ਤਾਜਾ ਖ਼ਬਰਾਂ


ਆਈ.ਪੀ.ਐਲ 2018 ਫਾਈਨਲ : 3 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 10/0
. . .  5 minutes ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 5/0
. . .  9 minutes ago
ਆਈ.ਪੀ.ਐਲ 2018 ਫਾਈਨਲ : ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 0/0
. . .  14 minutes ago
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 179 ਦੌੜਾਂ ਦਾ ਟੀਚਾ
. . .  34 minutes ago
ਆਈ.ਪੀ.ਐਲ 2018 ਫਾਈਨਲ : 19 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 168/5
. . .  40 minutes ago
ਆਈ.ਪੀ.ਐਲ 2018 ਫਾਈਨਲ : 18 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 160/5
. . .  45 minutes ago
ਆਈ.ਪੀ.ਐਲ 2018 ਫਾਈਨਲ : 17 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 144/5
. . .  50 minutes ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਦੀਪਕ ਹੁੱਡਾ 3 ਦੌੜਾਂ ਬਣਾ ਕੇ ਆਊਟ
. . .  51 minutes ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 135/4
. . .  55 minutes ago
ਡੀ.ਸੀ ਵੱਲੋਂ ਚੋਣ ਡਿਊਟੀ ਸਬੰਧੀ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ
. . .  57 minutes ago
ਜਲੰਧਰ, 27 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ, ਸ਼ਾਕਿਬ ਅਲ ਹਸਨ 23 ਦੌੜਾਂ ਬਣਾ ਕੇ ਆਊਟ
. . .  59 minutes ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 126/3
. . .  about 1 hour ago
ਆਈ.ਪੀ.ਐਲ 2018 ਫਾਈਨਲ : 14 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/3
. . .  about 1 hour ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 108/3
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਕਪਤਾਨ ਵਿਲੀਅਮਸਨ 47 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 101/2
. . .  about 1 hour ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 90/2
. . .  about 1 hour ago
ਆਈ.ਪੀ.ਐਲ 2018 ਫਾਈਨਲ : 10 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 73/2
. . .  about 1 hour ago
ਆਈ.ਪੀ.ਐਲ 2018 ਫਾਈਨਲ : 9 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 70/2
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਸਰਾ ਝਟਕਾ, ਸ਼ਿਖਰ ਧਵਨ 26 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 8 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 62/1
. . .  about 1 hour ago
ਆਈ.ਪੀ.ਐਲ 2018 ਫਾਈਨਲ : 7 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 51/1
. . .  about 1 hour ago
ਆਈ.ਪੀ.ਐਲ 2018 ਫਾਈਨਲ : 6 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 42/1
. . .  about 1 hour ago
ਆਈ.ਪੀ.ਐਲ 2018 ਫਾਈਨਲ : 5 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 30/1
. . .  about 1 hour ago
ਆਈ.ਪੀ.ਐਲ 2018 ਫਾਈਨਲ : 4 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  about 2 hours ago
ਆਈ.ਪੀ.ਐਲ 2018 ਫਾਈਨਲ : 3 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  about 2 hours ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 14/1
. . .  about 2 hours ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ, ਗੌਸਵਾਮੀ 4 ਦੌੜਾਂ ਬਣਾ ਕੇ ਆਊਟ
. . .  about 2 hours ago
ਆਈ.ਪੀ.ਐਲ 2018 ਫਾਈਨਲ : ਇੱਕ ਓਵਰ ਬਾਅਦ ਸਨਰਾਈਜ਼ਰਸ ਹੈਦਰਾਬਾਦ 6/0
. . .  about 2 hours ago
ਆਈ.ਪੀ.ਐਲ 2018 ਫਾਈਨਲ : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਗੋਰੇਗਾਂਵ ਪੱਛਮ 'ਚ ਐਸ.ਵੀ. ਰੋਡ 'ਤੇ ਤਕਨੀਕ ਪਲਸ ਵਨ ਦੀ ਇਮਾਰਤ 'ਚ ਲੱਗੀ ਅੱਗ
. . .  about 2 hours ago
ਤਾਮਿਲਨਾਡੂ ਦੇ ਮੰਤਰੀ ਨੇ ਤੂਤੀਕੋਰਨ ਹਿੰਸਾ 'ਚ ਜ਼ਖਮੀ ਲੋਕ ਨਾਲ ਕੀਤੀ ਮੁਲਾਕਾਤ
. . .  about 3 hours ago
ਤੇਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੇਂਦਰ ਸੂਬਾ ਸਰਕਾਰਾਂ ਨਾਲ ਮਿਲ ਕੇ ਲੱਭ ਰਹੀ ਹੈ ਹੱਲ - ਫੜਨਵੀਸ
. . .  about 3 hours ago
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  about 3 hours ago
ਉਪ ਰਾਸ਼ਟਰਪਤੀ ਵਲੋਂ ਕੱਲ੍ਹ ਕੀਤਾ ਜਾਵੇਗਾ ਜੰਮੂ ਦਾ ਦੌਰਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਿਵਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ
  •     Confirm Target Language  

ਹੁਸ਼ਿਆਰਪੁਰ / ਮੁਕੇਰੀਆਂ

ਹੰਦਵਾਲ ਪਿੰਡ ਨਜ਼ਦੀਕ ਲੱਗੇ ਸਟੋਨ ਕਰੈਸ਼ਰ ਬੱਚਿਆਂ ਦੀ ਸਿਹਤ 'ਤੇ ਪਾਉਣ ਲੱਗੇ ਮਾੜਾ ਅਸਰ

ਹਾਜੀਪੁਰ, 16 ਮਈ (ਰਣਜੀਤ ਸਿੰਘ)-ਥਾਣਾ ਹਾਜੀਪੁਰ ਅਧੀਨ ਪੈਂਦੇ ਹੰਦਵਾਲ, ਟੋਟੇ ਉਲਾਹਾ, ਸੱਥਵਾਂ ਰੋਲੀ ਤੇ ਚੱਕ ਮੀਰਪੁਰ ਤੇ ਹੋਰ ਨਜ਼ਦੀਕੀ ਪਿੰਡਾਂ ਦੇ ਬਿਲਕੁਲ ਨਜ਼ਦੀਕ ਲੱਗੇ ਸਟੋਨ ਕਰੈਸ਼ਰ ਨਜ਼ਦੀਕੀ ਪਿੰਡਾਂ 'ਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ 'ਚ ਦਿਨੋਂ-ਦਿਨ ਵਾਧਾ ਕਰ ਰਹੇ ਹਨ | ਇਸ ਸਬੰਧੀ ਜਾਣਕਾਰੀ ਅਨੁਸਾਰ ਇਨ੍ਹਾਂ ਪਿੰਡਾਂ 'ਚ ਬਜ਼ੁਰਗਾਂ ਤੋਂ ਇਲਾਵਾ ਕਈ ਛੋਟੇ-ਛੋਟੇ ਬੱਚੇ ਵੀ ਪੀਲੀਆ ਨਜ਼ਲਾ ਜ਼ੁਕਾਮ ਤੇ ਸਾਹ ਦੀਆਂ ਬਿਮਾਰੀਆਂ ਦੀ ਪਕੜ 'ਚ ਆ ਰਹੇ ਹਨ | ਇਸ ਸਬੰਧੀ ਨਜ਼ਦੀਕੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਕਿ ਰਾਤ ਦਿਨ ਸਟੋਨ ਕਰੈਸ਼ਰ ਚੱਲਣ ਕਰਕੇ ਆਸਮਾਨ 'ਚ ਧੂੜ ਬਣੀ ਰਹਿੰਦੀ ਹੈ ਤੇ ਅਸੀਂ ਚਾਹੁੰਦੇ ਹੋਏ ਵੀ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਸਕਦੇ ਤੇ ਪਰ ਜਦ ਮਜਬੂਰਨ ਘਰਾਂ 'ਚੋਂ ਲੋਕ ਕੰਮਕਾਰ ਲਈ ਬਾਹਰ ਨਿਕਲਦੇ ਹਨ ਤਾਂ ਲੋਕਾਂ ਨੂੰ ਮਿੱਟੀ ਘੱਟੇ ਵਾਲੇ ਵਾਤਾਵਰਨ 'ਚ ਹੀ ਸਾਹ ਲੈਣੇ ਪੈਂਦੇ ਹਨ | ਇਸ ਵਾਤਾਵਰਨ ਦਾ ਸਭ ਤੋਂ ਮਾੜਾ ਅਸਰ ਬਜ਼ੁਰਗਾਂ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਦੀ ਸਿਹਤ 'ਤੇ ਪੈ ਰਿਹਾ ਹੈ | ਨਾਜਾਇਜ਼ ਮਾਇੰਨਗ ਹੋਣ ਕਰਕੇ ਲੋਕਾਂ ਦੀਆਂ ਵਾਹੀ ਯੋਗ ਜ਼ਮੀਨਾਂ ਕਰੈਸ਼ਰ ਮਾਲਕਾਂ ਨੇ ਬਹੁਤ ਬੁਰੀ ਤਰ੍ਹਾਂ ਬਰਬਾਦ ਕਰ ਦਿੱਤੀਆਂ ਹਨ ਤੇ ਰਸਤੇ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸਟੋਨ ਕਰੈਸ਼ਰ ਮਾਲਕ ਇਲਾਕੇ ਗ਼ਰੀਬ ਤੇ ਭੋਲੇ ਲੋਕਾਂ ਨਾਲ ਪੂਰੀ ਧੱਕੇਸ਼ਾਹੀ ਕਰ ਰਹੇ ਹਨ | ਇਨ੍ਹਾਂ ਸਟੋਨ ਮਾਲਕਾਂ ਿਖ਼ਲਾਫ਼ ਥਾਣਾ ਹਾਜੀਪੁਰ ਪੁਲਿਸ ਕਾਰਵਾਈ ਕਰਨ ਦੀ ਬਜਾਏ, ਇਨ੍ਹਾਂ ਲੋਕਾਂ ਦੀ ਹਰੇਕ ਮਦਦ ਕਰਨ ਲਈ ਹਰ ਵਕਤ ਤਿਆਰ ਰਹਿੰਦੀ ਹੈ | ਇਨ੍ਹਾਂ ਸਟੋਨ ਕਰੈਸ਼ਰਾਂ ਤੋਂ ਦੁਖੀ ਅੱਡਾ ਝੀਰ ਦਾ ਖੂਹੀ ਨਜ਼ਦੀਕ ਰੇਲਵੇ ਫਾਟਕ ਨਜ਼ਦੀਕ ਆਪਣੇ ਪਰਿਵਾਰ ਸਮੇਤ ਰਹਿੰਦੇ ਬਾਬਾ ਫ਼ਤਿਹ ਸਿੰਘ ਤੇ ਹੋਰ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਕੁੱਝ ਸਟੋਨ ਕਰੈਸ਼ਰ ਮਾਲਕਾਂ ਨੇ ਬਿਲਕੁਲ ਘਰਾਂ ਦੇ ਨਜ਼ਦੀਕ ਹੀ ਰੇਤਾ, ਬਜਰੀ ਦੇ ਬਹੁਤ ਭਾਰੀ ਢੇਰ ਜਮਾ ਕੀਤੇ ਹੋਏ ਹਨ | ਇਸ ਜਗ੍ਹਾ 'ਤੇ ਰਾਤ ਦਿਨ ਭਾਰੀ ਵਾਹਨਾਂ ਤੇ ਢੋਆ ਢੁਆਈ ਹੁੰਦੀ ਰਹਿੰਦੀ ਹੈ | ਇਸ ਸਬੰਧੀ ਪਿੰਡ ਹੰਦਵਾਲ ਤੇ ਹੋਰ ਨਜ਼ਦੀਕੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਕਿ ਸਟੋਨ ਕਰੈਸ਼ਰਾਂ ਵਲੋਂ ਕੀਤੀ ਜਾਂਦੀ ਨਾਜਾਇਜ਼ ਮਾਇੰਨਗ, ਆਵਾਜਾਈ ਕਾਰਨ ਰਸਤਿਆਂ ਦੀ ਬਰਬਾਦੀ ਤੇ ਓਵਰਲੋਡ ਵਾਹਨਾਂ ਿਖ਼ਲਾਫ਼ ਕਾਰਵਾਈ ਨਾ ਕਰਨਾ ਇਹ ਸਭ ਗੱਲਾ ਥਾਣਾ ਹਾਜੀਪੁਰ ਪੁਲਿਸ 'ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਲਗਾਉਂਦੇ ਹਨ | ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸ਼ਰੇਆਮ ਹੁੰਦੀ ਨਾਜਾਇਜ਼ ਮਾਇੰਨਗ ਨੂੰ ਮਾਇੰਨਗ ਵਿਭਾਗ ਨੇ ਵੀ ਕਦੇ ਗੰਭੀਰਤਾ ਨਾਲ ਨਹੀਂ ਲਿਆ | ਇਨ੍ਹਾਂ ਸਾਰੀਆਂ ਗੱਲਾਂ ਤੋਂ ਇੰਜ ਲੱਗਦਾ ਹੈ ਕਿ ਪੰਜਾਬ ਸਰਕਾਰ ਨਾਲ ਸਬੰਧਿਤ ਸਿਆਸੀ ਲੋਕਾਂ ਦਾ ਇਨ੍ਹਾਂ ਸਟੋਨ ਕਰੈਸ਼ਰ ਮਾਲਕਾਂ ਨੂੰ ਪੂਰਾ-ਪੂਰਾ ਅਸ਼ੀਰਵਾਦ ਪ੍ਰਾਪਤ ਹੈ | ਇਨ੍ਹਾਂ ਲੋਕਾਂ ਨੇ ਕਿਹਾ ਕਿ ਜੇਕਰ ਜਲਦ ਸਟੋਨ ਕਰੈਸ਼ਰਾਂ ਵਲੋਂ ਕੀਤੀ ਜਾਂਦੀ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਮਜਬੂਰਨ ਲੋਕਾਂ ਦਾ ਇਨ੍ਹਾਂ ਪਿੰਡਾਂ 'ਚ ਰਹਿਣਾ ਮੁਸ਼ਕਿਲ ਹੋ ਜਾਵੇਗਾ ਤੇ ਲੋਕ ਘਰ ਛੱਡਣ ਲਈ ਮਜਬੂਰ ਹੋਣਗੇ | ਇਨ੍ਹਾਂ ਉੱਚ ਅਧਿਕਾਰੀਆਂ ਪਾਸੋਂ ਮੰਗ ਹੈ ਕਿ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਸਟੋਨ ਕਰੈਸ਼ਰ ਮਾਲਕਾਂ ਦੀ ਧੱਕੇਸ਼ਾਹੀ ਤੋਂ ਬਚਾਇਆ ਜਾਵੇ ਤੇ ਨਜਾਇਜ਼ ਮਾਇੰਨਗ ਕਰਨ ਤੇ ਓਵਰਲੋਡ ਵਾਹਨਾਂ ਿਖ਼ਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ |

ਕਮਿਸ਼ਨਰ ਨੇ ਪੁਲਿਸ ਸੁਰੱਖਿਆ ਲਈ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਤੀਜੀ ਚਿੱਠੀ ਲਿਖੀ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਸ਼ਹਿਰ ਦੀਆਂ ਗਲੀਆਂ ਵਿਚ ਪ੍ਰਫੁੱਲਿਤ ਹੋ ਚੁੱਕੇ ਗਾਡਰ ਕਲਚਰ ਦੀ ਜੜ੍ਹ ਪੁੱਟਣ ਪ੍ਰਤੀ ਸਥਾਨਕ ਨਗਰ ਨਿਗਮ ਦੇ ਅਧਿਕਾਰੀ ਬੇਵੱਸ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੀ ਬੇਵੱਸੀ ਉਦੋਂ ਹੋਰ ਵੱਧ ਗਈ ਹੈ ਜਦੋਂ ਜ਼ਿਲ੍ਹਾ ...

ਪੂਰੀ ਖ਼ਬਰ »

ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਮਾਮਲੇ 'ਚ 1 ਨਾਮਜ਼ਦ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਵਾਲੇ ਮਾਮਲੇ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਰਵਿੰਦਰਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਡਿਊਟੀ ਤੋਂ ਘਰ ਜਾ ਰਿਹਾ ਸੀ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਐਮ.ਏ. ਹਿਸਟਰੀ ਤੀਜੇ ਸਮੈਸਟਰ ਦਾ ਨਤੀਜਾ 100 ਫ਼ੀਸਦੀ ਰਿਹਾ

ਦਸੂਹਾ, 16 ਮਈ (ਕੌਸ਼ਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਗਏ ਨਤੀਜਿਆਂ ਵਿਚੋਂ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗ ਹਿਸਟਰੀ ਦੇ ਤੀਸਰੇ ਸਮੈਸਟਰ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ¢ ਕਾਲਜ ਦੇ ਪਿ੍ੰਸੀਪਲ ਨੀਨਾ ਅਨੇਜਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

ਗੜ੍ਹਸ਼ੰਕਰ, 16 ਮਈ (ਧਾਲੀਵਾਲ)-ਏ.ਐੱਸ.ਆਈ. ਸੁਭਾਸ਼ ਚੰਦਰ ਪੁਲਿਸ ਥਾਣਾ ਗੜ੍ਹਸ਼ੰਕਰ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਖਾਬੜਾ ਨੇੜਿਓ ਇਕ ਵਿਅਕਤੀ ਤੋਂ ਤਲਾਸ਼ੀ ਦੌਰਾਨ ਉਸ ਪਾਸੋਂ 95 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਵਲੋਂ ਇਸ ਸਬੰਧੀ ...

ਪੂਰੀ ਖ਼ਬਰ »

ਧਮਾਕੇ 'ਚ ਮਰੇ ਵਿਅਕਤੀ ਦੀ ਲਾਸ਼ ਪੋਸਟਮਾਰਟਮ ਉਪਰੰਤ ਫ਼ੌਜੀ ਅਧਿਕਾਰੀਆਂ ਨੂੰ ਸੌਾਪੀ

ਦਸੂਹਾ, 16 ਮਈ (ਭੁੱਲਰ)-ਦਸੂਹਾ ਪੁਲਿਸ ਨੇ 18 ਐਫ.ਏ.ਡੀ. ਉਚੀ ਬੱਸੀ ਅਸਲਾ ਡਿਪੂ ਵਿਚ ਹੋਏ ਧਮਾਕੇ ਦੌਰਾਨ ਇਕ ਵਿਅਕਤੀ ਅਜੇ ਪਾਂਡੇ ਦੀ ਮੌਤ ਸਬੰਧੀ 174 ਦੀ ਕਾਰਵਾਈ ਕੀਤੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਫ਼ੌਜ ਦੇ ਅਧਿਕਾਰੀਆਂ ਹਵਾਲੇ ਕਰ ਦਿੱਤੀ ਹੈ | ਡੀ.ਐਸ.ਪੀ. ...

ਪੂਰੀ ਖ਼ਬਰ »

ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਕਾਬੂ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਸਥਾਨਕ ਸੈਸ਼ਨ ਚੌਾਕ 'ਚ ਦੁਪਹਿਰ ਸਮੇਂ ਸਕੂਟਰੀ ਦੀ ਡਿੱਗੀ 'ਚੋਂ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਕਥਿਤ ਦੋਸ਼ੀ ਨੂੰ ਮੌਕੇ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਵਲੋਂ ਕਾਬੂ ਕਰ ਲਏ | ਇਸ ਸਬੰਧੀ ਐਸ.ਐਚ.ਓ. ਲੋਮੇਸ਼ ਸ਼ਰਮਾ ਨੇ ...

ਪੂਰੀ ਖ਼ਬਰ »

ਘਰਾਂ 'ਚ ਚੱਲਦੇ ਨਾਜਾਇਜ਼ ਪਾਣੀ ਦੇ ਕੁਨੈਕਸ਼ਨਾਂ ਦੀ ਗਿਣਤੀ 400 ਤੋਂ ਪਾਰ

ਗੜ੍ਹਸ਼ੰਕਰ, 16 ਮਈ (ਧਾਲੀਵਾਲ)-ਨਗਰ ਕੌਾਸਲ ਗੜ੍ਹਸ਼ੰਕਰ ਆਪਣੇ ਸ਼ਹਿਰ ਵਾਸੀਆਂ 'ਤੇ ਐਨੀ ਕੁ ਮਿਹਰਬਾਨ ਨਜ਼ਰ ਆ ਰਹੀ ਹੈ ਕਿ ਸ਼ਹਿਰ ਵਿਚ ਹਰ ਆਏ ਸਾਲ ਘਰਾਂ 'ਚ ਚੱਲਦੇ ਪਾਣੀ ਦੇ ਨਾਜਾਇਜ਼ ਕੁਨੈਕਸ਼ਨਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਸ਼ਹਿਰ ਦੇ ਵੱਖ-ਵੱਖ ...

ਪੂਰੀ ਖ਼ਬਰ »

ਲਾਇਸੈਂਸ ਬਣਾਉਣ ਲਈ ਲੋਕਾਂ ਨੂੰ ਕਰਨਾ ਪੈ ਰਿਹੈ ਭਾਰੀ ਖੱਜਲ-ਖੁਆਰੀ ਦਾ ਸਾਹਮਣਾ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਟਰਾਂਸਪੋਰਟ ਵਿਭਾਗ ਵਲੋਂ ਹੁਸ਼ਿਆਰਪੁਰ ਜ਼ਿਲ੍ਹੇੇ 'ਚ ਲੋਕਾਂ ਨੰੂ ਸਹੂਲਤ ਦੇਣ ਲਈ ਖੋਲ੍ਹੇ ਗਏ ਟਰਾਇਲ ਟਰੈਕ 'ਚ ਸਹੂਲਤਾਂ ਮਿਲਣ ਦੀ ਬਜਾਏ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਅਤੇ ਇਹ ...

ਪੂਰੀ ਖ਼ਬਰ »

ਮੁਕੇਰੀਆਂ ਤੇ ਸੁਜਾਨਪੁਰ ਦੇ ਕਾਂਗਰਸੀ ਨੇਤਾਵਾਂ ਦਾ ਵਫ਼ਦ ਓ.ਐਸ.ਡੀ. ਮੇਜਰ ਮਾਨੇਪੁਰ ਨੂੰ ਮਿਲਿਆ

ਮੁਕੇਰੀਆਂ, 16 ਮਈ (ਸਰਵਜੀਤ ਸਿੰਘ)-ਕੰਢੀ ਏਰੀਏ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਹਲਕਾ ਮੁਕੇਰੀਆਂ ਤੇ ਸੁਜਾਨਪੁਰ ਦੇ ਕਾਂਗਰਸੀ ਆਗੂਆਂ ਦਾ ਇਕ ਵਫ਼ਦ ਮੁੱਖ ਮੰਤਰੀ ਦੇ ਓ.ਐਸ.ਡੀ. ਮੇਜਰ ਅਮਨਦੀਪ ਸਿੰਘ ਮਾਨੇਪੁਰ ਨੂੰ ਮਿਲਿਆ | ਇਸ ਸਮੇਂ ਵਫ਼ਦ ਵਿਚ ਸ਼ਾਮਿਲ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਰਾਤ ਦੇ ਲੜੀਵਾਰ ਕੀਰਤਨ ਸਮਾਗਮ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਰਾਤ ਦੇ ਲੜੀਵਾਰ ਕੀਰਤਨ ਸਮਾਗਮਾਂ ਦੀ ਲੜੀ ਤਹਿਤ ਬਲਦੇਵ ਸਿੰਘ ਦੇ ਗ੍ਰਹਿ ...

ਪੂਰੀ ਖ਼ਬਰ »

ਖੇਤੀਬਾੜੀ ਇੰਸਪੈਕਟਰ ਗੁਰਮੀਤ ਸਿੰਘ ਦੀ ਸੇਵਾ ਮੁਕਤੀ 'ਤੇ ਸਮਾਗਮ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਗੁਰਮੀਤ ਸਿੰਘ ਖੇਤੀਬਾੜੀ ਇੰਸਪੈਕਟਰ ਗੜ੍ਹਦੀਵਾਲਾ ਦੀ ਸੇਵਾ ਮੁਕਤੀ ਮੌਕੇ ਗੁਰਦੁਆਰਾ ਬਾਬਾ ਕੇਸਰ ਦਾਸ ਪਿੰਡ ਜੀਆ ਸਹੋਤਾ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ...

ਪੂਰੀ ਖ਼ਬਰ »

ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ 'ਤੇ ਅੱਤਿਆਚਾਰਾਂ ਵਿਚ ਕੇਂਦਰ ਦੀ ਭਾਜਪਾ ਸਰਕਾਰ ਦੇ ਸ਼ਾਸਨਕਾਲ ਦੌਰਾਨ ਚਿੰਤਾਜਨਕ ਵਾਧਾ ਹੋਇਆ-ਸੇਖੋਂ

ਮੁਕੇਰੀਆਂ, 16 ਮਈ (ਰਾਮਗੜ੍ਹੀਆ)-ਪਾਕਿਸਤਾਨ ਦੇ ਮਸ਼ਹੂਰ ਉਰਦੂ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ਬੇਟੀ ਮੋਨਿਜਾ ਹਾਸ਼ਮੀ ਨੂੰ 15ਵੇਂ ਏਸ਼ੀਆ ਮੀਡੀਆ ਸਮਿਟ 'ਚ ਬੁਲਾ ਕੇ ਵੀ ਸ਼ਾਮਿਲ ਨਾ ਹੋਣ ਦੇਣਾ ਮੋਦੀ ਸਰਕਾਰ ਦੇ ਫ਼ਿਰਕੂ ਏਜੰਡਾ ਦਾ ਹਿੱਸਾ ਹੈ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਕੌਮੀ ਡੇਂਗੂ ਦਿਵਸ ਮੌਕੇ ਸਕੂਲ 'ਚ ਜਾਗਰੂਕਤਾ ਕੈਂਪ

ਹੁਸ਼ਿਆਰਪੁਰ 16 ਮਈ (ਬਲਜਿੰਦਰਪਾਲ ਸਿੰਘ)-ਕੌਮੀ ਡੇਂਗੂ ਦਿਵਸ ਮੌਕੇ ਇੱਕ ਜਾਗਰੂਕਤਾ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਵਿਖੇ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਚੱਕੋਵਾਲ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ | ਇਸ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਖਹਿਰਾ 'ਤੇ ਹੋਏ ਹਮਲੇ ਲਈ ਸਰਕਾਰ ਮੁਆਫੀ ਮੰਗੇ-ਡਾ: ਰਵਜੋਤ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਕਾਂਗਰਸੀ ਵਰਕਰਾਂ ਤੇ ਆਗੂਆਂ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਧੱਕਾ-ਮੁੱਕੀ ਕਰਨਾ 'ਤੇ ਇਸ ਦੌਰਾਨ ਖਹਿਰਾ ਦੇ ਬਚਾਅ ਲਈ ਆਏ ਪੁਲਿਸ ...

ਪੂਰੀ ਖ਼ਬਰ »

ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ਐਮ.ਐਸ.ਸੀ. ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦਸੂਹਾ, 16 ਮਈ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਮ.ਐਸ.ਸੀ. ਫਿਜ਼ਿਕਸ ਸਮੈਸਟਰ ਪਹਿਲਾ ਦੇ ਐਲਾਨੇ ਨਤੀਜਿਆਂ ਵਿਚ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਨਤੀਜਿਆਂ ...

ਪੂਰੀ ਖ਼ਬਰ »

ਮਨਜੀਤ ਸਿੰਘ ਪਲਾਕੀ ਦਾ ਇੰਪਲਾਈਜ਼ ਫੈੱਡਰੇਸ਼ਨ ਸਰਕਲ ਹੁਸ਼ਿਆਰਪੁਰ ਦਾ ਪ੍ਰਧਾਨ ਬਣਨ 'ਤੇ ਮੁਕੇਰੀਆਂ ਵਿਖੇ ਸਵਾਗਤ

ਮੁਕੇਰੀਆਂ, 16 ਮਈ (ਰਾਮਗੜ੍ਹੀਆ)-ਇੰਪਲਾਈਜ਼ ਫੈਡਰੇਸ਼ਨ ਮੰਡਲ ਮੁਕੇਰੀਆਂ ਦੀ ਮੀਟਿੰਗ ਬਲਵਿੰਦਰ ਸਿੰਘ ਪਨਖ਼ੂਹ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਥੀਆਂ ਵਲੋਂ ਸ. ਮਨਜੀਤ ਸਿੰਘ ਪਲਾਕੀ ਜੋ ਕਿ ਪਹਿਲਾਂ ਮੰਡਲ ਮੁਕੇਰੀਆਂ ਦੇ ਜਨਰਲ ਸਕੱਤਰ ਸਨ, ਉਨ੍ਹਾਂ ਨੂੰ ਸਰਕਲ ...

ਪੂਰੀ ਖ਼ਬਰ »

ਨਵਨਿਯੁਕਤ ਪ੍ਰਧਾਨ ਬੀ.ਸੀ. ਵਿੰਗ ਦਾ ਦਾਣਾ ਮੰਡੀ ਕੌਲਪੁਰ ਪਹੁੰਚਣ 'ਤੇ ਸਨਮਾਨ

ਘੋਗਰਾ, 16 ਮਈ (ਆਰ. ਐਸ. ਸਲਾਰੀਆ)-ਨਵ-ਨਿਯੁਕਤ ਪ੍ਰਧਾਨ ਬੀ.ਸੀ. ਵਿੰਗ ਜਥੇਦਾਰ ਬਲਦੇਵ ਸਿੰਘ ਸਰਕਲ ਮੁਕੇਰੀਆਂ ਦਾ ਦਾਣਾ ਕੌਲਪੁਰ ਪਹੰੁਚਣ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਪ੍ਰਧਾਨ ਬੀ.ਸੀ. ਵਿੰਗ ਜਥੇਦਾਰ ਬਲਦੇਵ ਸਿੰਘ ਨੇ ਬੋਲਦਿਆਂ ਪਾਰਟੀ ਹਾਈਕਮਾਂਡ ਅਤੇ ਪੰਜਾਬ ...

ਪੂਰੀ ਖ਼ਬਰ »

ਐਸ.ਪੀ.ਐਨ. ਕਾਲਜ ਦੇ ਹਿਸਟਰੀ ਵਿਭਾਗ ਦਾ ਨਤੀਜਾ ਸ਼ਾਨਦਾਰ

ਮੁਕੇਰੀਆਂ, 16 ਮਈ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜਿਆਂ ਵਿਚੋਂ ਐਮ.ਏ. ਹਿਸਟਰੀ ਸਮੈਸਟਰ ਤੀਜਾ ਦੇ ਨਤੀਜਿਆਂ ਵਿਚੋਂ ਐਸ.ਪੀ.ਐਨ. ਕਾਲਜ ਮੁਕੇਰੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਨਤੀਜੇ ਵਿਚ ਨੇਹਾ ਚੌਧਰੀ 74.75 ਫ਼ੀਸਦੀ ਅੰਕ ...

ਪੂਰੀ ਖ਼ਬਰ »

ਲਾਲਾਂ ਵਾਲੇ ਪੀਰ ਪਿੰਡ ਬੀਹੜਾ ਮੇਲੇ ਸਬੰਧੀ ਪੋਸਟਰ ਜਾਰੀ

ਸੈਲਾ ਖ਼ੁਰਦ, 16 ਮਈ (ਹਰਵਿੰਦਰ ਸਿੰਘ ਬੰਗਾ)-ਰੋਜ਼ਾ ਲੱਖ ਦਾਤਾ ਲਾਲਾਂ ਵਾਲਾ ਪੀਰ ਪ੍ਰਬੰਧਕ ਕਮੇਟੀ ਬੀਹੜਾਂ ਵਲੋਂ ਗ੍ਰਾਮ ਪੰਚਾਇਤ, ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਰੋਜ਼ਾ ਲੱਖ ਦਾਤਾ ਲਾਲਾਂ ਵਾਲੇ ਪੀਰ ਦਾ 21ਵਾਂ ਸਾਲਾਨਾ ...

ਪੂਰੀ ਖ਼ਬਰ »

ਰੇਲਵੇ ਮੰਡੀ ਸਕੂਲ 'ਚ ਡੇਂਗੂ ਸਬੰਧੀ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਹੁਸ਼ਿਆਰਪੁਰ ਨੈਸ਼ਨਲ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ ਸ਼ਾਖਾ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਰਾਸ਼ਟਰੀ ਡੇਂਗੂ ਦਿਵਸ ਪਿ੍ੰਸੀਪਲ ਲਲਿਤਾ ਰਾਣੀ ਦੀ ਅਗਵਾਈ 'ਚ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਹੁਸ਼ਿਆਰਪੁਰ, 16 ਮਈ (ਨਰਿੰਦਰ ਸਿੰਘ ਬੱਡਲਾ)-ਦੋਆਬਾ ਵਾਤਾਵਰਨ ਬਚਾਓ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਤੇ ਜਮਹੂਰੀ ਕਿਸਾਨ ਸਭਾ ਦਾ ਵਫ਼ਦ ਸਾਂਝੇ ਤੌਰ 'ਤੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਾਪਿਆ | ਇਸ ਮੌਕੇ ...

ਪੂਰੀ ਖ਼ਬਰ »

ਧੁੱਗਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਦੋ ਸਕੂਲਾਂ ਨੂੰ 4 ਲੱਖ ਦੀ ਰਾਸ਼ੀ ਭੇਟ

ਗੜ੍ਹਦੀਵਾਲਾ, 16 ਮਈ (ਚੱਗਰ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਲਗਪਗ 25 ਸਾਲ ਤੱਕ ਬਤੌਰ ਪਿ੍ੰਸੀਪਲ ਸੇਵਾਵਾਂ ਨਿਭਾਉਣ ਵਾਲੇ ਸਮਾਜ ਸੇਵਕ ਤਰਸੇਮ ਸਿੰਘ ਧੁੱਗਾ ਸਟੇਟ ਐਵਾਰਡੀ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਹਾਜੀਪੁਰ 'ਚ ਭੂੰਡ ਆਸ਼ਕਾਂ ਨੂੰ ਕਦੋਂ ਪਾਵੇਗੀ ਨਕੇਲ ਪੁਲਿਸ

ਹਾਜੀਪੁਰ, 16 ਮਈ (ਪੁਨੀਤ ਭਾਰਦਵਾਜ)-ਕਸਬਾ ਹਾਜੀਪੁਰ 'ਚ ਪਿਛਲੇ ਲੰਬੇ ਸਮੇਂ ਤੋਂ ਭੂੰਡ ਆਸ਼ਕਾਂ ਨੇ ਲੋਕਾਂ ਦੀ ਨੱਕ ਵਿਚ ਦਮ ਕਰ ਰੱਖਿਆ ਹੈ | ਸਵੇਰੇ ਸਕੂਲ ਸਮੇਂ ਹਾਜੀਪੁਰ ਦੇ ਬੱਸ ਅੱਡਾ ਚੌਾਕ ਵਿਖੇ ਕਾਲਜ ਦੀਆਂ ਲੜਕੀਆਂ ਕਾਲਜ ਜਾਣ ਵਾਸਤੇ ਬੱਸਾਂ ਦਾ ਇੰਤਜ਼ਾਰ ਕਰ ...

ਪੂਰੀ ਖ਼ਬਰ »

ਬਿਨਾਂ ਡਾਕਟਰ ਤੋਂ ਰੱਬ ਆਸਰੇ ਚੱਲ ਰਿਹਾ ਹੈ ਪ੍ਰਾਇਮਰੀ ਹੈਲਥ ਸੈਂਟਰ ਘੋਗਰਾ

ਘੋਗਰਾ, 16 ਮਈ (ਆਰ. ਐਸ. ਸਲਾਰੀਆ)-ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਪਿੰਡਾਂ ਵਿਚ ਪ੍ਰਾਇਮਰੀ ਹੈਲਥ ਸੈਂਟਰ ਸਥਾਪਤ ਕੀਤੇ ਗਏ ਹਨ ਤਾਂ ਪਿੰਡਾਂ ਦੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚੋਂ ਮਹਿੰਗੇ ਇਲਾਜ ਨਾ ਕਰਵਾਉਣੇ ਪੈਣ, ਪ੍ਰਾਇਮਰੀ ...

ਪੂਰੀ ਖ਼ਬਰ »

ਬਿਜਲੀ ਦੀ 6 ਘੰਟੇ ਸਪਲਾਈ ਨੂੰ ਲੈ ਕੇ ਕਿਸਾਨ ਨਿਗਰਾਨ ਇੰਜੀਨੀਅਰ ਨੂੰ ਮਿਲੇ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਟਿਊਬਵੈਲਾਂ 'ਤੇ ਬਿਜਲੀ ਦੀ ਦਿਨ ਸਮੇਂ 6 ਘੰਟੇ ਨਿਰੰਤਰ ਸਪਲਾਈ ਦੀ ਮੰਗ ਨੂੰ ਲੈ ਕੇ ਸ਼ਾਮਚੁਰਾਸੀ, ਟਾਂਡਾ, ਹਰਿਆਣਾ ਤੇ ਗੜ੍ਹਦੀਵਾਲਾ ਦੇ ਕਿਸਾਨਾਂ ਦਾ ਵਫ਼ਦ ਨਿਗਰਾਨ ਇੰਜੀਨੀਅਰ ਹੁਸ਼ਿਆਰਪੁਰ ਨੂੰ ਮਿਲਿਆ | ਇਸ ਮੌਕੇ ...

ਪੂਰੀ ਖ਼ਬਰ »

ਪਿ੍ੰਸੀਪਲ ਰਸਿਕ ਗੁਪਤਾ ਡਾ: ਏ.ਪੀ.ਜੇ. ਅਬਦੁਲ ਕਲਾਮ ਅਵਾਰਡ ਨਾਲ ਸਨਮਾਨਿਤ

ਦਸੂਹਾ , 16 ਮਈ (ਭੁੱਲਰ)-ਦਰਸ਼ਨ ਅਕਾਦਮੀ ਸੀ.ਬੀ.ਐਸ.ਈ. ਸੀਨੀਅਰ ਸਕਾੈਡਰੀ ਸਕੂਲ ਦਸੂਹਾ ਦੇ ਪਿ੍ੰਸੀਪਲ ਰਸਿਕ ਗੁਪਤਾ ਨੂੰ ਉਨ੍ਹਾਂ ਦੀਆਂ ਸਿੱਖਿਆ ਦੇ ਖੇਤਰ ਵਿਚ ਵਧੀਆਂ ਕਾਰਗੁਜ਼ਾਰੀ ਲਈ ਡਾ: ਏ.ਪੀ.ਜੇ. ਅਬਦੁਲ ਕਲਾਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਲਵਲੀ ...

ਪੂਰੀ ਖ਼ਬਰ »

2 ਝਪਟਮਾਰਾਂ ਿਖ਼ਲਾਫ਼ ਮਾਮਲਾ ਦਰਜ

ਅੱਡਾ ਸਰਾਂ, 16 ਮਈ (ਹਰਜਿੰਦਰ ਸਿੰਘ ਮਸੀਤੀ)-ਬੀਤੀ ਸ਼ਾਮ ਪਿੰਡ ਬਾਬਕ ਨਜ਼ਦੀਕ ਇੱਕ ਔਰਤ ਕੋਲੋਂ ਪਰਸ ਖੋਹਣ ਵਾਲੇ ਮੋਟਰਸਾਈਕਲ ਸਵਾਰ 2 ਝਪਟਮਾਰਾਂ ਿਖ਼ਲਾਫ਼ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਆਪਣੇ ਪੇਕੇ ਪਿੰਡ ਬਾਬਕ ਆਈ ਇਸ ਝਪਟਮਾਰੀ ਦਾ ਸ਼ਿਕਾਰ ਔਰਤ ...

ਪੂਰੀ ਖ਼ਬਰ »

ਖੰਨਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਹਮਣੇ ਚੁੱਕਿਆ ਅਪਾਹਜ ਲੜਕੀ ਦੀ ਪੈਨਸ਼ਨ ਬੰਦ ਕਰਨ ਦਾ ਮਾਮਲਾ

ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਸਰਕਾਰੀ ਵਿਭਾਗ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੀ ਅਣਗਹਿਲੀ ਕਾਰਨ ਇਕ ਦਲਿਤ ਮਜ਼ਦੂਰ ਆਪਣੀ 30 ਸਾਲਾ 100 ਫੀਸਦੀ ਅਪਾਹਜ ...

ਪੂਰੀ ਖ਼ਬਰ »

ਪੁਲਿਸ ਵਲੋਂ ਨੌਜਵਾਨ ਨੂੰ ਅਗਵਾ ਕਰਨ ਸਬੰਧੀ ਕੇਸ ਦਰਜ

ਦਸੂਹਾ, 16 ਮਈ (ਭੁੱਲਰ)-ਦਸੂਹਾ ਪੁਲਿਸ ਵਲੋਂ ਇਕ ਨੌਜਵਾਨ ਦੀ ਕੁੱਟਮਾਰ ਕਰਕੇ ਅਗਵਾ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ | ਏ.ਐਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅਗਵਾ ਹੋਏ ਨੌਜਵਾਨ ਰਜਿੰਦਰ ਸਿੰਘ ਦੇ ਪਿਤਾ ਮੁਹੱਬਤਪਾਲ ਸਿੰਘ ਨੇ ਪੁਲਿਸ ਨੂੰ ਬਿਆਨ ਰਾਹੀਂ ਦੱਸਿਆ ...

ਪੂਰੀ ਖ਼ਬਰ »

ਐਸ.ਜੀ.ਪੀ.ਸੀ. ਵਲੋਂ ਅੰਮਿ੍ਤਧਾਰੀ ਬੱਚੇ ਨੂੰ ਮੈਰਿਟ 'ਚ ਆਉਣ 'ਤੇ 10 ਹਜ਼ਾਰ ਦਾ ਇਨਾਮ-ਚੱਕ

ਮੁਕੇਰੀਆਂ, 16 ਮਈ (ਰਾਮਗੜ੍ਹੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮਿ੍ਤਧਾਰੀ ਸਿੱਖ ਬੱਚਿਆਂ ਨੂੰ ਪੜ੍ਹਾਈ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ 'ਤੇ ਮਾਲੀ ਸਹਾਇਤਾ ਦਾ ਸਿਲਸਿਲਾ ਜਾਰੀ ਹੈ | ਇਹ ਪ੍ਰਗਟਾਵਾ ਅੱਜ ਮੁਕੇਰੀਆਂ ਵਿਖੇ ਮੈਂਬਰ ਸ਼ੋ੍ਰਮਣੀ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਪਾਵਰਕਾਮ ਦੇ ਪ੍ਰਬੰਧਕਾਂ ਦੀ ਕੱਲ੍ਹ ਸਾੜਨਗੇ ਅਰਥੀ-ਪੱਪੂ

ਗੁਰਦਾਸਪੁਰ, 16 ਮਈ (ਆਰਿਫ਼)-ਪੀ.ਐਸ.ਈ.ਬੀ. ਇੰਪਲਾਈਜ਼ ਜਾਇੰਟ ਫੋਰਮ ਪੰਜਾਬ ਵਲੋਂ ਮੰਨੀਆਂ ਮੰਗਾਂ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵਲੋਂ ਮਨਵਾਉਣ ਲਈ ਤੇਜ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ | ਇਸ ਸਬੰਧੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਵਿੱਤ ਸਕੱਤਰ ਸੁਰਿੰਦਰ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਪਾਵਰਕਾਮ ਦੇ ਪ੍ਰਬੰਧਕਾਂ ਦੀ ਕੱਲ੍ਹ ਸਾੜਨਗੇ ਅਰਥੀ-ਪੱਪੂ

ਗੁਰਦਾਸਪੁਰ, 16 ਮਈ (ਆਰਿਫ਼)-ਪੀ.ਐਸ.ਈ.ਬੀ. ਇੰਪਲਾਈਜ਼ ਜਾਇੰਟ ਫੋਰਮ ਪੰਜਾਬ ਵਲੋਂ ਮੰਨੀਆਂ ਮੰਗਾਂ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵਲੋਂ ਮਨਵਾਉਣ ਲਈ ਤੇਜ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ | ਇਸ ਸਬੰਧੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਵਿੱਤ ਸਕੱਤਰ ਸੁਰਿੰਦਰ ...

ਪੂਰੀ ਖ਼ਬਰ »

ਦਸੂਹਾ ਵਿਖੇ ਅਚਾਨਕ ਲੱਗੀ ਅੱਗ

ਦਸੂਹਾ, 16 ਮਈ (ਭੁੱਲਰ)-ਅੱਜ ਬਾਅਦ ਦੁਪਹਿਰ ਸਿਵਲ ਰੈਸਟ ਹਾਊਸ ਦਸੂਹਾ ਤੇ ਫ਼ੌਜ ਦੇ ਏਰੀਏ ਦੇ ਵਿਚਕਾਰ ਅਚਾਨਕ ਅੱਗ ਲੱਗ ਗਈ | ਦੇਖਦਿਆਂ ਹੀ ਦੇਖਦਿਆਂ ਅੱਗ ਫੈਲ ਗਈ ਤੇ ਘਾਹ, ਬੂਟੀ ਤੇ ਸਰਕੰਡਿਆਂ ਨੂੰ ਲੱਗਦੀ ਆਲੇ ਦੁਆਲੇ ਲੱਗੇ ਦਰਖਤਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਇਸ ...

ਪੂਰੀ ਖ਼ਬਰ »

ਨਿਰਮਲ ਸਿੰਘ ਮਲੈਤ ਦੀ ਬਰਸੀ ਮੌਕੇ ਸਮਾਗਮ

ਬੀਣੇਵਾਲ, 16 ਮਈ (ਰਾਜਵਿੰਦਰ ਸਿੰਘ)-ਬੀਤ ਸਰਕਲ ਦੇ ਯੂਥ ਅਕਾਲੀ ਦਲ ਦੇ ਆਗੂ ਜਸਵੀਰ ਸਿੰਘ ਮਲੈਤ ਦੇ ਪਿਤਾ ਨਿਰਮਲ ਸਿੰਘ ਮਲੈਤ ਦੀ ਚੌਥੀ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਜਗਦੇਵ ਸਿੰਘ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਬਜ਼ੁਰਗ ਔਰਤ ਘਰੋਂ ਲਾਪਤਾ

ਹੁਸ਼ਿਆਰਪੁਰ, 16 ਮਈ (ਨਰਿੰਦਰ ਸਿੰਘ ਬੱਡਲਾ)-ਭੇਦਭਰੇ ਹਾਲਤ 'ਚ ਪਿੰਡ ਅਜਨੋਹਾ ਦੀ ਇਕ ਬਜ਼ੁਰਗ ਔਰਤ ਦੇ ਘਰੋਂ ਲਾਪਤਾ ਹੋ ਗਿਆ | ਇਸ ਸਬੰਧੀ ਥਾਣਾ ਮੇਹਟੀਆਣਾ ਪੁਲਿਸ ਕੋਲ ਦਰਜ ਕਰਵਾਈ ਲਿਖਤੀ ਸ਼ਿਕਾਇਤ 'ਚ ਅਮਨਦੀਪ ਕੌਰ ਵਾਸੀ ਅਜਨੋਹਾ ਨੇ ਦੱਸਿਆ ਕਿ ਉਸ ਦੀ ਮਾਤਾ ਨ ...

ਪੂਰੀ ਖ਼ਬਰ »

ਰਾਮਦਾਸਪੁਰ ਵਿਖੇ ਕਰਵਾਏ ਜਾ ਰਹੇ 7 ਰੋਜ਼ਾ ਸਮਾਗਮ ਸਬੰਧੀ ਪੋਸਟਰ ਜਾਰੀ

ਦਸੂਹਾ, 16 ਮਈ (ਭੁੱਲਰ)-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਾਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਹਰਚਰਨ ਸਿੰਘ ਖ਼ਾਲਸਾ ਵਲੋਂ 1904 ਦੇ ਨੀਲਾ ਤਾਰਾ ਕਾਰਵਾਈ ਅਧੀਨ ਕਰਵਾਏ ਫ਼ੌਜੀ ਹਮਲੇ ਦੀ ਦੁਖਦਾਈ ਯਾਦ ਨੂੰ ਸਮਰਪਿਤ ਪਿੰਡ ਰਮਦਾਸਪੁਰ ਵਿਖੇ ਕਰਵਾਏ ਜਾ ਰਹੇ 1 ਤੋਂ 7 ਜੂਨ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ

ਗੜ੍ਹਸ਼ੰਕਰ, 16 ਮਈ (ਧਾਲੀਵਾਲ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਗੜ੍ਹਸ਼ੰਕਰ ਦੇ ਅਹੁਦੇਦਾਰਾਂ ਦਾ ਵਫ਼ਦ ਵਲੋਂ ਬਲਾਕ ਪ੍ਰਧਾਨ ਗੁਰਜੀਤ ਸ਼ੀਹਮਾਰ ਦੀ ਅਗਵਾਈ ਹੇਠ ਵਿਧਾਇਕ ਜੈ ਕ੍ਰਿਸ਼ਨ ਰੌੜੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX