ਤਾਜਾ ਖ਼ਬਰਾਂ


ਆਈ.ਪੀ.ਐਲ 2018 ਫਾਈਨਲ : 2 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 5/0
. . .  4 minutes ago
ਆਈ.ਪੀ.ਐਲ 2018 ਫਾਈਨਲ : ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 0/0
. . .  9 minutes ago
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 179 ਦੌੜਾਂ ਦਾ ਟੀਚਾ
. . .  29 minutes ago
ਆਈ.ਪੀ.ਐਲ 2018 ਫਾਈਨਲ : 19 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 168/5
. . .  35 minutes ago
ਆਈ.ਪੀ.ਐਲ 2018 ਫਾਈਨਲ : 18 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 160/5
. . .  40 minutes ago
ਆਈ.ਪੀ.ਐਲ 2018 ਫਾਈਨਲ : 17 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 144/5
. . .  45 minutes ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਦੀਪਕ ਹੁੱਡਾ 3 ਦੌੜਾਂ ਬਣਾ ਕੇ ਆਊਟ
. . .  46 minutes ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 135/4
. . .  50 minutes ago
ਡੀ.ਸੀ ਵੱਲੋਂ ਚੋਣ ਡਿਊਟੀ ਸਬੰਧੀ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ
. . .  52 minutes ago
ਜਲੰਧਰ, 27 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ, ਸ਼ਾਕਿਬ ਅਲ ਹਸਨ 23 ਦੌੜਾਂ ਬਣਾ ਕੇ ਆਊਟ
. . .  54 minutes ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 126/3
. . .  58 minutes ago
ਆਈ.ਪੀ.ਐਲ 2018 ਫਾਈਨਲ : 14 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/3
. . .  about 1 hour ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 108/3
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਕਪਤਾਨ ਵਿਲੀਅਮਸਨ 47 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 101/2
. . .  about 1 hour ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 90/2
. . .  about 1 hour ago
ਆਈ.ਪੀ.ਐਲ 2018 ਫਾਈਨਲ : 10 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 73/2
. . .  about 1 hour ago
ਆਈ.ਪੀ.ਐਲ 2018 ਫਾਈਨਲ : 9 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 70/2
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਸਰਾ ਝਟਕਾ, ਸ਼ਿਖਰ ਧਵਨ 26 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 8 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 62/1
. . .  about 1 hour ago
ਆਈ.ਪੀ.ਐਲ 2018 ਫਾਈਨਲ : 7 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 51/1
. . .  about 1 hour ago
ਆਈ.ਪੀ.ਐਲ 2018 ਫਾਈਨਲ : 6 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 42/1
. . .  about 1 hour ago
ਆਈ.ਪੀ.ਐਲ 2018 ਫਾਈਨਲ : 5 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 30/1
. . .  about 1 hour ago
ਆਈ.ਪੀ.ਐਲ 2018 ਫਾਈਨਲ : 4 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  about 1 hour ago
ਆਈ.ਪੀ.ਐਲ 2018 ਫਾਈਨਲ : 3 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  1 minute ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 14/1
. . .  about 2 hours ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ, ਗੌਸਵਾਮੀ 4 ਦੌੜਾਂ ਬਣਾ ਕੇ ਆਊਟ
. . .  about 2 hours ago
ਆਈ.ਪੀ.ਐਲ 2018 ਫਾਈਨਲ : ਇੱਕ ਓਵਰ ਬਾਅਦ ਸਨਰਾਈਜ਼ਰਸ ਹੈਦਰਾਬਾਦ 6/0
. . .  about 2 hours ago
ਆਈ.ਪੀ.ਐਲ 2018 ਫਾਈਨਲ : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਗੋਰੇਗਾਂਵ ਪੱਛਮ 'ਚ ਐਸ.ਵੀ. ਰੋਡ 'ਤੇ ਤਕਨੀਕ ਪਲਸ ਵਨ ਦੀ ਇਮਾਰਤ 'ਚ ਲੱਗੀ ਅੱਗ
. . .  about 2 hours ago
ਤਾਮਿਲਨਾਡੂ ਦੇ ਮੰਤਰੀ ਨੇ ਤੂਤੀਕੋਰਨ ਹਿੰਸਾ 'ਚ ਜ਼ਖਮੀ ਲੋਕ ਨਾਲ ਕੀਤੀ ਮੁਲਾਕਾਤ
. . .  about 3 hours ago
ਤੇਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੇਂਦਰ ਸੂਬਾ ਸਰਕਾਰਾਂ ਨਾਲ ਮਿਲ ਕੇ ਲੱਭ ਰਹੀ ਹੈ ਹੱਲ - ਫੜਨਵੀਸ
. . .  about 3 hours ago
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  about 3 hours ago
ਉਪ ਰਾਸ਼ਟਰਪਤੀ ਵਲੋਂ ਕੱਲ੍ਹ ਕੀਤਾ ਜਾਵੇਗਾ ਜੰਮੂ ਦਾ ਦੌਰਾ
. . .  about 4 hours ago
ਆਈ.ਐਸ ਦੇ ਹਮਲੇ 'ਚ 26 ਸੀਰੀਆਈ ਅਤੇ 9 ਰੂਸੀ ਲੜਾਕਿਆਂ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਿਵਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ
  •     Confirm Target Language  

ਸੰਪਾਦਕੀ

ਖ਼ਤਰੇ ਦੀ ਘੰਟੀ

ਪਿਛਲੇ ਦਿਨੀਂ ਵੱਖ-ਵੱਖ ਪੱਧਰ 'ਤੇ ਦੋ ਰਾਜਾਂ ਵਿਚ ਚੋਣਾਂ ਹੋਈਆਂ। ਕਰਨਾਟਕ ਵਿਚ ਵਿਧਾਨ ਸਭਾ ਲਈ ਅਤੇ ਪੱਛਮੀ ਬੰਗਾਲ ਵਿਚ ਪੰਚਾਇਤਾਂ ਲਈ ਵੋਟਾਂ ਪਾਈਆਂ ਗਈਆਂ। ਵੱਖ-ਵੱਖ ਪਾਰਟੀਆਂ ਵਿਚਕਾਰ ਕਰਨਾਟਕ ਦੀਆਂ ਚੋਣਾਂ ਵਿਚ ਜਿਥੇ ਸਖ਼ਤ ਮੁਕਾਬਲਾ ਹੋਇਆ, ਉਥੇ ਇਕ-ਦੂਜੇ ਵਿਰੁੱਧ ਵੱਡੀ ਪੱਧਰ 'ਤੇ ਤੁਹਮਤਬਾਜ਼ੀ ਵੀ ਕੀਤੀ ਗਈ। ਪਰ ਚੋਣ ਕਮਿਸ਼ਨ ਵਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਕਰਕੇ ਇਹ ਚੋਣਾਂ ਅਮਨਪੂਰਵਕ ਢੰਗ ਨਾਲ ਮੁਕੰਮਲ ਹੋ ਗਈਆਂ। ਦੂਜੇ ਪਾਸੇ ਪੱਛਮੀ ਬੰਗਾਲ ਦੀਆਂ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਲਈ ਹੋਈਆਂ ਚੋਣਾਂ ਵਿਚ ਵੱਡੀ ਹੱਦ ਤੱਕ ਹਿੰਸਾ ਫੈਲੀ। ਚੋਣ ਬਕਸਿਆਂ 'ਤੇ ਕਬਜ਼ੇ ਕੀਤੇ ਗਏ। ਵਾਹਨਾਂ ਨੂੰ ਅੱਗਾਂ ਲਗਾਈਆਂ ਗਈਆਂ ਅਤੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵਿਚ ਆਪਸੀ ਹਿੰਸਕ ਝੜਪਾਂ ਹੋਈਆਂ, ਜਿਨ੍ਹਾਂ ਦਾ ਸ਼ਿਕਾਰ 20 ਤੋਂ ਵੱਧ ਵਿਅਕਤੀ ਹੋ ਗਏ। ਇਸ ਤੋਂ ਇਲਾਵਾ ਸੈਂਕੜੇ ਹੀ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹੋਏ ਹਨ।
ਇਹ ਚੋਣਾਂ ਪੱਛਮੀ ਬੰਗਾਲ ਵਿਚ ਰਾਜ ਦੇ ਚੋਣ ਕਮਿਸ਼ਨ ਵਲੋਂ ਕਰਵਾਈਆਂ ਗਈਆਂ ਸਨ। ਅਜਿਹੀਆਂ ਸਥਿਤੀਆਂ ਪੈਦਾ ਹੋਣ ਦੇ ਆਸਾਰ ਪਹਿਲਾਂ ਤੋਂ ਹੀ ਦਿਖਾਈ ਦੇ ਰਹੇ ਸਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਹੀ ਬਹੁਤ ਸਾਰੇ ਉਮੀਦਵਾਰਾਂ ਨੂੰ ਜ਼ਬਰਦਸਤੀ ਰੋਕਿਆ ਗਿਆ ਸੀ। ਇਸ ਲਈ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਅਤੇ ਆਗੂਆਂ 'ਤੇ ਦੋਸ਼ ਲਗਾਇਆ ਜਾਂਦਾ ਰਿਹਾ ਹੈ। ਅਖੀਰ ਕਲਕੱਤਾ ਹਾਈ ਕੋਰਟ ਨੇ ਇਸ ਵਿਚ ਦਖ਼ਲ ਦਿੱਤਾ ਪਰ ਉਸ ਦੇ ਆਦੇਸ਼ ਵੀ ਵੱਡੀ ਹੱਦ ਤੱਕ ਬੇਅਸਰ ਰਹੇ। ਅਜਿਹੇ ਹਾਲਾਤ ਬਣੇ ਹੋਏ ਦੇਖ ਕੇ ਰਾਜ ਸਰਕਾਰ ਨੂੰ ਬਾਹਰੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਮੰਗਵਾਉਣ ਲਈ ਵੀ ਵਾਰ-ਵਾਰ ਕਿਹਾ ਜਾਂਦਾ ਰਿਹਾ। ਪਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਜਿਹਾ ਕਰਨ ਤੋਂ ਇਸ ਲਈ ਵਰਜ ਦਿੱਤਾ, ਕਿਉਂਕਿ ਕੇਂਦਰ ਵਿਚ ਭਾਜਪਾ ਸਰਕਾਰ ਹੈ ਅਤੇ ਉਨ੍ਹਾਂ ਅਨੁਸਾਰ ਕੇਂਦਰੀ ਸੁਰੱਖਿਆ ਬਲ ਕੇਂਦਰ ਦੇ ਇਸ਼ਾਰੇ 'ਤੇ ਹੀ ਕੰਮ ਕਰਦੇ ਹਨ, ਜਦੋਂ ਕਿ ਅਜਿਹੇ ਪ੍ਰਬੰਧ ਚੋਣ ਕਮਿਸ਼ਨ ਨੇ ਕਰਨੇ ਹੁੰਦੇ ਹਨ। ਮਮਤਾ ਨੇ ਉਨ੍ਹਾਂ ਰਾਜਾਂ ਤੋਂ ਪੁਲਿਸ ਮੰਗਵਾਈ, ਜਿਨ੍ਹਾਂ ਵਿਚ ਭਾਜਪਾ ਦੀ ਹਕੂਮਤ ਨਹੀਂ ਸੀ ਅਤੇ ਮਹਿਜ਼ ਬਾਹਰੋਂ 2000 ਪੁਲਿਸ ਕਰਮੀ ਹੀ ਆਏ। ਇਸ ਤੋਂ ਪਹਿਲਾਂ ਲਗਪਗ 34 ਫ਼ੀਸਦੀ ਪੰਚਾਇਤਾਂ ਦੀਆਂ ਸੀਟਾਂ ਬਿਨਾਂ ਚੋਣ ਲੜੇ ਤ੍ਰਿਣਮੂਲ ਕਾਂਗਰਸ ਜਿੱਤਣ ਵਿਚ ਸਫ਼ਲ ਰਹੀ। ਪਿਛਲੇ 35 ਸਾਲਾਂ ਵਿਚ ਅਜਿਹਾ ਘੱਟ ਹੀ ਹੋਇਆ ਸੀ ਕਿ 58,692 ਪੰਚਾਇਤ ਸੀਟਾਂ ਵਿਚੋਂ ਸਿਰਫ 38,500 ਸੀਟਾਂ 'ਤੇ ਹੀ ਚੋਣ ਹੋਈ ਹੋਵੇ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਵਿਚ ਇਹੀ ਵੱਡੀਆਂ ਚੋਣਾਂ ਹੋਣੀਆਂ ਸਨ। ਇਸ ਮੌਕੇ ਨੂੰ ਰਾਜ ਕਰਦੀ ਪਾਰਟੀ ਕਿਸੇ ਵੀ ਕੀਮਤ 'ਤੇ ਖੁੰਝਾਉਣਾ ਨਹੀਂ ਸੀ ਚਾਹੁੰਦੀ। ਇਸ ਵਾਰ ਮਾਰਕਸਵਾਦੀ ਅਤੇ ਕਾਂਗਰਸ ਪਾਰਟੀ ਦੇ ਨਾਲ-ਨਾਲ ਭਾਜਪਾ ਦਾ ਵੀ ਰਾਜ ਵਿਚ ਉਭਾਰ ਦਿਖਾਈ ਦਿੰਦਾ ਸੀ। ਇਸ ਲਈ ਇਨ੍ਹਾਂ ਤਿੰਨਾਂ ਪਾਰਟੀਆਂ ਨੇ ਇਸ ਚੋਣ ਪ੍ਰਕਿਰਿਆ 'ਤੇ ਸਖ਼ਤ ਪ੍ਰਤੀਕਰਮ ਪ੍ਰਗਟਾਇਆ ਹੈ। ਮਾਰਕਸਵਾਦੀ ਪਾਰਟੀ ਦੇ ਆਗੂ ਮੁਹੰਮਦ ਸਲੀਮ ਨੇ ਕਿਹਾ ਹੈ ਕਿ ਰਾਜ ਕਰਦੀ ਪਾਰਟੀ ਨੇ ਅਜਿਹਾ ਖ਼ਤਰਨਾਕ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਇਹ ਪੰਚਾਇਤੀ ਚੋਣਾਂ ਵਿਰੋਧੀ ਧਿਰਾਂ ਤੋਂ ਬਗੈਰ ਹੀ ਹੋ ਜਾਣ। ਕਾਂਗਰਸ ਆਗੂ ਓਮ ਪ੍ਰਕਾਸ਼ ਮਿਸ਼ਰਾ ਨੇ ਕਿਹਾ ਕਿ ਰਾਜ ਵਿਚ ਲੋਕਤੰਤਰ ਖ਼ਤਰੇ ਵਿਚ ਹੈ। ਭਾਜਪਾ ਆਗੂ ਚੰਦਰਕੁਮਾਰ ਬੋਸ ਨੇ ਕਿਹਾ ਹੈ ਕਿ ਰਾਜ ਵਿਚ ਇਸ ਤਰ੍ਹਾਂ ਦੀ ਹਿੰਸਾ ਦੀ ਪਹਿਲਾਂ ਕਿਤੇ ਮਿਸਾਲ ਨਹੀਂ ਮਿਲਦੀ। ਜਿਥੋਂ ਤੱਕ ਚੋਣਾਂ ਦਾ ਸਬੰਧ ਹੈ, ਮਾਰਕਸਵਾਦੀ ਪਾਰਟੀ ਦੇ ਸਾਢੇ ਤਿੰਨ ਦਹਾਕਿਆਂ ਦੇ ਪ੍ਰਸ਼ਾਸਨ ਵਿਚ ਵੀ ਕਦੀ ਏਨੀ ਵੱਡੀ ਪੱਧਰ 'ਤੇ ਪੰਚਾਇਤਾਂ ਲਈ ਖੜ੍ਹੇ ਉਮੀਦਵਾਰ ਬਿਨਾਂ ਮੁਕਾਬਲਾ ਨਹੀਂ ਸਨ ਜਿੱਤੇ।
ਇਸ ਵਿਚ ਸ਼ੱਕ ਨਹੀਂ ਕਿ ਮਾਰਕਸੀ ਪਾਰਟੀ ਦੀ ਹਕੂਮਤ ਸਮੇਂ ਵੀ ਵੱਡੀ ਪੱਧਰ 'ਤੇ ਹਿੰਸਾ ਹੁੰਦੀ ਰਹੀ ਸੀ। ਮਮਤਾ ਨੇ ਵੀ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚਲਦੇ ਹੋਏ ਪ੍ਰਸ਼ਾਸਨ ਚਲਾਇਆ ਹੈ ਪਰ ਉਸ ਦਾ ਅਜਿਹਾ ਹਿੰਸਕ ਦਬਾਅ ਤਾਂ ਸਭ ਹੱਦਾਂ ਬੰਨ੍ਹੇ ਪਾਰ ਕਰ ਗਿਆ ਹੈ। ਇਸ ਲਈ ਅਜਿਹਾ ਹੋਣਾ ਸ਼ਰਮਨਾਕ ਹੈ। ਲੋਕਤੰਤਰ ਦੇ ਨਾਂਅ 'ਤੇ ਕੰਮ ਕਰਦੀਆਂ ਅਜਿਹੀਆਂ ਸਿਆਸੀ ਪਾਰਟੀਆਂ ਹੀ ਇਸ ਦਾ ਘਾਣ ਕਰਦੀਆਂ ਨਜ਼ਰ ਆ ਰਹੀਆਂ ਹਨ। ਅਜਿਹੀ ਅਵਸਥਾ ਬਿਨਾਂ ਸ਼ੱਕ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ।


-ਬਰਜਿੰਦਰ ਸਿੰਘ ਹਮਦਰਦ

ਵਿਰੋਧੀ ਪਾਰਟੀਆਂ ਲਈ ਕਰਨਾਟਕ ਚੋਣਾਂ ਦੇ ਸੰਕੇਤ ਕੀ ਹਨ ?

ਕਰਨਾਟਕ ਵਿਚ ਭਾਰਤੀ ਜਨਤਾ ਪਾਰਟੀ ਜਿੱਤੀ (ਭਾਵੇਂ ਉਸ ਨੂੰ ਬਹੁਮਤ ਨਾ ਮਿਲਿਆ ਹੋਵੇ) ਅਤੇ ਕਾਂਗਰਸ ਹਾਰੀ। ਇਸ ਵਿਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਪਰ ਰਾਜਨੀਤਕ ਵਿਸ਼ਲੇਸ਼ਕਾਂ ਦੀ ਨਜ਼ਰ ਵਿਚ ਇਹ ਹਕੀਕਤ ਵੀ ਬਚੀ ਨਹੀਂ ਰਹਿ ਸਕਦੀ ਕਿ ਕਾਂਗਰਸ ਦੀ ਹਾਰ ਵਿਚ ਉਸ ...

ਪੂਰੀ ਖ਼ਬਰ »

ਇਕ ਗੁੱਝੀ ਖੇਡ ਹੈ ਸਿਆਸਤ

ਵਫ਼ਾਦਾਰੀ ਦੀਆਂ ਵੀ ਕਿਸਮਾਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਦਿਲਚਸਪ ਸਿਆਸੀ ਵਫ਼ਾਦਾਰੀ ਹੈ। ਦਿਲਚਸਪ ਇਸ ਲਈ ਕਿ ਇਹ ਮੁਆਵਜ਼ਾ ਰਹਿਤ ਵਫ਼ਾਦਾਰੀ ਨਹੀਂ ਹੋ ਸਕਦੀ। ਤੁਹਾਡੀ ਵਫ਼ਾ, ਕਿਸੇ ਨਾ ਕਿਸੇ ਸ਼ਰਤ ਨਾਲ ਬੱਝੀ ਹੈ। ਜਿਵੇਂ ਰਲ ਕੇ ਬਹੁਤ ਸਾਰੀਆਂ ਸਵਾਰੀਆਂ ਇਕ ...

ਪੂਰੀ ਖ਼ਬਰ »

ਸਮਾਜਵਾਦੀ ਵਿਚਾਰਾਂ ਨੂੰ ਪ੍ਰਨਾਏ ਹੋਏ ਸਨ ਜਸਟਿਸ ਸੱਚਰ

ਉਨ੍ਹਾਂ ਮਨ੍ਹਾ ਕੀਤਾ ਹੋਇਆ ਸੀ ਕਿ ਅਸੀਂ ਉਨ੍ਹਾਂ ਨੂੰ 'ਜਸਟਿਸ ਸੱਚਰ' ਨਾ ਕਿਹਾ ਕਰੀਏ। ਇਸ ਕਰਕੇ ਮੈਂ ਉਨ੍ਹਾਂ ਨੂੰ ਸੱਚਰ ਸਾਹਿਬ ਕਹਿੰਦਾ ਸਾਂ। ਸੱਚਰ ਸਾਹਿਬ ਦੀ ਸ਼ਖ਼ਸੀਅਤ ਇਕ ਮਾਸਟਰ ਪੀਸ ਵਰਗੀ ਸੀ, ਜਿਸ ਦੇ ਮਹਾਕਾਵਿ ਵਰਗੇ ਆਯਾਮ ਸਨ। ਉਹ ਇਕ 'ਕਲਾਸਿਕ' ਸ਼ਖ਼ਸੀਅਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX