ਮੁੰਬਈ 21 ਮਈ (ਏਜੰਸੀ)- ਕਰਿਸ਼ਮਈ ਕਪਤਾਨ ਮਹਿੰਦਰ ਸ਼ਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਪਹਿਲੇ ਸਥਾਨ 'ਤੇ ਰਹੀ ਸਨਰਾਇਜਰਜ਼ ਹੈਦਰਾਬਾਦ ਨਾਲ 22 ਮਈ ਨੂੰ ਆਈ.ਪੀ.ਐਲ. ਦੇ ਪਹਿਲੇ ਕੁਆਲੀਫਾਇਰ 'ਚ ਖੇਡੇਗੀ, ਜਿਸ ਵਿਚ ਕਿ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੇਗੀ¢ ਦੋਵਾਂ ਟੀਮਾਂ ਦੇ ਹੁਣ ਤੱਕ 18-18 ਅੰਕ ਰਹੇ ਹਨ ਪਰ ਰਨ ਰੇਟ ਦੇ ਆਧਾਰ 'ਤੇ ਹੈਦਰਾਬਾਦ ਪਹਿਲੇ ਸਥਾਨ 'ਤੇ ਰਹੀ ਹੈ¢ ਵਾਨਖੇੜੇ ਸਟੇਡੀਅਮ ਵਿਚ ਇਹ ਮੁਕਾਬਲਾ ਜਿੱਤਣ ਵਾਲੀ ਟੀਮ ਸਿੱਧਾ 27 ਮਈ ਨੂੰ ਹੋਣ ਵਾਲੇ ਫਾਈਨਲ ਵਿਚ ਜਗ੍ਹਾ ਬਣਾ ਸਕੇਗੀ¢ ਫਾਈਨਲ ਵੀ ਇਸੇ ਮੈਦਾਨ 'ਤੇ ਖੇਡਿਆ ਜਾਵੇਗਾ¢ ਹਾਰਨ ਵਾਲੀ ਟੀਮ ਨੂੰ ਕੋਲਕਾਤਾ ਨਾਲ 25 ਮਈ ਨੂੰ ਦੂਸਰਾ ਕੁਆਲੀਫਾਇਰ ਖੇਡਣਾ ਹੋਵੇਗਾ¢ ਇਸ ਮੈਚ 'ਚ ਸੁਪਰ ਕਿੰਗਜ਼ ਦਾ ਪਲੜਾ ਥੋੜਾ ਭਾਰੀ ਹੋ ਸਕਦਾ ਹੈ ਜਿਸ ਨੇ ਗਰੁੱਪ ਵਿਚ ਹੋਏ ਦੋਵਾਂ ਮੈਚਾਂ ਵਿਚ ਹੈਦਰਾਬਾਦ ਨੂੰ ਹਰਾਇਆ ਅਤੇ ਪਿਛਲੇ ਮੈਚ ਵਿਚ ਵੀ ਜਿੱਤ ਦਰਜ ਕੀਤੀ ਹੈ¢ ਚੇਨਈ ਨੇ ਬੀਤੇ ਦਿਨ ਪੰਜਾਬ ਨੂੰ ਵੀ ਹਰਾਇਆ | ਦੂਸਰੇ ਪਾਸੇ ਹੈਦਰਾਬਾਦ ਲਗਾਤਾਰ ਤਿੰਨ ਮੈਚ ਹਾਰ ਚੁੱਕੀ ਹੈ | ਚੇਨਈ ਨੇ ਹੀ ਹੈਦਰਾਬਾਦ ਦੇ ਛੇ ਮੈਚਾਂ ਦੇ ਜੇਤੂ ਰੱਥ ਨੂੰ ਰੋਕਿਆ ਸੀ ਅਤੇ 8 ਵਿਕਟ ਨਾਲ ਮਾਤ ਦਿੱਤੀ ਸੀ | ਬੱਲੇਬਾਜ਼ੀ ਵਿਚ ਹੈਦਰਾਬਾਦ ਦੀ ਟੀਮ ਪੂਰੀ ਤਰ੍ਹਾਂ ਨਾਲ ਕਪਤਾਨ ਕੇਨ ਵਿਲੀਅਮਸਨ 'ਤੇ ਨਿਰਭਰ ਹੈ ਜੋ ਕਿ ਦੂਸਰੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 661 ਦੌੜਾਂ ਬਣਾ ਚੁੱਕੇ ਹਨ | ਸ਼ਿਖਰ ਧਵਨ ਤੇ ਕੇਨ ਵਿਲੀਅਮਸਨ ਨੂੰ ਛੱਡ ਕੇ ਬਾਕੀ ਬੱਲੇਬਾਜ਼ ਉਮੀਦ ਅਨੁਸਾਰ ਨਹੀਂ ਖੇਡ ਸਕੇ¢ ਮੱਧਕ੍ਰਮ ਵਿਚ ਮਨੀਸ਼ ਪਾਂਡੇ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ¢ ਗੇਂਦਬਾਜ਼ੀ ਵਿਚ ਤੇਜ਼ ਤਿਕੜੀ ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ ਅਤੇ ਸੰਦੀਪ ਸ਼ਰਮਾ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ¢ ਦੂਜੇ ਪਾਸੇ ਸਪਿਨਰ ਰਾਸ਼ਿਦ ਖਾਨ ਅਤੇ ਸ਼ਾਕਿਬ ਅਲ ਹਸਨ ਵੀ ਪ੍ਰਭਵਾਸ਼ਾਲੀ ਸਾਬਤ ਹੋਏ ਹਨ | ਹੈਦਰਾਬਾਦ ਦੀ ਗੇਂਦਬਾਜ਼ੀ ਨੂੰ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਅੰਬਾਤੀ ਰਾਇਡੂ 'ਤੇ ਰੋਕ ਲਗਾਉਣੀ ਹੋਵੇਗੀ | ਦੋਵਾਂ ਟੀਮਾਂ ਵਿਚਕਾਰ ਹੋਏ ਪਿਛਲੇ ਮੁਕਾਬਲੇ ਵਿਚ ਰਾਇਡੂ ਨੇ ਸੈਂਕੜਾ ਬਣਾਇਆ ਸੀ ਜਦੋਂ ਕਿ ਪਹਿਲੇ ਮੁਕਾਬਲੇ ਵਿਚ ਨਾਬਾਦ 79 ਦੌੜਾਂ ਦੀ ਪਾਰੀ ਖੇਡੀ ਸੀ | ਚੇਨਈ ਦੀ ਵਧੀਆ ਗੱਲ ਇਹ ਹੈ ਕਿ ਉਹ ਕੁਝ ਬੱਲੇਬਾਜ਼ਾਂ 'ਤੇ ਨਿਰਭਰ ਨਹੀਂ ਹੈ¢ ਰਾਇਡੂ ਤੋਂ ਇਲਾਵਾ ਸ਼ੇਨ ਵਾਟਸਨ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਕਪਤਾਨ ਧੋਨੀ ਨੇ ਵੀ ਕਈ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਦਿਵਾਈ ਹੈ | ਦੱਖਣੀ ਅਫ਼ਰੀਕਾ ਦੇ ਲੂੰਗੀ ਅਡਿੰਗੀ ਨੇ ਪੰਜਾਬ ਨਾਲ ਹੋਏ ਮੈਚ ਵਿਚ 10 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ | ਸ਼ਰਦੂਲ ਠਾਕੁਰ, ਦੀਪਕ ਚਾਹਰ ਅਤੇ ਬਰੈਵੋ ਵੀ ਹੁਣ ਤੱਕ ਵਧੀਆ ਪ੍ਰਦਰਸ਼ਨ ਕਰਦੇ ਆਏ ਹਨ¢ ਜਦੋਂ ਕਿ ਸਪਿਨ ਦੀ ਕਮਾਨ ਹਰਭਜਨ ਸਿੰਘ ਤੇ ਰਵਿੰਦਰ ਜਡੇਜਾ ਕੋਲ ਹੋਵੇਗੀ | ਇਸ ਮੈਚ ਤੋਂ ਪਹਿਲਾਂ ਔਰਤਾਂ ਦਾ ਇਕ ਅਭਿਆਸ ਮੈਚ ਖੇਡਿਆ ਜਾਵੇਗਾ |
ਬੈਂਕਾਕ, 21 ਮਈ (ਏਜੰਸੀ)-ਸਾਇਨਾ ਨੇਹਵਾਲ ਦੀ ਅਗਵਾਈ ਵਿਚ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਉਬੇਰ ਕੱਪ ਦੇ ਗਰੁੱਪ ਏ ਵਿਚ ਆਪਣੇ ਦੂਸਰੇ ਮੈਚ ਵਿਚ ਇੱਥੇ ਕਮਜ਼ੋਰ ਆਸਟ੍ਰੇਲੀਆ 'ਤੇ 4-1 ਨਾਲ ਦਮਦਾਰ ਜਿੱਤ ਦਰਜ ਕੀਤੀ | ਪਹਿਲੇ ਮੈਚ ਵਿਚ ਕੈਨੇਡਾ ਕੋਲੋਂ 1-4 ਨਾਲ ਹਾਰਨ ਤੋਂ ...
ਰੋਮ, 21 ਮਈ (ਏਜੰਸੀ)- ਰਾਫੇਲ ਨਡਾਲ ਨੇ ਅਲੇਕਸਾਂਦਰ ਜਵੇਰੇਵ ਨੂੰ ਹਰਾ ਕੇ 8ਵੀਂ ਵਾਰ ਰੋਮ ਮਾਸਟਰਸ ਟੈਨਿਸ ਟੂਰਨਾਮੈਂਟ ਦਾ ਿਖ਼ਤਾਬ ਆਪਣੇ ਨਾਂਅ ਕੀਤਾ¢ ਨਡਾਲ ਨੇ ਤਿੰਨ ਸੈਟ ਤੱਕ ਚੱਲੇ ਇਸ ਮੈਚ ਵਿਚ 6-1, 1-6 ਤੇ 6-3 ਨਾਲ ਜਿੱਤ ਦਰਜ ਕੀਤੀ¢ ਨਡਾਲ ਨੇ ਪਹਿਲਾ ਸੈਟ ਆਸਾਨੀ ਨਾਲ ...
ਬਾਰਸੀਲੋਨਾ 21 ਮਈ (ਏਜੰਸੀ)- ਬਾਰਸੀਲੋਨਾ ਦੇ ਸਟ੍ਰਾਈਕਰਰ ਲਿਓਨੇਲ ਮੈਸੀ ਨੇ ਪੰਜਵੀਂ ਵਾਰ ਯੂਰਪੀਅਨ 'ਗੋਲਡਨ ਸ਼ੂ' ਪੁਰਸਕਾਰ ਜਿੱਤਿਆ ਹੈ | ਮੈਸੀ ਦੀ ਟੀਮ ਬਾਰਸੀਲੋਨਾ ਨੇ ਸਪੈਨਿਸ਼ ਲੀਗ ਵਿਚ ਐਤਵਾਰ ਨੂੰ ਖੇਡੇ ਗਏ ਮੈਚ ਵਿਚ ਰੀਅਲ ਸੋਸਿਆਦਾਦ ਦੀ ਟੀਮ ਨੂੰ 1-0 ਨਾਲ ...
ਨਵੀਂ ਦਿੱਲੀ 21 ਮਈ (ਏਜੰਸੀ)- ਭਾਰਤ ਦੀ ਨੰਬਰ ਇਕ ਜੋੜੀ ਜੀ ਸਾਥਿਯਾਨ ਅਤੇ ਸਾਨਿਲ ਸ਼ੈਟੀ ਸ਼ੁਰੂ ਵਿਚ ਬੜ੍ਹਤ ਹਾਸਲ ਕਰਨ ਦੇ ਬਾਵਜੂਦ 2018 ਚੈਲੇਂਜ ਥਾਈਲੈਂਡ ਓਪਨ ਟੇਬਲ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਜਰਮਨ ਦੀ ਜੋੜੀ ਤੋਂ ਹਾਰ ਗਏ ਅਤੇ ਉਨ੍ਹਾਂ ਨੂੰ ਚਾਾਦੀ ਦੇ ...
ਪਟਿਆਲਾ, 21 ਮਈ (ਚਹਿਲ)-ਕੁਝ ਅਰਸਾ ਪਹਿਲਾਂ ਪੰਜਾਬ ਪੁਲਿਸ 'ਚ ਵੱਖ-ਵੱਖ ਅਹੁਦਿਆਂ 'ਤੇ ਤੈਨਾਤ ਸਾਬਕਾ ਖਿਡਾਰੀਆਂ ਨੂੰ ਖੇਡ ਵਿਭਾਗ ਪੰਜਾਬ 'ਚ ਡੈਪੂਟੇਸ਼ਨ 'ਤੇ ਬਤੌਰ ਕੋਚ ਤੈਨਾਤ ਕੀਤਾ ਹੋਇਆ ਸੀ ਪਰ ਕੁਝ ਸਮਾਂ ਪਹਿਲਾਂ ਇਨ੍ਹਾਂ ਕੋਚ/ਮੁਲਾਜ਼ਮਾਂ ਦੇ ਡੈਪੂਟੇਸ਼ਨ ਰੱਦ ...
ਜਲੰਧਰ, 21 ਮਈ (ਜਤਿੰਦਰ ਸਾਬੀ)-ਉੱਤਰੀ ਭਾਰਤ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ 22 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ਖੇਡਾਂ ਦੀ ਜਨਰਲ ਟਰਾਫ਼ੀ ਜਿੱਤਣ ਦਾ ਮਾਣ ਹਾਸਲ ਹੋਇਆ ਤੇ ਇਸ ਕਰਕੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX