ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮੈਲਬੌਰਨ, 17 ਜਨਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਅਤੇ ਆਖ਼ਰੀ ਇੱਕ ਦਿਨਾਂ ਮੈਚ 18 ਜਨਵਰੀ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  1 day ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  1 day ago
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  1 day ago
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  1 day ago
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  1 day ago
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  1 day ago
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ ਕੱਲ੍ਹ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ
. . .  1 day ago
ਲੋਕਪਾਲ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ 7 ਮਾਰਚ ਨੂੰ
. . .  1 day ago
ਬੱਸ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਰੱਖ ਰਹੇ ਹਨ ਆਪਣਾ ਪੱਖ
. . .  1 day ago
ਰਾਮ ਰਹੀਮ ਦੇ ਵਕੀਲ ਵੱਲੋਂ ਜੱਜ ਸਾਹਮਣੇ ਰਹਿਮ ਦੀ ਅਪੀਲ
. . .  1 day ago
ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ 14 ਥਾਵਾਂ 'ਤੇ ਨਾਕਾਬੰਦੀ
. . .  1 day ago
ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
ਸੰਗਰੂਰ 'ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨ
. . .  1 day ago
ਅਮਿਤ ਸ਼ਾਹ ਦੀ ਸਿਹਤ 'ਚ ਹੋ ਰਿਹੈ ਸੁਧਾਰ - ਭਾਜਪਾ
. . .  1 day ago
ਪ੍ਰਸਿੱਧ ਗਜ਼ਲ ਗੋ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦਾ ਦੇਹਾਂਤ
. . .  1 day ago
ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਲੜਕੀਆਂ ਸਮੇਤ 3 ਦੀ ਮੌਤ
. . .  1 day ago
ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਕਰਨ ਵਾਲੀਆ 2 ਮਹਿਲਾਵਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਖਹਿਰਾ ਨੇ ਆਪ ਦੀ ਰੈਲੀ ਨੂੰ ਲੈ ਕੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ
. . .  1 day ago
ਸੌਦਾ ਸਾਧ ਦੀ ਸਜ਼ਾ ਦੀ ਸੁਣਵਾਈ ਨੂੰ ਦੇਖਦਿਆਂ ਪੰਜਾਬ ਪੁਲਸ ਵੱਲੋਂ ਥਾਂ ਥਾਂ ਨਾਕੇਬੰਦੀ
. . .  1 day ago
ਟੀ.ਐਮ.ਸੀ. ਦੀ ਵਿਰੋਧੀ ਰੈਲੀ 'ਚ ਸ਼ਾਮਲ ਹੋਣਗੇ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰਾ
. . .  1 day ago
ਸੁਪਰੀਮ ਕੋਰਟ ਵੱਲੋਂ ਸ਼ਰਤਾਂ ਤਹਿਤ ਮੁੰਬਈ 'ਚ ਡਾਂਸ ਬਾਰ ਨੂੰ ਮਨਜ਼ੂਰੀ
. . .  1 day ago
ਰਵੀ ਸ਼ੰਕਰ ਪ੍ਰਸਾਦ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  1 day ago
ਤੇਲੰਗਾਨਾ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
. . .  1 day ago
ਸੁਖਪਾਲ ਖਹਿਰਾ ਜਲੰਧਰ ਵਿਖੇ ਕਰ ਰਹੇ ਪ੍ਰੈੱਸ ਵਾਰਤਾ
. . .  1 day ago
ਸਰਪੰਚ ਵੱਲੋਂ ਦਿੱਤੀ ਪਾਰਟੀ ਦੌਰਾਨ ਦੇਸੀ ਸ਼ਰਾਬ ਪੀ ਕੇ ਦੋ ਵਿਅਕਤੀਆਂ ਦੀ ਮੌਤ
. . .  1 day ago
ਦਿੱਲੀ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰਨੀ ਚੋਣਾਂ ਨੂੰ ਅਦਾਲਤ 'ਚ ਚੁਨੌਤੀ
. . .  1 day ago
ਸ੍ਰੀ ਹੇਮਕੁੰਟ ਸਾਹਿਬ 'ਚ ਹੋਈ ਤਾਜ਼ਾ ਬਰਫ਼ਬਾਰੀ, ਦੇਖੋ ਤਸਵੀਰਾਂ
. . .  1 day ago
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  1 day ago
ਜੇਜੋਂ ਸ੍ਰੀ ਅੰਮ੍ਰਿਤਸਰ ਰੇਲ ਗੱਡੀ ਦਾ ਚੰਦੂਮਾਜਰਾ ਵੱਲੋਂ ਉਦਘਾਟਨ
. . .  1 day ago
ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  1 day ago
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਿਵਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ

ਪਹਿਲਾ ਸਫ਼ਾ

ਕਰਨਾਟਕ 'ਚ ਰਾਜਪਾਲ ਵਲੋਂ ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ

• ਅੱਜ ਸਹੁੰ ਚੁੱਕਣਗੇ • 15 ਦਿਨਾਂ 'ਚ ਸਾਬਤ ਕਰਨਾ ਹੋਵੇਗਾ ਬਹੁਮਤ
ਬੈਂਗਲੁਰੂ, 16 ਮਈ (ਏਜੰਸੀ)-ਰਾਜਪਾਲ ਵਜੂਭਾਈ ਵਾਲਾ ਨੇ ਅੱਜ ਭਾਜਪਾ ਵਿਧਾਇਕ ਦਲ ਦੇ ਨੇਤਾ ਬੀ. ਐਸ. ਯੇਦੀਯੁਰੱਪਾ ਨੂੰ ਕਰਨਾਟਕ 'ਚ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ | ਰਾਜ ਭਵਨ ਵਲੋਂ ਇਕ ਸਰਕਾਰੀ ਪੱਤਰ 'ਚ ਕਿਹਾ ਗਿਆ ਹੈ ਕਿ 'ਮੈਂ ਤੁਹਾਨੂੰ (ਯੇਦੀਯੁਰੱਪਾ) ਨੂੰ ਸਰਕਾਰ ਬਣਾਉਣ ਅਤੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੱਦਾ ਦਿੰਦਾ ਹਾਂ' | ਵਾਲਾ ਨੇ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ 15 ਦਿਨਾਂ 'ਚ ਬਹੁਮਤ ਸਾਬਤ ਕਰਨ ਲਈ ਵੀ ਕਿਹਾ ਹੈ | ਭਾਜਪਾ ਦੇ ਜਨਰਲ ਸਕੱਤਰ ਮੁਰਲੀਧਰ ਰਾਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਯੇਦੀਯੁਰੱਪਾ ਕੱਲ੍ਹ ਸਵੇਰੇ 9 ਵਜੇ ਸਹੁੰ ਚੁੱਕਣਗੇ | ਪਾਰਟੀ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਸੰਭਾਵਨਾ ਨਹੀਂ ਹੈ | ਵਰਨਣਯੋਗ ਹੈ ਕਿ ਭਾਜਪਾ ਕੋਲ 104 ਵਿਧਾਇਕ ਹਨ | ਜਦੋਂ ਕਿ ਕਾਂਗਰਸ (78) ਅਤੇ ਜੇ. ਡੀ. ਐਸ (38) ਕੋਲ 116 ਵਿਧਾਇਕ ਹਨ | ਬਹੁਮਤ ਸਾਬਤ ਕਰਨ ਲਈ 112 ਵਿਧਾਇਕ ਚਾਹੀਦੇ ਹਨ | ਇਸ ਤੋਂ ਪਹਿਲਾਂ ਸੱਤਾ ਹਾਸਲ ਕਰਨ ਲਈ ਤੇਜ਼ ਹੋਈਆਂ ਕੋਸ਼ਿਸ਼ਾਂ ਦਰਮਿਆਨ ਜੇ. ਡੀ. (ਐਸ)-ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਸਾਂਝੇ ਉਮੀਦਵਾਰ ਐਚ. ਡੀ. ਕੁਮਾਰਸਵਾਮੀ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਨੇ ਉਨ੍ਹਾਂ ਦੇ ਵਿਧਾਇਕਾਂ ਨੂੰ ਤੋੜਨ ਲਈ ਅਤੇ ਸਰਕਾਰ ਬਣਾਉਣ ਲਈ ਉਨ੍ਹਾਂ ਦਾ ਸਮਰਥਨ ਹਾਸਲ ਕਰਨ ਲਈ 100 ਕਰੋੜ ਰੁਪਏ ਰਿਸ਼ਵਤ ਦੀ ਪੇਸ਼ਕਸ਼ ਕੀਤੀ | ਕੁਮਾਰਸਵਾਮੀ, ਜਿਨ੍ਹਾਂ ਨੂੰ ਜੇ. ਡੀ. (ਐਸ) ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ, ਨੇ ਭਾਜਪਾ 'ਤੇ ਅੱਜ 100 ਕਰੋੜ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਾਇਆ | ਕੁਮਾਰਸਵਾਮੀ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਭਾਜਪਾ ਵਲੋਂ ਸਾਡੇ ਵਿਧਾਇਕਾਂ ਨੂੰ ਤੋੜਨ ਲਈ ਉਨ੍ਹਾਂ ਨੂੰ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ | ਉਨ੍ਹਾਂ ਕਿਹਾ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਇਹ ਕਾਲਾ ਧਨ ਹੈ ਜਾਂ ਚਿੱਟਾ | ਜੇ. ਡੀ. (ਐਸ)-ਕਾਂਗਰਸ ਕੋਲ ਸਾਂਝੇ ਤੌਰ 'ਤੇ 116 ਵਿਧਾਇਕ ਹਨ (ਜਿਨ੍ਹਾਂ 'ਚ ਜੇ. ਡੀ. (ਐਸ) ਦੀ ਚੋਣਾਂ ਤੋਂ ਪਹਿਲਾਂ ਦੀ ਸਹਿਯੋਗੀ ਬਸਪਾ ਸ਼ਾਮਿਲ ਹੈ) | ਉਨ੍ਹਾਂ ਕਿਹਾ ਕਿ ਭਾਜਪਾ ਕੇਂਦਰ 'ਚ ਆਪਣੀ ਸਰਕਾਰ ਹੋਣ ਦੀ ਦੁਰਵਰਤੋਂ ਕਰਨ ਅਤੇ ਖਰੀਦੋ-ਫਰੋਖਤ ਰਾਹੀਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਕੁਮਾਰ ਸਵਾਮੀ ਨੇ ਕਿਹਾ ਕਿ ਭਾਵੇਂ ਕਿਸੇ ਵੀ ਪਾਰਟੀ ਨੂੰ ਪਹਿਲਾਂ ਸੱਦਾ ਦੇਣਾ ਰਾਜਪਾਲ ਦਾ ਵਿਸ਼ੇਸ਼ ਅਧਿਕਾਰ ਹੈ ਪਰ ਬਿਨਾਂ ਬਹੁਮਤ ਦੇ ਉਹ (ਭਾਜਪਾ) ਕਿਵੇਂ ਸਰਕਾਰ ਬਣਾ ਸਕਦੀ ਹੈ | ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਸੰਭਾਵਨਾ ਨੂੰ ਸਿੱਧੇ ਤੌਰ 'ਤੇ ਰੱਦ ਕਰ ਦਿੱਤਾ | ਕੇਂਦਰੀ ਮੰਤਰੀ ਅਤੇ ਕਰਨਾਟਕ ਦੇ ਭਾਜਪਾ ਮਾਮਲਿਆਂ ਦੇ ਪ੍ਰਧਾਨ ਪ੍ਰਕਾਸ਼ ਜਾਵੜੇਕਰ ਨੇ ਜੇ. ਡੀ. (ਐਸ) ਦੇ ਨੇਤਾ ਐਚ. ਡੀ. ਕੁਮਾਰ ਸਵਾਮੀ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ | ਜਾਵੜੇਕਰ ਨੇ ਰਾਜ 'ਚ ਸਥਿਰ ਸਰਕਾਰ ਬਣਾਉਣ ਦਾ ਭਰੋਸਾ ਪ੍ਰਗਟਾਇਆ | ਜਾਵੜੇਕਰ ਨੇ ਕਿਹਾ ਕਿ 100 ਕਰੋੜ ਦਾ ਅੰਕੜਾ ਨਾ ਸਿਰਫ ਕਾਲਪਨਿਕ ਹੈ, ਬਲਕਿ ਕਾਂਗਰਸ ਤੇ ਜੇ. ਡੀ. (ਐਸ) ਦੀ ਰਾਜਨੀਤੀ ਹੈ | ਉਨ੍ਹਾਂ ਕਿਹਾ ਕਿ ਅਸੀਂ ਨਿਯਮਾਂ ਤਹਿਤ ਜਾ ਰਹੇ ਹਾਂ | ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਜਾ ਰਹੇ ਮੁੱਖ ਮੰਤਰੀ ਸਿੱਧਰਮੱਈਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਖਰੀਦੋ-ਫਰੋਖਤ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਤਾਂ ਕਿ ਭਾਜਪਾ ਸੱਤਾ 'ਤੇ ਮੁੜ ਕਾਬਜ਼ ਹੋ ਸਕੇ | ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਅੱਜ ਦੀ ਵਿਧਾਇਕ ਦਲ ਦੀ ਮੀਟਿੰਗ 'ਚ 78 ਨਵੇਂ ਚੁਣੇ ਵਿਧਾਇਕਾਂ ਦੇ ਨਾ ਪੁੱਜਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ | ਡੀ. ਕੇ. ਸ਼ਿਵਾਕੁਮਾਰ, ਜੋ ਸਿੱਧਰਮੱਈਆ ਦੀ ਸਰਕਾਰ 'ਚ ਮੰਤਰੀ ਸਨ, ਜਿਸ ਨੇ ਗੁਜਰਾਤ ਤੋਂ ਪਾਰਟੀ ਦੇ ਵਿਧਾਇਕਾਂ ਨੂੰ ਸੂਬੇ 'ਚ ਰਾਜ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਪਹੁੰਚ ਤੋਂ ਦੂਰ ਰੱਖਣ ਲਈ ਕਰਨਾਟਕ ਦੇ ਰੈਸਤਰਾਂ 'ਚ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਕੀਤੀ ਸੀ, ਨੇ ਵੀ ਦਾਅਵਾ ਕੀਤਾ ਕਿ ਦੋ ਲਾਪਤਾ ਵਿਧਾਇਕ ਕਾਂਗਰਸ ਦੇ ਨਾਲ ਹਨ | ਉਨ੍ਹਾਂ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਨਾਗੇਂਦਰ ਅਤੇ ਅਨੰਦ ਸਿੰਘ ਸਾਡੇ ਸੰਪਰਕ 'ਚ ਹਨ | ਸਾਰੇ 78 ਵਿਧਾਇਕ ਇਕਜੁੱਟ ਹਨ |
ਯੇਦੀਯੁਰੱਪਾ ਵਲੋਂ ਦਾਅਵਾ ਪੇਸ਼
ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਨੇ ਬੀ. ਐਸ. ਯੇਦੀਯੁਰੱਪਾ ਨੂੰ ਆਪਣਾ ਨੇਤਾ ਚੁਣ ਲਿਆ | ਉਸ ਦੇ ਤੁਰੰਤ ਬਾਅਦ ਯੇਦੀਯੁਰੱਪਾ ਰਾਜ ਭਵਨ ਗਏ ਅਤੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ | ਉਨ੍ਹਾਂ ਨੇ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਸਬੰਧੀ ਪੱਤਰ ਰਾਜਪਾਲ ਨੂੰ ਸੌਾਪਿਆ |
ਕਾਂਗਰਸੀ ਵਿਧਾਇਕਾਂ ਦੀ ਮੀਟਿੰਗ
ਹਾਲਾਂਕਿ ਨਵੇਂ ਚੁਣੇ ਕਾਂਗਰਸੀ ਵਿਧਾਇਕਾਂ ਨੇ ਵੀ ਸਰਕਾਰ ਬਣਾਉਣ ਲਈ ਰਣਨੀਤੀ 'ਤੇ ਚਰਚਾ ਕਰਨ ਲਈ ਮੀਟਿੰਗ ਕੀਤੀ | ਇਕ ਪਾਰਟੀ ਨੇਤਾ ਨੇ ਮੀਟਿੰਗ ਦੇ ਬਾਅਦ ਕਿਹਾ ਕਿ ਉਨ੍ਹਾਂ ਨੇ ਸਰਕਾਰ ਬਣਾਉਣ ਲਈ ਆਪਣੀ ਰਣਨੀਤੀ 'ਤੇ ਵਿਚਾਰ ਚਰਚਾ ਕੀਤੀ ਤੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਨ ਬਾਰੇ ਚਰਚਾ ਨਹੀਂ ਹੋਈ |
ਵਿਧਾਇਕਾਂ ਦੀ ਮੀਟਿੰਗ 'ਚ ਸਿੱਧਰਮੱਈਆ ਹੋਏ ਭਾਵੁਕ
ਕਰਨਾਟਕ ਦੇ ਜਾ ਰਹੇ ਮੁੱਖ ਮੰਤਰੀ ਸਿੱਧਰਮੱਈਆ ਬੁੱਧਵਾਰ ਨੂੰ ਕਾਂਗਰਸ ਦੇ ਨਵੇਂ ਚੁਣੇ ਵਿਧਾਇਕਾਂ ਦੀ ਬੈਠਕ 'ਚ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ 'ਤੇ ਬੋਲਦੇ ਹੋਏ ਭਾਵੁਕ ਹੋ ਗਏ | ਉਥੇ ਹੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਹਾਰ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ | 69 ਸਾਲਾ ਨੇਤਾ ਨੂੰ ਕਾਂਗਰਸ ਦੇ ਕਈ ਸੀਨੀਅਰ ਵਿਧਾਇਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ |
ਜੇ. ਡੀ. (ਐਸ) ਤੇ ਕਾਂਗਰਸ ਦੇ ਨੇਤਾਵਾਂ ਨੇ ਰਾਜਪਾਲ ਨੂੰ 117 ਵਿਧਾਇਕਾਂ ਦੀ ਸੂਚੀ ਸੌਾਪੀ
ਜੇ. ਡੀ. (ਐਸ) ਅਤੇ ਕਾਂਗਰਸ ਨੇਤਾਵਾਂ ਨੇ ਬੁੱਧਵਾਰ ਨੂੰ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਿਧਾਇਕਾਂ ਦੇ ਸਮਰਥਨ ਦਾ ਪੱਤਰ ਸੌਾਪਿਆ | ਜੇ. ਡੀ. (ਐਸ) ਤੋਂ ਕੁਮਾਰਸਵਾਮੀ ਅਤੇ ਕਾਂਗਰਸ ਵਲੋਂ ਪਰਮੇਸ਼ਵਰ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ | ਇਸ ਮੁਲਾਕਾਤ ਦੇ ਬਾਅਦ ਕੁਮਾਰ ਸਵਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਰੇ ਜ਼ਰੂਰੀ ਕਾਗਜ਼ਾਤ ਰਾਜਪਾਲ ਨੂੰ ਸੌਾਪ ਦਿੱਤੇ ਹਨ | ਇਹ ਦਸਤਾਵੇਜ਼ ਦੱਸਦੇ ਹਨ ਕਿ ਸਾਡੇ ਕੋਲ ਸਰਕਾਰ ਬਣਾਉਣ ਲਈ ਪੂਰਾ ਸਮਰਥਨ ਹੈ | ਰਾਜਪਾਲ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਸੰਵਿਧਾਨ ਅਨੁਸਾਰ ਵਿਚਾਰ ਕਰਨਗੇ | ਕੁਮਾਰਸਵਾਮੀ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ 117 ਵਿਧਾਇਕਾਂ ਦੀ ਸੂਚੀ ਸੌਾਪ ਦਿੱਤੀ ਹੈ ਤੇ ਉਨ੍ਹਾਂ ਨੂੰ ਸਰਕਾਰ ਗਠਨ ਦੇ ਸਾਡੇ ਦਾਅਵੇ 'ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ |
ਕਾਂਗਰਸ ਨੂੰ ਸਾਨੂੰ ਸੰਵਿਧਾਨ ਬਾਰੇ ਨਹੀਂ ਸਿਖਾਉਣਾ ਚਾਹੀਦਾ-ਭਾਜਪਾ
ਨਵੀਂ ਦਿੱਲੀ, (ਏਜੰਸੀ)-ਭਾਜਪਾ ਨੇ ਅੱਜ ਕਿਹਾ ਕਿ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਨੇ ਉਨ੍ਹਾਂ ਦੇ ਆਗੂ ਬੀ. ਐਸ. ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਸੰਵਿਧਾਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਹੈ | ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ 'ਤੇ ਸੰਵਿਧਾਨ ਦਾ ਪ੍ਰਚਾਰ ਕਰਨ ਲਈ ਨਿਸ਼ਾਨਾ ਕੱਸਿਆ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬੀਤੇ 'ਚ ਆਪਣੇ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਰਾਜਾਂ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਕੇ ਸਭ ਤੋਂ ਵੱਧ ਸੰਵਿਧਾਨ ਦੀ ਉਲੰਘਣਾ ਕੀਤੀ |

ਕਾਂਗਰਸ ਸੁਪਰੀਮ ਕੋਰਟ ਪੁੱਜੀ ਤੜਕੇ ਤੱਕ ਚੱਲਦੀ ਰਹੀ ਸੁਣਵਾਈ

ਨਵੀਂ ਦਿੱਲੀ, 16 ਮਈ (ਏਜੰਸੀ)-ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਦੇ ਸੂਬੇ 'ਚ ਸਰਕਾਰ ਬਣਾਉਣ ਲਈ ਭਾਜਪਾ ਆਗੂ ਬੀ. ਐਸ. ਯੇਦੀਯੁਰੱਪਾ ਨੂੰ ਸੱਦਾ ਦੇਣ ਦੇ ਫ਼ੈਸਲੇ ਿਖ਼ਲਾਫ਼ ਕਾਂਗਰਸ ਨੇ ਦੇਰ ਰਾਤ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕਰ ਦਿੱਤੀ ਅਤੇ ਸਰਵਉੱਚ ਅਦਾਲਤ 'ਚ ਸੁਣਵਾਈ ਦੌਰਾਨ ਮੰਗ ਕੀਤੀ ਕਿ ਸਹੁੰ ਚੁੱਕ ਸਮਾਗਮ ਨੂੰ ਦੋ ਦਿਨ ਲਈ ਅੱਗੇ ਪਾਇਆ ਜਾਵੇ ਅਤੇ ਇਸ ਮਾਮਲੇ ਸਬੰਧੀ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ | ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਵਲੋਂ ਰਾਤ ਕਰੀਬ ਸਵਾ 2 ਵਜੇ ਸੁਣਵਾਈ ਸ਼ੁਰੂ ਕੀਤੀ ਗਈ ਜੋ ਤੜਕੇ ਪੌਣੇ ਚਾਰ ਵਜੇ ਤੱਕ ਵੀ ਜਾਰੀ ਸੀ | ਸੀਨੀਅਰ ਕਾਂਗਰਸੀ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਪਾਰਟੀ ਨੇ ਰਾਜਪਾਲ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਪਾਈ ਪਟੀਸ਼ਨ 'ਤੇ ਅੱਜ ਰਾਤ ਨੂੰ ਹੀ ਸੁਣਵਾਈ ਦੀ ਮੰਗ ਕੀਤੀ ਅਤੇ ਰਜਿਸਟਰਾਰ ਨੂੰ ਅੱਜ ਰਾਤ ਨੂੰ ਹੀ ਸੁਣਵਾਈ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ | ਜਿਸ ਦੇ ਬਾਅਦ ਰਜਿਸਟਰਾਰ ਚੀਫ਼ ਜਸਟਿਸ ਦੀਪਕ ਮਿਸ਼ਰਾ ਨੂੰ ਮਿਲਣ ਲਈ ਉਨ੍ਹਾਂ ਦੇ ਨਿਵਾਸ 'ਤੇ ਪੁੱਜੇ | ਚੀਫ਼ ਜਸਟਿਸ ਨੇ ਕਾਂਗਰਸ ਦੀ ਪਟੀਸ਼ਨ 'ਤੇ ਸੁਣਵਾਈ ਲਈ ਤਿੰਨ ਜੱਜਾਂ ਜਸਟਿਸ ਏ. ਕੇ. ਸੀਕਰੀ, ਜਸਟਿਸ ਐਸ. ਏ. ਬੋਬਡੇ ਅਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਦਾ ਗਠਨ ਕੀਤਾ | ਦੇਰ ਰਾਤ 2 ਵਜੇ ਦੇ ਬਾਅਦ ਸੁਪਰੀਮ ਕੋਰਟ ਦੇ ਕਮਰਾ ਨੰਬਰ 6 ਵਿਚ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ | ਸੁਪਰੀਮ ਕੋਰਟ 'ਚ ਭਾਜਪਾ ਅਤੇ ਯੇਦੀਯੁਰੱਪਾ ਵਲੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਤੇ ਕਾਂਗਰਸ ਵਲੋਂ ਅਭਿਸ਼ੇਕ ਮਨੂ ਸਿੰਘਵੀ ਅਦਾਲਤ 'ਚ ਪੇਸ਼ ਹੋਏ | ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਅਤੇ ਏ. ਐਸ. ਡੀ. ਮਨਿੰਦਰ ਸਿੰਘ ਵੀ ਕੇਂਦਰ ਵਲੋਂ ਅਦਾਲਤ 'ਚ ਹਾਜ਼ਰ ਸਨ | ਸੁਪਰੀਮ ਕੋਰਟ ਨੇ ਸਿੰਘਵੀ ਨੂੰ ਪੁੱਛਿਆ ਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਫ਼ੈਸਲੇ ਦੀ ਸਮੀਖਿਆ ਕਰੀਏ ਪਰ ਤੁਹਾਡੇ ਕੋਲ ਵਿਧਾਇਕਾਂ ਦੇ ਸਮਰਥਨ ਦਾ ਪੱਤਰ ਵੀ ਨਹੀਂ ਹੈ | ਸੁਣਵਾਈ ਦੌਰਾਨ ਸਿੰਘਵੀ ਨੇ ਬੈਂਚ ਸਾਹਮਣੇ ਮੇਘਾਲਿਆ, ਗੋਆ ਅਤੇ ਝਾਰਖੰਡ ਦਾ ਹਵਾਲਾ ਦਿੰਦਿਆ ਕਿਹਾ ਕਿ ਕਾਂਗਰਸ ਨੂੰ ਵੱਡੀ ਪਾਰਟੀ ਹੋਣ ਦੇ ਬਾਵਜੂਦ ਮੌਕਾ ਨਹੀਂ ਦਿੱਤਾ ਗਿਆ | ਜਿਸ ਦੇ ਜਵਾਬ 'ਚ ਜਸਟਿਸ ਮੁਕੁਲ ਰੋਹਤਗੀ ਨੇ ਕਿਹਾ ਕਿ ਕਰਨਾਟਕ ਦੀ ਤੁਲਨਾ ਗੋਆ ਨਾਲ ਨਹੀਂ ਕੀਤੀ ਜਾ ਸਕਦੀ | ਸਿੰਘਵੀ ਨੇ ਕਿਹਾ ਕਿ ਯੇਦੀਯੁਰੱਪਾ ਨੇ ਰਾਜਪਾਲ ਕੋਲੋਂ ਬਹੁਮਤ ਸਾਬਿਤ ਕਰਨ ਲਈ 7 ਦਿਨ ਮੰਗੇ ਸਨ ਅਤੇ ਰਾਜਪਾਲ ਨੇ ਉਨ੍ਹਾਂ ਨੂੰ 15 ਦਿਨ ਦੇ ਦਿੱਤੇ | ਜਦੋਂਕਿ ਪਹਿਲਾਂ ਸੁਪਰੀਮ ਕੋਰਟ ਨੇ ਅਜਿਹੇ ਹੀ ਮਾਮਲਿਆਂ 'ਚ ਬਹੁਮਤ ਸਾਬਿਤ ਕਰਨ ਲਈ 48 ਘੰਟਿਆਂ ਦਾ ਸਮਾਂ ਦਿੱਤਾ ਸੀ | ਉਨ੍ਹਾਂ ਕਿਹਾ ਕਿ ਰਾਜਪਾਲ ਦਾ ਫ਼ੈਸਲਾ ਸੰਵਿਧਾਨਿਕ ਪਾਪ ਹੈ ਅਤੇ ਇਸ ਨਾਲ ਖਰੀਦ ਫਰੋਖਤ ਵਧੇਗੀ | ਜਸਟਿਸ ਸੀਕਰੀ ਨੇ ਕਿਹਾ ਕਿ ਸਾਨੂੰ ਇਹ ਦੇਖਣਾ ਪਵੇਗਾ ਕਿ ਭਾਜਪਾ ਦਾਅਵੇ ਮੁਤਾਬਿਕ ਬਹੁਮਤ ਸਾਬਿਤ ਕਰ ਪਾਉਂਦੀ ਹੈ ਜਾਂ ਨਹੀਂ | ਅਦਾਲਤ ਨੇ ਕਿਹਾ ਕਿ ਰਾਜਪਾਲ ਦੇ ਫ਼ੈਸਲੇ 'ਚ ਕਾਨੂੰਨੀ ਦਖਲ ਕਰਨ ਦੀ ਪਰੰਪਰਾ ਨਹੀਂ ਰਹੀ ਹੈ | ਅਸੀਂ ਰਾਜਪਾਲ ਨੂੰ ਉਨ੍ਹਾਂ ਦਾ ਕੰਮ ਨਹੀਂ ਸਿਖਾ ਸਕਦੇ | ਇਸ ਤੋਂ ਪਹਿਲਾਂ ਕਾਂਗਰਸ ਨੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਦੇ ਕਦਮ ਨੂੰ ਗ਼ੈਰ ਕਾਨੂੰਨੀ ਅਤੇ ਕਾਨੂੰਨ ਅਤੇ ਸੰਵਿਧਾਨ ਦੇ ਵਿਰੁੱਧ ਦੱਸਿਆ | ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ, ਕਪਿਲ ਸਿੱਬਲ ਅਤੇ ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਅਮਿਤ ਸ਼ਾਹ ਅਤੇ ਮੋਦੀ ਨੇ ਅੱਜ ਸੰਵਿਧਾਨ ਦਾ ਐਨਕਾਊਾਟਰ ਕੀਤਾ ਹੈ | ਰਾਜਪਾਲ ਨੇ ਮੋਦੀ ਅਤੇ ਸ਼ਾਹ ਤੋਂ ਨਿਰਦੇਸ਼ ਲਿਆ ਨਾ ਕਿ ਸੰਵਿਧਾਨ ਤੋਂ |

ਕੇਂਦਰ ਵਲੋਂ ਛੋਟੇ ਕਿਸਾਨਾਂ ਲਈ ਸਿੰਚਾਈ ਯੋਜਨਾ ਲਈ 5000 ਕਰੋੜ ਦੇ ਫੰਡ ਨੂੰ ਮਨਜ਼ੂਰੀ

ਮੈਟਰੋ ਯੋਜਨਾ ਦੇ ਵਿਸਥਾਰ ਨੂੰ ਹਰੀ ਝੰਡੀ
ਨਵੀਂ ਦਿੱਲੀ, 16 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਸਰਕਾਰ ਨੇ ਕਈ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਨ੍ਹਾਂ 'ਚ ਛੋਟੇ ਕਿਸਾਨਾਂ ਲਈ ਸੂਖ਼ਮ ਸਿੰਚਾਈ ਯੋਜਨਾ ਦਾ ਫੰਡ ਵੀ ਸ਼ਾਮਿਲ ਹੈ | ਬੈਠਕ 'ਚ ਨੋਇਡਾ 'ਚ ਜਨਤਕ ਆਵਾਜਾਈ ਢਾਂਚੇ ਨੂੰ ਮਜ਼ਬੂਤੀ ਦੇਣ ਲਈ ਦਿੱਲੀ ਮੈਟਰੋ ਕੋਰੀਡੋਰ ਦੇ ਵਿਸਥਾਰ ਨੂੰ ਮਨਜ਼ੂਰੀ ਦੇਣ ਤੋਂ ਇਲਾਵਾ ਆਂਧਰਾ ਪ੍ਰਦੇਸ਼ 'ਚ ਕੇਂਦਰੀ ਯੂਨੀਵਰਸਿਟੀ ਅਤੇ ਝਾਰਖੰਡ 'ਚ ਨਵੇਂ ਏਮਜ਼ ਨੂੰ ਵੀ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ | ਬੈਠਕ 'ਚ ਫ਼ੌਜ ਦੀ ਸੰਚਾਰ ਸਮਰੱਥਾ 'ਚ ਵਾਧਾ ਕਰਨ ਲਈ ਨੈੱਟਵਰਕ ਤਿਆਰ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ |
ਸੂਖ਼ਮ ਸਿੰਚਾਈ ਯੋਜਨਾ
ਇਸ ਤੋਂ ਇਲਾਵਾ ਸੂਖ਼ਮ ਸਿੰਚਾਈ ਯੋਜਨਾ ਲਈ 5000 ਕਰੋੜ ਰੁਪਏ ਦੇ ਫੰਡ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ | ਇਹ ਫੰਡ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਤਹਿਤ ਵਿਕਸਤ ਕੀਤਾ
ਜਾਵੇਗਾ | ਮਨਜ਼ੂਰ ਕੀਤੀ ਗਈ ਰਕਮ ਦੇ ਤਹਿਤ 2000 ਕਰੋੜ ਰੁਪਏ ਮਾਲੀ ਸਾਲ 2018-19 ਅਤੇ ਬਾਕੀ ਰਕਮ ਮਾਲੀ ਸਾਲ 2019-20 ਤਹਿਤ ਇਸਤੇਮਾਲ ਕੀਤੀ ਜਾਵੇਗੀ | ਇਸ ਫੰਡ ਤਹਿਤ ਦਿੱਤੇ ਜਾਣ ਵਾਲੇ ਕਰਜ਼ ਦੀ ਦਰ 3 ਫੀਸਦੀ ਰੱਖੀ ਗਈ ਹੈ | ਕਰਜ਼ਾ ਚੁਕਾਉਣ ਲਈ 7 ਸਾਲ ਦੀ ਮਿਆਦ ਮਿੱਥੀ ਗਈ ਹੈ | ਇਕ ਅਨੁਮਾਨ ਮੁਤਾਬਿਕ ਤਕਰੀਬਨ 6.95 ਕਰੋੜ ਹੈਕਟੇਅਰ ਰਕਬਾ ਸੂਖ਼ਮ ਸਿੰਚਾਈ ਹੇਠ ਆਉਂਦਾ ਹੈ, ਜਦਕਿ ਹਾਲੇ ਤੱਕ ਸਿਰਫ਼ 1 ਕਰੋੜ ਹੈਕਟੇਅਰ ਰਕਬਾ ਹੀ ਕਵਰ ਹੁੰਦਾ ਹੈ | ਸਰਕਾਰ ਵਲੋਂ ਫੰਡ ਸਥਾਪਿਤ ਕਰਨ ਦੇ ਨਾਲ-ਨਾਲ ਨੀਤੀ ਸਬੰਧੀ ਹਦਾਇਤਾਂ ਦੇਣ ਲਈ ਅਤੇ ਯੋਜਨਾ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਇਕ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ | ਇਸ ਦੇ ਨਾਲ ਹੀ ਰਾਜ ਸਰਕਾਰਾਂ ਦੇ ਪ੍ਰਾਜੈਕਟਾਂ ਦੀ ਪੜਤਾਲ ਅਤੇ ਮਨਜ਼ੂਰੀ ਅਤੇ ਨਿਗਰਾਨੀ ਲਈ ਇਕ ਸਥਾਈ ਕਮੇਟੀ ਵੀ ਹੈ | ਇਹ ਸਲਾਹਕਾਰ ਕਮੇਟੀ ਸਮਾਂਬੱਧ ਢੰਗ ਨਾਲ ਅਤੇ ਲਾਗਤ ਦੇ ਮੁਤਾਬਿਕ ਪ੍ਰਾਜੈਕਟ ਖ਼ਤਮ ਕਰਨ 'ਚ ਮਦਦ ਕਰੇਗੀ |
ਵਧਾਇਆ ਜਾਵੇਗਾ ਦਿੱਲੀ ਮੈਟਰੋ ਕੋਰੀਡੋਰ
ਮੰਤਰੀ ਮੰਡਲ ਨੇ ਦਿੱਲੀ ਮੈਟਰੋ ਕੋਰੀਡੋਰ ਦਾ ਵਿਸਥਾਰ ਨੋਇਡਾ ਸਿਟੀ ਸੈਂਟਰ ਤੋਂ ਨੋਇਡਾ ਸੈਕਟਰ 62 ਤੱਕ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ | 1967 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ 'ਚ ਕੇਂਦਰ ਦੀ ਹਿੱਸੇਦਾਰੀ 340.60 ਕਰੋੜ ਰੁਪਏ ਦੀ ਹੋਵੇਗੀ |
ਝਾਰਖੰਡ 'ਚ ਬਣੇਗਾ ਨਵਾਂ ਏਮਜ਼
ਮੰਤਰੀ ਮੰਡਲ ਨੇ ਝਾਰਖੰਡ ਦੇ ਦੇਵਘਰ 'ਚ 750 ਬਿਸਤਰਿਆਂ ਵਾਲੇ ਏਮਜ਼ ਲਈ 1100 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ | ਇਸ ਏਮਜ਼ 'ਚ 15 ਆਪ੍ਰੇਸ਼ਨ ਥਿਏਟਰਾਂ ਸਮੇਤ 20 ਸੁਪਰ ਸਪੈਸ਼ਲਿਟੀ ਵਿਭਾਗ ਹੋਣਗੇ | ਇਹ ਪ੍ਰਾਜੈਕਟ 45 ਮਹੀਨਿਆਂ 'ਚ ਤਿਆਰ ਕੀਤਾ ਜਾਵੇਗਾ | ਆਂਧਰਾ ਪ੍ਰਦੇਸ਼ 'ਚ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ | ਯੂਨੀਵਰਸਿਟੀ ਦੀ ਉਸਾਰੀ ਦੇ ਪਹਿਲੇ ਪੜਾਅ ਲਈ 450 ਕਰੋੜ ਦੀ ਲਾਗਤ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ | ਮੋਬਾਈਲ ਕੰਪਨੀਆਂ ਲਈ ਸਪੈਕਟਰਮ ਛੱਡਣ ਦੇ ਇਵਜ਼ 'ਚ ਫ਼ੌਜ ਲਈ ਨੈੱਟਵਰਕ ਫਾਰ ਸਪੈਕਟਰਮ ਲਈ 11330 ਕਰੋੜ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ ਹੈ | ਫ਼ੌਜ ਦੀ ਸੰਚਾਰ ਸਮਰੱਥਾ ਵਧਾਉਣ ਲਈ ਇਹ ਪ੍ਰਾਜੈਕਟ ਬੀ. ਐਸ. ਐਨ. ਐਲ. ਵਲੋਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਅਗਲੇ 24 ਮਹੀਨਿਆਂ 'ਚ ਮੁਕੰਮਲ ਹੋਣ ਦੀ ਉਮੀਦ ਹੈ | ਮੰਤਰੀ ਮੰਡਲ ਨੇ ਹਰਿਆਣਾ ਦੇ ਨੰਗਲ ਚੌਧਰੀ ਵਿਖੇ 'ਫਰੇਟ ਵਿਲੇਜ਼' ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ | 886.78 ਏਕੜ 'ਚ ਬਣਨ ਵਾਲੇ ਪ੍ਰਾਜੈਕਟ ਨੂੰ ਦੋ ਪੜਾਵਾਂ 'ਚ ਤਿਆਰ ਕੀਤਾ ਜਾਵੇਗਾ | ਇਸ ਪ੍ਰਾਜੈਕਟ ਨਾਲ 4 ਹਜ਼ਾਰ ਲੋਕਾਂ ਨੂੰ ਸਿੱਧਾ ਅਤੇ 6 ਹਜ਼ਾਰ ਨੂੰ ਅਸਿੱਧੇ ਢੰਗ ਨਾਲ ਰੁਜ਼ਗਾਰ ਮਿਲੇਗਾ |
ਵਪਾਰਕ ਵਿਵਾਦਾਂ ਲਈ ਸਰਕਾਰੀ ਵਿਭਾਗ ਇਕ-ਦੂਸਰੇ ਿਖ਼ਲਾਫ਼ ਨਹੀਂ ਜਾ ਸਕਣਗੇ ਅਦਾਲਤ
ਸਰਕਾਰ ਨੇ ਅੱਜ ਸਰਕਾਰੀ ਵਿਭਾਗਾਂ ਤੇ ਜਨਤਕ ਖੇਤਰ ਦੀਆਂ ਇਕਾਈਆਂ ਦਰਮਿਆਨ ਵਪਾਰਕ ਵਿਵਾਦਾਂ ਦੇ ਨਿਪਟਾਰੇ ਲਈ ਨਵੀਂ ਵਿਧੀ ਬਣਾਈ ਹੈ | ਇਸ ਤਹਿਤ ਕੈਬਨਿਟ ਸਕੱਤਰ ਦਾ ਫ਼ੈਸਲਾ ਆਖਰੀ ਹੋਵੇਗਾ ਅਤੇ ਉਹ ਇਨ੍ਹਾਂ ਵਿਵਾਦਾਂ ਦੇ ਹੱਲ ਲਈ ਉਨ੍ਹਾਂ ਨੂੰ ਅਦਾਲਤ 'ਚ ਜਾਣ ਤੋਂ ਰੋਕੇਗਾ | ਹਾਲਾਂਕਿ ਰੇਲਵੇ, ਆਮਦਨ ਕਰ, ਉਪਭੋਗਤਾ ਅਤੇ ਕਰ ਵਿਭਾਗਾਂ ਨਾਲ ਸਬੰਧਿਤ ਵਿਵਾਦਾਂ ਨੂੰ ਇਸ ਨਵੀਂ ਵਿਧੀ ਤੋਂ ਬਾਹਰ ਰੱਖਿਆ ਗਿਆ ਹੈ | ਕੇਂਦਰੀ ਮੰਤਰੀ ਮੰਡਲ ਨੇ ਜਨਤਕ ਖੇਤਰ ਦੀਆਂ ਇਕਾਈਆਂ ਅਤੇ ਸਰਕਾਰੀ ਵਿਭਾਗਾਂ, ਸੰਗਠਨਾਂ ਦਰਮਿਆਨ ਵਣਜਕ ਵਿਵਾਦਾਂ ਦੇ ਹੱਲ ਲਈ ਵਿਧੀ ਨੂੰ ਮਜ਼ਬੂਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ |

ਪੰਜਾਬ ਤੇ ਹਰਿਆਣਾ ਦੇ ਸੈਂਕੜੇ ਪਿੰਡਾਂ 'ਚ ਪਾਣੀ ਦਾ ਗੰਭੀਰ ਸੰਕਟ

ਭਾਖੜਾ ਨਹਿਰ 'ਚ ਬੰਦੀ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ
ਗੁਰਚੇਤ ਸਿੰਘ ਫੱਤੇਵਾਲੀਆ

ਮਾਨਸਾ, 16 ਮਈ-ਭਾਖੜਾ ਨਹਿਰ ਦੀ ਲੰਬੀ ਬੰਦੀ ਕਾਰਨ ਪੰਜਾਬ ਤੇ ਹਰਿਆਣਾ ਦੇ 100 ਤੋਂ ਵਧੇਰੇ ਪਿੰਡਾਂ ਦੇ ਲੋਕ ਜਿਥੇ ਪੀਣ ਵਾਲੇ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ, ਉੱਥੇ ਨਰਮੇ ਦੀ ਬਿਜਾਈ ਵੀ ਪਛੜ ਗਈ ਹੈ | ਵਿਭਾਗ ਵਲੋਂ ਅਪ੍ਰੈਲ ਮਹੀਨੇ 'ਚ ਮੁਰੰਮਤ ਕਾਰਨ ਲਗਪਗ 1 ਮਹੀਨੇ ਦੀ ਬੰਦੀ ਕਰ ਦਿੱਤੀ ਗਈ ਸੀ, ਜਿਸ ਦਾ ਅਸਰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਅਤੇ ਝੁਨੀਰ ਖੇਤਰ ਦੇ 80 ਦੇ ਕਰੀਬ ਪਿੰਡਾਂ ਤੋਂ ਇਲਾਵਾ ਹਰਿਆਣਾ ਦੇ ਫ਼ਤਿਆਬਾਦ ਜ਼ਿਲ੍ਹੇ ਦੇ ਖੇਤਰ ਰਤੀਆ ਅਤੇ ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ, ਰੋੜੀ ਅਤੇ ਸਿਰਸਾ ਖੇਤਰ 'ਤੇ ਪਿਆ ਸੀ | ਪਿਛਲੇ ਦਿਨੀਂ ਪਾਣੀ ਛੱਡਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਹਫ਼ਤੇ ਬਾਅਦ ਫ਼ਿਰ ਬੰਦੀ ਆ ਜਾਣ ਕਾਰਨ ਲੋਕਾਂ ਦੇ ਸਾਹ ਹੀ ਸੁੱਕ ਗਏ ਹਨ |
ਨਰਮੇ ਦੀ ਬਿਜਾਈ ਪਛੜੀ
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 15 ਅਪ੍ਰੈਲ ਤੋਂ 15 ਮਈ ਤੱਕ ਨਰਮੇ ਦੀ ਬਿਜਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਭਾਖੜਾ ਨਹਿਰ 'ਚ ਬੰਦੀ ਕਾਰਨ ਸਰਦੂਲਗੜ੍ਹ, ਝੁਨੀਰ ਤੇ ਹਰਿਆਣਾ ਦੇ ਕੁਝ ਪਿੰਡਾਂ 'ਚ ਨਰਮੇ ਦੀ ਬਿਜਾਈ ਪਛੜ ਗਈ | ਇਕ ਹਫ਼ਤਾ ਭਾਖੜਾ 'ਚ ਪਾਣੀ ਚੱਲਣ ਕਾਰਨ ਅਤੇ ਟਿਊਬਵੈੱਲਾਂ ਰਾਹੀਂ ਭਾਵੇਂ ਕਿਸਾਨਾਂ ਨੇ 50 ਫ਼ੀਸਦੀ ਨਰਮੇ ਦੀ ਬਿਜਾਈ ਕਰ ਲਈ ਹੈ ਪਰ ਅੱਧੇ ਖੇਤ ਅਜੇ ਵੀ ਖ਼ਾਲੀ ਪਏ ਹਨ | ਕਿਸਾਨ ਬਲਜੀਤ ਸਿੰਘ ਝੰਡਾ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਦਾ ਧਰਤੀ ਹੇਠਲਾ ਪਾਣੀ ਨਾ ਸਿੰਚਾਈ ਯੋਗ ਹੈ ਅਤੇ ਨਾ ਹੀ ਪੀਣ ਯੋਗ, ਜਿਸ ਕਰ ਕੇ ਲੋਕ ਸਰਕਾਰਾਂ ਦੇ ਮੂੰਹ ਵੱਲ ਝਾਕ ਰਹੇ ਹਨ | ਧੂੜ ਭਰੀਆਂ ਹਨੇਰੀਆਂ ਚੱਲਣ ਕਾਰਨ ਪੁੰਗਰਿਆ ਨਰਮਾ ਵੀ ਸੜ ਰਿਹਾ ਹੈ, ਜਿਸ ਨੂੰ ਪਾਣੀ ਦੀ ਲੋੜ ਹੈ ਪਰ ਨਹਿਰਾਂ ਸੁੱਕੀਆਂ ਪਈਆਂ ਹਨ | ਸਾਹਿਬ ਸਿੰਘ ਸੰਘਾ, ਰਾਮ ਚੰਦਰ ਕਰੰਡੀ, ਮਲੂਕ ਸਿੰਘ ਹੀਰਕੇ, ਦਰਸ਼ਨ ਸਿੰਘ ਜਟਾਣਾ ਨੇ ਕਿਹਾ ਕਿ ਨਹਿਰੀ  ਪਾਣੀ ਤੋਂ ਇਲਾਵਾ ਟਿਊਬਵੈੱਲਾਂ ਲਈ ਬਿਜਲੀ ਵੀ ਬਹੁਤ ਘੱਟ ਛੱਡੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਦਾ ਦੂਹਰਾ ਨੁਕਸਾਨ ਹੋ ਰਿਹਾ ਹੈ ਤੇ ਉਨ੍ਹਾਂ 'ਤੇ ਆਰਥਿਕ ਬੋਝ ਵਧਦਾ ਜਾ ਰਿਹਾ ਹੈ |
ਸਿੰਚਾਈ ਵਿਭਾਗ ਦੀ ਅਣਗਹਿਲੀ ਦੀ ਸ਼ਿਕਾਰ ਹੈ ਨਿਊ ਢੁਡਾਲ ਨਹਿਰ
ਭਾਖੜਾ ਮੁੱਖ ਨਹਿਰ ਦੇ ਫ਼ਤਹਿਪੁਰ ਹੈੱਡ ਵਰਕਸ ਤੋਂ ਨਿਕਲਣ ਵਾਲੀ ਨਿਊ ਢੁਡਾਲ ਨਹਿਰ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਅਣਗਹਿਲੀ ਦਾ ਸ਼ਿਕਾਰ ਹੈ | ਇਹ ਨਹਿਰ ਫੱਤਾ ਮਾਲੋਕਾ ਦੇ ਕੁਝ ਹਿੱਸਿਆਂ ਨੂੰ ਪਾਣੀ ਦੇਣ ਤੋਂ ਇਲਾਵਾ ਸਰਦੂਲਗੜ੍ਹ ਸਬ ਡਵੀਜ਼ਨ ਦੇ ਘੱਗਰ ਪਾਰਲੇ ਤਕਰੀਬਨ 18 ਪਿੰਡਾਂ ਨੂੰ ਸਿੰਚਾਈ ਅਤੇ ਪੀਣ ਵਾਲਾ ਪਾਣੀ ਸਪਲਾਈ ਕਰਦੀ ਹੈ | ਇਸ ਨਹਿਰ ਦੀ ਅਤੇ ਇਸ ਇਲਾਕੇ ਦੀ ਪਹਿਲੀ ਬਦਕਿਸਮਤੀ ਤਾਂ ਇਹ ਹੈ ਕਿ ਇਸ ਨਹਿਰ ਦੀ ਵਾਰਬੰਦੀ 'ਤੇ ਹਰਿਆਣਾ ਦਾ ਕਬਜ਼ਾ ਹੈ | ਦੂਸਰਾ ਇਸ ਨਹਿਰ ਦੀ ਬਨਾਵਟ ਵਿਚ ਖ਼ਰਾਬੀਆਂ ਹਨ, ਜਿਸ ਕਰ ਕੇ ਇਹ ਨਹਿਰ ਪੂਰੀ ਸਮਰੱਥਾ ਅਨੁਸਾਰ ਪਾਣੀ ਨਹੀਂ ਲਿਜਾ ਸਕਦੀ | ਤੀਸਰਾ ਇਸ ਨਹਿਰ ਦੀ ਸਫ਼ਾਈ ਬਹੁਤ ਲੰਬਾ ਸਮਾਂ ਨਾ ਹੋਣ ਕਾਰਨ ਵੀ ਟੇਲਾਂ 'ਤੇ ਖੇਤਾਂ ਨੂੰ ਪਾਣੀ ਨਹੀਂ ਮਿਲਦਾ | ਘੱਗਰ ਤੋਂ ਪਾਰਲੇ ਪਿੰਡਾਂ ਲਈ ਤਾਂ ਇਹ ਨਹਿਰ ਜੀਵਨ ਰੇਖਾ ਹੈ, ਕਿਉਂਕਿ ਇਸ ਖੇਤਰ 'ਚ ਧਰਤੀ ਹੇਠਲਾ ਪਾਣੀ ਖਾਰਾ ਹੈ, ਜੋ ਪੀਣ ਲਈ ਜਾਂ ਸਿੰਚਾਈ ਵਾਸਤੇ ਨਹੀਂ ਵਰਤਿਆ ਜਾ ਸਕਦਾ | ਬਹੁਤੀ ਮਾਰ ਟੇਲਾਂ ਵਾਲੇ ਪਿੰਡਾਂ ਜਿਵੇਂ ਝੰਡਾ ਕਲਾਂ, ਮਾਨਖੇੜਾ, ਸੰਘਾ, ਰਾਜਰਾਣਾ, ਕਰੰਡੀ, ਨਾਹਰਾਂ ਅਤੇ ਇਕ ਹਰਿਆਣੇ ਦੇ ਪਿੰਡ ਬਰੂਵਾਲਾ ਨੂੰ ਪੈਂਦੀ ਹੈ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਨਹਿਰ ਵਿਚ ਲਗਾਤਾਰ ਪਾਣੀ ਛੱਡਿਆ ਜਾਵੇ ਅਤੇ ਹਰ ਛਿਮਾਹੀ ਇਸ ਦੀ ਸਫ਼ਾਈ ਕਰਵਾਈ ਜਾਵੇ |
ਲੋਕ ਪੀਣ ਵਾਲੇ ਪਾਣੀ ਨੂੰ ਤਰਸੇ
ਜਿਹੜੇ ਪਿੰਡਾਂ ਦੇ ਲੋਕ ਨਹਿਰੀ ਵਾਟਰ ਵਰਕਸਾਂ 'ਤੇ ਨਿਰਭਰ ਹਨ, ਉਥੇ ਪੀਣ ਵਾਲੇ ਪਾਣੀ ਦਾ ਬੁਰਾ ਹਾਲ ਹੈ | ਲੋਕ ਧਰਤੀ ਹੇਠਲਾ ਖਾਰਾ, ਭਾਰਾ ਤੇ ਕੌੜਾ ਪਾਣੀ ਪੀਣ ਲਈ ਮਜਬੂਰ ਹਨ | ਜਿਹੜੇ ਪਿੰਡਾਂ 'ਚ ਨਾ ਆਰ.ਓ. ਹੈ ਤੇ ਨਾ ਹੀ ਜਲ ਘਰ ਹਨ ਉਹ ਦੂਰ-ਦੁਰਾਡੀਆਂ ਥਾਵਾਂ ਤੋਂ ਨਲਕਿਆਂ ਜਾਂ ਟਿਊਬਵੈੱਲਾਂ ਤੋਂ ਪਾਣੀ ਭਰ ਰਹੇ ਹਨ | ਸਰਦੂਲਗੜ੍ਹ ਖੇਤਰ ਦੇ ਕਈ ਪਿੰਡ ਤਾਂ ਪੁਰਾਣੇ ਪੰਜਾਬ ਦਾ ਦਿ੍ਸ਼ ਪੇਸ਼ ਕਰਦੇ ਹਨ | ਜਲ ਘਰਾਂ ਦੇ ਤਾਲਾਬਾਂ 'ਚ ਪਾਣੀ ਮੁੱਕ ਜਾਣ ਕਾਰਨ ਮਜਬੂਰੀਵਸ ਕਈ ਪਿੰਡਾਂ ਦੇ ਲੋਕਾਂ ਨੇ ਟਿਊਬਵੈੱਲ ਲਗਵਾ ਲਏ ਹਨ, ਜਿਨ੍ਹਾਂ ਵਿਚ ਪਿੰਡ ਮੀਰਪੁਰ, ਝੰਡਾ ਕਲਾਂ ਆਦਿ ਸ਼ਾਮਿਲ ਹਨ | ਇਸ ਤੋਂ ਇਲਾਵਾ ਲੋਕਾਂ ਨੂੰ ਪਸ਼ੂ, ਡੰਗਰਾਂ ਵਾਸਤੇ ਵੀ ਪਾਣੀ ਟਿਊਬਵੈੱਲ ਚਲਾ ਕੇ ਘਰਾਂ 'ਚ ਢੋਣਾ ਪੈ ਰਿਹਾ ਹੈ |
20 ਮਈ ਨੂੰ ਛੱਡਿਆ ਜਾਵੇਗਾ ਪਾਣੀ
ਜਦੋਂ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਭਾਖੜਾ ਦੀ ਮੁਰੰਮਤ ਕਾਰਨ ਨਹਿਰ ਬੰਦੀ ਹੋ ਗਈ ਸੀ | ਹੁਣ ਪਾਣੀ ਛੱਡ ਦਿੱਤਾ ਗਿਆ ਹੈ ਪਰ ਇਸ ਨੂੰ 3 ਗਰੁੱਪਾਂ ਵਿਚ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਹੈ, ਟੋਹਾਣਾ ਗਰੁੱਪ, ਰਤੀਆ ਰਤਨਗੜ੍ਹ ਅਤੇ ਫ਼ਤਹਿਪੁਰ ਗਰੁੱਪ | ਇਕ ਗਰੁੱਪ ਵਿਚ ਹਫ਼ਤਾ ਪਾਣੀ ਚੱਲਦਾ ਹੈ ਅਤੇ 2 ਹਫ਼ਤੇ ਬੰਦੀ ਰਹਿੰਦੀ ਹੈ | ਫ਼ਤਹਿਪੁਰ ਗਰੁੱਪ ਵਿਚ 20 ਮਈ ਨੂੰ ਪਾਣੀ ਛੱਡਿਆ ਜਾਵੇਗਾ, ਜੋ 27 ਮਈ ਤੱਕ ਚਾਲੂ ਰਹੇਗਾ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਹਾੜ੍ਹੀ-ਸਾਉਣੀ ਦੇ ਸੀਜ਼ਨ ਦੌਰਾਨ ਪਾਣੀ ਲਗਾਤਾਰ ਛੱਡਿਆ ਜਾਵੇ ਅਤੇ ਆਮ ਦਿਨਾਂ 'ਚ ਵੀ 2 ਹਫ਼ਤੇ ਲਗਾਤਾਰ ਪਾਣੀ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਪੀਣ ਤੇ ਸਿੰਚਾਈ ਲਈ ਪਾਣੀ ਦੀ ਮੁਸ਼ਕਿਲ ਨਾ ਆਵੇ |

ਮੁੱਖ ਸਕੱਤਰ ਨਾਲ ਕੁੱਟਮਾਰ ਦੇ ਮਾਮਲੇ 'ਚ ਕੇਜਰੀਵਾਲ ਤੋਂ ਕੱਲ੍ਹ ਪੁੱਛਗਿੱਛ ਕਰੇਗੀ ਪੁਲਿਸ

ਨਵੀਂ ਦਿੱਲੀ, 16 ਮਈ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜ ਕੇ 18 ਮਈ ਨੂੰ ਪੁੱਛਗਿੱਛ ਲਈ ਸੱਦਿਆ ਹੈ | ਚਾਰ ਮਹੀਨੇ ਪਹਿਲਾਂ ਹੋਈ ਘਟਨਾ ਦੇ ਚਲਦਿਆਂ ਦਿੱਲੀ ਸਰਕਾਰ ਅਤੇ ਨੌਕਰਸ਼ਾਹੀ ਦੇ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ | ਵਧੀਕ ਡੀ. ਸੀ. ਪੀ. (ਨਾਰਥ) ਹਰਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਸੀ.ਆਰ.ਪੀ.ਸੀ. ਦੇ ਅਧੀਨ ਧਾਰਾ 160 ਤਹਿਤ ਕੇਜਰੀਵਾਲ ਨੂੰ ਨੋਟਿਸ ਜਾਰੀ ਕਰ ਕੇ, ਉਪਰੋਕਤ ਮਾਮਲੇ ਸਬੰਧੀ ਜਾਂਚ ਨਾਲ ਜੁੜਨ ਲਈ ਕਿਹਾ ਗਿਆ ਹੈ | ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਕੇਜਰੀਵਾਲ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਕਿ ਉਨ੍ਹਾਂ ਦਾ ਪੱਖ ਜਾਣ ਸਕੇ, ਜਿਸ ਨਾਲ ਮਾਮਲੇ ਦੀ ਸਥਿਤੀ ਹੋਰ ਸਪੱਸ਼ਟ ਹੋ ਸਕੇ |
ਮੁੱਖ ਸਕੱਤਰ ਨਾਲ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਪਹਿਲਾਂ ਹੀ ਕਈ ਵਿਧਾਇਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ | ਇਸ ਸਿਲਸਿਲੇ 'ਚ ਪੁਲਿਸ ਨੇ 2 ਵਿਧਾਇਕਾਂ ਅਮਾਨਤੁੱਲਾ ਖਾਨ ਅਤੇ ਪ੍ਰਕਾਸ਼ ਜਰਵਾਲ ਨੂੰ ਗਿ੍ਫ਼ਤਾਰ ਵੀ ਕੀਤਾ ਸੀ | ਇਸ ਤੋਂ ਇਲਾਵਾ ਕਈ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਹੁਣ ਪੁਲਿਸ ਮੁੱਖ ਮੰਤਰੀ ਤੋਂ ਉਨ੍ਹਾਂ ਦੀ ਰਾਇ ਜਾਣਨਾ ਚਾਹੁੰਦੀ ਹੈ | ਦੱਸਣਯੋਗ ਹੈ ਕਿ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ 19 ਫਰਵਰੀ ਨੂੰ ਦੇਰ ਰਾਤ ਇਕ ਬੈਠਕ 'ਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਗਏ ਸਨ ਅਤੇ ਬਾਹਰ ਨਿਕਲਣ ਉਪਰੰਤ ਅੰਸ਼ੂ ਪ੍ਰਕਾਸ਼ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਦੇ ਸਾਹਮਣੇ 'ਆਪ' ਵਿਧਾਇਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ | ਮੈਡੀਕਲ ਰਿਪੋਰਟ 'ਚ ਵੀ ਮੁੱਖ ਸਕੱਤਰ ਨਾਲ ਕੁੱਟਮਾਰ ਦੀ ਪੁਸ਼ਟੀ ਹੋਈ ਸੀ | ਇਹ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਤੱਕ ਵੀ ਪੁੱਜਾ ਸੀ ਅਤੇ ਆਈ. ਏ. ਐਸ. ਐਸੋਸੀਏਸ਼ਨ ਨੇ ਰਾਸ਼ਟਰਪਤੀ ਕੋਲ ਗੁਹਾਰ ਵੀ ਲਗਾਈ ਸੀ | ਕੇਜਰੀਵਾਲ ਦੇ ਘਰ ਹੋਏ ਹੰਗਾਮੇ ਦੌਰਾਨ ਉੱਥੇ ਮੌਜੂਦ ਸਾਬਕਾ ਵਿਧਾਇਕ ਸੰਜੀਵ ਝਾਅ ਨੇ ਮੁੱਖ ਸਕੱਤਰ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਆਖਿਆ ਸੀ ਕਿ ਸਿਰਫ਼ 3 ਮਿੰਟ 'ਚ ਉਨ੍ਹਾਂ ਨਾਲ ਕੁੱਟਮਾਰ ਕਿਵੇਂ ਹੋ ਸਕਦੀ ਹੈ |
ਮੁੱਖ ਸਕੱਤਰ 'ਤੇ ਦਬਾਅ ਪਾ ਕੇ ਝੂਠਾ ਕੇਸ ਕਰਵਾਇਆ-ਸੌਰਵ ਭਾਰਦਵਾਜ
ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕੀਤੇ ਜਾਣ ਦੀ ਖ਼ਬਰ ਉਪਰੰਤ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕੀਤਾ ਹੈ | ਪਾਰਟੀ ਨੇ ਬਿਆਨ ਜਾਰੀ ਕਰਦੇ ਹੋਏ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਸਕੱਤਰ 'ਤੇ ਦਬਾਅ ਬਣਾ ਕੇ ਝੂਠਾ ਕੇਸ ਕਰਵਾਇਆ ਹੈ, ਜਿਸ ਦਾ ਮਕਸਦ ਕੇਜਰੀਵਾਲ ਨੂੰ ਪ੍ਰੇਸ਼ਾਨ ਕਰਨਾ ਹੈ | 'ਆਪ' ਦੇ ਬੁਲਾਰੇ ਸੌਰਭ ਭਾਰਦਵਾਜ ਨੇ ਦੋਸ਼ ਲਗਾਇਆ ਕਿ ਹਾਲੇ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸੀ.ਬੀ.ਆਈ. ਦਾ ਛਾਪਾ ਮਰਵਾਇਆ, ਪੁਲਿਸ ਕਰਵਾਈ ਕੀਤੀ ਪ੍ਰੰਤੂ ਕੁਝ ਨਹੀਂ ਮਿਲਿਆ |

ਦੇਸ਼ 'ਚ 27.95 ਕਰੋੜ ਟਨ ਅਨਾਜ ਦੀ ਪੈਦਾਵਾਰ ਦਾ ਅਨੁਮਾਨ-ਸਰਕਾਰ

ਨਵੀਂ ਦਿੱਲੀ, 16 ਮਈ (ਏਜੰਸੀ)-ਦੇਸ਼ 'ਚ ਸਾਲ 2017-18 ਦੌਰਾਨ ਮੌਸਮ ਦੇ ਅਨੁਕੂਲ ਰਹਿਣ ਨਾਲ ਅਨਾਜ ਦੀਆਂ ਫ਼ਸਲਾਂ ਦੀ 27.95 ਕਰੋੜ ਟਨ ਰਿਕਾਰਡ ਪੈਦਾਵਾਰ ਹੋਣ ਦਾ ਅਨੁਮਾਨ ਹੈ | ਸਾਲ 2016-17 ਦੌਰਾਨ ਦੇਸ਼ 'ਚ 27 ਕਰੋੜ 51 ਲੱਖ ਟਨ ਅਨਾਜ ਦਾ ਉਤਪਾਦਨ ਹੋਇਆ ਸੀ | ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 44 ਲੱਖ ਟਨ ਭਾਵ 1.6 ਫ਼ੀਸਦੀ ਜ਼ਿਆਦਾ ਪੈਦਾਵਾਰ ਦਾ ਅਨੁਮਾਨ ਹੈ | ਖੇਤੀ ਮੰਤਰਾਲੇ ਵਲੋਂ ਸਾਲ 2017-18 ਲਈ ਅੱਜ ਇਥੇ ਜਾਰੀ ਤੀਜੇ ਅਗੇਤੇ ਅਨੁਮਾਨ ਅਨੁਸਾਰ ਦੇਸ਼ 'ਚ ਅਨਾਜ ਦਾ 27 ਕਰੋੜ 95 ਲੱਖ ਟਨ ਉਤਪਾਦਨ ਹੋਣ ਦੀ ਉਮੀਦ ਹੈ | ਚੌਲ, ਕਣਕ, ਮੋਟੇ ਅਨਾਜ ਅਤੇ ਦਲਹਨਾਂ ਦੀ ਰਿਕਾਰਡ ਪੈਦਾਵਾਰ ਦਾ ਅਨੁਮਾਨ ਹੈ | ਇਸ ਵਾਰ 11 ਕਰੋੜ 15 ਲੱਖ ਟਨ ਚੌਲ, 9 ਕਰੋੜ 86 ਲੱਖ ਟਨ ਕਣਕ ਤੇ 4 ਕਰੋੜ 48 ਲੱਖ ਟਨ ਪੋਸ਼ਟਿਕ ਮੋਟੇ ਅਨਾਜਾਂ ਦੇ ਉਤਪਾਦਨ ਦਾ ਅਨੁਮਾਨ ਹੈ | ਮੱਕਾ ਦੀ 2 ਕਰੋੜ 68 ਲੱਖ ਟਨ ਪੈਦਾਵਾਰ ਦੀ ਉਮੀਦ ਹੈ | ਦਲਹਨਾਂ 'ਚ ਛੋਲਿਆਂ ਦਾ ਰਿਕਾਰਡ 1 ਕਰੋੜ 11 ਲੱਖ ਟਨ, ਮਾਂਹ ਦਾ 32 ਲੱਖ ਟਨ ਤੋਂ ਜ਼ਿਆਦਾ ਅਤੇ ਅਰਹਰ ਦਾ 41 ਲੱਖ ਟਨ ਤੋਂ ਜ਼ਿਆਦਾ ਉਤਪਾਦਨ ਹੋਣ ਦੀ ਉਮੀਦ ਹੈ | ਤਿਲਹਨਾਂ ਦੀ 3 ਕਰੋੜ 6 ਲੱਖ 40 ਹਜ਼ਾਰ ਟਨ ਪੈਦਾਵਾਰ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੀ ਤੁਲਨਾ 'ਚ ਘੱਟ ਹੈ | ਸੋਇਆਬੀਨ ਦਾ 1 ਕਰੋੜ 9 ਲੱਖ 30 ਹਜ਼ਾਰ ਟਨ, ਮੂੰਗਫਲੀ ਦਾ 98.4 ਲੱਖ ਟਨ, ਸਰੋਂ੍ਹ ਦਾ 80.4 ਲੱਖ ਟਨ ਅਤੇ ਕਪਾਹ ਦੀਆਂ 3 ਕਰੋੜ 48 ਲੱਖ 60 ਹਜ਼ਾਰ ਗੱਠਾਂ ਦੇ ਉਤਪਾਦਨ ਦਾ ਅਨੁਮਾਨ ਹੈ | ਗੰਨੇ ਦਾ ਉਤਪਾਦਨ 35 ਕਰੋੜ 51 ਲੱਖ ਟਨ ਹੋਣ ਦੀ ਉਮੀਦ ਹੈ | ਖੇਤੀ ਮੰਤਰਾਲੇ ਅਨੁਸਾਰ 2017 ਦੌਰਾਨ ਸਾਧਾਰਨ ਮੀਂਹ ਅਤੇ ਨੀਤੀਗਤ ਪਹਿਲ ਕਾਰਨ ਅਨਾਜ ਦਾ ਰਿਕਾਰਡ ਉਤਪਾਦਨ ਹੋਇਆ | ਸਾਲ 2016-17 ਦੌਰਾਨ 10 ਕਰੋੜ 97 ਲੱਖ ਟਨ ਚੌਲ ਦਾ ਉਤਪਾਦਨ ਹੋਇਆ ਸੀ, ਜਦਕਿ ਇਸ ਵਾਰ 18 ਲੱਖ ਟਨ ਜ਼ਿਆਦਾ ਪੈਦਾਵਾਰ ਦਾ ਅਨੁਮਾਨ ਹੈ | ਕਣਕ ਦੇ ਉਤਪਾਦਨ 'ਚ ਇਸ ਵਾਰ ਮਮੂਲੀ ਵਾਧੇ ਦੀ ਉਮੀਦ ਹੈ ਜੋ ਪਿਛਲੇ ਸਾਲ 9 ਕਰੋੜ 85 ਲੱਖ ਟਨ ਸੀ |

ਪੰਜਾਬ 'ਚ ਫ਼ਿਲਹਾਲ ਲਾਗੂ ਨਹੀਂ ਹੋਵੇਗੀ ਗ਼ਰੀਬਾਂ ਦੇ ਮੁਫ਼ਤ ਇਲਾਜ ਵਾਲੀ ਕੇਂਦਰ ਦੀ ਬੀਮਾ ਯੋਜਨਾ

ਜਲੰਧਰ, 16 ਮਈ (ਸ਼ਿਵ ਸ਼ਰਮਾ)-ਗਰੀਬਾਂ ਨੂੰ ਮੁਫ਼ਤ ਇਲਾਜ ਲਈ ਬੀਮਾ ਕਰਵਾਉਣ ਵਾਲੀ ਕੇਂਦਰ ਸਰਕਾਰ ਦੀ 'ਆਯੂਸ਼' ਯੋਜਨਾ ਤੋਂ ਪੰਜਾਬ ਵਲੋਂ ਪਿੱਛੇ ਹਟਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ, ਕਿਉਂਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਨੇ ਕੇਂਦਰ ਦੀ ਲੋਕਾਂ ਦੀ ਸਿਹਤ ਨਾਲ ਜੁੜੀ ਕਿਸੇ ਸਕੀਮ ਨੂੰ ਲਾਗੂ ਕਰਨ ਤੋਂ ਕਿਸੇ ਸਮਾਗਮ 'ਚ ਇਨਕਾਰ ਕੀਤਾ ਹੋਵੇ | ਬੀਤੇ ਦਿਨੀਂ ਸ਼ਿਮਲਾ 'ਚ ਇਸ ਯੋਜਨਾ ਨੂੰ ਲਾਗੂ ਕਰਨ ਲਈ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ. ਪੀ. ਨੱਢਾ ਤੋਂ ਇਲਾਵਾ ਪੰਜ ਰਾਜਾਂ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਸਮਝੌਤੇ 'ਤੇ ਹਸਤਾਖ਼ਰ ਕੀਤੇ ਸਨ, ਜਦਕਿ ਪੰਜਾਬ ਦੇ ਸਿਹਤ ਮੰਤਰੀ ਵਲੋਂ ਇਸ ਸਮਝੌਤੇ 'ਤੇ ਇਸ ਕਰ ਕੇ ਹਸਤਾਖ਼ਰ ਨਹੀਂ ਕੀਤੇ ਗਏ, ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ 60:40 ਦੇ ਅਨੁਪਾਤ ਨਾਲ ਕੇਂਦਰ ਵਲੋਂ ਰਾਜਾਂ ਨੂੰ ਘੱਟ ਰਕਮ ਮਿਲਦੀ ਹੈ | ਪੰਜਾਬ ਵਲੋਂ ਗਰੀਬਾਂ ਲਈ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲਬਧ ਕਰਵਾਉਣ ਵਾਲੀ ਯੋਜਨਾ ਨੂੰ ਲਾਗੂ ਕਰਨ ਤੋਂ ਪਿੱਛੇ ਹਟਣ ਦੀ ਚਰਚਾ, ਇਸ ਕਰ ਕੇ ਹੋ ਰਹੀ ਹੈ ਕਿ ਪੰਜਾਬ ਇਸ ਯੋਜਨਾ ਤੋਂ ਇਸ ਕਰ ਕੇ ਤਾਂ ਪਿੱਛੇ ਨਹੀਂ ਹਟਿਆ ਹੈ ਕਿ ਇਸ ਵੇਲੇ ਫ਼ੰਡਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਕਰ ਕੇ ਪੰਜਾਬ ਨੇ ਇਸ ਯੋਜਨਾ ਤੋਂ ਪਾਸਾ ਵੱਟ ਲਿਆ ਹੈ | ਉਂਜ ਇਸ ਵੇਲੇ ਰਾਜ ਦੇ ਆਯੁਰਵੈਦਿਕ ਡਿਸਪੈਂਸਰੀਆਂ ਦੀ ਹਾਲਤ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ, ਕਿਉਂਕਿ ਉਨ੍ਹਾਂ ਵਿਚ ਤਾਂ ਕਈ ਵਾਰ ਦਵਾਈਆਂ ਹੀ ਗ਼ਾਇਬ ਰਹਿੰਦੀਆਂ ਹਨ, ਸਗੋਂ ਡਾਕਟਰਾਂ ਨੂੰ ਕਾਫ਼ੀ ਮੁਸ਼ਕਿਲ ਨਾਲ ਹੀ ਦਵਾਈਆਂ ਦਾ ਪ੍ਰਬੰਧ ਕਰਨਾ ਪੈਂਦਾ ਹੈ | ਪੰਜਾਬ 'ਚ ਆਯੁਰਵੈਦਿਕ ਹਸਪਤਾਲ ਤਾਂ ਖੋਲੇ੍ਹ ਗਏ ਹਨ ਪਰ ਕਈ ਵਾਰ ਤਾਂ ਦਵਾਈਆਂ ਵੀ ਆਉਣ ਵਾਲੇ ਮਰੀਜ਼ਾਂ ਨੂੰ ਬਾਹਰ ਤੋਂ ਹੀ ਲਿਖਣੀਆਂ ਪੈਂਦੀਆਂ ਹਨ | ਜੇਕਰ ਕੇਂਦਰ
ਦੇ ਸਿਹਤ ਮੰਤਰਾਲੇ ਤੋਂ ਦਵਾਈਆਂ ਦੀ ਕਮੀ ਸਮੇਤ ਹੋਰ ਵੀ ਮੱਦੇ ਉਠਾਏ ਜਾਣ ਤਾਂ ਕੇਂਦਰ ਵਲੋਂ ਹੋਰ ਵੀ ਮਦਦ ਕੀਤੀ ਜਾ ਸਕਦੀ ਹੈ | ਟੀ. ਬੀ. ਦੇ ਮਰੀਜ਼ਾਂ ਲਈ ਦਵਾਈਆਂ ਉਪਲਬਧ ਕਰਵਾਉਣ ਦਾ ਕੰਮ ਕੇਂਦਰ ਵਲੋਂ ਕੀਤਾ ਜਾਂਦਾ ਰਿਹਾ ਹੈ | ਕਿਸੇ ਵੀ ਸਿਹਤ ਯੋਜਨਾ ਤੋਂ ਪਹਿਲੀ ਵਾਰ ਪਿੱਛੇ ਹਟਣਾ ਤਾਂ ਚਰਚਾ ਦਾ ਵਿਸ਼ਾ ਸਿਹਤ ਹਲਕਿਆਂ 'ਚ ਤਾਂ ਬਣਿਆ ਹੋਇਆ ਹੈ, ਸਗੋਂ ਇਹ ਮੁੱਦਾ ਹੁਣ ਸਿਆਸੀ ਵੀ ਬਣ ਗਿਆ ਹੈ, ਕਿਉਂਕਿ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਦਾ ਇਸ ਮਾਮਲੇ ਵਿਚ ਕਹਿਣਾ ਸੀ ਕਿ ਕੇਂਦਰ ਦੀ ਇਹ ਯੋਜਨਾ ਕਾਫ਼ੀ ਅਹਿਮ ਹੈ | ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਵਿਚ ਲੋੜਵੰਦ ਮਰੀਜ਼ਾਂ ਨੂੰ 5 ਲੱਖ ਰੁਪਏ ਤੱਕ ਦੀ ਇਲਾਜ ਕਰਵਾਉਣ ਦੀ ਮੁਫ਼ਤ ਸਹੂਲਤ ਮਿਲਣੀ ਸੀ | ਉਨ੍ਹਾਂ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਨੂੰ ਆਪਣੇ ਹਿੱਸੇ ਦਾ 40 ਫ਼ੀਸਦੀ ਨਾ ਦੇਣਾ ਪਵੇ, ਇਸ ਕਰ ਕੇ ਤੋਂ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਪਾਸਾ ਵੱਟ ਲਿਆ ਗਿਆ ਹੈ | ਮਲਿਕ ਨੇ ਤਾਂ ਇਹ ਵੀ ਸਵਾਲ ਉਠਾਇਆ ਹੈ ਕਿ ਪੰਜਾਬ 'ਚ ਜਿਹੜੀਆਂ ਸਿਹਤ ਯੋਜਨਾਵਾਂ ਚੱਲ ਰਹੀਆਂ ਦੱਸੀਆਂ ਜਾ ਰਹੀਆਂ ਹਨ, ਉਨ੍ਹਾਂ 'ਚੋਂ ਤਾਂ ਕੁਝ ਯੋਜਨਾਵਾਂ ਬੰਦ ਹੋ ਗਈਆਂ ਹਨ | ਉਧਰ ਕੇਂਦਰ ਦੀਆਂ ਸਿਹਤ ਹਲਕਿਆਂ 'ਚ ਲੰਬੇ ਸਮੇਂ ਤੋਂ ਯੋਜਨਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਦਾ ਫ਼ਾਇਦਾ ਸੈਂਕੜੇ ਲੋਕਾਂ ਨੇ ਲਿਆ ਹੈ | ਇਸ ਤੋਂ ਪਹਿਲਾਂ ਕੇਂਦਰ ਨੇ ਰਾਜ ਦੇ ਤਿੰਨ ਸ਼ਹਿਰਾਂ ਨੂੰ ਜੇਕਰ ਸਮਾਰਟ ਸਿਟੀ ਦੀ ਸੂਚੀ ਵਿਚ ਸ਼ਾਮਿਲ ਕੀਤਾ ਸੀ ਤਾਂ ਕਾਫ਼ੀ ਸਮਾਂ ਤਾਂ ਪੰਜਾਬ ਵਲੋਂ ਆਪਣੇ ਹਿੱਸੇ ਦੀ ਰਕਮ ਦਾ ਪ੍ਰਬੰਧ ਨਾ ਕਰਨ ਕਰ ਕੇ ਹੀ ਕੇਂਦਰ ਤੋਂ ਫ਼ੰਡ ਮਿਲਣ 'ਚ ਦੇਰੀ ਹੋ ਗਈ ਸੀ | ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਕਿ ਫ਼ੰਡਾਂ ਦੀ ਘਾਟ ਕਿਧਰੇ ਸਿਹਤ ਸਹੂਲਤ 'ਤੇ ਮਾੜਾ ਅਸਰ ਤਾਂ ਨਹੀਂ ਪਾਉਣਗੀਆਂ | ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ.ਪੀ. ਨੱਢਾ ਨੇ ਇਸ ਮਾਮਲੇ 'ਚ ਵੀ ਕਿਹਾ ਹੈ ਕਿ ਪੰਜਾਬ ਦਾ ਇਤਰਾਜ਼ ਸਿਹਤ ਮੰਤਰੀ ਨੂੰ ਦਿੱਲੀ ਸੱਦ ਕੇ ਦੂਰ ਕੀਤਾ ਜਾਵੇਗਾ |

ਸ੍ਰੀਨਗਰ 'ਚ ਅੱਤਵਾਦੀਆਂ ਵਲੋਂ ਗ੍ਰਨੇਡ ਹਮਲਾ-2 ਜ਼ਖ਼ਮੀ

ਸ੍ਰੀਨਗਰ, 16 ਮਈ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਸ੍ਰੀਨਗਰ ਦੇ ਪਿੰਡ ਮੰਡੀ ਇਲਾਕੇ ਛਥਤਾਬਲ ਵਿਖੇ ਸੀ. ਆਰ. ਪੀ. ਡਿਥ 115 ਬਟਾਲੀਅਨ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਚਲਾਇਆ, ਜਿਹੜਾ ਕਿ ਨਿਸ਼ਾਨੇ 'ਤੋਂ ਭਟਕ ਕੇ ਸੜਕ ਕਿਨਾਰੇ ਫ਼ਟ ਗਿਆ | ਇਸ ਨਾਲ 2 ਆਮ ਨਾਗਰਿਕ ...

ਪੂਰੀ ਖ਼ਬਰ »

ਇੰਦੌਰ ਸਭ ਤੋਂ ਸਾਫ਼-ਸੁਥਰਾ ਸ਼ਹਿਰ

ਭੋਪਾਲ ਦੂਸਰੇ ਅਤੇ ਚੰਡੀਗੜ੍ਹ ਤੀਜੇ ਸਥਾਨ 'ਤੇ ਨਵੀਂ ਦਿੱਲੀ, 16 ਮਈ (ਏਜੰਸੀ)- ਸਰਕਾਰ ਵਲੋਂ ਕਰਵਾਏ ਸਰਵੇ 'ਚ ਇੰਦੌਰ ਨੂੰ ਸਭ ਤੋਂ ਸਾਫ-ਸੁਥਰਾ ਸ਼ਹਿਰ ਐਲਾਨਿਆ ਗਿਆ ਹੈ ਜਦ ਕਿ ਭੋਪਾਲ ਤੇ ਚੰਡੀਗੜ੍ਹ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ ਹਨ | ਕੇਂਦਰੀ ਸ਼ਹਿਰੀ ਤੇ ...

ਪੂਰੀ ਖ਼ਬਰ »

ਮਗਰਲੀ ਸਰਕਾਰ ਦੌਰਾਨ ਬਣੇ ਮੁੜ ਵਸੇਬਾ ਕੇਂਦਰਾਂ ਨੂੰ ਹਸਪਤਾਲਾਂ ਦਾ ਦਰਜਾ ਦੇਣ ਦਾ ਫ਼ੈਸਲਾ

ਚੰਡੀਗੜ੍ਹ, 16 ਮਈ (ਬਿਉਰੋ ਚੀਫ਼)- ਮਗਰਲੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਾ ਵਿਰੋਧੀ ਮੁਹਿੰਮ ਅਧੀਨ ਰਾਜ ਵਿਚ ਬਣਾਏ ਗਏ ਮੁੜ ਵਸੇਬਾ ਕੇਂਦਰਾਂ ਜਿਨ੍ਹਾਂ ਵਲੋਂ ਸ਼ੁਰੂ ਵਿਚ ਨਸ਼ੇ ਦੀ ਲੱਤ ਵਿਚ ਲੱਗੇ ਲੋਕਾਂ ਨੂੰ ਨਸ਼ਿਆਂ 'ਚੋਂ ਕੱਢਣ ਲਈ ਕੰਮ ਕੀਤਾ ...

ਪੂਰੀ ਖ਼ਬਰ »

ਰਮਜ਼ਾਨ ਦੌਰਾਨ ਜੰਮੂ-ਕਸ਼ਮੀਰ 'ਚ ਨਹੀਂ ਹੋਵੇਗਾ ਕੋਈ ਆਪ੍ਰੇਸ਼ਨ

ਗ੍ਰਹਿ ਮੰਤਰਾਲੇ ਨੇ ਸੁਰੱਖਿਆ ਬਲਾਂ ਨੂੰ ਜਾਰੀ ਕੀਤਾ ਆਦੇਸ਼ ਨਵੀਂ ਦਿੱਲੀ, 16 ਮਈ (ਏਜੰਸੀ)-ਕੇਂਦਰ ਸਰਕਾਰ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਸੁਰੱਖਿਆ ਬਲਾਂ ਨੂੰ ਜੰਮੂ-ਕਸ਼ਮੀਰ 'ਚ ਕੋਈ ਕਾਰਵਾਈ (ਆਪ੍ਰੇਸ਼ਨ) ਨਾ ਕਰਨ ਤੇ ਨਵਾਂ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਵਲੋਂ ਰਾਹੁਲ ਨਾਲ ਮੁਲਾਕਾਤ

ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ ਵਿਖੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ | ਸ. ਸਿੱਧੂ ਨੂੰ ਬੀਤੇ ਦਿਨੀਂ ਸੁਪਰੀਮ ਕੋਰਟ ਦੇ ...

ਪੂਰੀ ਖ਼ਬਰ »

ਸਹਾਰਾ ਦੀ ਐਾਬੇ ਵੈਲੀ ਦੀ ਨਿਲਾਮੀ ਜਾਰੀ ਰਹੇਗੀ-ਸੁਪਰੀਮ ਕੋਰਟ

ਨਵੀਂ ਦਿੱਲੀ, 16 ਮਈ (ਏਜੰਸੀ)- ਸੁਪਰੀਮ ਕੋਰਟ ਨੇ ਅੱਜ ਸੁਣਵਾਈ ਦੌਰਾਨ ਸਪੱਸ਼ਟ ਕੀਤਾ ਹੈ ਕਿ ਸੇਬੀ-ਸਹਾਰਾ ਰਿਫੰਡ ਅਕਾਊਾਟ 'ਚ ਸਹਾਰਾ ਗਰੁੱਪ ਵਲੋਂ 750 ਕਰੋੜ ਰੁਪਏ ਜਮ੍ਹਾਂ ਕਰਵਾਉਣ 'ਚ ਨਾਕਾਮ ਰਹਿਣ ਕਾਰਨ ਸਹਾਰਾ ਦੀ ਐਾਬੇ ਵੈਲੀ ਦੀ ਨਿਲਾਮੀ ਜਾਰੀ ਰਹੇਗੀ | ਚੀਫ ਜਸਟਿਸ ...

ਪੂਰੀ ਖ਼ਬਰ »

72 ਘੰਟਿਆਂ 'ਚ ਪੰਜਾਬ ਸਮੇਤ ਉੱਤਰੀ ਭਾਰਤ 'ਚ ਝੱਖੜ ਦੀ ਚਿਤਾਵਨੀ

ਦਿੱਲੀ 'ਚ ਤੇਜ਼ ਹਨੇਰੀ ਨਾਲ 1 ਦੀ ਮੌਤ, 13 ਜ਼ਖ਼ਮੀ ਨਵੀਂ ਦਿੱਲੀ, 16 ਮਈ (ਉਪਮਾ ਡਾਗਾ ਪਾਰਥ)-ਦੇਸ਼ ਭਰ 'ਚ ਤਬਾਹੀ ਮਚਾ ਰਹੇ ਮੌਸਮ ਦੇ ਕਹਿਰ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ | ਮੌਸਮ ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਹਰਿਆਣਾ ਦੇ 6 ...

ਪੂਰੀ ਖ਼ਬਰ »

ਲਾਲੂ ਨੂੰ 6 ਹਫ਼ਤਿਆਂ ਦੀ ਜ਼ਮਾਨਤ ਮਿਲੀ

ਰਾਂਚੀ, 16 ਮਈ (ਏਜੰਸੀ)-ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈਕੋਰਟ ਦੇ ਆਦੇਸ਼ 'ਤੇ ਬੁੱਧਵਾਰ ਨੂੰ ਰਾਂਚੀ ਦੀਆਂ ਦੋਵੇਂ ਵਿਸ਼ੇਸ਼ ਸੀ. ਬੀ. ਆਈ. ਅਦਾਲਤਾਂ ਨੇ ਇਲਾਜ ਦੇ ਲਈ ਛੇ ਹਫ਼ਤੇ ਦੀ ਅੰਤਿ੍ਮ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ | ...

ਪੂਰੀ ਖ਼ਬਰ »

ਕਾਵੇਰੀ ਜਲ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਕਰਨਾਟਕ ਦੀ ਦਲੀਲ ਖ਼ਾਰਜ

ਨਵੀਂ ਦਿੱਲੀ, 16 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ਦੀ ਉਸ ਦਲੀਲ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਸ ਨੇ ਨਵੀਂ ਸਰਕਾਰ ਦੇ ਗਠਨ ਦੇ ਅਮਲ ਦੇ ਚਲਦਿਆਂ ਕਾਵੇਰੀ ਪ੍ਰਬੰਧਨ ਯੋਜਨਾ ਦੇ ਖਾਕੇ ਲਈ ਹੋਰ ਸਮੇਂ ਦੀ ਮੰਗ ਕੀਤੀ ਸੀ | ਚੀਫ਼ ਜਸਟਿਸ ਦੀਪਕ ...

ਪੂਰੀ ਖ਼ਬਰ »

ਵਾਰਾਨਸੀ ਫਲਾਈਓਵਰ ਹਾਦਸਾ 4 ਅਧਿਕਾਰੀ ਮੁਅੱਤਲ

ਵਾਰਾਨਸੀ, 16 ਮਈ (ਆਈ. ਏ. ਐਨ. ਐਸ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦ ਖੇਤਰ ਵਾਰਾਨਸੀ 'ਚ ਬੀਤੀ ਸ਼ਾਮ ਕੈਂਟ ਰੇਲਵੇ ਸਟੇਸ਼ਨ ਦੇ ਸਾਹਮਣੇ ਇਕ ਨਿਰਮਾਣ ਅਧੀਨ ਫਲਾਈਓਵਰ ਹਾਦਸੇ 'ਚ ਮਿ੍ਤਕਾਂ ਦੀ ਗਿਣਤੀ 18 ਹੋ ਗਈ ਹੈ | ਇਸ ਹਾਦਸੇ 'ਚ 3 ਲੋਕਾਂ ਨੂੰ ਬਚਾਅ ਲਿਆ ਗਿਆ, ਜਦਕਿ ...

ਪੂਰੀ ਖ਼ਬਰ »

ਬੰਗਲਾਦੇਸ਼ ਸੁਪਰੀਮ ਕੋਰਟ ਵਲੋਂ ਖਾਲਿਦਾ ਜ਼ਿਆ ਨੂੰ ਜ਼ਮਾਨਤ

ਢਾਕਾ, 16 ਮਈ (ਏਜੰਸੀ)-ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਭਿ੍ਸ਼ਟਾਚਾਰ ਦੇ ਇਕ ਮਾਮਲੇ 'ਚ 5 ਸਾਲ ਦੀ ਜੇਲ੍ਹ ਦੀ ਸਜ਼ਾ ਭੁਗਤ ਰਹੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਜ਼ਮਾਨਤ ਦੇ ਦਿੱਤੀ ਹੈ | ਸੁਪਰੀਮ ਕੋਰਟ ਨੇ ਹਾਈਕੋਰਟ ਦੇ ਉਸ ਫ਼ੈਸਲੇ ਨੂੰ ਬਰਕਰਾਰ ਰੱਖਿਆ ...

ਪੂਰੀ ਖ਼ਬਰ »

ਫੇਸਬੁੱਕ ਨੇ ਬੰਦ ਕੀਤੇ 58.3 ਕਰੋੜ ਫ਼ਰਜ਼ੀ ਅਕਾਊਾਟ

ਪੈਰਿਸ, 16 ਮਈ (ਏਜੰਸੀਆਂ)-ਦਿੱਗਜ਼ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਲਗਾਤਾਰ ਫ਼ਰਜ਼ੀ ਖ਼ਬਰਾਂ ਅਤੇ ਵਿਸ਼ਾ ਵਸਤੂ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ | ਇਸ ਲਈ ਕੰਪਨੀ ਨੇ ਯੂਜ਼ਰ ਨੂੰ ਜਾਗਰੂਕ ਕਰਨ ਲਈ ਅਖ਼ਬਾਰਾਂ 'ਚ ਇਸ਼ਤਿਹਾਰਾਂ ਤੋਂ ਲੈ ਕੇ ਇਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX