ਤਾਜਾ ਖ਼ਬਰਾਂ


ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  about 3 hours ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  about 4 hours ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  about 5 hours ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਜਾਂਚ ਕਰਾਏ ਬਿਨਾਂ ਹੀ ਕੇਂਦਰ ਵਲੋਂ ਸਿੱਧੂ ਦੇ ਸਿਰ ਭੰਨਿਆ ਜਾ ਰਿਹੈ ਅੰਮ੍ਰਿਤਸਰ ਹਾਦਸੇ ਦਾ ਭਾਂਡਾ
. . .  about 6 hours ago
ਅੰਮ੍ਰਿਤਸਰ, 22 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ ਦੀ ਜਾਂਚ ਨਾ ਕਰਾ ਕੇ ਇਸ ਦਾ ਸਾਰਾ ਭਾਂਡਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ...
ਕੇਂਦਰ ਵੱਲੋਂ ਖੇਤੀ ਮਸ਼ੀਨਰੀ ਲਈ ਭੇਜੀ 400 ਕਰੋੜ ਦੀ ਗਰਾਂਟ 'ਚ ਵੱਡਾ ਘਪਲਾ ਹੋਇਆ- ਚੰਦੂਮਾਜਰਾ
. . .  about 6 hours ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ 'ਚ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਭੇਜੀ ਗਈ 400 ਕਰੋੜ ਦੀ ਗਰਾਂਟ ਵਿਚ ਵੱਡਾ ਘਪਲਾ ਹੋਇਆ....
ਭਾਰਤੀ ਫੌਜ ਨੇ ਪਾਕਿਸਤਾਨ ਨੂੰ ਅੱਤਵਾਦ 'ਤੇ ਸ਼ਿਕੰਜਾ ਕੱਸਣ ਦੀ ਦਿੱਤੀ ਚਿਤਾਵਨੀ
. . .  about 6 hours ago
ਨਵੀਂ ਦਿੱਲੀ, 22 ਅਕਤੂਬਰ- ਕੰਟਰੋਲ ਰੇਖਾ 'ਤੇ ਹਥਿਆਰਬੰਦ ਘੁਸਪੈਠੀਆਂ ਦੇ ਹਮਲੇ 'ਚ ਤਿੰਨ ਫੌਜੀਆਂ ਦੀ ਸ਼ਹੀਦੀ ਮਗਰੋਂ ਭਾਰਤੀ ਫੌਜ ਨੇ ਪਾਕਿਸਤਾਨ ਫੌਜ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਸਾਵਧਾਨ ਕੀਤਾ ਹੈ ਕਿ ਉਹ ਆਪਣੀ ਜ਼ਮੀਨ 'ਤੇ ਕਿਰਿਆਸ਼ੀਲ ਅੱਤਵਾਦੀਆਂ...
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ ਦੇ ਬਾਹਰੋਂ ਐਨ.ਆਰ.ਆਈ ਤੋਂ ਲੁੱਟੇ ਢਾਈ ਲੱਖ ਰੁਪਏ
. . .  about 6 hours ago
ਭਿੱਖੀ ਵਿੰਡ, 22 ਅਕਤੂਬਰ (ਬੌਬੀ) - ਅੱਜ ਭਿੱਖੀ ਵਿੰਡ 'ਚ ਦਿਨ ਦਿਹਾੜੇ ਬੈਂਕ 'ਚ ਪੈਸੇ ਜਮਾਂ ਕਰਵਾਉਣ ਜਾ ਰਹੇ ਐਨ.ਆਰ.ਆਈ. ਪਾਸੋਂ ਲੁਟੇਰਿਆ ਨੇ ਢਾਈ ਲੱਖ ਰੁਪਏ ਲੁੱਟਣ ਦੀ ਖ਼ਬਰ ਮਿਲੀ । ਇਸ ਸੰਬੰਧੀ ਲੁੱਟ ਦਾ ਸ਼ਿਕਾਰ ਹੋਏ ਐਨ.ਆਰ.ਆਈ. ਬਲਵੰਤ ਸਿੰਘ ਸੰਧੂ..
ਜੀਪ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ
. . .  about 7 hours ago
ਮਮਦੋਟ, 22 ਅਕਤੂਬਰ (ਸੁਖਦੇਵ ਸਿੰਘ ਸੰਗਮ)- ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਹਾਮਦ ਨੇੜੇ ਅੱਜ ਇੱਕ ਜੀਪ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਜਲਾਲਾਬਾਦ ਵੱਲ ਜਾ ਰਹੀ...
ਬੁਨਿਆਦੀ ਢਾਂਚੇ ਦੇ ਖੇਤਰ 'ਚ ਨਿਵੇਸ਼ ਸਬੰਧੀ ਕੈਪਟਨ ਨੇ ਇਜ਼ਰਾਇਲ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  about 7 hours ago
ਪੁਲਿਸ ਕਮਿਸ਼ਨਰ ਨੇ ਕਿਹਾ- ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਲਈ ਗਠਿਤ ਕੀਤੀ ਗਈ ਐੱਸ. ਆਈ. ਟੀ.
. . .  about 7 hours ago
ਅੰਮ੍ਰਿਤਸਰ ਹਾਦਸਾ : ਸਹੀ ਨਹੀਂ ਹੈ ਰੇਲ ਚਾਲਕ ਦੀ ਮੌਤ ਦੀ ਖ਼ਬਰ
. . .  about 7 hours ago
ਫੂਡ ਸੇਫ਼ਟੀ ਵਿਭਾਗ ਮਾਨਸਾ ਵੱਲੋਂ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ
. . .  about 7 hours ago
ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਾਂ ਦਾ ਵਾਧੂ ਚਾਰਜ
. . .  about 6 hours ago
ਨਨ ਜਬਰ ਜਨਾਹ ਮਾਮਲਾ : ਮੁੱਖ ਗਵਾਹ ਦੀ ਮੌਤ 'ਤੇ ਦਸੂਹਾ ਦੇ ਡੀ. ਐੱਸ. ਪੀ. ਦਾ ਬਿਆਨ ਆਇਆ ਸਾਹਮਣੇ
. . .  about 8 hours ago
ਜਲੰਧਰ : ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 8 hours ago
ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਅੱਜ ਹੋਵੇਗੀ ਐਸ.ਜੀ.ਪੀ.ਸੀ. ਦੀ ਕਾਰਜਕਾਰੀ ਕਮੇਟੀ ਦੀ ਬੈਠਕ
. . .  about 8 hours ago
ਅੰਮ੍ਰਿਤਸਰ ਰੇਲ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸਿੱਧੂ ਤੇ ਜਾਖੜ
. . .  about 9 hours ago
ਨਨ ਜਬਰ ਜਨਾਹ ਮਾਮਲੇ 'ਚ ਚਮਸ਼ਦੀਦ ਗਵਾਹ ਦੀ ਮੌਤ, ਕਮਰੇ 'ਚੋਂ ਮਿਲੀ ਲਾਸ਼
. . .  about 9 hours ago
30 ਨੂੰ ਹੋਵੇਗੀ ਨਰੇਸ਼ ਯਾਦਵ ਮਾਮਲੇ ਦੀ ਅਗਲੀ ਸੁਣਵਾਈ
. . .  about 10 hours ago
ਕੈਨੇਡਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 10 hours ago
ਰੱਖੜਾ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 10 hours ago
ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਆਵਾਜਾਈ ਹੋਈ ਬਹਾਲ
. . .  about 10 hours ago
ਸ਼ਾਂਤੀਪੂਰਵਕ ਹੈ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਸਥਿਤੀ
. . .  about 10 hours ago
ਪੁਲ ਤੋਂ ਹੇਠਾਂ ਡਿੱਗੀਆਂ ਝੋਨੇ ਨਾਲ ਲੱਦੀਆਂ ਟਰਾਲੀਆਂ, ਦੋ ਦੀ ਮੌਤ
. . .  1 minute ago
ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  about 11 hours ago
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਹਾਈਕੋਰਟ 'ਚ ਦਾਇਰ ਹੋਈ ਪਟੀਸ਼ਨ
. . .  about 9 hours ago
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਅੱਜ ਰਾਜਨਾਥ ਸਿੰਘ ਨਾਲ ਕਰਨਗੇ ਮੁਲਾਕਾਤ
. . .  about 11 hours ago
ਲੁਟੇਰਿਆਂ ਦੀ ਦਹਿਸ਼ਤ, ਦਿਨ-ਦਿਹਾੜੇ ਪੈਟਰੋਲ ਪੰਪ ਦੇ ਮੁਲਾਜ਼ਮ 'ਤੇ ਹਮਲਾ ਕਰਕੇ ਲੁੱਟੇ ਲੱਖਾਂ ਰੁਪਏ
. . .  1 minute ago
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  about 12 hours ago
ਦੁਕਾਨਾਂ ਦੇ ਕਬਜ਼ੇ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ 'ਚ ਚੱਲੀ ਗੋਲੀ, ਦਹਿਸ਼ਤ 'ਚ ਲੋਕ
. . .  about 12 hours ago
ਕਨਵੋਕੇਸ਼ਨ 'ਚ ਹਿੱਸਾ ਲੈਣ ਲਈ ਐੱਲ.ਪੀ.ਯੂ ਪਹੁੰਚੇ ਉਪਰਾਸ਼ਟਰਪਤੀ
. . .  about 13 hours ago
ਸੁਪਰੀਮ ਕੋਰਟ 'ਚ ਮੁਜ਼ੱਫਰਨਗਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਅੱਜ
. . .  about 13 hours ago
ਦਿੱਲੀ 'ਚ ਦੋ ਕੱਪੜਾ ਗੁਦਾਮਾਂ ਨੂੰ ਲੱਗੀ ਅੱਗ
. . .  about 13 hours ago
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਬਿਆਨ ਪੰਜਾਬ ਸਰਕਾਰ ਦਾ ਹੀ ਬਿਆਨ ਮੰਨਿਆ ਜਾਵੇ - ਮਨੋਜ ਸਿਨਹਾ
. . .  about 13 hours ago
ਰਾਹੁਲ ਗਾਂਧੀ ਅੱਜ ਛੱਤੀਸਗੜ੍ਹ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  about 14 hours ago
ਸੀ.ਬੀ.ਆਈ ਨੇ ਅਲੋਕ ਵਰਮਾ ਦਾ ਕੀਤਾ ਬਚਾਅ
. . .  about 14 hours ago
ਦਿੱਲੀ 'ਚ ਅੱਜ ਪੈਟਰੋਲ ਪੰਪ ਰਹਿਣਗੇ ਬੰਦ
. . .  1 minute ago
ਅੱਜ ਫਿਰ ਘਟੀਆ ਤੇਲ ਦੀਆਂ ਕੀਮਤਾਂ
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਸਾਂਝਾ ਅਧਿਆਪਕ ਮੋਰਚਾ ਦੀ ਮੁੱਖ ਪ੍ਰਿੰਸੀਪਲ ਸਕੱਤਰ ਨਾਲ 23 ਨੂੰ ਮੀਟਿੰਗ ਤੈਅ
. . .  about 1 hour ago
ਨੌਜਵਾਨ 'ਤੇ ਜਾਨਲੇਵਾ ਹਮਲਾ
. . .  25 minutes ago
ਰੋਹਿਤ ਸ਼ਰਮਾ ਬਣੇ 'ਮੈਨ ਆਫ ਦ ਮੈਚ'
. . .  about 1 hour ago
ਭਾਰਤ-ਵੈਸਟ ਇੰਡੀਜ਼ ਪਹਿਲਾ ਇੱਕਦਿਨਾਂ ਮੈਚ : ਭਾਰਤ ਦੀ 8 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਜੇਠ ਸੰਮਤ 550
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਧਰਮ ਤੇ ਵਿਰਸਾ

ਧਰਮ ਦਾ ਰੁੱਖਾਂ ਪ੍ਰਤੀ ਦ੍ਰਿਸ਼ਟੀਕੋਣ

ਰੁੱਖ ਸੁੱਖ ਦਾ ਦੂਜਾ ਨਾਂਅ ਹੈ। ਇਹ ਵਾਤਾਵਰਨ ਤੇ ਜੀਵਨ ਦੀ ਧੜਕਣ ਹਨ। ਇਹ ਸਾਨੂੰ ਆਕਸੀਜਨ ਹੀ ਨਹੀਂ ਦਿੰਦੇ, ਜ਼ਿੰਦਗੀ ਨੂੰ ਸੁਹਾਵਣੀ ਵੀ ਬਣਾਉਂਦੇ ਹਨ। ਬਾਗਾਂ ਦੀ ਸੈਰ ਦੇ ਰਮਣੀਕ ਪਲ ਸਵਰਗਾਂ ਦੀ ਬਾਤ ਪਾਉਂਦੇ ਹਨ। ਇਹ ਮਨ ਅੰਦਰ ਤਾਜ਼ਗੀ ਤੇ ਉਤਸ਼ਾਹ ਦੀਆਂ ਤਰੰਗਾਂ ਛੇੜ ਦਿੰਦੇ ਹਨ। ਹਵਾ ਨਾਲ ਗੱਲਾਂ ਕਰਦੇ ਹਰੇ-ਭਰੇ ਫਲਾਂ ਲੱਦੇ ਰੁੱਖ, ਕੁਦਰਤ ਦੇ ਸਦਾਬਹਾਰ ਉਤਸਵ ਦਾ ਹਿੱਸਾ ਹਨ।
ਗੁਰਬਾਣੀ ਵਿਚ ਰੁੱਖਾਂ ਨੂੰ ਦਰਵੇਸ਼ ਦਾ ਮੁਕਾਮ ਹਾਸਲ ਹੈ। ਧੁੱਪ ਦੇ ਕਹਿਰ ਨੂੰ ਸਹਿ ਕੇ ਵੀ ਰੁੱਖ ਠੰਢੀ ਛਾਂ ਵਰਤਾਉਂਦੇ ਹਨ। ਇਸੇ ਤਰ੍ਹਾਂ ਦਰਵੇਸ਼ ਨੂੰ ਸੰਸਾਰ ਦਾ ਦੁੱਖ ਵੰਡਾਅ ਕੇ ਮਾਨਵਤਾ ਤੇ ਸੁੱਖ ਦੀ ਛਾਂ ਕਰਨੀ ਚਾਹੀਦੀ ਹੈ। ਸ੍ਰੀਮਦ ਭਾਗਵਤ ਪੁਰਾਣ ਰੁੱਖਾਂ ਨੂੰ ਬੇਹੱਦ ਉਪਯੋਗੀ, ਸ੍ਰੇਸ਼ਟ ਤੇ ਜੀਵਨ ਮੁੱਲਾਂ ਦੇ ਸੰਚਾਰ ਕਰਨ ਲਈ ਪ੍ਰੇਰਕ ਸੋਮੇ ਵਜੋਂ ਪ੍ਰਵਾਨ ਕਰਦਾ ਹੈ। ਇਸ ਪੁਰਾਣ ਅਨੁਸਾਰ ਰੁੱਖ ਬਹੁਤ ਭਾਗਾਂ ਵਾਲੇ ਹਨ। ਇਨ੍ਹਾਂ ਦਾ ਸਾਰਾ ਜੀਵਨ ਦੂਜਿਆਂ ਦੀ ਭਲਾਈ ਲਈ ਹੈ। ਇਹ ਹਵਾ, ਮੀਂਹ, ਪਾਲਾ ਸਭ ਨੂੰ ਸਹਿ ਕੇ ਸਾਡੀ ਰੱਖਿਆ ਕਰਦੇ ਹਨ। ਇਨ੍ਹਾਂ ਦਾ ਜੀਵਨ ਸਭ ਤੋਂ ਸ੍ਰੇਸ਼ਟ ਹੈ। ਇਹ ਸਭ ਪ੍ਰਾਣੀਆਂ ਨੂੰ ਸਹਾਰਾ ਦਿੰਦੇ ਹਨ। ਇਨ੍ਹਾਂ ਤੋਂ ਸਾਡੇ ਜੀਵਨ ਦਾ ਨਿਰਬਾਹ ਹੁੰਦਾ ਹੈ। ਰੁੱਖਾਂ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ। ਇਹ ਆਪਣੇ ਫਲ, ਫੁੱਲ, ਛਾਂ, ਲੱਕੜੀ, ਸੁਗੰਧ, ਗੂੰਦ, ਰਾਖ ਤੇ ਕੋਇਲੇ ਨਾਲ ਸਭ ਦੀ ਕਾਮਨਾ ਪੂਰੀ ਕਰਦੇ ਹਨ। ਰੁੱਖਾਂ ਵਾਂਗ ਸਾਨੂੰ ਵੀ ਆਪਣੇ ਵਿਵੇਕ, ਵਿਚਾਰ, ਬਚਨ ਤੇ ਪ੍ਰਾਣਾਂ ਨਾਲ ਅਜਿਹੇ ਕਰਮ ਕਰਨੇ ਚਾਹੀਦੇ ਹਨ, ਜਿਸ ਨਾਲ ਸਰਬੱਤ ਦਾ ਭਲਾ ਹੋਵੇ।
ਰੁੱਖਾਂ ਦਾ ਰਮਣੀਕ ਵਾਤਾਵਰਨ ਮਨ ਨੂੰ ਸ਼ਾਂਤੀ ਤੇ ਇਕਾਗਰਤਾ ਪ੍ਰਦਾਨ ਕਰਦਾ ਹੈ। ਇਹ ਸੋਚਾਂ ਨੂੰ ਬੁਲੰਦੀਆਂ ਪ੍ਰਦਾਨ ਕਰਦਾ ਹੈ। ਇਸੇ ਲਈ ਮਹਾਂਪੁਰਸ਼ ਧਿਆਨ ਲਗਾਉਣ ਲਈ ਛਾਂਦਾਰ ਰੁੱਖਾਂ ਭਰੇ ਸਥਾਨ ਨੂੰ ਚੁਣਦੇ ਸਨ। ਸ਼ਿਵ ਮਹਾਂ ਪੁਰਾਣ ਅਨੁਸਾਰ ਦੇਵੀ ਪਾਰਬਤੀ ਨੇ ਸ਼ਿਵ ਦੀ ਅਰਾਧਨਾ ਕਰਨ ਲਈ ਜਿਸ ਸਥਾਨ ਦੀ ਚੋਣ ਕੀਤੀ, ਉਥੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਵੰਨ-ਸੁਵੰਨੇ ਰੁੱਖ ਲਗਾਏ। ਉਹ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਨਾਲ ਪਾਣੀ ਦਿੰਦੀ, ਆਏ ਮਹਿਮਾਨਾਂ ਦਾ ਬਹੁਤ ਆਦਰ ਕਰਦੀ ਤੇ ਪੰਜ ਅੱਖਰੀ ਮੰਤਰ ਦਾ ਜਾਪ ਕਰਦੀ। ਇਹ ਸੁੰਦਰ ਫੁੱਲਾਂ ਤੇ ਰਸੀਲੇ ਫਲਾਂ ਨਾਲ ਭਰਪੂਰ ਅਜਿਹਾ ਅਦਭੁੱਤ ਸਥਾਨ ਬਣ ਗਿਆ, ਜਿਥੇ ਹਿੰਸਕ ਜਾਨਵਰ ਵੀ ਆ ਕੇ ਸ਼ਾਂਤ ਹੋ ਜਾਂਦੇ ਸਨ। ਇਸ ਪੁਰਾਣ ਅਨੁਸਾਰ ਦੁਰਗਮ ਖੇਤਰਾਂ ਵਿਚ ਰੁੱਖ ਲਗਾਉਣ ਵਾਲਾ ਆਪਣੀਆਂ ਪੀੜ੍ਹੀਆਂ ਦਾ ਉਦਾਰ ਕਰ ਲੈਂਦਾ ਹੈ। ਅੱਜ ਅਸੀਂ ਵਿਕਾਸ ਦੇ ਨਾਂਅ 'ਤੇ ਖਾਸ ਕਰਕੇ ਸੜਕਾਂ ਕਿਨਾਰੇ ਲੱਗੇ ਲੱਖਾਂ ਰੁੱਖਾਂ ਦਾ ਕਤਲੇਆਮ ਕਰਕੇ ਆਪਣੇ ਲਈ ਮੁਸੀਬਤਾਂ ਖੜ੍ਹੀਆਂ ਕਰ ਲਈਆਂ ਹਨ। ਹੁਣ ਜ਼ਿੰਦਗੀ ਸੁਹਾਵਣੀ ਨਹੀਂ, ਪ੍ਰਦੂਸ਼ਣ ਭਰੀ ਹੋ ਗਈ ਹੈ। ਰੁੱਖਾਂ ਤੋਂ ਬਿਨਾਂ ਸੁਹਾਵਣੇ ਸਥਾਨ ਦੀ ਕਲਪਨਾ ਵੀ ਨਹੀਂ ਹੋ ਸਕਦੀ। ਇਸੇ ਲਈ ਸ਼ਿਵ ਪੁਰਾਣ ਧਾਰਮਿਕ ਅਨੁਸ਼ਠਾਨ ਕਰਨ ਲਈ ਜਲ ਦਾ ਕਿਨਾਰਾ ਮਹੱਤਵਪੂਰਨ ਮੰਨਦਾ ਹੈ ਪਰ ਉਸ ਤੋਂ ਵੀ ਦਸ ਗੁਣਾ ਮਹਾਤਮ ਉਸ ਅਸਥਾਨ ਦਾ ਹੈ, ਜਿਥੇ ਬੇਲ, ਤੁਲਸੀ ਤੇ ਪਿੱਪਲ ਦਾ ਰੁੱਖ ਹੋਵੇ।
ਮਹਾਤਮਾ ਬੁੱਧ ਗਿਆਨ ਦੀ ਪ੍ਰਾਪਤੀ ਲਈ ਬਹੁਤ ਸਮਾਂ ਦਰ-ਦਰ ਭਟਕਦੇ ਤੇ ਤਸੀਹੇ ਸਹਿੰਦੇ ਰਹੇ। ਸਰੀਰ ਹੱਡੀਆਂ ਦਾ ਢਾਂਚਾ ਮਾਤਰ ਰਹਿ ਗਿਆ। ਜਿਵੇਂ ਡੂੰਘੇ ਖੂਹ ਦਾ ਪਾਣੀ ਲਿਸ਼ਕਦਾ ਹੈ, ਉਸ ਤਰ੍ਹਾਂ ਅੱਖਾਂ ਦੀ ਨਜ਼ਰ ਮੱਧਮ ਪੈ ਗਈ। ਇਕ ਕਿਸਾਨ ਲੜਕੀ ਸੁਜਾਤਾ ਵਲੋਂ ਲਿਆਂਦੀ ਖੀਰ ਖਾ ਕੇ ਉਨ੍ਹਾਂ ਅੰਦਰ ਮੁੜ ਜ਼ਿੰਦਗੀ ਰੁਮਕਣ ਲੱਗੀ। ਗਇਆ ਵਿਚ ਨੇਰੰਜਛਾ ਨਦੀ ਦੇ ਕਿਨਾਰੇ ਪਿੱਪਲ ਦੇ ਰੁੱਖ ਹੇਠ ਉਨ੍ਹਾਂ ਨੂੰ ਨਿਰਵਾਣ ਦੀ ਪ੍ਰਾਪਤੀ ਹੋਈ। ਸ਼ੁਰੂ ਵਿਚ 400 ਸਾਲ ਤੱਕ ਪਿੱਪਲ ਦਾ ਰੁੱਖ ਜਾਂ ਬੁੱਧ ਦੇ ਚਰਨ ਜਾਂ ਧਰਮ ਚੱਕਰ ਹੀ ਬੁੱਧ ਧਰਮ ਦੇ ਪ੍ਰਤੀਕ ਸਨ, ਬਾਅਦ ਵਿਚ ਬੁੱਧ ਦੀ ਤਸਵੀਰ ਜਾਂ ਮੂਰਤੀ ਬਣਾਈ ਜਾਣ ਲੱਗੀ।
ਗੁਰੂ ਨਾਨਕ ਸਾਹਿਬ ਅਨੁਸਾਰ ਗਗਨ ਥਾਲ ਹੈ। ਤਾਰੇ ਮੋਤੀ ਤੇ ਚੰਦ ਸੂਰਜ ਇਸ ਦੇ ਜਗਦੇ ਦੀਵੇ ਹਨ। ਹਵਾ ਚਵਰ ਕਰ ਰਹੀ ਹੈ। ਚੰਦਨ ਦੇ ਰੁੱਖਾਂ ਨੂੰ ਛੂਹ ਕੇ ਆਈ ਸੁਗੰਧਿਤ ਹਵਾ ਧੂਪ ਸਮਾਨ ਹੈ। ਸਾਰੀ ਕਾਇਨਾਤ ਦੇ ਸੁੰਦਰ ਰੁੱਖ, ਪੌਦੇ, ਫੁੱਲ ਸਭ ਅਕਾਲ ਪੁਰਖ ਦੀ ਇਸ ਸਦਾਬਹਾਰ ਆਰਤੀ ਵਿਚ ਸ਼ੁਮਾਰ ਹਨ। ਗੁਰੂ ਨਾਨਕ ਸਾਹਿਬ ਨੇ ਬਾਰਾਂ ਮਾਹ ਤੁਖਾਰੀ ਵਿਚ ਅੰਬ 'ਤੇ ਬੋਲਦੀ ਕੋਇਲ ਦਾ ਸੁੰਦਰ ਬਿੰਬ ਸਿਰਜਿਆ ਹੈ।
ਭਾਈ ਗੁਰਦਾਸ ਜੀ ਨੇ ਅੰਬ ਤੇ ਅੱਕ ਦੇ ਦ੍ਰਿਸ਼ਟਾਂਤ ਰਾਹੀਂ ਚੰਗੀ ਤੇ ਮਾੜੀ ਸੰਗਤ ਦੇ ਮਨ 'ਤੇ ਪੈ ਰਹੇ ਪ੍ਰਭਾਵ ਨੂੰ ਮੂਰਤੀਮਾਨ ਕੀਤਾ ਹੈ। ਅੰਬ ਬਸੰਤ ਰੁੱਤ ਵਿਚ ਮੌਲਦਾ ਹੈ ਤੇ ਔੜ ਵਿਚ ਅੱਕ ਪਸਰਦਾ ਹੈ। ਅੰਬ ਨੂੰ ਖੱਖੜੀ ਨਹੀਂ ਲੱਗਦੀ ਤੇ ਅੱਕ ਦੇ ਹਿੱਸੇ ਰਸੀਲੇ ਅੰਬ ਨਹੀਂ ਆਉਂਦੇ। ਕੋਇਲ ਦੀ ਸੁਰੀਲੀ ਕੂਕ ਅੰਬਾਂ ਦਾ ਸੁਭਾਗ ਬਣਦੀ ਹੈ, ਜਦੋਂ ਕਿ ਬੇਸੁਰਾ ਟਿੱਡਾ ਅੱਕ ਕੋਲ ਸ਼ੋਰ ਮਚਾਉਂਦਾ ਤੇ ਸ਼ਾਂਤੀ ਭੰਗ ਕਰਦਾ ਹੈ। ਇਸ ਤਰ੍ਹਾਂ ਅੰਬ ਤੇ ਕੋਇਲ ਚੰਗਿਆਈ ਤੇ ਖ਼ੂਬਸੂਰਤੀ ਦੇ ਪ੍ਰਤੀਕ ਬਣ ਕੇ ਉੱਭਰੇ ਹਨ, ਜੋ ਸੰਸਾਰ ਅੰਦਰ ਸੁਹਾਵਣਾ ਵਾਤਾਵਰਨ ਉਸਾਰਦੇ ਹਨ। ਅਣਉਪਯੋਗੀ ਅੱਕ ਬੇਸੁਰੇ ਟਿੱਡੇ ਦਾ ਟਿਕਾਣਾ ਬਣ ਕੇ ਰਹਿ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਸਿੰਮਲ ਦੇ ਰੁੱਖ ਦਾ ਦ੍ਰਿਸ਼ਟਾਂਤ ਦੇ ਕੇ ਉਪਯੋਗਤਾ ਨੂੰ ਸਥਾਪਿਤ ਕੀਤਾ ਹੈ। ਸਿੰਮਲ ਦਾ ਰੁੱਖ ਦੂਰ ਤੋਂ ਉੱਚਾ ਦਿਖਾਈ ਦਿੰਦਾ ਹੈ, ਪਰ ਇਸ ਕੋਲ ਆਉਣ ਵਾਲਿਆਂ ਨੂੰ ਗਹਿਰੀ ਨਿਰਾਸ਼ਾ ਹੁੰਦੀ ਹੈ। ਇਸ ਦੇ ਫੁੱਲ ਤੇ ਫਲ ਉਪਯੋਗੀ ਨਹੀਂ ਹੁੰਦੇ। ਇਸੇ ਪ੍ਰਕਾਰ ਸੰਸਾਰ ਵਿਚ ਵੱਡੇ ਦਿਸਣ ਵਾਲੇ ਲੋਕ ਸਮਾਜ ਨੂੰ ਕੋਈ ਉਸਾਰੂ ਯੋਗਦਾਨ ਦੇਣ ਵਿਚ ਬੁਰੀ ਤਰ੍ਹਾਂ ਨਕਾਮ ਰਹਿੰਦੇ ਹਨ। ਨਿਮਰਤਾ ਨਾਲ ਭਰੇ ਲੋਕਾਂ ਅੰਦਰ ਗੁਣ ਪ੍ਰਫੁੱਲਤ ਹੁੰਦੇ ਹਨ। ਭਗਤ ਕਬੀਰ ਜੀ ਨੇ ਚੰਦਨ ਤੇ ਬਾਂਸ ਦੇ ਦ੍ਰਿਸ਼ਟਾਂਤ ਦੇ ਕੇ ਉੱਚੇ-ਲੰਮੇ ਬਾਂਸ ਨੂੰ ਨਕਾਰਿਆ ਹੈ, ਜੋ ਚੰਦਨ ਦੇ ਨੇੜੇ ਰਹਿ ਕੇ ਵੀ ਚੰਦਨ ਦੀ ਮਹਿਕ ਤੋਂ ਵਿਰਵਾ ਰਹਿ ਜਾਂਦਾ ਹੈ। ਇਸੇ ਤਰ੍ਹਾਂ ਵੱਡੇ ਹੋਣ ਦੇ ਹੰਕਾਰ ਨਾਲ ਭਰੇ ਮਨੁੱਖ ਦੂਜਿਆਂ ਦੇ ਚੰਗੇ ਗੁਣ ਗ੍ਰਹਿਣ ਕਰਨ ਦੇ ਪੂਰੀ ਤਰ੍ਹਾਂ ਅਯੋਗ ਬਣ ਜਾਂਦੇ ਹਨ। ਉਨ੍ਹਾਂ ਦਾ ਮਾਨਵਤਾ ਦੇ ਕਲਿਆਣ ਵਿਚ ਕੋਈ ਹਿੱਸਾ ਨਹੀਂ ਹੁੰਦਾ।
ਸਿੱਖ ਧਰਮ ਵਿਚ ਰੁੱਖ ਦਾ ਮਹੱਤਵ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਕਈ ਪਾਵਨ ਗੁਰਧਾਮਾਂ ਦੇ ਨਾਂਅ ਰੁੱਖਾਂ ਦੇ ਨਾਂਅ 'ਤੇ ਰੱਖੇ ਗਏ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ, ਬੇਰ ਸਾਹਿਬ ਸੁਲਤਾਨਪੁਰ ਲੋਧੀ, ਇਸੇ ਤਰ੍ਹਾਂ ਰੀਠਾ ਸਾਹਿਬ ਉੱਤਰਾਖੰਡ ਇਸ ਦੀਆਂ ਉਦਾਹਰਨਾਂ ਹਨ। ਹਰਿਮੰਦਰ ਸਾਹਿਬ ਵਿਚ ਦੁਖਭੰਜਨੀ ਬੇਰੀ, ਬੇਰੀ ਬਾਬਾ ਬੁੱਢਾ ਜੀ ਤੇ ਲਾਚੀ ਬੇਰੀ ਦਾ ਮਾਣਮੱਤਾ ਇਤਿਹਾਸ ਹੈ। ਸੁਲਾਤਾਨਪੁਰ ਲੋਧੀ ਦੀ ਬੇਰੀ ਗੁਰੂ ਨਾਨਕ ਸਾਹਿਬ ਦੀ ਪੈਗੰਬਰੀ ਅਜ਼ਮਤ ਦੀ ਖ਼ੁਸ਼ਬੂ ਨਾਲ ਭਰਪੂਰ ਹੈ। ਬਾਬਾ ਬੁੱਢਾ ਜੀ ਰੁੱਖਾਂ ਨਾਲ ਭਰੇ ਰਮਣੀਕ ਸਥਾਨ 'ਗੁਰੂ ਕੀ ਬੀੜ' ਵਿਖੇ ਸਿਮਰਨ ਦੀਆਂ ਬਰਕਤਾਂ ਨਾਲ ਇਕਸੁਰ ਹੁੰਦੇ ਸਨ। ਗੁਰੂ ਹਰਿਰਾਏ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਬਾਗ ਲਗਵਾਉਣ ਦਾ ਕਾਰਜ ਕੀਤਾ। ਮਨੁੱਖਤਾ ਦੇ ਭਲੇ ਲਈ ਔਸ਼ਧੀਆਂ ਵਾਲੇ ਬੂਟੇ ਵੀ ਲਗਵਾਏ। ਰਿਗਵੇਦ ਵਿਚ ਔਸ਼ਧੀਆਂ ਨੂੰ ਮਾਂ ਅਤੇ ਰੋਗ ਮੁਕਤੀ ਦਾਤਾ ਦੇ ਰੂਪ ਵਿਚ ਅਰਾਧਿਆ ਗਿਆ ਹੈ। ਦਸਮੇਸ਼ ਪਿਤਾ ਨੇ ਚਮਕੌਰ ਸਾਹਿਬ ਵਿਖੇ 'ਸਵਾ ਲਾਖ ਸਿਉਂ ਏਕ ਲੜਾਊਂ' ਦਾ ਮਹਾਨ ਕੌਤਕ ਸਿਰਜਣ ਪਿਛੋਂ ਮਾਛੀਵਾੜਾ ਦੇ ਜੰਗਲਾਂ ਵਿਚ ਜੰਡ ਦੇ ਰੁੱਖ ਥੱਲੇ 'ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ॥' ਸ਼ਬਦ ਦਾ ਅਲਾਪ ਕੀਤਾ, ਜੋ ਚੜ੍ਹਦੀ ਕਲਾ ਤੇ ਮੁਰੀਦੀ ਦੇ ਮੰਡਲਾਂ ਦਾ ਮਹਾਂ ਨਾਦ ਬਣ ਕੇ, ਕੌਮ ਦੇ ਸਮਰਪਿਤ ਜਜ਼ਬਿਆਂ 'ਚ ਅਥਾਹ ਚਾਨਣ ਬਣ ਕੇ ਫੈਲ ਗਿਆ।
ਹਿੰਦੂ ਧਰਮ ਵਿਚ ਰੁੱਖਾਂ ਨੂੰ ਮਹਾਨ ਪੁੰਨ ਨਾਲ ਜੋੜਿਆ ਗਿਆ ਹੈ। ਪਦਮ ਪੁਰਾਣ ਅਨੁਸਾਰ ਜਿਸ ਇਲਾਕੇ ਵਿਚ ਪਾਣੀ ਦੀ ਘਾਟ ਹੋਵੇ, ਉਥੇ ਖੂਹ ਲਗਵਾਉਣ ਵਾਲਾ ਪਾਣੀ ਦੀਆਂ ਬੂੰਦਾਂ ਜਿੰਨਾ ਹੀ ਸਵਰਗੀ ਪੁੰਨ ਪ੍ਰਾਪਤ ਕਰ ਲੈਂਦਾ ਹੈ। ਦਸ ਖੂਹਾਂ ਦੇ ਬਰਾਬਰ ਇਕ ਬਾਉਲੀ, ਦਸ ਬਉਲੀਆਂ ਦੇ ਬਰਾਬਰ ਇਕ ਕੰਨਿਆ (ਬੇਟੀ ਨੂੰ ਚੰਗੀ ਸਿੱਖਿਆ ਤੇ ਸੰਸਕਾਰ ਦੇ ਕੇ ਪਿਆਰ ਨਾਲ ਪਾਲਣਾ) ਤੇ ਦਸ ਕੰਨਿਆਵਾਂ ਦੇ ਮੁਕਾਬਲੇ ਇਕ ਰੁੱਖ ਲਗਵਾਉਣ ਦਾ ਪੁੰਨ ਹੈ। ਇਹ ਪੁਰਾਣ ਪਿੱਪਲ, ਅਸ਼ੋਕ, ਨਿੰਮ, ਜਾਮਣ, ਅਨਾਰ, ਪਲਾਸ਼, ਖੈਰ, ਬੇਰ, ਬੈਂਤ, ਚੰਦਨ, ਕਟਹਲ, ਚੰਪਾ, ਮੋਲਸਰੀ, ਦਾਖ, ਕੇਵੜਾ ਰੁੱਖਾਂ ਨੂੰ ਵਰਦਾਨ ਦੇਣ ਵਾਲੇ ਮੰਨਦਾ ਹੈ। ਬੇਲ ਨੂੰ ਸ਼ਿਵ ਦਾ ਅਤੇ ਗੁਲਾਬ ਨੂੰ ਦੇਵੀ ਪਾਰਬਤੀ ਦਾ ਨਿਵਾਸ ਸਥਾਨ ਦੱਸਿਆ ਗਿਆ ਹੈ।
ਇਕੋ ਕਿਸਮ ਦੇ ਰੁੱਖਾਂ ਦੀ ਥਾਂ ਵੰਨ-ਸੁਵੰਨੇ ਰੁੱਖਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸ੍ਰੀਮਦ ਭਾਗਵਤ ਪੁਰਾਣ ਅਨੁਸਾਰ ਮਹਾਤਮਾ ਵਰੁਣ ਦੇ ਬਾਗ ਵਿਚ ਫੁੱਲਾਂ ਤੇ ਫਲਾਂ ਨਾਲ ਲੱਦੇ ਸੁੰਦਰ ਰੁੱਖ ਸ਼ੋਭਾ ਵਧਾ ਰਹੇ ਸਨ। ਇਨ੍ਹਾਂ ਵਿਚ ਮਨਦਾਰ, ਪਾਰਜਾਤ, ਗੁਲਾਬ, ਅਸ਼ੋਕ, ਚੰਪਾ, ਅੰਬ ਦੀਆਂ ਕਈ ਕਿਸਮਾਂ, ਪਯਾਲ, ਕਟਹਲ, ਆਮੜਾ, ਸੁਪਾਰੀ, ਨਾਰੀਅਲ, ਖਜੂਰ, ਬਿਜੌਰਾ, ਮਹੂਆ, ਤਾੜ, ਤਮਾਲ, ਅਸਨ, ਅਰਜੁਨ, ਰੀਠਾ, ਗੂਲਰ, ਪਾਕਰ, ਬਰਗਦ, ਪਲਾਸ, ਚੰਦਨ, ਨਿੰਮ, ਕਚਨਾਰ, ਸਾਲ, ਦੇਵਦਾਰ, ਦਾਖ, ਇੱਖ, ਕੇਲਾ, ਜਾਮਣ, ਬੇਰ, ਰੁਦਰਾਖਸ਼, ਹਰਰੇ ਆਵਲੇ, ਬਲ, ਕੈਥ, ਨਿੰਬੂ , ਭਿਲਾਵੇ ਝੂਲਦੇ ਤੇ ਸੁੰਦਰਤਾ ਬਿਖੇਰਦੇ ਸਨ। ਨੇੜੇ ਹੀ ਕਮਲ ਦੇ ਸੋਹਣੇ ਫੁੱਲਾਂ ਨਾਲ ਭਰਿਆ ਸਰੋਵਰ ਸੀ, ਜਿਸ ਵਿਚ ਹੰਸ ਤੇ ਹੋਰ ਮਨੋਹਰ ਪੰਛੀ ਕੁਦਰਤ ਦੀ ਅਦਭੁਤ ਰੰਗੀਨੀ ਵਧਾ ਰਹੇ ਸਨ।
ਰੁੱਖ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਦੇਖ-ਭਾਲ ਕਰਨੀ ਜ਼ਰੂਰੀ ਹੈ। ਅਗਨੀ ਪੁਰਾਣ ਵਿਚ ਰੁੱਖ ਤੋਂ ਰੁੱਖ ਦਾ ਫਾਸਲਾ 20 ਹੱਥ ਰੱਖਣ ਤੇ ਇਕ ਸਾਲ ਤੱਕ ਸਰਦੀ ਦੀ ਰੁੱਤ ਵਿਚ ਦਿਨ ਸਮੇਂ ਇਕ ਵਾਰ, ਗਰਮੀ ਵਿਚ ਸਵੇਰੇ-ਸ਼ਾਮ ਦੋ ਵਾਰ ਤੇ ਬਰਸਾਤ ਵਿਚ ਸ਼ਾਮ ਨੂੰ ਜੇਕਰ ਧਰਤੀ ਸੁੱਕੀ ਹੋਵੇ, ਪਾਣੀ ਦੇਣਾ ਚਾਹੀਦਾ ਹੈ। ਭੇਡ, ਬੱਕਰੀ ਦੀਆਂ ਮੀਂਗਣਾਂ ਦਾ ਚੂਰਾ, ਜੌਂ ਦਾ ਚੂਰਾ, ਤਿਲ ਤੇ ਪਾਣੀ ਇਸ ਮਿਸ਼ਰਣ ਨੂੰ ਸੱਤ ਦਿਨ ਤੱਕ ਰੱਖਣ ਉਪਰੰਤ ਪੌਦਿਆਂ ਵਿਚ ਪਾਉਣ ਨਾਲ ਫੁੱਲ ਤੇ ਫਲ ਦੋਵੇਂ ਵਧਦੇ ਹਨ। ਜਿਸ ਪਾਣੀ ਵਿਚ ਮੱਛੀਆਂ ਰਹਿੰਦੀਆਂ ਹੋਣ, ਉਹ ਪਾਣੀ ਵੀ ਸਿੰਜਾਈ ਲਈ ਬਹੁਤ ਉਪਯੋਗੀ ਹੈ। ਇਹ ਪੁਰਾਣ ਰੁੱਖਾਂ ਨੂੰ ਬੇਹੱਦ ਮਹੱਤਤਾ ਦਿੰਦਿਆਂ ਪੂਜਾ ਕਰਕੇ ਰੁੱਖ ਲਗਾਉਣ ਦਾ ਵਿਧਾਨ ਦੱਸਦਾ ਹੈ।
ਰੁੱਖਾਂ ਬਿਨਾਂ ਸੁਹਾਵਣੇ ਵਾਤਾਵਰਨ ਦੀ ਕਲਪਨਾ ਨਹੀਂ ਹੋ ਸਕਦੀ। ਰੁੱਖ ਲਗਾਉਣ ਦੇ ਨਾਲ-ਨਾਲ ਸੰਭਾਲਣੇ ਤੇ ਪਾਲਣੇ ਅਤੀ ਜ਼ਰੂਰੀ ਹਨ। ਸਥਾਨ ਤੇ ਲੋੜਾਂ ਨੂੰ ਮੁੱਖ ਰੱਖ ਕੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ। ਰੁੱਖ ਲਗਾਉਣਾ ਵੀ ਇਕ ਕਲਾ ਤੇ ਵਿਗਿਆਨ ਹੈ। ਇਸ ਕਾਰਜ ਲਈ ਮਾਹਿਰ ਵਿਅਕਤੀ ਦੀ ਸਲਾਹ ਤੇ ਸਹਿਯੋਗ ਦੀ ਲੋੜ ਹੈ।


-ਟੀਚਰ ਕਾਲੋਨੀ, ਵਾ: ਨੰ: 11, ਕੁਰਾਲੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ। ਮੋਬਾ: 70093-56607

ਕਈ ਸਦੀਆਂ ਦਾ ਇਤਿਹਾਸ ਸਾਂਭੀ ਬੈਠਾ ਹੈ ਲਾਹੌਰ ਦਾ ਕਿਲ੍ਹਾ

ਭਾਰਤੀ ਉਪ-ਮਹਾਂਦੀਪ ਦੇ ਸਦੀਆਂ ਪਹਿਲੇ ਹੋਏ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ ਤੇ ਹੋਰ ਹੁਕਮਰਾਨਾਂ ਨਾਲ ਸਬੰਧਤ ਅਨੇਕ ਇਤਿਹਾਸਿਕ ਯਾਦਾਂ ਸਾਂਭੀ ਬੈਠਾ ਹੈ ਲਾਹੌਰ ਦਾ ਪ੍ਰਾਚੀਨ ਕਿਲ੍ਹਾ। ਇਸ ਕਿਲ੍ਹੇ ਦੀ ਸਥਾਪਨਾ ਕਦੋਂ ਹੋਈ, ਇਸ ਬਾਰੇ ਪੱਕਾ ਪਤਾ ਨਹੀਂ ਲੱਗ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਛੇਵੀਂ ਪਾਤਸ਼ਾਹੀ ਸੁਰ ਸਿੰਘ

ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਵਿੱਤਰ ਚਰਨ ਪਾ ਕੇ ਸੁਰ ਸਿੰਘ ਨਗਰ ਦੀ ਧਰਤੀ ਨੂੰ ਵਡਭਾਗੀ ਬਣਾਇਆ। ਇਤਿਹਾਸ ਅਨੁਸਾਰ ਨਗਰ ਸੁਰ ਸਿੰਘ ਵਾਸੀ ਭਾਈ ਭਾਗ ਮੱਲ ਸਤਿਗੁਰਾਂ ਦਾ ਅਨਿਨ ਭਗਤ ਸੀ। ਭਾਈ ਭਾਗ ਮੱਲ ਨੇ ਭਡਾਣਾ, ...

ਪੂਰੀ ਖ਼ਬਰ »

ਚੀਨ ਨਾਲ ਲੜਾਈ ਵਿਚ ਜ਼ੋਰਾਵਰ ਸਿੰਘ ਮਾਰੇ ਗਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) 1834 ਵਿਚ ਜਦੋਂ ਜ਼ੋਰਾਵਰ ਸਿੰਘ ਨੇ ਲੱਦਾਖ ਫਤਹਿ ਕੀਤਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਉਸ ਤੋਂ ਅੱਗੇ ਵਧਣ ਤੋਂ ਰੋਕ ਦਿੱਤਾ ਸੀ। ਉਹ ਡਰਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਚੀਨ ਦਾ ਸ਼ਹਿਨਸ਼ਾਹ ਨਾਰਾਜ਼ ਹੋ ਸਕਦਾ ...

ਪੂਰੀ ਖ਼ਬਰ »

ਕਿਲ੍ਹਾ ਗੋਬਿੰਦਗੜ੍ਹ ਦੀ ਨਵਉਸਾਰੀ 'ਚ 10 ਵਰ੍ਹੇ ਵੀ ਪਏ ਘੱਟ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਪੰਜਾਬ ਸਰਕਾਰ ਦੇ ਨਵਉਸਾਰੀ ਨਾਲ ਸਬੰਧਤ ਵਿਭਾਗ ਨੇ ਨਾ ਸਿਰਫ਼ ਅੱਖਾਂ ਬੰਦ ਕਰਕੇ ਸੈਨਾ ਦੇ ਕਥਿਤ ਇਤਿਹਾਸਕਾਰਾਂ ਦੁਆਰਾ ਭੇਟ ਕੀਤੇ ਕਿਲ੍ਹੇ ਦੇ ਨਵੇਂ ਇਤਿਹਾਸ 'ਤੇ ਵਿਸ਼ਵਾਸ ਹੀ ਕੀਤਾ, ਸਗੋਂ ਉਸੇ ਇਤਿਹਾਸ ਨੂੰ ਮੂਲ ...

ਪੂਰੀ ਖ਼ਬਰ »

ਸ਼ਹੀਦੀ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸਿੱਖ ਇਤਿਹਾਸ ਵਿਚ ਬਹੁਤ ਮਹੱਤਤਾ ਹੈ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਨੂੰ ਗਏ ਤਾਂ ...

ਪੂਰੀ ਖ਼ਬਰ »

ਸੁਲਤਾਨ ਬਾਹੂ ਦੀ ਪੁਸਤਕ ਹੱਕ ਨੁਮਾਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) 'ਹੱਕ ਨੁਮਾਏ' ਸ਼ਬਦਾਂ ਦਾ ਪੰਜਾਬੀ ਵਿਚ ਅਰਥ ਸੱਚ ਉੱਤੇ ਚੱਲਣ ਦਾ ਰਸਤਾ ਹੈ। (ਸੱਚੇ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ) ਅਨੁਵਾਦਕ ਨੇ ਇਸ ਦੇ ਉਪ ਸਿਰਲੇਖ ਵਿਚ ਇਸ ਨੂੰ ਸੂਫ਼ੀ ਮਤ ਦੇ ਸਿਧਾਂਤ ਵੀ ਕਿਹਾ ਹੈ। ਇਸ ਪੁਸਤਕ ਦੇ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਸਗਲੀਆ ਕਰਹਿ ਸੀਗਾਰੁ॥ ਮਹਲਾ ੧॥ ਸਭੇ ਕੰਤ ਮਹੇਲੀਆ

ਸਗਲੀਆ ਕਰਹਿ ਸੀਗਾਰੁ॥ ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ॥ ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ॥ ੧॥ ਹਰਿ ਜੀਉ ਇਉ ਪਿਰੁ ਰਾਵੈ ਨਾਰਿ॥ ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ॥ ੧॥ ਰਹਾਉ॥ ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਸੱਚਾ ਪ੍ਰੇਮ ਕਦੇ ਵੀ ਕਸ਼ਟਦਾਇਕ ਨਹੀਂ ਹੁੰਦਾ

ਅਸੀਂ ਜਦ ਵੀ ਕਿਸੇ ਭੌਤਿਕ ਪਦਾਰਥ ਨੂੰ ਬਹੁਤ ਚਾਹੁੰਦੇ ਹਾਂ ਤਾਂ ਅਸੀਂ ਉਸ ਦੇ ਗੁਲਾਮ ਹੋ ਜਾਂਦੇ ਹਾਂ ਪਰ ਸੱਚੇ ਪ੍ਰੇਮ ਨਾਲ ਕੀਤਾ ਹੋਇਆ ਕੋਈ ਵੀ ਕਾਰਜ ਅਜਿਹਾ ਨਹੀਂ ਹੁੰਦਾ, ਜਿਸ ਦੇ ਸਿੱਟੇ ਵਿਚ ਸ਼ਾਂਤੀ ਅਤੇ ਅਨੰਦ ਨਾ ਆਵੇ। ਕੁਦਰਤ ਦੀ ਹੋਂਦ, ਕੁਦਰਤ ਦਾ ਗਿਆਨ ਅਤੇ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਜ਼ਫ਼ਰਨਾਮਹ : ਅਰਥ ਅਤੇ ਵਿਆਖਿਆ ਲੇਖਕ : ਗਿ: ਗੁਰਬਖਸ਼ ਸਿੰਘ ਗੁਲਸ਼ਨ ਪ੍ਰਕਾਸ਼ਕ : ਖ਼ਾਲਸਾ ਪ੍ਰਚਾਰਕ ਜਥਾ ਯੂ.ਕੇ. ਤੇ ਸਿੰਘ ਬ੍ਰਦਰਜ਼, ਅੰਮ੍ਰਿਤਸਰ। ਪੰਨੇ : 310, ਮੁੱਲ : 450 ਰੁਪਏ ਸੰਪਰਕ : 99150-48005 ਦਸਮ ਪਾਤਸ਼ਾਹ ਦਾ ਅਨੰਦਪੁਰ ਸਾਹਿਬ ਦੇ ਘੇਰੇ, ਚਮਕੌਰ ਤੇ ਫਿਰ ਖਿਦਰਾਣੇ ਦੀ ...

ਪੂਰੀ ਖ਼ਬਰ »

ਨਵਾਬ ਕਪੂਰ ਸਿੰਘ ਦਾ ਜੱਸਾ ਸਿੰਘ ਦੀ ਸ਼ਖ਼ਸੀਅਤ ਉਸਾਰੀ 'ਚ ਸੀ ਵੱਡਾ ਯੋਗਦਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਮਾਤਾ ਸੁੰਦਰੀ ਜੀ ਕੋਲ ਦਿੱਲੀ ਸੱਤ ਸਾਲ ਰਹਿਣ ਉਪਰੰਤ ਜੱਸਾ ਸਿੰਘ ਅਤੇ ਉਸ ਦੀ ਮਾਤਾ ਨੂੰ ਉਸ ਦੇ ਮਾਮਾ ਸ: ਬਾਘ ਸਿੰਘ ਪੰਜਾਬ ਆਪਣੇ ਕੋਲ ਲੈ ਆਏ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਨੇ ਸਰਦਾਰ ਬਾਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX