ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮੈਲਬੌਰਨ, 17 ਜਨਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਅਤੇ ਆਖ਼ਰੀ ਇੱਕ ਦਿਨਾਂ ਮੈਚ 18 ਜਨਵਰੀ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  1 day ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  1 day ago
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  1 day ago
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  1 day ago
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  1 day ago
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  1 day ago
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ ਕੱਲ੍ਹ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ
. . .  1 day ago
ਲੋਕਪਾਲ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ 7 ਮਾਰਚ ਨੂੰ
. . .  1 day ago
ਬੱਸ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਰੱਖ ਰਹੇ ਹਨ ਆਪਣਾ ਪੱਖ
. . .  1 day ago
ਰਾਮ ਰਹੀਮ ਦੇ ਵਕੀਲ ਵੱਲੋਂ ਜੱਜ ਸਾਹਮਣੇ ਰਹਿਮ ਦੀ ਅਪੀਲ
. . .  1 day ago
ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ 14 ਥਾਵਾਂ 'ਤੇ ਨਾਕਾਬੰਦੀ
. . .  1 day ago
ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
ਸੰਗਰੂਰ 'ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨ
. . .  1 day ago
ਅਮਿਤ ਸ਼ਾਹ ਦੀ ਸਿਹਤ 'ਚ ਹੋ ਰਿਹੈ ਸੁਧਾਰ - ਭਾਜਪਾ
. . .  1 day ago
ਪ੍ਰਸਿੱਧ ਗਜ਼ਲ ਗੋ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦਾ ਦੇਹਾਂਤ
. . .  1 day ago
ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਲੜਕੀਆਂ ਸਮੇਤ 3 ਦੀ ਮੌਤ
. . .  1 day ago
ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਕਰਨ ਵਾਲੀਆ 2 ਮਹਿਲਾਵਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਖਹਿਰਾ ਨੇ ਆਪ ਦੀ ਰੈਲੀ ਨੂੰ ਲੈ ਕੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ
. . .  1 day ago
ਸੌਦਾ ਸਾਧ ਦੀ ਸਜ਼ਾ ਦੀ ਸੁਣਵਾਈ ਨੂੰ ਦੇਖਦਿਆਂ ਪੰਜਾਬ ਪੁਲਸ ਵੱਲੋਂ ਥਾਂ ਥਾਂ ਨਾਕੇਬੰਦੀ
. . .  1 day ago
ਟੀ.ਐਮ.ਸੀ. ਦੀ ਵਿਰੋਧੀ ਰੈਲੀ 'ਚ ਸ਼ਾਮਲ ਹੋਣਗੇ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰਾ
. . .  1 day ago
ਸੁਪਰੀਮ ਕੋਰਟ ਵੱਲੋਂ ਸ਼ਰਤਾਂ ਤਹਿਤ ਮੁੰਬਈ 'ਚ ਡਾਂਸ ਬਾਰ ਨੂੰ ਮਨਜ਼ੂਰੀ
. . .  1 day ago
ਰਵੀ ਸ਼ੰਕਰ ਪ੍ਰਸਾਦ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  1 day ago
ਤੇਲੰਗਾਨਾ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
. . .  1 day ago
ਸੁਖਪਾਲ ਖਹਿਰਾ ਜਲੰਧਰ ਵਿਖੇ ਕਰ ਰਹੇ ਪ੍ਰੈੱਸ ਵਾਰਤਾ
. . .  1 day ago
ਸਰਪੰਚ ਵੱਲੋਂ ਦਿੱਤੀ ਪਾਰਟੀ ਦੌਰਾਨ ਦੇਸੀ ਸ਼ਰਾਬ ਪੀ ਕੇ ਦੋ ਵਿਅਕਤੀਆਂ ਦੀ ਮੌਤ
. . .  1 day ago
ਦਿੱਲੀ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰਨੀ ਚੋਣਾਂ ਨੂੰ ਅਦਾਲਤ 'ਚ ਚੁਨੌਤੀ
. . .  1 day ago
ਸ੍ਰੀ ਹੇਮਕੁੰਟ ਸਾਹਿਬ 'ਚ ਹੋਈ ਤਾਜ਼ਾ ਬਰਫ਼ਬਾਰੀ, ਦੇਖੋ ਤਸਵੀਰਾਂ
. . .  1 day ago
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  1 day ago
ਜੇਜੋਂ ਸ੍ਰੀ ਅੰਮ੍ਰਿਤਸਰ ਰੇਲ ਗੱਡੀ ਦਾ ਚੰਦੂਮਾਜਰਾ ਵੱਲੋਂ ਉਦਘਾਟਨ
. . .  1 day ago
ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  1 day ago
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਿਵਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪੰਜਾਬ ਸਰਕਾਰ ਕਿਸਾਨਾਂ ਨੂੰ ਬਲੀ ਦੇ ਬੱਕਰੇ ਨਾ ਬਣਾਵੇ, ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ 'ਤੇ ਖ਼ੁਦ ਵੀ ਕਰੇ ਅਮਲ

ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)-ਕਿਸਾਨ ਜਥੇਬੰਦੀਆਂ ਦੇ ਆਗੂ ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਅੰਸ਼ਿਕ ਰੂਪ ਵਿਚ ਲਾਗੂ ਕਰਨ ਦੇ ਦੋਸ਼ ਲਾ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਟਿ੍ਬਿਊਨਲ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੁਰਮਾਨੇ ਕਰਨ ਦੀਆਂ ਹਦਾਇਤਾਂ ਨੂੰ ਤਾਂ ਪੰਜਾਬ ਸਰਕਾਰ ਬੜੀ ਸਖ਼ਤੀ ਨਾਲ ਲਾਗੂ ਕਰ ਰਹੀ ਹੈ ਪਰ ਟਿ੍ਬਿਊਨਲ ਨੇ ਜੋ ਜ਼ਿੰਮੇਵਾਰੀਆਂ ਸੂਬਾ ਸਰਕਾਰ ਸਿਰ ਪਾਈਆਂ ਹਨ ਉਹ ਜ਼ਿੰਮੇਵਾਰੀਆਂ ਨਿਭਾਉਣ ਤੋਂ ਪੈਰ ਪਿਛਾਂਹ ਖਿੱਚ ਰਹੀ ਹੈ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸ਼ੁੱਧ ਵਾਤਾਵਰਣ ਦੇ ਹੱਕ ਵਿਚ ਉਹ ਵੀ ਹਨ ਪਰ ਇਸ ਦੇ ਲਈ ਸਰਕਾਰ ਨੂੰ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਦਾ ਕਹਿਣਾ ਹੈ ਕਿ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਖੇਤੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ 2014 ਵਾਲੀ ਕੌਮੀ ਨੀਤੀ ਜੋ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਵਲੋਂ ਤਿਆਰ ਕੀਤੀ ਗਈ, ਨੂੰ ਪੰਜਾਬ ਸਮੇਤ ਉੱਤਰੀ ਭਾਰਤ ਦੇ ਚਾਰ ਰਾਜਾਂ ਵਿਚ ਬਿਨਾਂ ਕਿਸੇ ਦੇਰੀ ਤੋਂ ਲਾਗੂ ਕਰਨ ਲਈ ਕਿਹਾ ਸੀ | ਨੈਸ਼ਨਲ ਗਰੀਨ ਟਿ੍ਬਿਊਨਲ ਨੇ ਪੰਜਾਬ ਸਰਕਾਰ ਨੂੰ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਭੈੜੇ ਅਸਰਾਂ ਬਾਰੇ ਕਿਸਾਨਾਂ ਨੂੰ ਸਿੱਖਿਅਤ ਕੀਤਾ ਜਾਵੇ, ਸਰਕਾਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ, ਉਸ ਦੀ ਢੋਆ ਢੁਆਈ ਅਤੇ ਢੁਕਵੇਂ ਮਕਸਦਾਂ ਦੀ ਵਰਤੋਂ ਲਈ ਇੱਕ ਢਾਂਚਾ ਤਿਆਰ ਕਰੇ | ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਮੁਆਵਜ਼ਾ ਜਾਰੀ ਕੀਤਾ ਜਾਵੇ | ਸੂਬਾ ਸਰਕਾਰ ਕਿਸਾਨਾਂ ਨੂੰ ਮਸ਼ੀਨਾਂ, ਢਾਂਚਾ ਅਤੇ ਸਾਜੋ ਸਮਾਨ ਜਾਂ ਇਸ ਦੀ ਬਣਦੀ ਕੀਮਤ ਦੇਵੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਖੇਤਾਂ ਵਿਚੋਂ ਫ਼ਸਲੀ ਰਹਿੰਦ-ਖੂੰਹਦ ਨੂੰ ਚੁੱਕਿਆ ਜਾਵੇ, ਇਕੱਠਾ ਕਰਕੇ ਜ਼ਿਲ੍ਹੇ ਦੇ ਹਰੇਕ ਨਿਰਧਾਰਿਤ ਕੀਤੇ ਗਏ ਹਰੇਕ ਢੁਕਵੇਂ ਸਥਾਨ ਉੱਤੇ ਭੰਡਾਰ ਕੀਤਾ ਜਾਵੇ | ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਜਾਡਲਾ ਨੇ ਆਖਿਆ ਕਿ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਪੰਜਾਬ ਸਰਕਾਰ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਦੋ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਹੈਪੀ ਸੀਡਰ ਵਰਗੇ ਸਾਜੋ ਸਾਮਾਨ ਮੁਫ਼ਤ ਦਿੱਤੇ ਜਾਣ, ਦੋ ਏਕੜ ਤੋਂ ਜ਼ਿਆਦਾ ਪਰ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਤੋਂ ਅਜਿਹੀਆਂ ਮਸ਼ੀਨਾਂ ਦੀ ਕੀਮਤ 5 ਹਜ਼ਾਰ ਰੁਪਏ ਲੈਣ ਅਤੇ 5 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਤੋਂ ਮਸ਼ੀਨਾਂ ਦੀ ਕੀਮਤ 15 ਹਜ਼ਾਰ ਰੁਪਏ ਲਈ ਜਾਵੇ | ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਕਿਸਾਨ ਆਗੂ ਜਸਪਾਲ ਸਿੰਘ ਜਾਡਲੀ ਨੇ ਆਖਿਆ ਕਿ ਪੰਜਾਬ ਸਰਕਾਰ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉੱਤੇ ਧੜਾਧੜ ਜੁਰਮਾਨੇ ਠੋਕ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਨੂੰ ਸੱਚ ਮੁਚ ਹੀ ਕਣਕ ਦੀ ਨਾੜ ਨੂੰ ਅੱਗ ਲਾਉਣ ਤੋਂ ਰੋਕਣਾ ਚਾਹੁੰਦੀ ਹੈ ਤਾਂ ਉਸ ਨੂੰ ਕਿਸਾਨਾਂ ਦੀ ਮਸ਼ੀਨਰੀ ਅਤੇ ਹੋਰ ਸਾਜੋ ਸਾਮਾਨ ਵਾਲੀ ਸਹਾਇਤਾ ਕਰਨ ਤੋਂ ਭੱਜਣਾ ਨਹੀਂ ਚਾਹੀਦਾ | ਕਿਸਾਨ ਦਲਜੀਤ ਸਿੰਘ ਮਾਣੇਵਾਲ ਦਾ ਕਹਿਣਾ ਹੈ ਕਿ ਜੋ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਪੰਜਾਬ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਹਨ ਉਨ੍ਹਾਂ ਹਦਾਇਤਾਂ ਪ੍ਰਤੀ ਪੰਜਾਬ ਸਰਕਾਰ ਪਹਿਲਾਂ ਆਪਣੀ ਜ਼ਿੰਮੇਵਾਰੀ ਨਿਭਾਵੇ, ਕਿਸਾਨਾਂ ਨੂੰ ਬਲੀ ਦਾ ਬੱਕਰਾ ਨਾ ਬਣਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਅਨੁਸਾਰ ਆਪ ਕਿਸਾਨਾਂ ਦੀ ਮਦਦ ਕਰੇ ਤੇ ਬਾਅਦ ਵਿਚ ਸਖ਼ਤੀ ਵਰਤੇ |

ਝਿੱਕਾ ਸਕੂਲ ਦੀ ਪ੍ਰਬੰਧਕ ਕਮੇਟੀ ਚੁਣੀ

ਬੰਗਾ, 16 ਮਈ (ਕਰਮ ਲਧਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਦੀ ਬਹੁੱਪਖੀ ਭਲਾਈ ਹਿੱਤ ਸਰਬਸੰਮਤੀ ਨਾਲ ਸਕੂਲ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਇਸ ਚੋਣ ਮੀਟਿੰਗ ਦੀ ਪ੍ਰਧਾਨਗੀ ਪਿੰਡ ਦੇ ਮੈਂਬਰ ਪੰਚਾਇਤ ਮਨਜੀਤ ਸਿੰਘ ਖਾਲਸਾ, ਸਕੂਲ ਦੇ ...

ਪੂਰੀ ਖ਼ਬਰ »

ਪੰਜਾਬ 'ਚ 20 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ- ਡਾ: ਗੁਰਬਖ਼ਸ਼ ਸਿੰਘ

ਨਵਾਂਸ਼ਹਿਰ, 16 ਮਈ (ਗੁਰਬਖ਼ਸ਼ ਸਿੰਘ ਮਹੇ)-ਪੰਜਾਬ 'ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਦੇ ਉਦੇਸ਼ ਤਹਿਤ ਪੰਜਾਬ ਸਰਕਾਰ ਵਲੋਂ 'ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੁਆਇਲ ਵਾਟਰ ਐਕਟ 2009' ਵਿਚ 19 ਅਪ੍ਰੈਲ 2018 ਨੂੰ ਕੀਤੀ ਗਈ ਸੋਧ ਤੇ ...

ਪੂਰੀ ਖ਼ਬਰ »

ਬਾਬਾ ਜਗਤ ਰਾਮ ਦੀ ਬਰਸੀ ਸਬੰਧੀ ਰਾਤਰੀ ਦੀਵਾਨ ਸ਼ੁਰੂ

ਰੈਲਮਾਜਰਾ, 16 ਮਈ (ਰਕੇਸ਼ ਰੋਮੀ)- ਗੁਰੂ ਦੁਆਰਾ ਬਾਬਾ ਜਗਤ ਰਾਮ ਜੀਊਵਾਲ ਬੱਛੂਆ ਵਿਖੇ 11 ਮਈ ਤੋਂ 19 ਮਈ ਤੱਕ ਬਾਬਾ ਜਗਤ ਰਾਮ ਦੀ ਬਰਸੀ ਸਬੰਧੀ ਸਮਾਗਮ ਤਹਿਤ ਰਾਤਰੀ ਦੀਵਾਨ ਬਾਬਾ ਜਗਤਾਰ ਸਿੰਘ ਪਨਿਆਲੀ ਵਾਲਿਆਂ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਹਨ | ਰਾਤਰੀ ਦੇ ...

ਪੂਰੀ ਖ਼ਬਰ »

ਚੌਧਰੀ ਮੰਗੂਪੁਰ ਵਲੋਂ ਤਹਿਸੀਲ ਪੱਧਰ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ

ਬਲਾਚੌਰ, 16 ਮਈ (ਦੀਦਾਰ ਸਿੰਘ ਬਲਾਚੌਰੀਆ)-ਅੱਜ ਤਹਿਸੀਲ ਕੰਪਲੈਕਸ ਬਲਾਚੌਰ ਵਿਖੇ ਪੁਲਿਸ ਪ੍ਰਸ਼ਾਸਨ ਦੇ ਕੰਮ ਨੂੰ ਚੁਸਤ ਦਰੁਸਤ ਬਣਾਉਣ ਤੇ ਅਫ਼ਸਰਾਂ ਨੂੰ ਜਵਾਬਦੇਹ ਬਣਾਉਣ ਹਿਤ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਤੇ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਗਿਆਨ ਵਿਸ਼ੇ ਦੇ ਨਤੀਜਿਆਂ 'ਚ ਆਇਆ ਸੁਧਾਰ-ਡੀ.ਈ.ਓ.

ਨਵਾਂਸ਼ਹਿਰ, 16 ਮਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ ਅਤੇ ਸਾਇੰਸ ਵਿਸ਼ੇ ਦੇ ਜ਼ਿਲ੍ਹਾ ਕੋਆਰਡੀਨੇਟਰ ਹਰੀ ਕਿ੍ਸ਼ਨ ਨੇ ਦੱਸਿਆ ਕਿ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਲਿਆਉਣ ਲਈ ਆਰੰਭ ਕੀਤੇ ਗਏ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਬਲਾਚੌਰ ਦੀ ਮੀਟਿੰਗ

ਬਲਾਚੌਰ, 16 ਮਈ (ਦੀਦਾਰ ਸਿੰਘ ਬਲਾਚੌਰੀਆ)- ਅੱਜ ਕੈਮਿਸਟ ਐਸੋਸੀਏਸ਼ਨ ਤਹਿਸੀਲ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਐਸ.ਕੇ. ਪਨੇਸਰ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਮੁੱਚੀ ਤਹਿਸੀਲ ਤੋਂ ਕੈਮਿਸਟ ਸ਼ਾਮਿਲ ਹੋਏ | ਇਸ ਮੌਕੇ ਸਮੁੱਚੇ ਕੈਮਿਸਟਾਂ ਨੇ ਸਪਸ਼ਟ ਸ਼ਬਦਾਂ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਦਲਿਤ ਪਰਿਵਾਰਾਂ ਦੀ ਮੁਫ਼ਤ ਬਿਜਲੀ ਸਹੂਲਤ ਨੂੰ ਰੱਦ ਕਰਨ ਦੀ ਤਿਆਰੀ-ਲੋਕ ਸੰਘਰਸ਼ ਮੰਚ

ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)-ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਨੇ ਪਾਵਰਕਾਮ ਵਲੋਂ ਐੱਸ.ਸੀ/ਬੀ.ਸੀ ਅਤੇ ਐੱਸ.ਟੀ. ਨਾਲ ਸਬੰਧਿਤ ਪਰਿਵਾਰਾਂ ਦੀ ਬਿਜਲੀ ਮੁਆਫ਼ੀ 'ਤੇ ਆਰੀ ਫੇਰਨ ਲਈ ਜਾਰੀ ਕੀਤੇ ਗਏ ਪੱਤਰ ਨੰਬਰ 989/94 ਮਿਤੀ 10/5/2018 ਨੂੰ ਫ਼ੌਰੀ ਤੌਰ ਉੱਤੇ ਵਾਪਸ ...

ਪੂਰੀ ਖ਼ਬਰ »

ਚੋਰੀ ਕੀਤੇ ਸੋਨੇ ਸਮੇਤ ਇਕ ਕਾਬੂ

ਬਹਿਰਾਮ, 16 ਮਈ (ਨਛੱਤਰ ਸਿੰਘ ਬਹਿਰਾਮ)- ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏ. ਐਸ. ਪੀ. ਸਰਤਾਜ ਸਿੰਘ ਚਾਹਲ ਸਬ-ਡਵੀਜਨ ਬੰਗਾ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ...

ਪੂਰੀ ਖ਼ਬਰ »

ਚੋਰਾਂ ਨੇ ਡੀ.ਜੇ. ਦੀ ਦੁਕਾਨ ਦਾ ਸ਼ਟਰ ਤੋੜਿਆ

ਸਾਹਲੋਂ, 16 ਮਈ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਘਟਾਰੋਂ ਵਿਖੇ ਇਕ ਡੀ.ਜੇ. ਦੀ ਦੁਕਾਨ ਦਾ ਸ਼ਟਰ ਤੋੜਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕਰਿਆਮ ਹਾਲ ਨਿਵਾਸੀ ਕਾਲੋਨੀਆਂ ਘਟਾਰੋਂ ਨੇ ਦੱਸਿਆ ਕਿ ਉਹ ਪਿੰਡ ਘਟਾਰੋਂ ਦੇ ਅੱਡੇ ...

ਪੂਰੀ ਖ਼ਬਰ »

ਜੰਗਲੀ ਸੂਰਾਂ ਵਲੋਂ ਮੱਕੀ ਦੀ ਫ਼ਸਲ ਤਬਾਹ

ਪੱਲੀ ਝਿੱਕੀ, 16 ਮਈ (ਕੁਲਦੀਪ ਸਿੰਘ ਪਾਬਲਾ) - ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਥੱਲੇ ਆਏ ਆਪਣੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰ ਰਹੇ ਹਨ, ਉਤੋਂ ਜੰਗਲੀ ਸੂਰਾਂ ਨੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਕਰਕੇ ਉਨ੍ਹਾਂ ਦਾ ਜੀਉਣਾ ਦੁਭਰ ਕੀਤਾ ਹੋਇਆ ਹੈ | ...

ਪੂਰੀ ਖ਼ਬਰ »

ਪੰਚਾਇਤੀ ਰਾਜ ਦੇ ਪੈਨਸ਼ਨਰਜ਼ ਅੱਜ ਬੰਗਾ ਵਿਖੇ ਦੇਣਗੇ ਧਰਨਾ- ਲੋਧੀ ਮਾਜਰਾ

ਨਵਾਂਸ਼ਹਿਰ, 16 ਮਈ (ਹਰਮਿੰਦਰ ਸਿੰਘ ਪਿੰਟੂ)- ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਆਪਣੀਆਂ ਮੰਗਾਂ ਦੇ ਸਬੰਧ ਵਿਚ 17 ਮਈ ਨੂੰ ਬੰਗਾ ਵਿਖੇ ਧਰਨਾ ਦੇਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਧਾਨ ਨਿਰਮਲ ਸਿੰਘ ਲੋਧੀ ਮਾਜਰਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ

ਔੜ/ਝਿੰਗੜਾਂ, 16 ਮਈ (ਕੁਲਦੀਪ ਸਿੰਘ ਝਿੰਗੜ)- ਗਰਾਮ ਪੰਚਾਇਤ ਰਾਏਪੁਰ ਡੱਬਾ ਵਲੋਂ ਬੱਚਿਆਂ ਲਈ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਬੰਗਾ ਦੇ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਵਲੋਂ ...

ਪੂਰੀ ਖ਼ਬਰ »

ਦੀਕਸ਼ਾ ਸੂਦ ਦਾ ਵਿਸ਼ੇਸ਼ ਸਨਮਾਨ

ਮਜਾਰੀ/ਸਾਹਿਬਾ, 16 ਮਈ (ਨਿਰਮਲਜੀਤ ਸਿੰਘ ਚਾਹਲ)- ਸਰਕਾਰੀ ਹਾਈ ਸਕੂਲ ਛਦੌੜ੍ਹੀ ਵਿਖੇ 10ਵੀਂ ਕਲਾਸ ਦੀ ਵਿਦਿਆਰਥਣ ਦੀਕਸ਼ਾ ਸੂਦ ਵਲੋਂ ਜ਼ਿਲ੍ਹੇ 'ਚੋਂ ਤੀਸਰਾ ਅਤੇ ਪੰਜਾਬ ਚੋਂ 20ਵਾਂ ਰੈਂਕ ਪ੍ਰਾਪਤ ਕਰਨ 'ਤੇ ਉਸ ਦੇ ਮਾਣ ਸਨਮਾਨ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਸੈਮੀਨਾਰ

ਬੰਗਾ, 16 ਮਈ (ਲਾਲੀ ਬੰਗਾ) - ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਇਕਾਈ ਵਲੋਂ ਡਾ: ਨਿਰੰਜਣ ਪਾਲ ਦੀ ਪ੍ਰਧਾਨਗੀ ਹੇਠ ਮੈਡੀਕਲ ਸਿੱਖਿਆ ਸੈਮੀਨਾਰ ਕਰਵਾਇਆ ਗਿਆ। ਏ-ਪੈਕਸ ਹਸਪਤਾਲ ਜਲੰਧਰ ਦੇ ਮਾਹਿਰ ਡਾ: ਕਰਨਵੀਰ ਸਿੰਘ ਵਲੋਂ ਅਧਰੰਗ ਦੀ ਬੀਮਾਰੀ ਪ੍ਰਤੀ ਜਾਣਕਾਰੀ ...

ਪੂਰੀ ਖ਼ਬਰ »

ਡੈਪੋ ਤੇ ਕਿੱਕ ਡਰੱਗ ਸੰਸਥਾ ਨੇ ਨਸ਼ਿਆਂ ਵਿਰੁੱਧ ਕੀਤਾ ਪ੍ਰੇਰਿਤ

ਬੰਗਾ, 16 ਮਈ (ਲਾਲੀ ਬੰਗਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਸੰਸਥਾ ਡੈਪੋ ਵਲੋਂ ਲਗਾਇਆ ਗਿਆ ਪੰਜ ਰੋਜ਼ਾ ਸੈਮੀਨਾਰ ਵਿਦਿਆਰਥੀਆਂ ਨੂੰ ਨਸ਼ਿਆਂ ਦੀਆਂ ਬੁਰੀਆਂ ਅਲਾਮਤਾਂ ਤੋਂ ਜਾਗਰੂਕ ਕਰਦਾ ਹੋਇਆ ਸਮਾਪਤ ਹੋ ਗਿਆ। ਪ੍ਰਿੰਸੀਪਲ ਰਸ਼ਪਾਲ ਸਿੰਘ ਤੇ ਵਾਈਸ ...

ਪੂਰੀ ਖ਼ਬਰ »

ਖ਼ੁਸ਼ਹਾਲੀ ਦੇ ਰਾਖਿਆਂ ਦੀ ਕਾਰਗੁਜ਼ਾਰੀ ਪ੍ਰਸ਼ਾਸਨਿਕ ਸੁਧਾਰਾਂ ਲਈ ਅਹਿਮ ਸਿੱਧ ਹੋ ਰਹੀ ਹੈ-ਸ਼ੇਰਗਿੱਲ

ਬਲਾਚੌਰ/ਰੱਤੇਵਾਲ, 16 ਮਈ (ਗੁਰਦੇਵ ਸਿੰਘ ਗਹੂੰਣ, ਸ਼ਰਨਜੀਤ ਭਾਟੀਆ)- ਖ਼ੁਸ਼ਹਾਲੀ ਦੇ ਰਾਖਿਆਂ ਵਲੋਂ ਕੀਤੇ ਜਾ ਰਹੇ ਕੰਮ ਆਸ ਮੁਤਾਬਿਕ ਨਤੀਜੇ ਦੇ ਰਹੇ ਹਨ ਅਤੇ ਉਨ੍ਹਾਂ ਵਲੋਂ ਕੀਤੀਆਂ ਰਿਪੋਰਟਾਂ ਪ੍ਰਸ਼ਾਸਨਿਕ ਸੁਧਾਰਾਂ, ਲੋਕ ਪੱਖੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ...

ਪੂਰੀ ਖ਼ਬਰ »

ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤੇ ਇਨਾਮ

ਨਵਾਂਸ਼ਹਿਰ, 16 ਮਈ (ਗੁਰਬਖ਼ਸ਼ ਸਿੰਘ ਮਹੇ)- ਸ.ਸ.ਸ.ਸ. ਲੰਗੜੋਆ ਵਿਖੇ ਨਰਿੰਦਰ ਸਿੰਘ ਵਾਸੀ ਅਹਿਮਦਾਬਾਦ ਵਲੋਂ ਆਪਣੇ ਮਾਤਾ ਪਿਤਾ ਦੇ ਨਾਂਅ 'ਤੇ ਸ਼ੁਰੂ ਕੀਤੇ ਅਵਤਾਰ ਕੌਰ ਗੁਰਦੇਵ ਸਿੰਘ ਯਾਦਗਾਰੀ ਵਜ਼ੀਫ਼ੇ ਅਧੀਨ ਲੋੜਵੰਦ ਵਿਦਿਆਰਥੀਆਂ ਨੂੰ 5100- 5100 ਰੁਪਏ ਨਕਦ ਇਨਾਮ ਦਿੱਤੇ ...

ਪੂਰੀ ਖ਼ਬਰ »

ਤਜਿੰਦਰ ਕੌਰ ਸੋਇਤਾ ਦਾ ਵਿਸ਼ੇਸ਼ ਸਨਮਾਨ

ਉਸਮਾਨਪੁਰ, 16 ਮਈ (ਮਝੂਰ)- ਕਾਂਗਰਸ ਹਾਈ ਕਮਾਂਡ ਵਲੋਂ ਬੀਬੀ ਤਜਿੰਦਰ ਕੌਰ ਸੋਇਤਾ ਨੂੰ ਇਸਤਰੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਲਗਾਏ ਜਾਣ 'ਤੇ ਉਨ੍ਹਾਂ ਦਾ ਜੱਦੀ ਪਿੰਡ ਸੋਇਤਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪੰਚਾਇਤ ਯੂਨੀਅਨ ਦੇ ...

ਪੂਰੀ ਖ਼ਬਰ »

ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ

ਸੰਧਵਾਂ, 16 ਮਈ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ: ਮਨੋਹਰ ਲਾਲ ਖਟਕੜ ਦੀ ਅਗਵਾਈ 'ਚ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ, ਜਿਸ 'ਚ ਕੇਵਲ ਚੰਦ ਚੇਅਰਮੈਨ, ਪਿ੍ੰ: ਮਨੋਹਰ ਲਾਲ ਖਟਕੜ ਸਕੱਤਰ, ਜਸਵਿੰਦਰ ...

ਪੂਰੀ ਖ਼ਬਰ »

ਬੰਗਾ 'ਚ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਮਨਾਇਆ

ਬੰਗਾ, 16 ਮਈ (ਜਸਬੀਰ ਸਿੰਘ ਨੂਰਪੁਰ)- ਰਾਮਗੜ੍ਹੀਆ ਧੀਮਾਨ ਸਭਾ ਬੰਗਾ ਵਲੋਂ ਸੰਗਤ ਦੇ ਸਹਿਯੋਗ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਬੰਗਾ ਵਿਖੇ ਮਨਾਇਆ ਗਿਆ | ਭੋਗ ਉਪਰੰਤ ਡਾ: ਹਰਭਜਨ ਸਿੰਘ ਭੋਗਲ ਦੇ ਜਥੇ ਨੇ ਕੀਰਤਨ ਕੀਤਾ | ਕੁਲਜੀਤ ਸਿੰਘ ਬਾਬਾ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਸੜਕਾਂ 'ਤੇ ਪੈਚਵਰਕ ਲਗਾਏ

ਨਵਾਂਸ਼ਹਿਰ, 16 ਮਈ (ਹਰਮਿੰਦਰ ਸਿੰਘ ਪਿੰਟੂ)- ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਜਿਥੇ ਮਰੀਜ਼ਾਂ ਦੇ ਇਲਾਜ ਲਈ ਮੁਫ਼ਤ ਡਾਕਟਰੀ ਜਾਂਚ ਕੇਂਦਰ ਗੁਰਦੁਆਰਾ ਸਿੰਘ ਸਭਾ ਵਿਖੇ ਚਲਾਇਆ ਜਾ ਰਿਹਾ ਹੈ, ਉੱਥੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਆਜ਼ਾਦ ਕਰਾਉਣ ਲਈ ...

ਪੂਰੀ ਖ਼ਬਰ »

ਖਟਕੜ ਕਲਾਂ 'ਚ ਜਸਵੰਤ ਸਿੰਘ ਭਾਰਟਾ ਦੀ ਭੁੱਖ ਹੜਤਾਲ ਚੌਥੇ ਦਿਨ ਜਾਰੀ

ਬੰਗਾ, 16 ਮਈ (ਜਸਬੀਰ ਸਿੰਘ ਨੂਰਪੁਰ)- ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਬੁੱਤ ਸਾਹਮਣੇ ਸੰਘਰਸ਼ ਕਮੇਟੀ ਪੰਜਾਬ ਵਲੋਂ ਜਸਵੰਤ ਸਿੰਘ ਭਾਰਟਾ ਪ੍ਰਧਾਨ ਦੀ ਅਗਵਾਈ 'ਚ ਸ਼ਹੀਦਾਂ ਨੂੰ ਕੌਮੀ ਦਰਜਾ ਦੇਣ ਅਤੇ ਸਰਕਾਰੀ ਛੁੱਟੀ ਦੀ ਮੰਗ ਨੂੰ ਲੈ ਕੇ ਸ਼ੁਰੂ ...

ਪੂਰੀ ਖ਼ਬਰ »

ਮਾਹਿਲ ਗਹਿਲਾ ਸਕੂਲ 'ਚ ਵਿਦਿਆਰਥੀਆਂ ਦੇ ਸਨਮਾਨ ਹਿੱਤ ਸਮਾਗਮ

ਬੰਗਾ, 16 ਮਈ (ਕਰਮ ਲਧਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲ ਗਹਿਲਾ ਵਿਖੇ ਪ੍ਰੀਖਿਆਵਾਂ 'ਚੋਂ ਚੰਗੇ ਅੰਕ ਪ੍ਰਾਪਤ ਕਰਕੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਹਿੱਤ ਸਮਾਗਮ ਕਰਾਇਆ ਗਿਆ | ਪਿ੍ੰਸੀਪਲ ਜਤਿੰਦਰ ਮੋਹਨ ਨੇ ਸੰਬੋਧਨ ਕਰਦੇ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ 'ਪੋਕਸੋ' ਦੀ ਜਾਣਕਾਰੀ ਦੇਣ ਲਈ ਸੈਮੀਨਾਰ

ਨਵਾਂਸ਼ਹਿਰ, 16 ਮਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਬਾਲ ਅਪਰਾਧ ਐਕਟ ਪੋਕਸੋ ਤਹਿਤ ਪਰਚਾ ਦਰਜ ਕਰਨ ਮੌਕੇ ਅਪਣਾਈ ਜਾਣ ਵਾਲੀ ਕਾਨੂੰਨੀ ਪ੍ਰਕਿਰਿਆ ਸਬੰਧੀ ਅਤੇ ਪੰਜਾਬ ਪੀੜਤ ਮੁਆਵਜ਼ਾ ਐਕਟ 2017 ਸਬੰਧੀ ...

ਪੂਰੀ ਖ਼ਬਰ »

ਲੰਗੇਰੀ 'ਚ ਕਾਨੂੰਨੀ ਸਹਾਇਤਾ ਕੈਂਪ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ

ਬੰਗਾ, 16 ਮਈ (ਜਸਬੀਰ ਸਿੰਘ ਨੂਰਪੁਰ)- ਪਿੰਡ ਲੰਗੇਰੀ ਵਿਖੇ ਹੈਲਪ ਡੈਸਕ ਕੈਂਪ ਲਗਾਇਆ ਗਿਆ | ਜਿਸ ਵਿਚ ਲੋਕਾਂ ਦੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਪੈਨਸ਼ਨ, ਸਪੋਂਸਰਸ਼ਿਪ, ਫੋਸਟਰ ਕੇਅਰ, ਅਪਾਹਿਜ ਬੱਸ ਪਾਸ, ਸੀਨੀਅਰ ਸਿਟੀਜਨ ਬੱਸ ਪਾਸ ਅਤੇ ਹੋਰ ਵੱਖ-ਵੱਖ ...

ਪੂਰੀ ਖ਼ਬਰ »

ਕਾਹਮਾ ਸਕੂਲ ਵਿਖੇ ਇਨਾਮ ਵੰਡ ਸਮਾਗਮ

ਮੱਲਪੁਰ ਅੜਕਾਂ, 16 ਮਈ (ਮਨਜੀਤ ਸਿੰਘ ਜੱਬੋਵਾਲ)- ਪਿੰਡ ਕਾਹਮਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਲੇਜ਼ ਯੂਥ ਕਲੱਬ, ਗ੍ਰਾਮ ਪੰਚਾਇਤ ਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਛੇਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਦੇ ...

ਪੂਰੀ ਖ਼ਬਰ »

ਸਕੂਲ 'ਚ ਨਵੇਂ ਕਮਰਿਆਂ ਦਾ ਉਦਘਾਟਨ

ਬਲਾਚੌਰ, 16 ਮਈ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ | ਇਹ ਵਿਚਾਰ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 31 ਲੱਖ 44 ਹਜ਼ਾਰ ...

ਪੂਰੀ ਖ਼ਬਰ »

ਜਸਵੀਰ ਕੌਰ ਸੈਣੀ ਯਾਦਗਾਰੀ ਟਰੱਸਟ ਵਲੋਂ ਵਜ਼ੀਫ਼ਾ ਵੰਡ ਸਮਾਗਮ

ਬਲਾਚੌਰ, 16 ਮਈ (ਦੀਦਾਰ ਸਿੰਘ ਬਲਾਚੌਰੀਆ)- ਜਸਵੀਰ ਕੌਰ ਸੈਣੀ ਯਾਦਗਾਰੀ ਐਜੂਕੇਸ਼ਨਲ ਤੇ ਵੈੱਲਫੇਅਰ ਟਰੱਸਟ ਬਲਾਚੌਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਲਾਚੌਰ ਵਿਖੇ ਵਜ਼ੀਫ਼ਾ ਵੰਡ ਸਮਾਗਮ ਕਰਾਇਆ ਗਿਆ | ਪ੍ਰਧਾਨ ਡਾ: ਸੁਖਦੇਵ ਸਿੰਘ ਸੈਣੀ ਦੀ ਦੇਖ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਕ੍ਰਿਕਟ ਟੂਰਨਾਮੈਂਟ ਬਲੌ ਾਗੀ ਦੀ ਟੀਮ ਨੇ ਜਿੱਤਿਆ

ਬੰਗਾ, 16 ਮਈ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਪਿੰਡ ਛੋਕਰਾਂ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਫਾਈਨਲ ਮੁਕਾਬਲਾ ਬਲੌਾਗੀ ਅਤੇ ਵਲੀਆਂ ਵਾਲੀ ਦੀ ਟੀਮ ਵਿਚਕਾਰ ਹੋਇਆ ਜਿਸ ਵਿਚ ਬਲੌਾਗੀ ਦੀ ਟੀਮ ...

ਪੂਰੀ ਖ਼ਬਰ »

ਸੀ. ਐਚ. ਸੀ. ਮੁਕੰਦਪੁਰ ਵਿਖੇ ਡੇਂਗੂ ਦਿਵਸ ਦੌਰਾਨ ਦਿੱਤੀ ਜਾਣਕਾਰੀ

ਮੁਕੰਦਪੁਰ, 16 ਮਈ (ਅਮਰੀਕ ਸਿੰਘ ਢੀਂਡਸਾ)- ਸਿਵਲ ਸਰਜਨ ਡਾ: ਗੁਰਿੰਦਰ ਚਾਵਲਾ ਦੇ ਦਿਸ਼ਾ ਨਿਰਦੇਸ਼ ਤਹਿਤ ਡਾ: ਮਹਿੰਦਰ ਸਿੰਘ ਦੁੱਗ ਐਸ. ਐਮ. ਓ. ਦੀ ਅਗਵਾਈ ਹੇਠ ਸਿਵਲ ਹਸਪਤਾਲ ਮੁਕੰਦਪੁਰ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ | ਇਸ ਦੌਰਾਨ ਐਸ. ਐਮ. ਓ ਡਾ: ਦੁੱਗ, ਰਾਜ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਕਿੱਤਾ ਮੁਖੀ ਬਣਾਉਣ ਸਬੰਧੀ ਸੈਮੀਨਾਰ

ਮਜਾਰੀ/ਸਾਹਿਬਾ, 16 ਮਈ (ਨਿਰਮਲਜੀਤ ਸਿੰਘ ਚਾਹਲ)- ਪ੍ਰਧਾਨ ਮੰਤਰੀ ਕੌਸ਼ਲ ਕੇਂਦਰੀ ਸਕੀਮ ਅਧੀਨ ਬੇਰੁਜ਼ਗਾਰ ਨੌਜਵਾਨਾਂ ਨੂੰ ਕਿੱਤਾ ਮੁਖੀ ਬਣਾਉਣ ਲਈ ਐਨ.ਐੱਸ.ਡੀ.ਸੀ. ਵਲੋਂ ਪਿੰਡ ਕਰਾਵਰ ਵਿਖੇ ਸੈਮੀਨਾਰ ਲਗਾਇਆ ਗਿਆ | ਰਿਲੇਸ਼ਨਸ਼ਿਪ ਮੈਨੇਜਰ ਅਮਨਦੀਪ, ਗੁਰਪ੍ਰੀਤ ...

ਪੂਰੀ ਖ਼ਬਰ »

ਤੰਬਾਕੂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਦ੍ਹਰਵਾੜਾ ਸ਼ੁਰੂ

ਬਲਾਚੌਰ, 16 ਮਈ (ਦੀਦਾਰ ਸਿੰਘ ਬਲਾਚੌਰੀਆ)- ਨੌਜਵਾਨਾਂ ਨੂੰ ਤੰਬਾਕੂ ਪ੍ਰਤੀ ਜਾਗਰੂਕ ਕਰਨ ਹਿਤ ਨਗਰ ਕੌਾਸਲ ਬਲਾਚੌਰ ਪੂਰੀ ਤਰ੍ਹਾਂ ਸਰਗਰਮੀ ਨਾਲ ਕੰਮ ਕਰ ਰਹੀ ਹੈ | ਇਹ ਜਾਣਕਾਰੀ ਧਨਵੰਤ ਸਿੰਘ ਨੇ ਦਿੱਤੀ, ਉਨ੍ਹਾਂ ਦੱਸਿਆ ਕਿ ਅੱਜ ਜਨਤਕ ਥਾਵਾਂ 'ਤੇ ਪ੍ਰੀਤਮ ਸਿੰਘ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX