ਤਾਜਾ ਖ਼ਬਰਾਂ


ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰੇਲ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ
. . .  about 4 hours ago
ਅੰਮ੍ਰਿਤਸਰ ਪ੍ਰਸ਼ਾਸਨ ਦਾ ਹੈਲਪ ਲਾਈਨ ਨੰਬਰ : 0183- 2421050
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਰੇਲਵੇ ਦੇ ਹੈਲਪ ਲਾਈਨ ਨੰਬਰ-0183-22223171 , 0183-2564485
. . .  1 day ago
ਸ਼ੋਕ ਵਜੋਂ ਕੱਲ੍ਹ ਨੂੰ ਸਮੂਹਿਕ ਅਦਾਰੇ ਬੰਦ
. . .  1 day ago
ਚੰਡੀਗੜ੍ਹ ,19 ਅਕਤੂਬਰ - ਅੰਮ੍ਰਿਤਸਰ ਵਿਖੇ ਹੋਏ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਕ ਰੋਜ਼ਾ ਸ਼ੋਕ ਦਾ...
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਛੁੱਟੀ ਦਾ ਐਲਾਨ
. . .  1 day ago
ਮੇਰੇ ਨਿਕਲਣ ਦੇ ਬਾਅਦ 15 ਮਿੰਟ ਬਾਅਦ ਹੋਇਆ ਟਰੇਨ ਹਾਦਸਾ - ਨਵਜੋਤ ਕੌਰ ਸਿੱਧੂ ਨੇ ਦਿੱਤੀ ਸਫ਼ਾਈ
. . .  1 day ago
ਬੀ.ਐਸ.ਐਫ ਨੇ ਭਾਰਤ ਪਾਕਿਸਤਾਨ ਸਰਹੱਦ ਤੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐਸ.ਐਫ 32 ਬਟਾਲੀਅਨ ਵੱਲੋਂ ਅੱਜ ਭਾਰਤ ਪਾਕਿਸਤਾਨ ਸਰਹੱਦ ਤੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ। ਸਰਹੱਦ ਤੋਂ ਫੜ੍ਹੇ ਗਏ ਇਸ ਪਾਕਿਸਤਾਨੀ ਨਾਗਰਿਕ ...
ਮੁੱਖ ਮੰਤਰੀ ਨੇ ਰੇਲ ਹਾਦਸੇ 'ਤੇ ਜਤਾਇਆ ਦੁੱਖ
. . .  1 day ago
ਚੰਡੀਗੜ੍ਹ, 19 ਅਕਤੂਬਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ...
ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  1 day ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ...
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਜਲੰਧਰ, 19 ਅਕਤੂਬਰ - ਜਲੰਧਰ ਦੇ ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਇੱਕ ਰਬੜ ਫ਼ੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ...
ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ
. . .  1 day ago
ਨਵੀਂ ਦਿੱਲੀ, 19 ਅਕਤੂਬਰ - ਦੇਸ਼ ਭਰ ਵਿਚ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਸ੍ਰੀਰਾਮ ਚੰਦਰ ਜੀ ਦੇ ਜੀਵਨ ਕਾਲ...
ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਵਾਂ ਫ਼ਰਮਾਨ ਜਾਰੀ
. . .  1 day ago
ਇਸਲਾਮਾਬਾਦ, 19 ਅਕਤੂਬਰ - ਪੰਜਾਬ ਸਿਵਲ ਸਕੱਤਰੇਤ ਨੇ ਪੰਜਾਬ(ਪਾਕਿਸਤਾਨ) ਦੇ ਲਾਹੌਰ ਸੂਬੇ 'ਚ ਇਹ ਹੁਕਮ ਜਾਰੀ ਕੀਤਾ ਹੈ ਕਿ ਮਹਿਲਾਵਾਂ ਨੂੰ ਬਿਨਾਂ ਦੁਪੱਟੇ ਦੇ ਸਰਕਾਰੀ ਇਮਾਰਤਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਫ਼ਰਮਾਨ ਪੰਜਾਬ ਦੇ ਪ੍ਰਾਇਮਰੀ ਅਤੇ...
23 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਬਾਦਲ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ
. . .  1 day ago
ਪਟਿਆਲਾ, 19 ਅਕਤੂਬਰ (ਆਤਿਸ਼ ਗੁਪਤਾ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਸਮਾਣਾ ਦੀ ਅਦਾਲਤ 'ਚ ਪੇਸ਼ ਕੀਤਾ.....
ਖੈਰੜ 'ਚ ਸ਼ੱਕੀ ਪੰਜ ਮੁਸਲਮਾਨ ਨੌਜਵਾਨ ਲੋਕਾਂ ਵੱਲੋਂ ਕਾਬੂ ਕਰਕੇ ਕੀਤੇ ਗਏ ਪੁਲਿਸ ਹਵਾਲੇ
. . .  1 day ago
ਕੋਟ ਫ਼ਤੂਹੀ (ਅਵਤਾਰ ਸਿੰਘ ਅਟਵਾਲ) - ਪਿੰਡਾਂ 'ਚ ਲੁੱਟ-ਖੋਹ ਦੀਆ ਚੱਲ ਰਹੀਆਂ ਅਫ਼ਵਾਹਾਂ ਤਹਿਤ ਬਾਅਦ ਦੁਪਹਿਰ ਪਿੰਡ 'ਚ ਪੰਜ ਮੁਸਲਮਾਨ ਨੌਜਵਾਨ ਗੱਡੀ 'ਚ ਆਏ ਤੇ ਪਿੰਡ 'ਚ ਘਰ-ਘਰ 'ਚ 350 ਰੁਪਏ ਦਾ ਇੱਕ ਕੂਪਨ ਵੇਚਦੇ ਸਨ ਜੋ ਮੌਕੇ ਉੱਪਰ ਸਕਰੈਚ ਕਰਨ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਮੌਤਾਂ, 12 ਜ਼ਖਮੀ
. . .  1 day ago
ਭੋਪਾਲ, 19 ਅਕਤੂਬਰ -ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਇਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ....
ਕੱਲ੍ਹ ਤੇਲੰਗਾਨਾ ਜਾਣਗੇ ਰਾਹੁਲ ਗਾਂਧੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੇ ਇਕ ਧੜੇ ਨੇ ਦੁਸਹਿਰਾ ਕਾਲੇ ਦਿਵਸ ਵਜੋਂ ਮਨਾਇਆ
. . .  1 day ago
ਦੁਸਹਿਰੇ ਮੌਕੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਹੁਕਮ ਜਾਰੀ
. . .  1 day ago
ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਜੰਮੂ-ਕਸ਼ਮੀਰ 'ਚ ਬੀ. ਐੱਸ. ਐੱਫ. ਕੈਂਪ 'ਚ ਕੀਤੀ ਸ਼ਾਸਤਰ ਪੂਜਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਓਵਰ ਡੋਜ਼ ਕਾਰਨ ਹੋਈ ਮੌਤ
. . .  1 day ago
ਭਾਈ ਲੌਂਗੋਵਾਲ ਨੇ 22 ਅਕਤੂਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ
. . .  1 day ago
ਜੰਮੂ-ਕਸ਼ਮੀਰ 'ਚ ਦੋ ਅੱਤਵਾਦੀ ਢੇਰ
. . .  1 day ago
ਅਦਾਲਤ ਨੇ ਖ਼ਾਰਜ ਕੀਤੀ ਆਸ਼ੀਸ਼ ਪਾਂਡੇ ਦੀ ਜ਼ਮਾਨਤ ਪਟੀਸ਼ਨ
. . .  1 day ago
ਸੀਤਾਰਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਕੀਤੀ ਮੁਲਾਕਾਤ
. . .  1 day ago
ਤਾਮਿਲਨਾਡੂ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
. . .  1 day ago
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨੀਲ ਵਿਕਰਮਾਸਿੰਘੇ ਨੇ ਕਈ ਕਾਂਗਰਸ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  1 day ago
ਟਰੇਨ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਐਨ.ਡੀ. ਤਿਵਾਰੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਾਂਗਰਸ ਦੇ ਕਈ ਨੇਤਾ
. . .  1 day ago
ਤੇਜ਼ ਰਫ਼ਤਾਰ ਜੀਪ ਨੇ ਛੇ ਲੋਕਾਂ ਨੂੰ ਕੁਚਲਿਆ, ਦੋ ਮੌਤਾਂ
. . .  1 day ago
ਸਾਡੀ ਸਰਕਾਰ ਨੇ ਪਿਛਲੇ ਚਾਰ ਸਾਲਾਂ 'ਚ ਬਣਾਏ 1 ਕਰੋੜ, 25 ਲੱਖ ਘਰ- ਮੋਦੀ
. . .  1 day ago
ਟਰੇਨ 'ਚੋਂ ਮੋਬਾਈਲ ਚੋਰੀ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਸੱਤ-ਸੱਤ ਸਾਲ ਦੀ ਕੈਦ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਕੀਤੇ ਆਈ. ਈ. ਡੀ. ਧਮਾਕੇ 'ਚ ਕਈ ਜਵਾਨ ਜ਼ਖ਼ਮੀ
. . .  1 day ago
ਬਾਦਲ 'ਤੇ ਹਮਲੇ ਦੀ ਸਾਜ਼ਿਸ਼ 'ਚ ਉੱਤਰ ਪ੍ਰਦੇਸ਼ 'ਚ ਹੋਈ ਇੱਕ ਹੋਰ ਗ੍ਰਿਫ਼ਤਾਰੀ
. . .  1 day ago
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ
. . .  1 day ago
ਜੰਮੂ-ਕਸ਼ਮੀਰ : ਘੁਸਪੈਠ ਦੀ ਕੋਸ਼ਿਸ਼ ਨਾਕਾਮ, 3 ਅੱਤਵਾਦੀ ਢੇਰ
. . .  1 day ago
ਨਹੀਂ ਬਣ ਸਕਿਆ ਇਤਿਹਾਸ, ਭਾਰੀ ਵਿਰੋਧ ਤੋਂ ਬਾਅਦ ਸਰਬੀਮਾਲਾ ਮੰਦਰ ਤੋਂ ਵਾਪਸ ਪਰਤੀਆਂ ਦੋਵੇਂ ਔਰਤਾਂ
. . .  1 day ago
ਕਸ਼ਮੀਰ 'ਚ ਪਾਕਿਸਤਾਨ ਤੋਂ ਆ ਰਹੇ ਹਨ ਅੱਤਵਾਦੀ- ਰਾਜਨਾਥ ਸਿੰਘ
. . .  1 day ago
ਆਈ. ਐੱਸ. ਨੇ ਸੀਰੀਆ 'ਚ ਸੈਂਕੜੇ ਲੋਕਾਂ ਨੂੰ ਬਣਾਇਆ ਬੰਦੀ
. . .  1 day ago
ਸ਼ਿਰਡੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ
. . .  1 day ago
ਰਾਜਸਥਾਨ : ਦੁਸਹਿਰੇ ਮੌਕੇ ਗ੍ਰਹਿ ਮੰਤਰੀ ਨੇ ਬੀ. ਐੱਸ. ਐੱਫ. ਹੈੱਡਕੁਆਟਰ 'ਚ ਕੀਤੀ ਸ਼ਾਸਤਰ ਪੂਜਾ
. . .  1 day ago
ਤੇਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਹੋਈ ਮਾਮੂਲੀ ਕਟੌਤੀ
. . .  1 day ago
ਅੱਜ ਸ਼ਿਰਡੀ ਸਾਈਂ ਧਾਮ ਜਾਣਗੇ ਮੋਦੀ
. . .  1 day ago
ਦੇਸ਼ ਭਰ 'ਚ ਅੱਜ ਮਨਾਇਆ ਜਾਵੇਗਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ
. . .  1 day ago
ਅੱਜ ਦਾ ਵਿਚਾਰ
. . .  1 day ago
ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਾਉਂਦੇ 3 ਵਿਅਕਤੀ ਨਗਦੀ ਸਮੇਤ ਪੁਲਿਸ ਅੜਿੱਕੇ
. . .  2 days ago
ਪੁਲਵਾਮਾ ਆਈ ਡੀ ਧਮਾਕੇ 'ਚ 7 ਜਵਾਨ ਜ਼ਖ਼ਮੀ
. . .  2 days ago
ਜੰਡਿਆਲਾ ਗੁਰੂ ਵਿਖੇ ਚੱਲੀ ਗੋਲੀ , ਇਕ ਜ਼ਖਮੀ
. . .  2 days ago
ਵਿਜਿਲੈਂਸ ਵੱਲੋਂ ਐੱਸ.ਡੀ.ਓ. ਪ੍ਰਦੂਸ਼ਨ ਬੋਰਡ ਤੇ ਇੱਕ ਹੋਰ ਵਿਅਕਤੀ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕੀਤਾ ਕਾਬੂ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਿਵਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸਵੱਛਤਾ ਸਰਵੇਖਣ 'ਚ ਚੰਡੀਗੜ੍ਹ ਨੂੰ ਮਿਲਿਆ ਤੀਜਾ ਸਥਾਨ

ਚੰਡੀਗੜ੍ਹ, 16 ਮਈ (ਮਨਜੋਤ ਸਿੰਘ ਜੋਤ)- ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਕਰਵਾਏ ਸਵੱਛਤਾ ਸਰਵੇਖਣ ਵਿਚ ਚੰਡੀਗੜ੍ਹ ਇਸ ਵਾਰ ਤੀਜੇ ਸਥਾਨ 'ਤੇ ਰਿਹਾ | ਪਿਛਲੀ ਵਾਰ ਚੰਡੀਗੜ੍ਹ 11ਵੇਂ ਸਥਾਨ 'ਤੇ ਸੀ | ਬੀਤੇ ਸਾਲ ਜੁਲਾਈ ਮਹੀਨੇ ਵਿਚ ਦੇਸ਼ ਵਿਚ ਲਗਪਗ 4041 ਸ਼ਹਿਰਾਂ ਤੇ ਕਸਬਿਆਂ ਦੀ ਸਵੱਛਤਾ ਲਈ ਤਾਇਨਾਤ ਕੀਤੀ ਗਈ ਪ੍ਰਾਈਵੇਟ ਕੰਪਨੀ ਦੀ ਟੀਮ ਨੇ ਚੰਡੀਗੜ੍ਹ ਵਿਚ ਤਿੰਨ ਦਿਨ ਤੱਕ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਸੀ | ਚੇਤੇ ਰਹੇ ਕਿ ਸਾਲ 2016 ਵਿਚ ਚੰਡੀਗੜ੍ਹ ਕੇਵਲ ਜਨਤਕ ਭਾਗੀਦਾਰੀ ਵਿਚ ਪਛੜ ਗਿਆ ਸੀ | ਇਸ ਵਾਰ ਨਿਗਮ ਦੇ ਅਧਿਕਾਰੀਆਂ ਨੇ ਐਪ ਦੇ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਕਾਫ਼ੀ ਉਪਰਾਲੇ ਕੀਤੇ ਸਨ | ਇਸ ਵਾਰ ਇੰਦੌਰ ਤੇ ਭੋਪਾਲ ਪਹਿਲੇ ਅਤੇ ਦੂਜੇ ਸਥਾਨ 'ਤੇ ਆਏ ਹਨ | ਇਸ ਵਾਰ ਸਰਵੇਖਣ ਵਿਚ ਸਾਰੇ 4,041 ਸ਼ਹਿਰਾਂ ਤੇ ਕਸਬਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ ਜਦਕਿ ਸਾਲ 2016 ਵਿਚ ਕੇਵਲ 434 ਸ਼ਹਿਰਾਂ ਅਤੇ ਨਗਰਾਂ ਵਿਚ ਸਰਵੇਖਣ ਕਰਵਾਇਆ ਗਿਆ ਸੀ ਤੇ ਚੰਡੀਗੜ੍ਹ ਦੀ ਰੈਂਕਿੰਗ ਗਿਆਰ੍ਹਵੇਂ ਨੰਬਰ 'ਤੇ ਸੀ ਜਦਕਿ ਪੰਚਕੂਲਾ 211ਵੇਂ ਅਤੇ ਮੋਹਾਲੀ 121ਵੇਂ ਸਥਾਨ 'ਤੇ ਰਿਹਾ ਸੀ | ਕੇਂਦਰ ਸਰਕਾਰ ਨੇ ਸਵੱਛਤਾ ਸੇਵਾਵਾਂ ਵਿਚ ਸੁਧਾਰ ਦੇ ਲਈ ਬੁਨਿਆਦੀ ਢਾਂਚਾਗਤ ਵਿਕਾਸ ਤੇ ਉਨ੍ਹਾਂ ਦੇ ਟਿਕਾਊਪਨ, ਨਤੀਜੇ, ਨਾਗਰਿਕਾਂ ਦੇ ਜੁੜਾਅ ਤੇ ਜ਼ਮੀਨੀ ਪੱਧਰ 'ਤੇ ਨਜ਼ਰ ਆਉਣ ਵਾਲੇ ਪ੍ਰਭਾਵਾਂ ਦੇ ਆਧਾਰ 'ਤੇ ਦੇਸ਼ ਦੇ ਸਾਰੇ 4041 ਸ਼ਹਿਰਾਂ ਅਤੇ ਕਸਬਿਆਂ ਦੀ ਸਵੱਛਤਾ ਰੈਂਕਿੰਗ ਕੀਤੀ ਹੈ | ਇਸ ਸਰਵੇਖਣ ਵਿਚ ਇਕ ਲੱਖ ਅਤੇ ਇਸ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰਾਂ ਤੇ ਰਾਜਧਾਨੀ ਸ਼ਹਿਰਾਂ ਨੂੰ ਕੌਮੀ ਪੱਧਰ 'ਤੇ ਸਥਾਨ ਦਿੱਤਾ ਗਿਆ ਹੈ ਤੇ ਇਕ ਲੱਖ ਤੋਂ ਵੀ ਘੱਟ ਆਬਾਦੀ ਵਾਲੇ ਸ਼ਹਿਰਾਂ ਨੂੰ ਖੇਤਰੀ ਪੱਧਰ 'ਤੇ ਸਥਾਨ ਦਿੱਤਾ ਗਿਆ ਹੈ ਤੇ ਇਕ ਲੱਖ ਤੋਂ ਵੀ ਘੱਟ ਆਬਾਦੀ ਵਾਲੇ ਸ਼ਹਿਰਾਂ ਨੂੰ ਖੇਤਰੀ, ਉਤਰ ਦੱਖਣ, ਪੂਰਬ ਅਤੇ ਪੱਛਮ ਅਤੇ ਉਤਰ ਪੂਰਬ ਵਿਚ ਸਥਾਨ ਦਿੱਤਾ ਗਿਆ ਹੈ | ਸਰਵੇਖਣ ਵਿਚ 4000 ਅੰਕਾਂ ਵਿਚੋਂ 1400 ਅੰਕ ਕਾਗ਼ਜ਼ਾਂ ਦੇ ਹਨ, 1400 ਅੰਕ ਡਾਇਰੈਕਟ ਅਬਜੈਕਸ਼ਨ ਦੇ ਹਨ ਅਤੇ 1200 ਅੰਕ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਸੁਝਾਵਾਂ ਦੇ ਹਨ | ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦਿਵੇਸ਼ ਮੋਦਗਿਲ ਨੇ ਦੱਸਿਆ ਕਿ ਇਸ ਵਾਰ ਨਿਗਮ ਐਪ ਦੇ ਰਾਹੀਂ ਲੋਕ ਆਪਣੇ ਆਪਣੇ ਇਲਾਕੇ ਵਿਚ ਸਫ਼ਾਈ ਨਾਲ ਜੁੜੀਆਂ ਸਮੱਸਿਆਵਾਂ ਦੀਆਂ ਫ਼ੋਟੋਆਂ ਐਪ 'ਤੇ ਪਾਉਣ ਅਤੇ ਨਿਗਮ ਜਲਦੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ | ਸਰਵੇਖਣ ਮੁਹਿੰਮ ਦਾ ਇਹ ਤੀਜਾ ਸਾਲ ਹੈ ਤੇ ਪਹਿਲੀ ਵਾਰ ਚੰਡੀਗੜ੍ਹ ਦੂਜੇ ਸਥਾਨ 'ਤੇ ਰਿਹਾ ਸੀ | ਬੀਤੀ 31 ਜੁਲਾਈ ਵਿਚ ਸ਼ੁਰੂ ਕੀਤਾ ਇਹ ਸਰਵੇ 6 ਮਹੀਨਿਆਂ ਵਿਚ ਪੂਰਾ ਹੋਇਆ | ਮੋਦਗਿਲ ਨੇ ਇਸ ਸਬੰਧ ਵਿਚ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ |

ਮੇਅਰ ਵਲੋਂ ਸਟਰੀਟ ਵੈਂਡਿੰਗ ਯੋਜਨਾ ਦੀ ਸਮੀਖਿਆ ਮੀਟਿੰਗ

ਚੰਡੀਗੜ੍ਹ, 16 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਨਗਰ ਨਿਗਮ ਮੇਅਰ ਦਿਵੇਸ਼ ਮੌਦਗਿਲ ਵਲੋਂ ਚੰਡੀਗੜ੍ਹ ਸਟਰੀਟ ਵੈਂਡਿੰਗ ਯੋਜਨਾ ਬਾਰੇ ਸਮੀਖਿਆ ਮੀਟਿੰਗ ਕੀਤੀ ਗਈ ਜਿਸ ਵਿਚ ਚੰਡੀਗੜ੍ਹ ਵਪਾਰ ਕੌਾਸਲ ਮੁੱਖ ਵਾਸਤੂਕਾਰ ਯੂ.ਟੀ. ਚੰਡੀਗੜ੍ਹ ਦੇ ਪ੍ਰਤੀਨਿਧੀ ਤੇ ਨਿਗਮ ...

ਪੂਰੀ ਖ਼ਬਰ »

ਰਜਿਸਟਰਾਰ ਪੰਜਾਬ ਨਰਸਿੰਗ ਕੌਾਸਲ ਦਫ਼ਤਰ ਦੀ ਸੀਨੀਅਰ ਸਹਾਇਕ ਰਿਸ਼ਵਤ ਲੈਂਦੀ ਕਾਬੂ

ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਵਿਜੀਲੈਂਸ ਬਿਊਰੋ ਦੀ ਟੀਮ ਨੇ ਦਰਸ਼ੀ ਦੇਵੀ ਸੀਨੀਅਰ ਸਹਾਇਕ ਨੂੰ ਨਰਸਿੰਗ ਕਾਉਂਸਿਲ ਮੁਹਾਲੀ ਵਿਖੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਪਰਮਜੀਤ ਸਿੰਘ ਵਿਰਕ ਸੀਨੀਅਰ ਕਪਤਾਨ ਪੁਲਿਸ ...

ਪੂਰੀ ਖ਼ਬਰ »

ਅਰੁਣ ਕੁਮਾਰ ਗੁਪਤਾ ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਨਿਯੁਕਤ

ਚੰਡੀਗੜ੍ਹ, 16 ਮਈ (ਮਨਜੋਤ ਸਿੰਘ ਜੋਤ)- ਹਰਿਆਣਾ ਦੇ 1992 ਬੈਚ ਦੇ ਆਈ. ਏ. ਐਸ. ਅਧਿਕਾਰੀ ਅਰੁਣ ਕੁਮਾਰ ਗੁਪਤਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਦਾ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਗ੍ਰਹਿ ਮੰਤਰਾਲੇ ਦੇ ਆਦੇਸ਼ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਹੁੰਚ ਗਏ | ...

ਪੂਰੀ ਖ਼ਬਰ »

ਆਮ ਰੋਸਟਰ ਤਹਿਤ ਏ. ਡੀ. ਏ. ਨੂੰ ਕਿਵੇਂ ਦੇ ਦਿੱਤਾ ਗੰਭੀਰ ਕੇਸ- ਹਾਈਕੋਰਟ

ਚੰਡੀਗੜ੍ਹ, 16 ਮਈ (ਸੁਰਜੀਤ ਸਿੰਘ ਸੱਤੀ)- ਹਰਿਆਣਾ ਸਿਵਲ ਸਰਵਿਸ (ਜੁਡੀਸ਼ੀਅਲ) ਲਈ ਪਿਛਲੇ ਸਾਲ ਕਰਵਾਈ ਗਈ ਮੁਢਲੀ ਪ੍ਰੀਖਿਆ ਦਾ ਪਰਚਾ ਲੀਕ ਹੋਣ ਦੇ ਮਾਮਲੇ ਵਿਚ ਬਿਆਨਾਂ ਦੀਆਂ ਕਾਪੀਆਂ ਮੁਲਜ਼ਮਾਂ ਨੂੰ ਦੇਣ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਅੱਗੇ ਚੁਣੌਤੀ ਨਾ ...

ਪੂਰੀ ਖ਼ਬਰ »

ਧੋਖੇ ਨਾਲ ਏ. ਟੀ. ਐਮ. ਰਾਹੀ ਪੈਸੇ ਕਢਵਾਉਣ ਵਾਲਾ ਗਿ੍ਫ਼ਤਾਰ

ਚੰਡੀਗੜ੍ਹ, 16 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਧੋਖੇ ਨਾਲ ਏ.ਟੀ.ਐਮ. ਕਾਰਡ ਦੀ ਵਰਤੋਂ ਕਰਕੇ ਇਕ ਵਿਅਕਤੀ ਦੇ ਬੈਂਕ ਖਾਤੇ ਵਿਚੋਂ 35 ਹਜ਼ਾਰ ਰੁਪਏ ਕਢਵਾਉਣ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਅਫ਼ਰੋਜ਼ ਅਲਮ ਵਜੋਂ ਹੋਈ ਹੈ ਜੋ ...

ਪੂਰੀ ਖ਼ਬਰ »

ਮਾਮਲਾ 25 ਅਗਸਤ ਨੂੰ ਹੋਏ ਦੰਗਿਆਂ ਦਾ 8 ਮੁਲਜ਼ਮਾਂ ਨੇ ਲਗਾਈ ਜ਼ਮਾਨਤ ਲਈ ਅਰਜ਼ੀ

ਪੰਚਕੂਲਾ, 16 ਮਈ (ਕਪਿਲ)- ਬੀਤੇ ਸਾਲ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਦਾ ਸਰੀਰਕ ਸੋਸ਼ਣ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਸਬੰਧੀ ਦਰਜ ਮਾਮਲੇ 'ਚ ਨਾਮਜ਼ਦ 8 ਮੁਲਜ਼ਮਾਂ ਵਲੋਂ ਅਦਾਲਤ ਵਿਚ ਜ਼ਮਾਨਤ ਲਈ ...

ਪੂਰੀ ਖ਼ਬਰ »

ਕਰਨਲ ਸੰਧੂ ਸਿੱਟ ਸਾਹਮਣੇ ਹੋਏ ਪੇਸ਼

ਐੱਸ. ਏ. ਐੱਸ. ਨਗਰ, 16 ਮਈ (ਜਸਬੀਰ ਸਿੰਘ ਜੱਸੀ)- ਨਵਾਂਗਰਾਓ ਤੋਂ ਲਾਪਤਾ ਹੋਏ ਅਭਿਸ਼ੇਕ ਦੀ ਪਿੰਜੌਰ ਦੇ ਜੰਗਲਾਂ 'ਚੋਂ ਬੋਰੀ 'ਚ ਪਾਈ ਗਲੀ-ਸੜੀ ਲਾਸ਼ ਮਿਲਣ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਡਵਲਿਉ. ਡਵਲਿਉ. ਆਈ. ਸੀ. ਐੱਸ. ਦੇ ਐੱਮ. ਡੀ. ਤੇ ਫਾਰੈਸਟ ਹਿੱਲ ਰਿਜੋਰਟ ਦੇ ਮਾਲਕ ...

ਪੂਰੀ ਖ਼ਬਰ »

ਰੈੱਡ ਕਰਾਸ ਦੀ ਮਹੱਤਤਾ ਸਬੰਧੀ ਸਮਾਗਮ

ਚੰਡੀਗੜ੍ਹ, 16 ਮਈ (ਅਜਾਇਬ ਸਿੰਘ ਔਜਲਾ)- ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੈਕਟਰ 40 ਵਿਖੇ ਸਕੂਲ ਦੀ ਪਿ੍ੰਸੀਪਲ ਪ੍ਰੀਤਿੰਦਰ ਕੌਰ ਦੀ ਅਗਵਾਈ ਹੇਠ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਸਕੂਲ ਹੈਲਥ ਸੇਫ਼ਟੀ ਐਾਡ ਸਵੱਛਤਾ ਕਮੇਟੀ ਅਤੇ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ 5 ਸ਼ਖ਼ਸੀਅਤਾਂ ਦਾ 'ਵੋਕੇਸ਼ਨਲ ਪੁਰਸਕਾਰ' ਨਾਲ ਸਨਮਾਨ

ਚੰਡੀਗੜ੍ਹ, 16 ਮਈ (ਅਜਾਇਬ ਸਿੰਘ ਔਜਲਾ)- ਰੋਟਰੀ ਕਲੱਬ ਚੰਡੀਗੜ੍ਹ ਵਲੋਂ ਸ਼ਹਿਰ ਦੀਆਂ 5 ਸ਼ਖ਼ਸੀਅਤਾਂ ਨੂੰ 2017-18 ਲਈ 'ਰੋਟਰੀ ਵੋਕੇਸ਼ਨਲ ਪੁਰਸਕਾਰ' ਦਿੱਤੇ ਗਏ | ਇਥੇ ਰੋਟਰੀ ਹਾਊਸ ਵਿਖੇ ਕਰਵਾਏ ਸਮਾਗਮ ਦੌਰਾਨ ਕਲੱਬ ਦੇ ਜ਼ਿਲ੍ਹਾ ਗਵਰਨਰ ਪ੍ਰਵੀਨ ਚੰਦਰ ਗੋਇਲ ਵਲੋਂ ...

ਪੂਰੀ ਖ਼ਬਰ »

-ਬੀ. ਕਾਮ. ਆਨਰਜ਼ ਦਾ ਨਤੀਜਾ- ਐਸ. ਡੀ. ਕਾਲਜ ਦੀਆਂ ਵਿਦਿਆਰਥਣਾਂ ਮੈਰਿਟ ਸੂਚੀ 'ਚ ਪਹਿਲੇ ਤੇ ਦੂਜੇ ਨੰਬਰ 'ਤੇ ਰਹੀਆਂ

ਚੰਡੀਗੜ੍ਹ, 16 ਮਈ (ਮਨਜੋਤ ਸਿੰਘ ਜੋਤ)- ਜੀ. ਜੀ. ਡੀ. ਐਸ. ਡੀ. ਕਾਲਜ ਖੇੜੀ ਗੁਰਨਾ ਬਨੂੜ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਦਿੱਤੀ ਬੀ. ਕਾਮ ਆਨਰਜ਼ ਦੀ ਪ੍ਰੀਖਿਆ ਵਿਚ ਵਿਦਿਆਰਥਣ ਮੁਸਕਾਨ 87.80 ਫ਼ੀਸਦੀ ਹਾਸਲ ਕਰਕੇ ਯੂਨੀਵਰਸਿਟੀ ਵਿਚ ਪਹਿਲੇ ਸਥਾਨ ਜਦਕਿ ...

ਪੂਰੀ ਖ਼ਬਰ »

-ਸੁਵਿਆਨ-2018- ਨਿਫਟ ਦੇ ਵਿਦਿਆਰਥੀਆਂ ਨੇ ਆਪਣੇ ਡਿਜ਼ਾਇਨ ਕੀਤੇ ਪੇਸ਼

ਚੰਡੀਗੜ੍ਹ, 16 ਮਈ (ਅਜਾਇਬ ਸਿੰਘ ਔਜਲਾ)– ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨੋਲਾਜੀ (ਨਿਫਟ) ਦੇ ਟੈਕਸਟਾਈਲ ਡਿਜ਼ਾਇਨ ਵਿਭਾਗ ਦੇ ਗਰੈਜੂਏਟ ਵਿਦਿਆਰਥੀਆਂ ਵਲੋਂ ਹੋਮ ਫਰਨਿਸ਼ਿੰਗ ਤੇ ਕੱਪੜਾ ਉਤਪਾਦਾਂ ਦਾ ਸਾਲਾਨਾ ਡਿਜ਼ਾਇਨ ਕਲੈਕਸ਼ਨ ਸ਼ੋਅ- 'ਸੁਵਿਆਨ ...

ਪੂਰੀ ਖ਼ਬਰ »

ਹਰਿਆਣਾ 'ਚ 'ਟੂਟੀ ਲਗਾਓ ਪਾਣੀ ਬਚਾਓ' ਮੁਹਿੰਮ ਸ਼ੁਰੂ- ਧਨਖੜ

ਚੰਡੀਗੜ੍ਹ, 16 ਮਈ (ਐਨ. ਐਸ. ਪਰਵਾਨਾ)- ਹਰਿਆਣਾ ਵਿਚ 'ਟੂਟੀ ਲਗਾਓ ਪਾਣੀ ਬਚਾਓ' ਮੁਹਿੰਮ 'ਤੇ 24 ਘੰਟੇ ਵਿਚ ਅਮਲ ਸ਼ੁਰੂ ਹੋ ਗਿਆ ਹੈ | ਸੂਬੇ ਦੇ 30 ਸਬ ਡਿਵੀਜ਼ਨਾਂ ਦੇ ਤਹਿਤ ਆਉਣ ਵਾਲੇ ਪਿੰਡਾਂ ਵਿਚ ਇਕ ਲੱਖ ਘਰਾਂ ਵਿਚ ਟੂਟੀਆਂ ਲਗਾਈਆਂ ਜਾਣਗੀਆਂ | ਪੰਚਾਇਤ ਮੰਤਰੀ ਓਮ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ 'ਤੇ ਸਹਿਮਤੀ ਬਣੀ- ਖੱਟਰ

ਚੰਡੀਗੜ੍ਹ, 16 ਮਈ (ਐਨ. ਐਸ. ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਥੇ ਵੱਖ-ਵੱਖ ਕਰਮਚਾਰੀ ਯੂਨੀਅਨਾਂ ਨਾਲ ਸਫ਼ਾਈ ਕਰਮਚਾਰੀਆਂ ਦੀਆਂ ਕੁੱਝ ਮੰਗਾਂ 'ਤੇ ਸਹਿਮਤੀ ਬਣੀ ਹੈ ਤੇ ਪੂਰੀ ਉਮੀਦ ਹੈ ਕਿ ਸਾਰੇ ਕਰਮਚਾਰੀ ਆਪਣੀ ਹੜਤਾਲ ਖ਼ਤਮ ਕਰ ...

ਪੂਰੀ ਖ਼ਬਰ »

ਪੀ. ਜੀ. ਆਈ. ਓ. ਟੀ. ਟੈਕਨੀਸ਼ੀਅਨ ਐਸੋਸੀਏਸ਼ਨ ਵਲੋਂ ਹੜਤਾਲ ਦੀ ਚਿਤਾਵਨੀ

ਚੰਡੀਗੜ੍ਹ, 16 ਮਈ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਦੀ ਓ. ਟੀ. ਟੈਕਨੀਸ਼ੀਅਨ ਸਟਾਫ਼ ਐਸੋਸੀਏਸ਼ਨ ਵਲੋਂ ਪੇਅ ਸਕੇਲ ਵਿਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ | ਐਸੋਸੀਏਸ਼ਨ ਵਲੋਂ ਪੀ.ਜੀ.ਆਈ. ਪ੍ਰਸ਼ਾਸਨ ਨਾਲ ਤਿੰਨ ਮਹੀਨੇ ਪਹਿਲਾਂ ...

ਪੂਰੀ ਖ਼ਬਰ »

ਪੁਲਿਸ ਲਾਈਨ 'ਚ ਡੇਂਗੂ ਜਾਗਰੂਕਤਾ ਕੈਂਪ

ਚੰਡੀਗੜ੍ਹ, 16 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਕੌਮੀ ਡੇਂਗੂ ਜਾਗਰੂਕਤਾ ਦਿਹਾੜੇ ਨੂੰ ਲੈ ਕੇ ਪੁਲਿਸ ਲਾਈਨ ਸੈਕਟਰ 26 ਵਿਚ ਇਕ ਕੈਂਪ ਲਗਾਇਆ ਗਿਆ ਜਿਸ ਵਿਚ ਪਹੁੰਚੇ ਲੋਕਾਂ ਨੇ ਡੇਂਗੂ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ ਸਹੰੁ ਚੁੱਕੀ | ਇਸ ...

ਪੂਰੀ ਖ਼ਬਰ »

ਮੇਰਾ ਵਿਦੇਸ਼ੀ ਦੌਰਾ ਸਫਲ ਰਿਹਾ- ਖੱਟਰ

ਚੰਡੀਗੜ੍ਹ, 16 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਵੱਖ-ਵੱਖ ਯੋਜਨਾਵਾਂ ਲਈ ਬਿ੍ਟੇਨ ਨਾਲ 10 ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਗਏ ਹਨ ਜਿਸ ਨਾਲ ਰਾਜ ਵਿਚ 1500 ਕਰੋੜ ਰੁਪਏ ਦਾ ਨਿਵੇਸ਼ ਹੋਣ ਤੇ ਲਗਪਗ 1000 ਲੋਕਾਂ ਨੂੰ ਸਿੱਧੇ ...

ਪੂਰੀ ਖ਼ਬਰ »

ਹਰਿਆਣਾ 'ਚ ਕਣਕ ਦੀ ਸਰਕਾਰੀ ਖ਼ਰੀਦ ਦੇ ਸਾਰੇ ਰਿਕਾਰਡ ਟੁੱਟੇ

ਚੰਡੀਗੜ੍ਹ, 16 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਖ਼ੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਨ ਦੇਵ ਕੰਬੋ ਨੇ ਕਿਹਾ ਕਿ ਰਾਜ ਸਰਕਾਰ ਨੇ ਕਣਕ ਖ਼ਰੀਦ ਵਿਚ ਸਾਰੇ ਰਿਕਾਰਡ ਤੋੜ ਦਿੱਤੇ ਹਨ | ਇਸ ਸਾਲ ਸਰਕਾਰ ਨੇ ਹੁਣ ਤੱਕ ਦੇ ਇਤਿਹਾਸ ਵਿਚ ਸਭ ਤੋਂ ਵੱਧ 87.27 ਲੱਖ ਮੀਟਿ੍ਕ ਟਨ ...

ਪੂਰੀ ਖ਼ਬਰ »

ਮੇਰਾ ਵਿਦੇਸ਼ੀ ਦੌਰਾ ਸਫਲ ਰਿਹਾ- ਖੱਟਰ

ਚੰਡੀਗੜ੍ਹ, 16 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਵੱਖ-ਵੱਖ ਯੋਜਨਾਵਾਂ ਲਈ ਬਿ੍ਟੇਨ ਨਾਲ 10 ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਗਏ ਹਨ ਜਿਸ ਨਾਲ ਰਾਜ ਵਿਚ 1500 ਕਰੋੜ ਰੁਪਏ ਦਾ ਨਿਵੇਸ਼ ਹੋਣ ਤੇ ਲਗਪਗ 1000 ਲੋਕਾਂ ਨੂੰ ਸਿੱਧੇ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਸੈਕਟਰ-16 'ਚ ਖ਼ੂਨਦਾਨ ਕੈਂਪ

ਚੰਡੀਗੜ੍ਹ, 16 ਮਈ (ਮਨਜੋਤ ਸਿੰਘ ਜੋਤ)- ਸਰਕਾਰੀ ਹਸਪਤਾਲ ਸੈਕਟਰ-16 ਵਿਚ ਨਰਸਿੰਗ ਹਫ਼ਤੇ ਤਹਿਤ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਡਾਇਰੈਕਟਰ ਸਿਹਤ ਸੇਵਾਵਾਂ ਯੂ. ਟੀ. ਡਾ: ਜੀ. ਦੀਵਾਨ ਵਲੋਂ ਕੀਤਾ ਗਿਆ | ਇਸ ਮੌਕੇ ਨਰਸਿੰਗ ਸਟਾਫ਼ ਵਲੋਂ ਵੱਧ ਚੜ ਦੇ ...

ਪੂਰੀ ਖ਼ਬਰ »

ਕਣਕ ਖ਼ਰੀਦਣ ਲਈ ਕਰਜ਼ਾ

ਚੰਡੀਗੜ੍ਹ, 16 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਸਾਲ 2018-19 ਦੌਰਾਨ ਕਣਕ ਖ਼ਰੀਦਣ ਦੇ ਇੱਛੁਕ ਰਾਜ ਸਰਕਾਰ ਦੇ ਸਾਰੇ ਸ਼੍ਰੇਣੀ-4 ਦੇ ਕਰਮਚਾਰੀਆਂ ਨੂੰ 17,000 ਰੁਪਏ ਦਾ ਵਿਆਜ ਮੁਕਤ ਕਰਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ | ਖ਼ਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਇਥੇ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਲੁਧਿਆਣਾ ਤੋਂ ਚੱਪੜਚਿੜੀ ਤੱਕ ਮਾਰਚ

ਐੱਸ. ਏ. ਐੱਸ. ਨਗਰ, 16 ਮਈ (ਝਾਂਮਪੁਰ)- ਪੰਜਾਬ ਦੀ ਧਰਤੀ 'ਤੇ ਬੇਅੰਤ ਕੁਰਬਾਨੀਆਂ ਸਦਕਾ ਹੀ ਸ਼ਾਨਮੱਤਾ ਇਤਿਹਾਸ ਸਿਰਜਿਆ ਗਿਆ ਹੈ ਤੇ ਅੱਜ ਦੀ ਪੀੜ੍ਹੀ ਨੂੰ ਚੰਗੀ ਸੇਧ ਦੇਣ ਦੇ ਨਾਲ-ਨਾਲ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਇਤਿਹਾਸ ਤੇ ਵਿਰਸੇ ਨਾਲ ਜੋੜਨਾ ...

ਪੂਰੀ ਖ਼ਬਰ »

ਐਡਵੋਕੇਟ ਪਿ੍ੰਸ ਵਲੋਂ ਫੇਜ਼-3ਬੀ1 ਅੰਦਰ ਵਿਕਾਸ ਕਾਰਜਾਂ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)- ਮੁਹਾਲੀ ਸ਼ਹਿਰ ਵਿਚਲੇ ਫੇਜ਼-3ਬੀ1 ਨੂੰ ਨਮੂਨੇ ਦਾ ਫੇਜ਼ ਬਣਾਇਆ ਜਾਵੇਗਾ ਜਿਸ ਲਈ ਖੇਤਰ ਅੰਦਰ ਵਿਕਾਸ ਕਾਰਜ ਨਿਰੰਤਰ ਜਾਰੀ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ...

ਪੂਰੀ ਖ਼ਬਰ »

ਕਾਂਗਰਸ ਕੌਮੀ ਤੋਂ ਖੇਤਰੀ ਪਾਰਟੀ ਬਣੀ- ਗੋਲਡੀ

ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨਹਿਤ ਪੱਖੀ ਨੀਤੀਆਂ ਕਾਰਨ ਭਾਰਤੀ ਜਨਤਾ ਪਾਰਟੀ ਇਸ ਸਮੇਂ ਦੇਸ਼ ਦੀ 95 ਫ਼ੀਸਦੀ ਆਬਾਦੀ ਉਤੇ ਕਾਬਜ਼ ਹੋ ਚੁੱਕੀ ਹੈ ਜਦਕਿ ਕਿਸੇ ਸਮੇਂ ਦੇਸ਼ ਦੀ ਕੌਮੀ ਪਾਰਟੀ ਅਖਵਾਉਣ ਵਾਲੀ ...

ਪੂਰੀ ਖ਼ਬਰ »

ਕੈਨਵਿੰਗਸ ਵਲੋਂ ਆਸਟ੍ਰੇਲੀਆ/ਕੈਨੇਡਾ, ਪੀ.ਆਰ.ਸਟੱਡੀ ਵੀਜ਼ਾ ਅਤੇ ਟੂਰਿਸਟ ਵੀਜ਼ਾ 'ਤੇ ਸੈਮੀਨਾਰ ਅੱਜ ਤੋਂ

ਚੰਡੀਗੜ੍ਹ, 16 ਮਈ (ਅ.ਬ.)-ਆਸਟ੍ਰੇਲੀਆ ਅਤੇ ਕੈਨੇਡਾ ਜਾਣਾ ਹੋਰ ਵੀ ਸੌਖਾ ਹੋ ਗਿਆ ਹੈ | ਹੁਣ ਪਰਿਵਾਰ ਸਹਿਤ ਆਸਟ੍ਰੇਲੀਆ/ਕੈਨੇਡਾ ਜਾ ਕੇ ਕੰਮ ਕਰਨ ਦੇ ਬਹੁਤ ਸਾਰੇ ਮੌਕੇ ਉਪਲੱਬਧ ਹਨ, ਜਿਨ੍ਹਾਂ ਵਿਚ ਨਿਊਟ੍ਰੀਸ਼ਨਿਸਟ, ਕਸਟਮਰ ਸਰਵਿਸ ਮੈਨੇਜਰ, ਫ਼ਾਈਨੈਂਸ ਮੈਨੇਜਰ, ...

ਪੂਰੀ ਖ਼ਬਰ »

ਏਸ ਟੈਂਪੂ ਦੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਜ਼ਖ਼ਮੀ

ਡੇਰਾਬੱਸੀ, 16 ਮਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ-ਬਰਵਾਲਾ ਸੜਕ 'ਤੇ ਏਸ ਟੈਂਪੂ ਨੇ ਇਕ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਉਸ ਨੂੰ ਇਲਾਜ ਲਈ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ...

ਪੂਰੀ ਖ਼ਬਰ »

ਅੱਜ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

ਐੱਸ. ਏ. ਐੱਸ. ਨਗਰ, 16 ਮਈ (ਸ. ਰਿ)- ਜ/ਸ ਤੇ ਸੈਨੀਟੇਸ਼ਨ ਮੰਡਲ 2 ਐੱਸ. ਏ. ਐੱਸ. ਨਗਰ ਦੇ ਕਾਰਜਕਾਰੀ ਇੰਜਨੀਅਰ ਅਨਿਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਟਰ ਸਪਲਾਈ ਸਕੀਮ ਫੇਜ਼ 3 ਤੇ 4 ਕਜੌਲੀ ਵਿਖੇ ਨਗਰ ਨਿਗਮ ਚੰਡੀਗੜ੍ਹ ਵਲੋਂ ਜ਼ਰੂਰੀ ਮੁਰੰਮਤ ਦੇ ਕੰਮ ਲਈ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ

ਐੱਸ. ਏ. ਐੱਸ. ਨਗਰ, 16 ਮਈ (ਨਰਿੰਦਰ ਸਿੰਘ ਝਾਂਮਪੁਰ)-ਸਮਾਜ ਸੇਵੀ ਸੰਸਥਾ ਹਿਊਮਨ ਵੈੱਲਫੇਅਰ ਫਾਊਾਡੇਸ਼ਨ ਤੇ ਯੂਨੀਵਰਸਲ ਵੈੱਲਫੇਅਰ ਕਲੱਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸੰਗਰਾਂਦ ਦੇ ਦਿਹਾੜੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਕੈਬਨਿਟ ਮੰਤਰੀ ਸਿੱਧੂ ਦੇ ਘਰ ਸਾਹਮਣੇ ਧਰਨਾ ਜਾਰੀ

ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਮੁਹਾਲੀ ਸਥਿਤ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਤੇ ...

ਪੂਰੀ ਖ਼ਬਰ »

ਅੰਮਿ੍ਤਸਰ ਨਗਰ ਸੁਧਾਰ ਟਰੱਸਟ ਦੇ ਕੇਸ 'ਚ ਸਰਕਾਰੀ ਵਕੀਲ ਨਾਲ ਬੀਰਦਵਿੰਦਰ ਸਿੰਘ ਨੇ ਖ਼ੁਦ ਕੀਤੀ ਬਹਿਸ

ਐੱਸ. ਏ. ਐੱਸ. ਨਗਰ, 16 ਮਈ (ਜਸਬੀਰ ਸਿੰਘ ਜੱਸੀ)- ਅੰਮਿ੍ਤਸਰ ਨਗਰ ਸੁਧਾਰ ਟਰੱਸਟ ਜ਼ਮੀਨ ਘੁਟਾਲੇ ਵਿਚ ਆਪਣੇ ਆਪ ਨੂੰ ਬਤੌਰ ਗਵਾਹ ਪੇਸ਼ ਕਰਨ ਲਈ ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ ਬੀਰਦਵਿੰਦਰ ਸਿੰਘ ਵਲੋਂ 1 ਨਵੰਬਰ 2017 ਨੂੰ ਦਾਇਰ ਕੀਤੀ ਗਈ ਇਕ ਅਰਜ਼ੀ 'ਤੇ ਸੁਣਵਾਈ ...

ਪੂਰੀ ਖ਼ਬਰ »

ਮਹਿਲਾ ਪਿ੍ੰਸੀਪਲ ਵਲੋਂ ਕਾਂਗਰਸੀ ਵਿਧਾਇਕ 'ਤੇ ਲਾਏ ਦੋਸ਼ਾਂ ਦਾ ਮਾਮਲਾ ਮੁੜ ਭਖਿਆ

ਚੰਡੀਗੜ੍ਹ, 16 ਮਈ (ਵਿਕਰਮਜੀਤ ਸਿੰਘ ਮਾਨ)-ਵਿਧਾਇਕ ਹਰਦਿਆਲ ਸਿੰਘ ਕੰਬੋਜ 'ਤੇ ਇਕ ਮਹਿਲਾ ਪਿ੍ੰਸੀਪਲ ਵਲੋਂ ਲਾਏ ਮਾਨਸਿਕ ਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਦਾ ਮਾਮਲਾ ਮੁੜ ਭਖਣ ਦੇ ਆਸਾਰ ਹਨ | ਸੂਤਰਾਂ ਅਨੁਸਾਰ ਪੁਲਿਸ ਮੁਖੀ ਸੁਰੇਸ਼ ਅਰੋੜਾ ...

ਪੂਰੀ ਖ਼ਬਰ »

ਐਚ. ਐਸ. ਯੋਗੀ ਦਾ 75ਵਾਂ ਜਨਮ ਦਿਨ ਮਨਾਇਆ

ਚੰਡੀਗੜ੍ਹ, 16 ਮਈ (ਅਜਾਇਬ ਸਿੰਘ ਔਜਲਾ)- ਸਮਾਜ ਸੇਵੀ ਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਭਬਾਤ ਦੇ ਚੇਅਰਮੈਨ ਖ਼ਾਨਦਾਨੀ ਵੈਦ ਮਰਹੂਮ ਹਰਭਜਨ ਸਿੰਘ ਯੋਗੀ ਦਾ 75ਵਾਂ ਜਨਮ ਦਿਵਸ ਉਨ੍ਹਾਂ ਦੇ ਸਪੁੱਤਰ ਖ਼ਾਨਦਾਨੀ ਵੈਦ ਸੁਖਜਿੰਦਰ ਸਿੰਘ ਯੋਗੀ ਦੀ ਸਰਪ੍ਰਸਤੀ ਹੇਠ ...

ਪੂਰੀ ਖ਼ਬਰ »

ਪ੍ਰਦਰਸ਼ਨੀ ਨਾਲ ਦਿੱਤੀ ਵਿਦਿਆਰਥੀਆਂ ਨੂੰ ਜਾਣਕਾਰੀ

ਚੰਡੀਗੜ੍ਹ, 16 ਮਈ (ਮਨਜੋਤ ਸਿੰਘ ਜੋਤ )- ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਸੈਕਟਰ-41 ਬੀ ਵਲੋਂ ਵਿਸ਼ੇਸ਼ ਪ੍ਰਦਰਸ਼ਨੀ ਲਗਵਾਈ ਗਈ ਜਿਸ ਵਿਚ ਵਿਦਿਆਰਥੀਆਂ ਨੂੰ ਪੰਜਾਬੀ, ਅੰਗਰੇਜ਼ੀ, ਹਿੰਦੀ ਤੇ ਹੋਰਨਾਂ ਵਿਸ਼ਿਆਂ ਦੇ ਮਾਡਲਾਂ ਰਾਹੀਂ ਜਾਣਕਾਰੀ ਦਿੱਤੀ ਗਈ | ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ 21 ਤੋਂ

ਚੰਡੀਗੜ੍ਹ, 16 ਮਈ (ਅਜੀਤ ਬਿਉਰੋ) - ਇਲਾਕਾ ਨਿਵਾਸੀਆਂ ਵਲੋਂ ਪਿੰਡ ਲਖਨੌਰ ਅਤੇ ਸਹੌੜਾਂ ਪੈਟਰੋਲ ਪੰਪਾਂ ਦੇ ਵਿਚਕਾਰ ਜੇਠ ਸੁਦੀ ਦਸਵੀਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ 10ਵਾਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ 21 ਮਈ ਤੋਂ 24 ਮਈ ਤੱਕ ਸ਼ਰਧਾ ਤੇ ...

ਪੂਰੀ ਖ਼ਬਰ »

ਜਾਂਚ ਅਧਿਕਾਰੀਆਂ ਦੀ ਲਗਾਈ ਡਿਊਟੀ

ਚੰਡੀਗੜ੍ਹ, 16 ਮਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਦੇ ਸਾਰੇ ਸਿਹਤ ਕੇਂਦਰਾਂ ਦੀ ਜਾਂਚ, ਦੇਖ-ਰੇਖ ਅਤੇ ਵਧੀਆ ਪ੍ਰਬੰਧਨ ਲਈ ਸਾਰੇ 22 ਜ਼ਿਲਿ੍ਹਆਂ ਵਿਚ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆ ਹਨ | ਇਹ ...

ਪੂਰੀ ਖ਼ਬਰ »

ਘਰ ਨੇੜੇ ਖੜ੍ਹੀ ਕਾਰ ਦੇ ਟਾਇਰ ਚੋਰੀ

ਚੰਡੀਗੜ੍ਹ, 16 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਚੋਰੀ ਦੇ ਦੋ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ 44 ਦੇ ਰਹਿਣ ਵਾਲੇ ਪੂਨੀਤ ਵਾਧਵਾ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ ਕਰਤਾ ਨੇ ਪੁਲਿਸ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਦੇ ਮਾਮਲੇ 'ਚ ਇਕ ਸਾਲ ਕੈਦ

ਚੰਡੀਗੜ੍ਹ, 16 ਮਈ (ਰਣਜੀਤ ਸਿੰਘ)- ਜ਼ਿਲ੍ਹਾ ਅਦਾਲਤ ਨੇ ਨਸ਼ੇ ਸਮੇਤ ਗਿ੍ਫ਼ਤਾਰ ਇਕ ਵਿਅਕਤੀ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਦੋਸ਼ੀ ਵਿਪਨ ਨੂੰ 5 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ | ਮੁਲਜ਼ਮ ਨੂੰ ਮਲੋਆ ਪੁਲਿਸ ਸਟੇਸ਼ਨ ਦੀ ਟੀਮ ਨੇ 18 ...

ਪੂਰੀ ਖ਼ਬਰ »

ਪੰਜਾਬ 'ਵਰਸਿਟੀ ਵਲੋਂ ਐਮ. ਐੱਡ ਦੇ ਨਤੀਜਿਆਂ ਦਾ ਐਲਾਨ

ਚੰਡੀਗੜ੍ਹ, 16 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਐਮ. ਐਡ. ਦੇ ਦੋ ਸਾਲਾ ਕੋਰਸ ਦੇ ਪਹਿਲੇ ਸਮੈਸਟਰ ਦੀ ਪਿਛਲੇ ਸਾਲ ਲਈ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਐਮ.ਐਡ ਦੇ ਦੋ ਸਾਲਾ ਕੋਰਸ ਦੇ ਤੀਜੇ ਸਮੈਸਟਰ, ਐਮ.ਐਸ.ਸੀ. ...

ਪੂਰੀ ਖ਼ਬਰ »

ਪੰਜਾਬ ਉਦਯੋਗ ਤੇ ਕਮਰਸ ਵਿਭਾਗ ਦੇ ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਵਲੋਂ ਕਰਮਚਾਰੀਆਂ ਦਾ ਸਨਮਾਨ

ਚੰਡੀਗੜ੍ਹ, 16 ਮਈ (ਅਜਾਇਬ ਸਿੰਘ ਔਜਲਾ)- ਉਦਯੋਗ ਤੇ ਕਮਰਸ ਵਿਭਾਗ ਦੇ ਮੁਲਾਜ਼ਮ ਵੈਲਫੇਅਰ ਐਸੋਸੀਏਸ਼ਨ ਵਲੋਂ ਮਹਿਕਮੇ ਦੇ ਸੇਵਾ ਮੁਕਤ ਹੋਏ ਕਰਮਚਾਰੀਆਂ ਦੇ ਸਨਮਾਨ ਲਈ ਇਕ ਸਮਾਗਮ ਕਰਵਾਇਆ ਗਿਆ | ਇਨ੍ਹਾਂ ਕਰਮਚਾਰੀਆਂ ਵਿਚ ਗੁਰਦੀਪ ਕੌਰ (ਪੀ.ਏ.) ਅਤੇ ਬਲਰਾਜ ਸਿੰਘ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਦੋ ਗਿ੍ਫ਼ਤਾਰ

ਚੰਡੀਗੜ੍ਹ, 16 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- 14 ਸਾਲਾ ਦੀ ਨਬਾਲਗ ਬੱਚੀ ਨੂੰ ਅਪ੍ਰੈਲ ਮਹੀਨੇ ਪੇਟ ਦਰਦ ਦੇ ਬਾਅਦ ਹਸਪਤਾਲ ਵਿਚ ਜਾਂਚ ਦੌਰਾਨ ਗਰਭਵਤੀ ਪਾਇਆ ਗਿਆ ਸੀ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਪੁਲਿਸ ਸਟੇਸ਼ਨ ਸੈਕਟਰ 31 ਵਿਚ ਸਬੰਧਤ ਮਾਮਲਾ ਦਰਜ ...

ਪੂਰੀ ਖ਼ਬਰ »

ਪੰਜਾਬ 'ਵਰਸਿਟੀ ਵਲੋਂ ਦਾਖਲਾ ਫ਼ੀਸ ਭਰਵਾਉਣ ਦੀ ਤਰੀਕ 'ਚ ਵਾਧਾ

ਚੰਡੀਗੜ੍ਹ, 16 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਬੀ.ਏ./ਬੀ.ਕਾਮ., ਐਲ.ਐਲ.ਬੀ. (ਆਨਰਜ਼) ਦੇ ਪੰਜ ਸਾਲਾ ਕੋਰਸਾਂ ਦੀ ਬੈਂਕ ਚਲਾਨ ਫ਼ੀਸ ਭਰਵਾਉਣ ਦੀ ਤਰੀਕ 19 ਤੋਂ ਵਧਾ ਕੇ 21 ਮਈ ਕਰ ਦਿੱਤੀ ਗਈ ਹੈ | ਉਕਤ ਪੰਜ ਸਾਲਾ ਇੰਟੀਗਰੇਟਿਡ ਕੋਰਸਾਂ ਦੀ ਦਾਖਲਾ ...

ਪੂਰੀ ਖ਼ਬਰ »

ਇਕ ਦਿਨ 'ਚ 5 ਕਿਸਾਨਾਂ ਦੀ ਖ਼ੁਦਕੁਸ਼ੀ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਦਾ ਕਰ ਰਹੀ ਪਰਦਾਫਾਸ਼- ਅਕਾਲੀ ਦਲ

ਚੰਡੀਗੜ੍ਹ, 16 ਮਈ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਦਿਨ ਵਿਚ 5 ਕਿਸਾਨਾਂ ਵਲੋਂ ਕੀਤੀ ਖ਼ੁਦਕੁਸ਼ੀ ਨੇ ਨਾ ਸਿਰਫ਼ ਕਾਂਗਰਸ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਦਾ ਪਰਦਾਫਾਸ਼ ਕਰ ਦਿੱਤਾ ਹੈ ਸਗੋਂ ...

ਪੂਰੀ ਖ਼ਬਰ »

ਜਾਦੂਗਰ ਓ. ਪੀ. ਸ਼ਰਮਾ ਦਾ ਸ਼ੋਅ ਕੱਲ੍ਹ ਤੋਂ

ਚੰਡੀਗੜ੍ਹ, 16 ਮਈ (ਮਾਨ)- ਜਾਨਵਰਾਂ ਦੀ ਪ੍ਰਜਾਤੀ 'ਡਾਇਨਾਸੋਰ' ਜੋ ਸਦੀਆਂ ਪਹਿਲਾਂ ਖ਼ਤਮ ਹੋ ਚੁੱਕੀ ਸੀ ਉਹ ਚੰਡੀਗੜ੍ਹ 'ਚ 18 ਮਈ ਤੋਂ ਦੇਖਣ ਨੂੰ ਮਿਲੇਗੀ | ਸਿਰਫ਼ ਕਹਾਣੀਆਂ ਤੇ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਕੇ ਰਹਿ ਗਿਆ ਇਕ ਦੈਂਤਰੂਪੀ ਖ਼ਤਰਨਾਕ ਜਾਨਵਰ ਡਾਇਨਾਸੋਰ, ...

ਪੂਰੀ ਖ਼ਬਰ »

ਬ੍ਰਾਹਮਣਾਂ ਬਾਰੇ ਇਤਰਾਜ਼ਯੋਗ ਸਵਾਲ ਵਾਪਸ ਲੈ ਲਿਆ ਗਿਆ- ਖੱਟਰ

ਚੰਡੀਗੜ੍ਹ, 16 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੀ ਇਕ ਪ੍ਰੀਖਿਆ ਵਿਚ ਬ੍ਰਾਹਮਣਾਂ 'ਤੇ ਸਵਾਲ 'ਤੇ ਸਖ਼ਤ ਫ਼ੈਸਲਾ ਲੈਂਦੇ ਹੋਏ ਨਾ ਸਿਰਫ਼ ਪ੍ਰੀਖਿਅਕ ਨੂੰ ਭਵਿੱਖ ਵਿਚ ਸਵਾਲ ਪੱਤਰ ...

ਪੂਰੀ ਖ਼ਬਰ »

ਦੇਸ਼ ਦੇ ਲਈ ਕੁਰਬਾਨੀ ਦੇਣ ਵਾਲੇ ਜਵਾਨਾਂ ਦੀ ਤਸਵੀਰਾਂ ਉਨ੍ਹਾਂ ਦੇ ਸਕੂਲਾਂ ਤੇ ਕਾਲਜਾਂ 'ਚ ਲਗਾਈਆਂ ਜਾਣ- ਅਵਿਨਾਸ਼ ਰਾਏ ਖੰਨਾ

ਚੰਡੀਗੜ੍ਹ, 16 ਮਈ (ਅਜਾਇਬ ਸਿੰਘ ਔਜਲਾ)- ਭਾਰਤੀ ਫੌਜ ਦੇ ਜਵਾਨ ਜੋ ਆਪਣੇ ਦੇਸ਼ ਦੀ ਸੇਵਾ ਕਰਦੇ ਹੋਏ ਕੁਰਬਾਨੀ ਦਿੰਦੇ ਹਨ, ਉਨ੍ਹਾਂ ਦੀ ਸ਼ਹਾਦਤ ਮਿਸਾਲ ਬਣਕੇ ਆਉਣ ਵਾਲੀ ਪੀੜੀਆਂ ਨੂੰ ਪੇ੍ਰਰਨਾ ਮਿਲੇ | ਇਸ ਲਈ ਜਿਸ ਸਕੂਲ ਤੇ ਕਾਲਜ ਵਿਚ ਉਹ ਪੜ੍ਹੇ ਹਨ ਉਥੇ ਉਨ੍ਹਾਂ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੀ. ਐਸ. ਐਸ. ਐਫ. ਦੇ ਆਗੂਆਂ ਦੀ ਮੀਟਿੰਗ 24 ਨੂੰ

ਚੰਡੀਗੜ੍ਹ, 16 ਮਈ (ਅਜਾਇਬ ਸਿੰਘ ਔਜਲਾ)- ਮੁਲਾਜ਼ਮ ਵਰਗ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਸੁਬੋਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਦੀ ਮੀਟਿੰਗ 24 ਮਈ ਨੂੰ ਚੰਡੀਗੜ੍ਹ ਵਿਚ ਹੋਵੇਗੀ | ਸਰਕਾਰ ਦੇ ਅਧਿਕਾਰੀਆਂ ਦੇ ਸੱਦੇ 'ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX