ਤਾਜਾ ਖ਼ਬਰਾਂ


15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
ਨਵੀਂ ਦਿੱਲੀ, 14 ਅਗਸਤ - 15 ਅਗਸਤ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ 15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ ਹੈ ਤੇ ਤਿਰੰਗਾ ਝੰਡਾ ਸਾਡੇ ਦੇਸ਼ ਦੀ ਸ਼ਾਨ ਦਾ ਪ੍ਰਤੀਕ ਹੈ।
ਛੱਤੀਸਗੜ੍ਹ 'ਚ ਡੇਂਗੂ ਦੀ ਬਿਮਾਰੀ ਮਹਾਂਮਾਰੀ ਘੋਸ਼ਿਤ ,ਸਰਕਾਰ ਕਰੇਗੀ ਮੁਫ਼ਤ ਇਲਾਜ
. . .  1 day ago
ਨਸ਼ੇ'ਚ ਗੁੱਟ ਕਾਰ ਚਾਲਕ ਨੇ 2 ਬੱਚਿਆਂ ਸਮੇਤ 8 ਬੁਰੀ ਤਰਾਂ ਦਰੜੇ
. . .  1 day ago
ਜਲਾਲਾਬਾਦ,14ਅਗਸਤ(ਜਤਿੰਦਰ ਪਾਲ ਸਿੰਘ ,ਕਰਨ ਚੁਚਰਾ)-ਜਲਾਲਾਬਾਦ ਦੇ ਬਾਹਮਣੀ ਵਾਲਾ ਸੜਕ ਤੇ ਨਸ਼ੇ'ਚ ਗੁੱਟ ਕਾਰ ਡਰਾਈਵਰ ਨੇ ਲਗਭਗ ਅੱਠ ਵਿਅਕਤੀ ਜਿਨ•ਾਂ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ, ਆਪਣੀ ਕਾਰ ਨਾਲ ਦਰੜ ...
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
ਨਵੀਂ ਦਿੱਲੀ, 14 ਅਗਸਤ - 15 ਅਗਸਤ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ 15 ਅਗਸਤ ਦਾ ਦਿਨ...
7 ਗੈਂਗਸਟਰਾਂ ਨੂੰ ਮਾਰ ਮੁਕਾਇਆ ਕੈਪਟਨ ਸਰਕਾਰ ਨੇ - ਕੇਵਲ ਢਿੱਲੋਂ
. . .  1 day ago
ਤਪਾ ਮੰਡੀ ,14 ਅਗਸਤ(ਵਿਜੇ ਸ਼ਰਮਾ) - ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ 'ਚ ਪੰਜਾਬ ਦੀ ਜਨਤਾ ਨੂੰ ਦਬਕੇ ਕੁੱਟਿਆ ਅਤੇ ਲੁਟਿਆ ਹੈ। ਹੁਣ ਅਕਾਲੀ ਟੈਂਟ ਲਗਾ ਕੇ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ। ਇਹ ਸ਼ਬਦ ...
ਕੈਪਟਨ ਵੱਲੋਂ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ
. . .  1 day ago
ਲੁਧਿਆਣਾ, 14 ਅਗਸਤ (ਪਰਮੇਸ਼ਰ ਸਿੰਘ)- ਆਜ਼ਾਦੀ ਦਿਹਾੜੇ ਤੋਂ ਪਹਿਲੀ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ ਕੀਤੀ। ਸਨਅਤਕਾਰਾਂ ਨੇ ਸਨਅਤਾਂ ਲਈ ਦਰਪੇਸ਼ ਮੁਸ਼ਕਲਾਂ ਅਤੇ ਇਨ੍ਹਾਂ ਨੂੰ ਹੋਰ ....
ਬਲੋਚਿਸਤਾਨ 'ਚ ਹੋਏ ਗ੍ਰਨੇਡ ਹਮਲੇ 'ਚ 11 ਲੋਕ ਜ਼ਖਮੀ
. . .  1 day ago
ਪੇਸ਼ਾਵਰ, 14 ਅਗਸਤ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਗ੍ਰਨੇਡ ਹਮਲਾ ਹੋਣ ਦੀ ਖਬਰ ਮਿਲੀ ਹੈ। ਇਸ ਹਮਲੇ 'ਚ ਘੱਟੋ ਘੱਟ 11 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ....
ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  1 day ago
ਰਾਮ ਤੀਰਥ, 14 ਅਗਸਤ(ਧਰਵਿੰਦਰ ਸਿੰਘ ਔਲਖ) - ਕਰੀਬ 1 ਮਹੀਨਾ ਪਹਿਲਾਂ ਪਿੰਡ ਕੋਹਾਲੀ ਦੀ ਇੱਕ 12 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਇਕ 24 ਵਰ੍ਹਿਆਂ ਦੇ ਨੌਜਵਾਨ ਵੱਲੋਂ ਕੀਤੇ ਗਏ ਜਬਰ ਜਨਾਹ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਕਿ ਅੱਜ ਫੇਰ....
ਕੈਪਟਨ ਵੱਲੋਂ ਪੰਜਾਬ ਦੇ ਪਹਿਲੇ ਸਰਕਾਰੀ ਸਮਾਰਟ ਸਕੂਲ ਦੀ ਸ਼ੁਰੂਆਤ
. . .  1 day ago
ਲੁਧਿਆਣਾ , 14 ਅਗਸਤ(ਪਰਮੇਸ਼ਰ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਪਹਿਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਉਦਘਾਟਨ ਪੀ. ਏ. ਯੂ. ਵਿਖੇ ਕੀਤਾ। ਇਨ੍ਹਾਂ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਲਈ ਤਿਆਰ...
ਅਫ਼ਗਾਨਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ
. . .  1 day ago
ਕਾਬੁਲ, 14 ਅਗਸਤ- ਅਫ਼ਗਾਨਿਸਤਾਨ ਦੇ ਜ਼ਾਬੁਲ ਸੂਬੇ 'ਚ ਕਾਬੁਲ-ਕੰਧਾਰ ਹਾਈਵੇਅ 'ਤੇ ਸੁਰੱਖਿਆ ਬਲਾਂ ਨਾਕੇ 'ਤੇ ਤਾਲਿਬਾਨ ਵਲੋਂ ਕੀਤੇ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਯਮਨ 'ਚ ਹੋਏ ਬੱਸ ਹਮਲੇ 'ਚ 40 ਬੱਚਿਆਂ ਸਮੇਤ 51 ਲੋਕਾਂ ਦੀ ਮੌਤ
. . .  1 day ago
ਸਨਾ, 14 ਅਗਸਤ -ਵਿਦਰੋਹੀਆਂ ਦੇ ਕਬਜ਼ੇ ਵਾਲੇ ਉੱਤਰੀ ਯਮਨ 'ਚ ਇਕ ਬੱਸ 'ਤੇ ਸਾਉਦੀ ਅਰਬ ਦੀ ਅਗਵਾਈ ਵਾਲੀ ਗੱਠਜੋੜ ਦੇ ਹਵਾਈ ਹਮਲੇ 'ਚ ਮਾਰੇ ਗਏ 51 ਲੋਕ ਮਾਰੇ ਗਏ ਜਿਨ੍ਹਾਂ 'ਚੋਂ 40 ਬੱਚੇ ਸਨ। ਰੈੱਡ ਕਰਾਸ ਨੇ ਅੱਜ ਮ੍ਰਿਤਕਾਂ ਦੀ ਨਵੀਂ ਗਿਣਤੀ ਬਾਰੇ...
ਚੋਣਾਂ ਤੋਂ ਬਾਅਦ ਮੋਦੀ ਦਾ ਇਮਰਾਨ ਖ਼ਾਨ ਨਾਲ ਫੋਨ 'ਤੇ ਗੱਲ ਕਰਨਾ ਸਕਾਰਾਤਮਕ ਸੰਕੇਤ : ਪਾਕਿ ਹਾਈ ਕਮਿਸ਼ਨਰ
. . .  1 day ago
ਨਵੀਂ ਦਿੱਲੀ, 14 ਅਗਸਤ- ਨਵੀਂ ਦਿੱਲੀ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖ਼ਾਨ ਨੂੰ ਚੋਣਾਂ 'ਚ ਜਿੱਤ ਲਈ ਮੁਬਾਰਕਾਂ ਦੇਣ ਲਈ ਕੀਤੇ ਫੋਨ ਨੂੰ ਸਕਾਰਾਤਮਕ ਕਦਮ...
ਅੰਸ਼ੂ ਪ੍ਰਕਾਸ਼ 'ਤੇ ਹਮਲੇ ਦੇ ਸਬੰਧ 'ਚ ਆਪ ਵਿਧਾਇਕਾਂ ਨੇ ਪਟਿਆਲਾ ਹਾਊਸ ਅਦਾਲਤ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 14 ਅਗਸਤ - ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ 'ਤੇ ਹਮਲੇ ਦੇ ਸਬੰਧ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪਟਿਆਲਾ ਹਾਊਸ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਦਿੱਲੀ ਪੁਲਿਸ ਨੂੰ ਚਾਰਜਸ਼ੀਟ 'ਚ ਮੌਜੂਦ ਗੱਲਾਂ ਦੀ ਜਾਣਕਾਰੀ ਮੀਡੀਆ...
ਨਸ਼ੇ ਕਾਰਨ ਨੌਜਵਾਨ ਦੀ ਮੌਤ
. . .  1 day ago
ਮਮਦੋਟ, 14 ਅਗਸਤ(ਜਸਬੀਰ ਸਿੰਘ ਕੰਬੋਜ) - ਨਸ਼ਿਆਂ ਕਾਰਨ ਪੰਜਾਬ 'ਚ ਹੋ ਰਹੀਆਂ ਮੌਤਾਂ ਦੀ ਇਸੇ ਕੜੀ ਤਹਿਤ ਅੱਜ ਕਸਬਾ ਮਮਦੋਟ ਦੇ ਨਜ਼ਦੀਕੀ ਪਿੰਡ ਕੜਮਾਂ ਦੇ ਰਹਿਣ ਵਾਲੇ ਅਵਤਾਰ ਸਿੰਘ (24) ਉਰਫ਼ ਬਾਊ ਦੀ ਨਸ਼ੇ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ...
ਝਪਟਮਾਰਾਂ ਵੱਲੋਂ ਦਿਨ ਦਿਹਾੜੇ ਅਧਿਆਪਕਾਵਾਂ ਨੂੰ ਲੁੱਟਿਆ
. . .  1 day ago
ਤਰਨ ਤਾਰਨ 14 ਅਗਸਤ (ਹਰਿੰਦਰ ਸਿੰਘ ) - ਅੰਮ੍ਰਿਤਸਰ ਰੋਡ ਸੈਵਨ ਸਟਾਰ ਹੋਟਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖਤ ਮੱਲ 'ਚ ਤਾਇਨਾਤ ਦੋ ਅਧਿਆਪਕਾਵਾਂ ਨੂੰ ਅਣਪਛਾਤੇ ਮੋਟਰ-ਸਾਈਕਲ ਸਵਾਰਾਂ ਵੱਲੋਂ ਚੱਲਦੀ ਮੋਪੇਡ ਤੋ ਲੱਤ ਮਾਰ ਕੇ ਡੇਗਣ ਦੀ ਕੋਸ਼ਿਸ਼....
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਰਾਸ਼ਟਰਪਤੀ ਪੁਲਿਸ ਮੈਡਲ ਨਾਲ ਪੰਜਾਬ ਦੇ 15 ਪੁਲਿਸ ਅਧਿਕਾਰੀ ਹੋਣਗੇ ਸਨਮਾਨਿਤ
. . .  1 day ago
ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਦੇਹਾਂਤ
. . .  1 day ago
ਅਮਨਦੀਪ ਸਿੰਘ ਨੇ ਆਈ.ਏ.ਐਸ. ਦੀ ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ
. . .  1 day ago
ਪਟਿਆਲਾ : ਡੇਅਰੀ ਵਿਕਾਸ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਨਕਲੀ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਬਰਾਮਦ
. . .  1 day ago
ਪੰਚਾਇਤੀ ਚੋਣਾਂ 'ਚ ਨੌਜਵਾਨਾਂ ਨੂੰ ਦਿੱਤੇ ਜਾਣਗੇ ਵੱਧ ਮੌਕੇ - ਸੁਨੀਲ ਜਾਖੜ
. . .  1 day ago
ਨਹੀਂ ਰਹੇ ਏਸ਼ੀਅਨ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਐਥਲੀਟ ਹਾਕਮ ਸਿੰਘ ਭੱਠਲ
. . .  1 day ago
ਕਾਕਾ ਰਣਦੀਪ ਸਿੰਘ ਨਾਭਾ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਹਲਕੇ ਤੋਂ ਚੋਣ ਲੜਨ ਦੀ ਪੇਸ਼ ਕੀਤੀ ਦਾਅਵੇਦਾਰੀ
. . .  1 day ago
ਕੇਂਦਰੀ ਵਿਦਿਆਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਵਿਜੈ ਸਾਂਪਲਾ
. . .  1 day ago
ਦਿੱਲੀ 'ਚ ਕਾਰ ਦੀ ਭੰਨਤੋੜ ਕਰਨ ਦੇ ਮਾਮਲੇ 'ਚ 9 ਕਾਂਵੜੀਏ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ 'ਚ ਕੌਮਾਂਤਰੀ ਸਰਹੱਦ 'ਤੇ ਜਵਾਨਾਂ ਵੱਲੋਂ ਮਿਠਾਈਆਂ ਦਾ ਆਦਾਨ ਪ੍ਰਦਾਨ
. . .  1 day ago
ਭਾਈ ਰਾਜੋਆਣਾ ਨੂੰ ਭਾਰੀ ਪੁਲਿਸ ਬਲ ਹੇਠ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ
. . .  1 day ago
ਭਾਰਤ ਵੱਲੋਂ ਕੀਤੀ ਗੋਲੀਬਾਰੀ 'ਚ ਦੋ ਪਾਕਿਸਤਾਨੀ ਫ਼ੌਜੀ ਢੇਰ
. . .  1 day ago
ਪੁਣੇ ਦੀ ਕਾਸਮਾਸ ਬੈਂਕ ਦਾ ਸਰਵਰ ਹੈਕ ਕਰਕੇ ਹੈਕਰ ਨੇ ਚੋਰੀ ਕੀਤੇ 94 ਕਰੋੜ ਰੁਪਏ
. . .  1 day ago
ਕੇਰਲਾ : ਈ.ਪੀ. ਜੈਰਾਜਨ ਨੇ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  1 day ago
ਡਾਲਰ ਦੇ ਮੁਕਾਬਲੇ ਰੁਪਏ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
. . .  1 day ago
ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ 'ਤੇ ਜਵਾਨਾਂ ਵਲੋਂ ਮਠਿਆਈਆਂ ਦਾ ਅਦਾਨ-ਪ੍ਰਦਾਨ
. . .  1 day ago
ਜਾਪਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਖਾਲਿਦ 'ਤੇ ਗੋਲੀ ਚਲਾਉਣ ਵਾਲਾ ਸੀ.ਸੀ.ਟੀ.ਵੀ. 'ਚ ਕੈਦ
. . .  1 day ago
ਭਾਰਤੀਆਂ ਸਮੇਤ 100 ਤੋਂ ਵੱਧ ਵਿਦੇਸ਼ੀ ਅਮਰੀਕਾ 'ਚ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਿਵਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ
  •     Confirm Target Language  

ਹਰਿਆਣਾ ਹਿਮਾਚਲ

ਸਫ਼ਾਈ ਕਰਮਚਾਰੀਆਂ ਨੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੂੰ ਸੌਾਪਿਆ ਮੰਗ-ਪੱਤਰ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਸਫ਼ਾਈ ਕਰਮਚਾਰੀਆਂ ਦੀ ਹੜਤਾਲ ਅੱਜ ਅਠਵੇਂ ਦਿਨ ਵੀ ਜਾਰੀ ਰਹੀ | ਹੜਤਾਲੀ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੂੰ ਆਪਣਾ ਮੰਗ ਪੱਤਰ ਸੌਾਪਿਆ | ਭਾਜਪਾ ਦਾ ਇਕ ਆਗੂ ਵੀ ਹੜਤਾਲੀ ਕਰਮਚਾਰੀਆਂ ਦੀ ਹਮਾਇਤ 'ਤੇ ਆਇਆ | ਆਪਣੀਆਂ 18 ਸੂਤਰੀ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਸਫਾਈ ਕਰਮਚਾਰੀਆਂ ਦੀ ਅੱਠ ਅਠਵੇਂ ਦਿਨ ਵੀ ਹੜਤਾਲ ਜਾਰੀ ਰਹੀ | ਹੜਤਾਲੀ ਕਰਮਚਾਰੀਆਂ ਨੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਨੂੰ ਆਪਣਾ ਮੰਗ ਪੱਤਰ ਸੌਾਪਿਆ ਤੇ ਵਿਧਾਨ ਸਭਾ 'ਚ ਸਫਾਈ ਕਰਮਚਾਰੀਆਂ ਦੀ ਆਵਾਜ਼ ਚੁੱਕੇ ਜਾਣ ਦੀ ਮੰਗ ਕੀਤੀ | ਉਧਰ ਨਗਰ ਪ੍ਰੀਸ਼ਦ ਦੇ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਸਫਾਈ ਕਰਮਚਾਰੀਆਂ ਦੀ ਹਮਾਇਤ 'ਚ ਭਾਜਪਾ ਆਗੂ ਗੋਕੁਲ ਸੇਤੀਆ ਨੇ ਹਮਾਇਤ ਕਰਦਿਆਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਜਲਦੀ ਪੂਰੀਆਂ ਕੀਤੇ ਜਾਣ ਦੀ ਮੰਗ ਕੀਤੀ | ਜ਼ਿਕਰਯੋਗ ਹੈ ਕਿ ਸਫਾਈ ਕਰਮਚਾਰੀ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਨ, 15 ਹਜ਼ਾਰ ਨਵੇਂ ਸਫਾਈ ਕਰਮਚਾਰੀਆਂ ਦੀ ਭਰਤੀ ਕਰਨ, ਬਰਾਬਰ ਕੰਮ ਬਰਾਬਰ ਵੇਤਨ ਆਦਿ ਸਮੇਤ 18 ਸੂਤਰੀ ਮੰਗਾਂ ਨੂੰ ਲੈ ਕੇ ਪਿਛਲੇ ਇਕ ਹਫ਼ਤੇ ਤੋਂ ਹੜਤਾਲ ਕਰਕੇ ਨਗਰ ਪ੍ਰੀਸ਼ਦ ਦੇ ਦਫ਼ਤਰ ਅੱਗੇ ਧਰਨਾ ਦੇ ਰਹੇ ਹਨ | ਕਈ ਥਾਈਾ ਠੇਕੇਦਾਰਾਂ ਵਲੋਂ ਨਵੇਂ ਬੰਦਿਆਂ ਤੋਂ ਸਫਾਈ ਕਰਵਾਈ ਜਾ ਰਹੀ ਹੈ |

ਘਰਾਂ 'ਤੇ ਕੀਤੇ ਗਏ ਹਮਲੇ ਦੇ ਸਬੰਧ 'ਚ ਦੋ ਥਾਣਿਆਂ 'ਚ ਤਿੰਨ ਮਾਮਲੇ ਦਰਜ

ਕਰਨਾਲ, 16 ਮਈ (ਗੁਰਮੀਤ ਸਿੰਘ ਸੱਗੂ )- ਬੀਤੀ ਦੇਰ ਰਾਤ ਨੂੰ ਦਬੰਗਾਂ ਵਲੋਂ ਸੈਕਟਰ 7 ਸਥਿਤ ਡੇਰੇ ਸਥਿਤ ਜਮੀਂਦਾਰਾਂ ਦੇ ਡੇਰੇ ਅਤੇ ਵਿਕਾਸ ਕਾਲੋਨੀ ਦੇ ਇਕ ਘਰ 'ਤੇ ਕੀਤੇ ਗਏ ਜਾਨ ਲੇਵਾ ਹਮਲੇ ਤੋਂ ਬਾਅਦ ਪੁਲਿਸ ਟੀਮ 'ਤੇ ਕੀਤੇ ਗਏ ਹਮਲੇ ਦੇ ਸਬੰਧ 'ਚ ਪੁਲਿਸ ਨੇ ਥਾਣਾ ...

ਪੂਰੀ ਖ਼ਬਰ »

ਕੈਂਪ 'ਚ ਸ਼ੂਗਰ ਦੇ ਮਰੀਜ਼ਾਂ ਦੀ ਕੀਤੀ ਮੁਫ਼ਤ ਜਾਂਚ

ਥਾਨੇਸਰ, 16 ਮਈ (ਅਜੀਤ ਬਿਊਰੋ)-ਜੇ.ਸੀ.ਆਈ. ਵਲੋਂ ਬ੍ਰਹਮ ਸਰੋਵਰ ਦੇ ਮੁੱਖ ਦੁਆਰ 'ਤੇ ਸ਼ੂਗਰ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ 'ਚ ਬ੍ਰਹਮ ਸਰੋਵਰ ਦੇ ਕੰਢੇ ਰੋਜ਼ਾਨਾ ਸੈਰ ਕਰਨ ਵਾਲੇ ਅਤੇ ਹੋਰ ਰਾਹਗੀਰਾਂ, ਸ਼ਹਿਰ ਵਾਸੀਆਂ ਦੀ ਸ਼ੂਗਰ ਜਾਂਚ ਕੀਤੀ ਗਈ | ਸੰਸਥਾ ਦੇ ...

ਪੂਰੀ ਖ਼ਬਰ »

ਸਿਰਸਾ 'ਚ ਤੇਜ਼ ਝੱਖੜ ਨਾਲ ਪਿਆ ਦਰਮਿਆਨਾ ਮੀਂਹ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਇਲਾਕੇ 'ਚ ਲੰਘੀ ਦੇਰ ਰਾਤ ਤੇਜ਼ ਝੱਖੜ ਨਾਲ ਦਰਮਿਆਨਾ ਮੀਂਹ ਪਿਆ | ਮੀਂਹ ਨਾਲ ਜਿੱਥੇ ਕਈ ਖੇਤਰਾਂ 'ਚ ਨਰਮੇ ਦੀ ਫ਼ਸਲ ਕੁਰੰਡ ਹੋਈ ਹੈ ੳੱੁਥੇ ਹੀ ਮੰਡੀਆਂ ਤੇ ਖਰੀਦ ਕੇਂਦਰਾਂ 'ਚ ਪਈ ਕਣਕ ਭਿੱਜ ਗਈ ਹੈ | ਮੀਂਹ ਤੇ ਝੱਖੜ ...

ਪੂਰੀ ਖ਼ਬਰ »

ਪੁਲਿਸ ਵਲੋਂ ਜਾਮ ਨਾਲ ਨਜਿੱਠਣ ਲਈ ਸਖ਼ਤ ਨਿਰਦੇਸ਼

ਸਮਾਲਖਾ, 16 ਮਈ (ਅਜੀਤ ਬਿਊਰੋ)-ਪੁਰਾਣੇ ਬੱਸ ਅੱਡੇ 'ਤੇ ਜਾਮ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਨੇ ਸਖ਼ਤ ਕਦਮ ਚੁੱਕਣ ਦੇ ਸੰਕੇਤ ਦਿੱਤੇ ਹਨ | ਇਸ ਨੂੰ ਲੈ ਕੇ ਚੌਕੀ ਇੰਚਾਰਜ ਵੇਦਪ੍ਰਕਾਸ਼ ਨੇ ਪੁਰਾਣੇ ਬੱਸ ਅੱਡੇ 'ਤੇ ਜਾਇਜ਼ਾ ਲਿਆ ਅਤੇ ...

ਪੂਰੀ ਖ਼ਬਰ »

ਏ.ਟੀ.ਐਮ. ਬਦਲ ਕੇ 25 ਹਜ਼ਾਰ ਦੀ ਧੋਖਾਧੜੀ

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ)-ਥਾਣਾ ਸ਼ਹਿਰ ਥਾਨੇਸਰ ਖੇਤਰ 'ਚ ਇਕ ਵਿਅਕਤੀ ਤੋਂ ਏ.ਟੀ.ਐਮ. ਕਾਰਡ ਬਦਲ ਕੇ ਪੈਸੇ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸ਼ਹਿਰ 'ਚ ਦਿੱਤੀ ਸ਼ਿਕਾਇਤ 'ਚ ਗੌਰਵ ਝਾਂਬਾ ਵਾਸੀ ਸੈਕਟਰ-5 ਨੇ ਦੱਸਿਆ ਕਿ ਬੀਤੇ ਦਿਨੀਂ ਉਹ ਰਤਗਲ ਦੇ ...

ਪੂਰੀ ਖ਼ਬਰ »

ਇਨੈਲੋ ਅਤੇ ਬਸਪਾ ਕਾਰਕੁਨਾਂ ਨੇ ਅਨਿਲ ਵਿਜ ਦਾ ਸਾੜਿਆ ਪੁਤਲਾ

ਗੂਹਲਾ ਚੀਕਾ, 16 ਮਈ (ਓ.ਪੀ. ਸੈਣੀ)-ਇਨੈਲੋ ਅਤੇ ਬਸਪਾ ਗਠਬੰਧਨ ਦੇ ਕਾਰਕੁਨ ਤਾਊ ਦੇਵੀ ਲਾਲ ਪਾਰਕ ਚੀਕਾ ਵਿਖੇ ਇੱਕਠੇ ਹੋਏ | ਪਬਲਿਕ ਹੈਲਥ ਦੇ ਐੱਸ.ਡੀ.ਓ ਵੇਦਪਾਲ ਦੇ ਨਾਲ ਭਾਜਪਾ ਦੇ ਕੁੱਝ ਲੋਕਾਂ ਨੇ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਅਤੇ ਸਰਕਾਰ ਦੇ ਮੰਤਰੀ ਵਲੋਂ ...

ਪੂਰੀ ਖ਼ਬਰ »

ਭਾਰਤੀ ਵੀਲ੍ਹ ਚੇਅਰ ਕਿ੍ਕਟ ਟੀਮ ਦੀ ਜਿੱਤ ਦੀ ਖੁਸ਼ੀ 'ਚ ਸੁਖਵੰਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ

ਡਿੰਗ ਮੰਡੀ, 16 ਮਈ (ਅਜੀਤ ਬਿਊਰੋ)- ਬੰਗਲਾਦੇਸ਼ ਦੀ ਢਾਕਾ 'ਚ ਹੋਏ ਏਸ਼ੀਆ ਕੱਪ 'ਚ ਭਾਰਤੀ ਵੀਲ ਚੇਅਰ ਕਿ੍ਕਟ ਟੀਮ ਨੇ ਜਿੱਤ ਹਾਸਲ ਕੀਤੀ | ਢਾਕਾ ਯੂਨੀਵਰਸਿਟੀ ਮੈਦਾਨ 'ਚ ਹੋ ਰਹੇ ਇਸ ਮੁਕਾਬਲੇ 'ਚ ਸਿਰਸਾ ਜ਼ਿਲ੍ਹੇ ਦੇ 3 ਖਿਡਾਰੀਆਂ ਨੇ ਆਪਣਾ ਜਲਵਾ ਵਿਖਾਇਆ | ਡਿੰਗ ਰੋਡ ...

ਪੂਰੀ ਖ਼ਬਰ »

ਨੌਜਵਾਨ ਨਹਿਰ 'ਚ ਡੁੱਬਿਆ

ਟੋਹਾਣਾ, 16 ਮਈ (ਗੁਰਦੀਪ ਸਿੰਘ ਭੱਟੀ)-ਕਸਬਾ ਭੂਨਾ ਵਾਸੀ ਪ੍ਰਵਾਸੀ ਪਰਿਵਾਰ ਅੰਮਿ੍ਤਲਾਲ ਦਾ ਬੇਟਾ ਨਹਾਉਂਦੇ ਹੋਏ ਨਹਿਰ 'ਚ ਵਹਿ ਗਿਆ | ਜਾਣਕਾਰੀ ਮੁਤਾਬਿਕ ਪ੍ਰਦੀਪ (18) ਦੋਸਤਾਂ ਨਾਲ ਫਤਿਹਾਬਾਦ ਬ੍ਰਾਂਚ ਨਹਿਰ 'ਚ ਨਹਾਉਣ ਗਿਆ ਸੀ | ਤੇਜ਼ ਵਹਾਅ 'ਚ ਰੁੜ੍ਹ ਗਿਆ | ਮੌਕੇ ...

ਪੂਰੀ ਖ਼ਬਰ »

ਚੋਰੀ ਹੋਏ ਲੱਖਾਂ ਰੁਪਏ ਦੇ 2 ਰੀਪਰਾਂ ਦੀ ਗੁੱਥੀ ਸੁਲਝੀ

ਏਲਨਾਬਾਦ, 16 ਮਈ (ਜਗਤਾਰ ਸਮਾਲਸਰ)-ਜ਼ਿਲ੍ਹੇ ਦੀ ਸੀ.ਆਈ.ਏ. ਡੱਬਵਾਲੀ ਅਤੇ ਏਲਨਾਬਾਦ ਪੁਲਿਸ ਨੇ ਮਹੱਤਵਪੂਰਨ ਸੁਰਾਗ ਇੱਕਠੇ ਕਰਦਿਆਂ ਬੀਤੀ 31 ਜਨਵਰੀ 2018 ਨੂੰ ਏਲਨਾਬਾਦ ਦੇ ਊਧਮ ਸਿੰਘ ਚੌਕ ਨੇੜੇ ਚੋਰੀ ਹੋਏ ਲੱਖਾਂ ਰੁਪਏ ਦੇ 2 ਰੀਪਰਾਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ | ...

ਪੂਰੀ ਖ਼ਬਰ »

ਹਾਊਸਿੰਗ ਲੋਨ ਪਾਸ ਕਰਵਾਉਣ ਦੇ ਮਾਮਲੇ 'ਚ ਨਾਮਜ਼ਦ ਫ਼ਰਾਰ ਦੋਸ਼ੀ ਗਿ੍ਫਤਾਰ

ਅੰਬਾਲਾ ਸ਼ਹਿਰ, 16 ਮਈ (ਭੁਪਿੰਦਰ ਸਿੰਘ)- ਜ਼ਮੀਨ ਦੀ ਜਾਅਲੀ ਰਜਿਸਟਰੀ ਅਤੇ ਹੋਰ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਬੈਂਕ ਤੋਂ ਲੱਖਾਂ ਰੁਪਏ ਦਾ ਹਾਊਸਿੰਗ ਲੋਨ ਪਾਸ ਕਰਵਾਉਣ ਦੇ ਫ਼ਰਜ਼ੀਵਾੜੇ 'ਚ ਸ਼ਾਮਿਲ ਫ਼ਰਾਰ ਚੱਲ ਰਹੇ ਦੂਜੇ ਮੁਲਜ਼ਮ ਨੂੰ ਵੀ ਕੱਲ੍ਹ ਦੇਰ ਸ਼ਾਮ ...

ਪੂਰੀ ਖ਼ਬਰ »

ਜ਼ੇਰੇ ਇਲਾਜ 2 ਬੇਟੀਆਂ ਦੀ ਮੌਤ, ਮਾਂ ਅਤੇ 2 ਹੋਰ ਬੇਟੀਆਂ ਦੀ ਹਾਲਤ ਨਾਜ਼ੁਕ

ਜੀਂਦ, 16 ਮਈ (ਅਜੀਤ ਬਿਊਰੋ)- ਪਿੰਡ ਬਿਘਾਨਾ 'ਚ ਇਕ ਔਰਤ ਸਮੇਤ 4 ਬੇਟੀਆਂ ਦੇ ਜ਼ਹਿਰ ਨਾਲ ਬੇਸੁੱਧ ਮਾਮਲੇ 'ਚ ਰਾਤ ਨੂੰ ਪੀ.ਜੀ.ਆਈ. 'ਚ ਇਲਾਜ ਦੌਰਾਨ 2 ਬੇਟੀਆਂ ਕਿਰਨ ਅਤੇ ਕਾਫ਼ੀ ਦੀ ਮੌਤ ਹੋ ਗਈ | ਪੁਲਿਸ ਨੇ ਦੋਵੇਂ ਲੜਕੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ...

ਪੂਰੀ ਖ਼ਬਰ »

ਗੈਂਗਵਾਰ ਦਾ ਸ਼ਿਕਾਰ ਹੋਏ ਹਵਲਦਾਰ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ

ਹਿਸਾਰ, 16 ਮਈ (ਅਜੀਤ ਬਿਊਰੋ)- ਰਾਜਗੜ੍ਹ ਰੋਡ 'ਤੇ ਸਿਵਾਨੀ ਤਹਿਸੀਲ 'ਚ 7 ਮਈ ਨੂੰ ਹੋਈ ਗੈਂਗਵਾਰ 'ਚ ਬਦਮਾਸ਼ਾਂ ਦੀਆਂ ਗੋਲੀਆਂ ਨਾਲ ਮੌਤ ਦਾ ਸ਼ਿਕਾਰ ਹੋਏ ਹਵਲਦਾਰ ਭਾਗੀਰਥ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ, ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੇ ...

ਪੂਰੀ ਖ਼ਬਰ »

ਯਮੁਨਾਨਗਰ ਨੂੰ ਹਾਦਸਾ ਮੁਕਤ ਜ਼ਿਲ੍ਹਾ ਬਣਾਇਆ ਜਾਵੇ-ਡੀ.ਸੀ.

ਯਮੁਨਾਨਗਰ/ਜਗਾਧਰੀ, 16 ਮਈ (ਗੁਰਦਿਆਲ ਸਿੰਘ ਨਿਮਰ, ਜਗਜੀਤ ਸਿੰਘ)-ਡਿਪਟੀ ਕਮਿਸ਼ਨਰ ਗਿਰੀਸ਼ ਅਰੋੜਾ ਨੇ ਸਕੱਤਰੇਤ ਵਿਖੇ ਮੀਟਿੰਗ ਹਾਲ 'ਚ ਆਵਾਜਾਈ ਤੇ ਸੜਕ ਸੁਰੱਖਿਆ ਸਮਿਤੀ ਦੀ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਵਿਕਾਸ ਯੋਜਨਾਵਾਂ ਦੀ ਕੀਤੀ ਸਮੀਖਿਆ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਸਿਰਸਾ ਦੇ ਵਿਕਾਸ ਲਈ ਐਲਾਨੀਆਂ ਗਈਆਂ ਯੋਜਨਾਵਾਂ ਨੂੰ ਜਲਦ ਪੂਰਾ ਕੀਤਾ ਜਾਵੇ | ਉਹ ਅੱਜ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਸਕੂਲਾਂ ਦੀ ਮੁਰੰਮਤ ਲਈ ਢਾਈ ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਜ਼ਿਲ੍ਹੇ ਦੇ 15 ਹਾਈ ਸਕੂਲਾਂ ਦਾ ਦਰਜਾ ਵਧਾਇਆ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ) - ਜ਼ਿਲ੍ਹਾ ਸਿਰਸਾ ਦੇ ਵੱਖ-ਵੱਖ ਸਕੂਲਾਂ ਦੀ ਮੁਰੰਮਤ ਲਈ ਦੋ ਕਰੋੜ 65 ਲੱਖ ਰੁਪਏ ਜਾਰੀ ਕੀਤੇ ਗਏ ਹਨ | ਜ਼ਿਲ੍ਹੇ ਦੇ 15 ਹਾਈ ਸਕੂਲਾਂ ਦਾ ਦਰਜਾ ਵਧਾ ਕੇ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਗਿਆ ਹੈ | ਜਾਣਕਾਰੀ ਦਿੰਦੇ ਹੋਏ ਡਿਪਟੀ ...

ਪੂਰੀ ਖ਼ਬਰ »

ਆੜ੍ਹਤੀਆਂ ਨੂੰ ਪਿਆਜ਼ ਅਤੇ ਟਮਾਟਰ ਦੀ ਖ਼ਰੀਦ 'ਤੇ ਜੇ ਫ਼ਾਰਮ ਦੇਣ ਦੇ ਨਿਰਦੇਸ਼

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ) - ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਨਿਰਦੇਸ਼ ਦਿੱਤੇ ਕਿ ਜੇਕਰ ਕੋਈ ਵੀ ਆੜ੍ਹਤੀ ਪਿਆਜ਼ ਅਤੇ ਟਮਾਟਰ ਦੀ ਖ਼ਰੀਦ ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਜੇ-ਫਾਰਮ ਨਹੀਂ ਦਿੰਦਾ ਹੈ, ਤਾਂ ਉਸ਼ ਿਖ਼ਲਾਫ਼ ਸਖ਼ਤ ਕਾਰਵਾਈ ...

ਪੂਰੀ ਖ਼ਬਰ »

ਫਾਈਬਰ ਕੰਕਰੀਟ ਤਕਨੀਕ ਨੂੰ ਆਧੁਨਿਕ ਉਸਾਰੀ 'ਚ ਇਸਤੇਮਾਲ ਕਰਨਾ ਲਾਹੇਵੰਦ-ਡਾ: ਸ਼ਰਮਾ

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ)-ਕੌਮੀ ਤਕਨੀਕੀ ਸੰਸਥਾਨ (ਨਿਟ) ਦੇ ਸਿਵਿਲ ਇੰਜੀਨੀਅਰਿੰਗ ਵਿਭਾਗ 'ਚ ਚੱਲ ਰਹੇ ਹਫ਼ਤਾਵਾਰੀ ਸਿਖ਼ਲਾਈ ਕੈਂਪ 'ਚ ਸਿਵਿਲ ਵਿਭਾਗ ਦੇ ਮੁਖੀ ਪ੍ਰੋ. ਐਚ.ਕੇ. ਸ਼ਰਮਾ ਨੇ ਫਾਈਬਰ ਕੰਕਰੀਟ ਤਕਨੀਕ ਨੂੰ ਆਧੁਨਿਕ ਉਸਾਰੀ 'ਚ ਇਸਤੇਮਾਲ ...

ਪੂਰੀ ਖ਼ਬਰ »

ਵਿਧਾਇਕ ਨੇ ਕੀਤੀ ਨਗਰ ਪ੍ਰੀਸ਼ਦ ਦੇ ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ)- ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਨਗਰ ਪਾਲਿਕਾ ਅਤੇ ਨਗਰ ਪ੍ਰੀਸ਼ਦ ਦੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਹਰਸੰਭਵ ਯਤਨ ਕਰ ਰਹੇ ਹਨ | ਜਿਵੇਂ ਹੀ ਸੂਬਾਈ ਪੱਧਰ 'ਤੇ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਵਾਉਣ ਲਈ ਕੀਤਾ ਵਿਚਾਰ-ਵਟਾਂਦਰਾ

ਨਰਾਇਣਗੜ੍ਹ, 16 ਮਈ (ਪੀ. ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ 'ਚ ਪੈਨਸ਼ਨ ਬਹਾਲੀ ਸੰਘਰਸ਼ ਸਮਿਤੀ ਹਰਿਆਣਾ ਬਲਾਕ ਨਰਾਇਣਗੜ੍ਹ ਦੀ ਇਕ ਬੈਠਕ ਡਾ. ਅਸ਼ੋਕ ਕੁਮਾਰ ਦੀ ਅਗਵਾਈ ਹੇਠ ਹੋਈ | ਬੈਠਕ 'ਚ ਸੂਬਾਈ ਮੀਤ ਪ੍ਰਧਾਨ ਕਮਲਦੀਪ ਸਿੰਘ ਹੁਸੈਣੀ, ਸੂਬਾਈ ...

ਪੂਰੀ ਖ਼ਬਰ »

'ਨੈੱਟ' ਪ੍ਰੀਖਿਆ ਪਾਸ ਵਿਦਿਆਰਥਣਾਂ ਦਾ ਸਨਮਾਨ

ਨਰਵਾਨਾ, 16 ਮਈ (ਅਜੀਤ ਬਿਊਰੋ)-ਆਰੀਆ ਗਰਲਜ਼ ਕਾਲਜ ਦੀ 2 ਸਾਬਕਾ ਵਿਦਿਆਰਥਣਾਂ ਨੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਵਲੋਂ ਕਰਵਾਈ ਰਾਸ਼ਟਰੀ ਪਾਤਰਤਾ ਪ੍ਰੀਖਿਆ ਪਾਸ ਕਰਕੇ ਖੇਤਰ ਦਾ ਨਾਂਅ ਰੌਸ਼ਨ ਕੀਤਾ | ਪਿੰ੍ਰਸੀਪਲ ਊਸ਼ਾ ਮਿੱਤਲ ਨੇ ਦੱਸਿਆ ਕਿ ਮੁਕੇਸ਼ ...

ਪੂਰੀ ਖ਼ਬਰ »

ਲੋਕਾਂ ਨੂੰ ਡੇਂਗੂ ਬਾਰੇ ਦਿੱਤੀ ਜਾਣਕਾਰੀ

ਅਸੰਧ, 16 ਮਈ (ਅਜੀਤ ਬਿਊਰੋ)- ਸਥਾਨਕ ਨਾਗਰਿਕ ਹਸਪਤਾਲ ਅਸੰਧ ਦੇ ਕੰਪਲੈਕਸ 'ਚ ਡੇਂਗੂ ਦਿਵਸ ਦੇ ਸਬੰਧ 'ਚ ਇਕ ਪ੍ਰੋਗਰਾਮ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਸੀਨੀਅਰ ਮੈਡੀਕਲ ਅਧਿਕਾਰੀ ਡਾ. ਜੇ.ਪੀ. ਚਹਿਲ ਨੇ ਕੀਤੀ | ਇਸ ਮੌਕੇ 'ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ...

ਪੂਰੀ ਖ਼ਬਰ »

ਹਰ ਘਰ ਨੂੰ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ

ਅੰਬਾਲਾ, 16 ਮਈ (ਅਜੀਤ ਬਿਊਰੋ)- ਸਿਹਤ, ਖੇਡ ਅਤੇ ਯੁਵਾ ਪ੍ਰੋਗਰਾਮ ਮੰਤਰੀ ਅਨਿਲ ਵਿਜ ਦੇ ਯਤਨਾਂ ਸਦਕਾ ਨਗਰ ਨਿਗਮ ਅੰਬਾਲਾ ਸਦਰ ਖੇਤਰ ਦੇ ਸ਼ਹਿਰੀ ਇਲਾਕੇ ਅਤੇ ਨਿਗਮ 'ਚ ਸ਼ਾਮਿਲ ਸਾਰੇ ਪਿੰਡਾਂ 'ਚ ਹਰ ਘਰ ਤੱਕ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਕੰਮ ਜੰਗੀ ਪੱਧਰ ...

ਪੂਰੀ ਖ਼ਬਰ »

ਸਕੂਲਾਂ ਦੀ ਮੁਰੰਮਤ ਲਈ ਢਾਈ ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਜ਼ਿਲ੍ਹੇ ਦੇ 15 ਹਾਈ ਸਕੂਲਾਂ ਦਾ ਦਰਜਾ ਵਧਾਇਆ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ) - ਜ਼ਿਲ੍ਹਾ ਸਿਰਸਾ ਦੇ ਵੱਖ-ਵੱਖ ਸਕੂਲਾਂ ਦੀ ਮੁਰੰਮਤ ਲਈ ਦੋ ਕਰੋੜ 65 ਲੱਖ ਰੁਪਏ ਜਾਰੀ ਕੀਤੇ ਗਏ ਹਨ | ਜ਼ਿਲ੍ਹੇ ਦੇ 15 ਹਾਈ ਸਕੂਲਾਂ ਦਾ ਦਰਜਾ ਵਧਾ ਕੇ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਗਿਆ ਹੈ | ਜਾਣਕਾਰੀ ਦਿੰਦੇ ਹੋਏ ਡਿਪਟੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਓ ਬਾਰੇ ਜਾਗਰੂਕ ਕੀਤਾ

ਟੋਹਾਣਾ, 16 ਮਈ (ਗੁਰਦੀਪ ਸਿੰਘ ਭੱਟੀ)-ਕੌਮੀ ਡੇਂਗੂ ਦਿਵਸ 'ਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਚੰਦੜਕਲਾਂ 'ਚ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਓ ਦੀ ਜਾਣਕਾਰੀ ਦਿੱਤੀ ਗਈ | ਪ੍ਰੋਗਰਾਮ 'ਚ ਹਲਕੇ ਦੇ ਡਾ. ਸ਼ਿਵ ਸਚਦੇਵਾ ਨੇ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ...

ਪੂਰੀ ਖ਼ਬਰ »

ਸਤਿੰਦਰ ਸਿੰਘ ਨੇ ਐੱਸ.ਆਰ.ਈ. ਪ੍ਰੀਖਿਆ 'ਚ ਦੂਜਾ ਸਥਾਨ ਹਾਸਲ ਕੀਤਾ

ਇੰਦੌਰ, 16 ਮਈ (ਰਤਨਜੀਤ ਸਿੰਘ ਸ਼ੈਰੀ)- ਸ਼ੋ੍ਰਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ ਐੱਸ.ਆਰ.ਈ., ਜੋ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫ਼ਤਹਿਗੜ੍ਹ ਸਾਹਿਬ 'ਚ ਕਰਵਾਈ ਗਈ ਸੀ, ਦੇ ਨਤੀਜੇ ਦੇਰ ਰਾਤ ਆਨ-ਲਾਈਨ ਐਲਾਨੇ ਗਏ | ਇਸ 'ਚ ਪੰਜਾਬ ਅਤੇ ਬਾਹਰਲੇ ਸੂਬਿਆਂ ਤੋਂ ਇੰਦੌਰ ਦੇ ...

ਪੂਰੀ ਖ਼ਬਰ »

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਯੂ.ਕੇ. ਦੌਰੇ 'ਤੇ

ਲੰਡਨ, 16 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਯੂ.ਕੇ. ਦੌਰੇ 'ਤੇ ਹਨ | ਇਸ ਮੌਕੇ ਉਨ੍ਹਾਂ ਲੰਡਨ, ਗਲਾਸਗੋ ਸਮੇਤ ਵੱਖ-ਵੱਖ ਥਾਵਾਂ 'ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਵੱਧ ...

ਪੂਰੀ ਖ਼ਬਰ »

ਹਿੰਸਾ ਵਿਚਕਾਰ ਪੰਚਾਇਤ ਚੋਣਾਂ ਲਈ ਦੁਬਾਰਾ ਮਤਦਾਨ

ਕੋਲਕਾਤਾ, 16 ਮਈ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ ਦੇ 19 ਜ਼ਿਲਿ੍ਹਆਂ ਦੇ 568 ਮਤਦਾਨ ਕੇਂਦਰਾਂ 'ਚ ਅੱਜ ਹਿੰਸਾ ਦੀਆਂ ਕੁਝ ਘਟਨਾਵਾਂ 'ਚ ਦੁਬਾਰਾ ਮਤਦਾਨ ਹੋਇਆ | ਕੱਲ੍ਹ 17 ਮਈ ਰਾਜ ਦੇ 291 ਕੇਂਦਰਾਂ ਵਿਖੇ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ | ਰਾਜ ਚੋਣ ...

ਪੂਰੀ ਖ਼ਬਰ »

ਖੇਤ 'ਚ ਬਣੇ ਕਮਰੇ ਅਤੇ ਚਾਰਦੀਵਾਰੀ ਨੂੰ ਡੇਗਣ ਦਾ ਇਲਜ਼ਾਮ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕੀਤੀ ਕਾਰਵਾਈ ਦੀ ਮੰਗ

ਕਾਲਾਂਵਾਲੀ, 16 ਮਈ (ਭੁਪਿੰਦਰ ਪੰਨੀਵਾਲੀਆ)- ਬਠਿੰਡਾ ਦੀ ਪਾਵਰ ਹਾਊਸ ਰੋਡ ਦੇ ਅਤੇ ਹਾਲ ਆਬਾਦ ਪਿੰਡ ਕਾਲਾਂਵਾਲੀ ਦੇ ਹਰਚਰਨ ਸਿੰਘ ਨੇ ਕਾਲਾਂਵਾਲੀ ਥਾਣਾ 'ਚ ਸ਼ਿਕਾਇਤ ਦੇ ਕੇ ਉਸਦੀ ਤਖਤਮੱਲ ਰੋਡ 'ਤ ਸਥਿਤ ਜ਼ਮੀਨ 'ਤੇ ਪਿੰਡ ਕਾਲਾਂਵਾਲੀ ਦੇ ਕੁੱਝ ਲੋਕਾਂ ਵਲੋਂ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ 'ਤੇ ਸਹਿਮਤੀ ਬਣੀ-ਖੱਟਰ

ਚੰਡੀਗੜ੍ਹ, 16 ਮਈ (ਐਨ. ਐਸ. ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਥੇ ਵੱਖ-ਵੱਖ ਕਰਮਚਾਰੀ ਯੂਨੀਅਨਾਂ ਨਾਲ ਸਫ਼ਾਈ ਕਰਮਚਾਰੀਆਂ ਦੀਆਂ ਕੁੱਝ ਮੰਗਾਂ 'ਤੇ ਸਹਿਮਤੀ ਬਣੀ ਹੈ ਤੇ ਪੂਰੀ ਉਮੀਦ ਹੈ ਕਿ ਸਾਰੇ ਕਰਮਚਾਰੀ ਆਪਣੀ ਹੜਤਾਲ ਖ਼ਤਮ ਕਰ ...

ਪੂਰੀ ਖ਼ਬਰ »

ਨਗਰ ਪ੍ਰੀਸ਼ਦ ਕਰਮਚਾਰੀ ਸੰਘ ਅਤੇ ਹਰਿਆਣਾ ਫਾਇਰ ਬਿ੍ਗੇਡ ਕਰਮਚਾਰੀਆਂ ਦੀ ਹੜਤਾਲ 8ਵੇਂ ਦਿਨ 'ਚ ਦਾਖ਼ਲ

ਨਰਵਾਨਾ, 16 ਮਈ (ਅਜੀਤ ਬਿਊਰੋ)- ਲਗਾਤਾਰ 8ਵੇਂ ਦਿਨ ਵੀ ਨਗਰ ਪ੍ਰੀਸ਼ਦ ਕਰਮਚਾਰੀ ਸੰਘ ਅਤੇ ਹਰਿਆਣਾ ਫਾਇਰ ਬਿ੍ਗੇਡ ਕਰਮਚਾਰੀ ਹੜਤਾਲ 'ਤੇ ਰਹੇ | ਜਿਸ ਦੀ ਪ੍ਰਧਾਨਗੀ ਨਗਰ ਪ੍ਰੀਸ਼ਦ ਸੰਘ ਪ੍ਰਧਾਨ ਜਗਦੀਸ਼ ਨੇ ਕੀਤੀ | ਕੱਚੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਪੂਰਾ ...

ਪੂਰੀ ਖ਼ਬਰ »

ਕਰਨਾਟਕ 'ਚ ਸਰਕਾਰ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਭਾਜਪਾ-ਅਸ਼ੋਕ ਤੰਵਰ

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ)- ਸੂਬਾ ਕਾਂਗਰਸ ਪ੍ਰਧਾਨ ਡਾ. ਅਸ਼ੋਕ ਤੰਵਰ ਨੇ ਕਿਹਾ ਕਿ ਕਰਨਾਟਕ 'ਚ ਸਰਕਾਰ ਬਣਾਉਣ ਲਈ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ | ਭਾਜਪਾ ਨੇ ਕਾਂਗਰਸ ਅਤੇ ਜੇ.ਡੀ.ਐੱਸ. ਦੇ ਵਿਧਾਇਕਾਂ ਦਾ ਸਮਰਥਨ ਹਾਸਲ ਕਰਨ ਲਈ 100 ਕਰੋੜ ਰੁਪਏ ...

ਪੂਰੀ ਖ਼ਬਰ »

ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦਾ ਧਰਨਾ ਤੀਜੇ ਦਿਨ ਵੀ ਜਾਰੀ ਜੀਂਦ ਅਤੇ ਸੋਨੀਪਤ ਦੇ ਇੰਜੀਨੀਅਰਾਂ ਨੇ ਦਿੱਤਾ ਸਮਰਥਨ

ਕੈਥਲ, 16 ਮਈ (ਅਜੀਤ ਬਿਊਰੋ)- ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਹਰਿਆਣਾ ਜ਼ੋਨ ਕੈਥਲ ਨੇ ਤੀਜੇ ਦਿਨ ਵੀ ਮਿੰਨੀ ਸਕੱਤਰੇਤ 'ਚ ਬੇਮਿਆਦੀ ਹੜਤਾਲ ਜਾਰੀ ਰੱਖੀ | ਜੀਂਦ ਜ਼ੋਨ ਵਲੋਂ ਇੰਜੀਨਅਰ ਪ੍ਰਦੀਪ ਭਾਰਦਵਾਜ ਦੀ ਪ੍ਰਧਾਨਗੀ 'ਚ ਡਿਪਲੋਮਾ ਇੰਜੀਨੀਅਰ ਰੋਸ ਮਾਰਚ ਲੈ ਕੇ ...

ਪੂਰੀ ਖ਼ਬਰ »

ਧਰਨੇ ਦੇ ਚਲਦਿਆਂ ਨਗਰ ਪਾਲਿਕਾ ਪ੍ਰਸ਼ਾਸਨ ਨੇ ਨਵੇਂ ਕਰਮਚਾਰੀਆਂ ਨੂੰ ਸਫ਼ਾਈ ਲਈ ਭੇਜਿਆ

ਅਸੰਧ, 16 ਮਈ (ਅਜੀਤ ਬਿਊਰੋ)- ਨਗਰ ਪਾਲਿਕਾ ਦਫ਼ਤਰ 'ਚ ਪਿਛਲੇ ਕਈ ਦਿਨਾਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਸਫ਼ਾਈ ਅਤੇ ਫਾਇਰ ਬਿ੍ਗੇਡ ਦੇ ਕਰਮਚਾਰੀ ਧਰਨੇ 'ਤੇ ਬੈਠੇ ਹੋਏ ਹਨ | ਜਿਸ ਕਾਰਨ ਪੂਰੇ ਸ਼ਹਿਰ 'ਚ ਸਫ਼ਾਈ ਵਿਵਸਥਾ ਦਾ ਮਾੜਾ ਹਾਲ ਹੋ ਗਿਆ ਸੀ | ਪਰ ਸਥਾਨਕ ਨਿਗਮ ਅਤੇ ...

ਪੂਰੀ ਖ਼ਬਰ »

ਫਾਇਰ ਬਿ੍ਗੇਡ ਕਰਮਚਾਰੀ ਰਹੇ ਹੜਤਾਲ 'ਤੇ

ਕੁਰੂਕਸ਼ੇਤਰ/ਸ਼ਾਹਾਬਾਦ, 16 ਮਈ (ਜਸਬੀਰ ਸਿੰਘ ਦੁੱਗਲ)-ਫਾਇਰ ਬਿ੍ਗੇਡ ਕਰਮਚਾਰੀ ਸੰਘ ਅਤੇ ਨਗਰਪਾਲਿਕਾ ਕਰਮਚਾਰੀ ਸੰਘ ਦੇ ਕਰਮਚਾਰੀਆਂ ਨੇ ਸ਼ਾਹਾਬਾਦ ਨਗਰ ਪਾਲਿਕਾ 'ਚ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ | ਹੜਤਾਲੀ ਕਰਮੀਆਂ ਦੀ ...

ਪੂਰੀ ਖ਼ਬਰ »

ਚੰਦਰ ਅੱਗਰਵਾਲ ਜ਼ਿਲ੍ਹਾ ਪ੍ਰਧਾਨ ਨਿਯੁਕਤ

ਥਾਨੇਸਰ, 16 ਮਈ (ਅਜੀਤ ਬਿਊਰੋ)-ਸਮਾਜ ਸੇਵੀ ਚੰਦਰ ਅਗਰਵਾਲ ਦੀ ਸਮਾਜ ਪ੍ਰਤੀ ਸੇਵਾ ਅਤੇ ਲਗਨ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਕੌਮਾਂਤਰੀ ਹਿਊਮਨ ਰਾਈਟਸ ਐਾਡ ਮੀਡੀਆ ਆਰਗੇਨਾਈਜੇਸ਼ਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਆਪਣੀ ਨਿਯੁਕਤੀ 'ਤੇ ਅਗਰਵਾਲ ਨੇ ਕੌਮੀ ...

ਪੂਰੀ ਖ਼ਬਰ »

ਹਰਿਆਣਾ 'ਚ 'ਟੂਟੀ ਲਗਾਓਾ ਪਾਣੀ ਬਚਾਓ' ਮੁਹਿੰਮ ਸ਼ੁਰੂ-ਧਨਖੜ

ਚੰਡੀਗੜ੍ਹ, 16 ਮਈ (ਐਨ. ਐਸ. ਪਰਵਾਨਾ)- ਹਰਿਆਣਾ 'ਚ 'ਟੂਟੀ ਲਗਾਓ ਪਾਣੀ ਬਚਾਓ' ਮੁਹਿੰਮ 'ਤੇ 24 ਘੰਟੇ ਵਿਚ ਅਮਲ ਸ਼ੁਰੂ ਹੋ ਗਿਆ ਹੈ | ਸੂਬੇ ਦੇ 30 ਸਬ ਡਿਵੀਜ਼ਨਾਂ ਦੇ ਤਹਿਤ ਆਉਣ ਵਾਲੇ ਪਿੰਡਾਂ ਵਿਚ ਇਕ ਲੱਖ ਘਰਾਂ ਵਿਚ ਟੂਟੀਆਂ ਲਗਾਈਆਂ ਜਾਣਗੀਆਂ | ਪੰਚਾਇਤ ਮੰਤਰੀ ਓਮ ...

ਪੂਰੀ ਖ਼ਬਰ »

ਹਰਿਆਣਾ 'ਚ 'ਆਪ' ਪਾਰਟੀ ਨੂੰ ਸੰਗਠਿਤ ਕਰਨ ਲਈ ਕੀਤਾ ਵਿਚਾਰ-ਵਟਾਂਦਰਾ

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ)-ਆਮ ਆਦਮੀ ਪਾਰਟੀ ਦੇ ਸੰਗਠਨ ਮੰਤਰੀਆਂ ਅਤੇ ਹਲਕਾ ਪ੍ਰਧਾਨਾਂ ਦੀ ਬੈਠਕ ਜ਼ਿਲ੍ਹਾ ਦਫ਼ਤਰ 'ਚ ਹੋਈ | ਬੈਠਕ ਦੀ ਪ੍ਰਧਾਨਗੀ ਸੂਬਾ ਸਹਿ ਸੰਗਠਨ ਮੰਤਰੀ ਅਜੈ ਗੌਤਮ ਅਤੇ ਲੋਕ ਸਭਾ ਸੰਗਠਨ ਮੰਤਰੀ ਸੁਖਵੀਰ ਸਿੰਘ ਨੇ ਕੀਤੀ | ਪਾਰਟੀ ...

ਪੂਰੀ ਖ਼ਬਰ »

ਮੇਰਾ ਵਿਦੇਸ਼ੀ ਦੌਰਾ ਸਫਲ ਰਿਹਾ-ਖੱਟਰ 10 ਸਮਝੌਤਿਆਂ 'ਤੇ ਸਹੀ ਪਾਈ, ਇਕ ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਚੰਡੀਗੜ੍ਹ, 16 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਵੱਖ-ਵੱਖ ਯੋਜਨਾਵਾਂ ਲਈ ਬਿ੍ਟੇਨ ਨਾਲ 10 ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਗਏ ਹਨ ਜਿਸ ਨਾਲ ਰਾਜ 'ਚ 1500 ਕਰੋੜ ਰੁਪਏ ਦਾ ਨਿਵੇਸ਼ ਹੋਣ 'ਤੇ ਲਗਪਗ 1000 ਲੋਕਾਂ ਨੂੰ ਸਿੱਧੇ ...

ਪੂਰੀ ਖ਼ਬਰ »

ਪੀ.ਐੱਸ.ਸੀ. ਜੈਨ ਸਕੂਲ 'ਚ ਡੇਂਗੂ ਤੋਂ ਬਚਾਅ ਬਾਰੇ ਦਿੱਤੀ ਜਾਣਕਾਰੀ

ਬਰਾੜਾ, 16 ਮਈ (ਅਜੀਤ ਬਿਊਰੋ)-ਪੀ.ਐੱਸ.ਸੀ. ਜੈਨ ਸਕੂਲ 'ਚ ਬੱਚਿਆਂ ਨੂੰ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੱਤੀ ਗਈ | ਸਕੂਲ ਦੀ ਪ੍ਰਾਰਥਨਾ ਸਭਾ 'ਚ ਸਕੂਲ ਦੀ ਵਿਦਿਆਰਥਣ ਤਨੂ ਸਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਮਈ ਨੂੰ ਕੌਮੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ | ...

ਪੂਰੀ ਖ਼ਬਰ »

ਲੋਕਾਂ ਨੇ ਆਪ ਖਰਚ ਕਰਕੇ ਬਣਾਇਆ ਇਕ ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਨਦੀ 'ਤੇ ਪੁਲ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਦੇ ਪਿੰਡ ਪਨਿਹਾਰੀ ਤੇ ਇਸ ਦੇ ਨਾਲ ਲਗਦੇ ਦੋ ਦਰਜਨ ਪਿੰਡਾਂ ਦੇ ਲੋਕਾਂ ਦੀ ਸਰਕਾਰੇ-ਦਰਬਾਰੇਂ ਨਹੀਂ ਸੁਣੀ ਗਈ ਤਾਂ ਪਿੰਡਾਂ ਦੇ ਲੋਕਾਂ ਨੇ ਖੁਦ ਉਦਮ ਕਰਕੇ ਘੱਗਰ ਨਦੀ 'ਤੇ ਇਕ ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣਾ ...

ਪੂਰੀ ਖ਼ਬਰ »

ਸਕੂਲ 'ਚ ਮਨਾਇਆ 'ਫੈਮਿਲੀ ਦਿਵਸ'

ਨਰਵਾਨਾ, 16 ਮਈ (ਅਜੀਤ ਬਿਊਰੋ)-ਬਚਪਨ-ਏ-ਪਲੇ ਸਕੂਲ ਵਿਸ਼ਵਕਰਮਾ ਚੌਕ 'ਚ ਕੌਮਾਂਤਰੀ ਫੈਮਿਲੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ 'ਚ ਬੱਚਿਆਂ ਅਤੇ ਮਾਪਿਆਂ ਨੇ ਹਿੱਸਾ ਲਿਆ | ਬੱਚਿਆਂ ਨੇ ਗੀਤਾਂ 'ਤੇ ਡਾਂਸ ਕੀਤਾ | ਸਕੂਲ ਨਿਰਦੇਸ਼ਕ ਸਤਬੀਰ ਸਿੰਘ ਨੇ ਬੱਚਿਆਂ, ਮਾਪਿਆਂ ...

ਪੂਰੀ ਖ਼ਬਰ »

ਨਗਰ ਪਾਲਿਕਾ ਦਫ਼ਤਰ ਮੂਹਰੇ ਚੱਲ ਰਹੀ ਹੜਤਾਲ ਅੱਜ 8ਵੇਂ ਦਿਨ 'ਚ ਦਾਖਲ

ਨਰਾਇਣਗੜ੍ਹ, 16 ਮਈ (ਪੀ. ਸਿੰਘ)- ਨਗਰ ਪਾਲਿਕਾ ਦਫ਼ਤਰ ਦੇ ਮੂਹਰੇ ਪਿਛਲੇ 7 ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ 8ਵੇਂ ਦਿਨ 'ਚ ਪਹੁੰਚ ਗਈ | ਸਫ਼ਾਈ ਕਰਮਚਾਰੀਆਂ ਨੂੰ ਸਰਬ ਕਰਮਚਾਰੀ ਸੰਘ ਤੇ ਸੀ.ਆਈ.ਟੀ.ਯੂ. ਦੇ ਵਰਕਰਾਂ ਨੇ ਸਮਰਥਨ ਦਿੱਤਾ ਅਤੇ ਸ਼ਹਿਰ ਦੇ ਮੁੱਖ ਬਾਜ਼ਾਰ 'ਚੋਂ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਅਗਵਾਈ 'ਚ ਰੋਡ ਸ਼ੋਅ ਦਾ ਆਗਾਜ਼ 19 ਨੂੰ

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਥੀਮ ਪਾਰਕ ਤੋਂ 19 ਮਈ ਨੂੰ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ 'ਚ ਸ਼ਾਮ ਸਮੇਂ ਰੋਡ ਸ਼ੋਅ ਦਾ ਆਗਾਜ਼ ਹੋਵੇਗਾ | ਪ੍ਰੋਗਰਾਮ ਵਾਲੀ ਥਾਂ 'ਤੇ ਕਰੀਬ 25 ਹਜ਼ਾਰ ਲੋਕਾਂ ਲਈ ਸੁਰੱਖਿਆ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸੂਚਨਾ ਤੇ ਤਕਨੀਕੀ ਖੇਤਰ 'ਚ ਕੰਮ ਕਰਨ ਦੀ ਦਿੱਤੀ ਸਲਾਹ

ਪਲਵਲ, 16 ਮਈ (ਅਜੀਤ ਬਿਊਰੋ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤਹਿਤ ਸੰਚਾਲਿਤ ਰੈੱਡ ਕਰਾਸ ਕੰਪਿਊਟਰ ਸਿਖਲਾਈ ਕੇਂਦਰ ਹਥੀਨ ਦੇ 50 ਸਫਲ ਸਿਖਲਾਈ ਲੈਣ ਵਾਲਿਆਂ ਨੂੰ ਕਮਲੇਸ਼ ਸ਼ਰਮਾ ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਲਵਲ ਵਲੋਂ ਸਰਟੀਫਿਕੇਟ ਦਿੱਤੇ ਗਏ | ...

ਪੂਰੀ ਖ਼ਬਰ »

ਐੱਸ.ਡੀ. ਗਰਲਜ਼ ਸਕੂਲ ਦੇ ਵਿਦਿਆਰਥੀਆਂ ਨੇ ਟੇਲੈਂਟ ਹੰਟ 'ਚ ਵਿਖਾਇਆ ਹੁਨਰ

ਨਰਵਾਨਾ, 16 ਮਈ (ਅਜੀਤ ਬਿਊਰੋ)- ਐੱਸ.ਡੀ. ਗਰਲਜ਼ ਸੀ.ਸੈ. ਸਕੂਲ ਦੇ ਪ੍ਰਾਇਮਰੀ ਵਿਭਾਗ ਵਲੋਂ ਬੱਚਿਆਂ ਦਾ ਟੇਲੈਂਟ ਹੰਟ ਮੁਕਾਬਲਾ ਕਰਵਾਇਆ | ਪ੍ਰੋਗਰਾਮ ਦੀ ਪ੍ਰਧਾਨਗੀ ਪਿੰ੍ਰਸੀਪਲ ਮੰਜੂ ਮਿੱਤਲ ਨੇ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਮਾਂ ਸਰਸਵਤੀ ਵੰਦਨਾ ਨਾਲ ਕੀਤੀ ਗਈ ...

ਪੂਰੀ ਖ਼ਬਰ »

ਕੇ.ਯੂ. ਦੇ ਯੂ.ਆਈ.ਟੀ. ਸੰਸਥਾਨ ਦੇ 22 ਵਿਦਿਆਰਥੀਆਂ ਨੂੰ ਮਿਲੇ ਨੌਕਰੀ ਪੱਤਰ

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੂ.ਆਈ.ਟੀ. ਸੰਸਥਾਨ ਦੇ 22 ਵਿਦਿਆਰਥੀਆਂ ਨੂੰ ਆਈ.ਟੀ.ਆਈ. ਦੀ ਕੰਪੀ ਇੰਫੋਸਿਸ ਪ੍ਰਾ. ਲਿ. ਚੰਡੀਗੜ੍ਹ ਨੇ ਸੰਸਥਾਨ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਦਫ਼ਤਰ 'ਚ ਮੇਲ ਭੇਜ ਕੇ ਨੌਕਰੀ ਪੱਤਰ ਦਿੱਤੇ ...

ਪੂਰੀ ਖ਼ਬਰ »

ਗੁਲਾਬ ਦੇ ਫੁੱਲਾਂ ਦੀ ਕਾਸ਼ਤ ਕਰਕੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣੀ ਮੌਜੂਖੇੜਾ ਦੀ ਰਵਨੀਤ ਕੌਰ

ਏਲਨਾਬਾਦ, 16 ਮਈ (ਜਗਤਾਰ ਸਮਾਲਸਰ)- ਹਲਕੇ ਦੇ ਪਿੰਡ ਮੌਜੂਖੇੜਾ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ਰਵਨੀਤ ਕੌਰ ਆਪਣੇ ਖੇਤ 'ਚ ਗੁਲਾਬ ਦੇ ਫੁੱਲਾਂ ਦੀ ਕਾਸ਼ਤ ਕਰਕੇ ਅਤੇ ਉਸ ਤੋਂ ਵਧੀਆ ਆਮਦਨ ਹਾਸਲ ਕਰਕੇ ਛੋਟੀ ਕਿਸਾਨੀ ਅਤੇ ਔਰਤਾਂ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ | ...

ਪੂਰੀ ਖ਼ਬਰ »

ਜਲ ਅਨਮੋਲ ਹੈ, ਇਸ ਤੋਂ ਬਿਨਾਂ ਜੀਵਨ ਸੰਭਵ ਨਹੀਂ-ਅਰਵਿੰਦ

ਜਗਾਧਰੀ, 16 ਮਈ (ਜਗਜੀਤ ਸਿੰਘ)-ਕੌਮੀ ਜਲ ਸਰੋਤ ਅਤੇ ਸਵੱਛਤਾ ਮੰਤਰਾਲਾ ਭਾਰਤ ਸਰਕਾਰ ਦੀ ਅਗਵਾਈ 'ਚ ਪਬਲਿਕ ਹੈਲਥ ਵਲੋਂ ਪੰਚਾਇਤ ਭਵਨ 'ਚ ਇਕ ਰੋਜ਼ਾ ਕਸ਼ਮਤਾ ਸੰਵਰਧਨ ਸਿਖਲਾਈ ਪ੍ਰੋਗਰਾਮ ਗ੍ਰਾਮ ਜਲ ਅਤੇ ਸਵੱਛਤਾ ਸਮਿਤੀ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਲਈ ਆਨਲਾਈਨ ਬਿਨੇ ਦੀ ਤਰੀਕ 'ਚ ਵਾਧਾ

ਅੰਬਾਲਾ ਸ਼ਹਿਰ, 16 ਮਈ (ਭੁਪਿੰਦਰ ਸਿੰਘ)-ਕੁਝ ਦਿਨ ਪਹਿਲਾਂ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਵਲੋਂ ਸੂਬੇ ਅੰਦਰ ਵੱਖ-ਵੱਖ ਥਾਂਵਾਂ 'ਤੇ ਨਾਇਬ ਤਹਿਸੀਲਦਾਰਾਂ ਦੀਆਂ ਖਾਲੀ ਸੀਟਾਂ ਭਰਨ ਲਈ ਪੜ੍ਹੇ-ਲਿਖੇ ਯੋਗ ਉਮੀਦਵਾਰਾਂ ਕੋਲੋਂ ਅਰਜ਼ੀਆਂ ਮੰਗੀਆਂ ਗਈਆਂ ਸਨ | ਕਮਿਸ਼ਨ ...

ਪੂਰੀ ਖ਼ਬਰ »

ਹਰਿਆਣਾ ਪੁਲਿਸ ਕੁਰੂਕਸ਼ੇਤਰ ਵਲੋਂ ਰੋਟੀ ਬੈਂਕ ਸ਼ੁਰੂ

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪੁਲਿਸ ਮਧੁਬਨ ਦੀ ਅਗਵਾਈ 'ਚ ਪਿਛਲੇ ਲੰਮੇ ਸਮੇਂ ਤੋਂ ਰੋਟੀ ਬੈਂਕ ਚਲਾਇਆ ਗਿਆ | ਇਸ ਤਰਜ਼ 'ਤੇ ਕੁਰੂਕਸ਼ੇਤਰ ਹਰਿਆਣਾ ਪੁਲਿਸ ਅਤੇ ਜਨਤਾ ਦੇ ਸਾਂਝੇ ਯਤਨ ਸਦਕਾ ਅੱਜ ਪੁਲਿਸ ਲਾਈਨ ਕੁਰੂਕਸ਼ੇਤਰ 'ਚ ਵੀ ਰੋਟੀ ਬੈਂਕ ...

ਪੂਰੀ ਖ਼ਬਰ »

ਮੁਫ਼ਤ ਕਾਨੂੰਨੀ ਮਦਦ ਬਾਰੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਅੰਬਾਲਾ, 16 ਮਈ (ਅਜੀਤ ਬਿਊਰੋ)-ਜ਼ਿਲ੍ਹਾ ਸੈਸ਼ਨ ਅਤੇ ਜੱਜ ਵਿਕਰਮ ਅਗਰਵਾਲ, ਪ੍ਰਧਾਨ, ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਅੰਬਾਲਾ ਦੇ ਹੁਕਮਾਂ ਮੁਤਾਬਿਕ ਮੁੱਖ ਜੱਜ ਦੰਡ ਅਧਿਕਾਰੀ ਅਤੇ ਸਕੱਤਰ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਅੰਬਾਲਾ ਦਾਨਿਸ਼ ਗੁਪਤਾ ਨੇ ਮਹਾਰਿਸ਼ੀ ...

ਪੂਰੀ ਖ਼ਬਰ »

ਥਾਨੇਸਰ 'ਚ ਬਿਨਾਂ ਯੋਜਨਾ ਕਰਵਾਏ ਜਾ ਰਹੇ ਵਿਕਾਸ ਕਾਰਜ-ਪ੍ਰਵੀਨ ਚੌਧਰੀ

ਕੁਰੂਕਸ਼ੇਤਰ, 16 ਮਈ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਨ ਚੌਧਰੀ ਨੇ ਕਿਹਾ ਕਿ ਥਾਨੇਸਰ 'ਚ ਵਿਕਾਸ ਕਾਰਜ ਬਿਨਾ ਯੋਜਨਾ ਦੇ ਕਰਵਾਏ ਜਾ ਰਹੇ ਹਨ | ਇਸ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਹ ...

ਪੂਰੀ ਖ਼ਬਰ »

ਸੱਤਾ ਪੱਖ ਪਾਰਟੀ ਨੂੰ ਰੋਡ ਸ਼ੋਅ ਕਰਨ ਦੀ ਲੋੜ ਨਹੀਂ ਹੁੰਦੀ-ਸੈਣੀ

ਕੁਰੂਕਸ਼ੇਤਰ/ਸ਼ਾਹਾਬਾਦ, 16 ਮਈ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਲੋਕ ਸਭਾ ਖੇਤਰ ਤੋਂ ਭਾਜਪਾ ਸੰਸਦ ਸੈਂਬਰ ਰਾਜ ਕੁਮਾਰ ਸੈਣੀ ਨੇ ਕਿਹਾ ਕਿ ਸੱਤਾ ਪੱਖ ਪਾਰਟੀ ਨੂੰ ਕਦੇ ਰੋਡ ਸ਼ੋਅ ਕਰਨ ਦੀ ਲੋੜ ਨਹੀਂ ਹੁੰਦੀ | ਕੁਰੁਕਸ਼ੇਤਰ ਤੋਂ ਸਢੌਰਾ ਜਾਂਦੇ ਸਮੇਂ ਕੁੱਝ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX