਾਰਾਂ ਨੂੰ ਫ਼ੂਡ ਪੋ੍ਰਸੈਸਿੰਗ ਵਾਲੇ ਪਾਸੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ 16 ...

ਪੂਰੀ ਖ਼ਬਰ »

ਤੰਦਰੁਸਤ ਬੱਚੇ ਦੇ ਜਨਮ ਲਈ ਸਿਗਰਟਨੋਸ਼ੀ ਤੇ ਫਾਸਟਫੂਡ ਛੱਡਣਾ ਪਵੇਗਾ-ਡਾ: ਪ੍ਰੋਮਿਲਾ

ਲੁਧਿਆਣਾ, 15 ਮਈ (ਸਲੇਮਪੁਰੀ)-ਮਾਂ ਦਿਵਸ ਦੇ ਸਬੰਧ 'ਚ ਮੈਡੀਕਵਰ ਫਰਟੀਲਿਟੀ ਲੁਧਿਆਣਾ ਵਲੋਂ ਔਰਤ ਰੋਗਾਂ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੈਡੀਕਵਰ ਫਰਟੀਲਿਟੀ ਹਸਪਤਾਲ ਦੀ ਡਾਇਰੈਕਟਰ ਡਾ. ਪ੍ਰੋਮਿਲਾ ਜਿੰਦਲ ਨੇ ਕਿਹਾ ਕਿ ਜੇਕਰ ਸਿਹਤਮੰਦ ਤੇ ਤੰਦਰੁਸਤ ...

ਪੂਰੀ ਖ਼ਬਰ »

ਲੁਧਿਆਣਾ ਅਪਰਾਧਨਾਮਾ ਜੂਆ ਖੇਡਦੇ 3 ਨੌਜਵਾਨ ਹਜ਼ਾਰਾਂ ਦੀ ਨਕਦੀ ਸਮੇਤ ਕਾਬੂ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਸਵੰਤ ਨਗਰ 'ਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 10 ਹਜ਼ਾਰ 500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਗਿ੍ਫਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਸੁਧੀਰ ਕੁਮਾਰ, ਸਤਵਿੰਦਰ ਕੁਮਾਰ ਅਤੇ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਦਾ 300 ਸਾਲਾ ਜੋਤੀ-ਜੋਤ ਦਿਵਸ ਮਨਾਇਆ

ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਸੇਵਾ ਤੇ ਸਿਮਰਨ, ਧਰਮ ਤੇ ਸੱਭਿਆਚਾਰ ਦੇ ਦੋ ਬੁਨਿਆਦੀ ਪਹਿਲੂ ਹਨ, ਜੋ ਪੂਰੀ ਮਨੁੱਖਤਾ ਨਾਲ ਸਾਂਝ ਸਥਾਪਿਤ ਕਰਨ 'ਚ ਸਹਾਈ ਹੁੰਦੇ ਹਨ | ਇਹ ਪ੍ਰਗਟਾਵਾ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

ਹੀਮੋਫੀਲੀਆ ਸਬੰਧੀ 3 ਰੋਜ਼ਾ ਕਾਰਜਸ਼ਾਲਾ ਸ਼ੁਰੂ

ਲੁਧਿਆਣਾ, 15 ਮਈ (ਸਲੇਮਪੁਰੀ)-ਸੀ.ਐਮ.ਸੀ ਹਸਪਤਾਲ 'ਚ ਨਾਮੁਰਾਦ ਬਿਮਾਰੀ ਹੀਮੋਫੀਲੀਆ ਦੇ ਕਾਰਨ, ਇਲਾਜ ਅਤੇ ਰੋਕਥਾਮ ਸਬੰਧੀ ਅੱਜ ਤਿੰਨ ਰੋਜ਼ਾ ਕਾਰਜਸ਼ਾਲਾ ਸ਼ੁਰੂ ਹੋ ਗਈ | ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਸੀ.ਐਮ.ਸੀ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਕ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਗੁਰੂ ਅਮਰਦਾਸ ਸੇਵਾ ਸੁਸਾਇਟੀ, ਗੁਰੂ ਅਮਰਦਾਸ ਗੁਰਦੁਆਰਾ ਤੇ ਧਰਮਸ਼ਾਲਾ ਚੈਰੀਟੇਬਲ ਟਰੱਸਟ ਅਮਰਪੁਰਾ ਵਲੋਂ 5ਵਾਂ ਕੀਰਤਨ ਦਰਬਾਰ ਸ਼ਾਮ 7 ਵਜੇ ਤੋਂ ਰਾਤ 1 ਵਜੇ ਤੱਕ ...

ਪੂਰੀ ਖ਼ਬਰ »

ਵਿਧਾਇਕ ਬੈਂਸ ਵਲੋਂ ਬੀਬੀ ਸਰਬਜੀਤ ਕੌਰ ਲੋਟੇ ਦੇ ਦਫ਼ਤਰ ਦਾ ਉਦਘਾਟਨ

ਡਾਬਾ/ਲੁਹਾਰਾ, 15 ਮਈ (ਕੁਲਵੰਤ ਸਿੰਘ ਸੱਪਲ)-ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਪਿੰਡ ਡਾਬਾ ਵਿਖੇ ਵਾਰਡ ਨੰਬਰ 37 ਦੇ ਕੌਾਸਲਰ ਬੀਬੀ ਸਰਬਜੀਤ ਕੌਰ ਲੋਟੇ ਛੰਨਾ ਵਾਲੇ ਦੇ ਦਫ਼ਤਰ ਦਾ ਉਦਘਾਟਨ ਕੀਤਾ | ਇਸ ਮੌਕੇ ਵਿਧਾਇਕ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਮਨਾਇਆ ਸ਼ਹੀਦ ਸੁਖਦੇਵ ਦਾ ਜਨਮ ਦਿਵਸ

ਲੁਧਿਆਣਾ, 15 ਮਈ (ਸਲੇਮਪੁਰੀ)-ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇਸ਼ ਦੀ ਆਜ਼ਾਦੀ ਲਈ ਹੱਸ-ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਉਹ ਸ਼ਹੀਦ ਹਨ, ਜਿਨ੍ਹਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ | ਇਹ ਵਿਚਾਰ ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਸੁਖਦੇਵ ਸ਼ਾਖਾ ਦੇ ...

ਪੂਰੀ ਖ਼ਬਰ »

ਲੈਟਸ ਦੀ ਟੀਮ ਵਲੋਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸੈਕਟਰੀ ਨਾਲ ਉੱਚ ਪੱਧਰੀ ਮੀਟਿੰਗ

ਲੁਧਿਆਣਾ, 15 ਮਈ (ਪੁਨੀਤ ਬਾਵਾ)-ਲੁਧਿਆਣਾ ਇਨਫੂਲੈਟਸ ਟ੍ਰੀਟਮੈਂਟ ਸੁਸਾਇਟੀ (ਲੈਟਸ) ਦੀ ਨਵੀਂ ਟੀਮ ਵਲੋਂ ਸੀ.ਈ.ਓ. ਨਰਿੰਦਰ ਭੰਬਰਾ ਦੀ ਅਗਵਾਈ ਤੇ ਸਕੱਤਰ ਗੁਰਮੀਤ ਸਿੰਘ ਕੁਲਾਰ ਦੀ ਹਾਜ਼ਰੀ 'ਚ ਅੱਜ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਲੁਧਿਆਣਾ ਸਥਿਤ ਦਫ਼ਤਰ ਵਿਖੇ ਮੈਂਬਰ ...

ਪੂਰੀ ਖ਼ਬਰ »

ਆਈਲਟਸ 'ਚ ਚੰਗੇ ਅੰਕਾਂ ਦੇ ਨਾਲ ਵਿਦਿਆਰਥੀ ਅੰਦਰ ਬੌਧਿਕ ਯੋਗਤਾ ਵੀ ਜ਼ਰੂਰੀ- ਡੱਲਾ

ਮੁੱਲਾਂਪੁਰ-ਦਾਖਾ, 15 ਮਈ (ਨਿਰਮਲ ਸਿੰਘ ਧਾਲੀਵਾਲ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੇ ਆਂਸਲ ਪਲਾਜ਼ਾ ਲੁਧਿਆਣਾ ਸੈਂਟਰ ਵਿਖੇ ਵਿਦਿਆਰਥੀਆਂ ਦੁਆਰਾ ਆਈਲਟਸ ਕਰਕੇ ਵਿਦੇਸ਼ ਪੜ੍ਹ•ਾਈ ਸਬੰਧੀ ਗੱਲਬਾਤ ਕਰਦਿਆਂ ਇੰਸਟੀਚਿਊਟ ਦੇ ਐੱਮ.ਡੀ ਗੁਰਮਿਲਾਪ ...

ਪੂਰੀ ਖ਼ਬਰ »

ਢਿੱਲੋਂ ਨੇ ਲਾਭਪਾਤਰੀਆਂ ਨੂੰ ਪੈਨਸ਼ਨ ਮਨਜ਼ੂਰੀ ਦੀਆਂ ਚਿੱਠੀਆਂ ਵੰਡੀਆਂ

ਲੁਧਿਆਣਾ, 15 ਮਈ (ਪੁਨੀਤ ਬਾਵਾ)-ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਅੱਜ ਆਪਣੇ ਦਫ਼ਤਰ ਵਿਖੇ ਵਾਰਡ ਨੰਬਰ 2 ਦੇ ਕੌਾਸਲਰ ਗੁਰਮੇਲ ਸਿੰਘ ਜੱਜੀ ਦੇ ਵਾਰਡ ਦੀਆਂ ਬੀਬੀਆਂ ...

ਪੂਰੀ ਖ਼ਬਰ »

ਨੌਜਵਾਨ ਖੇਡਾਂ ਅਤੇ ਖੇਡ ਮੁਕਾਬਲਿਆਂ 'ਚ ਭਾਗ ਲੈਣਾ ਯਕੀਨੀ ਬਣਾਉਣ–ਪ੍ਰਧਾਨ ਗਿੱਲ

ਲਾਡੋਵਾਲ , 15 ਮਈ (ਬਲਬੀਰ ਸਿੰਘ ਰਾਣਾ)-ਅਜੋਕੇ ਸਮੇਂ ਅੰਦਰ ਖੇਡਾਂ ਸਾਡੇ ਸੱਭਿਆਚਾਰ ਦਾ ਇਕ ਅਨਿਖੜਵਾਂ ਅੰਗ ਹਨ ਜਿਨ੍ਹਾਂ ਦੀ ਬਦੌਲਤ ਨੌਜਵਾਨ ਵਰਗ ਜਿਥੇ ਆਪਣੀ ਸਿਹਤ ਨੂੰ ਨਵਾ ਨਰੋਏ ਰੱਖ ਸਕਦੇ ਹਨ ਉਥੇ ਖੇਡਾਂ ਅਤੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਅਪਣਾ ਅਤੇ ...

ਪੂਰੀ ਖ਼ਬਰ »

ਮੇਅਰ ਸੰਧੂ ਵਲੋਂ ਜਸਪਾਲ ਬਾਂਗਰ ਇਲਾਕੇ ਦਾ ਦੌਰਾ

ਢੰਡਾਰੀ ਕਲਾਂ 15 ਮਈ (ਪਰਮਜੀਤ ਸਿੰਘ ਮਠਾੜੂ)-ਨਵ-ਨਿਯੁਕਤ ਮੇਅਰ ਬਲਕਾਰ ਸਿੰਘ ਸੰਧੂ ਨੇ ਜਸਪਾਲ ਬਾਂਗਰ ਇਲਾਕੇ ਦਾ ਦੌਰਾ ਕੀਤਾ | ਇਸ ਦੌਰਾਨ ਜਸਪਾਲ ਬਾਂਗਰ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਮੇਅਰ ਸੰਧੂ ਦਾ ਭਰਪੁਰ ਸਵਾਗਤ ਕੀਤਾ ਗਿਆ | ਪ੍ਰਧਾਨ ...

ਪੂਰੀ ਖ਼ਬਰ »

ਬਿਨ੍ਹਾਂ ਭੇਦਭਾਵ ਹੋਵੇਗਾ ਲੁਧਿਆਣਾ ਸ਼ਹਿਰ ਦਾ ਵਿਕਾਸ-ਰਵਨੀਤ ਸਿੰਘ ਬਿੱਟੂ

ਲੁਧਿਆਣਾ 15 ਮਈ (ਬੀ.ਐਸ.ਬਰਾੜ)-ਵਿਧਾਨ ਸਭਾ ਹਲਕਾ ਆਤਮ ਨਗਰ 'ਚ ਪੈਂਦੇ ਵਾਰਡ ਨੰਬਰ 41 ਦੇ ਬਸੰਤ ਪਾਰਕ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਕੀਤਾ | ਇਸ ਮੌਕੇ ਸ. ਬਿੱਟੂ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਮਾਸਟਰ ਪਲਾਨ 'ਚ 2023 ਤੱਕ ਮਿਕਸ ਲੈਂਡ ਯੂਜ਼ ਇਲਾਕੇ ਨੂੰ ਸਨਅਤੀ ਇਲਾਕਾ ਨਹੀਂ ਮੰਨਦਾ ਪ੍ਰਦੂਸ਼ਣ ਰੋਕਥਾਮ ਬੋਰਡ

ਲੁਧਿਆਣਾ, 15 ਮਈ (ਪੁਨੀਤ ਬਾਵਾ/ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮਾਸਟਰ ਪਲਾਨ ਵਿੱਚ ਮਿਕਸ ਲੈਂਡ ਯੂਜ਼ ਇਲਾਕੇ ਨੂੰ ਸਨਅਤੀ ਇਲਾਕੇ ਵਜੋਂ ਮੰਨਣ ਦਾ ਹੁਕਮ ਜਾਰੀ ਕੀਤਾ ਗਿਆ ਸੀ | ਪਰ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਇਸ ਇਲਾਕੇ ਨੂੰ ਸਨਅਤੀ ਦੀ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਨੇ ਸੀ. ਈ. ਟੀ. ਪ੍ਰੀਖਿਆ ਦੇ ਨਤੀਜੇ ਐਲਾਨੇ

ਚੰਡੀਗੜ੍ਹ, 15 ਮਈ (ਮਨਜੋਤ ਸਿੰਘ ਜੋਤ )- ਪੰਜਾਬ ਯੂਨੀਵਰਸਿਟੀ ਵਲੋਂ ਅੰਡਰ ਗਰੈਜੂਏਟ ਕੋਰਸਾਂ ਵਿਚ ਦਾਖ਼ਲੇ ਵਾਸਤੇ ਲਈ ਪ੍ਰੀਖਿਆ ਕੋਮਨ ਐਾਟਰੈਂਸ ਟੈੱਸਟ (ਸੀ.ਈ.ਟੀ.) ਦੇ ਨਤੀਜੇ ਐਲਾਨ ਦਿੱਤੇ ਗਏ ਹਨ | ਬੀ.ਫਾਰਮੇਸੀ ਤੇ ਬੀ.ਐਸ.ਸੀ (ਆਨਰਜ਼) ਕੋਰਸਾਂ ਵਿਚ ਦਾਖ਼ਲੇ ਲਈ ...

ਪੂਰੀ ਖ਼ਬਰ »

ਟਰਾਂਸਪੋਰਟ ਮਾਫੀਆ ਸਰਕਾਰ ਨੂੰ ਲਗਾ ਰਿਹੈ ਕਰੋੜਾਂ ਦਾ ਚੂਨਾ-ਬੈਂਸ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਟਰਾਂਸਪੋਰਟ ਮਾਫੀਆ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਿਹਾ ਹੈ ਪਰ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ ਹਨ | ਸ. ਬੈਂਸ ਨੇ ਦੱਸਿਆ ...

ਪੂਰੀ ਖ਼ਬਰ »

'ਸੁਰੱਖਿਅਤ ਡਰਾਈਵਿੰਗ' ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਲੁਧਿਆਣਾ, 15 ਮਈ (ਪੁਨੀਤ ਬਾਵਾ)-ਕਨਫ਼ੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਵਲੋਂ ਟ੍ਰੈਫ਼ਿਕ ਚਿਲਡਰਨ ਪਾਰਕ ਮਾਡਲ ਟਾਊਨ ਲੁਧਿਆਣਾ ਵਿਖੇ 'ਸੁਰੱਖਿਅਤ ਡਰਾਈਵਿੰਗ' ਸਬੰਧੀ ਵਿਸ਼ੇੇਸ਼ ਜਾਗਰੂਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿੱਚ ਲੋਕਾਂ ਨੂੰ ਵਾਹਨ ਚਲਾਉਣ ...

ਪੂਰੀ ਖ਼ਬਰ »

ਖਾਸੀ ਕਲਾਂ ਵਿਖੇ ਭਾਈ ਭੁਪਿੰਦਰ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਭਲਕੇ

ਭਾਮੀਆਂ ਕਲਾਂ, 15 ਮਈ (ਰਜਿੰਦਰ ਸਿੰਘ ਮਹਿਮੀ)-ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਦੇ ਪ੍ਰਚਾਰਕ ਭਾਈ ਭੁਪਿੰਦਰ ਸਿੰਘ ਖ਼ਾਲਸਾ ਢੱਕੀ ਸਾਹਿਬ ਖਾਸੀ ਕਲਾਂ ਵਾਲੇ ਜੋ 17 ਮਈ 2016 ਨੂੰ ਧਾਰਮਿਕ ਪ੍ਰਚਾਰਕ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆ 'ਤੇ ਹੋਏ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਪੱਖੋਵਾਲ ਰੋਡ ਵਿਖੇ ਕਵਿਤਾ ਗਾਇਨ ਮੁਕਾਬਲੇ

ਲੁਧਿਆਣਾ, 15 ਮਈ (ਪਰਮੇਸ਼ਰ ਸਿੰਘ)- ਡੀ. ਏ. ਵੀ. ਸਕੂਲ ਪੱਖੋਵਾਲ ਰੋਡ ਵਿਖੇ ਛੋਟੇ ਬੱਚਿਆਂ ਦੇ ਸਰਵਪੱਖੀ ਵਿਕਾਸ ਦੀ ਮਜ਼ਬੂਤ ਨੀਂਹ ਰੱਖਣ ਲਈ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਦੂਜੀ ਜਮਾਤ ਦੇ 110 ਬੱਚਿਆਂ ਨੇ ਬੇਹੱਦ ਉਤਸ਼ਾਹ ਨਾਲ਼ ਹਿੱਸਾ ਲਿਆ | ...

ਪੂਰੀ ਖ਼ਬਰ »

ਭਾਜਪਾ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ

ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਜ਼ਿਲ੍ਹਾ ਭਾਜਪਾ ਸ਼ਹਿਰੀ ਦੇ ਪ੍ਰਧਾਨ ਰਵਿੰਦਰ ਅਰੋੜਾ ਦੀ ਅਗਵਾਈ ਹੇਠ ਸਥਾਨਕ ਸਰਕਟ ਹਾਊਸ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਜਪਾ ਦੇ ਨਵ-ਨਿਯੁਕਤ ਅਹੁਦੇਦਾਰਾਂ ਜਨਰਲ ਸਕੱਤਰ ਪ੍ਰਵੀਨ ਬਾਂਸਲ, ਉਪ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 'ਪੰਜਾਬ ਐਗਰੀ ਐਾਡ ਫੂਡ ਕੰਕਲੇਵ' ਅੱਜ

ਲੁਧਿਆਣਾ, 15 ਮਈ (ਪਰਮੇਸ਼ਰ ਸਿੰਘ)- ਪੰਜਾਬ ਸਰਕਾਰ ਵਲੋਂ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ 'ਪੰਜਾਬ ਐਗਰੀ ਐਾਡ ਫੂਡ ਕਨਕਲੇਵ' ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਖੁਰਾਕ ਖੇਤਰ ਨਾਲ ਜੁੜੇ ਕਈ ...

ਪੂਰੀ ਖ਼ਬਰ »

ਤਕਨੀਕੀ ਸਿੱਖਿਆ ਤੇ ਸਨਅਤੀ ਸਿਖ਼ਲਾਈ ਵਿਭਾਗ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਲੁਧਿਆਣਾ, 15 ਮਈ (ਪਰਮੇਸ਼ਰ ਸਿੰਘ)- ਤਕਨੀਕੀ ਸਿੱਖਿਆ ਤੇ ਸਨਅਤੀ ਸਿਖ਼ਲਾਈ ਵਿਭਾਗ ਵਲੋਂ ਕੁੱਝ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਪਿਛਲੇ ਦਿਨੀਂ ਕੁੱਝ ਮੁਕਾਬਲਿਆਂ 'ਚ ਆਪਣੀ ਲਿਆਕਤ ਰਾਹੀਂ ਚੰਗੇ ਸਥਾਨ ਹਾਸਲ ਕੀਤੇ ਸਨ | ਇਨ੍ਹਾਂ ...

ਪੂਰੀ ਖ਼ਬਰ »

ਡਾਕ ਵਿਭਾਗ ਵਲੋਂ ਵੱਖ-ਵੱਖ ਡਾਕ ਘਰਾਂ 'ਚ ਆਧਾਰ ਕਾਰਡ ਬਣਾਉਣ ਲਈ ਕੇਂਦਰ ਸਥਾਪਿਤ

ਲੁਧਿਆਣਾ, 15 ਮਈ (ਸਲੇਮਪੁਰੀ)-ਭਾਰਤ ਸਰਕਾਰ ਦੇ ਡਾਕ ਵਿਭਾਗ ਵਲੋਂ ਲੋਕਾਂ ਦੀ ਸਹੂਲਤ ਲਈ ਆਧਾਰ ਕਾਰਡ ਬਣਾਉਣ ਲਈ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਚੱਲ ਰਹੇ ਡਾਕ ਘਰਾਂ 'ਚ ਕੇਂਦਰ ਸਥਾਪਿਤ ਕੀਤੇ ਹਨ | ਡਾਕਘਰ ਦੇ ਸੀਨੀਅਰ ਸੁਪਰਡੈਂਟ ਡਾ: ਅਮਨਪ੍ਰੀਤ ਸਿੰਘ ...

ਪੂਰੀ ਖ਼ਬਰ »

ਲੁਟੇਰਾ ਗਰੋਹ ਦੇ 7 ਮੈਂਬਰ ਗਿ੍ਫ਼ਤਾਰ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 7 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਚੌਕੀ ਜਗਤਪੁਰੀ ਦੇ ਇੰਚਾਰਜ ਸ੍ਰੀ ...

ਪੂਰੀ ਖ਼ਬਰ »

ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦਾ ਪੂਰਾ ਨਾਂਅ ਵਰਤਣ ਦੀ ਕੀਤੀ ਅਧਿਕਾਰੀਆਂ ਨੇ ਅਪੀਲ

ਲੁਧਿਆਣਾ, 15 ਮਈ (ਬੀ.ਐਸ.ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਅਧਿਕਾਰੀਆਂ ਵਲੋਂ ਭਵਿੱਖ 'ਚ ਯੂਨੀਵਰਸਿਟੀ ਦਾ ਪੂਰਨ ਨਾਂਅ ਵਰਤਣ ਦਾ ਫੈਸਲਾ ਕੀਤਾ ਗਿਆ ਹੈ | ਇਸ ਸਬੰਧੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਸ਼ੀਲ ਪ੍ਰਭਾਕਰ ਨੇ ...

ਪੂਰੀ ਖ਼ਬਰ »

ਹਾਕੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਹਾਈ ਹੋਵੇਗੀ ਫ਼ਿਲਮ 'ਹਰਜੀਤਾ'-ਐਮੀ ਵਿਰਕ

ਲੁਧਿਆਣਾ, 15 ਮਈ (ਪਰਮੇਸ਼ਰ ਸਿੰਘ)-ਹਾਕੀ ਦੇ ਹੋਣਹਾਰ ਖਿਡਾਰੀ ਹਰਜੀਤ ਤੁੱਲੀ ਦੇ ਜੀਵਨ ਬਾਰੇ ਬਣਾਈ ਫ਼ਿਲਮ ਹਰਜੀਤਾ ਬਾਰੇ ਗੱਲਬਾਤ ਕਰਦਿਆਂ ਨਾਮਵਰ ਅਦਾਕਾਰ ਐਮੀ ਵਿਰਕ ਨੇ ਕਿਹਾ ਕਿ ਇਹ ਫ਼ਿਲਮ ਪੰਜਾਬ ਵਿਚ ਹਾਕੀ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਸਹਾਈ ਹੋਵੇਗੀ | ਸ: ...

ਪੂਰੀ ਖ਼ਬਰ »

ਲੁਟੇਰਾ ਔਰਤ ਦਾ ਪਰਸ ਖੋਹ ਕੇ ਫ਼ਰਾਰ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੈਲਾਸ਼ ਨਗਰ 'ਚ ਐਕਟਿਵਾ ਸਵਾਰ ਲੁਟੇਰਾ ਔਰਤ ਨੂੰ ਜ਼ਖ਼ਮੀ ਕਰਨ ਉਪਰੰਤ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ | ਪਰਸ 'ਚ ਸੇਨੇ ਦੀ ਚੇਨ ਤੇ 8 ਹਜ਼ਾਰ ਦੀ ਨਕਦੀ ਸੀ | ਘਟਨਾ ਅੱਜ ਸ਼ਾਮ ਉਸ ਵਕਤ ਵਾਪਰੀ ਜਦੋਂ ਹਿਮਾਚਲ ਦੀ ਰਹਿਣ ...

ਪੂਰੀ ਖ਼ਬਰ »

22 ਕੰਪਲੈਕਸਾਂ ਤੋਂ 6 ਕਰੋੜ 50 ਲੱਖ ਰਾਜ਼ੀਮਾਨਾ ਫ਼ੀਸ ਵਸੂਲਣ ਲਈ ਭੇਜੇ ਨੋਟਿਸ

ਲੁਧਿਆਣਾ, 15 ਮਈ (ਪੱਤਰ ਪ੍ਰੇਰਕ)-ਸ਼ਹਿਰ 'ਚ ਪਾਰਕਿੰਗ ਨਿਯਮਾਂ ਦੀ ਉਲੰਘਣਾ ਕਰਕੇ ਬਣੇ 85 ਕੰਪਲੈਕਸਾਂ ਵਿਰੁੱਧ ਨਗਰ ਨਿਗਮ ਪ੍ਰਸਾਸ਼ਨ ਵਲੋਂ ਕੀਤੀ ਜਾ ਰਹੀ ਕਾਰਵਾਈ ਤਹਿਤ ਮੰਗਲਵਾਰ ਨੂੰ 22 ਕੰਪਲੈਕਸ ਜਿਨ੍ਹਾਂ ਵੱਲ ਰਾਜੀਨਾਮਾ ਫੀਸ ਦੇ ਕਰੀਬ 6 ਕਰੋੜ 50 ਲੱਖ ਰੁਪਏ ਰਕਮ ...

ਪੂਰੀ ਖ਼ਬਰ »

ਗਿੱਲ ਚੌਕ ਫਲਾਈਓਵਰ ਹਾਦਸੇ ਦਾ ਮਾਹਿਰਾਂ ਨੇ ਲਿਆ ਜਾਇਜ਼ਾ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਐਤਵਾਰ ਰਾਤ ਨੂੰ ਗਿੱਲ ਚੌਕ ਫਲਾਈਓਵਰ ਦੀ ਸੁਰੱਖਿਆ ਦੀਵਾਰ ਟੁੱਟਣ ਦੇ ਨਾਲ ਪੁਲ ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਦਿੱਲੀ ਤੋਂ ਆਈ ਨੈਸ਼ਨਲ ਹਾਈਵੇਰ ਅਥਾਰਿਟੀ ਆਫ ਇੰਡੀਆ ਦੇ ਤਕਨੀਕੀ ਮਾਹਿਰਾਂ ਦੀ ਟੀਮ ਨੇ ਜਾਂਚ ...

ਪੂਰੀ ਖ਼ਬਰ »

ਰਾਇਲ ਨਵਾਬ ਵਲੋਂ ਗਰਮੀਆਂ ਲਈ ਤਿਆਰ ਕੀਤੀ ਨਵੀਂ ਰੇਂਜ ਸੰਸਦ ਬਿੱਟੂ ਵਲੋਂ ਪੇਸ਼

ਲੁਧਿਆਣਾ, 15 ਮਈ (ਭੁਪਿੰਦਰ ਸਿੰਘ ਬਸਰਾ)-ਨੌਜਵਾਨਾਂ 'ਚ ਫੈਸ਼ਨ ਪ੍ਰਤੀ ਵੱਧ ਰਹੇ ਰੁਝਾਨ ਨੂੰ ਦੇਖਦੇ ਹੋਏ ਰਾਇਲ ਨਵਾਬ (ਪ੍ਰੀਮੀਅਮ ਕਸਟਮ ਮੈਨਜ਼ ਵੇਅਰ) ਦੇ ਸ਼ੋਅਰੂਮ ਮਾਡਲ ਟਾਊਨ ਬ੍ਰੈਂਡ ਰੋਡ ਵਿਖੇ ਗਰਮੀਆਂ ਲਈ ਪਾਰਟੀ ਵੇਅਰ ਦੀ ਨਵੀਂ ਰੇਂਜ਼ ਮੈਂਬਰ ਲੋਕ ਸਭਾ ...

ਪੂਰੀ ਖ਼ਬਰ »

ਰਿਹਾਇਸ਼ੀ ਪਲਾਟ 'ਚ ਹੋ ਰਹੀ ਵਪਾਰਕ ਉਸਾਰੀ ਢਾਹੀ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਇਮਾਰਤਾਂ ਵਿਰੁੱਧ ਮਿਲ ਰਹੀਆਂ ਸ਼ਿਕਾਇਤਾਂ 'ਤੇ ਕੀਤੀ ਜਾ ਰਹੀ ਕਾਰਵਾਈ ਤਹਿਤ ਮੰਗਲਵਾਰ ਨੂੰ ਜ਼ੋਨ-ਡੀ ਇਮਾਰਤੀ ਸ਼ਾਖਾ ਵਲੋਂ ਨਿਰੀਖਕ ਗੁਰਿੰਦਰਪਾਲ ਸਿੰਘ ਲੱਕੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਰਿਹਾਇਸ਼ੀ ਪਲਾਟ 'ਚ ਹੋ ਰਹੀ ਵਪਾਰਕ ਉਸਾਰੀ ਢਾਹੀ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਇਮਾਰਤਾਂ ਵਿਰੁੱਧ ਮਿਲ ਰਹੀਆਂ ਸ਼ਿਕਾਇਤਾਂ 'ਤੇ ਕੀਤੀ ਜਾ ਰਹੀ ਕਾਰਵਾਈ ਤਹਿਤ ਮੰਗਲਵਾਰ ਨੂੰ ਜ਼ੋਨ-ਡੀ ਇਮਾਰਤੀ ਸ਼ਾਖਾ ਵਲੋਂ ਨਿਰੀਖਕ ਗੁਰਿੰਦਰਪਾਲ ਸਿੰਘ ਲੱਕੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਮੱਸਿਆ ਮੌਕੇ ਗੁਰਮਤਿ ਸਮਾਗਮ ਕਰਾਇਆ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਸਿੱਖ ਸ਼ਹੀਦਾਂ ਦੀ ਯਾਦ ਗੁਰਦੁਆਰਾ ਸ਼ਹੀਦਾਂ ਫੇਰੂਮਾਨ (ਢੋਲੇਵਾਲ) ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੇਠ ਮਹੀਨੇ ਦੀ ਮੱਸਿਆ ਦੇ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਾਇਆ ਗਿਆ | ਮੁੱਖ ਸੇਵਾਦਾਰ ਐਡਵੋਕੇਟ ...

ਪੂਰੀ ਖ਼ਬਰ »

ਗੁਰੂ ਨਾਨਕ ਖਾਲਸਾ ਕਾਲਜ ਫਾਰ ਵੁਮੈਨ ਦੀ ਵਿਦਿਆਰਥਣ ਨੇ ਕੀਤਾ ਇਨਾਮ ਹਾਸਿਲ

ਲੁਧਿਆਣਾ, 15 ਮਈ (ਬੀ.ਐਸ.ਬਰਾੜ)-ਗੁਰੂ ਨਾਨਕ ਖਾਲਸਾ ਕਾਲਜ ਫਾਰ ਵੁਮੈਨ ਦੀ ਬੀ.ਸੀ.ਏ ਸਮੈਸਟਰ 6ਵੇਂ ਦੀ ਪ੍ਰੀਖਿਆ ਵਿਚ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਦੀ ਵਿਦਿਆਰਥਣ ਨੂੰ ਚੁਣਿਆ ਗਿਆ | ਇਸ ਸਬੰਧੀ ਕਾਲਜ ...

ਪੂਰੀ ਖ਼ਬਰ »

ਐਕਸੀਅਨ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਬੀ.ਐਾਡ.ਆਰ ਸ਼ਾਖਾ ਦੀ ਗੈਰਜਿੰਮੇਵਾਰਾਨਾ ਕਾਰਵਾਈ ਦੀ ਨਿੰਦਾ ਕਰਦੇ ਹੋਏ ਕੌਾਸਲ ਆਫ਼ ਆਰ.ਟੀ.ਆਈ ਐਕਟਵਿਸਟ ਦੇ ਸਕੱਤਰ ਅਰਵਿੰਦ ਸ਼ਰਮਾ ਨੇ ਐਕਸੀਅਨ ਰਾਹੁਲ ਗਗਨੇਜਾ ਵਿਰੁੱਧ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜਕੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX