ਫਗਵਾੜਾ, 15 ਮਈ (ਹਰੀਪਾਲ ਸਿੰਘ)-ਸ੍ਰੀ ਮਹਾਂਵੀਰ ਜੈਨ ਮਾਡਲ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਫ਼ੀਸਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਅੱਜ ਵਿਦਿਆਰਥੀਆਂ ਦੇ ਮਾਪਿਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਸਕੂਲ ਦੇ ਬਾਹਰ ਕਈ ਘੰਟੇ ਤੱਕ ਧਰਨਾ ਦੇ ਕਿ ਰੋਸ ਪ੍ਰਗਟਾਉਂਦੇ ਹੋਏ ਸਕੂਲ ਿਖ਼ਲਾਫ਼ ਨਾਅਰੇਬਾਜ਼ੀ | ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਪਿਛਲੇ ਦਿਨੀ ਵੀ ਸਕੂਲ ਦੇ ਬਾਹਰ ਰੋਸ ਧਰਨਾ ਦਿੱਤਾ ਸੀ ਅਤੇ ਸਥਾਨਕ ਐਸ.ਡੀ.ਐਮ ਨੂੰ ਮੰਗ-ਪੱਤਰ ਦੇ ਕਿ ਇਸ ਮਾਮਲੇ ਵਿਚ ਦਖ਼ਲ ਦੇ ਕਿ ਸੋਮਵਾਰ ਤੱਕ ਦਾ ਸਮਾਂ ਦੇ ਕਿ ਅੱਜ ਮੰਗਲਵਾਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਅੱਜ ਵੱਡੀ ਗਿਣਤੀ ਵਿਚ ਮਾਪਿਆਂ ਨੇ ਇਹ ਧਰਨਾ ਦਿੱਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਨਿਰਮਲ ਸਿੰਘ, ਗੁਰਸ਼ਰਨ ਸਿੰਘ, ਸਾਬਕਾ ਕੌਾਸਲਰ ਤੇਜਪਾਲ ਬਸਰਾ, ਚਰਨਜੀਤ ਸਿੰਘ, ਹਰਮਿੰਦਰ ਸਿੰਘ, ਮਨਜੀਤ ਕੁਮਾਰ ਆਦਿ ਨੇ ਆਪਣੇ ਸੰਬੋਧਨ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਰਵਈਏ ਦੀ ਨਿੰਦਾ ਕਰਦੇ ਹੋਏ ਜਿਹੜੇ ਬੱਚੇ ਸ਼ੁਰੂ ਤੋਂ ਇਸ ਸਕੂਲ ਵਿਚ ਪੜ੍ਹਾਈ ਕਰ ਰਹੇ ਹਨ ਉਨ੍ਹਾਂ ਤੋਂ ਸਾਲਾਨਾ ਖ਼ਰਚੇ ਦੇ ਨਾਮ 'ਤੇ ਮੋਟੀ ਰਕਮ ਵਸੂਲ ਕੀਤੀ ਜਾਂਦੀ ਹੈ ਅਤੇ ਇਸਤੋਂ ਇਲਾਵਾ ਫ਼ੀਸਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਵਿਦਿਆਰਥੀਆਂ ਦੇ ਮਾਪਿਆਂ 'ਤੇ ਵਾਧੂ ਬੋਝ ਪਾ ਰਹੇ ਹਨ | ਉਕਤ ਆਗੂਆਂ ਨੇ ਮੰਗ ਕੀਤੀ ਸਕੂਲ ਪ੍ਰਬੰਧਕ ਫ਼ੀਸਾਂ ਵਿਚ ਕੀਤਾ ਵਾਧਾ ਵਾਪਸ ਲੈਣ | ਇਸ ਮੌਕੇ ਦੱਸਿਆ ਗਿਆ ਕਿ ਮਾਪੇ ਇਸ ਮਾਮਲੇ ਨੂੰ ਲੈ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਜਲਦ ਇਕ ਮੰਗ ਪੱਤਰ ਦੇ ਰਹੇ ਹਨ | ਉਨ੍ਹਾਂ ਐਲਾਨ ਕੀਤਾ ਕਿ ਅਗਰ ਪ੍ਰਸ਼ਾਸਨ ਨੇ ਨਿੱਜੀ ਸਕੂਲਾਂ ਦੀ ਇਹ ਲੁੱਟ ਬੰਦ ਨਾਂ ਕਰਵਾਈ ਤਾਂ ਫਿਰ ਵੱਡਾ ਸੰਘਰਸ਼ ਉਲੀਕਿਆ ਜਾਵੇਗਾ |
ਕਪੂਰਥਲਾ, 15 ਮਈ (ਸਡਾਨਾ)-ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਵੱਖ-ਵੱਖ ਥਾਵਾਂ 'ਤੇ ਗਸ਼ਤ ਤੇ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਤੇ ਨਸ਼ੀਲੇ ਕੈਪਸੂਲਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ...
ਫਗਵਾੜਾ, 15 ਮਈ (ਅਸ਼ੋਕ ਕੁਮਾਰ ਵਾਲੀਆ)-ਬਾਬਾ ਫ਼ਤਿਹ ਸਿੰਘ ਵੈੱਲਫੇਅਰ ਦੇ ਚੇਅਰਮੈਨ ਮੇਜਰ ਸਿੰਘ ਸੈਣੀ ਨੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੁਖਚੈਨਆਣਾ ਸਾਹਿਬ ਨੂੰ ਜਾਂਦੀ ਸੜਕ ਦੇ ਉੱਪਰ ਲੱਗੇ ਗੰਦਗੀ ਦੇ ਢੇਰ ਅਤੇ ਭੰਗ ਬੂਟੀ ਲੋਕਾਂ ਲਈ ਨਰਕ ...
ਡਡਵਿੰਡੀ, 15 ਮਈ (ਬਲਬੀਰ ਸੰਧਾ)-ਬ੍ਰਹਮ ਗਿਆਨੀ ਸੰਤ ਬਾਬਾ ਅਮਰ ਨਾਥ ਦੀ ਸਾਲਾਨਾ ਬਰਸੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਅਮਰ ਨਾਥ ਪਿੰਡ ਸੇਚਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਉਨ੍ਹਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ...
ਕਪੂਰਥਲਾ, 15 ਮਈ (ਵਿ.ਪ੍ਰ.)-ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਦੀ ਮੁੱਖ ਬਰਾਂਚ ਵਲੋਂ ਸਤੀਸ਼, ਸੁਨੀਲ ਤੇ ਸ੍ਰੀਮਤੀ ਰਿੰਕੂ ਵਾਸੀ ਕਪੂਰਥਲਾ ਵਲੋਂ ਬੈਂਕ ਤੋਂ ਬਣਵਾਈ ਗਈ ਕੈਸ਼ ਕਰੈਡਿਟ ਲਿਮਟ ਦੀ ਬਣਦੀ ਰਕਮ 1 ਕਰੋੜ 87 ਲੱਖ 39 ਹਜ਼ਾਰ 967 ਰੁਪਏ ਦੀ ਅਦਾਇਗੀ ਨਾ ਕੀਤੇ ਜਾਣ 'ਤੇ ...
ਕਪੂਰਥਲਾ, 15 ਮਈ (ਵਿ.ਪ੍ਰ.)-ਮਾਤਾ ਭੱਦਰਕਾਲੀ ਮੇਲੇ ਦੀ ਸਫ਼ਲਤਾ ਲਈ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਤੇ ਐਸ.ਐਸ.ਪੀ. ਸੰਦੀਪ ਸ਼ਰਮਾ ਵਲੋਂ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਲਈ ਸ਼ਿਵ ਸੈਨਾ ਬਾਲ ਠਾਕਰੇ ਦੀ ਟੀਮ ਵਲੋਂ ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਦੀ ...
ਫਗਵਾੜਾ, 15 ਮਈ (ਹਰੀਪਾਲ ਸਿੰਘ)-ਯੂ.ਪੀ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਇਆ 13 ਸਾਲਾ ਬੱਚੇ ਨੂੰ ਜੀ.ਆਰ.ਪੀ ਫਗਵਾੜਾ ਨੇ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ | ਜ਼ੀ.ਆਰ.ਪੀ ਫਗਵਾੜਾ ਦੇ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ...
ਬੇਗੋਵਾਲ, 15 ਮਈ (ਸੁਖਜਿੰਦਰ ਸਿੰਘ)-ਇੱਥੋਂ ਨੇੜਲੇ ਪਿੰਡ ਅਕਬਰਪੁਰ ਦੇ ਸਸਤੇ ਅਨਾਜ ਦੇ ਕਾਰਡ ਧਾਰਕ ਨੇ ਆਪਣੇ ਪਿੰਡ ਦੇ ਡੀਪੂ ਹੋਲਡਰ 'ਤੇ ਘੱਟ ਕਣਕ ਦੇਣ ਦਾ ਕਥਿਤ ਦੋਸ਼ ਲਗਾਇਆ | ਇਸ ਸਬੰਧੀ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਡੀਪੂ ਹੋਲਡਰ ...
ਕਪੂਰਥਲਾ, 15 ਮਈ (ਅਮਰਜੀਤ ਕੋਮਲ)-ਭਾਰਤ ਚੋਣ ਕਮਿਸ਼ਨ ਵਲੋਂ 1 ਜਨਵਰੀ 2019 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸਬੰਧ ਵਿਚ 20 ਜੂਨ ਤੱਕ ਬੀ.ਐਲ.ਓ. ਘਰ-ਘਰ ਜਾ ਕੇ ਵੋਟਰਾਂ ਦੀ ਪੜਤਾਲ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਤਇਅਬ ਜ਼ਿਲ੍ਹਾ ਚੋਣ ...
ਨਡਾਲਾ, 15 ਮਈ (ਮਾਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਲੁਬਾਣਾ ਵਿਖੇ ਇਸ ਸਾਲ ਪ੍ਰੀਖਿਆ 'ਚੋਂ ਅੱਵਲ ਰਹੇ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਸਬੰਧੀ ਪਿੰ੍ਰਸੀਪਲ ਵਜੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਸਕੂਲ ਦੇ 20 ਵਿਦਿਆਰਥੀਆਂ ਨੇ ...
ਕਪੂਰਥਲਾ, 15 ਮਈ (ਵਿ.ਪ੍ਰ.)-ਰੇਲ ਕੋਚ ਫ਼ੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਅੰਤਰਿੰਗ ...
ਨਡਾਲਾ, 15 ਮਈ (ਮਾਨ)-ਮਾਨਯੋਗ ਹਾਈਕੋਰਟ ਦੇ ਸਖ਼ਤ ਹੁਕਮਾਂ ਅਨੁਸਾਰ ਬੁਲਟ ਮੋਟਰਸਾਈਕਲ 'ਤੇ ਪਟਾਕੇ ਮਾਰਨ ਅਤੇ ਮੋਟਰਸਾਈਕਲ ਦੇ ਸਲੰਸਰ ਬਦਲਣ ਦੀ ਸਖ਼ਤ ਪਾਬੰਦੀ ਹੈ | ਪਰੰਤੂ ਨਡਾਲਾ ਤੇ ਆਸ-ਪਾਸ ਖੇਤਰ ਵਿਚ ਮਨਚਲੇ ਨੌਜਵਾਨ ਸ਼ਰੇਆਮ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ...
ਕਪੂਰਥਲਾ, 15 ਮਈ (ਸਡਾਨਾ)-ਪੰਜਾਬ ਰਾਜ ਸਿੱਖਿਆ ਅਤੇ ਸਿਖਲਾਈ ਪ੍ਰੀਸ਼ਦ ਦੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਸਕੂਲ-ਮੁੱਖੀਆਂ ਅਤੇ ਨੋਡਲ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਇਕ-ਰੋਜ਼ਾ ਵਰਕਸ਼ਾਪ ਦਾ ਆਯੋਜਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ...
ਭੁਲੱਥ, 15 ਮਈ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਕਰਵਾਏ ਜਾ ਰਹੇ ਸ਼ਨੀਦੇਵ ਮਹਾਰਾਜ ਦੇ ਸਾਲਾਨਾ ਜਾਗਰਣ ਦੇ ਸਬੰਧ ਵਿਚ ਹਵਨ ਕਰਾਇਆ ਗਿਆ | ਜਿਸ ਵਿਚ ਸਮੂਹ ਕਮੇਟੀ ਮੈਂਬਰ ਅਤੇ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ...
ਬੇਗੋਵਾਲ, 15 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਆਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ 'ਚ ਚੇਅਰਮੈਨ ਡਾ: ਸਤਵੰਤ ਸਿੰਘ ਦੀ ਅਗਵਾਈ ਹੇਠ ਟੀਚਰਾਂ ਨੂੰ ਹੋਰ ਸਰਲ ਵਿਧੀ ਤੇ ਸੁਚੱਜੇ ਢੰਗ ਨਾਲ ਪੜ੍ਹਾਉਣ ਦੇ ਮਕਸਦ ਨਾਲ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਜਿਸ 'ਚ ਸ਼ਰਧਾ ...
ਢਿਲਵਾਂ, 15 ਮਈ (ਸੁਖੀਜਾ, ਪਲਵਿੰਦਰ, ਪ੍ਰਵੀਨ)-ਢਿਲਵਾਂ ਟੋਲ ਪਲਾਜ਼ਾ ਤੋਂ ਪਿੰਡ ਧਾਲੀਵਾਲ ਬੇਟ, ਜੀ.ਟੀ. ਰੋਡ ਮਿਆਣੀ ਬਾਕਰਪੁਰ ਵਾਲੀ ਗਲਤ ਸਾਈਡ ਵੱਲ ਰੋਜ਼ਾਨਾ ਹੀ ਅਨੇਕਾਂ ਵਾਹਨ ਚਾਲਕ ਗਲਤ ਸਾਈਡ ਵਾਹਨ ਚਲਾਉਂਦੇ ਆਮ ਦੇਖੇ ਜਾ ਸਕਦੇ ਹਨ | ਇਲਾਕਾ ਨਿਵਾਸੀਆਂ ਨੇ ...
ਫਗਵਾੜਾ, 15 ਮਈ (ਟੀ.ਡੀ. ਚਾਵਲਾ)-ਬਲੱਡ ਬੈਂਕ ਫਗਵਾੜਾ ਨੇ ਮਾਂ ਦਿਵਸ ਮਨਾਉਣ ਲਈ ਨਵੇਂ ਪੈਂਤੜੇ ਪਾਏ ਅਤੇ ਇਲਾਕੇ ਵਿਚ 12ਵੀਂ ਜਮਾਤ ਦੇ ਪ੍ਰੀਖਿਆ ਵਿਚ ਪਹਿਲੇ ਸਥਾਨ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਦੀਆਂ ਮਾਵਾਂ ਅਤੇ ਵਿਦਿਆਰਥਣਾਂ ਦਾ ਯਾਦਗਾਰੀ ਚਿੰਨ੍ਹ, ਸ਼ਾਲ ਤੇ ...
ਫਗਵਾੜਾ, 15 ਮਈ (ਚਾਵਲਾ)-ਸੀਨੀਅਰ ਸਿਟੀਜਨਜ਼ ਕੌਾਸਲ ਦੀ ਮਾਸਿਕ ਮੀਟਿੰਗ ਕੋਰਟ ਕੰਪਲੈਕਸ ਵਿਚ ਹੋਈ ਜਿਸ ਵਿਚ ਭਾਗ ਲੈਂਦਿਆਂ ਮੈਂਬਰਾਂ ਨੇ ਆਖਿਆ ਕਿ ਬਜ਼ੁਰਗਾਂ ਦੀ ਸੁਰੱਖਿਆ ਲਈ ਬਣੇ 2007 ਦੇ ਐਕਟ ਵਿਚ ਸੋਧਾਂ ਹੋਣੀਆਂ ਜ਼ਰੂਰੀ ਹਨ ਤਾਂ ਕਿ ਬਜ਼ੁਰਗ ਉਸ ਦਾ ਉਚਿੱਤ ਲਾਭ ...
ਫਗਵਾੜਾ, 15 ਮਈ (ਹਰੀਪਾਲ ਸਿੰਘ/ਤਰਨਜੀਤ ਸਿੰਘ ਕਿੰਨੜਾ)-ਪੰਜਾਬ ਸਰਕਾਰ ਅਤੇ ਲੋਕਲ ਪੁਲਿਸ ਪ੍ਰਸ਼ਾਸਨ ਦੇ ਗੈਰ ਦਲਿਤ ਸਮਾਜ ਨਾਲ ਬੀਤੇ ਕਰੀਬ ਡੇਢ ਮਹੀਨੇ ਤੋਂ ਚਲਦੇ ਆ ਰਹੇ ਵਿਤਕਰੇ ਵਾਲੇ ਰਵੱਈਏ ਦੇ ਵਿਰੋਧ ਵਿਚ ਜਨਰਲ ਸਮਾਜ ਮੰਚ ਦਾ ਜੋ ਵਿਸ਼ਾਲ ਜਨਰਲ ਇਜਲਾਸ 16 ਮਈ ...
ਕਪੂਰਥਲਾ, 15 ਮਈ (ਅਮਰਜੀਤ ਕੋਮਲ)-ਯੂ.ਆਈ.ਡੀ. ਏ.ਆਈ. ਨੇ ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਭਾਰਤੀ ਡਾਕ ਵਿਭਾਗ ਨੂੰ ਰਜਿਸਟਰਾਰ ਦੇ ਰੂਪ ਵਿਚ ਰਜਿਸਟਰ ਕਰ ਕੇ ਕਪੂਰਥਲਾ ਸਬ ਡਵੀਜ਼ਨ ਅਧੀਨ ਆਉਂਦੇ ਸਾਰੇ ਡਾਕਘਰਾਂ ਵਿਚ ਆਧਾਰ ਕਾਰਡ ਦੀ ਰਜਿਸਟਰੇਸ਼ਨ ਤੇ ਸੋਧ ...
ਸੁਲਤਾਨਪੁਰ ਲੋਧੀ, 15 ਮਈ (ਨਰੇਸ਼ ਹੈਪੀ, ਥਿੰਦ)-ਸ਼ਹਿਰ ਤੇ ਇਲਾਕੇ ਅੰਦਰ ਅਮਨ ਸ਼ਾਂਤੀ ਬਣਾਏ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮਿ੍ਤਸਰ ਤੋਂ ਬਦਲ ਕੇ ...
ਫਗਵਾੜਾ, 15 ਮਈ (ਅਸ਼ੋਕ ਕੁਮਾਰ ਵਾਲੀਆ)-ਗੁਰਦੁਆਰਾ ਲਗਨ ਸਾਹਿਬ ਨਾਨਕਸਰ ਮੁਹੱਲਾ ਧਰਮਕੋਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸੰਤ ਬਾਬਾ ਤਾਰਾ ਸਿੰਘ ਮੁਹੱਦੀਪੁਰ, ਬਾਬਾ ਨੰਦ ਸਿੰਘ ਅਤੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ...
ਫਗਵਾੜਾ, 15 ਮਈ (ਅਸ਼ੋਕ ਕੁਮਾਰ ਵਾਲੀਆ)-ਨਿਰਮਲ ਕੁਟੀਆ ਛੰਭਵਾਲੀ ਪੰਡਵਾ ਵਿਖੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਏ ਗਏ | ਇਸ ਮੌਕੇ 'ਤੇ ਪਿਛਲੇ ਤਿੰਨ ਰੋਜ਼ਾ ਤੋਂ ਆਰੰਭ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਖੁਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜੇ ...
ਫਗਵਾੜਾ, 15 ਮਈ (ਅਸ਼ੋਕ ਕੁਮਾਰ ਵਾਲੀਆ)-ਧੰਨ-ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿਚ ਭਾਟ ਯੂਥ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਬਰਾਂਚ ਕਪੂਰਥਲਾ ਵਲੋਂ ਦੂਸਰਾ ਖ਼ੂਨਦਾਨ ਕੈਂਪ ਸਿਵਲ ਹਸਪਤਾਲ ਫਗਵਾੜਾ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ...
ਕਪੂਰਥਲਾ, 15 ਮਈ (ਵਿ.ਪ੍ਰ.)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ 3 ਲੱਖ 76 ਹਜ਼ਾਰ 389 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ 3 ਲੱਖ 74 ਹਜ਼ਾਰ 219 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਤਇਅਬ ਡਿਪਟੀ ...
ਜਲੰਧਰ, 15 ਮਈ (ਜਸਪਾਲ ਸਿੰਘ)-ਕੈਨੇਡਾ ਦੇ ਸ਼ਹਿਰ ਵੈਨਕੁਵਰ ਦੇ ਇਕ ਕਾਲਜ 'ਚ ਅਕਤੂਬਰ ਇਨਟੇਕ ਲਈ ਦਾਖਲੇ ਸ਼ੁਰੂ ਹੋ ਗਏ ਹਨ | ਇਸ ਸਬੰਧੀ ਤਿ੍ਵੇਦੀ ਉਵਰਸੀਜ਼ ਦੇ ਐਮ. ਡੀ. ਸ੍ਰੀ ਸੁਕਾਂਤ ਤਿ੍ਵੇਦੀ ਨੇ ਦੱਸਿਆ ਕਿ ਵਿਦਿਆਰਥੀ ਬਾਰ੍ਹਵੀਂ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਉਕਤ ...
ਫਗਵਾੜਾ, 15 ਮਈ (ਤਰਨਜੀਤ ਸਿੰਘ ਕਿੰਨੜਾ)-ਗੁਰਦੁਆਰਾ ਜੱਟਾ ਖਲਵਾੜਾ ਦੇ ਪ੍ਰਧਾਨ ਮੋਹਨ ਸਿੰਘ ਸਾਈਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਜਨਰਲ ਸਮਾਜ ਨਾਲ ਪੂਰੀ ਤਰ੍ਹਾਂ ਨਾਲ ਖੜ੍ਹੇ ਹਨ | ਅਗਰ ਜਨਰਲ ਸਮਾਜ ਸ਼ਿਵ ਸੈਨਾ ਦੇ ਆਗੂਆਂ ਦੀ ...
ਨਡਾਲਾ, 15 ਮਈ (ਮਾਨ)-ਪੀ. ਡਬਲਯੂ. ਡੀ. ਫੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੁਲਾ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਇਬਰਾਹੀਮਵਾਲ ਵਿਖੇ ਹੋਈ, ਜਿਸ ਵਿਚ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਚਿਤਾਵਨੀ ...
ਕਪੂਰਥਲਾ, 15 ਮਈ (ਸਡਾਨਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਡਾ. ਬਲਵੰਤ ਸਿੰਘ ਨੇ ਬਤੌਰ ਸਿਵਲ ਸਰਜਨ ਕਪੂਰਥਲਾ ਦਾ ਅਹੁਦਾ ਸੰਭਾਲ ਲਿਆ ਹੈ | ਡਾ. ਬਲਵੰਤ ਸਿੰਘ ਨੇ ਇਸ ਤੋਂ ਪਹਿਲਾਂ ਬਤੌਰ ਮਨੋਰੋਗ ਮਾਹਰ ਸੰਗਰੂਰ ...
ਭੰਡਾਲ ਬੇਟ, 15 ਮਈ (ਜੋਗਿੰਦਰ ਸਿੰਘ ਜਾਤੀਕੇ)-'ਕਿਸਾਨ ਸੰਘਰਸ਼ ਕਮੇਟੀ' ਪੰਜਾਬ ਦੀ ਅਹਿਮ ਮੀਟਿੰਗ ਨੇੜਲੇ ਪਿੰਡ ਖੁਖਰੈਣ ਵਿਖੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ ਹੋਈ | ਜਿਸ ਵਿਚ ਬੇਟ ਇਲਾਕੇ ਦੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਜਿਸ ...
ਫਗਵਾੜਾ, 15 ਮਈ (ਅਸ਼ੋਕ ਕੁਮਾਰ ਵਾਲੀਆ)-ਜੇਠ ਦੀ ਸੰਗਰਾਂਦ ਸਬੰਧੀ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਚਾਹਲ ਨਗਰ ਫਗਵਾੜਾ ਵਿਖੇ ਸਾਮ 4 ਵਜੇ ਤੋਂ ਰਾਤ 9 ਵਜੇ ਤੱਕ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਇਕਬਾਲ ਸਿੰਘ ...
ਕਪੂਰਥਲਾ, 15 ਮਈ (ਵਿ.ਪ੍ਰ.)-ਕਰਾਇਸਟ ਕਿੰਗ ਕਾਨਵੈਂਟ ਸਕੂਲ ਕਪੂਰਥਲਾ ਦਾ ਆਈ.ਸੀ.ਐਸ.ਈ. ਬੋਰਡ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਪਿ੍ੰਸੀਪਲ ਸਿਸਟਰ ਐਨਸੀ ਜੋਸ ਡੀ.ਐਮ. ਨੇ ਦੱਸਿਆ ਕਿ ਮੈਡੀਕਲ ਵਿਚ ਅਰਸ਼ਦੀਪ ਕੌਰ ਨੇ 91 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ...
ਸੁਲਤਾਨਪੁਰ ਲੋਧੀ, 15 ਮਈ (ਥਿੰਦ, ਹੈਪੀ)-ਮਾਸਟਰ ਕੇਡਰ ਯੂਨੀਅਨ ਦੀ ਹੰਗਾਮੀ ਮੀਟਿੰਗ ਸਥਾਨਕ ਨਿਰਮਲ ਕੁਟੀਆ ਵਿਖੇ ਸਰਪ੍ਰਸਤ ਸੁਖਦੇਵ ਸਿੰਘ ਸੰਧੂ ਤੇ ਪ੍ਰਧਾਨ ਨਰੇਸ਼ ਕੋਹਲੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਹਾਜ਼ਰ ਅਧਿਆਪਕਾਂ ਨੇ ਮੌਜੂਦਾ ਸਮੇਂ ਦੌਰਾਨ ਆ ...
ਖਲਵਾੜਾ, 15 ਮਈ (ਮਨਦੀਪ ਸਿੰਘ ਸੰਧੂ)-ਗੁਰਦੁਆਰਾ ਸ਼ਹੀਦ ਸਿੰਘਾਂ ਜਗਜੀਤਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ...
ਨਡਾਲਾ, 15 ਮਈ (ਮਾਨ)-ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਐਮ.ਡੀ. ਮਾਸਟਰ ਬਲਦੇਵ ਰਾਜ, ਮੈਡਮ ਨਰੇਸ਼ ਸ਼ਰਮਾ ਤੇ ਪਿ੍ੰਸੀਪਲ ਨਰਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ...
ਜਲੰਧਰ, 15 ਮਈ (ਹਰਵਿੰਦਰ ਸਿੰਘ ਫੁੱਲ)-ਅਜੌਕੇ ਦੌਰ 'ਚ ਮੰਨੋਰੰਜਨ ਦੇ ਕਈ ਤਰ੍ਹਾਂ ਦੇ ਸਾਧਨ ਆ ਗਏ ਹਨ, ਪਰ ਪੁਰਾਣੇ ਸਮਿਆਂ 'ਚ ਸਾਈਕਲ 'ਤੇ ਹੈਰਾਨਕੁੰਨ ਕਰਤੱਵ ਕਰ ਕੇ ਲੋਕਾਂ ਦਾ ਮਨੰਰੋਜਨ ਕਰਨਾ ਵੀ ਇਕ ਬਹੁਤ ਵੱਡੀ ਕਲਾ ਮੰਨੀ ਜਾਂਦੀ ਸੀ | ਅਜਿਹਾ ਹੀ ਕਲਾਕਾਰ ਰਾਮਪਾਲ ...
ਕਪੂਰਥਲਾ, 15 ਮਈ (ਵਿ.ਪ੍ਰ.)-ਖ਼ੁਸ਼ਹਾਲੀ ਦੇ ਰਾਖਿਆਂ ਨੂੰ ਸਰਕਾਰ ਵਲੋਂ ਦਿੱਤੇ ਗਏ ਕਾਰਜ ਨੂੰ ਸਮਰਪਣ ਦੀ ਭਾਵਨਾ ਨਾਲ ਨਿਭਾਉਣਾ ਚਾਹੀਦਾ ਹੈ | ਇਹ ਸ਼ਬਦ ਉਪ ਜ਼ਿਲ੍ਹਾ ਮੁਖੀ ਕਰਨਲ ਐਮ.ਐਸ. ਗਰੇਵਾਲ ਨੇ ਖ਼ੁਸ਼ਹਾਲੀ ਦੇ ਰਾਖਿਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX