ਤਾਜਾ ਖ਼ਬਰਾਂ


ਆਈ.ਪੀ.ਐਲ 2018 ਫਾਈਨਲ : 3 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 10/0
. . .  6 minutes ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 5/0
. . .  10 minutes ago
ਆਈ.ਪੀ.ਐਲ 2018 ਫਾਈਨਲ : ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 0/0
. . .  15 minutes ago
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 179 ਦੌੜਾਂ ਦਾ ਟੀਚਾ
. . .  35 minutes ago
ਆਈ.ਪੀ.ਐਲ 2018 ਫਾਈਨਲ : 19 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 168/5
. . .  41 minutes ago
ਆਈ.ਪੀ.ਐਲ 2018 ਫਾਈਨਲ : 18 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 160/5
. . .  46 minutes ago
ਆਈ.ਪੀ.ਐਲ 2018 ਫਾਈਨਲ : 17 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 144/5
. . .  51 minutes ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਦੀਪਕ ਹੁੱਡਾ 3 ਦੌੜਾਂ ਬਣਾ ਕੇ ਆਊਟ
. . .  52 minutes ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 135/4
. . .  56 minutes ago
ਡੀ.ਸੀ ਵੱਲੋਂ ਚੋਣ ਡਿਊਟੀ ਸਬੰਧੀ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ
. . .  58 minutes ago
ਜਲੰਧਰ, 27 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ, ਸ਼ਾਕਿਬ ਅਲ ਹਸਨ 23 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 126/3
. . .  about 1 hour ago
ਆਈ.ਪੀ.ਐਲ 2018 ਫਾਈਨਲ : 14 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/3
. . .  about 1 hour ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 108/3
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਕਪਤਾਨ ਵਿਲੀਅਮਸਨ 47 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 101/2
. . .  about 1 hour ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 90/2
. . .  about 1 hour ago
ਆਈ.ਪੀ.ਐਲ 2018 ਫਾਈਨਲ : 10 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 73/2
. . .  about 1 hour ago
ਆਈ.ਪੀ.ਐਲ 2018 ਫਾਈਨਲ : 9 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 70/2
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਸਰਾ ਝਟਕਾ, ਸ਼ਿਖਰ ਧਵਨ 26 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 8 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 62/1
. . .  about 1 hour ago
ਆਈ.ਪੀ.ਐਲ 2018 ਫਾਈਨਲ : 7 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 51/1
. . .  about 1 hour ago
ਆਈ.ਪੀ.ਐਲ 2018 ਫਾਈਨਲ : 6 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 42/1
. . .  about 1 hour ago
ਆਈ.ਪੀ.ਐਲ 2018 ਫਾਈਨਲ : 5 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 30/1
. . .  about 1 hour ago
ਆਈ.ਪੀ.ਐਲ 2018 ਫਾਈਨਲ : 4 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  about 2 hours ago
ਆਈ.ਪੀ.ਐਲ 2018 ਫਾਈਨਲ : 3 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  about 2 hours ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 14/1
. . .  about 2 hours ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ, ਗੌਸਵਾਮੀ 4 ਦੌੜਾਂ ਬਣਾ ਕੇ ਆਊਟ
. . .  about 2 hours ago
ਆਈ.ਪੀ.ਐਲ 2018 ਫਾਈਨਲ : ਇੱਕ ਓਵਰ ਬਾਅਦ ਸਨਰਾਈਜ਼ਰਸ ਹੈਦਰਾਬਾਦ 6/0
. . .  about 2 hours ago
ਆਈ.ਪੀ.ਐਲ 2018 ਫਾਈਨਲ : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਗੋਰੇਗਾਂਵ ਪੱਛਮ 'ਚ ਐਸ.ਵੀ. ਰੋਡ 'ਤੇ ਤਕਨੀਕ ਪਲਸ ਵਨ ਦੀ ਇਮਾਰਤ 'ਚ ਲੱਗੀ ਅੱਗ
. . .  about 2 hours ago
ਤਾਮਿਲਨਾਡੂ ਦੇ ਮੰਤਰੀ ਨੇ ਤੂਤੀਕੋਰਨ ਹਿੰਸਾ 'ਚ ਜ਼ਖਮੀ ਲੋਕ ਨਾਲ ਕੀਤੀ ਮੁਲਾਕਾਤ
. . .  about 3 hours ago
ਤੇਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੇਂਦਰ ਸੂਬਾ ਸਰਕਾਰਾਂ ਨਾਲ ਮਿਲ ਕੇ ਲੱਭ ਰਹੀ ਹੈ ਹੱਲ - ਫੜਨਵੀਸ
. . .  about 3 hours ago
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  about 3 hours ago
ਉਪ ਰਾਸ਼ਟਰਪਤੀ ਵਲੋਂ ਕੱਲ੍ਹ ਕੀਤਾ ਜਾਵੇਗਾ ਜੰਮੂ ਦਾ ਦੌਰਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਿਵਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ
  •     Confirm Target Language  

ਫਾਜ਼ਿਲਕਾ / ਅਬੋਹਰ

ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਦੀ ਮੌਤ, 2 ਜ਼ਖ਼ਮੀ

ਗੁਰੂਹਰਸਹਾਏ, 16 ਮਈ (ਹਰਚਰਨ ਸਿੰਘ ਸੰਧੂ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਗੁਰਦੁਆਰਾ ਪਰਗਟ ਸਾਹਿਬ ਨੇੜੇ ਇਕ ਕਾਰ ਤੇ ਮੋਟਰਸਾਈਕਲ ਸਵਾਰਾਂ ਦੀ ਸਿੱਧੀ ਟੱਕਰ 'ਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਤੇ 2 ਬਾਕੀ ਸਾਥੀ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਪੁੱਤਰ ਖਾਰਾ ਸਿੰਘ, ਰਾਕੇਸ਼ ਕੁਮਾਰ ਤੇ ਬਿੰਦਰ ਸਿੰਘ ਕੋਟ ਈਸੇ ਖ਼ਾ ਜੋ ਪੈਸ਼ਨ ਮੋਟਰਸਾਈਕਲ ਨੰਬਰ ਪੀ.ਬੀ. 03 ਡੀ.ਐੱਸ. 7422 'ਤੇ ਫ਼ਿਰੋਜ਼ਪੁਰ ਨੂੰ ਜਾ ਰਹੇ
ਸਨ ਤੇ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਇੰਡੀਕਾ ਕਾਰ ਪੀ.ਬੀ. 03 ਕਿਊ 7631 ਨਾਲ ਸਿੱਧੀ ਟੱਕਰ ਹੋ ਗਈ, ਜਿਸ ਨਾਲ ਜੋਗਿੰਦਰ ਸਿੰਘ (60) ਦੀ ਮੌਤ ਹੋ ਗਈ ਤੇ ਰਾਕੇਸ਼ (45), ਬਿੰਦਰ (40) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਸਹਾਇਤਾ ਹਾਈਵੇ ਪੈਟਰੋਲਿੰਗ ਪੁਲਿਸ ਵਲੋਂ ਕੀਤੀ ਗਈ ਤੇ 108 ਐਾਬੂਲੈਂਸ ਰਾਹੀਂ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਜੋਗਿੰਦਰ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ ਗਿਆ ਤੇ ਬਾਕੀ ਜ਼ਖ਼ਮੀਆਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਲਈ ਭੇਜਿਆ ਗਿਆ | ਉੱਧਰ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ |

ਮਿ੍ਤਕ ਦੇ ਪਰਿਵਾਰ ਵਾਲਿਆਂ ਨੇ ਲਾਸ਼ ਹਸਪਤਾਲ ਰੱਖਕੇ ਲਗਾਇਆ ਧਰਨਾ

ਅਬੋਹਰ, 16 ਮਈ (ਸੁਖਜਿੰਦਰ ਸਿੰਘ ਢਿੱਲੋਂ)-ਬੀਤੀ ਰਾਤ ਰੇਲਵੇ ਫਾਟਕ ਨਾਲ ਟਕਰਾ ਕੇ ਜ਼ਖ਼ਮੀ ਹੋਣ ਤੋਂ ਬਾਅਦ ਦਮ ਹੋੜਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰਕੇ ਅੱਜ ਸਰਕਾਰੀ ਹਸਪਤਾਲ 'ਚ ਧਰਨਾ ਲਗਾ ਦਿੱਤਾ | ਬਾਅਦ 'ਚ ਪੁਲਸ ਕਪਤਾਨ ਨੇ ...

ਪੂਰੀ ਖ਼ਬਰ »

ਬਲੈਰੋ ਸਵਾਰ 'ਤੇ ਗੋਲੀਆਂ ਚਲਾਉਣ ਵਾਲਿਆਂ ਵਿਰੁੱਧ ਇਰਾਦਾ ਕਤਲ ਸਬੰਧੀ ਮਾਮਲਾ ਦਰਜ

ਜ਼ੀਰਾ, 16 ਮਈ (ਮਨਜੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਸਥਾਨਕ ਮਖੂ ਰੋਡ 'ਤੇ ਰੰਜਿਸ਼ ਦੇ ਚੱਲਦਿਆਂ ਬਲੈਰੋ ਸਵਾਰ ਵਿਅਕਤੀਆਂ 'ਤੇ ਸ਼ਰੇਆਮ ਗੋਲੀਆਂ ਚਲਾਉਣ ਵਾਲੇ 8 ਵਿਅਕਤੀਆਂ ਤੇ 2 ਹੋਰ ਅਣਪਛਾਤਿਆਂ ਵਿਰੁੱਧ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ...

ਪੂਰੀ ਖ਼ਬਰ »

ਨਿਯਮਾਂ ਨੂੰ ਅੰਗੂਠਾ ਵਿਖਾ ਕੇ ਲਗਾਏ ਗਏ ਟੋਲ ਨਾਕੇ 'ਤੇ ਵਸੂਲੀ ਸ਼ੁਰੂ

ਤਲਵੰਡੀ ਭਾਈ, 16 ਮਈ (ਕੁਲਜਿੰਦਰ ਸਿੰਘ ਗਿੱਲ)- ਜਦ ਆਮ ਆਦਮੀ ਨਿਯਮ ਤੋੜਦਾ ਹੈ ਤਾਂ ਉਸ ਨੂੰ ਕਾਨੂੰਨੀ ਸ਼ਿਕੰਜੇ ਦਾ ਸਾਹਮਣਾ ਕਰਨਾ ਪੈਂਦਾ, ਪ੍ਰੰਤੂ ਜਦੋਂ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਵਾਸਤੇ ਸਰਕਾਰੀ ਵਿਭਾਗ ਹੀ ਨਿਯਮ ਨੂੰ ਅੰਗੂਠਾ ਵਿਖਾ ਦੇਣ ਤਾਂ ਫਿਰ ਰੱਬ ...

ਪੂਰੀ ਖ਼ਬਰ »

ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ 'ਤੇ 6 ਵਿਰੁੱਧ ਪਰਚਾ ਦਰਜ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ 6 ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ | ਐਸ.ਆਈ. ਬਲਜੀਤ ਸਿੰਘ ਇੰਚਾਰਜ ਐਾਟੀ ਮਾਈਨਿੰਗ ਸਟਾਫ਼ ਫ਼ਾਜ਼ਿਲਕਾ ਨੇ ਥਾਣਾ ਸਦਰ ਪੁਲਿਸ ਨੂੰ ...

ਪੂਰੀ ਖ਼ਬਰ »

ਮਧੂ ਮੱਖੀਆਂ ਸਮੇਤ 55 ਬਕਸੇ ਅੱਗ ਦੀ ਭੇਟ ਚੜੇ੍ਹ

ਮਖੂ, 16 ਮਈ (ਮੁਖਤਿਆਰ ਸਿੰਘ ਧੰਜੂ)- ਜਿੱਥੇ ਅੰਤਰਰਾਸ਼ਟਰੀ ਸ਼ਹਿਦ ਦੇ ਰੇਟ ਘੱਟ ਮਿਲਣ ਨਾਲ ਮਧੂ ਮੱਖੀ ਪਾਲਕ ਪਹਿਲੇ ਹੀ ਵਾਧੂ ਖ਼ਰਚਿਆਂ ਦੇ ਬੋਝ ਦੇ ਥੱਲੇ ਦੱਬਿਆ ਹੋਇਆ ਹੈ | ਉੱਥੇ ਹੀ ਇਸ ਵਾਰ ਅੱਗ ਲੱਗਣ ਨਾਲ ਮਧੂ ਮੱਖੀ ਪਾਲਕਾਂ ਦੇ ਮਧੂ ਮੱਖੀ ਸਮੇਤ ਬਕਸਿਆਂ ਦਾ ...

ਪੂਰੀ ਖ਼ਬਰ »

ਸੋਸ਼ਲ ਮੀਡੀਏ ਦੇ ਗਰੁੱਪ ਵਿਚ ਅਸ਼ਲੀਲ ਵੀਡੀਓ ਪਾਉਣ 'ਤੇ ਮੁਕੱਦਮਾ ਦਰਜ

ਅਬੋਹਰ, 16 ਮਈ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੇ ਇਕ ਵੱਡੇ ਵਪਾਰਕ ਅਦਾਰੇ ਦੇ ਮੁਖੀ ਵਲੋਂ ਇਕ ਸੋਸ਼ਲ ਮੀਡੀਏ ਦੇ ਗਰੁੱਪ 'ਚ ਅਸ਼ਲੀਲ ਵੀਡੀਓ ਪਾਉਣ ਦੇ ਮਾਮਲੇ 'ਚ ਉਸ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸ਼ਿਵ ਨਰਾਇਣ ਪੈੜੀਵਾਲ ਫ਼ਰਮ ਦੇ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਜ਼ਮੀਨਾਂ ਦੀ ਬੋਲੀ ਬੀਤੇ ਵਰ੍ਹੇ ਤੋਂ ਲਗਭਗ ਢਾਈ ਲੱਖ ਵਾਧੇ 'ਤੇ ਗਈ

ਜ਼ੀਰਾ, 16 ਮਈ (ਮਨਜੀਤ ਸਿੰਘ ਢਿੱਲੋਂ)- ਪੰਚਾਇਤ ਸੰਮਤੀ ਜ਼ੀਰਾ ਅਧੀਨ ਪਿੰਡ ਬੰਡਾਲਾ ਤੇ ਮਾਨੋਚਾਹਲ ਤੋਂ ਇਲਾਵਾ ਜ਼ੀਰਾ 'ਚ ਪੈਂਦੀ ਜ਼ਮੀਨ ਜੋ ਕਰੀਬ 91 ਕਨਾਲ ਤੋਂ ਵੱਧ ਰਕਬਾ ਹੈ ਦੀ ਅੱਜ ਬਲਾਕ ਦਫ਼ਤਰ ਜ਼ੀਰਾ ਵਿਖੇ ਸਰਕਾਰ ਵਲੋਂ ਗਠਿਤ ਕਮੇਟੀ, ਜਿਸ ਵਿਚ ਤਹਿਸੀਲਦਾਰ ...

ਪੂਰੀ ਖ਼ਬਰ »

ਗਲੀ 'ਚ ਗੇੜ੍ਹੀਆਂ ਮਾਰਨ ਤੋਂ ਰੋਕਣ 'ਤੇ ਗੁੰਡਿਆਂ ਨੇ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕੀਤਾ

ਮੰਡੀ ਲਾਧੂਕਾ, 16 ਮਈ (ਰਾਕੇਸ਼ ਛਾਬੜਾ)-ਮੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਗਲੀ 'ਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਗਲੀ 'ਚ ਗੇੜੇ ਮਾਰ ਰਹੇ ਨੌਜਵਾਨਾਂ ਨੂੰ ਰੋਕਣਾ ਉਸ ਵੇਲੇ ਮਹਿੰਗਾ ਪਿਆ ਜਦੋਂ ਹਥਿਆਰ ਬੰਦ ਗੁੰਡਿਆਂ ਨੇ ਹਮਲਾ ਕਰਕੇ ਉਕਤ ਨੌਜਵਾਨ ਨੂੰ ਗੰਭੀਰ ...

ਪੂਰੀ ਖ਼ਬਰ »

ਮੰਡੀ 'ਚ ਮਜ਼ਦੂਰੀ ਕਰ ਰਹੇ ਮਜ਼ਦੂਰ ਦੀ ਮੌਤ

ਅਬੋਹਰ, 16 ਮਈ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਦਾਣਾ ਮੰਡੀ 'ਚ ਕੰਮ ਕਰ ਰਹੇ ਮਜ਼ਦੂਰ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਬਨਵਾਰੀ ਲਾਲ ਪੁੱਤਰ ਛੋਟੂ ਰਾਮ ਵਾਸੀ ਆਰੀਆ ਨਗਰ ਮੰਡੀ ਵਿਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਇਲਾਜ ਲਈ ...

ਪੂਰੀ ਖ਼ਬਰ »

ਕੈਨੇਡਾ ਦਾ ਮਲਟੀਪਰਪਜ਼ ਵੀਜ਼ਾ ਲਗਵਾਉਣ ਦੇ ਨਾਂਅ 'ਤੇ 20 ਲੱਖ ਰੁਪਏ ਦੀ ਠੱਗੀ

ਫ਼ਿਰੋਜ਼ਪੁਰ, 16 ਮਈ (ਤਪਿੰਦਰ ਸਿੰਘ)- ਟਰੈਵਲ ਏਜੰਟਾਂ ਵਲੋਂ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਪਿੰਡ ਸੋਢੀ ਨਗਰ ਦੇ ਹਰਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਦੀ ਸ਼ਿਕਾਇਤ 'ਤੇ ਘੱਲ ਖੁਰਦ ...

ਪੂਰੀ ਖ਼ਬਰ »

ਦੜਾ-ਸੱਟਾ ਲਗਵਾਉਣ ਵਾਲੇ ਵਿਰੁੱਧ ਮਾਮਲਾ ਦਰਜ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਦੜਾ ਸੱਟਾ ਲਗਵਾਉਣ ਵਾਲੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਪੁਲਿਸ ਦੇ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਸੁਬੋਧ ਵਰਮਾ ਨੂੰ ਪੰਜਾਬ ਭਾਜਪਾ ਦਾ ਕੋ-ਕਨਵੀਨਰ ਨਿਯੁਕਤ ਕਰਨ 'ਤੇ ਵਰਕਰਾਂ ਨੇ ਦਿੱਤੀਆਂ ਵਧਾਈਆਂ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੁਆਰਾ ਫ਼ਾਜ਼ਿਲਕਾ ਦੇ ਮਿਹਨਤੀ ਨੌਜਵਾਨ ਸੁਬੋਧ ਵਰਮਾ ਨੂੰ ਪੰਜਾਬ ਭਾਜਪਾ ਦੇ ਸੂਬਾਈ ਮੀਡੀਆ ਸਹਾਇਕ ਕਨਵੀਨਰ ਨਿਯੁਕਤ ਕੀਤਾ ਹੈ | ਉਨ੍ਹਾਂ ਦੀ ਇਹ ਨਿਯੁਕਤੀ ਸੁਬੋਧ ਵਰਮਾ ਦੀਆਂ ...

ਪੂਰੀ ਖ਼ਬਰ »

801784 ਮੀਟਰਿਕ ਟਨ ਕਣਕ ਦੀ ਹੋਈ ਲਿਫਟਿੰਗ-ਈਸ਼ਾ ਕਾਲੀਆ 1328.22 ਕਰੋੜ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ

ਫ਼ਾਜ਼ਿਲਕਾ, 16 ਮਈ(ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਹੁਣ ਤਕ 801784 ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ 1328 ਕਰੋੜ 22 ਲੱਖ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ | ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਪਾਵਰ ਕਾਮ ਜਲਾਲਾਬਾਦ ਦੀ ਮੀਟਿੰਗ

ਜਲਾਲਾਬਾਦ, 16 ਮਈ (ਕਰਨ ਚੁਚਰਾ) ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਪਾਵਰ ਕਾਮ ਜਲਾਲਾਬਾਦ ਦੀ ਮੀਟਿੰਗ ਮੰਡਲ ਪ੍ਰਧਾਨ ਬਚਨ ਸਿੰਘ ਤੇ ਸਕੱਤਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਦੱਸਿਆ ਕਿ ਸੂਬਾ ਕਮੇਟੀ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਸੰਘਰਸ਼ ਲਈ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦੀ ਨਿਸ਼ਾ ਨੇ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ

ਅਬੋਹਰ, 16 ਮਈ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਐਸ. ਸੀ. ਐਗਰੀਕਲਚਰ ਦੇ ਪੰਜਵੇਂ ਸਮੈਸਟਰ ਦੇ ਨਤੀਜੇ ਵਿਚ ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਨਿਸ਼ਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚੋਂ ...

ਪੂਰੀ ਖ਼ਬਰ »

ਕੇ.ਡੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰ ਪੱਧਰੀ ਕਰਾਟੇ ਮੁਕਾਬਲੇ 'ਚ ਜਿੱਤੇ ਪੰਜ ਤਗਮੇ

ਜਲਾਲਾਬਾਦ, 16 ਮਈ (ਕਰਨ ਚੁਚਰਾ)-ਪਿੰਡ ਤਾਰੇ ਵਾਲਾ ਸਥਿਤ ਕੇ.ਡੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰੀ ਹੋਏ ਕਰਾਟੇ ਮੁਕਾਬਲੇ 'ਚ ਭਾਗ ਲਿਆ | ਨਾਗਲੋਹੀ ਦਿੱਲੀ 'ਚ ਹੋਏ ਇਸ ਮੁਕਾਬਲੇ ਦੌਰਾਨ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੰਜ ...

ਪੂਰੀ ਖ਼ਬਰ »

ਇਲਾਕੇ 'ਚ ਪਹਿਲਾ 40 ਕਿੱਲੋਵਾਟ ਦਾ ਸੋਲਰ ਪ੍ਰਾਜੈਕਟ ਪੈਨਸੀਆ ਸਕੂਲ ਵਿਖੇ ਸ਼ੁਰੂ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਪੈਨਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਇਕ ਹੋਰ ਪੁਲਾਂਘ ਪੁੱਟਦੇ ਹੋਏ ਸਕੂਲ 'ਚ 40 ਕਿੱਲੋਵਾਟ ਦਾ ਸੂਰਜੀ ਊਰਜਾ ਪ੍ਰੋਜੈਕਟ ਲਗਵਾਇਆ | ਅੱਜ ਇਸ ਦਾ ਉਦਘਾਟਨ ਕਰਨ ਲਈ ਪਿਰਥੀ ਸਿੰਘ ਐਸ. ਡੀ. ਐਮ. ਜਲਾਲਾਬਾਦ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਵਲੋਂ ਢੀਂਗਾਵਾਲੀ 'ਚ ਕਾਫ਼ ਰੈਲੀ ਭਲਕੇ

ਅਬੋਹਰ, 16 ਮਈ (ਬਰਾੜ)-ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂ ਪਾਲਕਾਂ ਨੂੰ ਸਾਹੀਵਾਲ ਗਾਵਾਂ ਦੀ ਨਸਲ ਵੱਲ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਉਪ-ਮੰਡਲ ਦੇ ਪਿੰਡ ਢੀਂਗਾਵਾਲੀ ਵਿਚ 18 ਮਈ ਨੂੰ ਸਵੇਰੇ ਸਾਢੇ ਨੌਾ ਵਜੇ ਪਿੰਡ ਦੇ ਪਸ਼ੂ ਹਸਪਤਾਲ ਵਿਖੇ ਇਸ ਨਸਲ ਦੇ ਵੱਛੇ-ਵੱਛੀਆਂ ਦੀ ...

ਪੂਰੀ ਖ਼ਬਰ »

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਅਰਨੀਵਾਲਾ ਦੀ ਮੀਟਿੰਗ

ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਸੰਧੂ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਅਰਨੀਵਾਲਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਅਰਨੀਵਾਲਾ ਵਿਖੇ ਜ਼ਿਲ੍ਹਾ ਉਪ ਪ੍ਰਧਾਨ ਡਾ: ਰਾਜ ਕ੍ਰਿਸ਼ਨ ਜੋਸਨ ਦੀ ...

ਪੂਰੀ ਖ਼ਬਰ »

ਖੂਈਆਂ ਸਰਵਰ ਦੇ ਸਕੂਲ 'ਚ ਐਨ.ਸੀ.ਸੀ. ਕੈਡਿਟਾਂ ਦੀ ਭਰਤੀ

ਅਬੋਹਰ, 16 ਮਈ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ ਵਿਖੇ ਚੱਲ ਰਹੇ ਸੈਕਿੰਡ ਪੰਜਾਬ (1) ਕੰਪਨੀ ਦੇ ਐਨ.ਸੀ.ਸੀ. ਜੂਨੀਅਰ ਵਿੰਗ ਦੇ ਕੈਡਿਟਾਂ ਦੀ ਭਰਤੀ ਕੀਤੀ ਗਈ | ਅੱਜ ਦੀ ਇਸ ਭਰਤੀ 'ਚ ਵਿਸ਼ੇਸ਼ ਤੌਰ 'ਤੇ ਕੰਪਨੀ ਕਮਾਂਡਰ ਕਰਨਲ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ 'ਚ ਐਨ.ਸੀ.ਸੀ. ਕੈਡਿਟ ਦੀ ਚੋਣ

ਅਬੋਹਰ, 16 ਮਈ (ਢਿੱਲੋਂ)-ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ 'ਚ ਅੱਜ ਐਨ.ਸੀ.ਸੀ. ਦੇ ਪਹਿਲੇ ਪੱਧਰ ਦੀ ਚੋਣ ਪ੍ਰਕਿਰਿਆ ਹੋਈ | 2 ਪੀ.ਬੀ. (1) ਕੋਪ ਐਨ.ਸੀ.ਸੀ. ਅਬੋਹਰ ਤੋਂ ਸੀ.ਓ. ਸੁਰੇਸ਼ ਕੁਮਾਰ, ਸੂਬੇਦਾਰ ਪਰਮਜੀਤ ਸਿੰਘ, ਹੌਲਦਾਰ ਸੁਰਿੰਦਰ ਸਿੰਘ ਨੇ ...

ਪੂਰੀ ਖ਼ਬਰ »

ਹੋਲੀ ਹਾਰਟ ਡੇਅ ਬੋਰਡਿੰਗ ਸਕੂਲ 'ਚ ਮਨਾਇਆ ਡੇਂਗੂ ਵਿਰੋਧੀ ਦਿਵਸ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਾਜ਼ਿਲਕਾ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ ਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਪੋਸਟਰ ਮੇਕਿੰਗ ਅਤੇ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ | ਜਿਸ 'ਚ ਬੱਚਿਆਂ ਨੇ ਡੇਂਗੂ ਬੁਖ਼ਾਰ ਦੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਡੇਂਗੂ ਵਿਰੋਧੀ ਦਿਵਸ ਮੌਕੇ ਸਾਈਕਲ ਰੈਲੀ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਅੰਤਰਰਾਸ਼ਟਰੀ ਡੇਂਗੂ ਵਿਰੋਧੀ ਦਿਵਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਇਕ ਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਬਲਬੀਰ ਰਾਜ ਸਿੰਘ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ...

ਪੂਰੀ ਖ਼ਬਰ »

ਸੋਨੇ ਦੇ ਗਹਿਣੇ ਚੋਰੀ ਕਰਨ 'ਤੇ ਪਰਚਾ ਦਰਜ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਬਲਬੀਰ ਸਿੰਘ ਵਕੀਲ ਪੁੱਤਰ ਰਾਮ ਲਾਲ ਸਚਦੇਵਾ ਵਾਸੀ ਆਰੀਆ ਨਗਰ ...

ਪੂਰੀ ਖ਼ਬਰ »

ਵਜ਼ੀਫ਼ਾ ਰਾਸ਼ੀ ਦੇ ਭਾਰਮ ਭਰੇ

ਅਬੋਹਰ, 16 ਮਈ (ਸੁਖਜਿੰਦਰ ਸਿੰਘ ਢਿੱਲੋਂ)-ਯੂਥ ਕਾਂਗਰਸ ਵੱਲੋਂ ਹਲਕਾ ਬੱਲੂਆਣਾ 'ਚ ਕੇਂਦਰ ਸਰਕਾਰ ਤੋਂ ਐੱਸ.ਸੀ.ਬੀ.ਸੀ. ਬੱਚਿਆਂ ਦੀ ਵਜ਼ੀਫ਼ਾ ਰਾਸ਼ੀ ਕਢਾਉਣ ਲਈ ਮੁਹਿੰਮ ਵਿੱਢੀ ਗਈ ਹੈ | ਜਿਸ ਤਹਿਤ ਫਾਰਮ ਭਰੇ ਜਾ ਰਹੇ ਹਨ | ਇਸ ਤਹਿਤ ਅੱਜ ਯੂਥ ਪ੍ਰਧਾਨ ਰਾਜ ਧਾਲੀਵਾਲ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਨੇ ਅਬੋਹਰ ਆ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਅਬੋਹਰ, 16 ਮਈ (ਸੁਖਜਿੰਦਰ ਸਿੰਘ ਢਿੱਲੋਂ)- ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਨ ਬਲੀਰਾਮ ਪਾਟਿਲ ਵੱਲੋਂ ਬੁੱਧਵਾਰ ਤੇ ਵੀਰਵਾਰ ਨੂੰ ਅਬੋਹਰ ਵਿਖੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ | ਅੱਜ ਇੱਥੇ ਪਿੁਲਸ ਕਪਤਾਨ ਦੇ ਦਫ਼ਤਰ ਪੁੱਜ ਕੇ ਜ਼ਿਲ੍ਹਾ ...

ਪੂਰੀ ਖ਼ਬਰ »

ਨਾਰਦਰਨ ਰੇਲਵੇ ਪੈਸੰਜਰ ਕਮੇਟੀ ਦਾ ਵਫ਼ਦ ਡੀ.ਸੀ. ਨੂੰ ਮਿਲਿਆ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਨਾਰਦਰਨ ਰੇਲਵੇ ਪੈਸੰਜਰ ਸੰਮਤੀ ਦਾ ਵਫ਼ਦ ਡਾ. ਅਮਰ ਲਾਲ ਬਾਘਲਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਮਿਲਿਆ ਤੇ ਇਲਾਕੇ ਦੀਆਂ ਰੇਲ ਸਬੰਧੀ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | ਪ੍ਰਧਾਨ ਡਾ. ਬਾਘਲਾ ਨੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਦੜਾ ਸੱਟਾ ਲਵਾਉਂਦੇ 2 ਕਾਬੂ

ਅਬੋਹਰ, 16 ਮਈ (ਸੁਖਜਿੰਦਰ ਸਿੰਘ ਢਿੱਲੋਂ)-ਨਗਰ ਥਾਣਾ-1 ਦੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ 2 ਜਣਿਆਂ ਨੂੰ ਦੜਾ ਸੱਟਾ ਲਵਾਉਂਦੇ ਸਮੇਂ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਬਲਵੰਤ ਸਿੰਘ ਐਚ.ਸੀ. ਨੇ ਦਾਣਾ ਮੰਡੀ ਗੇਟ ਨੰਬਰ 1 ਕੋਲ ਸੁਧੀਰ ਕੁਮਾਰ ਪੁੱਤਰ ਬੁੱਧ ...

ਪੂਰੀ ਖ਼ਬਰ »

ਪਿੰਡ ਗੋਬਿੰਦਗੜ੍ਹ ਦੀ ਵਾਰਡਬੰਦੀ ਦਾ ਕੰਮ ਆਇਆ ਵਿਵਾਦਾਂ ਦੇ ਘੇਰੇ 'ਚ

ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਗੋਬਿੰਦਗੜ੍ਹ 'ਚ ਪੰਚਾਇਤੀ ਚੋਣਾਂ ਲਈ ਕੀਤੀ ਗਈ ਵਾਰਡਬੰਦੀ ਦਾ ਕੰਮ ਵਿਵਾਦਾਂ ਦੇ ਘੇਰੇ 'ਚ ਆ ਗਿਆ ਹੈ | ਪਿੰਡ ਦੇ ਪੰਚ ਹੇਤ ਰਾਮ, ਰਣਜੀਤ ਰਾਮ, ਸਾਬਕਾ ਪੰਚ ਪੱਪੂ ਰਾਮ ਤੇ ਹੋਰਾਂ ਨੇ ਐੱਸ.ਡੀ.ਐਮ. ਤੇ ਬੀ.ਡੀ.ਪੀ.ਓ. ...

ਪੂਰੀ ਖ਼ਬਰ »

ਅਰੋੜਾ ਯੂਥ ਮਹਾਂਸਭਾ ਨੇ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਕੀਤੀ ਮੰਗ

ਮੰਡੀ ਲਾਧੂਕਾ, 16 ਮਈ (ਰਾਕੇਸ਼ ਛਾਬੜਾ)-ਮੰਡੀ ਦੇ ਬੱਸ ਅੱਡੇ 'ਤੇ ਇੱਕ ਹੋਟਲ ਮਾਲਕ 'ਤੇ ਕੀਤੇ ਕਾਤਲਾਨਾ ਹਮਲੇ 'ਚ ਅਰੋੜਾ ਮਹਾਂਸਭਾ ਦੇ ਆਗੂਆਂ ਨੇ ਸਥਾਨਕ ਪੁਲਿਸ ਚੌਕੀ ਮੁਖੀ ਨੂੰ ਮੰਗ ਪੱਤਰ ਦੇ ਕੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ | ਗੁਰਮੀਤ ...

ਪੂਰੀ ਖ਼ਬਰ »

ਖ਼ਤਰੀ ਸਭਾ ਵਲੋਂ ਲੋੜਵੰਦਾਂ ਨੂੰ ਵੰਡੇ ਕਪੜੇ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਖੱਤਰੀ ਸਭਾ ਵਲੋਂ ਸੁਰਿੰਦਰ ਮੂਲੜੀ ਦੀ ਪ੍ਰਧਾਨਗੀ ਹੇਠ ਕੱਪੜਾ ਵੰਡ ਕਮੇਟੀ ਵਲੋਂ ਅੱਜ ਲੋੜਵੰਦਾਂ ਨੂੰ ਕੱਪੜੇ ਵੰਡੇ ਗਏ | ਇਸ ਮੌਕੇ ਸਭਾ ਦੇ ਸਕੱਤਰ ਰਮੇਸ਼ ਕਪੂਰ ਨੇ ਦੱਸਿਆ ਕਿ ਖੱਤਰੀ ਸਭਾ ਦੇ ਪ੍ਰੋਜੈਕਟ ਤਹਿਤ ਕੱਪੜਾ ...

ਪੂਰੀ ਖ਼ਬਰ »

ਕਿਸਾਨਾਂ ਨੇ ਗੰਗਾ ਸਿੰਘ ਚੌਕ 'ਚ ਲਗਾਇਆ ਧਰਨਾ

ਸ੍ਰੀਗੰਗਾਨਗਰ, 16 ਮਈ (ਦਵਿੰਦਰਜੀਤ ਸਿੰਘ)-ਗੰਗ ਨਹਿਰ 'ਚ ਸਿੰਚਾਈ ਪਾਣੀ ਪੂਰਾ ਦੇਣ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਦੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਅੱਜ ਜ਼ਿਲ੍ਹਾ ਹੈੱਡਕੁਆਟਰ 'ਤੇ ਮਹਾਰਾਜਾ ਗੰਗਾ ਸਿੰਘ ਚੌਕ 'ਚ ਧਰਨਾ ਲਗਾਇਆ | ਗੰਗ ਨਹਿਰ 'ਚ 2500 ਕਿਊਸਿਕ ਪਾਣੀ ਦੇਣ ਦੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਵੇਚਣ ਵਾਲੇ 'ਤੇ ਪਰਚਾ ਦਰਜ, ਦੋਸ਼ੀ ਫ਼ਰਾਰ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਨਜਾਇਜ਼ ਸ਼ਰਾਬ ਵੇਚ ਰਹੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਥਾਣਾ ਸਦਰ ਦੇ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਰਾਣਾ ਨੇੜੇ ਗਸ਼ਤ ਕਰ ਰਹੇ ਸਨ ਤਾਂ ਕਿਸੇ ਨੇ ਸੂਚਿਤ ...

ਪੂਰੀ ਖ਼ਬਰ »

ਸਰਕਾਰੀ ਕਣਕ ਖੁਰਦ ਬੁਰਦ ਕਰਨ 'ਤੇ ਪਰਚਾ ਦਰਜ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਥਾਣਾ ਅਰਨੀਵਾਲਾ ਦੀ ਪੁਲਿਸ ਨੇ ਮਾਰਕਫੈੱਡ ਦੀ ਸੈਂਕੜੇ ਕੁਇੰਟਲ ਕਣਕ ਖ਼ੁਰਦ ਬੁਰਦ ਕਰਨ ਦੇ ਮਾਮਲੇ 'ਚ ਇਕ ਕੰਪਨੀ ਦੇ ਮਾਲਕ ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ...

ਪੂਰੀ ਖ਼ਬਰ »

ਮੈਡੀਕਲ ਕੈਂਪ 'ਚ 65 ਮਰੀਜ਼ਾਂ ਦੀ ਜਾਂਚ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਸਥਾਨਕ ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵੱਲੋਂ ਗ਼ਰੀਬ ਲੋਕਾਂ ਦੀ ਭਲਾਈ ਲਈ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿਖੇ ਹਰ ਬੁੱਧਵਾਰ ਦੀ ਤਰਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ 'ਚ ਮਰੀਜ਼ਾਂ ਦੀ ਜਾਂਚ ਕਰਨ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਤੇ ਸਰਕਾਰੀ ਕਾਲਜ ਲੜਕੀਆਂ ਨਜ਼ਦੀਕ ਗੇੜੀਆਂ ਮਾਰਦੇ ਨੌਜਵਾਨਾਂ ਨੂੰ ਪੀ.ਸੀ.ਆਰ. ਮਹਿਲਾ ਕਰਮਚਾਰੀਆਂ ਨੇ ਸਿਖਾਇਆ ਸਬਕ

ਜਲਾਲਾਬਾਦ, 16 ਮਈ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਕਾਲਜ ਲੜਕੀਆਂ ਦੇ ਨਜ਼ਦੀਕ ਬਿਨਾਂ ਕਿਸੇ ਕੰਮ ਤੋਂ ਗੇੜੀਆਂ ਮਾਰ ਰਹੇ ਨੌਜਵਾਨਾ ਨੂੰ ਪੀ.ਸੀ.ਆਰ ਮਹਿਲਾ ਕਰਮਚਾਰੀਆਂ ਵੱਲੋਂ ਸਬਕ ਸਿਖਾਇਆ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਰੋਸ ਪ੍ਰਗਟ ਕਰਦੇ ਹੋਏ ਕਾਂਗਰਸ ਨੂੰ ਵਾਅਦਾ ਯਾਦ ਕਰਵਾਉਣ ਦਾ ਫੈਸਲਾ ਐਸ. ਡੀ. ਐਮ., ਡੀ. ਸੀ. ਤੇ ਵਿਧਾਇਕਾਂ ਰਾਹੀਂ ਵਾਅਦੇ ਦੀਆਂ ਵੀਡੀਓ ਦੇਣ ਦਾ ਫੈਸਲਾ

ਜਲਾਲਾਬਾਦ, 16 ਮਈ(ਜਤਿੰਦਰ ਪਾਲ ਸਿੰਘ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਏਟਕ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁੰਹਮਦੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੂਬਾ ਪ੍ਰਧਾਨ ਸਰੋਜ ਛੱਪੜੀਂ ਵਾਲਾ, ਸੂਬਾ ਸਕੱਤਰ ਸੁਨੀਲ ...

ਪੂਰੀ ਖ਼ਬਰ »

ਮੀਟ ਦੀ ਦੁਕਾਨ 'ਤੇ ਹੋਈ ਤਕਰਾਰ ਤੋਂ ਬਾਅਦ ਗੋਲੀ ਚੱਲੀ, ਇੱਕ ਜ਼ਖਮੀ

ਮਮਦੋਟ, 16 ਮਈ (ਜਸਬੀਰ ਸਿੰਘ ਕੰਬੋਜ)- ਅੱਜ ਦੇਰ ਸ਼ਾਮ ਕਰੀਬ 8 ਵਜੇ ਮਮਦੋਟ ਦੇ ਮੁੱਖ ਚੌਕ ਵਿਚ ਸਥਿਤ ਠੇਕਾ ਸ਼ਰਾਬ ਦੇ ਨਜ਼ਦੀਕ ਮੀਟ ਮਾਰਕੀਟ ਵਿਚ ਹੋਈ ਤਕਰਾਰ ਤੋਂ ਬਾਅਦ ਤੈਸ਼ ਵਿਚ ਆਏ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜਿਸ ਦੇ ਛੱਰੇੇ ਇੱਕ ਨੌਜਵਾਨ ਦੇ ਪੱਟ ਵਿੱਚ ...

ਪੂਰੀ ਖ਼ਬਰ »

ਸ਼ਾਹਕੋਟ 'ਚ ਅਨਵਰ ਹੁਸੈਨ ਵਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਚੋਣ ਪ੍ਰਚਾਰ

ਜ਼ੀਰਾ, 16 ਮਈ (ਮਨਜੀਤ ਸਿੰਘ ਢਿੱਲੋਂ)- ਸ਼ਾਹਕੋਟ ਉਪ ਚੋਣ 'ਚ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਲਈ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਅਨਵਰ ਹੁਸੈਨ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਲਾਡੀ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤੇਗੀ- ਸਾਰਜ ਸਿੰਘ ਬੰਬ

ਜ਼ੀਰਾ, 16 ਮਈ (ਜਗਤਾਰ ਸਿੰਘ ਮਨੇਸ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ, ਜਿਸ ਕਰਕੇ ਪੰਜਾਬ ਦੇ ਸੂਝਵਾਨ ਲੋਕ ਕਾਂਗਰਸ ...

ਪੂਰੀ ਖ਼ਬਰ »

ਕੁਦਰਤ ਪ੍ਰੇਮੀ ਗੁਰਮੀਤ ਸਿੰਘ ਝੀਤੇ ਨੇ ਖੇਤਾਂ 'ਚ 2 ਦਰਜਨ ਤਿੱਤਰ ਛੱਡੇ

ਖੋਸਾ ਦਲ ਸਿੰਘ, 16 ਮਈ (ਗੁਰਪ੍ਰੀਤ ਸਿੰਘ ਹੁੰਦਲ)- ਕੁਦਰਤ ਤੇ ਕੁਦਰਤੀ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਪਿੰਡ ਝੀਤੇ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਝੀਤੇ ਨੇ ਇਲਾਕੇ ਦੇ ਖੇਤਾਂ 'ਚ ਤਿੱਤਰ ਪੰਛੀ ਦੀ ਘੱਟ ਗਈ ਗਿਣਤੀ ਤੋਂ ਚਿੰਤਤ ਹੁੰਦਿਆਂ ਤਿੱਤਰ ਪੰਛੀਆਂ ਦੀ ਗਿਣਤੀ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਲੋਕੋ ਰਨਿੰਗ ਸਟਾਫ਼ ਵਲੋਂ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ, 16 ਮਈ (ਪਰਮਿੰਦਰ ਸਿੰਘ)- ਆਲ ਇੰਡੀਆ ਲੋਕੋ ਰਨਿੰਗ ਸਟਾਫ਼ ਐਸੋਸੀਏਸ਼ਨ ਵਲੋਂ ਕੇਂਦਰੀ ਕਾਰਜਕਾਰਨੀ ਦੇ ਫ਼ੈਸਲੇ 'ਤੇ ਅੱਜ ਡੀ.ਆਰ.ਐਮ. ਦਫ਼ਤਰ ਮੂਹਰੇ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਕਰੀਬ ਪੂਰੇ ਡਵੀਜ਼ਨ ...

ਪੂਰੀ ਖ਼ਬਰ »

ਪ.ਸ.ਸ.ਫ. ਵਲੋਂ ਸ਼ਾਹਕੋਟ ਜ਼ਿਮਨੀ ਚੋਣਾਂ 'ਚ ਸਰਕਾਰ ਵਿਰੱੁਧ ਝੰਡਾ ਮਾਰਚ ਦੀਆਂ ਤਿਆਰੀਆਂ ਮੁਕੰਮਲ- ਗੁਰਮੇਜ ਸੰਧੂ

ਮਖੂ, 16 ਮਈ (ਵਰਿੰਦਰ ਮਨਚੰਦਾ)- ਵਿਧਾਨ ਸਭਾ ਹਲਕਾ ਸ਼ਾਹਕੋਟ ਜ਼ਿਮਨੀ ਚੋਣ 'ਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ 20 ਮਈ ਨੂੰ ਝੰਡਾ ਮਾਰਚ ਨੂੰ ਲੈ ਕੇ ਬਲਾਕ ਮਖੂ ਵਲੋਂ ਤਿਆਰੀਆਂ ਮੁਕੰਮਲ ਕਰ ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਨੂੰ ਜੋੜਦੀ ਸੜਕ ਦੀ ਹਾਲਤ ਤਰਸਯੋਗ

ਗੋਲੂ ਕਾ ਮੋੜ, 16 ਮਈ (ਸੁਰਿੰਦਰ ਸਿੰਘ ਲਾਡੀ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਸਥਿਤ ਪਿੰਡ ਪਿੰਡੀ ਤੋਂ ਸਰਹੱਦੀ ਖੇਤਰ ਨੂੰ ਜਾਂਦੀ ਿਲੰਕ ਸੜਕ ਟੁੱਟੀ ਹੋਣ ਕਰਕੇ ਪਿਛਲੇ ਲੰਮੇ ਸਮੇਂ ਤੋਂ ਮੁਰੰਮਤ ਦਾ ਕੰਮ ਕੀੜੀ ਦੀ ਚਾਲ ਨਾਲ ਚੱਲ ਰਿਹਾ ਹੈ, ਜਿਸ ਕਰਕੇ ...

ਪੂਰੀ ਖ਼ਬਰ »

ਟਰੈਕਟਰ ਥੱਲੇ ਆਉਣ ਕਾਰਨ ਨੌਜਵਾਨ ਦੀ ਮੌਤ

ਅਬੋਹਰ, 16 ਮਈ (ਸੁਖਜਿੰਦਰ ਸਿੰਘ ਢਿੱਲੋਂ)-ਫ਼ਾਜ਼ਿਲਕਾ ਰੋਡ 'ਤੇ ਅੱਜ ਸ਼ਾਮ ਨੂੰ ਇੱਕ ਨੌਜਵਾਨ ਦੀ ਟਰੈਕਟਰ ਥੱਲੇ ਆਉਣ ਕਾਰਨ ਮੌਤ ਹੋ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਜਾਣਕਾਰੀ ਅਨੁਸਾਰ ਪਿੰਡ ਬੋਦੀਵਾਲਾ ਪਿੱਥਾ ਨਿਵਾਸੀ ਸੰਜੇ ਕੁਮਾਰ ਪੁੱਤਰ ਪਿ੍ਥੀ ...

ਪੂਰੀ ਖ਼ਬਰ »

ਹਵਾਲਾਤੀ ਨਾਲ ਬਦਫੈਲੀ ਕਰਵਾਉਣ ਦੇ ਦੋਸ਼ 'ਚ ਹੈੱਡਵਾਰਡਨ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 16 ਮਈ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਸਿਟੀ ਪੁਲਿਸ ਨੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਹੈ ੱਡਵਾਰਡਨ ਗੁਰਤੇਜ ਸਿੰਘ ਅਤੇ ਕਤਲ ਦੇ ਮੁਕੱਦਮੇ 'ਚ ਸਜ਼ਾਯਾਫ਼ਤਾ ਕੈਦੀ ਵਿਵੇਕ ਿਖ਼ਲਾਫ਼ ਪਰੀਸੰਨਜ ਐਕਟ ਤਹਿਤ ਮਾਮਲਾ ਦਰਜ ਕੀਤਾ | ਜੇਲ੍ਹ ਦੇ ਡਿਪਟੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX